Granth 08 Likhat 108: Pahili Harh 2016 Bikarmi Darbar wich Jethuwal

ਪਹਿਲੀ ਹਾੜ ੨੦੧੬ ਬਿਕ੍ਰਮੀ ਦਰਬਾਰ ਵਿਚ ਜੇਠੂਵਾਲ

ਸਤਿਗੁਰ ਪੁਰਖ ਦਿਆਲ, ਪਾਰਬ੍ਰਹਮ ਅਬਿਨਾਸਿਆ। ਜੋਤੀ ਜਲਵਾ ਨੂਰ ਜਲਾਲ, ਨਿਰਗੁਣ ਨੂਰ ਨੂਰ ਪਰਕਾਸਿਆ। ਆਦਿ ਨਿਰੰਜਣ ਗੁਰ ਗੋਪਾਲ, ਖੇਲੇ ਖੇਲ ਸ਼ਾਹੋ ਸ਼ਬਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਰਾਸਿਆ। ਦੀਨ ਦਿਆਲ ਸਤਿਗੁਰ ਠਾਕਰ, ਏਕਾ ਏਕ ਏਕੰਕਾਰਿਆ । ਗਹਿਰ ਗੰਭੀਰ ਗਹਿਰ ਗੁਰ ਸਾਗਰ, ਖੇਲੇ ਖੇਲ ਅਗੰਮ ਅਪਾਰਿਆ। ਏਕਾ ਜੋਤ ਜਗਤ ਉਜਾਗਰ, ਆਪ ਆਪਣਾ ਵੇਸ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਆਪ ਅਖਵਾ ਰਿਹਾ। ਪੁਰਖ ਅਕਾਲ ਹਰਿ ਨਿਰੰਕਾਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਦੀਨਾਂ ਬੰਧਪ ਦੀਨ ਦਿਆਲ, ਦਇਆ ਨਿਧ ਆਪ ਹੋ ਜਾਈਆ। ਖੇਲੇ ਖੇਲ ਦੋ ਜਹਾਨ, ਨਿਰਗੁਣ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਆਪ ਆਪਣੀ ਕਲ ਵਰਤਾਈਆ। ਅਕਲ ਕਲਾ ਧਾਰੀ ਪੁਰਖ ਅਗੰਮਾ, ਏਕਾ ਏਕ ਅਖਵਾਇੰਦਾ। ਨਾ ਮਰੇ ਨਾ ਕਦੇ ਜੰਮਾ, ਮਾਤ ਪਿਤ ਨਾ ਕੋਈ ਰਖਾਇੰਦਾ। ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮਾ, ਆਲਸ ਨਿੰਦਰਾ ਨਾ ਕੋਈ ਰਖਾਇੰਦਾ। ਤ੍ਰਿਸਨਾ ਭੁੱਖ ਨਾ ਕੋਈ ਤਮਾ, ਆਲਸ ਨਿੰਦਰਾ ਵਿਚ ਨਾ ਆਇੰਦਾ। ਆਦਿ ਜੁਗਾਦੀ ਜੁਗਾ ਜੁਗੰਤਰ ਆਪੇ ਜਾਣੇ ਆਪਣਾ ਕੰਮਾ, ਕਰਨੀ ਕਰਤਾ ਆਪ ਅਖਵਾਇੰਦਾ। ਆਪੇ ਘੜਿਆ ਆਪੇ ਭੰਨਿਆ, ਭੰਨਣਹਾਰਾ ਭੇਵ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਧਾਰ ਏਕੰਕਾਰ, ਰੂਪ ਅਨੂਪ ਸ਼ਾਹੋ ਭੂਪ ਆਪ ਆਪਣਾ ਨਾਉਂ ਪਰਗਟਾਇੰਦਾ। ਨਾਉਂ ਨਿਰਾਲਾ ਹਰਿ ਨਿਰੰਕਾਰ, ਆਪਣਾ ਆਪ ਰਖਾਈਆ। ਸ਼ਬਦ ਸ਼ਬਦੀ ਸ਼ਬਦ ਜੈਕਾਰ, ਏਕਾ ਨਾਅਰਾ ਲਾਈਆ। ਏਕਾ ਦਰ ਇਕ ਦਰਬਾਰ, ਮੰਦਰ ਅੰਦਰ ਇਕ ਸੁਹਾਈਆ। ਦੀਵਾ ਬਾਤੀ ਇਕ ਉਜਿਆਰ, ਏਕਾ ਜੋਤ ਕਰੇ ਰੁਸ਼ਨਾਈਆ। ਕਮਲਾਪਾਤੀ ਮੀਤ ਮੁਰਾਰ, ਘਰ ਬੈਠਾ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਈਆ। ਆਪਣੇ ਰੰਗ ਹਰਿ ਰਾਤਾ, ਵਡ ਵੱਡਾ ਵਡ ਵਡਿਆਈਆ। ਪਤਿਪਰਮੇਸ਼ਵਰ ਪੁਰਖ ਬਿਧਾਤਾ, ਆਦਿ ਅੰਤ ਇਕ ਅਖਵਾਈਆ। ਇਕ ਅਕੱਲਾ ਇਕ ਅਕਾਂਤਾ, ਏਕ ਏਕੰਕਾਰਾ ਨਿਰਾਕਾਰ ਅਖਵਾਈਆ। ਆਦਿ ਨਿਰੰਜਣ ਉਤਮ ਜਾਤਾ, ਜੂਨੀ ਰਹਿਤ ਭੇਵ ਨਾ ਰਾਈਆ। ਮੂਰਤ ਅਕਾਲ ਸਰਬ ਸੁਖ ਦਾਤਾ, ਘਰ ਸਾਚਾ ਰਿਹਾ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦੀਪਕ ਇਕ ਜਗਾਈਆ। ਨਿਰਗੁਣ ਦੀਪਕ ਕਰ ਉਜਾਲਾ, ਹਰਿ ਹਰਿ ਰੂਪ ਵਟਾਇਆ। ਸਤਿਗੁਰ ਪੁਰਖ ਪੁਰਖ ਅਕਾਲਾ, ਪਰਮ ਪੁਰਖ ਨਾਉਂ ਧਰਾਇਆ। ਆਦਿ ਸ਼ਕਤ ਜੋਤ ਜਵਾਲਾ, ਜੋਤੀ ਨੂਰ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨਾ ਆਪ ਰਚਾਇਆ। ਕਰਨਹਾਰ ਪੁਰਖ ਸਮਰਥ, ਹਰਿ ਸਾਚੇ ਵਡ ਵਡਿਆਈਆ। ਜੁਗਾ ਜੁਗੰਤਰ ਆਪ ਚਲਾਏ ਆਪਣਾ ਰਥ, ਆਪ ਆਪਣੀ ਸੇਵ ਕਮਾਈਆ। ਆਪਣੀ ਕਥਾ ਸੁਣਾਏ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਈਆ। ਖੇਲਣਹਾਰਾ ਖੇਲ ਖਿਲੰਦੜਾ, ਖੇਲੇ ਪੁਰਖ ਅਪਾਰ। ਨਾ ਕੋਈ ਦੂਜਾ ਸੰਗ ਰਖੰਦੜਾ, ਨਾ ਕੋਈ ਮੀਤ ਮੁਰਾਰ। ਧਰਤ ਧਵਲ ਧੌਲ ਨਾ ਕੋਈ ਸੁਹੰਦੜਾ, ਗਗਨ ਮੰਡਲ ਨਾ ਕੋਈ ਉਜਿਆਰ। ਅਕਾਸ਼ ਪਰਕਾਸ਼ ਨਾ ਵੇਖ ਵਖੰਦੜਾ, ਸੁੰਨ ਅਗੰਮ ਨਾ ਧੂੰਆਂਧਾਰ। ਸਤਿ ਪੁਰਖ ਨਿਰੰਜਣ ਵੇਸ ਵਟੰਦੜਾ, ਆਦਿ ਜੁਗਾਦੀ ਬੇਐਬ ਪਰਵਰਦਿਗਾਰ। ਨੂਰ ਅਲਾਹੀ ਆਪ ਅਖਵੰਦੜਾ, ਆਪ ਆਪਣੀ ਕਿਰਪਾ ਧਾਰ। ਸਾਚਾ ਧਾਮ ਇਕ ਵਖੰਦੜਾ, ਨਾ ਕੋਈ ਮੰਦਰ ਨਾ ਕੋਈ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਹਰਿ ਨਿਰੰਕਾਰ। ਨਿਰਾਕਾਰ ਨਿਰਾਕਾਰ, ਗੁਣ ਅਵਗੁਣ ਨਾ ਕੋਈ ਜਣਾਈਆ। ਮਾਤ ਪਿਤ ਨਾ ਕੋਈ ਸੁੱਤ ਦੁਲਾਰ, ਭਾਈ ਭੈਣ ਨਾ ਕੋਈ ਰਖਾਈਆ। ਸਾਧ ਸੰਤ ਨਾ ਕੋਈ ਦਵਾਰ, ਬ੍ਰਹਮਾ ਵਿਸ਼ਨ ਸ਼ਿਵ ਨਾ ਸੀਸ ਝੁਕਾਈਆ। ਕਰੋੜ ਤੇਤੀਸ ਨਾ ਗਾਏ ਵਾਰੋ ਵਾਰ, ਗਣ ਗੰਧਰਬ ਨਾ ਤਾਲ ਵਜਾਈਆ। ਗੁਰ ਪੀਰ ਨਾ ਕੋਈ ਅਵਤਾਰ, ਰਸਨਾ ਜੇਹਵਾ ਨਾ ਕੋਈ ਹਿਲਾਈਆ। ਜੰਗਲ ਜੂਹ ਨਾ ਕੋਈ ਉਜਾੜ ਪਹਾੜ, ਸਾਗਰ ਸਮੁੰਦ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਬੈਠਾ ਬੇਪਰਵਾਹੀਆ। ਇਕ ਅਕੱਲਾ ਆਦਿ ਅੰਤ, ਅੰਤ ਆਦਿ ਸਮਾਇਆ। ਖੇਲੇ ਖੇਲ ਜੁਗਾ ਜੁਗੰਤ, ਆਪ ਆਪਣੀ ਕਲ ਵਰਤਾਇਆ। ਰਵ ਸਸ ਬਣਾਏ ਬੇਅੰਤ, ਮੰਡਲ ਮੰਡਪ ਆਪ ਸਹਾਇਆ। ਆਪੇ ਲੱਖ ਚੁਰਾਸੀ ਉਪਾਏ ਜੰਤ, ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਇਆ। ਆਪੇ ਲੱਖ ਚੁਰਾਸੀ ਨਾਰੀ ਨਰ ਬਣੇ ਕੰਤ, ਨਾਰੀ ਨਰ ਨਰਾਇਣ ਲਏ ਪਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਹਰਿ ਰਘੁਰਾਇਆ। ਖੇਲਣਹਾਰਾ ਹਰਿ ਨਿਰੰਕਾਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਦਿ ਜੁਗਾਦੀ ਇਕ ਵਰਤਾਰਾ, ਏਕਾ ਗੁਰ ਅਖਵਾਈਆ। ਲੱਖ ਚੁਰਾਸੀ ਪਾਵੇ ਸਾਰਾ, ਪਾਰਬ੍ਰਹਮ ਵੱਡੀ ਵਡਿਆਈਆ। ਨਿਰਗੁਣ ਸਰਗੁਣ ਮੇਲ ਸੰਸਾਰਾ, ਹਰਿ ਸਾਚਾ ਵੇਖ ਵਖਾਈਆ। ਜੁਗਾ ਜੁਗੰਤਰ ਪਾਵੇ ਸਾਰਾ, ਆਪ ਆਪਣੀ ਕਲ ਵਰਤਾਈਆ। ਦਿਵਸ ਰੈਣ ਦਏ ਹੁਲਾਰਾ, ਮਾਸ ਬਰਸ ਸੰਗ ਰਖਾਈਆ। ਰਾਓ ਰੰਕ ਇਕ ਦਵਾਰਾ, ਏਕਾ ਘਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਖੇਲ ਖਿਲਾਈਆ। ਜੁਗਾ ਜੁਗੰਤਰ ਖੇਲਿਆ ਖੇਲ, ਹਰਿ ਸੱਜਣ ਸੱਚਾ ਸ਼ਾਹ। ਸਤਿਜੁਗ ਤ੍ਰੇਤਾ ਮੇਲਿਆ ਮੇਲ, ਵਡ ਦਾਤਾ ਬੇਪਰਵਾਹ। ਆਪੇ ਵਸੇ ਰੰਗ ਨਵੇਲ, ਆਪੇ ਨਿਥਾਵਿਆਂ ਦਏ ਥਾਂ। ਆਪੇ ਚਾੜ੍ਹਨ ਹਾਰਾ ਤੇਲ, ਸਗਨੀ ਸਗਨ ਲਏ ਮਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਸਚ ਨਿਆਂ। ਦੁਆਪਰ ਉਤਰਿਆ ਆਪਣੇ ਘਾਟ, ਹਰਿ ਸਾਚੇ ਜੋਤ ਜਗਾਇਆ। ਕਲਜੁਗ ਅੰਤਮ ਵੇਖੇ ਵਾਟ, ਭੇਵ ਕੋਈ ਨਾ ਪਾਈਆ। ਤ੍ਰੈਗੁਣ ਮਾਇਆ ਅਗਨੀ ਲਾਟ, ਪੰਜ ਤੱਤ ਰਹੀ ਜਲਾਈਆ। ਬੁਧ ਮਤ ਵਿਕੀ ਹਾਟੋ ਹਟ, ਮਨ ਹੌਕਾ ਦਏ ਸੁਣਾਈਆ। ਗੁਰ ਕੇ ਸ਼ਬਦ ਨਾ ਸੁੱਤਾ ਕੋਈ ਖਾਟ, ਨਾਮ ਪਲੰਘ ਨਾ ਹੇਠ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਰੁਤੜੀ ਵੇਖ ਵਖਾਈਆ। ਸਾਚੀ ਰੁੱਤ ਚੌਥੇ ਜੁਗ, ਕਲਜੁਗ ਵੇਖ ਵਖਾਇਆ। ਆਪਣੀ ਚੋਗ ਲੱਖ ਚੁਰਾਸੀ ਲਈ ਚੁਗ, ਮਾਇਆ ਮਮਤਾ ਮੋਹ ਰਖਾਇਆ। ਹਰਿ ਕਾ ਭੇਵ ਨਾ ਸਕੇ ਕੋਈ ਬੁਝ, ਵੇਦ ਪੁਰਾਨ ਰਹੇ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸੱਚਾ ਸੱਚੀ ਸੇਵ ਰਿਹਾ ਕਮਾਇਆ। ਸਤਿਗੁਰ ਸੱਚਾ ਪਾਤਸ਼ਾਹ, ਸ਼ਹਿਨਸ਼ਾਹ ਸੁਲਤਾਨ। ਦੋ ਜਹਾਨਾਂ ਬਣ ਮਲਾਹ, ਲੋਕਮਾਤ ਹੋਏ ਨਿਗਹਬਾਨ। ਚਾਰ ਵਰਨਾਂ ਪਕੜੇ ਬਾਂਹ, ਇਕ ਵਖਾਏ ਸਚ ਨਿਸ਼ਾਨ। ਫੜ ਫੜ ਹੰਸ ਬਣਾਏ ਕਾਂ, ਦਾਤਾ ਦਾਨੀ ਵਡ ਮਿਹਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਦੋ ਜਹਾਨ। ਦੋ ਜਹਾਨਾਂ ਹਰਿ ਹਰਿ ਵਾਲੀ, ਕਲਜੁਗ ਅੰਤਮ ਵੇਸ ਵਟਾਈਆ। ਲੱਖ ਚੁਰਾਸੀ ਤੇਰਾ ਪਾਲੀ, ਪ੍ਰਿਤਪਾਲਕ ਵਡ ਵਡਿਆਈਆ। ਨਾਮ ਸ਼ਬਦ ਇਕ ਦਲਾਲੀ, ਜਗਤ ਵਣਜਾਰਾ ਵਣਜ ਕਰਾਈਆ। ਆਪੇ ਜਾਣੇ ਹੱਕ ਜਲਾਲੀ, ਸਚ ਸੁੱਚ ਵੇਖ ਵਖਾਈਆ। ਵੇਖੇ ਫਲ ਪਤ ਪਤ ਡਾਲ੍ਹੀ, ਆਪ ਆਪਣੀ ਫੇਰੀ ਪਾਈਆ। ਆਪਣੇ ਹੱਥਾਂ ਰੱਖੇ ਖਾਲੀ, ਗੁਰਮੁਖ ਸਾਚੇ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਛੇ ਗੁਰ ਛੇ ਉਪਦੇਸ, ਛੇ ਘਰ ਆਪੇ ਵੇਖ ਵਖਾਈਆ। ਛੇ ਘਰ ਛੇ ਗੁਰ, ਛੱਪਰ ਛੰਨ ਛੁਹਾਇਆ। ਸਤਿ ਪੁਰਖ ਨਿਰੰਜਣ ਆਪੇ ਤੁਰ, ਤੁਰੀਆ ਨਾਦ ਇਕ ਵਜਾਇਆ। ਕੋਈ ਨਾ ਜਾਣੇ ਹਰਿ ਕਾ ਸੁਰ, ਤਾਨ ਸੈਨ ਨਾ ਕਿਸੇ ਗਾਇਆ। ਛੱਤੀ ਰਾਗ ਨਾ ਚੜ੍ਹੇ ਘੋੜ, ਬਹੱਤਰ ਤਲਵਾੜਾ ਨਾ ਕਿਸੇ ਵਜਾਇਆ। ਦਰ ਦਵਾਰੇ ਜਾਇਣ ਮੁੜ, ਹਰਿ ਕਾ ਪੰਧ ਨਾ ਕਿਸੇ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸੇਵਕ ਸਾਚੀ ਸੇਵਾ ਆਪ ਲਗਾਇਆ। ਸਾਚੀ ਸੇਵਾ ਬਾਰਾਂ ਮਾਸ, ਤੀਸ ਤੀਸ ਵਡਿਆਈਆ। ਛੇ ਰੁੱਤੜੀ ਕਰ ਪਰਕਾਸ਼, ਛੱਪਰ ਛੰਨ ਛੁਹਾਈਆ। ਆਪੇ ਵਸੇ ਆਸ ਪਾਸ, ਰੂਪ ਸਰੂਪ ਨਾ ਕੋਈ ਜਣਾਈਆ। ਤਾਣਾ ਤਣਿਆ ਪ੍ਰਿਥਮੀ ਅਕਾਸ਼, ਨਾਮ ਡੋਰੀ ਬੰਧਨ ਪਾਈਆ। ਲੱਖ ਚੁਰਾਸੀ ਧਰਿਆ ਵਾਸ, ਨੌ ਦਸ ਗਿਆਰਾਂ ਬੀਸ ਤੀਸ ਚਾਰ ਕਰੇ ਕੁੜਮਾਈਆ। ਸ਼ਬਦੀ ਸ਼ਬਦ ਸ਼ਬਦ ਧਰਵਾਸ, ਬ੍ਰਹਮ ਬ੍ਰਹਮ ਉਪਜਾਈਆ। ਉਣੰਜਾ ਪਵਣ ਇਕ ਸਵਾਸ, ਏਕਾ ਹੁਕਮ ਚਲਾਈਆ। ਆਦਿ ਜੁਗਾਦਿ ਨਾ ਜਾਏ ਵਿਨਾਸ, ਅਬਿਨਾਸ਼ੀ ਪੁਰਖ ਆਪ ਅਖਵਾਈਆ। ਕਲਜੁਗ ਖੇਲੇ ਖੇਲ ਤਮਾਸ਼, ਹਰਿ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਆਪ ਵਰਤਾਈਆ। ਛੇ ਰੁੱਤੜੀ ਵੰਡੀ ਵੰਡ, ਰੁੱਤੀ ਰੁੱਤ ਸੁਹਾਇਆ। ਵਸਣਹਾਰਾ ਵਿਚ ਬ੍ਰਹਿਮੰਡ, ਜੇਰਜ ਅੰਡ ਵਿਚ ਨਾ ਆਇਆ। ਉਤਭੁਜ ਸੇਤਜ ਸੁੱਤਾ ਦੇ ਕਰ ਕੰਡ, ਆਪ ਆਪਣਾ ਮੁਖ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਜੋਤੀ ਦਸ ਅਵਤਾਰ, ਹਰਿ ਜੀ ਲਾਏ ਆਪਣੀ ਕਾਰ, ਏਕਾ ਮੰਤਰ ਨਾਮ ਦ੍ਰਿੜਾਇਆ। ਬਾਰਾਂ ਮਾਸ ਬਾਰਾਂ ਬਰਸ, ਬਾਰਾਂ ਬਾਰਾਂ ਰਾਸ ਬਣਾਈਆ। ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਗ਼ਮ ਨਾ ਕੋਈ ਜਣਾਈਆ। ਨਾ ਕੋਈ ਘਸਵਟੀ ਸਕੇ ਪਰਖ਼, ਹਰਿ ਕਾ ਭੇਵ ਕੋਈ ਨਾ ਪਾਈਆ। ਜਿਸ ਜਨ ਕਮਾਏ ਆਪਣਾ ਤਰਸ, ਆਪ ਆਪਣੀ ਬੂਝ ਬੁਝਾਈਆ। ਨਾਨਕ ਨਿਰਗੁਣ ਮੇਟੇ ਹਰਸ, ਏਕਾ ਰੰਗ ਰੰਗਾਈਆ। ਆਪੇ ਅਰਸ਼ ਆਪੇ ਫਰਸ਼ ਆਪੇ ਕੁਰਸ਼, ਕਾਅਬਾ ਦਏ ਵਖਾਈਆ। ਆਪੇ ਮੇਘ ਆਪੇ ਬਰਸ, ਜਲ ਧਾਰਾ ਆਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਵੰਡਨ ਆਪ ਵੰਡਾਈਆ। ਪਹਿਲੀ ਰੁੱਤੜੀ ਵੰਡੀ ਵੰਡ, ਵੰਡਣਹਾਰ ਕਰਤਾਰਾ। ਆਪੇ ਸੁਹਾਗਣ ਆਪੇ ਰੰਡ, ਆਪੇ ਵਸੇ ਸਭ ਤੋਂ ਬਾਹਰਾ। ਆਪੇ ਭੇਖ ਆਪੇ ਪਖੰਡ, ਆਪੇ ਵਰਤੇ ਸਚ ਵਰਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਜਾਣੇ ਆਪਣੀ ਕਾਰਾ। ਕਲਜੁਗ ਤੇਰੀ ਕਮਾਈ, ਹਰਿ ਸਾਚੇ ਸਚ ਜਣਾਇਆ। ਨਿਰਗੁਣ ਜੋਤ ਕਰ ਰੁਸ਼ਨਾਈ, ਨਾਨਕ ਤੱਤ ਸਜਾਇਆ। ਏਕਾ ਵਸਤ ਵਿਚ ਟਿਕਾਈ, ਲੇਖਾ ਲੇਖ ਨਾ ਕੋਈ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਖਿਲਾਇਆ। ਖੇਲੇ ਖੇਲ ਪੁਰਖ ਅਕਾਲਾ, ਨਿਰਗੁਣ ਸਰਗੁਣ ਵਿਚ ਸਮਾਇੰਦਾ। ਦੀਪਕ ਜੋਤੀ ਕਰ ਉਜਾਲਾ, ਅੰਧ ਅੰਧੇਰ ਮਿਟਾਇੰਦਾ। ਪੰਜ ਤੱਤ ਬਣ ਰਖਵਾਲਾ, ਨਾਨਾ ਰੂਪ ਆਪ ਕਰਾਇੰਦਾ । ਚਰਨ ਦਵਾਰ ਕਾਲ ਮਹਾਂਕਾਲਾ, ਆਪ ਆਪਣਾ ਬੰਧਨ ਪਾਇੰਦਾ। ਸਾਚਾ ਮੰਦਰ ਸਚ ਧਰਮਸਾਲਾ, ਸਚਖੰਡ ਦਵਾਰਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਰੁੱਤ ਸੁਹਾਵਣੀ ਰਸਨਾ ਜੇਹਵਾ ਕਿਸੇ ਨਾ ਗਾਵਣੀ, ਨਿਰਗੁਣ ਨਿਰਗੁਣ ਆਪ ਵਖਾਇੰਦਾ। ਨਿਰਗੁਣ ਮੇਲਾ ਨਿਰਗੁਣ ਧਾਰ, ਨਿਰਗੁਣ ਨਾਨਕ ਵਿਚ ਸਮਾਇਆ। ਨਿਰਗੁਣ ਇਕ ਏਕੰਕਾਰ, ਏਕਉਂਕਾਰਾ ਵੇਸ ਵਟਾਇਆ। ਆਪੇ ਸ਼ਬਦ ਆਪ ਜੈਕਾਰ, ਆਪਣਾ ਨਾਅਰਾ ਆਪੇ ਲਾਇਆ। ਆਪੇ ਨਾਮ ਸਤਿ ਕਰ ਵਰਤਾਰ, ਵੰਡਣਹਾਰਾ ਆਪ ਹੋ ਜਾਇਆ। ਆਪੇ ਧੁਨ ਅਨਾਦੀ ਬਣ ਧੁਨਕਾਰ, ਅਨਹਦ ਸਾਚਾ ਤਾਲ ਵਜਾਇਆ। ਆਪੇ ਸੋਈ ਜਾਗੀ ਕਰੇ ਖ਼ਬਰਦਾਰ, ਆਲਸ ਨਿੰਦਰਾ ਆਪ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਰੁੱਤ ਪਾਰਬ੍ਰਹਮ ਅਬਿਨਾਸ਼ੀ ਅਚੁੱਤ ਆਪ ਆਪਣੀ ਵੇਖ ਵਖਾਇਆ। ਪਹਿਲੀ ਰੁੱਤ ਕਰ ਪਰਵਾਨ, ਕਲਜੁਗ ਦਏ ਗਵਾਹੀਆ। ਨਾਨਕ ਨਿਰਗੁਣ ਮਾਰੇ ਬਾਣ, ਨਾਮ ਸਤਿ ਫੜ ਫੜਾਈਆ। ਸਰਗੁਣ ਖੇਲੇ ਖੇਲ ਜਹਾਨ, ਹਰਿ ਸਾਚਾ ਆਪ ਖਿਲਾਈਆ। ਚੇਤਰ ਚਿਤ ਵਸੇ ਭਗਵਾਨ, ਵਿਸਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਿਸਾਖ ਆਪ ਹੋ ਜਾਈਆ। ਵਿਸਾਖ ਉਪਜਿਆ ਫੁਲ ਕਮਲ, ਕਮਲਾ ਆਪ ਖਿਲਾਇਆ। ਪੁਰਖ ਅਬਿਨਾਸ਼ੀ ਤੋਲਿਆ ਤੋਲ, ਵਿਸ਼ਨੂੰ ਸੇਵਾ ਲਾਇਆ। ਬ੍ਰਹਮਾ ਬੈਠਾ ਵਿਚ ਅਡੋਲ, ਏਕਾ ਰੂਪ ਵਟਾਇਆ। ਆਪ ਉਠਾਏ ਨਾਥ ਭੋਲ, ਭੋਲਾ ਨਾਥ ਆਪ ਜਗਾਇਆ। ਸਭ ਦਾ ਪੜਦਾ ਆਪੇ ਖੋਲ੍ਹ, ਨੇਤਰ ਦਰਸ ਆਪ ਦ੍ਰਿੜਾਇਆ। ਆਪ ਵਜਾਇਆ ਸਾਚਾ ਢੋਲ, ਬ੍ਰਹਮ ਪਾਰਬ੍ਰਹਮ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਹਿਲੀ ਰੁੱਤ ਆਪਣੇ ਲੇਖੇ ਲਾਇਆ। ਪਹਿਲੀ ਰੁੱਤ ਸਰਗੁਣ ਧਾਰ, ਨਾਨਕ ਨਿਰਗੁਣ ਗਾਈਆ। ਸ਼ਬਦ ਡੰਕਾ ਅਪਰ ਅਪਾਰ, ਲੋਕਮਾਤ ਗਿਆ ਵਜਾਈਆ। ਰਾਓ ਰੰਕਾਂ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਈਆ। ਕਲਜੁਗ ਕੂਕੇ ਵਿਚ ਸੰਸਾਰ, ਰੋ ਰੋ ਦਏ ਦੁਹਾਈਆ। ਕੂੜੀ ਕਿਰਿਆ ਨਾਰ ਮੁਟਿਆਰ, ਤਨ ਸ਼ਿੰਗਾਰ ਰਹੀ ਕਰਾਈਆ। ਚਾਰੋਂ ਕੁੰਟ ਕਰੇ ਵਿਚਾਰ, ਨੇਤਰ ਨੈਣ ਰਹੀ ਉਠਾਈਆ। ਜੂਠ ਝੂਠ ਕੱਜਲ ਧਾਰ, ਆਪ ਆਪਣੀ ਧਾਰ ਬੰਧਾਈਆ। ਪੰਚ ਵਿਕਾਰ ਕਰ ਪਿਆਰ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਸਤਿਗੁਰ ਛੁੱਟਾ ਮੀਤ ਮੁਰਾਰ, ਘਰ ਰੁੱਠਾ ਧੀ ਜਵਾਈਆ । ਕੁੱਠਾ ਖਾਏ ਸਰਬ ਸੰਸਾਰ, ਹਰਿ ਕਾ ਨਾਮ ਨਾ ਰਸਨਾ ਲਾਈਆ। ਨਾਨਕ ਨਿਰਗੁਣ ਮਾਰੇ ਮਾਰ, ਸ਼ਬਦ ਨਿਸ਼ਾਨਾ ਤੀਰ ਚਲਾਈਆ। ਅਰਜਨ ਜੋਧਾ ਸੂਰਬੀਰ ਬਲਕਾਰ, ਸਾਚੀ ਸੇਵਾ ਸੇਵ ਕਮਾਈਆ। ਦੂਜੀ ਵੰਡ ਵੰਡੇ ਸੰਸਾਰ, ਆਪਣੀ ਹੱਥੀਂ ਆਪ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪ ਖੁਲ੍ਹਾਈਆ। ਕਲਜੁਗ ਅੰਤਮ ਭੇਵ ਖੁਲ੍ਹੌਣਾ, ਸ਼ਬਦੀ ਸ਼ਬਦ ਨਗਾਰਾ। ਨਾਨਕ ਵਿਚੋਲਾ ਇਕ ਬਣੌਣਾ, ਗੁਰ ਅਰਜਨ ਲੇਖ ਲਿਖਾਰਾ। ਨੌ ਖੰਡ ਪ੍ਰਿਥਮੀ ਮੱਠ ਤਪੌਣਾ, ਪੰਚ ਤੱਤ ਬਣੇ ਅੰਗਿਆਰਾ। ਕੂੜਾ ਲੰਬੂ ਏਕਾ ਲੌਣਾ, ਜਲੇ ਸਰਬ ਸੰਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵੇ ਇਕ ਹੁਲਾਰਾ। ਸ਼ਬਦ ਜਣਾਈ ਨਾਨਕ ਗੁਰ, ਹਰਿ ਹਰਿ ਬੂਝ ਬੁਝਾਈਆ। ਏਕਾ ਤਾਲ ਏਕਾ ਸੁਰ, ਇਕ ਸਤਾਰ ਹਿਲਾਈਆ। ਏਕਾ ਸ਼ਬਦ ਏਕਾ ਘੋੜ, ਏਕਾ ਰਿਹਾ ਚੜ੍ਹਾਈਆ। ਇਕ ਲਗਾਏ ਨਿਭੇ ਤੋੜ, ਨਾ ਕੋਈ ਤੋੜ ਤੁੜਾਈਆ। ਏਕਾ ਹੁਕਮ ਨਾ ਸਕੇ ਕੋਈ ਮੋੜ, ਹੁਕਮ ਅੰਦਰ ਸਰਬ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵੰਡ, ਸ਼ਬਦੀ ਵੰਡ ਵੰਡਾਈਆ। ਸ਼ਬਦ ਜੈਕਾਰਾ ਗੁਰ ਬੁਲੰਦੜਾ, ਹਰਿ ਹਰਿ ਕਰ ਧਿਆਨ। ਜੇਠ ਜਲੰਦੜਾ ਸਰਬ ਰਖੰਦੜਾ, ਹੋਏ ਆਪ ਮਿਹਰਵਾਨ। ਪੰਚਮ ਮੀਤਾ ਪੰਚਮ ਮੇਲ ਮਿਲੰਦੜਾ, ਪੰਚਮ ਹੋਏ ਆਪ ਨਿਗਹਬਾਨ। ਲੋਕਮਾਤ ਜੋਤ ਜਗੰਦੜਾ, ਪੰਜ ਤੱਤ ਕਰੇ ਪਰਧਾਨ। ਆਪ ਆਪਣਾ ਭੇਵ ਛੁਪੰਦੜਾ, ਜੋਤੀ ਨੂਰ ਸ੍ਰੀ ਭਗਵਾਨ। ਆਪ ਆਪਣਾ ਨਾਉਂ ਵਟੰਦੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਜਾਣੀ ਜਾਣ। ਜਾਨਣਹਾਰ ਜਾਣਿਆ, ਆਪਣਾ ਬਿਰਧ ਪਛਾਨ। ਨਾਨਕ ਰੰਗ ਏਕਾ ਮਾਣਿਆ, ਏਕਾ ਜੋਤ ਸ੍ਰੀ ਭਗਵਾਨ। ਗੁਰ ਅਰਜਨ ਚਲੇ ਸਾਚੇ ਭਾਣਿਆ, ਦਿਵਸ ਰੈਣ ਸੁਣੇ ਫ਼ਰਮਾਣ। ਲੇਖਾ ਲਿਖੇ ਅਕਥ ਕਹਾਨੀਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਆਪੇ ਦਾਨ। ਕਲਜੁਗ ਅੰਤਮ ਤਪਿਆ ਜੇਠ, ਜੀਵ ਜੰਤ ਰਹੇ ਕੁਰਲਾਇਆ। ਮਾਇਆਧਾਰੀ ਵਡ ਵਡ ਸੇਠ, ਰਾਜ ਰਾਜਾਨ ਦੇਣ ਦੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਸਰਗੁਣ ਧਾਰ ਪੰਚਮ ਜੇਠ, ਆਪਣੀ ਰੁੱਤ ਸੁਹਾਈਆ। ਭੰਨਣਹਾਰਾ ਕੌੜੇ ਰੇਠ, ਬੈਠਾ ਵੇਸ ਵਟਾਈਆ। ਨਾ ਕੋਈ ਦਿਸੇ ਬਾਸ਼ਕ ਸੇਜ, ਸਾਗੋਂ ਪਾਂਗ ਨਾ ਕੋਈ ਹੰਢਾਇਆ। ਨਾ ਕੋਈ ਨਰ ਨਾ ਨਰੇਸ਼ੇ, ਸ਼ਾਹ ਸਵਾਰ ਨਾ ਕੋਈ ਵਖਾਈਆ। ਨਾ ਕੋਈ ਪੂਜਾ ਗਣਪਤ ਗਨੇਸ਼, ਸ਼ਿਵ ਸ਼ੰਕਰ ਨਾ ਕੋਈ ਮਨਾਈਆ। ਨਾ ਕੋਈ ਬ੍ਰਹਮਾ ਵਿਸ਼ਨ ਮਹੇਸ਼, ਆਪਣੀ ਜੇਹਵਾ ਨਾ ਕੋਈ ਗਾਈਆ। ਇਕ ਅਕੱਲਾ ਕਰ ਕਰ ਵੇਸ, ਆਪ ਆਪਣੀ ਕਲ ਵਰਤਾਈਆ। ਸੁੱਧਾ ਸਰ ਸਾਚਾ ਵੇਸ, ਦਰ ਦਰ ਬੈਠਾ ਅਲੱਖ ਜਗਾਈਆ। ਛੇ ਛੇ ਕਰ ਪਰਵੇਸ਼, ਛੇ ਦਰ ਖੋਲ੍ਹ ਖੁਲ੍ਹਾਈਆ। ਆਦਿ ਜੁਗਾਦੀ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬਣਤ ਬਣਾਈਆ। ਦੂਜੀ ਰੁੱਤ ਕਰ ਪਰਵਾਨ, ਪੰਚਮ ਜੇਠ ਸੁਹਾਇਆ। ਸਰਬ ਜੀਆਂ ਪ੍ਰਭ ਜਾਣੀ ਜਾਣ, ਭੇਵ ਕੋਇ ਨਾ ਪਾਇਆ। ਖੇਲੇ ਖੇਲ ਦੋ ਜਹਾਨ, ਲੋਕਮਾਤ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਵੇਲਾ ਆਪ ਸੁਹਾਇਆ। ਸਾਚਾ ਵੇਲਾ ਸਾਚੀ ਧਾਰ, ਹਰਿ ਸਤਿਗੁਰ ਹੱਥ ਰਖਾਈਆ। ਸੰਤ ਸੁਹੇਲੇ ਪਾਵੇ ਸਾਰ, ਗੁਰ ਚੇਲੇ ਲਏ ਉਠਾਈਆ। ਭਗਤ ਭਗਤੀ ਦਏ ਆਧਾਰ, ਆਤਮ ਸ਼ਕਤੀ ਨਾਮ ਧਰਾਈਆ। ਬੂੰਦ ਰਕਤੀ ਕਰ ਵਿਚਾਰ, ਮਾਨਸ ਮਾਨੁਖ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨ ਰਚਾਈਆ। ਜੇਠ ਤਪਾਇਆ ਸਰਬ ਸੰਸਾਰ, ਚਾਰ ਕੁੰਟ ਕੁਰਲਾਇਆ। ਅਠਸਠ ਤੀਰਥ ਨਾ ਪਾਵੇ ਕੋਈ ਸਾਰ, ਅਗਨੀ ਤੱਤ ਨਾ ਕੋਈ ਬੁਝਾਇਆ। ਸ਼ਬਦ ਖੰਡਾ ਨਾ ਦੇਵੇ ਕੋਈ ਮਾਰ, ਗਾ ਗਾ ਥੱਕੀ ਖ਼ਲਕ ਸਬਾਇਆ। ਪਾਰ ਕੰਢਾ ਨਾ ਕੋਇ ਕਿਨਾਰ, ਅਧਵਿਚਕਾਰ ਸਰਬ ਰੁੜ੍ਹਾਇਆ। ਜਿਸ ਜਨ ਆਪਣੀ ਕਿਰਪਾ ਦੇਵੇ ਧਾਰ, ਤ੍ਰੈਗੁਣ ਬੰਧਨ ਤੋੜ ਤੁੜਾਇਆ। ਦਰਸ ਦਿਖਾਏ ਅਗੰਮ ਅਪਾਰ, ਆਪ ਆਪਣਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅਗਨੀ ਵੇਖ ਵਖਾਇਆ। ਕਲਜੁਗ ਅਗਨੀ ਤਪ ਅੰਗਿਆਰਾ, ਧਰਤ ਧਵਲ ਡੁਲਾਈਆ। ਜੀਵ ਜੰਤ ਕਰੇ ਪੁਕਾਰਾ, ਹਰਿ ਭਗਤ ਰਹੇ ਸੁਣਾਈਆ। ਗੁਰਮੁਖ ਰੋਵਣ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਈਆ। ਜੂਠੇ ਝੂਠੇ ਕਰਨ ਬਹਾਰਾ, ਕਲਜੁਗ ਸਗਲਾ ਸੰਗ ਨਿਭਾਈਆ। ਨਾਨਕ ਨਿਰਗੁਣ ਵੇਖੇ ਵਿਚ ਸੰਸਾਰਾ, ਆਪ ਆਪਣੀ ਅੱਖ ਖੁਲ੍ਹਾਈਆ। ਮੰਗੇ ਮੰਗ ਬਣ ਭਿਖਾਰਾ, ਪ੍ਰਭ ਅੱਗੇ ਝੋਲੀ ਡਾਹੀਆ। ਜੁਗ ਜੁਗ ਵਰਤੇ ਤੇਰਾ ਵਰਤਾਰਾ, ਤੂੰ ਦਾਤਾ ਬੇਪਰਵਾਹੀਆ। ਆਦਿ ਜੁਗਾਦੀ ਏਕੰਕਾਰਾ, ਤੇਰਾ ਭੇਵ ਨਾ ਕੋਈ ਪਾਈਆ। ਤੇਰੀ ਚਰਨ ਸਰਨ ਨਿਮਸਕਾਰਾ, ਸਰਨਗਤ ਇਕ ਰਖਾਈਆ। ਕਲਜੁਗ ਅੰਤਮ ਹੋਏ ਖੁਵਾਰਾ, ਜੇਠ ਅਗਨੀ ਇਕ ਲਗਾਈਆ। ਪਾਰਬ੍ਰਹਮ ਹਰਿ ਪ੍ਰਭ ਸੁਣ ਪੁਕਾਰਾ, ਏਕਾ ਸ਼ਬਦ ਸੁਣਾਈਆ। ਆਪ ਆਪਣਾ ਲਏ ਅਵਤਾਰਾ, ਵੇਖੇ ਥਾਉਂ ਥਾਈਂਆ। ਗੁਰਮੁਖ ਸਾਚੇ ਲਏ ਉਭਾਰਾ, ਆਪ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅਗਨੀ ਜੇਠ ਆਪੇ ਦਏ ਬੁਝਾਈਆ। ਆਪਣਾ ਮਠ ਆਪ ਤਪਾਇਆ, ਹਰਿ ਸਾਚਾ ਲੰਬੂ ਲਾਇੰਦਾ। ਆਪਣਾ ਹਠ ਆਪ ਨਿਭਾਇਆ, ਬਵੰਜਾ ਸਾਲ ਮੁਖ ਛੁਪਾਇੰਦਾ। ਬਵੰਜਾ ਅੱਖਰ ਵੱਖ ਕਰਾਇਆ, ਆਪ ਆਪਣੀ ਵੰਡ ਵੰਡਾਇੰਦਾ। ਪੈਂਤੀਸ ਅੱਖਰ ਪੱਥਰ ਹੇਠ ਦਬਾਇਆ, ਸਾਚਾ ਸੱਥਰ ਮਾਤ ਵਿਛਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਨਾਨਕ ਗੁਰ ਗੁਣੀ ਗਹਿੰਦ, ਪ੍ਰਭ ਅੱਗੇ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਸਗਲਾ ਸੰਗ, ਸਾਚੀ ਸਿਖਿਆ ਇਕ ਸਮਝਾਈਆ। ਤੇਰੀ ਕਾਇਆ ਮੇਰਾ ਰੰਗ, ਨਿਰਗੁਣ ਸਰਗੁਣ ਮੇਲ ਮਿਲਾਈਆ। ਤੇਰੀ ਸੇਜ ਮੇਰਾ ਪਲੰਘ, ਮੇਰਾ ਤੇਰਾ ਤੂੰ ਹੰਢਾਈਆ। ਤੇਰੀ ਭੁੱਖ ਮੇਰਾ ਨੰਗ, ਤੇਰਾ ਪੜਦਾ ਉਪਰ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਏਕਾ ਸਿਖਿਆ ਰਿਹਾ ਸਮਝਾਈਆ। ਨਾਨਕ ਗੁਰ ਸੁਣ ਸਲਾਹ, ਰਸਨਾ ਹਰਿ ਹਰਿ ਗਾਇੰਦਾ। ਪੁਰਖ ਅਬਿਨਾਸ਼ੀ ਇਕ ਮਲਾਹ, ਆਦਿ ਜੁਗਾਦਿ ਅਖਵਾਇੰਦਾ। ਸੰਤਾਂ ਭਗਤਾਂ ਪਕੜੇ ਬਾਂਹ, ਮਨਮੁਖ ਆਪ ਮਿਟਾਇੰਦਾ। ਲੋਕਮਾਤ ਕਰੇ ਨਿਆਂ, ਲੱਖ ਚੁਰਾਸੀ ਵੇਖ ਵਖਾਇੰਦਾ। ਵਖ ਵਖ ਹੰਸ ਕਰੇ ਕਾਂ, ਆਪ ਆਪਣੀ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇੰਦਾ। ਪਹਿਲਾ ਰੰਗ ਰੰਗ ਕਰਤਾਰਾ, ਪੈਂਤੀ ਅੱਖਰੀ ਆਪ ਚੜ੍ਹਾਈਆ। ਆਪਣਾ ਅੱਖਰ ਕਰ ਅਵਤਾਰਾ, ਆਪੇ ਰੂਪ ਵਟਾਈਆ। ਆਪੇ ਮੁਕਤਾ ਵਸੇ ਬਾਹਰਾ, ਆਪਣਾ ਕੰਨਾ ਆਪ ਲਗਾਈਆ। ਸਿਹਾਰੀ ਹਿੱਸਾ ਪਾਏ ਅਪਾਰਾ, ਬਿਹਾਰੀ ਝੋਲੀ ਡਾਹੀਆ। ਅਉਂਕੜ ਬਣੇ ਦਰ ਭਿਖਾਰਾ, ਦੋਅਉਕੜ ਦੂਜਾ ਭੇਵ ਚੁਕਾਈਆ। ਏਕਾ ਡੰਡਾ ਏਕਾ ਧਾਰਾ, ਏਕਾ ਲਾਂਵ ਲਗਾਈਆ। ਦੋਏ ਲਾਵਾਂ ਕਰ ਪਿਆਰਾ, ਨਿਰਗੁਣ ਸ਼ਬਦ ਜੋਤ ਕੁੜਮਾਈਆ। ਉਤੇ ਹੋੜਾ ਕਰ ਤਿਆਰਾ, ਆਪਣਾ ਛਤਰ ਆਪ ਝੁਲਾਈਆ। ਔ ਕਨੌੜਾ ਪਾਵੇ ਸਾਰਾ, ਚਾਰੋਂ ਕੁੰਟ ਫੇਰਾ ਪਾਈਆ। ਏਕਾ ਟਿੱਪੀ ਦਏ ਸਹਾਰਾ, ਆਪ ਆਪਣਾ ਬੰਦ ਕਰਾਈਆ। ਏਕਾ ਬਿੰਦੀ ਨਿਰਗੁਣ ਧਾਰਾ, ਏਕਾ ਨੁਕਤਾ ਦਏ ਸਮਝਾਈਆ। ਪੈਂਤੀ ਅੱਖਰ ਗੁਰ ਵਿਚਾਰਾ, ਗੁਰਮੁਖਾਂ ਕਰੇ ਪੜ੍ਹਾਈਆ। ਛੱਤੀਆਂ ਛੱਤੀ ਰਾਗਾਂ ਵਸਿਆ ਬਾਹਰਾ, ਛੱਤੀ ਰਾਗਾਂ ਕੋਈ ਨਾ ਗਾਈਆ। ਸੈਂਤੀ ਨਾ ਪੁਰਖ ਨਾ ਹੋਏ ਨਾਰਾ, ਨਰ ਨਰਾਇਣ ਆਪ ਹੋ ਜਾਈਆ। ਅਠ ਤੀਸ ਹੋ ਉਜਿਆਰਾ, ਆਪ ਆਪਣੀ ਕਲ ਵਰਤਾਈਆ। ਤੀਸ ਨੌ ਏਕਾ ਧਾਰਾ, ਏਕਾ ਰੰਗ ਸਮਾਈਆ। ਚਾਰ ਚਾਰ ਕਰ ਪਿਆਰਾ, ਏਕਾ ਬਿੰਦੀ ਬਿੰਦ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੀਤਾ ਵੇਖ ਵਖਾਈਆ। ਪੰਚਮ ਅੱਖਰ ਪੰਚਮ ਰੰਗ, ਪੰਚਮ ਮੋਹ ਚੁਕਾਇੰਦਾ। ਪੰਚਮ ਰੰਗੇ ਸਾਚਾ ਰੰਗ, ਗੋਬਿੰਦ ਸੇਵਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਧਾਰ ਹਰਿ ਨਿਰੰਕਾਰ, ਆਪੇ ਆਪ ਚਲਾਇੰਦਾ। ਆਪਣੀ ਧਾਰ ਆਪ ਚਲਾ, ਆਪਣਾ ਖੇਲ ਖਿਲਾਇਆ। ਆਪਣਾ ਤਨ ਆਪ ਜਲਾ, ਗੁਰਮੁਖਾਂ ਭੇਟ ਚੜ੍ਹਾਇਆ। ਗੁਰਮੁਖ ਸਾਚੇ ਲਏ ਜਗਾ, ਬੀਸ ਬੀਸਾ ਵਡ ਵਡਿਆਇਆ। ਜਗਤ ਜਗਦੀਸ ਰਚਨ ਰਚਾ, ਜਾਗਰਤ ਜੋਤ ਕਰੇ ਰੁਸ਼ਨਾਇਆ। ਇਕ ਏਕੰਕਾਰਾ ਆਪ ਅਖਵਾ, ਆਪ ਆਪਣਾ ਵੇਸ ਵਟਾਇਆ। ਦੂਜੇ ਵੇਸ ਲਿਆ ਵਟਾ, ਨਿਰਗੁਣ ਸਰਗੁਣ ਵਿਚ ਸਮਾਇਆ। ਤੀਜੇ ਜੋਤੀ ਆਪ ਜਗਾ, ਜਾਗਰਤ ਜੋਤ ਕਰੇ ਰੁਸ਼ਨਾਇਆ। ਚੌਥੇ ਘਰ ਡੇਰਾ ਲਾ, ਸਾਚਾ ਦਰ ਸੁਹਾਇਆ। ਪੰਚਮ ਖੇਲੇ ਖੇਲ ਸਹਿਜ ਸੁਭਾ, ਆਪਣਾ ਮੰਗਲ ਆਪੇ ਗਾਇਆ। ਛੇਵਾ ਘਰ ਦਏ ਵਸਾ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਸੱਤਵਾਂ ਸਤਿ ਪੁਰਖ ਨਿਰੰਜਣ ਬੇਪਰਵਾਹ, ਜੋਤੀ ਜਾਮਾ ਭੇਖ ਵਟਾਇਆ। ਅੱਠ ਤੱਤ ਕੋਈ ਜਾਣੇ ਨਾ, ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼, ਮਨ ਮਤ ਬੁਧ ਨਾ ਕੋਈ ਰਖਾਇਆ। ਨੌ ਦਰ ਨਾ ਕੋਈ ਧਰਵਾਸ, ਰਸਨ ਸਵਾਸ ਨਾ ਕੋਈ ਚਲਾਇਆ। ਦਸਵਾਂ ਦਰ ਹੋ ਪਰਕਾਸ਼, ਆਪਣਾ ਨਾਅਰਾ ਆਪੇ ਲਾਇਆ। ਦਸ ਅੱਖਰ ਸਾਚੀ ਰਾਸ, ਦਸ ਜੋਤੀ ਭੇਟ ਚੜ੍ਹਾਇਆ। ਮਾਤ ਗਰਭ ਨਾ ਦਸ ਦਸ ਮਾਸ, ਬਾਲਕ ਗੋਦ ਨਾ ਕਿਸੇ ਉਠਾਇਆ। ਆਪਣੇ ਅੰਦਰ ਰੱਖਿਆ ਵਾਸ, ਆਪਣਾ ਮੰਦਰ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਸਮ ਦਵਾਰੀ ਸਾਚੀ ਧਾਰ, ਵੀਹ ਸਦ ਵੀਹ ਬਿਕ੍ਰਮੀ ਹੋ ਉਜਿਆਰ, ਵੀਹ ਸੌ ਲੇਖਾ ਵਿਚ ਸੰਸਾਰ, ਵੀਹ ਦਸ ਸਾਚਾ ਕਰੇ ਪਿਆਰ, ਸਾਚਾ ਲੇਖਾ ਆਪ ਲਿਖਾਇਆ। ਅੱਖਰ ਪੰਜ ਪਹਿਲੀ ਵੰਡ, ਪੰਜਾਂ ਵਿਚ ਟਿਕਾਈਆ। ਪੈਂਤੀ ਪੰਜ ਚਾਰ ਚੁਤਾਲੀ ਹੋਏ ਬ੍ਰਹਿਮੰਡ, ਚੌਥੇ ਜੁਗ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਗੁਣ ਧਾਰਾ ਆਪਣੀ ਆਪ ਬਦਲਾਈਆ। ਸਰਗੁਣ ਬਦਲਿਆ ਚੋਲਾ, ਨਿਰਗੁਣ ਰੂਪ ਵਟਾਇਆ। ਦਸਵਾਂ ਅੱਖਰ ਬੋਲਿਆ ਬੋਲਾ, ਆਪੇ ਰਸਨਾ ਗਾਇਆ। ਆਪੇ ਖੇਲਿਆ ਆਪਣਾ ਹੋਲਾ, ਆਪੇ ਸਗਨ ਮਨਾਇਆ। ਆਪਣਾ ਬਣਿਆ ਆਪੇ ਵਿਚੋਲਾ, ਆਪੇ ਵੇਖਣ ਆਇਆ। ਆਪਣਾ ਗਾਇਆ ਆਪੇ ਢੋਲਾ, ਸੋਹੰ ਨਾਮ ਧਰਾਇਆ। ਨਾਨਕ ਬਣਿਆ ਸਾਚਾ ਤੋਲਾ, ਏਕਾ ਕੰਡਾ ਹੱਥ ਉਠਾਇਆ। ਦਸ ਅੱਖਰ ਨਿਰਗੁਣ ਧਾਰ ਨਾ ਕੋਈ ਪਾਏ ਰੌਲਾ, ਘਰ ਦਸਵਾਂ ਮੇਲ ਮਿਲਾਇਆ। ਪਚਾਸ ਅੱਖਰ ਕਰ ਪਿਆਰ, ਸਚ ਸਤਾਰ ਆਪ ਹਿਲਾਇਆ। ਨਿਹਕਲੰਕਾ ਜਾਮਾ ਧਾਰ, ਕਲਜੁਗ ਅੰਤਮ ਵੇਖ ਵਖਾਇਆ। ਲੱਖ ਚੁਰਾਸੀ ਪਾਵੇ ਸਾਰ, ਸਾਧਾਂ ਸੰਤਾਂ ਫੋਲ ਫੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਖੇਲ ਆਪ ਖਿਲਾਇਆ। ਦਸ ਦਸ ਸਾਚੀ ਕਿਰਪਾ ਕਰ, ਦਰ ਦਸਵਾਂ ਡੇਰਾ ਲਾਇਆ। ਆਪਣਾ ਆਪ ਗੁਰਮੁਖਾਂ ਅੱਗੇ ਧਰ, ਗੁਰਮੁਖ ਸੋਏ ਲਏ ਜਗਾਇਆ। ਅਜੱਪਾ ਜਾਪ ਏਕਾ ਕਰ, ਆਪਣਾ ਮੰਤਰ ਨਾਮ ਦ੍ਰਿੜਾਇਆ। ਸਾਚਾ ਘਾੜਨ ਆਪੇ ਘੜ, ਗੁਰਮੁਖ ਸਾਚੇ ਦਰ ਘੜਾਇਆ। ਡੂੰਘੀ ਕੰਦਰ ਆਪੇ ਵੜ, ਕਾਇਆ ਭਵਰੀ ਵੇਖ ਵਖਾਇਆ। ਸੁਖਮਨ ਨਾੜੀ ਪਾਰ ਕਰ, ਆਪਣੇ ਮਾਰਗ ਆਪੇ ਲਾਇਆ। ਆਪਣਾ ਪੱਲਾ ਆਪੇ ਫੜ, ਗੁਰਸਿਖਾਂ ਲੜ ਬੰਧਾਇਆ। ਤ੍ਰਿਕੁਟੀ ਛੁੱਟੀ ਗਿਆ ਚੜ੍ਹ, ਸਤਿਗੁਰ ਪੂਰਾ ਲੈਣ ਆਇਆ। ਨਾ ਕੋਈ ਸੀਸ ਨਾ ਕੋਈ ਧੜ, ਪੰਜ ਤੱਤ ਨਾ ਕੋਈ ਵਖਾਇਆ। ਅੰਦਰੇ ਅੰਦਰ ਦਰਸ ਦੇਵੇ ਖੜ, ਆਪ ਆਪਣਾ ਰੂਪ ਵਟਾਇਆ। ਸੋਹੰ ਅੱਖਰ ਆਪ ਆਪਣਾ ਆਪੇ ਪੜ੍ਹ, ਜੀਵਣ ਮਰਨ ਇਕ ਵਖਾਇਆ। ਦਸਮ ਦਵਾਰੀ ਬੈਠਾ ਵੜ, ਨਿਕਲ ਕਦੇ ਨਾ ਜਾਇਆ। ਅਗਨੀ ਹਵਨ ਨਾ ਜਾਏ ਸੜ, ਮੜੀ ਗੋਰ ਨਾ ਕੋਈ ਦਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ ਨਾਉਂ ਰਖਾਇਆ। ਦਸਮ ਦਵਾਰੀ ਸਾਚੀ ਧਾਰ, ਦਸ ਸਾਲ ਆਪ ਚਲਾਈਆ। ਦਿਵਸ ਦਿਵਸ ਕਰ ਪਿਆਰ, ਸੋਏ ਬਾਲੇ ਆਪ ਉਪਾਈਆ। ਰਾਤ ਰਾਣੀ ਪਹਿਰੇਦਾਰ, ਸੇਵਕ ਸੇਵਾ ਰਹੀ ਕਮਾਈਆ। ਦਰ ਦੁਰਕਾਏ ਚੋਰ ਯਾਰ, ਠੱਗੀ ਠੱਗ ਨਾ ਕੋਇ ਵਖਾਈਆ। ਨਿਰਗੁਣ ਰੂਪ ਸੱਚੀ ਸਰਕਾਰ, ਸਚ ਤਖ਼ਤ ਸੁਲਤਾਨ ਅਦਲ ਕਮਾਈਆ। ਜੁਗ ਜੁਗ ਵਿਛੜੇ ਮੇਲੇ ਯਾਰ, ਚਾਰ ਯੁਗ ਫੋਲ ਫੁਲਾਈਆ। ਸਾਚਾ ਮੀਤਾ ਮੀਤ ਮੁਰਾਰ, ਏਕਾ ਏਕ ਆਪ ਹੋ ਜਾਈਆ। ਸਾਚੀ ਰੀਤਾ ਵਿਚ ਸੰਸਾਰ, ਕਲਜੁਗ ਅੰਤਮ ਰਿਹਾ ਚਲਾਈਆ। ਮੰਦਰ ਮਸੀਤਾ ਵੇਖ ਵਿਚਾਰ, ਗੁਰਦਵਾਰੇ ਫੋਲ ਫੁਲਾਈਆ। ਜੀਵ ਜੰਤ ਹੋਇਆ ਹੰਕਾਰ, ਮਨਮਤ ਕਰੇ ਪੜ੍ਹਾਈਆ। ਸਾਚੀ ਸਿਖਿਆ ਨਾ ਕਰੇ ਕੋਈ ਵਿਚਾਰ, ਪੁਰਖ ਅਕਾਲ ਨਾ ਕੋਈ ਮਨਾਈਆ। ਗੁਰ ਕਾ ਬਚਨ ਗਏ ਵਿਸਾਰ, ਗੁਰ ਗੋਬਿੰਦ ਲੇਖ ਲਿਖਾਈਆ। ਜੋ ਪਰਮੇਸ਼ਵਰ ਮੁਝ ਕੋ ਉਚਰੇ ਨਰ ਨਾਰ, ਕੁੰਭੀ ਨਰਕ ਰਖਾਈਆ। ਅੰਤਮ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਸਭ ਦਾ ਲੇਖਾ ਦਏ ਮੁਕਾਈਆ। ਵੀਹ ਸੌ ਦਸ ਬਿਕ੍ਰਮੀ ਕਰ ਪਿਆਰ, ਸਾਚੀ ਰੀਤੀ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੀ ਕਥਾ ਕਹਾਣੀ ਆਪੇ ਗਾਏ ਪਦ ਨਿਰਬਾਣੀ, ਨਿਰਭੈ ਰੂਪ ਵਖਾਈਆ। ਦਸ ਦੋ ਤੇਰਾ ਸਚ ਵਿਹਾਰਾ, ਹਰਿ ਸਤਿਗੁਰ ਆਪ ਕਰਾਇਆ। ਪਰਗਟ ਹੋ ਵਿਚ ਸੰਸਾਰਾ, ਸਾਚਾ ਲੇਖ ਲਿਖਾਇਆ। ਸਾਚੇ ਅੱਖਰ ਕਰ ਉਜਿਆਰਾ, ਸਾਚੇ ਦਰ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਰਿਹਾ ਉਠਾਇਆ। ਗੁਰਮੁਖ ਸਾਚੇ ਦਏ ਹੁਲਾਰਾ, ਹਰਿ ਸਤਿਗੁਰ ਵਡ ਵਡਿਆਈਆ। ਵੀਹ ਸੌ ਦਸ ਬਿਕ੍ਰਮੀ ਕਰ ਪਿਆਰਾ, ਸੋਲਾਂ ਮੱਘਰ ਰੁੱਤ ਸੁਹਾਈਆ। ਇਕਵੰਜਵਾਂ ਅੱਖਰ ਲਿਖਿਆ ਅਪਰ ਅਪਾਰਾ, ਕਲਮ ਸ਼ਾਹੀ ਨਾ ਕੋਈ ਰਖਾਈਆ। ਲਿਖਣਹਾਰਾ ਹਰਿ ਨਿਰੰਕਾਰਾ, ਅੰਮ੍ਰਿਤ ਧਾਰ ਨਾਲ ਰਲਾਈਆ। ਜਨ ਭਗਤਾਂ ਕਰਿਆ ਸਚ ਪਿਆਰਾ, ਚੌਥੇ ਜੁਗ ਦਏ ਵਡਿਆਈਆ। ਕਬੀਰ ਜੁਲਾਹਾ ਬਣ ਲਿਖਾਰਾ, ਦੇਵੇ ਦਰ ਗਵਾਹੀਆ। ਆਦੀ ਆਦਿ ਮਿਲਿਆ ਮੀਤ ਮੁਰਾਰ, ਸੋ ਸੁਹੰਜਣੀ ਘੜੀ ਹੋਈ ਰੁਸ਼ਨਾਈਆ। ਪੂਜਾ ਪਾਠ ਪਾਰ ਕਿਨਾਰਾ, ਜਿਸ ਦਰ ਬੈਠਾ ਸੱਚਾ ਮਾਹੀਆ। ਹਰਿ ਸੰਗਤ ਦੀਪਕ ਕਰ ਉਜਿਆਰਾ, ਸਾਚੀ ਜੋਤ ਕਰੇ ਰੁਸ਼ਨਾਈਆ। ਸਾਚਾ ਲਾਲ ਕਰ ਪਿਆਰਾ, ਆਪ ਆਪਣੇ ਰੰਗ ਰੰਗਾਈਆ। ਜਿਤਿਆ ਮਨ ਵਿਚ ਸੰਸਾਰਾ, ਮਨ ਜੀਤ ਵੱਜੀ ਵਧਾਈਆ। ਇਕਵੰਜਾ ਅੱਖਰ ਕਰ ਉਜਿਆਰਾ, ਸਾਢੇ ਤਿੰਨ ਹੱਥ ਦਏ ਵਖਾਈਆ। ਬਾਵਨ ਤੇਰੀ ਬੰਨੇ ਧਾਰਾ, ਭੇਖਾਧਾਰੀ ਭੇਖ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਈਆ। ਇਕ ਦਸ ਏਕਾ ਰੰਗ, ਹਰਿ ਸਾਚੇ ਰੰਗ ਰੰਗਾਇਆ। ਨਾਨਕ ਨਿਰਗੁਣ ਮੰਗੀ ਮੰਗ, ਹਰਿ ਪੂਰੀ ਦਏ ਕਰਾਇਆ। ਦਾਤਾ ਦਾਨੀ ਸੂਰਾ ਸਰਬੰਗ, ਆਦਿ ਜੁਗਾਦੀ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕਾ ਨਾਉਂ ਰਖਾਇਆ। ਨਿਹਕਲੰਕ ਜਗਤ ਜਗਦੀਸ਼, ਜਾਗਰਤ ਜੋਤ ਕਰੇ ਰੁਸ਼ਨਾਈਆ। ਸਾਚਾ ਛਤਰ ਝੁੱਲੇ ਸੀਸ, ਹਰਿ ਸਾਚਾ ਵੇਖ ਵਖਾਈਆ । ਰਾਜ ਰਜਾਨਾਂ ਸ਼ਾਹ ਸੁਲਤਾਨਾਂ ਇਕ ਹਦੀਸ, ਸਾਧਾਂ ਸੰਤਾਂ ਇਕ ਪੜ੍ਹਾਈਆ। ਬਵੰਜਾ ਅੱਖਰ ਤੇਰੀ ਕੋਈ ਨਾ ਕਰੇ ਰੀਸ, ਪੋਹ ਛੱਬੀ ਕਰੀ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਮੰਦਰ ਆਪ ਸੁਹਾਈਆ। ਸਾਚਾ ਮੰਦਰ ਹਰਿ ਨਿਰੰਕਾਰ, ਲੋਕਮਾਤ ਉਪਜਾਇੰਦਾ। ਜਗਤ ਜਗਦੀਸਾ ਪਹਿਲੋਂ ਕਰਿਆ ਖ਼ਬਰਦਾਰ, ਸਾਚੀ ਪੁਰੀ ਆਪ ਸੁਹਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰ, ਆਪ ਆਪਣਾ ਖੇਲ ਖਿਲਾਇੰਦਾ। ਨੌ ਦਵਾਰੇ ਕਰ ਤਿਆਰ, ਨੌ ਖੰਡ ਫੋਲ ਫੁਲਾਇੰਦਾ। ਸਤ ਰੰਗ ਨਿਸ਼ਾਨਾ ਅਪਰ ਅਪਾਰ, ਸਚ ਸੰਦੇਸ਼ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਏਕਾ ਮਾਰਗ ਲਾਇੰਦਾ। ਨੌ ਦਵਾਰੇ ਕਰ ਤਿਆਰ, ਉਪਰ ਮੰਦਰ ਆਪ ਰਚਾਇਆ। ਦਸਮ ਦਵਾਰੀ ਬੰਦ ਕਿਵਾੜ, ਨਾ ਕੋਈ ਵੇਖੇ ਵੇਖ ਵਖਾਇਆ। ਪਾਰਬ੍ਰਹਮ ਰੂਪ ਕਰਤਾਰ, ਨਿਰਗੁਣ ਜੋਤ ਕਰੇ ਰੁਸ਼ਨਾਇਆ । ਜਨ ਭਗਤਾਂ ਕਰੇ ਮਾਤ ਪਿਆਰ, ਗੁਰਮੁਖ ਸਾਚੇ ਲਏ ਉਠਾਇਆ। ਸਾਢੇ ਤਿੰਨ ਹੱਥ ਲੇਖਾ ਅਧਵਿਚਕਾਰ, ਸਚ ਸਿੰਘਾਸਣ ਆਸਣ ਲਾਇਆ। ਜੋਤ ਅਕਾਲੀ ਨਿਰਾਕਾਰ, ਨੂਰੋ ਨੂਰ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਦਏ ਵਖਾਇਆ। ਪਹਿਲੀ ਹਰਿ ਹਰਿ ਬਣਤ ਬਣਾਈ, ਦਰ ਦਰਬਾਰ ਸੁਹਾਇਆ। ਦੂਜੇ ਹਰਿ ਸੰਗਤ ਆਪ ਉਠਾਈ, ਨੌ ਅਠਾਰਾਂ ਵੇਖ ਵਖਾਇਆ। ਵੀਹ ਸੌ ਬਾਰਾਂ ਜੋੜ ਜੁੜਾਈ, ਦਰ ਸਾਚਾ ਇਕ ਸੁਹਾਇਆ। ਸਾਚਾ ਲੇਖਾ ਗਿਆ ਸਮਝਾਈ, ਲੱਖ ਚੁਰਾਸੀ ਫੰਦ ਕਟਾਇਆ। ਦਸਮ ਦਵਾਰੀ ਪੰਧ ਮੁਕਾਈ, ਨੌ ਦਵਾਰੇ ਚਰਨਾਂ ਹੇਠ ਦਬਾਇਆ। ਸਚ ਸਿੰਘਾਸਣ ਰਿਹਾ ਵਿਛਾਈ, ਆਪ ਆਪਣਾ ਆਸਣ ਲਾਇਆ। ਗੁਰਮੁਖਾਂ ਮਿਲੇ ਚਾਈਂ ਚਾਈਂ, ਜਗਤ ਨੇਤਰ ਬੰਦ ਕਰਾਇਆ। ਪਕੜ ਉਠਾਏ ਆਪੇ ਬਾਹੀਂ, ਸੋਇਆ ਕੋਈ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬਵੰਜਾ ਅੱਖਰ ਕੀਤੇ ਵੱਖਰ, ਦਸਮ ਦਵਾਰੀ ਤੋੜਿਆ ਪੱਥਰ, ਪੰਚ ਵਿਕਾਰਾ ਲਾਹਿਆ ਸੱਥਰ, ਆਪ ਆਪਣਾ ਸੰਗ ਨਿਭਾਇਆ। ਸਾਚੀ ਭਗਤੀ ਭਗਤ ਭਗਵਾਨ, ਆਪਣੀ ਆਪ ਜਣਾਈਆ। ਵੀਹ ਸਦ ਬਾਰਾਂ ਕਰ ਧਿਆਨ, ਦੂਜੀ ਰੁੱਤੜੀ ਵੇਖ ਵਖਾਈਆ। ਜੇਠ ਨਾਲ ਰਲਾਇਆ ਹਾੜ ਬਲਵਾਨ, ਅਗਨੀ ਤੱਤ ਰਹੀ ਬਰਸਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਗੁਰਮੁਖ ਸਾਚੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ । ਪਹਿਲੀ ਹਾੜ ਕੱਢਿਆ  ਬਾਹਰ, ਕਲਜੁਗ ਕੂੜ ਕੁਰਲਾਇਆ। ਦੂਜੀ ਹਾੜ ਵੇਖੇ ਅਖਾੜ, ਪੰਜ ਤੱਤ ਡੇਰਾ ਲਾਇਆ। ਤੀਜੀ ਹਾੜ ਹੋਏ ਉਜਾੜ, ਜੂਹ ਜੰਗਲ ਡੇਰਾ ਢਾਇਆ। ਚੌਥੀ ਹਾੜ ਬਣ ਵਣਜਾਰ, ਹਰਿਜਨ ਸਾਚੇ ਮੇਲ ਮਿਲਾਇਆ। ਪੰਚਮ ਕਰ ਪੰਚ ਪਿਆਰ, ਛੇਵਾਂ ਦਰ ਸੁਹਾਇਆ। ਸੱਤਵਾਂ ਸਾਚੀ ਕਰੇ ਕਾਰ, ਅਠਵਾਂ ਅਠ ਤੱਤ ਰੰਗਾਇਆ। ਨੌ ਦਰ ਵੇਖੇ ਜਗਤ ਅਖਾੜ, ਦਸਵਾਂ ਗੁਰਮੁਖ ਮੇਲ ਮਿਲਾਇਆ। ਦਸ ਇਕ ਗਿਆਰਾਂ ਹੋ ਤਿਆਰ, ਆਪ ਆਪਣਾ ਰਾਹ ਤਕਾਇਆ। ਦਸ ਦੋ ਬਾਰਾਂ ਨਰ ਅਵਤਾਰ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਤੇਰਾਂ ਹਾੜ ਕਰ ਵਿਚਾਰ, ਆਪ ਆਪਣਾ ਨਾਮ ਧਰਾਇਆ। ਚੌਦਾਂ ਤਬਕਾਂ ਪਾਏ ਸਾਰ, ਚੌਦਾਂ ਹੱਟਾਂ ਫੋਲ ਫੁਲਾਇਆ। ਪੰਦਰਾਂ ਅੰਦਰਾਂ ਵੇਖੇ ਧਾਰ, ਲੱਖ ਚੁਰਾਸੀ ਫੋਲ ਫੁਲਾਇਆ। ਸੋਲਾਂ ਇਛਿਆ ਕਰ ਸ਼ੰਗਾਰ, ਗੁਰ ਭਿਛਿਆ ਗੁਰਮੁਖਾਂ ਆਪੇ ਪਾਇਆ। ਸਤਾਰਾਂ ਹਾੜ ਹਰਿ ਨਿਰੰਕਾਰ, ਵੀਹ ਸੌ ਬਾਰਾਂ ਵੇਖ ਵਖਾਇਆ। ਗੁਰਮੁਖਾਂ ਦਿਤਾ ਇਕ ਪਿਆਰ, ਸਿਰ ਆਪਣਾ ਹੱਥ ਟਿਕਾਇਆ। ਜੋ ਜਨ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗਾਏ ਜੈਕਾਰ, ਲੱਖ ਚੁਰਾਸੀ ਵਿਚ ਨਾ ਆਇਆ। ਜੋਗ ਅਭਿਆਸ ਨਾ ਕੋਈ ਸੁਨਾਰ, ਅਗਨੀ ਮੱਠ ਨਾ ਕੋਈ ਤਪਾਇਆ। ਸਿਰ ਪਾਏ ਨਾ ਕੋਇ ਜਲ ਧਾਰ, ਧੂਣੀ ਤਾ ਨਾ ਕੋਈ ਵਖਾਇਆ। ਬਿਨ ਸਤਿਗੁਰ ਪੂਰੇ ਕੋਈ ਨਾ ਉਤਰੇ ਪਾਰ, ਗੁਰ ਨਾਨਕ ਦਏ ਗਵਾਹਿਆ। ਕਬੀਰ ਕਹੇ ਪੁਕਾਰ ਪੁਕਾਰ, ਉਚੇ ਮੰਦਰ ਕੂਕ ਸੁਣਾਇਆ । ਨਾਲ ਰਲਾਇਆ ਰਵਦਾਸ ਚੁਮਿਆਰ, ਆਪਣਾ ਚਮੜਾ ਜਿਸ ਵਿਕਾਇਆ। ਗੋਬਿੰਦ ਕਰਿਆ ਸਚ ਪਿਆਰ, ਗੁਰਮੁਖ ਸਾਚੇ ਲਏ ਉਠਾਇਆ। ਅੰਮ੍ਰਿਤ ਬਖ਼ਸ਼ਿਆ ਖੰਡੇ ਧਾਰ, ਨਾਮ ਖੰਡਾ ਵਿਚ ਫਿਰਾਇਆ। ਏਕਾ ਬੋਲ ਸੱਚਾ ਜੈਕਾਰ, ਲੱਖ ਚੁਰਾਸੀ ਗਿਆ ਸੁਣਾਇਆ। ਅੰਤਮ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਆਪ ਆਪਣਾ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦਿਤਾ ਏਕਾ ਵਰ, ਸਾਚਾ ਮੰਤਰ ਇਕ ਦ੍ਰਿੜਾਇਆ। ਹਾੜ ਸਤਾਰਾਂ ਸਚ ਸੁਭਾਗ, ਗੁਰਮੁਖ ਨਾਰੀ ਕੰਤ ਮਿਲਾਇਆ। ਘਰ ਮੰਦਰ ਜਗਾਇਆ ਸਚ ਚਿਰਾਗ਼, ਦੀਵਾ ਬੱਤੀ ਨਾ ਕੋਈ ਰਖਾਇਆ। ਚਾਰ ਯੁਗ ਦਾ ਧੋਇਆ ਦਾਗ਼, ਆਪਣੀ ਹੱਥੀਂ ਮੇਲ ਮਿਲਾਇਆ। ਪੁਰਖ ਅਬਿਨਾਸ਼ੀ ਪਕੜੀ ਵਾਗ, ਦੂਜੇ ਹੱਥ ਨਾ ਕਿਸੇ ਫੜਾਇਆ। ਆਪ ਬਣਾਏ ਹੰਸ ਕਾਗ, ਸੋਹੰ ਸਾਚੀ ਚੋਗ ਚੁਗਾਇਆ। ਅੱਠੇ ਪਹਿਰ ਇਕ ਵੈਰਾਗ, ਆਪਣਾ ਆਪ ਹਿਰਦੇ ਵਿਚ ਟਿਕਾਇਆ। ਪਹਿਲੋਂ ਮੋਇਆ ਫੇਰ ਗਿਆ ਜਾਗ, ਗੁਰਸਿਖ ਆਪਣੇ ਲਏ ਜਗਾਇਆ। ਏਕਾ ਸ਼ਬਦ ਏਕਾ ਰਾਗ, ਏਕਾ ਰਿਹਾ ਸੁਣਾਇਆ। ਜੋ ਜਨ ਸਰਨ ਸਰਨਾਈ ਗਏ ਲਾਗ, ਆਵਣ ਜਾਵਣ ਫੰਦ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸੌ ਬਾਰਾਂ ਸਚ ਵਿਹਾਰਾ, ਹਰਿ ਸੰਗਤ ਤੇਰਾ ਆਪ ਮਨਾਇਆ। ਹਰਿ ਸੰਗਤ ਤੇਰੀ ਕੱਟ ਚੁਰਾਸੀ ਫਾਸੀ, ਆਪਣੇ ਗਲ ਲਟਕਾਈਆ। ਪਹਿਲੋ ਨਾਮ ਰਖਾਇਆ ਘਨਕਪੁਰ ਵਾਸੀ, ਦੂਜੇ ਜੋਤ ਕਰੇ ਰੁਸ਼ਨਾਈਆ। ਤੀਜੇ ਖੇਲੇ ਖੇਲ ਪ੍ਰਿਥਮੀ ਅਕਾਸ਼ੀ, ਛੋਟੇ ਬਾਲੇ ਲਏ ਉਠਾਈਆ। ਚੌਥੇ ਘਰ ਕਰੇ ਵਾਸੀ, ਵਾਸ ਨਿਵਾਸੀ ਆਪ ਹੋ ਜਾਈਆ। ਕਿਸੇ ਹੱਥ ਨਾ ਆਏ ਪੰਡਤ ਕਾਸ਼ੀ, ਕੋਟਨ ਕੋਟ ਗਿਆਨੀ ਧਿਆਨੀ ਫਿਰਦੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਏਕਾ ਮਤ ਸਮਝਾਈਆ। ਹਰਿ ਸੰਗਤ ਤੇਰਾ ਤੋੜਿਆ ਫੰਦ, ਹਰਿ ਆਪਣਾ ਕਰਮ ਕਮਾਇਆ। ਜਿਸ ਜਨ ਗਾਇਆ ਬੱਤੀ ਦੰਦ, ਰਾਏ ਧਰਮ ਨਾ ਦਏ ਸਜਾਇਆ। ਦਰ ਦਵਾਰੇ ਦਰਸ ਅਮੋਘ ਪਰਮਾਨੰਦ, ਜਿਸ ਜਨ ਆਏ ਦਰਸ਼ਨ ਪਾਇਆ। ਨੌ ਦਵਾਰੇ ਡੂੰਘੀ ਕੰਧ, ਦੂਈ ਦਵੈਤੀ ਪੜਦਾ ਲਾਹਿਆ। ਆਵਣ ਜਾਵਣ ਚੁਕਿਆ ਪੰਧ, ਜਿਸ ਜਨ ਆਪਣੇ ਰੰਗ ਰੰਗਾਇਆ। ਮਦਿਰਾ ਮਾਸ ਤਜਾਇਆ ਗੰਦ, ਵਿਸ਼ਟਾ ਕੀਟ ਨਾ ਫਿਰ ਅਖਵਾਇਆ। ਦਰਗਹਿ ਸਾਚੀ ਚੜ੍ਹਿਆ ਚੰਦ, ਬ੍ਰਹਮਾ ਸ਼ਿਵ ਰਹਿਣ ਸਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਜੇਠ ਹਾੜ ਮੇਲ ਮਿਲਾਇਆ। ਜੇਠ ਜੇਠਾ ਅਗਨੀ ਲਾ, ਨੌ ਖੰਡ ਰਿਹਾ ਜਲਾਈਆ। ਹਾੜ ਆਪਣਾ ਆਪ ਉਪਾ, ਗੁਰਮੁਖ ਸੱਜਣ ਲਏ ਮਿਲਾਈਆ। ਹਾੜ ਸਤਾਰਾਂ ਦਿਵਸ ਸੁਹਾ, ਵੀਹ ਸਦ ਬਾਰਾਂ ਕਰਮ ਕਮਾਈਆ। ਬਵੰਜਾ ਸਾਲ ਵੇਖ ਵਖਾ, ਬਾਵਨ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵਣਹਾਰਾ ਵਰ, ਆਸਾ ਮਨਸਾ ਪੂਰ ਕਰਾਈਆ। ਆਸਾ ਮਨਸਾ ਹਰਿ ਹਰਿ ਪੂਰ, ਹਰਿ ਹਰਿ ਮੇਲ ਮਿਲੰਨਿਆ। ਦਰਸ ਦਿਖਾਏ ਹਾਜ਼ਰ ਹਜ਼ੂਰ, ਏਕਾ ਜੋਤ ਸ੍ਰੀ ਭਗਵੰਨਿਆ। ਆਪੇ ਨੇੜੇ ਆਪੇ ਦੂਰ, ਖੇਲੇ ਖੇਲ ਦੋ ਜਹਾਨਿਆ। ਆਪੇ ਸ਼ਬਦ ਆਪੇ ਤੂਰ, ਨਾਦ ਅਨਾਦੀ ਆਪ ਵਜੰਨਿਆ। ਆਪੇ ਦਾਤਾ ਆਪੇ ਸੂਰ, ਸੂਰਬੀਰ ਆਪ ਅਖਵੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਜੋਗ ਵਖੰਨਿਆ। ਸਚ ਤਖ਼ਤ ਸੁਲਤਾਨ ਬਿਰਾਜੇ, ਪਰਮ ਪੁਰਖ ਸ੍ਰੀ ਭਗਵੰਤਿਆ। ਜਨ ਭਗਤਾਂ ਆਪੇ ਕਰੇ ਕਾਜੇ, ਆਪ ਆਪਣਾ ਧਾਮ ਸੁਹੰਤਿਆ। ਰੈਣ ਅੰਧੇਰੀ ਮਾਰੇ ਵਾਜੇ, ਸੋਏ ਲੋਕਮਾਤ ਉਠੰਤਿਆ। ਪਰਗਟ ਜੋਤ ਦੇਸ ਮਾਝੇ, ਸੰਬਲ ਨਗਰੀ ਧਾਮ ਸੁਹੰਤਿਆ। ਮਨਮੁਖਾਂ ਖੋਲ੍ਹਣਹਾਰਾ ਪਾਜੇ, ਏਕਾ ਰਾਗ ਸੁਣੰਤਿਆ। ਗੁਰਮੁਖਾਂ ਦੇਵੇ ਸਾਚਾ ਰਾਜੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਸਮ ਦਵਾਰੀ ਕਰ ਪਿਆਰੀ, ਗੁਰਮੁਖਾਂ ਵਖਾਏ ਚਰਨ ਦਵਾਰੀ, ਜੋਤੀ ਨਿਰਗੁਣ ਹਰਿ ਉਜਿਆਰੀ, ਆਸਣ ਸਿੰਘਾਸਣ ਪੁਰਖ ਅਬਿਨਾਸ਼ਨ ਡੇਰਾ ਲਾਇੰਦਾ। ਥਿਰ ਘਰ ਹਰਿ ਸਾਚਾ ਵਾਸਨ, ਨਿਰਗੁਣ ਦੀਵਾ ਬਾਤੀ। ਸਚ ਦਵਾਰਾ ਸਾਚਾ ਆਸਣ, ਨਿਰਗੁਣ ਜੋਤ ਇਕ ਇਕਾਂਤੀ। ਨਿਰਗੁਣ ਦਵਾਰਾ ਸਚ ਸਿੰਘਾਸਣ, ਪੁਰਖ ਅਬਿਨਾਸ਼ੀ ਨਿਰਗੁਣ ਰੱਖੀ ਤਿਲਕ ਲਿਲਾਟੀ। ਪਾਰਬ੍ਰਹਮ ਸਾਚੀ ਸੇਜਾ ਸੇਵਾ ਕਰੇ ਨੇਹਚਲ ਧਾਮਾ, ਆਪੇ ਗੁਰੂ ਆਪੇ ਚੇਲਾ ਆਪਣਾ ਆਪ ਕਹਾਵੇ। ਨਾ ਵਿਛੜੇ ਨਾ ਤੁਟੇ, ਨਾ ਕੋਈ ਵਹਿਣ ਵਹਾਵੇ। ਜੀਵ ਜੰਤ ਆਪਣੇ ਵਹਿਣ ਵਹੇ, ਲੱਖ ਚੁਰਾਸੀ ਵਹਿਣ ਵਹਾਵੇ। ਸਾਚ ਸੂਤ ਸਾਚਾ ਕਰਮ, ਨਿਰਮਲ ਭੋਜਨ ਕੀਆ। ਨਾ ਜੂਨੀ ਨਾ ਕੋਈ ਜੀਆ, ਆਪ ਆਪਣਾ ਆਪੇ ਥੀਆ। ਸ਼ਬਦ ਘੋੜ ਸੱਚਾ ਅਸਵਾਰੀ, ਕੋਟਨ ਕੋਟ ਜੀਵ ਜਨ ਕਰਨ ਨਿਮਸਕਾਰੀ। ਗੁਰ ਕਾ ਸ਼ਬਦ ਲੈਣਾ ਮੂਰਖ ਮੁਗਧ ਅੰਞਾਣ, ਭਵ ਸਾਗਰ ਤਾਰੇ, ਮੇਲ ਮਿਲਾਵੇ ਸ਼ਾਹ ਸੁਲਤਾਨ। ਅਚਰਜ ਲੀਲ੍ਹਾ ਅਪਰ ਅਪਾਰ, ਹਰਿ ਆਪਣੀ ਆਪ ਰਚਾਈਆ। ਅਸੁੱਤੇ ਪਰਕਾਸ਼ ਹਰਿ ਨਿਰੰਕਾਰ, ਆਪਣਾ ਆਪ ਕਰਾਈਆ। ਲਾਲ ਵੇਸ ਖੇਲ ਅਪਾਰ, ਲਾਲ ਗੁਲਾਲਾ ਰੰਗ ਚੜ੍ਹਾਈਆ। ਕੰਚਨ ਵੇਖੇ ਸਿਰਜਣਹਾਰ, ਸੂਹਾ ਵੇਸ ਵਟਾਈਆ। ਚਿਟੀ ਧਾਰ ਕਰ ਪਿਆਰ, ਆਪ ਆਪਣਾ ਸੰਗ ਨਿਭਾਈਆ। ਪੀਲਾ ਪੀਰ ਪੀਰ ਗੁਰ ਅਵਤਾਰ, ਪਰਮ ਪੁਰਖ ਆਪ ਅਖਵਾਈਆ। ਨੀਲਾ ਨਿਰਗੁਣ ਸਰਗੁਣ ਕਰ ਪਿਆਰ, ਜੋਤ ਸ਼ਬਦ ਕਰੇ ਕੁੜਮਾਈਆ। ਕਾਲਾ ਵੇਖੇ ਅੰਧ ਅੰਧਿਆਰ, ਹਿਰਦਾ ਕਵਣ ਫੋਲ ਫੁਲਾਈਆ। ਸਤਿ ਪੁਰਖ ਨਿਰੰਜਣ ਰੰਗ ਸਤ ਲੀਲ੍ਹਾ ਅਪਰ ਅਪਾਰ, ਅੱਠੇ ਪੰਖੜੀਆਂ ਖੇਲ ਖਿਲਾਈਆ। ਦੋਏ ਦਸ ਕਰਨ ਨਿਮਸਕਾਰ, ਰਵ ਸਸ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਚਰਜ ਲੀਲ੍ਹਾ ਅਪਰ ਅਪਾਰ, ਅਕਲ ਕਲ ਰੰਗ ਵਰਤਾਈਆ। ਹਰਿ ਕਾ ਗੁਣ ਜਾਣੇ ਕੀ ਬਪਰਾ, ਵਡ ਵੱਡੀ ਵਡਿਆਈਆ। ਕਾਇਆ ਚੋਲਾ ਪਹਿਨੇ ਕਪੜਾ, ਜੁਗ ਜੁਗ ਵੇਸ ਵਟਾਈਆ। ਵਸਿਆ ਧਾਮ ਆਪਣੇ ਛੱਪਰਾ, ਸਾਚੀ ਛੰਨ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਗੁਣ ਦਏ ਲਿਖਾਈਆ। ਆਇਆ ਗੁਣਵੰਤਾ ਭਗਵਾਨ, ਕਲਜੁਗ ਅੰਤਮ ਵੇਖ ਵਖਾਈਆ । ਸੋਹੰ ਸ਼ਬਦ ਉਠਾਇਆ ਹੱਥ ਨਿਸ਼ਾਨ, ਲੋਆਂ ਪੁਰੀਆਂ ਆਪ ਵਖਾਈਆ। ਗੁਰਮੁਖ ਸਾਚੇ ਚਤੁਰ ਸੁਜਾਨ, ਹਰਿਜਨ ਸਾਚੇ ਮੇਲ ਮਿਲਾਈਆ। ਮਨਮੁਖਾਂ ਮਾਰੇ ਤੀਰ ਨਿਸ਼ਾਨ, ਦੂਈ ਦਵੈਤੀ ਬਾਣ ਚਲਾਈਆ। ਕਲਜੁਗ ਮਿਟੇ ਝੂਠ ਦੁਕਾਨ, ਸਚ ਸੁੱਚ ਕਰੇ ਕੁੜਮਾਈਆ। ਸਤਿਜੁਗ ਸਾਚਾ ਕਰ ਪਰਧਾਨ, ਏਕਾ ਮਾਰਗ ਦਏ ਲਗਾਈਆ। ਚਾਰ ਵਰਨਾਂ ਇਕ ਗਿਆਨ, ਏਕਾ ਕਰੇ ਪੜ੍ਹਾਈਆ। ਊਚ ਨੀਚ ਰਾਓ ਰੰਕ ਆਪ ਵਸਾਏ ਇਕ ਮਕਾਨ, ਏਕਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਰਨੀ ਆਪੇ ਰਿਹਾ ਕਮਾਈਆ। ਕਲਜੁਗ ਅੰਤਮ ਹਰਿ ਹਰਿ ਆਇਆ, ਨਿਰਗੁਣ ਨੂਰ ਰੁਸ਼ਨਾਈਆ। ਜੁਗਾ ਜੁਗੰਤਰ ਖੇਲ ਖਿਲਾਇਆ, ਕਲਜੁਗ ਅੰਤਮ ਵੱਜੇ ਵਧਾਈਆ। ਸੱਚੇ ਪਾਤਸ਼ਾਹ ਸ਼ਾਹ ਸੁਲਤਾਨਾ ਆਪ ਅਖਵਾਇਆ, ਅਕਾਲ ਪੁਰਖ ਵੱਡੀ ਵਡਿਆਈਆ। ਲੋਆਂ ਪੁਰੀਆਂ ਦਏ ਉਠਾਇਆ, ਆਪ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭਾਣਾ ਆਪਣੇ ਹੱਥ ਰਖਾਈਆ। ਹਰਿ ਭਾਣਾ ਬਲਵਾਨ, ਆਪਣੇ ਹੱਥ ਰਖਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਜੁਗ ਜੁਗ ਸ਼ਬਦ ਸੁਣਾਇੰਦਾ। ਜਨ ਭਗਤਾਂ ਹੋਏ ਨਿਗਹਬਾਨ, ਆਪ ਆਪਣਾ ਮੇਲ ਮਿਲਾਇੰਦਾ। ਲੱਖ ਚੁਰਾਸੀ ਪੀੜੇ ਘਾਣ, ਮਨਮਤੀ ਡੁਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਲਜੁਗ ਮਿਟੇ ਸਤਿਜੁਗ ਸਾਚਾ ਮਾਰਗ ਲਾਇੰਦਾ। ਸਤਿਜੁਗ ਸਾਚਾ ਮਾਰਗ ਲੌਣਾ, ਹਰਿ ਸਾਚੇ ਸਚ ਵਡਿਆਈਆ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਏਕਾ ਰੰਗ ਰੰਗੌਣਾ, ਇਕ ਨਿਸ਼ਾਨ ਰਿਹਾ ਵਖਾਈਆ। ਸੋਹੰ ਸ਼ਬਦ ਸ੍ਰਿਸ਼ਟ ਸਬਾਈ ਗੌਣਾ, ਹਿੰਦੂ ਮੁਸਲਮ ਸਿਖ ਈਸਾਈ ਏਕਾ ਮਾਰਗ ਪਾਈਆ। ਰਾਮ ਕ੍ਰਿਸ਼ਨ ਵੇਸ ਵਟੌਣਾ, ਨਾਨਕ ਗੋਬਿੰਦ ਕਰ ਜੋਤ ਰੁਸ਼ਨਾਈਆ। ਈਸਾ ਮੂਸ ਖੇਲ ਖਿਲੌਣਾ, ਸੰਗ ਮੁਹੰਮਦ ਵੱਜੇ ਵਧਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੱਚੇ ਪਾਤਸ਼ਾਹ ਬੇਪਰਵਾਹ ਇਕ ਅਖਵਾਈਆ। ਸੱਚੇ ਪਾਤਸ਼ਾਹ ਨਿਰਗੁਣ ਧਾਰ, ਆਪਣੀ ਆਪ ਚਲਾਈਆ। ਮੂਰਖ ਮੁਗਧ ਨਾ ਪਾਵੇ ਸਾਰ, ਭਰਮੇ ਭੁੱਲੀ ਸਰਬ ਲੋਕਾਈਆ। ਲੇਖਾ ਲਿਖਤ ਅਗੰਮ ਅਪਾਰ, ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਅਗੰਮ ਅਗੰਮੜਾ ਅਗੰਮੜੀ ਕਾਰ ਕਮਾਈਆ। ਬਿਨ ਕਿਰਪਾ ਨਾ ਬੂਝੇ ਢੋਰ, ਮਨ ਮਤ ਨਾ ਕੋਈ ਚਤੁਰਾਈਆ। ਸੰਗ ਰਲਾਏ ਪੰਜ ਚੋਰ, ਪੰਚਮ ਮੇਲ ਮਿਲਾਈਆ। ਲੱਭਦਾ ਫਿਰੇ ਅੰਧੇਰ ਘੋਰ, ਨਿਹਕਲੰਕ ਹੱਥ ਨਾ ਆਈਆ। ਜਗਤ ਦਰਸ਼ਨ ਖਿਚੀ ਡੋਰ, ਚਾਰੋਂ ਕੁੰਟ ਭਵਾਈਆ। ਮਨ ਮਮਤਾ ਚੜ੍ਹਿਆ ਘੋੜ, ਕਾਮ ਕਰੋਧ ਹਲਕਾਈਆ। ਦਹਿ ਦਿਸ਼ਾ ਵੇਖੇ ਦੌੜ ਦੌੜ, ਆਪਣੀ ਅੱਖ ਨਾ ਕੋਈ ਖੁਲ੍ਹਾਈਆ। ਜਗਤ ਵਾਸਨਾ ਨਾ ਮਿਟੇ ਕੌੜ, ਰਸ ਮਿਠਾ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਲੱਛਣ ਆਪੇ ਦਏ ਲਿਖਾਈਆ। ਹਰਿ ਕਾ ਲੱਛਣ ਕੋਈ ਨਾ ਪੇਖੇ ਦਿਸ ਕਿਸੇ ਨਾ ਆਇਆ। ਗੁਰ ਗੋਬਿੰਦ ਕੱਢੇ ਭਰਮ ਭੁਲੇਖੇ ਜਿਸ ਜਨ ਗੁਰ ਗੋਬਿੰਦ ਵੇਖ ਵਖਾਇਆ। ਪਹਿਲੋਂ ਮਿਲੇ ਨਰ ਨਰੇਸ਼ੇ, ਨਰ ਨਰਾਇਣ ਫੇਰ ਦਰਸਾਇਆ। ਗੁਰ ਚਰਨ ਭੇਟ ਚੜ੍ਹਾਏ ਮੁੱਛ ਦਾੜ੍ਹੀ ਕੇਸੇ, ਸੋ ਗੁਰ ਸੂਰਾ ਨਿਹਕਲੰਕ ਦਏ ਵਖਾਇਆ। ਦਿਵਸ ਰੈਣ ਸਦਾ ਵੇਖ ਹਾਜ਼ਰ ਹਜ਼ੂਰ, ਹਾਜ਼ਰ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪ ਦਏ ਖੁਲ੍ਹਾਇਆ। ਸਾਚਾ ਯੁਧ ਹਰਿ ਨਿਰੰਕਾਰ, ਆਪਣਾ ਆਪ ਕਰਾਈਆ। ਮਨ ਮਤ ਬੁਧ ਨਾ ਪਾਵੇ ਸਾਰ, ਗੁਰ ਗੋਬਿੰਦ ਲੇਖ ਲਿਖਾਈਆ। ਆਪਣੀ ਸੁਧ ਨਾ ਪਾਏ ਜੀਵ ਵਿਚ ਸੰਸਾਰ, ਅਨਭਵ ਕਵਣ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਸਾਚਾ ਵਰ, ਨਿਹਕਲੰਕ ਸੋ ਜਨ ਵੇਖ ਵਖਾਈਆ। ਨਿਹਕਲੰਕ ਹਰਿ ਕਾ ਰੂਪ, ਪੁਰਖ ਅਕਾਲ ਵਟਾਇਆ। ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਵੇਖ ਵਖਾਇਆ। ਜਿਸ ਜਨ ਉਪਰ ਜਾਏ ਤੁਠ, ਆਪ ਆਪਣਾ ਪੜਦਾ ਲਾਹਿਆ। ਲੁਕਿਆ ਰਹਿਣ ਨਾ ਦੇਵੇ ਕਿਸੇ ਗੁੱਠ, ਅੰਦਰ ਮੰਦਰ ਮੇਲ ਮਿਲਾਇਆ। ਨਿਹਕਲੰਕ ਸ਼ਬਦ ਖੰਡਾ ਏਕਾ ਫੜਿਆ ਜਗਤ ਵਿਕਾਰਾ ਕੱਢੇ ਕੁੱਟ, ਕਰਦਾ ਯੁਧ ਦਿਸ ਕਿਸੇ ਨਾ ਆਇਆ। ਸ਼ਬਦ ਖੰਡਾ ਤਿਖੀ ਧਾਰ, ਨਿਹਕਲੰਕ ਹੱਥ ਉਠਾਈਆ। ਗੁਰਮੁਖਾਂ ਕਰੇ ਸਚ ਪਿਆਰ, ਮਨਮੁਖਾਂ ਦਏ ਸਜਾਈਆ। ਮਾਰੀ ਜਾਏ ਵਾਰੋ ਵਾਰ, ਚਾਰੇ ਕੂਟਾਂ ਕੂਕੇ ਵਾਹੋ ਦਾਹੀਆ। ਮਨਮੁਖ ਸੁੱਤੇ ਪੈਰ ਪਸਾਰ, ਗੁਰਮੁਖ ਰਸਨਾ ਰਹੇ ਗਾਈਆ। ਘਰ ਮਿਲਿਆ ਸੱਜਣ ਮੀਤ ਮੁਰਾਰ, ਘਰ ਸਾਚੇ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਏਕਾ ਏਕ ਡੰਕ ਵਜਾਈਆ। ਸਦਾ ਦਿਆਲ ਸਰਬ ਸੁਖ ਦਾਤਾ, ਹਰਿ ਹਰਿ ਸੱਜਣ ਮੀਤ ਮੁਰਾਰ। ਜਿਸ ਜਨ ਬਖ਼ਸ਼ੇ ਚਰਨ ਕਵਲ ਨਾਤਾ, ਸੋ ਜਨ ਉਧਰੇ ਪਾਰ। ਨਾਮ ਦੇਵੇ ਸਾਚੀ ਦਾਤਾ, ਦੇਵਣਹਾਰ ਆਪ ਨਿਰੰਕਾਰ। ਆਦਿ ਜੁਗਾਦੀ ਇਕ ਅਕਾਂਤਾ, ਖੇਲੇ ਖੇਲ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਜਨ ਜਨ ਹਰਿ ਆਪ ਲਾਏ ਪਾਰ। ਪਾਰ ਕਿਨਾਰ ਪੁਰਖ ਕਰਤਾਰ, ਆਪਣਾ ਆਪ ਵਖਾਈਆ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਦੇਵੇ ਸਚ ਸੱਚੀ ਸਰਨਾਈਆ। ਮਿਟੇ ਰੈਣ ਅੰਧੇਰੀ ਅੰਧ ਅੰਧਿਆਰ, ਕੂੜ ਕੁੜਿਆਰਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਸਿਖਿਆ ਪਾਏ ਭਿਛਿਆ ਦਰ ਸਾਚੇ ਵੇਖ ਵਖਾਈਆ। ਨਾਮ ਵਸਤ ਜਗਤ ਅਨਮੋਲ, ਹਰਿਜਨ ਝੋਲੀ ਪਾਇੰਦਾ। ਦਰ ਦਰਵਾਜਾ ਆਪੇ ਖੋਲ੍ਹ, ਆਪੇ ਵੇਖ ਵਖਾਇੰਦਾ। ਆਪਣੇ ਕੰਡੇ ਆਪੇ ਤੋਲ, ਆਪਣਾ ਭਾਰ ਆਪ ਉਠਾਇੰਦਾ। ਵਸਣਹਾਰਾ ਸਦਾ ਕੋਲ, ਹਰਿਜਨ ਸਾਚੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਰਾਮ ਇਕ ਵਖਾਇੰਦਾ। ਨਾਮ ਧਨ ਸੱਚਾ ਧਨ ਮਾਲ, ਧਨ ਹਰਿ ਹਰਿ ਨਾਮ ਵਖਾਈਆ। ਤੋੜਨਹਾਰਾ ਜਗਤ ਜੰਜਾਲ, ਜੰਜਾਲਾ ਜਗਤ ਤੋੜ ਤੁੜਾਈਆ। ਸਤਿਗੁਰ ਸੱਚਾ ਦੀਨ ਦਿਆਲ, ਗੁਰ ਗੁਰ ਵੱਡੀ ਵਡਿਆਈਆ। ਗੁਰਮੁਖ ਵੇਖੇ ਸਾਚੇ ਲਾਲ, ਲਾਲ ਗੁਲਾਲਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਆਪਣੀ ਬੂਝ ਬੁਝਾਈਆ। ਗੁਰਮੁਖ ਬੁਝੇ ਹਰਿ ਦਰ ਸੁਝੇ, ਮੇਲਾ ਸਹਿਜ ਸੁਭਾਇਆ। ਚਰਨ ਪ੍ਰੀਤੀ ਗੁਰ ਗੁਰ ਲੁਝੇ, ਗੁਰ ਮੰਦਰ ਅੰਦਰ ਪਾਇਆ। ਹਰਿ ਭੇਵ ਖੁਲ੍ਹਾਏ ਆਪਣੇ ਗੁਝੇ, ਆਪ ਆਪਣਾ ਪੜਦਾ ਲਾਹਿਆ। ਲੇਖਾ ਚੁੱਕੇ ਏਕਾ ਦੂਜੇ, ਏਕਾ ਰੰਗ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਡਿਆਇਆ। ਵਡ ਵਡਿਆਈ ਆਪ ਕਰ, ਦੇਵੇ ਨਾਮ ਨਿਧਾਨਾ। ਏਕਾ ਅੱਖਰ ਜਾਪ ਧਰ, ਕਰੇ ਪੰਚ ਪਰਧਾਨਾ। ਹਰਿਜਨ ਭਾਣਾ ਜਾਏ ਜਰ, ਭਾਣਾ ਵਰਤੇ ਦੋ ਜਹਾਨਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖਾਂ ਬੰਨੇ ਨਾਮ ਹੱਥੀਂ ਸੱਚਾ ਗਾਨਾ। ਆਦਿ ਨਮੋ ਗੁਰ ਦੇਵਾ, ਗੁਰੂ ਗੁਰ ਮੰਤਰ ਨਾਮ ਦ੍ਰਿੜਾਈਆ। ਪਾਰਬ੍ਰਹਮ ਪ੍ਰਭ ਅਲੱਖ ਅਭੇਵਾ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹੀਆ। ਆਦਿ ਜੁਗਾਦੀ ਆਪਣੀ ਸੇਵਾ, ਸ਼ਬਦ ਬ੍ਰਹਿਮਾਦੀ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌ ਸੱਤ ਦੇਵੇ ਵਰ, ਅੱਡ ਅੱਡ ਗੰਢ ਬੰਧਾਈਆ। ਨੌ ਸੱਤ ਵੰਡ ਵੰਡ, ਦੋ ਦੋ ਲੇਖ ਲਿਖਾਇਆ। ਵਸਣਹਾਰਾ ਵਿਚ ਬ੍ਰਹਿਮੰਡ, ਹਰਿ ਹਰਿ ਰੂਪ ਵਟਾਇਆ। ਖੇਲੇ ਖੇਲ ਜੇਰਜ ਅੰਡ, ਜੋਗ ਜੁਗਤ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਆਪ ਦਰਸਾਇਆ। ਨਿਰਗੁਣ ਰੂਪ ਨਿਰਗੁਣ ਧਾਰ, ਨਿਰਗੁਣ ਰੂਪ ਚਲਾਈਆ। ਨਿਰਗੁਣ ਰੂਪ ਆਪ ਕਰਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਖੰਡਾ ਤੇਜ਼ ਕਟਾਰ, ਨਿਰਗੁਣ ਆਪਣੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੁੱਤ ਦੁਲਾਰਾ ਵੇਖ ਵਖਾਈਆ। ਸੁੱਤ ਦੁਲਾਰਾ ਸ਼ਬਦ ਅਨਰੰਗ, ਰੂਪ ਰੰਗ ਨਾ ਰਾਇਆ। ਆਦਿ ਜੁਗਾਦਿ ਸੂਰਾ ਸਰਬੰਗ, ਸਹੰਸਰ ਮੁਖ ਸ਼ੇਸ਼ ਨਾ ਗਾਇਆ। ਲਾਲ ਭੂਸ਼ਣ ਲਾਏ ਅੰਗ, ਅੰਗੀਕਾਰ ਵੇਸ ਵਟਾਇਆ। ਪੁਰਖ ਅਗੰਮਾ ਵਜਾਏ ਮਰਦੰਗ, ਏਕਾ ਨਾਅਰਾ ਲਾਇਆ। ਆਪ ਆਪਣਾ ਰੱਖੇ ਸੰਗ, ਸਗਲਾ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਦਰਸਾਇਆ। ਲਾਲ ਭੂਸ਼ਨ ਬਸੁਧਾ ਧਾਰ, ਲੱਖ ਚੁਰਾਸੀ ਰੰਗ ਰੰਗਾਇੰਦਾ। ਸੱਤਾਂ ਦੀਪਾਂ ਕਰੇ ਖ਼ਬਰਦਾਰ, ਸਤਿ ਸਰੂਪੀ ਵੇਸ ਵਟਾਇੰਦਾ। ਸੱਤ ਪੈਸੇ ਕਰ ਪਿਆਰ, ਕਲਜੁਗ ਕਰਤਾ ਕੀਮਤ ਆਪੇ ਪਾਇੰਦਾ। ਜੂਠ ਝੂਠ ਕਰੇ ਖੁਵਾਰ, ਮਾਇਆ ਮਮਤਾ ਮੋਹ ਤੁੜਾਇੰਦਾ। ਨਾਮ ਡੰਕਾ ਇਕ ਅਪਾਰ, ਸ਼ਬਦ ਨਗਾਰਾ ਆਪ ਵਜਾਇੰਦਾ। ਜੋਗਨ ਕਲ ਜੋਗਨ ਖ਼ਬਰਦਾਰ, ਹਾਕਨ ਡਾਕਨ ਮੂੰਡ ਮੁੰਡਾਇੰਦਾ। ਰਿਧ ਸਿਧ ਜਾਏ ਹਾਰ, ਨੌ ਨਾਥ ਮੁਖ ਸ਼ਰਮਾਇੰਦਾ। ਇਕ ਲੱਖ ਹਜ਼ਾਰ ਚੁਰਾਸੀ ਮਾਰੇ ਮਾਰ, ਲੋਕਮਾਤ ਭਾਰ ਨਾ ਕੋਈ ਉਠਾਇੰਦਾ। ਏਕੰਕਾਰਾ ਹੋਇਆ ਖ਼ਬਰਦਾਰ, ਆਪ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਜੋਤ ਜਗਾਇੰਦਾ। ਲਾਲ ਧਾਰੀ ਲਾਲ ਰੰਗ, ਲਾਲੋ ਲਾਲ ਰੰਗਾਇਆ। ਪੁਰਖ ਅਬਿਨਾਸ਼ੀ ਸੂਰਾ ਸਰਬੰਗ, ਕਲਜੁਗ ਅੰਤਮ ਖੇਲ ਖਿਲਾਇਆ। ਆਪਣੇ ਅਸਵ ਕਸਿਆ ਤੰਗ, ਏਕਾ ਡੌਰੂ ਡੰਕਾ ਰਿਹਾ ਵਜਾਇਆ। ਦਰ ਦਵਾਰੇ ਆਪੇ ਲੰਘ, ਆਪੇ ਵੇਖਣ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਾਲ ਲਾਲਾਂ ਵਿਚ ਟਿਕਾਇਆ। ਲਾਲ ਉਪਰ ਕਾਲੀ ਧਾਰ, ਅੱਖਰ ਅੱਖਰ ਪੜ੍ਹਾਈਆ। ਸਾਧ ਸੰਤ ਕਰਨ ਵਿਚਾਰ, ਪਰਗਟ ਹੋਇਆ ਬੇਪਰਵਾਹੀਆ। ਨਿਹਕਲੰਕਾ ਲਏ ਅਵਤਾਰ, ਸੰਬਲ ਨਗਰੀ ਧਾਮ ਸੁਹਾਈਆ। ਸੰਮਤ ਸੋਲਾਂ ਹੋਇਆ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਈਆ। ਲੱਖ ਚੁਰਾਸੀ ਮਾਰੇ ਮਾਰ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਇਕ ਨਰੇਲ ਕਰ ਪਿਆਰ, ਆਪਣੇ ਹੱਥ ਉਠਾਈਆ। ਦੂਸਰ ਨਾ ਕੋਈ ਦਿਸੇ ਹੋਰ ਸਿਕਦਾਰ, ਸੱਚਾ ਤਾਜ ਨਾ ਕੋਈ ਟਿਕਾਈਆ। ਪਾਰਬ੍ਰਹਮ ਗੁਰ ਇਕ ਅਵਤਾਰ, ਪ੍ਰਭ ਅਬਿਨਾਸ਼ੀ ਕਰਤਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਜ਼ੰਜੀਰ ਇਕ ਬੰਧਾਈਆ। ਜਗਤ ਜ਼ੰਜੀਰ ਨਾਮ ਬੰਨ, ਸ਼ਬਦੀ ਤਾਲਾ ਲਾਇਆ। ਮਨਮੁਖ ਜੀਵਾਂ ਦੇਵੇ ਡੰਨ, ਬੰਦੀ ਬੰਧ ਬੰਧਾਇਆ। ਜੋ ਘੜਿਆ ਸੋ ਦੇਵੇ ਭੰਨ, ਰਾਏ ਧਰਮ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸੰਗਲ ਹੱਥ ਫੜਾਇਆ। ਜਗਤ ਸੰਗਲ ਝੂਠ ਵਿਕਾਰਾ, ਮਾਇਆ ਮੋਹ ਬੰਧਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਲੇਖਾ ਨਾ ਕੋਈ ਜਣਾਈਆ। ਸੰਤ ਸਾਧ ਕਰਨ ਵਿਚਾਰਾ, ਸਾਖਿਯਾਤ ਨਜ਼ਰ ਨਾ ਆਈਆ। ਸੰਮਤ ਸੱਤਰਾਂ ਦਏ ਹੁਲਾਰਾ, ਆਪ ਆਪਣਾ ਮੇਲ ਮਿਲਾਈਆ। ਪਹਿਲੀ ਚੇਤਰ ਰਹਿਣਾ ਖ਼ਬਰਦਾਰਾ, ਨਾਮ ਡੰਡਾ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤ ਕਰੇ ਰੁਸ਼ਨਾਈਆ। ਨਾਮ ਡੰਡਾ ਹੱਥ ਕਰਤਾਰ, ਆਪਣੇ ਆਪ ਉਠਾਇੰਦਾ। ਦੋ ਜਹਾਨਾਂ ਮਾਰੇ ਮਾਰ, ਕਲਜੁਗ ਸਤਿਜੁਗ ਵੇਖ ਵਖਾਇੰਦਾ। ਨਾਮ ਨਿਸ਼ਾਨਾ ਅਪਰ ਅਪਾਰ, ਸਾਧਾਂ ਸੰਤਾਂ ਤਨ ਲਗਾਇੰਦਾ। ਬੰਨੇ ਗਾਨਾ ਅਪਰ ਅਪਾਰ, ਸਾਚਾ ਸਗਨ ਮਨਾਇੰਦਾ। ਸੋਲਾਂ ਸੋਲਾਂ ਹੋ ਉਜਿਆਰ, ਸੋਲਾਂ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਭੇਟਾ ਭੇਟ ਵਖਾਇੰਦਾ। ਟੁੱਟੀ ਗੰਢਣਹਾਰ ਗੋਪਾਲ, ਪੂਰਨ ਪੁਰਖ ਅਬਿਨਾਸੀਆ। ਟੁੱਟੇ ਫਲ ਲਗਾਏ ਡਾਲ੍ਹ, ਹਰਿ ਸੱਜਣ ਸ਼ਾਹੋ ਸ਼ਬਾਸੀਆ। ਗੁਰਮੁਖ ਸੱਜਣ ਸਾਚੇ ਲਾਲ, ਆਪ ਆਪਣੀ ਗੋਦ ਉਠਾਸੀਆ। ਸੰਤ ਸੁਹੇਲੇ ਜੁਗ ਜੁਗ ਭਾਲ, ਦੇਵੇ ਨਾਮ ਧਰਵਾਸੀਆ। ਸਖਾ ਸੁਹੇਲਾ ਕਰੇ ਪ੍ਰਿਤਪਾਲ, ਨਿਝ ਘਰ ਆਤਮ ਰੱਖੇ ਵਾਸੀਆ। ਸ਼ਬਦੀ ਸ਼ਬਦ ਬਣ ਦਲਾਲ, ਕਰੇ ਕਰਾਏ ਪੂਰੀ ਆਸੀਆ। ਹਰਿ ਸੰਗਤ ਵਖਾਏ ਸੱਚੀ ਧਰਮਸਾਲ, ਗੁਰ ਚਰਨ ਸੱਚਾ ਭਰਵਾਸੀਆ । ਏਕਾ ਨਾਮ ਸੱਚਾ ਧਨ ਮਾਲ, ਸਚ ਖ਼ਜ਼ੀਨਾ ਆਪ ਵਖਾਸੀਆ। ਦੇਵਣਹਾਰਾ ਦਾਨੀ ਦਾਨ, ਦਾਤਾ ਦਾਨੀ ਆਪ ਅਖਵਾਸੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਕਰੇ ਬੰਦ ਖੁਲਾਸੀਆ। ਬੰਦੀ ਛੋੜ ਪੁਰਖ ਬਿਧਾਤਾ, ਬੰਦੀ ਛੋੜ ਅਖਵਾਇਆ। ਜੋ ਜਨ ਮੰਗੇ ਨਾਮ ਦਾਤਾ, ਨਾਮ ਭੰਡਾਰਾ ਦਏ ਭਰਾਇਆ। ਜੋ ਜਾਣੇ ਜਨ ਆਤਮ ਗਾਥਾ, ਅੰਤਰ ਆਤਮ ਮੇਲ ਮਿਲਾਇਆ। ਜੋ ਜਨ ਮੰਗੇ ਸਗਲਾ ਸਾਥਾ, ਸਗਲਾ ਸੰਗ ਰਖਾਇਆ। ਜੋ ਜਨ ਮੰਗੇ ਲਹਿਣਾ ਦੇਣਾ ਮਸਤਕ ਮਾਥਾ, ਪੂਰਬ ਝੋਲੀ ਪਾਇਆ। ਜੋ ਜਨ ਮੰਗੇ ਪੂਜਾ ਪਾਠਾ, ਸੋ ਜਨ ਚਰਨ ਧਿਆਨ ਰਖਾਇਆ। ਜੋ ਜਨ ਮੰਗੇ ਕਾਇਆ ਘਾਟਾ, ਨਾਮ ਕੰਡੇ ਤੋਲ ਤੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੋੜਣਹਾਰਾ ਆਪ ਹੋ ਜਾਇਆ। ਆਪੇ ਤੋੜੇ ਤੋੜਣਹਾਰਾ, ਟੁੱਟੀ ਗੰਢ ਵਖਾਇੰਦਾ। ਸਾਚੀ ਸਿਖਿਆ ਦਏ ਸੰਸਾਰਾ, ਸਾਖਿਯਾਤ ਰੂਪ ਵਟਾਇੰਦਾ। ਪੁਰਖ ਅਗੰਮੜਾ ਅਗੰਮੜੀ ਕਾਰਾ, ਅਗੰਮੜਾ ਧਾਮ ਸੁਹਾਇੰਦਾ। ਸੋਹੰ ਸ਼ਬਦ ਇਕ ਜੈਕਾਰਾ, ਚਾਰ ਵਰਨਾਂ ਆਪ ਸੁਣਾਇੰਦਾ। ਗੁਰਮੁਖ ਸੱਜਣ ਮੀਤ ਮੁਰਾਰਾ, ਦਰ ਘਰ ਆਪਣੇ ਆਪ ਸੁਹਾਇੰਦਾ। ਭੁੱਲ ਰੁਲ ਜੋ ਆਏ ਦਵਾਰਾ, ਫੜ ਬਾਂਹੋਂ ਗਲੇ ਲਗਾਇੰਦਾ। ਦੋਏ ਜੋੜ ਕਰੇ ਨਿਮਸਕਾਰਾ, ਨਿਉਂ ਨਿਉਂ ਵੇਖ ਵਖਾਇੰਦਾ। ਕਾਇਆ ਕੰਚਨ ਗੜ੍ਹ ਕਰ ਪਿਆਰਾ, ਸਾਚੀ ਵਸਤ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਿਖਿਆ ਲੇਖਾ ਲੇਖ ਮਿਟਾਇੰਦਾ। ਲਿਖਿਆ ਲੇਖਾ ਆਪ ਮਿਟਾਏ, ਜਿਸ ਜਨ ਆਪਣੀ ਦਇਆ ਕਮਾਈਆ। ਸਾਚੀ ਸਿਖਿਆ ਗੁਰ ਮਤ ਸਮਝਾਏ, ਗੁਰ ਮੰਤਰ ਨਾਮ ਦ੍ਰਿੜਾਈਆ। ਆਤਮ ਭਿਛਿਆ ਏਕਾ ਪਾਏ, ਜੋ ਜਨ ਦਰ ਦਰਵਾਜਾ ਮੰਗਣ ਆਈਆ। ਅੰਤਮ ਰੱਛਿਆ ਕਰ ਵਖਾਏ, ਦੋ ਜਹਾਨਾਂ ਹੋਏ ਸਹਾਈਆ। ਸਾਚੇ ਦਰ ਤੋਂ ਘੁਥਿਆ ਥਾਈਂ ਨਾ ਕੋਈ ਪਾਏ ਰਾਹੇ, ਰਾਏ ਧਰਮ ਦਏ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਰ ਦਾਤਾ ਦੇਵੇ ਇਕ ਵਡਿਆਈਆ। ਹਰਿ ਸੰਗਤ ਦਰ ਸਾਚਾ ਪੌਣਾ, ਹਰਿ ਸੱਜਣ ਮੀਤ ਮੁਰਾਰ। ਸ਼ਬਦ ਅਨਾਦੀ ਗੌਣਾ, ਸੋ ਪੁਰਖ ਨਿਰੰਜਣ ਜੈ ਜੈ ਜੈਕਾਰ। ਹੰ ਬ੍ਰਹਮ ਇਕ ਦਰਸੌਣਾ, ਵਰਨ ਗੋਤ ਵਸਿਆ ਬਾਹਰ। ਕਰਮੀ ਕਰਮ ਇਕ ਕਮੌਣਾ, ਹੁਕਮੀ ਹੁਕਮ ਸੱਚਾ ਦਰਬਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਜਾਏ ਤਾਰ। ਹਰਿ ਸੰਗਤ ਮੰਗੋ ਨਾਮ ਭਿਖ, ਭਰਿਆ ਹਰਿ ਭੰਡਾਰਾ। ਅੱਗੇ ਲੇਖਾ ਦੇਵੇ ਲਿਖ, ਕਰੇ ਪਾਰ ਕਿਨਾਰਾ। ਸਾਚੀ ਸਿਖਿਆ ਲੈਣੀ ਸਿਖ, ਤੁਟੇ ਗੜ੍ਹ ਹੰਕਾਰਾ। ਸੰਮਤ ਸੋਲਾਂ ਸਾਚੀ ਥਿਤ, ਵੀਹ ਸੌ ਕਰੇ ਪੁਕਾਰਾ। ਗੁਰਮੁਖ ਤੇਰੀ ਸਾਚੀ ਰਿਤ, ਹਰਿ ਸੱਜਣ ਲਏ ਉਭਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਖੇਲੇ ਖੇਲ ਨਿਤ ਨਵਿਤ, ਲੋਕਮਾਤ ਲੈ ਅਵਤਾਰਾ। ਹਰਿ ਸੰਗਤ ਹਰਿ ਦਰ ਪਾਇਆ, ਮੰਗੀ ਮੰਗ ਅਪਾਰ। ਤ੍ਰਿਸਨਾ ਭੁੱਖ ਗਵਾਇਆ, ਦੇਵੇ ਨਾਮ ਅਧਾਰ। ਸੁਫਲੀ ਕੁੱਖ ਵਖਾਇਆ, ਜੋ ਮੰਗੇ ਸੁੱਤ ਦੁਲਾਰ। ਕਾਇਆ ਰੋਗ ਜਲਾਇਆ, ਦੁਖੜੇ ਦਏ ਨਿਵਾਰ। ਨਾਮ ਚੋਗੀ ਚੋਗ ਚੁਗਾਇਆ, ਤ੍ਰਿਸਨਾ ਦੇਵੇ ਮਾਰ। ਧੁਰ ਸੰਜੋਗੀ ਮੇਲ ਮਿਲਾਇਆ, ਕਲਜੁਗ ਤੇਰੀ ਅੰਤਮ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਲਾਏ ਪਾਰ। ਹਰਿ ਸੰਗਤ ਸਾਚਾ ਬੇੜਾ ਬੰਨ, ਗੁਰ ਸਤਿਗੁਰ ਕੰਧ ਉਠਾਇਆ। ਗੁਰਮੁਖ ਵਡਿਆਈ ਤੇਰੀ ਧੰਨ, ਘਰ ਹਰਿ ਧਨ ਨਾਮਾ ਪਾਈਆ। ਜਨਨੀ ਜਣਿਆ ਸਾਚਾ ਜਨ, ਮਿਲੀ ਸੱਚੀ ਸਰਨਾਈਆ। ਵਾ ਨਾ ਲਗੇ ਤੱਤੀ ਤਨ, ਅਗਨੀ ਤੱਤ ਨਾ ਕੋਈ ਜਲਾਈਆ। ਰਾਗ ਅਨਾਦੀ ਏਕਾ ਕੰਨ, ਸੋ ਪੁਰਖ ਨਿਰੰਜਣ ਢੋਲਾ ਗਾਈਆ। ਹਰਿ ਕਾ ਭਾਣਾ ਲੈਣਾ ਮੰਨ, ਹਰਿਜਨ ਭਾਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦਏ ਵਡਿਆਇਆ। ਹਰਿ ਸੰਗਤ ਤੇਰਾ ਸੱਚਾ ਘਰ, ਹਰਿ ਸਾਚਾ ਆਪ ਸੁਹਾਇੰਦਾ। ਖੁਲ੍ਹਾ ਰੱਖੇ ਸਦਾ ਦਰ, ਨਾ ਕੋਈ ਬੰਦ ਕਰਾਇੰਦਾ। ਆਵਣ ਜਾਵਣ ਚੁੱਕੇ ਡਰ, ਲੱਖ ਚੁਰਾਸੀ ਫੰਦ ਕਟਾਇੰਦਾ। ਸਚ ਸਰੋਵਰ ਨੁਹੌਣਾ ਸਰ, ਅੰਮ੍ਰਿਤ ਜਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਮੁਖ ਸਲਾਹਿੰਦਾ। ਹਰਿ ਸੰਗਤ ਉਜਲ ਮੁਖੜਾ, ਲੋਕਮਾਤ ਉਜਿਆਰ। ਦੂਰ ਵਿਕਾਰਾ ਹੋਏ ਦੁਖੜਾ, ਬਖ਼ਸ਼ੇ ਚਰਨ ਪਿਆਰ। ਮਾਤ ਗਰਭ ਨਾ ਉਲਟਾ ਰੁਖੜਾ, ਜੂਨੀ ਜੂਨ ਦਏ ਨਿਵਾਰ। ਜੋ ਜਨ ਹੋਏ ਦਰਸ਼ਨ ਭੁਖੜਾ, ਦੇਵੇ ਦਰਸ ਅਗੰਮ ਅਪਾਰ। ਗੁਰਸਿਖ ਕਾਲੀ ਨੀਂਦ ਕਦੇ ਨਾ ਸੁਤੜਾ, ਅੱਠੇ ਪਹਿਰ ਰਹੇ ਖ਼ਬਰਦਾਰ। ਖੇਲੇ ਖੇਲ ਪੁਰਖ ਅਬਿਨਾਸ਼ੀ ਅਚੁੱਤੜਾ, ਲੇਖ ਲਿਖਾਏ ਗੋਬਿੰਦ ਧਾਰ। ਸੁਫ਼ਲ ਕਰਾਏ ਮਾਤ ਕੁਖੜਾ, ਜੋ ਜਨ ਆਏ ਚਲ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਬੇੜਾ ਲਾਏ ਪਾਰ। ਹਰਿ ਸੰਗਤ ਤੇਰਾ ਪਾਰ ਕਿਨਾਰਾ, ਗੁਰਮਤ ਗੁਰ ਆਪ ਕਰਾਈਆ। ਏਕਾ ਦੇਵੇ ਨਾਮ ਸਹਾਰਾ, ਨਿਰਗੁਣ ਹੱਥ ਵੱਡੀ ਵਡਿਆਈਆ । ਆਪੇ ਖੜਾ ਅਧਵਿਚਕਾਰਾ, ਆਪਣਾ ਰਾਹ ਤਕਾਈਆ। ਜਿਸ ਜਨ ਬਖ਼ਸ਼ੇ ਚਰਨ ਦਵਾਰਾ, ਚਰਨ ਪ੍ਰੀਤੀ ਤੋੜ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਸੰਗ ਸਮਾਈਆ। ਹਰਿ ਸੰਗਤ ਹਰਿ ਸਮਾਇਆ, ਹਰਿ ਹਰਿ ਰੂਪ ਅਪਾਰ। ਹਰ ਘਟ ਡੇਰਾ ਆਪੇ ਲਾਇਆ, ਗੁਰਮੁਖ ਵਿਰਲਾ ਪਾਵੇ ਸਾਰ। ਕਲਜੁਗ ਅੰਤਮ ਅੰਧੇਰਾ ਛਾਇਆ, ਭਰਮੇ ਭੁੱਲਾ ਸਰਬ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਦੇਵੇ ਨਾਮ ਦਾਨ, ਅਗਿਆਨ ਅੰਧੇਰ ਗਵਾਇਆ।