੨੨ ਫੱਗਣ ੨੦੧੬ ਬਿਕ੍ਰਮੀ ਠਾਕਰ ਸਿੰਘ ਦੇ ਘਰ ਪਿੰਡ ਨਾਨਕਸਰ ਜ਼ਿਲਾ ਕਰਨਾਲ
ਗ੍ਰਹਿ ਮੰਦਰ ਹਰਿ ਸੁਹਾਇਆ, ਪਾਰਬ੍ਰਹਮ ਪੁਰਖ ਕਰਤਾਰ। ਅਬਿਨਾਸ਼ੀ ਕਰਤੇ ਖੇਲ ਰਚਾਇਆ, ਆਦਿ ਜੁਗਾਦੀ ਏਕੰਕਾਰ। ਜੋਤ ਸਰੂਪੀ ਵੇਸ ਵਟਾਇਆ, ਨਿਰਗੁਣ ਜੋਤ ਨੂਰ ਉਜਿਆਰ। ਘਟ ਘਟ ਦੀਪਕ ਆਪ ਜਗਾਇਆ, ਪੁਰਖ ਅਗੰਮ ਅਗੰਮੜੀ ਕਾਰ। ਸੋ ਪੁਰਖ ਨਿਰੰਜਣ ਵੇਸ ਵਟਾਇਆ, ਹਰਿ ਪੁਰਖ ਨਿਰੰਜਣ ਮੀਤ ਮੁਰਾਰ। ਏਕੰਕਾਰਾ ਰੰਗ ਰੰਗਾਇਆ, ਆਦਿ ਨਿਰੰਜਣ ਦਏ ਸਹਾਰ। ਅਬਿਨਾਸ਼ੀ ਕਰਤਾ ਵੇਖ ਵਖਾਇਆ, ਸ੍ਰੀ ਭਗਵਾਨ ਰੂਪ ਅਪਾਰ। ਪਾਰਬ੍ਰਹਮ ਪ੍ਰਭ ਭੇਵ ਨਾ ਰਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੰਦਰ ਇਕ ਸੁਹਾਇਆ। ਗ੍ਰਹਿ ਮੰਦਰ ਹਰਿ ਸੱਜਣਾ, ਥਿਰ ਘਰ ਸਾਚੇ ਵਡ ਵਡਿਆਈਆ। ਪੁਰਖ ਅਬਿਨਾਸ਼ੀ ਆਦਿ ਨਿਰੰਜਣਾ, ਨਿਰਗੁਣ ਦਾਤਾ ਬੇਪਰਵਾਹੀਆ। ਇਕ ਇਕੇਲਾ ਦਰਦ ਦੁੱਖ ਭੈ ਭੰਜਣਾ, ਦੋ ਜਹਾਨਾਂ ਖੇਲ ਖਿਲਾਈਆ। ਭਗਤਨ ਬਣਿਆ ਸਾਚਾ ਸੱਜਣਾ, ਨਿਰਗੁਣ ਸਰਗੁਣ ਰੂਪ ਵਟਾਈਆ। ਨੇਤਰ ਨਾਮ ਪਾਏ ਏਕਾ ਅੰਜਨਾ, ਅਗਿਆਨ ਅੰਧੇਰ ਮਿਟਾਈਆ। ਚਰਨ ਧੂੜ ਕਰਾਏ ਸਾਚਾ ਮਜਨਾ, ਦੁਰਮਤ ਮੈਲ ਰਹਿਣ ਨਾ ਪਾਈਆ। ਲੱਖ ਚੁਰਾਸੀ ਭਾਂਡਾ ਭੱਜਣਾ, ਜੋ ਘੜਿਆ ਸੋ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਉਜਾਲਾ ਹਰਿ ਗੋਪਾਲਾ, ਦੀਨ ਦਿਆਲਾ ਵਡ ਵਡਿਆਈਆ। ਗ੍ਰਹਿ ਮੰਦਰ ਖੇਲ ਖਲੰਦੜਾ, ਏਕਾ ਏਕ ਏਕੰਕਾਰ। ਪੁਰਖ ਅਬਿਨਾਸ਼ੀ ਜੋਤ ਜਗੰਦੜਾ, ਦੀਵਾ ਬਾਤੀ ਕਰ ਉਜਿਆਰ। ਸ਼ਬਦ ਅਨਾਦੀ ਤਾਲ ਵਜੰਦੜਾ, ਅਨਹਦ ਧੁਨ ਸੱਚੀ ਧੁਨਕਾਰ। ਸਚਖੰਡ ਦੁਆਰਾ ਵੇਖ ਵਖੰਦੜਾ, ਆਪ ਆਪਣੀ ਕਿਰਪਾ ਧਾਰ। ਸਚ ਸਿੰਘਾਸਣ ਸੇਜ ਵਛੰਦੜਾ, ਸ਼ਾਹੋ ਭੂਪ ਸੱਚੀ ਸਰਕਾਰ। ਤਖ਼ਤ ਤਾਜ ਇਕ ਰਚੰਦੜਾ, ਰੂਪ ਰੰਗ ਨਾ ਕੋਈ ਵਿਚਾਰ। ਆਸਣ ਸਿੰਘਾਸਣ ਆਪ ਰਖੰਦੜਾ, ਛੱਪਰ ਛੰਨ ਨਾ ਕੋਈ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਵੇਖੇ ਸਿਰਜਣਹਾਰ। ਘਰ ਮੰਦਰ ਸਚ ਮਹੱਲਾ, ਹਰਿ ਸਤਿਗੁਰ ਆਪ ਸੁਹਾਇੰਦਾ। ਵਸਣਹਾਰਾ ਇਕ ਇਕੱਲਾ, ਦਰ ਘਰ ਸਾਚੇ ਸੋਭਾ ਪਾਇੰਦਾ। ਲੇਖਾ ਜਾਣੇ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਵੇਸ ਵਟਾਇੰਦਾ। ਜੋਤੀ ਸ਼ਬਦੀ ਆਪੇ ਰਲਾ, ਲੱਖ ਚੁਰਾਸੀ ਡੇਰਾ ਲਾਇੰਦਾ। ਸ਼ਬਦੀ ਸ਼ਬਦ ਸੁਨੇਹੜਾ ਘੱਲਾ, ਧੁਰ ਫ਼ਰਮਾਣਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗ੍ਰਹਿ ਮੰਦਰ ਕਰੇ ਪਵਿਤ, ਖੇਲੇ ਖੇਲ ਨਿਤ ਨਵਿਤ, ਆਪ ਆਪਣੀ ਖੇਲ ਖਿਲਾਇੰਦਾ। ਖੇਲ ਖਲੰਦੜਾ ਪੁਰਖ ਸੁਲਤਾਨ, ਘਰ ਮੰਦਰ ਵੱਜੇ ਵਧਾਈਆ। ਜਗੇ ਜੋਤ ਸ੍ਰੀ ਭਗਵਾਨ, ਬਿਸਮਿਲ ਰੂਪ ਆਪ ਵਟਾਈਆ। ਵੇਖ ਵਖਾਏ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਫੇਰਾ ਪਾਈਆ। ਸ਼ਬਦ ਸਰੂਪੀ ਸਤਿ ਗਿਆਨ, ਸਤਿ ਸਤਿਵਾਦੀ ਕਰੇ ਪੜ੍ਹਾਈਆ। ਏਕਾ ਰਾਗ ਇਕ ਧੁਨਕਾਨ, ਧੁਨ ਆਤਮਕ ਆਪ ਜਣਾਈਆ। ਬ੍ਰਹਮੇ ਦੇਵੇ ਧੁਰ ਫ਼ਰਮਾਣ, ਚਾਰੇ ਵੇਦਾਂ ਕਰੇ ਪੜ੍ਹਾਈਆ। ਵਿਸ਼ਨੂੰ ਬਖ਼ਸ਼ੇ ਚਰਨ ਧਿਆਨ, ਸਚ ਸੁਹੰਜਣੀ ਸੇਜ ਸੁਹਾਈਆ। ਸਤਿਗੁਰ ਪਾਏ ਆਪਣੀ ਆਣ, ਨਾਥ ਅਨਾਥਾਂ ਵਡ ਵਡਿਆਈਆ। ਲੇਖਾ ਜਾਣੇ ਜ਼ਿਮੀਂ ਅਸਮਾਨ, ਮੰਡਲ ਮੰਡਪ ਫੋਲ ਫੁਲਾਈਆ। ਰਵ ਸਸ ਦੇਵੇ ਦਾਨ, ਪਰਕਾਸ਼ ਪਰਕਾਸ਼ ਵਿਚ ਟਿਕਾਈਆ। ਆਪੇ ਹੋਏ ਜਾਣੀ ਜਾਣ, ਜਾਨਣਹਾਰ ਇਕ ਅਖਵਾਈਆ। ਵਸਣਹਾਰਾ ਸਚ ਮਕਾਨ, ਸਚਖੰਡ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਨਿਰਾਕਾਰ, ਅਲੱਖ ਅਗੋਚਰ ਅਗੰਮ ਅਪਾਰ, ਅਗਾਧ ਬੋਧ ਭੇਵ ਨਾ ਰਾਈਆ। ਸਚਖੰਡ ਵਸੇ ਸਚ ਮਕਾਨਾ, ਪਰਮ ਪੁਰਖ ਵੱਡੀ ਵਡਿਆਈਆ। ਖੇਲੇ ਖੇਲ ਦੋ ਜਹਾਨਾਂ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਤਿ ਸਰੂਪੀ ਸ਼ਬਦ ਤਰਾਨਾ, ਆਪ ਆਪਣਾ ਹੁਕਮ ਸੁਣਾਈਆ। ਨਿਰਗੁਣ ਸਰਗੁਣ ਪਹਿਰੇ ਬਾਣਾ, ਬਾਵਣ ਆਪਣਾ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗ੍ਰਹਿ ਮੰਦਰ ਵੇਖੇ ਏਕਾ ਦਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਸਚਖੰਡ ਦੁਆਰਾ ਆਪੇ ਖੋਲ੍ਹ, ਨਿਰਗੁਣ ਆਪਣਾ ਆਸਣ ਲਾਇੰਦਾ। ਸ਼ਬਦ ਅਗੰਮੀ ਵੱਜੇ ਢੋਲ, ਤਾਲ ਤਲਵਾੜਾ ਆਪ ਰਖਾਇੰਦਾ। ਆਪਣੀ ਵਸਤ ਆਪਣੇ ਰੱਖੇ ਕੋਲ, ਆਦਿ ਜੁਗਾਦਿ ਜੁਗ ਜੁਗ ਆਪ ਵਰਤਾਇੰਦਾ। ਸਾਚੇ ਕੰਡੇ ਤੋਲੇ ਤੋਲ, ਨਾਮ ਤਰਾਜੂ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗ੍ਰਹਿ ਮੰਦਰ ਬੈਠਾ ਆਪੇ ਵੜ, ਆਪ ਆਪਣਾ ਦਰ ਸੁਹਾਇੰਦਾ। ਗ੍ਰਹਿ ਮੰਦਰ ਹਰਿ ਜੂ ਵੜਿਆ, ਦਿਸ ਕਿਸੇ ਨਾ ਆਇੰਦਾ। ਪੁਰਖ ਅਬਿਨਾਸ਼ੀ ਘਾੜਨ ਘੜਿਆ, ਪੰਜ ਤਤ ਨਾ ਕੋਇ ਜਣਾਇੰਦਾ। ਤ੍ਰੈਗੁਣ ਮਾਇਆ ਨਾ ਬੰਨ੍ਹੇ ਲੜਿਆ, ਆਪ ਆਪਣਾ ਖੇਲ ਖਿਲਾਇੰਦਾ। ਆਦਿ ਜੁਗਾਦਿ ਕਦੇ ਨਾ ਮਰਿਆ, ਮਾਤ ਗਰਭ ਨਾ ਫੇਰਾ ਪਾਇੰਦਾ। ਪੁਰਖ ਅਬਿਨਾਸ਼ੀ ਖੇਲ ਕਰਿਆ, ਨਰ ਨਰਾਇਣ ਵੇਸ ਵਟਾਇੰਦਾ। ਆਪਣੀ ਚੋਟੀ ਆਪੇ ਚੜ੍ਹਿਆ, ਉਚ ਮਹੱਲ ਅਟੱਲ ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਸਚ ਵਡਿਆਇੰਦਾ। ਘਰ ਸੱਚਾ ਹਰਿ ਮਿਹਰਵਾਨ, ਏਕਾ ਏਕ ਉਪਾਈਆ। ਸਤਿ ਸਰੂਪੀ ਸਚ ਨਿਸ਼ਾਨ, ਸਚਖੰਡ ਦੁਆਰੇ ਆਪ ਝੁਲਾਈਆ। ਸਚ ਤਖ਼ਤ ਬੈਠ ਸ੍ਰੀ ਭਗਵਾਨ, ਹੁਕਮੀ ਹੁਕਮ ਆਪ ਫਿਰਾਈਆ। ਆਪੇ ਬਣੇ ਦਰ ਦਰਬਾਨ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਆਪੇ ਹੋਏ ਰਾਜ ਰਾਜਾਨ, ਸ਼ਾਹ ਸੁਲਤਾਨ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚਾ ਇਕ ਵਖਾਈਆ। ਦਰ ਘਰ ਸਾਚਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਉਪਾਇੰਦਾ। ਏਕੰਕਾਰਾ ਸ੍ਰੀ ਭਗਵੰਤ, ਹਰਿ ਪੁਰਖ ਨਿਰੰਜਣ ਖੇਲ ਖਿਲਾਇੰਦਾ। ਲੇਖਾ ਜਾਣੇ ਆਦਿ ਅੰਤ, ਅਲੱਖ ਅਲੱਖਣਾ ਵੇਖ ਵਖਾਇੰਦਾ। ਆਪੇ ਨਾਰੀ ਆਪੇ ਕੰਤ, ਕੰਤ ਕੰਤੂਹਲ ਰੂਪ ਵਟਾਇੰਦਾ। ਆਪੇ ਰੁਤੜੀ ਸੁਹਾਏ ਬਸੰਤ, ਫਲ ਫੁਲ ਫੁਲਵਾੜੀ ਆਪ ਮਹਿਕਾਇੰਦਾ। ਆਪ ਉਪਾਏ ਜੀਵ ਜੰਤ, ਲੱਖ ਚੁਰਾਸੀ ਬ੍ਰਹਮਾ ਵਿਸ਼ਨ ਸ਼ਿਵ ਸੇਵ ਕਰਾਇੰਦਾ। ਆਪੇ ਲੇਖਾ ਜਾਣੇ ਸਾਚੇ ਸੰਤ, ਆਤਮ ਅੰਤਰ ਬ੍ਰਹਮ ਗਿਆਨ ਦ੍ਰਿੜਾਇੰਦਾ। ਤੋੜੇ ਗੜ੍ਹ ਹਉਮੇ ਹੰਗਤ, ਮਾਇਆ ਮਮਤਾ ਮੋਹ ਚੁਕਾਇੰਦਾ। ਦਰ ਭਿਖਾਰੀ ਹੋਏ ਮੰਗਤ, ਦਰ ਦਰਵੇਸ਼ਾ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਰੰਗ ਰੰਗਾਇੰਦਾ। ਗ੍ਰਹਿ ਮੰਦਰ ਰੰਗ ਮਜੀਠ, ਸਤਿਗੁਰ ਪੂਰਾ ਆਪ ਰੰਗਾਈਆ। ਪੁਰਖ ਅਕਾਲ ਵਸੇ ਧਾਮ ਅਨਡੀਠ, ਦਿਸ ਕਿਸੇ ਨਾ ਆਈਆ। ਆਪੇ ਸੁੱਤਾ ਦੇ ਕਰ ਪੀਠ, ਆਪ ਆਪਣਾ ਮੁਖ ਛੁਪਾਈਆ। ਗੁਰਮੁਖ ਵਿਰਲੇ ਜਣਾਏ ਭਾਣਾ ਮੀਠ, ਨਿਸ਼ਅੱਖਰ ਵੱਖਰ ਕਰੇ ਪੜ੍ਹਾਈਆ। ਕਾਇਆ ਕਰੇ ਠੰਡੀ ਸੀਤ, ਸਾਂਤਕ ਸਤਿ ਸਤਿ ਵਰਤਾਈਆ। ਸੋ ਪੁਰਖ ਨਿਰੰਜਣ ਸੁਣਾਏ ਸੁਹਾਗੀ ਗੀਤ, ਹੰ ਬ੍ਰਹਮ ਕਰੇ ਕੁੜਮਾਈਆ। ਬੈਠਾ ਰਹੇ ਇਕ ਅਤੀਤ, ਨਾ ਮਰੇ ਨਾ ਜਾਈਆ। ਜੁਗ ਜੁਗ ਚਲਾਏ ਆਪਣੀ ਰੀਤ, ਸਤਿਜੁਗ ਤ੍ਰੇਤਾ ਦੁਆਪਰ ਵੇਸ ਵਟਾਈਆ। ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਨਾ ਕੋਇ ਜਣਾਈਆ। ਕਰੇ ਕਰਾਏ ਪਤਤ ਪੁਨੀਤ, ਪਤਤ ਪਾਵਣ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਹਰਿ ਸੁਹੰਜਣਾ, ਜਗੇ ਜੋਤ ਆਦਿ ਨਿਰੰਜਣਾ, ਤੇਲ ਬਾਤੀ ਨਾ ਕੋਇ ਰਖਾਈਆ। ਆਦਿ ਨਿਰੰਜਣ ਕਰ ਪਰਕਾਸ਼, ਕਲਜੁਗ ਦੁਆਰਾ ਆਪ ਸੁਹਾਇੰਦਾ। ਸਾਚੇ ਮੰਡਲ ਪਾਵੇ ਰਾਸ, ਨੂਰ ਨੁਰਾਨਾ ਡਗਮਗਾਇੰਦਾ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਧਰਤ ਧਵਲ ਵੇਖ ਵਖਾਇੰਦਾ। ਜਨ ਭਗਤਾਂ ਪੂਰੀ ਕਰੇ ਆਸ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਆਪੇ ਹੋਏ ਦਾਸੀ ਦਾਸ, ਸੇਵਕ ਸਾਚੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੰਦਰ ਇਕ ਸੁਹਾਇੰਦਾ। ਘਰ ਮੰਦਰ ਹਰਿ ਸੁਹਾਇਆ, ਏਕਾ ਰੰਗ ਰੰਗਾਈਆ। ਸਾਚੀ ਸਖੀਆਂ ਮੰਗਲ ਗਾਇਆ, ਸੁਣੇ ਸੁਣਾਏ ਬੇਪਰਵਾਹੀਆ। ਪੰਚਮ ਨਾਦ ਸ਼ਬਦ ਧੁਨ ਵਜਾਇਆ, ਅਨਹਦ ਆਪਣਾ ਤਾਲ ਅਲਾਈਆ। ਬੇਐਬ ਪਰਵਰਦਿਗਾਰ ਵੇਖ ਵਖਾਇਆ, ਰਾਮ ਰਹੀਮ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ ਲੋਕਮਾਤ ਵੇਖੇ ਜਗਤ ਤਮਾਸ਼ਾ, ਲੱਖ ਚੁਰਾਸੀ ਫੋਲ ਫੁਲਾਈਆ। ਜੁਗ ਜੁਗ ਖੇਲੇ ਖੇਲ ਖੇਲਣਹਾਰ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਲੋਕਮਾਤੀ ਲੈ ਅਵਤਾਰ, ਪੰਜ ਤਤ ਚੋਲਾ ਆਪ ਹੰਢਾਇੰਦਾ। ਸਰਗੁਣ ਸਾਚੇ ਕਰੇ ਪਿਆਰ, ਘਰ ਘਰ ਵਿਚ ਵੇਖ ਵਖਾਇੰਦਾ। ਆਪੇ ਖੋਲ੍ਹੇ ਬੰਦ ਕਿਵਾੜ, ਪੰਚਮ ਧਾੜ ਮੇਟ ਮਿਟਾਇੰਦਾ। ਨਿਜ ਆਤਮ ਵਖਾਏ ਸਚ ਅਖਾੜ, ਗੋਪੀ ਕਾਹਨ ਆਪ ਨਚਾਇੰਦਾ। ਧੁਰਦਰਗਾਹੀ ਸਾਚਾ ਲਾੜ, ਗੁਰ ਸ਼ਬਦੀ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰਦੇਵ ਆਤਮ ਇਸ਼ਟ ਸ੍ਰਿਸ਼ਟ ਸਬਾਈ ਮੇਲ ਮਿਲਾਇੰਦਾ। ਸ੍ਰਿਸ਼ਟ ਸਬਾਈ ਸਾਚਾ ਨਾਤਾ, ਹਰਿ ਸ਼ਬਦੀ ਜੋੜ ਜੁੜਾਇੰਦਾ। ਕਰੇ ਖੇਲ ਪੁਰਖ ਬਿਧਾਤਾ, ਵੇਦ ਕਤੇਬ ਭੇਵ ਨਾ ਪਾਇੰਦਾ। ਜਨ ਭਗਤਾਂ ਦੇਵੇ ਸਾਚੀ ਦਾਤਾ, ਸਾਚੀ ਭਿਛਿਆ ਇਕ ਵਖਾਇੰਦਾ। ਮੇਟੇ ਰੈਣ ਅੰਧੇਰੀ ਰਾਤਾ, ਸਤਿਗੁਰ ਸਾਚਾ ਚੰਦ ਚੜ੍ਹਾਇੰਦਾ। ਸ਼ਬਦੀ ਦੇਵੇ ਏਕਾ ਗਾਥਾ, ਸਾਚੀ ਸਿਖਿਆ ਸਿਖ ਸਮਝਾਇੰਦਾ। ਜੁਗ ਜੁਗ ਪੂਰਾ ਕਰੇ ਘਾਟਾ, ਪੂਰਬ ਲਹਿਣਾ ਵੇਖ ਵਖਾਇੰਦਾ। ਅੰਮ੍ਰਿਤ ਪਿਆਏ ਸਾਚੇ ਬਾਟਾ, ਨਾਮ ਪਿਆਲਾ ਹੱਥ ਉਠਾਇੰਦਾ। ਆਤਮ ਵੇਖੇ ਸਾਚੀ ਖਾਟਾ, ਨਾਮ ਰੰਗੀਲਾ ਏਕਾ ਪਲੰਘ ਵਿਛਾਇੰਦਾ। ਚੌਦਾਂ ਲੋਕ ਖੁਲ੍ਹਾਏ ਏਕਾ ਹਾਟਾ, ਚੌਦਾਂ ਤਬਕਾਂ ਮੂਲ ਚੁਕਾਇੰਦਾ। ਪੁਰਖ ਅਬਿਨਾਸ਼ੀ ਖੇਲ ਬਾਜ਼ੀਗਰ ਨਾਟਾ, ਸਵਾਂਗੀ ਆਪਣਾ ਸਵਾਂਗ ਰਚਾਇੰਦਾ। ਵੇਖ ਵਖਾਏ ਤੀਰਥ ਤਾਟਾ, ਅਠਸਠ ਫੇਰਾ ਆਪੇ ਪਾਇੰਦਾ। ਲੱਖ ਚੁਰਾਸੀ ਵੇਖੇ ਕਾਇਆ ਮਾਟਾ, ਜੋਤ ਨਿਰੰਜਣ ਡਗਮਗਾਇੰਦਾ। ਗੁਰਮੁਖ ਚਲਾਏ ਸਾਥ ਰਾਥਾ, ਰਥ ਰਥਵਾਹੀ ਸੇਵ ਕਮਾਇੰਦਾ। ਲੇਖਾ ਜਾਣੇ ਤ੍ਰਲੋਕੀ ਨਾਥਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗ੍ਰਹਿ ਮੰਦਰ ਡੂੰਘੀ ਕੰਦਰ, ਹਰਿ ਹਰਿ ਵੇਖ ਵਖਾਇੰਦਾ। ਡੂੰਘੀ ਕੰਦਰ ਕਾਇਆ ਗਾਗਰ, ਭੇਵ ਕਿਸੇ ਨਾ ਪਾਇਆ। ਹਰਿਜਨ ਵਿਰਲੇ ਕਰਮ ਉਜਾਗਰ, ਜਿਸ ਜਨ ਸਤਿਗੁਰ ਪੂਰਾ ਦਇਆ ਕਮਾਇਆ। ਦੇਵੇ ਨਾਮ ਰਤੀ ਰਤਨਾਗਰ, ਰੱਤੀ ਰੱਤ ਰਹੇ ਨਾ ਰਾਇਆ। ਨਿਰਮਲ ਕਰਮ ਕਰੇ ਉਜਾਗਰ, ਸਿਰ ਸਮਰਥ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇਆ। ਜੁਗ ਜੁਗ ਵੇਸ ਪੁਰਖ ਕਰਤਾਰ, ਲੋਕਮਾਤੀ ਖੇਲ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਪਾਵੇ ਸਾਰ, ਕਲਜੁਗ ਅੰਤਮ ਵੇਖ ਵਖਾਇੰਦਾ। ਨਾਨਕ ਨਿਰਗੁਣ ਜੋਤ ਨੂਰ ਉਜਿਆਰ, ਗੁਰ ਗੋਬਿੰਦ ਮੇਲ ਮਿਲਾਇੰਦਾ। ਏਕਾ ਘਰ ਸੋਹੇ ਬੰਕ ਦੁਆਰ, ਚੇਲਾ ਗੁਰ ਏਕਾ ਰੰਗ ਰੰਗਾਇੰਦਾ। ਏਕਾ ਫ਼ਤਿਹ ਬੋਲ ਜੈਕਾਰ, ਵਾਹ ਵਾ ਗੁਰੂ ਇਕ ਵਖਾਇੰਦਾ। ਸ਼ਬਦ ਗੁਰ ਕਰ ਤਿਆਰ, ਸ੍ਰਿਸ਼ਟ ਸਬਾਈ ਮੂਲ ਵਖਾਇੰਦਾ। ਪੁਰਖ ਅਕਾਲ ਸਿਰਜਣਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੰਦਰ ਏਕ ਵਡਿਆਇੰਦਾ। ਘਰ ਮੰਦਰ ਪੁਰਖ ਅਕਾਲ, ਥਿਰ ਘਰ ਸਾਚਾ ਆਪ ਵਸਾਇਆ। ਸੇਵਾ ਲਾਏ ਕਾਲ ਮਹਾਂਕਾਲ, ਦੀਨ ਦਿਆਲ ਦਇਆ ਕਮਾਇਆ। ਆਪਣਾ ਦੀਪਕ ਆਪੇ ਬਾਲ, ਆਪੇ ਵੇਖ ਵਖਾਇਆ। ਆਪੇ ਬੈਠ ਤਖ਼ਤ ਸੁਲਤਾਨ, ਸੀਸ ਤਾਜ ਆਪ ਟਿਕਾਇਆ। ਆਪ ਝੁਲਾਏ ਸਚ ਨਿਸ਼ਾਨ, ਧੁਰ ਦਰਗਾਹ ਵੇਸ ਵਟਾਇਆ। ਆਪੇ ਹੋਏ ਵਡ ਬਲਵਾਨ, ਬਲਧਾਰੀ ਬਲ ਧਰਾਇਆ। ਆਪੇ ਵਸੇ ਸੁੰਞ ਮਸਾਣ, ਰੂਪ ਅਨੂਪ ਆਪ ਦਰਸਾਇਆ। ਆਪੇ ਬ੍ਰਹਮਾ ਵਿਸ਼ਨ ਸ਼ਿਵ ਕਰ ਪਰਧਾਨ, ਤ੍ਰੈ ਤ੍ਰੈ ਮੇਲਾ ਮੇਲ ਮਿਲਾਇਆ। ਆਪੇ ਪੰਜ ਤਤ ਦੇਵੇ ਦਾਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਖਿਲਾਇਆ। ਆਪੇ ਮਨ ਮਤ ਬੁੱਧ ਕਰੇ ਗਿਆਨ, ਅੰਤਰ ਮੰਤਰ ਆਪ ਸਮਝਾਇਆ। ਆਪੇ ਹੋਇਆ ਬੇਪਛਾਣ, ਦਿਸ ਕਿਸੇ ਨਾ ਆਈਆ। ਸਰਬ ਜੀਆਂ ਦਾ ਜਾਣੀ ਜਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਖੇਲ ਖਿਲਾਇਆ। ਕਲਜੁਗ ਅੰਤਮ ਖੇਲ ਗੋਬਿੰਦ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਭੇਵ ਨਾ ਆਇੰਦਾ। ਜਨ ਭਗਤਾਂ ਮੇਟੇ ਸਗਲੀ ਚਿੰਦ, ਜੋਤ ਸਰੂਪੀ ਦਰਸ ਵਖਾਇੰਦਾ। ਅੰਮ੍ਰਿਤ ਸਰ ਸਰੋਵਰ ਵਖਾਏ ਸਾਗਰ ਸਿੰਧ, ਨਿਝਰ ਝਿਰਨਾ ਆਪ ਝਿਰਾਇੰਦਾ । ਲੇਖਾ ਚੁਕਾਏ ਕਰੋੜ ਤੇਤੀਸਾ ਸੁਰਪਤ ਰਾਜਾ ਇੰਦ, ਸ਼ਿਵ ਸ਼ੰਕਰ ਮੂਲ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਖੇਲ ਅਪਾਰਾ, ਵੇਖਣਹਾਰ ਹਰਿ ਨਿਰੰਕਾਰਾ, ਜੁਗ ਜੁਗ ਲੈ ਮਾਤ ਅਵਤਾਰਾ, ਆਪ ਆਪਣਾ ਵੇਸ ਵਟਾਇੰਦਾ। ਵੇਸ ਅਵੱਲਾ, ਪੁਰਖ ਅਕਾਲ ਆਪ ਵਟਾਈਆ। ਪਾਵੇ ਸਾਰ ਰਾਣੀ ਅੱਲਾ, ਸੰਗ ਮੁਹੰਮਦ ਚਾਰ ਯਾਰ ਵੇਖ ਵਖਾਈਆ। ਈਸਾ ਮੂਸਾ ਛੁੱਟੇ ਪੱਲਾ, ਸਗਲਾ ਸੰਗ ਨਾ ਕੋਇ ਨਿਭਾਈਆ। ਕਲਮਾ ਅਮਾਮ ਕਾਇਨਾਤ ਏਕਾ ਘੱਲਾ, ਅਜ਼ਮਤੋ ਕਸਮਤੋ ਦਏ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਚ ਘਰ, ਗ੍ਰਹਿ ਮੰਦਰ ਇਕ ਰਖਾਈਆ। ਗ੍ਰਹਿ ਮੰਦਰ ਹਰਿ ਸੁਹਾਵਣਾ, ਨਿਰਗੁਣ ਸਰਗੁਣ ਸਾਚੀ ਧਾਰ। ਲੋਕਮਾਤ ਨਾਉਂ ਉਪਜਾਵਣਾ, ਸੰਬਲ ਨਗਰੀ ਕਰ ਤਿਆਰ,। ਗੋਬਿੰਦ ਸਾਚਾ ਆਸਣ ਲਾਵਣਾ, ਪੂਤ ਸਪੂਤਾ ਇਕ ਪਿਆਰ। ਪੁਰਖ ਅਕਾਲ ਇਕ ਮਨਾਵਣਾ, ਦੂਜਾ ਇਸ਼ਟ ਨਾ ਕੋਇ ਵਿਚਾਰ। ਤੀਜਾ ਨੈਣ ਇਕ ਖੁਲ੍ਹਾਵਣਾ, ਚੌਥੇ ਪਦ ਸੱਚੀ ਸਰਕਾਰ। ਪੰਚਮ ਬਹਿ ਬਹਿ ਰਾਗ ਗਾਵਣਾ, ਰਾਗ ਅਨਾਦੀ ਏਕਾ ਧਾਰ। ਛੇਵੇਂ ਛੱਪਰ ਛੰਨ ਨਾ ਕੋਇ ਵਖਾਵਣਾ, ਸਚਖੰਡ ਨਿਵਾਸੀ ਵਸੇ ਸਚਖੰਡ ਦੁਆਰ। ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ ਏਕਾ ਰੂਪ ਵਟਾਵਣਾ, ਅਛੱਲ ਛਲ ਕਰੇ ਕਰਤਾਰ। ਅੱਠਾਂ ਤੱਤਾਂ ਮੂਲ ਚੁਕਾਵਣਾ, ਤ੍ਰੈਗੁਣ ਮਾਇਆ ਦੇਵੇ ਸਾੜ। ਨੌ ਦਵਾਰ ਲੱਖ ਚੁਰਾਸੀ ਖੋਜ ਖੁਜਾਵਣਾ, ਜਗਤ ਵਾਸਨਾ ਵੇਖ ਵਿਕਾਰ। ਦਸਮ ਦੁਆਰੀ ਕੁੰਡਾ ਲਾਹਵਣਾ, ਗੁਰਮੁਖ ਸਾਜਣ ਲਏ ਉਭਾਰ। ਆਤਮ ਸੇਜਾ ਇਕ ਸੁਹਾਵਣਾ, ਘਰ ਮੇਲਾ ਕੰਤ ਭਤਾਰ। ਅੰਮ੍ਰਿਤ ਸਾਚਾ ਜਾਮ ਪਿਆਵਣਾ, ਰਸ ਰਸੀਆ ਠੰਡਾ ਠਾਰ। ਗੀਤ ਅਨਾਦੀ ਏਕਾ ਗਾਵਣਾ, ਅਨਹਦ ਸ਼ਬਦ ਸੱਚੀ ਧੁਨਕਾਰ। ਸਵਛ ਸਰੂਪੀ ਰੂਪ ਦਰਸਾਵਣਾ, ਬਜ਼ਰ ਕਪਾਟੀ ਪਰਦਾ ਪਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਪਾਵੇ ਸਾਰ। ਗ੍ਰਹਿ ਮੰਦਰ ਹਰਿ ਵਸਿਆ, ਸਤਿਗੁਰ ਦੀਨ ਦਿਆਲ। ਗੁਰਮੁਖ ਵਿਰਲੇ ਮਾਰਗ ਦੱਸਿਆ, ਹੋਏ ਆਪ ਹਰਿ ਕਿਰਪਾਲ। ਕਰੇ ਪਰਕਾਸ਼ ਕੋਟਨ ਰਵ ਸੱਸਿਆ, ਤੋੜਣਹਾਰਾ ਜਗਤ ਜੰਜਾਲ। ਜੁਗਾ ਜੁਗੰਤਰ ਫਿਰੇ ਨੱਸਿਆ, ਗੁਰਮੁਖ ਵੇਖੇ ਸਾਚੇ ਲਾਲ। ਘਰ ਮੰਦਰ ਬਹਿ ਬਹਿ ਹੱਸਿਆ, ਨੇੜ ਨਾ ਆਏ ਕਾਲ ਮਹਾਂਕਾਲ। ਸ਼ਬਦ ਨਿਰਾਲਾ ਤੀਰ ਕਸਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਮਾਰੇ ਇਕ ਉਛਾਲ। ਗ੍ਰਹਿ ਮੰਦਰ ਸਚ ਉਛਾਲ, ਸਤਿਗੁਰ ਪੂਰਾ ਆਪ ਲਗਾਇੰਦਾ। ਹਰਿਜਨ ਉਪਜਾਏ ਸਾਚਾ ਲਾਲ, ਲਾਲ ਅਨਮੁਲੜਾ ਵੇਖ ਵਖਾਇੰਦਾ। ਲੋਕਮਾਤ ਬਣੇ ਦਲਾਲ, ਆਪ ਆਪਣੀ ਸੇਵ ਕਮਾਇੰਦਾ। ਲੇਖਾ ਜਾਣੇ ਕਾਇਆ ਮਾਟੀ ਖਾਲ, ਮੰਦਰ ਅੰਦਰ ਸੋਭਾ ਪਾਇੰਦਾ। ਦੇਵਣਹਾਰਾ ਨਾਮ ਸੱਚਾ ਧਨ ਮਾਲ, ਸਚ ਖ਼ਜ਼ੀਨਾ ਇਕ ਲੁਟਾਇੰਦਾ। ਦੋ ਜਹਾਨੀ ਸ਼ਾਹ ਕੰਗਾਲ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਸਾਚਾ ਘਰ, ਘਰ ਵਿਚ ਆਪ ਬਹਾਇੰਦਾ। ਘਰ ਵਿਚ ਘਰ ਕਰ ਤਿਆਰ, ਕਾਇਆ ਗੜ੍ਹ ਸੁਹਾਈਆ। ਅੰਦਰ ਵੜ ਪੁਰਖ ਕਰਤਾਰ, ਬੈਠਾ ਆਸਣ ਲਾਈਆ। ਜਗਮਗ ਜੋਤ ਜਗੇ ਅਪਾਰ, ਦਿਵਸ ਰੈਣ ਰੁਸ਼ਨਾਈਆ। ਰਵ ਸਸ ਹੋਏ ਸ਼ਰਮਸ਼ਾਰ, ਨੇਤਰ ਨੈਣ ਨਾ ਕੋਇ ਉਠਾਈਆ। ਏਕਾ ਨਾਦ ਸੱਚੀ ਧੁਨਕਾਰ, ਨਾਦ ਅਨਾਦੀ ਨਾਦ ਵਜਾਈਆ। ਅੰਮ੍ਰਿਤ ਦੇਵੇ ਠੰਡੀ ਠਾਰ, ਸਰ ਸਰੋਵਰ ਇਕ ਭਰਾਈਆ। ਤ੍ਰਬੈਣੀ ਨੈਣੀ ਇਕ ਪਿਆਰ, ਸੁਖਮਨ ਟੇਢੀ ਬੰਕ ਭੁਆਈਆ। ਕਾਗਦ ਕਲਮ ਨਾ ਲਿਖਣਹਾਰ, ਚਾਰੇ ਵੇਦ ਦੇਣ ਗਵਾਹੀਆ। ਪੁਰਾਨ ਅਠਾਰਾਂ ਕਰਨ ਪੁਕਾਰ, ਹਰਿ ਕਾ ਭੇਵ ਕੋਇ ਨਾ ਪਾਈਆ। ਹਰਿਜਨ ਵਿਰਲਾ ਪਾਵੇ ਸਾਰ, ਜਿਸ ਜਨ ਆਪਣੀ ਬੂਝ ਬੁਝਾਈਆ। ਕਲਜੁਗ ਤੇਰੀ ਅੰਤਮ ਵਾਰ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਈਆ। ਘਰ ਮੰਦਰ ਖੋਲ੍ਹ ਦਰਵਾਜ਼ਾ, ਹਰਿ ਸਾਚਾ ਵੇਖ ਵਖਾਇੰਦਾ। ਵੇਖਣਹਾਰ ਗ਼ਰੀਬ ਨਿਵਾਜ਼ਾ, ਜੀਵਾਂ ਜੰਤਾਂ ਦਿਸ ਨਾ ਆਇੰਦਾ। ਸ਼ਬਦ ਵਜਾਏ ਅਨਹਦ ਵਾਜਾ, ਛੱਤੀ ਰਾਗ ਨਾ ਕੋਇ ਅਲਾਇੰਦਾ। ਆਪਣਾ ਮੰਦਰ ਆਪੇ ਸਾਜਾ, ਆਪੇ ਵੇਖ ਵਖਾਇੰਦਾ। ਅਸਵ ਘੋੜੇ ਚੜ੍ਹਿਆ ਤਾਜਾ, ਲੋਆਂ ਪੁਰੀਆਂ ਆਪ ਦੌੜਾਇੰਦਾ। ਸ਼ਾਹ ਸੁਲਤਾਨ ਰਾਜਨ ਰਾਜਾ, ਸੀਸ ਤਾਜ ਆਪ ਟਿਕਾਇੰਦਾ। ਕਲਜੁਗ ਤੇਰਾ ਅੰਤਮ ਕਾਜਾ, ਹਰਿ ਸਾਚਾ ਆਪ ਕਰਾਇੰਦਾ। ਕੋਇ ਨਾ ਰੱਖੇ ਤੇਰੀ ਲਾਜਾ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਲੇਖਾ ਚੁੱਕੇ ਕਲ ਕਿ ਆਜਾ, ਕਲ ਕਲਕੀ ਅਵਤਾਰ ਹਰਿ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗ੍ਰਹਿ ਮੰਦਰ ਵੇਖੇ ਸਾਚਾ ਘਰ, ਨਵ ਖੰਡ ਫੇਰਾ ਆਪੇ ਪਾਇੰਦਾ। ਸੱਤ ਦੀਪ ਨਵ ਖੰਡ, ਲੱਖ ਚੁਰਾਸੀ ਵੇਖ ਵਖਾਇੰਦਾ। ਲੇਖਾ ਜਾਣੇ ਜੇਰਜ ਅੰਡ, ਉਤਭੁਜ ਸੇਤਜ ਫੋਲ ਫੁਲਾਇੰਦਾ। ਪਾਰਬ੍ਰਹਮ ਪ੍ਰਭ ਪਾਏ ਵੰਡ, ਵੰਡਣਹਾਰਾ ਦਿਸ ਨਾ ਆਇੰਦਾ। ਲੇਖਾ ਜਾਣੇ ਕੋਟ ਬ੍ਰਹਿਮੰਡ, ਆਪ ਆਪਣੀ ਅੱਖ ਖੁਲ੍ਹਾਇੰਦਾ। ਜੁਗਾ ਜੁਗੰਤਰ ਦੇਵੇ ਦੰਡ, ਏਕਾ ਖੰਡਾ ਹੱਥ ਉਠਾਇੰਦਾ। ਨਾਮ ਨਿਧਾਨਾ ਚੰਡ ਪਰਚੰਡ, ਦੋ ਜਹਾਨਾਂ ਆਪ ਚਮਕਾਇੰਦਾ। ਮੇਟਣਹਾਰਾ ਭੇਖ ਪਖੰਡ, ਜੂਠ ਝੂਠ ਆਪ ਮਿਟਾਇੰਦਾ। ਸਾਚਾ ਨਾਮ ਏਕਾ ਵੰਡ, ਚਾਰ ਵਰਨਾਂ ਮੇਲ ਮਿਲਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਪੱਲੇ ਬੰਨ੍ਹੇ ਗੰਢ, ਆਪ ਆਪਣੇ ਰੰਗ ਰੰਗਾਇੰਦਾ। ਦੂਈ ਦਵੈਤੀ ਢਾਵੇ ਕੰਧ, ਹਉਮੇ ਹੰਗਤਾ ਗੜ੍ਹ ਤੁੜਾਇੰਦਾ। ਇਕ ਸੁਣਾਏ ਸੁਹਾਗੀ ਛੰਦ, ਪੁਰਖ ਅਕਾਲ ਆਪ ਅਲਾਇੰਦਾ। ਆਪ ਜਣਾਏ ਆਪਣਾ ਪਰਮਾਨੰਦ, ਨਿਜ਼ਾਨੰਦ ਆਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਵੇਖਣਹਾਰ ਪੁਰਖ ਸਮਰਥ, ਘਟ ਅੰਦਰ ਜੋਤ ਜਗਾਈਆ। ਜੁਗ ਜੁਗ ਚਲਾਏ ਆਪਣਾ ਰਥ, ਆਪਣੇ ਹੱਥ ਰੱਖੇ ਵਡਿਆਈਆ। ਜਨ ਭਗਤਾਂ ਦੇਵੇ ਸਾਚੀ ਵਥ, ਨਾਮ ਅਮੋਲਕ ਝੋਲੀ ਪਾਈਆ। ਸਗਲ ਵਸੂਰੇ ਜਾਇਣ ਲਥ, ਜਿਸ ਜਨ ਨੇਤਰ ਲੋਚਣ ਨੈਣ ਦਰਸ ਦਖਾਈਆ। ਪੰਚ ਵਿਕਾਰਾ ਹੋਏ ਸੱਥ, ਕਲਜੁਗ ਸੱਥਰ ਹੇਠ ਵਿਛਾਈਆ। ਤ੍ਰੈਗੁਣ ਮਾਇਆ ਕਰੇ ਭੱਠ, ਏਕਾ ਅਗਨੀ ਤਤ ਜਲਾਈਆ। ਸਾਚਾ ਮਾਰਗ ਸਤਿਗੁਰ ਦੱਸ, ਮਨਮਤ ਦਏ ਗਵਾਈਆ। ਗੁਰਮਤ ਸਾਚੀ ਹਿਰਦੇ ਰੱਖ, ਹਰਿ ਹਰਿ ਸਿਉਂ ਲਏ ਮਿਲਾਈਆ। ਲੱਖ ਚੁਰਾਸੀ ਵਿਚੋਂ ਕਰੇ ਵੱਖ, ਜਿਸ ਜਨ ਆਪਣਾ ਰੰਗ ਰੰਗਾਈਆ। ਕੱਖੋਂ ਕਰਨਹਾਰਾ ਲੱਖ, ਲੱਖੋਂ ਕੱਖ ਆਪ ਕਰਾਈਆ। ਹਰਿਜਨ ਮੇਲਾ ਨੱਠ ਨੱਠ, ਕਲਜੁਗ ਅੰਤਮ ਵੇਖ ਵਖਾਈਆ। ਮਨਮੁਖ ਖੇੜਾ ਦਿਸੇ ਭੱਠ, ਭੱਠ ਭਠਿਆਲਾ ਅਗਨ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਖੇਲ ਨਿਰਾਲਾ, ਚਲੇ ਚਲਾਏ ਅਵੱਲੜੀ ਚਾਲਾ, ਚਾਰ ਵਰਨਾਂ ਇਕ ਪੜ੍ਹਾਈਆ। ਚਾਰ ਵਰਨ ਇਕ ਗਿਆਨ, ਹਰਿ ਸਾਚਾ ਸਚ ਜਣਾਇੰਦਾ। ਚਾਰ ਵਰਨ ਇਕ ਧਿਆਨ, ਪੁਰਖ ਅਕਾਲ ਇਕ ਮਨਾਇੰਦਾ। ਚਾਰ ਵਰਨ ਇਕ ਦਾਨ, ਏਕਾ ਨਾਮ ਝੋਲੀ ਪਾਇੰਦਾ। ਚਾਰ ਵਰਨਾਂ ਏਕਾ ਮਾਣ, ਚਰਨ ਕਵਲ ਇਕ ਵਖਾਇੰਦਾ। ਚਾਰ ਵਰਨ ਏਕਾ ਪੀਣ ਖਾਣ, ਆਤਮ ਅੰਤਰ ਅੰਮ੍ਰਿਤ ਆਪ ਪਿਆਇੰਦਾ। ਚਾਰ ਵਰਨ ਇਕ ਪਛਾਣ, ਨੇਤਰ ਨੈਣ ਇਕ ਖੁਲ੍ਹਾਇੰਦਾ। ਚਾਰ ਵਰਨ ਏਕਾ ਸ਼ਬਦ ਗਾਣ, ਸਾਚਾ ਢੋਲਾ ਇਕ ਸੁਣਾਇੰਦਾ। ਚਾਰ ਵਰਨ ਇਕ ਮਕਾਨ, ਸਚਖੰਡ ਦੁਆਰਾ ਇਕ ਵਖਾਇੰਦਾ। ਚਾਰ ਵਰਨ ਇਕ ਭਗਵਾਨ, ਭਗਤ ਭਗਤੀ ਰੰਗ ਰੰਗਾਇੰਦਾ। ਚਾਰ ਵਰਨ ਏਕਾ ਕਾਹਨ, ਏਕਾ ਮੰਡਲ ਰਾਸ ਰਚਾਇੰਦਾ। ਚਾਰ ਵਰਨ ਏਕਾ ਰਾਮ, ਰਾਮ ਰੂਪ ਆਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਜਾਮਾ ਸ੍ਰੀ ਭਗਵਾਨਾ, ਦੋ ਜਹਾਨਾਂ ਖੇਲ ਖਿਲਾਇੰਦਾ। ਦੋ ਜਹਾਨਾਂ ਖੇਲੇ ਖੇਲ, ਨਿਰਗੁਣ ਨੂਰ ਰੂਪ ਬੇਪਰਵਾਹੀਆ। ਗੁਰਮੁਖਾਂ ਕਰੇ ਸਾਚਾ ਮੇਲ, ਜੁਗ ਜੁਗ ਵਿਛੜੇ ਲਏ ਮਿਲਾਈਆ। ਠਾਕਰ ਅਬਿਨਾਸ਼ੀ ਚਾੜ੍ਹੇ ਤੇਲ, ਘਰ ਸਾਚਾ ਸਗਨ ਮਨਾਈਆ। ਧਰਮ ਰਾਏ ਦੀ ਕੱਟੀ ਜੇਲ, ਵੇਲੇ ਅੰਤ ਨਾ ਦਏ ਸਜ਼ਾਈਆ। ਲੇਖਾ ਜਾਣੇ ਗੁਰੂ ਗੁਰ ਚੇਲ, ਗੁਰ ਗੋਬਿੰਦ ਸ਼ਬਦ ਮਿਲਾਈਆ। ਸਮਰਥ ਪੁਰਖ ਸੱਜਣ ਸੁਹੇਲ, ਸਗਲਾ ਸੰਗ ਆਪ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਘਰ ਵਿਚ ਦਏ ਵਡਿਆਈਆ। ਘਰ ਘਰ ਵਿਚ ਹਰਿ ਉਪਾਇਆ, ਚਾਰ ਦੀਵਾਰ ਨਾ ਕੋਇ ਬਣਾਈਆ। ਇਟ ਗਾਰਾ ਨਾ ਕੋਇ ਲਾਇਆ, ਛੱਪਰ ਛੰਨ ਨਾ ਕੋਇ ਛੁਹਾਈਆ। ਜਗਤ ਨੇਤਰ ਦਿਸ ਨਾ ਆਇਆ, ਲੱਭ ਲੱਭ ਥੱਕੀ ਸਰਬ ਲੋਕਾਈਆ। ਜੀਵ ਜੰਤ ਹੋਏ ਹਲਕਾਇਆ, ਹਰਿ ਕਾ ਰੂਪ ਨਜ਼ਰ ਨਾ ਆਈਆ। ਸਾਧ ਸੰਤ ਦਏ ਦੁਹਾਇਆ, ਦੇਹੁਰਾ ਮੰਦਰ ਮਸੀਤ ਮਿਲੇ ਨਾ ਸੱਚਾ ਸਾਚਾ ਮਾਹੀਆ। ਜਿਸ ਜਨ ਆਪਣੀ ਦਇਆ ਕਮਾਇਆ, ਘਰ ਘਰ ਵਿਚ ਦਏ ਵਖਾਈਆ। ਸਤਿਗੁਰ ਪੂਰਾ ਸਚ ਸਿੰਘਾਸਣ ਬੈਠਾ ਆਸਣ ਲਾਇਆ, ਨਿਜ ਘਰ ਆਪਣੀ ਤਾੜੀ ਲਾਈਆ। ਗੁਰਸਿਖ ਮੇਲਾ ਗੁਰ ਗੋਬਿੰਦ ਸਹਿਜ ਸੁਭਾਇਆ, ਗੁਰ ਨਾਨਕ ਫੜ ਫੜ ਤਾਰੇ ਬਾਹੀਂਆ। ਜਿਸ ਜਨ ਪੁਰਖ ਅਕਾਲ ਇਕ ਮਨਾਇਆ, ਦੂਜੇ ਦਰ ਨਾ ਮੰਗਣ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਲ ਕਲਵੰਤਾ ਆਪ ਵਰਤਾਈਆ। ਕਲ ਕਲਵੰਤਾ ਅਕਲ ਕਲ ਧਾਰ, ਕਲਜੁਗ ਅੰਤਮ ਵੇਸ ਵਟਾਇੰਦਾ। ਸ਼ਬਦ ਡੰਕਾ ਵਿਚ ਸੰਸਾਰ, ਰਾਓ ਰੰਕਾਂ ਆਪ ਸੁਣਾਇੰਦਾ। ਵਾਸੀ ਪੁਰੀ ਘਨਕਾ ਹੋ ਤਿਆਰ, ਸੰਬਲ ਨਗਰੀ ਆਪ ਸੁਹਾਇੰਦਾ। ਵੇਦ ਵਿਆਸਾ ਕਰੇ ਪੁਕਾਰ, ਪੂਤ ਸਪੂਤਾ ਬ੍ਰਹਿਮਣ ਗੌੜਾ ਰਾਹ ਤਕਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰ, ਉਚੇ ਟਿੱਲੇ ਸਾਚੇ ਪਰਬਤ ਆਪਣਾ ਆਸਣ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੰਦਰ ਆਪ ਜਣਾਇੰਦਾ। ਉਚਾ ਟਿੱਲਾ ਪਰਬਤ ਚੋਟੀ, ਕਾਇਆ ਮੰਦਰ ਆਪ ਸੁਹਾਈਆ। ਆਪ ਜਗਾਏ ਨਿਰਮਲ ਜੋਤੀ, ਨਿਰਵੈਰ ਰੂਪ ਸਮਾਈਆ। ਗੁਰਮੁਖ ਉਧਾਰੇ ਵਿਚੋਂ ਕੋਟਨ ਕੋਟੀ, ਦੇ ਮਤ ਆਪ ਸਮਝਾਈਆ। ਆਪੇ ਕੱਢੇ ਵਾਸਨਾ ਖੋਟੀ, ਸਚ ਸੁਗੰਧੀ ਨਾਮ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਈਆ। ਰੰਗ ਸਮਾਇਆ ਹਰਿ ਰਘੁਰਾਇਆ, ਭੇਵ ਕੋਇ ਨਾ ਪਾਇੰਦਾ। ਕਲਜੁਗ ਅੰਤਮ ਵੇਸ ਵਟਾਇਆ, ਨਿਰਗੁਣ ਆਪਣਾ ਨਾਉਂ ਰਖਾਇੰਦਾ। ਸ਼ਬਦ ਸ਼ਬਦੀ ਸ਼ਬਦ ਅਲਾਇਆ, ਸ਼ਬਦ ਸ਼ਬਦੀ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਲੇਖਾ ਦੇਵੇ ਕਰ, ਪੂਰਬ ਲਹਿਣਾ ਝੋਲੀ ਪਾਇਆ। ਗੁਰਮੁਖ ਲੇਖਾ ਆਦਿ ਜੁਗਾਦਿ, ਹਰਿ ਸਤਿਗੁਰ ਵੇਖ ਵਖਾਇੰਦਾ। ਪਾਵੇ ਸਾਰ ਬ੍ਰਹਮ ਬ੍ਰਹਿਮਾਦ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਦੇਵਣਹਾਰਾ ਬੋਧ ਅਗਾਧ, ਸ਼ਬਦ ਸ਼ਬਦੀ ਸ਼ਬਦ ਸੁਣਾਇੰਦਾ। ਸੰਤ ਸੁਹੇਲੇ ਸਾਚੇ ਲਾਧ, ਦਰ ਘਰ ਸਾਚੇ ਮੇਲ ਮਿਲਾਇੰਦਾ। ਲੱਖ ਚੁਰਾਸੀ ਵਿਚੋਂ ਕਾਢ, ਆਪ ਆਪਣੇ ਘਰ ਬਹਾਇੰਦਾ। ਲੇਖਾ ਜਾਣੇ ਅੰਧੇਰੀ ਖਾਡ, ਡੂੰਘੀ ਕੰਦਰ ਫੋਲ ਫੁਲਾਇੰਦਾ। ਨਾਤਾ ਤੋੜੇ ਹੱਡ ਮਾਸ, ਆਤਮ ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਸਤਿਗੁਰ ਪੂਰਾ ਨਾ ਹੋਏ ਵਿਨਾਸ, ਅਬਿਨਾਸ਼ੀ ਆਪਣਾ ਨਾਉਂ ਧਰਾਇੰਦਾ। ਲੇਖਾ ਜਾਣੇ ਸਵਾਸ ਸਵਾਸ, ਜੋ ਜਨ ਰਸਨਾ ਜਿਹਵਾ ਗਾਇੰਦਾ। ਜੁਗ ਜੁਗ ਪੂਰੀ ਕਰਨਹਾਰਾ ਆਸ, ਹਰਿਜਨ ਸਾਚੇ ਪਾਰ ਕਰਾਇੰਦਾ। ਬਣਿਆ ਰਹੇ ਦਾਸੀ ਦਾਸ, ਸੇਵਕ ਸੇਵਾ ਆਪ ਕਮਾਇੰਦਾ। ਲੇਖਾ ਲਿਖਾਏ ਦਸ ਦਸ ਮਾਸ, ਦਰਦ ਦੁੱਖ ਆਪ ਵੰਡਾਇੰਦਾ। ਪਾਰ ਕਰਾਏ ਪ੍ਰਿਥਮੀ ਆਕਾਸ਼, ਸਚਖੰਡ ਦੁਆਰੇ ਆਪ ਬਹਾਇੰਦਾ। ਜੋਤੀ ਜੋਤ ਕਰ ਪਰਕਾਸ਼, ਅਵਣ ਗਵਣ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਆਪ ਉਠਾਇੰਦਾ। ਹਰਿਜਨ ਆਪ ਉਠਾਵਣ ਆਇਆ, ਨਿਰਗੁਣ ਰੂਪ ਅਗੰਮ ਅਪਾਰ । ਆਪ ਆਪਣਾ ਰੂਪ ਦਰਸਾਵਣ ਆਇਆ, ਪੁਰਖ ਅਬਿਨਾਸ਼ੀ ਖੇਲ ਨਿਆਰ। ਭਾਂਡਾ ਭਰਮ ਭੌ ਭੰਨਾਵਣ ਆਇਆ, ਗੁਰ ਮੰਤਰ ਕਰ ਉਜਿਆਰ। ਜੂਠਾ ਝੂਠਾ ਨਾਤਾ ਤੁੜਾਵਣ ਆਇਆ, ਬਖ਼ਸ਼ਣਹਾਰ ਚਰਨ ਪਿਆਰ। ਮਾਇਆ ਮਮਤਾ ਮੋਹ ਚੁਕਾਵਣ ਆਇਆ, ਦੇਵੇ ਨਾਮ ਸ਼ਬਦ ਭੰਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਇਕ ਇਕੱਲਾ, ਵਸਣਹਾਰਾ ਸਚ ਮਹੱਲਾ, ਘਰ ਸਾਚਾ ਬੰਕ ਦੁਆਰ। ਬੰਕ ਦੁਆਰੀ ਆਪ ਪ੍ਰਭ, ਘਟ ਘਟ ਬੈਠਾ ਆਸਣ ਲਾਈਆ। ਗੁਰਸਿਖ ਸਾਚੇ ਲਏ ਲੱਭ, ਜੁਗ ਜੁਗ ਆਪਣਾ ਖੇਲ ਖਿਲਾਈਆ। ਅੰਮ੍ਰਿਤ ਚੋਏ ਕਵਲ ਨਭ, ਕਵਲ ਕਵਲਾ ਆਪ ਖੁਲ੍ਹਾਈਆ। ਜਗਤ ਵਿਕਾਰਾ ਦੇਵੇ ਦੱਬ, ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਸਾਚੇ ਘਰ, ਦਰ ਘਰ ਸਾਚਾ ਇਕ ਵਖਾਈਆ। ਦਰ ਘਰ ਸਾਚਾ ਹਰਿ ਭਗਵਾਨ, ਏਕਾ ਏਕ ਵਖਾਇੰਦਾ। ਲੋਕਮਾਤ ਨਾ ਕੋਈ ਨਿਸ਼ਾਨ, ਜੀਵ ਜੰਤ ਨਾ ਕੋਈ ਬਣਾਇੰਦਾ। ਨਜ਼ਰ ਨਾ ਆਏ ਸਾਚਾ ਕਾਹਨ, ਸਾਚਾ ਮੰਦਰ ਨਾ ਕੋਈ ਸੁਹਾਇੰਦਾ। ਜੂਠਾ ਝੂਠਾ ਪੀਣ ਖਾਣ, ਕਾਮ ਕਰੋਧ ਸਰਬ ਕੁਰਲਾਇੰਦਾ। ਹਰਿ ਕਾ ਰੂਪ ਨਾ ਸਕੇ ਕੋਈ ਪਛਾਣ, ਆਤਮ ਪਰਮਾਤਮ ਨਾ ਕੋਈ ਮਿਲਾਇੰਦਾ। ਈਸ਼ ਜੀਵ ਨਾ ਕੋਈ ਧਿਆਨ, ਜਗਤ ਜਗਦੀਸ਼ ਨਾ ਕੋਈ ਸਾਲਾਹਿੰਦਾ। ਸਾਚਾ ਛਤਰ ਨਾ ਸੀਸ ਕੋਈ ਝੁਲਾਣ, ਰਾਜ ਰਾਜਾਨ ਨਾ ਬੰਕ ਸੁਹਾਇੰਦਾ। ਨਾਮ ਨਾ ਦੇਵੇ ਕੋਈ ਦਾਨ, ਜੀਆਂ ਭਿਛਿਆ ਨਾ ਝੋਲੀ ਪਾਇੰਦਾ। ਚਰਨ ਧੂੜ ਨਾ ਕੋਇ ਅਸ਼ਨਾਨ, ਦੁਰਮਤ ਮੈਲ ਨਾ ਕੋਈ ਧਵਾਇੰਦਾ। ਹਰਿ ਮੰਦਰ ਨਾ ਦਿਸੇ ਕੋਈ ਮਕਾਨ, ਸਾਚਾ ਗੀਤ ਨਾ ਕੋਈ ਸੁਣਾਇੰਦਾ । ਕਲਜੁਗ ਝੂਠੀ ਖੋਲ੍ਹ ਦੁਕਾਨ, ਝੂਠਾ ਵਣਜ ਕਰਾਇੰਦਾ। ਅਠਸਠ ਤੀਰਥ ਸਰਬ ਕੁਰਲਾਣ, ਲਜਪਤ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵਿਰਲੇ ਆਪ ਉਠਾਇੰਦਾ। ਹਰਿ ਭਗਤ ਉਠ ਜਾਗ, ਹਰਿ ਸਾਚਾ ਨੇਤਰ ਖੁਲ੍ਹਾਇੰਦਾ। ਹਰਿ ਸੰਤ ਪਿਆਰੇ ਸੁਣ ਸੁਣ ਰਾਗ, ਪੁਰਖ ਅਬਿਨਾਸ਼ੀ ਏਕਾ ਗਾਇੰਦਾ। ਗੁਰਮੁਖ ਸਾਚੇ ਸਚ ਵੈਰਾਗ, ਬਿਰਹੋਂ ਤੀਰ ਨਿਰਾਲਾ ਏਕਾ ਲਾਇੰਦਾ। ਗੁਰਸਿਖ ਬੁਝਾਏ ਲੱਗੀ ਆਗ, ਅੰਮ੍ਰਿਤ ਮੇਘ ਇਕ ਵਰਸਾਇੰਦਾ। ਆਪ ਬਣਾਏ ਹੰਸ ਕਾਗ, ਸੋਹੰ ਹੰਸਾ ਮੋਤੀ ਚੋਗ ਚੁਗਾਇੰਦਾ। ਦੀਪਕ ਜੋਤ ਜਗੇ ਚਿਰਾਗ, ਦਿਵਸ ਰੈਣ ਡਗਮਗਾਇੰਦਾ। ਜਨਮ ਜਨਮ ਦਰ ਧੋਵੇ ਦਾਗ਼, ਤਨ ਬਸਤਰ ਇਕ ਪਹਿਨਾਇੰਦਾ। ਜੋ ਜਨ ਸਰਨਾਈ ਗਿਆ ਲਾਗ, ਲੱਖ ਚੁਰਾਸੀ ਪਾਰ ਕਰਾਇੰਦਾ। ਮੇਲ ਮਿਲਾਵਾ ਮੋਹਣ ਮਾਧਵ ਮਾਧ, ਘਰ ਸਾਚਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਕੀਮਤ ਗੁਰ ਕਰਤਾ ਗੁਰ ਸਾਚੇ ਹੱਟ ਵਿਕਾਇੰਦਾ। ਗੁਰ ਹੱਟ ਵਣਜ ਵਣਜਾਰਾ, ਗੁਰਸਿਖ ਵੇਖਣ ਆਈਆ। ਹਰਿ ਭਗਤੀ ਭਗਤ ਭੰਡਾਰਾ, ਪ੍ਰਭ ਸਾਚਾ ਆਪ ਵਰਤਾਈਆ। ਗੁਰ ਗੁਰਮੁਖ ਕਰ ਉਜਿਆਰਾ, ਗੋਰ ਮੜੀ ਪੰਧ ਚੁਕਾਈਆ। ਗੁਰਸਿਖ ਦਏ ਸਚ ਆਧਾਰਾ, ਚਰਨ ਕਵਲ ਧਿਆਨ ਲਗਾਈਆ। ਲੇਖਾ ਜਾਣੇ ਆਰ ਪਾਰ ਕਿਨਾਰਾ, ਮੰਝਧਾਰ ਨਾ ਕੋਈ ਰੁੜਾਈਆ। ਭਵ ਸਾਗਰ ਵੇਖੇ ਡੂੰਘੀ ਗਾਰਾ, ਜਲ ਥਲ ਮਹੀਅਲ ਫੇਰਾ ਪਾਈਆ। ਗੁਰਸਿਖ ਸੁਹਾਏ ਇਕ ਦੁਆਰਾ, ਮਹਿਬਾਨ ਬੀਦੋ ਵਡ ਵਡਿਆਈਆ। ਅਲੱਖ ਨਿਰੰਜਣ ਬੋਲ ਜੈਕਾਰਾ, ਅਲੱਖ ਅਲੱਖਣਾ ਅਲੱਖ ਸੁਣਾਈਆ। ਜੁਗ ਜੁਗ ਲਏ ਮਾਤ ਅਵਤਾਰਾ, ਹਰਿਜਨ ਸਾਚੇ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਵਨ ਬੀਠਲੋ ਭੇਵ ਨਾ ਰਾਈਆ। ਭਗਤਨ ਮੀਤਾ ਹਰਿ ਭਗਵੰਤ, ਪਰਮ ਪੁਰਖ ਆਪ ਅਖਵਾਇੰਦਾ। ਲੇਖਾ ਜਾਣੇ ਜੀਵ ਜੰਤ, ਜਨ ਜਨਨੀ ਵੇਖ ਵਖਾਇੰਦਾ। ਆਦਿ ਜੁਗਾਦੀ ਮਹਿਮਾ ਅਗਣਤ, ਰਸਨਾ ਜਿਹਵਾ ਨਾ ਕੋਈ ਗਣਾਇੰਦਾ। ਸਰਬ ਜੀਆਂ ਦਾ ਸਾਚਾ ਕੰਤ, ਪੁਰਖ ਅਕਾਲ ਇਕ ਅਖਵਾਇੰਦਾ। ਲੱਖ ਚੁਰਾਸੀ ਮਣੀਆ ਮੰਤ, ਧੁਰ ਫ਼ਰਮਾਣਾ ਆਪ ਜਣਾਇੰਦਾ। ਆਪ ਬਣਾਏ ਆਪਣੀ ਬਣਤ, ਆਪੇ ਅੰਤਮ ਢਾਹਿੰਦਾ। ਦੂਜੇ ਦਰ ਨਾ ਜਾਏ ਮੰਗਤ, ਆਪ ਆਪਣਾ ਘਰ ਸੁਹਾਇੰਦਾ। ਦੇਵੇ ਵਡਿਆਈ ਸਾਚੀ ਸੰਗਤ, ਜਿਉਂ ਨਾਨਕ ਅੰਗਦ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਕਾਲੀ ਧਾਰ, ਨੌ ਖੰਡ ਪ੍ਰਿਥਮੀ ਵਿਚ ਸੰਸਾਰ, ਸਤਿ ਸਤਿਵਾਦ ਨਾ ਕੋਈ ਵਖਾਇੰਦਾ। ਸਤਿ ਸਤਿਵਾਦ ਨਾ ਕੋਇ ਰੰਗ, ਲਾਲ ਗੁਲਾਲਾ ਰੰਗ ਚੜ੍ਹਾਈਆ। ਕੰਚਨ ਰੰਗ ਨਾ ਸੇਜ ਪਲੰਘ, ਸੂਹਾ ਵੇਸ ਨਾ ਕੋਈ ਵਟਾਈਆ। ਚਿਟੀ ਧਾਰ ਨਾ ਵੇਖੇ ਲੰਘ, ਪੀਲਾ ਬਸਤਰ ਤਨ ਛੁਹਾਈਆ। ਨੀਲੀ ਧਾਰੋਂ ਗਿਆ ਲੰਘ, ਸਗ਼ਲੀ ਚਿੰਤ ਨਾ ਕੋਈ ਮਿਟਾਈਆ। ਕਲਜੁਗ ਕਾਲਾ ਵਜਾਏ ਮਰਦੰਗ, ਕਾਲ ਕੂਕੇ ਦਏ ਦੁਹਾਈਆ। ਲਾੜੀ ਮੌਤ ਮੰਗੇ ਮੰਗ, ਰਾਏ ਧਰਮ ਨਾਲ ਰਲਾਈਆ। ਪੁਰਖ ਅਬਿਨਾਸ਼ੀ ਸੂਰਾ ਸਰਬੰਗ, ਸੂਰਬੀਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕੂਕੇ ਕੂਕ ਪੁਕਾਰੇ ਚਾਰੋਂ ਕੁੰਟ ਹਾਹਾ ਨਾਅਰੇ, ਹਰਿ ਕਾ ਨਾਮ ਨਾ ਕੋਈ ਧਿਆਈਆ। ਕਲਜੁਗ ਕੂਕੇ ਕੂੜ ਕੁੜਿਆਰਾ, ਚਾਰ ਕੁੰਟ ਲਏ ਅੰਗੜਾਈਆ। ਦਿਵਸ ਰੈਣ ਅੰਧ ਅੰਧਿਆਰਾ, ਸਾਚਾ ਚੰਨ ਨਾ ਕੋਈ ਚੜ੍ਹਾਈਆ। ਜੀਵਾਂ ਜੰਤਾਂ ਮਾਣ ਮੋਹ ਹੰਕਾਰਾ, ਏਕਾ ਸੰਗ ਨਿਭਾਈਆ। ਸਾਧ ਸੰਤ ਕਰਨ ਵਿਭਚਾਰਾ, ਨਾਰੀ ਕੰਤ ਭਤਾਰ ਨਾ ਕੋਈ ਹੰਢਾਈਆ। ਭੈਣਾਂ ਭਈਆ ਨਾ ਕੋਇ ਪਿਆਰਾ, ਪਿਤਾ ਪੂਤ ਨਾ ਕੋਇ ਵਡਿਆਈਆ। ਮਾਤ ਪਿਤ ਨਾ ਦਏ ਸਹਾਰਾ, ਨਾ ਕੋਈ ਦੀਸੇ ਧੀ ਜਵਾਈਆ। ਸਾਕ ਸੈਣ ਨਾ ਮੀਤ ਮਰਾਰਾ, ਕੂੜੀ ਕਿਰਿਆ ਵੇਖ ਵਖਾਈਆ। ਪਾਰਬ੍ਰਹਮ ਪ੍ਰਭ ਪਾਵੇ ਸਾਰਾ, ਧਰਤ ਧਵਲ ਰਹੀ ਕੁਰਲਾਈਆ। ਕਲਜੁਗ ਆਈ ਅੰਤਮ ਵਾਰਾ, ਨਾ ਦੀਸੇ ਕੋਇ ਸਹਾਈਆ। ਐਨਲਹੱਕ ਨਾ ਬੋਲੇ ਕੋਈ ਨਾਅਰਾ, ਹੱਕ ਹਕੀਕਤ ਮੁਖ ਸ਼ਰਮਾਈਆ। ਲਾਸ਼ਰੀਕ ਕਰੇ ਖੇਲ ਨਿਆਰਾ, ਬੇਐਬ ਪਰਵਰਦਿਗਾਰਾ ਆਪ ਖ਼ੁਦਾਈਆ। ਮੁਕਾਮੇ ਹੱਕ ਪਾਵੇ ਸਾਰਾ, ਸ਼ਰਅ ਸ਼ਰੀਅਤ ਵੇਖ ਵਖਾਈਆ। ਮੁਲਾਂ ਸ਼ੇਖ਼ ਮੁਸਾਇਕ ਪੀਰ ਰੋਵਨ ਜ਼ਾਰੋ ਜ਼ਾਰਾ, ਦਸਤਗੀਰ ਨਾ ਕੋਇ ਸਹਾਈਆ। ਚੌਦਾਂ ਤਬਕਾਂ ਇਕ ਹੁਲਾਰਾ, ਨਬੀ ਰਸੂਲਾਂ ਦਏ ਜਗਾਈਆ। ਪੰਡਤ ਪਾਂਧੇ ਮਾਰੇ ਮਾਰਾ, ਤਿਲਕ ਲਲਾਟੀ ਵੇਖ ਵਖਾਈਆ। ਸ਼ੱਤ੍ਰੀ ਬ੍ਰਹਿਮਣ ਕਰ ਖ਼ੁਆਰਾ, ਸ਼ੂਦਰ ਵੈਸ਼ ਫੋਲ ਫੁਲਾਈਆ। ਖੇਲੇ ਖੇਲ ਅਗੰਮ ਅਪਾਰਾ, ਪਾਰਬ੍ਰਹਮ ਵੱਡੀ ਵਡਿਆਈਆ। ਨਿਹਕਲੰਕ ਲਏ ਅਵਤਾਰਾ, ਨਿਰਗੁਣ ਆਪਣਾ ਨਾਉਂ ਰਖਾਈਆ। ਲੱਖ ਚੁਰਾਸੀ ਵਣਜ ਵਪਾਰਾ, ਏਕਾ ਹੱਟ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਸਾਚਾ ਮੇਲਾ, ਮੇਲ ਮਿਲਾਏ ਗੁਰੂ ਗੁਰ ਚੇਲਾ, ਚੇਲਾ ਗੁਰ ਆਪ ਅਖਵਾਈਆ। ਚੇਲਾ ਗੁਰ ਦੀਨ ਕੇ ਨਾਥ, ਨਾਥ ਅਨਾਥਾਂ ਹੋਏ ਸਹਾਈਆ। ਸਤਿਗੁਰ ਪੂਰਾ ਸਗਲਾ ਸਾਥ, ਆਦਿ ਜੁਗਾਦਿ ਨਿਭਾਈਆ। ਆਪ ਚੁਕਾਏ ਪੂਜਾ ਪਾਠ, ਸਾਚਾ ਮੰਤਰ ਇਕ ਪੜ੍ਹਾਈਆ। ਆਪ ਉਤਾਰੇ ਆਪਣੇ ਘਾਟ, ਪਾਰ ਕਿਨਾਰਾ ਇਕ ਵਖਾਈਆ। ਆਪ ਸੁਆਏ ਆਪਣੀ ਖਾਟ, ਆਤਮ ਸੇਜਾ ਇਕ ਵਛਾਈਆ। ਆਪ ਵਿਕਾਏ ਆਪਣੇ ਹਾਟ, ਗੁਰਸਿਖ ਤੇਰੀ ਕੀਮਤ ਕਰਤਾ ਆਪੇ ਪਾਈਆ। ਕਿਸੇ ਹੱਥ ਨਾ ਆਇਆ ਨੌ ਨੌ ਨਾਥ, ਸਿਧ ਚੁਰਾਸੀ ਰਹੇ ਗਾਈਆ। ਗੁਰਸਿਖਾਂ ਨੇੜੇ ਰੱਖੇ ਵਾਟ, ਦੂਰ ਦੁਰਾਡਾ ਪੰਧ ਮੁਕਾਈਆ। ਜਨਮ ਜਨਮ ਦਾ ਪੂਰਾ ਕਰੇ ਘਾਟ, ਜਿਸ ਜਨ ਆਪਣੀ ਗੋਦ ਬਿਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਥਾਨ ਥਨੰਤਰ ਫੋਲਿਆ, ਪਾਰਬ੍ਰਹਮ ਗੁਰ ਕਰਤਾਰ। ਗੁਰਸਿਖ ਸਾਚੇ ਕੰਡੇ ਤੋਲਿਆ, ਤੋਲਣਹਾਰ ਆਪ ਨਿਰੰਕਾਰ। ਸਚ ਦੁਆਰਾ ਏਕਾ ਖੋਲ੍ਹਿਆ, ਏਕਾ ਵਣਜ ਇਕ ਵਿਹਾਰ। ਲੱਖ ਚੁਰਾਸੀ ਪਾਵੇ ਰੌਲਿਆ, ਦਿਸ ਨਾ ਆਏ ਸਿਰਜਣਹਾਰ। ਵਸਣਹਾਰਾ ਕਾਇਆ ਮੰਦਰ ਆਪਣੇ ਪਰਦੇ ਓਹਲਿਆ, ਆਪ ਆਪਣਾ ਪਰਦਾ ਡਾਰ। ਗੁਰਮੁਖਾਂ ਵਸੇ ਸਦਾ ਕੋਲਿਆ, ਕਵਲ ਨੈਣ ਮੀਤ ਮੁਰਾਰ। ਹੌਲੀ ਹੌਲੀ ਆਪੇ ਬੋਲਿਆ, ਸ਼ਬਦ ਅਨਹਦ ਵਜਾਏ ਸੱਚੀ ਧੁਨਕਾਰ। ਸਤਿਗੁਰ ਪੂਰਾ ਕਦੇ ਨਾ ਡੋਲਿਆ, ਅਡੋਲ ਅਡੁਲ ਵਿਚ ਸੰਸਾਰ। ਹਰਿਜਨ ਕਾਇਆ ਅੰਦਰ ਮੌਲਿਆ, ਫੁੱਲ ਫਲਵਾੜੀ ਖਿੜੇ ਗੁਲਜ਼ਾਰ। ਦੋ ਜਹਾਨਾਂ ਕਰੇ ਭਾਰ ਹੌਲਿਆ, ਕੋਟਨ ਕੋਟ ਪਾਪ ਦਏ ਉਤਾਰ। ਜਿਸ ਜਨ ਏਕਾ ਅੱਖਰ ਹਰਿ ਹਰਿ ਬੋਲਿਆ, ਭਵ ਸਾਗਰ ਉਤਰੇ ਪਾਰ। ਦੇਵਣਹਾਰ ਸ਼ਬਦ ਝਕੋਲਿਆ, ਉਣੰਜਾ ਪਵਣ ਕਰੇ ਖ਼ੁਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚਾ ਜਾਏ ਤਾਰ। ਤਾਰਨਹਾਰ ਦੀਨ ਦਿਆਲ, ਹਰਿਜਨ ਸਾਚੇ ਆਪ ਤਰਾਇੰਦਾ। ਗੁਰਸਿਖ ਵੇਖੇ ਸਾਚਾ ਲਾਲ, ਲਾਲ ਅਨਮੁਲੜਾ ਆਪ ਉਠਾਇੰਦਾ। ਆਪ ਆਪਣੇ ਆਪੇ ਭਾਲ, ਆਪ ਆਪਣਾ ਮੇਲ ਮਿਲਾਇੰਦਾ। ਸ਼ਬਦ ਸਰੂਪੀ ਬਣ ਦਲਾਲ, ਘਰ ਘਰ ਵਿਚ ਫੋਲ ਫੁਲਾਇੰਦਾ। ਕਲਜੁਗ ਚਲੀ ਅਵੱਲੜੀ ਚਾਲ, ਭੇਵ ਕੋਇ ਨਾ ਪਾਇੰਦਾ। ਪੰਜ ਤਤ ਨਾ ਦੀਸੇ ਮਾਟੀ ਖਾਲ, ਤ੍ਰੈਗੁਣ ਨਾ ਜੋੜ ਜੁੜਾਇੰਦਾ। ਅਗੰਮ ਅਗੰਮੜਾ ਵਜੇ ਤਾਲ, ਅਗੰਮੀ ਸੁਰ ਆਪ ਰਖਾਇੰਦਾ। ਸਚਖੰਡ ਦੁਆਰ ਬੈਠ ਸੱਚੀ ਧਰਮਸਾਲ, ਧੁਰਦਰਗਾਹੀ ਵੇਖ ਵਖਾਇੰਦਾ। ਜਨ ਭਗਤਾਂ ਕਰੇ ਸਦਾ ਪ੍ਰਿਤਪਾਲ, ਪ੍ਰਿਤਪਾਲਕ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦੇਵੇ ਵਰ, ਮੇਲ ਮਿਲਾਵਾ ਸਾਚੇ ਘਰ, ਗ੍ਰਹਿ ਮੰਦਰ ਆਪ ਸੁਹਾਇੰਦਾ। ਗ੍ਰਹਿ ਮੰਦਰ ਵਸੇ ਹਰਿ ਹਰਿ ਰਾਜਾ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਸੋ ਪੁਰਖ ਨਿਰੰਜਣ ਗ਼ਰੀਬ ਨਿਵਾਜ਼ਾ, ਆਸਣ ਸਿੰਘਾਸਣ ਆਪ ਸੁਹਾਈਆ। ਗੁਰਸਿਖ ਉਠਾਏ ਦਇਆ ਕਮਾਏ ਆਪ ਜਗਾਏ ਮਾਰੇ ਵਾਜਾਂ, ਆਲਸ ਨਿੰਦਰਾ ਵਿਚ ਨਾ ਆਈਆ। ਸਤਿ ਪੁਰਖ ਨਿਰੰਜਣ ਚਲਾਏ ਸਚ ਜਹਾਜ਼ਾ, ਸਚ ਸਾਚੇ ਲਏ ਚੜ੍ਹਾਈਆ। ਵੇਲੇ ਅੰਤਮ ਰੱਖੇ ਲਾਜਾ, ਜਗਤ ਜਗਦੀਸ਼ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਲੇਖਾ ਲਿਖਣਹਾਰ ਵਰਤੇ ਵਰਤਾਵੇ ਵਿਚ ਸੰਸਾਰ, ਪੁਰਖ ਪੁਰਖੋਤਮ ਖੇਲ ਅਪਾਰ, ਕਾਗਦ ਕਲਮ ਨਾ ਲਿਖਣਹਾਰ, ਕਰਮ ਧਰਮ ਜਰਮ ਵਰਨ ਬਰਨ ਸਾਚੀ ਸਰਨ ਇਕ ਰਖਾਈਆ। ਅਨ ਰੂਪ ਸਰੀਰ ਕੋ ਜਾਣ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਤਨ ਸਰੀਰ ਸ੍ਰੀ ਭਗਵਾਨ, ਨਿਜ ਬੈਠਾ ਆਸਣ ਲਾਈਆ। ਨਾ ਕੋਈ ਪੀਣ ਨਾ ਕੋਈ ਖਾਣ, ਰਸਨ ਗਿਆਨ ਨਾ ਕੋਇ ਅਲਾਈਆ। ਨਾ ਕੋਈ ਰੂਪ ਨਾ ਨਿਸ਼ਾਨ, ਨੇਤਰ ਨੈਣ ਨਾ ਕੋਇ ਦਸਾਈਆ। ਨਾ ਕੋਈ ਬਿਰਧ ਨਾ ਜਵਾਨ, ਬਾਲ ਅਵਸਥਾ ਨਾ ਕੋਇ ਦਸਾਈਆ। ਨਾ ਕੋਈ ਹੱਥ ਪੈਰ ਦਿਸੇ ਕਾਨ, ਮੁਖ ਨਾਕ ਨਾ ਕੋਇ ਲਗਾਈਆ। ਨੌ ਦਰ ਨਾ ਕੋਇ ਨਿਸ਼ਾਨ, ਪੰਜ ਤਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੂਪ ਅਨੂਪ ਦਰਸਾਈਆ। ਨਿਰਗੁਣ ਰੂਪ ਨਿਰਗੁਣ ਧਾਰ, ਨਿਰਗੁਣ ਨਿਰਗੁਣ ਵਿਚ ਉਪਾਈਆ। ਨਿਰਗੁਣ ਮੰਦਰ ਕਰ ਤਿਆਰ, ਨਿਰਗੁਣ ਬੈਠਾ ਆਸਣ ਲਾਈਆ। ਨਿਰਗੁਣ ਕੰਤ ਨਿਰਗੁਣ ਭਤਾਰ, ……………………..
