੪ ਚੇਤ ੨੦੧੮ ਬਿਕ੍ਰਮੀ ਠਾਕਰ ਸਿੰਘ ਦੇ ਗ੍ਰਹਿ ਨਾਨਕ ਪੁਰਾ ਜ਼ਿਲਾ ਕਰਨਾਲ
ਸੋ ਪੁਰਖ ਨਿਰੰਜਣ ਸਰਬ ਗੁਣਵੰਤ, ਇਕ ਇਕੱਲਾ ਖੇਲ ਖਿਲਾਇੰਦਾ। ਆਦਿ ਜੁਗਾਦਿ ਮਹਿਮਾ ਅਗਣਤ, ਅਲਖ ਅਗੋਚਰ ਅਗੰਮ ਅਥਾਹ ਭੇਵ ਕੋਇ ਨਾ ਪਾਇੰਦਾ। ਸਚਖੰਡ ਦਵਾਰਾ ਏਕੰਕਾਰਾ ਥਿਰ ਘਰ ਸਾਚਾ ਰਿਹਾ ਸੁਹਾ, ਨਿਰਗੁਣ ਨਿਰਵੈਰ ਪੁਰਖ ਅਕਾਲ ਅਜੂਨੀ ਰਹਿਤ ਆਸਣ ਲਾਇੰਦਾ। ਸ਼ਬਦ ਅਗੰਮੀ ਨਾਦ ਵਜਾ, ਧੁਰ ਫ਼ਰਮਾਨਾ ਸੱਚਾ ਸ਼ਹਿਨਸ਼ਾਹ, ਨਾਉਂ ਨਿਰੰਕਾਰਾ ਆਪ ਸੁਣਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਉਪਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਚਨ ਰਚਾ, ਰਵ ਸਸ ਪਰਕਾਸ਼ ਧਰਾਇੰਦਾ। ਤ੍ਰੈ ਤ੍ਰੈ ਮੇਲਾ ਸਹਿਜ ਸੁਭਾ, ਪੰਚਮ ਖੇਲ ਰਿਹਾ ਖਿਲਾ, ਲੱਖ ਚੁਰਾਸੀ ਬੰਧਨ ਪਾਇੰਦਾ। ਈਸ਼ ਜੀਵ ਜੋਤ ਜਗਾ, ਪਾਰਬ੍ਰਹਮ ਬ੍ਰਹਮ ਵੰਡ ਵੰਡਾ, ਜੋਤ ਨਿਰੰਜਣ ਡਗਮਗਾਇੰਦਾ। ਅਨਹਦ ਸ਼ਬਦ ਰਾਗ ਅਲਾ, ਪੰਚਮ ਬਹਿ ਬਹਿ ਮੰਗਲ ਗਾ, ਬੰਕ ਦਵਾਰਾ ਆਪ ਸੁਹਾਇੰਦਾ। ਆਪਣਾ ਭੇਵ ਆਪ ਖੁਲ੍ਹਾ, ਵਿਸ਼ਵ ਸੇਵਾ ਇਕ ਜਣਾ, ਬ੍ਰਹਮਾ ਵੇਤਾ ਲਏ ਪੜ੍ਹਾ, ਚਾਰੇ ਵੇਦਾਂ ਆਪ ਅਲਾਇੰਦਾ। ਨਿਰਗੁਣ ਨਿਰਾਕਾਰ ਵੰਡ ਵੰਡਾ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਨਾਉਂ ਰਖਾ, ਚਾਰੇ ਖਾਣੀ ਲਏ ਉਪਜਾ, ਅੰਡਜ ਜੇਰਜ ਉਤਭੁਜ ਸੇਤਜ ਆਪਣੇ ਰੰਗ ਰੰਗਾਇੰਦਾ। ਚਾਰੇ ਬਾਣੀ ਭੇਵ ਖੁਲ੍ਹਾ, ਚਾਰੇ ਵਰਨਾਂ ਦਏ ਸਮਝਾ, ਚਾਰੇ ਕੂਟਾਂ ਫੇਰਾ ਪਾ, ਦਹਿ ਦਿਸ਼ਾ ਵੇਖ ਵਖਾਇੰਦਾ। ਦੋ ਜਹਾਨਾਂ ਹੋ ਰੁਸ਼ਨਾ, ਚੌਦਾਂ ਲੋਕਾਂ ਦੀਪ ਜਗਾ, ਨੂਰ ਨੁਰਾਨਾ ਨੂਰ ਧਰਾਇੰਦਾ। ਸ਼ਾਹੋ ਭੂਪ ਬਣ ਸ਼ਹਿਨਸ਼ਾਹ, ਹੁਕਮੀ ਹੁਕਮ ਲਏ ਵਰਤਾ, ਆਪਣੇ ਭਾਣੇ ਸਦ ਰਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਸਾਚੀ ਧਾਰਾ ਆਪ ਚਲਾਇੰਦਾ। ਸੋ ਪੁਰਖ ਨਿਰੰਜਣ ਸਰਬ ਗੁਣਵੰਤਾ, ਇਕ ਅਕੱਲਾ ਖੇਲ ਖਿਲਾਇੰਦਾ। ਲੇਖਾ ਜਾਣੇ ਆਦਿ ਅੰਤਾ, ਆਦਿ ਅੰਤ ਆਪਣਾ ਬੰਧਨ ਪਾਇੰਦਾ। ਧੁਰ ਦਰਬਾਰਾ ਹਰਿ ਨਿਰੰਕਾਰਾ, ਲੇਖਾ ਜਾਣੇ ਪੂਰਨ ਭਗਵੰਤ, ਪਾਰਬ੍ਰਹਮ ਬੇਅੰਤ ਆਪਣਾ ਖੇਲ ਖਿਲਾਇੰਦਾ। ਲੱਖ ਚੁਰਾਸੀ ਵੇਖਣਹਾਰਾ ਜੀਵ ਜੰਤ, ਜਾਗਰਤ ਜੋਤ ਡਗਮਗਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜੁਗਾ ਜੁਗੰਤ, ਵੇਸ ਅਵੱਲਾ ਇਕ ਅਕੱਲਾ ਧਰਤ ਧਵਲ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਣ ਅਗੰਮ ਅਥਾਹ, ਮਹਿਮਾ ਅਕਥ ਕਥੀ ਨਾ ਜਾਈਆ। ਹਰਿ ਪੁਰਖ ਨਿਰੰਜਣ ਬਣ ਮਲਾਹ, ਜੁਗ ਜੁਗ ਆਪਣੀ ਧਾਰ ਚਲਾਈਆ। ਏਕੰਕਾਰਾ ਸਿਫ਼ਤ ਸਲਾਹ, ਸਿਫ਼ਤ ਸਲਾਹੀ ਵਡ ਰਘੁਰਾਈਆ। ਆਦਿ ਨਿਰੰਜਣ ਜੋਤੀ ਨੂਰ ਜੋਤ ਰੁਸ਼ਨਾ, ਦੀਵਾ ਬਾਤੀ ਨਾ ਕੋਈ ਵਖਾਈਆ। ਅਬਿਨਾਸ਼ੀ ਕਰਤਾ ਵਸਣਹਾਰਾ ਸਾਚੇ ਥਾਂ, ਸਚਖੰਡ ਦਵਾਰਾ ਸੋਭਾ ਪਾਈਆ। ਸ੍ਰੀ ਭਗਵਾਨ ਆਪ ਉਠਾਏ ਆਪਣਾ ਸਤਿ ਨਿਸ਼ਾਨ, ਦੋ ਜਹਾਨਾਂ ਆਪ ਝੁਲਾਈਆ। ਪਾਰਬ੍ਰਹਮ ਪ੍ਰਭ ਵੇਖੇ ਮਾਰ ਧਿਆਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਆਪਣਾ ਖੇਲ ਖਿਲਾਈਆ। ਬ੍ਰਹਮ ਬ੍ਰਹਮ ਕਰ ਪਰਧਾਨ, ਲੱਖ ਚੁਰਾਸੀ ਦੇਵੇ ਦਾਨ, ਘਟ ਘਟ ਆਪਣਾ ਨੂਰ ਧਰਾਈਆ। ਏਕਾ ਸ਼ਬਦ ਗੁਣ ਨਿਧਾਨ, ਤਤਵ ਤਤ ਕਰ ਪਰਧਾਨ, ਲੋਕਮਾਤ ਰਾਹ ਵਖਾਈਆ। ਨਾਉਂ ਨਿਰੰਕਾਰਾ ਗੁਣ ਨਿਧਾਨ, ਨਾਦ ਵਜਾਏ ਦੋ ਜਹਾਨ, ਜਗਤ ਜੁਗਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਇਕ ਅਕੱਲਾ ਬੇਪਰਵਾਹੀਆ। ਇਕ ਅਕੱਲਾ ਏਕੰਕਾਰਾ, ਸਚਖੰਡ ਨਿਵਾਸੀ ਖੇਲ ਖਿਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਭਰ ਭੰਡਾਰਾ, ਤ੍ਰੈਗੁਣ ਮੀਤਾ ਇਕ ਅਤੀਤਾ ਸਾਚੀ ਸੇਵਾ ਲਾਇੰਦਾ। ਲੱਖ ਚੁਰਾਸੀ ਹੋ ਉਜਿਆਰਾ, ਘਟ ਘਟ ਅੰਦਰ ਦੀਪਕ ਦੀਆ ਆਪ ਜਗਾਇੰਦਾ। ਸ਼ਬਦ ਅਨਾਦ ਅਨਹਦ ਸੱਚੀ ਧੁੰਨਕਾਰਾ, ਅਗੰਮ ਅਗੰਮੜਾ ਆਪ ਸੁਣਾਇੰਦਾ। ਜੁਗਾ ਜੁਗੰਤਰ ਸਾਚੀ ਕਾਰਾ, ਕਰਤਾ ਪੁਰਖ ਆਪ ਕਰਾਇੰਦਾ। ਗੁਰ ਅਵਤਾਰ ਲੈ ਅਵਤਾਰਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਭਗਤਨ ਦੇਵੇ ਨਾਮ ਭੰਡਾਰਾ, ਸਾਚੀ ਵਸਤ ਆਪ ਵਰਤਾਇੰਦਾ। ਲੇਖਾ ਜਾਣੇ ਅੰਦਰ ਬਾਹਰਾ, ਗੁਪਤ ਜ਼ਾਹਿਰਾ ਖੇਲ ਖਿਲਾਇੰਦਾ। ਬਖ਼ਸ਼ਣਹਾਰਾ ਚਰਨ ਪਿਆਰਾ, ਚਰਨ ਚਰਨੋਦਕ ਮਸਤਕ ਟਿੱਕਾ ਧੂੜੀ ਧੂੜ ਲਗਾਇੰਦਾ। ਮਾਇਆ ਮਮਤਾ ਮੋਹ ਤੋੜ ਸੰਸਾਰਾ, ਹਉਮੇ ਹੰਗਤਾ ਰੋਗ ਗਵਾਇੰਦਾ। ਏਕਾ ਦੇਵੇ ਦਰਸ ਦੀਦਾਰਾ, ਇਸ਼ਟ ਦੇਵ ਏਕਾ ਨਜ਼ਰੀ ਆਇੰਦਾ। ਏਕਾ ਖੋਲੇ ਬੰਦ ਕਿਵਾੜਾ, ਬਜਰ ਕਪਾਟੀ ਤੋੜ ਤੁੜਾਇੰਦਾ। ਏਕਾ ਮੇਟੇ ਅਗਨੀ ਤੱਤ ਵਾ ਨਾ ਲੱਗੇ ਤਤੀ ਹਾੜਾ, ਸਾਂਤਕ ਸਤਿ ਸਤਿ ਆਪ ਕਰਾਇੰਦਾ। ਏਕਾ ਪ੍ਰਕਾਸ਼ ਕਰਾਏ ਬਹੱਤਰ ਨਾੜਾ, ਅਗਿਆਨ ਅੰਧੇਰ ਮਿਟਾਇੰਦਾ। ਇਕ ਵਖਾਏ ਧਰਮ ਅਖਾੜਾ, ਗ੍ਰਹਿ ਮੰਦਰ ਅੰਦਰ ਗੋਪੀ ਕਾਹਨ ਆਪ ਨਚਾਇੰਦਾ। ਏਕਾ ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਕੰਦਰ ਉਚੇ ਟਿੱਲੇ ਪਰਬਤ ਸਮੁੰਦ ਸਾਗਰ ਵੇਖ ਵਖਾਇੰਦਾ। ਹਰਿ ਭਗਤ ਬਣਾਏ ਹਰਿ ਜੂ ਸਾਚਾ ਲਾੜਾ, ਸੀਸ ਜਗਦੀਸ ਆਪਣਾ ਹੱਥ ਟਿਕਾਇੰਦਾ। ਜੁਗਾ ਜੁਗੰਤਰ ਪਾਵੇ ਸਾਰਾ, ਨਿਤ ਨਵਿਤ ਕਰ ਕਰ ਹਿਤ, ਆਪਣਾ ਰੂਪ ਧਰਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰਾ ਅਠਾਰਾਂ ਭਾਰ ਬਨਾਸਪਤ ਮੁਖ ਸ਼ਰਮਾਇੰਦਾ। ਸਤ ਸਮੁੰਦਰ ਮਸ ਰੋਵੇ ਜ਼ਾਰੋ ਜ਼ਾਰਾ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਕਾਤਬ ਬਣੇ ਨਾ ਕੋਇ ਲਿਖਾਰਾ, ਬ੍ਰਹਮਾ ਵਿਸ਼ਨ ਸ਼ਿਵ ਗੁਰ ਅਵਤਾਰ, ਜੁਗ ਜੁਗ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਏਕਾ ਹਰਿ, ਸਚਖੰਡ ਦਵਾਰੇ ਸੋਭਾ ਪਾਇੰਦਾ। ਅਬਿਨਾਸ਼ੀ ਕਰਤਾ ਹਰਿ ਭਗਵਾਨ, ਜੁਗ ਜੁਗ ਆਪਣਾ ਵੇਸ ਧਰਾਇੰਦਾ। ਨਿਰਗੁਣ ਸਰਗੁਣ ਹੋ ਪਰਧਾਨ, ਹਰਿਜਨ ਸਾਚੇ ਵੇਖ ਵਖਾਇੰਦਾ। ਲੱਖ ਚੁਰਾਸੀ ਕਰ ਪਹਿਚਾਨ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਆਤਮ ਅੰਤਰ ਦੇਵੇ ਬ੍ਰਹਮ ਗਿਆਨ, ਜਗਤ ਬਸੰਤਰ ਆਪ ਬੁਝਾਇੰਦਾ। ਮਾਇਆ ਮਮਤਾ ਮੋਹ ਚੁਕਾਏ ਕਾਣ, ਘਰ ਘਰ ਵਿਚ ਆਪ ਰਖਾਇੰਦਾ। ਘਰ ਠਾਕਰ ਹੋ ਮਿਹਰਵਾਨ, ਘਰ ਮੰਦਰ ਸੋਭਾ ਪਾਇੰਦਾ। ਘਰ ਭਗਤ ਭਗਵੰਤ ਮੇਲਾ ਏਕਾ ਦਰ ਕਰੇ ਪਰਵਾਨ, ਘਰ ਰੰਗ ਬਸੰਤ ਰੰਗਾਇੰਦਾ। ਫੁਲ ਫੁਲਵਾੜੀ ਵੇਖੇ ਆਣ, ਘਰ ਗੀਤ ਗੋਬਿੰਦ ਸੁਣਾਇੰਦਾ। ਗਾਵਣਹਾਰ ਇਕ ਭਗਵਾਨ, ਜੁਗ ਜੁਗ ਆਪਣੀ ਰੀਤ ਚਲਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਲੇਖਾ ਜਾਣੇ ਦੋ ਜਹਾਨ, ਕਲਜੁਗ ਅੰਤਮ ਵੇਸ ਵਟਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨ, ਬਾਵਨ ਅੱਖਰ ਆਪਣੇ ਵਿਚ ਰਖਾਇੰਦਾ। ਪੈਂਤੀਸ ਅੱਖਰ ਜਗਤ ਨਿਸ਼ਾਨ, ਏਕਾ ਸਾਤਾ ਆਪਣੇ ਅੰਕ ਲਗਾਇੰਦਾ। ਇਕ ਇਕੱਲਾ ਖੇਲ ਮਹਾਨ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪੰਧ ਮੁਕਾਇੰਦਾ। ਸਤਾਰਾਂ ਸਾਲ ਦੇਂਦਾ ਰਿਹਾ ਬਿਆਨ, ਸਤਾਰਾਂ ਅੱਖਰ ਨਿਸ਼ਅੱਖਰ ਰੂਪ ਵਟਾਇੰਦਾ। ਨਾ ਕੋਈ ਅੰਕੜਾ ਵੇਖੇ ਵਿਚ ਜਹਾਨ, ਵੇਦ ਕਤੇਬ ਸ਼ਾਸਤਰ ਸਿਮਰਤ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗ ਜੁਗ ਵੇਸ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਨਿਰਗੁਣ ਨਿਰਵੈਰ ਇਕ ਇਕੱਲਾ, ਅਕਲ ਕਲ ਆਪਣੀ ਆਪ ਪਰਗਟਾਇੰਦਾ। ਲੱਖ ਚੁਰਾਸੀ ਆਪ ਭੁਲਾਏ ਕਰ ਕਰ ਵਲ ਛਲਾ, ਅਛਲ ਛਲਧਾਰੀ ਭੇਵ ਨਾ ਆਇੰਦਾ। ਲੇਖਾ ਜਾਣੇ ਅਠਸਠ ਤੀਰਥ ਜਲ ਥਲਾ, ਜਲ ਥਲ ਮਹੀਅਲ ਆਪਣੀ ਧਾਰ ਵਹਾਇੰਦਾ। ਜੋਤੀ ਸ਼ਬਦੀ ਆਪੇ ਰਲਾ, ਪਵਣ ਪਵਣਾ ਆਪ ਸਮਾਇੰਦਾ। ਜੁਗਾ ਜੁਗੰਤਰ ਸਚ ਸੰਦੇਸ਼ ਨਰ ਨਰੇਸ਼ ਸ਼ਬਦ ਤਰਾਨਾ ਏਕਾ ਘੱਲਾ, ਨਾਮ ਸਤਾਰ ਆਪ ਵਜਾਇੰਦਾ। ਜਨ ਭਗਤ ਫੜਾਏ ਆਪਣਾ ਪੱਲਾ, ਦੂਸਰ ਓਟ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਮਿਲਾਵਾ ਆਤਮ ਅੰਤਰ, ਪੁਰਖ ਅਬਿਨਾਸ਼ੀ ਆਪ ਕਰਾਈਆ। ਜਿਸ ਜਨ ਜਣਾਏ ਆਪਣਾ ਮੰਤਰ, ਸੋ ਪੁਰਖ ਨਿਰੰਜਣ ਹੋਏ ਸਹਾਈਆ। ਹੰ ਬ੍ਰਹਮ ਬੁਝਾਏ ਬਸੰਤਰ, ਤ੍ਰੈਗੁਣ ਅਗਨ ਰਹਿਣ ਨਾ ਪਾਈਆ। ਲੇਖਾ ਜਾਣੇ ਜੁਗਾ ਜੁਗੰਤਰ, ਜੁਗ ਕਰਤਾ ਸੱਚਾ ਸ਼ਹਿਨਸ਼ਾਹੀਆ। ਕਲਜੁਗ ਅੰਤ ਬਣਾਏ ਬਣਤਰ, ਘੜਨ ਭੰਨਣਹਾਰ ਪੁਰਖ ਸਮਰਥ ਇਕ ਅਖਵਾਈਆ। ਲਹਿਣਾ ਦੇਣਾ ਚੁਕਾਏ ਗਗਨ ਗਗਨੰਤਰ, ਗਗਨ ਪਾਤਾਲਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਸੱਚਾ ਪਾਤਸ਼ਾਹ, ਪਾਰਬ੍ਰਹਮ ਪ੍ਰਭ ਆਪ ਅਖਵਾਇੰਦਾ। ਦੋ ਜਹਾਨਾਂ ਬਣ ਮਲਾਹ, ਜੁਗ ਜੁਗ ਬੇੜਾ ਆਪ ਚਲਾਇੰਦਾ। ਭਗਤ ਭਗਵੰਤ ਲਏ ਉਠਾ, ਆਲਸ ਨਿੰਦਰਾ ਮਾਤ ਗਵਾਇੰਦਾ। ਏਕਾ ਅੱਖਰ ਆਪ ਪੜ੍ਹਾ, ਜਗਤ ਵਿਦਿਆ ਪੰਧ ਮੁਕਾਇੰਦਾ। ਸਾਚੇ ਪੌੜੇ ਲਏ ਚੜ੍ਹਾ, ਚੌਥੇ ਪਦ ਆਪ ਬਹਾਇੰਦਾ। ਤੀਜਾ ਲੋਚਣ ਦਏ ਖੁਲ੍ਹਾ, ਨੇਤਰ ਨੈਣਾ ਦਰਸ ਦਿਖਾਇੰਦਾ। ਦੂਈ ਦਵੈਤੀ ਦਏ ਮਿਟਾ, ਏਕਾ ਰੰਗ ਰੰਗਾਇੰਦਾ। ਇਕ ਇਕੱਲਾ ਹੋਏ ਸਹਾ, ਸਵਛ ਸਰੂਪੀ ਨਜ਼ਰੀ ਆਇੰਦਾ। ਪੰਚਮ ਮੇਲਾ ਲਏ ਮਿਲਾ, ਪੰਚਮ ਨਾਦ ਧੁੰਨ ਸੁਣਾਇੰਦਾ। ਛੇਵੇਂ ਛੱਪਰ ਛੰਨ ਡੇਰਾ ਢਾਹ, ਸਤਿ ਦਵਾਰੇ ਆਪ ਬਹਾਇੰਦਾ। ਅੱਠਵੇਂ ਅੱਠਾਂ ਤੱਤਾਂ ਲਹਿਣਾ ਦੇਣਾ ਦਏ ਚੁਕਾ, ਲੇਖਾ ਹੋਰ ਨਾ ਕੋਇ ਵਖਾਇੰਦਾ। ਨੌਂ ਦਵਾਰੇ ਪੰਧ ਮੁਕਾ, ਜਗਤ ਤ੍ਰਿਸ਼ਨਾ ਭੁੱਖ ਮਿਟਾਇੰਦਾ। ਦਸਮ ਦਵਾਰੀ ਕੁੰਡਾ ਲਾਹ, ਆਤਮ ਬ੍ਰਹਮ ਪਾਰਬ੍ਰਹਮ ਵੇਖ ਵਖਾਇੰਦਾ। ਦੀਵਾ ਬਾਤੀ ਆਪ ਜਗਾ, ਕਮਲਾਪਾਤੀ ਸੋਭਾ ਪਾਇੰਦਾ। ਅੰਮ੍ਰਿਤ ਝਿਰਨਾ ਆਪ ਝਿਰਾ, ਨਿਝਰ ਰਸ ਆਪ ਵਖਾਇੰਦਾ। ਸਾਚੀ ਸੇਜਾ ਆਸਣ ਲਾ, ਸਿੰਘਾਸਣ ਰੂਪ ਵਟਾਇੰਦਾ। ਭਗਤ ਭਗਵੰਤ ਲਏ ਮਿਲਾ, ਜਗਤ ਵਿਛੋੜਾ ਪੰਧ ਮੁਕਾਇੰਦਾ। ਸਾਚਾ ਘੋੜਾ ਦਏ ਵਖਾ, ਨਾਮ ਅਸਵ ਇਕ ਰਖਾਇੰਦਾ। ਨੇਤਰ ਨੈਣਾਂ ਕਿਸੇ ਦਿਸੇ ਨਾ, ਦੋਏ ਦੋਏ ਲੋਚਣ ਜੀਵ ਜੰਤ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਰੱਖੇ ਸਦ ਠੰਡੀ ਛਾਂ, ਸਿਰ ਆਪਣਾ ਹੱਥ ਰਖਾਇੰਦਾ। ਹਰਿਜਨ ਠਾਕਰ ਹਰਿ ਹਰਿ ਮੀਤਾ, ਪਾਰਬ੍ਰਹਮ ਵਡੀ ਵਡਿਆਈਆ। ਜੁਗ ਜੁਗ ਚਲਾਏ ਆਪਣੀ ਰੀਤਾ, ਜੋਗ ਜੁਗਤ ਆਪਣੇ ਹੱਥ ਰਖਾਈਆ। ਕਾਇਆ ਮੰਦਰ ਵਖਾਏ ਠਾਕਰ ਦੇਹੁਰਾ ਮੰਦਰ ਮਸੀਤਾ, ਗੁਰਦਵਾਰ ਚਾਰ ਕੁੰਟ ਏਕਾ ਨਜ਼ਰੀ ਆਈਆ। ਏਕਾ ਰੰਗ ਰੰਗਾਏ ਹਸਤ ਕੀਟਾ, ਊਚ ਨੀਚ ਰਾਓ ਰੰਕ ਰਾਜ ਰਾਜਾਨ, ਸ਼ਾਹ ਪਾਤਸ਼ਾਹ ਰੱਖੇ ਥਾਉਂ ਥਾਈਆ। ਜਨ ਭਗਤਾਂ ਬਣਾਏ ਧਾਮ ਅਨਡੀਠਾ, ਅਨਡਿਠ ਰੂਪ ਵਟਾਈਆ। ਕਾਇਆ ਚੋਲੀ ਚਾੜ੍ਹੇ ਰੰਗ ਮਜੀਠਾ, ਉਤਰ ਕਦੇ ਨਾ ਜਾਈਆ। ਹਰਿਜਨ ਹਰਿ ਹਰਿ ਮੇਲਾ ਜਿਉਂ ਰਾਮਾ ਸੀਤਾ, ਸੁਰਤ ਸੁਵਾਣੀ ਸ਼ਬਦ ਰੰਗ ਸਮਾਈਆ। ਕਰੇ ਖੇਲ ਪਤਿਤ ਪੁਨੀਤਾ, ਪਤਿਤ ਪਾਪੀ ਲਏ ਤਰਾਈਆ। ਮਿੱਠਾ ਕਰੇ ਕੌੜਾ ਰੀਠਾ, ਜਿਸ ਜਨ ਅੰਮ੍ਰਿਤ ਜਾਮ ਪਿਆਈਆ। ਕਲਜੁਗ ਅੰਤ ਤਪੇ ਅੰਗੀਠਾ, ਚਾਰੋਂ ਕੁੰਟ ਰਿਹਾ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਜੁਗ ਜੁਗ ਆਪਣਾ ਵੇਸ ਵਟਾਈਆ। ਕਲਜੁਗ ਅੰਤਮ ਅਗਨੀ ਅੰਗਿਆਰ, ਪੰਜ ਤਤ ਰਿਹਾ ਜਲਾਇਆ । ਨਾ ਕੋਈ ਦੀਸੇ ਮੀਤ ਮੁਰਾਰ, ਸਗਲਾ ਸੰਗ ਨਾ ਕੋਈ ਰਖਾਇਆ। ਸ੍ਰਿਸ਼ਟ ਸਬਾਈ ਹੋਈ ਨਾਰ ਵਿਭਚਾਰ, ਹਰਿ ਹਰਿ ਕੰਤ ਨਾ ਕੋਈ ਹੰਢਾਇਆ। ਨੌਂ ਸਤ ਧੂਆਂਧਾਰ ਰਵ ਸਸ ਮੁਖ ਸ਼ਰਮਾਇਆ। ਤੀਰਥ ਤਟ ਰੋਵਣ ਜ਼ਾਰੋ ਜ਼ਾਰ, ਉਚੀ ਕੂਕਨ ਦੇਣ ਦੁਹਾਇਆ। ਮੰਦਰ ਮਸਜਿਦ ਮਠ ਨਾ ਕੋਈ ਪਿਆਰ, ਸਾਚਾ ਸੰਗ ਨਾ ਕੋਈ ਨਿਭਾਇਆ। ਲੱਖ ਚੁਰਾਸੀ ਨਾੜ ਬਹੱਤਰ ਉਬਲੇ ਰਤ, ਅੰਮ੍ਰਿਤ ਮੇਘ ਨਾ ਕੋਈ ਬਰਸਾਇਆ। ਰਸਨਾ ਜਿਹਵਾ ਪੜ੍ਹ ਪੜ੍ਹ ਜੀਵ ਜੰਤ ਗਏ ਥੱਕ, ਸਤਿਗੁਰ ਸਤਿ ਸਰੂਪ ਨਜ਼ਰ ਕਿਸੇ ਨਾ ਆਇਆ। ਕਲਜੁਗ ਕੂੜ ਕੁੜਿਆਰਾ ਸੋਇਆ ਢਕ, ਜੂਠ ਝੂਠ ਡੰਕਾ ਰਿਹਾ ਵਜਾਇਆ। ਸਚ ਸੁਚ ਨਾ ਦਿਸੇ ਕੋਈ ਫੁਲਵਾੜੀ ਪੱਤ, ਪੱਤ ਡਾਲ੍ਹੀ ਨਾ ਕੋਈ ਮਹਿਕਾਇਆ। ਦੁਰਮਤ ਮੈਲ ਨਾ ਦੇਵੇ ਕੋਈ ਕੱਟ, ਹਉਮੇ ਰੋਗ ਨਾ ਕੋਈ ਮਿਟਾਇਆ। ਹਰਿ ਭਗਤ ਹਰਿਜਨ ਵਿਰਲਾ ਬੈਠਾ ਸਥਰ ਘੱਤ, ਪੁਰਖ ਅਬਿਨਾਸ਼ੀ ਏਕਾ ਓਟ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਉਂ ਪਰਗਟਾਇਆ। ਨਾਉਂ ਪਰਗਟਾਏ ਹਰਿ ਨਿਰੰਕਾਰਾ, ਨਿਰਗੁਣ ਦਾਤਾ ਬੇਪਰਵਾਹੀਆ। ਚੌਥੇ ਜੁਗ ਕਰ ਪਸਾਰਾ, ਚਾਰ ਚਾਰ ਦਏ ਜਣਾਈਆ। ਚਾਰ ਚਾਰ ਦਏ ਹੁਲਾਰਾ, ਚਾਰ ਚਾਰ ਵੇਖ ਵਖਾਈਆ। ਨੌਂ ਨੌਂ ਇਕ ਅਖਾੜਾ, ਨੌਂ ਨੌਂ ਵੇਖੇ ਥਾਉਂ ਥਾਈਂਆ। ਸਤ ਸਤ ਹਾਹਾਕਾਰਾ, ਸਤ ਸਤ ਰਿਹਾ ਕੁਰਲਾਈਆ। ਗੁਰਮੁਖ ਵਿਰਲੇ ਦੇਵੇ ਹਰਿ ਹਰਿ ਮਤ, ਗੁਰਮਤ ਇਕ ਸਮਝਾਈਆ। ਸਾਚਾ ਮਾਰਗ ਹਰਿ ਜੂ ਦੱਸ, ਸਾਚੇ ਪੌੜੇ ਦਏ ਚੜ੍ਹਾਈਆ। ਅੰਮ੍ਰਿਤ ਆਤਮ ਦੇਵੇ ਨਿਝਰ ਰਸ, ਨਾਭੀ ਕਵਲੀ ਆਪ ਭਰਾਈਆ। ਜੋਤ ਨਿਰੰਜਣ ਕਰ ਪ੍ਰਕਾਸ਼, ਅੰਧ ਅੰਧੇਰ ਦਏ ਗਵਾਈਆ। ਆਤਮ ਸੇਜਾ ਕਰੇ ਹਾਸ ਬਿਲਾਸ, ਭਸਮੜ ਆਪਣਾ ਭੋਗੀ ਭੋਗ ਵਖਾਈਆ। ਹਰਿ ਭਗਤ ਨਾ ਹੋਏ ਕਦੇ ਉਦਾਸ, ਜਿਸ ਮਿਲਿਆ ਸੱਚਾ ਮਾਹੀਆ। ਦਿਵਸ ਰੈਣ ਵਸੇ ਪਾਸ, ਸਦਾ ਸੁਹੇਲਾ ਵਿਛੜ ਕਦੇ ਨਾ ਜਾਈਆ। ਜਨਮ ਜਨਮ ਦੀ ਬੁਝਾਏ ਪਿਆਸ, ਜਿਸ ਜਨ ਆਪਣਾ ਰਸ ਵਖਾਈਆ। ਮਾਨਸ ਜਨਮ ਹੋਏ ਰਾਸ, ਲੱਖ ਚੁਰਾਸੀ ਫੰਦ ਕਟਾਈਆ। ਰਾਏ ਧਰਮ ਨਾ ਪਾਏ ਫਾਸ, ਚਿਤਰ ਗੁਪਤ ਨਾ ਲੇਖ ਵਖਾਈਆ। ਜਿਸ ਜਨ ਗਾਇਆ ਰਸਨ ਸਵਾਸ, ਸੋਹੰ ਹਰਿ ਹਰਿ ਆਪਣਾ ਰੰਗ ਰੰਗਾਈਆ। ਲੇਖਾ ਚੁੱਕੇ ਪ੍ਰਿਥਮੀ ਆਕਾਸ਼, ਆਕਾਸ਼ ਅਕਾਸ਼ਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਜਗਾਈਆ। ਹਰਿਜਨ ਹਰਿ ਜਗਾਇਆ, ਕਰ ਕਿਰਪਾ ਗੁਣ ਨਿਧਾਨ। ਤ੍ਰੈਗੁਣ ਮਾਇਆ ਪਰਦਾ ਲਾਹਿਆ, ਆਤਮ ਅੰਤਰ ਇਕ ਗਿਆਨ। ਮਾਇਆ ਮਮਤਾ ਮੋਹ ਚੁਕਾਇਆ, ਨਾਤਾ ਤੋੜ ਪੰਜ ਸ਼ੈਤਾਨ। ਸਾਚਾ ਮੰਤਰ ਇਕ ਦ੍ਰਿੜਾਇਆ, ਸੋ ਪੁਰਖ ਨਿਰੰਜਣ ਹੋ ਮਿਹਰਵਾਨ। ਹੰ ਬ੍ਰਹਮ ਭੇਵ ਮਿਟਾਇਆ, ਈਸ਼ ਜੀਵ ਕਰ ਕਲਿਆਣ। ਜਗਤ ਜਗਦੀਸ ਦਰਸ ਦਿਖਾਇਆ, ਗ੍ਰਹਿ ਮੰਦਰ ਕਰ ਪਰਵਾਨ। ਸਾਚਾ ਤਾਜ ਸੀਸ ਟਿਕਾਇਆ, ਲੇਖਾ ਜਾਣੇ ਦੋ ਜਹਾਨ। ਬੀਸ ਬੀਸ ਵੇਖ ਵਖਾਇਆ, ਰਾਹ ਤਕੇ ਜ਼ਿਮੀਂ ਅਸਮਾਨ। ਸਚ ਹਦੀਸ ਇਕ ਸੁਣਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਜੀਆ ਦਾਨ। ਜੀਆ ਦਾਨ ਵਸਤ ਅਮੋਲ, ਜੀਵਣ ਦਾਤਾ ਇਕ ਵਰਤਾਈਆ। ਸ਼ਬਦ ਅਗੰਮੀ ਕੰਡੇ ਤੋਲ, ਤੋਲਣਹਾਰਾ ਆਪਣੇ ਹੱਥ ਰੱਖੇ ਵਡਿਆਈਆ। ਸੁਰਤੀ ਸ਼ਬਦੀ ਜਾਏ ਮੌਲ, ਮੌਲਾ ਆਪਣੀ ਖੇਲ ਖਿਲਾਈਆ। ਦੇਵੇ ਵਡਿਆਈ ਉਪਰ ਧੌਲ, ਹਰਿਜਨ ਸਾਚੇ ਆਪ ਉਠਾਈਆ। ਆਪਣਾ ਕੀਤਾ ਪੂਰਾ ਕਰੇ ਕੌਲ, ਗੋਬਿੰਦ ਗੁਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅੰਤ ਆਪਣਾ ਪਰਦਾ ਆਪ ਚੁਕਾਈਆ। ਪਰਦਾ ਚੁਕੌਣਾ ਅੰਤ ਕਲ, ਕਲ ਕਲਕੀ ਲੈ ਅਵਤਾਰ। ਪਰਦਾ ਚੁਕੌਣਾ ਅੰਤ ਕਲ, ਨਿਹਕਲੰਕਾ ਜਾਮਾ ਧਾਰ। ਪਰਦਾ ਚੁਕੌਣਾ ਅੰਤ ਕਲ, ਲੋਕਮਾਤ ਵਖਾਏ ਸਚਖੰਡ ਦਵਾਰ। ਪਰਦਾ ਚੁਕੌਣਾ ਅੰਤ ਕਲ, ਥਿਰ ਘਰ ਜੋਤੀ ਜੋਤ ਕਰੇ ਉਜਿਆਰ। ਪਰਦਾ ਚੁਕੌਣਾ ਅੰਤ ਕਲ, ਸੁੰਨ ਅਗੰਮ ਹੋਏ ਖ਼ਬਰਦਾਰ। ਪਰਦਾ ਚੁਕੌਣਾ ਅੰਤ ਕਲ, ਭਗਤ ਭਗਵੰਤ ਲਏ ਉਭਾਰ। ਪਰਦਾ ਚੁਕੌਣਾ ਅੰਤ ਕਲ, ਦਸਮ ਦਵਾਰੀ ਖੇਲ ਨਿਆਰ। ਪਰਦਾ ਚੁਕੌਣਾ ਅੰਤ ਕਲ, ਆਤਮ ਸੇਜਾ ਮੇਲਾ ਨਾਰੀ ਕੰਤ ਭਤਾਰ। ਪਰਦਾ ਚੁਕੌਣਾ ਅੰਤ ਕਲ, ਘਰ ਘਰ ਵਿਚ ਨਾਦ ਸੁਣਾਏ ਅਨਹਦ ਸੱਚੀ ਧੁੰਨਕਾਰ। ਪਰਦਾ ਚੁਕੌਣਾ ਅੰਤ ਕਲ, ਘਰ ਅੰਮ੍ਰਿਤ ਬਖ਼ਸ਼ੇ ਠੰਡੀ ਠਾਰ। ਪਰਦਾ ਚੁਕੌਣਾ ਅੰਤ ਕਲ, ਲੇਖਾ ਜਾਣੇ ਈੜਾ ਪਿੰਗਲ ਸੁਖਮਨ ਟੇਢੀ ਬੰਕ ਕਰਾਏ ਪਾਰ। ਪਰਦਾ ਚੁਕੌਣਾ ਅੰਤ ਕਲ, ਨੌਂ ਦਵਾਰੇ ਵੇਖੇ ਵਾਰੋ ਵਾਰ। ਪਰਦਾ ਚੁਕੌਣਾ ਅੰਤ ਕਲ, ਪੰਚ ਦੁਸ਼ਟ ਕਾਮ ਕਰੋਧ ਲੋਭ ਮੋਹ ਹੰਕਾਰ ਕਰ ਖ਼ਵਾਰ। ਪਰਦਾ ਚੁਕੌਣਾ ਅੰਤ ਕਲ, ਗੁਰਮੁਖ ਸਾਚੇ ਕਰ ਪਿਆਰ। ਪਰਦਾ ਚੁਕੌਣਾ ਅੰਤ ਕਲ, ਕਲਜੁਗ ਕੂੜੀ ਕਿਰਿਆ ਦਏ ਨਿਵਾਰ। ਪਰਦਾ ਚੁਕੌਣਾ ਅੰਤ ਕਲ, ਜੂਠ ਝੂਠ ਕਰੇ ਪਾਰ ਕਿਨਾਰ। ਪਰਦਾ ਚੁਕੌਣਾ ਅੰਤ ਕਲ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਰ ਦਰ ਕਰੇ ਭਿਖਾਰ। ਪਰਦਾ ਚੁਕੌਣਾ ਅੰਤ ਕਲ, ਸੰਮਤ ਸੰਮਤੀ ਮਾਰੇ ਮਾਰ। ਪਰਦਾ ਚੁਕੌਣਾ ਅੰਤ ਕਲ, ਨਾਮ ਖੰਡਾ ਫੜ ਤੇਜ਼ ਕਟਾਰ। ਪਰਦਾ ਚੁਕੌਣਾ ਅੰਤ ਕਲ, ਚੰਡ ਪਰਚੰਡ ਵਿਚ ਬ੍ਰਹਿਮੰਡ ਏਕਾ ਵਾਰ ਦਏ ਹੁਲਾਰ। ਪਰਦਾ ਚੁਕੌਣਾ ਅੰਤ ਕਲ, ਨਵ ਖੰਡ ਸ੍ਰਿਸ਼ਟ ਸਬਾਈ ਖੰਡ ਖੰਡ ਕਰੇ ਸੰਸਾਰ। ਪਰਦਾ ਚੁਕੌਣਾ ਅੰਤ ਕਲ, ਪਾਰਬ੍ਰਹਮ ਪਤਿਪਰਮੇਸ਼ਵਰ ਸਤਿ ਸਵਾਮੀ ਜਗਤ ਨਿਹਕਾਮੀ ਨਿਰਗੁਣ ਨਿਰਵੈਰ ਹੋ ਤਿਆਰ। ਪਰਦਾ ਚੁਕੌਣਾ ਅੰਤ ਕਲ, ਲੱਖ ਚੁਰਾਸੀ ਪੂਰਬ ਜਨਮ ਲੇਖਾ ਆਪਣੇ ਲੇਖੇ ਡਾਰ। ਪਰਦਾ ਚੁਕੌਣਾ ਅੰਤ ਕਲ, ਬ੍ਰਹਮਾ ਵਿਸ਼ਨ ਸ਼ਿਵ ਕਰੇ ਆਰ ਪਾਰ। ਪਰਦਾ ਚੁਕੌਣਾ ਅੰਤ ਕਲ, ਸਤਿ ਸਤਿਵਾਦੀ ਸਾਚੀ ਬੰਨ੍ਹੇ ਧਾਰ। ਪਰਦਾ ਚੁਕੌਣਾ ਅੰਤ ਕਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸੱਚਾ ਹਰਿ, ਹਰਿਜਨ ਮੇਲੇ ਇਕ ਦਵਾਰ। ਇਕ ਦਵਾਰ ਸੁਹੰਜਣਾ, ਸੋਭਾਵੰਤ ਸੁਹਾਏ। ਆਦਿ ਪੁਰਖ ਆਦਿ ਨਿਰੰਜਣਾ, ਆਦਿ ਅਨਾਦੀ ਵੇਖ ਵਖਾਏ। ਦੀਨਾ ਨਾਥ ਦਰਦ ਦੁੱਖ ਭੈ ਭੰਜਨਾ, ਦੀਨਨ ਦੀਨ ਹੋਏ ਸਹਾਏ। ਜਨ ਭਗਤਾਂ ਨੇਤਰ ਪਾਏ ਨਾਮ ਅੰਜਨਾ, ਅਗਿਆਨ ਅੰਧੇਰ ਮਿਟਾਏ। ਘਰ ਮੇਲਾ ਸਾਚੇ ਸੱਜਣਾ, ਘਰ ਗੀਤ ਗੋਬਿੰਦ ਅਲਾਏ। ਲੱਖ ਚੁਰਾਸੀ ਜੋ ਘੜਿਆ ਸੋ ਭੱਜਣਾ, ਥਿਰ ਕੋਇ ਰਹਿਣ ਨਾ ਪਾਏ। ਕਲਜੁਗ ਕਾਲ ਨਗਾਰਾ ਸਿਰ ਤੇ ਵੱਜਣਾ, ਲੁਕਿਆ ਕੋਇ ਰਹੇ ਨਾ ਰਾਏ। ਤਖ਼ਤ ਤਾਜ ਸ਼ਾਹ ਸੁਲਤਾਨਾਂ ਤਜਣਾ, ਤਖ਼ਤ ਨਿਵਾਸੀ ਹੁਕਮ ਸੁਣਾਏ। ਮਨਮੁਖ ਪਰਦਾ ਕਿਸੇ ਨਾ ਕੱਜਣਾ, ਗੁਰ ਸਤਿਗੁਰ ਨਾ ਕੋਇ ਸਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਏ। ਹਰਿਜਨ ਵੇਖ ਵਖਾਣ ਦਾ, ਇਕ ਇਕੱਲਾ ਹਰਿ ਮਿਹਰਵਾਨ। ਜੁਗ ਜੁਗ ਲੇਖਾ ਜਾਣੇ ਦੋ ਜਹਾਨ ਦਾ, ਲੋਆਂ ਪੁਰੀਆਂ ਵੇਖੇ ਮਾਰ ਧਿਆਨ। ਲੱਖ ਚੁਰਾਸੀ ਖੇਲ ਸ੍ਰੀ ਭਗਵਾਨ ਦਾ, ਘਟ ਘਟ ਵਸੇ ਗੁਣ ਨਿਧਾਨ। ਕਲਜੁਗ ਕੂੜ ਕੁੜਿਆਰਾ ਖ਼ਾਕ ਛਾਣਦਾ, ਪੰਜ ਸ਼ੈਤਾਨਾਂ ਬੇ ਈਮਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਬਾਲ ਅੰਞਾਣ। ਹਰਿਜਨ ਬਾਲ ਅੰਞਾਣਾ, ਗੁਰ ਸਤਿਗੁਰ ਵੇਖ ਵਖਾਈਆ। ਜਿਸ ਜਨ ਬਖ਼ਸ਼ੇ ਚਰਨ ਧਿਆਨਾ, ਚਾਰ ਵਰਨ ਮਿਲੇ ਵਡਿਆਈਆ। ਇਕ ਵਖਾਏ ਪਦ ਨਿਰਬਾਣਾ, ਪਰਮ ਪੁਰਖ ਸੱਚਾ ਸ਼ਹਿਨਸ਼ਾਹੀਆ। ਸਤਿ ਸਤਿਵਾਦੀ ਸਾਚਾ ਰਾਣਾ, ਰਾਜਨ ਰਾਜ ਇਕ ਕਮਾਈਆ। ਕਲਜੁਗ ਵਰਤੇ ਆਪਣਾ ਭਾਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਗੁਰਮੁਖ ਵਿਰਲਾ ਚਤੁਰ ਸੁਘੜ ਸੁਜਾਨਾ, ਜਿਸ ਜਨ ਆਪਣੀ ਬੂਝ ਬੁਝਾਈਆ। ਏਕਾ ਗਾਏ ਅਗੰਮੀ ਗਾਨਾ, ਸੋਹੰ ਸ਼ਬਦ ਹਰਿ ਪੜ੍ਹਾਈਆ। ਏਥੇ ਓਥੇ ਦੇਵੇ ਮਾਣਾ, ਦੋਏ ਦੋਏ ਲੇਖਾ ਆਪ ਮੁਕਾਈਆ। ਆਵਣ ਜਾਵਣ ਚੁੱਕੇ ਕਾਣਾ, ਮਾਤ ਗਰਭ ਨਾ ਅਗਨ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਤਾਰਨਹਾਰਾ ਏਕਾ ਗੁਰ, ਆਦਿ ਜੁਗਾਦਿ ਸਮਾਇਆ। ਜਿਸ ਮਸਤਕ ਲੇਖਾ ਲਿਖਿਆ ਧੁਰ, ਤਿਸ ਜਨ ਹਰਿ ਹਰਿ ਲਏ ਮਿਲਾਇਆ। ਸਤਿ ਪ੍ਰੀਤੀ ਜਾਏ ਜੁੜ, ਨਾ ਕੋਈ ਸਕੇ ਤੋੜ ਤੁੜਾਇਆ । ਅੰਤਮ ਅੰਤ ਗੁਰ ਸਤਿਗੁਰ ਜਾਏ ਬੌਹੜ, ਗੁਰਮੁਖ ਸਾਚੇ ਵੇਖ ਵਖਾਇਆ। ਜਨਮ ਜਨਮ ਦੀ ਬੁਝਾਏ ਔੜ, ਜਗਤ ਤ੍ਰਿਸ਼ਨਾ ਭੁੱਖ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਜੀਵਣ ਜੀਵਤ ਜੀਵਤ ਮੁਕਤ ਵਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾ ਜੁਗੰਤਰ ਸ਼ਬਦ ਅਨਾਦ ਪਰਗਟਾਏ ਮੰਤਰ, ਸਾਚੇ ਸੰਤ ਆਪ ਸੁਣਾਇਆ।
