੧੭ ਹਾੜ ੨੦੧੬ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ ਸ਼ਬਦ ਜੈਕਾਰ
ਅਚਰਜ ਖੇਲ ਕਰੇ ਭਗਵਾਨ, ਆਦਿ ਪੁਰਖ ਵਡ ਵਡਿਆਈਆ। ਪ੍ਰਗਟ ਹੋਇਆ ਵਿਚ ਜਹਾਨ, ਪਾਰਬ੍ਰਹਮ ਰੂਪ ਵਟਾਈਆ। ਆਦਿ ਜੁਗਾਦੀ ਖੇਲ ਮਹਾਨ, ਜੁਗ ਜੁਗ ਆਪਣਾ ਖੇਲ ਖਿਲਾਈਆ। ਇਕ ਇਕੱਲਾ ਨੌਜਵਾਨ, ਆਦਿ ਅੰਤ ਵੱਡੀ ਵਡਿਆਈਆ। ਜੋਤੀ ਨੂਰ ਸ੍ਰੀ ਭਗਵਾਨ, ਏਕੰਕਾਰਾ ਇਕ ਅਖਵਾਈਆ। ਪੁਰਖ ਅਗੰਮ ਅਗੰਮੜਾ ਆਪੇ ਹੋਇਆ ਮਿਹਰਬਾਨ, ਆਪ ਆਪਣੀ ਦਇਆ ਕਮਾਈਆ। ਆਪ ਉਪਾਇਆ ਆਪਣਾ ਸਚ ਮਕਾਨ, ਥਿਰ ਘਰ ਸਾਚਾ ਨਾਉਂ ਰਖਾਈਆ। ਆਪੇ ਸ਼ਾਹ ਆਪੇ ਸੁਲਤਾਨ, ਆਪੇ ਬੈਠਾ ਆਸਣ ਲਾਈਆ। ਆਪੇ ਦੇਵਣਹਾਰਾ ਧੁਰ ਫ਼ਰਮਾਣ, ਆਪ ਆਪਣਾ ਹੁਕਮ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣੀ ਕਲ ਵਰਤਾਈਆ। ਕੁਲਵੰਤਾ ਹਰਿ ਭਗਵੰਤਾ, ਪਾਰਬ੍ਰਹਮ ਅਖਵਾਇਆ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਕਰਦਾ ਆਇਆ। ਆਦਿ ਜੁਗਾਦੀ ਸਾਚੀ ਬਣਤਾ, ਹਰਿ ਸਾਚਾ ਆਪ ਬਣਾਇਆ। ਖੇਲੇ ਖੇਲ ਨਾਰੀ ਕੰਤਾ, ਸਾਚੀ ਸੇਜ ਹੰਢਾਇਆ। ਪੁਰਖ ਅਬਿਨਾਸ਼ੀ ਏਕਾ ਰੰਗ ਚੜ੍ਹਾਏ ਬਸੰਤਾ, ਉਤਰ ਕਦੇ ਨਾ ਜਾਇਆ। ਆਪਣੇ ਦਰ ਦੁਵਾਰ ਹਰਿ ਨਿਰੰਕਾਰ ਕਰ ਪਸਾਰ ਆਪੇ ਹੋਏ ਮੰਗਤਾ, ਮੰਗਣਹਾਰ ਆਪ ਅਖਵਾਇਆ। ਦਰ ਦਰਵੇਸ਼ ਨਰ ਨਰੇਸ਼ ਆਪੇ ਲੰਘਦਾ, ਆਪਣਾ ਮੰਦਰ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਇਆ। ਆਪਣਾ ਨਾਉਂ ਆਪੇ ਧਰ, ਆਪਣੇ ਹੱਥ ਰੱਖੇ ਵਡਿਆਈਆ। ਕਰਤਾ ਪੁਰਖ ਕਰਨੀ ਕਰ, ਆਪਣੀ ਕਿਰਤ ਕਮਾਈਆ। ਆਪਣਾ ਦੇਵਣਹਾਰਾ ਵਰ, ਆਪੇ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ। ਆਪਣੀ ਰਚਨਾ ਆਪੇ ਰਚ, ਆਪਣਾ ਨਾਉਂ ਧਰਾਇਆ। ਆਪੇ ਵੇਖੇ ਸਚ ਸਚ, ਸਚ ਆਪ ਵਰਤਾਇਆ। ਆਪਣੇ ਅੰਦਰ ਆਪੇ ਗਿਆ ਰਚ, ਆਪ ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇਆ। ਖੇਲਣਹਾਰ ਪੁਰਖ ਅਕਾਲ, ਏਕਾ ਏਕੰਕਾਰਿਆ। ਆਪੇ ਦਾਤਾ ਦੀਨ ਦਿਆਲ, ਆਪੇ ਖੇਲੇ ਖੇਲ ਅਗੰਮ ਅਪਾਰਿਆ। ਆਪੇ ਚਲੇ ਆਪਣੀ ਚਾਲ, ਚਾਲ ਨਿਰਾਲੀ ਆਪ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾ ਰਿਹਾ। ਜੁਗ ਜੁਗ ਖੇਲ ਖੇਲ ਭਗਵਾਨਾ, ਹਰਿ ਹਰਿ ਭੇਵ ਨਾ ਰਾਇਆ। ਵਸਣਹਾਰਾ ਸਚ ਮਕਾਨਾ, ਨੇਹਚਲ ਧਾਮ ਅਟੱਲ ਸੁਹਾਇਆ। ਦੀਪਕ ਜੋਤੀ ਇਕ ਮਹਾਨਾ, ਪਰਮ ਪੁਰਖ ਜਗਾਇਆ। ਖੇਲੇ ਖੇਲ ਦੋ ਜਹਾਨਾਂ, ਘਰ ਸਾਚਾ ਇਕ ਸੁਹਾਇਆ। ਰਾਗ ਅਨਾਦੀ ਇਕ ਤਰਾਨਾ, ਆਪਣਾ ਆਪੇ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਵਾਰਾ ਇਕ ਵਖਾਇਆ। ਸਚਖੰਡ ਦੁਵਾਰਾ ਹਰਿ ਨਿਰੰਕਾਰ, ਆਪਣਾ ਆਪ ਪ੍ਰਗਟਾਈਆ। ਇਕ ਇਕੱਲਾ ਨਿਰਾਕਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਚ ਸਿੰਘਾਸਣ ਅਪਰ ਅਪਾਰ, ਪੁਰਖ ਅਬਿਨਾਸ਼ੀ ਆਸਣ ਲਾਈਆ। ਆਪੇ ਸੇਵਕ ਸੇਵਾਦਾਰ, ਆਪਣੀ ਸੇਵ ਕਮਾਈਆ। ਆਪੇ ਸ਼ਾਹ ਭੂਪ ਸੁਲਤਾਨ, ਆਪ ਆਪਣਾ ਹੁਕਮ ਚਲਾਈਆ। ਆਪੇ ਖੜਗ ਖੰਡਾ ਤੀਰ ਕਮਾਨ, ਆਪੇ ਰਿਹਾ ਸੀਸ ਲਗਾਈਆ। ਆਪ ਝੁਲਾਏ ਸਚ ਨਿਸ਼ਾਨ, ਸਚ ਸੁੱਚ ਵੇਖ ਵਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਰਨੀ ਆਪੇ ਰਿਹਾ ਕਰਾਈਆ। ਕਰਨਹਾਰਾ ਪੁਰਖ ਕਰਤਾਰਾ, ਏਕਾ ਏਕ ਅਖਵਾਇਆ। ਆਦਿ ਜੁਗਾਦੀ ਖੇਲ ਅਪਾਰਾ, ਜੁਗ ਜੁਗ ਆਪ ਕਰਾਇਆ। ਸਾਚਾ ਮੰਦਰ ਕਰ ਉਜਿਆਰਾ, ਦੀਵਾ ਬਾਤੀ ਇਕ ਜਗਾਇਆ। ਇਕ ਸ਼ਬਦ ਇਕ ਭੰਡਾਰਾ, ਏਕਾ ਨਾਮ ਵਰਤਾਇਆ। ਏਕਾ ਸ਼ਸਤਰ ਕਰ ਤਿਆਰਾ, ਏਕਾ ਸੀਸ ਜਗਦੀਸ਼ ਟਿਕਾਇਆ। ਏਕਾ ਰੱਖੇ ਤਿਖੀ ਧਾਰਾ, ਨਿਰਗੁਣ ਸਰਗੁਣ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਜੂਨੀ ਰਹਿਤ ਨਾਮ ਧਰਾਇਆ। ਅਜੂਨੀ ਰਹਿਤ ਏਕਾ ਨਿਰੰਜਣ, ਏਕਾ ਏਕ ਅਖਵਾਇੰਦਾ। ਦਾਨੀ ਦਾਤਾ ਦਰਦ ਦੁੱਖ ਭੈ ਭੰਜਨ, ਆਪ ਆਪਣਾ ਖੇਲ ਖਿਲਾਇੰਦਾ। ਆਪ ਆਪਣਾ ਬਣੇ ਸੱਜਣ, ਸੱਜਣ ਮੀਤ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਨਾਉਂ ਧਰਾਇੰਦਾ। ਜੁਗ ਕਰਤਾ ਹਰਿ ਕਰਨੇਹਾਰਾ, ਪਾਰਬ੍ਰਹਮ ਆਪ ਅਖਵਾਇਆ। ਆਦਿ ਜੁਗਾਦੀ ਇਕ ਅਵਤਾਰਾ, ਏਕਾ ਗੁਰ ਸਮਝਾਇਆ। ਏਕਾ ਨਾਮ ਸਚ ਭੰਡਾਰਾ, ਏਕਾ ਰਿਹਾ ਵਰਤਾਇਆ। ਬ੍ਰਹਮਾ ਵਿਸ਼ਨ ਦਏ ਸਹਾਰਾ, ਸ਼ਿਵ ਸ਼ੰਕਰ ਸੇਵਾ ਲਾਇਆ। ਕਰੋੜ ਤੇਤੀਸਾ ਦਏ ਸਹਾਰਾ, ਆਪ ਆਪਣਾ ਖੇਲ ਖਿਲਾਇਆ। ਤ੍ਰੈਗੁਣ ਤੇਰਾ ਮੀਤ ਮੁਰਾਰਾ, ਤ੍ਰੈ ਤ੍ਰੈ ਮੇਲ ਮਿਲਾਇਆ। ਪੰਜ ਤੱਤ ਕਰ ਉਜਿਆਰਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਹੋਏ ਸਹਾਇਆ। ਮਨ ਮਤ ਬੁੱਧ ਬੰਨ੍ਹੇ ਧਾਰਾ, ਨੌ ਦਰ ਖੋਜ ਖੁਜਾਇਆ। ਮਹੱਲ ਅਟੱਲ ਉਚ ਮਿਨਾਰਾ, ਘਰ ਘਰ ਵਿਚ ਟਿਕਾਇਆ। ਨਿਰਗੁਣ ਬਾਤੀ ਕਰ ਉਜਿਆਰਾ, ਜੋਤ ਨਿਰੰਜਣ ਦੀਪਕ ਇਕ ਜਗਾਇਆ। ਪਾਰਬ੍ਰਹਮ ਭੇਵ ਨਿਆਰਾ, ਭੇਵ ਕਿਸੇ ਨਾ ਪਾਇਆ। ਆਪੇ ਵਸੇ ਸਭ ਤੋਂ ਬਾਹਿਰਾ, ਆਪ ਆਪਣੀ ਰਚਨ ਰਚਾਇਆ। ਆਦਿ ਜੁਗਾਦੀ ਜੁਗ ਜੁਗ ਖੇਲ ਕਰਤਾਰਾ, ਖੇਲਣਹਾਰਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਇਆ ਕਮਾਇਆ। ਸਚਖੰਡ ਨਿਰਗੁਣ ਧਾਰ, ਸਚਖੰਡ ਬਣਤ ਬਣਾਈਆ। ਨਿਰਗੁਣ ਜੋਤ ਜਗੇ ਅਪਾਰ, ਪੰਜ ਤੱਤ ਨਾ ਕੋਈ ਰਖਾਈਆ। ਆਪ ਆਪਣਾ ਕਰ ਪਸਾਰ, ਆਪੇ ਵੇਖ ਵਖਾਈਆ। ਨਾ ਕੋਈ ਪੁਰਖ ਨਾ ਕੋਈ ਨਾਰ, ਨਾ ਕੋਈ ਕੰਤ ਸੁਹਾਗ ਹੰਢਾਈਆ। ਨਾ ਕੋਈ ਮੰਦਰ ਨਾ ਕੋਈ ਘਰ ਬਾਰ, ਦਰ ਦੁਵਾਰ ਨਾ ਕੋਈ ਵਿਖਾਈਆ। ਇਕ ਇਕੱਲਾ ਏਕੰਕਾਰ, ਆਪਣੀ ਕਲ ਵਰਤਾਈਆ। ਜੋਤੀ ਨੂਰ ਸ਼ਬਦ ਕਟਾਰ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦੁਵਾਰਾ ਏਕਾ ਰੂਪ ਦਰਸਾਈਆ। ਸਚਖੰਡ ਦੁਵਾਰ ਸਾਚਾ ਰੰਗ, ਹਰਿ ਹਰਿ ਆਪ ਸੁਹਾਇਆ। ਪੁਰਖ ਅਬਿਨਾਸ਼ੀ ਮੰਗੀ ਮੰਗ, ਆਪਣੀ ਝੋਲੀ ਆਪੇ ਡਾਹਿਆ। ਆਪਣਾ ਵੇਖੇ ਸਚ ਪਲੰਘ, ਘਰ ਸਾਚੇ ਆਪ ਰਖਾਇਆ। ਦਾਤਾ ਦਾਨੀ ਸੂਰਾ ਸਰਬੰਗ, ਏਕਾ ਏਕ ਅਖਵਾਇਆ। ਆਦਿ ਜੁਗਾਦਿ ਨਾ ਹੋਏ ਭੰਗ, ਜੁਗ ਜੁਗ ਆਪਣੀ ਰਚਨ ਰਚਾਇਆ। ਆਪਣੇ ਮੰਦਰ ਆਪੇ ਲੰਘ, ਆਪੇ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦੁਵਾਰ ਹਰਿ ਨਿਰੰਕਾਰ, ਨਿਰਗੁਣ ਧਾਰਾ ਆਪ ਚਲਾਇਆ। ਨਿਰਗੁਣ ਧਾਰ ਜੋਤ ਅਕਾਲ, ਹਰਿ ਹਰਿ ਆਪ ਜਗਾਈਆ। ਦੀਪਕ ਆਪਣਾ ਆਪੇ ਬਾਲ, ਆਪ ਕਰੇ ਰੁਸ਼ਨਾਈਆ। ਆਪੇ ਗਗਨ ਮੰਡਲ ਪਾਵੇ ਰਾਸ ਦੀਪਕ ਹੋਏ ਥਾਲ, ਰਵ ਸਸ ਆਪ ਲਟਕਾਈਆ। ਆਪੇ ਕਰੇ ਸਦਾ ਪ੍ਰਿਤਪਾਲ, ਪ੍ਰਿਤਪਾਲਕ ਨਾਉਂ ਰਖਾਈਆ। ਆਪੇ ਦੋ ਜਹਾਨਾਂ ਸਾਚਾ ਮਾਲੀ, ਸਾਚੀ ਕਰਨੀ ਰਿਹਾ ਕਰਾਈਆ। ਆਪਣੀ ਘਾਲ ਆਪੇ ਘਾਲੀ, ਆਪਣਾ ਲੇਖਾ ਆਪਣੇ ਲੇਖੇ ਲਾਈਆ। ਜੁਗ ਜੁਗ ਚਲੇ ਅਵੱਲੜੀ ਚਾਲੀ, ਚਾਲ ਨਿਰਾਲੀ ਇਕ ਰਘੁਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਸਿੰਘਾਸਣ ਪੁਰਖ ਅਬਿਨਾਸ਼ਣ ਏਕੰਕਾਰਾ ਕਰ ਪਸਾਰਾ, ਥਿਰ ਘਰ ਬੈਠਾ ਆਸਣ ਲਾਈਆ। ਥਿਰ ਘਰ ਸਾਚਾ ਸਚ ਮਹੱਲਾ, ਨਿਰੰਕਾਰਾ ਰੂਪ ਵਟਾਇਆ। ਆਪੇ ਵਸਿਆ ਨੇਹਚਲ ਧਾਮ ਅਟੱਲਾ, ਉਚ ਮੁਨਾਰ ਇਕ ਵਸਾਇਆ। ਸਚ ਸਿੰਘਾਸਣ ਆਪੇ ਮੱਲਾ, ਪੁਰਖ ਅਬਿਨਾਸ਼ੀ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਨਾਉਂ ਧਰਾਇਆ। ਨਿਰਗੁਣ ਧਾਰ ਤੇਜ਼ ਕਟਾਰ, ਸ਼ਬਦ ਖੰਡਾ ਚਮਕਾਈਆ। ਪਾਰਬ੍ਰਹਮ ਪ੍ਰਭ ਬੇਪਰਵਾਹ ਹੋ ਤਿਆਰ, ਬੇਪਰਵਾਹ ਆਪ ਅਖਵਾਈਆ। ਆਦਿ ਨਿਰੰਜਣ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਈਆ। ਆਦਿ ਸ਼ਕਤ ਕਰ ਪਿਆਰ, ਏਕਾ ਸੰਗ ਨਿਭਾਈਆ। ਜੋਧਾ ਸੂਰ ਬਲੀ ਬਲਕਾਰ, ਆਪਣੀ ਭੁਜਾ ਆਪ ਉਠਾਈਆ। ਆਪਣਾ ਬਲ ਆਪ ਵਿਚਾਰ, ਆਪੇ ਵੇਖ ਵਖਾਈਆ। ਖੜਗ ਖੰਡਾ ਸਾਚੀ ਧਾਰ, ਆਪ ਆਪਣੀ ਵੰਡ ਵੰਡਾਈਆ। ਜੇਰਜ ਅੰਡ ਕਰ ਪਸਾਰ, ਉਤਭੁਜ ਸੇਹਤਜ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਆਪ ਚਲਾਈਆ। ਨਿਰਗੁਣ ਧਾਰ ਪੁਰਖ ਅਬਿਨਾਸ਼ਾ, ਆਪਣੀ ਆਪ ਚਲਾਇੰਦਾ। ਆਪੇ ਮੰਡਲ ਪਾਵੇ ਰਾਸਾ, ਆਪੇ ਵੇਖ ਵਖਾਇੰਦਾ। ਆਪੇ ਖੇਲੇ ਖੇਲ ਤਮਾਸ਼ਾ, ਖੇਲਣਹਾਰ ਆਪ ਹੋ ਜਾਇੰਦਾ। ਆਪੇ ਵਸੇ ਪ੍ਰਿਥਮੀ ਅਕਾਸ਼ਾ, ਗਗਨ ਮੰਡਲ ਆਪ ਰਹਾਇੰਦਾ। ਆਪੇ ਲੱਖ ਚੁਰਾਸੀ ਕਰੇ ਵਾਸਾ, ਆਪੇ ਮੁਖ ਛੁਪਾਇੰਦਾ। ਆਪੇ ਹੋਏ ਦਾਸੀ ਦਾਸਾ, ਜਨ ਭਗਤਾਂ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਨਾਉਂ ਧਰਾਇੰਦਾ। ਨੌ ਨੌ ਚਾਰ ਧਾਰ, ਹਰਿ ਸਾਚੇ ਨਾਉਂ ਰਖਾਇਆ। ਨੌ ਨੌ ਚਾਰ ਚੌਕੜੀ ਉਤਰੀ ਪਾਰ, ਕਲਜੁਗ ਵੇਲਾ ਅੰਤਮ ਆਇਆ। ਬ੍ਰਹਮਾ ਬ੍ਰਹਮ ਪੁਰੀ ਰੋਵੇ ਜ਼ਾਰੋ ਜ਼ਾਰ, ਨਾ ਦਿਸੇ ਕੋਈ ਸਹਾਰ, ਸ਼ਿਵ ਸ਼ੰਕਰ ਕਰੇ ਦਰ ਪੁਕਾਰ, ਨੇਤਰ ਨੈਣਾਂ ਨੀਰ ਵਹਾਇਆ। ਵਿਸ਼ਨੂੰ ਮੀਤਾ ਮੀਤ ਮੁਰਾਰ, ਹਰਿ ਸਾਚੇ ਸੰਗ ਬਣਾਇਆ। ਕਰੋੜ ਤੇਤੀਸਾ ਆਈ ਹਾਰ, ਸੁਰਪਤ ਇੰਦ ਨਾ ਹੋਏ ਸਹਾਇਆ। ਗਣ ਗੰਧਰਬ ਰਹੇ ਪੁਕਾਰ, ਕਿਨਰ ਯਛਪ ਨਾ ਰਾਗ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾਇਆ। ਆਪ ਆਪਣਾ ਨਾਉਂ ਰੰਗ, ਨੌ ਸੰਗ ਚਾਰ ਚਾਰ ਕੁੜਮਾਈਆ। ਨੌ ਸੌ ਚੁਰਾਨਵਾਂ ਚੌਕੜੀ ਹੋਈ ਭੰਗ, ਕਲਜੁਗ ਅੰਤਮ ਵੇਲਾ ਆਈਆ। ਪਾਰਬ੍ਰਹਮ ਵਜਾਏ ਇਕ ਮਰਦੰਗ, ਗੁਰ ਪੀਰ ਨਾ ਕੋਈ ਅਖਵਾਈਆ। ਸ਼ਬਦ ਸੁਹੇਲਾ ਵਸੇ ਸੰਗ, ਵਿਛੜ ਕਦੇ ਨਾ ਜਾਈਆ। ਲੋਆਂ ਪੁਰੀਆਂ ਆਪੇ ਲੰਘ, ਬ੍ਰਹਿਮੰਡ ਖੰਡ ਚਰਨਾਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਿਲਾਈਆ। ਨੌ ਨੌ ਚਾਰ ਮੰਗ, ਚਾਰ ਚਾਰ ਸੰਗ ਰਖਾਇਆ। ਆਦਿ ਜੁਗਾਦੀ ਸਾਚਾ ਕੰਤ, ਓਅੰ ਨਾਉਂ ਧਰਾਇਆ। ਰਾਮ ਰਾਮਾ ਬਣਾਏ ਬਣਤ, ਕ੍ਰਿਸ਼ਨ ਕ੍ਰਿਸ਼ਨ ਵਡਿਆਇਆ। ਸਤਿਨਾਮ ਵਸਿਆ ਚਿੱਤ, ਨਿਰਗੁਣ ਨਾਨਕ ਗਾਇਆ। ਗੋਬਿੰਦ ਚਲਾਈ ਸਾਚੀ ਰੀਤ, ਵਾਹਿਗੁਰੂ ਫਤਿਹ ਗਜਾਇਆ। ਨਾ ਕੋਈ ਮੰਦਰ ਨਾ ਮਸੀਤ, ਨਾ ਗੁਰੂਦੁਵਾਰ ਵਖਾਇਆ। ਜੋ ਜਨ ਹਿਰਦੇ ਰੱਖੇ ਚੀਤ, ਸਤਿਗੁਰ ਪੂਰਾ ਹੋਏ ਸਹਾਇਆ। ਆਦਿ ਜੁਗਾਦੀ ਪਰਖੇ ਨੀਤ, ਆਪ ਆਪਣਾ ਨਾਉਂ ਧਰਾਇਆ। ਏਕਾ ਰੰਗ ਰੰਗਾਏ ਹਸਤ ਕੀਟ, ਕੀਟ ਕੀਟਾਂ ਅੰਦਰ ਡੇਰਾ ਲਾਇਆ। ਦੇਵਣਹਾਰਾ ਨਾਮ ਅਨਡੀਠ, ਨਾਮ ਅਨਮੁਲਾ ਆਪਣੇ ਹੱਟ ਵਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਇਆ। ਪਾਰਬ੍ਰਹਮ ਨਿਰੰਕਾਰਾ, ਹਰਿਜਨ ਵਿਛੜੇ ਮੇਲਣ ਆਇਆ। ਦੇਵੇ ਨਾਮ ਭੰਡਾਰਾ, ਗੁਰ ਗੁਰ ਚੇਲੇ ਵੇਖਣ ਆਇਆ। ਕਲਜੁਗ ਰੈਣ ਅੰਧੇਰੀ ਅੰਧ ਅੰਧਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖ ਚੁਕਾਏ ਰਵ ਸਸ ਸਤਾਰਾ। ਰਵ ਸਸ ਸਤਾਰ ਲੇਖ ਚੁਕਾਵਣਾ, ਹਰਿ ਸਾਚੇ ਵਡ ਵਡਿਆਈਆ। ਸਪਤਮ ਰਿਖੀ ਗੋਦ ਸੁਹਾਵਣਾ, ਵੇਲਾ ਅੰਤਮ ਦਏ ਗਵਾਹੀਆ। ਜੋਤੀ ਤੇਜ ਇਕ ਵਖਾਵਣਾ, ਨੂਰੋ ਨੂਰ ਕਰੇ ਰੁਸ਼ਨਾਈਆ। ਜ਼ਿਮੀ ਅਸਮਾਨਾ ਡੇਰਾ ਢਾਹਵਣਾ, ਆਪ ਆਪਣਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਵਰਤਾਈਆ। ਆਪਣੀ ਕਲ ਆਪ ਵਰਤੰਤ, ਕਰਨਹਾਰ ਆਪ ਅਖਵਾਇਆ। ਪੁਰਖ ਅਬਿਨਾਸ਼ੀ ਸਾਚਾ ਕੰਤ, ਘਰ ਸਾਚੇ ਵੇਖ ਵਖਾਇਆ। ਜਨ ਭਗਤਾਂ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇਆ। ਤੋੜਣਹਾਰਾ ਗੜ੍ਹ ਹੰਗਤ, ਦੂਈ ਦਵੈਤੀ ਮੇਟ ਮਿਟਾਇਆ। ਦਰ ਦਰਵੇਸ਼ ਹੋਏ ਮੰਗਤ, ਮੰਗਣਹਾਰ ਵੇਸ ਵਟਾਇਆ। ਵੇਖਣਹਾਰ ਸਾਚੀ ਸੰਗਤ, ਕਲਜੁਗ ਵੇਲਾ ਅੰਤਮ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕਾ ਨਾਉਂ ਰਖਾਇਆ। ਨਿਹਕਲੰਕ ਕਲ ਪ੍ਰਗਟ ਹੋਇਆ, ਤ੍ਰੈਲੋਕ ਵੱਜੇ ਵਧਾਈਆ। ਚੌਦਾਂ ਲੋਕ ਰਹੇ ਨਾ ਸੋਇਆ, ਚੌਦਾਂ ਤਬਕਾਂ ਦਏ ਉਠਾਈਆ। ਗੁਰਮੁਖਾਂ ਦੇਵੇ ਧੁਰਦਰਗਾਹੀ ਸਾਚਾ ਢੋਆ, ਨਾਮ ਨਿਧਾਨਾ ਝੋਲੀ ਪਾਈਆ। ਅੰਮ੍ਰਿਤ ਬੀਜ ਸਾਚਾ ਬੋਆ, ਸਾਚਾ ਫਲ ਖਵਾਈਆ। ਆਦਿ ਜੁਗਾਦੀ ਨਵਾਂ ਨਰੋਆ, ਨਾ ਮਰੇ ਨਾ ਜਾਈਆ। ਹਰਿ ਕਾ ਭੇਵ ਨਾ ਜਾਣੇ ਕੋਆ, ਵੇਦ ਸ਼ਾਸਤਰ ਸਿਮਰਤ ਪੁਰਾਨ ਖਾਣੀ ਬਾਣੀ ਭੇਵ ਕੋਇ ਨਾ ਪਾਈਆ। ਆਪਣੇ ਜੈਸਾ ਆਪੇ ਹੋਇਆ, ਆਪ ਆਪਣਾ ਰੂਪ ਵਟਾਈਆ। ਵੇਖਣਹਾਰਾ ਬਾਲ ਨੌਜਵਾਨਾ , ਲੋਕਮਾਤ ਕਰੇ ਰੁਸ਼ਨਾਈਆ। ਜਨ ਭਗਤਾਂ ਅੰਮ੍ਰਿਤ ਆਤਮ ਚੋਆ, ਝਿਰਨਾ ਆਪ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਕਰਨੀ ਆਪ ਕਰਾਈਆ। ਕਲਜੁਗ ਅੰਤਮ ਹਰਿ ਹਰਿ ਆਇਆ, ਹਰਿ ਸਾਚਾ ਖੇਲ ਖਿਲਾਇੰਦਾ। ਗੁਰਮੁਖ ਸੋਇਆ ਮਾਤ ਉਠਾਇਆ, ਦੇ ਮਤ ਆਪ ਸਮਝਾਇੰਦਾ। ਏਕਾ ਦਰ ਏਕਾ ਘਰ ਏਕਾ ਵਰ ਆਪੇ ਹੋਇਆ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਘਰ ਸਾਚਾ ਵੇਖ ਵਖਾਇੰਦਾ। ਨੌ ਨੌ ਚਾਰ ਪਾਰ ਕਿਨਾਰਾ, ਹਰਿ ਸਤਿਗੁਰ ਆਪ ਕਰਾਇੰਦਾ। ਪ੍ਰਗਟ ਹੋ ਵਿਚ ਸੰਸਾਰਾ, ਨਿਹਕਲੰਕਾ ਨਾਉਂ ਰਖਾਇੰਦਾ। ਗੋਬਿੰਦ ਮੀਤਾ ਦਏ ਸਹਾਰਾ, ਗੁਰ ਗੁਰ ਸ਼ਬਦ ਅਲਾਇੰਦਾ। ਭਗਤੀ ਭਗਤ ਭਰੇ ਭੰਡਾਰਾ, ਆਤਮ ਬ੍ਰਹਮ ਜਣਾਇੰਦਾ। ਨਾਮ ਖੰਡਾ ਤੇਜ ਕਟਾਰਾ, ਗੁਰਸਿਖਾਂ ਹੱਥ ਫੜਾਇੰਦਾ। ਆਪੇ ਬੈਠਾ ਅੱਧਵਿਚਕਾਰਾ, ਆਪਣਾ ਸੀਸ ਭੇਟ ਵਿਖਾਇੰਦਾ। ਮਨੀ ਸਿੰਘ ਚੀਰਿਆ ਆਰਾ, ਪੂਰਬ ਲਹਿਣਾ ਝੋਲੀ ਪਾਇੰਦਾ। ਆਪਣਾ ਆਪ ਪਹਿਲੋਂ ਵਾਰਾ, ਦੂਜਾ ਖੇਲ ਖਿਲਾਇੰਦਾ। ਕਲਜੁਗ ਕਰੇ ਪਾਰ ਕਿਨਾਰਾ, ਖਾਲੀ ਹੱਥ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਇਹ ਸਮਝਾਇੰਦਾ। ਗੁਰਮੁਖ ਤੇਰੀ ਤੇਜ ਕਟਾਰ, ਹਰਿ ਸਾਚੇ ਸੀਸ ਉਠਾਈਆ। ਚਰਨ ਪ੍ਰੀਤੀ ਕਰਾਏ ਇਕ ਪਿਆਰ, ਦੂਜਾ ਦਰ ਨਾ ਕੋਈ ਵਖਾਈਆ। ਲੱਖ ਚੁਰਾਸੀ ਮਾਰੇ ਮਾਰ, ਆਪਣੀ ਰਚਨ ਰਚਾਈਆ। ਹਰਿ ਸੰਗਤ ਫੜ ਫੜ ਜਾਏ ਤਾਰ, ਦੇਵੇ ਸ਼ਬਦ ਵਡਿਆਈਆ। ਕਲਜੁਗ ਅੰਤਮ ਆਈ ਹਾਰ, ਚਾਰੋਂ ਕੁੰਟ ਰਹੀ ਕੁਰਲਾਈਆ। ਗੁਰਸਿਖਾਂ ਕਰੇ ਸਚ ਪਿਆਰ, ਸਾਚੀ ਸਿਖਿਆ ਇਕ ਸਮਝਾਈਆ। ਵੀਹ ਸੌ ਸੋਲਾਂ ਬੰਨ੍ਹੇ ਧਾਰ, ਸੋਲਾਂ ਕਲੀਆਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਿਖਿਆ ਲੇਖਾ ਦਏ ਸਮਝਾਈਆ। ਵੀਹ ਸਦ ਸੋਲਾਂ ਸ਼ਬਦ ਧਾਰ, ਹਰਿ ਸਤਿਗੁਰ ਆਪ ਪ੍ਰਗਟਾਈਆ। ਸਚਖੰਡ ਦੁਵਾਰਾ ਕਰ ਤਿਆਰ, ਲੋਕਮਾਤ ਕਰੇ ਰੁਸ਼ਨਾਈਆ। ਦਸਮ ਦੁਆਰੀ ਮੀਤ ਮੁਰਾਰ, ਹਰਿ ਬੈਠਾ ਬੇਪਰਵਾਹੀਆ। ਆਪੇ ਜਾਣੇ ਆਪਣੀ ਕਾਰ, ਜੁਗ ਜੁਗ ਆਪ ਕਰਾਈਆ। ਸ਼ਬਦ ਭੰਡਾਰਾ ਲੈ ਕਰਤਾਰ, ਨੌ ਦੁਵਾਰ ਪਾਰ ਕਰਾਈਆ। ਆਪੇ ਆਏ ਸੰਗਤ ਵਿਚਕਾਰ, ਦੇ ਮਤ ਰਿਹਾ ਸਮਝਾਈਆ। ਅੰਮ੍ਰਿਤ ਦੇਵੇ ਠੰਡੀ ਠਾਰ, ਨਿਝਰ ਧਾਰ ਮੁਖ ਚੁਆਈਆ। ਸ਼ਬਦ ਧੁਨ ਅਨਾਦੀ ਧਾਰ, ਘਰ ਘਰ ਵਿਚ ਵਜਾਈਆ। ਬਜ਼ਰ ਕਪਾਟੀ ਖੋਲ੍ਹ ਕਿਵਾੜ, ਸੁੰਨ ਸਮਾਧ ਖੁਲ੍ਹਾਈਆ। ਅਗਨੀ ਬੁਝਾਏ ਤੱਤੀ ਹਾੜ, ਪੰਜ ਤੱਤ ਨਾ ਕੋਈ ਲਗਾਈਆ। ਆਪਣੇ ਮੰਦਰ ਦੇਵੇ ਵਾੜ, ਸਚਖੰਡ ਦੁਵਾਰਾ ਇਕ ਵਖਾਈਆ। ਖ਼ੁਸ਼ੀ ਕਰਾਏ ਨਾੜ ਨਾੜ, ਜੋ ਜਨ ਆਏ ਸਰਨਾਈਆ। ਵੱਜੇ ਦਮਾਮਾ ਸਤਾਰਾਂ ਹਾੜ, ਹਰਿ ਸਾਚਾ ਆਪ ਵਜਾਈਆ। ਧੁਰਦਰਗਾਹੀ ਸਾਚਾ ਲਾੜ, ਖੇਲੇ ਖੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਵੇਖ ਵਖਾਈਆ। ਹਰਿ ਸੰਗਤ ਮਿਲਿਆ ਮੇਲਾ, ਗੁਰ ਪੂਰਾ ਆਪ ਮਿਲਾ ਰਿਹਾ। ਰੰਗ ਰੰਗਾਇਆ ਗੁਰੂ ਗੁਰ ਚੇਲਾ, ਚੇਲਾ ਗੁਰ ਆਪ ਹੋ ਜਾਇਆ। ਧੁਰਦਰਗਾਹੀ ਸੱਜਣ ਸੁਹੇਲਾ, ਲੋਕਮਾਤ ਵੇਖਣ ਆਇਆ। ਹਾੜ ਸਤਾਰਾਂ ਚੜ੍ਹਾਏ ਤੇਲਾ, ਸੰਮਤ ਸੋਲਾਂ ਸਾਹ ਸਧਾਇਆ। ਆਦਿ ਜੁਗਾਦੀ ਵਸੇ ਕੋਲਾ, ਵਿਛੜ ਕਦੇ ਨਾ ਜਾਇਆ। ਨੌ ਖੰਡ ਪ੍ਰਿਥਮੀ ਖੇਲੇ ਹੋਲਾ, ਸ਼ਬਦ ਅਗੰਮੀ ਕਲ ਵਰਤਾਇਆ। ਗੁਰ ਸੰਗਤ ਤੇਰਾ ਚੁੱਕੇ ਡੋਲਾ, ਆਪ ਆਪਣੇ ਕੰਧ ਉਠਾਇਆ। ਨੌ ਖੰਡ ਪ੍ਰਿਥਮੀ ਪਾਏ ਰੌਲਾ, ਨਾ ਕੋਈ ਧੀਰ ਧਰਾਇਆ। ਪੁਰਖ ਅਬਿਨਾਸ਼ੀ ਬਦਲਿਆ ਚੋਲਾ, ਨਿਹਕਲੰਕਾ ਨਾਉਂ ਰਖਾਇਆ। ਆਦਿ ਜੁਗਾਦੀ ਬਣਿਆ ਤੋਲਾ, ਸੋਹੰ ਖੰਡਾ ਹੱਥ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇਆ। ਸਾਚਾ ਰੰਗ ਆਪ ਚੜ੍ਹਾਉਣਾ, ਆਪਣੇ ਹੱਥ ਰੱਖੇ ਵਡਿਆਈਆ। ਸਤਿਜੁਗ ਸਾਚਾ ਮਾਰਗ ਲਾਉਣਾ, ਕਲਜੁਗ ਕੂੜਾ ਦਏ ਉਠਾਈਆ। ਹਰਿ ਸੱਜਣ ਸ਼ਾਹ ਵੇਖ ਵਖੌਣਾ, ਸੋਇਆ ਕੋਈ ਰਹਿਣ ਨਾ ਪਾਈਆ। ਆਤਮ ਬ੍ਰਹਮ ਗਿਆਨ ਦ੍ਰਿੜਾਉਣਾ, ਏਕਾ ਬੂਝ ਬੁਝਾਈਆ। ਨਿਰਗੁਣ ਬਾਤੀ ਦੀਪ ਜਗੌਣਾ, ਅੱਠ ਤੱਤ ਕਰੇ ਰੁਸ਼ਨਾਈਆ। ਪੂਜਾ ਪਾਠ ਨਾ ਕੋਈ ਕਰੌਣਾ, ਕਰ ਕਿਰਪਾ ਪਾਰ ਕਰਾਈਆ। ਅਠਸਠ ਤੀਰਥ ਕਿਸੇ ਨਾ ਨਹੌਣਾ, ਚਰਨ ਸਰਨ ਇਕ ਸਰਨਾਈਆ। ਮੰਦਰ ਮਸਜਿਦ ਗੁਰਦੁਵਾਰ ਨਾ ਕੋਇ ਸੁਹੌਣਾ, ਤੇਰਾ ਮੰਦਰ ਆਪ ਸੁਹਾਈਆ। ਨੌ ਦੁਵਾਰੇ ਪੰਧ ਮੁਕੌਣਾ, ਸੁਖਮਨ ਟੇਢੀ ਨਾੜੀ ਆਪੇ ਪਾਰ ਕਰਾਈਆ। ਦਰ ਘਰ ਸਾਚਾ ਵੇਖ ਵਖੌਣਾ, ਆਪਣੀ ਆਪ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਸੋਲਾਂ ਕਿਰਪਾ ਕਰ, ਆਪ ਆਪਣੀ ਹੱਥੀਂ ਕੁੰਡਾ ਲਾਹੀਆ। ਨੌ ਦੁਵਾਰੇ ਚੁਕਿਆ ਪੰਧ, ਹਰਿ ਸਾਚੇ ਆਪ ਚੁਕਾਇਆ। ਹਰਿ ਸੰਗਤ ਘਰ ਘਰ ਚੜ੍ਹਿਆ ਚੰਦ, ਗੁਰਮੁਖ ਆਪਣੇ ਆਪ ਚੜ੍ਹਾਇਆ। ਦੇਵਣਹਾਰਾ ਪਰਮਾਨੰਦ, ਨਿਝ ਘਰ ਬੈਠਾ ਆਸਣ ਲਾਇਆ। ਸਤਿਗੁਰ ਪੂਰਾ ਬਣ ਬਖ਼ਸ਼ਿੰਦ, ਏਕਾ ਮਾਰਗ ਲਾਇਆ। ਜਿਸ ਜਨ ਗਾਇਆ ਬੱਤੀ ਦੰਦ, ਲੇਖਾ ਲੇਖੇ ਦਏ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਲਏ ਤਰਾਇਆ। ਸ਼ਬਦ ਖੰਡਾ ਤੇਜ ਕਟਾਰ, ਸਤਿਗੁਰ ਪੂਰਾ ਹੱਥ ਉਠਾਈਆ। ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰ, ਆਪ ਆਪਣਾ ਹੁਕਮ ਵਰਤਾਈਆ। ਮਾਰੇ ਮਾਰ ਦੋ ਦੋ ਧਾਰ, ਦੋ ਜਹਾਨਾਂ ਵੇਖ ਵਖਾਈਆ। ਖ਼ਲਕ ਖ਼ੁਦਾਈ ਗਈ ਹਾਰ, ਹੂ ਹੂ ਕਰ ਕਰ ਨਾਅਰਾ ਲਾਈਆ। ਰਾਮ ਰਾਮ ਨਾ ਕੋਈ ਪਿਆਰ, ਰਾਮਾ ਕ੍ਰਿਸ਼ਨ ਨਾ ਵੇਖ ਵਖਾਈਆ। ਸਤਿ ਨਾਮ ਨਾ ਕੋਈ ਅਧਾਰ, ਵਾਹਿਗੁਰੂ ਫਤਿਹ ਨਾ ਕੋਈ ਗਜਾਈਆ। ਪ੍ਰਗਟ ਹੋਇਆ ਨਿਹਕਲੰਕ ਹਰਿ ਨਿਰੰਕਾਰ, ਆਪਣੀ ਸਿਖਿਆ ਦਏ ਸਮਝਾਈਆ। ਸਾਚੀ ਸਿਖਿਆ ਵਿਚ ਸੰਸਾਰ, ਸਾਚਾ ਮਾਰਗ ਲਏ ਲਾਈਆ। ਗੁਰਮੁਖਾਂ ਹੋਇਆ ਪਹਿਰੇਦਾਰ, ਆਪ ਆਪਣੀ ਸੇਵ ਕਮਾਈਆ। ਹਰਿ ਸੰਗਤ ਸੌਣਾ ਪੈਰ ਪਸਾਰ, ਦੂਤੀ ਦੁਸ਼ਟ ਨੇੜ ਨਾ ਆਈਆ। ਦੂਤਾਂ ਦੁਸ਼ਟਾਂ ਦੇਵੇ ਮਾਰ, ਆਪ ਆਪਣਾ ਹੁਕਮ ਚਲਾਈਆ। ਜੋਧਾ ਸੂਰਬੀਰ ਬਲੀ ਬਲਕਾਰ, ਭਗਤਨ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਬਣਤ ਬਣਾਈਆ। ਬਣਤ ਬਣਾਈ ਹਰਿ ਬ੍ਰਹਿਮੰਡਾ, ਵੰਡੀ ਵੰਡ ਵੰਡਾਇੰਦਾ। ਵੱਢਣਹਾਰਾ ਲੱਖ ਚੁਰਾਸੀ ਕੰਡਾਂ, ਨਾਮ ਖੰਡਾ ਹੱਥ ਉਠਾਇੰਦਾ। ਚਾਰ ਕੁੰਟ ਨੌ ਖੰਡ ਸਤਿ ਦੀਪ ਮੇਟਣਹਾਰਾ ਭੇਖ ਪਖੰਡਾ, ਕੂੜੀ ਕਿਰਿਆ ਮੇਟ ਮਿਟਾਇੰਦਾ। ਏਕਾ ਪਿਆਏ ਜਾਮ ਸਾਚੇ ਧਾਮ ਗੁਰਮੁਖਾਂ ਪਾਏ ਠੰਡਾ, ਆਪਣੀ ਸੇਵ ਕਮਾਇੰਦਾ। ਨਾਰ ਦੁਹਾਗਣ ਗੁਰਸਿਖ ਨਾ ਦਿਸੇ ਰੰਡਾ, ਸਾਚਾ ਕੰਤ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਖੰਡਾ ਤੇਜ ਕਟਾਰ, ਹੱਥ ਫੜੀ ਆਪ ਨਿਰੰਕਾਰ, ਸੱਤਾਂ ਦੀਪਾਂ ਮਾਰੇ ਮਾਰ, ਲੋਆਂ ਪੁਰੀਆਂ ਵੇਖ ਵਖਾਇੰਦਾ। ਗੁਰਮੁਖਾਂ ਹਰਿ ਹਰਿ ਬੇੜਾ ਬੰਨ੍ਹ, ਆਪਣਾ ਖੇਲ ਖਲਾਇੰਦਾ। ਸਤਿਜੁਗ ਚੜ੍ਹਾਏ ਸਾਚਾ ਚੰਨ, ਕਲਜੁਗ ਕੂੜੀ ਕਿਰਿਆ ਮੇਟ ਮਿਟਾਇੰਦਾ। ਸੰਮਤ ਸੋਲਾਂ ਹਾੜ ਸਤਾਰਾਂ ਕਹੇ ਧੰਨ ਧੰਨ, ਨੌ ਸੌ ਚੁਰਾਨਵਾਂ ਕਿਸੇ ਹੱਥ ਨਾ ਆਇੰਦਾ। ਪ੍ਰਗਟ ਹੋ ਨਿਰੰਕਾਰ, ਲੋਕਮਾਤ ਲੈ ਅਵਤਾਰ, ਸੋਹੰ ਸ਼ਬਦੀ ਡੰਕ ਵਜਾਇੰਦਾ। ਨਾਨਕ ਗਾਇਆ ਆਪਣੀ ਵਾਰ, ਮੰਗੀ ਮੰਗ ਬਣ ਭਿਖਾਰ, ਦੇਵਣਹਾਰ ਸੱਚੀ ਸਰਕਾਰ, ਏਕਾ ਭਿਛਿਆ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖਾਂ ਇਛਿਆ ਆਪ ਕਰਾਇੰਦਾ। ਆਪੇ ਖੜਗ ਤੇਜ ਕਟਾਰ, ਆਪੇ ਖੰਡਾ ਰਿਹਾ ਚਮਕਾਈਆ। ਸ਼ਾਹ ਸੁਲਤਾਨਾਂ ਦੋ ਜਹਾਨਾਂ ਵੇਖੇ ਵਿਗਸੇ ਕਰੇ ਵਿਚਾਰ, ਆਪ ਆਪਣੀ ਰਚਨ ਰਚਾਈਆ। ਸ਼ਸਤਰ ਬਸਤਰ ਕਰ ਤਿਆਰ, ਸੋਲਾਂ ਕਲੀਆਂ ਇਕ ਸ਼ਿੰਗਾਰ, ਸਾਚਾ ਅਸਵ ਆਪ ਦੌੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪੇ ਰੰਗੇ ਲੋਕਮਾਤ ਮੂਲ ਨਾ ਸੰਗੇ, ਨਿਰਭੈ ਰੂਪ ਆਪ ਹੋ ਜਾਈਆ। ਨਿਰਭੈ ਰੂਪ ਆਪ ਕਰਤਾਰ, ਪ੍ਰਗਟ ਹੋਇਆ ਵਿਚ ਸੰਸਾਰ, ਲੱਖ ਚੁਰਾਸੀ ਕਰੇ ਖੁਵਾਰ, ਸਾਧਾਂ ਸੰਤਾਂ ਨਾ ਦੇਵੇ ਕੋਈ ਸਹਾਰ, ਜੋਤੀ ਸਭ ਦੀ ਖਿਚ ਹਰਿ ਸੰਗਤ ਤੇਰੇ ਚਰਨਾਂ ਹੇਠ ਦਬਾਈਆ। ਸਾਧਾਂ ਸੰਤਾਂ ਆਈ ਹਾਰ, ਕੋਈ ਨਾ ਪਾਵੇ ਕਿਸੇ ਸਾਰ, ਧੀਰਜ ਜਤ ਨਾ ਕੋਈ ਧਰਾਇੰਦਾ। ਜਪ ਤਪ ਗਏ ਹਾਰ, ਗੁਰੂ ਦਰ ਨਾ ਕੋਈ ਪਿਆਰ, ਮੰਦਰ ਮਸਜਿਦ ਹਾਹਾਕਾਰ, ਸਾਚੀ ਰੱਖਿਆ ਨਾ ਕੋਈ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਨੂਰ ਆਪ ਅਖਵਾਇੰਦਾ। ਨਿਹਕਲੰਕ ਕਲ ਪ੍ਰਗਟ ਹੋਇਆ, ਪਰਮ ਪੁਰਖ ਸੁਲਤਾਨਾ। ਸਤਿਗੁਰ ਪੂਰਾ ਕਦੇ ਨਾ ਸੋਇਆ, ਖੇਲੇ ਖੇਲ ਦੋ ਜਹਾਨਾਂ, ਗੁਰਮੁਖਾਂ ਦੇਵੇ ਨਾਮ ਸੱਚਾ ਢੋਆ, ਨਾਲ ਰਲਾਏ ਅਨਹਦ ਸ਼ਬਦ ਸੱਚਾ ਮਰਦਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਖੰਡਾ ਸ਼ਬਦ ਚਮਕਾਣਾ। ਆਪਣਾ ਸੀਸ ਆਪੇ ਕੱਟ, ਗੁਰਮੁਖਾਂ ਵਖਾਏ ਸਾਚਾ ਹੱਟ ਪ੍ਰਗਟ ਹੋਏ ਝਟ ਪਟ, ਜੋਤੀ ਨੂਰ ਲਟ ਲਟ, ਚਾਰ ਕੁੰਟ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੰਡਾ ਫੜ ਕਟਾਰ, ਮਾਰਨਹਾਰਾ ਮਾਰ, ਪ੍ਰਗਟ ਹੋਇਆ ਵਿਚ ਸੰਸਾਰ, ਗੁਰਮੁਖ ਸੱਜਣ ਲਏ ਉਭਾਰ, ਮਨਮੁਖਾਂ ਦਏ ਸਜਾਈਆ। ਗੁਰਮੁਖ ਸਾਚਾ ਸਾਜਣ ਮੀਤਾ, ਹਰਿ ਸਾਚੇ ਮੇਲ ਮਿਲਾਇਆ। ਪ੍ਰਗਟ ਹੋਇਆ ਇਕ ਅਤੀਤਾ, ਦਿਸ ਕਿਸੇ ਨਾ ਆਇਆ। ਆਦਿ ਜੁਗਾਦੀ ਠੰਡਾ ਸੀਤਾ, ਸਤਿਗੁਰ ਨਾਉਂ ਧਰਾਇਆ। ਆਪੇ ਜਾਣੇ ਆਪਣੀ ਰੀਤਾ, ਵੇਦ ਕਤੇਬ ਭੇਵ ਨਾ ਰਾਇਆ। ਲੱਖ ਚੁਰਾਸੀ ਪਰਖੇ ਨੀਤਾ, ਦੇਵਣਹਾਰ ਸਰਬ ਸਜਾਇਆ। ਨਾਮ ਨਿਧਾਨ ਜਿਸ ਜਨ ਪੀਤਾ, ਆਪਣੇ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੱਜਣ ਚਰਨ ਧੂੜ ਕਰਾਏ ਮਜਨ, ਦੁਰਮਤ ਮੈਲ ਦਏ ਗੁਵਾਇਆ। ਸ਼ਬਦ ਹੁਲਾਰਾ ਸਾਚੀ ਧਾਰ, ਗੁਰ ਸਤਿਗੁਰ ਆਪ ਚਲਾਈਆ। ਕਾਲਖ ਟਿੱਕਾ ਦੁਰਮਤ ਮੈਲ ਝੂਠੀ ਸ਼ਾਹੀ ਦਏ ਉਤਾਰ, ਜੋ ਜਨ ਆਏ ਸਰਨਾਈਆ। ਅੰਮ੍ਰਿਤ ਭਰੇ ਨਾਮ ਭੰਡਾਰ, ਕਾਇਆ ਕਰੇ ਠੰਡੀ ਠਾਰ, ਸਾਂਤਕ ਸਤਿ ਵਰਤਾਈਆ। ਏਕਾ ਰੰਗ ਰੰਗਾਏ ਪੁਰਖ ਨਾਰ, ਮੇਲ ਮਿਲਾਵਾ ਕੰਤ ਭਤਾਰ, ਸਾਚੀ ਸੇਜਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਧਾਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਸੋਲਾਂ ਦਏ ਵਡਿਆਈਆ। ਸੰਮਤ ਸੋਲਾਂ ਗਿਆ ਚੜ੍ਹ, ਹਰਿ ਸਾਚਾ ਸੇਵ ਕਮਾਇੰਦਾ। ਗੁਰਮੁਖ ਸਾਚੇ ਮੇਲ ਮਿਲਾਏ ਫੜ ਫੜ, ਸੋਲਾਂ ਹਾੜੀ ਦਿਵਸ ਸੁਹਾਇੰਦਾ। ਭਰਮ ਭੁਲੇਖਾ ਦੂਰ ਕਰ, ਆਪੇ ਹਉਮੇ ਗੜ੍ਹ ਤੁੜਾਇੰਦਾ। ਆਸਾ ਮਨਸਾ ਪੂਰ ਕਰ, ਆਪੇ ਬੇਆਸ ਨਾ ਕੋਈ ਵਿਖਾਇੰਦਾ। ਚਰਨ ਭਰਵਾਸਾ ਇਕ ਧਰ, ਨਾ ਕੋਈ ਦੂਜਾ ਰਾਹ ਤਕਾਇੰਦਾ। ਸਿਰ ਸਮਰਥ ਹੱਥ ਟਿਕਾਇਆ, ਸਰਬ ਕਲਾ ਸਮਰਥ ਆਪ ਅਖਵਾਇੰਦਾ। ਸਾਢੇ ਤਿੰਨ ਹੱਥ ਤੇਰਾ ਰਥ ਚਲਾਇਆ, ਆਪ ਆਪਣਾ ਧੱਕਾ ਲਾਇੰਦਾ। ਕਲਜੁਗ ਅੰਤਮ ਬੋਧ ਅਗਾਧ ਸ਼ਬਦ ਬਾਣੀ ਅਕੱਥਨਾ ਅਕੱਥ ਚਲਾਇਆ, ਲੇਖਾ ਲਿਖਤ ਨਾ ਕੋਈ ਲਿਖਾਇੰਦਾ। ਲੱਖ ਚੁਰਾਸੀ ਮਥ ਵਖਾਇਆ, ਨਾਮ ਮਧਾਨਾ ਏਕਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕਾ ਨਾਉਂ ਰਖਾਇੰਦਾ। ਨਿਹਕਲੰਕਾ ਕਲ ਅਵਤਾਰਾ, ਸੰਬਲ ਧਾਰ ਬੰਧਾਈਆ। ਗੁਰ ਗੋਬਿੰਦ ਕਰ ਪਿਆਰਾ, ਸਿੰਘ ਸਿੰਘ ਵੇਖ ਵਿਖਾਈਆ। ਉਚ ਮਹੱਲ ਅਟੱਲ ਮੁਨਾਰਾ, ਬੈਠਾ ਆਸਣ ਲਾਈਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰਾ, ਹਰਿ ਕਾ ਭੇਵ ਕੋਇ ਨਾ ਪਾਈਆ। ਨਾਨਕ ਮੇਲਾ ਮੀਤ ਮੁਰਾਰਾ, ਨਿਰਗੁਣ ਨਿਰਗੁਣ ਵੇਖ ਵਖਾਈਆ। ਸਰਬ ਜੀਆਂ ਸਾਂਝਾ ਯਾਰਾ, ਪਰਵਰਦਿਗਾਰ ਇਕ ਖ਼ੁਦਾਈਆ। ਐਨਲਹੱਕ ਲਾਏ ਨਾਅਰਾ, ਆਪ ਆਪਣਾ ਨੂਰ ਵਖਾਈਆ। ਰਾਮ ਸੀਤਾ ਕਰ ਪਿਆਰਾ, ਸ਼ਾਸਤਰ ਸਿਮਰਤ ਫੋਲ ਫੁਲਾਈਆ। ਕਾਹਨਾ ਕ੍ਰਿਸ਼ਨਾ ਦਏ ਹੁਲਾਰਾ, ਏਕਾ ਗਿਆਨ ਦ੍ਰਿੜਾਈਆ। ਨਾਮ ਸਤਿ ਸਤਿ ਵਣਜਾਰਾ, ਵਾਹ ਵਾਹ ਗੁਰੂ ਵਡਿਆਈਆ। ਕਲਜੁਗ ਅੰਤਮ ਖੇਲ ਅਪਾਰਾ, ਭੇਵ ਕੋਈ ਨਾ ਪਾਈਆ। ਪ੍ਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਆਪ ਆਪਣੀ ਕਲ ਵਰਤਾਈਆ। ਜਨ ਭਗਤਾਂ ਦੇਵੇ ਸ਼ਬਦ ਭੰਡਾਰਾ, ਸੋਹੰ ਝੋਲੀ ਪਾਈਆ। ਸਚਖੰਡ ਵਖਾਏ ਸਚ ਦੁਵਾਰ, ਹਰਿ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਖੰਡਾ ਵਿਚ ਬ੍ਰਹਿਮੰਡਾ, ਹਰਿ ਹਰਿ ਨਾਮ ਚਮਕਾਈਆ। ਨਾਮ ਅਵੱਲੀ ਧਾਰ, ਏਕੰਕਾਰ ਹਰਿ ਨਿਰੰਕਾਰ, ਨਿਰਗੁਣ ਆਪ ਚਲਾਇੰਦਾ। ਪ੍ਰਗਟ ਹੋ ਵਿਚ ਸੰਸਾਰ, ਪਾਵੇ ਸਾਰ ਸ਼ਬਦ ਅਧਾਰ, ਅਨਹਦ ਢੋਲਾ ਸਾਚਾ ਗਾਇੰਦਾ। ਰਾਓ ਰੰਕ ਕਰੇ ਪਿਆਰ, ਚਾਰ ਵਰਨਾਂ ਦਏ ਸਹਾਰ, ਰਾਜ ਰਾਜਾਨਾ ਮੇਲ ਮਿਲਾਇੰਦਾ। ਸ਼ਾਹ ਸੁਲਤਾਨਾਂ ਕਰੇ ਖੁਵਾਰ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਦੂਈ ਦਵੈਤੀ ਮੇਟੇ ਧਾਰ, ਸ਼ਰਅ ਸ਼ਰੀਅਤ ਪਾਰ ਕਿਨਾਰ, ਸਾਚੀ ਸਿਖ ਇਕ ਸਮਝਾਇੰਦਾ। ਏਕਾ ਨਾਅਰਾ ਸ਼ਬਦ ਜੈਕਾਰ, ਏਕਾ ਰਾਮਾ ਕ੍ਰਿਸ਼ਨਾ ਹਰਿ ਅਵਤਾਰ, ਨਾਨਕ ਗੋਬਿੰਦ ਇਕ ਵਖਾਨ, ਸੰਗ ਮੁਹੰਮਦ ਪਾਵੇ ਸਾਰ, ਵੇਖਣਹਾਰਾ ਚਾਰ ਯਾਰ, ਈਸਾ ਮੂਸਾ ਸੰਗ ਰਲਾਇੰਦਾ। ਆਪੇ ਵਸਿਆ ਸਭ ਤੋਂ ਬਾਹਿਰ, ਆਦਿ ਜੁਗਾਦੀ ਬੰਨ੍ਹੇ ਧਾਰ, ਪ੍ਰਗਟ ਹੋ ਵਿਚ ਸੰਸਾਰ, ਨਿਹਕਲੰਕਾ ਨਾਉਂ ਰਖਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਮਾਰੀ ਜਾਏ ਵਾਰੋ ਵਾਰ, ਦਿਸ ਨਾ ਆਏ ਵਿਚ ਸੰਸਾਰ, ਮਨਮੁਖਾਂ ਮੁਖ ਨਾ ਆਪ ਵਖਾਇੰਦਾ। ਤੋੜਣਹਾਰਾ ਗੜ੍ਹ ਹੰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਸਿੰਘਾਸਣ ਪੁਰਖ ਅਬਿਨਾਸ਼ਣ ਹਰਿ ਅਨਮੁਲਾ, ਕਰਤਾ ਕੀਮਤ ਆਪੇ ਪਾਇੰਦਾ। ਜਗਤ ਤਰਾਜੂ ਕਿਸੇ ਨਾ ਤੁਲਾ, ਤੋਲਣਹਾਰ ਆਪ ਅਖਵਾਇੰਦਾ। ਕਦੇ ਨਾ ਜੰਮਿਆ ਉਚੀ ਕੁਲਾ, ਆਪਣੀ ਕੁਲ ਨਾ ਕੋਈ ਬਣਾਇੰਦਾ। ਆਦਿ ਜੁਗਾਦਿ ਕਦੇ ਨਾ ਭੁੱਲਾ, ਅਭੁਲ ਆਪ ਅਖਵਾਇੰਦਾ। ਗੁਰਮੁਖਾਂ ਪਾਵਣ ਆਇਆ ਮੁੱਲਾ, ਨਿਹਕਲੰਕਾ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਚ ਸਿੰਘਾਸਣ ਏਕਾ ਏਕ ਸੁਹਾਇੰਦਾ। ਸਚ ਸਿੰਘਾਸਣ ਹਰਿ ਨਿਰੰਕਾਰਾ, ਏਕਾ ਏਕ ਉਪਾਇਆ। ਨਿਰਗੁਣ ਦੀਪਕ ਕਰ ਉਜਿਆਰਾ, ਜੋਤੀ ਜੋਤ ਪ੍ਰਗਟਾਇਆ। ਸ਼ਬਦ ਅਨਾਦਿ ਸੱਚੀ ਧੁਨਕਾਰਾ, ਧੁਨੀ ਨਾਦ ਇਕ ਵਜਾਇਆ। ਕਲਜੁਗ ਅੰਤਮ ਪ੍ਰਗਟ ਹੋਏ ਵਿਚ ਸੰਸਾਰਾ, ਸੰਮਤ ਸੋਲਾਂ ਆਪਣਾ ਪਰਦਾ ਆਪੇ ਦਏ ਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਇਆ। ਸੰਮਤ ਸੋਲਾਂ ਚੁਕਿਆ ਪਰਦਾ ਓਹਲਾ, ਹਰਿ ਆਪੇ ਜੋਤ ਜਗਾਈਆ। ਗੁਰਸਿਖ ਗਾਓ ਘਰ ਘਰ ਢੋਲਾ, ਮਿਲਿਆ ਪਾਰਬ੍ਰਹਮ ਵਡ ਵੱਡੀ ਵਡਿਆਈਆ। ਦਿਵਸ ਰੈਣ ਵਸੇ ਕੋਲਾ, ਵਿਛੜ ਕਦੇ ਨਾ ਜਾਈਆ। ਗੁਰਮੁਖ ਬਣਾਏ ਕਲਾ ਸੋਲਾਂ, ਜੋ ਜਨ ਰਹੇ ਸਰਨਾਈਆ। ਮਨਮੁਖਾਂ ਵਿਆਹੇ ਆਤਮ ਬੋਲਾ, ਆਪਣਾ ਖੰਡਾ ਆਪ ਉਠਾਈਆ। ਗ਼ਰੀਬ ਨਿਮਾਣੇ ਗੁਰਸਿਖ ਨਿਤਾਣੇ ਆਪ ਆਪਣੀ ਗੋਦ ਉਠਾਏ ਆਪ ਬਣਿਆ ਭੋਲਾ, ਭੋਲੇ ਭਾਓ ਲਏ ਤਰਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਆਦਿ ਨਿਰੰਜਣ ਅਲੱਖ ਬੇੇਪਰਵਾਹੀਆ। ਆਦਿਨ ਅੰਤਾ ਹਰਿ ਨਿਰੰਕਾਰਾ, ਪ੍ਰਗਟ ਹੋਇਆ ਵਿਚ ਸੰਸਾਰਾ, ਸ਼ਬਦ ਸਰੂਪੀ ਫੜ ਕਟਾਰਾ, ਆਪ ਆਪਣਾ ਬਦਲਿਆ ਚੋਲਾ, ਆਪ ਆਪਣੀ ਖੇਲ ਖਿਲਾਈਆ। ਅਗੰਮ ਅਗੰੜਾ ਅਗੰਮੜੀ ਕਾਰ, ਹੱਡ ਮਾਸ ਨਾੜੀ ਚੰਮੜੇ ਵਸਿਆ ਬਾਹਿਰ, ਅਲੱਖ ਨਿਰੰਜਣ ਇਕ ਜੈਕਾਰ, ਸਚਖੰਡ ਲੋਕਮਾਤ ਏਕਾ ਨਾਅਰਾ ਰਿਹਾ ਲਗਾਈਆ। ਮਨਮੁਖਾਂ ਕਰੇ ਖ਼ਬਰਦਾਰ, ਸੋਇਆ ਰਹੇ ਨਾ ਵਿਚ ਸੰਸਾਰ, ਪ੍ਰਗਟ ਹੋਇਆ ਨਿਰਗੁਣ ਹਰਿ ਕਰਤਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਧੁਰ ਦਾ ਸ਼ਬਦ ਧੁਰ ਦੀ ਬਾਣ, ਗੁਰਮੁਖ ਸੁਣਾਏ ਆਪ ਕਾਨ, ਕਲਜੁਗ ਅੰਤਮ ਲਾਹੁਣ ਆਇਆ ਮਕਾਨ, ਮਨਮੁਖ ਰੋਵਣ ਚਾਰ ਕੁੰਟ ਦੇਵਣ ਦੁਹਾਈਆ । ਨਾਲ ਰਲਾਏ ਪੰਜ ਸ਼ੈਤਾਨ, ਭਰਮੇ ਭੁੱਲੇ ਜੀਵ ਨਿਧਾਨ, ਮਾਇਆ ਮਮਤਾ ਬੇਈਮਾਨ, ਜਗਤ ਵਿਦਿਆ ਰਹੀ ਭੁਲਾਈਆ। ਜੋ ਜਨ ਰਸਨਾ ਸੋਹੰ ਗਾਣ, ਕਾਇਆ ਮੰਦਰ ਮਿਲੇ ਭਗਵਾਨ, ਸ਼ਬਦ ਝੁਲਾਏ ਸਾਚਾ ਨਿਸ਼ਾਨ, ਅੱਠੇ ਪਹਿਰ ਰੰਗ ਰੰਗਾਈਆ। ਜੂਠੇ ਝੂਠੇ ਸਰਬ ਪਛਤਾਣ, ਵੇਲੇ ਅੰਤ ਨਾ ਕੋਈ ਮਕਾਨ, ਦਰ ਦਰ ਫਿਰਦੇ ਬੇਈਮਾਨ, ਸਾਚਾ ਦਰ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਧਾਰ ਅਪਰ ਅਪਾਰ, ਪ੍ਰਗਟ ਕਰ ਵਿਚ ਸੰਸਾਰ, ਸੋਹੰ ਖੰਡਾ ਕਰ ਤਿਆਰ, ਆਪ ਆਪਣੇ ਰੰਗ ਰੰਗਾਈਆ। ਸੋਹੰ ਸ਼ਬਦ ਤੇਜ ਕਟਾਰੀ, ਹਰਿ ਆਪਣੇ ਹੱਥ ਉੁਠਾਇੰਦਾ। ਖੇਲੇ ਖੇਲ ਅਗੰਮ ਅਪਾਰੀ, ਅਲੱਖ ਅਲੱਖਣਾ ਭੇਵ ਨਾ ਆਇੰਦਾ। ਨਿਰਗੁਣ ਜੋਤ ਕਰ ਉਜਿਆਰੀ, ਦੀਪਕ ਦੀਪ ਆਪ ਜਗਾਇੰਦਾ। ਜਨ ਭਗਤਾਂ ਕਰੇ ਜਗਤ ਪਿਆਰੀ, ਆਤਮ ਸ਼ਕਤ ਵਿਖਾਇੰਦਾ। ਬੂੰਦ ਰਕਤ ਰਿਹਾ ਉਧਾਰੀ, ਰੱਤੀ ਰੱਤ ਸੁਕਾਇੰਦਾ। ਪਾਰ ਕਰਾਏ ਨਰ ਨਾਰੀ, ਜੋ ਜਨ ਨੇਤਰ ਲੋਚਣ ਦਰਸ਼ਨ ਪਾਇੰਦਾ। ਕੱਟਣਹਾਰਾ ਜੁਗ ਜੁਗ ਬੀਮਾਰੀ, ਤ੍ਰਿਸ਼ਨਾ ਭੁੱਖ ਮਿਟਾਇੰਦਾ। ਸਾਚਾ ਮੇਲਾ ਕੰਤ ਭਤਾਰੀ, ਆਤਮ ਸੇਜਾ ਇਕ ਸੁਹਾਇੰਦਾ। ਨਾਤਾ ਛੁੱਟੇ ਸਰਬ ਸੰਸਾਰੀ, ਸਤਿਗੁਰ ਪੂਰਾ ਲੜ ਲਗਾਇੰਦਾ। ਸੰਮਤ ਸੋਲਾਂ ਸਤਾਰਾਂ ਹਾੜ, ਬੇਆਸ ਨਿਰਾਸ ਨਾ ਕੋਈ ਵਖਾਇੰਦਾ। ਬੇਆਸ ਕਿਨਾਰਾ ਕਰਿਆ ਪਾਰ, ਹਰਿ ਸਾਚੇ ਮੇਲ ਮਿਲਾਇਆ। ਚਰਨ ਕਵਲਾਂ ਬਖ਼ਸ਼ੇ ਇਕ ਪਿਆਰ, ਏਕਾ ਦਰ ਵਖਾਇਆ। ਏਕਾ ਨਾਮ ਏਕਾ ਢੋਲਾ ਏਕਾ ਸੋਹਲਾ ਜੈ ਜੈਕਾਰ, ਏਕੰਕਾਰਾ ਏਕਾ ਮੁਖ ਸਲਾਹਿਆ। ਛੱਤੀ ਰਾਗ ਨਾ ਪਾਇਣ ਸਾਰ, ਨਾਰਦ ਸੁਰਸਤੀ ਦਏ ਦੁਹਾਇਆ। ਗੌੜੀ ਭੈਰੋਂ ਰਹੇ ਵਿਚਾਰ, ਧਨਾਸਰੀ ਆਪਣਾ ਤਨ ਕਟਾਇਆ। ਜੈਤਸਰੀ ਹੋਏ ਲਾਚਾਰ, ਗੌਂਡ ਕਾਨੜਾ ਨਾ ਕੋਈ ਖੁਵਾਇਆ। ਪੂਤ ਸਪੂਤਾ ਕਰ ਤਿਆਰ, ਪਾਰਬ੍ਰਹਮ ਖੇਲ ਖਿਲਾਇਆ। ਚਾਰੇ ਕੂਟਾਂ ਕਰ ਪਸਾਰ, ਦਹਿ ਦਿਸ਼ਾ ਵੇਖ ਵਖਾਇਆ। ਧੁਨ ਅਨਾਦ ਸੱਚੀ ਧੁਨਕਾਰ, ਅਨਹਦ ਤਾਲ ਵਜਾਇਆ। ਪਾਰਬ੍ਰਹਮ ਪ੍ਰਭ ਖੇਲ ਅਪਾਰ, ਸੋਹੰ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕਾ ਨਾਉਂ ਰਖਾਇਆ। ਬੇਆਸ ਕਿਨਾਰਾ ਗਿਆ ਪੈਂਡਾ ਮੁੱਕ, ਹਰਿ ਸਾਚੇ ਜਗ ਮੁਕਾਇਆ। ਹਰਿ ਸੰਗਤ ਤੇਰਾ ਭਾਰ ਆਪੇ ਚੁੱਕ, ਆਪਣੇ ਸੀਸ ਉਠਾਇਆ। ਸੋਲਾਂ ਸਾਲ ਰਿਹਾ ਬੁੱਕ, ਆਪਣਾ ਮੁਖ ਛੁਪਾਇਆ। ਹਾੜ ਸਤਾਰਾਂ ਢੋਆ ਗਿਆ ਢੁਕ, ਆਪਣਾ ਪਰਦਾ ਦੇਵੇ ਲਾਹਿਆ। ਹਰਿ ਕਾ ਭਾਣਾ ਨਾ ਜਾਏ ਰੁਕ, ਨਾ ਕੋਈ ਮੇਟੇ ਮੇਟ ਮਿਟਾਇਆ। ਮਨਮੁਖਾਂ ਮੁਖ ਪੈਣਾ ਥੁੱਕ, ਪ੍ਰਭ ਸਾਚਾ ਦਏ ਸਜਾਇਆ। ਕਲਜੁਗ ਬੂਟਾ ਗਿਆ ਸੁੱਕ, ਪਤ ਡਾਲੀ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਪਾਰ ਕਿਨਾਰਾ, ਸ਼ਬਦ ਅਗੰਮੀ ਦਏ ਸਹਾਰਾ, ਆਤਮ ਅੰਤਰ ਇਕ ਵਣਜਾਰਾ, ਆਪਣਾ ਵਣਜ ਕਰਾਇਆ। ਪਾਰ ਕਿਨਾਰਾ ਸਾਚਾ ਘਰ, ਹਰਿ ਹਰਿ ਆਪ ਵਖਾਇੰਦਾ। ਆਵਣ ਜਾਵਣ ਚੁੱਕੇ ਡਰ, ਲੱਖ ਚੁਰਾਸੀ ਗੇੜ ਕਟਾਇੰਦਾ। ਚਰਨ ਧੂੜ ਨੁਹਾਇਆ ਸਾਚੇ ਸਰ, ਦੁਰਮਤ ਮੈਲ ਮਿਟਾਇੰਦਾ। ਆਪਣੀ ਕਿਰਪਾ ਆਪ ਕਰ, ਆਪਣੀ ਰੰਗਣ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਸਗਨ ਆਪ ਮਨਾਇੰਦਾ। ਕਲਜੁਗ ਕਲ ਵਰਤਾਈ ਆਪ ਪ੍ਰਭ, ਕਰਨਹਾਰ ਖੇਲ ਖਿਲਾਇਆ। ਸੰਤ ਸੁਹੇਲੇ ਜੁਗ ਜੁਗ ਵਿਛੜੇ ਆਪੇ ਲੱਭ, ਆਪ ਆਪਣਾ ਮੇਲ ਮਿਲਾਇਆ। ਉਲਟੀ ਕਰਨਹਾਰਾ ਕਵਲ ਨਭ, ਅੰਮ੍ਰਿਤ ਝਿਰਨਾ ਦਏ ਝਿਰਾਇਆ। ਪੰਚ ਵਿਕਾਰਾ ਦਏ ਦੱਬ, ਹਰਿਜਨ ਸਾਚੇ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਅਪਣਾ ਦਰ ਖੁਲ੍ਹਾਇਆ। ਆਪਣਾ ਦਰ ਖੋਲ੍ਹ ਦੁਵਾਰਾ, ਹਰਿ ਸਾਚਾ ਵੇਖ ਵਿਖੰਦੜਾ। ਪੁਰਖ ਅਬਿਨਾਸ਼ੀ ਭੇਵ ਨਿਆਰਾ, ਜੁਗਾ ਜੁਗੰਤਰ ਆਪ ਕਰੰਦੜਾ। ਕਲਜੁਗ ਅੰਤਮ ਲਏ ਅਵਤਾਰਾ, ਨਿਹਕਲੰਕਾ ਨਾਉਂ ਰਖੰਦੜਾ। ਗੋਬਿੰਦ ਸਾਚਾ ਮੀਤ ਮੁਰਾਰਾ, ਹਰਿ ਸਾਚਾ ਮੇਲ ਮਲੰਦੜਾ। ਸ਼ਬਦ ਵਿਚੋਲਾ ਬਣ ਸੰਸਾਰਾ, ਸਾਚਾ ਖੇਲ ਖਲੰਦੜਾ। ਗੁਰਮੁਖ ਮੇਲੇ ਵਾਰੋ ਵਾਰਾ, ਆਪ ਆਪਣਾ ਧਾਮ ਸੁਹੰਦੜਾ। ਨਿਰਗੁਣ ਜੋਤੀ ਨਿਰਗੁਣ ਧਾਰਾ, ਨਿਰਗੁਣ ਨਾਮ ਸੁਹੰਦੜਾ। ਨਿਰਗੁਣ ਦੀਵਾ ਨਿਰਗੁਣ ਬਾਤੀ ਕਮਲਾਪਾਤੀ ਕਰ ਉਜਿਆਰਾ, ਆਪ ਆਪਣਾ ਮੁਖ ਵਿਖੰਦੜਾ। ਬੂੰਦ ਸਵਾਂਤੀ ਅੰਮ੍ਰਿਤ ਧਾਰ ਠੰਡੀ ਠਾਰਾ, ਨਿਝਰ ਝਿਰਨਾ ਆਪ ਝਿਰੰਦੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਮੇਲ ਮਿਲੰਦੜਾ। ਮੇਲ ਮਿਲਾਵਾ ਪੁਰਖ ਸੁਲਤਾਨ, ਹਰਿ ਸੱਜਣ ਵਡ ਵਡਿਆਈਆ। ਘਰ ਮੰਦਰ ਗਾਏ ਗੋਪੀ ਕਾਹਨ, ਸਾਚੀ ਰਾਸ ਵਖਾਈਆ। ਸਾਚੀ ਸੁਰਤੀ ਕਰ ਪ੍ਰਨਾਮ, ਏਕਾ ਰਾਮ ਲਏ ਪ੍ਰਨਾਈਆ। ਏਕਾ ਨੂਰ ਸ੍ਰੀ ਭਗਵਾਨ, ਏਕਾ ਸ਼ਬਦ ਕੁੜਮਾਈਆ। ਨਾਮ ਸਤਿ ਸਤਿ ਪ੍ਰਧਾਨ, ਪਰਮ ਪੁਰਖ ਉਪਾਈਆ। ਵਾਹ ਵਾਹ ਗੁਰੂ ਗੁਰ ਸਾਰੇ ਗਾਣ, ਗਾਵਣਹਾਰਾ ਦਿਸ ਨਾ ਆਈਆ। ਕਲਜੁਗ ਅੰਤਮ ਹੋ ਮਿਹਰਵਾਨ, ਆਪ ਆਪਣੀ ਦਇਆ ਕਮਾਈਆ। ਹਰਿਜਨ ਮੇਲਾ ਦੋ ਜਹਾਨ, ਘਰ ਸਾਚਾ ਵੇਖ ਵਖਾਈਆ। ਏਕਾ ਰਾਗ ਸੁਣਾਇਆ ਕਾਨ, ਏਕਾ ਬੂਝ ਬੁਝਾਈਆ। ਇਕ ਵਖਾਏ ਸਚ ਮਕਾਨ, ਚੌਦਾਂ ਚੌਦਾਂ ਆਪ ਖੁਲ੍ਹਾਈਆ। ਏਕਾ ਅੰਮ੍ਰਿਤ ਪੀਣ ਖਾਣ, ਏਕਾ ਬ੍ਰਹਮ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਅੰਤਮ ਬੇਪਰਵਾਹ, ਆਪਣੀ ਦਇਆ ਕਮਾਇੰਦਾ। ਸ਼ਬਦ ਸਰੂਪੀ ਬਣ ਮਲਾਹ, ਸਾਚੀ ਸਿਖਿਆ ਇਕ ਸਮਝਾਇੰਦਾ। ਬਿਨ ਸਤਿਗੁਰ ਪੂਰੇ ਕੋਇ ਨਾ ਪਕੜੇ ਬਾਂਹ, ਵੇਲੇ ਅੰਤ ਨਾ ਕੋਈ ਛੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਖੇਲ ਅਗੰਮ ਪੁਰਖ ਅਬਿਨਾਸ਼ੀ, ਆਪਣਾ ਆਪ ਕਰਾਈਆ। ਪ੍ਰਗਟ ਹੋ ਘਨਕਪੁਰ ਵਾਸੀ, ਪੁਰੀ ਘਨਕ ਵਡਿਆਈਆ। ਜਨ ਭਗਤਾਂ ਲਾਹੇ ਜਗਤ ਉਦਾਸੀ, ਆਪਣੇ ਰੰਗ ਰੰਗਾਈਆ। ਦਰ ਦੁਰਕਾਏ ਮਦਿਰਾ ਮਾਸੀ, ਹਰਿਜਨ ਸਾਚੇ ਵੇਖ ਵਖਾਈਆ। ਭੇਵ ਨਾ ਪਾਇਣ ਪੰਡਤ ਕਾਂਸ਼ੀ, ਗਿਆਨੀ ਧਿਆਨੀ ਵਡ ਵਿਦਵਾਨੀ ਨਿਰਗੁਣ ਨੂਰ ਜੋਤ ਪ੍ਰਕਾਸ਼ ਨੂਰੋ ਨੂਰ ਡਗਮਗਾਈਆ। ਕਿਸੇ ਹੱਥ ਨਾ ਆਏ ਪ੍ਰਿਥਮੀ ਅਕਾਸ਼ੀ, ਗਗਨ ਗਗਨਾਂ ਵਿਚ ਸਮਾਈਆ। ਹਰਿਜਨ ਮੇਲੇ ਰਸਨ ਸਵਾਸੀ, ਜੋ ਜਨ ਰਹੇ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮਤ ਰਿਹਾ ਸਮਝਾਈਆ। ਰਸਨ ਜਿਹਵਾ ਹਰਿਜਨ ਗਾਵਣ, ਰਾਮ ਨਾਮ ਉਰਧਾਰਾ। ਮੇਲ ਮਿਲਾਵਾ ਜਿਉਂ ਬਲ ਬਾਵਨ, ਪ੍ਰਗਟ ਹੋਏ ਵਿਚ ਸੰਸਾਰਾ। ਮਾਰੇ ਦੁਸ਼ਟ ਪੰਚ ਵਿਕਾਰਾ ਰਾਵਣ, ਰਾਮ ਰਾਮਾ ਰੂਪ ਕਰਤਾਰਾ। ਕਾਹਨਾ ਕ੍ਰਿਸ਼ਨਾ ਬਣਿਆ ਜ਼ਾਮਨ, ਦ੍ਰੋਪਦ ਸੁੱਤ ਦ੍ਰੋਪਦੀ ਅਧਾਰਾ। ਪੰਚ ਫੜਾਏ ਆਪਣਾ ਦਾਮਣ, ਆਪੇ ਲਾਏ ਸਤਿਗੁਰ ਨਾਅਰਾ। ਮੇਟ ਮਿਟਾਏ ਕਾਮਨੀ ਕਾਮਨ, ਘਰ ਦੀਪਕ ਕਰ ਉਜਿਆਰਾ। ਰੈਣ ਅੰਧੇਰਾ ਚੁੱਕੇ ਸ਼ਾਮਨ, ਏਕਾ ਪ੍ਰਗਟੇ ਗੁਰ ਅਵਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰਾ। ਅਗੰਮ ਅਗੋਚਰ ਅਗੰਮ ਅਥਾਹ, ਪਾਰਬ੍ਰਹਮ ਅਖਵਾਇਆ। ਨਿਰਗੁਣ ਸਰਗੁਣ ਬਣ ਮਲਾਹ, ਗੁਰ ਸਤਿਗੁਰ ਨਾਉਂ ਧਰਾਇਆ। ਹਰਿਜਨ ਵੇਖੇ ਥਾਉਂ ਥਾਂ, ਨੌ ਖੰਡ ਪ੍ਰਿਥਮੀ ਫੋਲ ਫੁਲਾਇਆ। ਸਾਚਾ ਮੇਲਾ ਨਗਰ ਗਰਾਂ, ਕਾਇਆ ਖੇੜਾ ਇਕ ਵਸਾਇਆ। ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਉਡਾਇਆ। ਦੇਵਣਹਾਰਾ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇਆ। ਆਪੇ ਬਣਿਆ ਪਿਤਾ ਮਾਂ, ਗੁਰਮੁਖ ਸਾਚੇ ਗੋਦ ਉਠਾਇਆ। ਕਰਨ ਆਇਆ ਸਚ ਨਿਆਂ, ਕਲਜੁਗ ਅੰਤਮ ਵੇਖ ਵਖਾਇਆ। ਸਤਿਜੁਗ ਸਾਚਾ ਮਾਰਗ ਦੇਵੇ ਲਾ, ਸੂਰ ਗਾਂ ਨਾ ਕੋਇ ਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਰਿਹਾ ਲਿਖਾਇਆ। ਆਪਣਾ ਲੇਖਾ ਆਪ ਲਿਖਾਵਣਾ, ਲਿਖਣਹਾਰਾ ਆਪ ਹੋ ਜਾਇੰਦਾ। ਪਾਰਬ੍ਰਹਮ ਪ੍ਰਭ ਨਾਉਂ ਧਰਾਵਣਾ, ਬ੍ਰਹਮ ਬ੍ਰਹਮ ਬ੍ਰਹਮ ਪ੍ਰਭ ਵੇਸ ਵਟਾਇੰਦਾ। ਵਿਸ਼ਨੂੰ ਵੰਸੀ ਆਪ ਅਖਵਾਵਣਾ, ਵਿਸ਼ਵ ਰੂਪ ਸਮਾਇੰਦਾ। ਬ੍ਰਹਮ ਬ੍ਰਹਮ ਬ੍ਰਹਮ ਪ੍ਰਭ ਭੇਵ ਚੁਕਾਵਨਾ, ਦੂਈ ਦਵੈਤੀ ਪਰਦਾ ਲਾਹਿੰਦਾ। ਸ਼ੰਕਰ ਸ਼ੰਕਰ ਸੰਗ ਰਲਾਵਣਾ, ਹਰੀ ਹਰਿ ਵੇਖ ਵਖਾਇੰਦਾ। ਤ੍ਰੈਗੁਣ ਮਾਇਆ ਫੁੱਲ ਚੜ੍ਹਾਵਣਾ, ਪੰਚਮ ਮੰਗਲ ਗਾਇੰਦਾ। ਪ੍ਰਿਥਮੀ ਅਕਾਸ਼ ਆਪ ਸੁਣਾਵਣਾ, ਏਕਾ ਨਾਅਰਾ ਲਾਇੰਦਾ। ਗਗਨ ਪਤਾਲਾਂ ਫੇਰਾ ਪਾਵਣਾ, ਮੰਡਲ ਮੰਡਪ ਆਪ ਸੁਹਾਇੰਦਾ। ਜੁਗਾ ਜੁਗੰਤਰ ਨਾਮ ਧਰਾਵਣਾ, ਆਪ ਆਪਣੀ ਕਲ ਵਰਤਾਇੰਦਾ। ਚਾਰੇ ਵੇਦਾਂ ਵੇਖ ਵਖਾਵਣਾ, ਵੇਦ ਵਿਦਾਂਤਾ ਆਪ ਉਪਾਇੰਦਾ। ਸੰਤ ਭਗਤ ਭਗਵੰਤ ਮੇਲ ਮਿਲਾਵਣਾ, ਨਾਮ ਡੋਰੀ ਇਕ ਬੰਧਾਇੰਦਾ। ਗੁਰ ਚੇਲਾ ਏਕਾ ਰੰਗ ਰੰਗਾਵਣਾ, ਗੁਰ ਗੋਬਿੰਦ ਖੇਲ ਖਿਲਾਇੰਦਾ। ਸ਼ਬਦ ਰੰਗੀਲਾ ਪਲੰਘ ਵਿਛਾਵਣਾ, ਆਤਮ ਸੇਜਾ ਸਚ ਸੁਹਾਇੰਦਾ। ਨਰ ਨਰਾਇਣ ਨਾਰੀ ਕੰਤ ਮੇਲ ਮਿਲਾਵਣਾ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਮਿਲ ਸਖੀਆਂ ਪੰਚਮ ਬਹਿ ਗਾਵਣਾ, ਰਾਗ ਅਨਾਦੀ ਧੁਨ ਉਪਜਾਇੰਦਾ। ਬ੍ਰਹਮ ਬ੍ਰਹਿਮਾਦੀ ਖੋਜ ਖੁਜਾਵਣਾ, ਖੋਜਣਹਾਰਾ ਦਿਸ ਨਾ ਆਇੰਦਾ। ਬੋਧ ਅਗਾਧੀ ਸ਼ਬਦ ਚਲਾਵਣਾ, ਸੋਹੰ ਢੋਲਾ ਆਪੇ ਗਾਇੰਦਾ। ਸੰਮਤ ਸੋਲਾਂ ਮੇਲਾ ਮੇਲ ਮਿਲਾਵਣਾ, ਕਲਜੁਗ ਕੂੜਾ ਪੰਧ ਮੁਕਾਇੰਦਾ। ਹਾੜ ਸਤਾਰਾਂ ਦਿਵਸ ਸੁਹਾਵਨਾ, ਬਾਵਨ ਅੱਖਰੀ ਪੂਰ ਕਰਾਇੰਦਾ। ਪੈਂਤੀਸ ਰਾਗ ਤੇਰਾ ਅਲਾਵਣਾ, ਗੁਰ ਗੁਰ ਸੇਵ ਕਮਾਇੰਦਾ। ਪਾਰਬ੍ਰਹਮ ਪ੍ਰਭ ਆਪ ਅਖਵਾਵਣਾ, ਦਸ ਸਤਾਰਾਂ ਜੋੜ ਜੁੜਾਇੰਦਾ। ਪਹਿਲੀ ਹਾੜੇ ਰੰਗ ਰੰਗਾਵਣਾ, ਆਪਣੀ ਕਰਨੀ ਆਪ ਕਰਾਇੰਦਾ। ਦੂਜਾ ਪਰਦਾ ਆਪੇ ਲਾਹਵਣਾ, ਆਪ ਆਪਣਾ ਮੁਖ ਵਖਾਇੰਦਾ। ਤੀਜਾ ਨੇਤਰ ਇਕ ਖੁਲ੍ਹਾਵਣਾ, ਆਪ ਆਪਣਾ ਨੂਰ ਦਰਸਾਇੰਦਾ। ਚੌਥੇ ਪਦ ਮੇਲ ਮਿਲਾਵਣਾ, ਸਾਚਾ ਘਰ ਵਸਾਇੰਦਾ। ਪੰਚਮ ਮੀਤਾ ਪੰਚਮ ਗੁਰ ਪੰਚਮ ਮੇਲਾ ਆਪ ਕਰਾਵਣਾ, ਪੰਚਮ ਮੁਖ ਆਪ ਸਲਾਹਿੰਦਾ। ਛੇਵਾਂ ਦਰ ਰਾਗ ਅਲਾਵਣਾ, ਨਾਦ ਅਨਾਦ ਨਾ ਕੋਈ ਵਜਾਇੰਦਾ। ਸਤਿ ਪੁਰਖ ਨਿਰੰਜਣ ਆਦਿ ਜੁਗਾਦੀ ਸ਼ਬਦ ਬ੍ਰਹਿਮਾਦੀ ਏਕਾ ਏਕ ਧਾਮ ਸੁਹਾਵਣਾ, ਦਰ ਘਰ ਸਾਚਾ ਇਕ ਸੁਹਾਇੰਦਾ। ਹਰਿਜਨ ਸਾਚੇ ਵੇਖ ਵਖਾਵਣਾ, ਅੱਠ ਅਠੋਤਰੀ ਮਾਲਾ ਨਾ ਕੋਈ ਗਲ ਲਟਕਾਇੰਦਾ। ਨੌ ਦੁਵਾਰੇ ਖੋਜ ਖੁਜਾਵਣਾ, ਨੌ ਦਰ ਬਣਤ ਬਣਾਇੰਦਾ। ਦਸਮ ਦੁਆਰੀ ਪਰਦਾ ਲਾਹਵਣਾ, ਸੇਜ ਸੁਹੰਜਣੀ ਇਕ ਸੁਹਾਇੰਦਾ। ਚਤੁਰਭੁਜ ਆਪ ਅਖਵਾਵਣਾ, ਆਪ ਆਪਣੀ ਭੁਜਾ ਉਠਾਇੰਦਾ। ਪੂਜਾ ਪਾਠ ਨਾ ਕੋਈ ਕਰਾਵਣਾ, ਅਭਿਆਸ ਤਪ ਨਾ ਕੋਈ ਜਣਾਇੰਦਾ। ਨਿਉਲੀ ਕਰਮ ਨਾ ਕੋਈ ਅਖਵਾਵਣਾ, ਸੀਸ ਖ਼ਾਕ ਨਾ ਕੋਈ ਪਾਇੰਦਾ। ਜਲ ਧਾਰਾ ਨਾ ਕੋਈ ਠਰਾਵਣਾ, ਅਗਨੀ ਤੱਤ ਨਾ ਕੋਈ ਜਲਾਇੰਦਾ। ਸਾਚਾ ਮੰਤਰ ਇਕ ਦ੍ਰਿੜਾਵਣਾ, ਪਿਛਲਾ ਲਹਿਣਾ ਝੋਲੀ ਪਾਇੰਦਾ। ਸਤਿਜੁਗ ਸਾਚਾ ਮਾਰਗ ਲਾਵਣਾ, ਚਾਰ ਵਰਨਾਂ ਇਕ ਸਮਝਾਇੰਦਾ। ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਧਾਮ ਬਹਾਵਣਾ, ਏਕਾ ਦਰ ਸੁਹਾਇੰਦਾ। ਨਾਰੀ ਕੰਤ ਹਰਿ ਭਗਵੰਤ ਰੂਪ ਬਸੰਤ ਇਕ ਚੜ੍ਹਾਵਣਾ, ਲਾਲ ਗੁਲਾਲਾ ਦੀਨ ਦਿਆਲਾ ਏਕਾ ਰੰਗ ਰੰਗਾਇੰਦਾ। ਸਾਧ ਸੰਤ ਗੁਰਮੁੱਖ ਸਾਚੇ ਆਪਾ ਤਰਾਵਨਾ, ਆਇਆ ਜਿਸ ਜਨ ਆਪਣੇ ਚਰਨ ਟਿਕਾਇੰਦਾ। ਪੰਜ ਤੱਤ ਬਣਾਏ ਬਣਤ ਮਹਿਮਾ ਅਗਣਤ ਜੁਗਾ ਜੁਗੰਤਰ ਆਪ ਆਪਣਾ ਭੇਵ ਖੁਲ੍ਹਾਵਣਾ, ਭੇਵ ਅਭੇਦਾ ਅਛਲ ਅਛੇਦਾ ਆਪ ਹੋ ਜਾਇੰਦਾ। ਪੁਰਖ ਸੁਲਤਾਨ ਹਰਿ ਮਿਹਰਬਾਨ ਸ਼ਬਦ ਅਨਾਦੀ ਢੋਲਾ ਏਕਾ ਗਾਵਣਾ, ਸੋਹੰ ਨਾਉਂ ਰਖਾਇੰਦਾ। ਨਿਰਗੁਣ ਧਾਰ ਹੋ ਉਜਿਆਰ, ਪੁਰਖ ਕਰਤਾਰ ਗੁਰਮੁਖ ਸਾਜਣ ਲਏ ਉਭਾਰ, ਨਿਹਕਲੰਕ ਵੱਜੀ ਡੰਕ ਰਾਓ ਰੰਕ ਆਪ ਉਠਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪੁਰਖ ਅਬਿਨਾਸ਼ ਖੇਲ ਤਮਾਸ਼, ਆਦਿ ਜੁਗਾਦੀ ਜੁਗਾ ਜੁਗੰਤ ਹਰਿ ਭਗਵਾਨ ਕਰ ਪਸਾਰ ਵਿਚ ਸੰਸਾਰ ਗੁਰ ਅਵਤਾਰ ਪਾਰਬ੍ਰਹਮ ਆਪ ਅਖਵਾਇੰਦਾ। ਨਿਹਕਲੰਕ ਨਰਾਇਣ ਨਰ, ਨੇਤਰ ਲੋਚਣ ਪੇਖੇ ਨੈਣ, ਗੁਰਮੁਖ ਸਾਚੇ ਸਾਕ ਸੱਜਣ ਸੈਣ, ਆਪ ਚੁਕਾਏ ਲਹਿਣ ਦੇਣ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲਹਿਣਾ ਸਾਚਾ ਗਹਿਣਾ ਆਪਣੀ ਹੱਥੀਂ ਝੋਲੀ ਪਾਇੰਦਾ। ਸਾਚੇ ਮੰਦਰ ਸਾਚੇ ਅੰਦਰ ਸਾਚੇ ਘਰ ਹਰਿਦੁਵਾਰ ਗੁਰਮੁਖ ਸਾਚੇ ਸਾਚੇ ਬਹਿਣਾ, ਹਰਿ ਸਾਚਾ ਆਪ ਬਹਾਇੰਦਾ। ਸੰਮਤ ਸੋਲਾਂ ਤੋਲਿਆ ਤੋਲਾ, ਨਾ ਕੋਈ ਪਾਇਆ ਤੋਲਾ, ਏਕੰਕਾਰਾ ਹਰਿ ਨਿਰੰਕਾਰ ਕਰ ਪਸਾਰ ਆਤਮ ਧਾਰ, ਨਿਰਗੁਣ ਸਰਗੁਣ ਗੁਣ ਅਵਗੁਣ ਛਾਣ ਪੁਣ ਲੱਖ ਚੁਰਾਸੀ ਜਮ ਕੀ ਫਾਸੀ ਹਰਿਜਨ ਸਾਚੇ ਦਏ ਲਟਕਾਈਆ। ਮੰਡਲ ਰਾਸੀ ਸ਼ਾਹੋ ਸ਼ਬਾਸੀ ਪ੍ਰਿਥਮੀ ਅਕਾਸ਼ੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੋਲਾਂ ਕਰ ਵਿਚਾਰ, ਹਾੜ ਸਤਾਰਾਂ ਇਕ ਪਿਆਰ, ਸਾਧ ਸੰਤ ਹਰਿਦੁਵਾਰ ਗੁਰਮੁਖ ਸੋਹਿਣ ਚਰਨ ਦੁਵਾਰ ਭਗਤਾਂ ਅੰਮ੍ਰਿਤ ਨਾਮ ਆਪ ਪਿਆਈਆ। ਗੁਰਮੁਖ ਸੱਜਣ ਸੁਹੇਲੇ, ਘਰ ਸਾਚੇ ਮੇਲ ਮਿਲਾਈਆ। ਮਿਲਿਆ ਮੇਲ ਗੁਰੂ ਗੁਰ ਚੇਲੇ, ਗੁਰ ਗੋਬਿੰਦ ਕਰੇ ਕੁੜਮਾਈਆ। ਸੰਤ ਸੁਹੇਲੇ ਆਪੇ ਮੇਲੇ, ਮਿਲ ਸਖੀਆਂ ਮੰਗਲ ਗਾਈਆ। ਸਤਿਗੁਰ ਪੂਰਾ ਨਿਰਗੁਣ ਜੋਤ ਹਾਜ਼ਰ ਹਜ਼ੂਰ ਜ਼ਾਹਿਰ ਜ਼ਹੂਰ ਨੇੜੇ ਦੂਰ ਨਾ ਕੋਈ ਜਾਣੇ ਆਤਮ ਅੰਤਰ ਬ੍ਰਹਮ ਪਛਾਣੇ ਸਤਿਗੁਰ ਪੂਰੇ ਚਲੇ ਭਾਣੇ, ਦੇ ਮਤ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਰੰਗ ਰਿਹਾ ਰੰਗਾਈਆ। ਰੰਗਣ ਰੰਗ ਰੰਗ ਚਲੂਲ, ਗੁਰਮੁਖ ਨਾ ਜਾਏ ਭੂਲ, ਕਰਨਹਾਰਾ ਸੂਲੀਉਂ ਸੂਲ, ਆਪ ਚੁਕਾਏ ਪਿਛਲਾ ਮੂਲ, ਅੱਗੇ ਮਾਰਗ ਏਕਾ ਪਾਇੰਦਾ। ਪੁਰਖ ਅਬਿਨਾਸ਼ੀ ਗੁਰਮੁਖਾਂ ਉਤੇ ਬਰਖ਼ੇ ਫੂਲ, ਆਦਿ ਜੁਗਾਦਿ ਨਾ ਜਾਏ ਭੂਲ, ਹਰਿਜਨ ਸਾਚੇ ਆਪਣੀ ਗੋਦ ਉਠਾਇੰਦਾ। ਸਚ ਸਿੰਘਾਸਣ ਪੁਰਖ ਅਬਿਨਾਸ਼ੀ ਨਾ ਕੋਈ ਪਾਵਾ ਨਾ ਕੋਈ ਚੂਲ, ਨਾ ਕੋਈ ਧਰਤ ਧਵਲ ਨਾ ਪ੍ਰਿਥਮੀ ਅਕਾਸ਼ ਨਾ ਜੰਗਲ ਜੂਹ ਉਜਾੜ ਪਹਾੜ ਨਾ ਕੋਈ ਜਲ ਥਲ ਨਾ ਕੋਈ ਗਾਰ, ਡੂੰਘੇ ਸਾਗਰ ਨਾ ਜਾਏ ਤਾਰ, ਪੁਰਖ ਅਗੰਮ ਨਾ ਮਰੇ ਨਾ ਜਾਏ ਜੰਮ, ਆਪੇ ਜਾਣੇ ਆਪਣਾ ਕੰਮ, ਥਿਰ ਘਰ ਸਾਚਾ ਸਚਖੰਡ ਅਪਰ ਅਪਾਰਾ, ਹਰਿ ਨਿਵਾਸ ਪੁਰਖ ਅਬਿਨਾਸ਼, ਭੇਵ ਕੋਇ ਨਾ ਪਾਇੰਦਾ। ਜੋਤ ਨਿਰੰਕਾਰ ਪ੍ਰਗਟ ਸੰਸਾਰ ਖੇਲ ਅਪਾਰ ਗੋਬਿੰਦ ਧਾਰ ਸ਼ਬਦ ਕਟਾਰ ਅਪਰ ਅਪਾਰ ਗੁਰਮੁਖ ਧਾਰ ਆਤਮ ਬ੍ਰਹਮ ਨਾਮ ਤਨ ਸਤਿਜੁਗ ਦਾਤ ਵਡ ਕਰਾਮਾਤ, ਏਕਾ ਏਕ ਝੋਲੀ ਪਾਈਆ। ਹਰਿ ਸੰਗਤ ਤੇਰੀ ਉਤਮ ਜ਼ਾਤ, ਸਤਿਗੁਰ ਪੁੱਛੇ ਵਾਤ, ਚਰਨ ਕਵਲ ਬੰਧਾਏ ਨਾਤ, ਨਰ ਨਰਾਇਣ ਨੇਤਰ ਲੋਚਣ ਆਪੇ ਪੇਖ, ਪਿਛਲੇ ਮੇਟਣਹਾਰਾ ਲੇਖ, ਅਗਲਾ ਲੇਖਾ ਦਏ ਲਿਖਾਈਆ। ਆਪੇ ਮੂੰਡ ਮੁੰਡਾਏ ਮੁੱਛ ਦਾੜ੍ਹੀ ਕੇਸ, ਆਪੇ ਨਾਨਕ ਗੁਰ ਦਸ ਦਸਮੇਸ਼, ਪਾਵੇ ਸਾਰ ਗਣਪਤ ਗਣੇਸ਼, ਵੇਖਣਹਾਰਾ ਬ੍ਰਹਮਾ ਵਿਸ਼ਨ ਮਹੇਸ਼, ਸ਼ਾਹੋ ਭੂਪ ਸਚ ਸਿੰਘਾਸਣ ਨਰ ਨਰੇਸ਼, ਏਕੰਕਾਰ ਕਰ ਪਸਾਰ, ਕਲਜੁਗ ਤੇਰੀ ਅੰਤਮ ਵਾਰ, ਸ਼ਬਦ ਖੰਡਾ ਤੇਜ ਕਟਾਰ, ਗੁਰਮੁਖਾਂ ਕਰੇ ਇਕ ਸ਼ਿੰਗਾਰ, ਸੋਲਾਂ ਕਲੀਆਂ ਅਕਲ ਕਲਾ ਕਲ ਧਾਰ, ਆਪਣੀ ਕਲ ਵਰਤਾਈਆ। ਸੰਮਤ ਸੋਲਾਂ ਹੋ ਤਿਆਰ, ਬਦਲਿਆ ਚੋਲਾ ਵਿਚ ਸੰਸਾਰ, ਗਾਇਆ ਢੋਲਾ ਅਪਰ ਅਪਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਇਕ ਜੈਕਾਰ, ਪੁਰਖ ਆਪਣਾ ਨਾਅਰਾ ਲਾਈਆ। ਹਾੜ ਸਤਾਰਾਂ ਕਰੇ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਸੰਦੇਸ਼ ਇਕ ਸੁਣਾਈਆ। ਹਰਿਜਨ ਲੇਖਾ ਲੇਖੇ ਲਾਵਣਾ, ਗੁਰ ਸਤਿਗੁਰ ਪੂਰਾ ਆਪ ਅਖਵਾਇਆ। ਸੰਮਤ ਸੋਲਾਂ ਰਾਹ ਚਲਾਵਣਾ, ਆਪ ਆਪਣੀ ਚਾਲ ਚਲਾਇਆ। ਬੇਆਸ ਬੇਆਸ ਪਾਰ ਕਰਾਵਣਾ, ਨਾਮ ਮੁਹਾਣਾ ਚੱਪੂ ਏਕਾ ਲਾਇਆ। ਸਾਚਾ ਬੇੜਾ ਆਪ ਉਠਾਵਣਾ, ਆਪਣੇ ਕੰਧ ਆਪ ਉਠਾਇਆ। ਸੁਹਾਗੀ ਢੋਲਾ ਆਪੇ ਗਾਵਣਾ, ਸਾਚਾ ਸਗਨ ਮਨਾਇਆ। ਹਰਿ ਸੰਗਤ ਦੇ ਬਾਂਹ ਸਰਹਾਣੇ ਸੋਵਣਾ, ਵੇਲੇ ਅੰਤਮ ਲਏ ਬਚਾਇਆ। ਰਾਏ ਧਰਮ ਨਾ ਦਰ ਪੁਛਾਵਣਾ, ਚਿਤਰ ਗੁਪਤ ਨਾ ਲੇਖ ਵਖਾਇਆ। ਲਾੜੀ ਮੌਤ ਨਾ ਮੌਤ ਪ੍ਰਨਾਵਣਾ, ਆਪ ਆਪਣਾ ਖੇਲ ਖਿਲਾਇਆ। ਆਏ ਘਰ ਖੋਲ੍ਹੇ ਦਰ ਚੁਕਾਏ ਡਰ, ਦੇਵੇ ਦਰਸ ਨਾਰੀ ਨਰ ਬਾਲ ਬਿਰਧ ਜਵਾਨ ਏਕਾ ਰੰਗ ਰੰਗਾਵਨਾ, ਏਕਾ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮੇਲਾ ਸਾਚੇ ਦਰ, ਹਰਿ ਸੰਗਤ ਆਪ ਕਰਾਈਆ। ਨੌ ਨੌ ਚਾਰ ਵਸਿਆ ਖੇੜਾ, ਹਰਿ ਸਤਿਗੁਰ ਆਪ ਵਸਾਇਆ। ਕਲਜੁਗ ਅੰਤਮ ਆਇਆ ਬੰਨ੍ਹਣ ਬੇੜਾ, ਆਪ ਅਪਣਾ ਸੰਗ ਨਿਭਾਇਆ। ਲੱਖ ਚੁਰਾਸੀ ਦੇਵੇ ਗੇੜਾ, ਉਲਟੀ ਲੱਠ ਗਿੜਾਇਆ। ਧਰਤ ਮਾਤ ਦਾ ਖੁਲ੍ਹਾ ਵੇਹੜਾ, ਆਪੇ ਦਏ ਕਰਾਇਆ। ਦੋ ਜਹਾਨਾਂ ਸਚ ਨਿਬੇੜਾ, ਸਾਚਾ ਦਏ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਵੇਖ ਵਖਾਇਆ। ਹਰਿ ਸੱਜਣ ਜੋੜ ਜੁੜੰਦੜਾ, ਸੰਮਤ ਸੋਲਾਂ ਕਰ ਵਿਚਾਰ। ਪੂਰਨ ਇਛਿਆ ਆਪ ਕਰੰਦੜਾ, ਭਰੇ ਨਾਮ ਭੰਡਾਰ। ਹਉਮੇ ਹੰਗਤਾ ਰੋਗ ਮਿਟੰਦੜਾ, ਬਖ਼ਸ਼ੇ ਚਰਨ ਪਿਆਰ। ਸਾਚਾ ਮੰਦਰ ਇਕ ਸੁਹੰਦੜਾ, ਨਿਰਗੁਣ ਬਾਤੀ ਕਰ ਉਜਿਆਰ। ਸ਼ਬਦ ਅਨਾਦੀ ਇਕ ਸੁਨੰਦੜਾ, ਅਨਹਦ ਧੁਨ ਸੱਚੀ ਧੁਨਕਾਰ। ਦਰ ਦਰਵਾਜਾ ਆਪ ਖੁਲੰਦੜਾ, ਬਜ਼ਰ ਕਪਾਟੀ ਦੇਵੇ ਪਾੜ। ਸਾਚੀ ਹਾਟੀ ਨਾਮ ਵਿਕੰਦੜਾ, ਆਪ ਸੁਹਾਏ ਦਸਮ ਦੁਵਾਰ। ਹਰਿਜਨ ਤੇਰਾ ਰਾਹ ਤਕੰਦੜਾ, ਨਿਰਗੁਣ ਬੈਠਾ ਕਰ ਪਿਆਰ। ਹਾੜ ਸਤਾਰਾਂ ਮੇਲ ਮਿਲੰਦੜਾ, ਲੇਖਾ ਲਿਖਿਆ ਅਪਰ ਅਪਾਰ। ਆਵਣ ਜਾਵਣ ਗੇੜ ਕਟੰਦੜਾ, ਲੱਖ ਚੁਰਾਸੀ ਦਏ ਨਿਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਪਾਰ ਕਿਨਾਰ। ਬੇਆਸ ਕਿਨਾਰਾ ਪਾਰ ਉਤਾਰਾ, ਹਰਿ ਸਤਿਗੁਰ ਵਡ ਵਡਿਆਇਆ। ਗੁਰਮੁਖ ਸਾਜਣ ਕਰ ਪਿਆਰਾ, ਨਾਮ ਅਧਾਰ ਹਰਿਜਨ ਝੋਲੀ ਪਾਇਆ। ਵਣਜ ਵਪਾਰਾ ਏਕੰਕਾਰਾ, ਨਿਰਾਕਾਰਾ ਆਪ ਕਰਾਇਆ। ਸ਼ਬਦ ਭੰਡਾਰ ਵਿਚ ਸੰਸਾਰ, ਨਿਰਗੁਣ ਧਾਰ ਰਿਹਾ ਚਲਾਇਆ। ਬੰਕ ਦੁਵਾਰਾ ਥਿਰ ਦਰਬਾਰਾ, ਸਚਖੰਡ ਦੁਵਾਰਾ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਕਰੇ ਰੁਸ਼ਨਾਇਆ। ਜਾਗਰਤ ਜੋਤ ਇਕ ਜਗਾ, ਹਰਿ ਸਤਿਗੁਰ ਵੇਖ ਵਖਾਈਆ। ਬਿਆਸ ਕਿਨਾਰਾ ਪਾਰ ਕਰਾ, ਗੁਰਮੁਖ ਬਣੇ ਮਲਾਹੀਆ। ਖੇਵਟ ਖੇਟਾ ਬੇੜਾ ਰਿਹਾ ਚਲਾ, ਦਿਵਸ ਰੈਣ ਵਾਹੋ ਦਾਹੀਆ। ਸੰਮਤ ਸੋਲਾਂ ਨਾਲ ਰਿਹਾ ਰਲਾ, ਸੋਲਾਂ ਕਲ ਦਏ ਵਡਿਆਈਆ। ਬਦਲਿਆ ਚੋਲਾ ਬੇਪਰਵਾਹ, ਸੋਹੰ ਢੋਲਾ ਸਾਚਾ ਗਾਈਆ। ਸਾਚਾ ਸੋਹਲਾ ਲਿਆ ਸੁਣਾ, ਸੋ ਪੁਰਖ ਨਿਰੰਜਣ ਮੇਲ ਮਿਲਾਈਆ । ਸਾਚੇ ਤੋਲੇ ਤੋਲ ਲਿਆ ਤੁਲਾ, ਨਾਮ ਵੱਟਾ ਏਕਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਵੇਖ ਵਖਾਈਆ। ਤੋਲਣ ਆਇਆ ਹਰਿ ਕਰਤਾਰ, ਲੱਖ ਚੁਰਾਸੀ ਵੇਖ ਵਖਾਇੰਦਾ। ਨਾਮ ਕੰਡਾ ਅਪਰ ਅਪਾਰ, ਕਲਜੁਗ ਅੰਤਮ ਨਾਲ ਲਿਆਇੰਦਾ। ਨਾਨਕ ਗਾਈ ਤੇਰਾਂ ਧਾਰ, ਤ੍ਰੈਗੁਣ ਵੇਖ ਵਖਾਇੰਦਾ। ਸੰਮਤ ਚੌਦਾਂ ਹੋ ਤਿਆਰ, ਏਕਾ ਇਕੀ ਪਾਇੰਦਾ। ਸੰਮਤ ਪੰਦਰਾਂ ਖੇਲ ਅਪਾਰ, ਤੀਰਥ ਤੱਟਾਂ ਫੋਲ ਫੁਲਾਇੰਦਾ। ਖਿਚੀ ਸ਼ਕਤੀ ਹਰਿ ਨਿਰੰਕਾਰ, ਜਲ ਧਾਰਾ ਨਾ ਕੋਈ ਸਮਾਇੰਦਾ। ਸੰਮਤ ਸੋਲਾਂ ਮਾਰੇ ਮਾਰ, ਸਾਧਾਂ ਸੰਤਾਂ ਮੁਖ ਭੁਵਾਇੰਦਾ। ਪੀਰ ਫ਼ਕੀਰਾਂ ਮਾਰੇ ਮਾਰ, ਦਸਤਗੀਰ ਨਾ ਕੋਈ ਦਸਤ ਫੜਾਇੰਦਾ। ਮੁਲਾਂ ਸ਼ੇਖ਼ ਮੁਸਾਇਕ ਪੀਰ ਕਰਨ ਪੁਕਾਰ, ਕੁਤਬ ਗੌਂਸ ਨਾ ਕੋਈ ਛੁਡਾਇੰਦਾ। ਪੰਡਤ ਪਾਂਧੇ ਰਹੇ ਵਿਚਾਰ, ਪਾਂਧੀ ਪੰਧ ਨਾ ਕੋਈ ਮੁਕਾਇੰਦਾ। ਥੱਕੇ ਮਾਂਦੇ ਗਏ ਹਾਰ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਗ੍ਰੰਥੀ ਪੰਥੀ ਹਾਹਾਕਾਰ, ਆਤਮ ਬ੍ਰਹਮ ਨਾ ਕੋਈ ਰਖਾਇੰਦਾ। ਨਾਮ ਸ਼ਬਦ ਨਾ ਵਣਜ ਵਪਾਰ, ਨਿਰਗੁਣ ਘਰ ਨਾ ਕੋਈ ਬਹਾਇੰਦਾ। ਨਾਨਕ ਮੇਲਾ ਨਾ ਮੀਤ ਮੁਰਾਰ, ਗੋਬਿੰਦ ਲੜ ਨਾ ਕੋਈ ਬੰਧਾਇੰਦਾ। ਆਤਮ ਅੰਮ੍ਰਿਤ ਠੰਡੀ ਠਾਰ, ਪਿਆਲਾ ਭਰ ਨਾ ਜਾਮ ਪਿਆਇੰਦਾ। ਧਰਮ ਨਾ ਬੱਧੀ ਸੀਸ ਦਸਤਾਰ, ਜੂਠ ਝੂਠ ਰਸਨਾ ਗਾਇੰਦਾ। ਸਚ ਖੰਡਾ ਨਾ ਤੇਜ਼ ਕਟਾਰ, ਤਨ ਕ੍ਰਿਪਾਨ ਨਾ ਕੋਈ ਵਖਾਇੰਦਾ। ਅੰਮ੍ਰਿਤ ਸਰ ਸਰੋਵਰ ਨਾ ਕਰੇ ਕੋਈ ਵਿਚਾਰ, ਕੂੜੀ ਕਿਰਿਆ ਕਰਮ ਕਮਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰ, ਥਿਰ ਬੈਠਾ ਵੇਖ ਵਖਾਇੰਦਾ। ਅੰਤਮ ਪ੍ਰਗਟ ਹੋ ਵਿਚ ਸੰਸਾਰ, ਨਿਹਕਲੰਕਾ ਨਾਉਂ ਰਖਾਇੰਦਾ। ਜੁਗ ਜੁਗ ਵਿਛੜੇ ਲਏ ਉਭਾਰ, ਹਰਿ ਸਾਚਾ ਮੂਲ ਚੁਕਾਇੰਦਾ। ਸਾਚੀ ਮੁਕਤ ਬਣਾਈ ਜੁਗਤ, ਭਗਤ ਭਗਤੀ ਰੰਗ ਰੰਗਾਇੰਦਾ। ਪੰਚਮ ਸਿਹਰਾ ਕਰ ਕਰ ਮਿਹਰਾ ਨਾ ਲਾਏ ਦੇਰਾ, ਆਪਣੀ ਧਾਰ ਵਖਾਇੰਦਾ। ਚੁਰਾਸੀ ਗੇੜਾ ਮੁੱਕੇ ਝੇੜਾ ਹੱਕ ਨਿਬੇੜਾ, ਸਾਚੇ ਮੰਦਰ ਡੂੰਘੀ ਕੰਦਰ, ਅੰਦਰੇ ਅੰਦਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਆਸ ਮੇਲਾ ਸਰਬ ਗੁਣਤਾਸ, ਸਚ ਧਰਵਾਸ ਇਕ ਰਖਾਇੰਦਾ। ਸਚ ਧਰਵਾਸਾ ਚਰਨ ਭਰਵਾਸਾ, ਚਰਨ ਕਵਲ ਵਡਿਆਈਆ। ਸਾਚਾ ਮੰਡਲ ਸਾਚੀ ਰਾਸ, ਗੋਪੀ ਕਾਹਨ ਸਚ ਨਚਾਈਆ । ਸਾਚਾ ਪੁਰਖ ਸਾਚਾ ਸ਼ਾਹੋ ਸ਼ਾਬਾਸ਼, ਘਰ ਸਾਚਾ ਸਗਨ ਮਨਾਈਆ। ਕਰਨਹਾਰਾ ਪੂਰੀ ਆਸ, ਪੂਰਨ ਇਛਿਆ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਾੜ ਸਤਾਰਾਂ ਸਤਿ ਸਤਿ ਵਰਤਾਈਆ। ਸਤਿ ਵਰਤੇ ਸਤਿ ਕਰਤਾਰ, ਸਤਿ ਸਤਿ ਸਮਾਇਆ। ਰੱਤੀ ਰੱਤ ਕਰ ਪਿਆਰ, ਰੱਤੀ ਰੱਤ ਰੰਗਾਇਆ। ਬ੍ਰਹਮ ਮਤ ਕਰੇ ਉਜਿਆਰ, ਗੁਰਮਤ ਮੇਲ ਮਿਲਾਇਆ। ਸਾਚਾ ਤੱਤ ਵਿਚ ਸੰਸਾਰ, ਸਤਿਗੁਰ ਇਕ ਸਮਝਾਇਆ। ਧੀਰਜ ਜਤ ਨਾਰੀ ਨਾਰ, ਸਤਿ ਸੰਤੋਖ ਇਕ ਵਖਾਇਆ। ਮਾਨਸ ਜਨਮ ਹੋਏ ਭੱਠ, ਜਿਸ ਜਨ ਗੁਰ ਕਾ ਸ਼ਬਦ ਭੁਲਾਇਆ। ਸਤਿਜੁਗ ਸਾਚੀ ਕਰੀ ਚੱਠ, ਸੰਮਤ ਸੋਲਾਂ ਵੇਲ ਵਧਾਇਆ। ਹਰਿ ਸੰਗਤ ਤੇਰਾ ਖੋਲ੍ਹੇ ਹੱਟ, ਨਾਮ ਭੰਡਾਰਾ ਇਕ ਭਰਾਇਆ। ਕਾਇਆ ਮੰਦਰ ਤੀਰਥ ਤੱਟ, ਸਰ ਸਰੋਵਰ ਦਏ ਨੁਹਾਇਆ। ਅੰਮ੍ਰਿਤ ਆਤਮ ਆਪੇ ਝੱਟ, ਨਿਝਰ ਝਿਰਨਾ ਦਏ ਝਿਰਾਇਆ। ਦੁਰਮਤ ਮੈਲ ਦੇਵੇ ਕੱਟ, ਦੂਈ ਦਵੈਤੀ ਮੇਟ ਮਿਟਾਇਆ। ਸ਼ਬਦ ਲਪੇਟੇ ਸਾਚੇ ਪੱਟ, ਏਕਾ ਪੱਲੂ ਹੱਥ ਉਠਾਇਆ। ਵੇਖੇ ਖੇਲ ਬਾਜ਼ੀਗਰ ਨਟ, ਸਵਾਂਗੀ ਆਪਣਾ ਸਵਾਂਗ ਵਰਤਾਇਆ। ਵਸਣਹਾਰਾ ਘਟ ਘਟ, ਕਲਜੁਗ ਅੰਤਮ ਜੋਤੀ ਜਾਮਾ ਭੇਖ ਵਟਾਇਆ। ਸ਼ਬਦ ਅਗੰਮੀ ਮਾਰੇ ਸੱਟ, ਮਾਰਨਹਾਰਾ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਸੋਲਾਂ ਜਗਤ ਮਲਾਹ, ਪੁਰਖ ਅਬਿਨਾਸ਼ੀ ਬੇਪਰਵਾਹ, ਜਨ ਭਗਤਾਂ ਪਕੜੇ ਸਾਚੀ ਬਾਂਹ, ਦਰ ਮੰਦਰ ਇਕ ਖੁਲ੍ਹਾਇਆ। ਦਰ ਮੰਦਰ ਏਕਾ ਆਪਣਾ ਖੋਲ੍ਹ, ਆਪਣੀ ਦਇਆ ਕਮਾਈਆ। ਸ਼ਬਦ ਅਨਾਦੀ ਏਕਾ ਬੋਲ, ਸੋਹੰ ਢੋਲਾ ਗਾਈਆ। ਆਦਿ ਜੁਗਾਦੀ ਕਰੇ ਚੋਲ੍ਹ, ਜਨ ਭਗਤਾਂ ਮੇਲ ਮਿਲਾਈਆ। ਸੁਰਤੀ ਸ਼ਬਦੀ ਜਾਏ ਮੌਲ, ਮੌਲਾ ਰੂਪ ਆਪ ਅਖਵਾਈਆ। ਉਲਟਾ ਕਰੇ ਨਾਭ ਕਵਲ, ਕਵਲ ਕਵਲਾ ਆਪ ਭੁਵਾਈਆ। ਨਾ ਕੋਈ ਜਾਣੇ ਪੰਡਤ ਪਾਂਧਾ ਰਵਲ, ਹਿਸਾਬ ਕਿਤਾਬ ਨਾ ਲੇਖ ਲਿਖਾਈਆ। ਗੁਰਸਿਖਾਂ ਪਿਆਏ ਅੰਮ੍ਰਿਤ ਆਤਮ ਸਾਚੀ ਪੌਹਲ, ਨਾਮ ਖੰਡਾ ਵਿਚ ਫਿਰਾਈਆ। ਮਿਲੇ ਵਡਿਆਈ ਉਪਰ ਧਵਲ, ਜੋ ਜਨ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰਸਨਾ ਗਾਈਆ। ਸਾਚਾ ਅੰਮ੍ਰਿਤ ਮਿੱਠਾ ਰਸ, ਸੋਹੰ ਸ਼ਬਦ ਜੈਕਾਰਾ। ਸਤਿਗੁਰ ਪੂਰਾ ਦੇਵੇ ਹੱਸ ਹੱਸ, ਗੁਰਮੁਖਾਂ ਭਰਿਆ ਰਹੇ ਭੰਡਾਰਾ। ਆਪੇ ਹਰਿਜਨ ਹੋਏ ਵਸ, ਆਪੇ ਨਿਉਂ ਕਰੇ ਨਿਮਸਕਾਰਾ। ਆਪਣਾ ਮਾਰਗ ਆਪੇ ਦੱਸ, ਆਪੇ ਪਾਵੇ ਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਖੋਲ੍ਹੇ ਇਕ ਦੁਵਾਰਾ। ਸਾਚਾ ਅੰਮ੍ਰਿਤ ਸ਼ਬਦ ਧਾਰ, ਗੁਰਮੁਖਾਂ ਮੁਖ ਚੁਆਈਆ। ਪੰਚਮ ਬਾਤੀ ਪੰਚ ਪਿਆਰ, ਪੰਚਮ ਕਰੇ ਪੜ੍ਹਾਈਆ। ਧੁਰ ਦੀ ਰਾਣੀ ਜੋਤ ਨਿਰੰਕਾਰ, ਸਾਚਾ ਸਗਨ ਮਨਾਈਆ। ਮਿਲਿਆ ਹਾਣੀ ਵਿਚ ਸੰਸਾਰ, ਗੁਰਮੁਖ ਵੇਖ ਵਖਾਈਆ। ਅੰਮ੍ਰਿਤ ਪਾਣੀ ਵਾਰ ਠੰਡੀ ਠਾਰ, ਸਾਂਤਕ ਸਤਿ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਾੜ ਸਤਾਰਾਂ ਅੰਮ੍ਰਿਤ ਰਸ, ਗੁਰਮੁਖਾਂ ਆਪ ਪਿਆਈਆ। ਅੰਮ੍ਰਿਤ ਰਸ ਪੰਚਮ ਮੁੱਖ, ਪੰਚਮ ਧਾਰ ਬੰਧਾਇਆ। ਸਤਿਗੁਰ ਪੂਰਾ ਦੇਵਣਹਾਰਾ ਸੁੱਖ, ਘਰ ਸਾਚੇ ਵੇਖ ਵਖਾਇਆ। ਆਪ ਉਠਾਏ ਆਪਣੀ ਕੁੱਖ, ਜਨ ਜਨਨੀ ਆਪ ਹੋ ਜਾਇਆ। ਲੇਖਾ ਚੁੱਕੇ ਉਲਟਾ ਰੁਖ, ਦਸ ਮਾਸ ਨਾ ਅਗਨ ਤਪਾਇਆ। ਮੇਟਣਹਾਰਾ ਤ੍ਰਿਸ਼ਨਾ ਭੁੱਖ, ਦਰ ਬੈਠਾ ਅਲੱਖ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰੇ ਵਰਨਾਂ ਰੰਗ ਰੰਗਾਇਆ। ਚਾਰੇ ਵਰਨਾਂ ਹਰਿ ਰੰਗ ਰਾਤਾ, ਰੰਗਣਹਾਰਾ ਰੰਗ ਕਰਤਾਰਾ। ਗੁਰਮੁਖ ਤੇਰੀ ਉਤਮ ਜ਼ਾਤਾ, ਜ਼ਾਤਾਂ ਵਸੇ ਬਾਹਿਰਾ। ਸ਼ਬਦ ਅਨਾਦ ਸੱਚੀ ਧੁਨ ਗੁਰ ਦਾਤਾ, ਹਰਿ ਮੰਦਰ ਭਰੇ ਭੰਡਾਰਾ। ਪੁਛਣਹਾਰਾ ਸਾਚੀ ਵਾਤਾ, ਆਦਿ ਜੁਗਾਦਿ ਲਏ ਅਵਤਾਰਾ। ਬੈਠਾ ਰਹੇ ਇਕ ਇਕਾਂਤਾ, ਇਕ ਇਕੱਲਾ ਖੇਲ ਅਪਾਰਾ। ਹਰਿਜਨ ਬੰਧਾਏ ਚਰਨ ਕਵਲ ਸੱਚਾ ਨਾਤਾ, ਟੁੱਟ ਨਾ ਜਾਏ ਵਿਚ ਸੰਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਜਾਣੇ ਲਿਖਣਹਾਰਾ। ਬ੍ਰਹਮਾ ਦਰ ਭਿਖਾਰ, ਆਪਣੀ ਝੋਲੀ ਅੱਗੇ ਡਾਹੀਆ। ਵਿਸ਼ਨੂੰ ਕਰੇ ਕਲ ਪੁਕਾਰ, ਅੱਗੇ ਆਪਣੀ ਝੋਲੀ ਡਾਹੀਆ। ਸ਼ੰਕਰ ਧਾਹਾਂ ਰਿਹਾ ਮਾਰ, ਧਰਤ ਧਵਲ ਕੁਰਲਾਈਆ। ਕਰੋੜ ਤੇਤੀਸਾ ਗਿਆ ਹਾਰ, ਸਿਲ ਪੂਜਸ ਨਾ ਕੋਇ ਕਰਾਈਆ। ਸਰਗੁਣ ਤੇਰਾ ਪਾਰ ਕਿਨਾਰ, ਪੰਜ ਤੱਤ ਨਾ ਕੋਈ ਵਡਿਆਈਆ। ਨਿਰਗੁਣ ਮਿਲਿਆ ਨਿਰਗੁਣ ਧਾਰ, ਸ਼ਬਦ ਕਰੀ ਰੁਸ਼ਨਾਈਆ। ਚਾਰੇ ਵੇਦਾਂ ਕਰ ਤਿਆਰ, ਪੁਰਾਨ ਅਠਾਰਾਂ ਸੰਗ ਰਲਾਈਆ। ਛੇ ਸ਼ਾਸਤਰ ਇਕ ਅਧਾਰ, ਸਿਮਰਤ ਮਨੂ ਆਪ ਸਮਝਾਈਆ। ਗੀਤਾ ਗਿਆਨ ਦਸ ਅਠ ਅਠਾਰਾਂ ਅਰਜਨ ਮੁਖ ਸਲਾਹੀਆ। ਅੰਜੀਲਾਂ ਕੁਰਾਨਾਂ ਕਰ ਵਿਚਾਰ, ਏਕਾ ਕਲਮਾ ਰਿਹਾ ਸੁਣਾਈਆ। ਨਾਮ ਸਤਿ ਬਾਣੀ ਧਾਰ, ਗੁਰ ਗੁਰ ਨਾਮ ਵਡਿਆਈਆ। ਗੋਬਿੰਦ ਖੰਡਾ ਤੇਜ ਕਟਾਰ, ਵਿਚ ਬ੍ਰਹਿਮੰਡ ਸਮਾਈਆ। ਪਾਵੇ ਵੰਡਾਂ ਹਰਿ ਨਿਰੰਕਾਰ, ਜਗਤ ਵੰਡ ਵੰਡਾਈਆ। ਅੰਤਮ ਕਲਜੁਗ ਪ੍ਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਲੱਖ ਚੁਰਾਸੀ ਵੇਖ ਵਖਾਈਆ। ਜਨ ਭਗਤਾਂ ਬਖ਼ਸ਼ੇ ਚਰਨ ਪਿਆਰ, ਨਾ ਕੋਈ ਦੂਸਰ ਕਰੇ ਪੜ੍ਹਾਈਆ। ਹਿੰਦੂ ਮੁਸਲਮ ਸਿਖ ਈਸਾਈ ਸਰਬ ਜੀਆਂ ਦਾ ਸਾਂਝਾ ਯਾਰ, ਪਰਵਰਦਿਗਾਰ ਆਪ ਅਖਵਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰਨ ਪਿਆਰ, ਪ੍ਰੇਮ ਪਿਆਲਾ ਇਕ ਪਿਆਈਆ। ਵੀਹ ਸਦ ਬਿਕ੍ਰਮੀ ਹੋਇਆ ਖ਼ਬਰਦਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਇਕ ਇਕੱਲਾ ਕਰ ਪਸਾਰ, ਦੂਜੀ ਕੁਦਰਤ ਆਪ ਬਣਾਈਆ। ਤੀਜੇ ਨੇਤਰ ਕਰੇ ਵਿਚਾਰ, ਚੌਥੇ ਘਰ ਡੇਰਾ ਲਾਈਆ। ਪੰਚਮ ਨਾਮ ਸ਼ਬਦ ਧੁਨਕਾਰ, ਸਾਚੇ ਮੰਦਰ ਆਪ ਵਜਾਈਆ। ਛੇਵਾਂ ਛੱਪਰ ਛੰਨ ਨਾ ਕੋਈ ਸੋਹੇ ਦੁਵਾਰ, ਬੰਕ ਦੁਆਰੀ ਵਡ ਵਡਿਆਈਆ। ਵੀਹ ਸੌ ਸੱਤ ਖੇਲ ਅਪਾਰ, ਸਤਿ ਸਤਿਵਾਦੀ ਖ਼ੁਸ਼ੀ ਮਨਾਈਆ। ਵੀਹ ਸਦ ਅੱਠ ਅਪਰ ਅਪਾਰ, ਆਪ ਆਪਣੀ ਬਣਤ ਬਣਾਈਆ। ਸੰਤ ਮਨੀ ਸਿੰਘ ਸੁੱਤ ਦੁਲਾਰ, ਬੇਆਸ ਕਿਨਾਰਾ ਵੇਖ ਵਖਾਈਆ। ਵੀਹ ਸਦ ਨੌ ਰੰਗ ਕਰਤਾਰ, ਆਪਣੇ ਚੋਲੇ ਆਪ ਰੰਗਾਈਆ। ਵੀਹ ਦਸ ਹੋਇਆ ਖ਼ਬਰਦਾਰ, ਦਿਲੀ ਦੁਵਾਰੇ ਫੇਰਾ ਪਾਈਆ। ਸਾਚਾ ਸੱਜਣ ਕਰ ਤਿਆਰ, ਲੋਕਮਾਤ ਕਰੇ ਕੁੜਮਾਈਆ। ਸੋਲਾਂ ਮੱਘਰ ਦਿਵਸ ਵਿਚਾਰ, ਸਾਚਾ ਖੇਲ ਖਲਾਈਆ। ਮਨਜੀਤ ਸਿੰਘ ਮਨ ਲਏ ਅਧਾਰ, ਮਾਇਆ ਮਮਤਾ ਮੋਹ ਚੁਕਾਈਆ। ਇੰਦ ਇੰਦ੍ਰਾਸਣ ਕਰ ਖਵਾਰ, ਸਚ ਸਿੰਘਾਸਣ ਡੇਰਾ ਲਾਈਆ। ਸਾਢੇ ਤਿੰਨ ਹੱਥ ਮੰਦਰ ਕਰ ਤਿਆਰ, ਦਸ ਇਕ ਗਿਆਰਾਂ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਇਕ ਗਿਆਰਾਂ ਏਕਾ ਖੇਲ, ਏਕੰਕਾਰਾ ਆਪ ਕਰਾਇੰਦਾ। ਭਗਤ ਭਗਵੰਤ ਸੱਜਣ ਸੁਹੇਲ, ਜੁਗ ਜੁਗ ਆਪ ਅਖਵਾਇੰਦਾ। ਸੰਤ ਸਾਜਣ ਚਾੜ੍ਹੇ ਤੇਲ, ਗੁਰਮੁਖ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਜਗਦੀਸ਼ਾ ਡੇਰਾ ਢਾਹਿੰਦਾ। ਜਗਤ ਜਗਦੀਸ਼ਾ ਦਸ ਦੋ, ਆਪਣਾ ਕਰਮ ਕਮਾਇਆ। ਆਪੇ ਜਾਣੇ ਆਪਣੇ ਰਾਹ, ਆਪੇ ਵਹਿਣ ਵਹਾਇਆ। ਆਪੇ ਦਾਤਾ ਹੋਇਆ ਨਿਰਭੌ, ਭੈ ਨਾ ਕੋਈ ਰਖਾਇਆ। ਆਪੇ ਲੱਖ ਚੁਰਾਸੀ ਘਟ ਘਟ ਅੰਦਰ ਰਿਹਾ ਸੌਂ, ਗੁਰਮੁਖ ਵਿਰਲੇ ਮਾਤ ਜਗਾਇਆ। ਆਪੇ ਜਾਣੇ ਆਪਣਾ ਮੋਹ, ਮਾਇਆ ਮਮਤਾ ਦਏ ਮਿਟਾਇਆ। ਆਪੇ ਦਰਸ ਦਿਖਾਏ ਅੱਗੇ ਹੋ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਬਾਰਾਂ ਵੀਹ ਸਦ ਧਾਰਾ, ਸਾਚਾ ਰਾਹ ਸਾਚਾ ਮਾਰਗ ਲਾਇਆ। ਵੀਹ ਸਦ ਬਾਰਾਂ ਸਚ ਤਾਰੀਕ, ਨੌ ਨੌ ਚਾਰ ਰਾਹ ਤਕਾਈਆ। ਵਿਸ਼ਨੂੰ ਬ੍ਰਹਮਾ ਸ਼ਿਵ ਰਹੇ ਉਡੀਕ, ਆਪ ਆਪਣੀ ਅੱਖ ਖੁਲ੍ਹਾਈਆ। ਹਰਿ ਜੀ ਦਿਸੇ ਨਾ ਕੋਈ ਸ਼ਰੀਕ, ਲਾਸ਼ਰੀਕ ਇਕ ਖ਼ੁਦਾਈਆ। ਹਰਿ ਕਾ ਲੇਖਾ ਸਦਾ ਬਰੀਕ, ਨਾ ਸਕੇ ਪੜ੍ਹਾਈਆ। ਹਰਿ ਹਰਿ ਖਿੱਚੇ ਸਾਚੀ ਲੀਕ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌ ਸੌ ਚੁਰਾਨਵਾਂ ਚੌਕੜੀ ਅੰਤਮ ਵਰ, ਜਨ ਭਗਤਾਂ ਭਰਿਆ ਸ਼ਬਦ ਭੰਡਾਰ, ਆਪਣੇ ਖਾਲੀ ਹੱਥ ਰਖਾਈਆ। ਵੀਹ ਸੌ ਬਾਰਾਂ ਸੰਮਤ ਚੜ੍ਹਿਆ, ਹਰਿ ਸਾਚੇ ਆਪ ਚੜ੍ਹਾਇਆ। ਗੁਰ ਸੰਗਤ ਤੇਰਾ ਅੱਖਰ ਪੜ੍ਹਿਆ, ਆਪਣੀ ਵਿਦਿਆ ਦਏ ਮੁਕਾਇਆ। ਹਰਿਜਨ ਤੇਰਾ ਘਾੜਣ ਘੜਿਆ, ਸਾਚੀ ਬਣਤ ਬਣਾਇਆ। ਆਪ ਫੜਾਇਆ ਆਪਣਾ ਲੜਿਆ, ਛੁੱਟ ਕਦੇ ਨਾ ਜਾਇਆ। ਸਾਚੀ ਮੇਲੀ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਦਰ ਇਕ ਖੁਲ੍ਹਾਇਆ। ਸਾਚਾ ਦਰ ਹਰਿ ਨਿਰੰਕਾਰ, ਵੀਹ ਸੌ ਬਾਰਾਂ ਅੱਖ ਖੁਲ੍ਹਾਈਆ। ਨੌ ਦੁਵਾਰੇ ਖੋਲ੍ਹ ਕਿਵਾੜ, ਹਰਿ ਮੰਦਰ ਇਕ ਸੁਹਾਈਆ। ਸਚ ਸਿੰਘਾਸਣ ਅਪਰ ਅਪਾਰ, ਸਾਢੇ ਤਿੰਨ ਹੱਥ ਬੈਠਾ ਡਾਹੀਆ। ਸਿੰਘ ਲਛਮਣ ਸੇਵਾ ਕਰੇ ਅਪਾਰ, ਦਿਲੀ ਲੇਖਾ ਗਿਆ ਸਮਝਾਈਆ। ਛੱਬੀ ਪੋਹ ਦਿਵਸ ਵਿਚਾਰ, ਆਪ ਆਪਣਾ ਆਸਣ ਲਾਈਆ। ਵੀਹ ਸੌ ਗਿਆਰਾਂ ਬਿਕ੍ਰਮੀ ਰੰਗ ਕਰਤਾਰ, ਆਪਣੇ ਦਏ ਚੜ੍ਹਾਈਆ। ਰਾਜ ਰਾਜਾਨਾ ਲਿਖਿਆ ਲੇਖ ਅਪਾਰ, ਸਾਧਾਂ ਸੰਤਾਂ ਗਿਆ ਉਠਾਈਆ। ਸੱਤ ਰੰਗ ਨਿਸ਼ਾਨਾ ਕਰ ਤਿਆਰ, ਚਵੀ ਹੱਥ ਦਏ ਚੜ੍ਹਾਈਆ। ਖੋਲ੍ਹੀ ਨਾਮ ਗੱਠ ਗੁਰ ਕਰਤਾਰ, ਗੁਰਮੁਖਾਂ ਅੱਗੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸੌ ਬਾਰਾਂ ਕਰ ਪਿਆਰ, ਹਰਿ ਸੰਗਤ ਤੇਰੀ ਜੜ੍ਹ, ਪ੍ਰਭ ਅਬਿਨਾਸ਼ੀ ਲੋਕਮਾਤ ਖੜ, ਆਪਣੇ ਅੰਦਰ ਆਪ ਲਗਾਈਆ। ਗੁਰਮੁਖ ਸਾਚਾ ਲਾਇਆ ਬੂਟਾ, ਅੰਮ੍ਰਿਤ ਮੁਖ ਚੁਆਇਆ। ਸ਼ਬਦ ਅਗੰਮੀ ਦਿਤਾ ਝੂਟਾ, ਸੋਹੰ ਢੋਲਾ ਗਾਇਆ। ਲਹਿਣਾ ਦੇਣਾ ਚੁਕਾਏ ਜੂਠਾ ਝੂਠਾ, ਸਾਚਾ ਮਾਰਗ ਏਕਾ ਲਾਇਆ। ਆਪ ਮਨਾਇਆ ਜੁਗਾਂ ਜੁਗਾਂ ਦਾ ਰੁਠੜਾ, ਆਪ ਆਪਣਾ ਦਰ ਸੁਹਾਇਆ। ਹਰਿ ਸੰਗਤ ਬੰਨ੍ਹੀ ਏਕਾ ਮੁਠੜਾ, ਊਚ ਨੀਚ ਨਾ ਕੋਈ ਬਣਾਇਆ। ਨਰ ਨਿਰੰਕਾਰ ਏਕਾ ਤੁਠਾ, ਗੁਰ ਰੂਪ ਨਾ ਕੋਇ ਦਿਖਾਇਆ। ਗੁਰ ਕਾ ਰੂਪ ਸ਼ਬਦ ਅਨਡਿਠਾ, ਕਲਜੁਗ ਅੰਤਮ ਆਪ ਪ੍ਰਗਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰਾਹ ਵਖਾਇਆ। ਹਰਿ ਸੰਗਤ ਹਰਿ ਕਰ ਤਿਆਰ, ਹਰਿ ਸ਼ਬਦ ਕਰੀ ਕੁੜਮਾਈਆ। ਲੇਖਾ ਲਿਖਿਆ ਅਪਰ ਅਪਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਲੱਖ ਚੁਰਾਸੀ ਤਨ ਸ਼ਿੰਗਾਰ, ਚੁਰਾਸੀ ਕਲੀਆਂ ਵੰਡ ਵੰਡਾਈਆ। ਚਿੱਟੇ ਅਸਵ ਹੋ ਅਸਵਾਰ, ਸੋਲਾਂ ਕਲੀਆਂ ਆਸਣ ਪਾਈਆ। ਸ਼ਬਦ ਖੰਡਾ ਤੇਜ ਕਟਾਰ, ਹੱਥ ਫੜਿਆ ਸਾਚੇ ਮਾਹੀਆ। ਸੰਮਤ ਤੇਰਾਂ ਹੋਇਆ ਖ਼ਬਰਦਾਰ, ਨਾਨਕ ਤੇਰੀ ਧਾਰ ਬੰਧਾਈਆ। ਤੋਲਾ ਬਣਿਆ ਵਿਚ ਸੰਸਾਰ, ਏਕਾ ਢੋਲਾ ਗਾਈਆ। ਸਾਧਾਂ ਸੰਤਾਂ ਕੱਢਿਆ ਪੋਲਾ, ਘਰ ਥਿਰ ਫੇਰਾ ਪਾਈਆ। ਰਾਜ ਰਾਜਾਨਾਂ ਭਾਰ ਕਰਿਆ ਹੌਲਾ, ਧਨ ਮਾਲ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਈਆ। ਸੰਮਤ ਤੇਰਾਂ ਉਤਰਿਆ ਪਾਰ, ਹਰਿ ਸੱਜਣ ਖੇਲ ਖਿਲਾਇਆ। ਪੁਰਖ ਅਬਿਨਾਸ਼ੀ ਹੋ ਤਿਆਰ, ਨਿਰਗੁਣ ਜੋਤੀ ਨੂਰ ਰੁਸ਼ਨਾਇਆ। ਸ਼ਬਦ ਅਗੰਮੀ ਕਰ ਜੈਕਾਰ, ਏਕਾ ਨਾਅਰਾ ਲਾਇਆ। ਗੁਰਮੁਖ ਸਾਜਣ ਪਾਵੇ ਸਾਰ, ਲੋਕਮਾਤ ਲਏ ਉਠਾਇਆ। ਗੋਬਿੰਦ ਸੂਰਾ ਕਰ ਤਿਆਰ, ਏਕਾ ਬੰਧਨ ਬੰਧ ਬੰਧਾਇਆ। ਏਕਾ ਇਕੀ ਵੇਖ ਵਿਚਾਰ, ਸਾਚੀ ਸਿਖੀ ਦਏ ਸਮਝਾਇਆ। ਚੌਦਾਂ ਲੋਕਾਂ ਪਾਰ ਕਿਨਾਰ, ਚੌਦਾਂ ਤਬਕਾਂ ਪਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਚੌਦਾਂ ਹੱਟ ਖੇਲੇ ਖੇਲ ਬਾਜ਼ੀਗਰ ਨਟ, ਹਰਿਜਨ ਸਾਚੇ ਲਏ ਉਠਾਇਆ। ਸੰਮਤ ਪੰਦਰਾਂ ਹਰਿ ਮਰਦੰਗ, ਅਪਣਾ ਨਾਮ ਵਜਾਇਆ। ਪਾਵੇ ਸਾਰ ਗੋਦਾਵਰੀ ਗੰਗ, ਸੁਰਸਤੀ ਵੇਖ ਵਖਾਇਆ। ਜਮਨਾ ਮੰਗੇ ਆਪਣੀ ਮੰਗ, ਨਿਉਂ ਨਿਉਂ ਸੀਸ ਝੁਕਾਇਆ। ਅਠਸਠ ਹੋਵਣ ਮਾਤ ਨੰਗ, ਉਪਰ ਪਰਦਾ ਕੋਇ ਨਾ ਪਾਇਆ। ਏਕਾ ਇਕੀ ਰੱਖੀ ਸੰਗ, ਚਰਨ ਚਰਨੋਦਕ ਇਕ ਚੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਲੇਖਾ ਪਹਿਲਾ ਆਪ ਚੁਕਾਇਆ। ਅਠਸਠ ਤੀਰਥ ਫੇਰਾ ਪਾ, ਗੁਰਮੁਖਾਂ ਨਾਲ ਰਲਾਈਆ। ਮੰਦਰ ਮੱਠ ਵੇਖੇ ਥਾਂ ਥਾਂ, ਨਿਰਗੁਣ ਜੋਤ ਕਰ ਰੁਸ਼ਨਾਈਆ। ਗੁਰ ਦਰ ਖੇਲ ਰਿਹਾ ਖਿਲਾ, ਖੇਲਣਹਾਰ ਬੇਪਰਵਾਹੀਆ। ਆਪਣੀ ਰਚਨਾ ਲਈ ਰਚਾ, ਆਪੇ ਵੇਖ ਵਖਾਈਆ। ਆਪੇ ਜੋਤੀ ਦਏ ਟਿਕਾ, ਆਪੇ ਖਿਚ ਵਖਾਈਆ। ਹਰਿਦੁਵਾਰ ਹਰਿ ਕੀ ਪੌੜੀ ਕੋਈ ਨਾ ਸਕੇ ਨਹਾ, ਹਰਿ ਕਾ ਰੂਪ ਨਾ ਕੋਈ ਦਿਸਾਈਆ। ਸਤਿਗੁਰ ਪੂਰਾ ਏਕੰਕਾਰ ਕਲਜੁਗ ਅੰਤਮ ਏਕਾ ਪਕੜਣਹਾਰਾ ਬਾਂਹ, ਏਕਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਪੰਦਰਾਂ ਵੇਖੇ ਡੂੰਘੇ ਮੰਦਰ ਫੋਲ ਫੁਲਾਈਆ। ਸੰਮਤ ਪੰਦਰਾਂ ਪਾਰ ਕਿਨਾਰ, ਹਰਿ ਸਾਚਾ ਜੋਤ ਜਗਾਈਆ। ਨਿਰਗੁਣ ਰੂਪ ਅਪਰ ਅਪਾਰ, ਦਿਸ ਕਿਸੇ ਨਾ ਆਇਆ। ਨਿਰਗੁਣ ਮੇਲਾ ਵਿਚ ਸੰਸਾਰ, ਗੁਰਮੁਖ ਮੇਲ ਮਿਲਾਈਆ। ਸ਼ਬਦ ਅਨਾਦ ਸੱਚੀ ਧੁਨਕਾਰ, ਧੁਨ ਆਤਮਕ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਬ ਲਹਿਣਾ ਨੇਤਰ ਨੈਣਾਂ ਸਾਚੀ ਭਿਛਿਆ ਜਗਤ ਇਛਿਆ, ਆਪੇ ਪੂਰ ਕਰਾਈਆ। ਸੰਮਤ ਸੋਲਾਂ ਚੜ੍ਹਿਆ ਚਾਅ, ਲੋਕਮਾਤ ਉਠ ਧਾਇਆ। ਪੁਰਖ ਅਬਿਨਾਸ਼ੀ ਮਿਲਿਆ ਇਕ ਮਲਾਹ, ਨਾਮ ਪੱਲੂ ਇਕ ਫੜਾਇਆ। ਸ਼ਬਦ ਸਰੂਪੀ ਸਚ ਸਲਾਹ, ਸਾਚਾ ਮਤਾ ਪਕਾਇਆ। ਨਿਥਾਵਿਆਂ ਦੇਵੇ ਸਾਚਾ ਥਾਂ, ਆਪਣੀ ਗੋਦ ਉਠਾਇਆ। ਰਾਜ ਰਾਜਾਨਾਂ ਦੇਵੇ ਖ਼ਾਕ ਰਲਾ, ਸ਼ਾਹ ਸੁਲਤਾਨਾਂ ਸੀਸ ਤਾਜ ਨਾ ਕੋਈ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੀਹ ਸਦ ਸੋਲਾਂ ਵੇਖ ਵਿਖਾਇਆ। ਵੀਹ ਸਦ ਸੋਲਾਂ ਏਕਾ ਛੀਕਾ, ਰੰਗੇ ਰੰਗਣਹਾਰ। ਲੱਖ ਚੁਰਾਸੀ ਰਸਨਾ ਰਸ ਜਾਣੇ ਫੀਕਾ, ਹਰਿਜਨ ਮੇਲਾ ਕੰਤ ਭਤਾਰ। ਸਤਿਗੁਰ ਪੂਰਾ ਨੀਕਣ ਨੀਕਾ, ਸ਼ਬਦ ਅਗੰਮੀ ਦੇਵੇ ਝਲਕਾਰ। ਜਾਣੇ ਭੇਵ ਜੀਵ ਜਨ ਜੀ ਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੋਲਾਂ ਸਾਚਾ ਰੰਗ, ਹਰਿਜਨ ਮੇਲਾ ਸੂਰਾ ਸਰਬੰਗ, ਆਪੇ ਲਾਏ ਆਪਣੇ ਅੰਗ, ਅੰਗੀਕਾਰ ਆਪ ਅਖਵਾਇੰਦਾ। ਅੰਗੀਕਾਰ ਪੁਰਖ ਕਰਤਾਰ, ਹਰਿਜਨ ਰੰਗ ਰੰਗਾਇਆ। ਸਚ ਬਣਾਈ ਸਾਚੀ ਨਾਰ, ਸਚ ਸਾਚੀ ਸੇਜ ਹੰਢਾਇਆ। ਸੁਹਾਏ ਬੰਕ ਥਿਰ ਦਰਬਾਰ, ਘਰ ਸੁਹੰਜਣਾ ਆਦਿ ਨਿਰੰਜਣਾ ਜੋਤ ਜਗਾਇਆ। ਦੀਪਕ ਬਾਤੀ ਇਕ ਉਜਿਆਰ, ਏਕਾ ਨੂਰ ਡਗਮਗਾਇਆ। ਲੋਕਮਾਤੀ ਲੈ ਅਵਤਾਰ, ਨਿਹਕਲੰਕਾ ਨਾਉਂ ਧਰਾਇਆ। ਖੋਲ੍ਹੇ ਤਾਕੀ ਬੰਦ ਕਿਵਾੜ, ਗੁਰਮੁਖ ਸੱਜਣ ਮੇਲ ਮਿਲਾਇਆ। ਦੀਵਾ ਬਾਤੀ ਨਰ ਨਿਰੰਕਾਰ, ਪੂਰਬ ਲਹਿਣਾ ਝੋਲੀ ਪਾਇਆ। ਲੱਖ ਚੁਰਾਸੀ ਉਤਰੇ ਪਾਰ, ਹਾੜ ਸਤਾਰਾਂ ਜਿਸ ਜਨ ਦਰਸ਼ਨ ਪਾਇਆ। ਮਾਰ ਪਲਾਕੀ ਸ਼ਾਹ ਅਸਵਾਰ, ਚਿੱਟੇ ਅਸਵ ਆਪ ਚੜ੍ਹਾਇਆ। ਧੁਰ ਦਾ ਰਾਕੀ ਕਰ ਤਿਆਰ, ਲੋਕਮਾਤ ਰਿਹਾ ਦੁੜਾਇਆ। ਸਾਚਾ ਸਾਕੀ ਖ਼ਬਰਦਾਰ, ਅੰਮ੍ਰਿਤ ਜਾਮ ਪਿਆਲਾ ਦਏ ਪਿਆਇਆ। ਨਾਤਾ ਛੁੱਟਾ ਸਰਬ ਸੰਸਾਰ, ਸਤਿਗੁਰ ਪੂਰੇ ਲੜ ਫੜਾਇਆ। ਮਾਨਸ ਜਨਮ ਨਾ ਆਏ ਹਾਰ, ਆਵਣ ਜਾਵਣ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਅੰਮ੍ਰਿਤ ਮੇਘ ਸਾਵਣ ਹਰਿ ਸੰਗਤ ਆਪ ਬਰਸਾਇਆ। ਹਰਿ ਸੰਗਤ ਹਰਿ ਸੰਗਤ ਰੱਤੜਾ, ਦਿਵਸ ਰੈਣ ਪਰਭਾਤ। ਸਤਿਜੁਗ ਸਾਚੀ ਦੇਵੇ ਮਤੜਾ, ਪ੍ਰਗਟ ਹੋਇਆ ਸਾਖਯਾਤ। ਜਗਤ ਵਿਸੂਰਾ ਸਗਲਾ ਲੱਥੜਾ, ਜਿਸ ਮਿਲਿਆ ਪੁਰਖ ਬਿਧਾਤ। ਲਹਿਣਾ ਚੁੱਕੇ ਸਾਢੇ ਤਿੰਨ ਹੱਥੜਾ, ਤ੍ਰੈਗੁਣ ਮਿਟੀ ਵਾਟ। ਲੇਖੇ ਲੱਗਾ ਮਸਤਕ ਮਥੜਾ, ਉਤਰਿਆ ਪੂਰੇ ਘਾਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਖਾਏ ਸਾਚਾ ਹਾਟ। ਸਾਚਾ ਹੱਟ ਸਚ ਦਰਬਾਰਾ, ਹਰਿ ਸਾਚੇ ਮਾਤ ਖੁਲ੍ਹਾਇਆ। ਸੰਮਤ ਸੋਲਾਂ ਕਰ ਵਿਹਾਰਾ, ਹਾੜ ਸਤਾਰਾਂ ਦਿਵਸ ਸੁਹਾਇਆ। ਜੋ ਜਨ ਗਾਏ ਸੋਹੰ ਜੈਕਾਰਾ, ਸਤਿਗੁਰ ਪੂਰਾ ਵੇਖ ਵਖਾਇਆ। ਪਾਰਬ੍ਰਹਮ ਬ੍ਰਹਮ ਕਰੇ ਪਿਆਰ, ਘਰ ਮੰਦਰ ਇਕ ਸੁਹਾਇਆ। ਰਾਜ ਜੋਗ ਜਗਤ ਸੱਚਾ ਸਿਕਦਾਰ, ਸਚ ਸੁਲਤਾਨ ਡੇਰਾ ਲਾਇਆ। ਮੋਖ ਮੁਕਤ ਪਾਰ ਕਿਨਾਰ, ਸਾਚੀ ਜੁਗਤ ਇਕ ਸਮਝਾਈਆ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦਰ ਸਾਚਾ ਇਕ ਸੁਹਾਇਆ। ਦਰ ਦਰਬਾਰ ਨਰ ਨਿਰੰਕਾਰ, ਨਿਰਗੁਣ ਜੋਤ ਜਗਾਈਆ। ਭਗਤ ਵਛਲ ਹਰਿ ਮੀਤ ਮੁਰਾਰ, ਹਰਿ ਸੰਗਤ ਦਏ ਵਡਿਆਈਆ। ਆਪੇ ਵੇਖੇ ਬਿਆਸ ਕਿਨਾਰ, ਬੇਆਸਾ ਥਾਉਂ ਥਾਈਂਆ। ਰਸਨ ਸਵਾਸ ਕਰ ਪਿਆਰ, ਸ਼ਾਹ ਸ਼ਬਾਸ਼ ਮੇਲ ਮਿਲਾਈਆ। ਸਰਬ ਗੁਣ ਤਾਸ ਪਾਵੇ ਸਾਰ, ਜਗਤ ਉਦਾਸੀ ਦਏ ਮਿਟਾਈਆ। ਗੁਰਸਿਖ ਅੰਤ ਨਾ ਰਹੇ ਨਿਰਾਸੀ, ਦੂਸਰ ਦਰ ਨਾ ਮੰਗਣ ਜਾਈਆ। ਪ੍ਰਗਟ ਹੋਇਆ ਘਨਕ ਪੁਰ ਵਾਸੀ, ਪੁਰੀ ਘਨਕ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਇਕ ਜਗਾਈਆ। ਸਤਿਗੁਰ ਪੂਰਾ ਉਠਿਆ, ਵਡ ਦਾਤਾ ਹਰਿ ਮਿਹਰਵਾਨ। ਗੁਰਸਿਖ ਕੋਇ ਨਾ ਰਹੇ ਰੁੱਠਿਆ, ਲੱਖ ਚੁਰਾਸੀ ਵਿਚੋਂ ਲਏ ਪਛਾਣ। ਆਪ ਬਨ੍ਹਾਏ ਆਪਣੀ ਮੁੱਠਿਆ, ਆਪੇ ਹੋਇਆ ਪੰਚ ਪ੍ਰਧਾਨ। ਤੀਰ ਨਿਰਾਲ ਏਕਾ ਛੁੱਟਿਆ, ਮਾਰੇ ਮਾਰ ਦੋ ਜਹਾਨ। ਗੁਰਸਿਖ ਕਦੇ ਨਾ ਜਾਏ ਲੁੱਟਿਆ, ਤੇਰੀ ਸੇਵਾ ਕਰੇ ਆਪ ਭਗਵਾਨ। ਲੱਖ ਚੁਰਾਸੀ ਖਾਲੀ ਠੂਠਿਆ, ਦਰ ਮੰਗਣ ਰਾਜ ਰਾਜਾਨ। ਮਨਮੁਖਾਂ ਟੰਗੇ ਪੁੱਠਿਆ, ਰਾਏ ਧਰਮ ਇਕ ਫ਼ਰਮਾਣ। ਹਰਿ ਸੰਗਤ ਤੇਰੇ ਉਤੇ ਹਰਿਜੂ ਹਰਿ ਹਰਿ ਮੰਦਰ ਆਪੇ ਤੁਠਿਆ, ਗੁਰ ਅਰਜਨ ਲੇਖਾ ਲਿਖਿਆ ਮਹਾਨ। ਹਰਿ ਮੰਦਰ ਹਰਿ ਜਾਗਿਆ, ਨਿਰਗੁਣ ਜੋਤ ਕਰ ਪ੍ਰਕਾਸ਼। ਸ਼ਬਦ ਸੁਣਾਇਆ ਸਾਚਾ ਰਾਗਿਆ, ਜਨ ਭਗਤਾਂ ਪੂਰੀ ਕਰੇ ਆਸ। ਲੋਕਮਾਤ ਆਇਆ ਭਾਗਿਆ, ਵੇਖਣਹਾਰ ਪ੍ਰਿਥਮੀ ਅਕਾਸ਼। ਹਰਿ ਸੰਗਤ ਤੇਰੀ ਸਰਨਾਈ ਸਤਿਗੁਰ ਪੂਰਾ ਲਾਗਿਆ, ਪਹਿਲਾਂ ਆਪਣੀ ਪੂਰੀ ਕਰੇ ਆਸ। ਤੇਰੀ ਪਕੜੇ ਫੇਰ ਵਾਗਿਆ, ਸੰਮਤ ਸੋਲਾਂ ਬੁਝਾਏ ਪਿਆਸ। ਸਾਚਾ ਬੰਨ੍ਹੇ ਨਾਮ ਤਾਗਿਆ, ਹੋਏ ਸਹਾਈ ਜੰਗਲ ਜੂਹ ਉਜਾੜ ਵਿਚ ਪ੍ਰਭਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਖੇਲੇ ਖੇਲ ਸ਼ਾਹੋ ਸ਼ਾਬਾਸ਼ਿਆ। ਖੇਲਣ ਆਇਆ ਖੇਲ ਖਿਲਾਰੀ, ਕਲਜੁਗ ਖੇਲ ਖਿਲਾਇਆ। ਜੋਤ ਜਗਾਈ ਜੋਤ ਨਿਰੰਕਾਰੀ, ਨਿਰਗੁਣ ਨਾਉਂ ਧਰਾਇਆ। ਨੌ ਦੁਵਾਰੇ ਪਾਰ ਕਿਨਾਰੀ, ਨੌ ਦਰ ਵੇਖ ਵਖਾਇਆ। ਹਰਿ ਸੰਗਤ ਕਰੀ ਮਾਂ ਪਿਆਰੀ, ਸਾਚਾ ਮੇਲ ਮਿਲਾਇਆ। ਪਹਿਰਾ ਦੇਵੇ ਪਹਿਰੇਦਾਰੀ, ਚੋਬਦਾਰ ਅਖਵਾਇਆ। ਖ਼ਲਕ ਖ਼ੁਦਾਏ ਨਾ ਪਾਏ ਸਾਰੀ, ਖ਼ਾਲਕ ਖ਼ਲਕ ਵਿਚ ਹੋ ਆਇਆ। ਜੋਤੀ ਜਾਮਾ ਭੇਖ ਨਿਆਰੀ, ਜੋਤੀ ਨੂਰ ਡਗਮਗਾਇਆ। ਸ਼ਾਹੋ ਭੂਪ ਭੂਪ ਸਿਕਦਾਰੀ, ਸਾਚਾ ਸੱਜਣ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰ ਆਪੇ ਰਿਹਾ ਚਲਾਇਆ। ਬੰਨ੍ਹੇ ਧਾਰ ਨਾਮ ਡੋਰ, ਆਪਣੇ ਹੱਥ ਰੱਖੇ ਵਡਿਆਈਆ। ਹਰਿ ਸੰਗਤ ਤੇਰੇ ਕੱਢੇ ਪੰਜ ਚੋਰ, ਸ਼ਬਦ ਖੰਡਾ ਇਕ ਚਮਕਾਈਆ। ਮਨ ਮਤ ਨਾ ਮਚਾਏ ਕੋਈ ਸ਼ੋਰ, ਗੁਰਮਤ ਇਕ ਸਮਝਾਈਆ। ਮਨੂਆ ਦਹਿ ਦਿਸ਼ਾ ਨਾ ਜਾਏ ਦੌੜ, ਆਪਣਾ ਬੰਧਨ ਆਪੇ ਪਾਈਆ। ਕਰੇ ਰਸ ਮਿੱਠਾ ਕੌੜ, ਅੰਮ੍ਰਿਤ ਝਿਰਨਾ ਆਪ ਝਿਰਾਈਆ। ਧੁਰਦਰਗਾਹੀ ਆਇਆ ਦੌੜ, ਹਰਿ ਸੰਗਤ ਵੇਖ ਵਖਾਈਆ। ਚੌਥੇ ਪਦ ਲਾਇਆ ਏਕਾ ਪੌੜ, ਆਪਣੇ ਪੌੜੇ ਆਪ ਚੜ੍ਹਾਈਆ। ਕਲਜੁਗ ਅੰਤਮ ਗਿਆ ਬੌਹੜ, ਸੋਹੰ ਸ਼ਬਦ ਕਰੇ ਕੁੜਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਜੀਆਂ ਦਾਨ, ਖੇਲੇ ਖੇਲ ਦੋ ਜਹਾਨ, ਨਿਹਕਲੰਕਾ ਨਾਉਂ ਰਖਾਈਆ। ਨਿਹਕਲੰਕਾ ਰੱਖਿਆ ਨਾਉਂ, ਹਰਿ ਹਰਿ ਖੇਲ ਖਿਲਾਇਆ। ਸੰਬਲ ਨਗਰੀ ਸਚ ਗਰਾਉਂ, ਆਪਣਾ ਆਸਣ ਲਾਇਆ। ਆਪੇ ਪਿਤਾ ਆਪੇ ਮਾਉਂ, ਆਪੇ ਬਾਲ ਉਠਾਇਆ। ਆਪੇ ਦੇਵੇ ਠੰਡੀ ਛਾਉਂ, ਹਰਿਜਨ ਸਾਚੇ ਮੇਲ ਮਿਲਾਇਆ। ਦੇਵਣਹਾਰਾ ਠੰਡੀ ਛਾਉਂ, ਹਰਿ ਸੰਗਤ ਤੇਰੇ ਸੀਸ ਹੱਥ ਟਿਕਾਇਆ। ਦੋ ਜਹਾਨੀ ਪਕੜੇ ਬਾਹੋਂ, ਸਚਖੰਡ ਦੁਵਾਰਾ ਇਕ ਸੁਹਾਇਆ। ਫੜ ਫੜ ਹੰਸ ਬਣਾਏ ਕਾਉਂ, ਸਤਿਗੁਰ ਤੇਰੀ ਵਡ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸ਼ਬਦ ਖੰਡਾ ਵਿਚ ਬ੍ਰਹਿਮੰਡਾਂ, ਆਪਣਾ ਆਪ ਚਮਕਾਇਆ। ਉਠਿਆ ਹਰਿ ਬਲਵਾਨ ਸੂਰਬੀਰ ਬਲਕਾਰਾ, ਭੇਵ ਕੋਈ ਨਾ ਪਾਇੰਦਾ। ਜਨ ਭਗਤਾਂ ਦੇਵੇ ਨਾਮ ਸਹਾਰਾ, ਸਾਚਾ ਮਾਰਗ ਏਕਾ ਲਾਇੰਦਾ। ਦੂਤ ਦੁਸ਼ਟ ਕਰੇ ਖ਼ਵਾਰਾ, ਹੰਕਾਰਾਂ ਗੜ੍ਹ ਤੁੜਾਇੰਦਾ। ਰਾਮ ਨਾਮ ਇਕ ਅਧਾਰਾ, ਏਕਾ ਰੂਪ ਦਰਸਾਇੰਦਾ। ਏਕਾ ਸ਼ਬਦ ਇਕ ਜੈਕਾਰਾ, ਏਕਾ ਰਾਗ ਅਲਾਇੰਦਾ। ਇਕ ਦਰ ਇਕ ਦਰਬਾਰਾ, ਦਰ ਦੁਵਾਰ ਇਕ ਖੁਲ੍ਹਾਇੰਦਾ। ਏਕਾ ਮੀਤ ਇਕ ਮੁਰਾਰਾ, ਏਕਾ ਬ੍ਰਹਮ ਅਖਵਾਇੰਦਾ। ਏਕਾ ਪੁਰਖ ਏਕਾ ਨਾਰਾ, ਸ੍ਰਿਸ਼ਟ ਸਬਾਈ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਅਗੰਮੀ ਨਾ ਮਰੇ ਨਾ ਕਦੇ ਜੰਮੀ, ਨਿਰਗੁਣ ਨਿਰਗੁਣ ਆਪਣਾ ਨਾਉਂ ਧਰਾਇੰਦਾ। ਨਿਰਗੁਣ ਨਾਮ ਸਤਿ ਕਰਤਾਰ, ਸਤਿ ਸਤਿ ਵਰਤਾਇਆ। ਨਿਰਗੁਣ ਸਾਚੀ ਪਾਵੇ ਸਾਰ, ਸਾਚਾ ਸ਼ਬਦ ਅਲਾਇਆ। ਸ਼ਬਦ ਸ਼ਬਦ ਗੁਰ ਅਪਰ ਅਪਾਰ, ਨੇਤਰ ਨੈਣ ਨਾ ਵੇਸ ਦਿਸਾਇਆ। ਜਿਸ ਜਨ ਕਿਰਪਾ ਕਰੇ ਆਪ ਨਿਰੰਕਾਰ, ਆਪਣਾ ਮੰਤਰ ਦਏ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਚਾਰ ਵਰਨਾਂ ਇਕ ਸਮਝਾਇਆ। ਚਾਰ ਵਰਨਾਂ ਇਕ ਗਿਆਨ, ਏਕਾ ਮਤ ਸਮਝਾਈਆ। ਏਕਾ ਸੀਤਾ ਏਕਾ ਰਾਮ, ਏਕਾ ਕ੍ਰਿਸ਼ਨ ਮਨਾਈਆ। ਏਕਾ ਅੱਲਾ ਰਾਣੀ ਕਰ ਪ੍ਰਨਾਮ, ਏਕਾ ਨਾਅਰਾ ਲਾਈਆ। ਏਕਾ ਨਾਮ ਸਤਿ ਪ੍ਰਧਾਨ, ਨਾਨਕ ਰਸਨਾ ਗਾਈਆ। ਏਕਾ ਗੋਬਿੰਦ ਲੇਖ ਮਹਾਨ, ਵਾਹਿਗੁਰੂ ਫਤਹਿ ਗਜਾਈਆ। ਸਭ ਦਾ ਦਾਤਾ ਆਪ ਭਗਵਾਨ, ਜੁਗ ਜੁਗ ਖੇਲ ਖਿਲਾਈਆ। ਨੌ ਨੌ ਚਾਰ ਵੇਖ ਨਿਸ਼ਾਨ, ਕਲਜੁਗ ਵੱਜੀ ਸਚ ਵਧਾਈਆ। ਪ੍ਰਗਟ ਹੋ ਹਰਿ ਮਿਹਰਬਾਨ, ਨਿਹਕਲੰਕਾ ਨਾਉਂ ਰਖਾਈਆ। ਸਤਿਜੁਗ ਤ੍ਰੇਤਾ ਦੁਆਪਰ ਵਿਛੜੇ ਲਏ ਪਛਾਣ, ਜੁਗ ਜੁਗ ਆਪਣਾ ਮੇਲ ਮਿਲਾਈਆ। ਆਤਮ ਅੰਤਰ ਬ੍ਰਹਮ ਗਿਆਨ, ਏਕਾ ਬੂਝ ਬੁਝਾਈਆ। ਏਕਾ ਦਰਸ ਸ੍ਰੀ ਭਗਵਾਨ, ਏਕਾ ਰੰਗ ਰੰਗਾਈਆ। ਏਕਾ ਅੰਮ੍ਰਿਤ ਪੀਣ ਖਾਣ, ਤ੍ਰਿਸ਼ਨਾ ਭੁੱਖ ਮਿਟਾਈਆ। ਸੋਹੰ ਢੋਲਾ ਸਾਰੇ ਗਾਣ, ਨੌ ਖੰਡ ਮਿਲੇ ਵਧਾਈਆ। ਸੱਤਾਂ ਦੀਪਾਂ ਸਾਚੀ ਆਣ, ਹਰਿ ਸਾਚਾ ਆਪ ਰਖਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰਨ ਧਿਆਨ, ਭਗਵਨ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸ਼ਬਦੀ ਨਾਦ ਵਜਾਈਆ। ਸ਼ਬਦ ਨਾਦ ਹਰਿ ਵੱਜਿਆ, ਏਕਾ ਨਾਮ ਜੈਕਾਰ। ਸਤਿਗੁਰ ਪੂਰਾ ਲੋਕਮਾਤ ਹਰਿ ਗੱਜਿਆ, ਨਿਹਕਲੰਕੀ ਜਾਮਾ ਧਾਰ। ਜੋ ਘੜਿਆ ਸੋ ਭੱਜਿਆ, ਥਿਰ ਰਹੇ ਨਾ ਕੋਇ ਸੰਸਾਰ। ਜਨ ਭਗਤਾਂ ਰੱਖੇ ਲੱਜਿਆ, ਆਪ ਆਪਣੀ ਕਿਰਪਾ ਧਾਰ। ਪ੍ਰਗਟ ਹੋਇਆ ਦੇਸ ਮਾਝਿਆ, ਸੰਬਲ ਨਗਰੀ ਧਾਮ ਨਿਆਰ। ਆਪੇ ਜਾਣੇ ਆਪਣਾ ਕਾਜਿਆ, ਲੇਖਾ ਲਿਖੇ ਨਾ ਕੋਈ ਅਪਾਰ। ਸ਼ਾਹੋ ਭੂਪ ਵਡ ਰਾਜਨ ਰਾਜਿਆ, ਫੜੇ ਸ਼ਬਦ ਤੇਜ ਕਟਾਰ। ਗੁਰਮੁਖਾਂ ਮਾਰੇ ਵਾਜਿਆ, ਮਨਮੁੱਖ ਸੁੱਤੇ ਪੈਰ ਪਸਾਰ। ਸੰਮਤ ਸੋਲਾਂ ਚਲਾਇਆ ਸਚ ਜਹਾਜਿਆ, ਸਤਾਰਾਂ ਹਾੜੀ ਹਰਿ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਕਰਾਏ ਸਚ ਸ਼ਿੰਗਾਰ। ਉਠ ਸਿਖ ਕਰ ਸਚ ਸ਼ੰਗਾਰਾ, ਹਰਿ ਸਾਚੇ ਬਣਤ ਬਣਾਈਆ। ਸੋਹੰ ਨਾਮ ਕੱਜਲ ਧਾਰਾ, ਤੇਰੇ ਹੱਥ ਫੜਾਈਆ। ਪ੍ਰੇਮ ਮਹਿੰਦੀ ਰੰਗ ਅਪਾਰਾ, ਤੇਰਾ ਤੈਨੂੰ ਦਏ ਚੜ੍ਹਾਈਆ। ਦਿਸ਼ਾ ਲਹਿੰਦੀ ਖੇਲ ਅਪਾਰਾ, ਆਪ ਆਪਣਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਖ ਵਖਾਈਆ। ਆਪੇ ਵੇਖੇ ਆਪੇ ਪੇਖੇ, ਹਰਿ ਵੱਡਾ ਵਡ ਵਡਿਆਈਆ। ਆਪੇ ਲਿਖਿਆ ਲਿਖੇ ਲੇਖੇ, ਆਪੇ ਦਏ ਮਿਟਾਈਆ। ਆਪੇ ਦਾਤਾ ਦਸ ਦਸਮੇਸ਼ੇ, ਦਰ ਦਰਵੇਸ਼ ਆਪ ਹੋ ਜਾਈਆ। ਆਪ ਨਰਾਇਣ ਨਰ ਨਰੇਸ਼ੇ, ਨਿਰਗੁਣ ਨੂਰ ਆਪ ਰੁਸ਼ਨਾਈਆ। ਆਪੇ ਮੁੱਛ ਦਾੜ੍ਹੀ ਰੱਖੇ ਕੇਸੇ, ਆਪੇ ਮੂੰਡ ਮੁੰਡਾਈਆ। ਆਪੇ ਧਾਰਨਹਾਰਾ ਭੇਸੇ, ਕਲਜੁਗ ਅੰਤਮ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਤੇਰੀ ਕਰੀ ਨਾਮ ਕੁੜਮਾਈਆ।
ਨਾਮ ਕੁੜਮਾਈ ਜੁੜਿਆ ਨਾਤਾ, ਹਰਿ ਸਾਚੇ ਜੋੜ ਜੁੜਾਇਆ। ਵਰ ਘਰ ਪਾਇਆ ਪੁਰਖ ਬਿਧਾਤਾ, ਵਿਛੜ ਕਦੇ ਨਾ ਜਾਇਆ। ਮਿਟੇ ਰੈਣ ਅੰਧੇਰੀ ਰਾਤਾ, ਸਾਚਾ ਚੰਨ ਚੜ੍ਹਾਇਆ। ਦੇਵਣਹਾਰਾ ਸਾਚੀ ਦਾਤਾ, ਏਕਾ ਵਸਤ ਝੋਲੀ ਪਾਇਆ। ਮੇਲ ਮਿਲਾਵਾ ਭੈਣ ਭਰਾਤਾ, ਭੈਣਾਂ ਭਈਆ ਵੇਖ ਵਖਾਇਆ। ਦੇਵਣਹਾਰਾ ਸਾਚੀ ਗਾਥਾ, ਸੋਹੰ ਨਾਮ ਰਿਹਾ ਜਪਾਇਆ। ਚਲਾਵਣਹਾਰਾ ਸੱਚਾ ਰਾਥਾ, ਹਰਿਜਨ ਰਥ ਰਿਹਾ ਚਲਾਇਆ। ਖੇਲਣਹਾਰਾ ਤ੍ਰਲੋਕੀ ਨਾਥਾ, ਨਾਥ ਅਨਾਥਾਂ ਹੋਏ ਸਹਾਇਆ। ਚੌਦਾਂ ਰਤਨਾਂ ਆਪੇ ਮਾਥਾ, ਮਥਣਹਾਰ ਭੇਵ ਨਾ ਆਇਆ। ਸੱਤ ਸਰੋਵਰ ਮਾਰੇ ਠਾਠਾ, ਸਾਗਰ ਸਾਗਰਾਂ ਵਿਚ ਟਿਕਾਇਆ। ਧਰਨੀ ਧਰਤ ਧਵਲ ਫਿਰੇ ਨਾਠਾ, ਪੰਜ ਤੱਤ ਵੇਖ ਵਖਾਇਆ। ਤ੍ਰੈਗੁਣ ਪੂਰਾ ਘਾਟਾ, ਅੰਤਮ ਦਏ ਕਰਾਇਆ। ਸਤਿਜੁਗ ਸਾਚੇ ਸਾਚੀ ਵਾਟਾ, ਸਾਚਾ ਮਾਰਗ ਲਾਇਆ। ਏਕਾ ਬਸਤਰ ਏਕਾ ਖਾਟਾ, ਏਕਾ ਸੇਜ ਹੰਢਾਇਆ। ਏਕਾ ਜੋਤੀ ਏਕਾ ਲਾਟਾ, ਏਕਾ ਧੂਪ ਧੁਖਾਇਆ। ਵਸਣਹਾਰਾ ਕਾਇਆ ਮਾਟਾ, ਗੁਰਮੁਖ ਸਾਚੇ ਲਏ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਦੇਵੇ ਵਰ, ਸੰਮਤ ਸੋਲਾਂ ਘਾੜਣ ਘੜ, ਗੁਰਮੁਖਾਂ ਅੰਦਰ ਜਾਏ ਵੜ, ਨਾ ਕੋਈ ਸਕੇ ਬਾਹਿਰ ਕਢਾਇਆ। ਗੁਰਮੁਖਾਂ ਅੰਦਰ ਆਪੇ ਵੜਨਾ, ਆਪਣੀ ਜੋਤ ਜਗਾਈਆ। ਅਗਨੀ ਹਵਨ ਕਦੇ ਨਾ ਸੜਨਾ, ਨਾ ਮਰੇ ਨਾ ਜਾਈਆ। ਨਾ ਕੋਈ ਸੀਸ ਨਾ ਕੋਈ ਧੜਨਾ, ਮਾਟੀ ਗੋਰ ਨਾ ਕੋਈ ਦਬਾਈਆ। ਜਲ ਧਾਰਾ ਕਦੇ ਨਾ ਹੜਨਾ, ਡੂੰਘੀ ਧਾਰ ਨਾ ਕੋਈ ਵਹਾਈਆ। ਜਗਤ ਵਿਦਿਆ ਅੱਖਰ ਕੋਇ ਨਾ ਪੜ੍ਹਨਾ, ਨਾ ਕਦੇ ਕੋਈ ਪੜ੍ਹਾਈਆ। ਹਰਿ ਸੰਗਤ ਫੜਾਏ ਆਪਣਾ ਲੜਨਾ, ਆਪ ਆਪਣੇ ਲੜ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਮਤ ਸਤਾਰਾਂ ਹਰਿ ਸੰਗਤ ਅੱਗੇ ਦਏ ਬਿਆਨ, ਆਪ ਆਪਣਾ ਭੇਵ ਖੁਲ੍ਹਾਈਆ। ਹਰਿਜਨ ਹਰਿ ਹਰਿ ਕੀਤਾ ਬੰਦ, ਬੰਦੀਖ਼ਾਨਾ ਇਕ ਰਖਾਇਆ। ਚਾਰ ਦੀਵਾਰ ਨਾ ਕੱਢੀ ਕੰਧ, ਛੱਪਰ ਛੰਨ ਨਾ ਕੋਈ ਸੁਹਾਈਆ। ਰਵ ਸਸ ਨਾ ਚਮਕਾਇਆ ਸੂਰਜ ਚੰਨ, ਮੰਡਲ ਮੰਡਪ ਨਾ ਕੋਈ ਵਖਾਇਆ। ਹੱਥੀਂ ਪੈਰੀਂ ਨਾ ਪਾਇਆ ਕੋਈ ਤੰਦ, ਏਕਾ ਬੰਧਨ ਪ੍ਰੇਮ ਵਖਾਇਆ। ਨਾਮ ਗਾਇਆ ਸੁਹਾਗੀ ਛੰਦ, ਸਤਿਗੁਰ ਪੂਰਾ ਸੁਣਨੇ ਆਇਆ। ਆਪੇ ਮੇਟੇ ਆਪਣੀ ਚਿੰਦ, ਸਗਲੀ ਚਿੰਦਾ ਦਏ ਮਿਟਾਇਆ। ਸਤਿਗੁਰ ਪੂਰਾ ਹਰਿ ਮਿਹਰਬਾਨ ਸਦ ਬਖ਼ਸ਼ਿੰਦ, ਹਰਿਜਨ ਸਾਚੇ ਲਏ ਤਰਾਇਆ। ਆਪ ਬਣਾਏ ਆਪਣੀ ਬਿੰਦ, ਨਾਰੀ ਸੁੱਤ ਆਪ ਉਪਜਾਇਆ। ਗਹਿਰ ਗੰਭੀਰ ਗੁਣੀ ਗਹਿੰਦ, ਵਡ ਦਾਤਾ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਲਏ ਉਠਾਇਆ। ਉਠ ਜਾਗ ਸੱਜਣ ਮੀਤੜੇ, ਹਰਿ ਸਾਜਣ ਅਵਾਜ਼ ਲਗਾਈਆ। ਰੰਗਣ ਆਇਆ ਕਾਇਆ ਚੋਲੀ ਚੀਥੜੇ, ਨਾਮ ਲਲਾਰੀ ਇਕ ਵਖਾਈਆ। ਵਸੇ ਧਾਮ ਇਕ ਅਨਡੀਠੜੇ, ਦਿਸ ਕਿਸੇ ਨਾ ਆਈਆ। ਪੂਰੇ ਕਰੇ ਕੌਲ ਕੀਤੜੇ, ਗੁਰ ਗੋਬਿੰਦ ਦਏ ਗਵਾਹੀਆ। ਮਿੱਠੇ ਕਰੇ ਕਾਇਆ ਕੌੜੇ ਰੀਠੜੇ, ਗੁਰ ਨਾਨਕ ਮਤ ਸਮਝਾਈਆ। ਜਿਸ ਜਨ ਵਸਿਆ ਹਰਿ ਹਰਿ ਚੀਤੜੇ, ਚਿਤ ਵਿਤ ਠਗੌਰੀ ਕੋਇ ਨਾ ਪਾਈਆ। ਕਿਸੇ ਹੱਥ ਨਾ ਆਏ ਮੰਦਰ ਗੁਰੂਦੁਵਾਰ ਮਸੀਤੜੇ, ਘਰ ਘਰ ਵਿਚ ਬੈਠਾ ਆਸਣ ਲਾਈਆ। ਪਾਰਬ੍ਰਹਮ ਪਤਿਤ ਪੁਨੀਤੜੇ, ਪਤਿਤ ਪਾਪੀ ਲਏ ਤਰਾਈਆ। ਹਰਿ ਸੰਗਤ ਗਾਓ ਸੁਹਾਗੀ ਗੀਤੜੇ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੱਡੀ ਵਡਿਆਈਆ। ਮਾਨਸ ਜਨਮ ਗੁਰਸਿਖਾਂ ਜੀਤੜੇ, ਹਾੜ ਸਤਾਰਾਂ ਜਿਸ ਜਨ ਖ਼ੁਸ਼ੀ ਮਨਾਈਆ। ਮਨਮੁੱਖਾਂ ਲਬ ਮਾਇਆ ਰੰਗੇ ਚੀਥੜੇ, ਰਸਨਾ ਹੋਏ ਹਲਕਾਈਆ। ਛੱਤੀ ਜੁਗ ਪਿਛਲੇ ਬੀਤੜੇ, ਨੌ ਸੌ ਚੁਰਾਨਵਾਂ ਚੌਕੜੀ ਦਏ ਦੁਹਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰੋੜ ਤੇਤੀਸਾ ਦੁਵਾਰੇ ਖਾਲੀ ਕੀਤੜੇ, ਧਰੂ ਆਪਣੀ ਗੋਦ ਉਠਾਈਆ। ਗੁਰਮੁਖ ਸਾਚੇ ਸੱਜਣ ਮੀਤੜੇ, ਲੋਆਂ ਪੁਰੀਆਂ ਆਪ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਸੋਲਾਂ ਹਾੜ ਸਤਾਰਾਂ ਦੋ ਜਹਾਨਾਂ ਦਏ ਵਡਿਆਈਆ। ਦੋ ਜਹਾਨਾਂ ਵਡ ਵੱਡਾ ਦਿਨ, ਹਰਿ ਲੋਕਮਾਤ ਜਣਾਇਆ। ਚਾਰ ਜੁਗਾਂ ਲੇਖਾ ਦੇਵੇ ਗਿਣ ਗਿਣ, ਗੁਰਮੁਖ ਤੇਰੀ ਬਾਕੀ ਰਹੇ ਨਾ ਰਾਇਆ। ਪਾਰ ਕਰਾਏ ਲੋਕ ਤੀਨ, ਮੰਡਲ ਮੰਡਪ ਤੇਰੇ ਚਰਨਾਂ ਹੇਠ ਦਬਾਇਆ। ਦਰਸ ਦਿਖਾਏ ਪ੍ਰਗਟ ਹੋਏ ਜਿਸ ਜਨ, ਜੋਤੀ ਜਾਮਾ ਭੇਖ ਵਟਾਇਆ। ਨੌ ਖੰਡ ਪ੍ਰਿਥਮੀ ਲੇਖਾ ਚੁਕਾਏ ਸਾਢੇ ਤਿੰਨ ਹੱਥ ਮਿਣ ਮਿਣ, ਭੁੱਲ ਰਹੇ ਨਾ ਰਾਇਆ। ਖੇਲੇ ਖੇਲ ਖਿਨ ਖਿਨ, ਭੈ ਭਿਆਨਕ ਰੂਪ ਵਟਾਇਆ। ਸ੍ਰਿਸ਼ਟੀ ਤੇਰਾ ਲੇਖਾ ਚੁੱਕੇ ਤਿੰਨ ਦਿਨ, ਤ੍ਰੈਗੁਣ ਅਗਨੀ ਤੱਤ ਜਲਾਇਆ। ਆਪਣੀ ਹੱਥੀਂ ਚਿਖਾ ਦੇਵੇ ਚਿੰਨ, ਜੋਤੀ ਲੰਬੂ ਏਕਾ ਲਾਇਆ। ਗੁਰਸਿਖ ਤੇਰਾ ਨਜ਼ਰੀ ਆਵੇ ਏਕਾ ਚਿੰਨ, ਉਪਰ ਸੋਹੰ ਲੇਖ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੋਲਾਂ ਹਾੜ ਸਤਾਰਾਂ ਹਰਿ ਸੰਗਤ ਕਰੇ ਸਚ ਪਿਆਰਾ, ਸਾਚਾ ਮੇਲੀ ਮੇਲ ਮਿਲਾਇਆ। ਹਰਿ ਸੰਗਤ ਸਾਚਾ ਮੀਤੜਾ, ਪਾਇਆ ਪੁਰਖ ਅਪਾਰ। ਸਤਿਜੁਗ ਸਾਚੀ ਚਲੀ ਰੀਤੜਾ, ਸੋਹੰ ਗਾਵਣਾ ਵਾਰੋ ਵਾਰ। ਸਾਚਾ ਮੰਦਰ ਇਕ ਮਸੀਤੜਾ, ਕਾਇਆ ਹਰਿ ਮੰਦਰ ਹੋਏ ਉਜਿਆਰ। ਰੰਗਣਹਾਰ ਚੋਲੀ ਚੀਥੜਾ, ਚਾੜ੍ਹੇ ਰੰਗ ਨੌ ਦੁਵਾਰ। ਆਦਿ ਜੁਗਾਦੀ ਠੰਡਾ ਸੀਤੜਾ, ਸਤਿ ਸਤਿ ਵਰਤੇ ਵਿਚ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਗਤ ਦਰ ਤੇਰੇ ਹਰਿ ਬਣਿਆ ਆਪ ਭਿਖਾਰ। ਹਰਿ ਭਿਖਾਰੀ ਦਰ ਦਰਵੇਸ਼, ਹਰਿ ਸੰਗਤ ਮਾਲ ਖ਼ਜ਼ਾਨਿਆਂ। ਮੰਗੇ ਮੰਗ ਨਰ ਨਰੇਸ਼, ਹਰਿ ਸੰਗਤ ਕਰੇ ਪਰਵਾਨਿਆ। ਸੋਹੰ ਸ਼ਬਦ ਸਚ ਸੰਦੇਸ਼, ਆਦਿ ਜੁਗਾਦੀ ਸਾਚੀ ਬਾਣੀਆ। ਪਰਮ ਪੁਰਖ ਰਹੇ ਹਮੇਸ਼, ਗੁਰ ਪੀਰ ਸਾਧ ਸੰਤ ਭੇਜੇ ਆਪਣੀ ਆਪ ਨਿਸ਼ਾਨੀਆ। ਨੌ ਨੌ ਚਾਰ ਨਾ ਚਲੇ ਕਿਸੇ ਪੇਸ਼, ਖਾਣੀ ਬਾਣੀ ਹੋਏ ਹੈਰਾਨਿਆ। ਪੁਰਖ ਅਬਿਨਾਸ਼ੀ ਆਪੇ ਆਪਣੀ ਰੇਖਾ ਲਏ ਵੇਖ, ਆਪੇ ਕਰੇ ਆਪਣੀ ਆਪ ਕੁਰਬਾਨੀਆ। ਲੱਖ ਚੁਰਾਸੀ ਮੇਟੇ ਰੇਖ, ਨਾ ਦਿਸੇ ਜਗਤ ਨਿਸ਼ਾਨੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸ਼ਾਹ ਸੁਲਤਾਨਿਆ। ਸ਼ਾਹ ਸੁਲਤਾਨ ਸੱਚਾ ਹਰਿ ਭੂਪ, ਸਾਚੇ ਤਖ਼ਤ ਬਰਾਜਿਆ। ਸਤਿ ਸਰੂਪੀ ਰੰਗ ਅਨੂਪ, ਪ੍ਰਗਟ ਹੋਇਆ ਦੇਸ ਮਾਝਿਆ। ਫਿਰੇ ਦਰੋਹੀ ਚਾਰੇ ਕੂਟ, ਦਹਿ ਦਿਸ਼ਾ ਫਿਰੇ ਭਾਜਿਆ। ਮੇਟ ਮਿਟਾਏ ਜੂਠ ਝੂਠ, ਜਨ ਭਗਤਾਂ ਰੱਖੇ ਲਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਇਕ ਵਜਾਏ ਸਾਚਾ ਵਾਜਿਆ। ਸਾਚਾ ਵਾਜਾ ਅਨਹਦ ਢੋਲ, ਮਰਦੰਗਾ ਆਪ ਵਜਾਈਆ। ਨਿਸ਼ਅੱਖਰ ਵੱਖਰ ਆਪੇ ਬੋਲ, ਆਪੇ ਰਿਹਾ ਗਾਈਆ। ਤੋਲ ਤੁਲਾਏ ਆਪਣੇ ਤੋਲ, ਆਪਣਾ ਕੰਡਾ ਹੱਥ ਉਠਾਈਆ। ਹਰਿ ਸੰਗਤ ਤੇਰੇ ਨਾਲ ਮਾਰੇ ਕੋਈ ਨਾ ਰੋਲ, ਤੇਰੀ ਵਾਸਨਾ ਤੇਰੇ ਵਿਚ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਵਣਜ ਵਣਜ ਵਾਪਾਰਾ, ਕਰੇ ਕਰਾਏ ਆਪ ਨਿਰੰਕਾਰਾ, ਦੂਸਰ ਕੋਈ ਨਾ ਸੰਗ ਰਖਾਈਆ। ਨਾ ਕੋਈ ਦੂਸਰ ਨਾ ਕੋਈ ਦੂਆ, ਦੂਈ ਦਵੈਤੀ ਨਾ ਵੇਖ ਵਖਾਇੰਦਾ। ਆਦਿ ਜੁਗਾਦੀ ਨਵਾਂ ਨਰੋਆ, ਏਕੰਕਾਰਾ ਆਪ ਅਖਵਾਇੰਦਾ। ਸੋ ਪੁਰਖ ਪੁਰਖ ਆਪੇ ਹੋਇਆ ਹੰ, ਬ੍ਰਹਮ ਆਪ ਅਖਵਾਇੰਦਾ। ਸ਼ਬਦ ਅਨਾਦੀ ਆਪੇ ਢੋਆ, ਆਪੇ ਗੀਤ ਅਲਾਇੰਦਾ। ਅੰਦਰ ਮੰਦਰ ਆਪੇ ਬੋਆ, ਫੁਲ ਫੁਲਵਾੜੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਤੇਰਾ ਮੁੱਲ, ਫੁਲ ਫੁਲਵਾੜੀ ਗਈ ਫੁੱਲ, ਪਤ ਡਾਲੀ ਫੋਲ ਫੁਲਾਇੰਦਾ। ਫੁੱਲ ਮੌਲਿਆ ਫੁਲਵਾੜਿਆ, ਵੇਖੇ ਰੁੱਤ ਬਸੰਤ। ਹੋਏ ਖ਼ੁਸ਼ੀ ਬਹੱਤਰ ਨਾੜਿਆ, ਹਰਿਜਨ ਮਿਲਿਆ ਹਰਿ ਹਰਿ ਕੰਤ। ਧੰਨ ਸੁਭਾਗ ਸਤਾਰਾਂ ਹਾੜਿਆ, ਰਸਨਾ ਜਿਹਵਾ ਮਣੀਆ ਮੰਤ। ਦਰ ਘਰ ਵੇਖਿਆ ਇਕ ਅਖਾੜਿਆ, ਜਗੇ ਜੋਤ ਸ੍ਰੀ ਭਗਵੰਤ। ਲੱਖ ਚੁਰਾਸੀ ਆਪ ਚਬਾਏ ਆਪਣੀ ਦਾੜਿਆ, ਕਲਜੁਗ ਮਾਇਆ ਪਾਏ ਬੇਅੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਉਪਜਾਏ ਸਾਚੇ ਸੰਤ। ਸੰਤ ਦੁਲਾਰਾ ਹਰਿ ਗੋਬਿੰਦ, ਹਰਿ ਹਰਿ ਵਿਚ ਆਪ ਸਮਾਇਆ। ਸਤਿਗੁਰ ਪੂਰਾ ਮੇਟਣਹਾਰਾ ਚਿੰਦ, ਚਿੰਤਾ ਚਿਖਾ ਦਏ ਗਵਾਇਆ। ਮਨਮੁੱਖ ਲਗਾਏ ਆਪਣੀ ਨਿੰਦ, ਨਿੰਦਕ ਨਿੰਦਿਆ ਮੁਖ ਭਰਾਇਆ। ਗੁਰਮੁਖਾਂ ਆਤਮ ਧਾਰ ਵਹਾਏ ਸਾਗਰ ਸਿੰਧ, ਅੰਮ੍ਰਿਤ ਤਾਲ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਤੇਰਾ ਹੋਏ ਆਪ ਸਹਾਇਆ। ਆਪ ਸਹਾਈ ਲਜਪਤ ਰਾਖਾ, ਵੇਖੇ ਦੋ ਜਹਾਨਾ। ਸਤਿਗੁਰ ਪੂਰਾ ਸੱਜਣ ਸਾਚਾ, ਖੇਲੇ ਖੇਲ ਮਹਾਨਾ। ਕਰਤਾ ਕੀਮਤ ਪਾਏ ਅਲੱਖਣਾ ਅਲਾਖਾ, ਲੱਖ ਕੌੜੀ ਨਾ ਕੋਈ ਚੁਕਾਨਾ। ਆਪ ਸੁਣਾਏ ਆਪਣੀ ਗਾਥਾ, ਸੋਹੰ ਧੁਰ ਫ਼ਰਮਾਣਾ। ਲੇਖੇ ਲੱਗੇ ਚਰਨ ਛੁਹਾਇਆ ਮਸਤਕ ਮਾਥਾ, ਆਵਣ ਜਾਵਣ ਚੁੱਕੇ ਕਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਪ੍ਰਗਟ ਹੋਏ ਸ੍ਰੀ ਭਗਵਾਨਾ। ਸ੍ਰੀ ਭਗਵਾਨ ਕਲਗੀ ਧਰ, ਧਰ ਧਰਨੀ ਜੋਤ ਜਗਾਈਆ। ਪੁਰਖ ਅਬਿਨਾਸ਼ੀ ਕਰਨੀ ਕਰਤਾ ਕਰ, ਆਪਣੀ ਕਰਨੀ ਰਿਹਾ ਕਮਾਈਆ। ਆਦਿ ਜੁਗਾਦੀ ਵਰਨੀ ਵਰਨ, ਬਰਨ ਵਰਨ ਨਾ ਕੋਈ ਰਖਾਈਆ। ਸ਼ਬਦ ਸ਼ਬਦੀ ਸਾਚੀ ਸਰਨ, ਲੱਖ ਚੁਰਾਸੀ ਮਤ ਸਮਝਾਈਆ। ਗੁਰ ਗੁਰ ਅੱਖਰ ਏਕਾ ਪੜ੍ਹਨ, ਹਰਿ ਹਰਿ ਨਾਮ ਪੜ੍ਹਾਈਆ। ਸਾਚੇ ਮੰਦਰ ਆਪੇ ਵੜਨ, ਆਪਣਾ ਕੁੰਡਾ ਆਪੇ ਲਾਹੀਆ। ਤ੍ਰੈਗੁਣ ਅਗਨੀ ਮੂਲ ਨਾ ਸੜਨ, ਅਗਨੀ ਤੇਜ ਨਾ ਕੋਈ ਸੜਾਈਆ। ਸਤਿਗੁਰ ਪੂਰੇ ਜੋ ਜਨ ਲੜ ਫੜਨ, ਆਰ ਪਾਰ ਕਿਨਾਰਾ ਬਿਆਸ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਸਾਚੇ ਵੇਖ ਵਖਾਈਆ। ਗਾਇਆ ਢੋਲਾ ਆਦਿ ਨਿਰੰਜਣਾ, ਇਕ ਇਕੱਲਾ ਏਕੰਕਾਰ। ਹਰਿ ਸੰਗਤ ਮੇਲਾ ਸਾਚੇ ਸੱਜਣਾ, ਸੁਹਾਇਆ ਬੰਕ ਦੁਵਾਰ। ਚਰਨ ਧੂੜ ਕਰਾਏ ਸਾਚਾ ਮੱਜਣਾ, ਆਪ ਆਪਣੀ ਕਿਰਪਾ ਧਾਰ। ਕਲਜੁਗ ਅੰਤਮ ਪਰਦਾ ਕੱਜਣਾ, ਸੰਮਤ ਸੋਲਾਂ ਰਿਹਾ ਪੁਕਾਰ। ਹਾੜ ਸਤਾਰਾਂ ਜੋ ਘੜਿਆ ਸੋ ਭੱਜਣਾ, ਥਿਰ ਰਹੇ ਨਾ ਵਿਚ ਸੰਸਾਰ। ਗੁਰਸਿਖ ਰੱਖੇ ਤੇਰੀ ਲੱਜਣਾ, ਪ੍ਰਗਟ ਹੋਇਆ ਨਿਹਕਲੰਕ ਨਰਾਇਣ ਨਰ ਅਵਤਾਰ। ਮਦਿਰਾ ਮਾਸ ਸਭ ਨੇ ਤਜਣਾ, ਮਿਲੇ ਮੇਲ ਪਰਵਰਦਿਗਾਰ। ਸ਼ਬਦ ਅਨਾਦੀ ਅਨਹਦ ਤਾਲ ਵੱਜਣਾ, ਆਪ ਵਜਾਏ ਸੱਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਾਏ ਪਾਰ। ਪਾਰ ਕਰਿੰਦੜਾ ਪੁਰਖ ਸੁਲਤਾਨ, ਸਤਿ ਪੁਰਖ ਅਖਵਾਇਆ। ਗਾਵਤ ਗਾਏ ਜੀਵ ਜਹਾਨ, ਜੀਵਣ ਜੁਗਤ ਨਾ ਕੋਇ ਵਿਖਾਇਆ। ਸਤਿਗੁਰ ਪੂਰਾ ਹੋ ਮਿਹਰਵਾਨ, ਏਕਾ ਸ਼ਬਦ ਦਏ ਸੁਣਾਇਆ। ਦੇਵਣਹਾਰਾ ਆਤਮ ਦਾਨ, ਬ੍ਰਹਮ ਗਿਆਨ ਇਕ ਦ੍ਰਿੜਾਇਆ। ਧੁਨ ਅਨਾਦੀ ਰਾਗ ਸਾਚੇ ਕਾਨ, ਬ੍ਰਹਮ ਬ੍ਰਹਿਮਾਦੀ ਆਪ ਅਲ੍ਹਾਇਆ। ਸਾਢੇ ਤਿੰਨ ਹੱਥ ਮੰਦਰ ਵੇਖ ਮਕਾਨ, ਉਚ ਮਹੱਲ ਅਟੱਲ ਸੁਹਾਇਆ। ਨੌ ਦੁਵਾਰੇ ਜਗਤ ਦੁਕਾਨ, ਦਸਵਾਂ ਆਪਣੇ ਹੱਥ ਰਖਾਇਆ। ਜੁਗ ਜੁਗ ਜਨ ਭਗਤਾਂ ਕਰੇ ਮਾਤ ਪਛਾਣ, ਆਪ ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਦਏ ਕਰ, ਜਨ ਜਨਨੀ ਲੇਖੇ ਲਾਇਆ। ਜਨ ਜਨਨੀ ਜਨ ਜਾਣਿਆ, ਜਾਨਣਹਾਰ ਨਿਰੰਕਾਰਾ। ਲੱਖ ਚੁਰਾਸੀ ਪੁਣਿਆ ਛਾਣਿਆ, ਗੁਰਮੁਖ ਮਿਲਿਆ ਲਾਲ ਅਪਾਰਾ। ਹਰਿ ਸੰਗਤ ਕਰ ਪ੍ਰਵਾਨਿਆ, ਆਪ ਬਣਾਇਆ ਸੁੱਤ ਦੁਲਾਰਾ। ਦੇਵਣਹਾਰਾ ਧੁਰ ਫ਼ਰਮਾਣਿਆ, ਲਾਵਣਹਾਰਾ ਏਕਾ ਨਾਅਰਾ। ਗਾਵਣਹਾਰਾ ਸਾਚਾ ਗਾਣਿਆ, ਗਾਵਤ ਗਾਏ ਅਪਰ ਅਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜਨ ਭਗਤਾਂ ਭਰੇ ਨਾਮ ਭੰਡਾਰਾ। ਆਪਣੇ ਨੇਤਰ ਕਰੇ ਬੰਦ, ਗੁਰਮੁਖਾਂ ਨੈਣ ਖੁਲ੍ਹਾਈਆ। ਜਨ ਭਗਤਾਂ ਖ਼ੁਸ਼ੀ ਕਰਾਏ ਬੰਦ ਬੰਦ, ਬੰਦੀ ਛੋੜ ਵਡ ਵਡਿਆਈਆ। ਆਪ ਵਿਖਾਏ ਨਿਜਾ ਨੰਦ, ਪਰਮਾ ਨੰਦ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਆਪ ਉਠਾਈਆ। ਗੁਰਸਿਖ ਉਠ ਭਿੰਨੜੀ ਰੈਣ, ਨੇਤਰ ਨੈਣ ਉਘਾੜਿਆ। ਹਰਿਜਨ ਮੇਲਾ ਸਾਕ ਸੱਜਣ ਸੈਣ, ਹਾੜ ਸਤਾਰਾਂ ਖ਼ੁਸ਼ੀ ਮਨਾ ਰਿਹਾ। ਜੁਗਾਂ ਜੁਗਾਂ ਚੁਕਾਏ ਲਹਿਣ ਦੇਣ, ਜੁਗਾ ਜੁਗੰਤਰ ਪਾਵੇ ਸਾਰਿਆ। ਲੱਖ ਚੁਰਾਸੀ ਸਾਰੇ ਕਹਿਣ, ਦਿਸ ਨਾ ਆਏ ਵਿਚ ਸੰਸਾਰਿਆ। ਗੁਰਮੁਖ ਗੁਰਸਿਖ ਧਾਮ ਇਕੱਠੇ ਬਹਿਣ, ਸਤਿਗੁਰ ਸਾਚਾ ਬੰਕ ਸੁਹਾ ਲਿਆ। ਨਾਤਾ ਤੋੜੇ ਭਾਈ ਭੈਣ, ਗੁਰਮੁਖਾਂ ਮੇਲ ਮਿਲਾ ਰਿਹਾ। ਮਨਮੁਖਾਂ ਲੈਣ ਨਾ ਦੇਵੇ ਚੈਨ, ਨਾਮ ਖੰਡਾ ਇਕ ਚਮਕਾ ਰਿਹਾ। ਲਾੜੀ ਮੌਤ ਰਾਹ ਵੇਖੇ ਡੈਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਹੁਕਮ ਸੁਣਾ ਲਿਆ। ਹਰਿ ਸੰਗਤ ਉਠ ਉਠ ਜਾਗ, ਹਰਿ ਸੰਗਤ ਆਪ ਜਗਾਇੰਦਾ। ਸਚਖੰਡ ਦੁਵਾਰੇ ਲੱਗਾ ਭਾਗ, ਲੋਕਮਾਤ ਵੇਖ ਵਖਾਇੰਦਾ। ਹੰਸ ਬਣਾਏ ਫੜ ਫੜ ਕਾਗ, ਸੋਹੰ ਮਾਣਕ ਮੋਤੀ ਚੋਗ ਚੁਗਾਇੰਦਾ। ਦੀਪਕ ਜੋਤੀ ਜਗੇ ਚਰਾਗ, ਅਗਿਆਨ ਅੰਧੇਰ ਮਿਟਾਇੰਦਾ। ਦੁਰਮਤ ਮੈਲ ਧੋਵੇ ਦਾਗ, ਮਸਤਕ ਟਿੱਕਾ ਕਾਲੀ ਸ਼ਾਹੀ ਲਾਹਿੰਦਾ। ਮਾਇਆ ਡੱਸਨੀ ਨਾ ਡੱਸੇ ਨਾਗ, ਮਮਤਾ ਮੋਹ ਚੁਕਾਇੰਦਾ। ਦੋ ਜਹਾਨਾਂ ਪਕੜੇ ਵਾਗ, ਸਾਚਾ ਸੰਗ ਨਿਭਾਇੰਦਾ। ਜੋ ਜਨ ਸਰਨਾਈ ਗਿਆ ਲਾਗ, ਆਵਣ ਜਾਵਣ ਫੰਦ ਕਟਾਇੰਦਾ। ਤ੍ਰੈਗੁਣ ਮਾਇਆ ਨਾ ਲੱਗੇ ਆਗ, ਪੰਚ ਵਿਕਾਰਾ ਮੇਟ ਮਿਟਾਇੰਦਾ। ਆਪ ਉਪਜਾਏ ਸਾਚਾ ਰਾਗ, ਅਨਹਦ ਤਾਲ ਵਜਾਇੰਦਾ। ਚਰਨ ਧੂੜ ਕਰਾਏ ਮਜਨ ਮਾਘ, ਸਚ ਸਰੋਵਰ ਇਕ ਨੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੋਲਾਂ ਵੇਖ ਵਖਾਇੰਦਾ। ਹਰਿ ਸੰਗਤ ਉਠ ਬਲ ਧਾਰ, ਨੇਤਰ ਨੈਣ ਉਘਾੜਨਾ। ਪੁਰਖ ਅਬਿਨਾਸ਼ੀ ਦਰਸ ਅਪਾਰ, ਘਰ ਬੈਠਾ ਸਚ ਦੁਵਾਰਨਾ। ਮਿਲਿਆ ਮੇਲ ਵਿਚ ਸੰਸਾਰ, ਉਤਰਿਆ ਪਾਰ ਕਿਨਾਰਨਾ। ਪਾਇਆ ਵਰ ਕੰਤ ਭਤਾਰ, ਪਾਰਬ੍ਰਹਮ ਪੁਰਖ ਸੁਲਤਾਨਨਾ। ਸੋਭਾਵੰਤੀ ਹੋਈ ਨਾਰ, ਘਰ ਮੰਦਰ ਇਕ ਸੁਹਾਵਨਾ। ਪੀਆ ਪ੍ਰੀਤਮ ਕਰ ਪਿਆਰ, ਸਾਚਾ ਸਗਨ ਮਨਾਵਨਾ। ਆਤਮ ਸੇਜਾ ਰਹੀ ਸ਼ਿੰਗਾਰ, ਸਾਚਾ ਕੰਤ ਹੰਢਾਵਨਾ। ਅੰਤਮ ਵੇਖਣ ਆਇਆ ਕੰਨਿਆ ਕੁਵਾਰ, ਗੁਰਮੁਖ ਸਾਚੇ ਆਪ ਪ੍ਰਨਾਵਣਾ। ਹੋਏ ਨਾ ਦੁਹਾਗਣ ਵਿਚ ਸੰਸਾਰ, ਜਿਸ ਜਨ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰਸਨਾ ਗਾਵਣਾ। ਉਠ ਸਿਖ ਜਾਗ, ਪ੍ਰਭ ਸੰਗਤ ਮੇਲ ਮਿਲੰਨਿਆ। ਪ੍ਰਭ ਦੇਵਣ ਆਇਆ ਦਾਜ, ਨਾਮ ਭੰਡਾਰਾ ਖੋਲ੍ਹ ਰਖੰਨਿਆ। ਰੱਖਣਹਾਰਾ ਸਾਚੀ ਲਾਜ, ਲੋਕਮਾਤ ਫਿਰੇ ਭੰਨਿਆ। ਪ੍ਰਗਟ ਹੋਇਆ ਦੇਸ ਮਾਝ, ਆਪੇ ਮੇਲੇ ਚਿਰੀ ਵਿਛੁੰਨਿਆ। ਦੋ ਜਹਾਨਾਂ ਸਾਜਣ ਸਾਜ, ਸਤਿਗੁਰ ਪੂਰਾ ਖੇਲ ਖਿਲੰਨਿਆ। ਕਲਜੁਗ ਅੰਤਮ ਰਚਿਆ ਕਾਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਮੇਲ ਮਿਲੰਨਿਆ। ਹਰਿ ਸੰਗਤ ਉਠ ਨੇਤਰ ਖੋਲ੍ਹ, ਆਲਸ ਨਿੰਦਰਾ ਜਗਤ ਗਵਾਈਆ। ਸਤਿਗੁਰ ਸੱਜਣ ਆਇਆ ਕੋਲ, ਰੋਗ ਸੋਗ ਦਏ ਮਿਟਾਈਆ। ਸਤਿਗੁਰ ਪੂਰੇ ਅੱਗੇ ਆਪਣੇ ਦੁੱਖੜੇ ਫੋਲ, ਦੁੱਖ ਸੁੱਖ ਵਿਚ ਸਮਾਈਆ। ਆਪਣੀ fਜ਼ੰਦੜੀ ਆਪੇ ਘੋਲ, ਘੋਲੀ ਘੋਲ ਘੁਮਾਈਆ। ਆਪਣੀ ਰਸਨਾ ਆਪੇ ਬੋਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੱਡੀ ਵਡਿਆਈਆ। ਨਿਹਕਲੰਕ ਵਜਾਇਆ ਢੋਲ, ਤ੍ਰਲੋਕੀ ਰਿਹਾ ਉਠਾਈਆ। ਲੱਖ ਚੁਰਾਸੀ ਤੇਰਾ ਕੱਢੇ ਪੋਲ, ਪਰਦਾ ਉਹਲਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਰਿਹਾ ਜਗਾਈਆ। ਸੰਗਤ ਖੋਲ੍ਹ ਨੇਤਰ ਅੱਖ, ਨੈਣੀ ਨੈਣ ਉਘਾੜਿਆ। ਪਾਰਬ੍ਰਹਮ ਰੂਪ ਪ੍ਰਤੱਖ, ਸਚ ਸਿੰਘਾਸਣ ਜੋਤ ਨਿਰੰਕਾਰਿਆ। ਕਰਨਹਾਰਾ ਕੱਖੋਂ ਲੱਖ, ਲੱਖੋਂ ਕੱਖ ਆਪ ਬਣਾ ਰਿਹਾ। ਖ਼ਾਲੀ ਕਰੇ ਭਾਂਡੇ ਸਖ, ਆਪ ਆਪਣਾ ਖੇਲ ਖਿਲਾ ਰਿਹਾ। ਹਰਿ ਸੰਗਤ ਲੱਖ ਚੁਰਾਸੀ ਵਿਚੋਂ ਕਰੇ ਵੱਖ, ਚਾਰ ਵਰਨ ਨਾ ਕੋਈ ਵਿਚਾਰਿਆ। ਸਤਿਜੁਗ ਸਾਚਾ ਮਾਰਗ ਦੱਸ, ਆਪੇ ਜਾਣੇ ਆਪਣੀ ਕਾਰਿਆ। ਦੋ ਜਹਾਨੀ ਰੱਖੇ ਪਤ, ਪਤ ਪਤਵੰਤਾ ਮੀਤ ਮੁਰਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਨਾਮ ਅਧਾਰਿਆ। ਹਰਿ ਸੰਗਤ ਲਏ ਅੰਗੜਾਈ, ਹਰਿ ਸਾਚੇ ਖੇਲ ਖਿਲਾਇਆ । ਏਕਾ ਨਾਮ ਸ਼ਬਦ ਕੁੜਮਾਈ, ਹਰਿ ਨਾਮਾ ਵਣਜ ਵਿਖਾਇਆ। ਰਸਨਾ ਗੌਣਾ ਚਾਈਂ ਚਾਈਂ, ਚਾਓ ਘਨੇਰਾ ਏਕਾ ਪਾਇਆ। ਮੰਗਲ ਗਾਓ ਸਹਿਜ ਸਭਾਈ, ਜਗਤ ਵਿਛੋੜਾ ਦਏ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਰਿਹਾ ਉਠਾਇਆ। ਉਠਿਆ ਹਰਿਜਨ ਸੱਚਾ ਮੀਤਾ, ਹਰਿ ਸੰਗਤ ਸੰਗ ਨਿਭਾਇਆ। ਨਜ਼ਰੀ ਆਇਆ ਇਕ ਅਤੀਤਾ, ਠਾਂਡਾ ਸੀਤਾ ਦਰਸ਼ਨ ਪਾਇਆ। ਨਾਮ ਸੁਣਾਈ ਸਾਚੀ ਗੀਤਾ, ਏਕਾ ਗਿਆਨ ਦ੍ਰਿੜਾਇਆ। ਸ਼ਬਦ ਵਖਾਏ ਇਕ ਅਨਡੀਠਾ, ਏਕਾ ਅੱਖਰ ਸਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੋਲਾਂ ਸੋ ਪੁਰਖ ਨਿਰੰਜਣ ਸਵਾਧਾਨ ਵਿਚ ਜਹਾਨ ਨੌ ਨੌ ਆਪੇ ਹੋਇਆ। ਨੌ ਰੰਗ ਨੌ ਅੰਤਰਾ, ਨੌ ਨੌ ਖੇਲ ਅਪਾਰ। ਚਾਰ ਜੁਗ ਵੇਖੇ ਸੱਥਰਾ, ਸੱਥਰ ਲਾਹੇ ਸਰਬ ਸੰਸਾਰ। ਬਜ਼ਰ ਕਪਾਟੀ ਲੱਗਾ ਪੱਥਰਾ, ਅੰਦਰ ਮੰਦਰ ਬੰਦ ਕਿਵਾੜ। ਗੁਰਮੁਖ ਵਿਰਲਾ ਹੋਇਆ ਵੱਖਰਾ, ਜਿਸ ਜਨ ਕਿਰਪਾ ਕਰੀ ਆਪ ਕਰਤਾਰ। ਲੱਭਦੇ ਫਿਰਦੇ ਗੋਕਲ ਮਥਰਾ, ਘਰ ਬੈਠਾ ਕਾਹਨ ਮੁਰਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਕਰੇ ਪਿਆਰ। ਘਰ ਬੈਠਾ ਸੱਚਾ ਪਾਤਸ਼ਾਹ, ਪਰਮ ਪੁਰਖ ਸੁਲਤਾਨ। ਦੋ ਜਹਾਨਾਂ ਸਚ ਮਲਾਹ, ਵਸਿਆ ਉਚ ਮਕਾਨ। ਫੜ ਫੜ ਆਪੇ ਪਾਏ ਰਾਹ, ਏਕਾ ਵੇਖੇ ਸ੍ਰੀ ਭਗਵਾਨ। ਆਪ ਜਪਾਏ ਆਪਣਾ ਨਾਂ, ਆਪੇ ਦੇਵੇ ਦਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਹੋਇਆ ਮਿਹਰਬਾਨ। ਹਰਿ ਸੰਗਤ ਬਾਲ ਨਿਧਾਨਿਆ, ਬਾਲੀ ਬੁੱਧ ਨਿਧਾਨ। ਸਤਿਗੁਰ ਪੂਰਾ ਹੋਏ ਮਿਹਰਬਾਨਿਆ, ਦੇਵੇ ਨਾਮ ਨਿਧਾਨ। ਧਰਮ ਝੁਲਾਏ ਇਕ ਨਿਸ਼ਾਨਿਆ, ਧਰਮੀ ਧਰਮ ਧਰਮ ਨਿਸ਼ਾਨ। ਅਨਹਦ ਸੁਣਾਏ ਸਾਚੀ ਬਾਣੀਆ, ਆਤਮ ਅੰਤਰ ਹੋ ਪ੍ਰਧਾਨ। ਤੀਰ ਨਿਸ਼ਾਨਾ ਮਾਰੇ ਕਾਨੀਆ, ਅਨਿਯਾਲਾ ਤੀਰ ਇਕ ਮਹਾਨ। ਆਪੇ ਹੋਏ ਜਾਣੀ ਜਾਣਿਆ, ਹਰਿ ਸੰਗਤ ਕਰ ਪ੍ਰਵਾਨ। ਲੇਖਾ ਚੁੱਕੇ ਚਾਰੇ ਖਾਣੀਆ, ਚਾਰੇ ਬਾਣੀ ਪਦ ਨਿਰਬਾਣ। ਸਤਿਗੁਰ ਮਿਲਿਆ ਸਾਚਾ ਹਾਣੀਆ, ਛੁੱਟਿਆ ਆਵਣ ਜਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵੇ ਧੁਰ ਮਾਣ। ਧੁਰ ਫ਼ਰਮਾਣ ਸਾਚਾ ਬੋਲਾ, ਹਰਿ ਸੰਗਤ ਆਪ ਜਣਾਈਆ । ਸੋ ਪੁਰਖ ਜਣਾਇਆ ਸਾਚਾ ਢੋਲਾ, ਹੰ ਹੰ ਦਏ ਮਿਟਾਈਆ। ਏਕਾ ਦੇਵੇ ਸਚ ਝਕੋਲਾ, ਨਾਮ ਹੁਲਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਆਪ ਜਗਾਈਆ। ਜਾਗਰਤ ਜਾਗੇ ਵਡ ਵਡ ਭਾਗੇ, ਨੇਤਰ ਨੈਣ ਖੁਲ੍ਹਾਇਆ। ਮੇਲਣਹਾਰਾ ਕੋਲ ਵਾਘੇ, ਆਪ ਆਪਣਾ ਬੰਧਨ ਪਾਇਆ। ਫੇਰਨਹਾਰ ਜਗਤ ਸੁਹਾਗੇ, ਲੇਖਾ ਲੇਖੇ ਦਏ ਮੁਕਾਇਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਆਪੇ ਭਾਜੇ, ਆਪ ਆਪਣਾ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਸਈਆ ਇਕ ਅਖਵਾਇਆ। ਸਾਚਾ ਸਈਆ ਹਰਿ ਗੋਬਿੰਦ, ਗਹਿਰ ਗੰਭੀਰ ਸਮਾਇੰਦਾ। ਹਰਿ ਸੰਗਤ ਤੇਰੀ ਮੇਟੇ ਚਿੰਦ, ਸਾਚਾ ਮਾਰਗ ਏਕਾ ਲਾਇੰਦਾ। ਦਾਤਾ ਦਾਨੀ ਗੁਣੀ ਗਹਿੰਦ, ਗੁਰ ਸਤਿਗੁਰ ਨਾਉਂ ਰਖਾਇੰਦਾ। ਸੰਮਤ ਸੋਲਾਂ ਹਾੜ ਸਤਾਰਾਂ ਬਣ ਬਖ਼ਸ਼ਿੰਦ, ਭੁੱਲ ਅਭੁੱਲ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਮੇਲਾ ਸਾਚੇ ਘਰ, ਸਾਚੀ ਸਖੀਆਂ ਮੇਲ ਮਿਲਾਇੰਦਾ। ਸਾਚੀ ਸਖੀ ਭਿੰਨੜੀ ਰੈਣ, ਹਰਿ ਸੰਗਤ ਵੇਖ ਵਖਾਈਆ। ਆਪੇ ਖੋਲ੍ਹੇ ਆਪਣੇ ਨੈਣ, ਆਪਣਾ ਪਰਦਾ ਆਪੇ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰੰਗਣ ਆਪ ਚੜ੍ਹਾਈਆ। ਭਿੰਨੜੀ ਰੈਣ ਵੇਖ ਪ੍ਰਭਾਤ, ਆਪਣਾ ਕੁੰਡਾ ਲਾਹਿਆ। ਗੁਰਮੁਖਾਂ ਪੁਛਣ ਆਈ ਵਾਤ, ਪੂਰਬ ਮੇਲਾ ਮੇਲ ਮਿਲਾਇਆ। ਦਰ ਦੁਵਾਰੇ ਬੈਠ ਇਕਾਂਤ, ਆਪਣਾ ਸੋਹਲਾ ਰਹੀ ਗਾਇਆ। ਹਰਿ ਸੰਗਤ ਵੇਖਣਾ ਮਾਰ ਝਾਤ, ਸਤਿਗੁਰ ਪੂਰਾ ਨਜ਼ਰੀ ਆਇਆ। ਗੁਰਮੁਖ ਬਣਾਈ ਜਗਤ ਬਰਾਤ, ਸਾਚਾ ਦੂਲ੍ਹਾ ਆਪ ਸਜਾਇਆ । ਕਵਲ ਨੈਣ ਕਵਲਾਪਾਤ, ਕਵਲ ਮੁਖ ਸਲਾਹਿਆ। ਸ਼ਬਦ ਅਨਾਦੀ ਗਾਏ ਗਾਥ, ਗਾਵਣਹਾਰ ਆਪ ਹੋ ਜਾਇਆ। ਆਪ ਚਲਾਏ ਆਪਣਾ ਰਾਥ, ਦਿਵਸ ਰੈਣ ਸੇਵ ਕਮਾਇਆ। ਖੇਲੇ ਖਿਲਾਰੀ ਤ੍ਰਲੋਕੀ ਨਾਥ, ਲੋਆਂ ਪੁਰੀਆਂ ਫੇਰਾ ਪਾਇਆ। ਭਿੰਨੜੀ ਰੈਣ ਮਾਰੇ ਠਾਠ, ਸਰ ਸਰੋਵਰ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦਏ ਵਡਿਆਇਆ। ਭਿੰਨੀ ਰੈਨੜੀਏ ਤੇਰਾ ਸਚ ਦੁਵਾਰਾ, ਹਰਿ ਸੰਗਤ ਹਰਿ ਹਰਿ ਪਾਇਆ। ਸਤਿਗੁਰ ਪੂਰਾ ਭਰੇ ਭੰਡਾਰਾ, ਤੋਟ ਰਹੇ ਨਾ ਰਾਇਆ। ਚਾਰ ਵਰਨਾਂ ਇਕ ਵਰਤਾਰਾ, ਵਰਤਾਵਣਹਾਰ ਇਕ ਅਖਵਾਇਆ। ਸਤਿਗੁਰ ਸੱਜਣ ਮੀਤ ਮੁਰਾਰਾ, ਸਾਚਾ ਵੇਲਾ ਦਏ ਸੁਹਾਇਆ। ਸੰਮਤ ਸੋਲਾਂ ਹਾੜ ਸਤਾਰਾਂ, ਬੇਆਸ ਕਿਨਾਰਾ ਪਾਰ ਕਰਾਇਆ। ਆਸ ਨਿਰਾਸ ਦਏ ਸਹਾਰਾ, ਸਿਰ ਆਪਣਾ ਹੱਥ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਿੰਨੜੀ ਰੈਣ ਵੇਖ ਵਖਾਇਆ। ਭਿੰਨੀ ਰੈਨੜੀਏ ਸਚ ਸਹਾਰਾ, ਹਰਿਜਨ ਆਸ ਰਖਾਈਆ। ਤੇਰਾ ਮੰਦਰ ਤੇਰਾ ਦੁਵਾਰਾ, ਤੇਰਾ ਗੁਰੂ ਸਹਾਈਆ। ਮੇਰਾ ਪ੍ਰੀਤਮ ਪ੍ਰੇਮ ਪਿਆਰਾ, ਬੈਠਾ ਬੇਪਰਵਾਹੀਆ। ਦੋਹਾਂ ਵਿਚੋਲਾ ਹਰਿ ਨਿਰੰਕਾਰਾ, ਸ਼ਬਦੀ ਸ਼ਬਦ ਉਪਾਈਆ। ਸਾਚਾ ਮੰਗਲ ਗਾਏ ਵਿਚ ਸੰਸਾਰਾ, ਸਾਚੀ ਸਿਖਿਆ ਇਕ ਸਮਝਾਈਆ । ਨਿਹਕਲੰਕ ਨਰ ਅਵਤਾਰਾ, ਨਿਰਗੁਣ ਰੂਪ ਹਰਿ ਰਘੁਰਾਈਆ। ਦੂਸਰ ਨਾ ਲਏ ਸਹਾਰਾ, ਰਵ ਸਸ ਨਾ ਕੋਈ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਲਏ ਉਠਾਈਆ। ਗੁਰਮੁਖ ਉਠ ਸੁੱਤ ਦੁਲਾਰ, ਹਰਿ ਸਤਿਗੁਰ ਆਪ ਉਠਾਇੰਦਾ। ਭਿੰਨੜੀ ਰੈਣ ਕਰ ਪਿਆਰ, ਭਿੰਨੜੀ ਰੈਣ ਮੇਲ ਮਿਲਾਇੰਦਾ। ਹਾੜ ਸਤਾਰਾਂ ਭਰੇ ਭੰਡਾਰ, ਅਤੋਟ ਅਤੁਟ ਰਖਾਇੰਦਾ। ਬੇਆਸ ਕਿਨਾਰੇ ਉਤਰੇ ਪਾਰ, ਸਚ ਕਿਨਾਰਾ ਇਕ ਸੁਹਾਇੰਦਾ। ਸਚ ਕਿਨਾਰਾ ਸਚਖੰਡ ਦੁਲਾਰ, ਸਤਿਗੁਰ ਪੂਰਾ ਆਸਣ ਲਾਇੰਦਾ। ਨਿਰਗੁਣ ਜੋਤ ਜਗੇ ਅਪਾਰ, ਦਿਵਸ ਰੈਣ ਡਗਮਗਾਇੰਦਾ। ਸ਼ਬਦ ਧੁਨ ਸੱਚੀ ਧੁਨਕਾਰ, ਏਕਾ ਰਾਗ ਅਲਾਇੰਦਾ। ਸਚ ਤਖ਼ਤ ਬੈਠ ਸਚੀ ਸਰਕਾਰ, ਸਾਚਾ ਹੁਕਮ ਚਲਾਇੰਦਾ। ਨਿਰਗੁਣ ਰੂਪ ਅਗੰਮ ਅਪਾਰ, ਅਲੱਖ ਨਿਰੰਜਣ ਭੇਵ ਨਾ ਆਇੰਦਾ। ਸਰਗੁਣ ਚੇਲਾ ਵਿਚ ਸੰਸਾਰ, ਸਾਚੀ ਜੋਤ ਪ੍ਰਗਟਾਇੰਦਾ। ਗੁਰਸਿਖ ਸੱਜਣ ਲਏ ਉਭਾਰ, ਆਪ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਗੋਂ ਹੰਸ ਬਣਾਇੰਦਾ। ਕਾਗੋਂ ਹੰਸ ਚੁਗਾਏ ਚੋਗ, ਮਾਣਕ ਮੋਤੀ ਤਾਲ ਸੁਹਾਇਆ। ਦਰਸ ਦਿਖਾਏ ਹਰਿ ਅਮੋਘ, ਕੋਟਨ ਕੋਟੀ ਜੀਵ ਤਰਾਇਆ। ਜਨ ਭਗਤਾਂ ਬਖ਼ਸ਼ੇ ਸਾਚਾ ਜੋਗ, ਏਕਾ ਅਲਫ਼ੀ ਅਲਫ਼ ਨਾਮ ਪਾਇਆ। ਕੱਟਣਹਾਰਾ ਹਉਮੇ ਰੋਗ, ਗੈਨ ਗ਼ਫ਼ਲਤ ਵਿਚ ਨਾ ਆਇਆ। ਐਨ ਅੱਖਰ ਸੁਣਾਏ ਸਚ ਸਲੋਕ, ਏਕਾ ਢੋਲਾ ਨਾਅਰਾ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਤੇਰਾ ਲੇਖਾ, ਲੇਖੇ ਲਏ ਲਗਾਇਆ। ਲੇਖੇ ਲਾਏ ਲੇਖ ਬਨਵਾਰੀ, ਲਿਖਿਆ ਲੇਖੇ ਪਾਇੰਦਾ। ਦਰ ਆਇਆਂ ਪੈਜ ਰਿਹਾ ਸਵਾਰੀ, ਸਿਰ ਆਪਣਾ ਹੱਥ ਟਿਕਾਇੰਦਾ। ਜੋ ਜਨ ਆਏ ਬਣ ਭਿਖਾਰੀ, ਨਾਮ ਭਿਛਿਆ ਝੋਲੀ ਪਾਇੰਦਾ। ਜੋ ਜਨ ਬੈਠੇ ਬਣ ਹੰਕਾਰੀ, ਦਰ ਦੁਵਾਰੇ ਆਪ ਦੁਰਕਾਇੰਦਾ। ਤਿਖੀਆਂ ਰੱਖੇ ਦੋਵਾਂ ਧਾਰੀ, ਨਾਮ ਖੰਡਾ ਇਕ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਗਤ ਮੇਲਾ ਸਾਚੇ ਘਰ, ਹਾੜ ਸਤਾਰਾਂ ਸੰਮਤ ਸੋਲਾਂ ਸਾਚਾ ਚੋਲਾ ਆਪ ਬਦਲਾਇੰਦਾ। ਚੋਲਾ ਬਦਲਿਆ ਆਪ ਨਿਰੰਕਾਰ, ਆਪਣੀ ਦਇਆ ਆਪ ਕਮਾਈਆ। ਸਿੰਘ ਬਿਸ਼ਨ ਕਰ ਪਿਆਰ, ਸ਼ਬਦ ਖੰਡਾ ਹੱਥ ਫੜਾਈਆ। ਸਿੰਘ ਪ੍ਰੀਤਮ ਪਹਿਰੇਦਾਰ, ਪਿੱਛੇ ਪਿੱਛੇ ਚਰਨ ਉਠਾਈਆ। ਸਿੰਘ ਗੁਰਮੁਖ ਹੋ ਤਿਆਰ, ਨਾਮ ਡੰਡਾ ਰਿਹਾ ਹਿਲਾਈਆ। ਸਿੰਘ ਇੰਦਰ ਕਰ ਪਿਆਰ, ਨਿਉਂ ਨਿਉਂ ਸੀਸ ਝੁਕਾਈਆ। ਸਿੰਘ ਪਾਲ ਕਰੇ ਵਿਚਾਰ, ਦੀਨ ਦਿਆਲ ਦਰਸ ਦਿਖਾਈਆ। ਦਰਸ਼ਨ ਸਿੰਘ ਬਣ ਲਿਖਾਰ, ਦੋ ਜਹਾਨਾਂ ਲੇਖਾ ਰਿਹਾ ਮੁਕਾਈਆ। ਕਲਜੁਗ ਅੰਤਮ ਉਤਰਿਆ ਪਾਰ, ਕੂੜੀ ਕਿਰਿਆ ਦਏ ਮਿਟਾਈਆ। ਝੂਠ ਜੂਠ ਮਿਟੇ ਸੰਸਾਰ, ਨਾਰ ਵਿਭਚਾਰ ਨਾ ਕੋਈ ਦਿਸਾਈਆ। ਨਾਤਾ ਤੋੜੇ ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸ਼ਨਾ ਦਏ ਜਲਾਈਆ। ਏਕਾ ਰੂਪ ਸੱਚੀ ਸਰਕਾਰ, ਨਿਰੰਕਾਰ ਨੂਰ ਰੁਸ਼ਨਾਈਆ। ਚਾਰੇ ਕੁੰਟ ਖ਼ਬਰਦਾਰ, ਪਾਰਬ੍ਰਹਮ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਆਪ ਗੁਰਮੁਖਾਂ ਵਿਚ ਬੰਦ ਕਰਾਈਆ। ਪੰਚ ਸਿਖ ਪੰਚ ਪ੍ਰਧਾਨ, ਪੰਚਮ ਮੀਤ ਅਖਵਾਇਆ । ਪੰਚਮ ਕੱਢ ਨਾਮ ਕਿਰਪਾਨ, ਸ਼ਬਦ ਖੰਡਾ ਹੱਥ ਫੜਾਇਆ। ਪੰਚਮ ਕਰੇ ਨਿਗਹਬਾਨ, ਪੰਚਮ ਮੇਲਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਤਰਾਇਆ। ਪੰਚਮ ਖਿਚ ਕਟਾਰ, ਹਰਿ ਨਿਰੰਕਾਰ, ਦੋ ਦੋ ਹੱਥ ਫੜਾਈਆ। ਆਪੇ ਆਇਆ ਅੱਧਵਿਚਕਾਰ, ਨੱਠ ਕਿਤੇ ਨਾ ਜਾਈਆ। ਗੁਰਸਿਖ ਖਿਚ ਲਿਆਏ ਵਿਚ ਦਰਬਾਰ, ਹਰਿ ਸੰਗਤ ਤੇਰੀ ਵਡ ਵਡਿਆਈਆ। ਤੇਰੇ ਵਿਚੋਂ ਨਾ ਹੋਏ ਬਾਹਰ, ਪਹਿਰੇਦਾਰ ਪੰਚ ਬਹਾਈਆ। ਲੇਖਾ ਲਿਖਿਆ ਬਣ ਲਿਖਾਰ, ਚਿੱਟੇ ਉਪਰ ਕਾਲੀ ਸ਼ਾਹੀਆ। ਨਾਤਾ ਜੁੜਿਆ ਵਿਚ ਸੰਸਾਰ, ਨਾ ਕੋਈ ਤੋੜੇ ਤੋੜ ਤੁੜਾਈਆ। ਭਵਜਲ ਸਾਗਰ ਕਰ ਜਾਏ ਪਾਰ, ਡੂੰਘੀ ਭਵਰ ਨਾ ਕੋਈ ਰੁੜਾਈਆ। ਕਾਗਜ਼ ਕਲਮ ਨਾ ਲਿਖੇ ਲੇਖ ਹਰਿ ਨਿਰੰਕਾਰ, ਸਤ ਸਮੁੰਦਰ ਮਸ ਬਣੇ ਕਾਗਜ਼ ਕਲਮ ਬਣੇ ਬਨ ਰਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪ ਆਪਣੀ ਬੂਝ ਬੁਝਾਈਆ। ਜੋਤੀ ਜਾਮਾ ਭੇਖ ਅਪਾਰ, ਗੁਰ ਗੋਬਿੰਦ ਮੇਲਾ ਮੇਲ ਮਿਲਾਈਆ। ਸੰਬਲ ਨਗਰੀ ਧਾਮ ਨਿਆਰ, ਉਚ ਅਟੱਲਾ ਆਸਣ ਲਾਈਆ। ਇਕ ਇਕੱਲਾ ਏਕੰਕਾਰਾ, ਆਪਣੀ ਕਲ ਵਰਤਾਈਆ। ਸੰਮਤ ਸੋਲਾਂ ਹਾੜ ਸਤਾਰਾਂ ਦਿਵਸ ਵਿਚਾਰ, ਪੰਚ ਪਿਆਰੇ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਰੀਤ ਪਤਿਤ ਪੁਨੀਤ, ਸਤਿਜੁਗ ਮਾਰਗ ਆਪਣਾ ਆਪੇ ਲਾਈਆ। ਪੰਚਮ ਪਿਆਰੇ ਪਹਿਰੇਦਾਰ, ਹਰਿ ਬੰਧਨ ਬੰਦੀ ਪਾਇਆ। ਆਪ ਉਠਾਏ ਜਗਤ ਸਰਕਾਰ, ਸ਼ਬਦ ਸੁਨੇਹੁੜਾ ਇਕ ਘਲਾਇਆ। ਪ੍ਰਗਟ ਹੋਇਆ ਹਰਿ ਨਿਰੰਕਾਰ, ਵਰਨਾਂ ਬਰਨਾਂ ਦਏ ਮਿਟਾਇਆ। ਰਾਜ ਰਾਜਾਨਾ ਕਰੇ ਖੁਵਾਰ, ਸ਼ਾਹ ਸੁਲਤਾਨਾਂ ਵੇਖ ਵਖਾਇਆ। ਸਾਧਾਂ ਸੰਤਾਂ ਮਾਰੇ ਮਾਰ, ਜੀਆਂ ਜੰਤਾਂ ਦਏ ਸਜਾਇਆ। ਗੁਰਮੁਖ ਸਚੇ ਲਏ ਉਭਾਰ, ਜਿਸ ਜਨ ਆਪਣਾ ਨਾਮ ਜਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਆਪੇ ਕਰ, ਕਰ ਕਿਰਪਾ ਵੇਖ ਵਖਾਇਆ। ਪੰਚ ਪਿਆਰੇ ਪਹਿਰੇਦਾਰ, ਸੇਵਕ ਸੇਵ ਕਮਾਈਆ। ਬੰਦ ਕਰੀ ਜੋਤ ਨਿਰੰਕਾਰ, ਪ੍ਰੇਮ ਡੋਰੀ ਬੰਧਨ ਪਾਈਆ। ਅੱਗੇ ਪਿੱਛੇ ਵਿਚ ਸੰਸਾਰੇ, ਖੱਬੇ ਸੱਜੇ ਸੇਵ ਕਮਾਈਆ। ਹਰਿ ਸੰਗਤ ਲੇਖੇ ਹਰਿ ਦੁਵਾਰੇ, ਹਰੀ ਦੁਵਾਰੇ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਭੇਟਾ ਹਰਿ ਸੰਗਤ ਆਪ ਚੜ੍ਹਾਈਆ। ਹਰਿ ਸੰਗਤ ਅੱਗੇ ਸੀਸ ਧਰ, ਤੇਜ ਕਟਾਰ ਕਟਾਇਆ । ਗੁਰਮੁਖ ਸੱਜਣ ਚੁੱਕੇ ਡਰ, ਸਤਿਗੁਰ ਪੂਰਾ ਹੋਏ ਸਹਾਇਆ। ਕਲਜੁਗ ਰੋਵੇ ਨਾਰੀ ਨਰ, ਵੇਲਾ ਅੰਤਮ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰ ਘਟ ਹਰ ਥਾਈਂ, ਹਰਿਜਨ ਸਾਚੇ ਹੋਏ ਸਹਾਇਆ। ਹਰਿ ਸਤਿਗੁਰ ਢਾਡੀ ਆਇਆ, ਗੁਰਸਿਖਾਂ ਗਾਏ ਸਾਚੀ ਵਾਰ। ਆਦਿ ਜੁਗਾਦੀ ਵੇਸ ਵਟਾਇਆ, ਇਕ ਇਕੱਲਾ ਏਕੰਕਾਰ। ਸ਼ਬਦ ਅਨਾਦੀ ਏਕਾ ਗਾਇਆ, ਆਪ ਆਪਣਾ ਕਰ ਜੈਕਾਰ। ਆਦਿ ਸ਼ਕਤ ਨਾਉਂ ਧਰਾਇਆ, ਰੂਪ ਅਨੂਪ ਸੱਚੀ ਸਰਕਾਰ। ਨਿਰਗੁਣ ਆਪਣਾ ਖੇਲ ਖਿਲਾਇਆ, ਖੇਲੇ ਖੇਲ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਬੰਨੇ ਆਪਣੀ ਧਾਰ। ਹਰਿ ਢਾਡੀ ਦਰ ਮੰਗਦਾ, ਗੁਰਮੁਖਾਂ ਉਚ ਦੁਵਾਰ। ਥਿਰ ਘਰ ਸਾਚੇ ਆਪੇ ਲੰਘਦਾ, ਆਪੇ ਬਣਿਆ ਸ਼ਾਹ ਸਰਕਾਰ। ਆਪਣਾ ਆਸਣ ਆਪੇ ਰੰਗਦਾ, ਆਪ ਅਪਣੀ ਕਿਰਪਾ ਧਾਰ। ਖੇਲੇ ਖੇਲ ਸੂਰੇ ਸਰਬੰਗ ਦਾ, ਸਤਿਗੁਰ ਪੂਰਾ ਖ਼ਬਰਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਜੋਤ ਉਜਿਆਰ। ਜੋਤੀ ਨੂਰ ਆਦਿ ਭਵਾਨੀ, ਆਦਿ ਸ਼ਕਤ ਅਖਵਾਈਆ। ਪਰਮ ਪੁਰਖ ਸ਼ਾਹ ਸੁਲਤਾਨੀ, ਹਰਿ ਹਰਿ ਨਾਉਂ ਉਪਾਈਆ। ਨਾਮ ਖੰਡਾ ਤੀਰ ਕਮਾਨੀ, ਸਾਚਾ ਸ਼ਸਤਰ ਹੱਥ ਉਠਾਈਆ। ਖੇਲੇ ਖੇਲ ਦੋ ਜਹਾਨੀ, ਲੋਕਮਾਤ ਵੇਖ ਵਖਾਈਆ। ਲੱਖ ਚੁਰਾਸੀ ਕਰ ਪ੍ਰਧਾਨੀ, ਆਪਣੀ ਕਲ ਵਰਤਾਈਆ। ਬ੍ਰਹਮਾ ਵਿਸ਼ਨ ਸ਼ਿਵ ਭਰਦੇ ਪਾਣੀ, ਸੇਵਕ ਸੇਵਾ ਸਾਚਾ ਲਾਈਆ। ਏਕਾ ਮੰਤਰ ਸ਼ਬਦ ਗਿਆਨੀ, ਏਕਾ ਬ੍ਰਹਮ ਪੜ੍ਹਾਈਆ। ਏਕ ਵੇਖੇ ਧੁਰ ਦੀ ਬਾਣੀ, ਏਕਾ ਰਾਗ ਅਲਾਈਆ। ਸਾਚੇ ਅੰਦਰ ਸਚ ਸਵਾਣੀ, ਸਾਚੀ ਸ਼ਕਤੀ ਆਪ ਟਿਕਾਈਆ। ਆਪੇ ਬਣਿਆ ਆਪਣਾ ਬਾਨੀ, ਆਪਣੀ ਬਾਣ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰੂਪ ਅਨੂਪਾ ਸਾਚਾ ਭੂਪਾ ਬਿਨ ਰੰਗ ਰੂਪਾ, ਭੇਵ ਅਭੇਦ ਨਾ ਕੋਈ ਵਡਿਆਈਆ। ਆਦਿ ਸ਼ਕਤ ਹਰਿ ਅਧਾਰ, ਹਰਿ ਹਰਿ ਜੋਤ ਜਗਾਇੰਦਾ। ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਕੋਈ ਨਾ ਪਾਇੰਦਾ। ਨਿਰਗੁਣ ਨਿਰਾਕਾਰ ਨਿਰੰਕਾਰ, ਆਪ ਆਪਣਾ ਵੇਖ ਵਖਾਇੰਦਾ। ਆਪੇ ਹੋਏ ਸਲਾਹਕਾਰ, ਸਚ ਸਲਾਹ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਇਕ ਜਗਾਇੰਦਾ। ਜਾਗਰਤ ਜੋਤ ਪੁਰਖ ਅਕਾਲ, ਆਪਣੀ ਆਪ ਉਪਾਈਆ। ਆਪੇ ਚਲੇ ਨਾਲ ਨਾਲ, ਆਪ ਆਪਣਾ ਸੰਗ ਨਿਭਾਈਆ। ਆਪੇ ਕਰੇ ਕਰਾਏ ਪ੍ਰਿਤਪਾਲ, ਪ੍ਰਿਤਪਾਲਕ ਵਡ ਵਡਿਆਈਆ। ਆਪ ਆਪਣਾ ਦੀਨ ਦਿਆਲ, ਆਪੇ ਬੰਧਨ ਤੋੜ ਤੁੜਾਈਆ। ਆਪੇ ਚਲੇ ਅਵੱਲੜੀ ਚਾਲ, ਜੁਗ ਜੁਗ ਆਪਣੀ ਚਾਲ ਰਖਾਈਆ। ਆਪੇ ਹੋਏ ਕਾਲ ਮਹਾਂਕਾਲ, ਕਾਲ ਨਗਾਰਾ ਆਪ ਵਜਾਈਆ। ਸ਼ਬਦ ਸਰੂਪੀ ਬਣ ਦਲਾਲ, ਦੋ ਜਹਾਨਾਂ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨਾ ਆਪ ਰਚਾਈਆ। ਆਪੇ ਜੋਧਾ ਬਣ ਬਲਕਾਰ, ਆਪੇ ਖੰਡਾ ਹੱਥ ਉਠਾਇੰਦਾ। ਆਪੇ ਸੀਸ ਜਗਦੀਸ਼ ਆਪਣਾ ਵਾਰ, ਆਪੇ ਭੇਟ ਚੜ੍ਹਾਇੰਦਾ। ਆਪੇ ਰੱਖੇ ਤਿਖੀ ਧਾਰ, ਆਪੇ ਮੁਖ ਭੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਖੰਡਾ ਤੇਜ ਕਟਾਰ, ਪੁਰਖ ਅਬਿਨਾਸ਼ੀ ਕਰ ਪਿਆਰ, ਆਪ ਆਪਣੇ ਹੱਥ ਵਖਾਇੰਦਾ। ਸ਼ਬਦ ਖੰਡਾ ਖੜਗ ਖੰਡ, ਹਰਿ ਸਾਚੇ ਹੱਥ ਉਠਾਇਆ। ਵੇਖਣਹਾਰਾ ਵਿਚ ਬ੍ਰਹਿਮੰਡ, ਲੋਕਮਾਤ ਵੇਸ ਵਟਾਇਆ। ਲੋਆਂ ਪੁਰੀਆਂ ਆਪੇ ਲੰਘ, ਨੌ ਖੰਡ ਪ੍ਰਿਥਮੀ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਖਿਲਾਇਆ। ਆਪੇ ਹਰਿ ਅਵਤਾਰ, ਦੂਤੀ ਦੁਸ਼ਮਣ ਆਪ ਅਖਵਾਈਆ। ਆਪੇ ਖੇਲ ਕਰੇ ਸੰਸਾਰ, ਆਪੇ ਕਰੇ ਲੜਾਈਆ। ਆਪੇ ਬਸਤਰ ਸ਼ਸਤਰ ਤੇਜ ਕਟਾਰ, ਆਪੇ ਬੈਠਾ ਸੀਸ ਝੁਕਾਈਆ। ਆਪੇ ਚਿੱਲਾ ਤੀਰ ਕਮਾਨ, ਆਪੇ ਕਮੰਦ ਖਿਚਾਈਆ। ਆਪੇ ਮਾਰਨਹਾਰਾ ਮਾਰ, ਆਪੇ ਲਏ ਬਚਾਈਆ। ਆਪੇ ਏਕਾ ਏਕੰਕਾਰ, ਆਦਿ ਜੁਗਾਦੀ ਰਿਹਾ ਕਰਾਈਆ। ਆਦਿ ਸ਼ਕਤ ਹੋ ਤਿਆਰ, ਏਕਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਖੇਲ ਕਰਾਈਆ। ਜੁਗ ਕਰਤਾ ਜੋਤ ਨੁਰਾਨੀ, ਨੂਰੋ ਨੂਰ ਸਮਾਇਆ। ਆਪੇ ਇਸ਼ਟ ਆਦਿ ਭਵਾਨੀ, ਆਪ ਆਪਣਾ ਨਾਉਂ ਧਰਾਇਆ । ਆਪੇ ਹੋਇਆ ਜਾਣ ਜਾਣੀ, ਜਾਨਣਹਾਰ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇਆ। ਆਪੇ ਮਾਰੇ ਆਪ ਜਵਾਏ, ਆਪੇ ਵੇਖ ਵਖਾਇੰਦਾ। ਆਪੇ ਸਾਚਾ ਖੇਲ ਖਿਲਾਏ, ਆਪੇ ਵੇਸ ਵਟਾਇੰਦਾ। ਆਪੇ ਜੋਤ ਜਵਾਲਾ ਨਾਉਂ ਧਰਾਏ, ਸਿੰਘ ਅਸਵਾਰ ਆਪ ਅਖਵਾਇੰਦਾ। ਸੁੰਭ ਨਿਸੁੰਭਾ ਆਪ ਉਠਾਏ, ਆਪ ਆਪਣਾ ਮੇਲ ਮਿਲਾਇੰਦਾ। ਅਭੇਵ ਅਭੇਦਾ ਰਿਹਾ ਛੁਪਾਏ, ਭੇਵ ਕੋਈ ਨਾ ਪਾਇੰਦਾ। ਅਸ਼ਟਭੁਜ ਧਾਰੀ ਨਾਉਂ ਧਰਾਏ, ਸਿੰਘ ਮਰਦੰਗ ਆਪ ਵਜਾਏ, ਆਪਣਾ ਨਾਅਰਾ ਲਾਇੰਦਾ। ਆਪਣਾ ਅੰਗ ਆਪ ਕਟਾਏ, ਅੰਗੀਕਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਸ਼ਕਤ ਆਦਿ ਭਵਾਨੀ, ਜੋਤੀ ਜੋਤ ਨੁਰਾਨੀ, ਨੂਰ ਨੂਰ ਡਗਮਗਾਇੰਦਾ। ਆਦਿ ਸ਼ਕਤ ਰੂਪ ਧਰ, ਸਿੰਘ ਸ਼ੇਰ ਅਸਵਾਰਿਆ। ਕਲਜੁਗ ਖੇਲ ਅਪਰ ਅਪਾਰ, ਭੇਵ ਕੋਇ ਨਾ ਪਾ ਰਿਹਾ। ਪੰਜ ਤੱਤ ਨਾਉਂ ਧਰ, ਸੀਸ ਜਗਦੀਸ਼ ਨਾ ਕੋਈ ਵਖਾ ਰਿਹਾ। ਏਕਾ ਜੋਤੀ ਨੂਰ ਕਰ, ਨੂਰੋ ਨੂਰ ਡਗਮਗਾ ਰਿਹਾ। ਸਾਚੇ ਸ਼ੇਰ ਅਸਵਾਰੀ ਕਰ, ਕਹਿਰ ਰੂਪ ਹੋ ਆ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਦੇਵੇ ਵਰ, ਵਰ ਦਾਤਾ ਆਪ ਅਖਵਾ ਰਿਹਾ। ਸਾਚੇ ਸ਼ੇਰ ਕਰ ਅਸਵਾਰੀ, ਸਿੰਘ ਸਿੰਘ ਉਠ ਉਠ ਧਾਇਆ। ਖੇਲੇ ਖੇਲ ਜੋਧਾ ਬਲਕਾਰੀ, ਬਲ ਅਪਣਾ ਵੇਖ ਵਖਾਇਆ। ਨਿਰਗੁਣ ਜੋਤੀ ਕਰ ਉਜਿਆਰੀ, ਆਪ ਆਪਣਾ ਨਾਉਂ ਧਰਾਇਆ। ਨਿਰਗੁਣ ਨਾਉਂ ਨਿਹਕਲੰਕ ਅਵਤਾਰੀ, ਨਾਮ ਖੰਡਾ ਹੱਥ ਉਠਾਇਆ। ਲੋਆਂ ਪੁਰੀਆਂ ਕਰੇ ਖ਼ਬਰਦਾਰੀ, ਬ੍ਰਹਮਾ ਵਿਸ਼ਨ ਸ਼ਿਵ ਹਿਲਾਇਆ। ਨੌ ਖੰਡ ਪ੍ਰਿਥਮੀ ਦਏ ਹੁਲਾਰੀ, ਸੱਤਾਂ ਦੀਪਾਂ ਆਪ ਹਿਲਾਇਆ। ਮਨਮੁਖ ਜੀਵਾਂ ਕਰੇ ਖੁਵਾਰੀ, ਨਾ ਸਕੇ ਕੋਈ ਤਜਾਇਆ। ਗੁਰਮੁਖ ਸੱਜਣ ਰਿਹਾ ਤਾਰੀ, ਆਪ ਆਪਣੇ ਚਰਨ ਲਗਾਇਆ। ਚਰਨ ਲੱਗਣ ਦੀ ਆਈ ਵਾਰੀ, ਕਿਉਂ ਬੈਠੇ ਮੁਖ ਭੁਵਾਇਆ। ਪ੍ਰਗਟ ਹੋਇਆ ਹਰਿ ਨਿਰੰਕਾਰੀ, ਏਕਾ ਢੋਲਾ ਸਾਚਾ ਗਾਇਆ। ਗਾਓ ਢੋਲਾ ਅਪਰ ਅਪਾਰੀ, ਲੇਖਾ ਲੇਖੇ ਦਏ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਜੋਤ, ਨਾ ਕੋਈ ਵਰਨ ਨਾ ਕੋਈ ਗੋਤ, ਖੇਲੇ ਖੇਲ ਕੋਟੀ ਕੋਟ, ਕੋਟ ਕੋਟੀ ਵੇਸ ਵਟਾਇਆ। ਚਰਨ ਦੁਵਾਰ ਸਾਚਾ ਘਰ, ਕਲਜੁਗ ਅੰਤਮ ਆਪ ਵਖਾਇਆ। ਜੋ ਜਨ ਸਰਨਾਈ ਗਏ ਜੁੜ, ਜਨਮ ਮਰਨ ਫੰਦ ਕਟਾਇਆ। ਆਪ ਫੜਾਇਆ ਆਪਣਾ ਲੜ, ਨਾ ਸਕੇ ਕੋਈ ਛੁਡਾਈਆ। ਸਾਚੇ ਪੌੜੇ ਗਿਆ ਚੜ੍ਹ, ਗੁਰਮੁਖਾਂ ਲਏ ਚੜ੍ਹਾਈਆ। ਅੱਧਵਿਚਕਾਰ ਨਾ ਜਾਏ ਕੋਈ ਅੜ, ਨਾਨਕ ਕਬੀਰ ਦਏ ਗਵਾਹੀਆ। ਏਕੰਕਾਰਾ ਏਕਾ ਅੱਖਰ ਪੜ੍ਹ, ਸੋਹੰ ਮੇਲ ਮਿਲਾਇਆ। ਨਾ ਕੋਈ ਸੀਸ ਨਾ ਕੋਈ ਧੜ, ਪਾਰਬ੍ਰਹਮ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬਖ਼ਸ਼ੇ ਚਰਨ ਸੱਚੀ ਸ਼ਰਨਾਇਆ। ਚਰਨ ਦੁਵਾਰ ਉਚ ਮਹੱਲਾ, ਹਰਿ ਸੰਗਤ ਹਰਿ ਸਮਝਾਇੰਦਾ। ਸਤਿਗੁਰ ਪੂਰਾ ਇਕ ਇਕੱਲਾ, ਆਪਣਾ ਰੰਗ ਰੰਗਾਇੰਦਾ। ਵਸਣਹਾਰਾ ਜਲਾਂ ਥਲਾਂ, ਸੰਬਲ ਨਗਰੀ ਧਾਮ ਸੁਹਾਇੰਦਾ। ਲੱਖ ਚੁਰਾਸੀ ਜੀਵ ਜੰਤ, ਆਪ ਭੁਲਾਏ ਕਰ ਕਰ ਵਲ ਛਲਾ, ਗੁਰਮੁਖਾਂ ਪਰਦਾ ਲਾਹਿੰਦਾ । ਜੋਤੀ ਸ਼ਬਦੀ ਆਪੇ ਰਲਾ, ਸਚ ਸੁਨੇਹੁੜਾ ਆਪ ਘਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਆਪਣਾ ਨਾਉਂ ਧਰਾਇੰਦਾ। ਚਰਨ ਦੁਵਾਰਾ ਸਚਖੰਡ ਨਿਵਾਸ, ਗੁਰਮਤ ਇਹ ਸਮਝਾਈਆ। ਪਾਰਬ੍ਰਹਮ ਪੁਰਖ ਅਬਿਨਾਸ਼, ਲੋਕਮਾਤ ਕਰੇ ਰੁਸ਼ਨਾਈਆ। ਜਨ ਭਗਤਾਂ ਹੋਇਆ ਦਾਸੀ ਦਾਸ, ਸੇਵਕ ਸੇਵ ਕਮਾਈਆ। ਪਾਰ ਕਿਨਾਰਾ ਪ੍ਰਿਥਮੀ ਅਕਾਸ਼, ਗਗਨ ਮੰਡਲ ਚਰਨਾਂ ਹੇਠ ਦਬਾਈਆ। ਗੁਰਸਿਖ ਤੇਰੇ ਮੰਦਰ ਤੇਰੀ ਪਾਏ ਰਾਸ, ਗੋਪੀ ਕਾਹਨ ਆਪ ਨਚਾਈਆ। ਲੇਖੇ ਲੱਗੇ ਸਵਾਸ ਸਵਾਸ, ਜੋ ਜਨ ਰਸਨਾ ਗਾਈਆ। ਸੰਮਤ ਸੋਲਾਂ ਪੂਰੀ ਕਰੇ ਆਸ, ਨਿਰਾਸਾ ਕੋਈ ਰਹਿਣ ਨਾ ਪਾਈਆ। ਸਾਚੇ ਮੰਦਰ ਸਚ ਬਲਾਸ, ਭੋਗ ਭੋਗੀ ਇਕ ਵਖਾਈਆ। ਆਦਿ ਜੁਗਾਦਿ ਨਾ ਜਾਏ ਵਿਨਾਸ, ਜੁਗ ਕਰਤਾ ਵਡ ਵਡਿਆਈਆ। ਜੋਤੀ ਜੋਤ ਕਰ ਪ੍ਰਕਾਸ਼, ਚਰਨ ਕਵਲ ਕਰੇ ਰੁਸ਼ਨਾਈਆ। ਲਹਿਣਾ ਦੇਣਾ ਚੁੱਕੇ ਦਸ ਦਸ ਮਾਸ, ਦਰ ਦਰਬਾਰਾ ਲਏ ਖੁਲ੍ਹਾਈਆ। ਨਿਝ ਘਰ ਆਤਮ ਰੱਖੇ ਵਾਸ, ਘਰ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿ ਸੰਗਤ ਸਾਚੀ ਲਏ ਤਰਾਈਆ। ਚਰਨ ਕਵਲ ਕਵਲ ਜਨ ਨਾਤਾ, ਗੁਰ ਸਤਿਗੁਰ ਆਪ ਬੰਧਾਇਆ। ਦਰਸ ਦਿਖਾਏ ਪੁਰਖ ਬਿਧਾਤਾ, ਆਪ ਆਪਣਾ ਰੂਪ ਵਟਾਇਆ। ਦੇਵਣਹਾਰਾ ਸਾਚੀ ਦਾਤਾ, ਸੋਹੰ ਮੰਤਰ ਝੋਲੀ ਪਾਇਆ। ਮੇਟਣਹਾਰਾ ਅੰਧੇਰੀ ਰਾਤਾ, ਸਾਚਾ ਚੰਦ ਇਕ ਚੜ੍ਹਾਇਆ। ਸ਼ਬਦ ਅਗੰਮੀ ਸੁਣਾਏ ਗਾਥਾ, ਆਪਣਾ ਮੰਤਰ ਆਪ ਅਲ੍ਹਾਇਆ। ਇਕ ਵਖਾਏ ਪੂਜਾ ਪਾਠਾ, ਗੁਰੂਦੁਵਾਰ ਇਕ ਸੁਹਾਇਆ। ਇਕ ਸਰੋਵਰ ਮਾਰੇ ਠਾਠਾ, ਏਕਾ ਅੰਮ੍ਰਿਤ ਆਪ ਪਿਆਇਆ। ਏਕਾ ਭਰਿਆ ਨਾਮ ਬਾਟਾ, ਧੁਰਦਰਗਾਹੀ ਲੈ ਕੇ ਆਇਆ। ਕਲਜੁਗ ਅੰਤਮ ਪੂਰਾ ਕਰੇ ਘਾਟਾ, ਜਿਸ ਜਨ ਚਰਨ ਧਿਆਨ ਰਖਾਇਆ। ਦੂਸਰ ਵਿਕੇ ਨਾ ਕਿਸੇ ਹਾਟਾ, ਗੁਰ ਕਾ ਸ਼ਬਦ ਇਕ ਸਮਝਾਇਆ। ਦਰ ਦਰ ਫਿਰੇ ਨਾ ਕੋਈ ਨਾਠਾ, ਆਪ ਆਪਣਾ ਦਰ ਬੁਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਪ੍ਰੀਤੀ ਦੇਵੇ ਵਰ, ਚਰਨ ਚਰਨੋਦਕ ਏਕਾ ਮੁਖ ਚੁਆਇਆ। ਚਰਨ ਚਰਨੋਦਕ ਆਤਮ ਰਸ, ਗੁਰਮੁਖਾਂ ਮੁਖ ਚੁਆਈਆ। ਦਰਸ ਦਿਖਾਏ ਨੱਸ ਨੱਸ, ਸਤਿਗੁਰ ਪੂਰੇ ਵਡ ਵਡਿਆਈਆ। ਤੀਰ ਨਿਰਾਲਾ ਮਾਰੇ ਕਸ, ਅਨਿਆਲਾ ਤੀਰ ਇਕ ਲਗਾਈਆ। ਸਾਚਾ ਮਾਰਗ ਆਪੇ ਦੱਸ, ਆਪੇ ਲਏ ਮਿਲਾਈਆ। ਹਿਰਦੇ ਅੰਦਰ ਹਰਿਜੂ ਵਸ, ਹਰਿ ਮੰਦਰ ਦਏ ਵਡਿਆਈਆ। ਕੋਟਨ ਕੋਟ ਕਰੇ ਪ੍ਰਕਾਸ਼ ਰਵ ਸਸ, ਸੂਰਜ ਚੰਨ ਰਹੇ ਸ਼ਰਮਾਈਆ। ਆਦਿ ਜੁਗਾਦੀ ਆਪਣਾ ਜਸ, ਜਨ ਭਗਤਾਂ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਪ੍ਰੀਤੀ ਸਾਚੀ ਰੀਤੀ, ਕਲਜੁਗ ਅੰਤਮ ਇਕ ਸਮਝਾਈਆ। ਚਰਨ ਪ੍ਰੀਤੀ ਸਾਚਾ ਰੰਗ, ਹਰਿਜਨ ਸਾਚੇ ਆਪ ਚੜ੍ਹਾਇੰਦਾ। ਆਤਮ ਸੇਜਾ ਵੇਖ ਪਲੰਘ, ਆਪਣਾ ਆਸਣ ਲਾਇੰਦਾ। ਸ਼ਬਦ ਅਨਾਦ ਵੱਜੇ ਮਰਦੰਗ, ਗੁਰ ਸਤਿਗੁਰ ਆਪ ਵਜਾਇੰਦਾ। ਅੰਮ੍ਰਿਤ ਧਾਰ ਵਹਾਏ ਗੰਗ, ਨਿਝਰ ਝਿਰਨਾ ਇਕ ਝਿਰਾਇੰਦਾ। ਦਾਤਾ ਦਾਨੀ ਸੂਰਾ ਸਰਬੰਗ, ਸਤਿਗੁਰ ਪੂਰਾ ਆਪ ਅਖਵਾਇੰਦਾ। ਆਪਣੇ ਮੰਦਰ ਆਪੇ ਲੰਘ, ਆਪਣੀ ਸੇਜ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵੇ ਸਾਚਾ ਵਰ, ਚਰਨ ਕਵਲ ਕਵਲ ਸਹਾਰਾ, ਦੋ ਜਹਾਨਾਂ ਉਤਰੇ ਪਾਰਾ, ਸਚਖੰਡ ਦੁਵਾਰ ਇਕ ਸੁਹਾਇੰਦਾ। ਚਰਨ ਕਵਲ ਕਵਲ ਜਨ, ਚਰਨ ਚਰਨ ਚਰਨ ਵਡਿਆਈਆ। ਨੇਤਰ ਖੋਲ੍ਹੇ ਹਰਨ ਫਰਨ, ਲੋਚਣ ਲੋਚਣ ਦਰਸ਼ਨ ਪਾਈਆ। ਆਪ ਮਿਟਾਏ ਮਰਨ ਡਰਨ, ਡਰਨ ਮਰਨ ਭੈ ਨਾ ਕੋਈ ਰਖਾਈਆ। ਸਤਿਗੁਰ ਪੂਰਾ ਤਰਨੀ ਤਰਨ, ਹਰਿਜਨ ਸਾਚਾ ਲਏ ਤਰਾਈਆ। ਜੋ ਜਨ ਸਰਨਾਈ ਸਾਚੀ ਪੜਨ, ਚਰਨ ਚਰਨ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਰ ਦਾਨੀ ਜੋਤ ਭਵਾਨੀ ਸ਼ਬਦ ਨਿਸ਼ਾਨੀ ਇਕ ਵਖਾਈਆ। ਵਰ ਦਾਨੀ ਵਰ ਮੰਗਣ ਆਈ, ਗੁਰਮੁਖਾਂ ਵੇਖ ਦੁਵਾਰਾ। ਆਪਣੀ ਚੋਲੀ ਆਪੇ ਰੰਗ ਰੰਗਣ ਆਈ, ਸਾਲੂ ਰਤੜਾ ਲਾਲ ਅਪਾਰਾ। ਗੁਰਮੁਖਾਂ ਗੁਰਸਿਖਾਂ ਸੰਗ ਰੱਖਣ ਆਈ, ਵਿਛੜਿਆ ਸੰਸਾਰਾ। ਜੋਤ ਨੁਰਾਨੀ ਡਗਮਗਾਈ, ਕਲਜੁਗ ਅੰਤਮ ਲਏ ਅਵਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰਾ। ਸੋਹੰ ਸ਼ਬਦ ਸਾਚੀ ਧਾਰ, ਨਿਰਗੁਣ ਸਰਗੁਣ ਆਪ ਅਖਵਾਈਆ। ਪਾਰਬ੍ਰਹਮ ਰੂਪ ਕਰਤਾਰ, ਬ੍ਰਹਮ ਬ੍ਰਹਮ ਵੇਖ ਵਖਾਈਆ। ਜੁਗਾ ਜੁਗੰਤ ਸਾਚੀ ਕਾਰ, ਕਰਨੀ ਕਰਤਾ ਆਪ ਕਮਾਈਆ। ਆਪ ਆਪਣਾ ਕਰ ਉਜਿਆਰ, ਆਪਣਾ ਨਾਉਂ ਜਪਾਈਆ। ਆਦਿ ਅੰਤ ਇਕ ਪਿਆਰ, ਏਕਾ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਹੰ ਸੋ ਆਪ ਹੋ ਜਾਈਆ। ਸੋ ਪੁਰਖ ਨਿਰੰਜਣ ਦੀਨ ਦਿਆਲਾ, ਨਿਰਗੁਣ ਹਰਿ ਹਰਿ ਆਪ ਅਖਵਾਇੰਦਾ। ਆਦਿ ਜੁਗਾਦੀ ਖੇਲ ਨਿਰਾਲਾ, ਹਰਿ ਸਾਚਾ ਆਪ ਖਿਲਾਇੰਦਾ। ਪ੍ਰਗਟ ਹੋ ਦੀਨ ਦਿਆਲਾ, ਆਪ ਆਪਣੀ ਦਇਆ ਕਮਾਇੰਦਾ। ਵਸਣਹਾਰਾ ਸਚ ਸੱਚੀ ਧਰਮਸਾਲਾ, ਸਚਖੰਡ ਦੁਵਾਰਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇੰਦਾ। ਸੋ ਦਰ ਹਰਿ ਕਰ ਪ੍ਰਵਾਨਾ, ਘਰ ਸਾਚੇ ਆਸਣ ਲਾਇੰਦਾ। ਪੁਰਖ ਅਬਿਨਾਸ਼ੀ ਨੌਜਵਾਨ, ਸਾਚਾ ਮੰਦਰ ਇਕ ਆਪ ਸੁਹਾਇੰਦਾ। ਸਚ ਸਿੰਘਾਸਣ ਮਿਹਰਬਾਨ, ਆਪ ਆਸਣ ਲਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਆਪਣੀ ਵੰਡ ਵੰਡਾਇੰਦਾ । ਪਾਰਬ੍ਰਹਮ ਪੁਰਖ ਸੁਲਤਾਨ, ਬ੍ਰਹਮ ਰੂਪ ਉਪਜਾਇੰਦਾ। ਹੰ ਬ੍ਰਹਮ ਕਰ ਪ੍ਰਧਾਨ, ਲੋਕਮਾਤ ਰਾਹ ਚਲਾਇੰਦਾ। ਲੱਖ ਚੁਰਾਸੀ ਜੀਆ ਦਾਨ, ਆਪੇ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਆਪਣਾ ਆਪ ਉਪਜਾਇੰਦਾ। ਸੋਹੰ ਰੂਪ ਆਪ ਕਰਤਾਰਾ, ਸੋ ਸੋ ਵੇਖ ਵਖਾਈਆ। ਆਪਣੇ ਰੰਗ ਰੰਗੇ ਕਰਤਾਰਾ, ਆਪਣੀ ਚੋਲੀ ਆਪ ਰੰਗਾਈਆ। ਆਪਣਾ ਭਰ ਆਪ ਭੰਡਾਰਾ, ਆਪੇ ਰਿਹਾ ਵਰਤਾਈਆ। ਏਕਾ ਬ੍ਰਹਮ ਕਰ ਪਸਾਰਾ, ਪਾਰਬ੍ਰਹਮ ਵੇਖ ਵਖਾਈਆ। ਸੋਹੰ ਰੂਪ ਸੱਚੀ ਧਾਰਾ, ਨਿਰਗੁਣ ਸਰਗੁਣ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਕਰੇ ਰੁਸ਼ਨਾਈਆ। ਜੋਤੀ ਦੀਪ ਜੋਤ ਜਗਾਇਆ, ਜਾਗਰਤ ਜੋਤ ਵਖਾਈਆ। ਸਤਿਗੁਰ ਪੂਰਾ ਸਾਖਯਾਤ ਆਪਣਾ ਰੰਗ ਰੰਗੇ ਅਪਾਰ, ਰੰਗ ਰੰਗੀਲਾ ਮੋਹਣ ਮਾਧਵ ਮਾਧ ਲਾਲ ਗੁਲਾਲਾ ਇਕ ਰੰਗ ਚੜ੍ਹਾਈਆ। ਸ਼ਬਦ ਹਰਿ ਅਪਰ ਅਪਾਰ ਧੁਨ ਨਾਦ ਵਜਾ ਰਾਗੀ ਰਾਗ ਸਾਚਾ ਗਾਈਆ। ਬੋਧ ਅਗਾਧੀ ਭੇਵ ਖੁਲ੍ਹਾ, ਭਗਵਨ ਭਗੌਤੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੋਹੰ ਸ਼ਬਦ ਦਏ ਵਡਿਆਈਆ। ਸੋਹੰ ਸ਼ਬਦ ਸਚ ਜੈਕਾਰਾ, ਰਾਮ ਨਾਮ ਸਮਾਇਆ। ਕਾਹਨਾ ਕ੍ਰਿਸ਼ਨਾ ਮੀਤ ਮੁਰਾਰਾ, ਗੀਤਾ ਗਿਆਨ ਦ੍ਰਿੜਾਇਆ। ਅੱਲਾ ਹੂ ਏਕਾ ਨਾਅਰਾ, ਏਕਾ ਸੰਗ ਨਿਭਾਇਆ। ਨਾਮ ਸਤਿ ਵਣਜ ਵਪਾਰਾ, ਨਾਨਕ ਆਪ ਉਪਾਇਆ। ਗੋਬਿੰਦ ਬੋਲੇ ਸਚ ਜੈਕਾਰਾ, ਸਾਚਾ ਗੁਰੂ ਸਲਾਹਿਆ। ਖੇਲੇ ਖੇਲ ਪੁਰਖ ਕਰਤਾਰਾ, ਕਲਜੁਗ ਵੇਸ ਵਟਾਇਆ। ਚਾਰ ਵਰਨਾਂ ਕਰੇ ਇਕ ਪਿਆਰਾ, ਸ਼ਬਦ ਜੈਕਾਰਾ ਇਕ ਸੁਣਾਇਆ। ਹਿੰਦੂ ਸਿਖ ਨਾ ਕੋਇ ਵਿਚਾਰਾ, ਮੁਸਲਮ ਈਸਾਈ ਨਾ ਕੋਇ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਹੰ ਸ਼ਬਦ ਆਤਮ ਬ੍ਰਹਮ, ਪਾਰਬ੍ਰਹਮ ਮੇਲ ਮਿਲਾਇਆ। ਉਪਜੇ ਬ੍ਰਹਮ ਸ਼ਬਦ ਗਿਆਨ, ਸ਼ਬਦੀ ਸ਼ਬਦ ਸਮਝਾਈਆ। ਹਰਿਜਨ ਮੇਲਾ ਹਰਿ ਭਗਵਾਨ, ਹਰੀ ਹਰਿ ਆਪ ਕਰਾਈਆ। ਧਰਮ ਵਖਾਏ ਸਚ ਨਿਸ਼ਾਨ, ਸਾਚੀ ਸਿਖਿਆ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਹੰ ਮੇਲਾ ਸ਼ਾਹੋ ਭੂਪ, ਸਤਿ ਸਰੂਪ ਆਦਿ ਜੁਗਾਦਿ ਰੂਪ ਵਟਾਈਆ। ਆਦਿ ਜੁਗਾਦੀ ਹਰਿ ਕਾ ਰੰਗ, ਹਰਿ ਹਰਿ ਵਿਚ ਸਮਾਇਆ। ਹੰ ਬ੍ਰਹਮ ਮੰਗੀ ਮੰਗ, ਸੋ ਪੁਰਖ ਨਿਰੰਜਣ ਝੋਲੀ ਪਾਇਆ। ਵੱਜੇ ਨਾਮ ਇਕ ਮਰਦੰਗ, ਹਰਿ ਸਾਚਾ ਆਪ ਵਜਾਇਆ। ਦੋ ਜਹਾਨਾਂ ਆਪੇ ਲੰਘ, ਦਰ ਦਰਵਾਜ਼ਾ ਕੁੰਡਾ ਲਾਹਿਆ। ਕੱਟਣਹਾਰਾ ਭੁੱਖ ਨੰਗ, ਲੋਕਮਾਤ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਇਕੋ ਦਾਤਾ, ਦੇਵਣਹਾਰ ਰਿਜ਼ਕ ਸੁਬਾਇਆ। ਆਦਿ ਪੁਰਖ ਕਰਤਾਰਾ, ਨਿਰਗੁਣ ਨਿਰੰਕਾਰਾ ਨਾਉਂ ਰਖਾਇੰਦਾ। ਪਾਰਬ੍ਰਹਮ ਪ੍ਰਭ ਭੇਵ ਨਿਆਰਾ, ਭੇਵ ਅਭੇਦਾ ਭੇਵ ਛੁਪਾਇੰਦਾ। ਜੋਤੀ ਨੂਰ ਨੂਰ ਉਜਿਆਰਾ, ਨੂਰੋ ਨੂਰ ਡਗਮਗਾਇੰਦਾ। ਸਤਿ ਸਰੂਪੀ ਸਾਚੀ ਧਾਰਾ, ਸਤਿ ਸਤਿ ਉਪਜਾਇੰਦਾ। ਇਕ ਇਕੱਲਾ ਏਕੰਕਾਰਾ, ਅਕਲ ਕਲਾ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਵੇਸ ਵਟਾਇੰਦਾ। ਜੁਗ ਕਰਤਾ ਹਰਿ ਹਰੇ, ਹਰਿ ਹਰਿ ਰੂਪ ਸਮਾਇਆ। ਆਪਣੀ ਕਰਨੀ ਆਪੇ ਕਰੇ, ਕਰਨੀ ਕਰਤਾ ਆਪ ਹੋ ਜਾਇਆ। ਨਿਰਗੁਣ ਸਾਚੀ ਜੋਤ ਧਰੇ, ਪਾਰਬ੍ਰਹਮ ਰੂਪ ਵਟਾਇਆ। ਪੁਰਖ ਅਬਿਨਾਸ਼ੀ ਸਾਚਾ ਘਾੜਣ ਘੜੇ, ਘੜਣ ਹਾਰ ਆਪ ਹੋ ਜਾਇਆ। ਸਾਚੇ ਮੰਦਰ ਆਪੇ ਵੜੇ, ਥਿਰ ਘਰ ਸਾਚਾ ਇਕ ਸੁਹਾਇਆ। ਉਚ ਮਹੱਲੇ ਆਪੇ ਚੜ੍ਹੇ, ਸਚਖੰਡ ਦੁਵਾਰਾ ਇਕ ਸੁਹਾਇਆ। ਆਪਣਾ ਫੜੇ ਆਪੇ ਲੜੇ, ਆਪ ਆਪਣਾ ਬੰਨਣ ਪਾਇਆ। ਆਪਣੀ ਵਿਦਿਆ ਆਪੇ ਪੜ੍ਹੇ, ਆਪਣਾ ਲੇਖਾ ਆਪ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਨਾਉਂ ਧਰਾਇਆ। ਆਦਿ ਜੁਗਾਦੀ ਹਰਿ ਭਗਵਾਨ, ਏਕਾ ਏਕ ਅਖਵਾਇੰਦਾ। ਖੇਲੇ ਖੇਲ ਦੋ ਜਹਾਨ, ਦੋ ਜਹਾਨਾਂ ਵੇਖ ਵਖਾਇੰਦਾ। ਨਿਰਗੁਣ ਦੀਪਕ ਬਾਤੀ ਨੂਰ ਮਹਾਨ, ਜਾਗਰਤ ਜੋਤ ਜਗਾਇੰਦਾ। ਸਚ ਤਖ਼ਤ ਬੈਠ ਸੁਲਤਾਨ, ਸ਼ਾਹੋ ਭੂਪ ਆਪ ਅਖਵਾਇੰਦਾ। ਨਿਰਗੁਣ ਰਾਜ ਰਾਜਾਨ, ਦਰ ਦਰਬਾਨ ਇਕ ਸੁਹਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਆਪਣਾ ਸ਼ਬਦ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਨਾਉਂ ਰਖਾਇੰਦਾ। ਆਪਣਾ ਨਾਉਂ ਆਪੇ ਰੱਖ, ਨਿਰੰਕਾਰ ਆਪ ਅਖਵਾਇਆ। ਆਪੇ ਨਿਰਗੁਣ ਹੋ ਪ੍ਰਤੱਖ, ਦੀਪਕ ਜੋਤ ਕਰੇ ਰੁਸ਼ਨਾਇਆ। ਆਪੇ ਆਪਣਾ ਆਪ ਕਰੇ ਵੱਖ, ਪਾਰਬ੍ਰਹਮ ਬ੍ਰਹਮ ਵੇਸ ਵਟਾਇਆ। ਆਪੇ ਲੇਖਾ ਜਾਣੇ ਅਲੱਖਣਾ ਅਲੱਖ, ਅਲੱਖ ਨਿਰੰਜਣ ਭੇਵ ਨਾ ਰਾਇਆ। ਆਪੇ ਭਾਂਡੇ ਕਰੇ ਸੱਖ, ਆਪੇ ਸਖਣੇ ਰਿਹਾ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਖੇਲ ਖਿਲਾਇਆ। ਆਦਿਨ ਅੰਤਾ ਹਰਿ ਭਗਵੰਤਾ, ਏਕਾ ਏਕ ਅਖਵਾਇੰਦਾ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਧਾਰ ਬੰਧਾਇੰਦਾ। ਆਪ ਬਣਾਏ ਆਪਣੀ ਬਣਤਾ, ਆਪਣਾ ਬੇੜਾ ਆਪ ਚਲਾਇੰਦਾ। ਆਪੇ ਜਾਣੇ ਆਪਣੀ ਮੰਨਤਾ, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ। ਆਪੇ ਤੋੜੇ ਗੜ੍ਹ ਹਉਮੇ ਹੰਗਤਾ, ਹੰ ਬ੍ਰਹਮ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਜੂਨੀ ਰਹਿਤ ਵੇਖ ਵਿਖਾਇੰਦਾ। ਅਜੂਨੀ ਰਹਿਤ ਪੁਰਖ ਅਕਾਲ, ਅਕਲ ਕਲਾ ਕਲ ਧਾਰਿਆ। ਨਿਰਗੁਣ ਦੀਪਕ ਬਾਤੀ ਜੋਤੀ ਏਕਾ ਬਾਲ, ਏਕਾ ਏਕ ਕਰੇ ਉਜਿਆਰਿਆ। ਏਕਾ ਗਗਨ ਏਕਾ ਥਾਲ, ਏਕਾ ਮੰਡਲ ਆਪ ਸਹਾਰਿਆ। ਜੁਗਾ ਜੁਗੰਤਰ ਅਵੱਲੜੀ ਚਾਲ, ਚਾਲ ਨਿਰਾਲੀ ਆਪ ਚਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਮ ਧਰਾ ਲਿਆ। ਜੁਗ ਜੁਗ ਖੇਲ ਖਲੰਦੜਾ, ਪਰਮ ਪੁਰਖ ਕਰਤਾਰ। ਨਿਰਗੁਣ ਸਰਗੁਣ ਵੇਸ ਵਟੰਦੜਾ, ਪੰਜ ਤੱਤ ਕਰੇ ਪਿਆਰ। ਆਦਿ ਨਿਰੰਜਣ ਵੇਖ ਵਖੰਦੜਾ, ਪਾਰਬ੍ਰਹਮ ਗੁਰ ਕਰਤਾਰ। ਆਦਿ ਸ਼ਕਤੀ ਮੇਲ ਮਿਲੰਦੜਾ, ਆਪ ਆਪਣਾ ਕਰ ਪਿਆਰ। ਧਾਮ ਅਵੱਲਾ ਇਕ ਸੁਹੰਦੜਾ, ਵਸਣਹਾਰਾ ਸਚਖੰਡ ਦੁਵਾਰ। ਅਗੰਮ ਅਗੰਮ ਅਗੰਮ ਆਪ ਅਖਵੰਦੜਾ, ਅਲੱਖ ਅਲੱਖਣਾ ਭੇਵ ਨਿਆਰ। ਸ਼ਬਦ ਨਗਾਰਾ ਤਾਲ ਇਕ ਵਜੰਦੜਾ, ਧੁਨ ਅਨਾਦਿ ਸੱਚੀ ਧੁਨਕਾਰ। ਘਰ ਸਾਚਾ ਇਕ ਸੁਹੰਦੜਾ, ਥਿਰ ਘਰ ਬੈਠ ਸੱਚੀ ਸਰਕਾਰ। ਆਪਣਾ ਹੁਕਮ ਆਪ ਚਲੰਦੜਾ, ਦੇਵਣਹਾਰ ਧੁਰ ਫ਼ਰਮਾਣ। ਲੋਆਂ ਪੁਰੀਆਂ ਰਚਨ ਰਚੰਦੜਾ, ਮੰਡਲ ਮੰਡਪ ਲਏ ਉਸਾਰ। ਵਿਸ਼ਨ ਬ੍ਰਹਮਾ ਲੇਖ ਲਿਖੰਦੜਾ, ਸ਼ਿਵ ਸ਼ੰਕਰ ਲਏ ਉਭਾਰ। ਕਰੋੜ ਤੇਤੀਸਾ ਆਪ ਉਠੰਦੜਾ, ਅੰਮ੍ਰਿਤ ਬਖ਼ਸ਼ੇ ਠੰਡੀ ਠਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਖੇਲ ਅਪਾਰ। ਆਦਿ ਜੁਗਾਦੀ ਹਰਿ ਹਰਿ ਖੇਲ, ਅਚਰਜ ਬਣਤ ਬਣਾਈਆ। ਨਿਰਗੁਣ ਨਿਰਗੁਣ ਕਰ ਮੇਲ, ਪੰਜ ਤੱਤ ਕਰੇ ਕੁੜਮਾਈਆ। ਪੁਰਖ ਅਬਿਨਾਸ਼ੀ ਸੱਜਣ ਸੁਹੇਲ, ਮਨ ਮਤ ਬੁੱਧ ਵੇਖ ਵਖਾਈਆ। ਜੋਤ ਨਿਰੰਜਣ ਚਾੜ੍ਹੇ ਤੇਲ, ਘਰ ਦਸਵਾਂ ਵੱਜੇ ਵਧਾਈਆ। ਨੌ ਦੁਵਾਰੇ ਦਿਸੇ ਵੇਹਲ, ਦਰ ਦਰਵੇਸ਼ਾ ਵੇਖ ਵਖਾਈਆ। ਪੰਚਮ ਸਖੀਆਂ ਪਾਵਣ ਵੇਲ, ਸਾਚਾ ਮੰਗਲ ਏਕਾ ਗਾਈਆ। ਸਤਿਗੁਰ ਪੂਰਾ ਵਸੇ ਰੰਗ ਨਵੇਲ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਰਚਨ ਰਚਾਈਆ। ਜੁਗ ਜੁਗ ਰਚਨਾ ਸਾਚੀ ਰਚ, ਹਰਿ ਹਰਿ ਵੇਖ ਵਖਾਇੰਦਾ। ਲੱਖ ਚੁਰਾਸੀ ਭਾਂਡੇ ਕੱਚ, ਆਪੇ ਬਣਤ ਬਣਾਇੰਦਾ। ਮੰਦਰ ਅੰਦਰ ਕਲੰਦਰ ਆਪੇ ਨੱਚ, ਆਪੇ ਸਵਾਂਗ ਵਰਤਾਇੰਦਾ। ਆਪੇ ਬ੍ਰਹਮ ਬ੍ਰਹਮ ਹੋਏੇ ਸਚ, ਪਾਰਬ੍ਰਹਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇੰਦਾ। ਆਪਣੀ ਕਲ ਆਪੇ ਧਾਰ, ਅਕਲ ਕਲਾ ਅਖਵਾਈਆ। ਆਦਿ ਜੁਗਾਦੀ ਲਏ ਅਵਤਾਰ, ਗੁਰ ਗੁਰ ਵੇਸ ਵਟਾਈਆ। ਸ਼ਬਦ ਸ਼ਬਦੀ ਤੇਜ ਕਟਾਰ, ਨਾਮ ਖੰਡਾ ਹੱਥ ਉਠਾਈਆ। ਬ੍ਰਹਿਮੰਡਾਂ ਖੰਡਾਂ ਪਾਵੇ ਸਾਰ, ਜੇਰਜ ਅੰਡਾਂ ਫੋਲ ਫੁਲਾਈਆ। ਉਤਭੁਜ ਸੇਤਜ ਦਏ ਹੁਲਾਰ, ਆਪ ਆਪਣੀ ਦਇਆ ਕਮਾਈਆ। ਭਗਤ ਵਛਲ ਹਰਿ ਮੀਤ ਮੁਰਾਰ, ਹਰਿਜਨ ਸਾਚੇ ਲਏ ਉਠਾਈਆ। ਦੇਵਣਹਾਰਾ ਨਾਮ ਅਧਾਰ, ਆਤਮ ਬ੍ਰਹਮ ਜਣਾਈਆ। ਸਚ ਸੁੱਚ ਭਰੇ ਭੰਡਾਰ, ਸਤਿਗੁਰ ਸਾਚਾ ਆਪ ਵਰਤਾਈਆ। ਆਪੇ ਸੁਹਾਏ ਬੰਕ ਦੁਵਾਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਨਿਰਗੁਣ ਬਾਤੀ ਕਰ ਉਜਿਆਰ, ਏਕਾ ਜੋਤ ਕਰੇ ਰੁਸ਼ਨਾਈਆ। ਅੰਮ੍ਰਿਤ ਬੂੰਦ ਸਵਾਂਤੀ ਠੰਡੀ ਠਾਰ, ਨਿਝਰ ਝਿਰਨਾ ਦਏ ਝਿਰਾਈਆ। ਮਿਟੇ ਰੈਣ ਅੰਧੇਰੀ ਰਾਤ ਵਿਚ ਸੰਸਾਰ, ਸਾਚਾ ਚੰਦ ਚੜ੍ਹਾਈਆ। ਪੁੱਛੇ ਵਾਤੀ ਅੰਤਮ ਵਾਰ, ਗੁਰਮੁਖ ਸਾਚੇ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਈਆ। ਕਲ ਵਰਤੇ ਹਰਿ ਨਿਰੰਕਾਰ, ਅਕਲ ਕਲਾ ਅਖਵਾਇਆ। ਅਛਲ ਅਛੱਲ ਖੇਲ ਅਪਾਰ, ਵਲ ਛਲ ਧਾਰੀ ਭੇਵ ਨਾ ਰਾਇਆ। ਜੁਗਾ ਜੁਗੰਤਰ ਬੰਨ੍ਹੇ ਧਾਰ, ਜੁਗ ਜੁਗ ਨਾਉਂ ਉਪਾਇਆ। ਸਤਿਜੁਗ ਤ੍ਰੇਤਾ ਵੇਖ ਵਿਚਾਰ, ਰਾਮ ਨਾਮ ਇਕ ਦ੍ਰਿੜਾਇਆ। ਦੁਆਪਰ ਤੇਰਾ ਇਕ ਸਹਾਰ, ਗੀਤਾ ਗਿਆਨ ਇਕ ਵਖਾਇਆ। ਕਾਹਨਾ ਕ੍ਰਿਸ਼ਨਾ ਦਏ ਹੁਲਾਰ, ਨਾਮ ਬੰਸਰੀ ਇਕ ਵਜਾ ਰਿਹਾ। ਗ਼ਰੀਬ ਨਿਮਾਣੇ ਲਾਏ ਪਾਰ, ਬਿਧਰ ਸੁਦਾਮਾ ਗਲੇ ਲਗਾਇਆ। ਕਲਜੁਗ ਤੇਰਾ ਕੂੜ ਕੁੜਿਆਰ, ਕੂੜਾ ਧੰਦਾ ਵੇਖ ਵਖਾਇਆ। ਮਾਇਆ ਮਮਤਾ ਮੋਹ ਪਿਆਰ, ਹਉਮੇ ਹੰਗਤਾ ਸੰਗ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਇਆ। ਜੁਗ ਜੁਗ ਨਾਮ ਅਲੱਖ ਅਭੇਵ, ਆਪਣਾ ਆਪ ਧਰਾਇੰਦਾ। ਆਦਿ ਜੁਗਾਦੀ ਦੇਵੀ ਦੇਵ, ਦੇਵ ਦੇਵਾ ਆਪ ਅਖਵਾਇੰਦਾ। ਵਾਸਤਕ ਰੂਪ ਹਰਿ ਨਿਹਕੇਵ, ਨੇਹਚਲ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇੰਦਾ। ਆਪ ਆਪਣਾ ਰੰਗੇ ਰੰਗ, ਰੰਗਣਹਾਰ ਪੁਰਖ ਅਖਵਾਇਆ। ਸਚਖੰਡ ਦੁਵਾਰਾ ਸਚ ਪਲੰਘ, ਪੁਰਖ ਅਬਿਨਾਸ਼ੀ ਸਚ ਸਿੰਘਾਸਣ ਆਸਣ ਲਾਇਆ। ਦਾਤਾ ਦਾਨੀ ਸੂਰਾ ਸਰਬੰਗ, ਥਿਰ ਘਰ ਬੈਠਾ ਖੇਲ ਖਿਲਾਇਆ। ਨਾਮ ਵਜਾਏ ਇਕ ਮਰਦੰਗ, ਏਕਾ ਨਾਅਰਾ ਰਿਹਾ ਸੁਣਾਇਆ। ਲੋਆਂ ਪੁਰੀਆਂ ਆਪੇ ਲੰਘ, ਨਿਰਗੁਣ ਸਰਗੁਣ ਧਾਰ ਬੰਧਾਇਆ। ਮੰਗਣਹਾਰਾ ਸਾਚੀ ਮੰਗ, ਆਪਣੀ ਝੋਲੀ ਅੱਗੇ ਡਾਹਿਆ। ਗ਼ਰੀਬ ਨਿਮਾਣਿਆਂ ਕੱਟੇ ਭੁੱਖ ਨੰਗ, ਲੋਕਮਾਤ ਵੇਖ ਵਖਾਇਆ। ਚਿੱਟੇ ਅਸਵ ਸ਼ਬਦ ਘੋੜੇ ਕਸੇ ਤੰਗ, ਸੋਲਾਂ ਕਲੀਆਂ ਆਸਣ ਲਾਇਆ। ਨਿਰਗੁਣ ਸਰਗੁਣ ਵਸਿਆ ਸੰਗ, ਸਗਲਾ ਸੰਗ ਨਿਭਾਇਆ। ਹਰਿਜਨ ਮੰਦਰ ਆਪੇ ਲੰਘ, ਹਰਿ ਮੰਦਰ ਵੇਖ ਵਖਾਇਆ। ਅੰਮ੍ਰਿਤ ਧਾਰ ਸਚੀ ਗੰਗ, ਜਮਨਾ ਸੁਰਸਤੀ ਨਾਲ ਰਲਾਇਆ। ਗੋਦਾਵਰੀ ਮੰਗੇ ਏਕਾ ਮੰਗ, ਨਿਉਂ ਨਿਉਂ ਚਰਨ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ, ਜੁਗ ਜੁਗ ਆਪਣਾ ਵੇਸ ਵਟਾਇਆ। ਜੁਗ ਜੁਗ ਵੇਸ ਵਟੰਦੜਾ, ਪਰਮ ਪੁਰਖ ਕਰਤਾਰ। ਕਲਜੁਗ ਅੰਤਮ ਖੇਲ ਖਿਲੰਦੜਾ, ਖੇਲੇ ਖੇਲ ਅਗੰਮ ਅਪਾਰ। ਵੇਦ ਵਿਆਸਾ ਭੇਖ ਵਿਟੰਦੜਾ, ਲੇਖਾ ਲਿਖਿਆ ਅਪਰ ਅਪਾਰ। ਨਾਨਕ ਗੋਬਿੰਦ ਮੇਲ ਮਿਲੰਦੜਾ, ਘਰ ਬੈਠਾ ਬੰਕ ਦੁਵਾਰ। ਰਾਮ ਕ੍ਰਿਸ਼ਨਾ ਵੇਖ ਵਖੰਦੜਾ, ਗੋਪੀ ਕਾਹਨਾ ਕਰ ਤਿਆਰ। ਸੋਇਮ ਰੂਪ ਆਪ ਹੋ ਜਾਇੰਦੜਾ, ਹੰ ਬ੍ਰਹਮ ਕਰ ਪਿਆਰ । ਈਸਾ ਮੂਸਾ ਲੇਖ ਲਿਖੰਦੜਾ, ਅੱਲਾ ਰਾਣੀ ਐਨਲਹੱਕ ਨਾਅਰਾ ਦੇਵੇ ਮਾਰ। ਨਿਰਗੁਣ ਬਾਤੀ ਜੋਤ ਜਗੰਦੜਾ, ਨੂਰ ਇਲਾਹੀ ਬੇਐਬ ਪਰਵਰਦਿਗਾਰ। ਖ਼ਲਕ ਖ਼ੁਦਾਈ ਵੇਖ ਵਖੰਦੜਾ, ਸਰਬ ਜੀਆਂ ਦਾ ਸਾਂਝਾ ਯਾਰ। ਹਿੰਦੂ ਮੁਸਲਮ ਸਿਖ ਈਸਾਈ ਏਕਾ ਰੰਗ ਰਗੰਦੜਾ, ਦੂਈ ਦਵੈਤੀ ਦੇਵੇ ਮਾਰ। ਅੰਮ੍ਰਿਤ ਆਤਮ ਜਾਮ ਪਿਲੰਦੜਾ, ਜਗਤ ਤ੍ਰਿਸ਼ਨਾ ਦਏ ਨਿਵਾਰ। ਸਾਚਾ ਮਾਰਗ ਇਕ ਵਿਖੰਦੜਾ, ਚਾਰ ਵਰਨ ਸੋਹੇ ਬੰਕ ਦੁਵਾਰ। ਅਠਾਰਾਂ ਬਰਨਾਂ ਮੇਟ ਮਿਟੰਦੜਾ, ਸ਼ੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੰਗ ਰੰਗੇ ਕਰਤਾਰ। ਸਾਚੀ ਸਿਖਿਆ ਇਕ ਸਮਝੰਦੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਉਭਾਰ। ਸਾਚੀ ਸਿਖਿਆ ਗੁਰ ਕਰਤਾਰ, ਏਕਾ ਏਕ ਜਣਾਈਆ। ਰਾਓ ਰੰਕਾਂ ਇਕ ਪਿਆਰ, ਊਚਾਂ ਨੀਚਾਂ ਮੇਲ ਮਿਲਾਈਆ। ਦੂਈ ਦਵੈਤੀ ਕਰ ਖ਼ਵਾਰ, ਹਉਮੇ ਹੰਗਤਾ ਦਏ ਮਿਟਾਈਆ। ਸਾਚੀ ਸੰਗਤਾ ਸਚ ਪਿਆਰ, ਸਤਿਜੁਗ ਸਾਚਾ ਦਏ ਕਰਾਈਆ। ਭੁੱਖਾ ਨੰਗਤਾ ਜਾਏ ਤਾਰ, ਫੜ ਫੜ ਬਾਹੋਂ ਪਾਰ ਕਰਾਈਆ। ਜੋ ਜਨ ਮੰਗਣ ਆਏ ਦਰ ਦਰਬਾਰ, ਦਰ ਲੇਖਾ ਲਏ ਲਗਾਈਆ। ਸੰਗਦਾ ਰਹੇ ਨਾ ਵਿਚ ਸੰਸਾਰ, ਸਤਿਗੁਰ ਪੂਰਾ ਲੋਕ ਲਾਜ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਜੋਤੀ ਨੂਰ ਕਰੇ ਰੁਸ਼ਨਾਈਆ। ਕਲਜੁਗ ਵੇਲਾ ਅੰਤਮ ਆਇਆ, ਹਰਿ ਨਿਰਗੁਣ ਜੋਤ ਜਗਾਇੰਦਾ। ਚਾਰ ਵਰਨਾਂ ਰਿਹਾ ਸਮਝਾਇਆ, ਹਿੰਦੂ ਮੁਸਲਮ ਸਿਖ ਈਸਾਈ ਨਾ ਕੋਈ ਵਖਾਇੰਦਾ। ਆਤਮ ਬ੍ਰਹਮ ਬ੍ਰਹਮ ਜਣਾਇਆ, ਪਾਰਬ੍ਰਹਮ ਸਮਝਾਇੰਦਾ। ਰਾਮ ਨਾਮ ਏਕਾ ਗਾਇਆ, ਏਕਾ ਕ੍ਰਿਸ਼ਨ ਮਨਾਇੰਦਾ। ਹੂ ਹੂ ਨਾਅਰਾ ਆਪੇ ਲਾਇਆ, ਕਲਮਾ ਨਬੀ ਆਪ ਪੜ੍ਹਾਇੰਦਾ। ਨਾਨਕ ਨਾਮ ਸਤਿ ਮੰਤਰ ਜਗਤ ਦ੍ਰਿੜਾਇਆ, ਧੁਰ ਫ਼ਰਮਾਣਾ ਆਪ ਜਣਾਇੰਦਾ। ਵਾਹਿਗੁਰੂ ਫਤਿਹ ਗੁਰ ਗੋਬਿੰਦ ਗਜਾਇਆ, ਵਾਹ ਵਾਹ ਗੁਰੂ ਮਨਾਇੰਦਾ। ਕਲਜੁਗ ਅੰਤਮ ਨਿਹਕਲੰਕ ਨਾਉਂ ਰਖਾਇਆ, ਜੋਤੀ ਜਾਮਾ ਭੇਖ ਵਟਾਇੰਦਾ। ਸ੍ਰਿਸ਼ਟ ਸਬਾਈ ਰਿਹਾ ਸਮਝਾਇਆ, ਨੌ ਖੰਡ ਸੋਇਆ ਆਪ ਉਠਾਇੰਦਾ। ਸੱਤਾਂ ਦੀਪਾਂ ਰਿਹਾ ਉਠਾਇਆ, ਸ਼ਬਦ ਹੁਲਾਰਾ ਇਕ ਲਗਾਇੰਦਾ। ਬ੍ਰਹਮਾ ਨੇਤਰ ਰਿਹਾ ਖੁਲ੍ਹਾਇਆ, ਚਾਰੋਂ ਕੁੰਟ ਵੇਖ ਵਖਾਇੰਦਾ। ਵਿਸ਼ਨੂੰ ਬਾਸ਼ਕ ਸੇਜਾ ਰਿਹਾ ਤਜਾਇਆ, ਸਾਂਗੋ ਪਾਂਗ ਨਾ ਕੋਈ ਹੰਢਾਇੰਦਾ। ਸ਼ੰਕਰ ਬਾਸ਼ਕ ਤਸ਼ਕਾ ਗਲੋਂ ਲਾਹਿਆ, ਹੱਥ ਤ੍ਰਿਸੂਲ ਉਠਾਇੰਦਾ। ਕਰੋੜ ਤੇਤੀਸਾ ਦਏ ਦੁਹਾਇਆ, ਦੇਵੀ ਦੇਵ ਨਾ ਕੋਈ ਮਨਾਇੰਦਾ। ਕਲਜੁਗ ਅੰਤ ਅੰਧੇਰਾ ਛਾਇਆ, ਸਾਚਾ ਚੰਦ ਨਾ ਕੋਈ ਚੜ੍ਹਾਇੰਦਾ। ਸਾਧ ਸੰਤਾਂ ਪੀਰ ਫ਼ਕੀਰਾਂ ਸ਼ਾਹ ਹਕੀਰਾਂ ਸਚ ਸੁੱਚ ਦਰ ਡੇਰਾ ਢਾਹਿਆ, ਸਾਚਾ ਮੰਤਰ ਨਾਮ ਗਿਆਨ, ਨਾ ਕੋਈ ਦ੍ਰਿੜਾਇੰਦਾ। ਪੰਡਤ ਪਾਂਧੇ ਜੂਠਾ ਝੂਠਾ ਮਸਤਕ ਤਿਲਕ ਲਗਾਇਆ, ਜੋਤ ਲਲਾਟ ਨਾ ਕੋਈ ਜਗਾਇੰਦਾ। ਪੜ੍ਹ ਪੜ੍ਹ ਵਿਦਿਆ ਵਾਦ ਵਧਾਇਆ, ਆਤਮ ਬ੍ਰਹਮ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕੰਕਾਰ ਹਰਿ ਨਿਰੰਕਾਰ, ਆਦਿ ਸ਼ਕਤ ਆਦਿ ਸ਼ਕਤ ਰੂਪ ਅਪਾਰ, ਜੋਤ ਭਵਾਨੀ ਆਦਿ ਸ਼ਕਤ ਖੜਗ ਖੰਡਾ ਤੇਜ ਕਟਾਰ, ਬ੍ਰਹਿਮੰਡਾਂ ਵੇਖ ਵਖਾਈਆ। ਭੇਖ ਪਖੰਡਾ ਦਏ ਨਿਵਾਰ, ਪਾਰਬ੍ਰਹਮ ਵੱਡੀ ਵਡਿਆਈਆ। ਕਲਜੁਗ ਅੰਤਮ ਕੰਢਾ ਵੇਖ ਸਰਬ ਸੰਸਾਰ, ਭਰਮੇ ਭੁੱਲੀ ਸਰਬ ਲੋਕਾਈਆ। ਹਰਿ ਕਾ ਨਾਮ ਗਏ ਵਿਸਾਰ, ਰਾਮ ਨਾਮ ਸਾਚੀ ਮਾਲਾ ਗਲ ਕੋਈ ਨਾ ਪਾਈਆ। ਸਾਚਾ ਮੰਦਰ ਅੰਧ ਅੰਧਿਆਰ, ਦੀਵਾ ਬਾਤੀ ਨਾ ਕੋਈ ਜਗਾਈਆ। ਕਮਲਾਪਾਤੀ ਨਾ ਮਿਲਿਆ ਮੀਤ ਮੁਰਾਰ, ਬੂੰਦ ਸਵਾਂਤੀ ਨਾ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕਾ ਨਾਉਂ ਰਖਾਈਆ। ਨਿਹਕਲੰਕਾ ਹਰਿ ਨਿਰੰਕਾਰ, ਹਰਿ ਨਿਰਗੁਣ ਜੋਤ ਜਗਾਇੰਦਾ। ਪੁਰਖ ਅਗੰਮਾ ਲਏ ਅਵਤਾਰ, ਆਪਣਾ ਰੂਪ ਵਟਾਇੰਦਾ। ਸਚ ਸਿੰਘਾਸਣ ਅਪਰ ਅਪਾਰ, ਪੁਰਖ ਅਬਿਨਾਸ਼ੀ ਆਸਣ ਲਾਇੰਦਾ। ਨਾਮ ਖੰਡਾ ਤੇਜ ਕਟਾਰ, ਤਿਖੀ ਧਾਰ ਆਪ ਰਖਾਇੰਦਾ। ਜਨ ਭਗਤਾਂ ਕਰੇ ਸਚ ਪਿਆਰ, ਹਰਿਜਨ ਸੋਏ ਮਾਤ ਉਠਾਇੰਦਾ। ਮਨਮੁੱਖ ਡੋਬੇ ਵਹਿੰਦੀ ਧਾਰ, ਭਵ ਜਲ ਬੇੜਾ ਆਪ ਰੁੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਰੰਗਾਇੰਦਾ। ਰੰਗ ਰਗੰਦੜਾ ਹਰਿ ਚਲੂਲ, ਏਕਾ ਲਾਲ ਗੁਲਾਲਿਆ। ਹਰਿਜਨ ਆਤਮ ਸੇਜਾ ਬਰਖੇ ਸਾਚੇ ਫੂਲ, ਫੂਲਣ ਬਰਖ਼ਾ ਏਕਾ ਲਾ ਲਿਆ। ਮੇਲ ਮਿਲਾਵਾ ਨਾਰੀ ਕੰਤ ਕੰਤੂਹਲ, ਸਾਚਾ ਮੰਦਰ ਇਕ ਸੁਹਾ ਲਿਆ। ਸ਼ਬਦ ਪੰਘੂੜਾ ਸਚ ਸਿੰਘਾਸਣ ਪੁਰਖ ਅਬਿਨਾਸ਼ਣ ਰਿਹਾ ਝੂਲ, ਨਾਮ ਹੁਲਾਰਾ ਏਕਾ ਲਾ ਲਿਆ। ਗੁਰਮੁਖਾਂ ਚੁਕਾਏ ਪਿਛਲਾ ਮੂਲ, ਅਗਲਾ ਮਾਰਗ ਆਪ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਘਰ ਸੁੱਚਾ ਇਕ ਸੁਹਾ ਲਿਆ। ਸੋਹੇ ਘਰ ਹਰਿ ਸੁਹੰਜਣਾ, ਹਰਿ ਸਾਚੇ ਜੋਤ ਜਗਾਈਆ। ਗੁਰਮੁਖਾਂ ਨੇਤਰ ਪਾਏ ਨਾਮ ਅੰਞਣਾ, ਅਗਿਆਨ ਅੰਧੇਰ ਮਿਟਾਈਆ। ਦਰ ਦੁਵਾਰੇ ਸਾਚਾ ਮਜਨਾ, ਦੁਰਮਤ ਮੈਲ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਰਿਹਾ ਸਮਝਾਈਆ। ਸਾਚੀ ਸਿਖਿਆ ਸਾਚੀ ਮੱਤ, ਚਾਰ ਵਰਨ ਸਮਝਾਇੰਦਾ। ਪੰਜ ਤੱਤ ਨਾ ਉਬਲੇ ਰੱਤ, ਜੋ ਜਨ ਸਤਿਗੁਰ ਪੂਰੇ ਦਰਸ਼ਨ ਪਾਇੰਦਾ। ਚਰਨ ਕਵਲ ਪ੍ਰੀਤ ਬੰਧਾਏ ਨੱਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਆਤਮ ਅੰਤਰ ਦੇਵੇ ਧੀਰਜ ਜਤ, ਸਤਿ ਸੰਤੋਖ ਆਪ ਸਮਝਾਇੰਦਾ। ਸ਼ਬਦ ਅਨਾਦੀ ਸਾਚੀ ਗਾਥ, ਸੋਹੰ ਢੋਲਾ ਸੁਣਾਇੰਦਾ। ਅਗੰਮ ਅਗੰਮੜੇ ਚੜ੍ਹਾਏ ਰਥ, ਰਥ ਰਥਵਾਹੀ ਰਥ ਚਲਾਇੰਦਾ। ਪੰਚ ਵਿਕਾਰਾ ਪਾਏ ਨੱਥ, ਡੋਰੀ ਆਪਣੇ ਹੱਥ ਰਖਾਇੰਦਾ। ਜਗਤ ਵਿਸੂਰਾ ਦੇਵੇ ਮਥ, ਸੱਥਰ ਹੇਠ ਵਛਾਇੰਦਾ। ਹਰਿਜਨ ਸਾਚੇ ਲਏ ਰੱਖ, ਸੋਹੰ ਮੰਤਰ ਨਾਮ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਅਲੱਖਣਾ ਅਲੱਖ, ਆਪਣਾ ਲੇਖਾ ਆਪ ਲਖਾਇੰਦਾ। ਲੇਖਾ ਲਿਖਣਹਾਰ ਹਰਿ ਸਮਰਥ, ਵੱਡਾ ਵਡ ਵਡਿਆਈਆ। ਜਨ ਭਗਤਾਂ ਰੱਖੇ ਦੇ ਕਰ ਹੱਥ, ਸਿਰ ਆਪਣਾ ਹੱਥ ਟਿਕਾਈਆ। ਦੇਵਣਹਾਰਾ ਸਾਚੀ ਗਾਥ, ਆਤਮ ਬ੍ਰਹਮ ਪੜ੍ਹਾਈਆ। ਖੇਲੇ ਖੇਲ ਤ੍ਰਲੋਕੀ ਨਾਥ, ਘਰ ਚੌਥੇ ਵੱਜੇ ਵਧਾਈਆ। ਲਹਿਣਾ ਦੇਣਾ ਚੁੱਕੇ ਮਸਤਕ ਮਾਥ, ਪੂਰਬ ਲੇਖਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਉਠਾਈਆ। ਹਰਿ ਸੱਜਣ ਹਰਿ ਉਠਾਇਆ, ਆਪ ਆਪਣੀ ਕਿਰਪਾ ਧਾਰ। ਏਕਾ ਮੰਤਰ ਨਾਮ ਦ੍ਰਿੜਾਇਆ, ਵੱਜੇ ਸ਼ਬਦ ਸੱਚੀ ਧੁਨਕਾਰ। ਸਾਚੇ ਮਾਰਗ ਆਪੇ ਲਾਇਆ, ਕੂੜੀ ਕਿਰਿਆ ਕਰਮ ਵਿਚਾਰ। ਸਚ ਦੁਵਾਰਾ ਇਕ ਵਖਾਇਆ, ਠਾਂਡਾ ਦਰ ਸੱਚਾ ਦਰਬਾਰ। ਸਤਿਗੁਰ ਪੂਰਾ ਨਜ਼ਰੀ ਆਇਆ, ਨਿਹਕਲੰਕ ਇਕ ਅਵਤਾਰ। ਸ਼ਬਦ ਡੰਕਾ ਰਿਹਾ ਵਜਾਇਆ, ਨੋਂ ਖੰਡ ਪ੍ਰਿਥਮੀ ਕਰੇ ਖਬਰਦਾਰ। ਸ਼ਾਹ ਸੁਲਤ਼ਾਨਾਂ ਰਿਹਾ ਹਿਲਾਇਆ, ਅਗੰਮ ਅਗੰਮੜਾ ਮਾਰੇ ਮਾਰ। ਭਾਰਤ ਖੰਡ ਵੇਖ ਵਖਾਇਆ, ਜੰਬੂ ਦੀਪ ਹੋ ਉਜਿਆਰ। ਸੰਮਤ ਸੋਲਾਂ ਰਾਹ ਦਿਖਾਇਆ, ਹਾੜ ਸਤਾਰਾਂ ਦਿਵਸ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਕਰੇ ਉਜਿਆਰ। ਜੋਤੀ ਨੂਰ ਉਜਾਲਾ ਹਰਿ ਗੋਪਾਲਾ, ਦੀਨ ਦਿਆਲਾ ਆਪ ਅਖਵਾਈਆ। ਵਸੇ ਧਰਮ ਸੱਚੀ ਧਰਮਸਾਲਾ, ਤੋੜਣਹਾਰਾ ਜਗਤ ਜੰਜਾਲਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਆਦਿ ਜੁਗਾਦੀ ਬਣ ਰਖਵਾਲਾ, ਸ਼ਬਦ ਅਗੰਮੀ ਵਜਾਏ ਤਾਲਾ, ਤਾਲ ਤਲਵਾੜਾ ਇਕ ਵਜਾਈਆ। ਲੱਖ ਚੁਰਾਸੀ ਫਲ ਵੇਖੇ ਡਾਲ੍ਹਾ, ਮਿੱਠੇ ਕੌੜੇ ਵੇਖ ਵਖਾਈਆ। ਜਨ ਭਗਤਾਂ ਤਨ ਪਾਏ ਨਾਮ ਸੱਚੀ ਮਾਲਾ, ਏਕਾ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਘਰ ਸਾਚੇ ਵੱਜੇ ਵਧਾਈਆ। ਵੱਜੀ ਵਧਾਈ ਸਚ ਘਰ, ਹਰਿ ਸਾਚਾ ਆਪ ਵਜਾਇੰਦਾ। ਜਨ ਭਗਤਾਂ ਚੁੱਕੇ ਜਗਤ ਡਰ, ਸਤਿਗੁਰ ਪੂਰਾ ਨਜ਼ਰੀ ਆਇੰਦਾ। ਲਹਿਣਾ ਦੇਣ ਚੁਕਾਏ ਨਾਰੀ ਨਰ, ਬਿਰਧ ਬਾਲ ਆਪ ਤਰਾਇੰਦਾ। ਇਕ ਨੁਹਾਏ ਸਾਚੇ ਸਰ, ਸਰ ਸਰੋਵਰ ਇਕ ਭਰਾਇੰਦਾ। ਆਪਣੀ ਕਿਰਪਾ ਆਪੇ ਕਰ, ਆਪ ਆਪਣਾ ਮੇਲ ਮਿਲਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਗੁਰ ਸ਼ਬਦ ਨਾਉਂ ਧਰਾਇੰਦਾ। ਲੱਖ ਚੁਰਾਸੀ ਅੰਦਰ ਗਿਆ ਵੜ, ਦਿਸ ਕਿਸੇ ਨਾ ਆਇੰਦਾ। ਸੰਤ ਸੁਹੇਲੇ ਲਏ ਫੜ, ਜੁਗ ਜੁਗ ਆਪਣਾ ਮੇਲ ਮਿਲਾਇੰਦਾ। ਆਪੇ ਭਾਂਡੇ ਲਏ ਘੜ, ਆਪੇ ਭੰਨ ਵਖਾਇੰਦਾ। ਆਪੇ ਚੋਟੀ ਜਾਏ ਚੜ੍ਹ, ਆਪੇ ਮੁਖ ਭੁਵਾਇੰਦਾ। ਆਪੇ ਫੜਾਵਣਹਾਰਾ ਆਪਣਾ ਲੜ, ਆਪਣਾ ਪੱਲੂ ਆਪ ਛੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਕਰਨੀ ਕਿਰਤ ਆਪ ਕਮਾਇੰਦਾ। ਕਲਜੁਗ ਅੰਤਮ ਸ਼ਬਦ ਹੁਲਾਰਾ, ਹਰਿ ਸਤਿਗੁਰ ਆਪ ਲਗਾਇਆ। ਜਨ ਭਗਤਾਂ ਕਰੇ ਜਗਤ ਪਿਆਰਾ, ਜਾਗਰਤ ਜੋਤ ਇਕ ਜਗਾਇਆ। ਨਾਮ ਅਗੰਮੀ ਸ਼ਬਦ ਭੰਡਾਰਾ, ਸਤਿਗੁਰ ਪੂਰਾ ਰਿਹਾ ਵਰਤਾਇਆ। ਬ੍ਰਹਮ ਮਤ ਵਰਤੇ ਵਿਚ ਸੰਸਾਰਾ, ਮਨਮਤ ਅੰਤਮ ਦਏ ਮਿਟਾਇਆ। ਏਕਾ ਨਤ ਸੱਚੀ ਸਰਕਾਰਾ, ਤੱਤਵ ਤੱਤ ਆਪ ਅਖਵਾਇਆ। ਚਰਨ ਨਾਤਾ ਪਰਵਰਦਿਗਾਰਾ, ਸਾਚਾ ਜੋੜ ਜੁੜਾਇਆ। ਪੁੱਛੇ ਵਾਤ ਅੰਤਮ ਵਾਰਾ, ਜੋ ਜਨ ਰਸਨਾ ਗਏ ਗਾਇਆ। ਧੰਨ ਸੁਭਾਗ ਸਤਾਰਾਂ ਹਾੜਾ, ਹਰਿ ਸੰਗਤ ਲਏ ਤਰਾਇਆ। ਜਗੇ ਜੋਤ ਬਹੱਤਰ ਨਾੜਾ, ਅਗਿਆਨ ਅੰਧੇਰ ਗਵਾਇਆ। ਸਚਖੰਡ ਦੁਵਾਰੇ ਸਚ ਅਖਾੜਾ, ਸੰਬਲ ਨਗਰੀ ਡੇਰਾ ਲਾਇਆ। ਧੁਰਦਰਗਾਹੀ ਸਾਚਾ ਲਾੜਾ, ਗੁਰਮੁਖ ਸਾਚੇ ਵੇਖਣ ਆਇਆ। ਕਿਸੇ ਹੱਥ ਨਾ ਆਏ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਪਰਬਤ ਕੋਟਨ ਕੋਟੀ ਰਹੇ ਧੂਣੀਆਂ ਤਾਇਆ। ਗੁਰਮੁਖਾਂ ਕਰੇ ਇਕ ਪਿਆਰਾ, ਆਤਮ ਅੰਤਰ ਮੇਲ ਮਿਲਾਇਆ। ਜਗਤ ਬਸੰਤਰ ਪਾਰ ਕਿਨਾਰਾ, ਤ੍ਰੈਗੁਣ ਮਾਇਆ ਬੰਧਨ ਤੋੜ ਤੁੜਾਇਆ। ਪੰਜਾਂ ਤੱਤਾਂ ਪੰਚ ਜੈਕਾਰਾ, ਸ਼ਬਦ ਨਾਅਰਾ ਇਕ ਲਾਇਆ। ਰਾਮ ਨਾਮ ਖੰਡਾ ਤੇਜ ਕਟਾਰਾ, ਆਪ ਆਪਣਾ ਹੱਥ ਉਠਾਇਆ। ਚਾਰ ਕੁੰਟਾਂ ਦਹਿ ਦਿਸ਼ਾ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰੇ ਖ਼ਬਰਦਾਰਾ, ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਆਪ ਉਠਾਇਆ। ਜਨ ਭਗਤਾਂ ਮੇਲਾ ਮੀਤ ਮੁਰਾਰਾ, ਏਕੰਕਾਰਾ ਨਿਰੰਕਾਰਾ ਵੇਖ ਵਖਾਇਆ। ਸਾਚਾ ਗੀਤ ਸਾਚਾ ਨਾਅਰਾ, ਅੰਦਰ ਗੁਪਤ ਵਸੇ ਜ਼ਾਹਿਰਾ, ਸਚ ਜੈਕਾਰਾ ਆਪ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਨਾਉਂ ਰਖਾਇਆ। ਨਿਹਕਲੰਕ ਹਰਿ ਭਗਵਾਨ, ਹਰਿ ਸਤਿਗੁਰ ਆਪ ਅਖਵਾਇੰਦਾ। ਕਲਜੁਗ ਉਠਿਆ ਨੌਜਵਾਨ, ਆਪ ਆਪਣਾ ਬਲ ਧਰਾਇੰਦਾ। ਪ੍ਰਗਟ ਹੋਇਆ ਦੋ ਜਹਾਨ, ਲੋਕਮਾਤ ਖੇਲ ਖਿਲਾਇੰਦਾ। ਨੌ ਖੰਡ ਪ੍ਰਿਥਮੀ ਵੇਖੇ ਮਾਰ ਧਿਆਨ, ਸੱਤਾਂ ਦੀਪਾਂ ਪਰਦਾ ਲਾਹਿੰਦਾ। ਸ਼ਬਦ ਰਖਾਏ ਸਚ ਨਿਸ਼ਾਨ, ਸਾਚੇ ਦਰ ਝੁਲਾਇੰਦਾ। ਇਕ ਇਕੱਲਾ ਸ੍ਰੀ ਭਗਵਾਨ, ਜਗਤ ਮਹੱਲਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕੂੜੀ ਕਿਰਿਆ ਕੂੜ ਪਸਾਰ, ਅੰਤਮ ਮੇਟ ਮਿਟਾਇੰਦਾ। ਕਲਜੁਗ ਤੇਰਾ ਕੂੜ ਪਸਾਰਾ, ਹਰਿ ਹਰਿ ਮੇਟ ਮਿਟਾਵਣਾ। ਮੇਟਣਹਾਰ ਝੂਠੀ ਸਰਕਾਰਾ, ਸਤਿਜੁਗ ਸਾਚਾ ਮਾਰਗ ਲਾਵਨਾ। ਸੁਹਾਏ ਬੰਕ ਸੱਚਾ ਦਰਬਾਰਾ, ਦਰ ਦੁਵਾਰ ਇਕ ਖੁਲ੍ਹਾਵਣਾ। ਚਾਰ ਵਰਨਾਂ ਇਕ ਪਿਆਰਾ, ਚਾਰੇ ਕੂਟਾਂ ਵੇਖ ਵਖਾਵਣਾ। ਜੂਠ ਝੂਠ ਪਾਰ ਕਿਨਾਰਾ, ਸਾਚਾ ਮੰਤਰ ਇਕ ਦ੍ਰਿੜਾਵਣਾ। ਮਾਇਆ ਮਮਤਾ ਮੋਹ ਛੁੱਟੇ ਵਿਕਾਰ, ਕਾਮ ਕਰੋਧ ਹੰਕਾਰ ਨੇੜ ਨਾ ਆਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਪੰਧ ਮੁਕਾਵਣਾ। ਕਲਜੁਗ ਤੇਰਾ ਪੰਧ ਮੁਕਾਵਣਾ, ਵੇਲਾ ਅੰਤਮ ਆਇਆ। ਸਤਿਜੁਗ ਸਾਚਾ ਮਾਤ ਧਰਾਵਣਾ, ਸਾਚੀ ਸਿਖਿਆ ਇਕ ਸਮਝਾਇਆ। ਗੁਰਮੁਖ ਸਾਚੇ ਸੰਗ ਰਲਾਵਣਾ, ਸੋਹੰ ਸਾਚਾ ਜਾਪ ਜਪਾਇਆ। ਧਰਤ ਧਵਲ ਹਰਿ ਰੰਗ ਰੰਗਾਵਣਾ, ਧਰਨੀ ਵੇਖ ਵਖਾਇਆ। ਨਾਮ ਮਰਦੰਗਾ ਇਕ ਵਜਾਵਣਾ, ਏਕਾ ਰਾਗ ਸੁਣਾਇਆ। ਕਾਗ ਹੰਸ ਆਪ ਬਣਾਵਣਾ, ਹੰਸ ਹੰਸਾ ਵਿਚ ਉਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਸਾਚਾ ਵਰ, ਅੰਦਰ ਮੰਦਰ ਮੇਲ ਮਿਲਾਇਆ। ਅੰਦਰ ਮੰਦਰ ਸਚ ਨਗਾਰ, ਸ਼ਬਦੀ ਸ਼ਬਦ ਵਜਾਈਆ । ਖੇਲੇ ਖੇਲ ਪੁਰਖ ਕਰਤਾਰ, ਪੁਰਖ ਪਰਖੋਤਮ ਵਡ ਵਡਿਆਈਆ। ਦੀਪਕ ਜੋਤੀ ਕਰ ਉਜਿਆਰ, ਨੂਰੋ ਨੂਰ ਨੂਰ ਰੁਸ਼ਨਾਈਆ। ਅੰਮ੍ਰਿਤ ਆਤਮ ਠੰਡੀ ਠਾਰ, ਨਿਝਰ ਝਿਰਨਾ ਦਏ ਝਿਰਾਈਆ। ਕਵਲ ਕਵਲਾ ਮੂਧੇ ਭਾਰ, ਆਪੇ ਮੁਖ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਕਿਰਿਆ ਆਪਣੀ ਹੱਥੀਂ ਦਏ ਕਰਾਈਆ। ਕਲਜੁਗ ਉਠਿਆ ਨੇਤਰ ਖੋਲ੍ਹ, ਰੋ ਰੋ ਨੀਰ ਵਹਾਇੰਦਾ। ਦਰ ਦੁਵਾਰੇ ਰਿਹਾ ਬੋਲ, ਪਿਛਲੀ ਭੁੱਲ ਬਖ਼ਸ਼ਾਇੰਦਾ। ਸਚ ਵਸਤ ਨਾ ਕਿਸੇ ਕੋਲ, ਰਾਜ ਰਾਜਾਨਾ ਸ਼ਾਹ ਸੁਲਤਾਨਾ ਖ਼ਾਲੀ ਹੱਥ ਵਖਾਇੰਦਾ। ਜੂਠਾ ਝੂਠਾ ਵਜਿਆ ਢੋਲ, ਜਗਤ ਨਗਾਰਾ ਇਕ ਵਜਾਇੰਦਾ। ਪੁਰਖ ਅਬਿਨਾਸ਼ੀ ਆਦਿ ਜੁਗਾਦੀ ਕੱਢਣਹਾਰਾ ਪੋਲ, ਆਪਣਾ ਪਰਦਾ ਆਪੇ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋਹਾਂ ਵਿਚੋਲਾ ਆਪੇ ਬਣ, ਸ਼ਬਦ ਸਾਲਸ ਨਾਉਂ ਰਖਾਇੰਦਾ। ਕਲਜੁਗ ਸਾਲਸ ਆਪ ਪ੍ਰਭ, ਕੂੜੀ ਕਿਰਿਆ ਵੇਖ ਵਖਾਈਆ। ਸਤਿਜੁਗ ਸਾਲਸ ਆਪ ਪ੍ਰਭ, ਸੋਇਆ ਸੁੱਤ ਉਠਾਈਆ। ਕਲਜੁਗ ਸਾਲਸ ਆਪ ਪ੍ਰਭ, ਕਰਮ ਕੁਕਰਮਾਂ ਵੇਖ ਵਖਾਈਆ। ਸਤਿਜੁਗ ਸਾਲਸ ਆਪ ਪ੍ਰਭ, ਬਾਲ ਨਿਧਾਨਾ ਦੇ ਮਤ ਰਿਹਾ ਸਮਝਾਈਆ। ਦੋਹਾਂ ਵਿਚੋਲਾ ਬੈਠਾ ਫੱਬ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਈਆ। ਕਲਜੁਗ ਸਾਲਸ ਆਪ ਹਰਿ, ਹਰਿਜਨ ਵੇਖ ਵਖਾਇੰਦਾ। ਸਤਿਜੁਗ ਸਾਲਸ ਆਪ ਪ੍ਰਭ, ਧਰਨੀ ਧਰਤ ਧਵਲ ਆਪ ਸੁਹਾਇੰਦਾ। ਕਲਜੁਗ ਸਾਲਸ ਆਪ ਹਰਿ, ਮਾਇਆ ਮਮਤਾ ਮੋਹ ਵੇਖ ਵਖਾਇੰਦਾ। ਸਤਿਜੁਗ ਸਾਲਸ ਆਪ ਪ੍ਰਭ, ਸਤਿਜੁਗ ਸਾਚਾ ਮੇਲ ਮਿਲਾਇੰਦਾ। ਦੋਹਾਂ ਵਿਚੋਲਾ ਆਪ ਬਣ, ਆਪ ਆਪਣੀ ਰਚਨ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਲੇਖ ਲਿਖਾਇੰਦਾ। ਕਲਜੁਗ ਸਾਲਸ ਹਰਿ ਹਰਿ ਮੀਤ, ਹਰਿਜਨ ਆਪ ਉਠਾਇੰਦਾ। ਸਤਿਜੁਗ ਸਾਲਸ ਇਕ ਸੁਣਾਏ ਸੁਹਾਗੀ ਗੀਤ, ਸੋਹੰ ਸੋ ਨਾਉਂ ਧਰਾਇੰਦਾ। ਕਲਜੁਗ ਸਾਲਸ ਮੇਟੇ ਕੂੜੀ ਰੀਤ, ਕੂੜੀ ਕਿਰਿਆ ਵੇਖ ਵਖਾਇੰਦਾ। ਸਤਿਜੁਗ ਸਾਲਸ ਪਤਿਤ ਪੁਨੀਤ, ਏਕੰਕਾਰਾ ਨਰ ਨਿਰੰਕਾਰਾ ਆਪ ਅਖਵਾਇੰਦਾ। ਦੋਹਾਂ ਵਸਿਆ ਆਪੇ ਚੀਤ, ਆਪ ਆਪਣਾ ਮਾਰਗ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਖੁਲ੍ਹਾਏ ਸਾਚਾ ਘਰ, ਦੋਹਾਂ ਸਦ ਬਹਾਇੰਦਾ। ਕਲਜੁਗ ਆਇਆ ਚਲ ਦੁਵਾਰ, ਸੰਮਤ ਸੋਲਾਂ ਦਏ ਦੁਹਾਈਆ। ਹਾੜ ਸਤਾਰਾਂ ਕਰ ਨਿਮਸਕਾਰ, ਏਕਾ ਦਏ ਦੁਹਾਈਆ। ਨਾਤਾ ਤੁੱਟਾ ਮੁਹੰਮਦੀ ਯਾਰ, ਚਾਰ ਯਾਰੀ ਨਾ ਸੰਗ ਨਿਭਾਈਆ। ਪੀਰ ਦਸਤਗੀਰ ਨਾ ਕੋਈ ਸਹਾਰ, ਮੁਲਾਂ ਸ਼ੇਖ਼ ਮੁਸਾਇਕ ਕੁਤਬ ਗੌਂਸ ਨਾ ਦੇਵੇ ਕੋਈ ਗਵਾਹੀਆ। ਚਾਰੋਂ ਕੁੰਟ ਆਈ ਹਾਰ, ਹੱਕ ਹਕੀਕਤ ਨਾ ਕੋਈ ਵਖਾਈਆ। ਲੱਖ ਚੁਰਾਸੀ ਹੋਈ ਖ਼ਵਾਰ, ਵਰਨਾਂ ਬਰਨਾਂ ਪਈ ਲੜਾਈਆ। ਹਿੰਦੂ ਮੁਸਲਮ ਮਾਰਨ ਨਾਅਰ, ਨਾਤਾ ਤੁਟਾ ਭੈਣਾਂ ਭਾਈਆ। ਨਾਰੀ ਕੰਤ ਨਾ ਕੋਈ ਪਿਆਰ, ਵਿਭਚਾਰ ਰੂਪ ਵਟਾਈਆ। ਸਾਧ ਸੰਤ ਨਾ ਕੋਈ ਅਧਾਰ, ਨਿਰਗੁਣ ਜੋਤ ਨਾ ਕੋਇ ਜਗਾਈਆ। ਜੀਵ ਜੰਤ ਹੋਏ ਖ਼ਵਾਰ, ਚਾਰੋਂ ਕੁੰਟ ਹਾਹਾਕਾਰ ਮਚਾਈਆ। ਕਲਜੁਗ ਰੋਵੇ ਜ਼ਾਰੋ ਜ਼ਾਰ, ਪ੍ਰਭ ਅੱਗੇ ਸੀਸ ਝੁਕਾਈਆ। ਏਥੇ ਦਿਸੇ ਨਾ ਕੋਈ ਸਹਾਰ, ਅੱਗੇ ਸਕੇ ਨਾ ਕੋਈ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਏਕਾ ਸ਼ਬਦ ਜਣਾਈਆ। ਕਲਜੁਗ ਉਠ ਜਗਤ ਨਿਧਾਨ, ਕਲਜੁਗ ਤੇਰੀ ਔਧ ਵਿਹਾਈਆ। ਤੇਰਾ ਸੰਗ ਪੰਜ ਸ਼ੈਤਾਨ, ਦਿਵਸ ਰੈਣ ਰਹੇ ਨਿਭਾਈਆ। ਮਨਮਤ ਹੋਈ ਪ੍ਰਧਾਨ, ਦੇਵੇ ਸਦਾ ਸਲਾਹੀਆ। ਜੂਠੇ ਝੂਠੇ ਬੇਈਮਾਨ, ਆਲਸ ਤ੍ਰਿਸ਼ਨਾ ਜਗਤ ਵਖਾਈਆ। ਹਉਮੇ ਹੰਗਤਾ ਪੀਣ ਖਾਣ, ਮਾਇਆ ਮਮਤਾ ਰਹੀ ਕੁਰਲਾਈਆ। ਚਾਰ ਕੁੰਟ ਝੂਠ ਦੁਕਾਨ, ਆਪ ਆਪਣੀ ਆਪ ਚਲਾਈਆ। ਅੰਤਮ ਦਿਸੇ ਫਨਾਹ ਮਕਾਨ, ਨਾ ਸਕੇ ਕੋਈ ਬਚਾਈਆ। ਹੱਕ ਹਕੀਕਤ ਕਰੇ ਪਛਾਣ, ਸਤਿਗੁਰ ਪੂਰਾ ਵਡ ਵਡਿਆਈਆ। ਵੇਦ ਪੁਰਾਨ ਸਾਰੇ ਗਾਣ, ਵੇਦ ਪੁਰਾਨੀ ਮੇਲ ਨਾ ਰਾਈਆ। ਅੰਜੀਲ ਕੁਰਾਨਾ ਕਰਨ ਵਖਿਆਨ, ਤੀਸ ਬਤੀਸਾ ਦਏ ਦੁਹਾਈਆ। ਅੱਠ ਅਠਾਰਾਂ ਕਰ ਪਰਧਾਨ, ਗੀਤਾ ਗਿਆਨ ਦ੍ਰਿੜਾਈਆ। ਖਾਣੀ ਬਾਣੀ ਜਗਤ ਨਿਸ਼ਾਨ, ਏਕੰਕਾਰਾ ਵੇਖ ਵਖਾਈਆ। ਕਲਜੁਗ ਭੁੱਲੇ ਜੀਵ ਨਿਧਾਨ, ਗੁਰ ਕਾ ਸ਼ਬਦ ਨਾ ਕੋਈ ਸਮਝਾਈਆ। ਹਿੰਦੂ ਮੁਸਲਮ ਸਿਖ ਈਸਾਈ ਬਹਿ ਬਹਿ ਸਾਰੇ ਗਾਣ, ਸਾਚੀ ਸਿਖਿਆ ਨਾ ਕੋਈ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਅੰਤਮ ਘਰ, ਹਰਿ ਸਾਚਾ ਵੇਖ ਵਖਾਇੰਦਾ। ਕਲਜੁਗ ਅੰਤਮ ਸੁਣ ਸੰਦੇਸ਼, ਹਰਿ ਸਾਚਾ ਆਪ ਸੁਣਾਇੰਦਾ। ਪੁਰਖ ਅਬਿਨਾਸ਼ੀ ਅਵੱਲੜਾ ਵੇਸ, ਜੁਗ ਜੁਗ ਆਪ ਵਟਾਇੰਦਾ। ਮੁੱਛ ਦਾੜ੍ਹੀ ਨਾ ਦਿਸੇ ਕੇਸ, ਨਾ ਕੋਈ ਮੂੰਡ ਮੁੰਡਾਇੰਦਾ। ਆਦਿ ਨਿਰੰਜਣ ਜੋਤ ਪ੍ਰਵੇਸ਼, ਜੋਤੀ ਜੋਤ ਡਗਮਗਾਇੰਦਾ। ਦਰ ਦਰਵੇਸ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਕਰੋੜ ਤੇਤੀਸਾ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਮੂਲ ਚੁਕਾਇੰਦਾ। ਕਲਜੁਗ ਅੰਤਮ ਮਾਰੇ ਧਾ, ਦਰ ਦਰ ਕਰੇ ਪੁਕਾਰ। ਕੋਈ ਨਾ ਦਿਸੇ ਅੰਤਮ ਮਲਾਹ, ਲੱਖ ਚੁਰਾਸੀ ਗਈ ਹਾਰ। ਨਾ ਕੋਈ ਦੇਵੇ ਸਚ ਸਲਾਹ, ਜੂਠ ਝੂਠ ਭਰੇ ਭੰਡਾਰ। ਨਾ ਕੋਈ ਪਕੜੇ ਸਾਚੀ ਬਾਂਹ, ਨਾ ਦਿਸੇ ਪਾਰ ਕਿਨਾਰ। ਸਤਿਗੁਰ ਪੂਰਾ ਕਰੇ ਨਿਆਂ, ਪਾਰਬ੍ਰਹਮ ਗੁਰ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖਾ ਦਏ ਨਿਵਾਰ। ਕਲਜੁਗ ਤੇਰਾ ਲੇਖ ਚੁਕਾਵਣਾ, ਲਿਖਿਆ ਲੇਖ ਰਹੇ ਨਾ ਰਾਈਆ। ਤੇਰਾ ਅੰਤਮ ਪੰਧ ਮੁਕਾਵਣਾ, ਅੱਗੇ ਪੈਂਡਾ ਨਾ ਕੋਈ ਰਖਾਈਆ। ਤੇਰਾ ਜੂਠਾ ਝੂਠਾ ਤੇਰੇ ਸੀਸ ਟਿਕਾਵਨਾ, ਉਪਰ ਆਪਣਾ ਭਾਰ ਪਾਈਆ। ਧਰਮ ਰਾਏ ਦਾ ਰਾਹ ਵਖਾਵਣਾ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਚਿਤਰ ਗੁਪਤ ਹਿਸਾਬ ਖੁਲ੍ਹਾਵਨਾ, ਨਾ ਲੇਖਾ ਸਕੇ ਕੋਈ ਮਿਟਾਈਆ। ਲਾੜੀ ਮੌਤ ਤਨ ਸ਼ਿੰਗਾਰ ਕਰਾਵਣਾ, ਹੱਥੀਂ ਮਹਿੰਦੀ ਨੈਣ ਕੱਜਲ ਧਾਰ ਬੰਧਾਈਆ। ਹਾੜ ਸਤਾਰਾਂ ਸਗਨ ਮਨਾਵਣਾ, ਵਾਹ ਵਾਹ ਸਖੀਆਂ ਰਲ ਮਿਲ ਸੋਹੰ ਮੰਗਲ ਏਕਾ ਗਾਈਆ। ਲੱਖ ਚੁਰਾਸੀ ਜੀਵ ਜੰਤ ਕਲਜੁਗ ਅੰਤਮ ਇਕ ਪ੍ਰਨਾਵਣਾ, ਏਕਾ ਘਰ ਵਸਾਈਆ। ਗੁਰਮੁਖ ਸਾਚੇ ਆਪ ਉਠਾਵਣਾ, ਸ਼ਬਦ ਵਿਚੋਲਾ ਨਾਉਂ ਰਖਾਈਆ। ਸੌਹਰੇ ਪੇਈਏ ਏਕਾ ਧਾਮ ਰਖਾਵਣਾ, ਏਕਾ ਕੰਤ ਵੱਡੀ ਵਡਿਆਈਆ। ਗੀਤ ਸੁਹਾਗੀ ਏਕਾ ਸੁਣਾਵਣਾ, ਛੰਤ ਛੰਤਾ ਆਪ ਅਲਾਈਆ। ਸਾਚੇ ਮੰਦਰ ਮੇਲ ਮਿਲਾਵਣਾ, ਸਤਿ ਸੁਹੰਜਣੀ ਸੇਜ ਵਛਾਈਆ। ਰਾਗ ਨਾਦੀ ਨਾਦ ਵਜਾਵਣਾ, ਰਾਗ ਰਾਗਾਂ ਵਿਚ ਟਿਕਾਈਆ। ਬੋਧ ਅਗਾਧੀ ਭੇਵ ਖੁਲ੍ਹਾਵਣਾ, ਪਾਰਬ੍ਰਹਮ ਸੱਚੀ ਸਰਨਾਈਆ। ਆਤਮ ਬ੍ਰਹਮ ਬ੍ਰਹਮ ਵੇਖ ਵਖਾਵਣਾ, ਭਰਮ ਭੁਲੇਖਾ ਦੂਰ ਕਰਾਈਆ। ਗੁਰਮੁਖ ਸੱਜਣ ਸਾਚੇ ਮੀਤ ਸਚ ਸਿੰਘਾਸਣ ਪੁਰਖ ਅਬਿਨਾਸ਼ਣ ਸਾਚਾ ਧਾਮ ਸੁਹਾਵਣਾ, ਮਹੱਲ ਅਟੱਲ ਉਚ ਮੁਨਾਰਿਆ। ਲੱਖ ਚੁਰਾਸੀ ਤੇਰਾ ਪੰਧ ਮੁਕਾਵਣਾ, ਅੰਤਮ ਲੇਖਾ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਾਰੀ ਨਰ ਵੇਖ ਵਖਾਈਆ। ਨਾਰੀ ਨਰ ਆਤਮ ਅੰਤਰ, ਹਰਿ ਹਰਿ ਵੇਖ ਵਖਾਇੰਦਾ। ਕਲਜੁਗ ਕਾਇਆ ਲੱਗੀ ਬਸੰਤਰ, ਤ੍ਰੈਗੁਣ ਅਗਨੀ ਪੰਜ ਤੱਤ ਜਲਾਇੰਦਾ। ਨਾ ਕੋਈ ਜਾਣੇ ਸਾਚੇ ਮੰਤਰ, ਨਾ ਕੋਈ ਘਰ ਸੁਹਾਇੰਦਾ। ਪੁਰਖ ਅਬਿਨਾਸ਼ੀ ਖੇਲ ਖਲੰਤਰ, ਅਚਰਜ ਖੇਲ ਖਲਾਇੰਦਾ। ਵੇਖਣਹਾਰਾ ਗਗਨ ਗਗਨੰਤਰ, ਗਗਨ ਪਤਾਲਾ ਫੇਰਾ ਪਾਇੰਦਾ। ਪ੍ਰਗਟ ਹੋਏ ਜੁਗਾ ਜੁਗੰਤਰ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਕਰ ਪ੍ਰਕਾਸ਼, ਖੇਲੇ ਖੇਲ ਸ੍ਰਿਸ਼ਟ ਤਮਾਸ਼, ਲੱਖ ਚੁਰਾਸੀ ਭੇੜ ਭਿੜਾਇੰਦਾ। ਕਲਜੁਗ ਤੇਰਾ ਅੰਤਮ ਖੇੜਾ, ਹਰਿ ਸਾਚਾ ਵੇਖ ਵਿਖੰਦੜਾ। ਪੰਜ ਤੱਤ ਲੱਗਾ ਝੇੜਾ, ਨਾ ਕੋਈ ਮੇਟ ਮਿਟੰਦੜਾ। ਜੂਠਾ ਝੂਠਾ ਦੇਵੇ ਗੇੜਾ, ਸਾਚਾ ਧਾਮ ਨਾ ਕੋਈ ਸੁਹੰਦੜਾ। ਕਲਜੁਗ ਅੰਤਮ ਕਰੇ ਹੱਕ ਨਿਬੇੜਾ, ਹੱਕ ਬਹੱਕ ਵੇਖ ਵਿਖੰਦੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸੱਜਣ ਮੇਲ ਮਿਲੰਦੜਾ। ਮਿਲਿਆ ਮੇਲ ਸੱਜਣ ਮੀਤ, ਗੁਰ ਸਤਿਗੁਰ ਹਰਿ ਹਰਿ ਪਾਇਆ। ਕਾਇਆ ਹੋਈ ਠਾਂਡੀ ਸੀਤ, ਹਉਮੇ ਰੋਗ ਗਵਾਇਆ। ਪਤਿਤ ਪਾਪੀ ਕਰੇ ਪੁਨੀਤ, ਪਤਿਤ ਪਾਵਣ ਨਾਉਂ ਧਰਾਇਆ। ਸਾਚਾ ਮੰਦਰ ਦੇਹੁਰਾ ਗੁਰੂਦੁਵਾਰ ਮਸੀਤ, ਗੁਰਮੁਖ ਤੇਰਾ ਕਾਇਆ ਹੱਟ ਵਖਾਇਆ। ਨਿਰਗੁਣ ਬੈਠਾ ਇਕ ਅਤੀਤ, ਸਰਗੁਣ ਸਾਚੀ ਜੋਤ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਤਰਾਇਆ। ਸਤਿਗੁਰ ਤਾਰਨਹਾਰਾ ਆਇਆ, ਹਰਿਜਨ ਸਾਚਾ ਲਏ ਉਠਾਏ। ਏਕਾ ਮੰਤਰ ਨਾਮ ਦ੍ਰਿੜਾਇਆ, ਦੂਈ ਦਵੈਤੀ ਪਰਦਾ ਲਾਹੇ। ਤੀਜਾ ਨੇਤਰ ਨੈਣ ਖੁਲ੍ਹਾਇਆ, ਆਪ ਆਪਣਾ ਦਰਸ ਦਿਖਾਏ। ਚੌਥੇ ਘਰ ਆਪ ਸਮਾਇਆ, ਚੌਥਾ ਵਡ ਵਡਿਆਏ। ਪੰਚਮ ਮੇਲਾ ਸਹਿਜ ਸੁਭਾਇਆ, ਸਾਚੀ ਸਖੀਆਂ ਮੰਗਲ ਗਾਏ। ਛੇਵਾਂ ਛੱਪਰ ਨਾ ਕੋਇ ਜਣਾਇਆ, ਥਿਰ ਘਰ ਬੈਠਾ ਆਸਣ ਲਾਏ। ਸਤਵਾਂ ਸਤਿ ਪੁਰਖ ਨਿਰੰਜਣ ਮੇਲ ਮਿਲਾਇਆ ਕਲਜੁਗ ਅੰਤਮ ਫੇਰਾ ਪਾਏ। ਨਿਹਕਲੰਕਾ ਨਾਉਂ ਧਰਾਇਆ, ਜੋਤੀ ਨੂਰ ਡਗਮਗਾਏ। ਸ਼ਬਦ ਅਨਾਦੀ ਨਾਦ ਵਜਾਇਆ, ਬ੍ਰਹਮ ਬ੍ਰਹਿਮਾਦਿ ਆਪ ਸੁਣਾਏ। ਆਦਿ ਜੁਗਾਦੀ ਵੇਸ ਵਟਾਇਆ, ਲੇਖਾ ਲੇਖ ਨਾ ਕੋਈ ਲਿਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਤ ਸੁਹੇਲੇ ਗੁਰਮੁਖ ਚੇਲੇ, ਗੁਰ ਮਾਰਗ ਏਕਾ ਲਾਏ। ਗੁਰ ਮਾਰਗ ਬਿਖੜਾ ਹਰਿ ਸੱਜਣ ਮੀਤ, ਗੁਰ ਸਤਿਗੁਰ ਆਪ ਲਗਾਇੰਦਾ। ਗੁਰਸਿਖ ਸਾਚਾ ਸਿਖੜਾ ਪਤਿਤ ਪੁਨੀਤ, ਦਰ ਮੰਦਰ ਅੰਦਰ ਸਾਚਾ ਮੰਗਲ ਏਕਾ ਗਾਇੰਦਾ। ਭਾਣਾ ਮਿੱਠੜਾ ਚੇਤਨ ਚੀਤ, ਡੂੰਘੀ ਕੰਧਰ ਅੰਧ ਅੰਧਿਆਰ ਹਰਿ ਨਿਰੰਕਾਰ ਹਰਿਜਨ ਸਾਚੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਨਾਮ ਸ਼ਬਦ ਅਨਡੀਠ, ਮਿੱਠਾ ਕਰੇ ਕੌੜਾ ਰੀਠੜਾ, ਅੰਮ੍ਰਿਤ ਫਲ ਇਕ ਖੁਵਾਏ। ਪਤਿਤ ਪੁਨੀਤ ਰੀਤ ਹਰਿ ਕਰਤਾਰ, ਜਗ ਸਾਂਤਕ ਸਤਿ ਗੁਰਮੁਖ ਉਰਧਾਰਿਆ। ਠਾਂਡਾ ਸੀਤ ਵਸੇ ਹਸਤ ਕੀਟ, ਊਚ ਨੀਚ ਰਾਓ ਰੰਕ ਰਾਜ ਰਾਜਾਨਾ ਏਕਾ ਰੰਗ ਰੰਗਾਇੰਦਾ। ਆਦਿ ਜੁਗਾਦੀ ਮਹਿੰਮਾ ਅਗਣਤ, ਆਪੇ ਜਾਣੇ ਆਪਣੀ ਰੀਤ, ਨਾ ਕੋਈ ਡੇਰਾ ਲਾਇੰਦਾ। ਗੁਰਮੁਖ ਕਾਇਆ ਤੇਰੀ ਕਾਇਆ ਹੱਟ ਪ੍ਰਗਟ ਹੋਏ ਝਟ ਪਟ, ਜਗੇ ਜੋਤੀ ਲਟ ਲਟ, ਆਪਣਾ ਦੀਪਕ ਆਪੇ ਬਾਲਿਆ। ਖੇਲੇ ਖੇਲ ਪੁਰਖ ਕਰਤਾਰ, ਇਕ ਇਕੱਲਾ ਏਕੰਕਾਰ, ਹਰਿਜਨ ਸਾਚੇ ਪਾਏ ਦੂਈ ਦਵੈਤੀ ਮੇਟੇ ਫੱਟ, ਆਪ ਨੁਹਾਏ ਅਠਸਠ, ਦੁਰਮਤ ਮੈਲ ਦੇਵੇ ਕੱਟ, ਕਾਇਆ ਕਰੇ ਠੰਡੀ ਠਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰੀ, ਹਰਿ ਸੰਗਤ ਤੇਰੇ ਸੰਗ ਸਮਾ ਰਿਹਾ। ਸਚਖੰਡ ਦੁਵਾਰ ਉਚ ਮਹੱਲਾ, ਹਰਿ ਹਰਿ ਜੋਤ ਜਗਾਇੰਦਾ। ਆਦਿ ਜੁਗਾਦੀ ਇਕ ਇਕੱਲਾ, ਜੁਗ ਜੁਗ ਵੇਖ ਵਖਾਇੰਦਾ। ਜਨ ਭਗਤਾਂ ਮੇਟੇ ਦੂਈ ਦਵੈਤੀ ਸਲਾ, ਆਪ ਆਪਣਾ ਰੰਗ ਰੰਗਾਇੰਦਾ । ਸਚ ਸਿੰਘਾਸਣ ਆਤਮ ਸੇਜਾ ਆਪੇ ਮੱਲਾ, ਆਪ ਆਪਣਾ ਡੇਰਾ ਲਾਇੰਦਾ। ਜੋਤੀ ਸ਼ਬਦੀ ਆਪੇ ਰਲਾ, ਸ਼ਬਦ ਸੁਨੇਹੁੜਾ ਇਕ ਅਲਾਇੰਦਾ। ਆਪ ਫੜਾਇਆ ਆਪਣਾ ਪੱਲਾ, ਆਪੇ ਲੜ ਬੰਧਾਇੰਦਾ। ਪਾਰ ਕਰਾਏ ਜਗਤ ਸਾਗਰ ਡੂੰਘੀ ਡੱਲਾ, ਟਿੱਲੇ ਪਰਬਤ ਫੋਲ ਫੁਲਾਇੰਦਾ। ਆਪਣੇ ਦੀਪਕ ਆਪੇ ਬਲਾ, ਆਪਣੀ ਜੋਤ ਆਪ ਜਗਾਇੰਦਾ। ਕਲਜੁਗ ਅੰਤਮ ਕਰਨ ਆਇਆ ਹੱਲਾ, ਏਕਾ ਨਾਅਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਚ ਸਿੰਘਾਸਣ ਪੁਰਖ ਅਬਿਨਾਸ਼ੀ ਖੇਲੇ ਖੇਲ ਪ੍ਰਿਥਮੀ ਅਕਾਸ਼ੀ, ਗਗਨ ਪਤਾਲਾ ਆਪਣੇ ਚਰਨਾਂ ਹੇਠ ਦਬਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦਏ ਹਿਲਾ, ਦੇਵਤ ਸੁਰ ਸ਼ਬਦ ਹੁਲਾਰਾ ਇਕ ਲਗਾਈਆ। ਨੌ ਖੰਡ ਪ੍ਰਿਥਮੀ ਹੋ ਉਜਿਆਰ, ਏਕਾ ਨੂਰ ਕਰੇ ਰੁਸ਼ਨਾਈਆ। ਲੱਖ ਚੁਰਾਸੀ ਪਾਵੇ ਸਾਰ, ਘਟ ਘਟ ਬੈਠਾ ਆਸਣ ਲਾਈਆ। ਭਗਤ ਸੁਹੇਲੇ ਲਏ ਉਭਾਰ, ਆਪ ਆਪਣੀ ਬੂਝ ਬੁਝਾਈਆ। ਪਾਰ ਕਰਾਏ ਨੌ ਦੁਵਾਰ, ਡੂੰਘੀ ਕਵਰੀ ਵੇਖ ਵਖਾਈਆ। ਫੜ ਫੜ ਬਾਹੋਂ ਜਾਏ ਤਾਰ, ਪਾਰਬ੍ਰਹਮ ਵੱਡੀ ਵਡਿਆਈਆ। ਸੰਮਤ ਸੋਲਾਂ ਹਾੜ ਸਤਾਰਾਂ ਦਿਵਸ ਵਿਚਾਰ, ਆਪ ਆਪਣੀ ਰਚਨ ਰਚਾਈਆ। ਗ਼ਰੀਬ ਨਿਮਾਣੇ ਜਾਏ ਤਾਰ, ਊਚਾਂ ਨੀਚਾਂ ਇਕ ਪਿਆਰ। ਇਕ ਪਿਆਰ ਸਤਿਗੁਰ ਨਾਤਾ ਪੁਰਖ ਬਿਧਾਤਾ, ਉਤਮ ਜ਼ਾਤਾ ਏਕਾ ਏਕ ਉਠਾਈਆ। ਸੋਹੰ ਸ਼ਬਦ ਸਾਚੀ ਗਾਥਾ, ਲਹਿਣਾ ਦੇਣਾ ਚੁਕਾਏ ਮਸਤਕ ਮਾਥਾ, ਸਾਢੇ ਤਿੰਨ ਹੱਥ ਚਲਾਏ ਤੇਰਾ ਰਾਥਾ, ਰਥ ਰਥਵਾਹੀ ਆਪ ਅਖਵਾਈਆ। ਸਤਿਜੁਗ ਤੇਰੀ ਪੂਜਾ ਪਾਠਾ, ਸਰ ਸਰੋਵਰ ਮਾਰੇ ਠਾਠਾ, ਚੌਦਾਂ ਲੋਕ ਵੇਖੇ ਹਾਟਾ, ਚੌਦਾਂ ਤਬਕਾਂ ਏਕਾ ਦਾਤਾ, ਏਕਾ ਭੱਲਾ ਇਕਾ ਪੱਲਾ ਏਕੰਕਾਰ ਆਪ ਫੜਾਈਆ। ਜਨ ਭਗਤਾਂ ਪੂਰਾ ਘਾਟਾ, ਕਲਜੁਗ ਨੇੜੇ ਵਾਟਾ, ਆਦਿ ਸ਼ਕਤ ਜੋਤ ਲਿਲਾਟਾ, ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵੇ ਸਾਚਾ ਵਰ, ਨਿਰਗੁਣ ਸਰਗੁਣ ਵੇਖ ਵਖਾਈਆ। ਨਿਰਗੁਣ ਧਾਰ ਹਰਿ ਨਿਰੰਕਾਰ, ਆਪਣੀ ਆਪ ਚਲਾਇੰਦਾ। ਸਰਗੁਣ ਸਾਚੇ ਕਰ ਪਿਆਰ, ਪੰਜ ਤੱਤ ਡੇਰਾ ਲਾਇੰਦਾ। ਆਪੇ ਵਸਿਆ ਸਭ ਤੋਂ ਬਾਹਰ, ਦਿਸ ਕਿਸੇ ਨਾ ਆਇੰਦਾ। ਸੰਤਾਂ ਭਗਤਾਂ ਕਰੇ ਖ਼ਬਰਦਾਰ, ਆਪ ਆਪਣੀ ਬੂਝ ਬੁਝਾਇੰਦਾ। ਸ਼ਬਦ ਅਨਾਦਿ ਸੱਚੀ ਧੁਨਕਾਰ, ਧੁਨ ਰਾਗ ਆਪ ਵਜਾਇੰਦਾ। ਬ੍ਰਹਮਾ ਵੇਤਾ ਨਾ ਪਾਏ ਸਾਰ, ਚਾਰੇ ਵੇਦਾਂ ਵੇਖ ਵਖਾਇੰਦਾ। ਵੇਦ ਵਿਆਸਾ ਬਣ ਲਿਖਾਰ, ਅਠਾਰਾਂ ਪੁਰਾਨ ਗਿਆ ਸਮਝਾਇੰਦਾ। ਸ਼ਾਸਤਰ ਸਿਮਰਤ ਦਏ ਅਧਾਰ, ਛੇ ਛੇ ਮੇਲ ਮਿਲਾਇੰਦਾ। ਗੀਤਾ ਗਿਆਨ ਹੋ ਉਜਿਆਰ, ਏਕਾ ਸਿਖ ਸਮਝਾਇੰਦਾ। ਅੰਜੀਲਾਂ ਕੁਰਾਨਾਂ ਖ਼ਬਰਦਾਰ, ਆਪਣਾ ਲੇਖਾ ਆਪ ਸਮਝਾਇੰਦਾ। ਖਾਣੀ ਬਾਣੀ ਭੇਵ ਨਿਆਰ, ਨਾਨਕ ਨਿਰਗੁਣ ਰਸਨਾ ਗਾਇੰਦਾ। ਪੁਰਖ ਅਬਿਨਾਸ਼ੀ ਸਭ ਤੋਂ ਵਸਿਆ ਬਾਹਰ, ਹੱਥ ਕਿਸੇ ਨਾ ਆਇੰਦਾ। ਗੁਰਮੁਖਾਂ ਮੇਲਾ ਵਿਚ ਸੰਸਾਰ, ਜੁਗ ਜੁਗ ਆਪ ਕਰਾਇੰਦਾ। ਦੇਵੇ ਭਗਤੀ ਨਾਮ ਭੰਡਾਰ, ਭਗਵਨ ਆਪਣੀ ਦਇਆ ਕਮਾਇੰਦਾ। ਸਾਚੀ ਸ਼ਕਤੀ ਹੋ ਉਜਿਆਰ, ਅਸ਼ਟਭੁਜ ਨਾਉਂ ਧਰਾਇੰਦਾ। ਸੁੰਭ ਨਿਸੁੰਭ ਕਰ ਖ਼ਵਾਰ, ਲੰਕਾ ਗੜ੍ਹ ਤੋੜ ਹੰਕਾਰ, ਰਾਵਣ ਮੇਟ ਮਿਟਾਇੰਦਾ। ਮਾਰਨਹਾਰਾ ਕੰਸਾ ਮਾਰ, ਕਾਹਨਾ ਬੰਸਰੀ ਇਕ ਵਜਾਇੰਦਾ। ਕਲਜੁਗ ਤੇਰਾ ਰੂਪ ਚੌਥੇ ਜੁਗ ਵੇਖ ਹਰਿ ਨਿਰੰਕਾਰ, ਆਪ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਆਪ ਅਖਵਾਇੰਦਾ। ਕਲਜੁਗ ਦੁਸ਼ਟ ਹੰਕਾਰੀ ਰਾਵਣ, ਚਾਰ ਕੁੰਟ ਲਏ ਅੰਗੜਾਈਆ। ਜੂਠ ਝੂਠ ਬਣਿਆ ਨਾਲ ਜ਼ਾਮਨ, ਪੰਜ ਤੱਤ ਵਿਕਾਰ ਨਾਲ ਦਏ ਗਵਾਹੀਆ। ਖੇਲੇ ਖੇਲ ਅੰਧੇਰੀ ਸ਼ਾਮਨ, ਰੈਣ ਅੰਧੇਰੀ ਨਾਲ ਰਲਾਈਆ। ਨਾ ਕੋਈ ਕਰਮ ਧਰਮ ਵਰਨ ਸ਼ੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਲੇਖਾ ਜਾਨਣ ਕਾਮਨੀ ਕਾਮਨ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਵੇਖ ਵਖਾਈਆ। ਕਲਜੁਗ ਕੰਸਾ ਗੜ੍ਹ ਹੰਕਾਰ, ਦਹਿ ਦਿਸ਼ਾ ਵੇਖ ਵਖਾਈਆ। ਸਚ ਸੁੱਚ ਨਾ ਕੋਇ ਪਿਆਰ, ਸਾਚੀ ਸਿਖਿਆ ਨਾ ਕੋਈ ਸਮਝਾਈਆ। ਮਾਤ ਪਿਤ ਨਾ ਕੋਈ ਪਿਆਰ, ਪੁੱਤਰ ਧੀ ਨਾ ਖ਼ੁਸ਼ੀ ਮਨਾਈਆ। ਸ੍ਰਿਸ਼ਟ ਸਬਾਈ ਹੋਈ ਵਿਭਚਾਰ, ਸਾਚਾ ਕੰਤ ਨਾ ਕੋਈ ਹੰਢਾਈਆ। ਕੁਵਾਰ ਕੰਨਿਆ ਕਰ ਸ਼ਿੰਗਾਰ, ਨੇਤਰ ਨੈਣ ਰਹੀ ਮਟਕਾਈਆ। ਗੁਰ ਦਰ ਮੰਦਰ ਮਸਜਿਦ ਬਣਿਆ ਵੇਸਵਾ ਦਰਬਾਰ, ਹਰਿ ਕਾ ਗੁਣ ਨਾ ਕੋਈ ਗਾਈਆ। ਕਲਜੁਗ ਕੂੜਾ ਵੇਖ ਕੁੜਿਆਰ, ਡੌਰੂ ਡੰਕਾ ਏਕਾ ਵਾਹੀਆ। ਮਨਮੁਖ ਸੁੱਤੇ ਪੈਰ ਪਸਾਰ, ਮਾਇਆ ਪਰਦਾ ਉਤੇ ਪਾਈਆ। ਏਕਾ ਭੁੱਲਿਆ ਹਰਿ ਕਰਤਾਰ, ਸਤਿਗੁਰ ਪੂਰਾ ਨਜ਼ਰ ਨਾ ਆਈਆ। ਮਦਿਰਾ ਮਾਸ ਕਰਨ ਅਹਾਰ, ਰਸਨਾ ਰਸ ਰਿਹਾ ਗਵਾਈਆ। ਆਤਮ ਰਸ ਨਾ ਕੋਈ ਧਾਰ, ਨਿਝਰ ਝਿਰਨਾ ਨਾ ਕੋਈ ਝਿਰਾਈਆ। ਨੱਸ ਨੱਸ ਤੀਰਥ ਤੱਟਾਂ ਹੋਣ ਖ਼ਵਾਰ, ਅੰਮ੍ਰਿਤ ਹਰਿ ਕਾਇਆ ਆਤਮ ਸਰ ਸਰੋਵਰ ਅਸਨਾਨ ਕਰਨ ਨਾ ਕੋਈ ਜਾਈਆ। ਨਾਰ ਅਹੱਲਿਆ ਬਣੀ ਗੌਤਮ, ਕਲੰਕ ਮਸਤਕ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਲਏ ਤਰਾਈਆ। ਗੁਰਮੁਖ ਸਾਚੇ ਸੱਜਣ, ਸਾਚੇ ਮੀਤ ਪਿਆਰਿਆ। ਤੇਰੀ ਓਟ ਇਕ ਅਕਾਲ, ਤੇਰਾ ਵਣਜ ਨਾਮ ਵਣਜਾਰਿਆ। ਤੇਰਾ ਮੰਦਰ ਸੱਚੀ ਧਰਮਸਾਲ, ਤੇਰਾ ਸ਼ਬਦ ਸਚ ਭੰਡਾਰਿਆ। ਤੇਰਾ ਵੱਜੇ ਸਾਚਾ ਤਾਲ, ਤੇਰਾ ਗੁਰੂ ਇਕ ਉਠਾ ਰਿਹਾ। ਨਾ ਦੂਸਰ ਕੋਈ ਸਹਾਰ, ਦਿਵਸ ਰੈਣ ਦੇਵੇ ਪਹਿਰਿਆ। ਆਲਸ ਨਿੰਦਰਾ ਨਾ ਲਏ ਵਖਾਲ, ਆਪੇ ਗੁਪਤ ਆਪੇ ਜ਼ਾਹਰਿਆ। ਆਪੇ ਅੰਦਰ ਮੰਦਰ ਲਏ ਭਾਲ, ਆਪੇ ਲਾਏ ਸੋਹੰ ਸਚ ਜੈਕਾਰਿਆ। ਨੇੜ ਨਾ ਆਏ ਕਾਲ ਮਹਾਂਕਾਲ, ਕਲਜੁਗ ਅੰਤਮ ਸਤਿਗੁਰ ਪੂਰਾ ਆਣ ਵੰਗਾਰਿਆ। ਆਪਣੀ ਚਲੀ ਅਵੱਲੜੀ ਚਾਲ, ਫੜ ਫੜ ਢਾਹੇ ਉਚ ਮੁਨਾਰਿਆ। ਨਾ ਕੋਈ ਦਿਸੇ ਚਾਰ ਦਿਵਾਰ, ਸ਼ਾਹ ਸੁਲਤਾਨਾਂ ਖ਼ਾਕ ਮਿਲਾ ਰਿਹਾ। ਰਾਜ ਰਾਜਾਨਾਂ ਆਈ ਹਾਰ, ਸਾਚਾ ਸੀਸ ਤਾਜ ਨਾ ਕੋਈ ਟਿਕਾ ਰਿਹਾ। ਗ਼ਰੀਬ ਨਿਮਾਣਿਆਂ ਨਾ ਪਾਵੇ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਕਰੇ ਪਿਆਰਿਆ। ਗਰੀਬ ਨਿਮਾਣੇ ਜਗ ਕੁਰਲਾਏ, ਧਰਤ ਧਵਲ ਦਏ ਦੁਹਾਈਆ। ਸਾਚਾ ਅਦਲ ਨਾ ਕੋਈ ਕਮਾਏ, ਭਰਮੇ ਭੁੱਲੀ ਭਰਮੀ ਸ਼ਾਹੀਆ। ਸ਼ਾਹ ਸੁਲਤਾਨ ਨਾ ਸਾਚਾ ਕੋਈ ਅਖਵਾਏ, ਸਾਚਾ ਹੁਕਮ ਨਾ ਕੋਈ ਸੁਣਾਈਆ। ਜਗਤ ਤ੍ਰਿਸ਼ਨਾ ਨਾ ਕੋਈ ਮਿਟਾਏ, ਦੁਖੀਏ ਭੁਖੀਏ ਰੋ ਰੋ ਦੇਣ ਦੁਹਾਈਆ। ਮਾਇਆਧਾਰੀ ਮਾਇਆ ਮੋਹ ਵਧਾਏ, ਬੈਠੇ ਬੰਕ ਸੁਹਾਈਆ। ਪੁਰਖ ਅਬਿਨਾਸ਼ੀ ਪਾਰਬ੍ਰਹਮ ਵੇਖਣਹਾਰਾ ਥਾਉਂ ਥਾਏ, ਆਪ ਆਪਣੀ ਲਏ ਅੰਗੜਾਈਆ। ਦਏ ਸੁਨੇਹੁੜਾ ਬੇਪਰਵਾਹੇ ਕਰੇ ਨਿਆਏ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਜਾਮਾ ਭੇਖ ਵਟਾਈਆ। ਜੀਵ ਜੰਤ ਮਾਤ ਕੁਰਲਾਇਆ, ਕੂਕੇ ਦਏ ਦੁਹਾਈਆ। ਸਤਿਗੁਰ ਪੂਰੇ ਬੇੜਾ ਨਾ ਕਿਸੇ ਉਠਾਇਆ, ਮਾਇਆ ਭੁੱਲੀ ਸਰਬ ਲੋਕਾਈਆ। ਨਿਹਕਲੰਕ ਕਲ ਜਾਮਾ ਪਾਇਆ, ਲੋਕਮਾਤ ਵੱਜੀ ਵਧਾਈਆ। ਚਾਰ ਵਰਨਾਂ ਇਕ ਰਿਹਾ ਬਣਾਇਆ, ਸੋਹੰ ਸ਼ਬਦ ਕਰੇ ਕੁੜਮਾਈਆ। ਸੰਮਤ ਸੋਲਾਂ ਨੀਂਹ ਧਰਾਇਆ, ਹਾੜ ਸਤਾਰਾਂ ਥਿਤ ਲਿਖਾਈਆ। ਬੀਸ ਬੀਸਾ ਵੇਖ ਵਖਾਇਆ, ਭੁੱਲ ਰਹੇ ਨਾ ਰਾਈਆ। ਜਗਤ ਹਦੀਸਾ ਇਕ ਪੜ੍ਹਾਇਆ, ਏਕਾ ਕਲਮਾ ਰਿਹਾ ਸਿਖਾਈਆ। ਨਬੀ ਰਸੂਲ ਇਕ ਉਪਾਇਆ, ਕਾਇਨਾਤ ਵੇਖੇ ਮਾਰ ਝਾਤ, ਆਪ ਆਪਣਾ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਮ ਕ੍ਰਿਸ਼ਨ ਏਕਾ ਘਰ, ਨਾਨਕ ਗੋਬਿੰਦ ਵੇਖ ਵਖਾਈਆ। ਸੰਮਤ ਸੋਲਾਂ ਸਤਿ ਸਤਿਵਾਦ, ਸਤਿ ਪੁਰਖ ਕਰਾਇਆ। ਜਨ ਭਗਤਾਂ ਰੱਖਣਹਾਰਾ ਲਾਜ, ਸਾਚੀ ਹਾੜੀ ਦਿਵਸ ਸੁਹਾਇਆ। ਏਥੇ ਓਥੇ ਸੁਣੇ ਫਰਯਾਦ, ਸਚ ਸਿੰਘਾਸਣ ਆਸਣ ਲਾਇਆ। ਮੋਹਣ ਮਾਧਵ ਮੁੰਕਦ ਮਨੋਹਰ ਲਖ਼ਮੀ ਨਰਾਇਣ ਸਾਵਲ ਸੁੰਦਰ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੇਖਣਹਾਰਾ ਘਰ ਘਰ, ਘਰ ਘਰ ਦੀਪਕ ਇਕ ਜਗਾਇਆ। ਘਰ ਦੀਪਕ ਘਰ ਬਾਤੀਆ, ਘਰ ਘਰ ਕਰੇ ਰੁਸ਼ਨਾਈਆ। ਘਰ ਮੇਲਾ ਕਮਲਾਪਾਤੀਆ, ਘਰ ਘਰ ਵਿਚ ਪਏ ਜੁਦਾਈਆ। ਘਰ ਦੇਵੇ ਅੰਮ੍ਰਿਤ ਬੂੰਦ ਸਵਾਂਤਿਆ, ਘਰ ਝਿਰਨਾ ਆਪ ਝਿਰਾਈਆ। ਘਰ ਮੇਟੇ ਅੰਧੇਰੀ ਰਾਤੀਆ, ਘਰ ਸਾਚਾ ਚੰਦ ਵਖਾਈਆ। ਘਰ ਗਾਵੇ ਸਾਚੀ ਗਾਥੀਆ, ਘਰ ਅਨਹਦ ਸੇਵਾ ਲਾਈਆ। ਘਰ ਮੇਲਾ ਸ਼ਾਹੋ ਸ਼ਬਾਸਿਆ, ਘਰ ਸੇਜਾ ਇਕ ਸੁਹਾਇਆ। ਗੁਰਮੁਖਾਂ ਪੂਰੀ ਕਰੇ ਆਸਿਆ, ਦਰ ਨਿਰਾਸ ਨਾ ਕੋਈ ਵਖਾਈਆ। ਲੇਖੇ ਲਾਏ ਰਸਨ ਸਵਾਸਿਆ, ਜੋ ਜਨ ਸੋਹੰ ਰਹੇ ਗਾਈਆ। ਨਿਝ ਆਤਮ ਕਰੇ ਵਾਸਿਆ, ਘਨਕ ਪੁਰ ਵਾਸੀ ਵਡ ਵਡਿਆਈਆ। ਦਰ ਦੁਰਕਾਏ ਮਦਿਰਾ ਮਾਸੀਆ, ਦੇਵਣਹਾਰ ਅੰਤ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਮੇਲਾ ਸਹਿਜ ਸੁਭਾਈਆ। ਮੇਲ ਮਿਲਾਵਾ ਹਰਿ ਸੰਗਤ, ਹਰਿ ਸਾਚਾ ਇਕ ਸੁਹੰਜਣਾ। ਸਤਿਗੁਰ ਪੂਰਾ ਚਾੜ੍ਹੇ ਰੰਗਤ, ਧੂੜੀ ਚਰਨ ਏਕਾ ਮਜਨਾ। ਦੂਸਰ ਦਰ ਨਾ ਹੋਏ ਮੰਗਤ। ਦਾਤਾ ਮਿਲਿਆ ਦਰਦ ਦੁੱਖ ਭੰਜਣਾ। ਲੇਖਾ ਮੁਕਾਏ ਜਿਉਂ ਨਾਨਕ ਅੰਗਦ, ਅੰਗੀਕਾਰ ਆਪੇ ਰੱਖਣਾ। ਮਾਨਸ ਜਨਮ ਨਾ ਹੋਏ ਭੰਗਤ, ਅੰਮ੍ਰਿਤ ਰਸ ਆਤਮ ਚੱਖਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਅੰਤਮ ਵੇਲੇ ਆਪੇ ਰੱਖਣਾ। ਅੰਤਮ ਵੇੇਲਾ ਹਰਿ ਨਿਰੰਕਾਰ, ਗੁਰਮੁਖਾਂ ਹੋਏ ਸਹਾਈਆ। ਸੱਜਣ ਮੀਤ ਕਰ ਪਿਆਰ, ਧਾਮ ਅਤੀਤ ਵਖਾਈਆ। ਸਾਚੀ ਰੀਤ ਚਲੇ ਸੰਸਾਰ, ਸਤਿਜੁਗ ਸਾਚਾ ਮਾਰਗ ਲਾਈਆ। ਹਸਤ ਕੀਟ ਸੋਹੇ ਇਕ ਦੁਵਾਰ, ਸੀਸ ਤਾਜ ਨਾ ਕੋਈ ਰਖਾਈਆ। ਸੋਹੰ ਗੀਤ ਗਾਏ ਸਰਬ ਸੰਸਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੈ ਜੈਕਾਰ ਇਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਜੀਆ ਦਾਨ, ਜੀਵਣ ਦਾਤਾ ਆਪ ਹੋ ਜਾਈਆ। ਜੀਵਣ ਦਾਤਾ ਹਰਿ ਭਗਵਾਨ, ਜਗਤ ਜੁਗਤ ਉਪਾਇੰਦਾ। ਗੁਰਮੁਖ ਬਣਾਏ ਚਤੁਰ ਸੁਜਾਨ, ਗੁਰਮਤ ਇਕ ਸਮਝਾਇੰਦਾ। ਅੰਮ੍ਰਿਤ ਆਤਮ ਪੀਣ ਖਾਣ, ਤ੍ਰਿਸ਼ਨਾ ਭੁੱਖ ਮਿਟਾਇੰਦਾ। ਸੋਹੰ ਸ਼ਬਦ ਅਨਾਦੀ ਗਾਣ, ਸਾਚਾ ਨਾਅਰਾ ਏਕਾ ਲਾਇੰਦਾ। ਆਪ ਵਖਾਏ ਸਚ ਮਕਾਨ, ਕਾਇਆ ਮੰਦਰ ਅੰਦਰ ਹਰਿ ਮੰਦਰ ਆਪ ਉਪਾਇੰਦਾ। ਦੀਪਕ ਜੋਤੀ ਜਗੇ ਮਹਾਨ, ਤੇਲ ਬਾਤੀ ਨਾ ਕੋਈ ਟਿਕਾਇੰਦਾ। ਏਕਾ ਰਾਗ ਸੁਣਾਏ ਕਾਨ, ਲਿਖਣ ਪੜ੍ਹਣ ਵਿਚ ਨਾ ਆਇੰਦਾ। ਜੁਗਾ ਜੁਗੰਤਰ ਜਾਣੀ ਜਾਣ, ਜਾਨਣਹਾਰ ਭੇਵ ਖੁਲ੍ਹਾਇੰਦਾ। ਲੇਖ ਚੁਕਾਏ ਪਵਣ ਮਸਾਣ, ਪਵਣ ਮਸਾਣੀ ਵੇਖ ਵਖਾਇੰਦਾ। ਗੁਰਮੁਖ ਸਾਜਣ ਬਾਲ ਨਿਧਾਨ, ਆਪ ਆਪਣੀ ਗੋਦ ਉਠਾਇੰਦਾ। ਬਿਰਹੋਂ ਨਿਰਾਲਾ ਮਾਰੇ ਬਾਣ, ਜਗਤ ਵੈਰਾਗੀ ਆਪ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵੇ ਸਾਚਾ ਵਰ, ਬੇਆਸਾਂ ਪੂਰੀ ਆਸ ਕਰਾਇੰਦਾ। ਹਰਿ ਸੰਗਤ ਨਾ ਹੋਏ ਬੇਆਸ, ਮੰਗੇ ਮੰਗ ਗੁਰ ਦੁਵਾਰਿਆ। ਸਤਿਗੁਰ ਪੂਰਾ ਸ਼ਾਹੋ ਸ਼ਾਬਾਸ਼, ਭਰੇ ਨਾਮ ਭੰਡਾਰਿਆ। ਪੁੱਤਰ ਧੀਆਂ ਰੱਖੇ ਆਸ, ਸੁਫਲ ਕੁੱਖ ਕਰੇ ਸੰਸਾਰਿਆ। ਜੋ ਜਨ ਗਾਏ ਸਵਾਸ ਸਵਾਸ, ਲੱਖ ਚੁਰਾਸੀ ਫੰਦ ਕਟਾ ਰਿਹਾ। ਜੋ ਜਨ ਤਜਾਏ ਮਦਿਰਾ ਮਾਸ, ਆਪ ਆਪਣਾ ਦਰਸ ਦਿਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਤੇਰੀ ਪੂਰੀ ਆਸਾ, ਚਰਨ ਕਵਲ ਕਵਲ ਭਰਵਾਸਾ, ਪੁਰਖ ਅਬਿਨਾਸ਼ੀ ਦਰਸੀ ਦਰਸ, ਸੇਵਕ ਸੇਵਾ ਆਪ ਕਮਾ ਰਿਹਾ। ਦਿਵਸ ਰੈਣ ਦਾਸੀ ਦਾਸਾ, ਸੇਵਾ ਸਚ ਕਮਾਈਆ। ਗੁਰਸਿਖ ਤੇਰੇ ਮਿਲਣ ਦੀ ਇਕੋ ਆਸਾ, ਸਤਿਗੁਰ ਪੂਰਾ ਆਪ ਤਕਾਈਆ। ਤੇਰੀ ਪ੍ਰੀਤੀ ਸਚ ਭਰਵਾਸਾ, ਪੁਰਖ ਅਬਿਨਾਸ਼ੀ ਦਾਸੀ ਦਾਸਾ, ਲੋਕਮਾਤ ਮਾਰਗ ਲਾਈਆ। ਸਤਿਗੁਰ ਸਾਚੇ ਕਰੇ ਵਾਸਾ, ਸਾਚੀ ਸਿਖਿਆ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵੇ ਏਕਾ ਵਰ, ਏਕਾ ਇਛਿਆ ਏਕਾ ਭਿਛਿਆ ਝੋਲੀ ਪਾਈਆ । ਏਕਾ ਇਛਿਆ ਭਰ ਭਰਪੂਰ, ਹਰਿ ਨਾਮ ਭੰਡਾਰਾ ਆਪ ਭਰਾਇੰਦਾ। ਜੋ ਜਨ ਵਸਣ ਨੇੜੇ ਦੂਰ, ਏਕਾ ਰੰਗ ਰੰਗਾਇੰਦਾ। ਜੋ ਜਨ ਆਏ ਚਲ ਹਜ਼ੂਰ, ਆਪ ਆਪਣੀ ਗੋਦ ਉਠਾਇੰਦਾ। ਆਸਾ ਮਨਸਾ ਸਭ ਦੀ ਪੂਰ, ਹਰਿ ਸੰਗਤ ਤੇਰੇ ਸੰਗ ਪਤਿਤ ਪਾਪੀ ਨਾਲ ਤਰਾਇੰਦਾ। ਗੁਰਸਿਖ ਤੇਰੀ ਸੇਜਾ ਤੇਰਾ ਪਲੰਘ, ਤੇਰੀ ਆਤਮ ਹਰਿ ਪਰਮਾਤਮ ਆਪਣਾ ਆਸਣ ਲਾਇੰਦਾ। ਹਰਿਭਗਤ ਤੇਰੇ ਕੋਲੋਂ ਮੰਗੇ ਮੰਗ, ਤੇਰੀ ਪ੍ਰੀਤੀ ਹਰਿ ਕਾ ਰੰਗ, ਦੋਏ ਧਾਰ ਵਿਚ ਸੰਸਾਰ, ਚਤੁਰਭੁਜ ਖ਼ਬਰਦਾਰ, ਭੇਵ ਗੁਝ ਕੱਢੇ ਸੰਸਾਰ, ਗੁਰਮੁਖਾਂ ਘਰ ਸਾਚਾ ਗਿਆ ਸੁਝ ਪਾਇਆ ਵਰ ਕੰਤ ਭਤਾਰ, ਵੱਜੀ ਨਾਮ ਵਧਾਈਆ। ਛੁਟਾ ਸੰਸਾਰ ਨਾ ਕੋਈ ਦਿਸੇ ਮਾਤ ਪਿਤ ਭਾਈ ਭੈਣ ਮੀਤ ਮੁਰਾਰ, ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਆਪੇ ਨਜ਼ਰੀ ਆਈਆ। ਨਾਤਾ ਤੁਟਾ ਕੂੜੋ ਕੂੜ, ਮਸਤਕ ਲੱਗੀ ਸਾਚੀ ਧੂੜ, ਚਤੁਰ ਸੁਘੜ ਸਿਆਣਾ ਬਣਾਇਆ ਮੂਰਖ ਮੂੜ, ਸਤਿਗੁਰ ਪੂਰੇ ਹੱਥ ਵਡਿਆਈਆ। ਕਲਜੁਗ ਅੰਤਮ ਆਸਾ ਮਨਸਾ ਕਰੇ ਪੂਰ, ਪੂਰੀ ਇਛਿਆ ਆਪੇ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਸੋਲਾਂ ਹਾੜ ਸਤਾਰਾਂ, ਹਰਿ ਸੰਗਤ ਸੰਗ ਰਖਾਈਆ। ਹਰਿ ਸੰਗਤ ਤੇਰੇ ਅੰਦਰ ਵੜਿਆ, ਪਾਰਬ੍ਰਹਮ ਕਰਤਾਰਾ। ਤੇਰਾ ਤੀਰ ਆਪੇ ਫੜਿਆ, ਪਰਗਟ ਹੋ ਵਿਚ ਸੰਸਾਰਾ। ਤੇਰਾ ਘਾੜਣ ਆਪੇ ਘੜਿਆ, ਦਿਵਸ ਲਿਖਾਇਆ ਹਾੜ ਸਤਾਰਾਂ। ਏਕਾ ਸਤਿਜੁਗ ਮਾਰਗ ਧਰਿਆ, ਸੰਮਤੀ ਸੰਮਤ ਚਲੇ ਵਿਹਾਰਾ। ਏਕਾ ਅੱਖਰ ਏਕਾ ਲੇਖ ਲੱਖ ਚੁਰਾਸੀ ਪੜ੍ਹਿਆ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਸਚ ਜੈਕਾਰਾ। ਕਲਜੁਗ ਅੰਤਮ ਰਾਜ ਰਾਜਾਨ ਸ਼ਾਹ ਸੁਲਤਾਨ ਜੀਵ ਜੰਤ ਸਾਧ ਸੰਤ ਕੋਈ ਨਾ ਅੱਗੇ ਅੜਿਆ, ਫੜਿਆ ਨਾਮ ਖੰਡਾ ਦੋ ਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਕਰੇ ਸਚ ਪਿਆਰਾ। ਗੁਰਸਿਖ ਉਠ ਸੁਤਿਆ, ਹਰਿ ਸੱਜਣ ਆਪ ਜਗਾਇੰਦਾ। ਸੋਭਾਵੰਤੀ ਹੋਈ ਰੁਤਿਆ, ਰੁੱਤ ਰੁਤੜੀ ਆਪ ਮਹਿਕਾਇੰਦਾ। ਪ੍ਰਗਟ ਹੋਇਆ ਪੁਰਖ ਅਬਿਨਾਸ਼ੀ ਅਚੁਤਿਆ, ਜਾਗਰਤ ਜੋਤ ਇਕ ਜਗਾਇੰਦਾ। ਨਾ ਕੋਈ ਧੜ ਨਾ ਕੋਈ ਬੁੱਤੀਆ, ਨਾ ਕੋਈ ਰੂਹ ਵਿਚ ਰਖਾਇੰਦਾ। ਗੁਰਸਿਖ ਤੇਰਾ ਲਾਹ, ਭਗਤ ਵਛਲ ਗਿਰਧਾਰ। ਜੁਗ ਜੁਗ ਆਪੇ ਲੁੱਟਿਆ, ਦੂਸਰ ਹੱਥ ਨਾ ਆਏ ਵਿਚ ਸੰਸਾਰ। ਤੇਰਾ ਭਾਂਡਾ ਤੇਰਾ ਸੋਮਾ ਤੇਰੇ ਅੰਦਰ ਫੁਟਿਆ, ਸਤਿਗੁਰ ਪੂਰਾ ਭਰੇ ਭੰਡਾਰ। ਤੇਰਾ ਰਸ ਪੁਰਖ ਅਬਿਨਾਸ਼ੀ ਹੱਸ ਹੱਸ ਲੋਕਮਾਤ ਨੱਸ ਨੱਸ ਚਾਰ ਕੁੰਟਾਂ ਦਹਿ ਦਿਸ਼ਾ ਆਪੇ ਲੁੱਟਿਆ, ਆਪ ਆਪਣੀ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦੇਵੇ ਸਾਚਾ ਵਰ, ਉਤਰੇ ਪਾਰ ਕਿਨਾਰ। ਪਾਰ ਕਿਨਾਰਾ ਔਖੀ ਘਾਟੀ, ਹਰਿ ਸਤਿਗੁਰ ਪਾਰ ਕਰਾਇੰਦਾ। ਹਰਿਜਨ ਤੋੜੇ ਬਜ਼ਰ ਕਪਾਟੀ, ਦੂਈ ਦਵੈਤੀ ਕੁੰਡਾ ਲਾਹਿੰਦਾ । ਲਹਿਣਾ ਦੇਣਾ ਚੁੱਕੇ ਆਣ ਬਾਟੀ, ਆਪ ਆਪਣਾ ਮੇਲ ਮਿਲਾਇੰਦਾ। ਲੇਖੇ ਲਾਏ ਪੰਜ ਤੱਤ ਕਾਇਆ ਮਾਟੀ, ਕਾਇਆ ਗੜ੍ਹ ਸੁਹਾਇੰਦਾ। ਚਰਨ ਦੁਵਾਰਾ ਸਾਚੀ ਹਾਟੀ, ਚੌਦਾਂ ਚੌਦਾਂ ਮੁਖ ਸ਼ਰਮਾਇੰਦਾ। ਦੁਰਮਤ ਮੈਲ ਰਿਹਾ ਕਾਟੀ, ਨਾਮ ਪਿਆਲਾ ਇਕ ਜਾਮ ਪਿਆਇੰਦਾ। ਆਤਮ ਸੇਜਾ ਸਾਚੀ ਖਾਟੀ, ਪ੍ਰੇਮ ਪਟੋਲਾ ਇਕ ਵਛਾਇੰਦਾ। ਨਿਰਗੁਣ ਜੋਤੀ ਨੂਰ ਲਿਲਾਟੀ, ਨਿਝ ਘਰ ਆਤਮ ਆਪ ਟਿਕਾਇੰਦਾ। ਅਨਹਦ ਸ਼ਬਦ ਸੱਚੀ ਧੁਨ ਗਾਥੀ, ਪੰਚਮ ਸੇਵਾ ਆਪ ਕਮਾਇੰਦਾ। ਪੁਰਖ ਅਗੰਮਾ ਬਣਿਆ ਸਾਥੀ, ਸਗਲਾ ਸੰਗ ਨਿਭਾਇੰਦਾ। ਸੁਰਤ ਸਵਾਣੀ ਮਿਲਿਆ ਹਾਣੀ ਚਿੰਤਾ ਸਗਲ ਵਿਨਾਸੀ, ਪੁਰਖ ਅਬਿਨਾਸ਼ੀ ਮੇਲ ਮਿਲਾਇੰਦਾ। ਜੁਗਾਂ ਜੁਗਾਂ ਦੀ ਲੱਥੀ ਉਦਾਸੀ, ਕਲਜੁਗ ਅੰਤਮ ਵੇਖ ਵਖਾਇੰਦਾ। ਮਨਮੁਖ ਜੀਵ ਕਰਨ ਹਾਸੀ, ਹੱਸ ਹੱਸ ਜਨਮ ਗਵਾਇੰਦਾ। ਧਰਮ ਰਾਏ ਏਕਾ ਫਾਂਸੀ, ਗਲ ਵਿਚ ਪੱਲਾ ਪਾਇੰਦਾ। ਪਰਗਟ ਹੋਇਆ ਘਨਕ ਪੁਰ ਵਾਸੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਹਿਣਾ ਦੇਣਾ ਆਪਣੇ ਹੱਥ ਰਖਾਇੰਦਾ। ਲਹਿਣਾ ਦੇਣਾ ਪੂਰਬ ਗਹਿਣਾ, ਲੱਖ ਚੁਰਾਸੀ ਤਨ ਪਹਿਨਾਈਆ। ਜਨ ਭਗਤਾਂ ਦਰਸ ਵਖਾਏ ਨੈਣਾਂ, ਮਨਮੁਖਾਂ ਰੈਣ ਅੰਧੇਰੀ ਛਾਈਆ। ਹਰਿਜਨ ਮੇਲਾ ਹਰਿ ਸੱਜਣ ਸਾਕ ਸੈਣਾ, ਮਨਮੁਖ ਗੂੜ੍ਹੀ ਨੀਂਦ ਸੁਵਾਈਆ। ਜਨ ਭਗਤਾਂ ਧਾਮ ਅਵੱਲੇ, ਸਚਖੰਡ ਦੁਵਾਰੇ ਸਾਚੇ ਬਹਿਣਾ, ਮਨਮੁਖ ਅਗਨੀ ਕੁੰਡ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਮਾਰਗ ਏਕਾ ਲਾਈਆ। ਸਾਚਾ ਮਾਰਗ ਹਰਿ ਹਰਿ ਲਾ, ਹਰਿ ਹਰਿ ਬਣਤ ਬਣਾਈਆ। ਸਾਚੀ ਸਿਖਿਆ ਇਕ ਸਮਝਾ, ਏਕਾ ਏਕ ਵਖਾਈਆ। ਚਾਰ ਵਰਨਾਂ ਭੈਣ ਭਰਾ, ਭੈਣਾਂ ਭਈਆਂ ਮੇਲ ਮਿਲਾਈਆ। ਨਾ ਕੋਈ ਖਾਏ ਸੂਰ ਗਾਂ, ਹੱਕ ਹਲਾਲ ਨਾ ਕੋਈ ਵਖਾਈਆ। ਨਾ ਕੋਈ ਹੰਸ ਨਾ ਕੋਈ ਕਾਂ, ਕਾਗ ਹੰਸ ਏਕਾ ਦਰ ਬਹਾਈਆ। ਲੱਖ ਚੁਰਾਸੀ ਜਪਾਏ ਸਾਚਾ ਨਾਂ, ਹੰਸ ਹੰਸਾ ਵਡ ਵਡਿਆਈਆ। ਮੇਲ ਮਿਲਾਏ ਸਾਚੇ ਥਾਂ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਸਿਫ਼ਤ ਸਾਲਾਹੀ ਪਕੜੇ ਬਾਂਹ, ਆਪ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਸੋਲਾਂ ਪਾਰ ਕਿਨਾਰਾ, ਬੇਆਸ ਨਾ ਕੋਈ ਰੁੜ੍ਹਾਈਆ। ਬੇਆਸ ਨਾ ਜਾਣਾ ਰੁੜ, ਹਰਿ ਸਤਿਗੁਰ ਸੱਚਾ ਆਇਆ। ਪੂਰੀ ਕਰਨਹਾਰਾ ਥੁੜ, ਘਰ ਭਾਂਡਾ ਦਏ ਭਰਾਇਆ। ਹਰਿ ਸੱਜਣ ਦੀ ਸਾਚੀ ਲੋੜ, ਜੁਗ ਜੁਗ ਵੇਖ ਵਖਾਇਆ। ਆਦਿ ਅੰਤ ਜਾਏ ਬੌਹੜ, ਜੋ ਜਨ ਰਸਨਾ ਰਹੇ ਧਿਆਇਆ। ਸ਼ਬਦ ਅਗੰਮੀ ਚੜ੍ਹਿਆ ਘੋੜ, ਏਕਾ ਅਸਵ ਰਿਹਾ ਦੌੜਾਇਆ। ਸੰਮਤ ਸੋਲਾਂ ਮਾਰੇ ਪਹਿਲਾ ਪੌੜ, ਲਹਿੰਦੀ ਦਿਸ਼ਾ ਵੰਡ ਵੰਡਾਇਆ। ਵੇਖਣਹਾਰਾ ਮਿੱਠਾ ਕੌੜ, ਕੌੜਾ ਰੀਠਾ ਭੰਨ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਮੇਲਾ ਦੌੜ ਦੌੜ, ਦਰ ਮੰਦਰ ਇਕ ਸੁਹਾਇਆ। ਹਰਿ ਮੰਦਰ ਹਰਿ ਵਸਿਆ, ਹਰਿ ਹਰਿ ਜੋਤ ਜਗਾਏ। ਜਨ ਭਗਤਾਂ ਮਾਰਗ ਏਕਾ ਦੱਸਿਆ, ਏਕਾ ਰਾਹ ਵਖਾਏ। ਕੋਟਨ ਕੋਟ ਕਰੇ ਪ੍ਰਕਾਸ਼ ਰਵ ਸਸਿਆ, ਅੰਧ ਅੰਧੇਰ ਗਵਾਏ। ਹਰਿ ਹਿਰਦੇ ਅੰਦਰ ਵਸਿਆ, ਹਰਿਜਨ ਵਿਰਲਾ ਦਰਸ਼ਨ ਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਸਾਚੇ ਲਏ ਮਿਲਾਏ। ਹਰਿ ਸੰਗਤ ਹਰਿ ਪਾਇਆ, ਹਰਿ ਗੋਬਿੰਦ ਗੁਰਮੀਤ। ਘਰ ਮੰਗਲ ਸਾਚਾ ਗਾਇਆ, ਹੋਏ ਪਤਿਤ ਪੁਨੀਤ। ਰਾਮ ਨਾਮ ਏਕਾ ਘਰ ਵਸਾਇਆ, ਏਕਾ ਵਸਿਆ ਚੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਸਭਨੀ ਥਾਉਂ ਥਾਈਂ, ਪਕੜੇ ਬਾਹੀਂ ਕਰੇ ਨਿਆਈ, ਜਨ ਹਰਿ ਹਰਿ ਜਨ ਗੁਰ ਸਿਖ ਸਿਖ ਗੁਰ ਗੁਰ ਮੁਖ ਮੁਖ ਗੁਰ ਜੋ ਜਨ ਰਹੇ ਧਿਆਈਆ। ਚਾਰ ਜੁਗ ਹਰਿ ਗੁਣ ਗਾਇਆ, ਕਲਜੁਗ ਅੰਤਮ ਵੱਜੀ ਵਧਾਈਆ। ਜੁਗ ਜੁਗ ਸਤਿਗੁਰ ਵੇਖ ਵਖਾਇਆ, ਜਨ ਭਗਤਾਂ ਮੇਲ ਮਿਲਾਈਆ। ਭਗਤ ਭਗਤੀ ਆਪੇ ਲਾਇਆ, ਆਪੇ ਦਏ ਸਲਾਹੀਆ। ਆਪੇ ਸੰਤ ਸੰਗ ਨਿਭਾਇਆ, ਸਾਰਿੰਗ ਧਰ ਭਗਵਾਨ ਬੀਠਲਾ ਆਪ ਹੋ ਜਾਈਆ। ਆਪਣਾ ਰੰਗ ਆਪ ਰੰਗਾਇਆ, ਨਾਮ ਭੱਠੀ ਏਕਾ ਤਾਈਆ। ਬ੍ਰਹਮ ਭਾਹ ਵਿਚ ਪਾਇਆ, ਲਾਲ ਗੁਲਾਲਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌ ਨੌ ਚਾਰ ਖੇਲ ਖਲਾਈਆ। ਨੌ ਨੌ ਚਾਰ ਸ਼ਬਦ ਹਰਿ ਦਾਤਾ, ਗੁਰਮੁਖ ਆਪ ਸੁਣਾਇਆ। ਛੱਤੀ ਜੁਗ ਬਣਿਆ ਦਾਤਾ, ਦਾਤਾ ਦਾਨੀ ਦਾਨ ਦੇਂਦਾ ਆਇਆ। ਸਤਿਜੁਗ ਸਾਚੇ ਬੱਧਾ ਗਾਨਾ, ਸਾਚਾ ਸਗਨ ਮਨਾਇਆ। ਤ੍ਰੇਤਾ ਬਖ਼ਸ਼ੇ ਤੀਰ ਕਮਾਨਾ, ਚਰਨ ਧੂੜੀ ਮਸਤਕ ਟਿੱਕਾ ਲਾਇਆ। ਦੁਆਪਰ ਮਾਰੇ ਇਕ ਨਿਸ਼ਾਨਾ, ਏਕਾ ਬਾਣ ਉਠਾਇਆ। ਨਾਨਕ ਗਾਏ ਸਾਚਾ ਗਾਣਾ, ਗੁਰਮੁਖ ਆਪ ਸੁਣਾਇਆ। ਗੁਰ ਗੋਬਿੰਦ ਦਿਤਾ ਪੀਣਾ ਖਾਣਾ, ਅੰਮ੍ਰਿਤ ਜਾਮ ਪਿਆਇਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਲਜੁਗ ਅੰਤਮ ਆਪਣੇ ਘਰ ਕਰੇ ਪਰਵਾਨਾ, ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਹਰਿ ਸੱਜਣ ਵੇਖ ਵਖਾਇਆ। ਜੁਗ ਜੁਗ ਜੋਤ ਅਕਾਲੀ, ਆਪਣੀ ਆਪ ਘਲਾਈਆ। ਆਦਿ ਜੁਗਾਦੀ ਸੱਚਾ ਮਾਲੀ, ਲੋਕਮਾਤ ਫੁਲ ਫੁਲਵਾੜੀ ਗੁਰਮੁਖ ਸਾਚੇ ਆਪ ਲਗਾਈਆ। ਆਪੇ ਕਰੇ ਆਪਣੀ ਵਾੜੀ, ਚਾਰ ਦਿਵਾਰ ਆਪ ਰਖਾਈਆ। ਸਤਿਜੁਗ ਤ੍ਰੇਤਾ ਦੁਆਪਰ ਖਿੜੀ ਗੁਲਜ਼ਾਰੀ, ਕਲ ਆਪੇ ਫੂਲ ਫੁਲਾਈਆ। ਸਾਚੇ ਫਲ ਨਰ ਨਾਰੀ, ਨਰ ਨਰਾਇਣ ਆਪਣੇ ਹੱਥ ਉਠਾਈਆ। ਕਲਜੁਗ ਵੇਖੇ ਅੰਤ ਕਿਆਰੀ, ਹਰਿ ਸੰਗਤ ਆਪ ਬਣਾਈਆ। ਬਣ ਕੇ ਮਾਲਣ ਤੋੜਣ ਆਇਆ ਵਡ ਸੰਸਾਰੀ, ਕਲੀ ਕਲੀ ਮਹਿਕਾਈਆ। ਸਿਰ ਉਠਾਈ ਗੁਰ ਸੰਗਤ ਤੇਰੀ ਖਾਰੀ, ਚਾਰੋਂ ਕੁੰਟ ਫਿਰੇ ਵਾਹੋ ਦਾਹੀਆ। ਤੇਰਾ ਪ੍ਰੇਮ ਸਤਿ ਸਤਾਰੀ, ਨਿਰਗੁਣ ਆਪੇ ਰਿਹਾ ਬੁਝਾਈਆ। ਤੇਰੇ ਹਾਰ ਕਰ ਸ਼ਿੰਗਾਰੀ, ਆਪਣਾ ਤਨ ਸਜਾਈਆ। ਆਪਣੀ ਕਾਇਆ ਪਹਿਲੋਂ ਸਾੜੀ, ਸਾਚੀ ਬਣਤ ਬਣਾਈਆ। ਗੁਰਮੁਖਾਂ ਦੀ ਹੁਣ ਆਈ ਵਾਰੀ, ਗੁਰ ਪੂਰਾ ਤਨ ਸ਼ਿੰਗਾਰ ਵਖਾਈਆ। ਨੇਤਰ ਖੋਲ੍ਹੋ ਸਤਾਰਾਂ ਹਾੜੀ, ਸੰਮਤ ਸੋਲਾਂ ਲਏ ਮਿਲਾਈਆ। ਸਤਿਗੁਰ ਪੂਰਾ ਫਿਰੇ ਪਿੱਛੇ ਅਗਾੜੀ, ਨਾਮ ਖੰਡਾ ਹੱਥ ਚਮਕਾਈਆ। ਨੌ ਖੰਡ ਪ੍ਰਿਥਮੀ ਲੁੱਟੀ ਜਾਏ ਦਿਨ ਦਿਹਾੜੀ, ਗੁਰਸਿਖਾਂ ਝੋਲੀ ਪਾਈਆ। ਨੇੜ ਨਾ ਆਏ ਮੌਤ ਲਾੜੀ, ਹਰਿਜਨ ਸਾਚੇ ਆਪ ਪ੍ਰਨਾਈਆ। ਆਪੇ ਆਇਆ ਚਲ ਦੁਵਾਰੀ, ਲੋਕਮਾਤ ਵੇਖ ਵਖਾਈਆ। ਗੁਰ ਗੋਬਿੰਦ ਬਣਿਆ ਸਚ ਲਿਖਾਰੀ, ਨਾ ਕੋਈ ਮੇਟੇ ਮੇਟ ਮਿਟਾਈਆ। ਸੰਬਲ ਨਗਰੀ ਉਚ ਅਟਾਰੀ, ਹਰਿ ਵਸਿਆ ਬੇਪਰਵਾਹੀਆ। ਕਰੇ ਕਰਾਏ ਆਪਣੀ ਕਾਰੀ, ਕਾਰਜ ਕਰਤਾ ਆਪ ਅਖਵਾਈਆ। ਗਾਓ ਮੰਗਲ ਨਰ ਨਾਰੀ, ਗੁਰ ਪਾਇਆ ਬੇਪਰਵਾਹੀਆ। ਨਾਤਾ ਤੁਟਾ ਜਗਤ ਸੰਸਾਰੀ, ਜਾਗਰਤ ਜੋਤ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਗਤ ਵਿਛੋੜਾ ਰਿਹਾ ਕਟਾਈਆ। ਜਗਤ ਵਿਛੋੜਾ ਆਪ ਕਟਾਇਆ, ਹਰਿ ਸੰਗਤ ਮੇਲ ਮਿਲੰਦੜਾ। ਸਾਚੀ ਡੋਰੀ ਤੰਦ ਬੰਧਾਇਆ, ਸੋਹੰ ਹੱਥ ਉਠੰਦੜਾ। ਸਾਚੀ ਘੋੜੀ ਆਪ ਚੜ੍ਹਾਇਆ, ਸਤਿਗੁਰ ਪੂਰਾ ਵਾਂਗ ਗੁੜੰਦੜਾ। ਫੂਲਣ ਸੇਹਰਾ ਸੀਸ ਸਜਾਇਆ, ਗੁਰਮੁਖ ਤੇਰਾ ਮੁਖ ਸੁਹੰਦੜਾ। ਕੇਸਰ ਟਿੱਕਾ ਮਸਤਕ ਲਾਇਆ, ਜੋਤ ਲਲਾਟੀ ਨੂਰ ਵਖੰਦੜਾ। ਵਡਾ ਛੋਟਾ ਨਿੱਕਾ ਨਾ ਕੋਈ ਬਣਾਇਆ, ਬਾਲ ਅੰਞਾਣਾ ਬਿਰਧ ਜਵਾਨ ਏਕਾ ਰੰਗ ਰਗੰਦੜਾ। ਸਾਚੀ ਸਿਖਿਆ ਇਕ ਸਮਝਾਇਆ, ਚਾਰ ਵਰਨਾਂ ਇਕ ਵਖੰਦੜਾ। ਭੈਣ ਭਾਈ ਸਰਬ ਵਖਾਇਆ, ਦੂਸਰ ਨਾਤਾ ਨਾ ਕੋਈ ਵਖੰਦੜਾ, ਜੋ ਜਨ ਧੀ ਭੈਣ ਰਹੇ ਤਕਾਇਆ, ਸ਼ੌਹ ਦਰਯਾਏ ਆਪ ਸੁਟੰਦੜਾ। ਦੂਸਰ ਕੋਇ ਨਾ ਸਕੇ ਬਚਾਇਆ, ਲੱਖ ਚੁਰਾਸੀ ਗੇੜ ਭਵੰਦੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚਾ ਮਾਰਗ ਲਾਇੰਦਾ। ਹਰਿ ਸੰਗਤ ਹਰਿ ਸਮਝਾਵਨੀ, ਏਕਾ ਏਕ ਬੂਝ ਬੁਝਾਈਆ। ਦਰ ਦੁਵਾਰ ਨੀਤ ਰਾਸ ਕਰਾਵਣੀ, ਫਲ ਨੀਤੀ ਆਪ ਖੁਵਾਈਆ। ਮਾਂ ਭੈਣ ਧੀ ਸਰਬ ਬਣਾਵਣੀ, ਬਿਨ ਨਾਰ ਨਾਰ ਨਾ ਕੋਈ ਦਿਸਾਈਆ। ਨਾਰ ਕੰਤ ਇਕ ਸਮਝਾਵਨੀ, ਸੁਰਤ ਸ਼ਬਦ ਵੇਖ ਵਖਾਈਆ। ਸਤਿਗੁਰ ਪੂਰੀ ਕਰੇ ਭਾਵਨੀ, ਜੋ ਜਨ ਭਾਵਨਾ ਮਨ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਫੜਾਏ ਆਪਣਾ ਲੜ, ਦਾਮਨ ਕੋਇ ਨਾ ਸਕੇ ਛੁਡਾਈਆ। ਸਤਿਗੁਰ ਫੜਿਆ ਸਾਚਾ ਦਾਮਨ, ਦਰ ਸਾਚਾ ਇਕ ਸੁਹਾਇਆ। ਹਰਿ ਸੰਗਤ ਤੇਰਾ ਹੋਇਆ ਜ਼ਾਮਨ, ਨਾਮ ਜਾਮਨੀ ਇਕ ਲਿਆ। ਪਹਿਲੋਂ ਮਾਰੇ ਹੰਕਾਰੀ ਰਾਵਣ, ਨਾਮ ਖੰਡਾ ਹੱਥ ਉਠਾਇਆ। ਮੇਟ ਮਿਟਾਏ ਕਾਮਨੀ ਕਾਮਨ, ਕਰੋਧ ਹੰਕਾਰ ਨੇੜ ਨਾ ਆਇਆ। ਮੇਟਣਹਾਰ ਅੰਧੇਰੀ ਸ਼ਾਮਨ, ਸਾਚਾ ਚੰਦ ਦਏ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਘਰ ਏਕਾ ਦਰ ਏਕਾ ਵਰ ਰਿਹਾ ਵਖਾਇਆ। ਗੁਰਮੁਖ ਸਾਚੇ ਤੇਰਾ ਸਚ ਸ਼ਿੰਗਾਰ, ਗੁਰ ਸਤਿਗੁਰ ਆਪ ਕਰਾਇੰਦਾ। ਚਰਨ ਪ੍ਰੀਤੀ ਇਕ ਪਿਆਰ, ਲੋਕਮਾਤ ਵਖਾਇੰਦਾ । ਨੇਤਰ ਨੈਣਾਂ ਨਾਮ ਅਧਾਰ, ਕੱਜਲ ਸਚ ਸੁਹਾਇੰਦਾ। ਮਸਤਕ ਬਿੰਦੀ ਜੋਤ ਲਲਾਟ, ਨੂਰੋ ਨੂਰ ਡਗਮਗਾਇੰਦਾ। ਮੈਂਢੀ ਗੁੰਦੇ ਨੇੜੇ ਵਾਟ, ਆਪਣਾ ਪੰਧ ਮੁਕਾਇੰਦਾ। ਬਸਤਰ ਭੂਸ਼ਨ ਮਾਰਨ ਠਾਠ, ਗੁਰ ਚਰਨ ਧੂੜੀ ਜੋ ਜਨ ਨੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮਤ ਇਕ ਸਮਝਾਇੰਦਾ। ਸਤਿਜੁਗ ਤੇਰੀ ਸਾਚੀ ਮਤ, ਸਾਚੀ ਧਾਰ ਚਲਾਈਆ। ਹਰਿ ਸੰਗਤ ਤੇਰੀ ਇਕੋ ਰੱਤ, ਏਕਾ ਬਿੰਦ ਉਪਜਾਈਆ। ਏਕਾ ਪਿਤਾ ਏਕਾ ਮਾਤ, ਏਕਾ ਗੋਦ ਬਿਠਾਈਆ। ਏਕਾ ਦੇਵਣਹਾਰਾ ਦਾਤ, ਏਕਾ ਝੋਲੀ ਰਿਹਾ ਭਰਾਈਆ। ਇਕ ਬੰਧਾਏ ਚਰਨ ਕਵਲ ਨਾਤ, ਨਾਤਾ ਬਿਧਾਤਾ ਇਕ ਜੁੜਾਈਆ। ਏਕਾ ਸ਼ਬਦ ਏਕਾ ਗਾਥ, ਏਕਾ ਕਰੇ ਪੜ੍ਹਾਈਆ। ਏਕਾ ਪੂਜਾ ਏਕਾ ਪਾਠ, ਇਸ਼ਟ ਦੇਵ ਗੁਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਰੱਖੇ ਸਾਚਾ ਸੰਗ, ਸਗਲਾ ਸੰਗ ਆਪ ਨਿਭਾਈਆ। ਕਲਜੁਗ ਅੰਤਮ ਜੋੜ ਜੁੜਾਇਆ, ਪੂਰਬ ਲਹਿਣਾ ਝੋਲੀ ਪਾਈਆ। ਏਕਾ ਮਾਰਗ ਇਕ ਵਖਾਇਆ, ਸਾਚੀ ਸਿਖਿਆ ਸਿਖ ਸਮਝਾਈਆ। ਸੋਹੰ ਢੋਲਾ ਸਾਚਾ ਗਾਇਆ, ਜਗਤ ਵਿਚੋਲਾ ਬਣਿਆ ਮਾਹੀਆ। ਆਪਣਾ ਚੋਲਾ ਆਪ ਬਦਲਾਇਆ, ਗੁਰਮੁਖਾਂ ਚੋਲੀ ਰੰਗ ਰੰਗਾਈਆ। ਹੌਲੀ ਹੌਲੀ ਖੇਲ ਖਿਲਾਇਆ, ਸੋਲਾਂ ਸਾਲ ਮੁਖ ਛੁਪਾਈਆ। ਸੰਮਤ ਸੋਲਾਂ ਰੌਲਾ ਪਾਇਆ, ਪ੍ਰਗਟ ਹੋਇਆ ਨਿਹਕਲੰਕ ਚਾਰ ਕੁੰਟ ਵੱਜੀ ਵਧਾਈਆ। ਆਪਣਾ ਪਰਦਾ ਉਹਲਾ ਲਾਹਿਆ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਗੁਰਸਿਖ ਕਲਾ ਸੋਲਾਂ ਆਪ ਜਣਾਇਆ, ਜੋ ਜਨ ਹੁਕਮੇ ਹੁਕਮ ਚਲਾਈਆ। ਲੱਖ ਚੁਰਾਸੀ ਗੋਲਾ ਦਰ ਦੁਰਕਾਇਆ, ਦਰ ਦੁਵਾਰ ਰਹਿਣ ਨਾ ਪਾਈਆ। ਪਿਛਲਾ ਕੌਲ ਆਪ ਨਿਭਾਇਆ, ਗੁਰ ਗੋਬਿੰਦ ਨਾਲ ਰਲਾਈਆ। ਸਿੰਘ ਸਿੰਘ ਹਰਿ ਵੇਸ ਵਟਾਇਆ, ਸ਼ੇਰ ਸ਼ੇਰ ਲੜਾਈਆ। ਦਸ ਦਸਮੇਸ਼ ਨਾਉਂ ਧਰਾਇਆ, ਨਾਮ ਖੰਡਾ ਇਕ ਚਮਕਾਈਆ। ਜਗਤ ਵਿਛੋੜਾ ਦਏ ਕਟਾਇਆ, ਆਪ ਆਪਣੀ ਗੋਦ ਉਠਾਈਆ। ਹਿਰਦਾ ਸੋਧ ਜਿਸ ਜਨ ਪੰਜ ਵਾਰ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰਸਨਾ ਗਾਇਆ, ਕੋਟਨ ਕੋਟ ਜਨਮਾਂ ਪਾਪ ਰਹੇ ਮਿਟਾਈਆ। ਸੁਧਾ ਸਰ ਸਚ ਥਾਇਆ, ਸਾਚਾ ਅੰਮ੍ਰਿਤ ਸੀਰ ਏਕਾ ਮੁਖ ਚੁਆਈਆ। ਆਪਣਾ ਭੇਵ ਗੁਝਾ ਆਪ ਖੁਲ੍ਹਾਇਆ, ਦੂਜਾ ਦਰ ਨਾ ਕੋਇ ਵਡਿਆਈਆ। ਤੀਜਾ ਨੈਣ ਨੇਤਰ ਆਪ ਖੁਲ੍ਹਾਇਆ, ਲੋਚਣ ਵੇਖੇ ਬੇਪਰਵਾਹੀਆ। ਚੌਥੇ ਪਦ ਆਪ ਸਮਾਇਆ, ਚੌਥੇ ਘਰ ਵੱਜੀ ਵਧਾਈਆ। ਵਾਹ ਵਾਹ ਪੰਚਮ ਸਤਿਗੁਰ ਪਾਇਆ, ਵਿਛੜ ਕਦੇ ਨਾ ਜਾਈਆ। ਕਲਜੁਗ ਅੰਤਮ ਮੇਲ ਮਿਲਾਇਆ, ਹਰਿ ਸੰਗਤ ਵਡ ਵਡਿਆਈਆ। ਸੰਮਤ ਸੋਲਾਂ ਹਾੜ ਸਤਾਰਾਂ ਤੇਲ ਚੜ੍ਹਾਇਆ, ਸਾਚਾ ਸਗਨ ਮਨਾਈਆ। ਸਾਚਾ ਖੇੜਾ ਇਕ ਵਸਾਇਆ, ਹਰਿ ਸੰਗਤ ਵਸੀ ਚਾਈਂ ਚਾਈਂਆ। ਨੌ ਦੁਵਾਰੇ ਬੇੜਾ ਪਾਰ ਕਰਾਇਆ, ਦਸਮ ਦੁਵਾਰੇ ਮੇਲਾ ਮਿਲਿਆ ਸੱਚੇ ਸ਼ਹਿਨਸ਼ਾਹੀਆ। ਚੌਥੇ ਜੁਗ ਗੇੜਾ ਆਪ ਦੁਵਾਇਆ, ਗੁਰਮੁਖਾਂ ਕੱਟੇ ਲੱਖ ਚੁਰਾਸੀ ਫਾਹੀਆ। ਨੌ ਖੰਡ ਪ੍ਰਿਥਮੀ ਝੇੜਾ ਆਪੇ ਪਾਇਆ, ਛੇੜਾਂ ਛੇੜੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਈਆ। ਹਰਿ ਸਾਚੀ ਕਲ ਵਰਤਾਇੰਦਾ, ਕਰੇ ਕਰਾਏ ਕਰਨੇਹਾਰ। ਲੱਖ ਚੁਰਾਸੀ ਆਪ ਭੁਲਾਇੰਦਾ, ਖੇਲੇ ਖੇਲ ਅਗੰਮ ਅਪਾਰ। ਹਰਿਜਨ ਸੋਏ ਮਾਤ ਜਗਾਇੰਦਾ, ਦੇਵੇ ਨਾਮ ਅਧਾਰ। ਸਚਖੰਡ ਦੁਵਾਰਾ ਇਕ ਸੁਹਾਇੰਦਾ, ਸੰਬਲ ਨਗਰੀ ਧਾਮ ਨਿਆਰ। ਗੁਰ ਗੋਬਿੰਦ ਨਜ਼ਰੀ ਆਇੰਦਾ, ਸ਼ਸਤਰ ਬਸਤਰ ਤਨ ਸ਼ੰਗਾਰ। ਦਸਮ ਦੁਵਾਰੀ ਕੁੰਡਾ ਲਾਹਿੰਦਾ, ਚਤੁਰਭੁਜ ਕਰੇ ਪਿਆਰ। ਗੁਰਮੁਖਾਂ ਰਾਹ ਤਕਾਇੰਦਾ, ਆਪਣੇ ਨੇਤਰ ਨੈਣ ਦਏ ਉਘਾੜ। ਫੜ ਫੜ ਬਾਹੋਂ ਗੋਦ ਉਠਾਇੰਦਾ, ਫੜ ਫੜ ਮਾਰੇ ਡਾਢੀ ਮਾਰ। ਨਾਮ ਖੰਡਾ ਇਕ ਚਮਕਾਇੰਦਾ, ਜੋਧਾ ਸੂਰਬੀਰ ਸੱਚੀ ਸਰਕਾਰ। ਸਤਿਜੁਗ ਸਾਚਾ ਮਾਰਗ ਲਾਇੰਦਾ, ਲੱਖ ਚੁਰਾਸੀ ਕਰ ਖੁਵਾਰ। ਹਰਿ ਸੰਗਤ ਤੇਰਾ ਬੇੜਾ ਆਪ ਚਲਾਇੰਦਾ, ਖੇਵਟ ਖੇਟਾ ਬਣ ਪਨਿਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਇੰਦਾ। ਨਰ ਨਰਾਇਣ ਨਰ ਅਵਤਾਰਾ, ਨਿਰਗੁਣ ਹਰਿ ਅਖਵਾਇਆ। ਆਦਿ ਜੁਗਾਦੀ ਕਰ ਪਸਾਰਾ, ਲੋਕਮਾਤ ਵੇਖਣ ਆਇਆ। ਕਲਜੁਗ ਅੰਤਮ ਖੇਲ ਅਪਾਰਾ, ਵੇਦ ਕਤੇਬ ਭੇਵ ਨਾ ਰਾਇਆ। ਮਨ ਮਤ ਬੁੱਧ ਨਾ ਦਏ ਸਹਾਰਾ, ਲਿਖਿਆ ਲੇਖ ਨਾ ਕੋਈ ਜਣਾਇਆ। ਜਨ ਭਗਤਾਂ ਕਰੇ ਆਪ ਪਿਆਰਾ, ਆਪਣਾ ਮੇਲਾ ਆਪ ਮਿਲਾਇਆ। ਗੁਰ ਚੇਲਾ ਸੋਹੇ ਇਕ ਦੁਵਾਰਾ, ਸਾਢੇ ਤਿੰਨ ਹੱਥ ਸਾਚਾ ਮੰਦਰ ਇਕ ਸੁਹਾਇਆ। ਦਸਮ ਦੁਵਾਰੀ ਸਚ ਚੁਬਾਰਾ, ਸਤਿਗੁਰ ਬੈਠਾ ਆਸਣ ਲਾਇਆ। ਭਰਨ ਆਇਆ ਨਾਮ ਭੰਡਾਰਾ, ਹਰਿ ਸੰਗਤ ਆਪ ਵਰਤਾਇਆ। ਖ਼ਾਲੀ ਦਿਸੇ ਨਾ ਕੋਈ ਦੁਵਾਰਾ, ਜਿਸ ਜਨ ਸੋਹੰ ਰਸਨਾ ਗਾਇਆ। ਉਤਰੇ ਪਾਰ ਨਾਰੀ ਨਾਰਾ, ਨਰ ਨਰਾਇਣ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਪਿਆਰ ਜੁਗ ਜੁਗ ਅਵਤਾਰ, ਡੁੱਬਦੇ ਪਾਥਰ ਲਏ ਤਾਰ, ਗੁਰਮੁਖਾਂ ਬਖ਼ਸ਼ੇ ਇਕ ਦੁਵਾਰ, ਚਰਨ ਨਾਤਾ ਉਤਮ ਜ਼ਾਤਾ ਪਿਤਾ ਮਾਤਾ ਆਪ ਅਖਵਾਇਆ।
