Granth 09 Likhat 167: 14 Bhadro 2017 Bikarmi Karam Singh de Greh Pind Pippli Jila Ferozepur

੧੪ ਭਾਦਰੋਂ ੨੦੧੭ ਬਿਕ੍ਰਮੀ ਕਰਮ ਸਿੰਘ ਦੇ ਗ੍ਰਹਿ ਪਿੰਡ ਪਿਪਲੀ ਜ਼ਿਲਾ ਫਿਰੋਜ਼ ਪੁਰ

ਸਤਿ ਪੁਰਖ ਨਿਰੰਜਣ ਰਾਜਨ ਰਾਜ, ਇਕ ਅਕੱਲਾ ਖੇਲ ਖਿਲਾਇੰਦਾ। ਸਚਖੰਡ ਦਵਾਰੇ ਸਾਜਨ ਸਾਜ, ਆਪਣੀ ਬਣਤ ਆਪ ਬਣਾਇੰਦਾ , ਅਗੰਮ ਅਗੰਮੜਾ ਰਚ ਰਚ ਕਾਜ, ਅਨਭਵ ਆਪਣਾ ਵੇਖ ਵਖਾਇੰਦਾ। ਆਦਿ ਜੁਗਾਦੀ ਸਤਿ ਜਹਾਜ, ਪੁਰਖ ਅਕਾਲ ਆਪ ਚਲਾਇੰਦਾ। ਸ਼ਬਦ ਅਗੰਮੀ ਦੇਵੇ ਦਾਤ, ਨਿਰਗੁਣ ਆਪਣੀ ਵੰਡ ਵੰਡਾਇੰਦਾ। ਥਿਰ ਘਰ ਬੈਠਾ ਥਿਰ ਘਰ ਨਿਵਾਸੀ ਆਪੇ ਪੁਛੇ ਵਾਤ, ਸਮਰਥ ਪੁਰਖ ਆਪਣਾ ਬਲ ਧਰਾਇੰਦਾ। ਨਿਰਗੁਣ ਨਰਾਇਣ ਨਰ ਹਰਿ ਜੋਤੀ ਸ਼ਬਦ ਬੰਧਾਏ ਨਾਤ, ਜੋੜੀ ਜੋੜਾ ਜੋੜ ਜੁੜਾਇੰਦਾ। ਬੋਧ ਅਗਾਧੀ ਏਕਾ ਗਾਥ, ਅਲੱਖ ਅਲੱਖਣਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਭੂਪ ਰੂਪ ਵਟਾਇੰਦਾ। ਸਾਚਾ ਭੂਪ ਹਰਿ ਸੁਲਤਾਨਾ, ਸਤਿ ਸਤਿਵਾਦੀ ਬੇਪਰਵਾਹੀਆ। ਦਰਗਹਿ ਸਾਚੀ ਵਸੇ ਸਚ ਮਕਾਨਾ, ਦਰ ਦਵਾਰਾ ਆਪ ਸੁਹਾਈਆ। ਸਚਖੰਡ ਨਿਵਾਸੀ ਸਚਖੰਡ ਦਵਾਰਾ ਆਪ ਸੁਹਾਣਾ, ਸੋਭਾਵੰਤ ਸਹਿਜ ਸੁਖਦਾਈਆ। ਥਿਰ ਘਰ ਸਾਚਾ ਦਰ ਪਰਵਾਨਾ, ਸਚ ਸਿੰਘਾਸਣ ਰਿਹਾ ਸੁਹਾਈਆ। ਤਖ਼ਤ ਨਿਵਾਸੀ ਬਣ ਬਣ ਸਾਚਾ ਕਾਹਨਾ, ਹਰਿ ਮੰਦਰ ਸੋਭਾ ਪਾਈਆ। ਦੀਪਕ ਜੋਤ ਜਗਾਏ ਮਹਾਨਾ, ਤੇਲ ਬਾਤੀ ਨਾ ਕੋਇ ਟਿਕਾਈਆ। ਤੁਰੀਆ ਰਾਗ ਗਾਏ ਏਕਾ ਗਾਣਾ, ਆਪ ਆਪਣੀ ਧੁਨ ਉਪਜਾਈਆ। ਸਤਿ ਸਰੂਪੀ ਸਤਿ ਸਤਿਵਾਦੀ ਇਕ ਝੁਲਾਏ ਸਚ ਨਿਸ਼ਾਨਾ, ਆਪ ਆਪਣੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਬਲ ਆਪ ਜਣਾਈਆ। ਸਤਿ ਸਤਿਵਾਦੀ ਸਾਚੀ ਕਾਰ, ਸਤਿ ਪੁਰਖ ਨਿਰੰਜਣ ਆਪ ਕਰਾਇੰਦਾ। ਸੋ ਪੁਰਖ ਨਿਰੰਜਣ ਹੋ ਉਜਿਆਰ, ਆਪ ਆਪਣਾ ਰੂਪ ਪਰਗਟਾਇੰਦਾ । ਹਰਿ ਪੁਰਖ ਨਿਰੰਜਣ ਪਾਵੇ ਸਾਰ, ਸਗਲਾ ਸੰਗ ਆਪ ਰਖਾਇੰਦਾ। ਏਕੰਕਾਰਾ ਕਰੇ ਖੇਲ ਅਗੰਮ ਅਪਾਰ, ਅਗੰਮ ਅਗੰਮੜੀ ਧਾਰ ਚਲਾਇੰਦਾ। ਆਦਿ ਨਿਰੰਜਣ ਦੀਪਕ ਜੋਤੀ ਕਰ ਉਜਿਆਰ, ਨੂਰ ਨੁਰਾਨਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਹੋ ਤਿਆਰ, ਸਚਖੰਡ ਦਵਾਰੇ ਸੋਭਾ ਪਾਇੰਦਾ। ਸ੍ਰੀ ਭਗਵਾਨ ਅੰਦਰ ਬਾਹਰ ਗੁਪਤ ਜ਼ਾਹਰ, ਆਪਣੀ ਕਲ ਧਰਾਇੰਦਾ। ਪਾਰਬ੍ਰਹਮ ਪ੍ਰਭ ਮੀਤ ਮੁਰਾਰ, ਆਪਣਾ ਮੇਲਾ ਮੇਲ ਮਿਲਾਇੰਦਾ। ਸਚਖੰਡ ਦਵਾਰਾ ਹਰਿ ਨਿਰੰਕਾਰ, ਆਪ ਆਪਣਾ ਕਰ ਪਸਾਰ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਤਖ਼ਤ ਨਿਵਾਸੀ ਤਖ਼ਤ ਸੁਹਾਇੰਦਾ। ਬੇਐਬ ਖ਼ੁਦਾਈ ਪਰਵਰਦਿਗਾਰ, ਨੂਰ ਨੁਰਾਨਾ ਡਗਮਗਾਇੰਦਾ। ਨਿਰਵੈਰ ਨਿਰਾਕਾਰ ਹੋ ਤਿਆਰ, ਅਜੂਨੀ ਰਹਿਤ ਆਪਣਾ ਖੇਲ ਖਿਲਾਇੰਦਾ। ਅਨਭਵ ਪਰਕਾਸ਼ ਕਰ ਪਸਾਰ, ਪਰਕਾਸ਼ ਪਰਕਾਸ਼ ਵਿਚ ਟਿਕਾਇੰਦਾ। ਆਪੇ ਹੁਕਮ ਆਪ ਵਰਤਾਰ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਆਪੇ ਸੇਵਕ ਚੋਬਦਾਰ, ਦਰ ਦਰਵੇਸ਼ ਆਪ ਅਖਵਾਇੰਦਾ। ਆਪੇ ਨਿਉਂ ਨਿਉਂ ਕਰੇ ਨਿਮਸਕਾਰ, ਆਪਣਾ ਸੀਸ ਆਪ ਝੁਕਾਇੰਦਾ। ਆਪੇ ਸ਼ਾਹ ਸ਼ਾਹਾਨਾ ਬਣ ਸਿਕਦਾਰ, ਸ਼ਾਹ ਪਾਤਸ਼ਾਹ ਆਪ ਅਖਵਾਇੰਦਾ। ਆਪੇ ਰਾਜ ਰਾਜਾਨਾ ਹੋ ਉਜਿਆਰ, ਸੀਸ ਤਾਜ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪੁਰਖ ਸਤਿ ਸਤਿਵਾਦ ਸਾਚੀ ਧਾਰਾ ਆਪ ਬੰਧਾਇੰਦਾ। ਸਾਚੀ ਧਾਰ ਬੰਨਣਹਾਰਾ, ਏਕਾ ਰੰਗ ਸਮਾਈਆ। ਵਸਣਹਾਰਾ ਊਚ ਅਟੱਲ ਮਨਾਰਾ, ਨਿਹਚਲ ਧਾਮ ਇਕ ਵਡਿਆਈਆ। ਨਿਰਗੁਣ ਦੀਆ ਨਿਰਗੁਣ ਬਾਤੀ ਕਮਲਾਪਾਤੀ ਕਰ Tਜਿਆਰਾ, ਘਰ ਸਾਚੇ ਸੋਭਾ ਪਾਈਆ। ਨਿਰਗੁਣ ਨਰਾਇਣ ਨਾਰੀ ਨਰ ਕੰਤ ਭਤਾਰਾ, ਆਪਣੀ ਸੇਜ ਆਪ ਸੁਹਾਈਆ। ਨਿਰਗੁਣ ਵਣਜ ਨਿਰਗੁਣ ਵਣਜਾਰਾ, ਨਿਰਗੁਣ ਵਸਤ ਅਮੋਲਕ ਆਪ ਵਰਤਾਈਆ। ਨਿਰਗੁਣ ਸ਼ਬਦ ਨਿਰਗੁਣ ਭੰਡਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਇਕ ਸੁਹਾਈਆ। ਸਚਖੰਡ ਦਵਾਰ ਸੁਹਾਵਣਾ, ਪਾਰਬ੍ਰਹਮ ਆਪ ਸੁਹਾਇੰਦਾ। ਆਪਣਾ ਬਲ ਆਪ ਰਖਾਵਣਾ, ਸ੍ਰੀ ਭਗਵਾਨ ਮੇਲ ਮਿਲਾਇੰਦਾ। ਆਪਣਾ ਰਾਜ ਆਪ ਕਮਾਵਣਾ, ਅਬਿਨਾਸ਼ੀ ਕਰਤਾ ਖੇਲ ਖਿਲਾਇੰਦਾ। ਆਪਣਾ ਨੂਰ ਆਪ ਪਰਗਟਾਵਣਾ, ਆਦਿ ਨਿਰੰਜਣ ਜੋਤ ਜਗਾਇੰਦਾ। ਆਪਣਾ ਹੁਕਮ ਆਪ ਸੁਣਾਵਣਾ, ਏਕੰਕਾਰਾ ਆਪਣਾ ਨਾਉਂ ਧਰਾਇੰਦਾ। ਆਪਣਾ ਤਖ਼ਤ ਆਪ ਵਡਿਆਵਣਾ, ਹਰਿ ਪੁਰਖ ਨਿਰੰਜਣ ਚਰਨ ਟਿਕਾਇੰਦਾ। ਆਪਣਾ ਪਾਤਸ਼ਾਹ ਆਪ ਬਣ ਜਾਵਣਾ, ਆਪ ਆਪਣਾ ਸੀਸ ਜਗਦੀਸ ਸੀਸ ਟਿਕਾਇੰਦਾ। ਸਤਿ ਪੁਰਖ ਨਿਰੰਜਣ ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪਣਾ ਬੇੜਾ ਆਪ ਚਲਾਵਣਾ, ਚਲਾਵਣਹਾਰ ਇਕ ਅਖਵਾਈਆ। ਸਾਚਾ ਮੰਦਰ ਆਪ ਸੁਹਾਵਣਾ, ਸਚਖੰਡ ਦਵਾਰੇ ਵੱਜੇ ਵਧਾਈਆ। ਥਿਰ ਦਰਬਾਰਾ ਦਰ ਦਰਵਾਜ਼ਾ ਆਪ ਖੁਲ੍ਹਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਆਪ ਵਰਤਾਈਆ। ਸੋ ਪੁਰਖ ਨਿਰੰਜਣ ਕਲ ਵਰਤੰਤਾ, ਦਰਗਹਿ ਸਾਚੀ ਧਾਮ ਸੁਹਾਇੰਦਾ। ਏਕਾ ਨੂਰ ਸ੍ਰੀ ਭਗਵੰਤਾ, ਨੂਰ ਨੁਰਾਨਾ ਡਗਮਗਾਇੰਦਾ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਆਪਣੀ ਧਾਰ ਚਲਾਇੰਦਾ। ਆਪ ਬਣਾਏ ਆਪਣੀ ਬਣਤਾ, ਘੜਨ ਭੰਨਣਹਾਰ ਆਪ ਅਖਵਾਇੰਦਾ। ਆਪੇ ਆਦਿ ਆਪੇ ਅੰਤਾ, ਮਧ ਆਪਣਾ ਰੂਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਸਾਚਾ ਖੋਲ੍ਹ, ਸ਼ਬਦ ਅਨਾਦੀ ਏਕਾ ਬੋਲ, ਆਪਣਾ ਨਾਉਂ ਆਪ ਪਰਗਟਾਇੰਦਾ। ਸਚਖੰਡ ਦਵਾਰਾ ਖੋਲ੍ਹਿਆ, ਪੁਰਖ ਅਗੰਮ ਕਿਰਪਾ ਧਾਰ। ਤਖ਼ਤ ਨਿਵਾਸੀ ਦਰ ਘਰ ਸਾਚੇ ਹਰਿ ਹਰਿ ਮੰਦਰ ਆਪੇ ਬੋਲਿਆ, ਆਪ ਆਪਣਾ ਤੋਲੇ ਤੋਲ। ਨਿਰਗੁਣ ਨਰ ਹਰਿ ਨਿਰਗੁਣ ਬਦਲੇ ਚੋਲਿਆ, ਆਦਿ ਜੁਗਾਦਿ ਰਹੇ ਅਡੋਲ। ਆਪਣੀ ਜੋਤ ਆਪੇ ਬੋਲਿਆ, ਆਪੇ ਕਰੇ ਆਪਣਾ ਕੌਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਖੇਲ ਨਿਆਰਾ, ਏਕੰਕਾਰਾ ਰਿਹਾ ਖੋਲ੍ਹ। ਸਚਖੰਡ ਦਵਾਰਾ ਸਚ ਵਡਿਆਈ, ਹਰਿ ਵੱਡਾ ਵਡ ਵਡਿਆਇੰਦਾ। ਪੁਰਖ ਅਬਿਨਾਸ਼ੀ ਬਣਤ ਬਣਾਈ, ਸਾਚਾ ਪਾਂਧੀ ਆਪ ਹੋ ਜਾਇੰਦਾ। ਸ੍ਰੀ ਭਗਵਾਨ ਸਾਚੀ ਛੱਪਰ ਛੰਨ ਆਪ ਸੁਹਾਈ, ਅਸਥਲ ਆਪਣਾ ਨਾਉਂ ਧਰਾਇੰਦਾ। ਪਾਰਬ੍ਰਹਮ ਨਿਰਗੁਣ ਨਿਰਵੈਰ ਅਜੂਨੀ ਰਹਿਤ ਆਦਿ ਨਿਰੰਜਣ ਆਪਣੀ ਜੋਤ ਆਪ ਟਿਕਾਈ, ਨੂਰ ਨੁਰਾਨਾ ਡਗਮਗਾਇੰਦਾ। ਚਾਰ ਕੁੰਟ ਦਹਿ ਦਿਸ਼ਾ ਨਾ ਕੋਈ ਵੰਡ ਵੰਡਾਈ, ਵੰਡਣਹਾਰਾ ਦੂਸਰ ਕੋਇ ਦਿਸ ਨਾ ਆਇੰਦਾ। ਇਕ ਅਕੱਲਾ ਬੈਠਾ ਸਚ ਮਹੱਲਾ ਆਸਣ ਲਾਈ, ਪੁਰਖ ਅਬਿਨਾਸ਼ੀ ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਵਸੇ ਹਰਿ, ਹਰਿ ਜੂ ਮੰਦਰ ਹਰਿ ਆਪ ਸੁਹਾਇੰਦਾ। ਹਰਿ ਜੂ ਮੰਦਰ ਹਰਿ ਜੂ ਹਰਿ ਜੂ ਸੋਭਾ ਪਾਇੰਦਾ। ਹਰਿ ਜੂ ਅੰਦਰ ਹਰਿ ਜੂ ਬਾਹਰ, ਹਰਿ ਜੂ ਗੁਪਤ ਜ਼ਾਹਰ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਉਜਾਲਾ ਹਰਿ ਗੋਪਾਲਾ, ਦੀਨ ਦਿਆਲਾ ਆਪ ਕਰਾਇੰਦਾ। ਦੀਨ ਦਿਆਲਾ ਗਹਿਰ ਗੰਭੀਰ, ਭੇਵ ਅਭੇਦਾ ਭੇਵ ਛੁਪਾਈਆ। ਸ਼ਾਹ ਸੁਲਤਾਨ ਹਕੀਰ ਫ਼ਕੀਰ, ਏਕੰਕਾਰਾ ਏਕਾ ਬੈਠਾ ਆਸਣ ਲਾਈਆ। ਪਰਵਰਦਿਗਾਰ ਪੀਰਨ ਪੀਰ, ਦਸਤਗੀਰਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਸੋਭਾਵੰਤ, ਆਪ ਸੁਹਾਏ ਹਰਿ ਹਰਿ ਕੰਤ, ਕੰਤ ਕੰਤੂਲ ਵੱਡੀ ਵਡਿਆਈਆ। ਕੰਤ ਕੰਤੂਲ ਸ੍ਰੀ ਭਗਵਾਨਾ, ਭੇਵ ਅਭੇਦਾ ਭੇਵ ਛੁਪਾਇੰਦਾ। ਆਦਿ ਜੁਗਾਦੀ ਨੌਂਜਵਾਨਾ, ਏਕਾ ਰੰਗ ਸਮਾਇੰਦਾ। ਸਾਚੇ ਤਖ਼ਤ ਬੈਠ ਸੁਲਤਾਨਾ, ਸਾਚਾ ਹੁਕਮ ਆਪ ਵਰਤਾਇੰਦਾ। ਆਪੇ ਜਾਣੇ ਆਪਣਾ ਭਾਣਾ, ਆਪਣੇ ਭਾਣੇ ਸਦ ਸਮਾਇੰਦਾ। ਆਪੇ ਮੰਦਰ ਵੇਖੇ ਸਚ ਟਿਕਾਨਾ, ਉਚ ਅਟੱਲਾ ਆਪ ਬਣਾਇੰਦਾ। ਆਪੇ ਚਾਰ ਕੁੰਟ ਵੇਖੇ ਮਾਰ ਧਿਆਨਾ, ਆਪਣਾ ਲੋਚਣ ਨੈਣ ਨੇਤਰ ਆਪ ਖੁਲ੍ਹਾਇੰਦਾ। ਆਪੇ ਗਾਏ ਆਪਣਾ ਗਾਣਾ, ਤਾਰ ਸਤਾਰ ਨਾ ਕੋਇ ਹਿਲਾਇੰਦਾ। ਆਪੇ ਜਾਣੇ ਪਦ ਨਿਰਬਾਣਾ, ਆਪਣੇ ਪਦ ਆਪ ਸਮਾਇੰਦਾ। ਸਚਖੰਡ ਦਵਾਰਾ ਹਰਿ ਨਿਰੰਕਾਰਾ ਇਕ ਵਖਾਏ ਸਚ ਟਿਕਾਣਾ, ਸਚ ਘਰਾਨਾ ਆਪ ਬਣਾਇੰਦਾ। ਸਾਚਾ ਘਰ ਠਾਂਡਾ ਦਰਬਾਰ, ਪੁਰਖ ਅਕਾਲ ਆਪ ਉਪਾਈਆ। ਸਤਿ ਸਰੂਪੀ ਦੀਨ ਦਿਆਲ, ਦਇਆਨਿਧ ਬੈਠਾ ਜੋਤ ਜਗਾਈਆ। ਆਦਿ ਜੁਗਾਦਿ ਇਕ ਧਰਮਸਾਲ, ਧੁਰ ਦੀ ਧਾਰ ਆਪ ਬੰਧਾਈਆ। ਕਰੇ ਖੇਲ ਸ਼ਾਹ ਕੰਗਾਲ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹੀਆ । ਆਪਣੀ ਚਲੇ ਅਵੱਲੜੀ ਚਾਲ, ਆਪਣੀ ਇਛਿਆ ਆਪੇ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਪੁਰਖ ਅਬਿਨਾਸ਼ਨ ਆਪਣੀ ਖੇਲ ਆਪ ਖਲਾਈਆ। ਆਪਣੀ ਖੇਲ ਖਿਲਾਵਣਹਾਰਾ, ਏਕਾ ਰੰਗ ਸਮਾਇਆ। ਨਿਰਗੁਣ ਨਿਰਗੁਣ ਹੋ ਉਜਿਆਰਾ, ਨਿਰਗੁਣ ਨਿਰਗੁਣ ਰੂਪ ਪਰਗਟਾਇਆ। ਆਪਣਾ ਖੋਲ੍ਹ ਬੰਦ ਕਿਵਾੜਾ, ਆਪ ਆਪਣਾ ਪਰਦਾ ਲਾਹਿਆ। ਆਪੇ ਮੇਲਾ ਮੇਲ ਮਿਲਾਏ ਆਪੇ ਰੰਗ ਰੰਗਾਏ ਅਪਰ ਅਪਾਰਾ, ਰੰਗ ਰੇਖ ਆਪ ਅਖਵਾਇਆ। ਆਪੇ ਨਾਰੀ ਕੰਤ ਭਤਾਰਾ, ਸੁਤ ਦੁਲਾਰਾ ਸ਼ਬਦੀ ਆਪੇ ਜਾਇਆ। ਆਪੇ ਹੁਕਮੀ ਹੁਕਮ ਵਰਤੇ ਵਰਤਾਰਾ, ਧੁਰ ਫ਼ਰਮਾਣਾ ਆਪ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਸਾਚਾ ਰਾਜ, ਦੋ ਜਹਾਨਾਂ ਆਪ ਚਲਾਈਆ। ਦੋ ਜਹਾਨਾਂ ਸਾਚਾ ਰਾਜਾ, ਰਾਓ ਰੰਕ ਨਾ ਕੋਇ ਰਖਾਈਆ। ਇਕ ਅਕੱਲਾ ਗ਼ਰੀਬ ਨਿਵਾਜ਼ਾ, ਆਪਣੀ ਲਾਜ ਆਪ ਧਰਾਈਆ। ਸ਼ਬਦੀ ਸ਼ਬਦ ਰਚਿਆ ਕਾਜਾ, ਸ਼ਬਦ ਸੁਤ ਆਪ ਪਰਗਟਾਈਆ। ਆਪ ਚੜ੍ਹਾਏ ਸਚ ਜਹਾਜਾ, ਆਪਣੀ ਸੇਵਾ ਆਪ ਕਰਾਈਆ। ਏਕਾ ਦੇਵੇ ਸਾਚਾ ਦਾਜਾ, ਆਪਣੀ ਇਛਿਆ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰੇ ਸਾਚੀ ਖੇਲ ਖਿਲਾਈਆ। ਸੁਤ ਦੁਲਾਰਾ ਜਾਗਿਆ, ਨਿਰਗੁਣ ਨਿਰਗੁਣ ਨਿਰਾਕਾਰ। ਪਾਰਬ੍ਰਹਮ ਅਬਿਨਾਸ਼ੀ ਕਰਤਾ ਮਿਲਿਆ ਮੇਲ ਕੰਤ ਸੁਹਾਗਿਆ, ਵਿਛੜ ਨਾ ਜਾਏ ਹਰਿ ਕਰਤਾਰ। ਆਦਿ ਜੁਗਾਦਿ ਰਹਾਂ ਵਿਚ ਆਗਿਆ, ਜੁਗ ਜੁਗ ਸੇਵਾ ਕਰਾਂ ਬਣ ਬਣ ਸੇਵਾਦਾਰ। ਦਰ ਦਰਵੇਸ਼ ਫਿਰਾਂ ਭਾਗਿਆ, ਨਰ ਨਰੇਸ਼ ਹੁਕਮੀ ਹੁਕਮ ਵਰਤੇ ਸੱਚੀ ਸਰਕਾਰ। ਨਿਉਂ ਨਿਉਂ ਸਦਾ ਕਰਾਂ ਆਦੇਸਿਆ, ਹਰਿ ਪੁਰਖ ਚਰਨ ਨਿਮਸਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪਣੇ ਵਰਤੇ ਆਪ ਵਰਤਾਰ। ਸੁਤ ਦੁਲਾਰਾ ਹਰਿ ਸਮਝਾਇਆ, ਸਿਰ ਰੱਖ ਹੱਥ ਕਰਤਾਰ। ਏਕਾ ਸਿਖ਼ਿਆ ਸਾਹਿਬ ਸੁਣਾਇਆ, ਅਭੁੱਲ ਗੁਰ ਆਪ ਨਿਰੰਕਾਰ। ਤੇਰੀ ਸੇਵਕ ਸੇਵਾ ਇਕ ਜਣਾਇਆ, ਭੁੱਲ ਨਾ ਜਾਣਾ ਬਣ ਗਵਾਰ। ਲੋਆਂ ਪੁਰੀਆਂ ਰਚਨ ਰਚਾਇਆ, ਬ੍ਰਹਿਮੰਡ ਖੰਡ ਹੋਏ ਤੇਰਾ ਅਧਾਰ। ਸੂਰਜ ਚੰਨ ਤੇਰੀ ਜੋਤ ਟਿਕਾਇਆ, ਇਕ ਕਿਰਨ ਅਪਰ ਅਪਾਰ। ਇਕ ਇਕ ਇਕ ਨਾਲ ਮੇਲ ਮਿਲਾਇਆ, ਤਿੰਨਾਂ ਵਿਚੋਲਾ ਆਪ ਨਿਰੰਕਾਰ। ਸਚਖੰਡ ਦਵਾਰ ਪੱਲੋਂ ਹਰਿ ਕਢਾਇਆ, ਥਿਰ ਘਰ ਖੋਲ੍ਹ ਆਪ ਕਿਵਾੜ। ਸੁੰਨ ਅਗੰਮੀ ਪੰਧ ਮੁਕਾਇਆ, ਪੁਰਖ ਅਬਿਨਾਸ਼ੀ ਖੇਲ ਅਪਾਰ। ਦੀਨਾਂ ਨਾਥ ਦਇਆਨਿਧ ਗਹਿਰ ਗੰਭੀਰ ਸਿਰ ਆਪਣਾ ਹੱਥ ਰਖਾਇਆ, ਲੇਖਾ ਜਾਣੇ ਆਰ ਪਾਰ। ਆਪਣਾ ਹੁਕਮ ਆਪ ਜਣਾਇਆ, ਧੁਰ ਫ਼ਰਮਾਣਾ ਦੱਸੇ ਸੱਚੀ ਸਰਕਾਰ। ਪਾਰਬ੍ਰਹਮ ਆਪਣੀ ਵੰਡ ਤੇਰੀ ਝੋਲੀ ਪਾਇਆ, ਵਸਤ ਅਮੋਲਕ ਦਏ ਦਾਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕ ਸ਼ਬਦ ਕਰੇ ਪਿਆਰ। ਸ਼ਬਦ ਸੁਣਿਆ ਹਰਿ ਸੰਦੇਸ਼, ਨਿਉਂ ਨਿਉਂ ਸੀਸ ਝੁਕਾਇਆ। ਲੋਆਂ ਪੁਰੀਆਂ ਕਰਾਂ ਤੇਰਾ ਵੇਸ, ਤੇਰਾ ਬੰਧਨ ਏਕਾ ਪਾਇਆ। ਤੂੰ ਸਾਹਿਬ ਸੁਲਤਾਨ ਨਰ ਨਰੇਸ਼, ਤੇਰਾ ਹੁਕਮ ਆਪ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਭਾਣੇ ਬਲ ਰਖਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਸ਼ਬਦ ਗੁਰ ਆਪ ਜਗਾਈਆ। ਤੇਰਾ ਰੂਪ ਅਗੰਮ ਅਪਾਰ, ਹਰਿ ਹਰਿ ਸਾਚਾ ਵੇਖ ਵਖਾਈਆ। ਨਿਰਗੁਣ ਨਿਰਾਕਾਰ ਤੇਰਾ ਖੇਲ ਕਰੇ ਸਾਕਾਰ, ਸਾਹਿਬ ਸੁਲਤਾਨ ਵੱਡੀ ਵਡਿਆਈਆ। ਪਾਰਬ੍ਰਹਮ ਬ੍ਰਹਮ ਕਰ ਤਿਆਰ, ਅੰਸਾ ਬੰਸਾ ਆਪ ਅਖਵਾਈਆ। ਨਿਰਗੁਣ ਮਾਤ ਪਿਤ ਕਰੇ ਖੇਲ ਅਪਾਰ, ਪੂਤ ਸਪੂਤਾ ਦਏ ਵਧਾਈਆ। ਅੰਮ੍ਰਿਤ ਬੂੰਦ ਕਰੇ ਕਰਤਾਰ, ਦਰਗਹਿ ਸਾਚੀ ਧਾਮ ਸੁਹਾਈਆ। ਆਪਣਾ ਰੰਗ ਸੂਰਾ ਸਰਬੰਗ ਮੁਕਟ ਕਰੇ ਤਿਆਰ, ਨਿਰਗੁਣ ਦਿਸ ਕਿਸੇ ਨਾ ਆਈਆ। ਆਪੇ ਵਿਸ਼ਵ ਵਰਤੇ ਧਾਰ, ਵਿਸ਼ਨੂੰ ਆਪਣਾ ਬਲ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸਰੂਪੀ ਅੰਦਰ ਵੜ, ਸ਼ਬਦੀ ਸ਼ਬਦ ਲਏ ਉਪਜਾਈਆ। ਨਿਰਗੁਣ ਅੰਦਰ ਨਿਰਗੁਣ ਵੜਿਆ, ਆਪ ਆਪਣੀ ਕਲ ਧਾਰ। ਨਿਰਗੁਣ ਅੱਗੇ ਨਿਰਗੁਣ ਖੜਿਆ, ਰੂਪ ਅਗੰਮ ਅਪਾਰ। ਨਿਰਗੁਣ ਅੱਖਰ ਨਿਰਗੁਣ ਪੜ੍ਹਿਆ, ਲੇਖਾ ਲਿਖੇ ਨਾ ਕੋਈ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਗਟੇ ਨਿਰਾਕਾਰ ਨਿਰਾਕਾਰ ਅਕਾਰ। ਨਿਰਾਕਾਰ ਰੂਪ ਵਟਾਇਆ, ਭੇਵ ਅਭੇਦਾ ਅਭੇਦ। ਸੁਤ ਦੁਲਾਰਾ ਸੇਵ ਲਗਾਇਆ, ਕਰੇ ਖੇਲ ਅਛੱਲ ਅਛੇਦ। ਵਿਸ਼ਨੂੰ ਆਪਣਾ ਨਾਉਂ ਰਖਾਇਆ, ਆਪੇ ਖੇਡਾਂ ਰਿਹਾ ਖੇਡ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਭੇਵ। ਭੇਵ ਅਵੱਲਾ ਹਰਿ ਕਰਤਾਰਾ, ਆਪਣੇ ਵਿਚ ਰਖਾਈਆ। ਇਕ ਅਕੱਲਾ ਹੋ ਉਜਿਆਰਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਵਿਸ਼ਨੂੰ ਫੜਾਇਆ ਆਪਣਾ ਪੱਲਾ, ਆਪਣਾ ਬੰਧਨ ਆਪੇ ਪਾਈਆ। ਆਪਣੀ ਜੋਤੀ ਆਪੇ ਰਲਾ, ਆਪੇ ਵੇਖੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਅੰਦਰ ਆਪੇ ਵੜ, ਆਪੇ ਆਪਣਾ ਰੂਪ ਪਰਗਟਾਈਆ। ਵਿਸ਼ਨ ਅੰਦਰ ਹਰਿ ਹਰਿ ਧਾਰ, ਆਪਣੀ ਆਪ ਰਖਾਇੰਦਾ। ਆਪਣਾ ਪਿਆਰ ਅੰਮ੍ਰਿਤ ਵਿਚਾਰ, ਰਸ ਏਕਾ ਏਕ ਆਪ ਵਹਾਇੰਦਾ। ਆਪਣੀ ਇਛਿਆ ਬਣ ਦਾਤਾਰ, ਪਾਰਬ੍ਰਹਮ ਹਰਿ ਆਪਣਾ ਖੇਲ ਖਿਲਾਇੰਦਾ। ਆਪੇ ਕਵਲਾ ਹੋ ਉਜਿਆਰ, ਆਪੇ ਨਾਭੀ ਫੁੱਲ ਖਿਲਾਇੰਦਾ। ਆਪੇ ਪੰਖੜੀਆਂ ਪਾਵੇ ਸਾਰ, ਆਪੇ ਭਵਰਾ ਗੂੰਜ ਗੁੰਜਾਇੰਦਾ। ਆਪੇ ਬ੍ਰਹਮ ਰੂਪ ਹੋਏ ਉਜਿਆਰ, ਸ਼ਬਦੀ ਧਾਰਾ ਆਪ ਪਰਗਟਾਇੰਦਾ। ਕਰੇ ਖੇਲ ਸਿਰਜਣਹਾਰ, ਏਕਾ ਆਪਣੇ ਹੱਥ ਰਖਾਇੰਦਾ। ਏਕਾ ਹੁਕਮ ਕਰੇ ਵਰਤਾਰ, ਹੁਕਮੀ ਹੁਕਮ ਸਰਬ ਭਵਾਇੰਦਾ। ਸ਼ਬਦ ਨਾਦ ਧੁਨ ਸੱਚੀ ਸਰਕਾਰ, ਬ੍ਰਹਮ ਪਾਰਬ੍ਰਹਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਿਸ਼ਨ ਆਪੇ ਬ੍ਰਹਮ, ਬ੍ਰਹਮ ਆਪਣਾ ਨਾਉਂ ਧਰਾਇੰਦਾ। ਵਿਸ਼ਨ ਬ੍ਰਹਮਾ ਹਰਿ ਨਾਉਂ ਧਰਾਇਆ, ਨਿਰਗੁਣ ਆਪਣੀ ਵੰਡ ਵੰਡਾਈਆ। ਆਪਣਾ ਰੂਪ ਆਪ ਪਰਗਟਾਇਆ, ਸੁੰਨ ਅਗੰਮ ਵੇਖ ਵਖਾਈਆ। ਧੁਰ ਦੀ ਧਾਰ ਪਰਦਾ ਲਾਹਿਆ, ਆਪਣੀ ਕਰਵਟ ਲਏ ਬਦਲਾਈਆ। ਆਪਣਾ ਫੁੱਲ ਆਪ ਉਪਾਇਆ, ਸ਼ੰਕਰ ਮੇਲਾ ਸਹਿਜ ਸੁਭਾਈਆ। ਗੁਰ ਚੇਲਾ ਸ਼ਬਦ ਬਣਾਇਆ, ਵੇਖਣਹਾਰਾ ਥਾਉਂ ਥਾਈਆ। ਸੱਜਣ ਸਹੇਲਾ ਆਪ ਅਖਵਾਇਆ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਆਪਣੀ ਉਤਪਤ ਆਪੇ ਰਿਹਾ ਕਰਾਇਆ। ਆਪੇ ਨਿਰਗੁਣ ਨਿਰਾਕਾਰਾ, ਹਰਿ ਨਿਰੰਕਾਰ ਆਪੇ ਜੋਤੀ ਜੋਤ ਜਗਾਇੰਦਾ। ਆਪੇ ਸ਼ਬਦੀ ਸ਼ਬਦ ਨਾਦ ਧੁਨਕਾਰਾ, ਆਪੇ ਆਪਣਾ ਨਾਉਂ ਪਰਗਾਇੰਦਾ। ਆਪੇ ਨਿਰਾਕਾਰ ਹੋਏ ਸਾਕਾਰਾ, ਵਿਸ਼ਨੂੰ ਆਪਣਾ ਖੇਲ ਖਿਲਾਇੰਦਾ। ਆਪੇ ਕਵਲ ਬ੍ਰਹਮ ਕਰ ਪਸਾਰਾ, ਪਾਰਬ੍ਰਹਮ ਪ੍ਰਭ ਆਪਣੀ ਵੰਡ ਵੰਡਾਇੰਦਾ। ਆਪੇ ਸ਼ੰਕਰ ਕਰੇ ਧੂਆਂਧਾਰਾ, ਆਪਣਾ ਬੰਧਨ ਆਪੇ ਪਾਇੰਦਾ। ਆਪੇ ਵਸੇ ਸਚਖੰਡ ਦਵਾਰਾ, ਸਾਚੇ ਤਖ਼ਤ ਆਪ ਸੁਹਾਇੰਦਾ। ਆਪੇ ਰਾਜ ਜੋਗ ਕਰੇ ਸੱਚਾ ਸਿਕਦਾਰ, ਸੀਸ ਤਾਜ ਆਪ ਟਿਕਾਇੰਦਾ। ਲੇਖਾ ਲਿਖੇ ਅਗੰਮ ਅਪਾਰਾ, ਮੋਰ ਮੁਕਟ ਭੇਵ ਖੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਨਿਰਗੁਣ ਤਾਜ, ਨਿਰਗੁਣ ਰਾਜ ਨਿਰਗੁਣ ਹੁਕਮੀ ਹੁਕਮ ਸੁਣਾਇੰਦਾ। ਨਿਰਗੁਣ ਸ਼ਾਹ ਨਿਰਗੁਣ ਸੁਲਤਾਨ, ਨਿਰਗੁਣ ਤਖ਼ਤ ਸੁਹਾਈਆ। ਨਿਰਗੁਣ ਦਰਵੇਸ਼ ਨਿਰਗੁਣ ਦਰਬਾਨ, ਨਿਰਗੁਣ ਦੋ ਜਹਾਨ ਅਲੱਖ ਜਗਾਈਆ। ਨਿਰਗੁਣ ਰਚਿਆ ਆਪਣਾ ਕਾਜ, ਨਿਰਗੁਣ ਵੇਖੇ ਬਣ ਮਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸਾਚਾ ਤਾਜ, ਆਪ ਬਣਾਏ ਗ਼ਰੀਬ ਨਿਵਾਜ਼, ਦੂਸਰ ਸੰਗ ਨਾ ਕੋਈ ਰਖਾਈਆ। ਸਾਚਾ ਘਾੜਨ ਹਰਿ ਹਰਿ ਘੜਦਾ, ਏਕੰਕਾਰਾ ਆਪਣੀ ਦਇਆ ਕਮਾਈਆ। ਸਾਚਾ ਖੇਲ ਆਪੇ ਕਰਦਾ, ਆਪਣੀ ਸੇਵਾ ਆਪਣੇ ਹੱਥ ਰਖਾਈਆ। ਆਪਣੀ ਕੁਠਾਲੀ ਆਪੇ ਧਰਦਾ, ਜੋਤ ਅਗਨੀ ਆਪ ਜਗਾਈਆ। ਆਪਣੇ ਪਾਸੇ ਆਪੇ ਢਲਦਾ, ਆਪੇ ਖੇਲ ਕਰੇ ਬੇਪਰਵਾਹੀਆ। ਚਾਰੇ ਮੁਖ ਆਪੇ ਬਣਦਾ, ਆਪੇ ਬਕਤਾ ਹੋਏ ਸੱਚਾ ਸ਼ਹਿਨਸ਼ਾਹੀਆ। ਆਪੇ ਪੰਚਮ ਮੁਖ ਉਪਰ ਰਖਾਏ ਹਰੀ ਹਰਿ ਦਾ, ਹਰਿ ਕਾ ਭੇਵ ਕੋਈ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤਾਜ ਦਏ ਵਡਿਆਈਆ। ਸਾਚਾ ਤਾਜ ਚਾਰ ਮੁਖ, ਨਰ ਨਰਾਇਣ ਆਪ ਘੜਾਇਆ। ਪੰਚਮ ਰੂਪ ਆਪੇ ਚੁੱਕ, ਆਪ ਆਪਣੇ ਹੱਥ ਟਿਕਾਇਆ। ਆਪੇ ਨਿਮਸਕਾਰ ਕਰੇ ਨਿਉਂ ਨਿਉਂ ਝੁਕ, ਆਪੇ ਸਜਦਾ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ, ਆਪ ਆਪਣੀ ਖੇਲ ਖਿਲਾਇਆ। ਚਾਰੇ ਮੁਖ ਹਰਿ ਹੁਲਾਰਾ, ਹਰਿ ਸਾਚਾ ਆਪ ਦਵਾਈਆ। ਵਿਸ਼ਨੂੰ ਕਰੇ ਸਚ ਪਿਆਰਾ, ਵਿਸ਼ਨੂੰ ਰੂਪ ਆਪ ਪਰਗਟਾਈਆ। ਆਪੇ ਖੋਲ੍ਹੇ ਬ੍ਰਹਮ ਕਿਵਾੜਾ, ਪਾਰਬ੍ਰਹਮ ਵੱਡੀ ਵਡਿਆਈਆ। ਚਾਰੇ ਮੁਖ ਇਕ ਸਹਾਰਾ, ਨਿਸ਼ਅੱਖਰ ਕਰੇ ਪੜ੍ਹਾਈਆ। ਚਾਰੇ ਵੇਦਾਂ ਬਣ ਲਿਖਾਰਾ, ਚਾਰੇ ਜੁਗ ਵੰਡ ਵੰਡਾਈਆ। ਚਾਰੇ ਖਾਣੀ ਕਰ ਪਸਾਰਾ, ਉਤਭੁਜ ਸੇਤਜ ਜੇਰਜ ਅੰਡ ਨਾਲ ਰਲਾਈਆ। ਚਾਰੇ ਬਾਣੀ ਬੋਲ ਜੈਕਾਰਾ, ਉਚੀ ਕੂਕ ਪਰਾ ਪਸੰਤੀ ਮਧਮ ਬੈਖਰੀ ਆਪੇ ਗਾਈਆ। ਚਾਰੇ ਵਰਨਾਂ ਦਏ ਹੁਲਾਰਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੰਗ ਰੰਗਾਈਆ । ਆਪੇ ਵਸੇ ਸਭ ਤੋਂ ਬਾਹਰਾ, ਆਪੇ ਹਰ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬ੍ਰਹਮਾ ਵਿਸ਼ਨ ਸ਼ਿਵ ਆਪ ਸਮਝਾਈਆ। ਵਿਸ਼ਨ ਵਿਸ਼ਵ ਧਾਰ, ਹਰਿ ਹਰਿ ਸਮਝਾਇੰਦਾ। ਬ੍ਰਹਮੇ ਕਰ ਪਿਆਰ, ਪਾਰਬ੍ਰਹਮ ਮੇਲ ਮਿਲਾਇੰਦਾ। ਸ਼ੰਕਰ ਕਰ ਸ਼ੰਗਾਰ, ਤਨ ਸੁਹਾਇੰਦਾ । ਦੋਹਾਂ ਵਿਚੋਲਾ ਮੀਤ ਮੁਰਾਰ, ਵੇਖ ਵਖਾਇੰਦਾ। ਵਿਸ਼ਨੂੰ ਸਚ ਭੰਡਾਰ, ਰਿਜ਼ਕ ਸਭਾਇੰਦਾ। ਬ੍ਰਹਮਾ ਲੱਖ ਚੁਰਾਸੀ ਕਰ ਪਸਾਰ, ਬ੍ਰਹਮ ਜੋਤ ਸਰਬ ਟਿਕਾਇੰਦਾ। ਸ਼ੰਕਰ ਅੰਤਮ ਦਏ ਸੰਘਾਰ, ਜੋ ਘੜਿਆ ਭੰਨ ਵਖਾਇੰਦਾ। ਤਿੰਨਾਂ ਵਿਚੋਲਾ ਆਪ ਨਿਰੰਕਾਰ, ਸਚਖੰਡ ਸੋਭਾ ਪਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰਾ, ਸੁਤ ਦੁਲਾਰਾ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨਾਂ ਵਿਚੋਲਾ ਆਪੇ ਬਣ, ਆਪੇ ਜਨਨੀ ਜਨ ਜਣੇ ਜਨ, ਜਨ ਜਣੇਂਦੀ ਆਪ ਹੋ ਜਾਇੰਦਾ । ਆਪੇ ਜਨ ਜਣੇਂਦੀ ਮਾਈ, ਆਪਣੀ ਬਣਤ ਆਪ ਬਣਾਇੰਦਾ। ਆਪੇ ਤ੍ਰੈਗੁਣ ਰਿਹਾ ਉਪਾਈ, ਰਜੋ ਤਮੋ ਸਤੋ ਵੇਖ ਵਖਾਇੰਦਾ। ਆਪੇ ਵਿਸ਼ਨੂੰ ਰਿਹਾ ਉਠਾਈ, ਨੇਤਰ ਨੈਣ ਇਕ ਖੁਲ੍ਹਾਇੰਦਾ। ਆਪੇ ਬ੍ਰਹਮੇ ਕਰੇ ਪੜ੍ਹਾਈ, ਚਾਰੇ ਵੇਦ ਆਪ ਸੁਣਾਇੰਦਾ। ਆਪੇ ਸ਼ੰਕਰ ਸੇਵ ਲਗਾਈ, ਹੱਥ ਤ੍ਰਸ਼ੂਲ ਵਖਾਇੰਦਾ। ਆਪੇ ਚਲੇ ਆਪਣੀ ਰਜ਼ਾਈ, ਆਪੇ ਆਪਣਾ ਹੁਕਮ ਵਰਤਾਇੰਦਾ। ਆਪੇ ਸ਼ਬਦ ਕਰੇ ਕੁੜਮਾਈ, ਗੀਤ ਸੁਹਾਗੀ ਆਪੇ ਗਾਇੰਦਾ। ਆਪੇ ਵਿਸ਼ਨੂੰ ਸਾਂਗੋ ਪਾਂਗ ਸੇਜ ਰਿਹਾ ਸੁਹਾਈ, ਕਵਲ ਨੈਣ ਆਪ ਮਟਕਾਇੰਦਾ। ਆਪੇ ਬ੍ਰਹਮੇ ਪਾਰਬ੍ਰਹਮ ਬ੍ਰਹਮ ਵੰਡ ਵੰਡਾਈ, ਲੱਖ ਚੁਰਾਸੀ ਡੇਰਾ ਲਾਇੰਦਾ। ਆਪੇ ਸ਼ੰਕਰ ਬਾਸ਼ਕ ਤਸ਼ਕਾ ਗਲ ਹੰਢਾਈ, ਕੰਠ ਮਾਲਾ ਸੋਭਾ ਪਾਇੰਦਾ। ਆਪੇ ਵਸੇ ਆਪਣੀ ਥਾਈਂ, ਥਾਨ ਥਨੰਤਰ ਆਪ ਸੁਹਾਇੰਦਾ। ਆਪੇ ਬਣੇ ਸਾਚੀ ਮਾਈ, ਤਿੰਨ ਚੇਲੇ ਆਪਣੀ ਸੇਵਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੱਲਾ ਏਕੰਕਾਰ, ਆਦਿ ਜੁਗਾਦੀ ਖੇਲ ਅਪਾਰ, ਸਚਖੰਡ ਨਿਵਾਸੀ ਹੋ ਤਿਆਰ, ਲੋਆਂ ਪੁਰੀਆਂ ਪਾਵੇ ਸਾਰ, ਬ੍ਰਹਿਮੰਡ ਖੰਡ ਸੋਭਾ ਪਾਇੰਦਾ। ਸਚਖੰਡ ਸੁਹਾਵਣਹਾਰਾ, ਸਚਖੰਡ ਦਵਾਰਾ ਵੇਖ ਵਖਾਈਆ। ਰਵ ਸਸ ਕਰ ਉਜਿਆਰਾ, ਨਿਰਗੁਣ ਨੂਰ ਨੂਰ ਕਰੇ ਰੁਸ਼ਨਾਈਆ। ਮੰਡਲ ਮੰਡਪ ਦਏ ਸਹਾਰਾ, ਆਪ ਆਪਣਾ ਬੰਧਨ ਪਾਈਆ। ਆਪਣਾ ਵਰਤੇ ਆਪ ਵਰਤਾਰਾ, ਆਪਣੀ ਵਾਰਤਾ ਆਪ ਸੁਣਾਈਆ। ਆਪੇ ਸ਼ਬਦ ਬੋਲ ਜੈਕਾਰਾ, ਬੋਧ ਅਗਾਧ ਕਰੇ ਪੜ੍ਹਾਈਆ। ਨਿਰਗੁਣ ਰੂਪ ਨਿਰਾਕਾਰਾ, ਨਿਰਵੈਰ ਆਪਣੀ ਰਚਨਾ ਆਪ ਰਚਾਈਆ। ਕਾਗਦ ਕਲਮ ਨਾ ਲਿਖਣਹਾਰਾ, ਲੇਖਾ ਜਾਣੇ ਨਾ ਕੋਈ ਛਾਹੀਆ। ਬ੍ਰਹਮਾ ਵਿਸ਼ਨ ਸ਼ਿਵ ਕਰ ਤਿਆਰਾ, ਤ੍ਰੈਗੁਣ ਮੇਲਾ ਮੇਲ ਮਿਲਾਈਆ। ਸਾਚੇ ਘਰ ਖੇਲ ਅਪਾਰਾ, ਸ਼ਾਹ ਪਾਤਸ਼ਾਹ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਵਖਾਈਆ। ਸ਼ਬਦ ਭੰਡਾਰੀ ਆਪ ਹਰਿ, ਮਹਿਮਾ ਅਕਥ ਕਥੀ ਨਾ ਜਾਈਆ। ਸ਼ਬਦ ਸੰਸਾਰੀ ਆਪ ਹਰਿ, ਆਪਣਾ ਰਥ ਆਪ ਚਲਾਈਆ। ਸ਼ਬਦ ਸ਼ੰਘਾਰੀ ਆਪ ਹਰਿ, ਥਿਰ ਕੋਈ ਰਹਿਣ ਨਾ ਪਾਈਆ। ਤਿੰਨਾਂ ਪੁਜਾਰੀ ਆਪ ਹਰਿ, ਇਸ਼ਟ ਦੇਵ ਆਪ ਅਖਵਾਈਆ। ਤਿੰਨਾਂ ਸਿਕਦਾਰੀ ਆਪ ਹਰਿ, ਸਾਚਾ ਰਾਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਸਾਚਾ ਦਰ, ਦਰ ਦਵਾਰ ਵੱਜੇ ਵਧਾਈਆ। ਵੱਜੇ ਵਧਾਈ ਸਚਖੰਡ, ਹਰਿ ਸਾਚਾ ਸਗਨ ਮਨਾਇੰਦਾ। ਰਚਨ ਰਚਾਏ ਪੁਰੀ ਲੋਆਂ ਬ੍ਰਹਿਮੰਡ, ਸੁਤ ਦੁਲਾਰਾ ਸੇਵ ਕਮਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਲਗਾਇਆ ਅੰਗ, ਸੂਰਾ ਸਰਬੰਗ ਦਇਆ ਕਮਾਇੰਦਾ। ਨਾਦ ਧੁਨ ਵਜਾਇਆ ਮਰਦੰਗ, ਧੁਰ ਦੀ ਬਾਣੀ ਸ਼ਬਦ ਸੁਣਾਇੰਦਾ। ਪਰਕਾਸ਼ ਕਰਾਇਆ ਸੂਰਜ ਚੰਦ, ਮੰਡਲ ਮੰਡਪ ਆਪ ਸੁਹਾਇੰਦਾ। ਤ੍ਰੈਗੁਣ ਮਾਇਆ ਵੰਡਣ ਵੰਡ, ਤਿੰਨਾਂ ਝੋਲੀ ਪਾਇੰਦਾ। ਨਿਰਗੁਣ ਨਿਰਵੈਰ ਸੁਣਾਏ ਸੁਹਾਗੀ ਛੰਦ, ਆਪਣਾ ਪਰਦਾ ਆਪੇ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣਾ ਭੇਵ ਖੁਲ੍ਹਾਇੰਦਾ। ਆਦਿ ਪੁਰਖ ਹਰਿ ਭੇਵ ਖੁਲ੍ਹਾਏ, ਆਪਣਾ ਪਰਦਾ ਆਪ ਚੁਕਾਈਆ। ਜੋਤੀ ਜੋਤ ਜੋਤ ਰੁਸ਼ਨਾਏ, ਆਪਣੀ ਧਾਰਾ ਧਾਰ ਵਹਾਏ, ਸ਼ਬਦੀ ਸ਼ਬਦ ਦਏ ਵਡਿਆਈਆ। ਸ਼ਬਦੀ ਸ਼ਬਦ ਹੁਕਮ ਜਣਾਏ, ਧੁਰ ਫ਼ਰਮਾਣਾ ਬੇਪਰਵਾਹੀਆ। ਧੁਰ ਦਾ ਰਾਣਾ ਖੇਲ ਖਿਲਾਏ, ਅਕਲ ਕਲ ਆਪ ਵਰਤਾਈਆ। ਆਪਣੀ ਕਲ ਆਪ ਧਰਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਪਣਾ ਰੰਗ ਰੰਗਾਈਆ। ਆਦਿ ਆਦਿ ਹਰਿ ਭਗਵਾਨਾ, ਆਪਣੀ ਖੇਲ ਖਿਲਾਇੰਦਾ। ਸਚਖੰਡ ਸੁਹਾਏ ਸਚ ਮਕਾਨਾ, ਥਿਰ ਘਰ ਸਾਚੇ ਆਸਣ ਲਾਇੰਦਾ। ਨਾਦ ਅਨਾਦੀ ਧੁਰ ਤਰਾਨਾ, ਤੁਰੀਆ ਰਾਗ ਆਪ ਸੁਣਾਇੰਦਾ। ਸ਼ਬਦ ਸਰੂਪੀ ਵਡ ਬਲਵਾਨਾ, ਆਪਣਾ ਬਲ ਆਪ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਰਵਾਨਾ, ਅਪਣੀ ਸੇਵਾ ਆਪ ਕਮਾਇੰਦਾ। ਤ੍ਰੈਗੁਣ ਮਾਇਆ ਦੇਵੇ ਦਾਨਾ, ਸਾਚੀ ਝੋਲੀ ਆਪ ਭਰਾਇੰਦਾ। ਇਕ ਅਕੱਲਾ ਖੇਲੇ ਖੇਲ ਦੋ ਜਹਾਨਾ, ਆਪ ਆਪਣਾ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਬੰਧਨ ਆਪੇ ਪਾਇੰਦਾ। ਬੰਧਨ ਪਾਏ ਨਾਮ ਕਰਤਾਰ, ਨਾ ਕੋਈ ਤੋੜੇ ਤੋੜ ਤੁੜਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰਿਆ ਖ਼ਬਰਦਾਰ, ਆਲਸ ਨਿੰਦਰਾ ਨਾ ਕੋਈ ਰਖਾਈਆ। ਏਕਾ ਹੁਕਮ ਸੱਚੀ ਸਰਕਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਤ੍ਰੈਗੁਣ ਮਾਇਆ ਹਰਿ ਕਾ ਤਤ ਵਰਤਾਰ, ਤ੍ਰੈ ਤ੍ਰੈ ਮੇਲਾ ਸਹਿਜ ਸਬਾਈਆ। ਲੱਖ ਚੁਰਾਸੀ ਕਰ ਤਿਆਰ, ਘੜ ਭਾਂਡੇ ਵੇਖ ਵਖਾਈਆ। ਪੰਜ ਤਤ ਤਤ ਪਸਾਰ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਤੇਰੀ ਗੋਦ ਸੁਹਾਈਆ। ਵਿਸ਼ਨੂੰ ਤੇਰੀ ਸੇਵਾ ਅਪਾਰ, ਘਰ ਘਰ ਦੇਣਾ ਰਿਜ਼ਕ ਸਬਾਈਆ। ਬ੍ਰਹਮੇ ਤੇਰਾ ਰੂਪ ਨਿਰਾਕਾਰ, ਬ੍ਰਹਮ ਆਪਣਾ ਰੂਪ ਪਰਗਟਾਈਆ। ਸ਼ੰਕਰ ਅੰਤਮ ਲੈਣਾ ਸੰਘਾਰ, ਥਿਰ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨਾਂ ਏਕਾ ਤਤ ਰਿਹਾ ਸਮਝਾਈਆ। ਤਿੰਨਾਂ ਕਰੀ ਇਕ ਸਲਾਹ, ਪ੍ਰਭ ਅੱਗੇ ਸੀਸ ਝੁਕਾਇਆ। ਤੂੰ ਸਾਹਿਬ ਸੁਲਤਾਨ ਬਣਨਾ ਸਚ ਮਲਾਹ, ਬੇੜਾ ਤੇਰੇ ਹੱਥ ਰਖਾਇਆ। ਤੂੰ ਪਿਤਾ ਤੂੰ ਮਾਂ, ਹਉਂ ਬਾਲਕ ਹਰਿ ਰਘੁਰਾਇਆ। ਹੋਏ ਸਹਾਈ ਸਬਨੀ ਥਾਂ, ਸਿਰ ਆਪਣਾ ਹੱਥ ਟਿਕਾਇਆ। ਲੱਖ ਚੁਰਾਸੀ ਬਣਤ ਲਏ ਬਣਾ, ਘੜ ਭਾਂਡੇ ਦਏ ਵਖਾਇਆ। ਕਵਣ ਵਸਤ ਆਪਣੇ ਅੰਦਰ ਦਏ ਟਿਕਾ, ਪੰਜ ਤਤ ਖੇੜਾ ਆਪ ਸੁਹਾਇਆ। ਨਿਰਗੁਣ ਨਿਰਗੁਣ ਰਿਹਾ ਸਮਝਾ, ਆਪ ਆਪਣਾ ਮੇਲ ਮਿਲਾਇਆ। ਜੀਵ ਆਤਮ ਆਪਣਾ ਨਾਉਂ ਰਖਾ, ਪਰਮ ਆਤਮ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਆਪਣੀ ਧਾਰ ਆਪ ਵਖਾਇਆ। ਲੱਖ ਚੁਰਾਸੀ ਭਾਂਡਾ ਘੜਨਾ, ਤੇਰੀ ਮਹਿਮਾ ਗਣਤ ਗਣੀ ਨਾ ਜਾਈਆ। ਨਿਰਗੁਣ ਹੋ ਕੇ ਅੰਦਰ ਵੜਨਾ, ਸਰਗੁਣ ਸਾਚਾ ਵੇਖ ਵਖਾਈਆ। ਆਪਣੇ ਦਵਾਰੇ ਆਪੇ ਚੜ੍ਹਨਾ, ਆਪਣਾ ਪੌੜਾ ਆਪੇ ਲਾਈਆ। ਆਪੇ ਮੰਦਰ ਆਪੇ ਖੜਨਾ, ਆਪਣਾ ਰੂਪ ਆਪ ਪਰਗਟਾਈਆ। ਨਾ ਕੋਈ ਸੀਸ ਨਾ ਕੋਈ ਧੜਨਾ, ਰੂਪ ਰੰਗ ਰੇਖ ਨਾ ਕੋਈ ਵਖਾਈਆ। ਆਪਣਾ ਖੇਲ ਆਪੇ ਕਰਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਮਹਿਮਾ ਆਪ ਜਣਾਈਆ। ਬ੍ਰਹਮਾ ਵਿਸ਼ਨ ਸ਼ਿਵ ਦੋਏ ਜੋੜ ਕਰਨ ਪਰਨਾਮ, ਪ੍ਰਭ ਤੇਰੀ ਵਡ ਵਡਿਆਈਆ। ਆਦਿ ਜੁਗਾਦਿ ਜੁਗ ਜੁਗ ਤੇਰਾ ਉਪਜੇ ਨਾਮ, ਤੇਰੇ ਨਾਮ ਵੱਜੇ ਵਧਾਈਆ। ਲੋਕਮਾਤ ਰਚਿਆ ਤੇਰਾ ਗਰਾਮ, ਜਗਤ ਖੇੜਾ ਆਪ ਸੁਹਾਈਆ। ਆਪਣਾ ਪੂਰਾ ਕਰੇ ਆਪੇ ਕਾਮ, ਅਭੁੱਲ ਦਾਤਾ ਇਕ ਬੇਪਰਵਾਹੀਆ। ਵਕਤ ਸੁਹੌਣਾ ਦਿਵਸ ਰੈਣ ਸ਼ਾਮ, ਘੜੀ ਪਲ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਆਪਣੀ ਖੇਲ ਖਿਲਾਈਆ। ਆਦਿ ਆਦਿ ਤੇਰਾ ਖੇਲ ਖਿਲਾਉਣਾ, ਲੱਖ ਚੁਰਾਸੀ ਰਚਨ ਰਚਾਈਆ। ਕਵਣ ਵੇਲਾ ਕਵਣ ਵਕਤ ਹਰਿ ਮੇਲ ਮਿਲੌਣਾ, ਬ੍ਰਹਮਾ ਵਿਸ਼ਨ ਸ਼ਿਵ ਰਹੇ ਸੁਣਾਈਆ। ਤੇਰਾ ਵਿਛੋੜਾ ਸਦਾ ਨਾ ਭੌਣਾ, ਤੇਰੇ ਭਾਣੇ ਸਦ ਸਮਾਈਆ। ਕਵਣ ਰੂਪ ਹਰਿ ਨਜ਼ਰੀ ਔਣਾ, ਸਵਛ ਸਰੂਪ ਰੂਪ ਪਰਗਟਾਈਆ। ਕਵਣ ਧਾਮ ਮਾਤ ਸਹੌਣਾ, ਤਿੰਨਾਂ ਲੇਖਾ ਦਏ ਮੁਕਾਈਆ। ਕਵਣ ਸੇਜੇ ਆਪ ਸੁਔਣਾ, ਫੂਲਨ ਬਰਖਾ ਏਕਾ ਲਾਈਆ। ਕਵਣ ਖੇੜਾ ਗਰਾਮ ਵਸੌਣਾ, ਕਵਣ ਨਗਰ ਦੇਵੇ ਢਾਈਆ। ਕਵਣ ਜਗ ਜੋਤ ਜਗੌਣਾ, ਕਵਣ ਚੌਕੜੀ ਦਏ ਭਵਾਈਆ। ਕਵਣ ਲੋਕ ਵੇਸ ਵਟੌਣਾ, ਚੌਦਾਂ ਲੋਕ ਕਵਣ ਰੁਸ਼ਨਾਈਆ। ਕਵਣ ਰੰਗ ਵਿਸ਼ਨ ਆਪ ਰੰਗੌਣਾ, ਸ੍ਰੀ ਭਗਵਾਨ ਮੇਲ ਮਿਲਾਈਆ। ਕਵਣ ਰੂਪ ਬ੍ਰਹਮੇ ਪੰਧ ਮਕੌਣਾ, ਜੁਗ ਚੌਕੜੀ ਖੇਲ ਖਿਲਾਈਆ। ਕਵਣ ਰੂਪ ਸ਼ੰਕਰ ਜੋਤ ਮਲੌਣਾ, ਅੰਤਮ ਲੇਖਾ ਦਏ ਮੁਕਾਈਆ। ਕਵਣ ਰੂਪ ਸੁਰਪਤ ਤਖ਼ਤੋਂ ਲੌਹਣਾ, ਕਵਣ ਰੂਪ ਕ੍ਰੋੜ ਤੇਤੀਸਾ ਮਾਣ ਦੇਣ ਗਵਾਈਆ। ਕਵਣ ਰੂਪ ਗਣ ਗੰਧਰਬ ਕਿਨਰ ਯਛਪ ਵਕਤ ਸੁਹੌਣਾ, ਰਾਗ ਨਾਦ ਨਾ ਕੋਈ ਸੁਣਾਈਆ। ਕਵਣ ਰੂਪ ਸ੍ਰਿਸ਼ਟ ਹਰਿ ਫੇਰਾ ਪੌਣਾ, ਲੱਖ ਚੁਰਾਸੀ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਣਾ ਸਾਚਾ ਵਰ, ਬ੍ਰਹਮਾ ਵਿਸ਼ਨ ਸ਼ਿਵ ਬੈਠੇ ਸੀਸ ਝੁਕਾਈਆ। ਪਾਰਬ੍ਰਹਮ ਪ੍ਰਭ ਹੁਕਮ ਜਣਾਇਆ, ਭੁੱਲ ਰਹੇ ਨਾ ਰਾਈਆ। ਨਿਰਗੁਣ ਆਪਣਾ ਖੇਲ ਖਿਲਾਇਆ, ਸਰਗੁਣ ਜੋਤ ਕਰੇ ਰੁਸ਼ਨਾਈਆ। ਲੱਖ ਚੁਰਾਸੀ ਵੰਡ ਵੰਡਾਇਆ, ਇਕ ਅਕੱਲਾ ਬੇਪਰਵਾਹੀਆ। ਬ੍ਰਹਿਮੰਡ ਖੰਡ ਗਗਨ ਪਤਾਲ ਰਿਹਾ ਸੁਹਾਇਆ, ਧਰਤ ਧਵਲ ਸਮੁੰਦ ਸਾਗਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਲੇਖਾ ਰਿਹਾ ਸਮਝਾਈਆ। ਬ੍ਰਹਮਾ ਵਿਸ਼ਨ ਸ਼ਿਵ ਹਰਿ ਸਮਝਾਏ, ਆਪਣੀ ਦਇਆ ਕਮਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਸੇਵਾ ਲਾਏ, ਮਨਵੰਤਰ ਜਗਤ ਵੰਡ ਵੰਡਾਇੰਦਾ। ਗੁਰ ਪੀਰ ਅਵਤਾਰ ਆਪਣਾ ਰੂਪ ਵਟਾਏ, ਨਿਰਗੁਣ ਸਰਗੁਣ ਜੋਤ ਜਗਾਇੰਦਾ। ਭਗਤਨ ਭਗਤੀ ਮਾਰਗ ਲਾਏ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਸੰਤਨ ਸਾਚੀ ਸੇਜ ਹੰਢਾਏ, ਨਾਰੀ ਕੰਤ ਵੇਖ ਵਖਾਇੰਦਾ। ਗੁਰਮੁਖ ਚੋਲੀ ਰੰਗ ਰੰਗਾਏ, ਰੰਗ ਚਲੂਲ ਇਕ ਰੰਗਾਈਆ। ਗੁਰਮੁਖ ਸਾਜਣ ਲਏ ਮਿਲਾਏ, ਲੱਖ ਚੁਰਾਸੀ ਫੰਦ ਕਟਾਇੰਦਾ। ਨੌਂ ਦਰਵਾਜੇ ਖੋਜ ਖੁਜਾਏ, ਜਗਤ ਵਾਸਨਾ ਬੰਦ ਕਰਾਇੰਦਾ। ਨੌਂ ਖੰਡ ਪ੍ਰਿਥਮੀ ਫੇਰਾ ਪਾਏ, ਨੌਂ ਨੌਂ ਆਪਣਾ ਰੰਗ ਰੰਗਾਇੰਦਾ। ਚਾਰ ਜੁਗ ਵੇਸ ਵਟਾਏ, ਚਾਰ ਚੌਕੜ ਮੇਲ ਮਿਲਾਇੰਦਾ। ਏਕਾ ਛੀਕਾ ਜੋੜ ਜੁੜਾਏ, ਚਾਰ ਵੇਦ ਛੇ ਸ਼ਾਸਤਰ ਫੋਲ ਫੁਲਾਇੰਦਾ। ਪੁਰਾਨ ਅਠਾਰਾਂ ਆਪੇ ਗਾਏ, ਆਪਣੀ ਸੇਵਾ ਆਪ ਕਮਾਇੰਦਾ। ਗੀਤਾ ਗਿਆਨ ਆਪ ਦ੍ਰਿੜਾਏ, ਆਪਣੀ ਮਹਿਮਾ ਆਪ ਸੁਣਾਇੰਦਾ। ਅੰਜੀਲ ਕੁਰਾਨਾ ਆਪ ਲਿਖਾਏ, ਬਾਈਬਲ ਆਪਣੀ ਮਤ ਰਖਾਇੰਦਾ। ਖਾਣੀ ਬਾਣੀ ਆਪ ਪੜ੍ਹਾਏ, ਚਾਰੇ ਵਰਨਾਂ ਵੇਖ ਵਖਾਇੰਦਾ। ਨਿਰਗੁਣ ਸਰਗੁਣ ਕਰ ਰੁਸ਼ਨਾਏ, ਸਤਿਜੁਗ ਤ੍ਰੇਤਾ ਦੁਆਪਰ ਫੇਰੀ ਪਾਇੰਦਾ। ਸਾਚੇ ਤਖ਼ਤ ਬੈਠਾ ਸੱਚਾ ਸ਼ਹਿਨਸ਼ਾਹੇ, ਸੀਸ ਆਪਣੇ ਤਾਜ ਰਖਾਇੰਦਾ। ਸੱਤ ਰੰਗ ਨਿਸ਼ਾਨਾ ਇਕ ਝੁਲਾਏ, ਸੱਤਾਂ ਦੀਪਾਂ ਆਪ ਉਠਾਇੰਦਾ। ਨੌ ਸੌ ਚੁਰਾਨਵੇਂ ਚੌਕੜੀ ਜੁਗ ਗੇੜਾ ਆਪ ਦਵਾਏ, ਚਵੀਆਂ ਅਵਤਾਰ ਸੇਵ ਕਮਾਇੰਦਾ। ਦਸ ਦਸ ਗੁਰ ਮੇਲ ਮਿਲਾਏ, ਏਕਾ ਜੋਤੀ ਜੋਤ ਡਗਮਗਾਇੰਦਾ। ਮੁਲਾ ਸ਼ੇਖ਼ ਮੁਸਾਇਕ ਪੀਰ ਦਸਤਗੀਰ ਆਪ ਹੋ ਜਾਏ, ਸੰਗ ਮੁਹੰਮਦ ਚਾਰ ਯਾਰ ਵੇਖ ਵਖਾਇੰਦਾ। ਈਸਾ ਮੂਸਾ ਕਾਲਾ ਸੂਸਾ ਆਪ ਰੰਗਾਏ, ਏਕਾ ਅਲਫ਼ੀ ਆਪ ਹੰਢਾਇੰਦਾ। ਸਚ ਹਦੀਸਾ ਆਪ ਪੜ੍ਹਾਏ, ਸ਼ਰਅ ਸ਼ਰੀਯਤ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਵਿਸ਼ਨ ਸ਼ਿਵ ਆਪ ਸਮਝਾਇੰਦਾ। ਹਰਿ ਸਮਝਾਉਂਦਾ ਹਰਿ ਨਿਰੰਕਾਰ, ਭੇਵ ਰਹੇ ਨਾ ਰਾਈਆ। ਜੁਗਾਂ ਜੁਗੰਤਰ ਹਰਿ ਅਵਤਾਰ, ਜੁਗ ਚੌਕੜੀ ਖੇਲ ਖਿਲਾਈਆ। ਨਿਰਗੁਣ ਸਰਗੁਣ ਪਾਵੇ ਸਾਰ, ਅਗੰਮ ਅਗੰਮੜਾ ਭੇਵ ਨਾ ਰਾਈਆ। ਹੱਡ ਮਾਸ ਨਾੜੀ ਚਮੜੇ ਵਸੇ ਬਾਹਰ, ਮਨ ਮਤ ਬੁਧ ਨਾ ਕੋਇ ਧਰਾਈਆ। ਬ੍ਰਹਮ ਬ੍ਰਹਮ ਬ੍ਰਹਮ ਦਏ ਅਧਾਰ, ਪਾਰਬ੍ਰਹਮ ਆਪਣੇ ਅੰਗ ਲਗਾਈਆ। ਵਿਸ਼ਨੂੰ ਤੇਰਾ ਵਿਸ਼ਵ ਭੰਡਾਰ, ਨੌਂ ਖੰਡ ਪ੍ਰਿਥਮੀ ਆਪ ਵਰਤਾਈਆ। ਆਪੇ ਤੇਰਾ ਬ੍ਰਹਮ ਪਸਾਰ, ਲੱਖ ਚੁਰਾਸੀ ਵੇਖੇ ਜਗਤ ਲੋਕਾਈਆ। ਬੇਐਬ ਖ਼ੁਦਾਈ ਪਰਵਰਦਿਗਾਰ, ਜਲਵਾ ਨੂਰ ਨੂਰ ਅਲਾਹੀਆ। ਮੁਕਾਮੇ ਹੱਕ ਸਾਂਝਾ ਯਾਰ, ਸ਼ਾਹ ਨਵਾਬ ਬੈਠਾ ਤਖ਼ਤ ਸੁਹਾਈਆ। ਐਨਲਹਕ ਲਾਏ ਨਾਅਰ, ਹੱਕ ਹਕੀਕਤ ਵੇਖ ਵਖਾਈਆ। ਅਹਿਬਾਬ ਰਬਾਬ ਵਜਾਏ ਸਤਾਰ, ਆਪਣਾ ਤਾਰ ਸਤਾਰ ਆਪ ਹਿਲਾਈਆ। ਚੌਦਾਂ ਤਬਕਾਂ ਵਸੇ ਬਾਹਰ, ਆਲਮ ਉਲਮਾ ਭੇਵ ਨਾ ਰਾਈਆ। ਨਾ ਕੋਈ ਕਾਤਬ ਬਣੇ ਲਿਖਾਰ, ਮਕਤਬ ਕਰੇ ਨਾ ਕੋਈ ਪੜ੍ਹਾਈਆ। ਖ਼ਲਕ ਖ਼ੁਦਾਈ ਵੇਖਣਹਾਰ, ਖ਼ਾਲਕ ਆਪਣਾ ਰੂਪ ਵਟਾਈਆ। ਅੱਲਾ ਰਾਣੀ ਵੇਖੇ ਵੇਖਣਹਾਰ, ਆਪਣੀ ਇਛਿਆ ਆਪੇ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮਾ ਵਿਸ਼ਨ ਸ਼ਿਵ ਆਪ ਸਮਝਾਈਆ। ਬ੍ਰਹਮੇ ਸ਼ਿਵ ਰੱਖਣਾ ਧਿਆਨ, ਹਰਿ ਸਾਚਾ ਸਚ ਜਣਾਇੰਦਾ। ਕਲਜੁਗ ਵੇਖੇ ਏਕਾ ਕਾਹਨ, ਨਿਰਗੁਣ ਆਪਣਾ ਨੂਰ ਆਪ ਪਰਗਟਾਇੰਦਾ। ਸਰਗੁਣ ਮੇਲਾ ਵਿਚ ਜਹਾਨ, ਪੰਜ ਤਤ ਚੋਲਾ ਆਪ ਹੰਢਾਇੰਦਾ। ਨਾਨਕ ਨਾਮ ਕਰ ਪਰਧਾਨ, ਏਕਾ ਬੂਝ ਬੁਝਾਇੰਦਾ। ਸਚਖੰਡ ਦਵਾਰੇ ਕਰ ਪਰਵਾਨ, ਸਾਚੀ ਵਸਤ ਅਮੋਲਕ ਝੋਲੀ ਪਾਇੰਦਾ। ਨਾਮ ਸਤਿ ਏਕਾ ਦਾਨ, ਚਾਰ ਵਰਨਾਂ ਵੰਡ ਵੰਡਾਇੰਦਾ। ਅਠਸਠ ਤੀਰਥ ਵੇਖੇ ਮਾਰ ਧਿਆਨ, ਆਪਣਾ ਨੇਤਰ ਇਕ ਉਠਾਇੰਦਾ। ਮਾਣ ਤੁੜਾਏ ਰਾਜ ਰਾਜਾਨ, ਸ਼ਾਹ ਸੁਲਤਾਨ ਖ਼ਾਕ ਮਿਲਾਇੰਦਾ। ਏਕਾ ਹੁਕਮ ਧੁਰ ਫ਼ਰਮਾਣ, ਸ੍ਰਿਸ਼ਟ ਸਬਾਈ ਆਪ ਸੁਣਾਇੰਦਾ। ਕਲਜੁਗ ਕੂੜਾ ਹੋਏ ਪ੍ਰਧਾਨ, ਅੰਧ ਅੰਧੇਰ ਨਾ ਕੋਈ ਮਿਟਾਇੰਦਾ। ਲੱਖ ਚੁਰਾਸੀ ਜੀਵ ਸ਼ੈਤਾਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾ ਕੋਈ ਵਖਾਇੰਦਾ । ਆਸਾ ਤ੍ਰਿਸ਼ਨਾ ਪੀਣ ਖਾਣ, ਸਤਿ ਸੰਤੋਖ ਨਾ ਕੋਈ ਜਣਾਇੰਦਾ। ਪੰਡਤ ਪਾਂਧੇ ਖੋਲ੍ਹ ਝੂਠ ਦੁਕਾਨ, ਹਰਿ ਕਾ ਨਾਮ ਸਾਚੇ ਹੱਟ ਨਾ ਕੋਈ ਵਕਾਇੰਦਾ। ਰਸਨਾ ਬਹਿ ਬਹਿ ਗਾਣ, ਨੇਤਰ ਲੋਚਣ ਦਰਸਨ ਕੋਈ ਨਾ ਪਾਇੰਦਾ। ਚਾਰ ਦਿਵਾਰੀ ਮਸਜਿਦ ਮਠ ਮੰਦਰ ਪੂਜਾ ਕਰਨ ਜੀਵ ਨਿਧਾਨ, ਕਾਇਆ ਮੰਦਰ ਹਰਿ ਜੂ ਹਰਿ ਨਾ ਕੋਈ ਬਹਾਇੰਦਾ। ਪਰਗਟ ਹੋਵੇ ਹਰਿ ਮਿਹਰਵਾਨ, ਨਿਹਕਲੰਕ ਆਪਣਾ ਨਾਉਂ ਧਰਾਇੰਦਾ। ਮਾਤ ਪਿਤ ਨਾ ਕੋਈ ਨਿਸ਼ਾਨ, ਗੋਦੀ ਗੋਦ ਨਾ ਕੋਈ ਸੁਹਾਇੰਦਾ। ਸ਼ਬਦ ਅਗੰਮੀ ਗਾਏ ਗਾਨ, ਲੋਆਂ ਪੁਰੀਆਂ ਫੋਲ ਫੁਲਾਇੰਦਾ। ਵਿਸ਼ਨੂੰ ਤੇਰੀ ਸਾਰ ਪਾਏ ਆਣ, ਬ੍ਰਹਮਾ ਤੇਰਾ ਪੰਧ ਮੁਕਾਇੰਦਾ। ਸ਼ੰਕਰ ਤੇਰਾ ਵੇਖੇ ਥਾਨ, ਆਪ ਆਪਣਾ ਚਰਨ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਾਚੀ ਵਸਤ ਇਕ ਵਰਤਾਇੰਦਾ। ਵਿਸ਼ਨ ਸਚ ਧਿਆਨ ਲਗੌਣਾ, ਹਰਿ ਸਾਚਾ ਸਚ ਜਣਾਇੰਦਾ। ਏਕਾ ਜੋਤੀ ਜੋਤ ਜਗੌਣਾ, ਦਸ ਦਸ ਰੂਪ ਵਟਾਇੰਦਾ। ਗੋਬਿੰਦ ਗੁਰ ਗੁਰ ਨਾਉਂ ਰਖਾਉਣਾ, ਸਿੰਘ ਆਪਣਾ ਬਲ ਧਰਾਇੰਦਾ। ਪੁਰਖ ਅਕਾਲ ਇਕ ਮਨੌਣਾ, ਪਿਤਾ ਪੂਤ ਗੋਦ ਸੁਹਾਇੰਦਾ। ਏਕਾ ਖੰਡਾ ਆਪ ਚਮਕੌਣਾ, ਚੰਡ ਪਰਚੰਡ ਆਪ ਚਮਕਾਇੰਦਾ। ਦੋ ਜਹਾਨਾਂ ਵੇਸ ਧਰੌਣਾ, ਧਰਨੀ ਧਵਲ ਚਰਨ ਟਿਕਾਇੰਦਾ। ਅੰਤਮ ਲੇਖਾ ਲੇਖ ਲਿਖੌਣਾ, ਆਪ ਆਪਣਾ ਬੰਦ ਰਖਾਇੰਦਾ। ਸਚ ਸੰਦੇਸ਼ਾ ਇਕ ਸੁਣੌਣਾ, ਲੱਖ ਚੁਰਾਸੀ ਜੀਵ ਜਗਾਇੰਦਾ। ਕਲਜੁਗ ਵੇਲਾ ਅੰਤਮ ਔਣਾ, ਸਾਚਾ ਚੰਦ ਨਾ ਕੋਈ ਚੜ੍ਹਾਇੰਦਾ। ਮਾਵਾਂ ਪੁਤਰਾਂ ਸੰਗ ਰਖੌਣਾ, ਭੈਣਾ ਭਈਆ ਨਾ ਕੋਈ ਵੇਖ ਵਖਾਇੰਦਾ। ਨਾਰੀ ਕੰਤ ਨਾ ਕਿਸੇ ਹੰਢੌਣਾ, ਵਿਭਚਾਰ ਸਰਬ ਕਮਾਇੰਦਾ। ਸਾਧ ਸੰਤ ਸਾਚੇ ਅੰਦਰ ਬਹਿ ਹਰਿ ਕਾ ਦਰਸ ਕਿਸੇ ਨਾ ਪੌਣਾ, ਨੌਂ ਦਵਾਰੇ ਸਰਬ ਫਿਰਾਇੰਦਾ। ਉਚੀ ਕਹਿ ਕਹਿ ਜਗਤ ਸਣੌਣਾ, ਰਸਨਾ ਜਿਹਵਾ ਸਰਬ ਹਿਲਾਇੰਦਾ। ਦੇਵੀ ਦੇਵਾ ਦਿਸ ਨਾ ਔਣਾ, ਦੇਵ ਆਤਮਾ ਮੇਲ ਨਾ ਕੋਈ ਮਿਲਾਇੰਦਾ। ਅਲੱਖ ਅਭੇਵ ਆਪਣਾ ਵੇਸ ਵਟੌਣਾ, ਰੂਪ ਰੰਗ ਨਾ ਕੋਈ ਜਣਾਇੰਦਾ। ਸਾਚਾ ਖੇੜਾ ਆਪ ਵਸੌਣਾ, ਸੰਬਲ ਏਕਾ ਗਰਾਉਂ ਜਣਾਇੰਦਾ। ਨਿਹਕਲੰਕਾ ਡੰਕ ਵਜੌਣਾ, ਬ੍ਰਹਿਮੰਡਾਂ ਖੰਡਾਂ ਆਪ ਉਠਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਤਖ਼ਤੋਂ ਲੌਹਣਾ, ਤਖ਼ਤ ਨਿਵਾਸੀ ਸੀਸ ਆਪਣੇ ਤਾਜ ਟਿਕਾਇੰਦਾ। ਨੌ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕੌਣਾ, ਵੇਲਾ ਅੰਤਮ ਆਪਣੇ ਹੱਥ ਰਖਾਇੰਦਾ। ਰਾਮਾ ਕ੍ਰਿਸ਼ਨਾ ਮੇਲ ਮਿਲੌਣਾ, ਸੀਤਾ ਸੁਰਤੀ ਆਪ ਪਰਨਾਇੰਦਾ। ਰਾਧਾ ਬੰਸਰੀ ਇਕ ਸਣੌਣਾ, ਗੀਤ ਗੋਬਿੰਦ ਮੁਕੰਦ ਮਨੋਹਰ ਲਖਮੀ ਨਰਾਇਣ ਆਪੇ ਗਾਇੰਦਾ। ਚਾਰ ਵੇਦਾਂ ਆਪ ਜਣੌਣਾ, ਅੱਖਰ ਅੱਖਰ ਆਪ ਸੁਣਾਇੰਦਾ। ਨਾਰਦ ਸੁਰਸਤੀ ਭਾਰ ਲੌਹਣਾ, ਛੱਤੀ ਰਾਗਾਂ ਫੋਲ ਫੁਲਾਇੰਦਾ। ਧੁਰ ਦਾ ਰਾਗ ਇਕ ਸੁਨੌਣਾ ਵੇਦ ਕਤੇਬ ਭੇਵ ਨਾ ਪਾਇੰਦਾ। ਗਾਇਤੀ੍ਰ ਮੰਤਰ ਨਾ ਕਿਸੇ ਦ੍ਰਿੜੌਣਾ, ਬਾਰਾਂ ਅੱਖਰ ਨਾ ਕੋਈ ਵਖਾਇੰਦਾ। ਚਾਰ ਚਾਰ ਨਾ ਪਾਠ ਕਰੌਣਾ, ਚੌਥੇ ਜੁਗ ਪੰਧ ਮੁਕਾਇੰਦਾ। ਨਿਰਗੁਣ ਸਰਗੁਣ ਮੇਲ ਮਿਲੌਣਾ, ਹੰ ਬ੍ਰਹਮ ਪਾਰਬ੍ਰਹਮ ਸਮਾਇੰਦਾ। ਸਤਿਜੁਗ ਸਾਚਾ ਮਾਤ ਧਰੌਣਾ, ਏਕਾ ਮਾਰਗ ਆਪ ਵਖਾਇੰਦਾ। ਚਾਰ ਵਰਨ ਏਕਾ ਰੰਗ ਰੰਗੌਣਾ, ਚਾਰ ਯਾਰੀ ਖ਼ਾਕ ਮਿਲਾਇੰਦਾ। ਪੰਚਮ ਤਾਜ ਪੰਚਮ ਮੁਖ ਪੰਚਮ ਮੀਤਾ ਸੀਸ ਪਹਿਨੌਣਾ, ਪੰਚਮ ਰਾਜ ਜੋਗ ਕਮਾਇੰਦਾ। ਸ਼ਬਦ ਅਨਾਦੀ ਢੋਲਾ ਏਕਾ ਗੌਣਾ, ਕਲਜੁਗ ਚੋਲਾ ਆਪ ਬਦਲਾਇੰਦਾ। ਸਾਚਾ ਤੋਲਾ ਏਕਾ ਧਾਰ ਸਣੌਣਾ, ਤੇਰਾਂ ਆਪਣੀ ਧਾਰ ਚਲਾਇੰਦਾ। ਗੋਬਿੰਦ ਮੇਲਾ ਮੇਲ ਮਿਲੌਣਾ, ਸ਼ਬਦ ਗੁਰ ਇਕ ਅਖਵਾਇੰਦਾ। ਨਿਹਕਲੰਕਾ ਨਾਉਂ ਧਰੌਣਾ, ਨਿਰਵੈਰ ਨਿਰਾਕਾਰ ਆਪਣਾ ਬਲ ਆਪ ਉਪਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਤੇਰਾ ਕੀਤਾ ਕੌਲ ਪੂਰ ਕਰੌਣਾ, ਆਦਿ ਅੰਤ ਹਰਿ ਭਗਵੰਤ, ਜੁਗਾ ਜੁਗੰਤਰ ਆਪੇ ਆਪਣਾ ਪਾਏ ਬੰਧਨ, ਆਪੇ ਤੋੜਨਹਾਰਾ ਤੰਦਨ, ਆਪਣਾ ਖੇਲ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਖੇਲ ਕਰ, ਹਰਿ ਸੰਤ ਸਾਚੇ ਲਏ ਫੜ, ਅੰਦਰ ਮੰਦਰ ਡੂੰਘੀ ਕੰਦਰ ਕਾਇਆ ਖੋਜ ਖੁਜਾਇੰਦਾ। ਕਾਇਆ ਅੰਦਰ ਡੂੰਘੀ ਗਾਰ, ਸਤਿਗੁਰ ਪੂਰਾ ਵੇਖ ਵਖਾਈਆ। ਗੁਰ ਗੁਰ ਕਰੇ ਸਚ ਪਿਆਰ, ਹਰਿਜਨ ਵੇਖੇ ਥਾਉਂ ਥਾਈਆ। ਨਾਤਾ ਤੋੜ ਨੌਂ ਦਵਾਰ, ਜਗਤ ਵਾਸਨਾ ਦਏ ਮੁਕਾਈਆ। ਏਕਾ ਬਖ਼ਸ਼ ਚਰਨ ਪਿਆਰ, ਚਰਨ ਚਰਨੋਦਕ ਦਏ ਪਿਆਈਆ। ਸੁਖਮਨ ਕਰੇ ਆਰ ਪਾਰ, ਟੇਢੀ ਬੰਕ ਆਪ ਸੁਹਾਈਆ। ਈੜਾ ਪਿੰਗਲ ਕਰ ਖ਼ਵਾਰ, ਆਪਣੇ ਮਾਰਗ ਆਪੇ ਲਾਈਆ। ਜੋਤ ਨਿਰੰਜਣ ਕਰ ਉਜਿਆਰ, ਘਰ ਘਰ ਵਿਚ ਕਰੇ ਰੁਸ਼ਨਾਈਆ। ਸ਼ਬਦ ਸੁਣਾਏ ਸੱਚੀ ਧੁਨਕਾਰ, ਅਨਹਦ ਸਾਚੀ ਸੇਵ ਕਮਾਈਆ। ਪੰਚਮ ਸਖ਼ੀਆਂ ਮੰਗਲਚਾਰ, ਦਿਵਸ ਰੈਣ ਨਾ ਕੋਈ ਵਖਾਈਆ। ਘਰ ਮੰਦਰ ਸੋਹੇ ਬੰਕ ਦਵਾਰ, ਵੱਜਦੀ ਰਹੇ ਵਧਾਈਆ। ਦੂਈ ਦਵੈਤੀ ਪਰਦਾ ਦੇਵੇ ਪਾੜ, ਬਜਰ ਕਪਾਟੀ ਆਪ ਤੁੜਾਈਆ। ਸਾਚੀ ਹਾਟੀ ਵਣਜ ਵਾਪਾਰ, ਆਤਮ ਸੇਜਾ ਵੇਖ ਵਖਾਈਆ। ਦਸਮ ਦਵਾਰੀ ਚਿੱਟੀ ਧਾਰ, ਏਕਾ ਆਪ ਲਏ ਪਰਗਟਾਈਆ। ਬ੍ਰਹਮ ਬ੍ਰਹਮ ਬ੍ਰਹਮ ਕਰ ਪਸਾਰ, ਸੂਰਜ ਚੰਨ ਮੁਖ ਸ਼ਰਮਾਈਆ। ਸੁਰਤੀ ਸੁਰਤ ਕਰੇ ਪਿਆਰ, ਸਤਿਗੁਰ ਸੱਚਾ ਸ਼ਹਿਨਸ਼ਾਹੀਆ। ਅਕਾਲ ਮੂਰਤ ਦਏ ਅਧਾਰ, ਜੀਵ ਮੂਰਤ ਵੇਖ ਵਖਾਈਆ। ਈਸ਼ ਜੀਵ ਇਕ ਅਧਾਰ, ਜਗਤ ਜਗਦੀਸ਼ ਵਡ ਵਡਿਆਈਆ। ਗੁਰਮੁਖ ਬਣੇ ਸੋਭਾਵੰਤੀ ਨਾਰ, ਘਰ ਮਿਲਿਆ ਮੇਲ ਪ੍ਰੀਤਮ ਪੀਆ ਸੱਚਾ ਮਾਹੀਆ। ਸਤਿ ਸਤਿ ਕਰਾਏ ਸਚ ਸ਼ੰਗਾਰ, ਨੇਤਰ ਕਜਲਾ ਨਾਮ ਪਾਈਆ। ਬਸਤਰ ਭੂਸ਼ਨ ਕਰ ਤਿਆਰ, ਸ਼ਬਦੀ ਚੋਲੀ ਆਪ ਰੰਗਾਈਆ। ਅਗੰਮੀ ਡੋਲੀ ਕਰ ਤਿਆਰ, ਗੁਰਮੁਖ ਸਾਚੇ ਵਿਚ ਬਹਾਈਆ। ਦਸਮ ਦਆਰੀਉਂ ਕੱਢੇ ਬਾਹਰ, ਧੂਆਂਧਾਰ ਰਹਿਣ ਨਾ ਪਾਈਆ। ਸੁੰਨ ਅਗੰਮੀ ਆਰ ਪਾਰ, ਸਤਿਗੁਰ ਪੂਰਾ ਆਪਣੀ ਗੋਦ ਉਠਾਈਆ। ਥਿਰ ਘਰ ਸਾਚਾ ਖੋਲ੍ਹ ਕਿਵਾੜ, ਆਪਣਾ ਮੰਦਰ ਦਏ ਵਖਾਈਆ। ਚੌਥੇ ਪੌੜੇ ਆਪੇ ਚਾੜ੍ਹ, ਚੌਥੇ ਪਦ ਰਿਹਾ ਸਮਾਈਆ। ਤਤਵ ਤਤ ਨਾ ਕੋਈ ਵਿਚਾਰ, ਰੂਪ ਰੰਗ ਰੇਖ ਨਾ ਕੋਈ ਵਖਾਈਆ। ਸਾਚੇ ਸੰਤ ਕਰ ਪਿਆਰ, ਸਤਿ ਸਤਿਵਾਦੀ ਸਚਖੰਡ ਦਵਾਰਾ ਆਪ ਖੁਲ੍ਹਾਈਆ। ਅਲੱਖ ਅਲੱਖਨਾ ਬੋਲ ਜੈਕਾਰ, ਆਪਣਾ ਨਾਅਰਾ ਦਏ ਸੁਣਾਈਆ। ਸੋਹੰ ਰੂਪ ਆਪ ਨਿਰੰਕਾਰ, ਨਿਰਗੁਣ ਮੇਲਾ ਏਕਾ ਥਾਈਂਆ। ਸਚਖੰਡ ਦਵਾਰਿਉਂ ਕੱਢੇ ਬਾਹਰ, ਆਪਣੀ ਉਂਗਲ ਆਪੇ ਲਾਈਆ। ਅਗੰਮ ਅਥਾਹ ਕਰੇ ਖੇਲ ਨਿਆਰ, ਸਾਚਾ ਧਾਮ ਆਪ ਸੁਹਾਈਆ। ਧਾਮ ਅਵੱਲੜਾ ਏਕੰਕਾਰ, ਸਾਚੇ ਤਖ਼ਤ ਬੈਠਾ ਆਸਣ ਲਾਈਆ। ਪੰਚਮ ਮੁਖ ਸੀਸ ਤਾਜ ਦਸਤਾਰ, ਸ਼ਾਹ ਪਾਤਸ਼ਾਹ ਆਪ ਸੁਹਾਈਆ। ਸੰਤ ਕੰਤ ਭਗਵੰਤ ਚਰਨ ਕਵਲ ਕਰੇ ਪਨਹਾਰ, ਸਵਛ ਸਰੂਪ ਅਨਰੰਗ ਰੂਪ ਆਪਣਾ ਦਰਸ ਦਿਖਾਈਆ। ਮਹਾਂਕਾਲ ਨਾ ਦਿਸੇ ਚਾਰੇ ਕੂਟ, ਬੈਠਾ ਮੁਖ ਸ਼ਰਮਾਈਆ। ਜਿਸ ਜਨ ਉਪਰ ਸਾਹਿਬ ਸਤਿਗੁਰ ਸੱਚਾ ਜਾਏ ਤੁਠ, ਜੁਗ ਜੁਗ ਵਿਛੜੇ ਆਪਣਾ ਮੇਲ ਮਿਲਾਈਆ। ਕਲਜੁਗ ਅੰਤਮ ਨੌਂ ਖੰਡ ਪ੍ਰਿਥਮੀ ਪੈਣੀ ਲੁੱਟ, ਨਾ ਸਕੇ ਕੋਈ ਬਚਾਈਆ। ਮਨਮੁਖਾਂ ਭਾਗ ਗਿਆ ਨਿਖੁਟ, ਪੰਖੀ ਪੰਛੀ ਤਰਵਰ ਸਰਵਰ ਰਹੇ ਡੁਲਾਈਆ। ਕਿਸੇ ਨਾ ਪੀਆ ਅੰਮ੍ਰਿਤ ਘੁੱਟ, ਅਠਸਠ ਤੀਰਥ ਰਹੇ ਕੁਰਲਾਈਆ। ਸਾਚੇ ਮੰਦਰ ਨਾ ਚੜ੍ਹਿਆ ਕੋਈ ਚੋਟ, ਮੰਦਰ ਮਸਜਿਦ ਮਠ ਸ਼ਿਵਦਵਾਲੇ ਮੁਲਾ ਸ਼ੇਖ਼ ਪੀਰ ਪੰਡਤ ਪਾਂਧੇ ਰਹੇ ਟੱਲ ਖੜਕਾਈਆ। ਗੋਬਿੰਦ ਸੂਰਾ ਜ਼ਾਹਿਰ ਜ਼ਹੂਰਾ ਸ਼ਬਦ ਨਿਰਾਲਾ ਮਾਰੇ ਤੀਰ, ਏਕਾ ਚਿਲਾ ਹੱਥ ਉਠਾਈਆ। ਤੀਰ ਕਮਾਨਾ ਤੋੜ ਜੰਜੀਰ, ਪੀਰਨ ਪੀਰ ਸ਼ਾਹ ਫਕੀਰ ਵੇਖੇ ਥਾਉਂ ਥਾਈਂਆ। ਗੁਰਮੁਖਾਂ ਬਖ਼ਸ਼ੇ ਅੰਮ੍ਰਿਤ ਆਤਮ ਠਾਂਡਾ ਸੀਰ, ਜੋ ਜਨ ਅੰਤਰ ਆਤਮ ਇਕ ਲਿਵ ਲਾਈਆ। ਬੀਸ ਇਕੀਸਾ ਲਏ ਫੜ ਸਿਰ ਆਪਣਾ ਹੱਥ ਟਿਕਾਈਆ। ਲਾੜੀ ਮੌਤ ਘਰ ਘਰ ਜਾ ਜਾ ਲਾਹੇ ਚੀਰ, ਸ੍ਰਿਸ਼ਟ ਸਬਾਈ ਨਗਨ ਫਿਰਾਈਆ। ਨਾਰੀ ਪੁਰਖ ਕੋਈ ਨਾ ਵੰਡੇ ਕਿਸੇ ਦੀ ਪੀੜ, ਦਰ ਦਰ ਘਰ ਘਰ ਕੂਕਣ ਦੇਣ ਦੁਹਾਈਆ। ਰਾਏ ਧਰਮ ਹੱਥ ਫੜ ਜ਼ੰਜ਼ੀਰ, ਦੂਰ ਦੁਰਾਡਾ ਰਾਹ ਤੱਕੇ ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਵੇਖੇ ਝੂਠੀ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਵਿਸ਼ਨ ਸ਼ਿਵ ਲਏ ਫੜ, ਸੋਇਆ ਕੋਇ ਰਹਿਣ ਨਾ ਪਾਈਆ। ਬ੍ਰਹਮਾ ਵਿਸ਼ਨ ਸ਼ਿਵ ਹਰਿ ਸਾਚੇ ਫੜਨਾ, ਕਲਜੁਗ ਵੇਲਾ ਅੰਤਮ ਆਇਆ। ਆਪਣੇ ਪੌੜੇ ਆਪੇ ਚੜ੍ਹਨਾ, ਚੜ੍ਹਨਹਾਰ ਦਿਸ ਨਾ ਆਇਆ। ਚੌਦਾਂ ਲੋਕ ਤ੍ਰੈਭਵਨ ਅਵਣ ਗਵਣ ਨੌਂ ਸੱਤ ਸ਼ਾਹ ਸੁਲਤਾਨ ਕਿਸੇ ਨਾ ਅੜਨਾ, ਜੋ ਘੜਿਆ ਭੰਨ ਵਖਾਈਆ। ਕਲਜੁਗ ਫਲ ਅੰਤਮ ਝੜਨਾ, ਕਲਜੁਗ ਅੰਧੇਰ ਰਿਹਾ ਝੁਲਾਈਆ। ਮਾਇਆ ਮਮਤਾ ਹਉਮੇ ਹੰਗਤਾ ਸ਼ੌਹ ਦਰਯਾਏ ਹੜਨਾ, ਸਾਚਾ ਹੜ ਇਕ ਵਖਾਈਆ। ਤ੍ਰੈਗੁਣ ਮਾਇਆ ਤੇਰੀ ਅਗਨੀ ਪੰਜ ਤਤ ਜੀਵ ਜੰਤ ਸੜਨਾ, ਸਾਂਤਕ ਸਤਿ ਨਾ ਕੋਈ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਬ੍ਰਹਮਾ ਵਿਸ਼ਨ ਸ਼ਿਵ ਆਪ ਉਠਾਈਆ। ਬ੍ਰਹਮੇ ਵਿਸ਼ਨ ਸ਼ਿਵ ਉਠਨਾ ਜਾਗ, ਹਰਿ ਸਾਚਾ  ਸਚ ਸੁਣਾਇੰਦਾ। ਲੱਖ ਚੁਰਾਸੀ ਹੋਈ ਕਾਗ, ਹੰਸ ਰੂਪ ਨਾ ਕੋਈ ਵਟਾਇੰਦਾ। ਸਾਧ ਸੰਤਾਂ ਲੱਗਾ ਦਾਗ, ਦੁਰਮਤ ਮੈਲ ਨਾ ਕੋਈ ਧੁਆਇੰਦਾ। ਦੀਪਕ ਜੋਤ ਨਾ ਜਗੇ ਕੋਈ ਚਿਰਾਗ, ਘੁਪ ਅੰਧੇਰਾ ਛਾਇੰਦਾ। ਮਾਇਆ ਡਸਨੀ ਡੱਸੇ ਨਾਗ, ਗੁਰ ਪੀਰ ਨਾ ਕੋਈ ਮਨਾਇੰਦਾ। ਨਾ ਕੋਈ ਸੱਜਣ ਨਾ ਕੋਈ ਸਾਕ, ਭੈਣ ਭਾਈ ਨਾ ਕੋਈ ਅਖਵਾਇੰਦਾ। ਧੀਆਂ ਭੈਣਾਂ ਰਹੇ ਤਾਕ, ਗੁਰ ਦਰ ਮੰਦਰ ਮਸਜਿਦ ਸਰਬ ਕੁਰਲਾਇੰਦਾ। ਅਠਸਠ ਤੀਰਥ ਰਿਹਾ ਨਾ ਪਾਕ, ਨਾਰੀ ਪੁਰਸ਼ ਨੰਗਾਂ ਤਾਰੀਆਂ ਲਾਇੰਦਾ। ਗ਼ਰੀਬ ਨਿਮਾਣੇ ਰੁਲੇ ਖ਼ਾਕ, ਫੜ ਬਾਂਹੋ ਗਲੇ ਨਾ ਕੋਈ ਲਗਾਇੰਦਾ। ਪਰਗਟ ਹੋਏ ਪਾਰਬ੍ਰਹਮ ਅਬਿਨਾਸ਼ੀ ਕਰਤਾ ਗੋਬਿੰਦ ਤੇਰਾ ਪੂਰਾ ਕਰੇ ਭਵਿਖਤ ਵਾਕ, ਲਿਖਿਆ ਲੇਖ ਨਾ ਕੋਈ ਮਿਟਾਇੰਦਾ। ਕਿਸੇ ਹੱਥ ਨਾ ਆਏ ਵਰਨ ਜ਼ਾਤ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਉਚੇ ਟਿੱਲੇ ਚੜ੍ਹ ਚੜ੍ਹ ਸਰਬ ਕੁਰਲਾਇੰਦਾ। ਗੰਗਾ ਗੋਦਾਵਰੀ ਜਮਨਾ ਸੁਰਸਤੀ ਚਰਨ ਧੂੜ ਮੰਗੇ ਖ਼ਾਕ, ਪੁਰਖ ਅਬਿਨਾਸ਼ੀ ਏਕਾ ਧੂੜ ਨਾ ਮਸਤਕ ਲਾਇੰਦਾ। ਤ੍ਰੈਗੁਣ ਅਗਨੀ ਲੱਗੀ ਆਗ, ਮਿਲੇ ਮਜਨ ਨਾ ਸਾਚਾ ਮਾਘ, ਆਤਮ ਉਪਜੇ ਨਾ ਇਕ ਵੈਰਾਗ, ਮਨ ਬਾਂਧ ਨਾ ਕੋਈ ਵਖਾਇੰਦਾ। ਗੁਰਮੁਖ ਵਿਰਲੇ ਮੇਲਾ ਹਰਿ ਹਰਿ ਕੰਤ ਸੁਹਾਗ, ਦਿਵਸ ਰੈਣ ਦੀਆ ਬਾਤੀ ਇਕ ਜਗਾਏ ਚਰਾਗ, ਆਪਣਾ ਮੰਦਰ ਸੋਭਾਵੰਤ ਆਪ ਸੁਹਾਏ ਸਾਚਾ ਕੰਤ, ਲੇਖਾ ਜਾਣੇ ਜੁਗ ਜੁਗ ਸੰਤ, ਭਗਤ ਭਗਵੰਤ ਆਪਣੇ ਲੇਖੇ ਪਾਇੰਦਾ।