੯ ਭਾਦਰੋਂ ੨੦੧੭ ਬਿਕ੍ਰਮੀ ਸੌਦਾਗਰ ਸਿੰਘ ਦੇ ਗ੍ਰਹਿ ਨਾਥੇਵਾਲ ਜ਼ਿਲਾ ਫਿਰੋਜ਼ ਪੁਰ
ਸੋ ਪੁਰਖ ਨਿਰੰਜਣ ਸਤਿ ਸਤਿਵਾਦ, ਹਰਿ ਹਰਿ ਸਾਚਾ ਤਖ਼ਤ ਸੁਹਾਇੰਦਾ। ਹਰਿ ਪੁਰਖ ਨਿਰੰਜਣ ਆਦਿ ਆਦਿ, ਅਨਭਵ ਪਰਕਾਸ਼ ਕਰਾਇੰਦਾ। ਏਕੰਕਾਰਾ ਜੁਗਾ ਜੁਗਾਦਿ, ਆਪਣੀ ਵੰਡ ਵੰਡਾਇੰਦਾ। ਆਦਿ ਨਿਰੰਜਣ ਆਪਣੀ ਵਸਤ ਆਪੇ ਲਾਧ, ਆਪਣੇ ਘਰ ਟਿਕਾਇੰਦਾ। ਸ੍ਰੀ ਭਗਵਾਨ ਮਾਧਵ ਮਾਧ, ਰੂਪ ਰੰਗ ਨਾ ਕੋਇ ਵਖਾਇੰਦਾ। ਅਬਿਨਾਸ਼ੀ ਕਰਤਾ ਦੇਵਣਹਾਰਾ ਸਾਚੀ ਦਾਦ, ਸਾਚੀ ਵੰਡਨ ਵੰਡ ਵੰਡਾਇੰਦਾ। ਪਾਰਬ੍ਰਹਮ ਆਪਣਾ ਗੁਣ ਆਪੇ ਰਿਹਾ ਅਰਾਧ, ਅਵਗੁਣ ਕੋਇ ਨਾ ਵੇਖ ਵਖਾਇੰਦਾ। ਲੇਖਾ ਜਾਣੇ ਬ੍ਰਹਮ ਬ੍ਰਹਿਮਾਦਿ, ਆਪਣੀ ਕਲ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਤਖ਼ਤ ਆਪ ਸੁਹਾਇੰਦਾ। ਤਖ਼ਤ ਨਿਵਾਸੀ ਸ਼ਾਹ ਸੁਲਤਾਨਾ, ਸ਼ਹਿਨਸ਼ਾਹ ਵੱਡੀ ਵਡਿਆਈਆ। ਜੋਤੀ ਨੂਰ ਸ੍ਰੀ ਭਗਵਾਨਾ, ਅਨਭਵ ਪਰਕਾਸ਼ ਕਰਾਈਆ। ਵਸਣਹਾਰਾ ਸਚ ਮਕਾਨਾ, ਸਚਖੰਡ ਬੈਠਾ ਜੋਤ ਜਗਾਈਆ। ਥਿਰ ਘਰ ਖੋਲ੍ਹੇ ਇਕ ਦੁਕਾਨਾ, ਘਰ ਘਰ ਵਿਚ ਆਪ ਟਿਕਾਈਆ। ਆਪੇ ਮਰਦ ਆਪ ਮਰਦਾਨਾ, ਰੂਪ ਅਨੂਪ ਆਪ ਦਰਸਾਈਆ। ਆਪੇ ਰਾਜ ਆਪ ਰਾਜਾਨਾ, ਆਪੇ ਰੱਯਤ ਰੂਪ ਵਟਾਈਆ। ਆਪੇ ਹੁਕਮੀ ਹੁਕਮ ਦੇਵੇ ਧੁਰ ਫ਼ਰਮਾਣਾ, ਧੁਰ ਫ਼ਰਮਾਣਾ ਆਪ ਸੁਣਾਈਆ। ਆਪੇ ਸਤਿ ਸਰੂਪੀ ਬੰਨ੍ਹੇ ਗਾਨਾ, ਸਤਿ ਸਤਿਵਾਦੀ ਸਾਚਾ ਮਾਹੀਆ। ਆਪੇ ਰਾਗ ਗਾਏ ਧੁਨ ਤਰਾਨਾ, ਆਪਣਾ ਨਾਦ ਆਪ ਵਜਾਈਆ। ਆਪੇ ਹੋਏ ਹਰਿ ਪਰਧਾਨਾ, ਆਪਣੇ ਭਾਣੇ ਆਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਤਖ਼ਤ ਨਿਵਾਸੀ, ਇਕ ਇਕੱਲਾ ਪੁਰਖ ਅਬਿਨਾਸ਼ੀ, ਆਸਣ ਸਿੰਘਾਸਣ ਆਪ ਸੁਹਾਈਆ। ਆਸਣ ਸਿੰਘਾਸਣ ਸੋਭਾਵੰਤ, ਪੁਰਖ ਅਬਿਨਾਸ਼ੀ ਆਪ ਸੁਹਾਇੰਦਾ। ਨਿਰਗੁਣ ਨਰਾਇਣ ਹਰਿ ਹਰਿ ਕੰਤ, ਹਰਿ ਹਰਿ ਆਪਣੀ ਜੋਤ ਜਗਾਇੰਦਾ। ਪਤਿ ਪਰਮੇਸ਼ਵਰ ਪੂਰਨ ਜੋਤ ਏਕਾ ਰੰਗ ਰੰਗਾਏ ਬਸੰਤ, ਆਪਣੀ ਰੰਗਣ ਆਪ ਚੜ੍ਹਾਇੰਦਾ। ਸਾਚੇ ਧਾਮ ਮਹਿਮਾ ਅਗਣਤ, ਲੇਖਾ ਲਿਖ ਨਾ ਕੋਇ ਵਖਾਇੰਦਾ। ਨਾ ਕੋਈ ਸਾਧ ਨਾ ਕੋਈ ਸੰਤ, ਗੁਰ ਅਵਤਾਰ ਨਾ ਕੋਇ ਬਣਾਇੰਦਾ। ਨਾ ਕੋਈ ਜੀਵ ਨਾ ਕੋਈ ਜੰਤ, ਈਸ਼ ਜੀਵ ਨਾ ਵੰਡ ਵੰਡਾਇੰਦਾ। ਆਪੇ ਆਦਿ ਆਪੇ ਅੰਤ, ਆਪ ਆਪਣਾ ਧਾਮ ਸੁਹਾਇੰਦਾ। ਆਪੇ ਹੋਏ ਹਰਿ ਬੇਅੰਤ, ਆਪਣੀ ਮਹਿਮਾ ਆਪਣੇ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਆਪ ਸੁਹਾਇੰਦਾ। ਸਚ ਸਿੰਘਾਸਣ ਅਨਭਵ ਪਰਕਾਸ਼, ਸ਼ਾਹੋ ਭੂਪ ਸਤਿਗੁਰ ਸੱਚਾ ਆਸਣ ਲਾਈਆ। ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਰਿਹਾ ਸਮਾਈਆ। ਅਗੰਮ ਅਗੰਮੜਾ ਆਪੇ ਤੁਠ, ਆਪ ਆਪਣੀ ਰਚਨ ਰਚਾਈਆ। ਆਪੇ ਚੜ੍ਹਿਆ ਸਾਚੀ ਚੋਟ, ਮਹੱਲ ਅਟੱਲ ਉਚ ਮਨਾਰ ਬੈਠਾ ਸੇਜ ਵਛਾਈਆ। ਆਪ ਉਪਾਏ ਨਿਰਮਲ ਜੋਤ, ਬਿਮਲ ਆਪਣਾ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਪੁਰਖ ਅਬਿਨਾਸ਼ਨ, ਏਕਾ ਏਕ ਸੁਹਾਈਆ । ਏਕਾ ਏਕ ਸੁਹਾਇੰਦਾ, ਘਰ ਸੱਚਾ ਸਚ ਦਰਬਾਰ। ਪੁਰਖ ਅਕਾਲਾ ਆਸਣ ਲਾਇੰਦਾ, ਆਦਿ ਜੁਗਾਦਿ ਏਕੰਕਾਰ। ਅਲੱਖ ਅਗੋਚਰ ਅਗੰਮ ਆਪ ਅਖਵਾਇੰਦਾ, ਮਰੇ ਨਾ ਜੰਮੇ ਵਿਚ ਸੰਸਾਰ। ਸਾਚੇ ਤਖ਼ਤ ਚਰਨ ਟਿਕਾਇੰਦਾ, ਜੋਧਾ ਸੂਰਬੀਰ ਬਲੀ ਬਲਕਾਰ। ਦੀਪਕ ਜੋਤੀ ਇਕ ਜਗਾਇੰਦਾ, ਆਦਿ ਜੁਗਾਦਿ ਰਹੇ ਉਜਿਆਰ। ਸਾਚਾ ਮੰਦਰ ਆਪ ਸੁਹਾਇੰਦਾ, ਸੋਭਾਵੰਤ ਪੁਰਖ ਕਰਤਾਰ। ਆਪਣਾ ਬਲ ਆਪ ਧਰਾਇੰਦਾ, ਮੰਗੇ ਭਿਖ ਨਾ ਕਿਸੇ ਦਵਾਰ। ਆਪਣਾ ਸ਼ਾਹ ਆਪ ਹੋ ਜਾਇੰਦਾ, ਸ਼ਹਿਨਸ਼ਾਹ ਸੱਚੀ ਸਰਕਾਰ। ਆਪਣੀ ਸੇਵਾ ਆਪ ਕਰਾਇੰਦਾ, ਘਾੜਨ ਘੜੇ ਅਪਰ ਅਪਾਰ। ਸੋ ਪੁਰਖ ਨਿਰੰਜਣ ਸਚ ਸੁਨਿਆਰਾ ਆਪਣਾ ਨਾਉਂ ਧਰਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਇੰਦਾ। ਸਚ ਸੁਨਿਆਰ ਸਚ ਕੁਠਾਲੀ, ਸਾਚੀ ਵਸਤ ਵਿਚ ਟਿਕਾਈਆ। ਲੇਖਾ ਜਾਣੇ ਜੋਤ ਅਕਾਲੀ, ਅਕਲ ਕਲ ਬੇਪਰਵਾਹੀਆ। ਆਪਣੀ ਦਾਤ ਆਪ ਸੰਭਾਲੀ, ਆਪਣੇ ਹੱਥ ਆਪ ਰਖਾਈਆ। ਆਪਣੀ ਚਲੇ ਚਾਲ ਨਿਰਾਲੀ, ਪਾਰਬ੍ਰਹਮ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸੱਚਾ ਸ਼ਾਹ ਆਪ ਅਖਵਾਈਆ। ਸੱਚਾ ਸ਼ਾਹੋ ਹਰਿ ਮਿਹਰਵਾਨ, ਮਹਿਮਾ ਅਗਣਤ ਗਣੀ ਨਾ ਜਾਈਆ। ਸਚਖੰਡ ਦਵਾਰਾ ਖੋਲ੍ਹ ਦੁਕਾਨ, ਏਕਾ ਵਸਤ ਵਿਚ ਰਖਾਈਆ। ਬਣ ਸੁਨਿਆਰ ਸ੍ਰੀ ਭਗਵਾਨ, ਸਾਚਾ ਕੰਚਨ ਹੱਥ ਉਠਾਈਆ। ਰੂਪ ਰੰਗ ਨਾ ਕੋਇ ਨਿਸ਼ਾਨ, ਆਕਾਰ ਨਾ ਕੋਇ ਵਖਾਈਆ। ਆਪੇ ਘੜੇ ਕਰ ਧਿਆਨ, ਆਪੇ ਵੇਖੇ ਨੈਣ ਉਠਾਈਆ। ਆਪਣਾ ਲਹਿਣਾ ਆਪੇ ਜਾਣੇ ਜਾਣੀ ਜਾਣ, ਜਾਨਣਹਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਜ ਰਾਜਾਨ ਇਕ ਅਖਵਾਈਆ। ਰਾਜ ਰਾਜਾਨਾ ਹਰਿ ਨਿਰੰਕਾਰਾ, ਭੇਵ ਅਭੇਦ ਛਪਾਇੰਦਾ। ਸਚਖੰਡ ਵਸੇ ਸਚ ਦਵਾਰਾ, ਦਰਗਹਿ ਸਾਚੀ ਧਾਮ ਸੁਹਾਇੰਦਾ। ਅਕਾਲ ਮੂਰਤ ਹੋ ਉਜਿਆਰਾ, ਜੂਨੀ ਰਹਿਤ ਡਗਮਗਾਇੰਦਾ। ਅਨਭਵ ਪਰਕਾਸ਼ ਅਪਰ ਅਪਾਰਾ, ਅਪਰ ਅਪਰੰਪਰ ਆਪ ਕਰਾਇੰਦਾ। ਸਾਚਾ ਸੀਸ ਜਗਦੀਸ ਆਪ ਆਪਣਾ ਕਰ ਪਿਆਰਾ, ਆਪੇ ਵੇਖ ਵਖਾਇੰਦਾ। ਸਤਿ ਸਰੂਪੀ ਬੰਨ੍ਹੇ ਦਸਤਾਰਾ, ਸਾਚਾ ਸਗਨ ਮਨਾਇੰਦਾ। ਨਿਰਗੁਣ ਦਰ ਨਿਰਗੁਣ ਭਿਖਾਰਾ, ਨਿਰਗੁਣ ਸੇਵਕ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਆਪ ਸੁਹਾਇੰਦਾ। ਗ੍ਰਹਿ ਮੰਦਰ ਹਰਿ ਸੁਹਾਇਆ, ਨਿਰਗੁਣ ਜੋਤ ਕਰ ਉਜਿਆਰ। ਤਖਤ ਨਿਵਾਸੀ ਸਾਚੇ ਤਖ਼ਤ ਡੇਰਾ ਲਾਇਆ, ਆਪ ਆਪਣੀ ਕਿਰਪਾ ਧਾਰ। ਆਪ ਆਪਣਾ ਸੀਸ ਸੁਹਾਇਆ, ਸਿਰ ਰੱਖ ਸੱਚੀ ਦਸਤਾਰ। ਸਾਚਾ ਬਸਤਰ ਇਕ ਵਖਾਇਆ, ਨੂਰ ਨੁਰਾਨੀ ਨੂਰ ਪਿਆਰ। ਨੂਰੋ ਨੂਰ ਵੇਖ ਵਖਾਇਆ, ਜੋਤੀ ਜੋਤ ਦਏ ਆਧਾਰ। ਜੋਤੀ ਜਾਤਾ ਆਪ ਅਖਵਾਇਆ, ਇਕ ਇਕੱਲਾ ਏਕੰਕਾਰ। ਆਪਣਾ ਸਾਥ ਆਪ ਨਿਭਾਇਆ, ਸਾਚੇ ਮੰਦਰ ਖੇਲ ਅਪਾਰ। ਸਾਚਾ ਤਾਜ ਹੱਥ ਉਠਾਇਆ, ਨਿਰਗੁਣ ਨਿਰਗੁਣ ਪਾਵੇ ਸਾਰ । ਆਪਣੇ ਮਸਤਕ ਆਪ ਛੁਹਾਇਆ, ਆਪੇ ਬਣਿਆ ਸੇਵਾਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਖ਼ਤ ਨਿਵਾਸਾ ਪੁਰਖ ਅਬਿਨਾਸ਼ਾ, ਖੇਲੇ ਖੇਲ ਪਰਵਰਦਿਗਾਰ। ਸੀਸ ਤਾਜ ਸੁਹਾਇੰਦਾ, ਸਚਖੰਡ ਵੱਜੇ ਵਧਾਈਆ। ਆਦਿ ਪੁਰਖ ਆਪਣੀ ਰਚਨ ਰਚਾਇੰਦਾ, ਜੁਗਾਦਿ ਰੂਪ ਨਾ ਕੋਇ ਦਰਸਾਈਆ। ਸਤਿ ਨਾਮ ਨਾ ਕੋਇ ਉਪਾਇੰਦਾ, ਸ਼ਬਦ ਨਾਦ ਨਾ ਕੋਇ ਵਜਾਈਆ। ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ, ਗੀਤ ਗੋਬਿੰਦ ਨਾ ਕੋਇ ਅਲਾਈਆ। ਤਾਲ ਤਲਵਾੜਾ ਨਾ ਕੋਇ ਵਜਾਇੰਦਾ, ਭਰ ਪਿਆਲਾ ਜਾਮ ਨਾ ਕੋਇ ਪਿਆਈਆ। ਅਪੱਛਰਾਂ ਨਾਚ ਨਾ ਕੋਇ ਨਚਾਇੰਦਾ, ਰੂਪ ਰੰਗ ਨਾ ਕੋਇ ਵਖਾਈਆ। ਦਰ ਦਰਬਾਨ ਨਾ ਕੋਇ ਬਹਾਇੰਦਾ, ਨਿਉਂ ਨਿਉਂ ਸੀਸ ਨਾ ਕੋਇ ਝੁਕਾਈਆ। ਸੀਸ ਚਵਰ ਨਾ ਕੋਇ ਝੁਲਾਇੰਦਾ, ਉਚੀ ਕਰੇ ਨਾ ਕੋਇ ਬਾਂਹੀਆਂ। ਇਕ ਇਕੱਲਾ ਸਾਚੇ ਤਖ਼ਤ ਆਸਣ ਲਾਇੰਦਾ, ਸਤਿਗੁਰ ਸੱਚਾ ਸ਼ਹਿਨਸ਼ਾਹੀਆ। ਸਾਚਾ ਤਾਜ ਸੀਸ ਟਿਕਾਇੰਦਾ, ਨਿਰਗੁਣ ਆਪਣਾ ਆਪ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਘਰ ਸੁਹੰਜਣਾ ਇਕ ਵਡਿਆਈਆ। ਘਰ ਸੁਹੰਜਣਾ ਹਰਿ ਸੁਹਾਇਆ, ਸਾਂਤਕ ਸਤਿ ਸਤਿ ਵਰਤਾਇੰਦਾ। ਆਦਿ ਨਿਰੰਜਣ ਵੇਖ ਵਖਾਇਆ, ਅਨਭਵ ਆਪਣਾ ਰੂਪ ਵਟਾਇੰਦਾ। ਪਰਕਾਸ਼ ਪਰਕਾਸ਼ ਆਪ ਸਮਾਇਆ, ਰੇਖ ਰੰਗ ਨਾ ਕੋਇ ਜਣਾਇੰਦਾ। ਆਦੇਸ਼ ਆਦੇਸ਼ ਆਪਣਾ ਢੋਲਾ ਗਾਇਆ, ਰਾਗ ਨਾਦ ਨਾ ਕੋਇ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤਖ਼ਤ ਏਕਾ ਤਾਜ, ਏਕਾ ਹਰਿ ਗ਼ਰੀਬ ਨਿਵਾਜ਼, ਆਦਿ ਆਦਿ ਆਦਿ ਆਪ ਆਪਣਾ ਸਾਜਣ ਸਾਜ, ਸਾਜਣਹਾਰਾ ਵੇਸ ਵਟਾਇੰਦਾ। ਹਰਿ ਜੂ ਹਰਿ ਹਰਿ ਸਾਜਿਆ, ਹਰਿ ਮੰਦਰ ਖੇਲ ਅਪਾਰ। ਵੇਖੇ ਖੇਲ ਗ਼ਰੀਬ ਨਿਵਾਜ਼ਿਆ, ਗ੍ਰਹਿ ਅੰਦਰ ਹੋ ਉਜਿਆਰ। ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸੀ, ਸੀਸ ਰਖਾਏ ਸਾਚਾ ਤਾਜਿਆ, ਹੁਕਮੀ ਹੁਕਮ ਵਰਤੇ ਵਰਤਾਰ। ਧੁਰ ਫ਼ਰਮਾਣਾ ਮਾਰੇ ਵਾਜਿਆ, ਅਗੰਮ ਅਗੰਮੜਾ ਅਗੰਮੜੀ ਕਾਰ। ਆਪਣੇ ਮੰਡਲ ਆਪੇ ਫਿਰੇ ਭਾਜਿਆ, ਦੂਸਰ ਸੰਗ ਨਾ ਕੋਇ ਪਿਆਰ। ਨਿਰਗੁਣ ਰਚਿਆ ਆਪਣਾ ਕਾਜਿਆ, ਕਰੇ ਖੇਲ ਹਰਿ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕ ਜਗਦੀਸ ਏਕ ਸੀਸ ਏਕਾ ਰਾਜ ਏਕਾ ਕਾਜ ਏਕਾ ਤਾਜ ਹਰਿ ਕਰਤਾਰ। ਹਰਿ ਕਰਤਾਰ ਸੀਸ ਸੁਹਾਇੰਦਾ, ਜਗਤ ਜਗਦੀਸ ਕਰ ਪਿਆਰ। ਆਪਣੀ ਬਣਤ ਆਪ ਬਣਾਇੰਦਾ, ਬਣਾਵਣਹਾਰ ਅਗੰਮ ਅਪਾਰ। ਸਚ ਸੁਨਿਆਰ ਰੂਪ ਵਟਾਇੰਦਾ, ਨਿਰਗੁਣ ਨਿਰਗੁਣ ਕਰ ਪਿਆਰ। ਆਪਣੀ ਕੁਠਾਲੀ ਆਪੇ ਪਾਇੰਦਾ, ਅਗਨੀ ਜੋਤ ਇਛਿਆ ਫੁੰਕਾਰ ਦੇਵੇ ਮਾਰ। ਆਪ ਆਪਣਾ ਆਪੇ ਸੋਧ, ਘਾੜਨ ਘੜੇ ਅਪਰ ਅਪਾਰ। ਚਾਰੇ ਮੁਖ ਕਰੇ ਬੋਧ, ਅਗਾਧ ਬੋਧ ਏਕੰਕਾਰ। ਪੰਚਮ ਮੁਖ ਸੁਣਾਏ ਆਪਣਾ ਸਚ ਸਲੋਕ, ਅੱਖਰ ਵੱਖਰ ਖੇਲ ਨਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਮੁਖ ਆਪ ਸੁਹਾਇਆ, ਆਪਣੀ ਕਿਰਪਾ ਧਾਰ। ਪੰਚਮ ਮੁਖ ਹਰਿ ਹਰਿ ਤਾਜਾ, ਤਾਜਦਾਰ ਆਪ ਅਖਵਾਇੰਦਾ। ਸ਼ਾਹੋ ਭੂਪ ਬਣ ਬਣ ਰਾਜਾ, ਰਯੱਤ ਆਪਣਾ ਵੇਸ ਵਟਾਇੰਦਾ। ਸਚਖੰਡ ਦਵਾਰੇ ਰਚ ਰਚ ਕਾਜਾ, ਸਖ਼ਸੀਅਤ ਆਪਣਾ ਬਲ ਵਖਾਇੰਦਾ। ਆਦਿ ਆਦਿ ਰਚਿਆ ਕਾਜਾ, ਕਰਤਾ ਪੁਰਖ ਆਪਣੀ ਨੱਯਾ ਆਪ ਚਲਾਇੰਦਾ। ਅਗੰਮ ਅਗੰਮੜੀ ਮਾਰੇ ਵਾਜਾ, ਸਾਚਾ ਸੱਯਾ ਹੁਕਮ ਸੁਣਾਇੰਦਾ। ਸ਼ਾਹੋ ਭੂਪ ਬਣ ਨਵਾਬਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾਇੰਦਾ। ਸਾਚਾ ਤਾਜ ਕਰ ਤਿਆਰ, ਸਚਖੰਡ ਦਵਾਰੇ ਮਤਾ ਪਕਾਇੰਦਾ। ਇਕ ਜਗਦੀਸ਼ ਇਕ ਸਰਕਾਰ, ਆਪਣੀ ਵੰਡਣ ਆਪ ਵੰਡਾਇੰਦਾ। ਏਕਾ ਹੁਕਮ ਏਕ ਵਰਤਾਰ, ਹੁਕਮੀ ਹੁਕਮ ਆਪ ਚਲਾਇੰਦਾ। ਏਕਾ ਵਸਤ ਇਕ ਭੰਡਾਰ, ਏਕਾ ਏਕ ਝੋਲੀ ਪਾਇੰਦਾ। ਏਕਾ ਨਾਮ ਇਕ ਜੈਕਾਰ, ਜੈ ਜੈਕਾਰ ਇਕ ਕਰਾਇੰਦਾ। ਏਕਾ ਦਰ ਇਕ ਦਰਬਾਰ, ਏਕਾ ਨਿਉਂ ਨਿਉਂ ਸੀਸ ਝੁਕਾਇੰਦਾ। ਏਕਾ ਖੜਗ ਇਕ ਕਟਾਰ, ਏਕਾ ਖੰਡਾ ਆਪ ਚਮਕਾਇੰਦਾ। ਏਕਾ ਤਰਕਸ਼ ਤੀਰ ਕਮਾਨ, ਏਕਾ ਤੁਰੰਗ ਤੁਫ਼ੰਗ ਹੱਥ ਰਖਾਇੰਦਾ। ਏਕਾ ਬਖ਼ਸ਼ਸ਼ ਕਰੇ ਆਪ ਨਿਰੰਕਾਰ, ਬਖਸ਼ਣਹਾਰਾ ਦਿਸ ਨਾ ਆਇੰਦਾ। ਏਕਾ ਅਕਸ਼ਰ ਕਰ ਤਿਆਰ, ਨਿਸ਼ਅੱਖਰ ਨਾਉਂ ਧਰਾਇੰਦਾ। ਏਕਾ ਵੱਖਰ ਵਸਤ ਅਪਾਰ, ਸ਼ਬਦ ਸ਼ਬਦੀ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਭਾਣੇ ਸਦ ਰਹਾਇੰਦਾ। ਏਕਾ ਤਾਜ ਤਖ਼ਤ ਨਿਵਾਸਾ, ਰਾਜ ਰਾਜਾਨਾਂ ਇਕ ਅਖਵਾਈਆ। ਏਕਾ ਭੂਪ ਪੁਰਖ ਅਬਿਨਾਸ਼ਾ, ਤਾਗਾ ਸੂਤਾ ਤਾਣਾ ਪੇਟਾ ਏਕਾ ਪਾਈਆ। ਏਕਾ ਪੂਰਨ ਪੁਰਖ ਪੂਰੀ ਕਰੇ ਆਸਾ, ਪੂਰਨ ਪਰਮੇਸ਼ਵਰ ਇਕ ਅਖਵਾਈਆ। ਏਕਾ ਖੇਲੇ ਖੇਲ ਤਮਾਸ਼ਾ, ਏਕਾ ਬੈਠਾ ਮੁਖ ਛੁਪਾਈਆ। ਏਕਾ ਮੰਡਲ ਪਾਏ ਰਾਸਾ, ਏਕਾ ਜੋਤੀ ਜੋਤ ਰੁਸ਼ਨਾਈਆ। ਏਕਾ ਸਾਚੇ ਘਰ ਕਰੇ ਨਿਵਾਸਾ, ਨਿਰਗੁਣ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਖ਼ਤ ਸੁਹੰਦਾ ਸਾਚੇ ਥਾਨ ਦਏ ਵਡਿਆਈਆ। ਸਾਚੇ ਥਾਨ ਸੁਹਾਇਆ ਤਾਜ, ਪੁਰਖ ਅਬਿਨਾਸ਼ੀ ਵਡ ਵਡਿਆਈਆ। ਆਪੇ ਗੁਰੂ ਗ਼ਰੀਬ ਨਿਵਾਜ਼, ਗੋਬਿੰਦ ਆਪਣੇ ਹੱਥ ਰੱਖੇ ਵਡਿਆਈਆ। ਧੁਰ ਦਰਗਾਹੀ ਸਚ ਮਲਾਹੀ ਸ਼ਬਦ ਸਰੂਪੀ ਏਕਾ ਕਾਜ, ਅਨ ਰੰਗ ਰੂਪੀ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਘਾੜਨ ਘੜ, ਨਿਰਗੁਣ ਨਿਰਗੁਣ ਲਏ ਮਨਾਈਆ। ਨਿਰਗੁਣ ਘਾੜਨ ਘੜਿਆ ਅਪਾਰ, ਰੂਪ ਰੇਖ ਨਾ ਕੋਇ ਜਣਾਇਆ। ਸਚ ਸਿੰਘਾਸਣ ਬੈਠ ਸੱਚੀ ਸਰਕਾਰ, ਆਪਣਾ ਹੁਕਮ ਆਪ ਸੁਣਾਇਆ। ਏਕਾ ਹੁਕਮ ਵਰਤੇ ਵਰਤਾਰ, ਹੁਕਮੀ ਹੁਕਮ ਖੇਲ ਖਿਲਾਇਆ। ਏਕਾ ਸੁਤ ਉਪਜੇ ਦੁਲਾਰ, ਸ਼ਬਦ ਸਪੂਤਾ ਨਾਉਂ ਰਖਾਇਆ। ਦਰ ਦਵਾਰ ਬਣੇ ਦਰਬਾਨ, ਦਰ ਦਰਵੇਸ਼ ਦਏ ਸਲਾਹਿਆ। ਆਦਿ ਜੁਗਾਦਿ ਮੰਨੇ ਆਣ, ਨਿਉਂ ਨਿਉਂ ਜੁਗ ਜੁਗ ਸੀਸ ਝੁਕਾਇਆ। ਸੁਣੇ ਸੁਣਾਏ ਏਕਾ ਕਾਨ, ਨਾਦ ਅਨਾਦੀ ਨਾਦ ਵਜਾਇਆ। ਪਿਤਾ ਪੂਤ ਮੇਲਾ ਸ੍ਰੀ ਭਗਵਾਨ, ਸਾਚਾ ਦੂਤ ਇਕ ਦੌੜਾਇਆ। ਆਪ ਉਪਾਏ ਆਪਣਾ ਇਕ ਨਿਸ਼ਾਨ, ਦਰ ਘਰ ਸਾਚੇ ਆਪ ਝੁਲਾਇਆ। ਏਕਾ ਬਖ਼ਸ਼ੇ ਚਰਨ ਧਿਆਨ, ਧੁਰ ਦੀਬਾਣ ਬਾਣ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਬਲਕਾਰ ਧੁਰ ਦਰਬਾਰਾ ਆਪ ਸਮਝਾਇਆ। ਸ਼ਬਦ ਬਲਕਾਰੀ ਕਰ ਧਿਆਨ, ਪ੍ਰਭ ਅੱਗੇ ਸੀਸ ਝੁਕਾਈਆ। ਤੇਰਾ ਹੁਕਮ ਸੱਚਾ ਫ਼ਰਮਾਣ, ਹਉਂ ਸੇਵਕ ਸੇਵ ਕਮਾਈਆ। ਤੇਰਾ ਮੰਦਰ ਮੇਰਾ ਮਕਾਨ, ਤੇਰਾ ਮਕਾਨ ਮੇਰੀ ਪਾਤਸ਼ਾਹੀਆ। ਤੇਰਾ ਦਰ ਹਉਂ ਦਰਬਾਨ, ਦਰ ਦਰਵੇਸ਼ ਸੋਭਾ ਪਾਈਆ। ਤੂੰ ਸ਼ਾਹੋ ਮੇਰਾ ਰਾਜਾਨ, ਹਉਂ ਰੱਯਤ ਰੂਪ ਵਟਾਈਆ। ਤੂੰ ਸਤਿਗੁਰ ਸੱਚਾ ਕਾਹਨ, ਹਉਂ ਗੋਪੀ ਸੇਵ ਕਮਾਈਆ। ਤੂੰ ਦਾਤਾ ਗੁਣ ਨਿਧਾਨ, ਹਉਂ ਅਵਗੁਣ ਰਿਹਾ ਸਮਝਾਈਆ। ਚਰਨ ਕਵਲ ਬਖ਼ਸ਼ਣਾ ਏਕਾ ਮਾਣ, ਅਭੁੱਲ ਭੁੱਲ ਕਦੇ ਨਾ ਜਾਈਆ। ਸੁੱਤ ਦੁਲਾਰਾ ਢਹਿ ਢਹਿ ਪਏ ਬਾਲ ਨਾਦਾਨ, ਬਾਲੀ ਬੁਧ ਰਿਹਾ ਸੁਣਾਈਆ। ਬਾਲੀ ਬੁਧ ਰਿਹਾ ਕੁਰਲਾ, ਪਿਤਾ ਪੂਤ ਵੇਖ ਵਖਾਇੰਦਾ। ਸ੍ਰੀ ਭਗਵਾਨ ਤੇਰੀ ਸਰਨਾ, ਸਰਨਗਤ ਨਾ ਕੋਇ ਜਣਾਇੰਦਾ। ਨਿਰਭੌ ਚੁਕਾ ਮੇਰਾ ਡਰਨਾ, ਭੈ ਭਿਆਨਕ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਉਂ ਯਾਚਕ ਮੰਗ ਮੰਗਾਇੰਦਾ। ਯਾਚਕ ਮੰਗੇ ਦਾਨ, ਸ਼ਬਦ ਸੁਤ ਸੱਚੀ ਸਰਨਾਈਆ। ਕਿਰਪਾ ਕਰ ਸ੍ਰੀ ਭਗਵਾਨ, ਸੇਵਕ ਸੇਵਾ ਲੇਖੇ ਲਏ ਲਗਾਈਆ। ਏਕਾ ਮੰਗਾਂ ਸਾਚਾ ਦਾਨ, ਵਸਤ ਅਮੋਲਕ ਝੋਲੀ ਪਾਈਆ। ਤੇਰਾ ਖੇਲ ਦੋ ਜਹਾਨ, ਹਉਂ ਵੇਖਾਂ ਥਾਉਂ ਥਾਈਆ। ਲੋਆਂ ਪੁਰੀਆਂ ਬਣ ਤੇਰਾ ਮਕਾਨ, ਬ੍ਰਹਿਮੰਡ ਖੰਡ ਤੇਰੀ ਸੇਜ ਸੁਹਾਈਆ। ਬ੍ਰਹਮਾ ਵਿਸ਼ਨ ਸ਼ਿਵ ਉਪਜੇ ਤੇਰਾ ਨਿਸ਼ਾਨ, ਤ੍ਰੈਗੁਣ ਝੂਲਾ ਦਏ ਝੁਲਾਈਆ। ਪੰਜ ਤਤ ਹੋਏ ਪਰਧਾਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਤੇਰੀ ਵੰਡ ਵੰਡਾਈਆ। ਮਨ ਮਤ ਬੁਧ ਕਰੇ ਵਖਿਆਨ, ਤਤਵ ਤਤ ਤਤ ਸਮਾਈਆ। ਘਰ ਵਿਚ ਘਰ ਉਪਜੇ ਮਹਾਨ, ਤੇਰਾ ਬੰਕ ਸੁਹਾਈਆ। ਤੇਰਾ ਰੂਪ ਬ੍ਰਹਮ ਗੁਣ ਨਿਧਾਨ, ਨਾ ਮਰੇ ਨਾ ਜਾਈਆ। ਲੱਖ ਚੁਰਾਸੀ ਤੇਰੀ ਖਾਣ, ਸ਼ਬਦ ਭੰਡਾਰੀ ਆਪ ਭਰਾਈਆ। ਜੁਗ ਜੁਗ ਕਰੇ ਵੇਸ ਮਹਾਨ, ਕੋਟਨ ਕੋਟ ਰੂਪ ਧਰਾਈਆ। ਇਕ ਇਕੱਲਾ ਪਾਵੇ ਆਣ, ਹੁਕਮੀ ਹੁਕਮ ਚਲੇ ਰਜ਼ਾਈਆ। ਤਖ਼ਤ ਨਿਵਾਸੀ ਨੌਜਵਾਨ, ਤੇਰਾ ਭੈ ਸਰਬ ਵਖਾਈਆ। ਹਉਂ ਸੇਵਕ ਬਾਲ ਬਾਲਾ ਨਾਦਾਨ, ਜੋਬਨ ਤੇਰਾ ਪ੍ਰੇਮ ਹੰਢਾਈਆ। ਆਦਿ ਜੁਗਾਦਿ ਰਹਿਣਾ ਨਿਗਹਬਾਨ, ਨੇਤਰ ਨੈਣ ਨਾ ਕੋਇ ਭਵਾਈਆ। ਲੋਕਮਾਤ ਝੁਲਾਵਾਂ ਤੇਰਾ ਸਚ ਨਿਸ਼ਾਨ, ਜੁਗ ਜੁਗ ਆਪਣੇ ਹੱਥ ਉਠਾਈਆ। ਕਵਣ ਗੁਣ ਪੁਕਾਰ ਸੁਣ ਕਰ ਪੀਆ ਪਰਵਾਨ, ਵੇਲੇ ਅੰਤ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਮੰਗੇ ਵਰ, ਅੱਗੇ ਬੈਠਾ ਸੀਸ ਝੁਕਾਈਆ। ਸੀਸ ਝੁਕਾਇਆ ਗਿਆ ਝੁਕ, ਨੇਤਰ ਨੈਣ ਨਾ ਕੋਇ ਉਠਾਇਆ। ਹਰਿ ਜੂ ਤੇਰਾ ਭਾਣਾ ਨਾ ਜਾਏ ਰੁਕ, ਆਦਿ ਜੁਗਾਦਿ ਤੂੰ ਹੀਂ ਵਰਤਾਇਆ। ਹਉਂ ਚਰਨ ਦਵਾਰੇ ਬੈਠਾ ਝੁਕ, ਦਰ ਦਰਵੇਸ਼ਾ ਮੰਗਣ ਆਇਆ। ਕਵਣ ਰੂਪ ਬਹਿ ਲੁਕ, ਲੋਕਮਾਤ ਨਜ਼ਰ ਨਾ ਆਇਆ। ਕਵਣ ਵੇਸ ਗੋਦੀ ਲਏ ਚੁੱਕ, ਜਗਤ ਵਿਛੋੜਾ ਪੰਧ ਮੁਕਾਇਆ। ਕਵਣ ਧਾਰ ਮੇਟੇ ਦੁੱਖ, ਤੇਰਾ ਵਿਛੋੜਾ ਝਲਿਆ ਨਾ ਜਾਇਆ। ਕਵਣ ਰੰਗ ਚਾੜ੍ਹੇ ਆਪਣੀ ਕੁੱਖ, ਮਾਤ ਜੋਤੀ ਜਾਤਾ ਵਿਚ ਰਖਾਇਆ। ਕਵਣ ਮੁਖ ਸੁਖਣਾ ਲਵਾਂ ਸੁੱਖ, ਤੇਰਾ ਇਸ਼ਟ ਦੇਵ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕੀਤਾ ਕੌਲ ਭੁੱਲ ਨਾ ਜਾਈਆ। ਸ੍ਰੀ ਭਗਵਾਨ ਸ਼ਬਦ ਅਗੰਮੀ ਬੋਲਿਆ, ਸ਼ਬਦੀ ਸ਼ਬਦ ਕਰ ਪਿਆਰ। ਤੇਰਾ ਬਦਲੇ ਹਰਿ ਜੀ ਚੋਲਿਆ, ਬ੍ਰਹਮਾ ਵਿਸ਼ਨ ਸ਼ਿਵ ਕਰ ਪਸਾਰ। ਲੱਖ ਚੁਰਾਸੀ ਬਣੇ ਤੇਰਾ ਡੋਲਿਆ, ਨਾਰੀ ਰੂਪ ਅੰਦਰ ਵੜੇ ਆਪ ਕਰਤਾਰ। ਚਾਰ ਜੁਗ ਨੌਂ ਸੌ ਚੁਰਾਨਵੇਂ ਚੌਕੜੀ ਫਿਰੇ ਆਲਾ ਭੋਲਿਆ, ਖ਼ਬਰ ਨਾ ਪਾਏ ਵਿਚ ਸੰਸਾਰ। ਕਲਜੁਗ ਅੰਤਮ ਆਏ ਨਿਰਗੁਣ ਪੂਰਾ ਕਰੇ ਕੌਲਿਆ, ਜੋਤੀ ਜਾਮਾ ਲੈ ਅਵਤਾਰ। ਪਰਗਟ ਹੋਏ ਉਪਰ ਧਵਲਿਆ, ਨਿਹਕਲੰਕ ਨਾਉਂ ਧਰਾਏ ਅਗੰਮ ਅਪਾਰ। ਰੂਪ ਵਖਾਏ ਨਾ ਸਾਵਲ ਸਵਲਿਆ, ਪੰਜ ਤਤ ਨਾ ਕੋਇ ਵਿਚਾਰ। ਤੇਰਾ ਕਰੇ ਭਾਰ ਹੌਲਿਆ, ਸਿਰ ਆਪਣੇ ਚੁੱਕੇ ਭਾਰ। ਆਦਿ ਜੁਗਾਦਿ ਕਦੇ ਨਾ ਡੋਲਿਆ, ਅਡੋਲ ਅਡੁਲ ਇਕ ਨਿਰੰਕਾਰ। ਸਾਚੇ ਕੰਡੇ ਤੋਲ ਦੇਵੇ ਤੋਲਿਆ, ਤੋਲਾ ਬਣੇ ਵਿਚ ਸੰਸਾਰ। ਬਲ ਨਾ ਜਾਣੇ ਕਲਾ ਸੋਲਿਆ, ਅਕਲ ਕਲ ਵਰਤੇ ਵਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲੇ ਅੰਤਮ ਪਾਵੇ ਸਾਰ। ਸ਼ਬਦ ਭਰਵਾਸਾ ਰੱਖਣਾ, ਸ਼ਹਿਨਸ਼ਾਹ ਸੱਚਾ ਦ੍ਰਿੜਾਇੰਦਾ। ਕਲਜੁਗ ਅੰਤਮ ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਭਾਂਡਾ ਹੋਵੇ ਸੱਖਣਾ, ਤੇਰਾ ਬੀਜ ਨਾ ਕੋਇ ਬਜਾਇੰਦਾ। ਤੇਰਾ ਰੂਪ ਕਿਸੇ ਨਾ ਲਖਣਾ, ਸਾਧ ਸੰਤ ਸਰਬ ਕੁਰਲਾਇੰਦਾ। ਤੇਰੀ ਕੀਮਤ ਕੋਇ ਨਾ ਪਾਵੇ ਕੱਖਣਾ, ਲੱਖ ਕਰੋੜੀ ਮਾਇਆ ਮਮਤਾ ਮੋਹ ਵਧਾਇੰਦਾ। ਤੇਰਾ ਰੂਪ ਵਰੋਲੇ ਨਾ ਕੋਈ ਮੱਖਣਾ, ਸ੍ਰਿਸ਼ਟ ਸਬਾਈ ਛਾਛ ਵਖਾਇੰਦਾ। ਨਜ਼ਰ ਨਾ ਆਏ ਉਤਰ ਪੂਰਬ ਪੱਛਮ ਦੱਖਣਾ, ਚਾਰੋਂ ਕੁੰਟ ਖ਼ਾਲੀ ਹੱਟ ਵਖਾਇੰਦਾ। ਤੇਰਾ ਪਰਦਾ ਕਿਸੇ ਨਾ ਢਕਣਾ, ਨੰਗਾ ਦੋਜ਼ਖ਼ ਸਰਬ ਫਿਰਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸ਼ਾਹੋ ਸ਼ਾਬਾਸੀ ਹੋਏ ਪਰਤੱਖਣਾ, ਨਿਰਗੁਣ ਆਪਣਾ ਰੂਪ ਵਟਾਇੰਦਾ। ਪੰਚਮ ਮੁਖੀ ਤਾਜ ਆਪਣੇ ਸੀਸ ਰੱਖਣਾ, ਨਿਰਗੁਣ ਸਰਗੁਣ ਧਾਰ ਵਖਾਇੰਦਾ। ਦੋ ਜਹਾਨਾਂ ਮਿਲੇ ਜਸਨਾ, ਜਸ ਆਪਣਾ ਇਕ ਸੁਣਾਇੰਦਾ। ਘਰ ਮੰਦਰ ਬਹਿ ਬਹਿ ਹੱਸਣਾ, ਸਤਿਗੁਰ ਪੂਰਾ ਮੇਲ ਮਿਲਾਇੰਦਾ। ਗੁਰਮੁਖਾਂ ਮਾਰਗ ਏਕਾ ਦੱਸਣਾ, ਮਨਮੁਖ ਦਰ ਦੁਰਕਾਇੰਦਾ। ਤ੍ਰੈਗੁਣ ਮਾਇਆ ਲੱਥੇ ਵਿਸਣਾ, ਜੋ ਜਨ ਤੇਰਾ ਸੰਗ ਨਿਭਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਦੀਨ ਦਿਆਲਾ, ਪੁਰਖ ਅਕਾਲਾ ਏਕਾ ਦਿਸਣਾ, ਨਿਰਗੁਣ ਦਾਤਾ ਜੋਤ ਜਗਾਇੰਦਾ। ਸਚਖੰਡ ਦਵਾਰੇ ਸਾਚੇ ਵਸਣਾ, ਦਰ ਘਰ ਸਾਚੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੁਲਾਰੇ ਦਿਤਾ ਵਰ, ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਨਿਰਗੁਣ ਦਾਤਾ ਨਿਰਗੁਣ ਭਿਖਾਰੀ, ਨਿਰਗੁਣ ਵੰਡ ਵੰਡਾਇੰਦਾ। ਨਿਰਗੁਣ ਵਸਤ ਨਿਰਗੁਣ ਵਰਤਾਰੀ, ਨਿਰਗੁਣ ਝੋਲੀ ਪਾਇੰਦਾ। ਨਿਰਗੁਣ ਹਸਤ ਨਿਰਗੁਣ ਅਸਵਾਰੀ, ਨਿਰਗੁਣ ਚਰਨ ਰਕਾਬ ਟਿਕਾਇੰਦਾ। ਨਿਰਗੁਣ ਸ਼ਾਹ ਨਿਰਗੁਣ ਸੁਲਤਾਨ ਨਿਰਗੁਣ ਸਿਕਦਾਰੀ, ਨਿਰਗੁਣ ਹੁਕਮ ਸੁਣਾਇੰਦਾ। ਨਿਰਗੁਣ ਜੋਤ ਨਿਰਗੁਣ ਸ਼ਬਦ ਨਿਰਗੁਣ ਕੂਕੇ ਵਾਰੋ ਵਾਰੀ, ਆਪਣੀ ਕੂਕ ਆਪ ਅਲਾਇੰਦਾ। ਨਿਰਗੁਣ ਤਾਜ ਨਿਰਗੁਣ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣਿਆ ਪਾਵੇ ਸਾਰੀ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਨਿਰਗੁਣ ਖੰਡਾ ਨਿਰਗੁਣ ਕਟਾਰੀ, ਨਿਰਗੁਣ ਰੱਖੇ ਤਿਖੀ ਧਾਰੀ, ਆਰ ਪਾਰ ਆਪ ਵਖਾਇੰਦਾ। ਨਿਰਗੁਣ ਸਰਗੁਣ ਪੈਜ ਰਿਹਾ ਸੁਆਰੀ, ਸਰਬ ਘਟ ਦਾਤਾ ਆਪਣੀ ਦਇਆ ਕਮਾਇੰਦਾ। ਕਾਗਦ ਕਲਮ ਨਾ ਲਿਖਣਹਾਰੀ, ਬ੍ਰਹਮਾ ਵੇਦ ਨਾ ਕੋਇ ਸਾਲਾਹਿੰਦਾ। ਵਾਹ ਵਾ ਗੁਰੂ ਗੁਰ ਗੁਰ ਸ਼ਬਦ ਸੱਚੀ ਯਾਰੀ, ਯਾਰ ਯਾਰੀ ਤੋੜ ਨਿਭਾਇੰਦਾ। ਵਾਹ ਵਾ ਕੰਤ ਵਾਹ ਵਾ ਨਾਰੀ, ਵਾਹ ਵਾ ਰੰਗ ਰੰਗੀਲੀ ਸੇਜ ਹੰਢਾਇੰਦਾ। ਵਾਹ ਵਾ ਪਤ ਪਤਵੰਤ ਸਾਚੀ ਪਤਨੀ ਕਰੇ ਪਿਆਰੀ, ਪੀਤ ਪੀਤੰਬਰ ਸੀਸ ਸੁਹਾਇੰਦਾ। ਵਾਹ ਵਾ ਸਗਨੀ ਸਗਨ ਮਨਾਏ ਆਪਣੀ ਵਾਰੀ, ਜੋਤੀ ਜੋਤ ਨਾ ਰਹੇ ਕਵਾਰੀ, ਜੋਤੀ ਜੋਤ ਆਪ ਪਰਨਾਇੰਦਾ। ਵਾਹ ਵਾ ਰੂਪ ਵਾਹ ਵਾ ਸ਼ੰਗਾਰੀ, ਵਾਹ ਵਾ ਨੇਤਰ ਨੈਣ ਆਪ ਮਟਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਵਿਚੋਲਾ ਆਪੇ ਬਣ ਆਪ ਆਪਣਾ ਮੇਲ ਮਿਲਾਇੰਦਾ। ਮੇਲ ਮਿਲਾਵਾ ਅਗੰਮ ਅਥਾਹ, ਥਿਰ ਘਰ ਸਾਚੇ ਵੇਖ ਵਖਾਈਆ। ਆਦਿ ਪੁਰਖ ਦਿਤੀ ਆਦਿ ਸਲਾਹ, ਜੁਗਾਦਿ ਵੇਖੇ ਖੇਲ ਬੇਪਰਵਾਹੀਆ। ਏਕਾ ਨਾਦ ਦਿਤਾ ਵਜਾ, ਬ੍ਰਹਮ ਬ੍ਰਹਿਮਾਦਿ ਰਿਹਾ ਸੁਣਾਈਆ। ਏਕਾ ਤਾਜ ਸੀਸ ਲਿਆ ਟਿਕਾ, ਜਗਤ ਜਗਦੀਸ ਵੱਡੀ ਵਡਿਆਈਆ। ਸਾਚਾ ਕਾਜ ਲਿਆ ਰਚਾ, ਰਚ ਰਚ ਵੇਖੇ ਵੇਖਣਹਾਰਾ ਦਿਸ ਨਾ ਆਈਆ। ਭਗਤਨ ਭਗਤੀ ਰਿਹਾ ਸਮਝਾ, ਭਗਵਨ ਭਾਵੀ ਭਗਤ ਭਗਵਤ ਭਗੌਤੀ ਆਪਣੇ ਹੱਥ ਰਖਾਈਆ। ਸਾਚੀ ਸਖ਼ਾਵਤ ਸਖ਼ੀ ਆਪਣਾ ਆਪ ਕਰੇ ਫ਼ਿਦਾ, ਫ਼ਿਤਰਤ ਹੋਰ ਨਾ ਕੋਇ ਜਣਾਈਆ। ਇਸਮੇ ਆਜ਼ਮ ਅਜ਼ਮੁਲ ਆਪਣਾ ਆਪ ਕਰੇ ਜੁਦਾ, ਰਹਿਮਤ ਰਹਿਮਾਨ ਆਪ ਕਮਾਈਆ। ਅਜ਼ਮਤੋ ਕਸਮਤੋ ਅfêਵਾ ਅਤਿਲਹੇ ਆਪਣੀ ਸੇਵਾ ਲਏ ਲਗਾ, ਮਹਿਬਾਨ ਬੀਦੋ ਬੀ ਖ਼ੈਰ ਯਾ ਅੱਲਾ ਰਹੇ ਸਰਨਾਈਆ। ਹੁਕਮੀ ਹੁਕਮ ਦਏ ਵਰਤਾ, ਸ੍ਰਿਸ਼ਟ ਸਬਾਈ ਏਕਾ ਫ਼ਤਵਾ ਦੇਵੇ ਲਾ, ਵੇਲੇ ਅੰਤ ਸਕੇ ਨਾ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਮਤਾ ਰਿਹਾ ਪਕਾ, ਮਤ ਬੁਧ ਨਾ ਦੇਵੇ ਕੋਇ ਸਲਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਗੁਰ ਸ਼ਬਦ ਧੁਰ ਬ੍ਰਹਿਮਾਦਿ, ਸੁਰ ਬ੍ਰਹਮਾ ਆਪਣਾ ਤਾਲ ਵਜਾਈਆ।
