੧੯ ਭਾਦਰੋਂ ੨੦੧੭ ਬਿਕ੍ਰਮੀ ਅਰਜਨ ਸਿੰਘ ਦੇ ਗ੍ਰਹਿ ਖ਼ਲੀਲ ਬਸਤੀ ਜ਼ਿਲਾ ਫਿਰੋਜ਼ ਪੁਰ
ਸਚਖੰਡ ਦਵਾਰੇ ਸਾਚੇ ਤਖ਼ਤ, ਹਰਿ ਜੂ ਹਰਿ ਮੰਦਰ ਬਹਿ ਬਹਿ ਸਜਿਆ। ਅਬਿਨਾਸ਼ੀ ਕਰਤਾ ਨਾ ਕੋਈ ਜਣਾਏ ਵੇਲਾ ਵਕਤ, ਆਦਿ ਜੁਗਾਦਿ ਨਾ ਘੜਿਆ ਨਾ ਭੱਜਿਆ। ਆਦਿ ਜੁਗਾਦੀ ਨੂਰ ਨੁਰਾਨਾ ਆਦਿ ਸ਼ਕਤ, ਸ਼ਾਹੋ ਭੂਪ ਆਪਣੀ ਰੱਖੇ ਆਪੇ ਲੱਜਿਆ। ਮੇਲ ਮਿਲਾਵਾ ਨਾ ਕੋਈ ਬੂੰਦ ਨਾ ਕੋਈ ਰਕਤ, ਆਪਣਾ ਪਰਦਾ ਆਪੇ ਕੱਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਚਲਾਏ ਸਚ ਜਹਾਜ਼ਿਆ। ਸਚ ਜਹਾਜ਼ ਧੁਰ ਦਰਬਾਰ, ਹਰਿ ਨਿਰੰਕਾਰ ਆਪ ਚਲਾਈਆ। ਇਕ ਇਕੱਲਾ ਖੇਲ ਅਪਾਰ, ਦੂਸਰ ਸੰਗ ਨਾ ਕੋਇ ਵਖਾਈਆ। ਨਿਰਗੁਣ ਸਰਗੁਣ ਲੈ ਅਵਤਾਰ, ਲੋਕਮਾਤ ਵੇਸ ਵਟਾਈਆ। ਭਗਤ ਭਗਵੰਤ ਲਏ ਉਭਾਰ, ਸੰਤਨ ਮੇਲਾ ਸਹਿਜ ਸੁਭਾਈਆ। ਗੁਰਮੁਖ ਆਤਮ ਦੇਵੇ ਠਾਰ, ਗੁਰਸਿਖ ਸੀਤਲ ਧਾਰ ਵਹਾਈਆ। ਕਰੇ ਕਰਾਏ ਸਚ ਪਿਆਰ, ਸਚ ਦਰਬਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਖਿਲਾਈਆ। ਜੁਗ ਜੁਗ ਖੇਲ ਖਿਲਾਇੰਦਾ, ਖੇਲਣਹਾਰ ਭਗਵਾਨ। ਭਗਤ ਭਗਵੰਤ ਵੇਖ ਵਖਾਇੰਦਾ, ਪਰਗਟ ਵਾਲੀ ਦੋ ਜਹਾਨ। ਸੰਤਨ ਸਾਚਾ ਸੰਗ ਨਿਭਾਇੰਦਾ, ਦੇਵੇ ਦਰਸ ਦਰ ਘਰ ਆਣ। ਗੁਰਮੁਖ ਸਾਚੇ ਮਾਤ ਜਗਾਇੰਦਾ, ਕਾਇਆ ਮੰਦਰ ਮਾਰ ਧਿਆਨ। ਗੁਰਸਿਖ ਆਪਣੇ ਰੰਗ ਰੰਗਾਇੰਦਾ, ਰੰਗ ਰੰਗੀਲਾ ਇਕ ਮਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਹਰਿ ਜੂ ਹਰਿ ਹਰਿ ਹਰਿ ਮੇਲਾ, ਦਰਗਹਿ ਸਾਚੀ ਆਪ ਮਿਲਾਇੰਦਾ। ਲੋਕਮਾਤ ਗੁਰੂ ਗੁਰ ਚੇਲਾ, ਗੁਰ ਸ਼ਬਦੀ ਖੇਲ ਖਿਲਾਇੰਦਾ। ਜੁਗਾ ਜੁਗੰਤਰ ਸੱਜਣ ਸੁਹੇਲਾ, ਸਗਲਾ ਸੰਗ ਆਪ ਨਿਭਾਇੰਦਾ। ਕਰੇ ਖੇਲ ਇਕ ਇਕੇਲਾ, ਅਕਲ ਕਲ ਧਾਰੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਖੁਲ੍ਹਾਇੰਦਾ। ਭੇਵ ਖੁਲ੍ਹਾਏ ਭਗਤ ਭਗਵੰਤ, ਅੰਤਰ ਆਤਮ ਵੇਖ ਵਖਾਈਆ। ਸੰਸਾ ਚੁਕਾਏ ਸਾਚੇ ਸੰਤ, ਸਤਿਗੁਰ ਪੂਰੇ ਹੱਥ ਵਡਿਆਈਆ। ਗੁਰਮੁਖ ਮੇਲਾ ਨਰ ਹਰਿ ਕੰਤ, ਘਰ ਵੱਜੇ ਨਾਮ ਵਧਾਈਆ। ਗੁਰਸਿਖ ਗਾਏ ਸੁਹਾਗੀ ਛੰਦ, ਗੀਤ ਗੋਬਿੰਦ ਇਕ ਅਲਾਈਆ। ਆਪ ਬਣਾਏ ਸਾਚੀ ਬਣਤ, ਹਰਿਜਨ ਵੇਖੇ ਥਾਉਂ ਥਾਈਆ। ਲੇਖਾ ਜਾਣੇ ਆਦਿ ਅੰਤ, ਜੁਗ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵੇਖ ਵਖਾਈਆ। ਲੋਕਮਾਤ ਸੁਹਾਇਆ, ਜੁਗਾਂ ਜੁਗੰਤਰ ਸਾਚੀ ਕਾਰ। ਹਰਿਜਨ ਵੇਖੇ ਥਾਉਂ ਥਾਇਆ, ਨਿਰਗੁਣ ਸਰਗੁਣ ਲੈ ਅਵਤਾਰ। ਕਲਜੁਗ ਅੰਤਮ ਵੇਸ ਵਟਾਇਆ, ਕਲ ਕਲਕੀ ਹੋ ਤਿਆਰ। ਨਿਹਕਲੰਕਾ ਨਾਉਂ ਧਰਾਇਆ, ਮਰੇ ਨਾ ਜੰਮੇ ਵਿਚ ਸੰਸਾਰ। ਆਵਣ ਜਾਵਣ ਖੇਲ ਖਿਲਾਇਆ, ਖੇਲਣਹਾਰਾ ਅਗੰਮ ਅਪਾਰ। ਲੱਖ ਚੁਰਾਸੀ ਫੋਲ ਫੁਲਾਇਆ, ਜੀਵ ਜੰਤ ਨਾ ਪਾਏ ਸਾਰ। ਨਾਮ ਮਰਦੰਗ ਢੋਲ ਵਜਾਇਆ, ਸ਼ਬਦ ਅਗੰਮੀ ਬੋਲ ਜੈਕਾਰ। ਕਾਇਆ ਚੋਲਾ ਆਪ ਬਦਲਾਇਆ, ਤ੍ਰੈਗੁਣ ਮਾਇਆ ਵਸਿਆ ਬਾਹਰ। ਸਾਚਾ ਸੋਹਲਾ ਆਪੇ ਗਾਇਆ, ਆਪ ਸੁਣਾਇਆ ਸੋਹੰ ਸ਼ਬਦ ਬੋਲ ਜੈਕਾਰ। ਏਕਾ ਤੋਲਾ ਬਣਕੇ ਆਇਆ, ਤੋਲੇ ਤੋਲ ਕਲਜੁਗ ਅੰਤਮ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਸੰਭਾਲ। ਹਰਿਜਨ ਸੁਰਤ ਸੰਭਾਲਦਾ, ਕਾਇਆ ਮੰਦਰ ਖੋਜ ਖੁਜਾਈਆ। ਕਰੇ ਖੇਲ ਸ੍ਰੀ ਭਗਵਾਨ ਦਾ, ਭਗਵਨ ਭੇਵ ਰਹੇ ਨਾ ਰਾਈਆ। ਲੇਖਾ ਜਾਣੇ ਦੋ ਜਹਾਨ ਦਾ, ਲੱਖ ਚੁਰਾਸੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਗੁਰਮੁਖ ਹਰਿ ਭਗਤ ਭਗਵੰਤ ਮੇਲੇ ਏਕਾ ਥਾਈਂਆ। ਆਪ ਮਿਲਾਏ ਦਇਆ ਕਮਾਏ, ਗੁਰਮੁਖਾਂ ਵੇਖ ਵਖਾਈਆ। ਸੰਗਤ ਸਾਚਾ ਨਾਉਂ ਧਰਾਏ, ਧਰਤ ਧਵਲ ਦਏ ਵਡਿਆਈਆ। ਆਪਣਾ ਰੰਗ ਆਪ ਰੰਗਾਏ, ਰੰਗਣਹਾਰਾ ਇਕ ਅਖਵਾਈਆ। ਸੱਚਾ ਸਗਨ ਅੰਤ ਮਨਾਏ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਹਰਿ ਸੰਗਤ ਹਰਿ ਸਚ ਦਵਾਰਾ, ਏਕਾ ਏਕ ਸੁਹਾਇੰਦਾ। ਏਕਾ ਗੁਰ ਇਕ ਅਵਤਾਰਾ, ਏਕਾ ਭੇਵ ਖੁਲਾਇੰਦਾ। ਏਕਾ ਮੰਦਰ ਇਕ ਉਜਿਆਰਾ, ਏਕਾ ਦੀਪਕ ਜੋਤ ਜਗਾਇੰਦਾ। ਏਕਾ ਸ਼ਬਦ ਨਾਦ ਧੁਨਕਾਰਾ, ਏਕਾ ਰਾਗ ਨਾਦ ਅਲਾਇੰਦਾ। ਏਕਾ ਅੰਮ੍ਰਿਤ ਠੰਡਾ ਠਾਰਾ, ਏਕਾ ਭਰ ਪਿਆਲਾ ਜਾਮ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਵੇਖ ਵਖਾਇੰਦਾ। ਹਰਿ ਸੰਗਤ ਹਰਿ ਵੇਖਣਹਾਰਾ, ਹਰਿ ਮੰਦਰ ਆਪ ਸੁਹਾਈਆ। ਕਲਜੁਗ ਅੰਤਮ ਲੈ ਅਵਤਾਰਾ, ਨਿਰਗੁਣ ਨਿਰਵੈਰ ਖੇਲ ਖਿਲਾਈਆ। ਚਾਰ ਵਰਨਾਂ ਕਰੇ ਇਕ ਪਿਆਰਾ, ਊਚ ਨੀਚ ਭੇਵ ਨਾ ਰਾਈਆ। ਰਾਓ ਰੰਕਾਂ ਦੇਵੇ ਇਕ ਸਹਾਰਾ, ਚਰਨ ਕਵਲ ਵਡ ਵਡਿਆਈਆ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰਾ, ਭਰ ਪਿਆਲਾ ਜਾਮ ਪਿਆਈਆ। ਦਿਵਸ ਰੈਣ ਰਹੇ ਖੁਮਾਰਾ, ਉਤਰ ਕਦੇ ਨਾ ਜਾਈਆ। ਜਨਮ ਮਰਨ ਜਗ ਰੋਗ ਨਿਵਾਰਾ, ਲੱਖ ਚੁਰਾਸੀ ਫੰਦ ਕਟਾਈਆ। ਨਾਤਾ ਤੋੜ ਧਰਮ ਦਵਾਰਾ, ਰਾਏ ਧਰਮ ਨਾ ਦਏ ਸਜਾਈਆ। ਸਾਚਾ ਬੇੜਾ ਇਕ ਨਿਆਰਾ, ਲੋਕਮਾਤ ਆਪ ਚਲਾਈਆ। ਹਰਿ ਸੰਗਤ ਕਰੇ ਸਚ ਪਿਆਰਾ, ਗੁਰਮੁਖ ਸਾਚੇ ਆਪ ਚੜ੍ਹਾਈਆ। ਆਪੇ ਜਾਣੇ ਆਪਣਾ ਪਾਰ ਕਿਨਾਰਾ, ਅਧਵਿਚਕਾਰ ਨਾ ਕੋਈ ਡੁਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਲੇਖਾ ਆਪਣੇ ਹੱਥ ਰਖਾਈਆ। ਹਰਿ ਸੰਗਤ ਤੇਰਾ ਪੂਰਬ ਮੂਲ, ਕਲਜੁਗ ਅੰਤਮ ਆਪ ਚੁਕਾਇੰਦਾ। ਗੁਰਮੁਖ ਵੇਖੇ ਸਾਚੇ ਫੂਲ, ਸਚ ਫਲਵਾੜੀ ਆਪ ਮਹਿਕਾਇੰਦਾ। ਕਰੇ ਖੇਲ ਹਰਿ ਕੰਤ ਕੰਤੂਲ, ਲੋਕਮਾਤ ਵੇਖ ਵਖਾਇੰਦਾ। ਜੁਗਾ ਜੁਗੰਤਰ ਨਾ ਜਾਏ ਭੂਲ, ਜੁਗ ਜੁਗ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਏਕਾ ਵਰ, ਏਕਾ ਮੰਦਰ ਆਪ ਸੁਹਾਇੰਦਾ। ਏਕਾ ਮੰਦਰ ਹਰਿ ਦਵਾਰਾ, ਹਰੀ ਹਰਿ ਆਪ ਸੁਹਾਇੰਦਾ। ਹਰਿ ਸੰਗਤ ਕਰੇ ਸਚ ਪਿਆਰਾ, ਸਗਲਾ ਸੰਗ ਆਪ ਨਿਭਾਇੰਦਾ। ਏਕਾ ਸ਼ਬਦ ਸੱਚੀ ਧੁਨਕਾਰਾ, ਧੁਨ ਆਤਮਕ ਨਾਦ ਵਜਾਇੰਦਾ। ਰਸਨਾ ਰਸ ਬੋਲ ਜੈਕਾਰਾ, ਸੋ ਪੁਰਖ ਨਿਰੰਜਣ ਆਪ ਅਲਾਇੰਦਾ। ਹੰ ਬ੍ਰਹਮ ਦਏ ਆਧਾਰਾ, ਪਾਰਬ੍ਰਹਮ ਦਇਆ ਕਮਾਇੰਦਾ। ਲੱਖ ਚੁਰਾਸੀ ਹੋਏ ਖ਼ਵਾਰਾ, ਕਲਜੁਗ ਅੰਤਮ ਵੇਲਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਮੇਲ ਮਿਲਾਇੰਦਾ। ਹਰਿ ਸੰਗਤ ਤੇਰਾ ਸਾਚਾ ਸੰਗ, ਸਤਿ ਪੁਰਖ ਨਿਰੰਜਣ ਆਪ ਨਿਭਾਈਆ। ਗ੍ਰਹਿ ਮੰਦਰ ਵਜਾਏ ਮਰਦੰਗ, ਨਾਮ ਮਰਦੰਗਾ ਹੱਥ ਉਠਾਈਆ। ਸਾਚੇ ਅਸਵ ਕਸਿਆ ਤੰਗ, ਸ਼ਾਹ ਸਵਾਰਾ ਫੇਰੀ ਪਾਈਆ। ਆਪ ਲਗਾਏ ਆਪਣੇ ਅੰਗ, ਅੰਗੀਕਾਰ ਇਕ ਰਘਰਾਈਆ। ਕੱਟਣਹਾਰਾ ਭੁੱਖ ਨੰਗ, ਜੁਗ ਜੁਗ ਗ਼ਰੀਬ ਨਿਮਾਣੇ ਗਲੇ ਲਗਾਈਆ। ਪਰਗਟ ਹੋਏ ਸੂਰਾ ਸਰਬੰਗ, ਸੂਰਬੀਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਮਿਲਾਵਾ ਏਕਾ ਥਾਈਆ। ਥਾਨ ਥਨੰਤਰ ਸੋਹਿਆ, ਹਰਿ ਸਤਿਗੁਰ ਆਪ ਸੁਹਾਇੰਦਾ। ਥਾਨ ਥਨੰਤਰ ਸੋਹਿਆ, ਹਰਿ ਸਤਿਗੁਰ ਚਰਨ ਟਿਕਾਇੰਦਾ। ਥਾਨ ਥਨੰਤਰ ਸੋਹਿਆ, ਹਰਿ ਸਤਿਗੁਰ ਦਇਆ ਕਮਾਇੰਦਾ। ਥਾਣ ਥਨੰਤਰ ਸੋਹਿਆ, ਹਰਿ ਹਰਿਜਨ ਮੇਲ ਮਿਲਾਇੰਦਾ। ਥਾਨ ਥਨੰਤਰ ਸੋਹਿਆ, ਹਰਿ ਹਰਿ ਹਰਿ ਰਾਗ ਸੁਣਾਇੰਦਾ। ਥਾਣ ਥਨੰਤਰ ਸੋਹਿਆ, ਹਰਿ ਦਰ ਘਰ ਇਕ ਵਖਾਇੰਦਾ। ਥਾਨ ਥਨੰਤਰ ਸੋਹਿਆ, ਹਰਿ ਦਰ ਦਰ ਅਲੱਖ ਜਗਾਇੰਦਾ। ਥਾਨ ਥਨੰਤਰ ਸੋਹਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਜੋਤ ਜਗਾਇੰਦਾ। ਧਰਤ ਸੁਹਾਵੀ ਥਾਨ ਸੁਹੰਜਣਾ, ਸਤਿਗੁਰ ਪੂਰਾ ਆਪ ਸੁਹਾਇੰਦਾ । ਪੁਰਖ ਅਕਾਲਾ ਦੀਨ ਦਿਆਲਾ ਜੋਤ ਜਗਾਏ ਆਦਿ ਨਿਰੰਜਣਾ, ਨਿਰਵੈਰ ਨਿਰਗੁਣ ਆਪਣਾ ਖੇਲ ਖਿਲਾਇੰਦਾ। ਦੀਨਾ ਨਾਥ ਦਿਆਲ ਠਾਕਰ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਪਾਰ ਕਰਾਇੰਦਾ। ਚਰਨ ਧੂੜੀ ਅਠਸਠ ਅਸ਼ਨਾਨ ਸਰੋਵਰ ਮਜਨਾ, ਕਾਗ ਹੰਸ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਧਾਮ ਆਪ ਵਡਿਆਇੰਦਾ। ਸੋਹੇ ਘਰ ਦਰ ਦਰਵਾਜ਼ਾ, ਦਰ ਭਿਖਾਰੀ ਦਇਆ ਕਮਾਇੰਦਾ। ਪਰਗਟ ਹੋ ਗ਼ਰੀਬ ਨਿਵਾਜਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਜੁਗਾ ਜੁਗੰਤਰ ਰੱਖੇ ਲਾਜਾ, ਕਲਜੁਗ ਅੰਤਮ ਵੇਖ ਵਖਾਇੰਦਾ। ਲੱਖ ਚੁਰਾਸੀ ਰਚਿਆ ਕਾਜਾ, ਨਵ ਸਤ ਆਪਣਾ ਫੇਰਾ ਪਾਇੰਦਾ। ਦੋ ਜਹਾਨਾਂ ਫਿਰੇ ਭਾਜਾ, ਸੇਵਕ ਸਾਚੀ ਸੇਵ ਕਮਾਇੰਦਾ। ਸ਼ਾਹੋ ਭੂਪ ਬਣ ਵਡ ਰਾਜਨ ਰਾਜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਲਾਇੰਦਾ। ਖੇਲ ਖਲੰਦੜਾ ਗੋਪੀ ਕਾਹਨ, ਕਲਜੁਗ ਵੇਸ ਵਟਾਈਆ। ਦੇਵਣਹਾਰਾ ਧੁਰ ਫ਼ਰਮਾਣ, ਸ਼ਬਦੀ ਸ਼ਬਦ ਨਾਦ ਸੁਣਾਈਆ। ਗੁਰਮੁਖ ਸਾਚੇ ਵੇਖੇ ਆਣ, ਗੁਰ ਕਰਤਾ ਕੀਮਤ ਆਪੇ ਪਾਈਆ। ਗੁਰ ਮੂਰਤ ਵਖਾਏ ਇਕ ਧਿਆਨ, ਅਨਭਵ ਆਪਣਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਮੇਲਾ ਸਹਿਜ ਸੁਭਾਈਆ। ਹਰਿ ਸੰਗਤ ਹਰਿ ਪਾਇਆ, ਸਤਿਗੁਰ ਗਹਿਰ ਗੰਭੀਰ। ਜਨਮ ਮਰਨ ਦੁੱਖ ਗਵਾਇਆ, ਸਾਂਤਕ ਸਤਿ ਸਰੀਰ। ਕਰਮ ਧਰਮ ਮਿਟਾਇਆ, ਤੁਟਾ ਲੱਖ ਚੁਰਾਸੀ ਜ਼ੰਜੀਰ। ਵਰਨ ਬਰਨ ਸ਼ਰਮਾਇਆ, ਸਤਿਗੁਰ ਬਦਲਣਹਾਰਾ ਤਕਦੀਰ ਤਕਸੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਕੱਟੇ ਤੇਰੀ ਭੀੜ। ਹਰਿਜਨ ਭੀੜ ਆਪੇ ਕੱਟ, ਦੁਖਿਆਂ ਦੁੱਖ ਨਿਵਾਰਦਾ। ਸਚ ਖੁਲ੍ਹਾਏ ਏਕਾ ਹੱਟ, ਵਣਜ ਵਣਜਾਏ ਧੁਰ ਦਰਬਾਰ ਦਾ। ਜੋਤ ਜਗਾਏ ਲਟ ਲਟ, ਅਗਿਆਨ ਅੰਧੇਰ ਨਿਵਾਰਦਾ। ਵਸਣਹਾਰਾ ਘਟ ਘਟ, ਗੁਰਮੁਖਾਂ ਪੈਜ ਸੁਆਰ ਦਾ। ਸਾਚਾ ਮਾਰਗ ਦੱਸ ਦੱਸ, ਰਾਹ ਵਖਾਏ ਪਰਵਰਦਿਗਾਰ ਦਾ। ਮੇਲ ਮਿਲਾਏ ਹੱਸ ਹੱਸ, ਊਚ ਨੀਚ ਨਾ ਕੋਇ ਵਿਚਾਰਦਾ। ਹਿਰਦੇ ਅੰਦਰ ਵਸ ਵਸ, ਆਪਣਾ ਨਾਉਂ ਆਪ ਉਚਾਰ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਜੁਗ ਜਨ ਭਗਤਾਂ ਪੈਜ ਆਪ ਸੁਆਰਦਾ।
