੫ ਵਿਸਾਖ ੨੦੧੧ ਬਿਕ੍ਰਮੀ ਲਛਮਣ ਸਿੰਘ ਦੇ ਗ੍ਰਹਿ ਪਿੰਡ ਵੈਰੋਵਾਲ ਜ਼ਿਲਾ ਅੰਮ੍ਰਿਤਸਰ
ਜਗਤ ਗਰੀਬ ਨਿਮਾਣਿਆਂ, ਦੇਵੇ ਚਰਨ ਸਹਾਰਾ। ਆਪ ਚਲਾਏ ਆਪਣੇ ਭਾਣਿਆਂ, ਦੇਵੇ ਨਾਮ ਅਧਾਰਾ। ਦੇਵੇ ਮਾਣ ਵਿਚ ਵਡੇ ਰਾਜੇ ਰਾਣਿਆਂ, ਕਲਜੁਗ ਤੇਰੀ ਅੰਤਮ ਵਾਰਾ। ਆਪ ਬਣਾਏ ਸੁਘੜ ਸਿਆਣਿਆਂ, ਆਤਮ ਭਰੇ ਸ਼ਬਦ ਭੰਡਾਰਾ। ਗੁਰਮੁਖ ਵਿਰਲੇ ਕਲ ਪਛਾਣਿਆਂ, ਨਿਹਕਲੰਕ ਲਿਆ ਅਵਤਾਰਾ। ਜਿਸ ਜਨ ਆਤਮ ਮਾਰੇ ਬਾਣਿਆਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਜਗਾਏ ਅਪਰ ਅਪਾਰਾ। ਅਗੰਮ ਅਪਾਰ ਹਰਿ ਕਰਤਾਰ। ਆਪੇ ਵੇਖੇ ਕਰੇ ਵਿਚਾਰ। ਗੁਰਮੁਖ ਸਾਚਾ ਨੇਤਰ ਪੇਖੇ, ਪ੍ਰਭ ਅਬਿਨਾਸ਼ੀ ਦਰ ਦਰਬਾਰ। ਬੇਮੁਖ ਰਹੇ ਭਰਮ ਭੁਲੇਖੇ, ਕਲਜੁਗ ਅੰਤਮ ਆਈ ਹਾਰ। ਆਪ ਮਿਟਾਏ ਬਿਧਨਾ ਲਿਖੀ ਰੇਖੇ, ਸਾਚਾ ਬਣੇ ਲੇਖ ਲਿਖਾਰ। ਜੋਤ ਸਰੂਪੀ ਧਾਰ ਭੇਖੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣ ਅਵਗੁਣ ਸਰਬ ਰਿਹਾ ਵਿਚਾਰ। ਆਪ ਵਿਚਾਰੇ ਦਰ ਦਰਬਾਰੇ। ਪ੍ਰਗਟ ਜੋਤ ਜੋਤ ਸਰੂਪ, ਜਨ ਭਗਤਾਂ ਦੇਵੇ ਜੋਤ ਅਧਾਰੇ। ਨਾ ਕੋਈ ਰੰਗ ਨਾ ਕੋਈ ਰੂਪ, ਸਾਚੀ ਦੇਵੇ ਸ਼ਬਦ ਉਡਾਰੇ। ਪ੍ਰਗਟ ਹੋਇਆ ਮਾਝੇ ਦੇਸ ਵਿਚ ਅੰਧ ਕੂਪ, ਕਲਜੁਗ ਰੈਣ ਅੰਧ ਅੰਧਿਆਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਪਕੜ ਬਾਹੋਂ ਅੰਤਮ ਵੇਲੇ ਪਾਰ ਉਤਾਰੇ। ਪਾਰ ਉਤਾਰਨਹਾਰ ਹਰਿ ਸਮਰੱਥ ਹੈ। ਦੇਵੇ ਸ਼ਬਦ ਅਧਾਰ ਵਿਚ ਸੰਸਾਰ, ਆਤਮ ਦੁੱਖੜੇ ਜਾਇਣ ਲੱਥ ਹੈ। ਬਖ਼ਸ਼ੇ ਚਰਨ ਪਿਆਰ, ਅੰਤਮ ਵੇਲੇ ਲਾਏ ਪਾਰ, ਭਾਣਾ ਰੱਖੇ ਆਪਣੇ ਹੱਥ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਏਕਾ ਦਾਤ ਸ਼ਬਦ ਵਡ ਕਰਾਮਾਤ, ਸੱਚੀ ਸੁੱਚੀ ਵਥ ਹੈ। ਦੇਵੇ ਵਥ ਸਚ ਸੁਲਤਾਨਾ। ਆਤਮ ਵਸੂਰੇ ਜਾਇਣ ਲਥ, ਕਿਰਪਾ ਕਰੇ ਹਰਿ ਭਗਵਾਨਾ। ਬੇਮੁਖਾਂ ਜਾਏ ਮਥ, ਕਲਜੁਗ ਅੰਤਮ ਨਾ ਪਛਾਨਾ। ਜਗਤ ਚਲਾਏ ਸਾਚੀ ਗਥ, ਸੋਹੰ ਸ਼ਬਦ ਵਡ ਮਹਾਨਾ। ਆਪ ਚਡ੍ਹਾਏ ਸ਼ਬਦ ਰਥ, ਗੁਰਸਿਖ ਉਡਾਏ ਵਿਚ ਬਬਾਣਾ। ਅੰਤ ਰੱਖੇ ਦੇ ਕਰ ਹੱਥ, ਜੋਤ ਸਰੂਪੀ ਹਰਿ ਭਗਵਾਨਾ। ਬੇਮੁਖਾਂ ਹਰਿ ਜਾਏ ਮਥ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣਵੰਤ ਗੁਣੀ ਨਿਧਾਨਾ। ਗੁਣਵੰਤ ਗੁਣੀ ਨਿਧਾਨੀ। ਸਾਚੀ ਦੇਵੇ ਨਾਮ ਨਿਸ਼ਾਨੀ। ਅੰਮ੍ਰਿਤ ਪਿਆਏ ਆਤਮ ਸੱਚਾ ਪਾਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਸੱਚਾ ਰਾਗ ਸੁਣਾਏ, ਹੱਥ ਨਾ ਆਏ ਵਿਚੋਂ ਕਿਸੇ ਖਾਣੀ ਬਾਣੀ। ਖਾਣੀ ਬਾਣੀ ਕਰੇ ਪੁਕਾਰ। ਜੋਤ ਸਰੂਪੀ ਹਰਿ ਨਿਰੰਕਾਰ। ਗੁਰਮੁਖ ਸਾਚੇ ਕਰ ਵਿਚਾਰ। ਪ੍ਰਭ ਅਬਿਨਾਸ਼ੀ ਸਚ ਭਤਾਰ। ਲੋਕਮਾਤ ਆਇਆ ਜਾਮਾ ਧਾਰ। ਸਾਚਾ ਵਕਤ ਸੁਹਾਇਆ, ਜਨ ਭਗਤ ਦਵਾਰ। ਗੁਰ ਸੰਗਤ ਸਾਚੀ ਸੰਗ ਰਲਾਇਆ, ਆਤਮ ਦੁੱਖੜਾ ਦਏ ਨਿਵਾਰ। ਪੁਰਖ ਅਬਿਨਾਸ਼ੀ ਸਾਚਾ ਪਾਇਆ, ਰਸਨਾ ਕੀਆ ਮੰਗਲਾਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋ਼਼ਤ ਜੋਤ ਸਰੂਪੀ ਦੇਵੇ ਦਰਸ ਅਗੰਮ ਅਪਾਰ। ਗਊ ਗਰੀਬ ਦਰ ਨਿਮਾਣਾ। ਆਪੇ ਕਰੇ ਹਰਿ ਪਛਾਣਾ। ਨਾ ਕੋਈ ਜਾਣੇ ਰਾਜਾ ਰਾਣਾ। ਨਾ ਕੋਈ ਪਰਖੇ ਸੁਘੜ ਸਿਆਣਾ। ਅੰਮ੍ਰਿਤ ਮੇਘ ਸਾਚਾ ਬਰਖੇ, ਗੁਰਮੁਖ ਜਾਣੇ ਹਰਿ ਬਾਲ ਅੰਞਾਣਾ। ਅੰਤਮ ਵੇਲੇ ਹਰਿ ਜੀ ਰੱਖੇ, ਵਸੇ ਸਚ ਟਿਕਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿੰਨਾਂ ਲੋਕਾਂ ਲਾਏ ਆਪ ਇਕ ਉਡਾਨਾ, ਆਪ ਚੜ੍ਹਾਏ ਸ਼ਬਦ ਬਿਬਾਨਾ। ਸ਼ਬਦ ਬਿਬਾਣੇ ਜਾਏ ਚੜ੍ਹ। ਸ੍ਰਿਸ਼ਟ ਸਬਾਈ ਆਪ ਵਹਾਏ ਵਹਿੰਦੇ ਹੜ੍ਹ। ਨਾ ਕੋਈ ਦੀਸੇ ਕਿਲ੍ਹਾ ਗੜ੍ਹ। ਆਪ ਉਖੇੜੇ ਸਭ ਦੀ ਜੜ੍ਹ। ਦੁਸ਼ਟ ਦੁਰਾਚਾਰੀ ਵਡ ਹੰਕਾਰੀ ਮਾਇਆਧਾਰੀ, ਕੋਈ ਨਾ ਸਕੇ ਅੱਗੇ ਅੜ। ਚਾਰੋਂ ਕੁੰਟ ਹੋਏ ਖੁਆਰੀ, ਪੰਚਮ ਜੇਠ ਪਹਿਲੀ ਵਾਰੀ, ਕੱਚੇ ਫਲ ਜਾਣੇ ਝੜ। ਜੋਤ ਸਰੂਪੀ ਹਰਿ ਨਿਰੰਕਾਰੀ, ਗੁਰਮੁਖ ਆਤਮ ਦਰ ਦਵਾਰੇ ਖੜ। ਆਪੇ ਕਟੇ ਦੁੱਖਾਂ ਭੁੱਖਾਂ ਕਾਰੀ, ਪ੍ਰਭ ਅਬਿਨਾਸ਼ੀ ਬਾਹੋਂ ਫੜ। ਵੇਲੇ ਅੰਤ ਨਾ ਆਏ ਹਾਰੀ, ਇਕੋ ਅੱਖਰ ਸੋਹੰ ਜੋ ਜਨ ਲਏ ਪੜ੍ਹ। ਗੁਰ ਚਰਨ ਸਰਨ ਜਾਓ ਬਲਿਹਾਰੀ, ਸਾਚੇ ਅੰਦਰ ਜਾਏ ਵੜ। ਪ੍ਰਭ ਅਬਿਨਾਸ਼ੀ ਜਾਏ ਤਾਰੀ, ਆਪ ਬੰਨਾਏ ਆਪਣੇ ਲੜ। ਚਰਨ ਲਗਾਏ ਵਾਰੋ ਵਾਰੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਭੰਨੇ ਆਪੇ ਲਏ ਘੜ। ਭਾਂਡਾ ਭਉ ਹਰਿ ਹਰਿ ਭੰਨਣਾ। ਗੁਰਮੁਖ ਆਤਮ ਸਾਚੇ ਮੰਨਣਾ। ਹਰਿ ਹਿਰਦੇ ਵਾਚੇ ਬੇੜਾ ਬੰਨ੍ਹਣਾ। ਪ੍ਰਭ ਅਬਿਨਾਸ਼ੀ ਸਾਚੋ ਸਾਚੇ, ਦੂਜਾ ਦਰ ਕੋਈ ਨਾ ਮੰਗਣਾ। ਲੱਖ ਚੁਰਾਸੀ ਵੰਗ ਕਾਚੀ, ਗੁਰਸਿਖ ਕਾਇਆ ਸਾਚਾ ਕੰਗਣਾ। ਆਪੇ ਢਾਲੇ ਸਾਚੇ ਢਾਂਚੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਨਾ ਹੋਏ ਭੰਗਣਾ। ਮਾਨਸ ਜਨਮ ਆਪ ਸਵਾਰੇ। ਆਏ ਚਲ ਹਰਿ ਦਵਾਰੇ। ਕਿਰਪਾ ਕਰੇ ਸਾਚਾ ਹਰਿ ਦੇਵੇ ਵਰ, ਗੁਰਮੁਖ ਸਾਚਾ ਜਾਏ ਤਰ, ਮਿਲੇ ਸ਼ਬਦ ਭੰਡਾਰੇ। ਕਲਜੁਗ ਅੰਤਮ ਜਾਏ ਤਰ, ਆਪ ਨੁਹਾਏ ਸਾਚੇ ਸਰ, ਇਕ ਖੁਲ੍ਹਾਏ ਆਤਮ ਦਰ, ਦੇਵੇ ਦਰਸ ਅਗੰਮ ਅਪਾਰੇ। ਨਿੰਦਿਆ ਕਰਨ ਘਰ ਘਰ, ਅੱਗੇ ਆਵਣ ਆਏ ਡਰ। ਸ਼ਬਦ ਸਰੂਪੀ ਹਰਿ ਜੀ ਸੱਚਾ ਰਿਹਾ ਲੜ। ਨਿਹਕਲੰਕ ਨਰਾਇਣ ਨਰ ਅਵਤਾਰ, ਕੋਈ ਨਾ ਸਕੇ ਅੱਗੇ ਅੜ। ਅਡੋ ਅੱਡ ਕਰੇ ਸੀਸ ਧੜ। ਆਪ ਉਖਾੜੇ ਆਪਣੀ ਹੱਥੀਂ ਜੜ੍ਹ। ਜੋ ਜਨ ਆਤਮ ਭਰੇ ਹੰਕਾਰੇ, ਲੁਕਿਆ ਰਹੇ ਨਾ ਅੰਦਰ ਵੜ, ਰਹਿਣ ਨਾ ਦੇਵੇ ਜੋ ਰਸਨਾ ਲਾਉਂਦੇ ਨੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਘਨਕ ਹਰਿ ਜਾਮਾ ਪਾਏ, ਮਨ ਹੰਕਾਰਾ ਤਨ ਅਫਾਰਾ ਆਏ ਨਾ ਚਲ ਹਰਿ ਦਵਾਰਾ। ਜੋਤੀ ਜੋਤ ਸਰੂਪ ਹਰਿ, ਪ੍ਰਗਟ ਹੋਇਆ ਨਰ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਵਡਿਆਈ ਸਦਾ ਸਹਾਈ, ਆਦਿ ਅੰਤ ਜੁਗਾ ਜੁਗੰਤ ਰਿਹਾ ਬਣਤ ਬਣਾਈ, ਦੇਵੇ ਨਾਮ ਅਪਰ ਅਪਾਰਾ। ਨਾਮ ਅਪਾਰ ਹਰਿ ਦਾਤਾਰ। ਪੂਰਬ ਕਰਮ ਰਿਹਾ ਵਿਚਾਰ। ਜਨਮ ਮਰਨ ਰਿਹਾ ਸਵਾਰ। ਝੂਠਾ ਭਰਮ ਰਿਹਾ ਨਿਵਾਰ। ਸਚ ਲਿਖਾਏ ਕਰਮ, ਕਲਜੁਗ ਅੰਤਮ ਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਸਿੰਘਾਸਣ ਬੈਠਾ ਸਚ ਸੱਚੇ ਦਰਬਾਰ। ਲੇਖਾ ਲਿਖੇ ਲਿਖਣਹਾਰ। ਪੂਰਬ ਕਰਮ ਰਿਹਾ ਵਿਚਾਰ। ਬੰਨ੍ਹਦਾ ਜਾਏ ਸਾਚੀ ਧਾਰ। ਵਿਚ ਸੰਸਾਰ ਪਹਿਲੀ ਵਾਰ। ਕਲਜੁਗ ਭੁਲੇ ਨਰ ਨਾਰ। ਹੋਏ ਗਵਾਰ ਅੰਧ ਅੰਧਿਆਰ। ਗੁਰਮੁਖਾਂ ਕਰੇ ਹਰਿ ਉਜਿਆਰ। ਪਾਵੇ ਸਾਰ ਸੋਹੰ ਦੇਵੇ ਸ਼ਬਦ ਧਾਰ। ਬੇਮੁਖਾਂ ਸਿਰ ਰੱਖੇ ਆਰਾ। ਆਪੇ ਚੀਰ ਚਿਰਾਏ ਕਰੇ ਦੋ ਫਾੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖਾ ਆਪ ਲਿਖਾਏ, ਸਾਚਾ ਸ਼ਾਹੋ ਬੇਪ੍ਰਵਾਹੋ ਪਹਿਲੀ ਹਾੜਾ। ਕਲਜੁਗ ਤੱਤੀ ਵਾ ਜਗਤ ਅੰਧੇਰ ਹੈ। ਕੋਈ ਨਾ ਦੇਵੇ ਠੰਡੀ ਛਾਂ, ਮਾਇਆ ਰਾਣੀ ਮਾਰੇ ਘੇਰ ਘੇਰ ਹੈ। ਨਾ ਕੋਈ ਸਮਝਾਵੇ ਪੁੱਤਾਂ ਮਾਂ, ਪ੍ਰਗਟ ਹੋਇਆ ਸਿੰਘ ਸ਼ੇਰ ਸ਼ੇਰ ਦਲੇਰ ਹੈ। ਦਰਗਹਿ ਸਾਚੀ ਦੇਵੇ ਥਾਂ, ਸਦਾ ਵਸੇ ਨੇਰਨ ਨੇਰ ਹੈ। ਘਰ ਘਰ ਉਡਦੇ ਝੂਠੇ ਕਾਂ, ਨਾ ਕੋਈ ਚੁਕਾਏ ਮੇਰ ਤੇਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਇਕ ਬੰਧਾਏ, ਬਾਲ ਅਵਸਥਾ ਦਇਆ ਕਮਾਏ, ਨਾ ਲਾਏ ਕਲਜੁਗ ਦੇਰ ਹੈ। ਬਾਲ ਅਵਸਥਾ ਬਾਲੀ ਬੁੱਧ। ਪ੍ਰਭ ਅਬਿਨਾਸ਼ੀ ਕੀਨੀ ਸੁਧ। ਸ਼ਬਦ ਘੋੜੇ ਆਪ ਚੜ੍ਹਾਏ, ਗੁਰਮੁਖ ਸਾਚਾ ਮਾਰੇ ਛਾਲ ਚੜ੍ਹੇ ਕੁੱਦ। ਸਾਚਾ ਦੇਵੇ ਨਾਮ ਨਿਧਾਨ, ਪੰਜਾਂ ਚੋਰਾਂ ਕਰੇ ਯੁੱਧ। ਆਤਮ ਦੇਵੇ ਬ੍ਰਹਮ ਗਿਆਨ, ਪ੍ਰਭ ਅਬਿਨਾਸ਼ੀ ਸਰਬ ਘਟ ਵਾਸੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਮਲ ਕਰੇ ਬੁਧ। ਬੁੱਧ ਨਿਮਾਣੀ ਚਤੁਰ ਸੁਜਾਨੀ। ਦਰ ਘਰ ਸਾਚੇ ਪੀਵੇ ਪਾਣੀ। ਸੋਹੰ ਗਾਏ ਰਸਨਾ ਬਾਣੀ। ਆਪ ਚੁਕਾਏ ਜਮ ਕੀ ਕਾਨੀ। ਸਤਿਜੁਗ ਬਣਾਏ ਸਾਚੀ ਰਾਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੜ੍ਹਾਏ ਸ਼ਬਦ ਬਬਾਣੀ। ਸ਼ਬਦ ਬਬਾਣੇ ਦੇ ਉਡਾਰੀ। ਪ੍ਰਭ ਅਬਿਨਾਸ਼ੀ ਕਿਰਪਾ ਧਾਰੀ। ਜੂਠਾ ਝੂਠਾ ਦਾਗ ਆਤਮ ਧੋਏ, ਨਿਰਮਲ ਕਰੇ ਕਾਇਆ ਜਗੇ ਜੋਤ ਅਪਰ ਅਪਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਜੀਆ ਦਾਨ ਹਰਿ ਭਗਵਾਨ, ਅੱਠੇ ਪਹਿਰ ਨਾਮ ਖੁਮਾਰੀ। ਨਾਮ ਖੁਮਾਰੀ ਦਿਵਸ ਰੈਣ। ਆਪੇ ਬਣੇ ਸਾਕ ਸੱਜਣ ਸਾਚਾ ਸੈਣ। ਚਰਨ ਧੂੜ ਕਰੇ ਸਾਚਾ ਮਜਨ, ਦੋਏ ਤਾਰੇ ਭਾਈ ਭੈਣ। ਆਤਮ ਤਾਲ ਸਾਚੇ ਵੱਜਣ, ਪ੍ਰਭ ਅਬਿਨਾਸ਼ੀ ਰਸਨਾ ਕਹਿਣ। ਪੀ ਪੀ ਅੰਮ੍ਰਿਤ ਘਰ ਸਾਚੇ ਰੱਜਣ, ਗੁਰ ਸੰਗਤ ਸਾਚੀ ਮਿਲ ਕੇ ਬਹਿਣ। ਕੁਲ ਆਪਣੀ ਦੇ ਪੜਦੇ ਕੱਜਣ, ਦਰਸ ਪੇਖਣ ਸਾਚੇ ਨੈਣ। ਬੇਮੁਖ ਦਰ ਤੋਂ ਡਰਦੇ ਭੱਜਣ, ਪ੍ਰਭ ਅਬਿਨਾਸ਼ੀ ਖਾਣ ਆਇਆ ਬਣ ਕੇ ਡੈਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਤਨ ਸ਼ਿੰਗਾਰ ਪਹਿਨਾਏ, ਆਪਣੀ ਦਇਆ ਆਪ ਕਮਾਏ, ਗੁਰਮੁਖਾਂ ਆਤਮ ਜੋਤੀ ਦੀਵੇ ਦੀਪਕ ਸਾਚੇ ਜਗਣ। ਜਗੇ ਦੀਪ ਕਾਇਆ ਮੰਦਰ। ਪ੍ਰਭ ਅਬਿਨਾਸ਼ੀ ਦਿਸੇ ਅੰਦਰ। ਆਪੇ ਪਾਏ ਸਾਚੇ ਹਿੱਸੇ, ਦਰਸ ਦਿਖਾਏ ਡੂੰਘੀ ਕੰਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਆਪੇ ਤੋੜੇ ਤੋੜ ਤੁੜਾਏ ਜੂਠਾ ਝੂਠਾ ਆਤਮ ਵੱਜਾ ਜੰਦਰ। ਹਰਿ ਦਰਸ ਪਿਆਸਾ, ਭਗਤ ਜਨ ਦਿਵਸ ਰੈਣੀ। ਮਿਲਿਆ ਹਰਿ ਸਰਬ ਗੁਣਤਾਸਾ, ਦਰਸ਼ਨ ਪੇਖੇ ਨੈਣੀ। ਗੁਰਸਿਖ ਸਾਚਾ ਜਿਉਂ ਕੰਚਨ ਪਾਸਾ, ਗੁਰ ਸੰਗਤ ਸਾਚੀ ਬਹਿਣੀ। ਅੰਤਮ ਵੇਖੇ ਜਗਤ ਤਮਾਸ਼ਾ, ਗੁਰ ਪੂਰੇ ਦੀ ਮੰਨੋਂ ਕਹਿਣੀ। ਜਪੇ ਜਾਪ ਸਵਾਸ ਸਵਾਸਾ, ਔਝੜ ਰਾਹ ਸ੍ਰਿਸ਼ਟ ਪੈਣੀ। ਮਾਨਸ ਜਨਮ ਕਰਾਏ ਰਾਸਾ, ਆਪ ਚੁਕਾਏ ਲਹਿਣੀ ਦੇਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸਾਚਾ ਹਰਿ ਸਾਕ ਸੱਜਣ ਸਾਚਾ ਸੈਣੀ। ਜਨ ਭਗਤਾਂ ਆਤਮ ਬਿਲਲਾਏ। ਦਰਸ਼ਨ ਦੇਵੇ ਸ੍ਰੀ ਹਰਿ ਰਾਏ। ਕਲਜੁਗ ਲੱਗਾ ਅੰਤਮ ਨਿਹੋਂ ਤੋੜ ਨਿਭਾਏ। ਜੋਤ ਸਰੂਪੀ ਵਡ ਵੱਡਾ ਮਹਾਂ ਦਿਓ ਨਿਹਕਲੰਕ ਕਲ ਨਾਮ ਰਖਾਏ। ਜੋਤ ਸਰੂਪੀ ਅਲਖ ਅਭੇਓ, ਨਾ ਫੇਰ ਕਿਸੇ ਜਗਾਏ। ਆਪੇ ਬਣੇ ਮਾਂ ਪਿਓ, ਗੁਰਸਿਖ ਬਾਲੇ ਗਲੇ ਲਗਾਏ। ਅੰਤਮ ਰੱਖੇ ਠੰਡੀ ਛਾਂਓ, ਦਰਗਹਿ ਸਾਚੀ ਲਏ ਬਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਜੋਤੀ ਮੇਲ ਮਿਲਾਏ। ਭਗਤ ਭਿਖਾਰ ਬਣੇ ਭਿਖਾਰ ਬਣੇ ਦਾਤਾਰਾ। ਕਲਜੁਗ ਅੰਤਮ ਹਰਿ, ਗੁਰ ਧਾਮ ਬਣਾਏ ਬਣਤ ਵਿਚ ਸੰਸਾਰਾ। ਵਡਿਆਏ ਸਾਧ ਸੰਗਤ ਨੈਣ ਮੁੰਧਾਰਾ। ਮਿਲਿਆ ਮੇਲ ਸਾਚੇ ਕੰਤ, ਜਨ ਭਗਤ ਸਾਚੀ ਨਾਰਾ। ਮਾਤ ਹੋਈ ਸੁਹੰਜਣੀ ਰੁੱਤ ਬਸੰਤ, ਆਤ਼ਮ ਖਿੜੀ ਰਹੇ ਗੁਲਜ਼ਾਰਾ। ਇਕ ਸੁਣਾਏ ਸੋਹੰ ਸਾਚਾ ਛੰਤ, ਚਾਰ ਵਰਨ ਚਾਰ ਕੁੰਟ ਜੈਕਾਰਾ। ਏਕਾ ਏਕ ਕਰੇ ਹਰਿ ਕੰਤ, ਦਸ ਅੱਠ ਭੇਵ ਨਿਵਾਰਾ। ਗੁਰਮੁਖਾਂ ਬਣਦੀ ਜਾਏ ਬਣਤ, ਆਇਣ ਚਲ ਚਰਨ ਦਵਾਰਾ। ਕਲਜੁਗ ਭੁਲੇ ਜੀਵ ਜੰਤ, ਹੋਏ ਮੂਰਖ ਮੁਗਧ ਗਵਾਰਾ। ਪਕੜ ਪਛਾੜੇ ਹਰਿ ਦੇਵ ਦੰਤ, ਆਤਮ ਭਰਿਆ ਕਲ ਹੰਕਾਰਾ। ਝੂਠੇ ਢੋਲ ਮਰਦੰਗ ਵਜੰਤ, ਕਲਜੁਗ ਝੂਠਾ ਚੜ੍ਹਿਆ ਖਾਰਾ। ਗੁਰਸਿਖ ਸਾਚੇ ਹਰਿ ਦਰ ਬਹੰਤ, ਦੇਵੇ ਸ਼ਬਦ ਅਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਜੀਆ ਦਾਨ ਜੋ ਜਨ ਆਏ ਦਵਾਰਾ। ਆਏ ਚਲ ਦਵਾਰ ਦਰਸ ਪੇਖਿਆ। ਮਾਨਸ ਜਨਮ ਲਿਆ ਸਵਾਰ, ਲਿਖਾਇਆ ਸਾਚਾ ਲੇਖਿਆ। ਤਨ ਮਿਲਿਆ ਸ਼ਬਦ ਸ਼ਿੰਗਾਰ, ਮਿਟਿਆ ਭਰਮ ਭੁਲੇਖਿਆ। ਸਤਿਜੁਗ ਦੱਸੇ ਸਾਚੀ ਧਾਰ, ਧੁਰਦਰਗਾਹੀ ਸਾਚੀ ਮੇਖਿਆ। ਲੱਖ ਚੁਰਾਸੀ ਗਈ ਹਾਰ, ਔਲੀਆ ਪੀਰ ਸ਼ੇਖ਼ਿਆ। ਸੋਹੰ ਖੰਡੇ ਤਿੱਖੀ ਧਾਰ, ਨੇਤਰ ਖੋਲ੍ਹ ਹਰਿ ਜੀ ਵੇਖਿਆ। ਸ੍ਰਿਸ਼ਟ ਸਬਾਈ ਹਿੱਸੇ ਚਾਰ, ਵਾਰੋ ਵਾਰ ਚੁਕਾਏ ਲੇਖਿਆ। ਬੇਮੁਖਾਂ ਸਿਰ ਪਾਏ ਛਾਰ, ਰਹੇ ਭਰਮ ਭੁਲੇਖਿਆ। ਗੁਰਮੁਖ ਹਰਿ ਜਾਏ ਤਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਆਏ ਨੈਣ ਨੇਤਰ ਪੇਖਿਆ। ਜਨ ਭਗਤ ਅਧਾਰਾ ਸਾਚਾ ਮੀਤ। ਦੇਵੇ ਦਰਸ ਅਪਾਰਾ, ਪਰਖੇ ਨੀਤ। ਵਸਾਇਆ ਕਾਇਆ ਮਹੱਲ ਮੁਨਾਰਾ, ਦੱਸੇ ਸਾਚੀ ਰੀਤ। ਸਾਚਾ ਦੇਵੇ ਸ਼ਬਦ ਭੰਡਾਰਾ, ਸੋਹੰ ਸੁਹਾਗੀ ਗੀਤ। ਅੰਮ੍ਰਿਤ ਝਿਰਨਾ ਝਿਰੇ ਅਪਾਰਾ, ਮਾਨਸ ਜਨਮ ਜਾਏ ਜੀਤ। ਨਾ ਕੋਈ ਜਾਣੇ ਸ਼ਾਹ ਦਾਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੱਸੇ ਚਰਨ ਪ੍ਰੀਤ। ਸ਼ਾਹ ਦਾਰਾ ਨਾ ਕੋਈ ਸੁਲਤਾਨ ਹੈ। ਵਡ ਹੰਕਾਰਾ ਵਿਚ ਸੰਸਾਰਾ, ਨਾ ਕੋਈ ਬਲਵਾਨ ਹੈ। ਅਸਤਰ ਸ਼ਸਤਰ ਨਾ ਕੋਈ ਭਾਰਾ, ਸਾਚਾ ਬਸਤਰ ਹਰਿ ਇਕ ਤਨ ਪਹਿਨਾਣ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਮਿਹਰਬਾਨ ਹੈ। ਜਨ ਭਗਤ ਜਗਤ ਵਡਿਆਈ। ਪ੍ਰਭ ਅਬਿਨਾਸ਼ੀ ਦੇ ਮਤ ਰਿਹਾ ਸਮਝਾਈ। ਸਰਬ ਘਟ ਵਾਸੀ ਸਾਚੀ ਮਤ ਰਿਹਾ ਸਮਝਾਈ। ਘਨਕਪੁਰ ਵਾਸੀ, ਸਾਚੇ ਵੱਤ ਸੋਹੰ ਬੀਜ ਰਿਹਾ ਬਿਜਾਈ। ਸੋਹੰ ਜਪਾਏ ਸਵਾਸ ਸਵਾਸੀ, ਅੰਮ੍ਰਿਤ ਫਲ ਰਿਹਾ ਲਗਾਈ। ਜੋ ਜਨ ਹੋਏ ਮਦਿਰਾ ਮਾਸੀ, ਸਾਚੇ ਦਰ ਰਿਹਾ ਦੁਰਕਾਈ। ਜਨ ਭਗਤਾਂ ਹੋ ਰਿਹਾ ਦਾਸੀ, ਆਤਮ ਬੈਠਾ ਜੋਤ ਜਗਾਈ। ਕਿਸੇ ਪੰਡਤ ਨਾ ਮਿਲੇ ਵਿਚ ਕਾਸ਼ੀ, ਮਾਝੇ ਦੇਸ ਰਿਹਾ ਭਾਗ ਲਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਤਮ ਤ੍ਰਿਸ਼ਨਾ ਅਗਨ ਦੇ ਬੁਝਾਈ। ਜਗਤ ਤ੍ਰਿਸ਼ਨਾ ਅਗਨ ਭਾਹ। ਪ੍ਰਭ ਅਬਿਨਾਸ਼ੀ ਮਗਰੋਂ ਦੇਵੇ ਲਾਹ। ਪੂਰੇ ਗੁਰ ਬਲ ਬਲ ਜਾਸੀ, ਦੇਵੇ ਸੱਚਾ ਥਾਂ। ਹਰਿ ਸੱਚਾ ਸ਼ਾਹੋ ਭੂਪੀ, ਜਪਾਏ ਸਾਚਾ ਨਾਂ। ਅੰਗ ਸੰਗ ਸਦ ਵਸੇ ਆਸ ਪਾਸ, ਅੰਤਮ ਵੇਲੇ ਪਕੜੇ ਬਾਂਹ। ਜੋਤ ਸਰੂਪੀ ਪੁਰਖ ਅਬਿਨਾਸ਼ੀ, ਨਾ ਕੋਈ ਪਿਤਾ ਨਾ ਕੋਈ ਮਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਦ ਰੱਖੇ ਠੰਡੀ ਛਾਂ। ਠੰਡਾ ਠਾਰਾ ਹਰਿ ਗਿਰਧਾਰਾ। ਸ਼ਬਦ ਦੱਸੇ ਸਾਚੀ ਧਾਰਾ। ਪੂਰਬ ਕਰਮ ਰਿਹਾ ਵਿਚਾਰਾ। ਮਾਨਸ ਜਨਮ ਦਰ ਸਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਲਾਏ ਪਾਰ, ਸੋਹੰ ਦੇਵੇ ਜਗਤ ਸਹਾਰਾ। ਸਾਚਾ ਸ਼ਬਦ ਹੋਏ ਸਹਾਈ। ਅੰਤਮ ਵੇਲੇ ਦਏ ਹਿਲਾਈ। ਪ੍ਰਭ ਅਬਿਨਾਸ਼ੀ ਜੋਤ ਜਗਾਈ। ਸਾਚਾ ਕੰਤ ਲਏ ਛੁਡਾਈ। ਧਰਮ ਰਾਏ ਨਾ ਦਏ ਸਜ਼ਾਈ। ਸਚ ਧਾਮ ਸਾਚਾ ਥਾਨ, ਦਰਗਹਿ ਸਾਚੀ ਮਾਣ ਦਵਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਤਮ ਜੋਤੀ ਦਏ ਜਗਾਈ। ਆਤਮ ਜੋਤੀ ਜਗੇ। ਸ਼ਬਦ ਬੱਤੀ ਇਕੋ ਲੱਗੇ। ਸੋਹੰ ਬੰਨ੍ਹੇ ਕੱਚੇ ਤਗੇ। ਚੜ੍ਹ ਕੇ ਆਏ ਅਸਵ ਬੱਗੇ। ਦਾਗ ਲੱਗਣ ਨਾ ਦੇਵੇ ਚਿੱਟੀ ਪੱਗੇ। ਗੁਰਸਿਖ ਹੰਸ ਬਣਾਏ ਕੱਗੇ। ਪੰਚਮ ਜੇਠ ਸਰਨ ਜੋ ਲੱਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਤ ਜਗਾਏ ਸ੍ਰਿਸ਼ਟ ਸਬਾਈ ਦਗੇ। ਭਗਤ ਭੰਡਾਰਾ ਨਾਮ। ਪ੍ਰਭ ਅਬਿਨਾਸ਼ੀ ਦੇਵੇ ਸੱਚਾ ਰਾਮ। ਹਰਿਆ ਹੋਇਆ ਸੁੱਕਾ ਚਾਮ। ਕਲਜੁਗ ਮਿਟੇ ਅੰਧੇਰੀ ਸ਼ਾਮ। ਅੰਮ੍ਰਿਤ ਪਿਆਏ ਸਾਚਾ ਜਾਮ। ਇਕ ਵਖਾਏ ਸੱਚਾ ਧਾਮ। ਜਿਥੇ ਵਸੇ ਰਮਈਆ ਰਾਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਪੂਰ ਕਰਾਏ ਆਪਣਾ ਕਾਮ। ਕਰੇ ਕਾਮ ਆਪਣਾ ਪੂਰਾ। ਪ੍ਰਭ ਅਬਿਨਾਸ਼ੀ ਵਡਾ ਸੂਰਾ। ਲਿਖਿਆ ਬਚਨ ਨਾ ਕੋਇ ਹਦੂਰਾ। ਚਾਰੋਂ ਕੁੰਟ ਉਡੇ ਧੂੜਾ। ਗੁਰਮੁਖਾਂ ਰੰਗ ਚੜ੍ਹਾਏ ਗੂੜ੍ਹਾ। ਲਾੜੀ ਮੌਤ ਅੰਤਮ ਹੱਥੀਂ ਪਾਏ ਜੂੜਾ। ਬੇਮੁਖ ਜੀਵ ਮੌਤ ਲਾੜੀ ਝੂਲਣ ਇਕ ਪੰਘੂੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਇਕੋ ਉਚਾ ਸੁੱਚਾ, ਸ੍ਰਿਸ਼ਟ ਸਬਾਈ ਦਿਸੇ ਕੂੜ ਕੂੜਾ। ਕੂੜ ਕੁੜਿਆਰੀ ਚਾਰ ਯਾਰੀ। ਵੇਲੇ ਅੰਤਮ ਕਲ ਹਾਰੀ। ਦਰ ਘਰ ਹੋਏ ਖੁਆਰੀ। ਡਰ ਡਰ ਭੱਜਣ ਨਰ ਨਾਰੀ। ਗੁਰਸਿਖ ਪੀ ਅੰਮ੍ਰਿਤ ਰੱਜਣ, ਗੁਰ ਚਰਨ ਦਵਾਰੀ। ਗੁਰ ਸੰਗਤ ਬਹਿ ਕੇ ਸੱਜਣ, ਸੋਹੰ ਰਸਨਾ ਜੈ ਜੈਕਾਰੀ। ਆਪਣੇ ਪੜਦੇ ਆਪੇ ਕੱਜਣ, ਦਰਸ਼ਨ ਪਾਇਆ ਹਰਿ ਮੁਰਾਰੀ। ਕਲਜੁਗ ਜੂਠੇ ਝੂਠੇ ਭਾਂਡੇ ਭੱਜਣ, ਸ਼ਬਦ ਡੰਡਾ ਹਰਿ ਰਿਹਾ ਹੁਲਾਰੀ। ਝੂਠੇ ਤਾਲ ਕਲਜੁਗ ਵੱਜਣ, ਆਤਮ ਹੋਏ ਸਰਬ ਹੰਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਾਚੀ ਦਇਆ ਕਮਾਏ, ਖਿੱਚ ਲਿਆਏ ਚਰਨ ਦਵਾਰੀ। ਚਰਨ ਦਵਾਰਾ ਸਚ ਘਰ ਬਾਹਰਾ ਮਹੱਲ ਮੁਨਾਰਾ। ਪ੍ਰਭ ਅਬਿਨਾਸ਼ੀ ਆਪ ਉਸਾਰਾ। ਸਰਬ ਘਟ ਵਾਸੀ ਆਪ ਅਪਾਰਾ। ਗੁਰਸਿਖ ਬਣਿਆ ਦਾਸ ਦਾਸੀ, ਦੇਵੇ ਸ਼ਬਦ ਅਧਾਰਾ। ਕਲਜੁਗ ਜੀਵ ਕਰਨ ਹਾਸੀ, ਨਿਹਕਲੰਕ ਨਰਾਇਣ ਨਰ ਅਵਤਾਰਾ। ਵੇਲੇ ਅੰਤ ਪਾਏ ਫਾਸੀ, ਨਾ ਹੋਏ ਕਿਸੇ ਛੁਟਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਾਚੇ ਸੰਤਾਂ ਖਿੱਚ ਲਿਆਏ ਚਰਨ ਦਵਾਰਾ। ਚਰਨ ਪ੍ਰੀਤੀ ਦੇਵੇ ਬੰਨ੍ਹ। ਪੰਚਾਂ ਚੋਰਾਂ ਦੇਵੇ ਡੰਨ। ਭਰਮ ਭੁਲੇਖਾ ਕੱਢੇ ਜੰਨ। ਸੋਹੰ ਸ਼ਬਦ ਮਾਲ ਧਨ। ਸਾਚਾ ਰਾਗ ਸੁਣਾਏ ਕੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਾਚੇ ਧਾਮ ਬਹਾਏ, ਕਿਲਾ ਕੋਟ ਨਾ ਕੋਈ ਰਖਾਏ, ਨਾ ਕੋਈ ਛੱਪਰੀ ਨਾ ਕੋਈ ਛੰਨ। ਦਰ ਘਰ ਸਾਚਾ ਹਰਿ ਅਸਥੂਲ। ਜੋਤ ਸਰੂਪੀ ਸਾਚੋ ਸਾਚਾ, ਨਾ ਜਾਣਾ ਮਾਤ ਭੂਲ। ਕਲਜੁਗ ਭਾਂਡਾ ਝੂਠਾ ਕਾਚਾ, ਨਾ ਕੋਈ ਚੁਕਾਵੇ ਮੂਲ। ਜਿਸ ਜਨ ਹਿਰਦੇ ਵਾਚਾ, ਸ਼ਬਦ ਪੰਘੂੜਾ ਰਿਹਾ ਝੂਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸਚ ਸੁਲਤਾਨ ਸਚ ਤਖ਼ਤ ਬਿਰਾਜੇ, ਜਨ ਭਗਤ ਨਾ ਜਾਣਾ ਭੂਲ। ਦੇਵੇ ਨਾਮ ਦਾਨ ਜਗਤ ਸੁਗਾਤ, ਕਿਰਪਾ ਕਰੇ ਹਰਿ ਭਗਵਾਨ। ਮਿਟਾਏ ਅੰਧੇਰੀ ਰਾਤ, ਨਾ ਕੋਈ ਪੁੱਛੇ ਜਾਤ ਪਾਤ, ਦੇਵੇ ਦਾਤ ਗੁਣ ਨਿਧਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਸਾਚੀ ਦੇਵੇ ਕਰ, ਜੋ ਜਨ ਸੋਹੰ ਰਸਨਾ ਗਾਣ। ਮਿਲੇ ਨਾਮ ਹਰਿ ਦਰਬਾਰੇ। ਗੁਰਮੁਖ ਨਾ ਮਨ ਵਿਸਾਰੇ। ਆਪੇ ਢਾਲੇ ਸਾਚੇ ਢਾਂਚੇ, ਸ਼ਬਦ ਭੱਠੀ ਸਾਚੀ ਚਾੜ੍ਹੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੂਠ ਝੂਠ ਤਨ ਕਾਇਆ ਮੰਦਰ ਕਢਾਏ ਬਾਹਰੇ। ਕਾਇਆ ਮੰਦਰ ਸਾਚੀ ਡੋਲੀ। ਅੰਦਰ ਵਸੇ ਭਾਓ ਭੋਲੀ। ਬੇਮੁਖ ਜਾਨਣ ਝੂਠੀ ਚੋਲੀ। ਹਰਿ ਜੀ ਬੈਠਾ ਬਣ ਕੇ ਗੋਲੀ। ਦਰ ਦਰ ਭੌਂਦੇ ਫਿਰਦੇ ਬੰਦਰ, ਆਤਮ ਤਾਕੀ ਕਿਸੇ ਨਾ ਖੋਲ੍ਹੀ। ਪ੍ਰਭ ਅਬਿਨਾਸ਼ੀ ਤੋੜੇ ਜੰਦਰ , ਸੋਹੰ ਸ਼ਬਦ ਮਾਰੇ ਹਥੌੜਾ ਹੌਲੀ ਹੌਲੀ। ਪ੍ਰਗਟੇ ਜੋਤ ਅੰਦਰੇ ਅੰਦਰ, ਚਰਨ ਪ੍ਰੀਤੀ ਜਿਸ ਘੋਲ ਘੋਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਨਾਮ ਨਿਧਾਨ ਪੂਰੇ ਤੋਲ ਰਿਹਾ ਤੋਲੀ। ਸਦਾ ਸਦਾ ਕਿਰਪਾਲ, ਰਾਮ ਦਿਆਲ ਹੈ। ਨਾ ਖਾਏ ਕਦੇ ਕਾਲ, ਤੋੜੇ ਜਗਤ ਜੰਜ਼ਾਲ ਹੋਏ ਸਦਾ ਰਖਵਾਲ ਹੈ। ਆਤਮ ਜੋਤੀ ਦੇਵੇ ਬਾਲ, ਫਲ ਲਗਾਏ ਸਾਚੇ ਡਾਲ, ਦੱਸੇ ਇਕ ਅਵਲੜੀ ਚਾਲ, ਪੂਰੀ ਘਾਲਣਾ ਲੈਣੀ ਘਾਲ, ਸੋਹੰ ਸ਼ਬਦ ਵਜਾਣਾ ਤਾਲ, ਚਰਨ ਪ੍ਰੀਤੀ ਨਿਭੇ ਨਾਲ ਹੈ। ਆਤਮ ਤਾਲ ਲਾਈ ਛਾਲ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਹਿ ਸਾਚੀ ਸੱਚਾ ਧਾਮ ਦੇਵੇ ਅੰਤ ਵਖਾਲ ਹੈ। ਸੱਚਾ ਧਾਮ ਧਰਮ ਦੀ ਜੜ੍ਹ। ਸੋਹੰ ਸ਼ਬਦ ਲੈਣਾ ਪੜ੍ਹ। ਪ੍ਰਭ ਦਰ ਦਵਾਰੇ ਰਿਹਾ ਖੜ। ਆਤਮ ਤੋੜੇ ਕਿਲ੍ਹਾ ਹੰਕਾਰੀ ਗੜ੍ਹ। ਚਰਨ ਪ੍ਰੀਤੀ ਜੋੜੇ, ਜੋਤ ਸਰੂਪੀ ਅੰਦਰ ਵੜ। ਆਪ ਚੜ੍ਹਾਏ ਸ਼ਬਦ ਘੋੜੇ, ਗੁਰਸਿਖਾਂ ਵਾਗ ਲਏ ਫੜ। ਵੇਲੇ ਅੰਤਮ ਹਰਿ ਜੀ ਬਹੁੜੇ। ਗੁਰਮੁਖ ਸਾਚਾ ਸਾਚਾ ਲੋੜੇ। ਸਾਚੇ ਪੌੜੇ ਜਾਏ ਚੜ੍ਹ, ਜੋ ਜਨ ਚਰਨ ਆਏ ਦੌੜੇ। ਪ੍ਰਭ ਆਪਣੀ ਹੱਥੀਂ ਬੰਨ੍ਹੇ ਲੜ, ਮਿੱਠੇ ਹੋਏ ਦਰ ਕੌੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਈ ਪੰਜ ਤੱਤੇ ਧਾੜੇ। । ਧੰਨ ਧੰਨ ਜਣੇਂਦੀ ਮਾਂ, ਜਗਤ ਵਡਿਆਈਆ। ਧੰਨ ਧੰਨ ਧੰਨ ਸੁਹਾਏ ਥਾਂ, ਜਿਸ ਥਾਨ ਗੁਰ ਚਰਨ ਛੁਹਾਇਆ। ਧੰਨ ਧੰਨ ਧੰਨ ਗੁਰ ਪੂਰਾ ਜਿਸ ਪਕੜੀ ਬਾਂਹ, ਸਾਚੀ ਰਚਨਾ ਜਿਸ ਰਚਾਇਆ। ਵਿਚ ਮਾਤ ਰਖਾਇਆ ਸਾਚਾ ਨਾਂ, ਠਾਕਰ ਸਿੰਘ ਉਪਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਵਾਪਰ ਵਿਛੋੜਾ ਕਲਜੁਗ ਜੋੜਾ ਦੁਰਬਾਸ਼ਾ ਰਿਖੀ ਭੇਖ ਵਟਾਇਆ। ਦੁਰਬਾਸ਼ੇ ਚਲੀ ਅਵਲੜੀ ਚਾਲ। ਦਰਯੋਧਨ ਹੰਕਾਰੀ ਦਿਤਾ ਸਿਖਾਲ। ਪੰਜੇ ਪਾਂਡਵ ਦੇਣੇ ਗਾਲ। ਸਾਚਾ ਰਿਖੀ ਹੋਇਆ ਭਿਖੀ, ਦਰ ਆਇਆ ਬਣ ਕੰਗਾਲ। ਜੋਤੀ ਜੋਤ ਸਰੂਪ ਹਰਿ, ਗਊ ਗਰੀਬ ਨਿਮਾਣਿਆਂ ਰਿਹਾ ਸੁਰਤ ਸੰਭਾਲ। ਦੁਰਬਾਸ਼ਾ ਆਏ ਦਰ ਦਰਬਾਰੇ। ਧਰਮ ਪੂਤ, ਸੁਣ ਸਚ ਪੁਕਾਰੇ। ਸਾਧ ਸੰਤ ਬਿਲਲਾਇਣ, ਦੁਖੀ ਭੁੱਖੀ ਕਰਨ ਹਾਹਾਕਾਰੇ। ਭੋਜਨ ਦਰ ਤੇਰੇ ਤੇ ਪਾਇਣ, ਮੰਗਣਾ ਇਕ ਭੰਡਾਰੇ। ਜੋਤੀ ਜੋਤ ਸਰੂਪ ਹਰਿ, ਗਊ ਗਰੀਬ ਨਿਮਾਣਿਆਂ ਆਪੇ ਪਾਵੇ ਸਾਰ। ਦੁਰਬਾਸ਼ਾ ਪੁਕਾਰੇ ਸੁਣ ਸੱਚੀ ਸਰਕਾਰ, ਆਏ ਚਲ ਦਵਾਰੇ ਬਣ ਭਿਖਾਰ। ਆਤਮ ਤ੍ਰਿਸ਼ਨਾ ਭੁੱਖ ਨਿਵਾਰੇ, ਦੇ ਸੱਚਾ ਇਕ ਭੰਡਾਰ। ਧਰਮ ਪੁੱਤ ਸਾਚੇ ਸੁਤ, ਰਿਖੀ ਰਸਨਾ ਚੱਲੇ ਤਿੱਖੀ ਤਲਵਾਰ। ਜੋਤੀ ਜੋਤ ਸਰੂਪ ਹਰਿ, ਗਊ ਗਰੀਬ ਨਿਮਾਣਿਆ ਪਾਵੇ ਸਾਰੇ। ਸਾਚਾ ਬਚਨ ਰਿਖੀ ਅਲਾਇਆ। ਸੁਣ ਯੁਧਿਸ਼ਟਰ ਮਨ ਵਿਸ਼ਿਸਟ, ਇਕੋ ਇਸ਼ਟ ਕ੍ਰਿਸ਼ਨ ਧਿਆਇਆ। ਖੁਲ੍ਹੀ ਦ੍ਰਿਸ਼ਟ, ਪ੍ਰਭ ਆਪਣੇ ਦਰ ਦਵਾਰੇ ਅੱਗੇ ਨਜ਼ਰੀ ਆਇਆ। ਦੁਰਬਾਸ਼ੇ ਆਤਮ ਹੋਈ ਭਰਿਸ਼ਟ, ਕਾਹਨੇ ਕ੍ਰਿਸ਼ਨੇ ਖੇਲ ਰਚਾਇਆ। ਬੈਠਾ ਵਡ ਗੁਰ ਵਸ਼ਿਸ਼ਟ, ਪ੍ਰਭ ਅਬਿਨਾਸ਼ੀ ਭੇਵ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਗਊ ਗਰੀਬ ਨਿਮਾਣਿਆਂ ਪਾਵੇ ਸਾਰ, ਸਿਰ ਹੱਥ ਜੁਗੋ ਜੁਗ ਰੱਖਦਾ ਆਇਆ। ਆਇਆ ਕ੍ਰਿਸ਼ਨ ਭਗਤ ਦਵਾਰੇ। ਦੋਏ ਜੋੜ ਧਰਮ ਸੁਤ, ਕਰੇ ਨਿਮਸਕਾਰੇ। । ਧੰਨ ਸੋ ਵੇਲਾ ਧੰਨ ਸੁਹੰਜਣੀ ਰੁੱਤ, ਘਰ ਆਇਆ ਕ੍ਰਿਸ਼ਨ ਮੁਰਾਰੇ। ਪੰਜੇ ਪਾਂਡੋ ਖਾਲੀ ਦਿਸਣ ਬੁਤ, ਆਤਮ ਮੁਨਾਰੇ ਕਰਨ ਵਿਚਾਰੇ, ਪ੍ਰਭ ਅਬਿਨਾਸ਼ੀ ਸਦਾ ਚੇਤ, ਚੇਤਨ ਸਤਾ ਸਦਾ ਵਿਚਾਰੇ। ਜੋਤੀ ਜੋਤ ਸਰੂਪ ਹਰਿ, ਗਊ ਗਰੀਬ ਨਿਮਾਣਿਆਂ ਦੇਵੇ ਜਗਤ ਸਹਾਰੇ। ਬੋਲੇ ਹਰਿ ਸਨਮੁਖ। ਭਗਤ ਦਰ ਪੁੱਛਣ ਆਇਆ ਦੁੱਖ। ਇਕੋ ਦੇਵੇ ਸੱਚਾ ਵਰ, ਉਜਲ ਕਰੇ ਮੁਖ। ਸਚ ਭੰਡਾਰਾ ਦੇਵੇ ਭਰ, ਰਿਖੀਆਂ ਮੁਨੀਆਂ ਉਤਰੇ ਭੁੱਖ। ਇਕ ਖੁਲ੍ਹਾਏ ਸਾਚਾ ਸਰ, ਆਤਮ ਅਗਨ ਬੁਝਾਏ ਜੋ ਰਹੀ ਧੁਖ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜਨ ਭਗਤਾਂ ਕਰਾਏ ਸੁਫਲ ਮਾਤ ਕੁੱਖ। ਧਰਮ ਸੁਤ ਅੱਗੇ ਹਰਿ ਬਿਲਲਾਇਆ। ਦੁਰਬਾਸ਼ਾ ਰਿਖੀ ਦਰ ਮੰਗਣ ਆਇਆ। ਸਾਚਾ ਮੰਗੇ ਦਾਨ ਭਿਖ, ਬੀਸ ਸਹੰਸਰ ਸੰਤ ਬਿਲਲਾਇਆ। ਜੋਤੀ ਜੋਤ ਸਰੂਪ ਹਰਿ, ਸਾਚਾ ਦੇਵੇ ਕਿਰਪਾ ਕਰ, ਪੜਦਾ ਉਹਲਾ ਨਾ ਕੋਈ ਰਖਾਇਆ। ਸਾਚਾ ਭੋਜਨ ਦਰ ਪਕਾਣਾ। ਘਰ ਨਹੀਂ ਕੋਈ ਅੰਨ ਦਾਣਾ। ਜਿਹੜਾ ਬਹਿ ਕੇ ਸੰਤਾਂ ਖਾਣਾਂ। ਦੁਰਬਾਸ਼ਾ ਰਿਖੀ ਕਿਸ ਰਜਾਣਾ। ਧੁਰ ਦਰਗਾਹੋਂ ਕਿਸਮਤ ਕਿਹੜੀ ਲਿਖੀ, ਹਰਿ ਸ੍ਰੀ ਭਗਵਾਨਾ। ਔਖੀ ਦਿਸੇ ਧਾਰ ਤਿੱਖੀ, ਟੁਟਦਾ ਜਾਏ ਸਰਬ ਦਾ ਮਾਣਾ। ਦਰ ਦਵਾਰੇ ਆਵਣ ਵਾਲਾ ਰਿਖੀ, ਨਾਲ ਲੈ ਸੰਤ ਰਿਖ ਚਤੁਰ ਸੁਜਾਨਾ। ਜੋਤੀ ਜੋਤ ਸਰੂਪ ਹਰਿ, ਕਿਰਪਾ ਕਰ ਦੇਵੇ ਵਰ, ਹੋਏ ਦਰ ਨਿਮਾਣ ਨਿਮਾਣਾ। ਦਿਤਾ ਵਰ ਹਰਿ ਮੁਰਾਰੀ। ਕਿਰਪਾ ਆਪਣੀ ਆਪੇ ਧਾਰੀ। ਅਚਰਜ ਖੇਲ ਕਰੇ ਹਰਿ ਬਨਵਾਰੀ। ਦੁਰਬਾਸ਼ੇ ਰਿਖੀ ਚੜ੍ਹਦੀ ਜਾਏ ਖ਼ੁਮਾਰੀ ਤਨ ਅਫਾਰੀ। ਲਹਿੰਦੀ ਜਾਏ ਆਤਮ ਲੱਗੀ ਹੰਕਾਰ ਬਿਮਾਰੀ। ਕਾਇਆ ਝੂਠੀ ਵਹਿੰਦੀ ਜਾਏ, ਉਡਦਾ ਜਾਏ ਮਾਣ ਹੰਕਾਰੀ। ਪੰਜੇ ਪਾਂਡੋ ਸੰਗ ਦਰੋਪਦ ਵੇਂਹਦੀ ਜਾਏ, ਪਾਇਣ ਦਰਸ ਨੈਣ ਮੁਧਾਰੀ। ਜੋਤੀ ਜੋਤ ਸਰੂਪ ਹਰਿ, ਕਰੇ ਖੇਲ ਅਪਰ ਅਪਾਰੀ। ਭੀਮਾ ਗਿਆ ਹਰਿ ਦਵਾਰ। ਦੋਏ ਜੋੜ ਕਰੇ ਨਿਮਸਕਾਰ। ਸੁਣੋ ਰਿਖੀ ਹਰਿ ਗਿਰਧਾਰ। ਚਰਨ ਛੁਹਾਓ ਦਰ ਸਾਚੇ ਆਓ, ਭੋਜਨ ਭਰੇ ਭੰਡਾਰ, ਸਹਿੰਸਾ ਲਾਹੋ ਆਤਮ ਤ੍ਰਿਸ਼ਨਾ ਭੁੱਖ ਗਵਾਓ, ਆਪਣੀ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਸਭ ਦੇ ਕਰਮ ਰਿਹਾ ਵਿਚਾਰ। ਅੱਗੋਂ ਰਿਖੀ ਉਠ ਪੁਕਾਰੇ। ਚੜ੍ਹਦਾ ਜਾਏ ਤਨ ਅਫਾਰੇ। ਸੁਕਦਾ ਜਾਏ ਮੁਖ, ਨਾ ਦੇਵੇ ਕੋਈ ਸਹਾਰੇ। ਮਾਤ ਗਰਭ ਉਲਟਾ ਰੁੱਖ, ਆਤਮ ਤੁਟੇ ਹੰਕਾਰੇ। ਜੋਤੀ ਜੋਤ ਸਰੂਪ ਹਰਿ, ਕਰੇ ਕਰਾਏੇ ਜੋ ਮਨ ਭਾਏ, ਜਨ ਭਗਤਾਂ ਪਾਵੇ ਸਾਰੇ। ਦੁਰਬਾਸ਼ਾ ਦਏ ਦੁਹਾਈ। ਕੌਣ ਲੇਵੇ ਅੰਤ ਛੁਡਾਈ। ਨਾ ਹੋਏ ਕੋਈ ਸਹਾਈ। ਫੜਦਾ ਕੌਣ ਬਾਹੀਂ। ਦੂਰ ਦੁਰਾਡੇ ਵੇਖਣ ਥਾਉਂ ਥਾਈਂ। ਜੋਤ ਸਰੂਪੀ ਜੋਤ ਹਰਿ, ਜਨ ਭਗਤਾਂ ਦਰ ਸੁਹਾਇਆ ਆਸਣ ਲਾਇਆ ਚਾਈਂ ਚਾਈਂ। ਤਨ ਅਫਾਰਾ ਵੱਡਾ ਚੜ੍ਹਿਆ। ਜੋਤ ਸਰੂਪੀ ਹਰਿ ਜੀ ਫੜਿਆ। ਨਾ ਜਾਣੇ ਅੰਦਰ ਕੀ ਕੁਛ ਵੜਿਆ। ਕਾਇਆ ਝੂਠਾ ਮੰਦਰ ਲੱਗਾ ਭੰਨਣ, ਜਿਸ ਨੇ ਘੜਿਆ। ਜੋਤੀ ਜੋਤ ਸਰੂਪ ਹਰਿ, ਕੋਈ ਨਾ ਰਹੇ ਅੱਗੇ ਅੜਿਆ। ਉਠੇ ਉਠ ਉਠ ਬਲਧਾਰੇ। ਸਾਧ ਸੰਗਤ ਸੰਗ ਰਲਾਏ ਆਏ ਚਰਨ ਦਵਾਰੇ। ਜਿਸ ਘਰ ਸਾਚੇ ਚਰਨ ਛੁਹਾਏ, ਨਜ਼ਰੀ ਆਏ ਕ੍ਰਿਸ਼ਨ ਮੁਰਾਰੇ। ਤਨ ਅਫਾਰੇ ਸਾਰੇ ਲਾਹੇ, ਚਰਨੀ ਡਿੱਗੇ ਮੂੰਹ ਦੇ ਭਾਰੇ। ਰੋ ਰੋ ਦਰ ਤੇ ਮਾਰੇ ਨਾਅਰੇ। ਅਵਗੁਣ ਬਖ਼ਸ਼ ਹਰਿ ਜੀ ਸਾਰੇ। ਜੋਤ ਸਰੂਪੀ ਹਰਿ ਨਿਰੰਕਾਰੇ। ਅਵਗੁਣ ਬਖ਼ਸ਼ ਦੂਜੀ ਵਾਰੇ। ਜਾਮਾ ਧਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਵਾਰ ਬੰਕ ਕਲਜੁਗ ਸੁਹਾਇਆ, ਗੁਰਸਿਖ ਬਹਾਇਆ ਚਰਨ ਦਵਾਰੇ। ਜੋਤੀ ਜੋਤ ਸਰੂਪ ਹਰਿ, ਆਪਣਾ ਕੀਆ ਸਚ ਵਿਹਾਰੇ। ਕ੍ਰਿਸ਼ਨ ਕਾਹਨ ਹਰਿ ਮੁਰਾਰੀ। ਕਰੇ ਖੇਲ ਵਿਚ ਸੰਸਾਰੀ। ਦਵਾਪਰ ਤੁਟੀ ਕਲਜੁਗ ਗੰਢੀ ਅੰਤਮ ਵਾਰੀ। ਦੁਰਬਾਸ਼ਾ ਰਿਖੀ ਰੱਖੀ ਸ਼ਬਦ ਧਾਰ ਤਿੱਖੀ ਹੋਏ ਖੁਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਪੇ ਪਾਏ ਸਾਰੀ। ਸਚ ਸਰਨਾਈ ਚਰਨ ਗੁਰ ਪੂਰੇ। ਆਤਮ ਤ੍ਰਿਖਾ ਦਏ ਬੁਝਾਈ, ਉਤਰੇ ਸਗਲ ਵਸੂਰੇ। ਸਾਚੀ ਸਿੱਖਿਆ ਦੇ ਮਤ ਸਮਝਾਈ, ਸਰਬ ਕਲਾ ਭਰਪੂਰੇ। ਦੇਵੇ ਨਾਮ ਸੰਗਤ ਵਡਿਆਈ, ਆਤਮ ਜੋਤੀ ਸਾਚਾ ਨੂਰੇ। ਘਰ ਸਾਚੇ ਮਿਲਦੀ ਰਹੇ ਵਡਿਆਈ, ਆਸਾ ਮਨਸਾ ਹਰਿ ਜੀ ਪੂਰੇ। ਆਪ ਕਟਾਏ ਜਮ ਕੀ ਫਾਹੀ, ਪ੍ਰਗਟ ਹੋਇਆ ਪ੍ਰਭ ਹਾਜ਼ਰ ਹਜ਼ੂਰੇ। ਕਲਜੁਗ ਮਿਟੇ ਝੂਠੀ ਛਾਹੀ, ਕਿਰਪਾ ਕਰੀ ਵਡ ਸੂਰੇ। ਗੁਰਸਿਖਾਂ ਪ੍ਰਗਟਾਏ ਥਾਉਂ ਥਾਈਂ, ਨਾ ਜਾਣੇ ਦੂਰ ਨੇੜੇ। ਅੰਤਮ ਤਾਰੇ ਫੜ ਕੇ ਬਾਹੀਂ, ਵੱਸਿਆ ਰਹੇ ਆਤਮ ਨਗਰ ਖੇੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਏਕਾ ਗੇੜ ਗੇੜੇ। ਸਾਚਾ ਮਾਣ ਜਗਤ ਗੁਰ ਦਵਾਇਆ। ਜੋ ਜਨ ਚਰਨੀ ਡਿਗੇ ਆਣ, ਆਸਾ ਮਨਸਾ ਪ੍ਰਭ ਪੂਰਿਆ। ਆਪੇ ਕਰੇ ਜਗਤ ਪਛਾਣ, ਦੇਵੇ ਮਾਣ ਸ਼ਬਦ ਸਾਚੀ ਤੂਰਿਆ। ਆਪ ਚੁਕਾਏ ਜਮ ਕੀ ਕਾਨ, ਸੋਹੰ ਸ਼ਬਦ ਚਲਾਏ ਬਾਣ, ਜੋਤੀ ਨੂਰੋ ਨੂਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਦਿ ਜੁਗਾਦਿ ਆਸਾ ਮਨਸਾ ਪੂਰਿਆ। ਹਾਜ਼ਰ ਹਜ਼ੂਰ ਹਰਿ ਨਿਰੰਕਾਰਾ। ਜੋਤ ਸਰੂਪੀ ਖੇਲ ਅਪਾਰਾ। ਵੇਖੇ ਵਿਗਸੇ ਕਰੇ ਵਿਚਾਰ, ਲੱਖ ਚੁਰਾਸੀ ਸਰਬ ਪਸਾਰਾ। ਗੁਰਮੁਖਾਂ ਹੋਏ ਦਾਸਨ ਦਾਸੀ, ਜੋ ਜਨ ਆਏ ਚਲ ਦਵਾਰਾ। ਮਾਣ ਗਵਾਏ ਮਦਿਰਾ ਮਾਸੀ, ਬੇਮੁਖਾਂ ਅੰਤਮ ਕਰੇ ਖੁਆਰਾ। ਪ੍ਰਗਟ ਹੋਏ ਘਨਕਪੁਰ ਵਾਸੀ, ਸ਼ਬਦ ਡੰਡਾ ਹੱਥ ਵਿਚ ਭਾਰਾ। ਗੁਰਸਿਖ ਸਾਚੇ ਸੰਤ ਜਨਾਂ ਮਾਨਸ ਜਨਮ ਕਰੇ ਰਾਸੀ, ਸਾਚਾ ਦੇਵੇ ਨਾਮ ਰੰਗ ਅਪਾਰਾ, ਜੋ ਜਨ ਮੰਗਣ ਆਏ ਚਲ ਦਵਾਰਾ। ਕਰੇ ਸਚ ਪਿਆਰ ਵਡ ਜੋਧਨ ਜੋਧ, ਅੰਤਮ ਕਲ ਜਾਮਾ ਪਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਸਾ ਮਨਸਾ ਪੂਰਾ। ਪੂਰੀ ਆਸ ਹਰਿ ਦਵਾਰੇ। ਚਰਨ ਧਰਵਾਸ ਗੁਰਸਿਖ ਪਿਆਰੇ। ਦੁਸ਼ਟਾਂ ਦੂਤਾਂ ਕਰੇ ਨਾਸ, ਮਾਰੇ ਸ਼ਬਦ ਕਟਾਰੇ। ਜੋਤ ਸਰੂਪੀ ਸਭ ਦੇ ਅੰਦਰ ਰੱਖੇ ਵਾਸ, ਬੇਮੁਖ ਆਤਮ ਅੰਧ ਅੰਧਿਆਰੇ। ਇਕੋ ਜੋਤ ਮਾਤ ਪਤਾਲ ਅਕਾਸ਼, ਲੱਖ ਚੁਰਾਸੀ ਵਿਚ ਪਸਾਰੇ। ਪ੍ਰਭ ਅਬਿਨਾਸ਼ੀ ਪੁਰਖ ਅਬਿਨਾਸ਼, ਨਿਹਕਲੰਕ ਕਲ ਜਾਮਾ ਧਾਰੇ। ਘਨਕਪੁਰ ਰੱਖੇ ਵਾਸ, ਕਲਜੁਗ ਕਰੇ ਸਰਬ ਖੁਆਰੇ। ਗੁਰਮੁਖ ਵਿਰਲਾ ਰਸਨਾ ਗਾਏ ਸਵਾਸ ਸਵਾਸ, ਜਿਸ ਦੇਵੇ ਨਾਮ ਅਧਾਰੇ। ਹਰਿ ਹਿਰਦੇ ਰੱਖੇ ਵਾਸ, ਜੋਤ ਸਰੂਪੀ ਨਰ ਨਰਾਇਣ ਨਰ ਹਰਿ ਹਰਿ ਨਰ ਨਿਰੰਕਾਰੇ। ਨਰ ਨਰ ਨਿਰੰਕਾਰਿਆ। ਜੋਤ ਜੋਤ ਵਡ ਪਸਾਰਿਆ। ਜੋਤ ਅਧਾਰ ਖੇਲ ਅਪਾਰਿਆ। ਕਲਜੁਗ ਅੰਤਮ ਵਾਰਿਆ। ਸਤਿਜੁਗ ਸਾਚੇ ਦੇਵੇ ਸੱਚੀ ਸਿਕਦਾਰਿਆ। ਸਚ ਸੁਲਤਾਨ ਸੱਚਾ ਸ਼ਾਹ ਸੋਹੰ ਤਾਜ ਸਿਰ ਪਹਿਨਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਿਆ। ਅਛਲ ਅਛੱਲ ਕਰ ਵਲ ਛਲ ਸ੍ਰਿਸ਼ਟ ਸਬਾਈ ਆਪੇ ਆਪ ਭੁਲਾ ਰਿਹਾ। ਆਪ ਚਲਾਏ ਜਗਤ ਰੀਤ। ਬੇਮੁਖਾਂ ਪਰਖੇ ਮਾਤ ਨੀਤ। ਗੁਰਸਿਖਾਂ ਬਣੇ ਹਰਿ ਜੀ ਮੀਤ। ਮਾਨਸ ਜਨਮ ਗੁਰਮੁਖ ਸਾਚੇ ਜੀਤ। ਏਕਾ ਗਾਓ ਸੋਹੰ ਸੱਚਾ ਗੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖੇ ਸਦਾ ਸਦਾ ਅਤੀਤ। ਗੁਰ ਪੂਰਾ ਚਤੁਰ ਸੁਜਾਨਿਆਂ। ਗੁਰਸਿਖ ਆਤਮ ਦੇਵੇ ਬ੍ਰਹਮ ਗਿਆਨਿਆਂ। ਸਾਚਾ ਦੇਵੇ ਚਰਨ ਧਿਆਨ, ਕਰ ਕਰ ਵਡ ਮਿਹਰਬਾਨਿਆਂ। ਅਮਰਾ ਪਦ ਗੁਰਮੁਖ ਸਾਚੇ ਪਾਣ, ਹਰਿ ਦੇਵੇ ਨਾਮ ਨਿਸ਼ਾਨਿਆਂ। ਦਰ ਘਰ ਸਾਚੇ ਸ਼ਬਦ ਸਰੂਪੀ ਆਪੇ ਲਏ ਸੋਧ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਜਗਤ ਭਗਤ ਪਛਾਨਿਆਂ। ਭਗਤ ਪਛਾਣੇ ਹਰਿ ਭਗਵਾਨ। ਦਰਸ ਦਿਖਾਏ ਹਰਸ ਮਿਟਾਏ, ਆਤਮ ਜੋਤ ਜਗਾਏ ਮਹਾਨ। ਅੰਮ੍ਰਿਤ ਆਤਮ ਮੇਘ ਬਰਸ ਵਖਾਏ, ਤੇਜ ਕਰਾਏ ਕੋਟਨ ਭਾਨ। ਪਰਗਟ ਹੋ ਦਰਸ ਦਿਖਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਬਣਾਏ ਚਤੁਰ ਸੁਜਾਨ। ਚਤੁਰ ਸੁਜਾਨ ਹਰਿ ਭਗਵਾਨ। ਆਪ ਚੁਕਾਏ ਜਮ ਕੀ ਕਾਨ। ਸੱਚਾ ਦੇਵੇ ਨਾਮ ਰਸ ਪੀਣ ਖਾਣ। ਇਕ ਪਿਆਏ ਅੰਮ੍ਰਿਤ ਜਾਮ, ਮਾਰੇ ਸ਼ਬਦ ਬਾਣ ਮਹਾਨ। ਹਰਾ ਕਰਾਏ ਚਾਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਰਖਾਏ ਚਰਨ ਧਿਆਨ। ਦਰ ਘਰ ਮੰਦਰ ਤਨ ਸੁਹਾਇਆ। ਹਰਿ ਵਸੇ ਕਾਇਆ ਸਾਚੇ ਅੰਦਰ, ਸੁਖ ਆਸਣ ਡੇਰਾ ਲਾਇਆ। ਆਪੇ ਤੋੜੇ ਆਤਮ ਜੰਦਰ, ਸ਼ਬਦ ਹਥੌੜਾ ਇਕ ਰਖਾਇਆ। ਕਰੇ ਪ੍ਰਕਾਸ਼ ਕਾਇਆ ਅੰਧੇਰੀ ਕੰਦਰ, ਜੋਤ ਸਰੂਪੀ ਡਗਮਗਾਇਆ। ਮੂੰਡ ਮੁੰਡਾਏ ਗੋਰਖ ਤੇ ਮਛੰਦਰ, ਹਰਿ ਕੀ ਸਾਰ ਕੋਇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਵਸੇ ਆਤਮ ਅੰਦਰ, ਨਿਜ ਘਰ ਆਸਣ ਲਾਇਆ।