੧੮ ਹਾੜ ੨੦੧੭ ਬਿਕ੍ਰਮੀ ਦਰਬਾਰ ਵਿਚ ਜੇਠੂਵਾਲ
ਸਚਖੰਡ ਨਿਵਾਸੀ ਹਰਿ ਨਿਰੰਕਾਰ, ਘਰ ਸਾਚਾ ਸਚ ਸੁਹਾਇੰਦਾ। ਪੁਰਖ ਅਬਿਨਾਸ਼ੀ ਨਿਰਾਕਾਰ, ਨਿਰਵੈਰ ਆਪਣਾ ਨਾਉਂ ਧਰਾਇੰਦਾ। ਜੋਤ ਪਰਕਾਸ਼ੀ ਅਗੰਮ ਅਪਾਰ, ਖੰਡ ਬ੍ਰਹਿਮੰਡ ਸੁਹਾਇੰਦਾ। ਸਰਬ ਨਿਵਾਸੀ ਸਿਰਜਣਹਾਰ, ਆਦਿ ਅੰਤ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸਚ ਦਵਾਰਾ ਆਪ ਸੁਹਾਇੰਦਾ। ਸਚ ਦਵਾਰ ਸੁਹੰਜਣਾ, ਪਰਮ ਪੁਰਖ ਕਰਤਾਰ। ਜੋਤ ਜਗਾਏ ਆਦਿ ਨਿਰੰਜਣਾ, ਇਕ ਅਕੱਲਾ ਏਕੰਕਾਰ। ਸਾਚੇ ਮੰਦਰ ਬਹਿ ਬਹਿ ਸਜਣਾ, ਆਪ ਸੁਹਾਏ ਬੰਕ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਕਰਾਏ ਸਾਚੀ ਕਾਰ। ਕਾਰ ਕਰਦੰੜਾ ਪੁਰਖ ਅਕਾਲ, ਪਾਰਬ੍ਰਹਮ ਵੱਡੀ ਵਡਿਆਈਆ। ਜੁਗਾ ਜੁਗੰਤਰ ਖੇਲ ਨਿਆਰ, ਖੇਲਣਹਾਰ ਆਪ ਖਿਲਾਈਆ। ਲੱਖ ਚੁਰਾਸੀ ਫਲ ਵੇਖੇ ਡਾਲ, ਪੱਤ ਡਾਲ੍ਹੀ ਫੋਲ ਫੋਲਾਈਆ। ਹੱਟ ਵਿਕਾਏ ਕਾਲ ਦਿਆਲ, ਨਿਰਗੁਣ ਨਿਰਗੁਣ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਵੇਖ ਵਖਾਈਆ। ਆਪਣੀ ਰਚਨਾ ਲੱਖ ਚੁਰਾਸੀ ਵੇਖਣਹਾਰ, ਤ੍ਰੈ ਤ੍ਰੈ ਆਪਣੀ ਖੇਲ ਖਿਲਾਇੰਦਾ। ਨਿਰਗੁਣ ਦੀਆ ਕਰ ਉਜਿਆਰ, ਸਾਚਾ ਮੰਦਰ ਆਪ ਸੁਹਾਇੰਦਾ। ਕਵਲ ਨੈਣ ਮੀਤ ਮੁਰਾਰ, ਆਪ ਆਪਣੀ ਕਲ ਵਰਤਾਇੰਦਾ। ਸ਼ਬਦ ਅਗੰਮੀ ਸਚ ਜੈਕਾਰ, ਧੁਰ ਦਰਬਾਰਾ ਆਪ ਸੁਣਾਇੰਦਾ। ਘਟ ਘਟ ਅੰਦਰ ਕਰ ਪਸਾਰ, ਆਪ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਗਨ ਆਪ ਮਨਾਇੰਦਾ। ਲੱਖ ਚੁਰਾਸੀ ਰਚਨ ਰਚਾ, ਹਰਿ ਸਾਚਾ ਖੇਲ ਖਿਲਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾ, ਸਾਚਾ ਹੁਕਮ ਜਣਾਇੰਦਾ। ਧੁਰ ਫ਼ਰਮਾਣਾ ਇਕ ਸੁਣਾ, ਰਸਨਾ ਜਿਹਵਾ ਨਾ ਕੋਈ ਹਿਲਾਇੰਦਾ। ਆਪਣਾ ਤਾਣਾ ਆਪ ਤਣਾ, ਆਪਣਾ ਪੇਟਾ ਆਪ ਵਖਾਇੰਦਾ। ਸਾਚਾ ਰਾਣਾ ਬਣ ਧੁਰ ਦਰਗਹਿ, ਬੇਪਰਵਾਹ ਆਪਣਾ ਨਾਉਂ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇੰਦਾ। ਰੰਗ ਰਤੜਾ ਪਾਰਬ੍ਰਹਮ ਬੇਅੰਤ, ਮਹਿਮਾ ਅਗਣਤ ਗਣੀ ਨਾ ਜਾਈਆ। ਲੇਖਾ ਲਿਖੇ ਜੁਗਾ ਜੁਗੰਤ, ਜੁਗ ਜੁਗ ਵੱਡੀ ਵਡਿਆਈਆ। ਲੇਖਾ ਜਾਣੇ ਆਦਿ ਅੰਤ, ਅੰਤ ਆਦਿ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਲੇਖਾ ਦਏ ਸਮਝਾਈਆ। ਏਕਾ ਲੇਖਾ ਹਰਿ ਸਮਝਾਇਆ, ਬ੍ਰਹਮਾ ਵਿਸ਼ਨ ਸ਼ਿਵ ਉਠਾਇੰਦਾ। ਸਾਚੀ ਸੇਵਾ ਸੇਵਾਦਾਰ ਕਰਾਇਆ, ਭੇਵ ਅਭੇਦਾ ਆਪ ਖੁਲਾਇੰਦਾ। ਦੇਵੀ ਦੇਵਾ ਆਪ ਅਖਵਾਇਆ, ਆਪ ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਵਸਤ ਆਪਣੇ ਹੱਥ ਰਖਾਇੰਦਾ। ਸਾਚੀ ਵਸਤ ਲਾਲ ਗੁਲਾਲ, ਹਰਿ ਆਪਣੇ ਹੱਥ ਰਖਾਈਆ। ਦੋ ਜਹਾਨਾਂ ਬਣੇ ਦਲਾਲ, ਦਰ ਘਰ ਸਾਚੇ ਦਏ ਵਡਿਆਈਆ । ਲੇਖਾ ਚੁਕਾਏ ਕਾਲ ਮਹਾਂਕਾਲ, ਦੀਨ ਦਿਆਲ ਹੋਏ ਸਹਾਈਆ। ਵਸਾਏ ਧਰਮ ਸੱਚੀ ਧਰਮਸਾਲ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਕਰੇ ਕਰਾਏ ਸਦਾ ਪ੍ਰਿਤਪਾਲ, ਪ੍ਰਿਤਪਾਲਕ ਆਪ ਹੋ ਜਾਈਆ। ਆਪਣੇ ਫਲ ਲਗਾਏ ਡਾਲ, ਬ੍ਰਹਮਾ ਵਿਸ਼ਨ ਸ਼ਿਵ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਵਸਤ ਆਪਣੇ ਸੰਗ ਨਿਭਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰਨ ਧਿਆਨ, ਚਰਨ ਕਵਲ ਚਿਤ ਲਾਇਆ। ਪੁਰਖ ਅਬਿਨਾਸ਼ੀ ਬਖ਼ਸ਼ੇ ਦਾਨ, ਤੇਰਾ ਦਾਨ ਜੀਆਂ ਰਿਜ਼ਕ ਸਬਾਇਆ । ਹਉਂ ਸਖੀ ਮੰਗੇ ਬਣ ਬਣ ਕਾਹਨ, ਕਾਹਨਾ ਤੇਰਾ ਰੂਪ ਸਮਾਇਆ। ਹਰਿ ਰੱਖਣਾ ਏਕਾ ਮਾਣ, ਮਾਣ ਨਿਮਾਣਿਆਂ ਗਲੇ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਦਏ ਸਮਝਾਇਆ। ਸਾਚੀ ਧਾਰ ਹਰਿ ਨਿਰੰਕਾਰ, ਤ੍ਰੈ ਤ੍ਰੈ ਆਪ ਸਮਝਾਇੰਦਾ। ਮੇਰਾ ਰੂਪ ਥਿਰ ਦਰਬਾਰ, ਸਚਖੰਡ ਦਵਾਰ ਵੇਸ ਵਟਾਇੰਦਾ। ਅੰਸ ਬੰਸ ਖੇਲ ਨਿਆਰ, ਪੂਤ ਸਪੂਤਾ ਵੇਖ ਵਖਾਇੰਦਾ। ਸਾਚਾ ਸਚ ਦਏ ਹੁਲਾਰ, ਸਚ ਸਾਚੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਆਪ ਮਿਲਾਇੰਦਾ। ਮੇਲ ਮਿਲਾਵਣਹਾਰ ਗੋਪਾਲ, ਮਹਿਮਾ ਅਕਥ ਕਥੀ ਨਾ ਜਾਈਆ। ਵਿਸ਼ਨੂੰ ਉਠਾਇਆ ਆਪਣਾ ਲਾਲ, ਬ੍ਰਹਮੇ ਆਪਣੀ ਗੋਦ ਸੁਹਾਈਆ। ਸ਼ੰਕਰ ਬਣਿਆ ਆਪ ਦਲਾਲ, ਸਚ ਵਿਚੋਲਾ ਬੇਪਰਵਾਹੀਆ। ਚਰਨ ਪ੍ਰੀਤ ਨਿਭਾਏ ਲੱਗੀ ਨਿਭੇ ਨਾਲ ਨਾਲ, ਸਾਚੀ ਜੋੜੀ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਰੀਤ ਇਕ ਵਖਾਈਆ। ਸਾਚੀ ਰੀਤੀ ਹਰਿ ਨਿੰਰਕਾਰ, ਆਪਣੀ ਆਪ ਚਲਾਇੰਦਾ। ਤਿੰਨਾਂ ਕਰੇ ਇਕ ਪਿਆਰ, ਦਇਆ ਨਾਥ ਦਇਆ ਕਮਾਇੰਦਾ। ਸਚਖੰਡ ਦਵਾਰਾ ਖੋਲ੍ਹ ਕਿਵਾੜ, ਚਰਨ ਕਵਲ ਬਾਹਰ ਕਢਾਇੰਦਾ। ਆਪਣਾ ਰਸ ਆਪੇ ਕਰ ਤਿਆਰ, ਅੰਮ੍ਰਿਤ ਨਾਉਂ ਰਖਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰ, ਨਿਰਗੁਣ ਨਿਰਗੁਣ ਆਪ ਖਿਲਾਇੰਦਾ। ਵਿਸ਼ਨੂੰ ਫੜਿਆ ਨਿਰਾਕਾਰ, ਅਕਾਰ ਅਕਾਰ ਅਕਾਰਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾਇੰਦਾ। ਅੰਮ੍ਰਿਤ ਸਾਚਾ ਸਤਿਗੁਰ ਸਾਹਿਬ ਸੁਲਤਾਨ, ਸਚਖੰਡ ਦਵਾਰੇ ਹੱਥ ਰਖਾਇੰਦਾ। ਪੁਰਖ ਅਬਿਨਾਸ਼ੀ ਖੇਲ ਮਹਾਨ, ਤਖ਼ਤ ਨਿਵਾਸੀ ਆਪ ਕਰਾਇੰਦਾ। ਵਿਸ਼ਨੂੰ ਸ਼ਿਵ ਬ੍ਰਹਮਾ ਕਰ ਪਰਧਾਨ, ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਲ ਵਰਤਾਇੰਦਾ। ਸਾਚਾ ਅੰਮ੍ਰਿਤ ਹਰਿ ਭੰਡਾਰ, ਪੁਰਖ ਅਕਾਲ ਭਰਾਇਆ। ਵਿਸ਼ਨੂੰ ਕਰੇ ਸਚ ਪਿਆਰ, ਪੂਤ ਸਪੂਤਾ ਗਲੇ ਲਗਾਇਆ। ਆਪਣੀ ਰੱਤ ਕੱਢੇ ਬਾਹਰ, ਲਾਲ ਰੰਗਣ ਰੰਗ ਰੰਗਾਇਆ। ਬ੍ਰਹਮ ਤਤ ਕਰ ਤਿਆਰ, ਏਕਾ ਮਤ ਦਏ ਸਮਝਾਇਆ। ਸਾਚਾ ਸਤਿ ਵਿਚ ਸੰਸਾਰ, ਨਿਰਗੁਣ ਧਾਰ ਬੰਧਨ ਪਾਇਆ। ਸ਼ੰਕਰ ਮੇਲਾ ਸਚ ਦਵਾਰ, ਘਟ ਘਟ ਵਾਸੀ ਆਪ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰਸ ਆਪ ਚਵਾਇਆ। ਵਿਸ਼ਨੂੰ ਰੱਤ ਅੰਮ੍ਰਿਤ ਰਸ, ਹਰਿ ਅਮਰ ਅਮਰ ਵਖਾਇਆ। ਪੁਰਖ ਅਬਿਨਾਸ਼ੀ ਕਰਿਆ ਖੇਲ ਹੱਸ ਹੱਸ, ਨਿਰਗੁਣ ਆਪਣਾ ਰੂਪ ਵਟਾਇਆ। ਪੁਰਖ ਅਗੰਮੜਾ ਆਪਣਾ ਮਾਰਗ ਸਾਚਾ ਦੱਸ, ਸਾਚਾ ਰਾਹ ਇਕ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਾਲ ਗੁਲਾਲਾ ਰੰਗ ਚੜ੍ਹਾਇਆ। ਏਕਾ ਅੰਮ੍ਰਿਤ ਹਰਿ ਕਰਤਾਰਾ, ਸਾਚਾ ਸਚ ਵਖਾਇੰਦਾ। ਦੂਜੀ ਵਿਸ਼ਨੂੰ ਰਤੜੀ ਧਾਰਾ, ਰੱਤੀ ਰੱਤ ਰੰਗਾਇੰਦਾ। ਦੋਹਾਂ ਮੇਲਾ ਅਪਰ ਅਪਾਰਾ, ਪੁਰਖ ਕਰਤਾਰ ਆਪ ਕਰਾਇੰਦਾ। ਨਾ ਜਲ ਨਾ ਰੱਤ ਪਸਾਰਾ, ਦੋਹਾਂ ਮੇਲ ਮਿਲਾਇੰਦਾ। ਆਪਣਾ ਰੰਗ ਆਪੇ ਚਾੜ੍ਹਾ, ਰੰਗ ਰੰਗੀਲਾ ਵੇਖ ਵਖਾਇੰਦਾ। ਲਹੂ ਮਿਝ ਨਾ ਦਿਸੇ ਗਾਰਾ, ਹੱਡ ਮਾਸ ਨਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਖੁਲਾਇੰਦਾ। ਅੰਮ੍ਰਿਤ ਰੱਤ ਤਤ ਕਰ ਤਿਆਰ, ਹਰਿ ਸਾਚੇ ਬਣਤ ਬਣਾਈਆ। ਬ੍ਰਹਮਾ ਵਿਸ਼ਨ ਸ਼ਿਵ ਬਹਾਏ ਉਠਾਲ, ਦੇ ਮਤ ਆਪ ਸਮਝਾਈਆ। ਸਚਖੰਡ ਨਿਵਾਸੀ ਵਸੇ ਤ੍ਰੈ ਤ੍ਰੈਕਾਲ, ਤ੍ਰੈਕਾਲ ਦਰਸੀ ਭੇਵ ਨਾ ਰਾਈਆ। ਆਪਣਾ ਰੱਖੇ ਅੱਗੇ ਇਕ ਸਵਾਲ, ਸਵਾਲ ਸਵਾਮੀ ਦਏ ਸਮਝਾਈਆ। ਕਵਣ ਰੂਪ ਹੋਏ ਮਹਾਂਕਾਲ, ਕਵਣ ਦਵਾਰੇ ਕਾਲ ਵਖਾਈਆ। ਕਵਣ ਤੋੜੇ ਤੋੜਣਹਾਰ ਜੰਜਾਲ, ਜਾਗਰਤ ਜੋਤ ਕਵਣ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਦਏ ਵਧਾਈਆ। ਸਾਚੇ ਮੰਦਰ ਘੋਲਨ ਘੋਲਿਆ, ਅੰਮ੍ਰਿਤ ਰੱਤ ਕਰ ਤਿਆਰ। ਪੁਰਖ ਅਬਿਨਾਸ਼ੀ ਏਕਾ ਬੋਲਿਆ, ਵਿਸ਼ਨੂੰ ਸੁਣ ਤੇਰੀ ਪੁਕਾਰ। ਆਦਿ ਜੁਗਾਦੀ ਰਹੇ ਅਡੋਲਿਆ, ਬ੍ਰਹਮਾ ਤੇਰੀ ਪਾਵੇ ਸਾਰ। ਸ਼ੰਕਰ ਤੇਰਾ ਲਾਹੇ ਚੋਲਿਆ, ਚੋਲੀ ਰੰਗੇ ਆਪ ਨਿਰੰਕਾਰ। ਆਪੇ ਖੇਲਣਹਾਰਾ ਸਾਚੀ ਹੋਲਿਆ, ਲਾਲ ਗੁਲਾਲਾ ਰੰਗ ਚਾੜ੍ਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਕਰੇ ਸਚ ਵਿਹਾਰ। ਸਚ ਵਿਹਾਰਾ ਹਰਿ ਨਿਰੰਕਾਰਾ, ਧੁਰ ਦਰਬਾਰਾ ਆਪ ਕਰਾਇੰਦਾ। ਆਦਿ ਆਦਿ ਖੇਲ ਅਪਾਰਾ, ਦਿਸ ਕਿਸੇ ਨਾ ਆਇੰਦਾ। ਅੰਮ੍ਰਿਤ ਰਸ ਰੱਤ ਰਤੜੀ ਧਾਰਾ, ਰੱਤੀ ਰੱਤ ਰੱਤ ਰੰਗਾਇੰਦਾ। ਸਾਚਾ ਤਿਲਕ ਕਰ ਤਿਆਰਾ, ਪੁਰਖ ਅਬਿਨਾਸ਼ੀ ਆਪਣੇ ਹੱਥ ਟਿਕਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਲਗਾਏ ਵਾਰੋ ਵਾਰਾ, ਤਿੰਨਾਂ ਆਪਣੇ ਵਿਚ ਬੰਦ ਕਰਾਇੰਦਾ। ਉਚੀ ਕੂਕ ਬੋਲ ਜੈਕਾਰਾ, ਏਕਾ ਹੁਕਮ ਸੁਣਾਇੰਦਾ। ਲੱਖ ਚੁਰਾਸੀ ਵਰਤੇ ਵਰਤਾਰਾ, ਅਜੂਨ ਅਜੂਨੀ ਗੇੜ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਮਤ ਆਪ ਰਖਾਇੰਦਾ। ਲੱਖ ਚੁਰਾਸੀ ਭਰੇ ਭੰਡਾਰ, ਵਡ ਭੰਡਾਰੀ ਆਪ ਅਖਵਾਇੰਦਾ। ਜੀਵਾਂ ਜੰਤਾਂ ਦਏ ਅਧਾਰਾ, ਜੀਵਣ ਆਪਣਾ ਨਾਉਂ ਧਰਾਇੰਦਾ। ਨਾਰੀ ਕੰਤ ਕਰੇ ਸ਼ੰਗਾਰਾ, ਸਾਚੀ ਸੇਜ ਹੰਢਾਇੰਦਾ। ਬਣਾਏ ਬਣਤ ਅਗੰਮ ਅਪਾਰਾ, ਅਗੰਮ ਅਗੰਮੜਾ ਮੇਲ ਮਿਲਾਇੰਦਾ। ਹੱਡ ਮਾਸ ਨਾੜੀ ਚਮੜੇ ਵਸੇ ਬਾਹਰਾ, ਅੰਮੜਾ ਅੰਮੜੀ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਇਕ ਅਲਾਇੰਦਾ। ਧੁਰ ਫ਼ਰਮਾਣਾ ਸ਼ਬਦ ਜਣਾਇਆ, ਪੁਰਖ ਅਕਾਲ ਵੱਡੀ ਵਡਿਆਈਆ। ਲੱਖ ਚੁਰਾਸੀ ਗੇੜ ਬਣਾਇਆ, ਜੂਨ ਅਜੂਨੀ ਵੇਖ ਵਖਾਈਆ। ਚਾਰੇ ਜੁਗਾਂ ਬੰਧਨ ਪਾਇਆ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਕ ਲਗਾਈਆ। ਬ੍ਰਹਮ ਬ੍ਰਹਮ ਵੇਤਾ ਬ੍ਰਹਮ ਵਟਾਇਆ, ਰੂਪ ਅਨੂਪ ਆਪ ਦਰਸਾਈਆ। ਖੇਵਟ ਖੇਟਾ ਨਾਉਂ ਧਰਾਇਆ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਮਾਤ ਪਿਤਾ ਜਨਨੀ ਜਨ ਜਨ ਜਾਇਆ, ਧੰਨ ਧੰਨ ਜਣੇਦੀ ਮਾਈਆ। ਕਾਗਦ ਕਲਮ ਲਿਖ ਲਿਖ ਥੱਕੀ ਸ਼ਾਹਿਆ, ਚਾਰੇ ਵੇਦ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਿਲਕ ਲਏ ਲਗਾਈਆ। ਮਸਤਕ ਲੱਗਾ ਤਿਲਕ ਲਿਲਾਟ, ਵਿਸ਼ਨੂੰ ਕੂਕ ਕੂਕ ਪੁਕਾਰਿਆ। ਪੁਰਖ ਅਬਿਨਾਸ਼ੀ ਤੇਰਾ ਕਵਣ ਕਿਨਾਰਾ ਪਾਰ ਘਾਟ, ਕਵਣ ਦਵਾਰੇ ਬੈਠ ਕਰੇ ਖੇਲ ਨਿਰੰਕਾਰਿਆ। ਕਵਣ ਘਰ ਤੇਰਾ ਖੁਲ੍ਹੇ ਹਾਟ, ਕਵਣ ਵਣਜ ਹੋਏ ਵਣਜਾਰਿਆ। ਕਵਣ ਨੂਰ ਤੇਰਾ ਜੋਤ ਲਿਲਾਟ, ਕਵਣ ਨੂਰੋ ਨੂਰ ਉਜਿਆਰਿਆ। ਕਵਣ ਲੇਖਾ ਚੁਕਾਏ ਆਨ ਬਾਟ, ਲੱਖ ਚੁਰਾਸੀ ਪਾਵੇ ਸਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੋਲ੍ਹੇ ਭੇਵ ਅਗੰਮ ਅਪਾਰਿਆ। ਪੁਰਖ ਅਬਿਨਾਸ਼ੀ ਭੇਵ ਖੁਲ੍ਹਾਇਆ, ਵਿਸ਼ਨੂੰ ਏਕਾ ਇਕ ਸੁਣਾਇੰਦਾ। ਆਦਿ ਜੁਗਾਦੀ ਇਕ ਰਘੁਰਾਇਆ, ਦੂਸਰ ਹੋਰ ਨਾ ਕੋਈ ਦਸਾਇੰਦਾ। ਆਪਣਾ ਗੇੜਾ ਰਿਹਾ ਚਲਾਇਆ, ਗੇੜਾ ਆਪਣੇ ਹੱਥ ਰਖਾਇੰਦਾ। ਨੌ ਸੌ ਚੁਰਾਨਵੇ ਚੌਕੜੀ ਜੁਗ ਏਕਾ ਬੰਧਨ ਪਾਇਆ, ਦੂਸਰ ਬੰਧ ਨਾ ਕੋਈ ਰਖਾਇੰਦਾ। ਆਪਣਾ ਤੰਦਨ ਤੰਦ ਵਖਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਇਆ। ਨੌ ਸੌ ਚੁਰਾਨਵੇ ਚੌਕੜੀ ਜੁਗ ਕਵਣ ਧਾਰ, ਪ੍ਰਭ ਸਾਚੇ ਸਚ ਵਰਤਾਵਨੀ। ਕਵਣ ਰੂਪ ਆਵੇ ਵਿਚ ਸੰਸਾਰ, ਪੂਰਨ ਕਰੇ ਭਾਵਨੀ। ਕਵਣ ਸੋਹੇ ਬੰਕ ਦਵਾਰ, ਕਵਣ ਮੇਟੇ ਰੈਣ ਅੰਧੇਰੀ ਸ਼ਾਮਨੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਭੇਖ ਵੇਖ ਵਗੇ ਬਾਵਨੀ। ਪੁਰਖ ਅਬਿਨਾਸ਼ੀ ਆਪ ਅਲਾਇਆ, ਨਿਰਗੁਣ ਨਿਰਾਕਾਰ ਅਡੋਲ। ਵਿਸ਼ਨੂੰ ਤੇਰਾ ਲੇਖਾ ਦਏ ਵਖਾਇਆ, ਸ਼ਬਦ ਅਗੰਮੀ ਅਨਾਦੀ ਬੋਲ। ਜੁਗ ਜੁਗ ਪੰਧ ਦਏ ਮੁਕਾਇਆ, ਚੌਕੜੀ ਜੁਗ ਹੱਟ ਵਰੋਲੇ ਖੋਲ੍ਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਅੰਤ ਹਰਿ ਭਗਵੰਤ ਤੇਰੀ ਮੂਰਤ ਜਾਏ ਮੌਲ। ਸਾਚੀ ਮੂਰਤੀ ਮੂਰਤ ਅਕਾਲ ਅਕਾਲ, ਮੂਰਤੀ ਵਡ ਵਡਿਆਈਆ। ਪੁਰਖ ਅਬਿਨਾਸ਼ੀ ਆਪ ਆਪਣੇ ਲਏ ਭਾਲ, ਦੋ ਜਹਾਨਾਂ ਵੇਖ ਵਖਾਈਆ। ਆਪੇ ਬਣੇ ਸਾਲਸ ਸਾਲ, ਸਚ ਸਾਲਸੀ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਲਿਖਾਈਆ। ਚੌਕੜੀ ਜੁਗ ਅੰਤ ਕਰਾਵਣਾ, ਨੌ ਨੌ ਚਾਰ ਰਹਿਣ ਨਾ ਪਾਈਆ। ਵਿਸ਼ਨੂੰ ਭਗਵਾਨ ਮੇਲਾ ਆਪ ਮਿਲਾਵਣਾ, ਆਪ ਆਪਣਾ ਰੂਪ ਅਨੂਪ ਦਰਸਾਈਆ। ਆਪਣਾ ਤਿਲਕ ਹੱਥੀਂ ਫੇਰ ਲਗਾਵਣਾ, ਤੇਰੀ ਲਿਲਾਟ ਵਿਚ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਜੁਗ ਗੇੜਾ ਤਿਲਕ ਲਿਲਾਟੀ ਆਪ ਵਖਾਈਆ। ਬ੍ਰਹਮੇ ਤਿਲਕ ਲਿਲਾਟ ਲਗਾਇਆ, ਆਤਮ ਬ੍ਰਹਮ ਹੋਈ ਜਣਾਈਆ। ਪੜਦਾ ਉਹਲਾ ਆਪ ਹਟਾਇਆ, ਸਾਚੀ ਹਾਟ ਵੱਜੀ ਵਧਾਈਆ। ਆਤਮ ਖਾਟ ਸਾਚੀ ਸੇਜ ਨਰ ਹਰਿ ਪਾਇਆ, ਨਾਰੀ ਕੰਤ ਖੁਸ਼ੀ ਮਨਾਈਆ। ਨੇੜੇ ਵਾਟੀ ਪੰਧ ਮੁਕਾਇਆ, ਔਖੀ ਘਾਟੀ ਆਪ ਚੜ੍ਹਾਈਆ। ਦੀਵਾ ਬਾਤੀ ਮੰਦਰ ਸੁਹਾਇਆ, ਕਮਲਾਪਾਤੀ ਮੇਲ ਮਿਲਾਈਆ। ਗਾਈ ਗਾਥੀ ਸ਼ਬਦ ਅਲਾਇਆ, ਚਾਰ ਵੇਦਾਂ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤਿਲਕ ਲਏ ਲਗਾਈਆ। ਤਿਲਕ ਤਿਲਕ ਲੋਕਮਾਤ ਧਰ, ਧਰਨ ਧਵਲ ਸੁਹਾਇਆ। ਸਾਧ ਸੰਤ ਮੰਗਾਂ ਮੰਗਦੇ ਰਹੇ ਦਰ, ਪੁਰਖ ਅਬਿਨਾਸ਼ੀ ਭਿਛਿਆ ਪਾਇਆ। ਬਾਵਨ ਰੂਪ ਅੱਗੇ ਖੜ, ਬਲ ਦਵਾਰਾ ਮੰਗ ਮੰਗਾਇਆ। ਪਹਿਲੀ ਵਾਰ ਮਸਤਕ ਲਾਇਆ ਹਰਿ, ਨਿਰਗੁਣ ਸਰਗੁਣ ਵੇਸ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇਆ। ਬਾਵਨ ਤੇਰੀ ਸਾਚੀ ਧਾਰ, ਰੱਤ ਰੱਤ ਵਿਚ ਟਿਕਾਈਆ। ਤੇਰੀ ਆਸਾ ਜਗਤ ਪਿਆਰ, ਤ੍ਰਿਸ਼ਨਾ ਤ੍ਰਿਸ਼ਨਾ ਵੇਖ ਵਖਾਈਆ। ਤੇਰਾ ਫਲ ਸੱਚੀ ਗੁਲਜ਼ਾਰ, ਪੱਤ ਡਾਲ੍ਹੀ ਆਪ ਮਹਿਕਾਈਆ। ਤੇਰਾ ਬੂਟਾ ਹੋਇਆ ਉਜਿਆਰ, ਕਲੀ ਕਲੀ ਆਪ ਮਹਿਕਾਈਆ। ਨਾਮ ਧਰ ਵਿਚ ਸੰਸਾਰ, ਏਕਾ ਕੇਸਰ ਨਾਉਂ ਰਖਾਈਆ। ਨਾ ਕੋਈ ਜਾਣੇ ਜੀਵ ਜੰਤ ਗਵਾਰ, ਭੇਵ ਅਭੇਦਾ ਆਪ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਾਵਨ ਤੇਰੀ ਰੱਤੀ ਰੱਤ, ਅੰਦਰ ਪਾਈ ਬ੍ਰਹਮ ਮਤ, ਪੁਰਖ ਅਬਿਨਾਸ਼ੀ ਏਕਾ ਤਤ, ਧਰਨੀ ਧਰਤ ਧਵਲ ਦਏ ਸਮਝਾਈਆ। ਸਾਚਾ ਕੇਸਰ ਕਰ ਤਿਆਰ, ਚਾਰ ਜੁਗ ਆਪ ਸਮਝਾਇਆ। ਜਗਤ ਜਗਦੀਸ਼ ਖੇਲ ਅਪਾਰ, ਪੰਡਤ ਪਾਧਾਂ ਵੇਖ ਵਖਾਇਆ। ਥੱਕਾ ਮਾਂਦਾ ਜੀਵ ਗਵਾਰ, ਹਰਿ ਕਾ ਰੂਪ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਚਲਾਇਆ। ਸਤਿਜੁਗ ਸਾਚਾ ਰਾਹ ਚਲਾਇਆ, ਹਰਿ ਸਾਚੇ ਵੱਡੀ ਵਡਿਆਈਆ। ਨਿਰਗੁਣ ਸਰਗੁਣ ਵੇਸ ਵਟਾਇਆ, ਵਰਨ ਗੋਤ ਨਾ ਕੋਈ ਜਣਾਈਆ। ਬ੍ਰਹਮੇ ਸੁੱਤ ਆਪ ਉਪਜਾਇਆ, ਏਕਾ ਵਿਦਿਆ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਦਏ ਖਿਲਾਈਆ। ਬਾਵਨ ਧਰਿਆ ਬਾਵਨ ਰੂਪਾ, ਭੇਖ ਅਵਲੱੜਾ ਇਕ ਰਖਾਇੰਦਾ। ਵਸਣਹਾਰਾ ਚਾਰੇ ਕੂਟਾ ਦਹਿ ਦਿਸ਼ਾ ਫੇਰੀ ਪਾਇੰਦਾ। ਇਕ ਲਗਾਇਆ ਸਾਚਾ ਬੂਟਾ, ਰਤਨ ਅਮੋਲਕ ਆਪ ਕਢਾਇੰਦਾ। ਆਪੇ ਦੇਵੇ ਸਾਚਾ ਝੂਟਾ, ਸਚ ਹੁਲਾਰਾ ਨਾਮ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇੰਦਾ। ਬ੍ਰਹਮੇ ਸੇਤਜ ਤੇਰੀ ਜੂਨੀ, ਬਾਵਨ ਆਪਣਾ ਰੰਗ ਰੰਗਾਇਆ। ਪੁਰਖ ਅਬਿਨਾਸ਼ੀ ਪੁਕਾਰ ਸੁਣੀ, ਸੁਣ ਦਾਤਾਰ ਵੇਸ ਵਟਾਇਆ। ਲੇਖਾ ਜਾਣੇ ਗੁਣ ਅਵਗੁਣੀ, ਗੁਣਵੰਤਾ ਬੇਪਰਵਾਹਿਆ। ਆਪਣੀ ਰੱਤ ਆਪੇ ਛਾਣ ਪੁਣੀ, ਪੁਣ ਛਾਣ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਫਲ ਦਏ ਖੁਆਇਆ। ਸਾਚਾ ਕੇਸਰ ਕਰ ਤਿਆਰ, ਚਾਰ ਜੁਗ ਆਪ ਸਮਝਾਇੰਦਾ। ਸਤਿਜੁਗ ਤ੍ਰੇਤਾ ਉਤਰੇ ਪਾਰ ਕਿਨਾਰ, ਦੁਆਪਰ ਆਪਣਾ ਮੁਖ ਛੁਪਾਇੰਦਾ। ਤ੍ਰੇਤਾ ਪਹਿਲੋਂ ਆਏ ਵਾਰ, ਤ੍ਰਿਆ ਵੇਖ ਵਖਾਇੰਦਾ। ਗੌਤਮ ਅਹੱਲਿਆ ਕਰ ਖਵਾਰ, ਏਕਾ ਹੁਕਮ ਸੁਣਾਇੰਦਾ। ਵਲੀਆ ਛਲੀਆ ਆਪ ਨਿਰੰਕਾਰ, ਅਛਲ ਅਛੱਲ ਭੇਵ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੂਪ ਵਟਾਇੰਦਾ। ਰੂਪ ਵਟਾਏ ਪੁਰਖ ਕਰਤਾਰ, ਆਦਿ ਜੁਗਾਦਿ ਵੱਡੀ ਵਡਿਆਈਆ । ਤ੍ਰੀਆ ਤ੍ਰੇਤਾ ਕਰ ਪਸਾਰ, ਰਾਮ ਰਾਮਾਂ ਨਾਉਂ ਧਰਾਈਆ। ਦਸਰਥ ਹੋਏ ਸੁੱਤ ਦੁਲਾਰ, ਜਗਤ ਅਯੁਧਿਆ ਭਾਗ ਲਗਾਈਆ। ਵਸ਼ਿਸ਼ਟ ਗੁਰੂ ਕਰ ਪਿਆਰ, ਏਕਾ ਰੰਗ ਰੰਗਾਈਆ। ਸ੍ਰਿਸ਼ਟ ਸਬਾਈ ਬਣ ਵਣਜਾਰ, ਸਾਚਾ ਵਣਜ ਇਕ ਕਰਾਈਆ। ਘਰ ਮੰਦਰ ਤਜ ਗੜ ਦਵਾਰ, ਬਨ ਧਾਰ ਫੇਰੀ ਪਾਈਆ। ਸਾਚੀ ਸੀਤਾ ਕਰ ਪਿਆਰ, ਜਨਕ ਸਪੁਤਰੀ ਆਪ ਪਰਨਾਈਆ। ਧਨੁੱਖ ਚਿੱਲਾ ਕਰ ਉਜਿਆਰ, ਉਚੀ ਕੂਕੇ ਦਏ ਦੁਹਾਈਆ। ਫਿਰੇ ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਪਰਬਤ ਫੇਰਾ ਪਾਈਆ। ਭਰਤ ਭਈਆ ਕਰ ਸਿਕਦਾਰ, ਸਾਚੀ ਸਿਖਿਆ ਇਕ ਸਮਝਾਈਆ। ਏਕਾ ਲਾਇਆ ਅੰਗੀਕਾਰ, ਲਛਮਣ ਆਪਣੇ ਅੰਗ ਲਗਾਈਆ। ਸ਼ਤਰੂਘਨ ਸੋਹੇ ਦਵਾਰ, ਛਤਰ ਏਕਾ ਹੱਥ ਉਠਾਈਆ। ਭਰਤ ਮੰਗੇ ਬਣ ਭਿਖਾਰ, ਅੱਗੇ ਆਪਣੀ ਝੋਲੀ ਡਾਹੀਆ। ਕਿਰਪਾ ਕਰੇ ਰਾਮ ਅਵਤਾਰ, ਏਕਾ ਕੇਸਰ ਰੱਤੀ ਹੱਥ ਫੜਾਈਆ। ਸਵਾ ਰੱਤੀ ਤੇਰਾ ਹੋਏ ਵਣਜ ਵਣਜਾਰ, ਚਾਰ ਜੁਗ ਲੇਖਾ ਤੇਰਾ ਸਕੇ ਨਾ ਕੋਈ ਗਿਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਪੁਰਖ ਬਿਧਾਤਾ, ਆਦਿ ਜੁਗਾਦਿ ਵੱਡੀ ਵਡਿਆਈਆ। ਸਾਚੀ ਵਸਤ ਝੋਲੀ ਪਾ, ਭਰਤ ਖ਼ੁਸ਼ੀ ਮਨਾਇੰਦਾ। ਸਾਹਿਬ ਸੱਚੇ ਤੇਰੀ ਸਰਨਾ, ਸਿਦਕ ਸਬੂਰੀ ਨਾਲ ਹੰਢਾਇੰਦਾ। ਸਚ ਦੀਪ ਇਕ ਜਗਾ, ਤੇਰਾ ਹਵਨ ਵੇਖ ਵਖਾਇੰਦਾ। ਤੇਰੇ ਦਰ ਦਰ ਸੀਸ ਝੁਕਾ, ਆਪਣਾ ਬਿਰਧ ਰਖਾਇੰਦਾ। ਤੂੰ ਕਮਲਾਪਾਤੀ ਹਓ ਨਿਰਗੁਣ ਸ੍ਰਿਸ਼ਟ ਸਬਾਈ ਜਾਣੇ ਭਰਾ, ਹਉਂ ਸੇਵਕ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਰਾਮ ਰਾਮਾ ਆਪ ਸਮਝਾਇੰਦਾ। ਰਾਮ ਰਾਮ ਆਪ ਸਮਝਾਇਆ, ਭਰਤ ਆਪਣੀ ਵੰਡ ਵੰਡਾਈਆ। ਤੇਰੀ ਝੋਲੀ ਏਕਾ ਰੱਤੀ ਕੇਸਰ ਪਾਇਆ, ਲੋਕਮਾਤ ਵੱਜੀ ਵਧਾਈਆ। ਲੱਖ ਚੁਰਾਸੀ ਸੇਸਰ ਬਣਕੇ ਆਇਆ, ਪਾਰਬ੍ਰਹਮ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸਤ ਵਸਤ ਅਨਮੋਲ, ਸਾਚੇ ਕੰਡੇ ਆਪੇ ਤੋਲ, ਸਾਚੇ ਤੱਕੜ ਆਪੇ ਪਾਈਆ। ਸਾਚੇ ਤੱਕੜ ਆਪੇ ਤੋਲਿਆ, ਤੋਲ ਤੋਲੇ ਆਪੇ ਗਿਰਵਰ ਗਿਰਧਾਰ। ਰਾਮ ਰਾਮ ਅੱਖਰ ਬੋਲਿਆ, ਰਾਮ ਰੂਪ ਆਪ ਕਰਤਾਰ। ਆਪ ਚੁਕਾਏ ਪੜਦਾ ਉਹਲਿਆ, ਦਿਸ ਨਾ ਆਏ ਵਿਚ ਸੰਸਾਰ। ਜਗਤ ਕਾਇਆ ਬਦਲੇ ਚੋਲਿਆ, ਨਿਰਗੁਣ ਸਰਗੁਣ ਕਰ ਪਿਆਰ। ਸ਼ਬਦ ਅਗੰਮੀ ਬੋਲੇ ਢੋਲਿਆ, ਏਕਾ ਬੋਲੇ ਸਚ ਜੈਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਆਪਣੀ ਕਾਰ। ਸਾਚੀ ਵਸਤ ਸਾਚੇ ਘਰ, ਹਰਿ ਸਾਚਾ ਆਪ ਟਿਕਾਈਆ। ਪੁਰਖ ਅਬਿਨਾਸ਼ੀ ਦਿਤਾ ਵਰ, ਏਕਾ ਕੰਡਾ ਦਏ ਫੜਾਈਆ। ਤ੍ਰੇਤਾ ਤੇਰਾ ਚੁੱਕੇ ਡਰ, ਗੜ ਹੰਕਾਰ ਦਏ ਤੁੜਾਈਆ। ਹਨਵੰਤਾ ਅੰਦਰ ਆਪੇ ਵੜ, ਬਲਵੰਤਾ ਬਲ ਧਰਾਈਆ। ਸੁਗਰੀਵ ਬਾਲੀ ਲਏ ਫੜ, ਅੰਗਦ ਅੰਗ ਵਖਾਈਆ। ਜਾਮਾਵੰਤ ਮੰਗੇ ਮੰਗ, ਦੇਵਣਹਾਰਾ ਬੇਪਰਵਾਹੀਆ। ਤੋੜਣਹਾਰਾ ਲੰਕਾ ਗੜ੍ਹ, ਏਕਾ ਇਕ ਕਰੇ ਚੜ੍ਹਾਈਆ। ਤੀਰ ਕਮਾਨਾ ਹੱਥੀਂ ਫੜ, ਸ਼ਾਹ ਸੁਲਤਾਨਾ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਵਰਤਾਈਆ। ਸਾਚੀ ਰੱਤੀ ਕਰ ਤਿਆਰ, ਲੋਕਮਾਤ ਵੇਸ ਵਟਾਇਆ। ਤ੍ਰੇਤਾ ਤੇਰਾ ਪਾਰ ਕਿਨਾਰ, ਦੁਆਪਰ ਵੇਲਾ ਦਏ ਸੁਹਾਇਆ। ਸੋਲਾਂ ਕਲੀਆਂ ਕਰ ਸ਼ੰਗਾਰ, ਸੋਲਾਂ ਕਲ ਰੂਪ ਵਟਾਇਆ। ਸੋਹੇ ਸੀਸ ਮੁਕਟ ਸੱਚੀ ਦਸਤਾਰ, ਸਾਚੀ ਸਖੀਆਂ ਮੰਗਲ ਗਾਇਆ। ਬਣ ਗੁਰੂ ਵਿਚ ਸੰਸਾਰ, ਬਣ ਖੰਡ ਆਪਣਾ ਫੇਰਾ ਪਾਇਆ। ਮਥਰਾ ਗੋਕਲ ਬੰਨੇ ਧਾਰ, ਬਿੰਦਰਾਬਨ ਆਪ ਸੁਹਾਇਆ। ਜਮਨਾ ਕਿਨਾਰਾ ਆਰ ਪਾਰ ਮੰਝ ਧਾਰ, ਕਾਲੀ ਨਾਗ ਫੰਦਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਹੱਥ ਟਿਕਾਇਆ। ਸਾਚੀ ਵਸਤ ਨਾਮ ਰੱਤੀ, ਰੱਤੀ ਰੱਤ ਰੰਗਾਇੰਦਾ। ਸਰਬ ਜੀਆਂ ਦਾ ਕਮਲਾਪਤੀ, ਕਵਲ ਨੈਣ ਨੈਣ ਮਟਕਾਇੰਦਾ। ਆਪਣੀ ਲਿਖੇ ਆਪੇ ਪੱਟੀ, ਆਪਣਾ ਅੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਆਇੰਦਾ। ਸਾਚੀ ਰੱਤੀ ਕਰ ਤਿਆਰ, ਕੇਸਰ ਆਪਣੇ ਹੱਥ ਉਠਾਈਆ। ਰਥ ਰਥਵਾਹੀ ਖੇਲ ਅਪਾਰ, ਖੇਲ ਅਵੱਲੜੀ ਆਪ ਚੁਕਾਈਆ। ਜਗਤ ਥਨੇਸਰ ਕਰ ਵਿਚਾਰ, ਭੂਮ ਭੂਮਕਾ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੱਤੀ ਸਚ ਲਿਲਾਟ, ਪੰਚਮ ਅਧਾਰੇ ਆਪਣੇ ਘਾਟ, ਮਸਤਕ ਟਿੱਕਾ ਦਏ ਲਗਾਈਆ। ਸਾਚੀ ਰੱਤੀ ਤਿਲਕ ਲਗਾਇਆ, ਕੇਸਰ ਆਪਣਾ ਨਾਉਂ ਧਰਾਇੰਦਾ। ਜਗਤ ਥਾਨੇਸਰ ਪਾਇਆ, ਸ੍ਰਿਸ਼ਟ ਸਬਾਈ ਆਪ ਖਪਾਇੰਦਾ। ਆਪਣਾ ਵੇਸ ਆਪ ਵਟਾਇਆ, ਨਿਰਗੁਣ ਨਿਰਗੁਣ ਜੋਤ ਜਗਾਇੰਦਾ। ਜੰਗਲ ਜੂਹ ਉਜਾੜ ਪਹਾੜ ਡੇਰਾ ਲਾਇਆ, ਚਰਨ ਕਵਲ ਆਪ ਰਖਾਇੰਦਾ। ਬੱਧਕ ਹੋ ਹੋ ਬਾਣ ਚਲਾਇਆ, ਤੀਰ ਨਿਸ਼ਾਨਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਧਾਰ ਰਖਾਇੰਦਾ। ਬੱਧਕ ਮਾਰਿਆ ਤੀਰ ਨਿਰਾਲਾ, ਚਰਨ ਕਵਲ ਕਵਲ ਛੁਹਾਈਆ । ਲਏ ਅੰਗੜਾਈ ਕ੍ਰਿਸ਼ਨਾ ਕਾਹਨਾ, ਕਾਹਨਾ ਆਪਣਾ ਰੂਪ ਵਟਾਈਆ। ਆਪੇ ਵੇਖੇ ਮਾਰ ਧਿਆਨਾ, ਪਿਛਲਾ ਲੇਖਾ ਰਿਹਾ ਮੁਕਾਈਆ। ਆਪੇ ਜਾਣੇ ਸਾਚਾ ਭਾਣਾ, ਹਰਿ ਭਾਣੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਰੱਤੀ ਦਏ ਵਡਿਆਈਆ। ਏਕਾ ਰੱਤੀ ਨਾਲ ਨਾਲ ਪਿਆਰ, ਕਾਹਨ ਘਨਈਆ ਆਪ ਕਰਾਇੰਦਾ। ਚਰਨ ਕਵਲ ਰੱਤ ਆਈ ਬਾਹਰ, ਏਕਾ ਹਿੱਸਾ ਵੰਡ ਵੰਡਾਇੰਦਾ। ਚੌਥਾ ਹਿੱਸਾ ਕਰ ਤਿਆਰ, ਚੌਥੇ ਜੁਗ ਤੇਰੀ ਝੋਲੀ ਪਾਇੰਦਾ। ਆਪਣੀ ਰਸਨਾ ਕਹੇ ਪੁਕਾਰ, ਸਵਾ ਰੱਤੀ ਨਾਉਂ ਰਖਾਇੰਦਾ। ਅਠਾਰਾਂ ਭਾਰ ਨਾ ਤੁਲੇ ਕੋਈ ਭਾਰ, ਬਨਾਸਪਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਕੇਸਰ ਇਕ ਉਪਜਾਇੰਦਾ। ਸਵਾ ਰੱਤੀ ਵਰ ਦਾਤਾਰ, ਏਕਾ ਏਕ ਰਖਾਇਆ। ਦੁਆਪਰ ਕਰਿਆ ਪਾਰ ਕਿਨਾਰ, ਕਲਜੁਗ ਲੋਕਮਾਤ ਫੇਰਾ ਪਾਇਆ। ਜੀਵ ਜੰਤ ਵਣਜ ਵਾਪਾਰ, ਬੇਅੰਤ ਆਪ ਵਖਾਇਆ। ਸਾਧ ਸੰਤ ਕਰਨ ਸ਼ੰਗਾਰ, ਜਗਤ ਬਿਭੂਤ ਰਹੇ ਹੰਢਾਇਆ। ਚਾਰੇ ਕੂਟ ਕਰਨ ਪੁਕਾਰ, ਲਾਲ ਰੰਗ ਨਾ ਕੋਇ ਚੜ੍ਹਾਇਆ। ਜੂਠ ਝੂਠ ਹੋਏ ਹਾਹਾਕਾਰ, ਆਸਾ ਤ੍ਰਿਸਨਾ ਮਨ ਲੁਭਾਇਆ। ਪੰਜ ਤਤ ਤਤ ਵਿਕਾਰ, ਰੱਤੀ ਰੱਤੀ ਨਾ ਕੋਈ ਦਸਾਇਆ। ਚੌਦਾਂ ਹੱਟ ਹੋਏ ਖੁਆਰ, ਚੌਦਾਂ ਤਬਕ ਰਹੇ ਕੁਰਲਾਇਆ। ਈਸਾ ਮੂਸਾ ਰੋ ਰੋ ਗਏ ਜ਼ਾਰੋ ਜ਼ਾਰ, ਸਾਚਾ ਕੇਸਰ ਹੱਥ ਨਾ ਆਇਆ। ਸੰਗ ਮੁਹੰਮਦ ਆਹੀਂ ਰਿਹਾ ਮਾਰ, ਅੱਲਾ ਰਾਣੀ ਨੈਣ ਸ਼ਰਮਾਇਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਆਪਣੀ ਵਸਤ ਆਪਣੇ ਹੱਥ ਰਖਾਇਆ। ਨਿਰਗੁਣ ਸਰਗੁਣ ਲਏ ਅਵਤਾਰ, ਪੰਜ ਤਤ ਦਏ ਵਡਿਆਇਆ। ਜਗੀ ਜੋਤ ਅਗੰਮ ਅਪਾਰ, ਨਾਨਕ ਆਪਣਾ ਨਾਉਂ ਧਰਾਇਆ। ਏਕਾ ਕੇਸਰ ਕਰ ਤਿਆਰ, ਆਪਣੇ ਅੰਮ੍ਰਿਤ ਵਿਚ ਮਿਲਾਇਆ। ਸਾਚਾ ਅੰਮ੍ਰਿਤ ਕਰ ਤਿਆਰ, ਆਪਣੇ ਮੁਖ ਚੁਆਇਆ। ਲਹਿਣਾ ਉਤਰਿਆ ਪਾਰ ਕਿਨਾਰ, ਦੇਣਾ ਕੋਇ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਕੇਸਰ ਦਏ ਸਮਝਾਇਆ। ਸਾਚਾ ਕੇਸਰ ਹਰਿ ਕਰਤਾਰ, ਏਕਾ ਵੇਖ ਵਖਾਇੰਦਾ। ਏਕਾ ਬੂਟਾ ਕਰ ਉਜਿਆਰ, ਪੱਤ ਡਾਲ੍ਹੀ ਆਪ ਮਹਿਕਾਇੰਦਾ। ਰੁਤੀ ਬਸੰਤ ਰੁਤ ਪਿਆਰ, ਅਮਰ ਅਮਰ ਫਲ ਲਗਾਇੰਦਾ। ਅੰਮ੍ਰਿਤ ਫਲ ਹੋਇਆ ਤਿਆਰ, ਰਾਮਦਾਸ ਆਪ ਅਖਵਾਇੰਦਾ। ਰਸ ਵੇਖੇ ਅਰਜਨ ਧਾਰ, ਪੱਕਾ ਬੂਟਾ ਵੱਢ ਵਖਾਇੰਦਾ। ਸਚ ਅਹੂਤੀ ਦੇਵੇ ਚਾੜ੍ਹ, ਲੋਹਾਂ ਉਪਰ ਬਹਾਇੰਦਾ। ਲੇਖਾ ਜਾਣੇ ਆਪਣੀ ਵਾਰ, ਹਰਿ ਸਾਚਾ ਆਪ ਕਰਾਇੰਦਾ। ਗੁਰ ਤੇਗ ਬਹਾਦਰ ਸਾਚੀ ਭੱਠੀ ਦੇਵੇ ਚਾੜ੍ਹ, ਉਪਰ ਆਪਣਾ ਘੋਲ ਘੁਮਾਇੰਦਾ। ਰੰਗ ਰੱਤੇ ਰੰਗ ਕਰ ਤਿਆਰ, ਸਚ ਲਿਲਾਰੀ ਵੇਖ ਵਖਾਇੰਦਾ। ਪੁਰਖ ਅਬਿਨਾਸ਼ੀ ਕਰੇ ਕਰਾਏ ਕਰਨੇਹਾਰ, ਆਪ ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਕੇਸਰ ਇਕ ਉਪਜਾਇੰਦਾ। ਸਾਚਾ ਕੇਸਰ ਕੇਸਰ ਰੱਤੀ, ਰੱਤੀ ਰੱਤ ਵਿਚ ਮਿਲਾਈਆ। ਦੁਸ਼ਟ ਦਮਨ ਉਪਜਾਇਆ ਜਤੀ ਸਤੀ, ਸਤਿ ਸਤਿ ਨਾਉਂ ਧਰਾਈਆ। ਸਾਚੀ ਨਾਰੀ ਮਿਲਿਆ ਏਕਾ ਪਤੀ, ਪਤ ਪਤਵੰਤਾ ਵਡ ਵਡਿਆਈਆ। ਘਰ ਜਗਾਏ ਬੈਠਾ ਨਿਰਗੁਣ ਬੱਤੀ, ਬੱਤੀ ਤੇਲ ਨਾ ਕੋਈ ਵਖਾਈਆ। ਸਚਖੰਡ ਦਵਾਰ ਵਖਾਏ ਏਕਾ ਹੱਟੀ, ਚੌਦਾਂ ਲੋਕ ਚਰਨਾਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬੂਟਾ ਦਏ ਲਗਾਈਆ। ਸਾਚਾ ਬੂਟਾ ਕੇਸਰ ਕਰ ਤਿਆਰ, ਅਰਜਨ ਭੇਟ ਚੜ੍ਹਾਇਆ। ਆਪੇ ਵੱਢੇ ਆਪਣੀ ਵਾਰ, ਸਚ ਕਿਰਸਾਨਾ ਹਰਿ ਅਖਵਾਇਆ। ਸਾਚੀ ਭੱਠੀ ਦੇਵੇ ਚਾੜ੍ਹ, ਤੇਗ ਬਹਾਦਰ ਜੋਤੀ ਲੰਬੂ ਅਗਨੀ ਲਾਇਆ। ਸਚ ਲਿਲਾਰੀ ਰੰਗ ਕਰਤਾਰ, ਗੋਬਿੰਦ ਚੋਲਾ ਇਕ ਬਣਾਇਆ। ਸਚਖੰਡ ਖੇਲ ਅਪਾਰ, ਲੋਕਮਾਤ ਵੇਖਣ ਆਇਆ। ਕੇਸ ਗੜ੍ਹ ਹੋ ਤਿਆਰ, ਸੀਸ ਧੜ ਆਪ ਰੰਗਾਇਆ। ਉਪਰ ਚੜ੍ਹ ਬੋਲੇ ਕੂਕ ਕਰੇ ਪੁਕਾਰ, ਗੁਰਮੁਖਾਂ ਇਹ ਸਮਝਾਇਆ। ਆਪੇ ਖੰਡਾ ਖਿਚ ਕਟਾਰ, ਆਪਣੇ ਹੱਥ ਰਿਹਾ ਚਮਕਾਇਆ। ਕੋਈ ਆਏ ਪਹਿਲੀ ਵਾਰ, ਗੁਰ ਗੁਰ ਕਾ ਰੂਪ ਸਮਾਇਆ। ਸਿੰਘ ਦਇਆ ਕਰ ਪਿਆਰ, ਉਠ ਉਠ ਆਪਣਾ ਸੀਸ ਨਿਵਾਇਆ। ਸਤਿਗੁਰ ਪੂਰਾ ਜਾਏ ਚਰਨ ਬਲਹਾਰ, ਨਿਉਂ ਨਿਉਂ ਆਪਣਾ ਸੀਸ ਝੁਕਾਇਆ। ਆਪਣਾ ਖੰਡਾ ਆਪਣੀ ਗਰਦਨ ਆਪੇ ਮਾਰ, ਆਰ ਪਾਰ ਆਪ ਕਰਾਇਆ। ਗੁਰਸਿਖਾਂ ਕਰ ਪਿਆਰ, ਸਾਚੇ ਸੁੱਤ ਗੋਦ ਬਹਾਇਆ। ਆਪਣੀ ਰੰਗੀ ਲਹੂ ਧਾਰ, ਗੁਰਸਿਖ ਰੰਗ ਨਾ ਕੋਈ ਚੜ੍ਹਾਇਆ। ਗੁਰ ਤੇਗ ਬਹਾਦਰ ਤੇਰਾ ਪਿਆਰ, ਗੁਰ ਗੋਬਿੰਦ ਆਪਣੀ ਤੇਗ ਚੜ੍ਹਾਇਆ। ਜਗਤ ਜ਼ੁਲਮ ਕਰੇ ਖਵਾਰ, ਮਜ਼ਲੂਮਾਂ ਲਏ ਬਚਾਇਆ। ਪੰਚ ਪਿਆਰੇ ਕਰ ਤਿਆਰ, ਸਾਚਾ ਬਸਤਰ ਤਨ ਸਜਾਇਆ। ਆਪ ਆਪਣਾ ਕਰੇ ਖੇਲ ਕਰਤਾਰ, ਖੇਲਣਹਾਰਾ ਦਿਸ ਨਾ ਆਇਆ। ਸਾਚਾ ਰੰਗ ਕਰ ਤਿਆਰ, ਲਾਲ ਗੁਲਾਲਾ ਰੰਗ ਚੜ੍ਹਾਇਆ। ਸਤਿਜੁਗ ਕੂਕੇ ਉਠੇ ਕਰੇ ਪੁਕਾਰ, ਗੁਰ ਗੋਬਿੰਦ ਅੱਗੇ ਆਇਆ। ਤੇਰੀ ਜੋਤੀ ਜਗੀ ਅਪਾਰ, ਤੇਰੇ ਦਰਸ ਹਰਿ ਦਰ ਪਾਇਆ। ਤ੍ਰੇਤਾ ਆਇਆ ਆਪਣੀ ਵਾਰ, ਕੀਤਾ ਕੌਲ ਦਏ ਸਮਝਾਇਆ। ਦਰ ਦੁਆਪਰ ਰੋਵੇ ਜ਼ਾਰੋ ਜ਼ਾਰ, ਪੰਚਾਂ ਪ੍ਰੀਤੀ ਭੁੱਲ ਨਾ ਜਾਇਆ। ਯੁਧਿਸ਼ਟਰ ਢਹਿ ਢਹਿ ਪਏ ਚਰਨ ਦਵਾਰ, ਚਰਨ ਚਰਨੋਦਕ ਮੁਖ ਚਵਾਇਆ। ਕਲਜੁਗ ਆਈ ਅੰਤਮ ਵਾਰ, ਨਾਨਕ ਬੂਟਾ ਇਕ ਵਖਾਇਆ। ਗੁਰ ਅਰਜਨ ਆਪਾ ਉਤੋਂ ਵਾਰ, ਸਾਚਾ ਮੇਵਾ ਫਲ ਲਗਾਇਆ। ਗੁਰ ਤੇਗ ਬਹਾਦਰ ਕਰ ਤਿਆਰ, ਆਪਣਾ ਸੀਸ ਵਿਚ ਰਖਾਇਆ। ਸੱਚਾ ਵਖਾਏ ਜਗਤ ਵਿਹਾਰ, ਗੁਰ ਗੋਬਿੰਦ ਆਪਣਾ ਭੇਵ ਨਾ ਕਿਸੇ ਜਣਾਇਆ। ਸਾਚਾ ਅੰਮ੍ਰਿਤ ਬਾਟਾ ਕਰ ਤਿਆਰ, ਆਪਣੀ ਰੀਤੀ ਰਿਹਾ ਚਲਾਇਆ। ਜਗਤ ਪਤਾਸੇ ਪਾਏ ਕਰੇ ਮਿਠਾ ਖਾਰ, ਮਿਠਾ ਰਸ ਰਸ ਵਿਚ ਟਿਕਾਇਆ। ਸਾਚੀ ਰੱਤ ਵਿਚ ਕਰੇ ਅੰਮ੍ਰਿਤ ਰਾਸ, ਸਾਚਾ ਸਚ ਪਿਆਲਾ ਇਕ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਸਾਚੇ ਦਏ ਸਮਝਾਇਆ। ਸਤਿਜੁਗ ਤ੍ਰੇਤੇ ਦੁਆਪਰ ਕਲਜੁਗ, ਗੁਰ ਗੋਬਿੰਦ ਇਹ ਸਮਝਾਇੰਦਾ। ਜੁਗ ਜੁਗ ਔਧ ਜਾਏ ਲੰਘ, ਥਿਰ ਕੋਈ ਰਹਿਣ ਨਾ ਪਾਇੰਦਾ। ਹਰਿ ਕਾ ਭੇਵ ਨਾ ਰਹੇ ਗੁਝ, ਲੋਕਮਾਤ ਆਪ ਪਰਗਟਾਇੰਦਾ। ਆਪਣਾ ਭਾਣਾ ਆਪੇ ਰਿਹਾ ਸੁਝ, ਆਪਣੇ ਭਾਣੇ ਵਿਚ ਆਪ ਰਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਇਹ ਸਮਝਾਇੰਦਾ। ਸਤਿਜੁਗ ਉਠ ਨੌਜਵਾਨ, ਤੇਰਾ ਲੇਖਾ ਦਏ ਮੁਕਾਈਆ। ਸਾਚਾ ਸੁੱਤ ਮੇਰਾ ਬਲਵਾਨ, ਸਿੰਘ ਅਜੀਤ ਤੇਰੀ ਝੋਲੀ ਪਾਈਆ। ਮਸਤਕ ਟਿੱਕਾ ਲਾਏ ਇਕ ਨਿਸ਼ਾਨ, ਨਿਰਗੁਣ ਆਪ ਹੋਏ ਰੁਸ਼ਨਾਈਆ। ਤ੍ਰੇਤਾ ਤੇਰੇ ਵੇਖੇ ਮਕਾਨ, ਜੁਝਾਰ ਝੂਜ ਝੂਜ ਸਮਾਈਆ। ਦੁਆਪਰ ਤੇਰੀ ਮਿਟੇ ਆਣ, ਜ਼ੋਰਾਵਰ ਆਪਣਾ ਬਲ ਧਰਾਈਆ। ਕਲਜੁਗ ਸਕੇ ਨਾ ਕੋਈ ਪਛਾਣ, ਫਤਿਹ ਡੰਕਾ ਫਤਿਹ ਰਿਹਾ ਵਜਾਈਆ। ਚੌਹਾਂ ਲੇਖਾ ਚੁੱਕੇ ਵਿਚ ਜਹਾਨ, ਗੁਰ ਗੋਬਿੰਦ ਦਏ ਮੁਕਾਈਆ। ਕੋਇ ਜੀਵ ਜੰਤ ਨਾ ਸਕੇ ਕਰ ਪਛਾਨ, ਭੇਵ ਅਭੇਦਾ ਗਿਆ ਨਾ ਕਿਸੇ ਸਮਝਾਈਆ। ਏਕਾ ਵਸਿਆ ਸਚ ਨਿਸ਼ਾਨ, ਪੁਰਖ ਅਕਾਲ ਇਕ ਮਨਾਈਆ। ਗੁਰੂ ਗ੍ਰੰਥ ਗੁਰੂ ਗੁਰ ਆਣ, ਗੁਰ ਮੰਤਰ ਨਾਮ ਪੜ੍ਹਾਈਆ। ਪੁਰਖ ਅਬਿਨਾਸ਼ੀ ਸਦ ਮਿਹਰਵਾਨ, ਜੁਗ ਜੁਗ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਵਾ ਰੱਤੀ ਸਾਚਾ ਕੇਸਰ, ਗੁਰ ਗੋਬਿੰਦ ਆਪਣੀ ਝੋਲੀ ਪਾਈਆ। ਸਵਾ ਰੱਤੀ ਕੇਸਰ ਪੱਲੇ ਬੰਨੀ ਗੰਢ, ਸਤਿਗੁਰ ਪੂਰਾ ਖ਼ੁਸ਼ੀ ਮਨਾਇੰਦਾ। ਗੁਰਸਿਖਾਂ ਅੰਦਰ ਪਾਏ ਠੰਡ, ਅੰਮ੍ਰਿਤ ਆਤਮ ਮੁਖ ਚੁਆਇੰਦਾ। ਲੱਖ ਚੁਰਾਸੀ ਦੇਵੇ ਵੰਡਾਂ ਵੰਡ, ਆਪਣਾ ਹਿੱਸਾ ਆਪ ਕਰਾਇੰਦਾ। ਆਪੇ ਸੁੱਤਾ ਦੇ ਕਰ ਕੰਢ, ਕਰਵਟ ਆਪਣੀ ਨਾ ਬਦਲਾਇੰਦਾ। ਕਲਜੁਗ ਵੇਲਾ ਜਾਏ ਹੰਢ, ਮਾਛੂਵਾੜੇ ਇਹ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲ ਇਕ ਮਨਾਇੰਦਾ। ਪੁਰਖ ਅਕਾਲ ਹਰਿ ਹਰਿ ਮੰਨਿਆ, ਗੁਰ ਗੋਬਿੰਦ ਵੱਜੀ ਵਧਾਈਆ। ਚਾਰ ਸੁੱਤ ਚਾਰ ਜੁਗ ਚਾੜ੍ਹੇ ਚੰਨਿਆ, ਚਾਰ ਜੁਗ ਹੋਏ ਰੁਸ਼ਨਾਈਆ। ਕਲਜੁਗ ਬੇੜਾ ਤੇਰਾ ਬੰਨਿਆ, ਡੂੰਘੀ ਧਾਰ ਨਾ ਕੋਈ ਵਹਾਈਆ। ਗੁਰਸਿਖਾਂ ਦਵਾਰੇ ਫਿਰੇ ਭੰਨਿਆ, ਗੁਰਸਿਖਾਂ ਸੇਵ ਕਮਾਈਆ। ਗੁਰਸਿਖ ਆਪਣੀ ਕੁੱਖੋਂ ਜੰਮਿਆ, ਤਿਖੀ ਧਾਰ ਕਟਾਰ ਮਿਲਾਈਆ। ਤੇਰੀ ਤਾਬ ਸਕੇ ਨਾ ਕੋਈ ਝੱਲਿਆ, ਮਨ ਮਨਕਾ ਦਏ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਲਿਖਾਈਆ। ਗੁਰ ਗੋਬਿੰਦ ਸਚ ਦਵਾਰ, ਏਕਾ ਏਕ ਸੁਹਾਇੰਦਾ। ਪੁਰਖ ਅਕਾਲ ਕਰੇ ਪਿਆਰ, ਘਰ ਸਾਚੇ ਮੇਲ ਮਿਲਾਇੰਦਾ। ਦੋਹਾਂ ਰੰਗ ਏਕਾ ਧਾਰ, ਬ੍ਰਹਿਮੰਡ ਰੂਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਸਮਝਾਇੰਦਾ। ਸਾਚਾ ਲੇਖਾ ਹਰਿ ਨਿਰੰਕਾਰ, ਗੁਰ ਗੋਬਿੰਦ ਆਪ ਸਮਝਾਇਆ। ਤੇਰੀ ਰੱਤ ਕਰੇ ਪਿਆਰ, ਅੰਤਰ ਕੋਈ ਰਹਿਣ ਨਾ ਪਾਇਆ। ਤੇਰਾ ਬੀਜ ਬੀਜੇ ਸਾਚੇ ਵਤ ਵਿਚ ਸੰਸਾਰ, ਚਾਰ ਵਰਨ ਦਏ ਮਿਟਾਇਆ। ਏਕਾ ਮਤ ਕਰੇ ਕਰਤਾਰ, ਨੌ ਖੰਡ ਪ੍ਰਿਥਮੀ ਫੇਰਾ ਪਾਇਆ। ਏਕਾ ਹੱਟ ਖੋਲ੍ਹੇ ਦਵਾਰ, ਦੂਸਰ ਹੱਟ ਨਾ ਕੋਈ ਜਣਾਇਆ। ਤੀਰਥ ਤਟ ਮਾਰੇ ਮਾਰ, ਅਠਸਠ ਲੇਖਾ ਦਏ ਚੁਕਾਇਆ। ਤੇਰੀ ਖੋਲ੍ਹੇ ਗੱਠ ਆਪ ਨਿਰੰਕਾਰ, ਜੋ ਪੱਲੇ ਬੰਨ ਲਿਆਇਆ। ਪਰਗਟ ਹੋਏ ਵਿਚ ਸੰਸਾਰ, ਨਿਹਕਲੰਕ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਆਪ ਸਮਝਾਇਆ। ਸੁਣਿਆ ਭਾਣਾ ਹਰਿ ਭਗਵਾਨ, ਗੁਰ ਗੋਬਿੰਦ ਖ਼ੁਸ਼ੀ ਮਨਾਇੰਦਾ। ਪੁਰਖ ਅਬਿਨਾਸ਼ੀ ਤੇਰਾ ਕਵਣ ਮਕਾਨ, ਕਵਣ ਦਵਾਰੇ ਡੇਰਾ ਲਾਇੰਦਾ। ਕਵਣ ਵਖਾਏ ਮਾਤ ਨਿਸ਼ਾਨ, ਕਵਣ ਰੂਪ ਦਰਸਾਇੰਦਾ। ਕਵਣ ਹੋਏ ਤੇਰਾ ਮਕਾਨ, ਕਵਣ ਢੋਲਾ ਨਾਮ ਅਲਾਇੰਦਾ। ਕਵਣ ਮਾਰੇ ਨਿਰਾਲਾ ਬਾਣ, ਚਿੱਲਾ ਤੀਰ ਕਮਾਨ, ਕਵਣ ਉਠਾਇੰਦਾ। ਕਵਣ ਸਕੇ ਤੇਰਾ ਰੂਪ ਪਛਾਣ, ਕਵਣ ਵਿਚੋਲਾ ਮੇਲ ਮਿਲਾਇੰਦਾ। ਅਬਿਨਾਸ਼ੀ ਕਰਤਾ ਜਾਣੀ ਜਾਣ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਇੰਦਾ। ਗੋਬਿੰਦ ਵਿਚੋਲਾ ਲੋਕਮਾਤ, ਮਾਤਲੋਕ ਕਰੇ ਕੁੜਮਾਈਆ। ਸ਼ਬਦ ਢੋਲਾ ਤੇਰੀ ਦਾਤ, ਦੋ ਜਹਾਨਾਂ ਵੱਜੇ ਵਧਾਈਆ। ਤੇਰਾ ਨਾਮ ਸੱਚੀ ਕਰਾਮਾਤ, ਲੋਆਂ ਪੁਰੀਆਂ ਦਏ ਵਡਿਆਈਆ। ਤੇਰੇ ਮੰਦਰ ਖੋਲ੍ਹੇ ਤਾਕ, ਆਪਣਾ ਨੂਰ ਕਰੇ ਰੁਸ਼ਨਾਈਆ। ਤੇਰਾ ਹੱਟ ਵੇਖੇ ਸਾਚਾ ਹਾਟ, ਚੌਦਾਂ ਚੌਦਾਂ ਵੇਖ ਵਖਾਈਆ। ਤੇਰੀ ਸੇਜਾ ਸੋਹੇ ਸਾਚੀ ਖਾਟ, ਦੂਸਰ ਆਸਣ ਨਾ ਕੋਈ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਘਰ ਸਾਚਾ ਇਕ ਰਖਾਈਆ। ਗੋਬਿੰਦ ਹਰਿ ਹਰਿ ਜਾਣਿਆ, ਏਕਾ ਨਾਉਂ ਕਰਤਾਰ। ਤੇਰਾ ਖੇਲ ਸ੍ਰੀ ਭਗਵਾਨਿਆ, ਵਰਤੇ ਵਿਚ ਸੰਸਾਰ। ਆਪਾ ਆਪ ਕਰੇ ਕੁਰਬਾਨਿਆ, ਪੰਜ ਤਤ ਨਾ ਕੋਇ ਅਕਾਰ। ਏਕਾ ਘਰ ਸੋਹੇ ਮਿਹਰਵਾਨਿਆ, ਸੰਬਲ ਨਗਰੀ ਧਾਮ ਨਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਪਣੀ ਵਾਰ। ਸੰਬਲ ਨਗਰੀ ਸਚ ਦਵਾਰ, ਹਰਿ ਸਾਚੇ ਸਚ ਸਮਝਾਇਆ। ਪਰਗਟ ਹੋਏ ਆਪ ਨਿਰੰਕਾਰ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਸ਼ਬਦ ਸ਼ਬਦੀ ਵਾਜ ਲਏ ਮਾਰ, ਉਚੀ ਕੂਕੇ ਦਏ ਸੁਣਾਇਆ। ਚਾਰ ਵਰਨਾਂ ਕਰੇ ਪਿਆਰ, ਚੌਥਾ ਜੁਗ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਇਆ। ਕਲਜੁਗ ਵੇਲਾ ਅੰਤਮ ਆਵਣਾ, ਹਰਿ ਸਾਚਾ ਖੇਲ ਖਿਲਾਇੰਦਾ। ਪੁਰਖ ਅਬਿਨਾਸ਼ੀ ਜਾਮਾ ਪਾਵਣਾ, ਨਿਰਗੁਣ ਆਪਣਾ ਰੂਪ ਵਟਾਇੰਦਾ। ਬਵੰਜਾ ਅੱਖਰ ਵੇਖ ਵਖਾਵਣਾ, ਬਾਵਨ ਆਪਣੀ ਕਲ ਵਰਤਾਇੰਦਾ। ਪੈਂਤੀਸ ਅੱਖਰ ਰੰਗ ਰੰਗਾਵਣਾ, ਸਤਾਰਾਂ ਅੱਖਰ ਆਪਣੀ ਝੋਲੀ ਪਾਇੰਦਾ। ਦੋਏ ਰੂਪ ਇਕ ਕਰਾਵਣਾ, ਦੋਆ ਅੱਖਰ ਇਕ ਵਖਾਇੰਦਾ। ਤਿੰਨਾਂ ਲੋਕਾਂ ਸਿਫਰ ਸਿਫਰ ਸਿਫਰ ਆਪ ਕਰਾਵਨਾ, ਬੀਸ ਬੀਸ ਆਪਣਾ ਖੇਲ ਖਿਲਾਇੰਦਾ। ਬੀਸ ਸੌ ਆਪਣਾ ਰੰਗ ਚੜ੍ਹਾਵਨਾ, ਰੰਗ ਹੋਰ ਨਾ ਕੋਈ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾਇੰਦਾ। ਵੀਹ ਸੌ ਬਿਕ੍ਰਮੀ ਖੇਲ ਅਪਾਰਾ, ਆਪਣੀ ਰੱਤ ਦਏ ਜਲਾਈਆ। ਰੱਤੀ ਰੱਤ ਕਰ ਉਜਿਆਰਾ, ਅਗਨ ਲਾਟ ਇਕ ਵਖਾਈਆ। ਅਗਨ ਲਾਟ ਭਰ ਭੰਡਾਰਾ, ਅਸਮਾਨਾ ਧੂੰਆਂਧਾਰ ਬਣਾਈਆ। ਧੂੰਆਂਧਾਰ ਕਰੇ ਉਜਿਆਰਾ, ਜੋਤੀ ਜੋਤ ਕਰ ਰੁਸ਼ਨਾਈਆ। ਗੋਬਿੰਦ ਸਚ ਕਰੇ ਪਿਆਰਾ, ਬੰਕ ਦਵਾਰਾ ਇਕ ਵਖਾਈਆ। ਸਾਚੇ ਮੰਦਰ ਕਰ ਪਸਾਰਾ, ਸੰਬਲ ਆਪਣਾ ਗੜ੍ਹ ਵਸਾਈਆ। ਸ਼ਬਦ ਬੋਲ ਸਤਿ ਜੈਕਾਰਾ, ਗੋਬਿੰਦ ਤੇਰਾ ਨਾਉਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵੇਖ ਵਖਾਈਆ। ਲੱਖ ਚੁਰਾਸੀ ਵੇਖਣਹਾਰਾ, ਏਕਾ ਏਕ ਅਖਵਾਇਆ। ਕਲਜੁਗ ਆਈ ਅੰਤਮ ਵਾਰਾ, ਬ੍ਰਹਮਾ ਵਿਸ਼ਨੂੰ ਸ਼ਿਵ ਲਏ ਅੰਗੜਾਇਆ। ਪੁਰਖ ਅਬਿਨਾਸ਼ੀ ਜੋਤ ਜਗਾਈ ਲੋਕਮਾਤ ਹੋਇਆ ਉਜਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬੰਨੇ ਆਪਣੀ ਧਾਰਾ। ਏਕਾ ਜੋਤੀ ਏਕਾ ਧਾਰ, ਦੂਜੇ ਆਪਣੀ ਖੇਲ ਖਿਲਾਈਆ। ਤੀਜੇ ਬਰਸ ਹੋ ਤਿਆਰ, ਚੌਥੇ ਸ੍ਰਿਸ਼ਟੀ ਵੰਡ ਵੰਡਾਈਆ। ਪੰਚਮ ਪੰਚਾਂ ਪਾਵੇ ਸਾਰ, ਛੇਵੇਂ ਛੇਵੇਂ ਘਰ ਵੱਜੇ ਵਧਾਈਆ। ਸੱਤਵੇਂ ਸਤਿ ਪੁਰਖ ਨਿਰੰਜਣ ਸਾਚੀ ਕਾਰ, ਅੱਠਾਂ ਤੱਤਾਂ ਆਪ ਵਖਾਈਆ। ਨੌਵੇ ਦਰ ਖੇਲ ਕਰੇ ਆਪ ਕਰਤਾਰ, ਦਸਵੇਂ ਆਪਣਾ ਲੇਖਾ ਦਏ ਗਣਾਈਆ। ਸਾਚਾ ਬਾਲਾ ਕਰ ਤਿਆਰ, ਜੋਤ ਜਵਾਲਾ ਦਏ ਬੁਝਾਈਆ। ਸ਼ਾਹ ਕੰਗਾਲਾਂ ਪਾਵੇ ਸਾਰ, ਪ੍ਰਿਤਪਾਲਕ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੱਤੀ ਰੱਤ ਰਹਿਣ ਨਾ ਪਾਈਆ। ਰੱਤੀ ਰੱਤ ਪਾਈ ਹਵਨ, ਆਹੂਤੀ ਆਪ ਵਖਾਇੰਦਾ। ਲੇਖਾ ਚੁਕਾਏ ਅਵਣ ਗਵਣ, ਪਵਣ ਪਵਣਾਂ ਵਿਚ ਸਮਾਇੰਦਾ। ਅੰਮ੍ਰਿਤ ਮੇਘ ਬਰਸੇ ਸਵਣ, ਸਾਵਣ ਆਪਣਾ ਰੂਪ ਵਟਾਇੰਦਾ। ਲੇਖਾ ਜਾਣੇ ਪੌਣ ਪਵਣ, ਵਲ ਛਲਧਾਰੀ ਖੇਲ ਖਿਲਾਇੰਦਾ। ਤੋੜੇ ਹੰਕਾਰੀ ਗੜ੍ਹ ਰਾਵਣ, ਰਾਮ ਰਾਮਾ ਬਾਣ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਹੁਕਮ ਸੁਣਾਇੰਦਾ। ਹੁਕਮ ਸੁਣਾਇਆ ਧੁਰ ਫ਼ਰਮਾਣ, ਹਰਿ ਸਾਚਾ ਸ਼ਬਦ ਜਣਾਇੰਦਾ। ਸ਼ਬਦ ਫਟ ਹੋਏ ਕੁਰਬਾਨ, ਸਿਖ ਸ਼ੂਰਾ ਸੋ ਅਖਵਾਇੰਦਾ। ਹੱਥ ਫੜਾਏ ਨਾ ਕੋਈ ਕ੍ਰਿਪਾਨ, ਜਗਤ ਮਿਆਨ ਨਾ ਕੋਈ ਬਣਾਇੰਦਾ। ਨਿਰਗੁਣ ਰੂਪ ਨਿਗਹਬਾਨ, ਨਿਰਗੁਣ ਆਪਣਾ ਤੀਰ ਚਲਾਇੰਦਾ। ਸਤਿਗੁਰ ਜੋਧਾ ਨੌਜਵਾਨ, ਇਕ ਅਤੀਤਾ ਆਪ ਉਠਾਇੰਦਾ। ਪਤਤ ਪੁਨੀਤਾ ਕਰੇ ਪੁਣ ਛਾਣ, ਸਾਚੀ ਰੀਤਾ ਆਪ ਵਖਾਇੰਦਾ। ਰੱਤੀ ਰੱਤ ਗੁਣ ਨਿਧਾਨ, ਤਤ ਨੱਤ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰੰਗ ਆਪ ਰਖਾਇੰਦਾ। ਸਾਚਾ ਰੰਗ ਚਾੜ੍ਹਨਹਾਰਾ, ਦਸ ਇਕ ਕਰੇ ਕੁੜਮਾਈਆ। ਸਾਚਾ ਬਣੇ ਮਾਤ ਮੁਨਾਰਾ, ਸਾਢੇ ਤਿੰਨ ਹੱਥ ਵੇਖ ਵਖਾਈਆ। ਦਸਮ ਦਵਾਰੀ ਪਾਰ ਕਿਨਾਰਾ, ਵੀਹ ਸੌ ਦਸ ਬਿਕ੍ਰਮੀ ਨਾਲ ਰਲਾਈਆ। ਸੋਲਾਂ ਮੱਘਰ ਕਰ ਸ਼ੰਗਾਰਾ, ਸਾਚੀ ਚੋਲੀ ਆਪ ਰੰਗਾਈਆ। ਆਪੇ ਖਿਚੇ ਚਰਨ ਦਵਾਰਾ, ਸਚਖੰਡ ਦਵਾਰਾ ਇਕ ਵਡਿਆਈਆ। ਆਪੇ ਦੇਵੇ ਸਚ ਸਹਾਰਾ, ਸਾਚਾ ਸਾਚੀ ਕਰੇ ਖੇਲ ਰਘੁਰਾਈਆ। ਅੰਦਰ ਮੰਦਰ ਸੋਹੇ ਅੰਦਰ ਧਾਰਾ, ਸ਼ਬਦ ਸਿੰਘਾਸਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਲਾਲ ਗੁਲਾਲਾ ਰੰਗ ਚੜ੍ਹਾਈਆ। ਲਾਲ ਗੁਲਾਲਾ ਰੰਗ ਅਨਡਿਠਾ, ਰੰਗ ਰੰਗੇ ਰੰਗਣਹਾਰ। ਖੇਲੇ ਖੇਲ ਅਬਿਨਾਸ਼ੀ ਅਚੁੱਤਾ, ਆਦਿ ਜੁਗਾਦੀ ਸਾਚੀ ਧਾਰ। ਆਲਸ ਨਿੰਦਰਾ ਵਿਚ ਕਦੇ ਨਾ ਸੁੱਤਾ, ਸੁੱਤਾ ਰਹੇ ਸਰਬ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਸੁਹਾਏ ਆਪਣੀ ਰੀਤਾ, ਕਰੇ ਖੇਲ ਅਗੰਮ ਅਪਾਰ। ਸਾਚੀ ਰੁੱਤ ਸੁਹਾਵਨੀ ਹਰਿ ਸਾਚਾ ਆਪ ਸੁਹਾਇੰਦਾ। ਗੁਰ ਗੋਬਿੰਦ ਤੇਰੀ ਪੂਰ ਕਰਾਏ ਭਾਵਨੀ, ਭਾਣਾ ਆਪਣੇ ਹੱਥ ਰਖਾਇੰਦਾ। ਤੇਰੀ ਪੱਕੀ ਹਾੜੀ ਸਾਵਣੀ, ਫਲ ਬੂਟਾ ਵੇਖ ਵਖਾਇੰਦਾ। ਆਪਣੀ ਹੱਥੀਂ ਆਪੇ ਗਾਹਵਨੀ, ਦੂਸਰ ਨਾਲ ਨਾ ਕੋਈ ਰਲਾਇੰਦਾ। ਤੇਰੀ ਰੱਖੇ ਵਿਚ ਜ਼ਾਮਨੀ, ਜ਼ਾਮਨ ਇਕ ਗੁਰ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਅੰਗ ਇਕ ਵਖਾਇੰਦਾ। ਸਾਚੀ ਰੱਤ ਸਵਾ ਰੱਤੀ ਕੇਸਰ ਹਰਿ ਨਿਰੰਕਾਰ, ਸਾਚੀ ਸਚ ਕਰੇ ਜਣਾਈਆ। ਵੀਹ ਸੌ ਗਿਆਰਾਂ ਕਰਿਆ ਖ਼ਬਰਦਾਰ, ਪੰਜਾਂ ਪਿਆਰਿਆਂ ਲਏ ਉਠਾਈਆ। ਸਾਚੀ ਸਚ ਕਰੇ ਕਰਤਾਰ, ਕਰਨੀ ਕਰਤਾ ਆਪ ਕਰਾਈਆ। ਲਾਲ ਕਿਲਾ ਵੇਖ ਵਿਚਾਰ, ਦਿੱਲੀ ਫੇਰਾ ਪਾਈਆ। ਆਪਣਾ ਪੜਦਾ ਉਤੋਂ ਉਤਾਰ, ਗੁਰਸਿਖਾਂ ਹੇਠ ਵਿਛਾਈਆ। ਸੇਵਾ ਕਰਾਏ ਕਰਨੇਹਾਰ, ਸਾਚੀ ਸੇਵਕ ਸੇਵ ਕਮਾਈਆ। ਮੌਲੀ ਤੰਦ ਬਨੇ ਤੰਦ ਸ਼ੰਗਾਰ, ਸਾਚਾ ਸਗਨ ਰਿਹਾ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੀਹ ਸੌ ਬਿਕ੍ਰਮੀ ਗਿਆਰਾ ਦਸ ਦੋ ਵਾਰ ਪਾਰ ਕਿਨਾਰਾ, ਏਕਾ ਮਿਲਿਆ ਸਾਚਾ ਯਾਰਾ, ਯਾਰੀ ਯਾਰਾਂ ਨਾਲ ਨਿਭਾਈਆ। ਦਸਮ ਦਵਾਰੀ ਨਾਤਾ ਗਿਆ ਤੁੱਟ, ਪੁਰਖ ਅਕਾਲ ਪ੍ਰਭ ਪਾਇਆ। ਕਾਇਆ ਮੰਦਰ ਲੇਖਾ ਗਿਆ ਛੁੱਟ, ਸਚਖੰਡ ਦਵਾਰੇ ਆਪੇ ਬਹਾਇਆ। ਲੋਕਮਾਤ ਤ੍ਰੈਗੁਣ ਮਾਇਆ ਲੁੱਟ, ਗੁਰਸਿਖ ਖਾਲੀ ਹੱਥ ਰਖਾਇਆ। ਧਰਮ ਰਾਏ ਦਵਾਰਿਉਂ ਕੱfਢਆ ਕੁੱਟ, ਚਿਤਰ ਗੁਪਤ ਨੇੜ ਨਾ ਆਇਆ। ਲਾੜੀ ਮੌਤ ਗੁਤ ਸੁੱਟੀ ਪੁੱਟ, ਦਰ ਦਵਾਰ ਨਾ ਫੇਰਾ ਪਾਇਆ। ਆਵਣ ਜਾਵਣ ਗੁਰਸਿਖਾਂ ਗਿਆ ਛੁੱਟ, ਜਿਸ ਜਨ ਆਪਣੀ ਗੋਦ ਬਹਾਇਆ। ਲੱਖ ਚੁਰਾਸੀ ਵਿਚੋਂ ਲੱਭੀ ਏਕਾ ਮੁੱਠ, ਨੌ ਖੰਡ ਪ੍ਰਿਥਮੀ ਫੋਲ ਫੋਲਾਇਆ। ਅਬਿਨਾਸ਼ੀ ਕਰਤਾ ਗਿਆ ਤੁੱਠ, ਗੁਰ ਗੋਬਿੰਦ ਦਏ ਸਲਾਹਿਆ। ਭਰ ਪਿਆਲਾ ਜਾਮ ਪਿਆਇਆ ਏਕਾ ਘੁਟ, ਨਸ਼ਾ ਉਤਰ ਕਦੇ ਨਾ ਜਾਇਆ। ਵਿਚੋਂ ਕੱਢੇ ਵਾਸਨਾ ਖੋਟ, ਸ਼ਬਦ ਚੋਟ ਇਕ ਲਗਾਇਆ। ਆਪ ਉਠਾਏ ਆਲ੍ਹਣਿਉਂ ਡਿਗੇ ਬੋਟ, ਆਪ ਆਪਣੇ ਅੰਗ ਲਗਾਇਆ। ਦੇਵੇ ਨਾਮ ਭੰਡਾਰਾ ਅਤੋਟ, ਸੋਹੰ ਅੱਖਰ ਇਕ ਪੜ੍ਹਾਇਆ। ਗੁਰਸਿਖਾਂ ਉਪਰ ਸਤਿਗੁਰ ਪੂਰਾ ਤੁਠ, ਘਰ ਘਰ ਆਪਣਾ ਆਪਣਾ ਤਾਣ ਗੁਰਸਿਖਾਂ ਵਿਚ ਟਿਕਾਇਆ। ਗੁਰਸਿਖਾਂ ਦੀ ਰੱਖੀ ਸਦਾ ਓਟ, ਗੁਰਸਿਖ ਆਪਣਾ ਸੀਸ ਤਾਜ ਸੁਹਾਇਆ। ਗੁਰਸਿਖਾਂ ਨਗਾਰਾ ਘਰ ਘਰ ਵੱਜੇ ਚੋਟ, ਸਤਿਗੁਰ ਪੂਰਾ ਡੰਕਾ ਆਪ ਲਗਾਇਆ। ਲੱਭਦੇ ਫਿਰਦੇ ਕੋਟੀ ਕੋਟ, ਦਿਸ ਕਿਸੇ ਨਾ ਆਇਆ। ਕਲਜੁਗ ਜੀਆਂ ਮਾਇਆ ਮਮਤਾ ਭਰੀ ਨਾ ਪੋਟ, ਆਸਾ ਤ੍ਰਿਸ਼ਨਾ ਨਾ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਕਿਲੇ ਦਿਤਾ ਵਰ, ਨਾਨਕ ਲੇਖਾ ਨਾਲ ਮਿਲਾਇਆ। ਨਾਨਕ ਲੇਖਾ ਅਗੰਮ ਅਥਾਹ, ਮਹਿਮਾ ਅਕਥ ਕਥੀ ਨਾ ਜਾਈਆ। ਸ਼ਬਦ ਗੁਰੂ ਇਕ ਮਲਾਹ, ਚਾਰ ਵਰਨਾਂ ਗਿਆ ਸਮਝਾਈਆ। ਹਿੰਦੂ ਮੁਸਲਮ ਸਿਖ ਈਸਾਈ ਭੈਣ ਭਰਾ, ਊਚ ਨੀਚ ਨਾ ਕੋਈ ਵਖਾਈਆ। ਸਤਿਗੁਰ ਪੂਰਾ ਸਦਾ ਮਲਾਹ, ਸਭ ਦਾ ਬੇੜਾ ਰਿਹਾ ਤਰਾਈਆ। ਨਿਮਾਣਿਆਂ ਗਲੇ ਲਏ ਲਗਾ, ਗ਼ਰੀਬ ਨਿਮਾਣੇ ਗੋਦ ਸੁਹਾਈਆ । ਜਰਵਾਣਿਆਂ ਦਰ ਦਏ ਦੁਰਕਾ, ਵਡ ਦਾਤਾ ਬੇਪਰਵਾਹੀਆ। ਲਾਲੋ ਤੇਰਾ ਲੇਖਾ ਦਏ ਮੁਕਾ, ਕਾਇਆ ਕਿਲਾ ਵੇਖ ਵਖਾਈਆ। ਲਾਲ ਕਿਲੇ ਚਰਨ ਛੁਹਾ, ਲਾਲ ਰੰਗ ਗੁਰ ਨਾਨਕ ਦਏ ਚੜ੍ਹਾਈਆ। ਦੋਹਾਂ ਵਿਚੋਲਾ ਬਣ ਮਲਾਹ, ਪੁਰਖ ਅਬਿਨਾਸ਼ੀ ਸੇਵ ਕਮਾਈਆ। ਅੰਗੀਕਾਰ ਲਏ ਕਰਾ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਸੰਮਤੀ ਸਚ ਵਿਹਾਰਾ, ਹਰਿ ਸਾਚਾ ਆਪ ਵਖਾਈਆ। ਸੰਮਤ ਗਿਆਰਾ ਸਚ ਵਿਹਾਰਾ, ਹਰਿ ਸਾਚੇ ਸਚ ਕਰਾਇਆ। ਲੇਖਾ ਲਿਖਿਆ ਅਪਰ ਅਪਾਰਾ, ਨਾ ਕੋਈ ਮੇਟ ਮਿਟਾਇਆ। ਸੰਮਤ ਸਤਾਰਾਂ ਸਤਾਰਾਂ ਹਾੜਾ, ਨੌ ਮਹੀਨੇ ਅਠਾਰਾਂ ਦਿਨ ਮਾਤ ਗਰਭ ਫੰਦ ਦਏ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚ ਲਗਾਇਆ। ਸੰਮਤ ਬਾਰਾਂ ਸਚ ਦਿਹਾੜਾ, ਹਾੜ ਸਤਾਰਾਂ ਵੱਜੀ ਵਧਾਈਆ। ਸੰਮਤ ਤੇਰਾਂ ਕਰਿਆ ਸਚ ਵਿਹਾਰਾ, ਲੋਕਮਾਤ ਰਿਹਾ ਚਲਾਈਆ। ਨਾ ਕੋਈ ਗੁਰ ਨਾ ਅਵਤਾਰਾ, ਗੁਰਸਿਖਾਂ ਦਏ ਵਡਿਆਈਆ। ਏਕਾ ਭਰੇ ਸਚ ਭੰਡਾਰਾ, ਸਚ ਅਵਤਾਰਾ ਆਪ ਅਖਵਾਈਆ। ਊਚਾਂ ਨੀਚਾਂ ਕਰਿਆ ਪਾਰ ਕਿਨਾਰਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਗੋਦ ਰਖਾਈਆ। ਅਠਾਰਾਂ ਬਰਨ ਨਾ ਕੋਈ ਵਣਜਾਰਾ, ਏਕਾ ਰੰਗਨ ਰੰਗ ਚੜ੍ਹਾਈਆ। ਏਕਾ ਸ਼ਬਦ ਇਕ ਜੈਕਾਰਾ, ਸੋਹੰ ਸੋ ਕਰੇ ਪੜ੍ਹਾਈਆ। ਏਕਾ ਮੰਦਰ ਇਕ ਦਵਾਰਾ, ਗੁਰ ਸਰਨ ਇਕ ਸਰਨਾਈਆ। ਏਕਾ ਰੱਖੇ ਰੱਖਣਹਾਰਾ, ਜੁਗ ਜੁਗ ਹਰਿਜਨ ਪੈਜ ਰਖਾਈਆ। ਭਗਤ ਵਛਲ ਹਰਿ ਗਿਰਧਾਰਾ, ਹਰਿ ਭਗਤ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰਚਨਾ ਆਪ ਰਚਾਈਆ। ਸੰਮਤ ਤੇਰਾਂ ਤੇਰੀ ਧਾਰ, ਤ੍ਰੈਲੋਕਾਂ ਆਪ ਚਲਾਇੰਦਾ। ਕਲਜੁਗ ਸੰਤਾਂ ਮਾਰੇ ਮਾਰ, ਸਾਚੇ ਸੰਤਾਂ ਮੇਲ ਮਿਲਾਇੰਦਾ। ਚੌਥੇ ਜੁਗ ਮਾਰੇ ਮਾਰ, ਖ਼ਾਕੀ ਬੰਦੇ ਖ਼ਾਕ ਮਿਲਾਇੰਦਾ। ਸ਼ਾਹ ਸੁਲਤਾਨਾਂ ਕਰ ਖ਼ਵਾਰ, ਤਖ਼ਤ ਤਾਜ ਮਿਟਾਇੰਦਾ। ਗੁਰਮੁਖ ਸਾਚੇ ਕਰ ਪਿਆਰ, ਸਾਚੇ ਦਰ ਸੁਹਾਇੰਦਾ। ਵਾਲੀ ਹਿੰਦ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਇੰਦਾ। ਕਲਜੁਗ ਆਈ ਅੰਤਮ ਵਾਰ, ਦਰ ਘਰ ਸੰਗ ਨਾ ਕੋਈ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਚੌਦਾਂ ਸਚ ਵਿਹਾਰ, ਏਕਾ ਇਕੀ ਪਾਵੇ ਵਿਚ ਸੰਸਾਰ, ਸਾਚੀ ਸਿਖੀ ਆਪ ਉਪਾਇੰਦਾ। ਸਾਚੀ ਸਿਖੀ ਏਕਾ ਰੰਗ, ਹਰਿ ਹਰਿ ਆਪ ਰੰਗਾਇਆ। ਸਤਿਗੁਰ ਪੂਰਾ ਸੂਰਾ ਸਰਬੰਗ, ਸਿਰ ਆਪਣਾ ਹੱਥ ਟਿਕਾਇਆ। ਨਾਮ ਵਜਾਏ ਇਕ ਮਰਦੰਗ, ਧੁਨ ਅਨਾਦੀ ਨਾਦ ਸੁਣਾਇਆ। ਆਤਮ ਸੇਜਾ ਸਚ ਪਲੰਘ, ਆਤਮ ਸੇਜਾ ਡੇਰਾ ਲਾਇਆ। ਗੁਰਮੁਖਾਂ ਭਿਛਿਆ ਰਿਹਾ ਮੰਗ, ਏਕਾ ਝੋਲੀ ਅੱਗੇ ਡਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਦਾਂ ਹੱਟਾਂ ਵੇਖ ਵਖਾਇਆ। ਚੌਦਾਂ ਹੱਟਾਂ ਪਾਰ ਕਿਨਾਰਾ, ਪੰਦਰਾਂ ਪੰਦਰਾਂ ਵੇਖ ਵਖਾਈਆ। ਤੀਰਥ ਤੱਟਾਂ ਪਾਰ ਕਿਨਾਰਾ, ਤਟ ਕਿਨਾਰਾ ਨਾ ਕੋਈ ਸੁਹਾਈਆ। ਗੁਰਮੁਖ ਸਾਚੇ ਕਰ ਤਿਆਰਾ, ਚਾਰ ਕੁੰਟ ਆਪ ਫਿਰਾਈਆ। ਏਕਾ ਸ਼ਬਦ ਸ਼ਬਦ ਜੈਕਾਰਾ, ਸ੍ਰਿਸ਼ਟ ਸਬਾਈ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਖੇਲ ਖਿਲਾਈਆ। ਕਿਰਪਾ ਕਰ ਖੇਲ ਖਿਲਾਇੰਦਾ, ਖ਼ਾਲਕ ਖ਼ਲਕ ਰੂਪ ਵਟਾਈਆ। ਸੰਮਤ ਸੋਲਾਂ ਵੇਸ ਵਟਾਇੰਦਾ, ਬਾਲਕ ਬਿਰਧ ਨਾ ਕੋਈ ਰਖਾਈਆ। ਸ਼ਾਹੋ ਭੂਪ ਨਾਉਂ ਧਰਾਇੰਦਾ, ਸਤਿ ਸਰੂਪ ਅਨ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਤੇਰਾ ਸਾਚਾ ਵਰ, ਹਰਿ ਸਾਚਾ ਪੂਰ ਕਰਾਈਆ। ਸੰਮਤ ਸੋਲਾਂ ਸੋਲਾਂ ਧਾਰ, ਸੋਲਾਂ ਸੋਲਾਂ ਵਿਚ ਟਿਕਾਈਆ। ਚਾਰ ਜੁਗ ਦਾ ਭਰਿਆ ਭੰਡਾਰ, ਕਲਜੁਗ ਅੰਤਮ ਦਏ ਵਰਤਾਈਆ। ਏਕਾ ਗੁਰ ਗੁਰੂ ਦਵਾਰ, ਗੁਰਚਰਨ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ ਸਚ ਦਵਾਰ, ਹਰਿ ਸਾਚਾ ਸਚ ਸੁਹਾਈਆ। ਪੈਂਤੀ ਅੱਖਰ ਵਸਿਆ ਬਾਹਰ, ਭੇਖ ਕੋਈ ਨਾ ਪਾਇੰਦਾ। ਬ੍ਰਹਮ ਵੇਤਾ ਨਾ ਕਰੇ ਵਿਚਾਰ, ਵੇਦ ਕਤੇਬ ਨਾ ਕੋਈ ਗਾਇੰਦਾ। ਸਤਾਰਾਂ ਅੱਖਰ ਨਿਰਗੁਣ ਧਾਰ, ਸਾਲ ਸਤਾਰਾਂ ਆਪ ਰਖਾਇੰਦਾ। ਸਾਲ ਸਤਾਰਵੇਂ ਹੋ ਉਜਿਆਰ, ਆਪ ਆਪਣੀ ਕਲ ਵਰਤਾਇੰਦਾ। ਪੰਚਮ ਸੀਸ ਤਾਜ ਕਰ ਉਜਿਆਰ, ਲੋਕਮਾਤ ਵੇਸ ਵਟਾਇੰਦਾ। ਸ਼ਬਦ ਅਨਾਦੀ ਬੋਲ ਜੈਕਾਰ, ਲੋਆਂ ਪੁਰੀਆਂ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਲ ਵਰਤਾਇੰਦਾ। ਕਲ ਵਰਤੰਤਾ ਹਰਿ ਭਗਵਾਨ, ਅੰਤਮ ਖੇਲ ਖਿਲਾਇੰਦਾ। ਇਕ ਵਖਾਏ ਸਚ ਨਿਸ਼ਾਨ, ਸਤਿਜੁਗ ਸਾਚਾ ਆਪ ਉਠਾਇੰਦਾ। ਸੰਮਤ ਸਤਾਰਾਂ ਹੋ ਪਰਧਾਨ, ਮਨ ਕਾ ਭਰਮ ਮਿਟਾਇੰਦਾ। ਸਚ ਸਖੀਆਂ ਮੇਲੇ ਸਾਚਾ ਕਾਹਨ, ਮਿਲ ਸਖੀਆਂ ਮੰਗਲ ਗਾਇੰਦਾ। ਸਾਚਾ ਮੇਲਾ ਸੁਰਤੀ ਰਾਮ, ਰਾਮ ਸੁਰਤੀ ਆਪ ਪਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰਾਹ ਵਖਾਇੰਦਾ। ਸੰਮਤ ਸਤਾਰਾਂ ਸਚ ਵਿਹਾਰਾ, ਹਰਿ ਸਾਚੇ ਸਚ ਕਰਾਇਆ। ਕਲਜੁਗ ਤੇਰਾ ਪਾਰ ਕਿਨਾਰਾ, ਸਤਿਜੁਗ ਸਾਚਾ ਰੰਗ ਚੜ੍ਹਾਇਆ। ਰੱਤੀ ਕੇਸਰ ਕਰ ਤਿਆਰਾ, ਸਿੰਘ ਪਰਗਟ ਹੱਥ ਫੜਾਇਆ। ਨਾਲ ਰਲਾਇਆ ਪ੍ਰੀਤਮ ਸਿੰਘ ਦੁਲਾਰਾ, ਭਰਤ ਸ਼ਤਰੂਘਨ ਮੇਲ ਮਿਲਾਇਆ। ਕਰੇ ਕਰਾਏ ਆਪਣੀ ਕਾਰਾ, ਕਲ ਆਪਣੀ ਆਪ ਵਰਤਾਇਆ। ਆਇਆ ਅੰਤਮ ਸਚ ਦਿਹਾੜਾ, ਹਾੜ ਸਤਾਰਾਂ ਖ਼ੁਸ਼ੀ ਮਨਾਇਆ। ਗੁਰਸਿਖ ਤੇਰਾ ਸਚ ਪਿਆਰਾ, ਹਰਿ ਸਾਚੇ ਆਪ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਅੰਮ੍ਰਿਤ ਆਪ ਵਖਾਇਆ। ਹਰਿ ਸੰਗਤ ਤੇਰਾ ਸਤਿ ਪਿਆਰ, ਹਰਿ ਅੰਮ੍ਰਿਤ ਰੂਪ ਵਟਾਇੰਦਾ। ਰੱਤੀ ਕੇਸਰ ਕਰ ਤਿਆਰ, ਸਵਾ ਰੱਤੀ ਮੇਲ ਮਿਲਾਇੰਦਾ। ਪੁਰਖ ਅਬਿਨਾਸ਼ੀ ਬੰਨ੍ਹੇ ਧਾਰ, ਤ੍ਰੈਗੁਣ ਰੂਪ ਨਾ ਕੋਈ ਦਰਸਾਇੰਦਾ। ਰੰਗ ਰੰਗੀਲਾ ਮੋਹਣ ਸਾਚਾ ਯਾਰ, ਸਾਚੀ ਸੇਜ ਹੰਢਾਇੰਦਾ। ਪਤਤ ਪੁਨੀਤਾ ਕਰੇ ਇਕ ਵਿਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੇਲ ਮਿਲਾਇੰਦਾ। ਸਾਚੀ ਰੱਤੀ ਗੁਰਸਿਖਾਂ ਰੱਤ, ਹਰਿ ਅੰਮ੍ਰਿਤ ਵਿਚ ਸਮਾਈਆ। ਏਕਾ ਦੇਵਣਹਾਰਾ ਬ੍ਰਹਮ ਮਤ, ਪਾਰਬ੍ਰਹਮ ਵੱਡੀ ਵਡਿਆਈਆ। ਹਰਿ ਸੰਗਤ ਤੇਰਾ ਏਕਾ ਨੱਤ, ਤਤਵ ਤਤ ਨਾ ਕੋਈ ਰਖਾਈਆ। ਰੱਖੇ ਹੱਥ ਸਿਰ ਸਮਰਥ, ਸਮਰਥ ਪੁਰਖ ਵੱਡੀ ਵਡਿਆਈਆ। ਸੋਹੰ ਸੋ ਪੂਜਾ ਪਾਠ, ਪੂਜਸ ਪੂਜਸ ਪੂਜ ਪੁਜਾਈਆ। ਆਪ ਉਤਾਰੇ ਔਖੇ ਘਾਟ, ਕਲਜੁਗ ਬੇੜਾ ਰਿਹਾ ਚਲਾਈਆ। ਅੱਗੇ ਨੇੜੇ ਰੱਖੇ ਵਾਟ, ਪਿਛਲਾ ਪੰਧ ਮੁਕਾਈਆ। ਘਰ ਘਰ ਜੋਤ ਜੋਤ ਜਗੇ ਲਲਾਟ, ਗੁਰਸਿਖ ਤੇਰਾ ਮਸਤਕ ਟਿੱਕਾ ਆਪ ਛੁਹਾਈਆ। ਤੇਰੀ ਸੇਜਾ ਸੋਏ ਖਾਟ, ਆਪਣਾ ਆਸਣ ਆਪ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਵਡ ਵਡਿਆਈਆ। ਹਰਿਜਨ ਵਡ ਵਡਿਆਈ ਦੇਵਣਹਾਰਾ, ਵਡ ਵੱਡਾ ਆਪ ਅਖਵਾਇੰਦਾ। ਪੰਜਾਂ ਮੇਲਾ ਮੇਲ ਮਿਲਾਵਣਹਾਰਾ, ਆਪ ਆਪਣਾ ਮੇਲ ਕਰਾਇੰਦਾ। ਏਕਾ ਕੇਸਰ ਫੜਕੇ ਵਿਚ ਸੰਸਾਰਾ, ਹਰਿ ਸੰਗਤ ਰੰਗ ਰੰਗਾਇੰਦਾ। ਭੁੱਖ ਨੰਗ ਨਾ ਰਹੇ ਦਵਾਰਾ, ਕਾਲ ਮਹਾਂਕਾਲ ਦਰ ਦੁਰਕਾਇੰਦਾ। ਸਾਚਾ ਸੰਗ ਸੱਚੀ ਸਰਕਾਰਾ, ਸਤਿਗੁਰ ਪੂਰਾ ਆਪ ਨਿਭਾਇੰਦਾ। ਆਤਮ ਅੰਧ ਚੁਕੇ ਅੰਧੇਰਾ, ਸੰਝ ਸਵੇਰ ਇਕ ਵਖਾਇੰਦਾ। ਭਰਮ ਗਵਾਏ ਹੇਰਾ ਫੇਰਾ, ਭਰਮ ਗੜ੍ਹ ਰਹਿਣ ਨਾ ਪਾਈਆ। ਲੇਖਾ ਚੁਕੇ ਤੇਰਾ ਮੇਰਾ, ਮੇਰਾ ਤੇਰਾ ਰੂਪ ਵਟਾਈਆ। ਪਰਗਟ ਹੋਇਆ ਸਿੰਘ ਸ਼ੇਰ ਦਲੇਰਾ, ਸਿੰਘ ਰੂਪ ਗੁਰਸਿਖ ਸਰਬ ਵਖਾਈਆ। ਹਰਿ ਸ਼ਬਦ ਮਨ ਚਾਓ ਘਨੇਰਾ, ਪੁਰਖ ਅਬਿਨਾਸ਼ੀ ਖ਼ੁਸ਼ੀ ਮਨਾਈਆ। ਗੁਰਸਿਖ ਵਸਦਾ ਰਹੇ ਘਰ ਤੇਰਾ, ਸਤਿਗੁਰ ਪੂਰਾ ਆਪ ਵਸਾਈਆ। ਭਾਗ ਲਗਾਏ ਕਾਇਆ ਖੇੜਾ, ਘਰ ਰੁੱਤੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਹਰਿ ਸੰਗਤ ਵਿਚ ਟਿਕਾਈਆ। ਸਾਚਾ ਕੇਸਰ ਚਰਨ ਕਵਲ, ਗੁਰ ਸੰਗਤ ਪਿਆਰ ਸਮਾਇੰਦਾ। ਦੇਵੇ ਵਡਿਆਈ ਉਪਰ ਧਵਲ, ਧਰਤੀ ਧਰਤ ਧਵਲ ਭਾਰ ਮਿਟਾਇੰਦਾ। ਤੇਰਾ ਕਰਜ਼ਾ ਲਾਹਿਆ ਕ੍ਰਿਸ਼ਨਾ ਸਾਵਲ ਸਵਲ, ਬੱਧਕ ਬਾਣ ਨਾ ਕੋਈ ਚਲਾਇੰਦਾ। ਗੁਰਸਿਖਾਂ ਅੰਦਰ ਆਪੇ ਮਵਲ, ਆਪਣਾ ਰੰਗ ਰੰਗਾਇੰਦਾ। ਗੁਰ ਗੋਬਿੰਦ ਛਕਾਈ ਏਕਾ ਪਵਲ, ਅੰਮ੍ਰਿਤ ਜਾਮ ਆਪ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਸਲਾਹਿੰਦਾ। ਸਵਾ ਰੱਤੀ ਕੇਸਰ ਕਿਰਪਾਨਿਧ, ਕਰਮ ਕਾਂਡ ਮੇਟ ਮਿਟਾਈਆ। ਗੁਰਸਿਖ ਤੇਰਾ ਕਾਰਜ ਕਰੇ ਸਿਧ, ਨੌ ਨਿਧ ਤੇਰੇ ਚਰਨਾਂ ਸੇਵ ਕਮਾਈਆ। ਆਪ ਬਣਾਈ ਆਪਣੀ ਬਿਧ, ਗੁਰਮੁਖ ਸਾਚੇ ਲਏ ਮਿਲਾਈਆ। ਤੀਰ ਨਿਰਾਲਾ ਗਿਆ ਵਿਧ, ਤਿਖੀ ਮੁਖੀ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਵਾ ਰੱਤੀ ਸਾਚਾ ਕੇਸਰ ਤੇਰਾ ਅੰਤ ਵਿਹਾਰਾ ਵਿਚ ਸੰਸਾਰ, ਸੰਮਤ ਸਤਾਰਾਂ ਹਾੜ ਸਤਾਰਾਂ ਦਏ ਕਰਾਈਆ। ਚਾਰ ਜੁਗ ਲੇਖਾ ਪੂਰ ਕਰਾਇਆ, ਸੰਮਤ ਸਤਾਰਾਂ ਵੱਜੀ ਵਧਾਈਆ। ਸਾਚੀ ਸੰਗਤ ਰੰਗ ਚੜ੍ਹਾਇਆ, ਦੂਸਰ ਰੰਗ ਕਿਸੇ ਰਹਿਣ ਨਾ ਪਾਈਆ। ਹਰਿ ਕਾ ਰੂਪ ਵਿਚ ਸੰਸਾਰ ਦਿਸ ਨਾ ਆਇਆ, ਵਿਭਚਾਰ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਾਲ ਰੰਗਨ ਇਕ ਰੰਗਾਈਆ। ਲਾਲ ਰੰਗ ਗਿਆ ਚੜ੍ਹ, ਸਤਿਗੁਰ ਸਾਚੇ ਆਪ ਚੜ੍ਹਾਇਆ। ਗੁਰਸਿਖ ਸਾਜਨ ਲਏ ਫੜ, ਚਰਨ ਦਵਾਰ ਆਪ ਬਹਾਇਆ। ਆਪ ਬੰਧਾਏ ਆਪਣੇ ਲੜ, ਏਕਾ ਪੱਲੂ ਹੱਥ ਰਖਾਇਆ। ਕਿਲਾ ਕੋਟ ਹੰਕਾਰੀ ਤੋੜ ਗੜ੍ਹ, ਆਪ ਆਪਣਾ ਦਰ ਵਖਾਇਆ। ਏਕਾ ਅੱਖਰ ਵਿਦਿਆ ਪੜ੍ਹ, ਹੰ ਬ੍ਰਹਮ ਰਿਹਾ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵੇਲਾ ਆਪ ਸੁਹਾਇਆ। ਸੰਮਤ ਸਤਾਰਾਂ ਲਾਲ ਰੰਗ, ਹਰਿ ਸੰਗਤ ਆਪ ਚੜ੍ਹਾਈਆ। ਸ੍ਰਿਸ਼ਟ ਸਬਾਈ ਹੋਏ ਨੰਗ, ਚਾਰੋਂ ਕੁੰਟ ਦਏ ਦੁਹਾਈਆ। ਪੰਜ ਤਤ ਤੁਟੇ ਕਾਚੀ ਵੰਗ, ਕਲਜੁਗ ਅੰਤਮ ਭੰਨ ਵਖਾਈਆ। ਮਾਨੁਸ ਮਾਨਖ ਹੋਏ ਭੰਗ, ਥਿਰ ਕੋਇ ਰਹਿਣ ਨਾ ਪਾਈਆ। ਅਕਾਸ਼ ਨਾ ਡੋਰੀ ਉਡੇ ਪਤੰਗ, ਗੁਡੀਆ ਲੋਕਮਾਤ ਕੁਰਲਾਈਆ। ਜੋ ਜਨ ਨਰ ਨਿਰੰਕਾਰ ਸਚ ਦਵਾਰ ਨੌ ਦਰ ਆਏ ਲੰਘ, ਮਿਲੇ ਮੇਲ ਸਾਚੇ ਮਾਹੀਆ। ਦੋ ਜਹਾਨਾਂ ਮਿਟੇ ਪੰਧ, ਜਮ ਕੀ ਫਾਸੀ ਤੁਟੇ ਫੰਦ, ਤੰਦਨ ਤੰਦ ਆਪ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਕੇਸਰ ਹਰਿ ਸੰਗਤ ਰੂਪ ਬਟਾਇਆ ਥਨੇਸਰ, ਥਿਰ ਘਰ ਸਾਚਾ ਇਕ ਵਸਾਈਆ। ਥਿਰ ਘਰ ਵਸਿਆ ਹਰਿ ਕਰਤਾਰ, ਹਰਿ ਸੰਗਤ ਆਪ ਵਖਾਇੰਦਾ। ਉਚ ਬਣਾਏ ਇਕ ਦਰਬਾਰ, ਲੋਕਮਾਤ ਵੇਸ ਵਟਾਇੰਦਾ। ਏਕਾ ਰੰਗ ਰੰਗੇ ਰੰਗਣਹਾਰ, ਲਾਲ ਗੁਲਾਲਾ ਰੰਗ ਚੜ੍ਹਾਇੰਦਾ। ਸਵਾ ਰੱਤੀ ਕੇਸਰ ਕਰ ਤਿਆਰ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਅੰਤਮ ਧਾਰ ਆਪ ਵਖਾਇੰਦਾ। ਅੰਤਮ ਧਾਰ ਹਰਿ ਹਰਿ ਕਰਿਆ, ਕਿਸੇ ਤੋਟ ਰਹਿਣ ਨਾ ਪਾਈਆ। ਚਾਰ ਜੁਗ ਚਾਰ ਵੇਦ ਚਾਰ ਵਰਨ ਚਾਰ ਬਾਣੀ ਚਾਰ ਖਾਣੀ ਆਸਾ ਪੂਰ ਕਰਿਆ, ਨਿਰਾਸਾ ਰਹਿਣ ਕੋਈ ਨਾ ਪਾਈਆ। ਗੁਰਸਿਖਾਂ ਅੰਦਰ ਵਾਸਾ ਰੱਖੇ ਹਰਿਆ, ਚਰਨ ਭਰਵਾਸਾ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਰੱਤੀ ਰੱਤ ਆਪ ਖਿਚਾਈਆ। ਰੱਤੀ ਰੱਤ ਖਿਚੀ ਡੋਰ, ਗੁਰ ਸੰਗਤ ਮੇਲ ਮਿਲਾਇੰਦਾ। ਅਰਸ਼ ਫਰਸ਼ ਰਿਹਾ ਹੋੜ, ਅੰਧ ਘੋਰ ਫੋਲ ਫੋਲਾਇੰਦਾ। ਲੇਖਾ ਚੁਕਾਏ ਤੋਰ ਮੋਰ, ਮਨਮੁਖ ਦਰ ਤੋਂ ਹੋੜ ਆਪ ਦੁਰਕਾਇੰਦਾ। ਗੁਰਸਿਖ ਚੜ੍ਹਾਏ ਆਪਣੇ ਘੋੜ, ਸਾਚਾ ਰਾਕੀ ਨਾਮ ਦੌੜਾਇੰਦਾ। ਹਰਿਜਨ ਆਪਣੇ ਆਪੇ ਲੋੜ, ਲੁੜੀਂਦੜਾ ਸਾਜਨ ਮੇਲ ਮਿਲਾਇੰਦਾ। ਪੁਰਖ ਨਿਰੰਜਣ ਆਪੇ ਬੌਹੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਲੀ ਸ਼ਾਹੀ ਆਪ ਮਿਟਾਇੰਦਾ। ਕਾਲਖ ਸ਼ਾਹੀ ਮਿਟਿਆ ਦਾਗ਼, ਸੰਮਤ ਸਤਾਰਾਂ ਵੱਜੀ ਵਧਾਈਆ। ਹਾੜ ਸਤਾਰਾਂ ਜਗੇ ਚਿਰਾਗ਼, ਗੁਰਸਿਖ ਘਰ ਹੋਏ ਰੁਸ਼ਨਾਈਆ। ਫੜ ਬਣਾਇਆ ਹੰਸ ਕਾਗ, ਸੋਹੰ ਮੋਤੀ ਚੋਗ ਚੁਗਾਈਆ। ਸੋਈ ਸੁਰਤੀ ਗਈ ਜਾਗ, ਜਾਗਰਤ ਜੋਤ ਇਕ ਵਖਾਈਆ। ਤ੍ਰੈਗੁਣ ਬੁਝੀ ਆਗ, ਤਤਵ ਤਤ ਵਿਚ ਸਮਾਈਆ। ਹਰਿ ਸੰਗਤ ਹੋਇਆ ਵਡ ਵਡ ਭਾਗ, ਵਡਭਾਗੀ ਖ਼ੁਸ਼ੀ ਮਨਾਈਆ। ਆਪ ਕਰਾਇਆ ਮਜਨ ਮਾਘ, ਧੂੜੀ ਟਿੱਕਾ ਮਸਤਕ ਖ਼ਾਕ ਰਮਾਈਆ। ਜੋ ਜਨ ਸਰਨਾਈ ਗਿਆ ਲਾਗ, ਰਾਏ ਧਰਮ ਨਾ ਦਏ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਏਕਾ ਕੇਸਰ ਤੇਰੀ ਰੱਤੀ ਰੱਤ ਬਣਾਈਆ। ਤੇਰੀ ਰੱਤ ਸਚ ਉਛਾਲ, ਲੋਕਮਾਤ ਕਰਾਇਆ। ਕਰੇ ਖੇਲ ਹਰਿ ਤਤ ਕਾਲ, ਤ੍ਰੈਗੁਣ ਤਤ ਆਪ ਤਪਾਇਆ। ਦਿਵਸ ਰੈਣ ਹੋਏ ਰਖਵਾਲ, ਗੁਰਸਿਖਾਂ ਸਾਚੇ ਲਏ ਬਚਾਇਆ। ਫਲ ਲਗਾਏ ਕਾਇਆ ਡਾਲ, ਅੰਮ੍ਰਿਤ ਫਲ ਆਪ ਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਵਖਾਇਆ। ਸਾਚਾ ਮੰਦਰ ਸੁਹਾਵਣਾ, ਸੁਹਾਏ ਆਪ ਨਿਰੰਕਾਰ। ਕਲਜੁਗ ਅੰਤਮ ਰੰਗ ਰੰਗਾਵਣਾ, ਚਾੜ੍ਹੇ ਰੰਗ ਸੱਚੀ ਸਰਕਾਰ। ਪੰਜ ਪਿਆਰੇ ਜੋਤ ਜਗਾਵਣਾ, ਇਕੀ ਇਕੀ ਇਕੀਆਂ ਉਤੋਂ ਵਾਰ। ਏਕਾ ਸਿਖੀ ਸਿਖ ਬਣਾਵਣਾ, ਚਾਰ ਵਰਨ ਕਰ ਖਵਾਰ। ਤੇਰੀ ਤਿਖੀ ਧਾਰ ਰਖਾਵਣਾ, ਵਾਲੋਂ ਨਿੱਕੀ ਵਿਚ ਸੰਸਾਰ। ਨੇਤਰ ਪੇਖ ਪੇਖ ਰੂਪ ਦਰਸਾਵਣਾ, ਦੀਨਾਂ ਅਨਾਥਾਂ ਦਏ ਅਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਲਾਏ ਪਾਰ। ਹਰਿ ਸੰਗਤ ਬੇੜਾ ਚੁਕਿਆ, ਕਰ ਕਿਰਪਾ ਦੀਨ ਦਿਆਲ। ਗੁਰਸਿਖ ਬੂਟਾ ਕਦੇ ਨਾ ਸੁੱਕਿਆ, ਹੋਏ ਸਹਾਈ ਆਪ ਕਿਰਪਾਲ। ਕਲਜੁਗ ਵੇਲਾ ਅੰਤਮ ਢੁਕਿਆ, ਫਲ ਦਿਸੇ ਨਾ ਕਿਸੇ ਡਾਲ। ਲੱਖ ਚੁਰਾਸੀ ਚੋਗ ਨਿਖੁਟਿਆ, ਘਰ ਘਰ ਵੇਸ ਕਰਾਏ ਕਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਇਆ ਮਿਹਰਵਾਨ। ਪੁਰਖ ਅਬਿਨਾਸ਼ੀ ਆਪਣਾ ਖੇਲ ਆਪੇ ਖੇਲਿਆ, ਦੇਵਣ ਆਇਆ ਦਾਨੀ ਦਾਨ। ਲੱਖ ਚੁਰਾਸੀ ਕੱਟੇ ਜੇਲਿਆ, ਬਖ਼ਸ਼ੇ ਚਰਨ ਧੂੜ ਅਸ਼ਨਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਦਾਨੀ ਦਾਨ। ਦਾਨ ਅਵਲੱੜਾ ਪੁਰਖ ਅਕਾਲਾ, ਏਕਾ ਸੋਹੰ ਜਾਪ ਜਪਾਇੰਦਾ। ਅਜਪਾ ਜਾਪ ਪਾਏ ਗਲ ਮਾਲਾ, ਭਗਤ ਭਗਤੀ ਭਗਤਾਂ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੀ ਵੰਡ ਵੰਡਾਇੰਦਾ। ਗੁਰਮੁਖ ਵੰਡੀ ਵੰਡ ਅਪਾਰ, ਸਤਿਗੁਰ ਪੂਰਾ ਆਪ ਵੰਡਾਈਆ। ਸੰਮਤ ਸਤਾਰਾਂ ਹਾੜ ਸਤਾਰਾਂ ਦਿਵਸ ਵਿਚਾਰ, ਦਿਵਸ ਰੈਣ ਵੇਖ ਵਖਾਈਆ। ਕਾਲਖ ਕਾਲ ਮੇਟੇ ਧਾਰ, ਲਾਲ ਲਾਲ ਲਾਲ ਰੰਗਾਈਆ। ਏਕਾ ਕੇਸਰ ਕਰੇ ਪਿਆਰ, ਸਵਾ ਰੱਤੀ ਰੱਤ ਸਮਾਈਆ। ਪਰਮੇਸ਼ਵਰ ਮੇਲਾ ਵਿਚ ਸੰਸਾਰ, ਪਰਮ ਪੁਰਖ ਆਪ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿ ਸੰਗਤ ਦੇਵੇ ਮਾਣ ਵਡਿਆਈਆ। ਸਾਚਾ ਅੰਮ੍ਰਿਤ ਭਰਿਆ ਭੰਡਾਰ, ਕੇਸਰ ਰੱਤੀ ਨਾਲ ਰੰਗ ਰੰਗਾਇਆ। ਸਿੰਘ ਬਿਸ਼ਨ ਬਣੇ ਇਕ ਵਰਤਾਰ, ਹਰਿ ਸੰਗਤ ਦਏ ਵਰਤਾਇਆ। ਰੋਗ ਸੋਗ ਚਿੰਤਾ ਦੁੱਖ ਲੱਥੇ ਦੁਖੜਾ ਭਾਰ, ਜੋ ਜਨ ਚਰਨ ਧਿਆਨ ਲਗਾਇਆ। ਉਜਲ ਮੁਖੜਾ ਹੋਏ ਵਿਚ ਸੰਸਾਰ, ਉਲਟਾ ਰੁਖੜਾ ਪੰਧ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬ੍ਰਹਮਾ ਵਿਸ਼ਨ ਸ਼ਿਵ ਦੇਵਣ ਆਇਆ ਦਾਨ, ਨੌ ਸੌ ਚੁਰਾਨਵੀਂ ਚੌਕੜੀ ਜੁਗ ਕਰੇ ਕਲਿਆਣ, ਹਰਿ ਸਿਖਾਂ ਵੇਖੇ ਮਾਰ ਧਿਆਨ, ਗੁਰਸਿਖਾਂ ਮੇਲ ਮਿਲਾਇਆ। ਹਰਿਸਿਖ ਹਰਿ ਹਰਿ ਵੇਖਣ ਆਇਆ, ਹਰਿ ਜੋਤੀ ਜੋਤ ਜਗਾ। ਗੁਰਸਿਖ ਗੁਰ ਗੁਰ ਗੋਦ ਬਹਾਇਆ, ਗੁਰ ਗੋਬਿੰਦ ਗਿਆ ਸਮਝਾ। ਮਾਣਕ ਮੋਤੀ ਚੋਗ ਚੁਗਾਇਆ, ਸੁਰਤੀ ਸੋਤੀ ਲਏ ਉਠਾ। ਵਰਨ ਗੋਤੀ ਪੰਧ ਮੁਕਾਇਆ, ਏਕਾ ਚੋਟੀ ਦਏ ਚੜ੍ਹਾ। ਪਾਂਧਾ ਪੋਥੀ ਨਾ ਕੋਈ ਪੜ੍ਹਾਇਆ, ਮੁੱਲਾਂ ਮਸੀਤੀ ਨਾ ਦਏ ਸੁਣਾ। ਗ੍ਰੰਥੀ ਪੰਥੀ ਨਾ ਰਾਹ ਤਕਾਇਆ, ਨਾ ਕੋਈ ਬਣੇ ਜਗਤ ਮਲਾਹ। ਸਤਿਗੁਰ ਪੂਰਾ ਆਪੇ ਆਪਣੇ ਵੇਖਣ ਆਇਆ, ਕਲਜੁਗ ਅੰਤਮ ਲਾਇਆ ਆਪਣਾ ਦਾਅ। ਨਿਰਗੁਣ ਸਰਗੁਣ ਵਿਚ ਸਮਾਇਆ, ਏਕਾ ਪੜਦਾ ਉੁਪਰ ਪਾ। ਗੁਰ ਨਾਨਕ ਢਾਕਨ ਕੋ ਪਤ ਏਕਾ ਸ਼ਬਦ ਗਾ ਉਚੀ ਕੂਕ ਗਿਆ ਸੁਣਾਇਆ, ਇਕ ਉਤਰੇ ਨਿਹਕਲੰਕ ਕਲਜੁਗ ਅੰਤਮ ਫੇਰੀ ਜਾਏ ਪਾ। ਪ੍ਰੇਮ ਪਟੋਲਾ ਗੁਰਸਿਖ ਤੇਰਾ ਰੂਪ ਵਖਾਇਆ, ਗਜਾਂ ਫੀਤੀਆਂ ਨਾਲ ਲਏ ਮਿਣਾ। ਸਿਰ ਆਪਣੇ ਉਤੇ ਲਏ ਟਿਕਾਇਆ, ਸਿਰ ਰੱਖੇ ਠੰਡੀ ਛਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਗਤ ਲਏ ਤਰਾ। ਤਾਰਨਹਾਰਾ ਆ ਗਿਆ, ਨਿਰਗੁਣ ਰੂਪ ਪੁਰਖ ਅਕਾਲ। ਦੀਵਾ ਬਾਤੀ ਜੋਤ ਜਗਾ ਗਿਆ, ਕਾਇਆ ਬੈਠ ਧਰਮ ਸੱਚੀ ਧਰਮਸਾਲ। ਗੁਰਸਿਖ ਉਪਜੇ ਮਨ ਵੈਰਾਗਿਆ, ਕੋਟਨ ਕੋਟੀ ਕੋਟ ਨਾ ਸਕੇ ਭਾਲ। ਘਰ ਜਗੇ ਜੋਤ ਚਰਾਗਿਆ, ਮੁਰਸ਼ਦ ਮੁਰੀਦਾਂ ਆਪੇ ਰਿਹਾ ਭਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰਦਰਗਾਹੀ ਬਣਿਆ ਮਾਤ ਦਲਾਲ। ਜਗਤ ਦਲਾਲ ਬਣਕੇ ਆਇਆ, ਨਿਰਗੁਣ ਆਪਣਾ ਰੂਪ ਵਟਾਇੰਦਾ। ਕਾਲ ਮਹਾਂਕਾਲਾ ਆਪਣੇ ਸੱਜੇ ਹੱਥ ਫੜਕੇ ਆਇਆ, ਆਪ ਆਪਣਾ ਸੰਗ ਨਿਭਾਇੰਦਾ। ਕਾਲ ਚਰਨਾ ਹੇਠ ਦੱਬਕੇ ਆਇਆ, ਉਪਰ ਆਪਣਾ ਭਾਰ ਰਖਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਆਪਣੀ ਉਂਗਲੀ ਲਾ, ਚਰਨ ਦਵਾਰਾ ਇਕ ਦਰਸਾ, ਏਕਾ ਅੱਖਰ ਆਪ ਪੜ੍ਹਾ, ਸ੍ਰਿਸ਼ਟ ਸਬਾਈ ਪੜ੍ਹਾਵਨ ਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਸਤਾਰਾਂ ਹਾੜ ਸਤਾਰਾਂ ਕਰੇ ਕਰਾਏ ਸਚ ਵਿਹਾਰ, ਗੁਰਮੁਖਾਂ ਕਰੇ ਇਕ ਪਿਆਰ, ਏਕਾ ਆਪਣੇ ਅੰਗ ਲਗਾਈਆ। ਗੁਰਸਿਖ ਸੱਜਣ ਜਿਸ ਆਪ ਜਗਾਇਆ, ਜਗਵਾਣਹਾਰ ਸਦਾ ਅਤੀਤ। ਸ੍ਰਿਸ਼ਟ ਸਬਾਈ ਰਿਹਾ ਸੁਆਇਆ, ਹਰਿ ਕਾ ਭੇਵ ਕਿਸੇ ਨਾ ਪਾਇਆ, ਲੱਖ ਚੁਰਾਸੀ ਰਹੀ ਬੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਦੇਵੇ ਸਾਚਾ ਵਰ, ਅੰਮ੍ਰਿਤ ਦੇਵੇ ਠੰਡਾ ਸੀਤ। ਧੁਰਦਰਗਾਹੀ ਸਾਚਾ ਮਾਣ, ਹਰਿ ਸੰਗਤ ਮੇਲ ਮਿਲਾਇੰਦਾ। ਕਲਜੁਗ ਅੰਤਮ ਕਰੇ ਪਛਾਨ, ਗੁਰਸਿਖ ਤੇਰੇ ਢੋਲੇ ਗਾਇੰਦਾ। ਆਪੇ ਬੈਠ ਸਚ ਮਕਾਨ, ਦੋ ਜਹਾਨਾਂ ਤੇਰਾ ਰਾਹ ਤਕਾਇੰਦਾ। ਸ਼ਬਦ ਸਰੂਪੀ ਲਏ ਬਿਬਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਖੇਲ ਦੇਵੇ ਕਰ, ਖੇਲਣਹਾਰਾ ਆਪ ਅਖਵਾਇੰਦਾ। ਸੰਮਤ ਸਤਾਰਾ ਜਾਏ ਲੰਘ, ਸਤਿਗੁਰ ਪੂਰਾ ਦਇਆ ਕਮਾਇੰਦਾ। ਗੁਰਸਿਖ ਤੇਰੀ ਮਾਣੇ ਸੇਜ ਪਲੰਘ, ਆਪਣਾ ਆਸਣ ਆਪ ਵਿਛਾਇੰਦਾ। ਪੰਜਾਂ ਪਿਆਰਿਆ ਚਾੜ੍ਹੇ ਰੰਗ, ਗੁਰ ਗੋਬਿੰਦ ਗੋਦ ਸੁਹਾਇੰਦਾ। ਇਕੀਆਂ ਮੰਗੀ ਏਕਾ ਮੰਗ, ਏਕਾ ਸਿਖੀ ਰੂਪ ਵਟਾਇੰਦਾ। ਏਕਾ ਡੋਰੀ ਹਰਿ ਸੰਗਤ ਪਤੰਗ, ਦੋ ਜਹਾਨਾਂ ਆਪ ਉੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਉਤੋਂ ਆਪ ਆਪਣਾ ਕਰ ਕੁਰਬਾਨ, ਦੇਵਣ ਆਇਆ ਦਾਨੀ ਦਾਨ, ਗੁਰ ਆਪਣੀ ਰੱਤ ਗੁਰਸਿਖਾਂ ਬ੍ਰਹਮ ਮਤ ਸਮਝਾਇੰਦਾ।
