੧੮ ਚੇਤ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਸਚ ਧਾਮ ਅਟੱਲ, ਇਕ ਜੋਤ ਅਕਾਰ ਹੈ। ਸਚ ਧਾਮ ਅਟੱਲ, ਹਰਿ ਨਿਰੰਕਾਰ ਹੈ। ਸਚ ਧਾਮ ਅਟੱਲ, ਜੋਤ ਸਰੂਪੀ ਹਰਿ ਨਿਰਾਧਾਰ ਹੈ। ਸਚ ਧਾਮ ਅਟੱਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਸੱਚੀ ਸਰਕਾਰ ਹੈ। ਸਚ ਧਾਮ ਅਟੱਲ, ਇਕ ਪ੍ਰਕਾਸ਼ ਹੈ। ਸਚ ਧਾਮ ਅਟੱਲ, ਏਕਾ ਹਰਿ ਏਕਾ ਘਰ, ਏਕਾ ਪੁਰਖ ਅਬਿਨਾਸ਼ ਹੈ। ਸਚ ਧਾਮ ਅਟੱਲ, ਏਕਾ ਹਰਿ ਸਰਬ ਗੁਣਤਾਸ ਹੈ। ਸਚ ਧਾਮ ਅਟੱਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਘਟ ਵਾਸ ਹੈ। ਨਿਹਚਲ ਧਾਮ ਅਟੱਲ, ਸਦਾ ਅਵੱਲੜਾ। ਨਿਹਚਲ ਧਾਮ ਅਟੱਲ, ਹਰਿ ਵਸੇ ਇਕ ਇਕੱਲੜਾ। ਨਿਹਚਲ ਧਾਮ ਅਟੱਲ, ਗੁਰਮੁਖਾਂ ਦਿਸੇ ਭਾਰਾ ਪਲੜਾ। ਨਿਹਚਲ ਧਾਮ ਅਟੱਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਵਾਰੇ ਅੱਗੇ ਖਲੜਾ। ਕਲਜੁਗ ਤੇਰਾ ਵਕਤ ਸੁਹਾਵਣਾ। ਪੰਚਮ ਜੇਠ ਹਰਿ ਸਗਨ ਲਗਾਵਣਾ। ਸਤਿਜੁਗ ਸੋਇਆ ਫਿਰ ਉਠਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਵਕਤ ਸੁਹਾਵਣਾ। ਹਰਿ ਸਾਚਾ ਤਖ਼ਤ ਬਿਰਾਜਿਆ। ਵਡ ਸ਼ਾਹੋ ਰਾਜਨ ਰਾਜਿਆ। ਕਲਜੁਗ ਅੰਤਮ ਅੰਤ, ਜਨ ਭਗਤਾਂ ਰੱਖੇ ਲਾਜਿਆ। ਭੁਲੇ ਫਿਰਦੇ ਵਡ ਵਡ ਸੰਤ, ਨਾ ਮਿਲਿਆ ਹਰਿ ਗਰੀਬ ਨਿਵਾਜ਼ਿਆ। ਨਾ ਮੇਲ ਮਿਲਾਵਾ ਹੋਇਆ ਸਾਚੇ ਕੰਤ, ਜਿਸ ਜਨ ਸਾਜਨ ਸਾਜਿਆ। ਭੁਲੇ ਫਿਰਦੇ ਜੀਵ ਜੰਤ, ਪ੍ਰਭ ਅਬਿਨਾਸ਼ੀ ਜੋਤ ਜਗਾਈ ਪ੍ਰਗਟ ਹੋਏ ਵਿਚ ਦੇਸ ਮਾਝਿਆ। ਆਤਮ ਘੋਰ ਅੰਧੇਰ ਕਲ ਅੰਧਿਆਰਿਆ। ਨਾ ਕੋਈ ਜਾਣੇ ਹਰਿ ਦਾ ਹੇਰ ਫੇਰ, ਨਾ ਕੋਈ ਜਾਣੇ ਪ੍ਰਭ ਕੇ ਭਾਣਿਆ। ਆਪ ਚੁਕਾਏ ਗੁਰਮੁਖਾਂ ਮੇਰ ਤੇਰ, ਦਰਸ ਦਿਖਾਏ ਹਰਿ ਭਗਵਾਨਿਆ। ਚਰਨ ਬਹਾਏ ਘੇਰ ਘੇਰ, ਦੇਵੇ ਨਾਮ ਨਿਧਾਨ ਗੁਣਵੰਤ ਗੁਣ ਨਿਧਾਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਨਿਹਕਲੰਕ ਪਹਿਰੇ ਬਾਨਿਆ। ਜੋਤ ਸਰੂਪੀ ਜਾਮਾ ਧਾਰ। ਅਚਰਜ ਖੇਲ ਕਰੇ ਕਰਤਾਰ। ਗੁਰਮੁਖ ਸਾਚੇ ਸੰਤ ਜਨਾਂ, ਆਤਮ ਦੇਵੇ ਜੋਤ ਅਧਾਰ। ਸਾਚਾ ਦੇਵੇ ਨਾਮ ਧਨਾ, ਸ਼ਬਦ ਚਲਾਏ ਅਪਰ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਜੋਤ ਸਰੂਪੀ ਜਾਮਾ ਧਾਰ। ਸ਼ਬਦ ਸਰੂਪੀ ਹਰਿ ਨਿਰੰਕਾਰਿਆ। ਕਲਜੁਗ ਅੰਤਮ ਆਇਆ ਕਰ ਕਰ ਵੇਸ, ਅਪਰ ਅਪਾਰਿਆ। ਪ੍ਰਗਟਾਏ ਜੋਤ ਹਰਿ ਮਾਝੇ ਦੇਸ, ਬੇਮੁਖਾਂ ਆਪ ਭੁਲਾ ਰਿਹਾ। ਭੁਲੇ ਨਰ ਨਰੇਸ਼, ਸਾਚਾ ਰਾਹ ਕਿਸੇ ਹੱਥ ਨਾ ਆ ਰਿਹਾ। ਲੱਭਦੇ ਫਿਰਨ ਸ੍ਰੀ ਦਸਮੇਸ਼, ਜੋਤ ਸਰੂਪੀ ਭੇਖ ਵਟਾ ਰਿਹਾ। ਦਰ ਖੜ੍ਹੇ ਰਹਿਣ ਬ੍ਰਹਮਾ ਵਿਸ਼ਨ ਮਹੇਸ਼ ਵਡ ਗਣੇਸ਼, ਪ੍ਰਭ ਚਰਨ ਆਸ ਰਖਾ ਰਿਹਾ। ਕਲਜੁਗ ਅੰਤਮ ਧਾਰੇ ਭੇਸ, ਆਪ ਰੱਖੇ ਖੁਲ੍ਹੜੇ ਕੇਸ, ਕਲਜੁਗ ਮਾਇਆ ਜਗਤ ਰੁਲਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਕਰ ਕੇ ਆਏ ਵੇਸ, ਬਾਣਾ ਰਾਣਾ ਛਤਰ ਆਪਣੇ ਸੀਸ ਝੁਲਾ ਰਿਹਾ। ਸਾਚਾ ਬਾਣਾ ਤਨ ਛੁਹਾਣਾ, ਨਾ ਕੋਈ ਦੀਸੇ ਰਾਜਾ ਰਾਣਾ, ਸੁਘੜ ਸਿਆਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਮਾਰੇ ਸ਼ਬਦ ਬਾਣਾ, ਅੰਤਮ ਕਲ ਵੇਖ ਵਖਾ ਰਿਹਾ। ਅੱਥਰਬਣ ਅੱਲਾ ਆਈ ਹਿੱਸੇ। ਪ੍ਰਭ ਅਬਿਨਾਸ਼ੀ ਕਿਸੇ ਨਾ ਦਿਸੇ। ਸਿੰਘ ਸਿੰਘਾਸਣ ਬੈਠਾ, ਹਰਿ ਜਨਾਂ ਪਾਏ ਹਿੱਸੇ। ਕਲਜੁਗ ਜੀਵ ਝੂਠੀ ਚੱਕੀ ਪੀਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸਾਚਾ ਛੱਤਰ ਝੁਲਾਏ ਸੀਸੇ। ਐੜਾ ਅੱਲਾ ਆਈ ਹਾਰ। ਅੰਤਮ ਕਲਜੁਗ ਲਿਆ ਵਿਚਾਰ। ਚਾਰੇ ਕੁੰਟਾਂ ਪੈਂਦੀ ਮਾਰ। ਕਲਜੁਗ ਜੀਵ ਹੋਏ ਗਵਾਰ। ਧਰਤੀ ਦੱਬੀ ਪਾਪਾਂ ਭਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਪ੍ਰਗਟ ਜੋਤ ਜੋਤ ਸਰੂਪੀ ਲਏ ਅਵਤਾਰ। ਅੱਲਾ ਰਾਣੀ ਆਈ, ਦਰ ਕੁਰਲਾਈ ਗਲ ਵਿਚ ਪਲੜਾ ਪਾ। ਪ੍ਰਭ ਦਰ ਦਏ ਦੁਹਾਈ, ਗਲੋਂ ਕਟ ਵੇਲੇ ਅੰਤਮ ਫਾਹ। ਮੁਖ ਧੋ ਪਾਪਾਂ ਛਾਹੀ, ਸੌਖਾ ਨਿਕਲੇ ਨਾ ਮੇਰਾ ਸਾਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਨਾ ਸਕੇ ਕੋਈ ਛੁਡਾ। ਅੱਲਾ ਰਾਣੀ ਕੁਰਲਾਵੇ ਕੀਰਨੇ ਪਾਵੇ। ਕਲਜੁਗ ਬੰਨ੍ਹੇ ਝੂਠੇ ਦਾਅਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਜੋਤ ਨਿਰੰਜਣ ਆਦਿ ਅੰਤ ਜੁਗਾ ਜੁਗੰਤ ਸਦ ਆਵੇ ਜਾਵੇ। ਅੱਲਾ ਰਾਣੀ ਕਰੇ ਪੁਕਾਰ। ਕਲਜੁਗ ਜੀਵ ਛੱਡਣਾ ਪਏ ਹਾਣੀਆਂ ਹਾਣੀ, ਅੰਤਮ ਪੈਣੀ ਡਾਹਢੀ ਮਾਰ। ਮਾਇਆ ਰਾਣੀ ਹੋਈ ਕਾਣੀ, ਅੱਠੇ ਪਹਿਰ ਰਹੀ ਝੱਖ ਮਾਰ। ਸੁਘੜ ਸਵਾਣੀ ਨੌਜਵਾਨੀ ਵਡ ਵਿਦਵਾਨੀ, ਡਿੱਗੀ ਮੂੰਹ ਦੇ ਭਾਰ। ਪੜ੍ਹ ਪੜ੍ਹ ਥੱਕੇ ਵੇਦ ਪੁਰਾਨੀ, ਵਡ ਗਿਆਨੀ, ਨਾ ਪਾਇਣ ਪ੍ਰਭ ਦੀ ਸਾਰ। ਮੁੱਲਾਂ ਮੁਲਾਣੇ ਸ਼ੇਖ਼ ਮੁਸਾਇਕ ਪੀਰ ਗੌਂਸ ਔਲੀਏ ਪੜ੍ਹਨ ਹਦੀਸ ਕੁਰਾਨ ਅੰਜ਼ੀਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਚਾਰੋਂ ਕੁੰਟ ਨਾ ਦਿਸੇ ਕਿਸੇ, ਨਾ ਕੋਈ ਸਕੇ ਵਖਾਨੀਏ। ਪੰਡਤ ਪੜ੍ਹਨ ਪੁਰਾਨ, ਹਰਿ ਧਿਆਂਵਦੇ। ਗਿਆਨੀ ਕਰਨ ਗਿਆਨ, ਰਸਨ ਵਖਾਨਦੇ। ਗੁਰਮੁਖ ਵਿਰਲੇ ਧਿਆਨੀ ਕਰਨ ਧਿਆਨ, ਪ੍ਰਭ ਅਬਿਨਾਸ਼ੀ ਰੰਗ ਸਾਚਾ ਮਾਣਦੇ। ਕਲਜੁਗ ਜੀਵ ਹੋਏ ਸਰਬ ਸ਼ੈਤਾਨ, ਪ੍ਰਭ ਅਬਿਨਾਸ਼ੀ ਮੂਲ ਨਾ ਜਾਣਦੇ। ਨਾ ਚੁੱਕੇ ਜਮ ਕੀ ਕਾਣ, ਅੰਤਮ ਆਈ ਹਾਣ, ਜੂਠੀ ਝੂਠੀ ਖ਼ਾਕ ਛਾਣਦੇ। ਏਕਾ ਵੱਜੇ ਸ਼ਬਦ ਬਾਣ, ਭੁਲੇ ਪੀਣ ਖਾਣ, ਕਿਲੇ ਤੋੜੇ ਕੁਫਰ ਹੰਕਾਰ ਦੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖ ਵਿਰਲੇ ਵਿਚ ਮਾਤ ਰੰਗ ਤੇਰਾ ਸੱਚਾ ਮਾਣਦੇ। ਅੱਲਾ ਤੇਰਾ ਚਮਕੇ ਨੂਰ। ਭਰਿਆ ਵਾਹ ਵਾਹ ਵਡਾ ਪੂਰ। ਵੇਲਾ ਨੇੜੇ ਆਇਆ, ਜਿਸ ਨੂੰ ਜਾਨਣ ਦੂਰ। ਕਲਜੁਗ ਤੇਰਾ ਨਗਰ ਖੇੜਾ ਪ੍ਰਭ ਆਪਣੀ ਹੱਥੀਂ ਢਾਹਿਆ, ਜੋ ਤਪੇ ਵਾਂਗ ਤੰਦੂਰ। ਦੋਹੀਂ ਹੱਥੀਂ ਗਲ ਵਿਚ ਦੇਵੇ ਫਾਹਿਆ। ਲੱਖ ਚੁਰਾਸੀ ਹਰਿ ਕਰਾਏ ਚੂਰ। ਵੇਲੇ ਅੰਤ ਹੋਏ ਸਹਾਇਆ, ਸ੍ਰਿਸ਼ਟ ਸਬਾਈ ਕੂੜੋ ਕੂੜ। ਗੁਰਮੁਖ ਸਾਚੇ ਲਏ ਬਚਾਇਆ, ਜਿਸ ਜਨ ਦੇਵੇ ਚਰਨ ਧੂੜ। ਸੋਹੰ ਸਾਚਾ ਜਾਪ ਜਪਾਇਆ, ਸੁਘੜ ਸਿਆਣੇ ਬਣਾਏ ਬੇਮੁਖ ਮੂੜ੍ਹ। ਸਚ ਵਸਤ ਹਰਿ ਆਤਮ ਝੋਲੀ ਪਾਇਆ, ਇਕ ਚੜ੍ਹਾਏ ਰੰਗ ਗੂੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਪਾਏ ਅੰਤਮ ਕਲ ਜੋਤ ਸਰੂਪੀ ਕਾਇਆ ਜੂੜ। ਅੱਲਾ ਰਾਣੀ ਹੋਈ ਨਿਮਾਣੀ। ਗੁਰਮੁਖਾਂ ਦਾ ਭਰੇ ਪਾਣੀ। ਵੇਲੇ ਅੰਤਮ ਕਲਜੁਗ ਹਾਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਰਸਨ ਅਲਾਇਆ। ਸਾਚਾ ਭੇਵ ਆਪ ਖੁਲ੍ਹਾਇਆ। ਸਤਿਜੁਗ ਸਾਚੇ ਸੋਹੰ ਸ਼ਬਦ ਤੇਰੀ ਹੱਥੀਂ ਵੰਡੇ, ਸ਼ਬਦ ਭੰਡਾਰਾ ਨਾਮ ਆਪ ਵਰਤਾਇਆ। ਸ਼ਬਦ ਭੰਡਾਰਾ ਨਾਮ ਭਗਤ ਅਧਾਰ ਹੈ। ਦੇਵਣਹਾਰ ਦਾਤਾਰ ਆਪ ਕਰਤਾਰ ਹੈ। ਹੋਵਣਹਾਰ ਗੁਰਮੁਖ ਸਾਚੇ ਸੰਤ ਜਨ, ਮੰਗਣ ਆਏ ਚਰਨ ਦਵਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਅੰਮ੍ਰਿਤ ਆਤਮ ਦੇਵੇ ਸੱਚੀ ਧਾਰ ਹੈ। ਸਾਚੀ ਧਾਰਾ, ਗੁਰਸਿਖਾਂ ਦੇਵੇ ਹਰਿ ਕਰ ਪਿਆਰਾ। ਗੁਰਮੁਖ ਵਿਰਲਾ ਕਲਜੁਗ ਦੋਏ ਜੋੜ ਕਰੇ ਨਿਮਸਕਾਰਾ। ਪ੍ਰਭ ਅਬਿਨਾਸ਼ੀ ਅਲਖ ਅਭੇਵ ਹੈ, ਮੰਗਦੇ ਰਹਿਣ ਕੋਟਨ ਕੋਟ ਦਵਾਰਾ। ਗੁਰਮੁਖ ਵਿਰਲਾ ਰਸਨ ਸੇਵ ਹੈ, ਜਿਸ ਜਨ ਪ੍ਰਭ ਅਬਿਨਾਸ਼ੀ ਦੇਵੇ ਨਾਮ ਅਧਾਰਾ। ਸੋਹੰ ਸ਼ਬਦ ਵਸਤ ਸਾਚੀ ਲੇਵੇ, ਦੇਵੇ ਹਰਿ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਚਾਰ ਵਰਨ ਚਾਰ ਕੁੰਟ ਇਕ ਖੁਲ੍ਹਾਏ ਸੱਚੋ ਸੱਚਾ ਦਰ, ਆਤਮ ਧਾਰ ਸ਼ਬਦ ਅਪਾਰਾ। ਗੁਰਸਿਖ ਵਿਚਾਰ, ਦੇਵੇ ਹਰਿ ਨਰ ਨਰ ਨਿਰੰਕਾਰ। ਜੋਤ ਸਰੂਪੀ ਕਰ ਅਕਾਰ। ਵੱਡਾ ਸ਼ਾਹੋ ਭੂਪੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਅਪਰ ਅਪਾਰ। ਕਿਰਪਾ ਕਰੇ ਅਪਰ ਅਪਾਰਾ। ਸੱਚਾ ਦੇਵੇ ਨਾਮ ਧਨ, ਸੋਹੰ ਸ਼ਬਦ ਖੰਡਾ ਦੇਵੇ ਮਾਰਾ। ਗੁਰਮੁਖਾਂ ਆਤਮ ਜਾਏ ਮੰਨ, ਸਾਚਾ ਮਿਲੇ ਇਕ ਭੰਡਾਰਾ। ਆਤਮ ਜੋਤ ਜਗੇ ਤਨ, ਖੋਲ੍ਹੇ ਦਸਮ ਦਵਾਰਾ। ਪੰਚਾਂ ਚੋਰਾਂ ਦੇਵੇ ਡੰਨ, ਜੋਤ ਸਰੂਪੀ ਗਿਰਧਾਰਾ। ਆਤਮ ਬੇੜਾ ਦੇਵੇ ਬੰਨ੍ਹ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਬੇੜਾ ਬੰਨ੍ਹੇ ਬੰਨ੍ਹਣ ਵੇਲਾ। ਆਪੇ ਬਣੇ ਸੱਜਣ ਸੁਹੇਲਾ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਾ ਬਚਨ ਅੰਤ ਕਰਾਏ, ਪੰਚਮ ਜੇਠ ਭੇਵ ਖੁਲ੍ਹਾਏ, ਆਪੇ ਗੁਰ ਆਪੇ ਚੇਲਾ। ਗੁਰ ਗੋਬਿੰਦ ਇਹ ਬਚਨ ਲਿਖਾਇਆ, ਕਲਜੁਗ ਜੀਵਾਂ ਭੇਵ ਨਾ ਪਾਇਆ, ਸ੍ਰੀ ਦਸਮੇਸ਼ ਜੋਤ ਹਮੇਸ਼, ਹੋ ਹੋ ਨੀਵਾਂ ਦੀਪ ਜਗਾਇਆ, ਅੰਤਮ ਕਲ ਖੁਲ੍ਹੜੇ ਕੇਸ, ਹਰਿ ਬਣੇ ਦਰ ਦਰਵੇਸ਼। ਜੋਤ ਸਰੂਪੀ ਭੇਸ ਵਟਾਇਆ, ਆਵੇ ਜਾਵੇ ਮਾਤ ਨਿਤ ਨਵਿਤ ਹਮੇਸ਼। ਮਾਇਆ ਪੜਦਾ ਵਾਹ ਵਾਹ ਪਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦੇ ਵਡਿਆਈ ਭੇਵ ਖੁਲ੍ਹਾਈ, ਪੰਚ ਜੇਠ ਨੇੜੇ ਆਈ ਕਰ ਅਵਲੜਾ ਭੇਸ। ਆਪੇ ਗੁਰ ਆਪੇ ਚੇਲਾ। ਪੰਚਮ ਜੇਠ ਲਗਣਾ ਮੇਲਾ। ਪ੍ਰਭ ਅਬਿਨਾਸ਼ੀ ਸੱਜਣ ਸੁਹੇਲਾ। ਗੁਰਮੁਖਾਂ ਅੰਮ੍ਰਿਤ ਫਲ ਖਵਾਏ ਸੋਹੰ ਸਾਚਾ ਕੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਸਾਚਾ ਮੇਲਾ।
