੩ ਚੇਤ ੨੦੧੮ ਬਿਕ੍ਰਮੀ ਹਰਿਚਰਨ ਸਿੰਘ ਦਰਸ਼ਨ ਸਿੰਘ ਦੇ ਗ੍ਰਹਿ ਧੀਰ ਪੁਰ ਦਿੱਲੀ
ਸੋ ਪੁਰਖ ਨਿਰੰਜਣ ਸ਼ਾਹ ਪਾਤਸ਼ਾਹ ਰਾਜ ਰਾਜਾਨਾ, ਅਗੰਮ ਅਗੰਮੜਾ ਅਗੰਮੜਾ ਧਾਮ ਸੁਹਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ ਅਜੂਨੀ ਰਹਿਤ ਜੋਧਾ ਸੂਰਬੀਰ ਬਲੀ ਬਲਵਾਨਾ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਖੇਲੇ ਖੇਲ ਦੋ ਜਹਾਨਾਂ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਆਪਣੀ ਧਾਰ ਚਲਾਇੰਦਾ। ਨਾਉਂ ਨਿਰੰਕਾਰਾ ਸ਼ਬਦ ਤਰਾਨਾ ਆਪ ਉਪਾਏ ਸ੍ਰੀ ਭਗਵਾਨਾ, ਸਚਖੰਡ ਨਿਵਾਸੀ ਥਿਰ ਘਰ ਦਵਾਰੇ ਆਪਣਾ ਮੰਗਲ ਗਾਇੰਦਾ। ਸਤਿ ਸਰੂਪੀ ਸਤਿ ਸਤਿਵਾਦੀ ਇਕ ਨਿਸ਼ਾਨਾ ਦਰਗਹਿ ਸਾਚੀ ਆਪ ਝੁਲਾਨਾ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣੀ ਧਾਰ ਆਪ ਬੰਧਾਇੰਦਾ। ਸੋ ਪੁਰਖ ਨਿਰੰਜਣ ਹਰਿ ਮਿਹਰਵਾਨਾ, ਆਦਿ ਜੁਗਾਦਿ ਸਮਾਇਆ। ਹਰਿ ਪੁਰਖ ਨਿਰੰਜਣ ਖੇਲ ਮਹਾਨਾ, ਨਿਰਗੁਣ ਨਿਰਵੈਰ ਆਪ ਕਰਾਇਆ। ਏਕੰਕਾਰਾ ਵਸਣਹਾਰਾ ਸਚਖੰਡ ਮਕਾਨਾ, ਛੱਪਰ ਛੰਨ ਨਾ ਕੋਇ ਛੁਹਾਇਆ। ਆਦਿ ਨਿਰੰਜਣ ਜੋਤੀ ਨੂਰ ਡਗਮਗਾਨਾ, ਨੂਰੋ ਨੂਰ ਨੂਰ ਸਮਾਇਆ। ਅਬਿਨਾਸ਼ੀ ਕਰਤਾ ਸ਼ਾਹੋ ਭੂਪ ਵਡ ਸੁਲਤਾਨਾ, ਸਚ ਸਿੰਘਾਸਣ ਸੋਭਾ ਪਾਇਆ। ਸ੍ਰੀ ਭਗਵਾਨ ਦਰ ਦਰਵੇਸ਼ ਬਣ ਦਰਬਾਨਾ, ਅਲਖ ਨਿਰੰਜਣ ਆਪਣੀ ਅਲਖ ਜਗਾਇਆ। ਪਾਰਬ੍ਰਹਮ ਦੇਵਣਹਾਰਾ ਸਾਚਾ ਦਾਨਾ, ਵਸਤ ਅਮੋਲਕ ਆਪਣੀ ਝੋਲੀ ਆਪ ਵਖਾਇਆ। ਏਕਾ ਨਾਉਂ ਕਰ ਪਰਧਾਨਾ, ਆਪ ਆਪਣਾ ਲਏ ਪਰਗਟਾਇਆ। ਏਕਾ ਸ਼ਬਦ ਏਕਾ ਨਾਦ ਏਕਾ ਧੁਨਕਾਨਾ, ਏਕਾ ਰਾਗ ਲਏ ਅਲਾਇਆ। ਏਕਾ ਹੁਕਮ ਧੁਰ ਫ਼ਰਮਾਨਾ, ਧੁਰ ਦਰਬਾਰੀ ਆਪ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਵਸਣਹਾਰਾ ਸਾਚੇ ਘਰ, ਸਚਖੰਡ ਦਵਾਰਾ ਆਪ ਸੁਹਾਇਆ। ਸਚਖੰਡ ਦਵਾਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਆਪ ਬਣਾਏ ਆਪਣੀ ਬਣਤ, ਘੜਨ ਭੰਨੜਹਾਰ ਸਮਰਥ ਆਪਣੇ ਹੱਥ ਰੱਖੇ ਵਡਿਆਈਆ। ਆਪੇ ਪੁਰਖ ਆਪੇ ਨਾਰ, ਆਪਣੀ ਸੇਜ ਆਪ ਹੰਢਾਈਆ। ਆਪੇ ਕਰਤਾ ਪੁਰਖ ਕਰਨੇਹਾਰ, ਦੂਸਰ ਅਵਰ ਨਾ ਕੋਇ ਜਣਾਈਆ। ਆਪੇ ਜਾਣੇ ਸਾਚੀ ਧਾਰ, ਧਾਰ ਧਾਰ ਵਿਚ ਪਰਗਟਾਈਆ। ਥਿਰ ਘਰ ਸਾਚੇ ਪਾਵੇ ਸਾਰ, ਸ਼ਬਦ ਰੂਪ ਅਨੂਪ ਵਖਾਈਆ। ਆਪਣੀ ਇਛਿਆ ਬਣ ਵਰਤਾਰ, ਸਾਚੀ ਭਿਛਿਆ ਇਕ ਰਖਾਈਆ। ਅੰਦਰ ਬਾਹਰ ਗੁਪਤ ਜ਼ਾਹਰ, ਨਿਰਗੁਣ ਮੇਲਾ ਨਿਰਗੁਣ ਨਿਰਗੁਣ ਵੇਖ ਵਖਾਈਆ। ਨਿਰਗੁਣ ਚੇਲਾ ਸੋਹੇ ਬੰਕ ਦਵਾਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਬੇਐਬ ਖ਼ੁਦਾ ਪਰਵਰਦਿਗਾਰ, ਨੂਰ ਨੁਰਾਨਾ ਡਗਮਗਾਈਆ। ਮੁਕਾਮੇ ਹੱਕ ਸਾਂਝਾ ਯਾਰ, ਉਚ ਮੁਨਾਰਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅਨਭਵ ਆਪਣੀ ਖੇਲ ਖਿਲਾਈਆ। ਅਨਭਵ ਖੇਲ ਖਿਲਾਇੰਦਾ, ਇਕ ਇਕੱਲਾ ਏਕੰਕਾਰ। ਮਹੱਲ ਅਟਲ ਅਚਲ ਸੋਭਾ ਪਾਇੰਦਾ, ਸਚਖੰਡ ਸੱਚੇ ਦਵਾਰ। ਨਿਰਗੁਣ ਆਪਣਾ ਰੂਪ ਆਪ ਧਰਾਇੰਦਾ, ਆਪ ਆਪਣੀ ਕਿਰਪਾ ਧਾਰ। ਵਿਸ਼ਨ ਬ੍ਰਹਮਾ ਸ਼ਿਵ ਏਕਾ ਰੰਗ ਰੰਗਾਇੰਦਾ, ਏਕਾ ਅੰਦਰ ਮੰਦਰ ਕਰ ਪਿਆਰ। ਏਕਾ ਨਾਮ ਬੰਧਨ ਪਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਕਰੇ ਖੇਲ ਸੱਚੇ ਦਰਬਾਰ। ਤ੍ਰੈਗੁਣ ਤ੍ਰੈ ਤ੍ਰੈ ਧਾਰ, ਹਰਿ ਸਾਚਾ ਆਪ ਚਲਾਈਆ। ਆਪੇ ਵਸਿਆ ਸਭ ਤੋਂ ਬਾਹਰ, ਭੇਵ ਕੋਇ ਨਾ ਪਾਈਆ। ਏਕਾ ਨਾਦ ਸ਼ਬਦ ਧੁੰਨਕਾਰ, ਰਾਗੀ ਰਾਗ ਆਪ ਅਲਾਈਆ। ਏਕਾ ਜੋਤ ਨਿਰਾਕਾਰ, ਨਿਰਵੈਰ ਡਗਮਗਾਈਆ। ਵੇਖੇ ਵਿਗਸੇ ਕਰੇ ਵਿਚਾਰ, ਵੇਖਣਹਾਰਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਸਮਝਾਈਆ। ਏਕਾ ਗੁਣ ਸ਼ਬਦੀ ਬੰਧਨ, ਹਰਿ ਸਾਚਾ ਸਚ ਜਣਾਇੰਦਾ। ਏਕਾ ਡੋਰੀ ਏਕਾ ਤੰਦਨ, ਏਕਾ ਗੰਢ ਪਵਾਇੰਦਾ। ਏਕਾ ਸ਼ਬਦ ਏਕਾ ਛੰਦਨ, ਗੀਤ ਗੋਬਿੰਦ ਇਕ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣੀ ਰਚਨਾ ਆਪ ਰਚਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਘਾੜਨ ਘੜ, ਹਰਿ ਸਾਚਾ ਖੇਲ ਖਿਲਾਇੰਦਾ। ਅੰਦਰ ਅੰਤਰ ਅੰਦਰ ਆਪ ਵੜ, ਭੇਵ ਅਭੇਦ ਚੁਕਾਇੰਦਾ। ਨਿਰਾਕਾਰ ਨਿਰਾਕਾਰ ਨਿਰਾਕਾਰ ਆਪ ਫੜਾਏ ਆਪਣਾ ਲੜ, ਦਰ ਘਰ ਸਾਚੇ ਮੇਲਾ ਆਪ ਮਿਲਾਇੰਦਾ। ਆਪਣੀ ਵਿਦਿਆ ਆਪੇ ਪੜ੍ਹ, ਨਿਸ਼ਅੱਖਰ ਵੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਤੱਤ ਗਿਆਨ, ਦੇਵਣਹਾਰਾ ਗੁਣ ਨਿਧਾਨ, ਸਤਿ ਪੁਰਖ ਨੌਜਵਾਨ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਸਾਚਾ ਮੰਤਰ ਨਮੋ ਸਤਿ, ਪਾਰਬ੍ਰਹਮ ਆਪ ਜਣਾਈਆ। ਅਬਿਨਾਸ਼ੀ ਕਰਤਾ ਆਪੇ ਜਾਣੇ ਆਪਣੀ ਵਤ, ਫੁਲ ਫੁਲਵਾੜੀ ਆਪ ਮਹਿਕਾਈਆ। ਸ੍ਰੀ ਭਗਵਾਨ ਸਰਬ ਕਲਾ ਸਮਰਥ, ਜੁਗਾ ਜੁਗੰਤਰ ਖੇਲ ਖਿਲਾਈਆ। ਆਦਿ ਨਿਰੰਜਣ ਏਕਾ ਦੇਵੇ ਆਪਣੀ ਵਥ, ਜੋਤ ਨਿਰੰਜਣ ਵੰਡ ਵੰਡਾਈਆ। ਏਕੰਕਾਰ ਮਹਿਮਾ ਗਾਏ ਅਕਥਨਾ ਅਕਥ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਹਰਿ ਪੁਰਖ ਨਿਰੰਜਣ ਵਸਣਹਾਰਾ ਘਟ ਘਟ, ਆਪਣਾ ਨੂਰ ਆਪਣੇ ਵਿਚ ਟਿਕਾਈਆ। ਸੋ ਪੁਰਖ ਨਿਰੰਜਣ ਦਰ ਘਰ ਸਾਚੇ ਸੋਹੇ ਸੀਸ ਜਗਦੀਸ ਤਾਜ ਰਖ, ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸੀ ਅਬਿਨਾਸ਼ੀ ਕਰਤਾ ਬੇਪਰਵਾਹ ਆਪਣੀ ਖੇਲ ਆਪ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਬਹਾਏ ਦਰ, ਸਚ ਸੰਦੇਸ਼ ਇਕ ਸੁਣਾਈਆ। ਬ੍ਰਹਮਾ ਵਿਸ਼ਨ ਸ਼ਿਵ ਉਪਾ, ਹਰਿ ਸਾਚਾ ਦਇਆ ਕਮਾਇੰਦਾ। ਏਕਾ ਹੁਕਮ ਦਏ ਸੁਣਾ, ਧੁਰ ਫ਼ਰਮਾਨਾ ਆਪ ਜਣਾਇੰਦਾ। ਸਾਚੀ ਸੇਵਾ ਆਪ ਲਗਾ, ਸੇਵਕ ਸੇਵਾ ਇਕ ਰਖਾਇੰਦਾ। ਆਪਣਾ ਅੰਕ ਆਪ ਜਣਾ, ਆਪਣਾ ਬੰਕ ਆਪ ਵਖਾਇੰਦਾ। ਆਪਣਾ ਦਰ ਆਪ ਵਖਾ, ਵਿਸ਼ਨ ਵਿਸ਼ਵ ਦਰ ਬਹਾਇੰਦਾ। ਵਾਸਤਕ ਆਪਣਾ ਭੇਵ ਖੁਲ੍ਹਾ, ਬ੍ਰਹਮਾ ਨਾਦ ਧੁੰਨ ਵਜਾਇੰਦਾ। ਬ੍ਰਹਮਾ ਵੇਤਾ ਆਪ ਅਲ੍ਹਾ, ਆਪ ਆਪਣਾ ਰਾਗ ਸੁਣਾਇੰਦਾ। ਚਾਰੇ ਵੇਦਾਂ ਮਾਰਗ ਪਾ, ਸਾਚਾ ਰਾਹ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ ਦੇਵੇ ਹਰਿ, ਆਦਿ ਪੁਰਖ ਆਪਣਾ ਹੁਕਮ ਆਪ ਜਣਾਇੰਦਾ। ਹੁਕਮ ਜਣਾਏ ਧੁਰ ਫ਼ਰਮਾਨਾ, ਬ੍ਰਹਮਾ ਵਿਸ਼ਨ ਸ਼ਿਵ ਭੁਲ ਨਾ ਜਾਈਆ। ਪਾਰਬ੍ਰਹਮ ਪਤਿ ਪਰਮੇਸ਼ਵਰ ਏਕਾ ਰਾਣਾ, ਆਦਿ ਜੁਗਾਦਿ ਸਾਚੇ ਤਖ਼ਤ ਸੋਭਾ ਪਾਈਆ। ਜੁਗ ਜੁਗ ਮੰਨਣਾ ਪਏ ਭਾਣਾ, ਸਦ ਭਾਣੇ ਵਿਚ ਰਖਾਈਆ। ਏਕਾ ਦੇਵੇ ਵਸਤ ਦਾਨਾ, ਦਾਤਾ ਦਾਨੀ ਝੋਲੀ ਪਾਈਆ। ਤ੍ਰੈਗੁਣ ਮਾਇਆ ਬੰਨ੍ਹੇ ਗਾਨਾ, ਵਸਤ ਅਮੋਲਕ ਆਪ ਰਖਾਈਆ। ਪੰਜ ਤਤ ਤਤ ਨਿਸ਼ਾਨਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪਣਾ ਅੰਕ ਵਖਾਈਆ। ਲੱਖ ਚੁਰਾਸੀ ਕਰ ਪਰਧਾਨਾ, ਏਕਾ ਰਾਗ ਅਲਾਈਆ। ਵਿਸ਼ਨੂੰ ਵੇਖੇ ਥਾਉਂ ਥਾਨਾ, ਥਾਨ ਥਨੰਤਰ ਵੇਖਣਹਾਰ ਹੋ ਜਾਈਆ। ਬ੍ਰਹਮੇ ਬ੍ਰਹਮ ਇਕ ਪਛਾਨਾ, ਪਾਰਬ੍ਰਹਮ ਵੰਡ ਵੰਡਾਈਆ। ਸ਼ੰਕਰ ਸੁਣਿਆ ਇਕ ਫ਼ਰਮਾਨਾ, ਜੋ ਘੜਿਆ ਭੰਨ ਵਖਾਈਆ। ਤਿੰਨਾਂ ਵਿਚੋਲਾ ਹਰਿ ਭਗਵਾਨਾ, ਦੂਸਰ ਕੋਇ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ ਨਰ ਨਰੇਸ਼ ਏਕੰਕਾਰਾ ਹਰਿ ਕਰਤਾਰਾ, ਆਪਣਾ ਆਪ ਸੁਣਾਈਆ। ਸਚ ਸੰਦੇਸ਼ ਸੁਣਾਇੰਦਾ, ਕਿਰਪਾ ਨਿਧ ਗੁਣ ਨਿਧਾਨ। ਤ੍ਰੈਗੁਣ ਅਤੀਤਾ ਤ੍ਰੈ ਤ੍ਰੈ ਆਪ ਜਣਾਇੰਦਾ, ਲੇਖਾ ਜਾਣੇ ਦੋ ਜਹਾਨ। ਜੁਗ ਚੌਕੜੀ ਸੇਵ ਵਖਾਇੰਦਾ, ਲੱਖ ਚੁਰਾਸੀ ਦੇਵੇ ਦਾਨ। ਨਵ ਨਵ ਆਪਣਾ ਰੂਪ ਵਖਾਇੰਦਾ, ਦਹਿ ਦਿਸ਼ਾ ਕਰ ਪਰਧਾਨ। ਪ੍ਰਿਥਮੀ ਆਕਾਸ਼ ਖੇਲ ਖਿਲਾਇੰਦਾ, ਗਗਨ ਮੰਡਲ ਇਕ ਨਿਸ਼ਾਨ। ਲੋਆਂ ਪੁਰੀਆਂ ਵੰਡ ਵੰਡਾਇੰਦਾ, ਜੋਧਾ ਸੂਰਬੀਰ ਬਲੀ ਬਲਵਾਨ। ਚਾਰੇ ਖਾਣੀ ਝੋਲੀ ਪਾਇੰਦਾ, ਅੰਡਜ ਜੇਰਜ ਸੇਤਜ ਉਤਭੁਜ ਦੇਵਣਹਾਰ ਇਕ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਵਡ ਮਿਹਰਵਾਨ। ਲੱਖ ਚੁਰਾਸੀ ਵਸਤ ਅਮੋਲਕ, ਹਰਿ ਝੋਲੀ ਆਪ ਭਰਾਇੰਦਾ। ਤਿੰਨਾਂ ਵਖਾਏ ਏਕਾ ਗੋਲਕ, ਗ੍ਰਹਿ ਮੰਦਰ ਆਪ ਸੁਹਾਇੰਦਾ। ਧਾਮ ਅਵੱਲੜਾ ਇਕ ਅਡੋਲਤ, ਆਦਿ ਜੁਗਾਦਿ ਨਾ ਕੋਇ ਡੁਲਾਇੰਦਾ। ਆਪਣਾ ਨਾਉਂ ਸੁਣਾਏ ਅਨਬੋਲਤ, ਬੋਲਣਹਾਰਾ ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਵਖਾਇੰਦਾ। ਸਾਚੀ ਸੇਵਾ ਚਾਕਰ ਖ਼ਾਕ, ਬ੍ਰਹਮਾ ਵਿਸ਼ਨ ਸ਼ਿਵ ਸਮਝਾਇਆ। ਪੁਰਖ ਅਬਿਨਾਸ਼ੀ ਖੋਲ੍ਹਿਆ ਤਾਕ, ਤ੍ਰੈ ਤ੍ਰੈ ਆਪਣਾ ਮੂਲ ਚੁਕਾਇਆ। ਬਿਨ ਲਿਖਣ ਪੜ੍ਹਣ ਆਪਣਾ ਸੁਣਾਇਆ ਭਵਿਖਤ ਵਾਕ, ਲਿਖਣ ਪੜ੍ਹਨ ਵਿਚ ਕਦੇ ਨਾ ਆਇਆ। ਜੁਗ ਚੌਕੜੀ ਬੀਤ ਰਹੇ ਸੁਹੰਜਣਾ ਸਾਕ, ਗੇੜਾ ਆਪਣਾ ਆਪ ਗਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਇਆ। ਲੱਖ ਚੁਰਾਸੀ ਖੇਲ ਖਿਲੌਣਾ, ਵਿਸ਼ਨ ਬ੍ਰਹਮਾ ਸ਼ਿਵ ਦਏ ਵਡਿਆਈਆ। ਪੁਰਖ ਅਬਿਨਾਸ਼ੀ ਵੇਖ ਵਖੌਣਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਅੰਦਰ ਡੇਰਾ ਲਾਈਆ। ਈਸ਼ ਜੀਵ ਜਗਦੀਸ਼ ਆਪਣਾ ਰੰਗ ਰੰਗੌਣਾ, ਬ੍ਰਹਮ ਪਾਰਬ੍ਰਹਮ ਆਪਣਾ ਰੂਪ ਵਟਾਈਆ। ਘਰ ਵਿਚ ਘਰ ਆਪ ਸੁਹੌਣਾ, ਦੀਪਕ ਜੋਤ ਕਰ ਰੁਸ਼ਨਾਈਆ। ਘਰ ਵਿਚ ਨਾਦ ਸ਼ਬਦ ਵਜੌਣਾ, ਧੁਨ ਆਤਮਕ ਇਕ ਸ਼ਨਵਾਈਆ। ਘਰ ਵਿਚ ਅੰਮ੍ਰਿਤ ਜਾਮ ਪਿਔਣਾ, ਨਿਝਰ ਝਿਰਨਾ ਇਕ ਝਿਰਾਈਆ। ਘਰ ਵਿਚ ਟੇਢੀ ਬੰਕ ਵਖੌਣਾ, ਡੂੰਘੀ ਭਵਰੀ ਅੰਧੇਰਾ ਛਾਈਆ। ਘਰ ਵਿਚ ਪੰਚਮ ਮੰਗਲ ਗੌਣਾ, ਵਾਹ ਵਾ ਵਜਦੀ ਰਹੇ ਵਧਾਈਆ। ਘਰ ਵਿਚ ਕਾਮ ਕਰੋਧ ਲੋਭ ਮੋਹ ਹੰਕਾਰ ਛੁਪੌਣਾ, ਮਾਇਆ ਮਮਤਾ ਨਾਲ ਰਲਾਈਆ। ਘਰ ਵਿਚ ਹਉਮੇ ਹੰਗਤਾ ਗੜ੍ਹ ਬਣੌਣਾ, ਆਸਾ ਤ੍ਰਿਸ਼ਨਾ ਦਏ ਵਡਿਆਈਆ। ਜੁਗਾ ਜੁਗੰਤਰ ਵੇਸ ਵਟੌਣਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੂਪ ਵਖਾਈਆ। ਸ਼ਬਦੀ ਗੁਰ ਆਪ ਪਰਗਟੌਣਾ, ਆਪ ਆਪਣਾ ਬਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਰਿਹਾ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਜਾਣਾ ਜਾਗ, ਹਰਿ ਸਾਚਾ ਆਪ ਜਗਾਇੰਦਾ। ਆਦਿ ਪੁਰਖ ਰਚਿਆ ਤੇਰਾ ਕਾਜ, ਦੂਸਰ ਸੰਗ ਨਾ ਕੋਇ ਰਖਾਇੰਦਾ। ਸ਼ਬਦ ਅਗੰਮੀ ਦਿਤੀ ਦਾਤ, ਵਸਤ ਅਮੋਲਕ ਝੋਲੀ ਪਾਇੰਦਾ, ਨਾ ਕੋਈ ਦਿਵਸ ਨਾ ਕੋਈ ਰਾਤ, ਸੂਰਜ ਚੰਨ ਨਾ ਕੋਇ ਚੜ੍ਹਾਇੰਦਾ। ਨਾ ਕੋਈ ਪੂਜਾ ਨਾ ਕੋਈ ਪਾਠ, ਇਸ਼ਟ ਦੇਵ ਨਾ ਕੋਇ ਮਨਾਇੰਦਾ। ਇਕ ਇਕੱਲਾ ਪੁਰਖ ਸਮਰਥ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਆਪ ਸਮਝਾਇੰਦਾ। ਸਾਚਾ ਹੁਕਮ ਸੁਣਨਾ ਹਰਿ ਜਣਾਏ, ਜਾਨਣਹਾਰ ਇਕ ਅਖਵਾਈਆ। ਲੱਖ ਚੁਰਾਸੀ ਝੋਲੀ ਪਾਏ, ਤ੍ਰੈਗੁਣ ਮੇਲਾ ਸਹਿਜ ਸੁਭਾਈਆ। ਜੁਗ ਚੌਕੜੀ ਵੰਡ ਵੰਡਾਏ, ਚਾਰੇ ਖਾਣੀ ਨਾਲ ਉਠਾਈਆ। ਚਾਰੇ ਬਾਣੀ ਬੋਧ ਕਰਾਏ, ਚਾਰ ਵਰਨ ਇਕ ਸਰਨਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੰਡ ਵੰਡਾਏ, ਆਪ ਆਪਣਾ ਬੰਧਨ ਪਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਗੇੜਾ ਇਕ ਰਖਾਏ, ਚਾਰ ਕੁੰਟ ਦਹਿ ਦਿਸ਼ਾ ਆਪ ਭਵਾਈਆ। ਗੁਰ ਅਵਤਾਰ ਭੇਸ ਵਟਾਏ, ਨਰ ਹਰਿ ਹਰੀ ਨਰਾਇਣ ਨਿਰਗੁਣ ਆਪਣਾ ਰੂਪ ਵਟਾਈਆ। ਭਗਤ ਭਗਵੰਤ ਆਪ ਪੜ੍ਹਾਏ, ਆਪਣਾ ਅੱਖਰ ਆਪ ਸਮਝਾਈਆ। ਸੰਤ ਕੰਤ ਆਪ ਮਿਲਾਏ, ਦਰ ਘਰ ਮੇਲਾ ਸਹਿਜ ਸੁਭਾਈਆ। ਗੁਰਮੁਖ ਗੁਰ ਗੁਰ ਲੇਖੇ ਲਾਏ, ਜੁਗਾ ਜੁਗੰਤਰ ਸੇਵ ਕਮਾਈਆ। ਗੁਰਸਿਖ ਏਕਾ ਦਰ ਵਖਾਏ, ਹਰਿ ਚਰਨ ਸਰਨ ਸੱਚੀ ਸਰਨਾਈਆ। ਨਵ ਨੌਂ ਚਾਰ ਵੇਖਣਹਾਰਾ ਥਾਉਂ ਥਾਂਏ, ਨੌਂ ਖੰਡ ਪ੍ਰਿਥਮੀ ਆਪਣਾ ਪਰਦਾ ਲਾਹੀਆ। ਨੌਂ ਦਰ ਵੇਖ ਵਖਾਏ, ਚਾਰ ਕੁੰਟ ਕਰ ਰੁਸ਼ਨਾਈਆ। ਜੁਗਾ ਜੁਗੰਤਰ ਆਪਣੀ ਧਾਰਾ ਆਪਣੇ ਵਿਚ ਛੁਪਾਏ, ਦਿਸ ਕਿਸੇ ਨਾ ਆਈਆ। ਗੁਰ ਅਵਤਾਰ ਰਸਨਾ ਜਿਹਵਾ ਰਹੇ ਸੁਣਾਏ, ਹਰਿ ਹਰਿ ਰਸਨਾ ਜਿਹਵਾ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਧਿਆਨ, ਹਰਿ ਸਾਚਾ ਸਚ ਜਣਾਇੰਦਾ। ਨੌਂ ਨੌਂ ਚਾਰ ਝੁਲਣਾ ਇਕ ਨਿਸ਼ਾਨ, ਲੋਕਮਾਤ ਆਪ ਝੁਲਾਇੰਦਾ। ਕਲਜੁਗ ਅੰਤਮ ਖੇਲ ਕਰੇ ਮਹਾਨ, ਜੋਤੀ ਜਾਮਾ ਭੇਖ ਵਟਾਇੰਦਾ। ਸ਼ਬਦ ਖੰਡਾ ਤੇਜ਼ ਕਿਰਪਾਨ, ਬ੍ਰਹਿਮੰਡਾਂ ਆਪ ਚਮਕਾਇੰਦਾ। ਪਾਏ ਵੰਡਾਂ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਇੰਦਾ। ਸੂਰਾ ਸਰਬੰਗਾ ਨੌਜਵਾਨ, ਸਤਿ ਮਰਦੰਗਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਕੰਤ ਭਗਵੰਤ ਆਪਣੇ ਹੱਥ ਰਖਾਇੰਦਾ। ਕਲਜੁਗ ਵੇਲਾ ਅੰਤਮ ਔਣਾ, ਨਵ ਨੌਂ ਚਾਰ ਰਹਿਣ ਨਾ ਪਾਈਆ। ਨੌਂ ਖੰਡ ਪ੍ਰਿਥਮੀ ਸਰਬ ਕੁਰਲੌਣਾ, ਜੀਵ ਜੰਤ ਸਾਧ ਸੰਤ ਦੇਣ ਦੁਹਾਈਆ। ਅਗਨੀ ਤੱਤ ਨਾ ਕਿਸੇ ਬੁਝੌਣਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਵਰਨਾਂ ਬਰਨਾਂ ਭੇੜ ਭੜੌਣਾ, ਚਾਰ ਅਠਾਰਾਂ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚ ਸੰਦੇਸ਼ ਇਕ ਸੁਣਾਈਆ। ਸਚ ਸੰਦੇਸ਼ ਹਰਿ ਸੁਣਾਇੰਦਾ, ਪਾਰਬ੍ਰਹਮ ਬੇਅੰਤ। ਬ੍ਰਹਮਾ ਵਿਸ਼ਨ ਸ਼ਿਵ ਤੇਰਾ ਪੰਧ ਵਖਾਇੰਦਾ, ਨੌਂ ਸੌ ਚੁਰਾਨਵੇ ਚੌਕੜੀ ਜੁਗ ਚਾਰ ਅਨੰਤ। ਨਿਰਗੁਣ ਅੰਤਮ ਆਪਣਾ ਵੇਸ ਵਟਾਇੰਦਾ, ਪੂਰਨ ਜੋਤ ਧਰ ਭਗਵੰਤ । ਗੁਰ ਅਵਤਾਰ ਆਪਣੇ ਖਾਤੇ ਪਾਇੰਦਾ, ਲੇਖਾ ਜਾਣੇ ਕਲਜੁਗ ਸੰਤ। ਆਪਣੀ ਗਾਥਾ ਆਪ ਸੁਣਾਇੰਦਾ, ਆਪ ਬਣਾਏ ਆਪਣਾ ਮੰਤ। ਪਿਛਲਾ ਲੇਖਾ ਲੇਖ ਮੁਕਾਇੰਦਾ, ਨਾਤਾ ਤੁਟੇ ਜੀਵ ਜੰਤ। ਜਾਗਰਤ ਜੋਤ ਇਕ ਜਗਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਦਿ ਅੰਤ। ਆਦਿ ਅੰਤ ਖੇਲ ਖਿਲੰਦੜਾ, ਖ਼ਾਲਕ ਖ਼ਲਕ ਰੂਪ ਭਗਵਾਨ। ਕਲਜੁਗ ਅੰਤਮ ਵੇਸ ਵਟੰਦੜਾ, ਜੋਧਾ ਸੂਰਬੀਰ ਬਲੀ ਬਲਵਾਨ। ਨਾਮ ਖੰਡਾ ਇਕ ਚਮਕੰਦੜਾ, ਲੋਆਂ ਪੁਰੀਆਂ ਵੇਖੇ ਮਾਰ ਧਿਆਨ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕੰਦੜਾ, ਚਰਨ ਧੂੜੀ ਖ਼ਾਕ ਮੰਗੇ ਦਾਨ। ਕਲਜੁਗ ਕੂੜਾ ਨੇਤਰ ਰੋ ਰੋ ਨੀਰ ਵਹੰਦੜਾ, ਚਾਰ ਕੁੰਟ ਹੋਏ ਹੈਰਾਨ। ਸ਼ਾਹ ਸੁਲਤਾਨਾਂ ਖ਼ਾਕ ਮਿਲੰਦੜਾ, ਨਾ ਕੋਈ ਦੀਸੇ ਰਾਜ ਰਾਜਾਨ। ਸਾਧਾਂ ਸੰਤਾਂ ਪਰਦਾ ਆਪ ਉਠੰਦੜਾ, ਅੰਦਰ ਲੁਕਿਆ ਨਿਗਹਬਾਨ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਸਰਬ ਜਸ ਗੌਂਦੜਾ, ਗਾ ਗਾ ਥੱਕਾ ਜੀਵ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਸ੍ਰੀ ਭਗਵਾਨ। ਕਲਜੁਗ ਵੇਲਾ ਅੰਤਮ ਸੁਹੌਣਾ, ਵਿਸ਼ਨ ਬ੍ਰਹਮਾ ਸ਼ਿਵ ਜਣਾਇਆ। ਨਿਹਕਲੰਕਾ ਜਾਮਾ ਪੌਣਾ, ਰੂਪ ਰੰਗ ਰੇਖ ਨਾ ਕੋਇ ਵਖਾਇਆ। ਲੱਖ ਚੁਰਾਸੀ ਭੇਵ ਚੁਕੌਣਾ, ਦੂਈ ਦਵੈਤੀ ਪਰਦਾ ਦਏ ਉਠਾਇਆ। ਆਪਣਾ ਨਾਉਂ ਆਪ ਧਰੌਣਾ, ਸੋ ਪੁਰਖ ਨਿਰੰਜਣ ਬੇਪਰਵਾਹਿਆ। ਹੰ ਬ੍ਰਹਮ ਅੰਗ ਲਗੌਣਾ, ਨਿਰਗੁਣ ਨਿਰਗੁਣ ਵੇਖ ਵਖਾਇਆ। ਚਾਰ ਵਰਨ ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਏਕਾ ਢੋਲਾ ਸਾਚਾ ਗੌਣਾ, ਦੂਸਰ ਅਵਰ ਨਾ ਵੰਡ ਵੰਡਾਇਆ। ਆਪਣਾ ਭਾਣਾ ਆਪਣੇ ਹੱਥ ਰਖੌਣਾ, ਨਾ ਕੋਈ ਮੇਟੇ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਨਰਾਇਣ ਆਪਣਾ ਬਲ ਵਖਾਇਆ। ਜਗਤ ਦਲਿਦ੍ਰ ਜਾਏ ਲੱਥ, ਸੰਸਾ ਰੋਗ ਰਹੇ ਨਾ ਰਾਈਆ। ਕਿਰਪਾ ਕਰੇ ਪੁਰਖ ਸਮਰਥ, ਦੀਨਨ ਦੀਨਾਂ ਅਨਾਥਾਂ ਹੋਏ ਸਹਾਈਆ। ਪਿਛਲਾ ਪੂਰਾ ਕਰੇ ਘਾਟ, ਅੱਗੇ ਵਸਤ ਅਮੋਲਕ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸੋਗ ਦਏ ਗਵਾਈਆ। ਮਿਲੇ ਧਨ ਜਗਤ ਖ਼ਜ਼ੀਨਾ, ਨਾਮ ਨਾਮਾ ਆਪ ਵਰਤਾਇੰਦਾ। ਤ੍ਰੈਗੁਣ ਮਾਇਆ ਹੋਏ ਅਧੀਨਾ, ਤ੍ਰੈ ਤ੍ਰੈ ਆਪਣਾ ਰੰਗ ਵਖਾਇੰਦਾ। ਏਕਾ ਹਰਿ ਰਸਨਾ ਜਿਹਵਾ ਚੀਨਾ, ਤ੍ਰਿਸ਼ਨਾ ਭੁੱਖ ਸਰਬ ਮਿਟਾਇੰਦਾ। ਕਾਇਆ ਚੋਲੀ ਚੜ੍ਹੇ ਰੰਗ ਭੀਨਾ, ਉਤਰ ਕਦੇ ਨਾ ਜਾਇੰਦਾ। ਆਤਮ ਸ਼ਾਂਤ ਕਰੇ ਠਾਂਡਾ ਸੀਨਾ, ਮਕ਼ਰੂਜ਼ ਕ਼ਰਜ਼ਾ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਮੇਲ ਮਿਲਾਏ ਜਿਉਂ ਜਲ ਮੀਨਾਂ, ਮੀਨਾਂ ਜਲ ਆਪਣਾ ਰੂਪ ਵਖਾਇੰਦਾ। ਧੀਰਜ ਧੀਰ ਸਤਿ ਸੰਤੋਖ ਦੇਵੇ ਦਾਤ, ਸਤਿ ਸਤਿਵਾਦੀ ਆਪ ਸਮਝਾਈਆ। ਦੁਖ ਦਲਿਦ੍ਰ ਕਾਇਆ ਅੰਦਰ ਸਗਲ ਵਿਸੂਰੇ ਜਾਇਣ ਲਾਥ, ਸੰਸਾ ਰੋਗ ਰਹੇ ਨਾ ਰਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੌਣਾ ਗਾਥ, ਪੰਚਮ ਪੰਚ ਪੰਚ ਪੜ੍ਹਾਈਆ। ਮਿਲੇ ਨਾਮ ਏਕਾ ਹਾਟ, ਵਣਜ ਵਣਜਾਰਾ ਦਏ ਕਰਾਈਆ। ਸਾਚਾ ਸੁਖ ਵਖਾਏ ਸਾਥ, ਤਨ ਮਨ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਧਰਵਾਸ ਇਕ ਸਮਝਾਈਆ।
