Granth 11 Likhat 112: 20 Faggan 2018 Bikarmi Taru Singh de Greh Kora Pur Farm

੨੦ ਫੱਗਣ ੨੦੧੮ ਬਿਕ੍ਰਮੀ ਤਾਰੂ ਸਿੰਘ ਦੇ ਗ੍ਰਹਿ ਕੋਰਾ ਪੁਰ ਫਾਰਮ

ਆਦਿ ਅੰਤ ਇਕ ਅਵਤਾਰਾ, ਆਦਿ ਪੁਰਖ ਬੇਪਰਵਾਹੀਆ। ਆਦਿ ਅੰਤ ਇਕ ਘਰ ਬਾਹਰਾ, ਸਚਖੰਡ ਦੁਆਰਾ ਸੋਭਾ ਪਾਈਆ। ਆਦਿ ਅੰਤ ਇਕ ਨਗਾਰਾ, ਨਿਰਗੁਣ ਆਪਣਾ ਸ਼ਬਦ ਸੁਣਾਈਆ। ਆਦਿ ਅੰਤ ਇਕ ਸਿਕਦਾਰਾ, ਸ਼ਾਹ ਪਾਤਸ਼ਾਹ ਹਰਿ ਰਘੁਰਾਈਆ। ਆਦਿ ਅੰਤ ਇਕ ਵਰਤਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਆਦਿ ਅੰਤ ਏਕਾ ਏਕ, ਇਕ ਇਕੱਲਾ ਖੇਲ ਕਰਾਇੰਦਾ। ਆਦਿ ਅੰਤ ਵੇਸ ਅਨੇਕ, ਰੂਪ ਅਨੂਪ ਆਪ ਧਰਾਇੰਦਾ। ਆਦਿ ਅੰਤ ਲਿਖੇ ਲੇਖ, ਲਿਖ ਲਿਖ ਲੇਖ ਆਪ ਸਮਝਾਇੰਦਾ। ਆਦਿ ਅੰਤ ਵਸੇ ਸਾਚੇ ਦੇਸ, ਦੇਸ ਦਸੰਤਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਆਪਣਾ ਰੰਗ ਰੰਗਾਇੰਦਾ। ਆਦਿ ਅੰਤ ਏਕਾ ਰੰਗ, ਰੰਗ ਰੰਗੀਲਾ ਇਕ ਉਪਾਈਆ। ਆਦਿ ਅੰਤ ਇਕ ਪਲੰਘ, ਥਿਰ ਘਰ ਸਾਚੇ ਸੇਜ ਸੁਹਾਈਆ। ਆਦਿ ਅੰਤ ਇਕ ਮਰਦੰਗ, ਬਣ ਮਰਦ ਮਰਦਾਨਾ ਆਪ ਵਜਾਈਆ। ਆਦਿ ਅੰਤ ਏਕਾ ਸੂਰਾ ਸਰਬੰਗ, ਸੂਰਬੀਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਛੁਪਾਈਆ। ਆਦਿ ਅੰਤ ਏਕਾ ਰਾਹ, ਸੋ ਪੁਰਖ ਨਿਰੰਜਣ ਆਪ ਲਗਾਇੰਦਾ। ਆਦਿ ਅੰਤ ਇਕ ਮਲਾਹ, ਹਰਿ ਪੁਰਖ ਨਿਰੰਜਣ ਬੇੜਾ ਆਪ ਚਲਾਇੰਦਾ। ਆਦਿ ਅੰਤ ਇਕ ਸਲਾਹ, ਏਕੰਕਾਰਾ ਆਪ ਜਣਾਇੰਦਾ। ਆਦਿ ਅੰਤ ਇਕ ਰੁਸ਼ਨਾ, ਆਦਿ ਨਿਰੰਜਣ ਨੂਰ ਧਰਾਇੰਦਾ। ਆਦਿ ਅੰਤ ਏਕਾ ਥਾਂ, ਅਬਿਨਾਸ਼ੀ ਕਰਤਾ ਸਾਚੇ ਧਾਮ ਸੋਭਾ ਪਾਇੰਦਾ। ਆਦਿ ਅੰਤ ਇਕ ਨਿਸ਼ਾਨ, ਸ੍ਰੀ ਭਗਵਾਨ ਆਪ ਝੁਲਾਇੰਦਾ। ਆਦਿ ਅੰਤ ਇਕ ਮਕਾਨ, ਪਾਰਬ੍ਰਹਮ ਪ੍ਰਭ ਆਪਣਾ ਆਸਣ ਲਾਇੰਦਾ। ਆਦਿ ਅੰਤ ਇਕ ਰਾਜਾਨ, ਸ਼ਾਹ ਪਾਤਸ਼ਾਹ ਆਪਣਾ ਨਾਉਂ ਰਖਾਇੰਦਾ । ਆਦਿ ਅੰਤ ਇਕ ਹੁਕਮਰਾਨ, ਹੁਕਮੀ ਹੁਕਮ ਆਪ ਚਲਾਇੰਦਾ। ਆਦਿ ਅੰਤ ਇਕ ਮਿਹਰਵਾਨ, ਮਿਹਬਾਨ ਬੀਦੋ ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਛੁਪਾਇੰਦਾ। ਆਦਿ ਅੰਤ ਏਕਾ ਆਸਣ, ਸੋ ਪੁਰਖ ਨਿਰੰਜਣ ਆਪ ਲਗਾਈਆ। ਆਦਿ ਅੰਤ ਖੇਲ ਤਮਾਸ਼ਨ, ਹਰਿ ਖ਼ਾਲਕ ਵੇਖ ਵਖਾਈਆ। ਆਦਿ ਅੰਤ ਪਾਵੇ ਰਾਸਨ, ਸਾਚੇ ਮੰਡਲ ਦਏ ਵਡਿਆਈਆ। ਆਦਿ ਅੰਤ ਆਪਣਾ ਨਾਉਂ ਰੱਖ ਪੁਰਖ ਅਬਿਨਾਸ਼ਨ, ਅਬਿਨਾਸ਼ੀ ਕਰਤਾ ਰੂਪ ਅਨੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਆਦਿ ਅੰਤ ਹਰਿ ਭੇਵ ਨਿਆਰਾ, ਅਨਭਵ ਆਪਣੀ ਖੇਲ ਕਰਾਇੰਦਾ। ਸਚਖੰਡ ਨਿਵਾਸੀ ਸਚਖੰਡ ਦੁਆਰੇ ਹੋ ਉਜਿਆਰਾ, ਦਰ ਘਰ ਸਾਚਾ ਆਪ ਸੁਹਾਇੰਦਾ। ਨਿਰਗੁਣ ਜੋਤ ਕਰ ਉਜਿਆਰਾ, ਦੀਆ ਬਾਤੀ ਇਕ ਟਿਕਾਇੰਦਾ। ਮਹੱਲ ਅਟੱਲ ਅਚੱਲ ਮੁਨਾਰਾ, ਥਿਰ ਘਰ ਵਾਸੀ ਆਪ ਸੁਹਾਇੰਦਾ। ਸਾਚਾ ਤਖ਼ਤ ਕਰ ਤਿਆਰਾ, ਪਾਵਾ ਚੂਲ ਨਾ ਕੋਇ ਬਣਾਇੰਦਾ। ਨਿਰਗੁਣ ਰੂਪ ਅਨੂਪ ਕਰੇ ਖੇਲ ਅਪਰ ਅਪਾਰਾ, ਸ਼ਾਹੋ ਭੂਪ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣਾ ਰੰਗ ਰੰਗਾਇੰਦਾ। ਆਦਿ ਰੰਗ ਪੁਰਖ ਅਕਾਲ, ਆਪਣਾ ਆਪ ਰੰਗਾਈਆ। ਆਪਣੀ ਖੇਲ ਕਰੇ ਆਪਣੇ ਧਰਮਸਾਲ, ਧੁਰ ਦਰਬਾਰੇ ਦਏ ਵਡਿਆਈਆ। ਆਪਣਾ ਦੀਪਕ ਆਪੇ ਬਾਲ, ਜੋਤੀ ਜੋਤ ਡਗਮਗਾਈਆ। ਆਪੇ ਵਸੇ ਆਪਣੇ ਨਾਲ, ਸਗਲਾ ਸੰਗ ਆਪ ਹੋ ਜਾਈਆ। ਆਪੇ ਮਾਰਗ ਦੱਸੇ ਸਖਾਲ, ਸਾਚਾ ਮਾਰਗ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣੀ ਬਣਤ ਆਪ ਬਣਾਈਆ। ਆਦਿ ਬਣਾਏ ਆਪਣੀ ਬਣਤ, ਨਿਰਗੁਣ ਨਿਰਗੁਣ ਦਇਆ ਕਮਾਇੰਦਾ। ਆਪੇ ਨਾਰ ਆਪੇ ਕੰਤ, ਸਾਚੀ ਸੇਜ ਆਪ ਹੰਢਾਇੰਦਾ। ਆਪੇ ਵੇਖੇ ਆਪਣਾ ਰੰਗ ਬਸੰਤ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰ ਆਪੇ ਸੋਭਾ ਪਾਇੰਦਾ। ਆਪਣਾ ਘਾੜਨ ਆਪੇ ਘੜ, ਹਰਿ ਆਪੇ ਵੇਖ ਵਖਾਈਆ। ਆਪਣੀ ਸੇਜਾ ਆਪੇ ਚੜ੍ਹ, ਆਪਣਾ ਆਸਣ ਲਾਈਆ। ਆਪਣੇ ਅੰਦਰ ਆਪੇ ਵੜ ਵੜ, ਆਪਣਾ ਬੰਧਨ ਪਾਈਆ। ਆਪਣੇ ਘਰ ਆਪੇ ਵੇਖੇ ਖੜ ਖੜ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣਾ ਭੇਵ ਚੁਕਾਈਆ। ਆਪਣੇ ਅੰਤਰ ਹੋ ਤਿਆਰ, ਆਪਣਾ ਭੇਵ ਚੁਕਾਇੰਦਾ। ਆਪੇ ਨਾਰੀ ਕੰਤ ਭਤਾਰ, ਸਾਚੀ ਸੇਜਾ ਆਪ ਹੰਢਾਇੰਦਾ। ਆਪੇ ਵੇਖੇ ਵਿਗਸੇ ਪਾਵੇ ਸਾਰ, ਵੇਖਣਹਾਰਾ ਆਪ ਹੋ ਜਾਇੰਦਾ। ਖੇਲੇ ਖੇਲ ਅਗੰਮ ਅਪਾਰ, ਆਪ ਆਪਣਾ ਖੇਲ ਕਰਾਇੰਦਾ। ਅਲੱਖ ਅਗੋਚਰ ਬੇਐਬ ਪਰਵਰਦਿਗਾਰ, ਨੂਰ ਨੁਰਾਨਾ ਡਗਮਗਾਇੰਦਾ। ਮੁਕਾਮੇ ਹੱਕ ਹੋ ਉਜਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣਾ ਭੇਵ ਜਣਾਇੰਦਾ। ਆਦਿ ਆਪਣੀ ਰਚਨਾ ਰਚ, ਸਚਖੰਡ ਸਾਚੇ ਸੋਭਾ ਪਾਈਆ। ਨਿਰਗੁਣ ਅੰਦਰ ਵੜਿਆ ਸੱਚ, ਸਚ ਰੱਖੇ ਆਪਣੀ ਵਡਿਆਈਆ। ਆਪੇ ਜਾਣੇ ਖੇਲ ਤਮਾਸ਼, ਦੂਸਰ ਸੰਗ ਨਾ ਕੋਇ ਰਖਾਈਆ। ਆਪੇ ਕਰੇ ਆਪਣੀ ਪੂਰੀ ਆਸ, ਆਸਾ ਆਸਾ ਵਿਚ ਸਮਾਈਆ। ਆਪੇ ਵਸੇ ਸਦਾ ਪਾਸ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਈਆ। ਘਰ ਸਾਚਾ ਸੋਭਾਵੰਤ, ਸਚਖੰਡ ਖੰਡ ਵਡਿਆਇਆ। ਕਰੇ ਖੇਲ ਸ੍ਰੀ ਭਗਵੰਤ, ਅਨਭਵ ਆਪਣਾ ਰੂਪ ਰਖਾਇਆ। ਆਪ ਬਣਾਏ ਆਪਣੀ ਬਣਤ, ਆਪ ਆਪਣਾ ਵੇਸ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਰਚਾਇਆ। ਸਾਚਾ ਖੇਲ ਪੁਰਖ ਕਰਤਾਰ, ਸੋ ਪੁਰਖ ਨਿਰੰਜਣ ਆਪ ਕਰਾਈਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸਚਖੰਡ ਸਾਚੇ ਸੋਭਾ ਪਾਈਆ। ਹੁਕਮੀ ਹੁਕਮ ਹੁਕਮ ਵਰਤਾਰ, ਆਪਣਾ ਹੁਕਮ ਆਪ ਜਣਾਈਆ। ਆਪੇ ਦਰ ਦਰਵੇਸ ਬਣੇ ਭਿਖਾਰ, ਦਰ ਆਪਣੀ ਅਲਖ ਜਗਾਈਆ। ਆਪੇ ਦਾਤਾ ਦੇਵਣਹਾਰ, ਵਡ ਭੰਡਾਰੀ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਅੱਗੇ ਨਿਰਗੁਣ ਮੰਗ ਮੰਗਾਈਆ। ਨਿਰਗੁਣ ਮੰਗੇ ਆਪਣਾ ਦਾਨ, ਨਿਰਗੁਣ ਝੋਲੀ ਪਾਇੰਦਾ। ਨਿਰਗੁਣ ਬਣੇ ਰਾਜ ਰਾਜਾਨ, ਨਿਰਗੁਣ ਨਿਰਗੁਣ ਸੀਸ ਝੁਕਾਇੰਦਾ। ਨਿਰਗੁਣ ਸ਼ਾਹੋ ਭੂਪ ਸੁਲਤਾਨ, ਨਿਰਗੁਣ ਅਨਕ ਰੂਪ ਵਟਾਇੰਦਾ। ਨਿਰਗੁਣ ਤਖ਼ਤ ਨਿਵਾਸੀ ਰਾਜ ਰਾਜਾਨ, ਨਿਰਗੁਣ ਸੇਵਕ ਬਣ ਬਣ ਸੇਵ ਕਮਾਇੰਦਾ। ਸਚਖੰਡ ਖੇਲ ਕਰੇ ਸ੍ਰੀ ਭਗਵਾਨ, ਭੇਵ ਕੋਇ ਨਾ ਪਾਇੰਦਾ। ਆਪੇ ਦੇਵੇ ਆਪਣਾ ਧੁਰ ਫ਼ਰਮਾਣ, ਆਪਣੇ ਵਿਚੋਂ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪ ਜਣਾਇੰਦਾ। ਨਿਰਗੁਣ ਨਿਰਗੁਣ ਦੱਸੇ ਰਾਹ, ਨਿਰਗੁਣ ਸਿਫ਼ਤ ਸਲਾਹੀਆ। ਨਿਰਗੁਣ ਦਾਤਾ ਬੇਪਰਵਾਹ, ਬੇਐਬ ਵਡੀ ਵਡਿਆਈਆ। ਨਿਰਗੁਣ ਵੇਖੇ ਆਪਣਾ ਥਾਂ, ਨਿਰਗੁਣ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਚੁਕਾਈਆ। ਨਿਰਗੁਣ ਆਪਣਾ ਪੜਦਾ ਚੁੱਕ, ਆਪਣੀ ਦਇਆ ਕਮਾਇੰਦਾ। ਆਪੇ ਜਾਣੇ ਆਪਣਾ ਮੁਖ, ਰੂਪ ਰੰਗ ਰੇਖ ਨਾ ਕੋਇ ਬਣਾਇੰਦਾ। ਆਪੇ ਸੁੰਨ ਆਪੇ ਚੁੱਪ, ਆਪੇ ਜੈ ਜੈਕਾਰ ਕਰਾਇੰਦਾ। ਆਪੇ ਪਰਕਾਸ਼ ਆਪੇ ਅੰਧੇਰਾ ਘੁੱਪ, ਆਪਣੀ ਲੁਕਵੀਂ ਖੇਲ ਕਰਾਇੰਦਾ। ਆਪਣੇ ਅੰਤਰ ਆਪੇ ਪਏ ਉਠ, ਆਪ ਆਪਣਾ ਬਲ ਵਧਾਇੰਦਾ। ਆਪਣਾ ਨਾਉਂ ਰੱਖ ਅਬਿਨਾਸ਼ੀ ਅਚੁੱਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਮਤਾ ਪਕਾਇੰਦਾ। ਸਚਖੰਡ ਦੁਆਰੇ ਹੋ ਉਜਿਆਰ, ਹਰਿ ਆਪਣੀ ਦਇਆ ਕਮਾਈਆ। ਨਿਰਗੁਣ ਰੂਪ ਅਪਰ ਅਪਾਰ, ਨਿਰੰਕਾਰ ਵਡੀ ਵਡਿਆਈਆ। ਇਕ ਇਕੱਲਾ ਕਰ ਪਸਾਰ, ਆਪੇ ਵੇਖੇ ਚਾਈਂ ਚਾਈਂਆ। ਨਾ ਕੋਈ ਦੂਸਰ ਮੀਤ ਮੁਰਾਰ, ਸਗਲਾ ਸੰਗ ਨਾ ਕੋਇ ਰਖਾਈਆ। ਨਾ ਕੋਈ ਮੰਦਰ ਚਾਰ ਦੀਵਾਰ, ਛੱਪਰ ਛੰਨ ਨਾ ਕੋਇ ਵਡਿਆਈਆ। ਸੂਰਜ ਚੰਨ ਨਾ ਕੋਇ ਪਸਾਰ, ਮੰਡਲ ਮੰਡਪ ਨਾ ਕੋਇ ਉਪਾਈਆ। ਲੋਆਂ ਪੁਰੀਆਂ ਨਾ ਕੋਇ ਪਸਾਰ, ਬ੍ਰਹਿਮੰਡ ਖੰਡ ਵੰਡ ਨਾ ਕੋਇ ਵੰਡਾਈਆ। ਨਾ ਜ਼ਿਮੀਂ ਨਾ ਕੋਇ ਅਸਮਾਨ, ਧਰਤ ਧਵਲ ਨਾ ਕੋਇ ਜਣਾਈਆ। ਜੰਗਲ ਜੂਹ ਨਾ ਉਜਾੜ ਪਹਾੜ, ਸਮੁੰਦ ਸਾਗਰ ਨਾ ਕੋਇ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਨਾ ਕੋਇ ਅਕਾਰ, ਤ੍ਰੈਗੁਣ ਬੰਧਨ ਨਾ ਕੋਇ ਰਖਾਈਆ। ਪੰਜ ਤੱਤ ਨਾ ਕੋਇ ਅਖਾੜ, ਲੱਖ ਚੁਰਾਸੀ ਨਾਚ ਨਾ ਕੋਇ ਨਚਾਈਆ। ਨਾ ਕੋਈ ਗੁਰੂ ਨਾ ਅਵਤਾਰ, ਪੀਰ ਪੈਗ਼ੰਬਰ ਨਾ ਕੋਇ ਬਣਾਈਆ। ਨਾ ਕੋਈ ਭਗਤ ਕਰੇ ਵਿਚਾਰ, ਸੰਤ ਧਿਆਨ ਨਾ ਕੋਇ ਲਗਾਈਆ। ਨਾ ਕੋਈ ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕੁਰਾਨ ਨਾ ਕੋਇ ਪੜ੍ਹਾਈਆ। ਨਾ ਕੋਈ ਰਸਨਾ ਜਿਹਵਾ ਦੱਸੇ ਜ਼ਬਾਨ, ਬੱਤੀ ਦੰਦ ਨਾ ਕੋਇ ਸਲਾਹੀਆ। ਸਚਖੰਡ ਬੈਠ ਸ੍ਰੀ ਭਗਵਾਨ, ਇਕ ਇਕੱਲਾ ਆਪਣਾ ਭੇਵ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰਾ ਆਪਣੇ ਹੱਥ ਰਖਾਈਆ। ਸਾਚੀ ਧਾਰ ਪੁਰਖ ਸਮਰਥ, ਨਰ ਹਰਿ ਆਪਣੇ ਹੱਥ ਰਖਾਇੰਦਾ। ਨਿਰਗੁਣ ਦੇਵੇ ਨਿਰਗੁਣ ਵੱਥ, ਨਿਰਗੁਣ ਝੋਲੀ ਆਪ ਭਰਾਇੰਦਾ। ਨਿਰਗੁਣ ਮਾਰਗ ਆਪੇ ਦੱਸ, ਨਿਰਗੁਣ ਰਾਹ ਆਪ ਵਖਾਇੰਦਾ। ਨਿਰਗੁਣ ਅੰਤਰ ਆਪੇ ਵਸ, ਨਿਰਗੁਣ ਆਪਣਾ ਭੇਵ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਬੰਧਨ ਆਪੇ ਪਾਇੰਦਾ। ਸਾਚਾ ਬੰਧਨ ਹਰਿ ਹਰਿ ਪਾ, ਆਪਣਾ ਖੇਲ ਕਰਾਈਆ। ਨਿਰਗੁਣ ਨਿਰਗੁਣ ਲਏ ਪਰਨਾ, ਨਾਰੀ ਕੰਤ ਰੂਪ ਧਰਾਈਆ। ਨਿਰਗੁਣ ਮੇਲਾ ਸਹਿਜ ਸੁਭਾ, ਨਿਰਗਣ ਵੇੇਖੇ ਚਾਈਂ ਚਾਈਂਆ। ਨਿਰਗੁਣ ਸੇਵਾ ਲਏ ਕਮਾ, ਦਾਈ ਦਾਇਆ ਰੂਪ ਵਟਾਈਆ। ਨਿਰਗੁਣ ਜਨਨੀ ਜਨ ਬਣੇ ਆਪ ਬੇਪਰਵਾਹ, ਧੰਨ ਜਣੇਂਦੀ ਮਾਈ ਆਪਣਾ ਨਾਉਂ ਰਖਾਈਆ। ਸੁਤ ਦੁਲਾਰਾ ਲਏ ਜਾ, ਸ਼ਬਦੀ ਸ਼ਬਦ ਪਰਗਟਾਈਆ। ਆਪਣੀ ਗੋਦੀ ਆਪ ਉਠਾ, ਆਪੇ ਖ਼ੁਸ਼ੀ ਮਨਾਈਆ। ਸਚਖੰਡ ਨਿਵਾਸੀ ਸਚਖੰਡ ਦੁਆਰੇ ਚੜ੍ਹਿਆ ਜਾ, ਆਪਣਾ ਬੰਸ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪਣੇ ਹੱਥ ਰਖਾਈਆ। ਸੁਤ ਦੁਲਾਰਾ ਲਿਆ ਜੰਮ, ਜਨ ਜਨਣੀ ਹਰਿ ਅਖਵਾਇੰਦਾ। ਨਿਰਗੁਣ ਨਿਰੰਕਾਰ ਜਾਣੇ ਆਪਣਾ ਕੰਮ, ਦੂਜੀ ਕਿਰਤ ਨਾ ਕੋਇ ਰਖਾਇੰਦਾ। ਪਵਣ ਸਵਾਸ ਨਾ ਕੋਇ ਦਮ, ਤੱਤਵ ਤੱਤ ਨਾ ਕੋਇ ਬਣਾਇੰਦਾ। ਆਪਣਾ ਖੇਲ ਕਰ ਭਗਵਨ, ਰੂਪ ਅਨੂਪ ਆਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰਾ ਆਪ ਉਠਾਇੰਦਾ। ਸੁਤ ਦੁਲਾਰਾ ਛੋਟਾ ਬਾਲਾ, ਸ਼ਬਦੀ ਸ਼ਬਦ ਆਪ ਉਠਾਇਆ। ਕਰੇ ਖੇਲ ਹਰਿ ਗੋਪਾਲਾ, ਦੀਨਨ ਆਪਣੀ ਦਇਆ ਕਮਾਇਆ। ਆਦਿ ਜੁਗਾਦਿ ਹੋਏ ਰਖਵਾਲਾ, ਸਿਰ ਆਪਣਾ ਹੱਥ ਟਿਕਾਇਆ। ਇਕ ਵਖਾਏ ਸੱਚੀ ਧਰਮਸਾਲਾ, ਚਰਨ ਕਵਲ ਧਿਆਨ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਰਚਾਇਆ। ਸੁਤ ਦੁਲਾਰੇ ਕਰ ਧਿਆਨ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਥਿਰ ਘਰ ਤੇਰਾ ਇਕ ਮਕਾਨ, ਥਿਰ ਘਰ ਵਾਸੀ ਵੰਡ ਵੰਡਾਇੰਦਾ। ਆਦਿ ਅੰਤ ਇਕ ਨਿਸ਼ਾਨ, ਸਤਿ ਸਤਿਵਾਦੀ ਤੇਰੇ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਸਾਚਾ ਖੇਲ ਸ੍ਰੀ ਭਗਵਾਨ, ਸ਼ਬਦੀ ਸ਼ਬਦ ਸ਼ਬਦ ਜਣਾਈਆ। ਤੇਰਾ ਰੂਪ ਰੂਪ ਮਹਾਨ, ਅਨੂਪ ਤੇਰੀ ਵਡਿਆਈਆ। ਤੇਰਾ ਲੇਖਾ ਆਪਣੇ ਹੱਥ ਰੱਖੇ ਭਗਵਾਨ, ਦੂਸਰ ਹੱਥ ਨਾ ਕਿਸੇ ਫੜਾਈਆ। ਤੇਰਾ ਬੰਸ ਵੇਖੇ ਦੋ ਜਹਾਨ, ਸਹੰਸਰ ਵੇਖੇ ਤੇਰੀ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਸੁਤ ਦੁਲਾਰਾ ਕਰ ਪਰਨਾਮ, ਦੋਏ ਦੋਏ ਸੀਸ ਝੁਕਾਇੰਦਾ। ਪੁਰਖ ਅਬਿਨਾਸ਼ੀ ਪਕੜਿਆ ਤੇਰਾ ਦਾਮ, ਦਾਮਨਗੀਰ ਏਕਾ ਨਜ਼ਰੀ ਆਇੰਦਾ। ਆਦਿ ਜੁਗਾਦਿ ਤੇਰਾ ਮਿਲੇ ਇਕੋ ਨਾਮ, ਦੂਸਰ ਓਟ ਨਾ ਕੋਇ ਰਖਾਇੰਦਾ। ਬਣ ਸੇਵਕ ਕਰਾਂ ਸਾਚਾ ਕਾਮ, ਸਾਚੀ ਸੇਵ ਕਮਾਇੰਦਾ। ਮੈਂ ਬਰਦਾ ਤੇਰਾ ਗ਼ੁਲਾਮ, ਗੁਰਬਤ ਹੋਰ ਨਾ ਕੋਇ ਵਧਾਇੰਦਾ। ਨਿਉਂ ਨਿਉਂ ਝੁਕ ਝੁਕ ਕਰਾਂ ਸਲਾਮ, ਅਲੈਕਮ ਤੇਰਾ ਰੰਗ ਵਖਾਇੰਦਾ। ਤੇਰਾ ਇਕੋ ਇਕ ਪੈਗ਼ਾਮ, ਸਚ ਪੈਗ਼ੰਬਰ ਮੋਹੇ ਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਨਾਤਾ ਤੁਟ ਨਾ ਜਾਇੰਦਾ। ਤੇਰਾ ਨਾਤਾ ਮੰਗਾਂ ਦਾਨ, ਸ਼ਬਦੀ ਸ਼ਬਦ ਸੀਸ ਝੁਕਾਇਆ। ਸਚਖੰਡ ਵੇਖਾਂ ਖੇਲ ਮਹਾਨ, ਤੇਰਾ ਰੂਪ ਅਨੂਪ ਸਮਾਇਆ। ਹਉਂ ਬਾਲਕ ਬਾਲ ਅਞਾਣ, ਤੁਧ ਬਿਨ ਅਵਰ ਨਾ ਦੀਸੇ ਕੋਈ ਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਤੇਰਾ ਧਿਆਨ ਲਗਾਇਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣੀ ਦਇਆ ਆਪ ਕਮਾਈਆ। ਤੇਰਾ ਮੇਰਾ ਇਕ ਮਕਾਨ, ਏਕਾ ਘਰ ਵੱਜੇ ਵਧਾਈਆ। ਤੇਰਾ ਮੇਰਾ ਇਕ ਨਿਸ਼ਾਨ, ਮੇਰਾ ਨਿਸ਼ਾਨ ਤੇਰੀ ਵਡਿਆਈਆ। ਤੇਰਾ ਮੇਰਾ ਇਕ ਫ਼ਰਮਾਣ, ਮੇਰਾ ਫ਼ਰਮਾਣ ਤੇਰੀ ਸ਼ਨਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਸਚ ਸੰਦੇਸਾ ਦੇਵੇ ਹਰਿ, ਹਰਿ ਹਰਿ ਜੂ ਏਕਾ ਏਕ ਜਣਾਇਆ। ਸ਼ਬਦੀ ਸੁਤ ਤੇਰਾ ਦਰ ਘਰ, ਧੁਰ ਦਰਬਾਰੀ ਆਪ ਬਣਾਇਆ। ਨਿਰਭੌ ਚੁਕਾਏ ਭੈ ਡਰ ਡਰ, ਭਿਆਨਕ ਰੂਪ ਨਾ ਕੋਇ ਰਖਾਇਆ। ਆਦਿ ਅੰਤ ਪੱਲੂ ਫੜ ਫੜ, ਤੇਰਾ ਸੰਗ ਨਿਭਾਇਆ। ਤੇਰਾ ਵੇਖਾਂ ਘਾੜਨ ਘੜ ਘੜ, ਰੂਪ ਅਨੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਇਆ। ਸਾਚੇ ਸੁਤ ਤੇਰਾ ਨਿਸ਼ਾਨ, ਹਰਿ ਜੂ ਹਰਿ ਹਰਿ ਆਪ ਝੁਲਾਇੰਦਾ। ਖੇਲੇ ਖੇਲ ਸ੍ਰੀ ਭਗਵਾਨ, ਭੇਵ ਅਭੇਦ ਖੁਲ੍ਹਾਇੰਦਾ। ਤੇਰੀ ਉਤਪਤ ਕਰੇ ਸੰਤਾਨ, ਵਿਸ਼ਨ ਬ੍ਰਹਮਾ ਸ਼ਿਵ ਤੇਰੀ ਗੋਦ ਬਹਾਇੰਦਾ। ਬ੍ਰਹਿਮੰਡ ਖੰਡ ਖੇਲ ਮਹਾਨ, ਸੂਰਜ ਚੰਨ ਤੇਰਾ ਨੂਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਧਾਰ ਆਪ ਚਲਾਇੰਦਾ। ਸਾਚੀ ਧਾਰ ਚਲਾਏ ਹਰਿ ਨਿਰੰਕਾਰ, ਏਕਾ ਗੁਣ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਬ੍ਰਹਿਮੰਡ ਖੰਡ ਵੇਖ ਵਖਾਈਆ। ਲੋਆਂ ਪੁਰੀਆਂ ਵੇਖ ਅਖਾੜ, ਦੋ ਜਹਾਨ ਕਰੇ ਰੁਸ਼ਨਾਈਆ। ਰਵ ਸਸ ਦੇ ਸਹਾਰ, ਮੰਡਲ ਮੰਡਪ ਦਏ ਵਡਿਆਈਆ। ਜਲ ਜਲ ਪਾਵੇ ਆਪੇ ਸਾਰ, ਥਲ ਥਲ ਤੇਰਾ ਰੂਪ ਵਖਾਈਆ। ਤ੍ਰੈਗੁਣ ਮਾਇਆ ਕਰ ਤਿਆਰ, ਤੇਰੀ ਚਰਨ ਧੂੜ ਲਾਏ ਛਾਹੀਆ। ਵਿਸ਼ਨ ਬ੍ਰਹਮਾ ਸ਼ਿਵ ਦੇ ਭੰਡਾਰ, ਰਜੋ ਤਮੋ ਸਤੋ ਨਾਲ ਪਰਨਾਈਆ। ਪੰਜ ਤੱਤ ਤੱਤ ਅਕਾਰ, ਨਿਰਾਕਾਰ ਸਾਕਾਰ ਰੂਪ ਵਟਾਈਆ। ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਕਰ ਪਸਾਰ, ਮਨ ਮਤ ਬੁਧ ਬੰਧਨ ਨਾਲ ਮਿਲਾਈਆ । ਲੱਖ ਚੁਰਾਸੀ ਭਾਂਡਾ ਘੜੇ ਬਣ ਠਠਿਆਰ, ਚਾਰ ਖਾਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸ਼ਬਦ ਦਏ ਵਡਿਆਈਆ । ਸਾਚੇ ਸ਼ਬਦ ਤੇਰਾ ਹੁਲਾਰਾ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਸਹਾਰਾ, ਸਭ ਤੇਰੀ ਓਟ ਤਕਾਇੰਦਾ। ਮੇਰਾ ਨਾਉਂ ਤੇਰਾ ਭੰਡਾਰਾ, ਤੇਰਾ ਭੰਡਾਰਾ ਅਤੋਟ ਅਤੁਟ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਫ਼ਰਮਾਣਾ ਆਪ ਸੁਣਾਇੰਦਾ। ਸਚ ਫ਼ਰਮਾਣ ਸ੍ਰੀ ਭਗਵਾਨ, ਸ਼ਬਦੀ ਸ਼ਬਦ ਜਣਾਇਆ। ਮੇਰਾ ਨਾਉਂ ਤੇਰਾ ਗਿਆਨ, ਤੇਰਾ ਗਿਆਨ ਵਿਸ਼ਨ ਬ੍ਰਹਮਾ ਸ਼ਿਵ ਦਏ ਪੜ੍ਹਾਇਆ। ਵਿਸ਼ਨੂੰ ਚਰਨ ਕਵਲ ਕਵਲ ਚਰਨ ਓਟ ਮੰਗੇ ਏਕਾ ਆਣ, ਬ੍ਰਹਮ ਵੇਤਾ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸ਼ਬਦ ਆਪ ਵਡਿਆਇਆ। ਸਾਚੇ ਸ਼ਬਦ ਤੇਰਾ ਬਲ, ਹਰਿ ਜੂ ਹਰਿ ਹਰਿ ਆਪ ਰਖਾਇੰਦਾ। ਤੇਰੇ ਅੰਤਰ ਜਾਏ ਰਲ, ਦਿਸ ਕਿਸੇ ਨਾ ਆਇੰਦਾ। ਤੇਰਾ ਸੰਦੇਸ ਲੋਕ ਪਰਲੋਕ ਦੇਵੇ ਘੱਲ, ਦੋ ਜਹਾਨਾਂ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਸਾਚਾ ਭੇਵ ਦੇਵੇ ਦੱਸ, ਹਰਿ ਜੂ ਹਰਿ ਹਰਿ ਆਪ ਜਣਾਇਆ । ਲੱਖ ਚੁਰਾਸੀ ਅੰਦਰ ਜਾਏ ਵਸ, ਆਪਣਾ ਆਪ ਮੁਖ ਛੁਪਾਇਆ। ਤੇਰਾ ਨੂਰ ਕਰੇ ਪਰਕਾਸ਼, ਜੋਤੀ ਜੋਤ ਡਗਮਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਸਮਝਾਇਆ। ਸੁਣ ਸੰਦੇਸ ਸ੍ਰੀ ਭਗਵੰਤ, ਸ਼ਬਦੀ ਸ਼ਬਦ ਸੀਸ ਝੁਕਾਇੰਦਾ। ਤੂੰ ਸਾਹਿਬ ਦਾਤਾ ਬੇਅੰਤ, ਹਉਂ ਬਾਲਕ ਭੇਵ ਨਾ ਆਇੰਦਾ। ਤੇਰਾ ਨਾਉਂ ਮੇਰਾ ਮੰਤ, ਮੇਰਾ ਮੰਤ ਤੇਰਾ ਨਾਉਂ ਵਡਿਆਇੰਦਾ। ਤੇਰਾ ਲੇਖਾ ਆਦਿ ਅੰਤ, ਆਦਿ ਅੰਤ ਤੇਰਾ ਖੇਲ ਮੋਹੇ ਭਾਇੰਦਾ। ਤੂੰ ਘਾੜਤ ਘੜੇਂ ਲੱਖ ਚੁਰਾਸੀ ਜੀਵ ਜੰਤ, ਘਟ ਘਟ ਮੇਰਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਆਪਣੇ ਸੰਗ ਮਿਲਾਇੰਦਾ। ਸਚ ਵਕਤ ਦੱਸ ਮੇਰੇ ਨਿਰੰਕਾਰ, ਸ਼ਬਦੀ ਸ਼ਬਦ ਮੰਗ ਮੰਗਾਇਆ। ਨਿਰਗੁਣ ਸਰਗੁਣ ਤੇਰੀ ਧਾਰ, ਲੱਖ ਚੁਰਾਸੀ ਵੰਡ ਵੰਡਾਇਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਪੁਕਾਰ, ਦੋਏ ਦੋਏ ਜੋੜ ਸੀਸ ਝੁਕਾਇਆ। ਦਰ ਦਰ ਵੇਸ ਬਣ ਭਿਖਾਰ, ਖਾਲੀ ਝੋਲੀ ਲੈਣ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਹੋਏ ਸਹਾਇਆ। ਸਾਚਾ ਵੇਲਾ ਹਰਿ ਜੂ ਰਿਹਾ ਜਣਾ, ਭੇਵ ਅਭੇਦ ਖੁਲ੍ਹਾਇੰਦਾ। ਕਰੇ ਖੇਲ ਅਗੰਮ ਅਥਾਹ, ਦਿਸ ਕਿਸੇ ਨਾ ਆਇੰਦਾ। ਨਿਰਗੁਣ ਸਰਗੁਣ ਵੇਸ ਲਏ ਵਟਾ, ਆਪਣਾ ਰੂਪ ਵਖਾਇੰਦਾ। ਜੁਗ ਚੌਕੜੀ ਵੰਡ ਲਏ ਵੰਡਾ, ਪਾਂਧੀ ਆਪਣਾ ਪੰਧ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਖੁਲ੍ਹਾਇੰਦਾ। ਭੇਵ ਅਭੇਦ ਖੋਲ੍ਹੇ ਨਿਰੰਕਾਰਾ, ਆਪਣੀ ਬੂਝ ਬੁਝਾਈਆ। ਸ਼ਬਦੀ ਤੇਰਾ ਸਤਿ ਭੰਡਾਰਾ, ਵਿਸ਼ਨੂੰ ਝੋਲੀ ਆਪ ਭਰਾਈਆ। ਸ਼ਬਦੀ ਤੇਰਾ ਨਾਦ ਜੈਕਾਰਾ, ਬ੍ਰਹਮਾ ਦਏ ਵਜਾਈਆ। ਸ਼ਬਦੀ ਤੇਰਾ ਅੰਤ ਅਖਾੜਾ, ਸ਼ੰਕਰ ਦਏ ਵਖਾਈਆ। ਸਰਗੁਣ ਨਿਰਗੁਣ ਕਰੇ ਪਿਆਰਾ, ਨਿਰਗੁਣ ਸਰਗੁਣ ਵੇਸ ਵਟਾਈਆ। ਗੁਰ ਗੁਰ ਰੂਪ ਵਿਚ ਸੰਸਾਰਾ, ਪੰਜ ਤੱਤ ਕਰੇ ਕੁੜਮਾਈਆ। ਕਾਗ਼ਜ਼ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਵਿਗਸੇ ਵੇਖਣਹਾਰਾ, ਚਾਰੇ ਖਾਣੀ ਦਏ ਬੁਝਾਈਆ। ਅੰਡਜ ਜੇਰਜ ਉਤਭੁਜ ਸੇਤਜ ਪਾਵੇ ਸਾਰਾ, ਚਾਰੇ ਬਾਣੀ ਦਏ ਪੜ੍ਹਾਈਆ। ਚਾਰੇ ਬਾਣੀ ਪਰਾ ਪਸੰਤੀ ਮਧਮ ਬੈਖਰੀ ਗਾਏ ਆਪਣੀ ਵਾਰਾ, ਅਨਾਦ ਨਾਦ ਧੁੰਨ ਵਜਾਈਆ । ਚਾਰੇ ਵਰਨ ਦੇ ਸਹਾਰਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਪੱਲੂ ਨਾਮ ਫੜਾਈਆ। ਚਾਰੇ ਕੁੰਟ ਹੋ ਉਜਿਆਰਾ, ਉਤਰ ਪੂਰਬ ਪੱਛਮ ਦੱਖਣ ਫੇਰਾ ਪਾਈਆ। ਨੌਂ ਦੁਆਰੇ ਖੋਲ੍ਹ ਕਿਵਾੜਾ, ਨੌਂ ਖੰਡ ਪ੍ਰਿਥਮੀ ਵੇਖ ਵਖਾਈਆ। ਸਤਿ ਸਤਿਵਾਦੀ ਸਾਚੀ ਕਾਰਾ, ਸੱਤਾਂ ਦੀਪਾਂ ਪੜਦਾ ਲਾਹੀਆ। ਬੋਧ ਅਗਾਧੀ ਏਕਾ ਨਾਅਰਾ, ਗੁਰ ਗੁਰ ਆਪਣਾ ਆਪ ਬੁਝਾਈਆ। ਰਾਗ ਨਾਦ ਨਾ ਪਾਵੇ ਸਾਰਾ, ਤੀਸ ਬਤੀਸ ਨਾ ਕੋਇ ਵਡਿਆਈਆ। ਕਰੇ ਖੇਲ ਆਪ ਨਿੰਰਕਾਰਾ, ਨਿਰਗੁਣ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਨਰ ਨਰੇਸਾ ਏਕਾ ਵਾਰ ਜਣਾਈਆ। ਏਕਾ ਵਾਰ ਸ੍ਰੀ ਭਗਵਾਨ, ਆਪਣਾ ਆਪ ਜਣਾਇਆ। ਸਾਚੇ ਸੁਤ ਹੋਣਾ ਬਲਵਾਨ, ਬਲਧਾਰੀ ਬਲ ਵਧਾਇਆ। ਜੁਗ ਚੌਕੜੀ ਖੇਲ ਮਹਾਨ, ਨਿਰਗੁਣ ਸਰਗੁਣ ਆਪ ਕਰਾਇਆ। ਗੁਰ ਅਵਤਾਰ ਦੇ ਦੇ ਦਾਨ, ਲੋਕਮਾਤ ਸੇਵਾ ਲਾਇਆ। ਸ਼ਬਦੀ ਸ਼ਬਦ ਇਕ ਗਿਆਨ, ਨਿਸ਼ਅੱਖਰ ਇਕ ਪੜ੍ਹਾਇਆ। ਸਤਿ ਸਤਿਵਾਦੀ ਸਤਿ ਨਿਸ਼ਾਨ, ਸਚਖੰਡ ਦੁਆਰੇ ਆਪ ਵਖਾਇਆ। ਜੋਤੀ ਜੋਤ ਜੋਤ ਮਹਾਨ, ਨੂਰ ਨੁਰਾਨਾ ਡਗਮਗਾਇਆ। ਸ਼ਬਦੀ ਸ਼ਬਦ ਸ਼ਬਦ ਧੁੰਨਕਾਨ, ਅਨਹਦ ਨਾਦੀ ਰਾਗ ਅਲਾਇਆ। ਮੰਦਰ ਅੰਦਰ ਸਚ ਮਕਾਨ, ਸਾਚਾ ਹੱਟ ਇਕ ਖੁਲ੍ਹਾਇਆ। ਲੇਖਾ ਜਾਣੇ ਦੋ ਜਹਾਨ, ਬ੍ਰਹਿਮੰਡਾਂ ਖੰਡਾਂ ਫੋਲ ਫੋਲਾਇਆ। ਜੁਗ ਚੌਕੜੀ ਕਰ ਪਰਵਾਨ, ਜੁਗ ਜੁਗ ਆਪਣਾ ਵੇਸ ਵਟਾਇਆ। ਸਤਿਜੁਗ ਤ੍ਰੇਤਾ ਦੁਆਪਰ ਦੇਵੇ ਦਾਨ, ਕਲਜੁਗ ਹਿੱਸਾ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸੁਣਾਇਆ। ਸਾਚੀ ਸਿਖਿਆ ਏਕਾ ਸਿਖ, ਸ਼ਬਦੀ ਸ਼ਬਦ ਖ਼ੁਸ਼ੀ ਮਨਾਇੰਦਾ। ਪਾਰਬ੍ਰਹਮ ਪ੍ਰਭ ਪਾਈ ਭਿਖ, ਵਸਤ ਅਮੋਲਕ ਇਕ ਵਰਤਾਇੰਦਾ। ਬਿਨ ਕਲਮ ਦਵਾਤੋਂ ਲੇਖ ਦਿਤਾ ਲਿਖ, ਲਿਖਿਆ ਲੇਖ ਨਾ ਕੋਇ ਮਿਟਾਇੰਦਾ। ਆਪੇ ਵੰਡਿਆ ਆਪਣਾ ਹਿਸ, ਦੂਜਾ ਸ਼ਰੀਕ ਨਾ ਕੋਇ ਰਖਾਇੰਦਾ। ਆਦਿ ਅੰਤ ਰੱਖੇ ਆਪਣੀ ਸਾਇਆ ਹੇਠ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਜਣਾਇੰਦਾ। ਸਾਚਾ ਖੇਲ ਦੱਸੇ ਬੇਅੰਤ, ਬੇਅੰਤ ਵਡੀ ਵਡਿਆਈਆ। ਜੁਗ ਚੌਕੜੀ ਬਣਾਏ ਬਣਤ, ਲੋਕਮਾਤ ਵੰਡ ਵੰਡਾਈਆ। ਅੰਤ ਕਰੇ ਸਭ ਦਾ ਅੰਤ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪਣੇ ਹੱਥ ਰਖਾਈਆ। ਸਾਚਾ ਖੇਲ ਪੁਰਖ ਸਮਰਥ, ਆਪਣੇ ਹੱਥ ਰਖਾਇੰਦਾ। ਜੁਗ ਚੌਕੜੀ ਚਲਾਏ ਰਥ, ਬਣ ਰਥਵਾਹੀ ਫੇਰਾ ਪਾਇੰਦਾ। ਲੇਖਾ ਜਾਣੇ ਤੱਤ ਅੱਠ, ਅੱਠ ਤੱਤ ਸੇਵ ਕਮਾਇੰਦਾ। ਪੰਧ ਮੁਕਾਏ ਨੱਠ ਨੱਠ, ਬਣ ਪਾਂਧੀ ਪੈਂਡਾ ਆਪਣਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਘਟ ਘਟ, ਸਚਖੰਡ ਸਾਚੇ ਆਸਣ ਲਾਇੰਦਾ। ਸੁਤ ਦੁਲਾਰਾ ਕਹੇ ਸ੍ਰੀ ਭਗਵਾਨ, ਆਪਣਾ ਭੇਵ ਮੋਹੇ ਜਣਾਈਆ। ਸਚਖੰਡ ਵਸੇ ਤੂੰ ਮਕਾਨ, ਤੇਰਾ ਅੰਤ ਕੋਇ ਨਾ ਪਾਈਆ। ਜੁਗ ਚੌਕੜੀ ਖੇਲ ਮਹਾਨ, ਲੱਖ ਚੁਰਾਸੀ ਵੰਡ ਵੰਡਾਈਆ। ਤੇਰਾ ਨਾਮ ਸਤਿ ਨਿਸ਼ਾਨ, ਰੂਪ ਰੇਖ ਨਾ ਕੋਇ ਰਖਾਈਆ। ਕਵਣ ਬਿਧ ਪਰਗਟ ਹੋਵੇਂ ਵਿਚ ਜਹਾਨ, ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗਤ ਮਿਤ ਤੇਰੇ ਹੱਥ ਰਖਾਈਆ। ਪੁਰਖ ਅਬਿਨਾਸ਼ੀ ਕਹੇ ਪੁਕਾਰ, ਕੂਕ ਕੂਕ ਸੁਣਾਇਆ। ਤੇਰਾ ਮੇਰਾ ਇਕ ਵਿਹਾਰ, ਬਿਵਹਾਰੀ ਖੇਲ ਰਚਾਇਆ। ਜਨ ਭਗਤਾਂ ਦੇਵਾਂ ਦਰਸ ਦੀਦਾਰ, ਨਿਰਗੁਣ ਨੂਰ ਨੂਰ ਧਰਾਇਆ। ਆਤਮ ਪਰਮਾਤਮ ਇਕ ਗਿਆਨ, ਮੰਤਰ ਗਿਆਨ ਇਕ ਜਣਾਇਆ। ਪਾਰਬ੍ਰਹਮ ਬ੍ਰਹਮ ਇਕ ਸੰਤਾਨ, ਸਤਿ ਸਤਿਵਾਦੀ ਦਏ ਵਖਾਈਆ। ਸੁਰਤੀ ਮੇਲਾ ਸ਼ਬਦੀ ਕਾਹਨ, ਗੋਪੀ ਕਾਹਨ ਰੂਪ ਵਟਾਇਆ। ਬਿਨ ਪੜ੍ਹਿਆਂ ਦੇਵੇ ਆਪ ਗਿਆਨ, ਸਾਚਾ ਮੰਤਰ ਆਪ ਸੁਣਾਇਆ। ਏਥੇ ਓਥੇ ਦੋ ਜਹਾਨਾਂ ਵੇਖੇ ਆਣ, ਆਪ ਆਪਣਾ ਦਰਸ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਰਚਾਇਆ। ਸਾਚਾ ਖੇਲ ਜੁਗ ਜੁਗ ਚਾਰ, ਚਾਰ ਚਾਰ ਵੰਡ ਵੰਡਾਈਆ। ਸਾਚਾ ਖੇਲ ਨੌਂ ਨੌਂ ਦੁਆਰ, ਦੁਆਰ ਦੁਆਰ ਵੇਖ ਵਖਾਈਆ। ਸਾਚਾ ਖੇਲ ਨੌਂ ਨੌਂ ਧਾਰ, ਨਵ ਨੌਂ ਆਪਣਾ ਫੇਰਾ ਪਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਚਲੇ ਇਕ ਵਿਹਾਰ, ਵੇਸ ਅਨੇਕ ਅਨੇਕ ਵੇਸ ਆਪ ਵਟਾਈਆ। ਕਰੇ ਖੇਲ ਅਗੰਮ ਅਪਾਰ, ਅਲਖ ਅਗੋਚਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਤੇਰਾ ਰੰਗ ਰੰਗਾਈਆ। ਨਵ ਨੌਂ ਚਾਰ ਤੇਰਾ ਰੰਗ, ਹਰਿ ਸਾਚਾ ਸਚ ਜਣਾਇੰਦਾ। ਗੁਰ ਅਵਤਾਰਾਂ ਆਤਮ ਸੇਜ ਤੇਰਾ ਪਲੰਘ, ਸਾਚੀ ਸੇਜਾ ਆਪ ਸੁਹਾਇੰਦਾ। ਸ਼ਬਦ ਅਗੰਮੀ ਇਕ ਮਰਦੰਗ, ਬਣ ਮਰਦਾਨਾ ਆਪ ਵਜਾਇੰਦਾ। ਨੰਗੀ ਹੋਣ ਨਾ ਦੇਵੇ ਕੰਡ, ਸਿਰ ਆਪਣਾ ਹੱਥ ਟਿਕਾਇੰਦਾ। ਦੇਵੇ ਵਡਿਆਈ ਵਿਚ ਵਰਭੰਡ, ਬ੍ਰਹਿਮੰਡਾਂ ਤੇਰਾ ਮਾਣ ਰਖਾਇੰਦਾ। ਲੇਖਾ ਜਾਣੇ ਜੇਰਜ ਅੰਡ, ਉਤਭੁਜ ਸੇਤਜ ਪੜਦਾ ਆਪੇ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੀ ਝੋਲੀ ਪਾਇੰਦਾ। ਚਾਰੇ ਜੁਗ ਤੇਰੀ ਝੋਲੀ, ਸੋ ਪੁਰਖ ਨਿਰੰਜਣ ਆਪੇ ਪਾਈਆ। ਤੇਰੇ ਕੰਧ ਉਠਾਏ ਡੋਲੀ, ਲੋਕਮਾਤ ਫਿਰਾਈਆ। ਕਰੇ ਖੇਲ ਹੌਲੀ ਹੌਲੀ, ਭੇਵ ਕਿਸੇ ਨਾ ਆਈਆ। ਅੰਤਮ ਸਭ ਦੀ ਖੇਲੇ ਹੌਲੀ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਚਾਰ ਜੁਗ ਦਏ ਵੰਡ, ਵੰਡਣਹਾਰ ਆਪ ਨਿਰੰਕਾਰਾ। ਲੇਖਾ ਜਾਣੇ ਵਿਚ ਵਰਭੰਡ, ਬ੍ਰਹਿਮੰਡ ਖੇਲ ਨਿਆਰਾ। ਸੇਵਾ ਲਾਏ ਸੂਰਜ ਚੰਦ, ਦਿਵਸ ਰੈਣ ਕਰਨ ਨਿਮਸਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰਾ। ਅਪਰ ਅਪਾਰ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਫੜਾਏ ਪੱਲਾ, ਜੁਗ ਜੁਗ ਗੇੜਾ ਆਪ ਭੁਵਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪਾਰ ਕਰਾਏ ਕਰ ਕਰ ਹੱਲਾ, ਪਾਂਧੀ ਆਪਣਾ ਪੰਧ ਮੁਕਾਇੰਦਾ। ਕਲਜੁਗ ਅੰਤਮ ਸੰਦੇਸ ਨਰ ਨਰੇਸ਼ ਏਕਾ ਘੱਲਾ, ਸ੍ਰਿਸ਼ਟ ਸਬਾਈ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸ਼ਬਦ ਸ਼ਬਦ ਵਡਿਆਇੰਦਾ। ਸਾਚੇ ਸ਼ਬਦ ਤੇਰੀ ਧਾਰ, ਜੁਗ ਚੌਕੜੀ ਆਪ ਚਲਾਈਆ। ਨਿਰਗੁਣ ਸਰਗੁਣ ਲਏ ਅਵਤਾਰ, ਜੀਵ ਜੰਤ ਕਰੇ ਪੜ੍ਹਾਈਆ। ਭਗਤ ਭਗਵੰਤ ਖੋਲ੍ਹ ਕਿਵਾੜ, ਆਤਮ ਅੰਤਰ ਬੂਝ ਬੁਝਾਈਆ। ਸਾਚੇ ਸੰਤਾਂ ਦੇ ਦੀਦਾਰ, ਦਰਸੀ ਆਪਣਾ ਦਰਸ ਕਰਾਈਆ। ਸਾਚੇ ਗੁਰਮੁਖ ਦਏ ਅਧਾਰ, ਗੁਰ ਗੁਰ ਏਕਾ ਬੂਝ ਬੁਝਾਈਆ। ਸਾਚੇ ਗੁਰਸਿਖ ਕਰੇ ਪਾਰ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਮੁਰਸ਼ਦ ਮੁਰੀਦ ਦੇਵੇ ਇਕ ਦੀਦਾਰ, ਦੀਦ ਈਦ ਚੰਦ ਚੜ੍ਹਾਈਆ। ਗੁਰ ਅਵਤਾਰ ਕਰਨ ਪੁਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਤੇਰੀ ਕੁਦਰਤ ਤੂੰ ਹੀ ਜਾਣੇ ਆਪ ਨਿਰੰਕਾਰ, ਤੇਰਾ ਅੰਤ ਕੋਇ ਨਾ ਪਾਈਆ। ਹਉਂ ਸੇਵਕ ਚਾਕਰ ਸੇਵਾਦਾਰ, ਬਣ ਸੇਵਕ ਸੇਵ ਕਮਾਈਆ। ਕੋਟਨ ਕੋਟ ਤੇਰੇ ਨਾਉਂ ਕਰ ਉਜਿਆਰ, ਲੋਕਮਾਤ ਗੀਤ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਈਆ। ਸਾਚਾ ਖੇਲ ਵਖਾਏ ਜੱਗ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਸ਼ਾਹ ਪਾਤਸ਼ਾਹ ਸੂਰਾ ਸਰਬਗ, ਹੁਕਮੀ ਹੁਕਮ ਆਪ ਫਿਰਾਈਆ। ਜੁਗ ਚੌਕੜੀ ਜਾਇਣ ਲੰਘ, ਅੰਤ ਕੰਤ ਸਰਬ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਚਾਰ ਜੁਗ ਭੇਵ ਅਪਾਰਾ, ਭੇਦੀ ਭੇਦ ਜਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗਾਇਨ ਵਾਰਾ, ਲਿਖ ਲਿਖ ਜੀਵ ਜੰਤ ਸਮਝਾਈਆ। ਸਤਿਜੁਗ ਤ੍ਰੇਤਾ ਦੁਆਪਰ ਨਿਉਂ ਨਿਉਂ ਕਰੇ ਨਿਮਸਕਾਰਾ, ਸੀਸ ਜਗਦੀਸ ਝੁਕਾਈਆ। ਕਲਜੁਗ ਅੰਤਮ ਖੇਲ ਅਪਾਰਾ, ਗੁਰ ਸ਼ਬਦ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸ਼ਬਦ ਸ਼ਬਦ ਸਲਾਹੀਆ। ਗੁਰ ਸ਼ਬਦ ਗੁਰ ਹੋਵੇ ਬਲਵਾਨ, ਸੋ ਪੁਰਖ ਨਿਰੰਜਣ ਆਦਿ ਜਣਾਇਆ। ਨਾਨਕ ਨਿਰਗੁਣ ਲੈ ਕੇ ਆਵੇ ਦਾਨ, ਸਰਗੁਣ ਜੀਵ ਜੰਤ ਵਰਤਾਇਆ। ਗੋਬਿੰਦ ਵਖਾਏ ਇਕ ਨਿਸ਼ਾਨ, ਸਚ ਨਿਸ਼ਾਨਾ ਇਕ ਉਠਾਇਆ। ਚਾਰ ਵਰਨ ਦੇਵੇ ਮਾਣ, ਊਚ ਨੀਚ ਰਾਓ ਰੰਕ ਗਲੇ ਲਗਾਇਆ। ਆਤਮ ਅੰਤਰ ਇਕ ਧਿਆਨ, ਪੁਰਖ ਅਕਾਲ ਇਸ਼ਟ ਵਖਾਇਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਰੂਪ ਅਨੂਪ ਲਏ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਆਪਣਾ ਭੇਵ ਚੁਕਾਇਆ। ਆਦਿ ਸ਼ਬਦ ਗੁਰ ਉਪਜਿਆ ਬਲਵਾਨ, ਹਰਿ ਹਰਿ ਆਪ ਉਪਾਇਆ। ਅੰਤਮ ਪਰਗਟ ਹੋਏ ਵਿਚ ਜਹਾਨ, ਗੁਰ ਗੁਰ ਆਪਣਾ ਰੂਪ ਵਖਾਇਆ। ਨੌਂ ਖੰਡ ਪ੍ਰਿਥਮੀ ਦੇਵੇ ਇਕ ਗਿਆਨ, ਵਿਸ਼ਨ ਬ੍ਰਹਮਾ ਸ਼ਿਵ ਲਏ ਪੜ੍ਹਾਇਆ। ਆਤਮ ਪਰਮਾਤਮ ਕਰ ਪਰਵਾਨ, ਦਰ ਘਰ ਸਾਚੇ ਲਏ ਮਿਲਾਇਆ। ਨਾਤਾ ਤੋੜ ਕੂੜ ਜਹਾਨ, ਸਾਚੀ ਸਿਖਿਆ ਦਏ ਸਮਝਾਇਆ। ਏਕਾ ਮੰਦਰ ਇਕ ਮਕਾਨ, ਏਕਾ ਹਰਿ ਜੂ ਨਜ਼ਰੀ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਦਏ ਸਮਝਾਇਆ। ਸਾਚਾ ਖੇਲ ਹਰਿ ਸਮਝੌਣਾ, ਹਰਿ ਹਰਿ ਆਪਣੀ ਦਇਆ ਕਮਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪੰਧ ਮੁਕੌਣਾ, ਥਿਰ ਕੋਇ ਰਹਿਣ ਨਾ ਪਾਈਆ। ਸ਼ਬਦੀ ਸ਼ਬਦ ਡੰਕ ਵਜੌਣਾ, ਪੰਜ ਤੱਤ ਨਾ ਕੋਇ ਰਖਾਈਆ। ਏਕਾ ਸਤਿਗੁਰ ਨਜ਼ਰੀ ਔਣਾ, ਨਾ ਮਰੇ ਨਾ ਜਾਈਆ। ਏਕਾ ਅੱਖਰ ਆਖਰ ਆਪ ਪੜ੍ਹੌਣਾ, ਏਕਾ ਕਲਮਾ ਦਏ ਸਮਝਾਈਆ। ਏਕਾ ਨਬੀ ਨਜ਼ਰੀ ਔਣਾ, ਏਕਾ ਰਸੂਲ ਅਸੂਲ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਆਪਣਾ ਭੇਵ ਚੁਕਾਈਆ। ਕਲਜੁਗ ਵੇਲਾ ਅੰਤਮ ਆਏ, ਹਰਿ ਸਤਿਗੁਰ ਆਪ ਜਣਾਇੰਦਾ। ਸ਼ਬਦੀ ਗੁਰ ਵੇਸ ਵਟਾਏ, ਦਿਸ ਕਿਸੇ ਨਾ ਆਇੰਦਾ। ਨਿਹਕਲੰਕਾ ਨਾਉਂ ਰਖਾਏ, ਦੋ ਜਹਾਨਾਂ ਫੇਰਾ ਪਾਇੰਦਾ। ਜੁਗ ਚੌਕੜੀ ਲਹਿਣਾ ਝੋਲੀ ਪਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਰਖਾਇੰਦਾ। ਸ਼ਬਦੀ ਸ਼ਬਦ ਤੇਰਾ ਸੰਗ, ਸਗਲਾ ਸੰਗ ਆਪ ਰਖਾਈਆ। ਕਲਜੁਗ ਅੰਤਮ ਕਰੇ ਭੰਗ, ਕੂੜੀ ਕਿਰਿਆ ਦਏ ਮਿਟਾਈਆ। ਨਾਰ ਦੁਹਾਗਣ ਵੇਖੇ ਰੰਡ, ਸ੍ਰਿਸ਼ਟ ਸਬਾਈ ਫੇਰਾ ਪਾਈਆ। ਘਰ ਘਰ ਤੋੜੇ ਮਾਣ ਘਮੰਡ, ਨਾਮ ਖੰਡਾ ਹੱਥ ਚਮਕਾਈਆ। ਮੇਟ ਮਿਟਾਏ ਭੇਖ ਪਖੰਡ, ਭੇਖੀ ਆਪਣਾ ਖੇਲ ਜਣਾਈਆ। ਸਤਿ ਸਤਿਵਾਦੀ ਚਾੜ੍ਹੇ ਚੰਦ, ਅੰਧ ਅੰਧੇਰਾ ਦਏ ਗਵਾਈਆ। ਪਰਗਟ ਹੋ ਸੂਰਾ ਸਰਬੰਗ, ਸੂਰਬੀਰ ਆਪਣਾ ਬਲ ਜਣਾਈਆ। ਗੋਬਿੰਦ ਗੀਤ ਸੁਹਾਗੀ ਛੰਦ, ਜੀਵ ਜੰਤ ਕਰੇ ਪੜ੍ਹਾਈਆ। ਚਾਰ ਵਰਨ ਇਕ ਅਨੰਦ, ਏਕਾ ਰਸ ਦਏ ਵਖਾਈਆ। ਜਨਮ ਜਨਮ ਦੀ ਟੁੱਟੀ ਗੰਢ, ਪੱਲੂ ਨਾਮ ਗੰਢ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਏਕਾ ਗੁਰ ਅਖਵਾਈਆ। ਆਦਿ ਅੰਤ ਏਕਾ ਗੁਰ, ਗੁਰ ਸ਼ਬਦੀ ਨਾਉਂ ਰਖਾਇੰਦਾ। ਆਦਿ ਅੰਤ ਏਕਾ ਸੁਰ, ਏਕਾ ਤਾਲ ਵਜਾਇੰਦਾ। ਆਦਿ ਅੰਤ ਏਕਾ ਘੁੜ, ਸ਼ਾਹ ਅਸਵਾਰਾ ਆਸਣ ਲਾਇੰਦਾ। ਆਦਿ ਅੰਤ ਜਾਏ ਬੌਹੜ, ਜੁਗ ਜੁਗ ਵੇਸ ਵਟਾਇੰਦਾ। ਆਦਿ ਅੰਤ ਰਿਹਾ ਦੌੜ, ਨਿਰਗੁਣ ਸਰਗੁਣ ਪੰਧ ਮੁਕਾਇੰਦਾ। ਆਦਿ ਅੰਤ ਲੱਖ ਚੁਰਾਸੀ ਵੇਖੇ ਰੀਠਾ ਮਿੱਠਾ ਕੌੜ, ਘਟ ਘਟ ਆਪਣਾ ਰੂਪ ਧਰਾਇੰਦਾ। ਆਦਿ ਅੰਤ ਕਿਸੇ ਹੱਥ ਨਾ ਆਏ ਬ੍ਰਹਿਮਣ ਗੌੜ, ਉਚੇ ਟਿੱਲੇ ਪਰਬਤ, ਆਪਣਾ ਆਸਣ ਲਾਇੰਦਾ। ਆਦਿ ਅੰਤ ਕੋਈ ਚੜ੍ਹ ਨਾ ਸਕੇ ਸੱਚੇ ਪੌੜ੍ਹ, ਬਿਨ ਨਾਨਕ ਦਰਸ ਕੋਇ ਨਾ ਪਾਇੰਦਾ। ਆਦਿ ਅੰਤ ਬੁਝਾ ਨਾ ਸਕੇ ਕੋਈ ਔੜ, ਬਿਨ ਗੋਬਿੰਦ ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਆਦਿ ਅੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਇਕ ਵਡਿਆਇੰਦਾ। ਗੁਰ ਸ਼ਬਦ ਇਕ ਇਕ ਬਲਵਾਨ, ਜੁਗਾ ਜੁਗੰਤਰ ਵੇਸ ਵਟਾਇੰਦਾ। ਸਤਿ ਸਤਿਵਾਦੀ ਸਚ ਨਿਸ਼ਾਨ, ਲੋਕਮਾਤ ਆਪ ਝੁਲਾਇੰਦਾ। ਕਲਜੁਗ ਅੰਤਮ ਚਾਰ ਵਰਨ ਪਾਵੇ ਇਕੋ ਆਣ, ਏਕਾ ਰਾਹ ਵਖਾਇੰਦਾ। ਸ਼ਾਹ ਸੁਲਤਾਨ ਰਾਜ ਰਾਜਾਨ ਸਰਬ ਮਿਟ ਜਾਣ, ਸੀਸ ਤਾਜ ਨਾ ਕੋਇ ਟਿਕਾਇੰਦਾ। ਜੀਵ ਜੰਤ ਰਾਓ ਰੰਕ ਪੁਰਖ ਅਕਾਲ ਏਕਾ ਗਾਣ, ਫਤਿਹ ਡੰਕਾ ਇਕ ਵਜਾਇੰਦਾ। ਸਤਿ ਸਤਿਵਾਦੀ ਸੱਤ ਰੰਗ ਝੁਲਾਏ ਨਿਸ਼ਾਨ, ਸੱਤਾਂ ਦੀਪਾਂ ਆਪ ਉਠਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਹੋਣ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਗੁਰ ਅਵਤਾਰ ਕਰਨ ਧਿਆਨ, ਨੇਤਰ ਨੈਣ ਸਰਬ ਉਠਾਇੰਦਾ। ਪੀਰ ਪੈਗ਼ੰਬਰ ਕਰਨ ਸਲਾਮ, ਸੱਯਦਾ ਸੀਸ ਸਰਬ ਝੁਕਾਇੰਦਾ। ਜੋ ਘੱਲਦਾ ਰਿਹਾ ਆਪ ਪੈਗ਼ਾਮ, ਪੀਰ ਪੈਗ਼ੰਬਰ ਮਾਤ ਪੜ੍ਹਾਇੰਦਾ। ਮੁੱਲਾਂ ਸ਼ੇਖ਼ ਮੁਸਾਇਕ ਦੱਸਦਾ ਰਿਹਾ ਅਸਲਾਮ, ਇਸਮ ਆਜ਼ਮ ਆਪ ਜਣਾਇੰਦਾ । ਮਿਹਬਾਨ ਬੀਦੋ ਬੀ ਖੈਰ ਯਾ ਅੱਲਾ, ਹੱਕ ਹਕ਼ੀਕ਼ਤ ਜਣਾਏ ਸਚ ਕਲਾਮ, ਕਲਮਾ ਹੱਕ ਹੱਕ ਵਖਾਇੰਦਾ। ਚੌਦਾਂ ਤਬਕ ਵੇਖਣਹਾਰਾ ਨਿਜ਼ਾਮ, ਸ਼ਾਹ ਪਾਤਸ਼ਾਹ ਆਪਣਾ ਰੂਪ ਵਟਾਇੰਦਾ। ਚਾਰ ਯਾਰੀ ਜਿਸ ਬਰਦੇ ਕਰੇ ਗ਼ੁਲਾਮ, ਸੇਵਕ ਸਾਚੀ ਸੇਵ ਸਮਝਾਇੰਦਾ। ਜ਼ਬਰਾਈਲ ਅਸਰਾਫ਼ੀਲ ਮੇਕਾਈਲ ਦੇਦਾਂ ਰਿਹਾ ਪੈਗ਼ਾਮ, ਆਇਤ ਸ਼ਰਾਇਤ ਆਪ ਸੁਣਾਇੰਦਾ। ਸੋ ਅਮਾਮ ਖੇਲ ਕਰੇ ਮਹਾਨ, ਬੇਨਕ਼ਾਬ ਆਪਣਾ ਪੜਦਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਵਸੇ ਏਕਾ ਘਰ, ਸਚਖੰਡ ਦੁਆਰੇ ਸੋਭਾ ਪਾਇੰਦਾ। ਸਤਿਨਾਮ ਦਾ ਠੰਡਾ ਪਾਣੀ, ਸਤਿਗੁਰ ਨਾਨਕ ਰਿਹਾ ਪਾ। ਗੁਰਸਿਖ ਅੰਤਰ ਪੜ੍ਹੇ ਬਾਣੀ, ਆਤਮ ਇਕ ਲਿਵ ਲਾ। ਦਿਵਸ ਰੈਣ ਸੁਣੇ ਅਕੱਥ ਕਹਾਣੀ, ਰਸਨਾ ਜਿਹਵਾ ਬੰਦ ਕਰਾ। ਸਤਿਗੁਰ ਦੇਵੇ ਪਦ ਨਿਰਬਾਣੀ, ਘਰ ਵਿਚ ਘਰ ਦਏ ਵਖਾ। ਜੋਤ ਜਗੇ ਇਕ ਮਹਾਨੀ, ਨੂਰੋ ਨੂਰ ਨੂਰ ਰੁਸ਼ਨਾ। ਰਾਗ ਸੁਣਾਏ ਸੱਚੇ ਕਾਨੀ, ਅਨਹਦ ਨਾਦੀ ਨਾਦ ਵਜਾ। ਨਾਤਾ ਤੋੜੇ ਪੰਜ ਸ਼ੈਤਾਨੀ, ਕਾਮ ਕਰੋਧ ਲੋਭ ਮੋਹ ਹੰਕਾਰ ਗਵਾ। ਤਿਸ ਸਤਿਗੁਰ ਸੱਚਾ ਆਪਣੇ ਚਰਨ ਕਰੇ ਪਰਵਾਨੀ, ਸਾਚੀ ਸਰਨ ਲਏ ਬਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਨਾਮ ਦਾ ਸੱਚਾ ਪਾਣੀ, ਗੁਰੂ ਗ੍ਰੰਥ ਰਿਹਾ ਬਰਸਾ। ਗੁਰੂ ਸਿਖ ਪੜ੍ਹੇ ਗੁਰ ਗੁਰ ਧਾਰ, ਗੁਰ ਸ਼ਬਦੀ ਬੂਝ ਬੁਝਾਈਆ। ਜੋ ਪੜ੍ਹ ਪੜ੍ਹ ਰਹੇ ਵਿਸਾਰ, ਤਿਸ ਰਾਏ ਧਰਮ ਦਏ ਸਜਾਈਆ। ਏਥੇ ਓਥੇ ਹੋਏ ਖੁਵਾਰ, ਨਾਨਕ ਗੋਬਿੰਦ ਦਏ ਨਾ ਅੰਤ ਗਵਾਹੀਆ। ਜੋ ਦੋਏ ਦੋਏ ਜੋੜ ਕਰਨ ਸਦਾ ਨਿਮਸਕਾਰ, ਇਕੋ ਓਟ ਰਖਾਈਆ। ਸੋ ਸੁਣਦੇ ਉਤਰੇ ਪਾਰ, ਜੋ ਬੈਠੇ ਧਿਆਨ ਲਗਾਈਆ। ਨਾਨਕ ਲਾਈ ਇਕ ਗੁਲਜ਼ਾਰ, ਗੋਬਿੰਦ ਬੂਟਾ ਰਿਹਾ ਮਹਿਕਾਈਆ। ਪੁਰਖ ਅਕਾਲ ਸੇਵਾਦਾਰ, ਬਣ ਮਾਲੀ ਸੇਵ ਕਮਾਈਆ। ਜਿਸ ਜਨ ਭੁਲਿਆ ਨਾਨਕ ਨਿਰੰਕਾਰ, ਤਿਸ ਜਨ ਏਥੇ ਓਥੇ ਕੋਇ ਨਾ ਮਿਲੇ ਥਾਈਂਆ। ਅੰਮ੍ਰਿਤ ਰਸ ਆਤਮ ਅੰਤਰ, ਗੁਰ ਸ਼ਬਦੀ ਆਪ ਬਰਸਾਇੰਦਾ। ਪੰਜ ਤੱਤ ਵਿਕਾਰਾ ਤ੍ਰੈਗੁਣ ਬੁਝੇ ਲੱਗੀ ਬਸੰਤਰ, ਸਤਿ ਸਤਿ ਕਰਾਇੰਦਾ। ਜੋ ਜਨ ਪੜ੍ਹੇ ਸਤਿਨਾਮ ਮੰਤਰ, ਤਿਸ ਜਨ ਦੂਜਾ ਫੁਰਨਾ ਫੁਰ ਕਦੇ ਨਾ ਜਾਇੰਦਾ। ਵੇਖੇ ਘਰ ਵਿਚ ਗਗਨ ਗਗਨੰਤਰ, ਮੰਡਲ ਮੰਡਪ ਫੇਰਾ ਪਾਇੰਦਾ। ਬਾਹਰੋਂ ਵੇਖੇ ਪਹਿਨੇ ਬਸਤਰ, ਅੰਦਰ ਨਿਰਗੁਣ ਨਿਰਾਕਾਰ ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਸਤਿ ਦਾ ਠੰਡਾ ਪਾਣੀ, ਗੁਰਮੁਖ ਗੁਰਮੁਖ ਖੇਲ ਮਹਾਨੀ, ਗੁਰ ਗੁਰ ਆਪ ਕਰਾਇੰਦਾ। ਅੰਮ੍ਰਿਤ ਪੀਣਾ ਠੰਡਾ ਰਸ, ਤਿਸ ਗੁਰਸਿਖ ਗੁਰ ਗੁਰ ਆਪ ਜਣਾਈਆ। ਸਤਿਗੁਰ ਸਰਨਾਈ ਜਾਣਾ ਢੱਠ, ਮਾਣ ਮੋਹ ਮਿਟਾਈਆ। ਨਾਤਾ ਤੁਟੇ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਫੇਰਾ ਕੋਏ ਨਾ ਪਾਈਆ। ਕਾਇਆ ਮੰਦਰ ਅੰਦਰ ਸਾਚਾ ਤੀਰਥ ਤਟ, ਸਰ ਸਰੋਵਰ ਦਏ ਵਖਾਈਆ। ਸਤਿਗੁਰ ਨਾਨਕ ਦੋ ਹੱਥਾਂ ਅੰਮ੍ਰਿਤ ਰਿਹਾ ਝੱਟ, ਗੁਰਮੁਖ ਵਿਰਲਾ ਪਾਈਆ। ਮਨਮੁਖ ਦੂਰੋ ਦੂਰੋ ਜਾਂਦੇ ਨੱਠ, ਅੰਦਰ ਵੜ ਦਰਸ ਕੋਇ ਨਾ ਪਾਈਆ। ਚਾਰੋਂ ਕੁੰਟ ਫਿਰਦੇ ਹੱਟੋ ਹੱਟ, ਹਰਿ ਕਾ ਨਾਮ ਹੱਥ ਕਿਸੇ ਨਾ ਆਈਆ। ਮਣਕਾ ਮਣਕਾ ਮਾਲਾ ਰਹੇ ਰਟ, ਮਨ ਕਾ ਮਣਕਾ ਨਾ ਕੋਇ ਭੁਵਾਈਆ। ਦੂਈ ਦਵੈਤ ਨਾ ਮਿਲੇ ਫਟ, ਏਕਾ ਰੰਗ ਨਾ ਕੋਇ ਰੰਗਾਈਆ। ਸਤਿਗੁਰ ਨਾਨਕ ਜਿਸ ਦੇ ਹੋਇਆ ਵਸ, ਸੋ ਜਨ ਦੂਜੇ ਦਰ ਨਾ ਮੰਗਣ ਜਾਈਆ। ਨਿਰਗੁਣ ਕਰੇ ਪੂਰੀ ਆਸ, ਸਰਗੁਣ ਘਰ ਵੱਜੇ ਵਧਾਈਆ। ਤਿਸ ਗੁਰਮੁਖ ਕਹੋ ਸ਼ਾਬਾਸ਼, ਜਿਸ ਗੋਬਿੰਦ ਮਿਲਿਆ ਸੱਚਾ ਮਾਹੀਆ। ਬਿਨ ਗੋਬਿੰਦ ਸ੍ਰਿਸ਼ਟੀ ਹੋਈ ਉਦਾਸ, ਧੀਰਜ ਧੀਰ ਨਾ ਕੋਇ ਧਰਾਈਆ। ਨੇਤਰ ਰੋਵੇ ਪ੍ਰਿਥਮੀ ਅਕਾਸ਼, ਵਿਸ਼ਨ ਬ੍ਰਹਮਾ ਸ਼ਿਵ ਰਹੇ ਕੁਰਲਾਈਆ। ਗੁਰਸਿਖਾਂ ਬੁਝਾਏ ਨਾ ਕੋਇ ਪਿਆਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਅੰਮ੍ਰਿਤ ਆਪੇ ਸਿੰਚ, ਗੋਬਿੰਦ ਬੂਟਾ ਹਰਾ ਕਰਾਈਆ। ਗੋਬਿੰਦ ਬੂਟਾ ਨਾ ਜਾਏ ਸੁੱਕ, ਪੁਰਖ ਅਕਾਲ ਆਪ ਲਗਾਇਆ। ਘਰ ਘਰ ਵਿਚ ਸਤਿਗੁਰ ਪੂਰਾ ਗੁਰ ਗੋਬਿੰਦ ਗੁਰ ਸ਼ਬਦੀ ਪਏ ਉਠ, ਜੋ ਜਨ ਆਤਮ ਅੰਤਰ ਧਿਆਨ ਲਗਾਇਆ। ਗੁਰਸਿਖ ਮਾਇਆ ਮਮਤਾ ਹੳਮੇ ਹੰਗਤਾ ਜੜ ਦੇਵੇ ਪੁੱਟ, ਸਚ ਸੁੱਚ ਏਕਾ ਝੋਲੀ ਪਾਇਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਅੰਮ੍ਰਿਤ ਜਾਮ ਪਿਆਲਾ ਦੇਵੇ ਘੁੱਟ, ਤ੍ਰਿਸਨਾ ਤ੍ਰਿਖਾ ਦਏ ਮਿਟਾਇਆ। ਨਾਨਕ ਘਰ ਅਨਮੁਲੀ ਲੁੱਟ, ਕਲਜੁਗ ਜੀਵ ਲੁੱਟਣ ਕੋਇ ਨਾ ਜਾਇਆ। ਪੰਚ ਵਿਕਾਰੇ ਮਿਲ ਮਿਲ ਭਾਗ ਗਏ ਨਿਖੁਟ, ਗੁਰ ਕਾ ਸ਼ਬਦ ਨਾ ਰਿਦੇ ਵਸਾਇਆ। ਸਤਿਗੁਰ ਪੂਰਾ ਕਦੇ ਨਾ ਜਾਏ ਰੁਠ, ਅੰਤ ਰੁਠੜੇ ਲਏ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੰਮ੍ਰਿਤ ਸੱਚਾ ਬਾਟਾ, ਗੁਰ ਗੋਬਿੰਦ ਹੱਥ ਫੜਾਇਆ। ਗੋਬਿੰਦ ਹੱਥ ਅੰਮ੍ਰਿਤ ਬਾਟਾ, ਚਾਰ ਵਰਨਾਂ ਰਿਹਾ ਪਿਆਈਆ। ਗੁਰਸਿਖ ਕਰਨਾ ਪੂਰਾ ਘਾਟਾ, ਵੇਲਾ ਗਿਆ ਹੱਥ ਨਾ ਆਈਆ। ਅੰਤ ਪੰਧ ਮੁੱਕੇ ਵਾਟਾ, ਪੰਜ ਤੱਤ ਕਾਇਆ ਸੰਗ ਨਾ ਜਾਈਆ। ਜਗਤ ਤਮਾਸ਼ਾ ਖੇਲ ਬਾਜੀਗਰ ਨਾਟਾ, ਸਵਾਂਗੀ ਆਪਣਾ ਸਵਾਂਗ ਰਚਾਈਆ। ਧੰਨ ਗੁਰਸਿਖ ਧੰਨ ਗੁਰਮੁਖ ਜਿਸ ਸਤਿਗੁਰ ਨਾਨਕ ਮਿਲਿਆ ਕਮਲਾਪਾਤਾ, ਗੁਰ ਗੋਬਿੰਦ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੁਰਖ ਅਕਾਲ ਗੋਬਿੰਦ ਬੂਟਾ ਆਪ ਲਗਾਈਆ। ਸਤਾਰਾਂ ਸੌ ਪੈਂਸਠ ਬਿਕ੍ਰਮੀ ਅੰਤ ਨਦੇੜ, ਗੋਬਿੰਦ ਆਪਣਾ ਖੇਲ ਕਰਾਇੰਦਾ। ਪੰਜ ਤੱਤ ਕਾਇਆ ਖੇਲ ਜਗਤ ਨਿਬੇੜ, ਜੋਤੀ ਜੋਤ ਡਗਮਗਾਇੰਦਾ। ਆਪਣੇ ਹੱਥ ਰੱਖ ਕੇ ਆਪਣਾ ਗੇੜ, ਭੇਵ ਅਭੇਦ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੂਰ ਨੂਰ ਵਿਚ ਮਿਲਾਇੰਦਾ। ਦੇਹ ਜੋਤ ਪੰਜ ਤੱਤ, ਅਸਵ ਘੋੜਾ ਸ਼ਬਦੀ ਰੂਪ ਵਟਾਈਆ। ਕਰੇ ਖੇਲ ਖੇਲ ਸਮਰਥ, ਹੱਥ ਆਪਣੇ ਰੱਖ ਵਡਿਆਈਆ। ਗੁਰੂ ਗ੍ਰੰਥ ਗੁਰ ਗੌਣਾ ਜਸ, ਗੁਰਸਿਖਨ ਇਕ ਵਡਿਆਈਆ। ਦੂਸਰ ਕਿਸੇ ਨਾ ਹੋਣਾ ਵਸ, ਪੰਜ ਤੱਤ ਗੁਰੂ ਨਾ ਕੋਇ ਮਨਾਈਆ। ਏਕਾ ਓਟ ਲੈਣੀ ਰੱਖ, ਪੁਰਖ ਅਕਾਲ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪਣੇ ਵਿਚ ਛੁਪਾਈਆ। ਗੋਬਿੰਦ ਸੂਰਾ ਕਰ ਪਿਆਨਾ, ਆਪਣਾ ਵੇਸ ਵਟਾਇੰਦਾ। ਸਤਿ ਸਰੂਪੀ ਸਤਿ ਗਿਆਨਾ, ਗੁਰ ਸ਼ਬਦੀ ਸ਼ਬਦ ਜਣਾਇੰਦਾ। ਮੇਰਾ ਅੰਗੀਠਾ ਫੋਲ ਨਾ ਵੇਖਣਾ ਕੋਈ ਨਿਸ਼ਾਨਾ, ਗੁਰਸਿਖਾਂ ਸਿਖ ਸਮਝਾਇੰਦਾ। ਮੇਰਾ ਧਾਮ ਸਚ ਟਿਕਾਣਾ, ਏਥੇ ਓਥੇ ਦੋ ਜਹਾਨ ਵਖਾਇੰਦਾ। ਮੇਰਾ ਸਿਖ ਮੇਰਾ ਨਿਸ਼ਾਨਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਆਪਣੀ ਹੱਥੀਂ ਬੱਧਾ ਗਾਨਾ, ਸਾਚਾ ਸਗਨ ਮਨਾਇੰਦਾ। ਸਾਰਾ ਬੰਸ ਕੀਤਾ ਕੁਰਬਾਨਾ, ਮਾਤ ਪਿਤ ਪੂਤ ਭੇਟ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਇੰਦਾ। ਆਪਣਾ ਭੇਵ ਸਤਿਗੁਰ ਸੂਰਾ, ਸੂਰਬੀਰ ਆਪ ਜਣਾਈਆ। ਦਿਵਸ ਰੈਣ ਮਾਸ ਬਰਸ ਹੋਇਆ ਪੂਰਾ, ਦੂਰ ਦੁਰਾਡਾ ਨੇੜੇ ਆਈਆ। ਗੁਰਮੁਖ ਨਾਤਾ ਤੋੜ ਕੂੜੋ ਕੂੜਾ, ਆਪਣੀ ਬੂਝ ਬੁਝਾਈਆ। ਮਸਤਕ ਲਾਈ ਚਰਨ ਧੂੜਾ, ਦੁਰਮਤ ਮੈਲ ਧੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਸਚ ਸੰਦੇਸਾ ਦੇਵੇ ਗੋਬਿੰਦ, ਗੁਰ ਗੁਰ ਆਪ ਜਣਾਇੰਦਾ। ਪੰਥ ਖਾਲਸਾ ਮੇਟਣੀ ਚਿੰਦ, ਚਿੰਤਾ ਚਿਖਾ ਨਾ ਕੋਇ ਰਖਾਇੰਦਾ। ਇਕੋ ਮਿਲਿਆ ਵਾਲੀ ਹਿੰਦ, ਗੋਬਿੰਦ ਆਪਣਾ ਰੂਪ ਧਰਾਇੰਦਾ । ਪੰਥ ਖਾਲਸਾ ਮੇਰੀ ਬਿੰਦ, ਦੂਜਾ ਪੂਤ ਨਾ ਕੋਈ ਮੈਂ ਬਣਾਇੰਦਾ। ਅੰਮ੍ਰਿਤ ਦੇ ਕੇ ਆਇਆ ਸਾਗਰ ਸਿੰਧ, ਪੰਜ ਪਿਆਰੇ ਗੰਢ ਵਖਾਇੰਦਾ। ਗੁਰਦੁਆਰ ਬੈਠ ਨਾ ਕਿਸੇ ਕਰਨੀ ਚੁਗਲੀ ਨਿੰਦ, ਦਵੈਤ ਰੂਪ ਨਾ ਕੋਇ ਜਣਾਇੰਦਾ। ਗੁਰੂ ਗ੍ਰੰਥ ਗੁਰਦੇਵ ਸਰਬ ਬਖ਼ਸ਼ਿੰਦ, ਪੱਤਤ ਪਾਪੀ ਪਾਰ ਕਰਾਇੰਦਾ। ਲੇਖਾ ਮੁਕੇ ਜੀਵ ਇੰਡ ਪਿੰਡ, ਬ੍ਰਹਿਮੰਡ ਦਰ ਘਰ ਸਾਚੇ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਆਪ ਖੁਲ੍ਹਾਇੰਦਾ। ਸੋ ਪੁਰਖ ਨਿਰੰਜਣ ਖੇਲ ਅਪਾਰ, ਇਕ ਇਕੱਲਾ ਆਪ ਕਰਾਇੰਦਾ। ਸਚਖੰਡ ਨਿਵਾਸੀ ਸ਼ਾਹ ਸਿਕਦਾਰ, ਧੁਰ ਫ਼ਰਮਾਣਾ ਹੁਕਮ ਚਲਾਇੰਦਾ। ਭੂਪਤ ਭੂਪ ਬੇਐਬ ਪਰਵਰਦਿਗਾਰ, ਨੂਰ ਨੁਰਾਨਾ ਡਗਮਗਾਇੰਦਾ। ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਲੇਖਾ ਜਾਣੇ ਧੁਰ ਦਰਬਾਰ, ਧੁਰ ਦਰਗਾਹੀ ਭੇਵ ਨਾ ਆਇੰਦਾ। ਸ਼ਬਦੀ ਸ਼ਬਦ ਕਰ ਤਿਆਰ, ਬ੍ਰਹਿਮੰਡ ਖੰਡ ਕਰ ਪਸਾਰ, ਲੋਆਂ ਪੁਰੀਆਂ ਆਪਣਾ ਬੰਧਨ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇ ਆਧਾਰ, ਤ੍ਰੈਗੁਣ ਮਾਇਆ ਕਰ ਸ਼ਿੰਗਾਰ, ਪੰਚਮ ਤੱਤ ਤੱਤ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਰਖਾਇੰਦਾ। ਜੁਗ ਜੁਗ ਖੇਲ ਹਰਿ ਕਰਤਾਰਾ, ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਕਰ ਪਸਾਰਾ, ਨਿਰਗੁਣ ਸਰਗੁਣ ਵੰਡ ਵੰਡਾਇੰਦਾ। ਦੀਆ ਬਾਤੀ ਕਰ ਉਜਿਆਰਾ, ਕਮਲਾਪਾਤੀ ਡਗਮਗਾਇੰਦਾ। ਸ਼ਬਦੀ ਨਾਦ ਨਾਦ ਧੁਨਕਾਰਾ, ਅਨਹਦ ਰਾਗੀ ਰਾਗ ਸੁਣਾਇੰਦਾ। ਆਤਮ ਬ੍ਰਹਮ ਕਰ ਪਸਾਰਾ, ਪਾਰਬ੍ਰਹਮ ਵੇਖ ਵਖਾਇੰਦਾ। ਈਸ਼ ਜੀਵ ਦੇ ਸਹਾਰਾ, ਜਗਦੀਸ ਰੰਗ ਚੜ੍ਹਾਇੰਦਾ। ਮਹੱਲ ਅਟੱਲ ਉਚ ਮੁਨਾਰਾ, ਕਾਇਆ ਬੰਕ ਆਪ ਬਣਾਇੰਦਾ। ਨੌਂ ਦੁਆਰੇ ਖੋਲ੍ਹ ਕਿਵਾੜਾ, ਪੰਜ ਦਸ ਆਪਣਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਇੰਦਾ। ਆਪਣੀ ਰਚਨਾ ਪੁਰਖ ਅਬਿਨਾਸ਼, ਏਕਾ ਏਕ ਰਚਾਈਆ। ਲੱਖ ਚੁਰਾਸੀ ਖੇਲ ਤਮਾਸ਼, ਨਿਰਗੁਣ ਸਰਗੁਣ ਵੇਖ ਵਖਾਈਆ। ਘਟ ਘਟ ਅੰਦਰ ਮੰਦਰ ਪਾਵੇ ਰਾਸ, ਗੋਪੀ ਕਾਹਨ ਰੂਪ ਵਟਾਈਆ। ਲੇਖਾ ਜਾਣੇ ਪਵਣ ਸਵਾਸ, ਪਵਣ ਪਵਣਾਂ ਵਿਚ ਰਖਾਈਆ। ਦੀਪਕ ਦੀਆ ਕਰ ਪਰਕਾਸ਼, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਪੰਜ ਤੱਤ ਵੇਖੇ ਕਾਇਆ ਗੜ੍ਹ, ਹਰਿ ਜੂ ਹਰਿ ਹਰਿ ਖੇਲ ਕਰਾਇੰਦਾ। ਲੇਖਾ ਜਾਣੇ ਚੇਤਨ ਜੜ੍ਹ, ਭੇਵ ਕੋਇ ਨਾ ਪਾਇੰਦਾ। ਸਰਗੁਣ ਅੰਦਰ ਨਿਰਗੁਣ ਵੜ, ਆਪਣਾ ਰੂਪ ਵਟਾਇੰਦਾ। ਆਪਣਾ ਪੱਲੂ ਆਪੇ ਫੜ, ਆਪਣਾ ਸੰਗ ਨਿਭਾਇੰਦਾ। ਆਤਮ ਸੇਜਾ ਆਪੇ ਚੜ੍ਹ, ਬ੍ਰਹਮ ਆਪਣਾ ਪੜਦਾ ਲਾਹਿੰਦਾ। ਬਜਰ ਕਪਾਟੀ ਤੋੜ ਗੜ੍ਹ, ਬੰਕ ਦੁਆਰਾ ਆਪ ਖੁਲ੍ਹਾਇੰਦਾ। ਬਿਨ ਅੱਖਰ ਵਿਦਿਆ ਆਪੇ ਪੜ੍ਹ, ਆਪਣਾ ਨਾਉਂ ਆਪ ਸਮਝਾਇੰਦਾ। ਕਰ ਖੇਲ ਸ੍ਰੀ ਭਗਵਨ, ਭੇਵ ਅਭੇਦ ਆਪ ਖੁਲ੍ਹਾਇੰਦਾ। ਸਤਿ ਸਤਿਵਾਦੀ ਸਚ ਨਿਸ਼ਾਨ, ਗ੍ਰਹਿ ਮੰਦਰ ਆਪ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਖੇਲ ਖਿਲਾਇੰਦਾ। ਲੱਖ ਚੁਰਾਸੀ ਖੇਲ ਅਪਾਰਾ, ਪਾਰਬ੍ਰਹਮ ਪ੍ਰਭ ਆਪ ਕਰਾਈਆ। ਆਤਮ ਪਰਮਾਤਮ ਦੇ ਸਹਾਰਾ, ਏਕਾ ਓਟ ਜਣਾਈਆ। ਏਕਾ ਮੰਦਰ ਇਕ ਦੁਆਰਾ, ਏਕਾ ਘਰ ਵਡਿਆਈਆ। ਏਕਾ ਦੀਪ ਇਕ ਉਜਿਆਰਾ, ਏਕਾ ਨੂਰ ਨੂਰ ਰੁਸ਼ਨਾਈਆ। ਏਕਾ ਹੱਟ ਇਕ ਵਣਜਾਰਾ, ਏਕਾ ਵਸਤ ਰਿਹਾ ਵਰਤਾਈਆ। ਏਕਾ ਨਾਦ ਸ਼ਬਦ ਧੁੰਨਕਾਰਾ, ਏਕਾ ਆਤਮਕ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਈਸ਼ ਜੀਵ ਕਰੇ ਕੁੜਮਾਈਆ। ਈਸ਼ ਜੀਵ ਏਕਾ ਨਾਤਾ, ਆਤਮ ਪਰਮਾਤਮ ਮੇਲ ਮਿਲਾਇੰਦਾ। ਖੇਲੇ ਖੇਲ ਪੁਰਖ ਬਿਧਾਤਾ, ਬਿਧ ਆਪਣੇ ਹੱਥ ਰਖਾਇੰਦਾ। ਦਰਸ ਦਿਖਾਏ ਇਕ ਇਕਾਂਤਾ, ਅਨਭਵ ਆਪਣਾ ਰੂਪ ਵਟਾਇੰਦਾ। ਆਪੇ ਹੋਏ ਪਿਤਾ ਮਾਤਾ, ਬਾਲਕ ਆਪਣੀ ਗੋਦ ਬਹਾਇੰਦਾ। ਆਪੇ ਦੇਵਣਹਾਰਾ ਸਾਚੀ ਦਾਤਾ, ਵਸਤ ਅਮੋਲਕ ਆਪਣਾ ਨਾਉਂ ਝੋਲੀ ਪਾਇੰਦਾ। ਆਪ ਸੁਣਾਏ ਸਾਚੀ ਗਾਥਾ, ਅੱਖਰ ਵੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵੇਖ ਵਖਾਇੰਦਾ। ਲੱਖ ਚੁਰਾਸੀ ਵੇਖਣ ਜੋਗ, ਨਿਰਗੁਣ ਵੱਡਾ ਵਡ ਵਡਿਆਈਆ। ਸੋ ਪੁਰਖ ਨਿਰੰਜਣ ਕਰੇ ਸਤਿ ਸੰਜੋਗ, ਹਰਿ ਪੁਰਖ ਨਿਰੰਜਣ ਖ਼ੁਸ਼ੀ ਮਨਾਈਆ। ਏਕੰਕਾਰਾ ਪੜ੍ਹੇ ਸਲੋਕ, ਆਦਿ ਨਿਰੰਜਣ ਗੀਤ ਢੋਲਾ ਸੋਹਲਾ ਸਾਚਾ ਗਾਈਆ। ਅਬਿਨਾਸ਼ੀ ਕਰਤਾ ਨਿਰਮਲ ਜਗਾਏ ਜੋਤ, ਸ੍ਰੀ ਭਗਵਾਨ ਕਰੇ ਰੁਸ਼ਨਾਈਆ। ਪਾਰਬ੍ਰਹਮ ਪ੍ਰਭ ਵੇਖਣਹਾਰਾ ਸਾਚਾ ਕੋਟ, ਘਰ ਏਕਾ ਕੁੰਡਾ ਲਾਹੀਆ। ਆਦਿ ਜੁਗਾਦਿ ਜੁਗਾ ਜੁਗੰਤਰ ਬੈਠਾ ਰਹੇ ਅਲੋਪ, ਦਿਸ ਕਿਸੇ ਨਾ ਆਈਆ। ਅਨਡਿਠੜੀ ਧਾਰ ਆਪੇ ਜਾਣੇ ਆਪਣਾ ਸਲੋਕ, ਸੂਰਬੀਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਆਪਣੇ ਮਾਰਗ ਪਾਈਆ। ਲੱਖ ਚੁਰਾਸੀ ਮਾਰਗ ਪਾ, ਹਰਿ ਜੂ ਹਰਿ ਹਰਿ ਆਪਣਾ ਖੇਲ ਕਰਾਇੰਦਾ । ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾ, ਸਾਚੀ ਸੇਵਾ ਇਕ ਜਣਾਇੰਦਾ। ਗੁਰ ਗੁਰ ਸ਼ਬਦ ਸ਼ਬਦ ਪਰਗਟਾ, ਗੁਰ ਗੁਰ ਏਕਾ ਬੂਝ ਵਖਾਇੰਦਾ। ਨਿਰਗੁਣ ਆਪਣਾ ਤੱਤ ਪਰਗਟਾ, ਨਿਰਾਕਾਰ ਵੰਡ ਵੰਡਾਇੰਦਾ। ਮਨ ਮਤ ਬੁਧ ਦਏ ਟਿਕਾ, ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼, ਚਾਰੋਂ ਕੁੰਟ ਤ੍ਰੈਗੁਣ ਪੜਦਾ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਪੁਰਖ ਕਰਤਾਰਾ, ਅਨਭਵ ਆਪਣੀ ਧਾਰ ਚਲਾਈਆ। ਅਜੂਨੀ ਰਹਿਤ ਹੋ ਤਿਆਰਾ, ਪੁਰਖ ਅਕਾਲ ਵੇਸ ਵਟਾਈਆ। ਲੱਖ ਚੁਰਾਸੀ ਕਰ ਪਸਾਰਾ, ਘਟ ਘਟ ਆਪਣੀ ਜੋਤ ਜਗਾਈਆ। ਵਸਣਹਾਰਾ ਠਾਂਡੇ ਦਰਬਾਰਾ, ਹਸਤ ਕੀਟ ਰਿਹਾ ਸਮਾਈਆ। ਸ਼ਬਦੀ ਸ਼ਬਦ ਗੁਰ ਅਵਤਾਰਾ, ਗੁਰ ਗੁਰ ਆਪਣਾ ਵੇਸ ਵਟਾਈਆ। ਕਾਗਦ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਜਣਾਈਆ। ਸੇਵਾ ਲਾਏ ਗੁਰ ਅਵਤਾਰਾ, ਹੁਕਮੀ ਹੁਕਮ ਆਪ ਫਿਰਾਈਆ। ਤਖ਼ਤ ਨਿਵਾਸੀ ਏਕੰਕਾਰਾ, ਸਾਚੇ ਤਖ਼ਤ ਬੈਠਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਪੁਰਖ ਅਗੰਮ, ਅਗੋਚਰ ਵਡ ਵਡਿਆਈਆ। ਨਾ ਮਰੇ ਨਾ ਪਏ ਜੰਮ, ਜੀਵਣ ਜੁਗਤ ਨਾ ਕੋਇ ਰਖਾਈਆ। ਨਾ ਕੋਈ ਰਾਗ ਨਾ ਕੋਈ ਕੰਨ, ਧੁੰਨ ਨਾਦ ਨਾ ਕੋਇ ਸ਼ਨਵਾਈਆ। ਨਾ ਕੋਈ ਆਸਾ ਮਨਸਾ ਦਏ ਮਨ, ਮਤ ਬੁਧ ਨਾ ਕੋਇ ਵਡਿਆਈਆ। ਨਾ ਕੋਈ ਤੱਤਵ ਨਾ ਕੋਈ ਤਨ, ਤ੍ਰੈਗੁਣ ਬੰਧਨ ਨਾ ਕੋਇ ਪਾਈਆ। ਨਾ ਕੋਈ ਸੂਰਜ ਨਾ ਕੋਈ ਚੰਨ, ਨਾ ਕੋਈ ਦੀਪ ਕਰੇ ਰੁਸ਼ਨਾਈਆ। ਨਾ ਕੋਈ ਘੜੇ ਨਾ ਕੋਈ ਦੇਵੇ ਭੰਨ, ਬਣ ਠਠਿਆਰ ਨਾ ਕੋਇ ਬਣਾਈਆ। ਨਾ ਕੋਈ ਦੇਵਣਹਾਰਾ ਡੰਨ, ਨਾ ਕੋਈ ਦੇਵਣਹਾਰ ਸਜਾਈਆ। ਆਦਿ ਜੁਗਾਦਿ ਸ੍ਰੀ ਭਗਵਾਨ, ਜੁਗ ਜੁਗ ਆਪਣਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪੇ ਲਾਈਆ। ਸਾਚਾ ਮਾਰਗ ਲਾਇਆ ਆਦਿ, ਸ਼ਬਦੀ ਸ਼ਬਦ ਸ਼ਬਦ ਵਡਿਆਇਆ। ਵਿਸ਼ਨ ਬ੍ਰਹਮਾ ਦਿਤੀ ਦਾਦ, ਸਾਚੀ ਵਸਤ ਆਪ ਵਰਤਾਇਆ। ਖੇਲੇ ਖੇਲ ਹਰਿ ਬ੍ਰਹਿਮਾਦਿ, ਬ੍ਰਹਿਮਾਦਿਕ ਰੰਗ ਰੰਗਾਇਆ। ਧੁਰਦਰਗਾਹੀ ਏਕਾ ਨਾਦ, ਹਰਿ ਰਾਗੀ ਰਾਗ ਸੁਣਾਇਆ। ਆਪਣੇ ਵਿਚੋਂ ਆਪਾ ਕਾਢ, ਨਿਰਗੁਣ ਸਰਗੁਣ ਰੂਪ ਵਟਾਇਆ। ਆਪੇ ਦੇਵਣਹਾਰਾ ਦਾਦ, ਅੱਖਰ ਵੱਖਰ ਆਪ ਪੜ੍ਹਾਇਆ । ਆਪੇ ਹਰ ਘਟ ਰਿਹਾ ਵਿਸਮਾਦ, ਬਿਸਮਾਦ ਆਪਣਾ ਰੂਪ ਵਟਾਇਆ। ਆਪੇ ਰੱਖੇ ਆਪਣੀ ਯਾਦ, ਵਿਸਰ ਕਦੇ ਨਾ ਜਾਇਆ। ਆਪੇ ਹੋਏ ਬੋਧ ਅਗਾਧ, ਅਗਾਧ ਬੋਧ ਭੇਵ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪੇ ਲਾਇਆ। ਸਾਚਾ ਮਾਰਗ ਲਾਏ ਜੱਗ, ਲੋਕਮਾਤ ਵਡ ਵਡਿਆਈਆ। ਕਰੇ ਖੇਲ ਸੂਰਾ ਸਰਬੱਗ, ਬੇਅੰਤ ਹਰਿ ਰਘੁਰਾਈਆ। ਤਖ਼ਤ ਨਿਵਾਸੀ ਸਾਚੇ ਧਾਮ ਬੈਠਾ ਸੱਚ, ਸਚਖੰਡ ਸਾਚੇ ਡੇਰਾ ਲਾਈਆ। ਆਪਣਾ ਪੜਦਾ ਆਪੇ ਕੱਜ, ਲੱਖ ਚੁਰਾਸੀ ਮੁੱਖ ਛੁਪਾਈਆ। ਦੋ ਜਹਾਨਾਂ ਰਿਹਾ ਭੱਜ, ਪਾਂਧੀ ਆਪਣਾ ਪੰਧ ਮੁਕਾਈਆ। ਨਾਮ ਜੈਕਾਰਾ ਬੋਲੇ ਗੱਜ, ਨਿਰਗੁਣ ਸਰਗੁਣ ਦਏ ਸੁਣਾਈਆ । ਆਪੇ ਜਾਣੇ ਸਾਚੀ ਹੱਦ, ਪਾਰ ਕਿਨਾਰਾ ਨਾ ਕੋਇ ਰਖਾਈਆ। ਆਪੇ ਹੋਏ ਆਪੇ ਨਾਲੋਂ ਅੱਡ, ਆਪਣੀ ਵੰਡਣ ਆਪ ਵੰਡਾਈਆ। ਆਪੇ ਕਾਇਆ ਚੋਲੇ ਵਸੇ ਡੂੰਘੀ ਖੱਡ, ਅੰਧ ਅੰਧੇਰੇ ਡੇਰਾ ਲਾਈਆ। ਆਪੇ ਆਤਮ ਪਰਮਾਤਮ ਬਣਾਏ ਸਾਚੀ ਯਦ, ਵਿਸ਼ਵ ਯਦ ਆਪ ਰਖਾਈਆ। ਆਪੇ ਅੰਮ੍ਰਿਤ ਜਾਮ ਪਿਆਏ ਮਦਿ, ਸਤਿ ਸਰੂਰ ਇਕ ਰਖਾਈਆ। ਆਪੇ ਘਰ ਵਿਚ ਬਹਿ ਬਹਿ ਕਰੇ ਲਡ, ਆਤਮ ਪਰਮਾਤਮ ਖ਼ੁਸ਼ੀ ਮਨਾਈਆ। ਆਪੇ ਸਚ ਨਿਸ਼ਾਨਾ ਦੇਵੇ ਗੱਡ, ਲੋਕਮਾਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਨਿਰਗੁਣ ਨਿਰਾਕਾਰ ਆਪ ਕਰਾਇੰਦਾ। ਵਿਸ਼ਨੂੰ ਵਿਸ਼ਵ ਦਏ ਹੁਲਾਰਾ, ਸਾਂਗੋ ਪਾਂਗ ਇਕ ਰਖਾਇੰਦਾ। ਬ੍ਰਹਮਾ ਕਰੇ ਬ੍ਰਹਮ ਪਸਾਰਾ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਸ਼ੰਕਰ ਦੇਵੇ ਇਕ ਅਖਾੜਾ, ਤ੍ਰਿਸੂਲ ਏਕਾ ਹੱਥ ਰਖਾਇੰਦਾ। ਬਾਸ਼ਕ ਤਸ਼ਕਾ ਕਰ ਸ਼ਿੰਗਾਰਾ, ਕੰਠ ਮਾਲਾ ਗਲ ਲਟਕਾਇੰਦਾ। ਤ੍ਰੈਗੁਣ ਮਾਇਆ ਰਚ ਅਖਾੜਾ, ਪੰਚਮ ਆਪਣਾ ਨਾਚ ਨਚਾਇੰਦਾ। ਆਪਣੀ ਇਛਿਆ ਕਰ ਪਸਾਰਾ, ਬ੍ਰਹਮਾ ਸੁਤ ਆਪ ਪਰਗਟਾਇੰਦਾ। ਸਨਕ ਸਨੰਦਨ ਸੰਤ ਕੁਮਾਰਾ, ਚਾਰੇ ਮੁਖ ਮੁਖ ਸਲਾਹਿੰਦਾ। ਪਿਛਲਾ ਰੂਪ ਲੋਕਮਾਤ ਵਿਚ ਅਵਤਾਰਾ, ਆਪ ਆਪ ਪਰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਖਾਇੰਦਾ। ਸੰਤ ਕੁਮਾਰਾ ਕਰ ਕਰ ਪਾਰ, ਬਰਾਹ ਰੂਪ ਆਪ ਵਟਾਈਆ। ਯਗੈ ਪੁਰਸ਼ ਹੋ ਤਿਆਰ, ਹਾਵ ਗ਼ਰੀਵ ਕਰੇ ਰੁਸ਼ਨਾਈਆ। ਨਰ ਨਰੈਣ ਖੇਲ ਅਪਾਰ, ਲੋਕਮਾਤ ਮਾਤ ਵਡਿਆਈਆ। ਦੱਤਾ ਤ੍ਰੈ ਦਰ ਪਸਾਰ, ਆਪ ਆਪਣੀ ਬੂਝ ਬੁਝਾਈਆ। ਕਪਲ ਮੁਲ ਖੋਲ੍ਹ ਕਿਵਾੜ, ਇਕ ਗਿਆਨ ਸਮਝਾਈਆ। ਰਿਖਪ ਦੇਵ ਦੇ ਨਿਸ਼ਾਨ, ਸਚ ਨਿਸ਼ਾਨਾ ਇਕ ਝੁਲਾਈਆ। ਪਿਰਥੂ ਦੇਵੇ ਸਾਚਾ ਦਾਨ, ਅੰਨ ਦਾਣਾ ਝੋਲੀ ਪਾਈਆ। ਮਤਸ ਬਖ਼ਸ਼ੇ ਇਕ ਧਿਆਨ, ਜਲ ਜਲ ਆਪਣਾ ਰੂਪ ਧਰਾਈਆ। ਕਛਪ ਕਰੇ ਆਪ ਪਰਧਾਨ, ਮਿੰਦਰਾ ਏਕਾ ਸੀਸ ਟਿਕਾਈਆ । ਧਨੰਤਰ ਵੈਦ ਕਰ ਪਰਵਾਨ, ਸਾਚਾ ਔਖਧ ਦਏ ਸਮਝਾਈਆ। ਮੋਹਣੀ ਰੂਪ ਕਰ ਭਗਵਾਨ, ਸਭ ਦਾ ਮਾਣ ਗਵਾਈਆ। ਬਲ ਬਾਵਣ ਵੇਖੇ ਆਣ, ਬਾਲ ਬਿਰਧ ਰੂਪ ਨਾ ਕੋਇ ਜਣਾਈਆ। ਹੰਸਾ ਖੇਲ ਕਰੇ ਮਹਾਨ, ਬ੍ਰਹਮੇ ਸੁਤ ਕਰੇ ਪੜ੍ਹਾਈਆ। ਪ੍ਰਹਿਲਾਦ ਲੱਜਿਆ ਰੱਖੇ ਆਣ, ਨਰ ਸਿੰਘ ਆਪਣਾ ਵੇਸ ਵਟਾਈਆ। ਧਰੂ ਬਾਲਕ ਦੇਵੇ ਗਿਆਨ ਬਿਨ ਵਿਦਿਆ ਕਰੇ ਪੜ੍ਹਾਈਆ। ਗਜ ਦੇਵੇ ਇਕੋ ਦਾਨ, ਏਕਾ ਖੰਡਾ ਨਾਮ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਸ ਅਨੇਕ ਰੂਪ ਵਟਾਈਆ। ਰੂਪ ਅਨੇਕ ਸ੍ਰੀ ਭਗਵਾਨ, ਜੁਗ ਕਰਤਾ ਆਪ ਵਟਾਇੰਦਾ। ਆਪੇ ਵੇਖੇ ਮਾਰ ਧਿਆਨ, ਬਲ ਆਪਣਾ ਆਪ ਜਣਾਇੰਦਾ। ਆਪੇ ਪਰਸ ਰਾਮ ਦੇਵੇ ਮਾਣ, ਸਿਰ ਆਪਣਾ ਹੱਥ ਟਿਕਾਇੰਦਾ। ਆਪੇ ਰੂਪ ਧਰੇ ਰਾਮ ਭਗਵਾਨ, ਦਸਰਥ ਬੇਟਾ ਜਗਤ ਅਖਵਾਇੰਦਾ। ਆਪੇ ਘਟ ਘਟ ਕਰੇ ਪਹਿਚਾਨ, ਆਪੇ ਦਿਸ ਕਿਸੇ ਨਾ ਆਇੰਦਾ। ਆਪੇ ਗ਼ਰੀਬ ਨਿਮਾਣਿਆਂ ਦੇਵੇ ਮਾਣ, ਫੜ ਬਾਂਹੋਂ ਗਲੇ ਲਗਾਇੰਦਾ। ਆਪੇ ਦੁਸ਼ਟ ਹੰਕਾਰੀ ਦੇਵੇ ਹਾਣ, ਗੜ੍ਹ ਹੰਕਾਰ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੇ ਵੇਸ ਵਟਾਇੰਦਾ। ਸਤਿਜੁਗ ਤ੍ਰੇਤਾ ਉਤਰਿਆ ਪਾਰ, ਦੁਆਪਰ ਹਰਿ ਜੂ ਵੇਖ ਵਖਾਈਆ। ਵੇਦ ਵਿਆਸਾ ਕਰ ਤਿਆਰ, ਆਪਣੀ ਵਿਦਿਆ ਆਪ ਪੜ੍ਹਾਈਆ। ਪੁਰਾਨ ਅਠਾਰਾਂ ਕਰ ਤਿਆਰ, ਲੱਖ ਚਾਰ ਸਤਾਰਾਂ ਹਜ਼ਾਰ ਸਲੋਕ ਗਣਾਈਆ। ਊਚੀ ਕੂਕ ਕੂਕ ਕਹੇ ਪੁਕਾਰ, ਏਕਾ ਨਾਦ ਅਲਾਈਆ। ਏਕਾ ਰੂਪ ਨਿਰਾਹਾਰ, ਆਦਿ ਨਿਰੰਜਣ ਵਡ ਵਡਿਆਈਆ। ਚਤਰਭੁਜ ਬੇਮਿਸਾਲ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਯੁਗ ਯੁਗ ਆਪਣੀ ਖੇਲ ਕਰਾਈਆ। ਖੇਲ ਕਰਾਏ ਹਰ ਮਿਹਰਵਾਨ, ਮਹਿਮਾ ਅਗਣਤ ਗਣੀ ਨਾ ਜਾਈਆ। ਧਾਰੇ ਰੂਪ ਕ੍ਰਿਸ਼ਨਾ ਕਾਹਨ, ਨੰਦ ਜਸੋਦਾ ਦਏ ਵਡਿਆਈਆ। ਗ਼ਰੀਬ ਨਿਮਾਣਿਆਂ ਦੇਵੇ ਮਾਣ, ਬਿਦਰ ਸੁਦਾਮਾ ਗਲੇ ਲਗਾਈਆ। ਅਰਜਨ ਏਕਾ ਦੇ ਗਿਆਨ, ਅੱਠ ਦਸ ਦਸ ਅੱਠ ਅਠਾਰਾਂ ਧਿਆਏ ਕਰੇ ਪੜ੍ਹਾਈਆ। ਤ੍ਰਿਲੋਕੀ ਨਾਥ ਖੇਲ ਮਹਾਨ, ਸਚ ਸਲੋਕ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਕਲਜੁਗ ਲੋਕਮਾਤ ਪਰਗਟਾਇਆ। ਬੋਧੀ ਸ਼ਬਦੀ ਇਕ ਗਿਆਨ, ਆਤਮ ਪਰਮਾਤਮ ਇਕ ਦ੍ਰਿੜਾਇਆ। ਕਰੇ ਖੇਲ ਬੇਪਹਿਚਾਨ, ਦਿਸ ਕਿਸੇ ਨਾ ਆਇਆ। ਪੰਜ ਤੱਤ ਕਾਇਆ ਦੇਵੇ ਇਕ ਪੈਗ਼ਾਮ, ਪੈਗ਼ੰਬਰ ਆਪਣਾ ਰੂਪ ਵਖਾਇਆ। ਈਸਾ ਮੂਸਾ ਦੇ ਕਲਾਮ, ਕਲਮਾ ਅਮਾਮ ਆਪ ਪੜ੍ਹਾਇਆ। ਮੁਕਾਮੇ ਹੱਕ ਬੈਠ ਸਚ ਮਕਾਨ, ਸਾਚਾ ਕਾਅਬਾ ਦਏ ਜਣਾਇਆ। ਖੇਲੇ ਖੇਲ ਵਾਲੀ ਦੋ ਜਹਾਨ, ਦੋਏ ਦੋਏ ਆਪਣਾ ਰੂਪ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰਾਹ ਚਲਾਇਆ। ਜੁਗ ਜੁਗ ਰਾਹ ਚਲਾਏ ਹਰਿ ਹਰਿ, ਹਰਿ ਵੱਡਾ ਵਡ ਵਡਿਆਈਆ। ਲੋਕਮਾਤ ਖੋਲ੍ਹੇ ਦਰ ਦਰ, ਦਰ ਦਰਵਾਜ਼ਾ ਆਪ ਜਣਾਈਆ। ਲੱਖ ਚੁਰਾਸੀ ਜੀਵ ਫੜ ਫੜ, ਜੁਗ ਜੁਗ ਆਪਣੇ ਮਾਰਗ ਲਾਈਆ। ਸਰਗੁਣ ਅੰਦਰ ਨਿਰਗੁਣ ਵੜ ਵੜ, ਕਰੇ ਸਚ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਵਰਤਾਈਆ। ਵਰਤਾਏ ਖੇਲ ਨੌਜਵਾਨ, ਨੌਬਤ ਆਪਣੇ ਨਾਮ ਵਜਾਇੰਦਾ। ਇਕ ਮੁਹੰਮਦ ਕਰ ਪਰਵਾਨ, ਸਚ ਹਦੀਸ ਇਕ ਸੁਣਾਇੰਦਾ। ਏਕਾ ਕਲਮਾ ਇਲਾਹੀ ਕਲਾਮ, ਕਾਇਆ ਕੁਰਾ ਆਪ ਸਮਝਾਇੰਦਾ। ਏਕਾ ਦੇਵੇ ਸਚ ਪੈਗ਼ਾਮ, ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਉਮਤ ਉਮਤੀ ਖੇਲ ਖਿਲਾਇੰਦਾ। ਉਮਤ ਉਮਤੀ ਖੇਲ ਖਿਲਾਇਆ, ਨਿਰਗੁਣ ਸਰਗੁਣ ਵਡ ਵਡਿਆਈਆ। ਆਪਣਾ ਭੇਵ ਨਾ ਕਿਸੇ ਜਣਾਇਆ, ਬੇਅੰਤ ਕਹੇ ਖ਼ੁਦਾਈਆ। ਵੇਸ ਅਵੱਲੜਾ ਰੂਪ ਧਰਾਇਆ, ਰੰਗ ਰੇਖ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਈਆ। ਆਪਣਾ ਮਾਰਗ ਨਿਰਗੁਣ ਧਾਰ, ਨਿਰਾਕਾਰ ਨਿਰੰਕਾਰ ਆਪ ਲਗਾਇੰਦਾ। ਪੰਜ ਤੱਤ ਚੋਲੀ ਕਰ ਪਿਆਰ, ਨਾਨਕ ਆਪਣਾ ਰੂਪ ਵਟਾਇੰਦਾ। ਸਚਖੰਡ ਨਿਵਾਸੀ ਸਚਖੰਡ ਦੁਆਰੇ ਦੇ ਆਧਾਰ, ਜੋਤੀ ਜੋਤ ਜੋਤ ਜਗਾਇੰਦਾ। ਕਾਇਆ ਕੋਟ ਕਰ ਤਿਆਰ, ਸਾਚਾ ਮੰਦਰ ਇਕ ਸੁਹਾਇੰਦਾ। ਅੰਦਰ ਵੜ ਕਰੇ ਗੁਫ਼ਤਾਰ, ਗੁਫ਼ਤ ਸ਼ੁਨੀਦ ਖੇਲ ਕਰਾਇੰਦਾ। ਆਪ ਵਜਾਏ ਸਚ ਸਤਾਰ, ਨਾੜ ਬਹੱਤਰ ਰਬਾਬ ਬਣਾਇੰਦਾ। ਏਕਾ ਬੋਲ ਏਕੰਕਾਰ, ਏਕੰਕਾਰਾ ਗੀਤ ਅਲਾਇੰਦਾ। ਸਤਿਨਾਮ ਸਚ ਭੰਡਾਰ, ਲੋਕਮਾਤ ਮਾਤ ਵਰਤਾਇੰਦਾ। ਜੀਵਾਂ ਜੰਤਾਂ ਦਏ ਆਧਾਰ, ਸਾਧਾਂ ਸੰਤਾਂ ਆਪ ਸਮਝਾਇੰਦਾ। ਊਚਾਂ ਨੀਚਾਂ ਭੇਵ ਨਿਆਰ, ਰਾਓ ਰੰਕਾਂ ਏਕਾ ਰੰਗ ਵਖਾਇੰਦਾ। ਬੰਕ ਦੁਆਰਾ ਖੋਲ੍ਹ ਭੰਡਾਰ, ਸਤਿ ਸਤਿਵਾਦੀ ਸਾਚਾ ਹੱਟ ਖੁਲ੍ਹਾਇੰਦਾ। ਆਤਮ ਪਰਮਾਤਮ ਇਕ ਆਧਾਰ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਨਾਤਾ ਤੋੜ ਗੜ੍ਹ ਹੰਕਾਰ, ਮਾਇਆ ਮਮਤਾ ਮੋਹ ਚੁਕਾਇੰਦਾ। ਮਨ ਮਨਸਾ ਕਰ ਖ਼ਵਾਰ, ਬੁਰਜ ਹੰਕਾਰੀ ਆਪੇ ਢਾਇੰਦਾ। ਦੇਵੇ ਮਤ ਗੁਰ ਵਿਚਾਰ, ਗੁਰ ਗੁਰ ਬੂਝ ਬੁਝਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਚਲਾਇੰਦਾ। ਨਾਨਕ ਚਲਾਏ ਇਕੋ ਰਾਹ, ਨਾਮ ਸਤਿ ਸਤਿ ਪੜ੍ਹਾਈਆ। ਗੋਬਿੰਦ ਪੱਲੂ ਦਏ ਫੜਾ, ਏਕਾ ਗੰਢ ਦਵਾਈਆ। ਦੋਹਾਂ ਵਿਚੋਲਾ ਬੇਪਰਵਾਹ, ਪੁਰਖ ਅਕਾਲ ਸੇਵ ਕਮਾਈਆ। ਲੇਖਾ ਜਾਣੇ ਥਾਉਂ ਥਾਂ, ਭੁੱਲ ਕਦੇ ਨਾ ਜਾਈਆ। ਲੱਖ ਚੁਰਾਸੀ ਜੀਵ ਜੰਤ ਵਰਨ ਬਰਨ ਜੇਰਜ ਅੰਡਜ ਉਤਭੁਜ ਸੇਤਜ ਖਾਣੀ ਬਾਣੀ ਪਿਤਾ ਮਾਂ, ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਆਪਣੀ ਗੋਦ ਬਹਾਈਆ। ਆਦਿ ਜੁਗਾਦਿ ਸੱਚਾ ਨਾਂ, ਲੋਕਮਾਤ ਮਾਤ ਕਰੇ ਰੁਸ਼ਨਾਈਆ। ਜੇ ਕੋਈ ਕਹੇ ਪ੍ਰਭੂ ਭੁੱਲ ਕੇ ਰਸਤਾ ਰਿਹਾ ਵਖਾ, ਭੁੱਲੀ ਸਰਬ ਲੋਕਾਈਆ। ਆਪਣਾ ਭੇਵ ਕੋਈ ਜਾਣੇ ਨਾ, ਮਾਇਆ ਬੈਠੀ ਪੜਦਾ ਪਾਈਆ। ਨਾਨਕ ਗੋਬਿੰਦ ਵਖਾਏ ਏਕਾ ਰਾਹ, ਸਾਚਾ ਮਾਰਗ ਸ੍ਰਿਸ਼ਟ ਸਬਾਈ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਹਰਿ ਕਰਤਾਰਾ, ਹਰਿ ਜੂ ਆਪਣਾ ਖੇਲ ਕਰਾਇੰਦਾ। ਦੁਖੀ ਜੀਵ ਨਾ ਦਿਸੇ ਵਿਚ ਸੰਸਾਰਾ, ਦੁਖੀਆਂ ਦੁੱਖ ਆਪ ਵੰਡਾਇੰਦਾ। ਹਰਿ ਕਾ ਭੇਵ ਨਾ ਪਾਏ ਮੂਰਖ ਮੁਗਧ ਗਵਾਰਾ, ਮਾਇਆ ਪੜਦਾ ਨਾ ਕੋਇ ਉਠਾਇੰਦਾ। ਜੁਗਾ ਜੁਗੰਤਰ ਸਾਚੀ ਕਾਰਾ, ਕਰਤਾ ਪੁਰਖ ਆਪ ਕਰਾਇੰਦਾ । ਸੇਵਕ ਬਣ ਬਣ ਕੱਟੇ ਆਪ ਵਗਾਰਾਂ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਰਾਹ ਚਲਾਇੰਦਾ । ਗੁਰਸਿਖ ਸੱਚਾ ਨਾ ਜਾਏ ਭੁੱਲ, ਗੁਰ ਸਤਿਗੁਰ ਕਰੀ ਪੜ੍ਹਾਈਆ। ਜੋ ਜਨ ਉਪਜਿਆ ਨਾਨਕ ਕੁਲ, ਤਿਸ ਨਾਨਕ ਦਏ ਵਡਿਆਈਆ। ਗੁਰ ਗੋਬਿੰਦ ਪਾਏ ਮੁਲ, ਜੋ ਗੁਰ ਗੋਬਿੰਦ ਓਟ ਤਕਾਈਆ। ਸਤਿਗੁਰ ਭੰਡਾਰਾ ਸਦਾ ਅਤੁਲ, ਦੇਂਦਿਆ ਤੋਟ ਨਾ ਰਾਈਆ। ਹਰਿ ਦੁਆਰਾ ਆਦਿ ਜੁਗਾਦਿ ਰਿਹਾ ਖੁਲ੍ਹ, ਨਾ ਕੋਈ ਸਕੇ ਬੰਦ ਕਰਾਈਆ। ਜੋ ਗੁਰ ਕੇ ਕੰਡੇ ਜਾਏ ਤੁਲ, ਦੂਜੇ ਦਰ ਨਾ ਕੀਮਤ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਦਿ ਜੁਗਾਦਿ ਏਕਾ ਹਰਿ ਕਾ ਨਾਉਂ ਵਖਾਈਆ। ਸਾਚਾ ਮਾਰਗ ਵਿਚ ਸੰਸਾਰ, ਆਦਿ ਜੁਗਾਦੀ ਹਰਿ ਚਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਉਤਰੇ ਪਾਰ, ਥਿਰ ਕੋਇ ਰਹਿਣ ਨਾ ਪਾਇੰਦਾ। ਪੁਰਖ ਅਕਾਲ ਦੀਨ ਦਿਆਲ ਵਰਨ ਗੋਤ ਜ਼ਾਤ ਪਾਤ ਦੀਨ ਮਜ਼੍ਹਬ ਵਸੇ ਬਾਹਰ, ਸ਼ਰਅ ਸ਼ਰੀਅਤ ਬੰਦ ਨਾ ਕੋਇ ਕਰਾਇੰਦਾ। ਦੋ ਜਹਾਨਾਂ ਸ੍ਰੀ ਭਗਵਾਨ ਘਟ ਘਟ ਵਾਸੀ ਪੁਰਖ ਅਬਿਨਾਸ਼ੀ ਸਰਬ ਜੀਆਂ ਦਾ ਸਾਂਝਾ ਯਾਰ, ਨਵ ਨੌਂ ਆਪਣਾ ਰਾਹ ਵਖਾਇੰਦਾ। ਜਿਸ ਜਨ ਆਤਮ ਬੰਦ ਕਿਵਾੜਾ ਖੋਲ੍ਹੇ ਕਿਵਾੜ, ਸਾਚਾ ਦਰ ਆਪ ਸੁਹਾਇੰਦਾ। ਦੁਖੀਏ ਦੁੱਖ ਨਾ ਲੱਗੇ ਵਾ ਤੱਤੀ ਹਾੜ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਹੋਏ ਪਰਕਾਸ਼ ਨਾੜ ਨਾੜ, ਅਗਿਆਨ ਅੰਧੇਰ ਚੁਕਾਇੰਦਾ । ਸਤਿਗੁਰ ਪੂਰਾ ਸਦਾ ਸਹਾਈ ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਦਇਆ ਕਮਾਇੰਦਾ। ਤ੍ਰੈਗੁਣ ਮਾਇਆ ਤੱਤ ਨਾ ਸਕੇ ਸਾੜ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਆਪਣਾ ਆਪਣੇ ਹੱਥ ਰਖਾਇੰਦਾ। ਮਾਰਗ ਸੱਚਾ ਏਕੰਕਾਰਾ, ਆਦਿ ਜੁਗਾਦਿ ਲਗਾਈਆ। ਮੇਟਣਹਾਰਾ ਝੂਠ ਪਸਾਰਾ, ਝੂਠੀ ਕਰੇ ਨਾ ਕਦੇ ਪੜ੍ਹਾਈਆ। ਏਕਾ ਮੰਦਰ ਏਕਾ ਗੁਰੂਦੁਆਰਾ, ਏਕਾ ਸ਼ਿਵਦਵਾਲਾ ਮਠ ਘਰ ਘਰ ਦਏ ਸਮਝਾਈਆ । ਏਕਾ ਨਾਦ ਇਕ ਧੁਨਕਾਰਾ, ਏਕਾ ਆਤਮਕ ਰਾਗ ਸੁਣਾਈਆ। ਏਕਾ ਬਾਤੀ ਕਰ ਉਜਿਆਰਾ, ਘਰ ਘਰ ਵਿਚ ਕਰੇ ਰੁਸ਼ਨਾਈਆ। ਏਕਾ ਮੇਟੇ ਗੜ੍ਹ ਹੰਕਾਰਾ, ਕਾਮ ਕਰੋਧ ਮੋਹ ਲੋਭ ਹੰਕਾਰ ਨਾ ਹੋਏ ਹਲਕਾਈਆ। ਏਕਾ ਆਸਾ ਤ੍ਰਿਸਨਾ ਕਰੇ ਖੁਵਾਰਾ, ਏਕਾ ਮਨ ਦੀ ਮਨਸਾ ਦੇਵੇ ਮਿਟਾਈਆ। ਏਕਾ ਬ੍ਰਹਮ ਕਰੇ ਉਜਿਆਰਾ, ਏਕਾ ਪਾਰਬ੍ਰਹਮ ਸਮਾਈਆ। ਏਕਾ ਆਤਮ ਸੇਜਾ ਹੋ ਤਿਆਰਾ, ਬੈਠਾ ਸੇਜ ਸੁਹਾਈਆ। ਏਕਾ ਗਾਏ ਮੰਗਲਾਚਾਰਾ, ਮਿਲ ਮਿਲ ਸਖ਼ੀਆਂ ਗੀਤ ਅਲਾਈਆ। ਗੁਰਮੁਖ ਬੂਝ ਬੂਝਣਹਾਰਾ, ਜਿਸ ਜਨ ਆਪਣੀ ਬੂਝ ਬੁਝਾਈਆ। ਗੁਰਸਿਖ ਅੰਦਰ ਗੁਰ ਗੁਰ ਧਾਰਾ, ਗੁਰ ਸ਼ਬਦੀ ਸ਼ਬਦ ਰਿਹਾ ਸੁਣਾਈਆ। ਬਾਹਰੋਂ ਦਿਸੇ ਪੰਜ ਤੱਤ ਅਕਾਰਾ, ਨਿਰਗੁਣ ਅੰਦਰ ਆਪਣਾ ਖੇਲ ਵਰਤਾਈਆ। ਏਕਾ ਨਾਮ ਇਕ ਜੈਕਾਰਾ, ਜੈ ਜੈਕਾਰ ਇਕ ਸੁਣਾਈਆ। ਸਾਚਾ ਮਾਰਗ ਅਪਰ ਅਪਾਰਾ, ਅਪਰੰਪਰ ਆਪਣਾ ਆਪ ਲਗਾਈਆ। ਦੁਖੀਆਂ ਦੁੱਖ ਦੁੱਖ ਜਿਸ ਨਵਾਰਾ, ਦੁੱਖ ਵਿਚ ਕਦੇ ਨਾ ਪਾਈਆ। ਸਾਚਾ ਸੁਖ ਸਤਿਗੁਰ ਚਰਨ ਦੁਆਰਾ, ਦੂਜੀ ਓਟ ਨਾ ਕੋਇ ਸਰਨਾਈਆ। ਸਾਂਤਕ ਸਤਿ ਸਤਿ ਵਰਤੇ ਵਰਤਾਰਾ, ਮਨ ਮਨਸਾ ਮਨ ਹੀ ਮਾਹੇ ਖਪਾਈਆ। ਦਹਿ ਦਿਸ਼ਾ ਉਠ ਉਠ ਨਾ ਕਰੇ ਵਿਚਾਰਾ, ਚਾਰ ਕੁੰਟ ਨਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਏਕਾ ਏਕ ਲਗਾਈਆ। ਸਾਚਾ ਮਾਰਗ ਲੱਗੇ ਜਹਾਨ, ਦੋ ਜਹਾਨਾਂ ਵਾਲੀ ਆਪ ਲਗਾਇੰਦਾ। ਚੌਦਾਂ ਲੋਕ ਵੇਖੇ ਮਾਰ ਧਿਆਨ, ਚੌਦਾਂ ਤਬਕ ਫੋਲ ਫੋਲਾਇੰਦਾ। ਚੌਦਾਂ ਵਿਦਿਆ ਵੇਖ ਨਾਦਾਨ, ਨਾਮ ਨਿਧਾਨ ਇਕ ਪਰਗਟਾਇੰਦਾ। ਭਗਤਾਂ ਦੇਵੇ ਬ੍ਰਹਮ ਗਿਆਨ, ਸਾਚੇ ਸੰਤਾਂ ਪੜਦਾ ਲਾਹਿੰਦਾ। ਗੁਰਮੁਖਾਂ ਏਕਾ ਰਾਗ ਸੁਣਾਏ ਕਾਨ, ਅਨਾਦੀ ਆਪਣਾ ਨਾਦ ਵਜਾਇੰਦਾ। ਗੁਰਸਿਖ ਆਪਣੇ ਦਰ ਕਰੇ ਪਰਵਾਨ, ਸਤਿ ਪਰਵਾਨਾ ਨਾਮ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਗੁਰਸਿਖ ਵਿਚ ਸਮਾਇੰਦਾ। ਗੁਰਸਿਖ ਅੰਦਰ ਗੁਰ ਗੁਰ ਰੰਗ, ਹਰਿ ਸਤਿਗੁਰ ਆਪ ਚੜ੍ਹਾਈਆ। ਗੁਰਸਿਖ ਅੰਦਰ ਸੇਜ ਪਲੰਘ, ਹਰਿ ਸਤਿਗੁਰ ਆਪ ਸੁਹਾਈਆ। ਗੁਰਸਿਖ ਅੰਦਰ ਨਾਮ ਮਰਦੰਗ, ਹਰਿ ਸਤਿਗੁਰ ਆਪ ਵਜਾਈਆ। ਗੁਰਸਿਖ ਅੰਦਰ ਕੋਟਨ ਕੋਟ ਸੂਰਜ ਚੰਦ, ਬੈਠੇ ਮੁੱਖ ਸ਼ਰਮਾਈਆ। ਗੁਰਸਿਖ ਅੰਦਰ ਖੇਲ ਬ੍ਰਹਿਮੰਡ, ਹਰਿ ਬ੍ਰਹਿਮਾਦੀ ਆਪ ਜਣਾਈਆ। ਗੁਰਸਿਖ ਨਾਤਾ ਤੁਟੇ ਨਾਰ ਰੰਡ, ਹਰਿ ਕੰਤ ਸੁਹਾਗ ਇਕ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਅੰਦਰ ਸਤਿਗੁਰ ਰਿਹਾ ਸਮਾਈਆ । ਗੁਰਸਿਖ ਅੰਦਰ ਸਤਿਗੁਰ ਵਸੇ ਪਾਸ, ਆਤਮ ਪਰਮਾਤਮ ਮੇਲ ਮਿਲਾਇੰਦਾ। ਕਿਸ ਦੁਆਰੇ ਕਰੇ ਅਰਦਾਸ, ਅਰਦਾਸ ਸੁਣਨ ਵਾਲਾ ਘਰ ਘਰ ਘਰ ਫੇਰੀ ਪਾਇੰਦਾ । ਵੇਖੇ ਵਿਗਸੇ ਪੁਰਖ ਅਬਿਨਾਸ਼, ਪੁਰਖ ਪੁਰਖੋਤਮ ਰੂਪ ਵਟਾਇੰਦਾ। ਸਦਾ ਸੁਹੇਲਾ ਇਕ ਇਕੇਲਾ ਕਦੇ ਨਾ ਹੋਏ ਵਿਨਾਸ, ਸ੍ਰਿਸ਼ਟ ਸਬਾਈ ਵਿਨਾਸੀ ਰੂਪ ਜਣਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਦੇਵੇ ਸਾਚਾ ਵਰ, ਗੁਰਸਿਖ ਤੇਰੇ ਸਵਾਸ ਸਵਾਸ ਸਮਾਇੰਦਾ। ਸਵਾਸ ਸਵਾਸ ਗੁਰ ਗੁਰ ਮੇਲਾ, ਚੇਲਾ ਰੂਪ ਨਜ਼ਰ ਨਾ ਆਈਆ। ਚੇਲਾ ਗੁਰ ਸੱਜਣ ਸੁਹੇਲਾ, ਸਤਿਗੁਰ ਪੂਰਾ ਬੇਪਰਵਾਹੀਆ। ਆਦਿ ਅੰਤ ਜੁਗਾ ਜੁਗੰਤ ਸ੍ਰੀ ਭਗਵੰਤ ਆਪੇ ਜਾਣੇ ਆਪਣਾ ਵੇਲਾ, ਥਿਤ ਵਾਰ ਨਾ ਕੋਇ ਵਖਾਈਆ। ਅਚਰਜ ਖੇਲ ਪਾਰਬ੍ਰਹਮ ਕਲਜੁਗ ਅੰਤਮ ਖੇਲਾ, ਭੇਵ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚੀ ਅਰਦਾਸ ਗੁਰਸਿਖ ਤੇਰੀ ਸਦਾ ਸਦਾ ਲੇਖੇ ਲਾਈਆ। ਗੁਰਸਿਖ ਸੱਚਾ ਕਰੇ ਸੱਚੀ ਅਰਦਾਸ, ਸਤਿਗੁਰ ਪੂਰਾ ਲੇਖੇ ਪਾਇੰਦਾ। ਕੀਤੀ ਅਰਦਾਸ ਹੋਏ ਨਾ ਨਾਸ, ਅਟਲ ਅਟੱਲ ਆਪ ਰਖਾਇੰਦਾ। ਅੰਦਰ ਵੜ ਵੜ ਕਰੇ ਪਰਕਾਸ਼, ਆਪਣੀ ਬੂਝ ਬੁਝਾਇੰਦਾ। ਤੂੰ ਮੇਰਾ ਮੈਂ ਤੇਰਾ ਇਕੋ ਘਰ ਰੱਖੀਏ ਵਾਸ, ਗੁਰਸਿਖ ਤੇਰਾ ਘਰ ਮੋਹੇ ਭਾਇੰਦਾ। ਤੇਰੇ ਮੰਡਲ ਤੇਰੀ ਰਾਸ, ਤੇਰੀ ਸੁਰਤੀ ਮੇਰਾ ਸ਼ਬਦ ਗੋਪੀ ਕਾਹਨ ਖੇਲ ਖਿਲਾਇੰਦਾ। ਤੇਰੀ ਪੂਰੀ ਪੂਰੀ ਆਸ, ਮੇਰਾ ਤੇਰਾ ਇਕ ਵਿਸ਼ਵਾਸ਼, ਏਕਾ ਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪਣਾ ਪੰਥ ਆਪਣਾ ਮਗ ਆਪ ਚਲਾਇੰਦਾ। ਸਾਚਾ ਮਗ ਚਲਾਏ ਬੇਪਰਵਾਹ, ਜੁਗਾ ਜੁਗੰਤਰ ਵਡ ਵਡਿਆਈਆ। ਜੇ ਕੋਈ ਜੀਵ ਕਹੇ ਚੰਗਾਂ ਨਾ, ਕਰਤੇ ਘਟ ਕਿਛ ਨਾ ਜਾਈਆ। ਕਲਜੁਗ ਲੇਖਾ ਦੇਣਾ ਮੁਕਾ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਧਰਤ ਧਵਲ ਦੀ ਗੋਦੀ ਦੇਣਾ ਬਹਾ, ਲੋਕਮਾਤ ਵੱਜੇ ਵਧਾਈਆ। ਨੌਂ ਖੰਡ ਪ੍ਰਿਥਮੀ ਏਕਾ ਨਾਉਂ ਲੈਣਾ ਗਾ, ਗੋਬਿੰਦ ਢੋਲਾ ਸੱਚੇ ਮਾਹੀਆ। ਚਾਰ ਵਰਨਾਂ ਏਕਾ ਮੰਦਰ ਦੇਣਾ ਬਹਾ, ਗੁਰ ਦੁਆਰਾ ਇਕ ਵਖਾਈਆ। ਬਰਨ ਅਠਾਰਾਂ ਨਾਤਾ ਦੇਣਾ ਤੁੜਾ, ਰਾਓ ਰੰਕ ਹੋਏ ਸਹਾਈਆ। ਗੋਬਿੰਦ ਅਰਦਾਸਾ ਨਾ ਸਕੇ ਕੋਈ ਭੁਲਾ, ਸੋ ਭੁਲਿਆ ਜਿਸ ਗੋਬਿੰਦ ਨਜ਼ਰ ਨਾ ਆਈਆ। ਰਸਨਾ ਜਿਹਵਾ ਸਾਰੇ ਰਹੇ ਗਾ, ਨਿਝ ਨੇਤਰ ਦਰਸ ਕੋਇ ਨਾ ਪਾਈਆ। ਤ੍ਰੈਗੁਣ ਮਾਇਆ ਨਾ ਕੱਟਿਆ ਫਾਹ, ਮਨਸਾ ਮਨ ਨਾ ਕੋਇ ਮਿਟਾਈਆ। ਕਾਇਆ ਮੰਦਰ ਅੰਦਰ ਨਾ ਲਿਆ ਮਨਾ, ਘਰ ਵਿਚ ਘਰ ਨਾ ਫੇਰਾ ਪਾਈਆ। ਆਤਮ ਸੁੱਤਾ ਨਾ ਲਿਆ ਜਗਾ, ਪਰਮਾਤਮ ਵੇਖੇ ਨਾ ਚਾਈਂ ਚਾਈਂਆ। ਸਾਚੀ ਸੇਜ ਨਾ ਲਿਆ ਬਹਾ, ਕੰਤ ਕੰਤੂਹਲਾ ਸੱਚਾ ਮਾਹੀਆ। ਅੰਗੀਕਾਰ ਨਾ ਲਿਆ ਕਰਾ, ਪੰਜ ਤੱਤ ਕਾਇਆ ਕੰਮ ਕਿਸੇ ਨਾ ਆਈਆ। ਨਿਰਗੁਣ ਚੰਦ ਨਾ ਲਿਆ ਚੜ੍ਹਾ, ਜੂਠ ਝੂਠ ਅੰਧੇਰ ਨਾ ਬਾਹਰ ਕਢਾਈਆ। ਪੰਜ ਵਿਕਾਰਾ ਨਾ ਲਿਆ ਢਾਹ, ਆਪਣਾ ਬਲ ਵਧਾਈਆ। ਬਿਨ ਸਤਿਗੁਰ ਦਰਸ ਝੂਠੀ ਕਾਇਆ ਅੰਤ ਹੋਏ ਸੁਆਹ, ਖ਼ਾਕੀ ਖ਼ਾਕ ਖ਼ਾਕ ਉਡਾਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਨਿਰਗੁਣ ਦਾਤਾ ਪੁਰਖ ਬਿਧਾਤਾ ਪਕੜੇ ਸਭ ਦੀ ਬਾਂਹ, ਜੋ ਜਨ ਬੈਠੇ ਧਿਆਨ ਲਗਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਹੰਸ ਬਣਾਏ ਫੜ ਫੜ ਕਾਂ, ਰਹਿਮਤ ਰਹਿਮਾਨ ਆਪ ਕਮਾਈਆ। ਜਿਸ ਨੇ ਖਾਧੀ ਸੂਰ ਗਾਂ, ਤਿਸ ਨੂੰ ਦੇਵੇ ਅੰਤ ਸਜ਼ਾਈਆ। ਸਰਬ ਜੀਆਂ ਦਾ ਇਕੋ ਨਾਂ, ਭਿੰਨ ਭਿੰਨ ਰਹੇ ਸੁਣਾਈਆ। ਸਰਬ ਜੀਆਂ ਦਾ ਇਕੋ ਪਿਤਾ ਮਾਂ, ਆਪਣੀ ਗੋਦ ਬਹਾਈਆ। ਨਾਨਕ ਨਿਰਗੁਣ ਸਰਗੁਣ ਗਿਆ ਸਮਝਾ, ਪੁਰਖ ਅਕਾਲ ਸੱਚਾ ਸ਼ਹਿਨਸ਼ਾਹੀਆ। ਗੋਬਿੰਦ ਪੱਲੂ ਗਿਆ ਫੜਾ, ਆਪ ਆਪਣਾ ਰੰਗ ਚੜ੍ਹਾਈਆ । ਆਦਿ ਅੰਤ ਹੋਏ ਸਹਾ, ਭਗਤ ਭਗਵੰਤ ਸਾਚੇ ਸੰਤ ਗੁਰਮੁਖ ਗੁਰਸਿਖ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਰਦਾਸਾ ਏਕਾ ਏਕ ਰਖਾਈਆ। ਸਚ ਅਰਦਾਸਾ ਸਤਿਗੁਰ ਚਰਨ ਓਟ, ਮਿਲੇ ਵਡ ਵਡਿਆਈਆ। ਮਨ ਵਾਸਨਾ ਕੱਢੇ ਖੋਟ, ਕੂੜੀ ਕਿਰਿਆ ਦਏ ਗਵਾਈਆ। ਅੰਦਰ ਵੜ ਕੇ ਵੇਖੇ ਕਾਇਆ ਕੋਟ, ਸਤਿਗੁਰ ਬੈਠਾ ਡੇਰਾ ਲਾਈਆ। ਨਿਰਮਲ ਜਗਾ ਕੇ ਬੈਠਾ ਜੋਤ, ਗੁਰਸਿਖ ਤੇਰਾ ਰਾਹ ਤਕਾਈਆ। ਮਾਇਆ ਅੰਦਰ ਆਲਣਿਉਂ ਡਿਗਾ ਬੋਟ, ਮਨ ਧੱਕਾ ਰਿਹਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਰਦਾਸ ਗੁਰਸਿਖ ਸਦਾ ਘਾਲ ਪਾਈਆ। ਸਾਚੀ ਅਰਦਾਸ ਪਾਏ ਘਾਲ, ਕੀਤੀ ਘਾਲ ਭੁੱਲ ਨਾ ਜਾਈਆ। ਗੁਰਮੁਖ ਵੇਖੇ ਸਾਚੇ ਲਾਲ, ਲਾਲਨ ਆਪਣੇ ਰੰਗ ਰੰਗਾਈਆ। ਸ਼ਬਦੀ ਗੁਰ ਬਣ ਦਲਾਲ, ਜਗਤ ਵਿਚੋਲਾ ਫੇਰਾ ਪਾਈਆ। ਨਾਤਾ ਤੋੜ ਕਾਲ ਮਹਾਂਕਾਲ, ਸਿਰ ਆਪਣਾ ਹੱਥ ਟਿਕਾਈਆ। ਸਾਚਾ ਮਾਰਗ ਦੱਸੇ ਰਾਹ ਸੁਖਾਲ, ਸਤਿਜੁਗ ਸਾਚੀ ਕਰੇ ਪੜ੍ਹਾਈਆ। ਕਾਇਆ ਮੰਦਰ ਅੰਦਰ ਸੱਚੀ ਧਰਮਸਾਲ, ਸਾਚਾ ਮੰਦਰ ਇਕ ਸੁਹਾਈਆ। ਹਰਿ ਜੂ ਬੈਠਾ ਦੀਨ ਦਿਆਲ, ਦੀਨਾਂ ਨਾਥ ਦਇਆ ਕਮਾਈਆ। ਸੰਤ ਸੁਹੇਲੇ ਆਪੇ ਭਾਲ, ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਗੁਰਮੁਖਾਂ ਹਰਿ ਭਗਤਾਂ ਸਾਚੇ ਸੰਤਾਂ ਸਾਚੀ ਅਰਦਾਸ ਸਦਾ ਸਦਾ ਪੜ੍ਹਾਈਆ। ਗੁਰਮੁਖ ਪੜ੍ਹਨ ਸਾਚੀ ਅਰਦਾਸ, ਅੰਤਰ ਆਤਮ ਇਕ ਲਿਵ ਲਾਈਆ। ਨਾਤਾ ਤੋੜ ਪ੍ਰਿਥਮੀ ਅਕਾਸ਼, ਗਗਨ ਗਗਨੰਤਰ ਪੰਧ ਮੁਕਾਈਆ। ਚਰਨਾਂ ਹੇਠ ਰਵ ਸਸ ਕਰੇ ਪਰਕਾਸ਼, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਈਆ। ਗੁਰਮੁਖ ਵਸੇ ਸਤਿਗੁਰ ਪਾਸ, ਸਤਿਗੁਰ ਗੁਰਮੁਖ ਵਿਚ ਸਮਾਈਆ। ਸੋ ਗੁਰਮੁਖ ਹੋਇਆ ਦਾਸ, ਜਿਸ ਦਾਸੀ ਬਣ ਕੇ ਹਰਿ ਜੂ ਸੇਵ ਕਮਾਈਆ। ਏਥੇ ਓਥੇ ਦੋ ਜਹਾਨ ਅੰਦਰ ਬਾਹਰ ਗੁਪਤ ਜ਼ਾਹਰ ਨਿਰਗੁਣ ਨੂਰ ਜੋਤ ਪਰਕਾਸ਼, ਪਰਕਾਸ਼ਮਾਨ ਸਰਬ ਲੋਕਾਈਆ। ਧੰਨ ਗੁਰਸਿਖ ਜੋ ਸਤਿਗੁਰ ਅੱਗੇ ਕਰੇ ਅਰਦਾਸ, ਦੋਏ ਦੋਏ ਜੋੜ ਆਪਣਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤਿਸ ਗੁਰਸਿਖ ਗੁਰ ਸੰਗਤ ਸਦਾ ਬਲ ਬਲ ਜਾਈਆ। ਗੁਰਸਿਖ ਤੇਰਾ ਉਚ ਮਹੱਲਾ, ਭੇਵ ਕੋਇ ਨਾ ਪਾਇੰਦਾ। ਗੁਰਸਿਖ ਤੇਰਾ ਸੁੱਚਾ ਪੱਲਾ, ਦੁਰਮਤ ਮੈਲ ਨਾ ਕੋਇ ਵਖਾਇੰਦਾ। ਗੁਰਸਿਖ ਤੇਰਾ ਇਕੋ ਹੱਲਾ, ਗੋਬਿੰਦ ਆਪਣੀ ਗੋਦ ਬਹਾਇੰਦਾ। ਗੁਰਸਿਖ ਤੇਰਾ ਇਕੋ ਭੱਲਾ, ਪੰਜ ਵਿਕਾਰ ਡੇਰਾ ਢਾਹਿੰਦਾ। ਗੁਰਸਿਖ ਤੇਰਾ ਸਤਿਗੁਰ ਤੇਰੇ ਅੱਗੇ ਖੱਲਾ, ਦੂਈ ਦਵੈਤੀ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਗੁਰਸਿਖਾਂ ਆਪਣੀ ਬੂਝ ਬੁਝਾਇੰਦਾ। ਗੁਰਮੁਖ ਤੇਰਾ ਉਚ ਮੁਨਾਰਾ, ਸੋ ਪੁਰਖ ਨਿਰੰਜਣ ਆਪ ਬਣਾਇਆ। ਤੇਰਾ ਮਿੱਤਰ ਏਕੰਕਾਰਾ, ਦੂਜਾ ਸਾਕ ਨਾ ਕੋਇ ਰਖਾਇਆ। ਤੇਰਾ ਨਾਦ ਅਨਹਦ ਧੁੰਨਕਾਰਾ, ਦੂਜਾ ਸਾਜ ਨਾ ਕੋਇ ਵਜਾਇਆ। ਤੇਰਾ ਨੂਰ ਜੋਤ ਉਜਿਆਰਾ, ਦੂਜਾ ਦੀਪ ਨਾ ਕੋਇ ਜਗਾਇਆ। ਤੇਰਾ ਇਸ਼ਟ ਤੇਰਾ ਗੁਰੂਦੁਆਰਾ, ਪੁਰਖ ਅਕਾਲ ਇਕ ਅਖਵਾਇਆ। ਏਥੇ ਓਥੇ ਦਏ ਸਹਾਰਾ, ਦੋ ਜਹਾਨਾਂ ਪਾਰ ਕਰਾਇਆ। ਸਚਖੰਡ ਬਹਾਏ ਠਾਂਡੇ ਦਰਬਾਰਾ, ਚਰਨ ਕਵਲ ਦਏ ਸਰਨਾਇਆ। ਜੋਤੀ ਜੋਤ ਜੋਤ ਹੁਲਾਰਾ, ਜੋਤੀ ਜੋਤ ਲਏ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਆਪਣੇ ਰੰਗ ਰੰਗਾਇਆ। ਧੰਨ ਵਡਿਆਈ ਸਾਚੇ ਸੰਤ, ਮਹਿਮਾ ਗਣਤ ਗਣੀ ਨਾ ਜਾਈਆ। ਤੂੰ ਨਾਰ ਸੁਹਾਗਣ ਤੇਰਾ ਇਕੋ ਕੰਤ, ਪਾਰਬ੍ਰਹਮ ਬੇਪਰਵਾਹੀਆ। ਤੇਰੀ ਕਾਇਆ ਚੋਲੀ ਚੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਤੇਰਾ ਮੇਲਾ ਆਦਿ ਅੰਤ, ਜਗਤ ਵਿਛੋੜਾ ਦਏ ਮੁਕਾਈਆ। ਜਿਸ ਬਣਾਈ ਤੇਰੀ ਬਣਤ, ਅੰਤ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤ ਸਦਾ ਸਮਾਈਆ। ਹਰਿਭਗਤ ਤੇਰੀ ਵਡਿਆਈ ਵਡ, ਹਰਿ ਵੱਡਾ ਵਡ ਵਡਿਆਇੰਦਾ। ਲੱਖ ਚੁਰਾਸੀ ਨਾਲੋਂ ਕਰੇ ਅੱਡ, ਆਪਣਾ ਭੇਵ ਖੁਲ੍ਹਾਇੰਦਾ। ਲੇਖੇ ਲਾਏ ਪੰਜ ਤੱਤ ਕਾਇਆ ਮਾਸ ਨਾੜੀ ਰੱਤ ਹੱਡ, ਤੱਤਵ ਤੱਤ ਭੇਵ ਚੁਕਾਇੰਦਾ। ਆਪ ਕਰਾਏ ਪਾਰ ਹੱਦ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਸਚਖੰਡ ਦੁਆਰੇ ਆਪੇ ਸੱਦ, ਆਪਣਾ ਦਰਸ ਕਰਾਇੰਦਾ। ਕੋਟਨ ਕੋਟੀ ਰਹੇ ਲੱਭ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਏਕਾ ਘਰ ਵਖਾਇੰਦਾ। ਭਗਤ ਭਗਵੰਤ ਸੰਤ ਕੰਤ, ਘਰ ਸਾਚੇ ਸੋਭਾ ਪਾਈਆ। ਗੁਰਮੁਖ ਮੇਲਾ ਆਦਿ ਅੰਤ, ਗੁਰਸਿਖ ਨਾ ਹੋਏ ਜੁਦਾਈਆ। ਨਿਰਗੁਣ ਸਰਗੁਣ ਮਣੀਆ ਮੰਤ, ਮੰਤਰ ਨਾਮ ਕਰੇ ਪੜ੍ਹਾਈਆ। ਮਿਲੇ ਵਡਿਆਈ ਜੀਵ ਜੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਵਿਚ ਸਮਾਈਆ। ਸਤਿ ਸਤਿ ਹਰਿ ਕਰੇ ਸਾਂਤ, ਸਾਂਤਕ ਆਪਣੀ ਦਇਆ ਕਮਾਇੰਦਾ। ਭਰਮ ਭੁਲੇਖਾ ਕੱਢ ਭਰਾਂਤ, ਭਾਂਡਾ ਭੌ ਭੰਨਾਇੰਦਾ। ਅੰਤਰ ਮੇਟ ਅੰਧੇਰੀ ਰਾਤ, ਸਾਚਾ ਚੰਦ ਚੜ੍ਹਾਇੰਦਾ। ਨਾਮ ਅਗੰਮੀ ਸੁਣਾ ਗਾਥ, ਆਪਣਾ ਸਾਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸਤਿ ਕਰਾਇੰਦਾ। ਗੁਰਮੁਖ ਸਾਚਾ ਹੋਏ ਅਤੀਤ, ਤ੍ਰੈਗੁਣ ਅਤੀਤਾ ਆਪ ਕਰਾਈਆ। ਕਰ ਕਿਰਪਾ ਅੰਮ੍ਰਿਤ ਨਾਮ ਦੇਵੇ ਠਾਂਡਾ ਸੀਤ, ਭਰ ਪਿਆਲਾ ਜਾਮ ਪਿਆਈਆ। ਪੱਤਤ ਉਧਾਰਨ ਪੱਤਤ ਪਾਪੀ ਕਰੇ ਪੁਨੀਤ, ਪਰਮ ਪੁਰਖ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਏਕਾ ਰੰਗ ਰੰਗਾਈਆ । ਗੁਰਮੁਖ ਰੰਗੇ ਰੰਗ ਅਨਡਿਠ, ਅਨਡਿਠੜੇ ਧਾਮ ਆਪ ਰੰਗਾਇੰਦਾ। ਘਰ ਘਰ ਸੁੱਤਾ ਦੇ ਕਰ ਪਿਠ, ਆਪਣੀ ਕਰਵਟ ਨਾ ਬਦਲਾਇੰਦਾ। ਕਿਰਪਾ ਕਰੇ ਸਤਿਗੁਰ ਜਿਸ ਉਪਰ ਸਿਖ, ਤਿਸ ਸਿਖ ਆਪਣੀ ਸਿਖਿਆ ਸਚ ਸਮਝਾਇੰਦਾ। ਬਿਨ ਕਲਮ ਦਵਾਤੋਂ ਦੇਵੇ ਲੇਖ ਲਿਖ, ਲਿਖਿਆ ਲੇਖ ਨਾ ਕੋਇ ਮਿਟਾਇੰਦਾ। ਜਿਨ ਨਾਨਕ ਗੋਬਿੰਦ ਦਿਤੀ ਨਾਮ ਭਿਖ, ਤਿਸ ਮਨ ਨਿਉਂ ਨਿਉਂ ਸੀਸ ਝੁਕਾਇੰਦਾ। ਮੇਰੀ ਚਤੁਰਾਈ ਚਲੇ ਨਾ ਕਿਛ, ਜਿਧਰ ਵੇਖਾਂ ਅੰਦਰ ਬੈਠਾ ਗੋਬਿੰਦ ਨਜ਼ਰੀ ਆਇੰਦਾ। ਮੈਂ ਅੰਦਰ ਆਵਾਂ ਬਣ ਕੇ ਢੀਠ, ਦੋਏ ਜੋੜ ਵਾਸਤਾ ਪਾਇੰਦਾ। ਮੇਰੀ ਲੱਗ ਜਾਏ ਸਤਿਗੁਰ ਤੇਰੇ ਨਾਲ ਪ੍ਰੀਤ, ਦੂਜੀ ਓਟ ਨਾ ਕੋਇ ਰਖਾਇੰਦਾ। ਮੇਰਾ ਕਾਅਬਾ ਮੰਦਰ ਤੂੰ ਮਸੀਤ, ਸ਼ਿਵਦਵਾਲਾ ਮਠ ਗੁਰੂਦੁਆਰਾ ਤੂੰ ਹੀ ਨਜ਼ਰੀ ਆਇੰਦਾ। ਮੈਂ ਹਾਰਿਆ ਤੂੰ ਗਿਆ ਜੀਤ, ਨਿਉਂ ਨਿਉਂ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਗੁਰਮੁਖ ਵਖਾਏ ਆਪਣਾ ਘਰ, ਸੋ ਗੁਰਮੁਖ ਦੂਜੇ ਦਰ ਨਾ ਮੰਗਣ ਜਾਇੰਦਾ। ਗੁਰਸਿਖ ਨਾ ਮੰਗੇ ਦੂਜੇ ਦਰ, ਨਾਨਕ ਨਿਰਗੁਣ ਕਰੀ ਪੜ੍ਹਾਈਆ। ਗੁਰਸਿਖ ਨਾ ਰੱਖੇ ਕੋਈ ਡਰ, ਗੁਰ ਗੋਬਿੰਦ ਖੰਡਾ ਹੱਥ ਫੜਾਈਆ। ਗੁਰਸਿਖ ਆਪਣੇ ਅੰਦਰ ਆਪੇ ਵੇਖੇ ਵੜ, ਗੁਰ ਕਾ ਸ਼ਬਦ ਕਮਾਈਆ। ਸਤਿਗੁਰ ਪੂਰਾ ਅੱਗੋਂ ਦਰਸਨ ਦੇਵੇ ਖੜ, ਸਵਛ ਸਰੂਪੀ ਰੂਪ ਵਟਾਈਆ। ਸੁਖਮਨ ਟੇਢੀ ਬੰਕੋਂ ਬਾਹਰ ਕੱਢੇ ਬਾਂਹ ਫੜ, ਈੜਾ ਪਿੰਗਲ ਨਾ ਕੋਇ ਅਟਕਾਈਆ। ਅੰਧ ਅੰਧੇਰਾ ਜਾਏ ਦੜ, ਪੰਚ ਵਿਕਾਰਾ ਮੁੱਖ ਛੁਪਾਈਆ। ਮਨ ਹੰਕਾਰੀ ਚਰਨ ਲਏ ਫੜ, ਆਪਣੀ ਭੁੱਲੇ ਸਰਬ ਚਤੁਰਾਈਆ। ਸਤਿਗੁਰ ਪੂਰਾ ਦਇਆ ਦੇਵੇ ਕਰ, ਦੀਨਨ ਆਪਣੀ ਦਇਆ ਕਮਾਈਆ। ਘਰ ਪਰਕਾਸ਼ ਇਕੋ ਕਰ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਅਨਹਦ ਨਾਦ ਵੱਜੇ ਧੜਾ ਧੜ, ਤਾਲ ਤਲਵਾੜਾ ਇਕ ਸੁਣਾਈਆ। ਬਜਰ ਕਪਾਟੀ ਤੁੱਟੇ ਗੜ੍ਹ, ਪੜਦਾ ਰਹਿਣ ਕੋਇ ਨਾ ਪਾਈਆ। ਆਤਮ ਸੇਜਾ ਮਿਲੇ ਵਰ, ਘਰ ਸੱਚਾ ਸੱਚਾ ਮਾਹੀਆ। ਗੁਰਸਿਖ ਗੁਰ ਇਕ ਦੁਆਰੇ ਬਹਿਣ ਰਲ, ਮਿਲ ਮਿਲ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾਂ ਜੁਗੰਤਰ ਭਗਤ ਸੰਤ ਗੁਰਮੁਖ ਗੁਰਸਿਖ ਦੇਵੇ ਦੇਵਣਹਾਰ ਮਾਣ ਵਡਿਆਈਆ। ਸ਼ਬਦ ਗੋਬਿੰਦ ਸ਼ਬਦ ਘੋੜਾ, ਸ਼ਬਦੀ ਸ਼ਬਦ ਹਰਿ ਦੌੜਾਈਆ। ਸ਼ਬਦੀ ਸ਼ਬਦ ਸਾਚਾ ਜੋੜਾ, ਦੋ ਜਹਾਨਾਂ ਫੇਰਾ ਪਾਈਆ। ਸਾਚੇ ਗੁਰਮੁਖਾਂ ਅੰਦਰ ਵੱਜੇ ਪੌੜਾ, ਸਾਢੇ ਤਿੰਨ ਹੱਥ ਕਾਇਆ ਧਰਤ ਰਿਹਾ ਹਿਲਾਈਆ। ਜਿਸ ਅੰਤਰ ਮਨ ਵਾਸਨਾ ਰੂਪ ਧਰ ਕੇ ਬੈਠੀ ਕੌੜਾ, ਤਿਸ ਕਾਨ ਸੁਣਨ ਨਾ ਪਾਈਆ। ਜਿਸ ਜਨ ਜਨਮ ਜਨਮ ਦੀ ਲੱਗੀ ਔੜਾ, ਤਿਸ ਜਨ ਆਪਣਾ ਦਰਸ ਦਿਖਾਈਆ । ਅੱਗੇ ਸਮਾਂ ਰਹਿ ਗਿਆ ਥੋੜਾ, ਲੱਖ ਚੁਰਾਸੀ ਆਪਣਾ ਭੇਵ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘੋੜੇ ਦਏ ਸੁਣਾਈਆ। ਸਾਚਾ ਘੋੜਾ ਮਾਰੇ ਪੌੜ, ਪੌੜਾ ਦੋ ਜਹਾਨ ਲਗਾਇਆ। ਸਾਚੇ ਭਗਤਾਂ ਰਿਹਾ ਬਹੁੜ, ਬੌਹੜ ਬੌਹੜੀ ਕਰੇ ਸਰਬ ਲੋਕਾਇਆ। ਪਹਿਲੋਂ ਵੇਖੋ ਆਪਣੇ ਅੰਦਰ ਤੱਕ ਕੇ ਗੌਰ, ਗੋਬਿੰਦ ਨਜ਼ਰ ਕਿਸੇ ਨਾ ਆਇਆ। ਗੋਬਿੰਦ ਘੋੜਾ ਅੱਠੇ ਪਹਿਰ ਪਾਵੇ ਸ਼ੋਰ, ਪ੍ਰੇਮ ਦਾਣਾ ਮੰਗ ਮੰਗਾਇਆ। ਸਤਿਗੁਰ ਪੂਰਾ ਆਪਣੇ ਹੱਥ ਵਿਚ ਫੜ ਕੇ ਬੈਠਾ ਡੋਰ, ਬਿਨ ਪੂਰਨ ਸਿਖਾਂ ਨਜ਼ਰ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਘੋੜਾ ਇਕ ਰਖਾਇਆ। ਸ਼ਬਦੀ ਘੋੜਾ ਵੱਡਾ ਬਲਵਾਨ, ਬਲਧਾਰੀ ਇਕ ਰਖਾਇੰਦਾ। ਗੋਬਿੰਦ ਸੂਰਬੀਰ ਨੌਜਵਾਨ, ਸ਼ਾਹ ਪਾਤਸ਼ਾਹ ਆਸਣ ਲਾਇੰਦਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਸੋਲਾਂ ਕਲੀਆਂ ਇਕ ਨਿਸ਼ਾਨ, ਕੰਨੀ ਕੰਨੀ ਵੰਡ ਵੰਡਾਇੰਦਾ। ਚਾਰ ਕੁੰਟ ਦਹਿ ਦਿਸ਼ਾ ਵੇਖੇ ਮਾਰ ਧਿਆਨ, ਬ੍ਰਹਿਮੰਡ ਖੰਡ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘੋੜਾ ਇਕ ਜਣਾਇੰਦਾ। ਸਾਚਾ ਘੋੜਾ ਇਕ ਅਗੰਮ, ਅਗੰਮੜੀ ਚਾਲ ਰਖਾਇੰਦਾ। ਚਾਰ ਪਾਉਂ ਨਾ ਕੋਈ ਚੰਮ, ਗਰਦਨ ਕੰਨ ਨਾ ਕੋਇ ਰਖਾਇੰਦਾ। ਨਿਰਗੁਣ ਖੇਲ ਸ੍ਰੀ ਭਗਵਨ, ਗੋਬਿੰਦ ਜੋਤੀ ਜੋਤ ਵਖਾਇੰਦਾ। ਚਾਰੋਂ ਕੁੰਟ ਵੇਖਣਹਾਰਾ ਵਡ ਮਿਹਰਵਾਨ, ਮਿਹਰ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਪੌੜ ਸੁਣਨ ਵਾਲੇ ਸਾਚੇ ਕੰਨ ਬਣਾਇੰਦਾ। ਬਿਨ ਕਿਰਪਾ ਨਾ ਝੁਕੇ ਸੀਸ, ਕੋਟਨ ਸੀਸ ਬੈਠੇ ਧੜ ਉਠਾਈਆ। ਬਿਨ ਕਰਮਾਂ ਨਾ ਮਿਲੇ ਜਗਦੀਸ, ਜੀਵ ਚਲੇ ਨਾ ਕੋਇ ਚਤੁਰਾਈਆ । ਕਰੇ ਖੇਲ ਬੀਸ ਇਕੀਸ, ਏਕਾ ਹਰ ਘਟ ਨਜ਼ਰੀ ਆਈਆ। ਛੱਤਰ ਝੁੱਲੇ ਸਾਚੇ ਸੀਸ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਦਾ ਲੇਖ ਤਿਸ ਆਪੇ ਲਏ ਮਿਲਾਈਆ। ਬੁਰਾ ਕਰਮ ਜਿਸ ਜਨ ਮਿਟੋਣਾ, ਪਹਿਲੋਂ ਲਏ ਸਰਨ ਸਰਨਾਈਆ। ਦੂਜੇ ਸਤਿਗੁਰ ਸ਼ਬਦ ਧਿਔਣਾ, ਮਾਣ ਮੋਹ ਚੁਕਾਈਆ। ਤੀਜੇ ਮਸਤਕ ਧੂੜ ਲਗੌਣਾ, ਖ਼ਾਕੀ ਖ਼ਾਕ ਰਮਾਈਆ। ਚੌਥੇ ਦਰ ਦਰ ਦਰਵੇਸ ਅਖਵੌਣਾ, ਦਰਦੀ ਦੁਖ ਵੰਡਾਈਆ। ਪੰਚਮ ਨਾਤਾ ਮੋਹ ਤੁੜਾਉਣਾ, ਛੇਵੇਂ ਛੱਪਰ ਮੋਹ ਤਜਾਈਆ। ਸੱਤਵੇਂ ਸਤਿ ਸਤਿਵਾਦੀ ਓਟ ਰਖੌਣਾ, ਅੱਠਾਂ ਤੱਤਾਂ ਭੇਟ ਕਰਾਈਆ। ਨੌਂ ਦੁਆਰੇ ਪੰਧ ਮੁਕੌਣਾ, ਦਸਵੇਂ ਬੂਝ ਬੁਝਾਈਆ। ਸਤਿਗੁਰ ਸਾਚੇ ਫਿਰ ਦਰਸਨ ਪੌਣਾ, ਨਿਰਗੁਣ ਨਿਰਾਕਾਰ ਏਕਾ ਨਜ਼ਰੀ ਆਈਆ। ਜਿਸ ਨੂੰ ਹਰਿ ਜੂ ਆਪ ਮਨੌਣਾ, ਰਾਤੀ ਸੁੱਤਿਆਂ ਲਏ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿੰਘ ਤਾਰੂ ਤਾਰੂ ਸਿੰਘ ਏਕਾ ਬੂਝ ਬੁਝਾਈਆ।