੨੭ ਚੇਤ ੨੦੧੯ ਬਿਕ੍ਰਮੀ ਸੁਰਜਣ ਸਿੰਘ ਦੇ ਗ੍ਰਹਿ ਫ਼ਿਰੋਜ਼ਪੁਰ
ਹਰਿ ਕਿਰਪਾ ਗੁਰ ਜਾਣਿਆਂ, ਗੁਰ ਕਿਰਪਾ ਮੇਲਾ ਨਿਰੰਕਾਰ। ਗੁਰ ਕਿਰਪਾ ਹਰਿ ਪਛਾਣਿਆਂ, ਹਰਿ ਕਿਰਪਾ ਗੁਰਮੁਖ ਵਡਿਆਈ ਵਿਚ ਸੰਸਾਰ। ਆਦਿ ਜੁਗਾਦੀ ਕਰੇ ਖੇਲ ਮਹਾਨਿਆਂ, ਬੇਅੰਤ ਪਰਵਰਦਿਗਾਰ। ਦੋ ਜਹਾਨਾਂ ਵੇਖੇ ਰਾਜਨ ਰਾਣਿਆਂ, ਸ਼ਾਹ ਸੁਲਤਾਨਾਂ ਪਾਵਣਹਾਰਾ ਸਾਰ। ਬੇੜਾ ਚਲਾਏ ਬਿਨ ਵੰਝ ਮੁਹਾਣਿਆਂ, ਆਪ ਆਪਣੀ ਕਿਰਪਾ ਧਾਰ। ਸਤਿਜੁਗ ਤ੍ਰੇਤਾ ਦੁਆਪਰ ਆਪੇ ਮਾਣਿਆਂ, ਕਲਜੁਗ ਅੰਤਮ ਖੇਲ ਕਰੇ ਅਪਾਰ। ਨਿਰਗੁਣ ਨਿਰਗੁਣ ਪਹਿਰੇ ਬਾਣਿਆਂ, ਸਰਗੁਣ ਨਾਮ ਸ਼ਬਦ ਧੁਨਕਾਰ। ਬ੍ਰਹਿਮੰਡ ਖੰਡ ਵੇਖ ਵਖਾਣਿਆਂ, ਉਤਭੁਜ ਸੇਤਜ ਖੋਲ੍ਹ ਕਿਵਾੜ। ਜੇਰਜ ਅੰਡ ਭੇਵ ਚੁਕਾਨਿਆਂ, ਨਵ ਨੌਂ ਦਏ ਆਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਕਰੇ ਆਪ ਨਿਰੰਕਾਰ। ਹਰਿ ਕਿਰਪਾ ਗੁਰ ਮੇਲਿਆ, ਗੁਰ ਕਿਰਪਾ ਮੇਲਾ ਪੁਰਖ ਅਬਿਨਾਸ਼। ਖੇਲੇ ਖੇਲ ਗੁਰੂ ਗੁਰ ਚੇਲਿਆ, ਦੋ ਜਹਾਨਾਂ ਪਾਵੇ ਰਾਸ। ਵਸਣਹਾਰਾ ਧਾਮ ਨਵੇਲਿਆ, ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸ਼। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਜੋਤ ਕਰੇ ਪ੍ਰਕਾਸ਼। ਨਿਰਗੁਣ ਜੋਤ ਪੁਰਖ ਅਕਾਲਾ, ਗੁਰ ਗੁਰ ਦੇਵੇ ਮਾਣ ਵਡਿਆਈਆ। ਗੁਰ ਗੁਰ ਰੂਪ ਸੁਤ ਦੁਲਾਰਾ ਬਾਲਾ, ਬਾਲਾ ਆਪਣੀ ਗੋਦ ਬਹਾਈਆ। ਸਚਖੰਡ ਨਿਵਾਸੀ ਚਲੇ ਅਵੱਲੜੀ ਚਾਲਾ, ਭੇਵ ਅਭੇਦ ਨਾ ਕੋਇ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਨਿਰਗੁਣ ਸਰਗੁਣ ਕਰਿਆ ਖੇਲ ਨਿਰਾਲਾ, ਪੰਜ ਤਤ ਆਪਣਾ ਬੰਧਨ ਪਾਈਆ। ਕਲਜੁਗ ਅੰਤਮ ਨਿਰਗੁਣ ਨੂਰ ਕਰ ਉਜਾਲਾ, ਜੋਤੀ ਜਾਤਾ ਵੇਸ ਵਟਾਈਆ। ਪਰਗਟ ਹੋ ਹਰਿ ਗੋਪਾਲਾ, ਗੁਰ ਗੁਰ ਆਪਣਾ ਨਾਉਂ ਵਡਿਆਈਆ। ਨਵ ਨੌਂ ਵੇਖੇ ਸਾਚੀ ਧਰਮਸਾਲਾ, ਗ੍ਰਹਿ ਬੰਕ ਦੇਵੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਆਪਣੀ ਬੂਝ ਬੁਝਾਈਆ। ਸਾਚੀ ਬੂਝ ਸਾਚੇ ਘਰ, ਹਰਿ ਸਾਚਾ ਸਚ ਜਣਾਇੰਦਾ । ਗੁਰ ਗੁਰ ਦੇਵੇ ਆਪਣੀ ਸੂਝ, ਨਾਮ ਨਿਧਾਨਾ ਝੋਲੀ ਪਾਇੰਦਾ। ਭੇਵ ਖੁਲ੍ਹਾਵਣਹਾਰਾ ਗੂਝ, ਦੂਈ ਦਵੈਤੀ ਪਰਦਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਮੰਤਰ ਨਾਮ ਆਪ ਦ੍ਰਿੜਾਇੰਦਾ। ਗੁਰ ਮੰਤਰ ਨਾਮ ਸਾਚੀ ਧਾਰ, ਸੋ ਪੁਰਖ ਨਿਰੰਜਣ ਆਪ ਚਲਾਈਆ। ਗੁਰ ਅਵਤਾਰਾਂ ਦੇ ਸਹਾਰ, ਲੋਕਮਾਤ ਵੇਖ ਵਖਾਈਆ। ਕਲਮ ਦਵਾਤ ਦੇ ਆਧਾਰ, ਲੇਖਾ ਜਾਣੇ ਕਲਮ ਛਾਹੀਆ। ਜੁਗ ਚੌਕੜੀ ਪਾਵੇ ਸਾਰ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਘਲਦਾ ਰਿਹਾ ਅਵਤਾਰ, ਗੁਰ ਸ਼ਬਦੀ ਡੰਕ ਵਜਾਈਆ। ਸਚ ਸੰਦੇਸ਼ਾ ਦੇਵਣਹਾਰ, ਧੁਰ ਫ਼ਰਮਾਣਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਸਾਚੀ ਸੇਵਾ ਲਾਈਆ। ਸਾਚੀ ਸੇਵਾ ਗੁਰ ਗੁਰ ਘਾਲ, ਲੱਖ ਚੁਰਾਸੀ ਆਪ ਕਮਾਇੰਦਾ। ਜੁਗ ਚੌਕੜੀ ਅਵੱਲੜੀ ਚਾਲ, ਭੇਵ ਕੋਇ ਨਾ ਪਾਇੰਦਾ। ਸਾਚਾ ਅੱਖਰ ਇਕ ਸਖਾਲ, ਨਾਮ ਨਾਮਾ ਆਪ ਪਰਗਟਾਇੰਦਾ। ਨਿਰਗੁਣ ਸਰਗੁਣ ਬਣ ਦਲਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਜੁਗ ਜੁਗ ਭੇਵ ਅਵੱਲੜਾ, ਗੁਰ ਗੁਰ ਆਪ ਜਣਾਇੰਦਾ। ਗੁਰ ਅਵਤਾਰ ਫੜਾਏ ਪਲੜਾ, ਪੱਲੂ ਆਪਣੀ ਗੰਢ ਬੰਧਾਇੰਦਾ। ਆਪ ਵਸਣਹਾਰਾ ਨਿਹਚਲ ਧਾਮ ਅਟੱਲੜਾ, ਉਚ ਮਹੱਲੇ ਡੇਰਾ ਲਾਇੰਦਾ। ਸਚ ਸੰਦੇਸ਼ ਏਕਾ ਘੱਲੜਾ, ਨਾਉਂ ਨਿਰੰਕਾਰਾ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਨਾਉਂ ਜਪਾਇੰਦਾ। ਜੁਗ ਜੁਗ ਸੇਵਾ ਲੋਕਮਾਤ, ਮਾਤਰ ਭੂਮੀ ਆਪ ਲਗਾਈਆ। ਨਿਰਗੁਣ ਸਰਗੁਣ ਦੇ ਦੇ ਦਾਤ, ਗੁਰ ਸ਼ਬਦ ਕਰੇ ਕੁੜਮਾਈਆ। ਭਗਤ ਭਗਵੰਤ ਬੰਨ੍ਹੇ ਨਾਤ, ਸਾਚਾ ਨਾਤਾ ਜੋੜ ਜੁੜਾਈਆ। ਸੰਤ ਸੁਹੇਲਾ ਸੁਣਾਏ ਆਪਣੀ ਗਾਥ, ਅੱਖਰ ਵੱਖਰ ਕਰ ਪੜ੍ਹਾਈਆ। ਜੁਗ ਚੌਕੜੀ ਦੇ ਦੇ ਸਾਥ, ਪੰਜ ਤਤ ਆਪਣਾ ਰੰਗ ਰੰਗਾਈਆ। ਕਲਜੁਗ ਅੰਤਮ ਵੇਖੇ ਆਪ, ਪਾਰਬ੍ਰਹਮ ਵਡੀ ਵਡਿਆਈਆ। ਦੋ ਜਹਾਨਾਂ ਸਾਚਾ ਜਾਪ, ਸੋ ਪੁਰਖ ਨਿਰੰਜਣ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਆਪਣਾ ਨਾਉਂ ਸਮਝਾਈਆ। ਗੁਰ ਗੁਰ ਨਾਉਂ ਸ਼ਬਦੀ ਧਾਰ, ਹਰਿ ਹਰਿ ਜੋਤੀ ਰੂਪ ਧਰਾਇੰਦਾ। ਦੋਹਾਂ ਵਿਚੋਲਾ ਏਕੰਕਾਰ, ਆਪਣਾ ਖੇਲ ਆਪ ਕਰਾਇੰਦਾ। ਨਿਰਗੁਣ ਆਤਮ ਨਿਰਗੁਣ ਪਰਮਾਤਮ ਫੜ ਫੜ ਮੇਲੇ ਵਿਚ ਸੰਸਾਰ, ਮੇਲਣਹਾਰਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਖੇਲ ਕਰਾਇੰਦਾ। ਨਿਰਗੁਣ ਸ਼ਬਦ ਨਿਰਗੁਣ ਜੋਤ, ਜੋਤੀ ਜਾਤਾ ਆਪ ਅਖਵਾਇੰਦਾ। ਨਿਰਗੁਣ ਵਸੇ ਸਚਖੰਡ ਦੁਆਰੇ ਸਾਚੇ ਕੋਟ, ਛੱਪਰ ਛੰਨ ਨਾ ਕੋਇ ਬਣਾਇੰਦਾ। ਨਿਰਗੁਣ ਸ਼ਬਦ ਨਿਰਗੁਣ ਨੂਰ ਰੱਖੇ ਓਟ, ਓਟ ਇਕੋ ਆਸ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਆਪਣਾ ਭੇਵ ਖੁਲ੍ਹਾਇੰਦਾ। ਗੁਰ ਗੁਰ ਹਰਿ ਜੂ ਖੋਲ੍ਹੇ ਭੇਵ, ਅਭੇਦ ਆਪ ਜਣਾਈਆ। ਨਿਰਗੁਣ ਨਿਰੰਕਾਰ ਆਪਣਾ ਨਾਉਂ ਆਪੇ ਬੋਲ, ਆਤਮ ਪਰਮਾਤਮ ਕਰੇ ਪੜ੍ਹਾਈਆ। ਘਰ ਵਿਚ ਘਰ ਤਾਕੀ ਦੇਵੇ ਖੋਲ੍ਹ, ਮੰਦਰ ਅੰਦਰ ਡੇਰਾ ਲਾਈਆ। ਉਲਟਾ ਕਰੇ ਨਾਭੀ ਕੌਲ, ਕਵਲ ਨਾਭੀ ਆਪ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਆਪਣੇ ਹੱਥ ਰੱਖੇ ਵਡਿਆਈਆ। ਗੁਰ ਸਤਿਗੁਰ ਮੀਤਾ ਸਾਚੇ ਸਿਖ, ਸਾਚੀ ਸਿਖਿਆ ਆਪ ਜਣਾਇੰਦਾ। ਅਗਲਾ ਲੇਖਾ ਦੇਵੇ ਲਿਖ, ਪਿਛਲਾ ਲਹਿਣਾ ਆਪਣੀ ਝੋਲੀ ਪਾਇੰਦਾ। ਦੋ ਜਹਾਨ ਵੰਡਾਏ ਸਾਚਾ ਹਿੱਸ, ਬ੍ਰਹਿਮੰਡ ਖੰਡ ਖੋਜ ਖੁਜਾਇੰਦਾ। ਕਰ ਕਿਰਪਾ ਦਰਸ਼ਨ ਦੇਵੇ ਜਿਸ, ਤਿਸ ਆਪਣੇ ਰੰਗ ਰੰਗਾਇੰਦਾ। ਘਰ ਘਰ ਸਵਛ ਸਰੂਪੀ ਪਏ ਦਿਸ, ਨੇਤਰ ਲੋਚਣ ਨੈਣ ਇਕ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਆਪਣਾ ਨਾਉਂ ਪਰਗਟਾਇੰਦਾ। ਗੁਰ ਗੁਰ ਨਾਉਂ ਸ਼ਬਦ ਮਰਦੰਗ, ਵਡ ਮਰਦਾਨਾ ਆਪ ਵਜਾਈਆ। ਸੋ ਪੁਰਖ ਨਿਰੰਜਣ ਸੂਰਾ ਸਰਬੰਗ, ਸਤਿਗੁਰ ਗੁਰ ਖੇਲ ਕਰਾਈਆ। ਗੁਰਮੁਖਾਂ ਦੇਵੇ ਇਕ ਅਨੰਦ, ਅਨੰਦ ਆਤਮ ਇਕ ਰਸਾਈਆ। ਭਰਮ ਭੁਲੇਖਾ ਦੂਈ ਦਵੈਤੀ ਢਾਹੇ ਝੂਠੀ ਕੰਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣਾ ਪਰਦਾ ਲਾਹੀਆ। ਗੁਰਮੁਖ ਪਰਦਾ ਜਾਏ ਲੱਥ, ਜਿਸ ਜਨ ਹਰਿ ਹਰਿ ਦਇਆ ਕਮਾਇੰਦਾ। ਘਰ ਵਿਚ ਮਿਲੇ ਆਪ ਸਮਰਥ, ਦੋ ਜਹਾਨਾਂ ਪੰਧ ਮੁਕਾਇੰਦਾ। ਬੋਧ ਅਗਾਧ ਸੁਣਾਏ ਗਾਥ, ਅਨਹਦ ਨਾਦੀ ਨਾਦ ਵਜਾਇੰਦਾ। ਘਟ ਮੰਦਰ ਦੇਵੇ ਸਾਥ, ਸਗਲਾ ਸੰਗ ਨਿਭਾਇੰਦਾ। ਏਕਾ ਅੱਖਰ ਪੂਜਾ ਪਾਠ, ਜਗਤ ਵੱਖਰ ਆਪ ਪੜ੍ਹਾਇੰਦਾ। ਸਤਿ ਸਤਿਵਾਦੀ ਸਾਚੀ ਦਾਤ, ਸੋਹੰ ਝੋਲੀ ਆਪ ਭਰਾਇੰਦਾ। ਰਸਨਾ ਜਿਹਵਾ ਇਕੋ ਜਾਪ, ਆਤਮ ਪਰਮਾਤਮ ਜੋੜ ਜੁੜਾਇੰਦਾ। ਅੰਤ ਉਤਾਰੇ ਆਪਣੇ ਘਾਟ, ਮੰਜਧਾਰ ਨਾ ਕੋਇ ਰੁੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਦਇਆ ਕਮਾਇੰਦਾ। ਗੁਰ ਸਤਿਗੁਰ ਸਵਾਮੀ ਏਕਾ ਠਾਕਰ, ਆਦਿ ਜੁਗਾਦਿ ਵਡੀ ਵਡਿਆਈਆ। ਕਲਜੁਗ ਅੰਤਮ ਹੋ ਉਜਾਗਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਦੋ ਜਹਾਨਾਂ ਬਣ ਸੌਦਾਗਰ, ਲੱਖ ਚੁਰਾਸੀ ਵਣਜ ਦਏ ਕਰਾਈਆ। ਗੁਰਮੁਖ ਵਿਰਲੇ ਨਿਰਮਲ ਕਰਮ ਕਰੇ ਉਜਾਗਰ, ਜਿਸ ਜਨ ਆਪਣਾ ਦਰਸ ਵਖਾਈਆ। ਏਥੇ ਓਥੇ ਦੋ ਜਹਾਨ ਜ਼ਿਮੀਂ ਅਸਮਾਨ ਦੇਵੇ ਆਦਰ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣੀ ਦਇਆ ਕਮਾਈਆ। ਸਤਿਗੁਰ ਦਾਤਾ ਸਦਾ ਸਵਾਮੀ, ਸਾਹਿਬ ਸੁਲਤਾਨ ਵਡੀ ਵਡਿਆਈਆ। ਕਲਜੁਗ ਅੰਤਮ ਪਰਗਟ ਨਿਹਕਲੰਕ ਨੇਹਕਾਮੀ, ਕਰਮ ਕਾਂਡ ਨਾ ਕੋਇ ਰਖਾਈਆ। ਲੱਖ ਚੁਰਾਸੀ ਅੰਤਰਜਾਮੀ, ਘਟ ਘਟ ਆਪਣਾ ਆਸਣ ਲਾਈਆ। ਗੁਰਮੁਖ ਵਿਰਲੇ ਸੁਣਾਏ ਆਪਣੀ ਬਾਣੀ, ਦੂਸਰ ਨੇੜ ਕੋਇ ਨਾ ਆਈਆ। ਭਗਤ ਭਗਵਾਨ ਇਕ ਦੂਜੇ ਦੀ ਗਾਇਣ ਅਕੱਥ ਕਹਾਣੀ, ਲਿਖਣ ਪੜ੍ਹਨ ਵਿਚ ਨਾ ਆਈਆ। ਸਚਖੰਡ ਦੀ ਸਚ ਨਿਸ਼ਾਨੀ, ਗੁਰਸਿਖ ਲੋਕਮਾਤ ਪਰਗਟਾਈਆ। ਆਪੇ ਹੋਏ ਜਾਣ ਜਾਣੀ, ਬੂਝਣਹਾਰਾ ਬੂਝ ਬੁਝਾਈਆ। ਏਕਾ ਦੇਵੇ ਪਦ ਨਿਰਬਾਣੀ, ਚੌਥੇ ਪਦ ਆਪ ਸਮਾਈਆ। ਲੇਖਾ ਚੁਕਾਏ ਆਵਣ ਜਾਣੀ, ਆਵਣ ਜਾਣ ਰਹਿਣ ਨਾ ਪਾਈਆ। ਲੱਖ ਚੁਰਾਸੀ ਫੰਦ ਕਟਾਣੀ, ਰਾਏ ਧਰਮ ਨਾ ਦਏ ਸਜ਼ਾਈਆ। ਆਤਮ ਪਰਮਾਤਮ ਮੇਲਾ ਸਾਚੇ ਹਾਣੀ, ਬ੍ਰਹਮ ਪਾਰਬ੍ਰਹਮ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਦਾ ਸਦਾ ਸਦਾ ਸਹਾਈਆ। ਸਤਿਗੁਰ ਸਹਾਈ ਸਦਾ ਸਦ, ਜੁਗ ਜੁਗ ਵੇਸ ਵਟਾਇੰਦਾ। ਭਗਤ ਭਗਵੰਤ ਆਪੇ ਲੱਭ, ਆਪ ਆਪਣਾ ਬੰਧਨ ਪਾਇੰਦਾ। ਪੰਚ ਵਿਕਾਰਾ ਦੇਵੇ ਦੱਬ, ਮਾਇਆ ਮਮਤਾ ਮੋਹ ਮਿਟਾਇੰਦਾ। ਅੰਮ੍ਰਿਤ ਰਸ ਵਖਾਏ ਕਵਲ ਨਭ, ਨਿਝਰ ਝਿਰਨਾ ਆਪ ਝਿਰਾਇੰਦਾ। ਜਗਤ ਵਾਸਨਾ ਪਾਰ ਹੱਦ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਲੱਖ ਚੁਰਾਸੀ ਵਿਚੋਂ ਕਰੇ ਅੱਡ, ਆਪਣੇ ਮੰਦਰ ਆਪ ਬਹਾਇੰਦਾ। ਅੰਦਰ ਵੜ ਵੜ ਡੂੰਘੀ ਕੰਦਰ ਸੁਣਾਏ ਸੁਹਾਗੀ ਛੰਦ, ਰਸਨਾ ਜਿਹਵਾ ਨਾ ਕੋਇ ਹਲਾਇੰਦਾ। ਜੁਗ ਜਨਮ ਦੀ ਟੁੱਟੀ ਗੰਢ, ਏਕਾ ਬੰਧਨ ਨਾਮ ਰਖਾਇੰਦਾ। ਜਨ ਭਗਤਾਂ ਪਿਛੇ ਕੱਟੇ ਹਰਿ ਜੂ ਪੰਧ, ਬਣ ਪਾਂਧੀ ਫੇਰਾ ਪਾਇੰਦਾ। ਲੱਖ ਚੁਰਾਸੀ ਜੀਵ ਜੰਤ ਨੇਤਰ ਹੋਇਆ ਅੰਧ, ਆਤਮ ਗਿਆਨ ਨਾ ਕੋਇ ਰਖਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸਭ ਨੂੰ ਸੁੱਤਾ ਦੇ ਕਰ ਕੰਡ, ਆਪਣੀ ਕਰਵਟ ਨਾ ਮਾਤ ਬਦਲਾਇੰਦਾ। ਗੁਰਮੁਖ ਵਿਰਲੇ ਖ਼ੁਸ਼ੀ ਕਰੇ ਬੰਦ ਬੰਦ, ਜਿਸ ਜਨ ਆਪਣਾ ਦਰਸ ਦਖਾਇੰਦਾ। ਕਰੇ ਪ੍ਰਕਾਸ਼ ਬਿਨ ਸੂਰਜ ਚੰਦ, ਜੋਤੀ ਜਾਤਾ ਡਗਮਗਾਇੰਦਾ। ਦਿਵਸ ਰੈਣ ਅੱਠੇ ਪਹਿਰ ਇਕ ਅਨੰਦ, ਜਗਤ ਸੋਗ ਨੇੜ ਨਾ ਆਇੰਦਾ। ਕਿਰਪਾਨਿਧ ਠਾਕਰ ਸਵਾਮੀ ਸਾਹਿਬ ਦਿਆਲ ਪਾਏ ਠੰਡ, ਅਗਨੀ ਤਤ ਨਾ ਕੋਇ ਤਪਾਇੰਦਾ। ਨਾਤਾ ਤੁਟੇ ਨਾਰ ਦੁਹਾਗਣ ਜੀਵ ਰੰਡ, ਹਰਿ ਜੂ ਕੰਤ ਕੰਤੂਹਲ ਗੁਰਮੁਖ ਆਪ ਪਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣੇ ਅੰਗ ਲਗਾਇੰਦਾ। ਸਤਿਗੁਰ ਮੀਤਾ ਠਾਂਡਾ ਸੀਤਾ, ਸਾਂਤਕ ਸਤਿ ਸਤਿ ਕਰਾਈਆ। ਜੁਗ ਜੁਗ ਚਲੇ ਅਵੱਲੜੀ ਰੀਤਾ, ਭੇਵ ਕੋਇ ਨਾ ਪਾਈਆ। ਕਲਜੁਗ ਅੰਤਮ ਚਰਨ ਕਵਲ ਵਖਾਏ ਇਕ ਪ੍ਰੀਤਾ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਸੋਹੰ ਨਾਮ ਦੇਵੇ ਅਨਡੀਠਾ, ਅਨਡਿਠੜੀ ਕਾਰ ਕਰਾਈਆ। ਅੱਠੇ ਪਹਿਰ ਗੁਰਮੁਖਾਂ ਵਸੇ ਚੀਤਾ, ਚਿਤਵਿਤ ਠਗੌਰੀ ਕੋਇ ਨਾ ਪਾਈਆ। ਘਰ ਘਰ ਵਿਚ ਠਾਕਰ ਦੁਆਰਾ ਮੰਦਰ ਸ਼ਿਵਦੁਆਲਾ ਗੁਰਦੁਆਰ ਮਸੀਤਾ, ਜਿਸ ਘਰ ਵਸੇ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿਗੁਰ ਪੂਰਾ ਇਕ ਅਖਵਾਈਆ। ਸਤਿਗੁਰ ਪੂਰਾ ਏਕੰਕਾਰ, ਦੂਜਾ ਅਵਰ ਨਾ ਕੋਇ ਜਣਾਇੰਦਾ। ਜੁਗ ਚੌਕੜੀ ਗੁਰ ਅਵਤਾਰ ਸੇਵਾਦਾਰ, ਸਾਚੀ ਸੇਵਾ ਆਪ ਲਗਾਇੰਦਾ। ਅੰਤਮ ਦੋਏ ਦੋਏ ਜੋੜ ਕਰ ਕਰ ਗਏ ਨਿਮਸਕਾਰ, ਸਜਦਾ ਸੀਸ ਸਰਬ ਝੁਕਾਇੰਦਾ। ਬੇਅੰਤ ਬੇਅੰਤ ਬੇਅੰਤ ਕਹਿ ਕਹਿ ਗਏ ਪੁਕਾਰ, ਹਰਿ ਕਾ ਅੰਤ ਕੋਇ ਨਾ ਪਾਇੰਦਾ। ਏਕਾ ਓਟ ਰੱਖ ਕੇ ਗਏ ਸੰਸਾਰ, ਨਿਰਗੁਣ ਨਿਰਗੁਣ ਆਸ ਸਰਬ ਰਖਾਇੰਦਾ। ਕਲ ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰ, ਨਵ ਨੌਂ ਚਾਰ ਪੰਧ ਮੁਕਾਇੰਦਾ। ਗੁਰਮੁਖ ਸੱਜਣ ਲਏ ਉਠਾਲ, ਲੱਖ ਚੁਰਾਸੀ ਫੋਲ ਫੁਲਾਇੰਦਾ। ਨਾਤਾ ਤੋੜੇ ਸ਼ਾਹ ਕੰਗਾਲ, ਊਚ ਨੀਚ ਰਾਉ ਰੰਕ ਜ਼ਾਤ ਪਾਤ ਵਰਨ ਗੋਤ ਨਾ ਕੋਇ ਰਖਾਇੰਦਾ। ਗ਼ਰੀਬ ਨਿਮਾਣਿਆਂ ਉਪਰ ਹੋਏ ਦਿਆਲ, ਸ਼ਾਹ ਸੁਲਤਾਨਾਂ ਕਰੇ ਕੰਗਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿਗੁਰ ਪੂਰਾ ਏਕਾ ਗੁਣ ਆਪ ਰਖਾਇੰਦਾ। ਏਕਾ ਗੁਣ ਪੁਰਖ ਅਗੰਮ, ਭੇਵ ਕੋਇ ਨਾ ਪਾਈਆ। ਜੁਗ ਚੌਕੜੀ ਬੇੜਾ ਬੰਨ੍ਹ, ਲੋਕਮਾਤ ਆਪ ਚਲਾਈਆ। ਕਲਜੁਗ ਅੰਤਮ ਕਰੇ ਖੇਲ ਸ੍ਰੀ ਭਗਵਨ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਜਨ ਭਗਤਾਂ ਬਣੇ ਜਨਨੀ ਜਨ, ਜਨ ਜਣੇਂਦੀ ਏਕਾ ਮਾਈਆ। ਏਕਾ ਰਾਗ ਸੁਣਾਏ ਕੰਨ, ਬਿਨ ਤੰਦੀ ਤੰਦ ਸਤਾਰ ਵਜਾਈਆ। ਕਰੇ ਪ੍ਰਕਾਸ਼ ਜੀਵ ਅੰਨ੍ਹ, ਅੰਧ ਅੰਧੇਰ ਦਏ ਮਿਟਾਈਆ। ਪੰਚ ਵਿਕਾਰਾ ਦੇਵੇ ਡੰਨ, ਨਾਮ ਖੰਡਾ ਇਕ ਚਮਕਾਈਆ। ਭਾਂਡਾ ਭਰਮ ਭੌ ਦੇਵੇ ਭੰਨ, ਜਿਸ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਮੇਲੇ ਥਾਉਂ ਥਾਈਂਆ।
