੧ ਚੇਤ ੨੦੧੮ ਬਿਕ੍ਰਮੀ ਦਿੱਲੀ ਸ਼ਬਦ ਸਿੰਘਾਸਣ ਪਰ
ਸੋ ਪੁਰਖ ਨਿਰੰਜਣ ਹਰਿ ਬਲਵਾਨਾ, ਆਦਿ ਅੰਤ ਸੱਚਾ ਸ਼ਹਿਨਸ਼ਾਹੀਆ। ਹਰਿ ਪੁਰਖ ਨਿਰੰਜਣ ਨੌਂਜਵਾਨਾ, ਇਕ ਇਕੱਲਾ ਬੇਪਰਵਾਹੀਆ। ਏਕੰਕਾਰਾ ਵਸਣਹਾਰਾ ਸਚਖੰਡ ਸੱਚੇ ਮਕਾਨਾ, ਦਰ ਘਰ ਸਾਚੇ ਸੋਭਾ ਪਾਈਆ। ਆਦਿ ਨਿਰੰਜਣ ਜੋਤੀ ਨੂਰ ਨੂਰ ਮਹਾਨਾ, ਨਿਰਵੈਰ ਨਿਰਾਕਾਰ ਅਜੂਨੀ ਰਹਿਤ ਡਗਮਗਾਈਆ। ਅਬਿਨਾਸ਼ੀ ਕਰਤਾ ਲੇਖਾ ਜਾਣੇ ਦੋ ਜਹਾਨਾ, ਵੇਖਣਹਾਰਾ ਥਾਉਂ ਥਾਈਆ। ਸ੍ਰੀ ਭਗਵਾਨ ਸਤਿ ਸਰੂਪੀ ਆਦਿ ਜੁਗਾਦਿ ਜੁਗਾ ਜੁਗੰਤਰ ਆਪ ਝੁਲਾਏ ਸਚ ਨਿਸ਼ਾਨਾ, ਸਤਿ ਸਤਿਵਾਦੀ ਹੱਥ ਉਠਾਈਆ। ਪਾਰਬ੍ਰਹਮ ਆਪਣੇ ਗ੍ਰਹਿ ਹੋ ਪਰਧਾਨਾ, ਲੇਖਾ ਜਾਣੇ ਜਾਣੀ ਜਾਣਾ, ਜਾਨਣਹਾਰ ਇਕ ਅਖਵਾਈਆ। ਆਪਣੀ ਇਛਿਆ ਦੇਵੇ ਦਾਨਾ, ਸਾਚੀ ਭਿਛਿਆ ਮਰਦ ਮਰਦਾਨਾ, ਬੇਐਬ ਨਾਉਂ ਖ਼ੁਦਾਈਆ। ਏਕਾ ਨਾਦ ਧੁਰ ਤਰਾਨਾ, ਸ਼ਬਦ ਅਗੰਮੀ ਹਰਿ ਫ਼ਰਮਾਨਾ, ਤੁਰੀਆ ਤੂਰਤ ਆਪ ਵਜਾਈਆ। ਥਿਰ ਘਰ ਸੁਹਾਏ ਹੋ ਮਿਹਰਵਾਨਾ, ਤਖ਼ਤ ਨਿਵਾਸੀ ਸ਼ਾਹ ਸ਼ਾਹਾਨਾ, ਸ਼ਾਹੋ ਭੂਪ ਰਾਜ ਰਾਜਾਨਾ, ਸਚ ਸਿੰਘਾਸਣ ਆਸਣ ਲਾਈਆ। ਦਰ ਦਰਵੇਸ਼ ਗੁਣ ਨਿਧਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਪਣੀ ਧਾਰਾ ਆਪ ਚਲਾਈਆ। ਆਦਿ ਪੁਰਖ ਸਾਚੀ ਧਾਰਾ, ਹਰਿ ਹਰਿ ਆਪ ਚਲਾਇੰਦਾ। ਨੂਰ ਉਜਾਲਾ ਹੋ ਉਜਿਆਰਾ, ਨੂਰ ਨੂਰਾਨਾ ਡਗਮਗਾਇੰਦਾ। ਸਾਚੇ ਤਖ਼ਤ ਬਣ ਸਿਕਦਾਰਾ, ਧੁਰ ਫ਼ਰਮਾਨਾ ਹੁਕਮ ਅਲਾਇੰਦਾ। ਸਾਚਾ ਸਾਜ ਕਰ ਤਿਆਰਾ, ਨਿਰਗੁਣ ਆਪਣੀ ਬਣਤ ਬਣਾਇੰਦਾ। ਘਾੜਨ ਘੜਤ ਘੜੇ ਅਪਰ ਅਪਾਰਾ, ਦੂਸਰ ਸੰਗ ਨਾ ਕੋਇ ਰਖਾਇੰਦਾ। ਹਰਿ ਕਾ ਰੂਪ ਨਾ ਕਿਸੇ ਵਿਚਾਰਾ, ਬੇਅੰਤ ਬੇਅੰਤ ਸਰਬ ਗਾਇੰਦਾ। ਆਪੇ ਵਸੇ ਸਭ ਤੋਂ ਬਾਹਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਨਰ, ਨਰ ਨਰਾਇਣ ਆਪਣਾ ਨਾਉਂ ਧਰਾਇੰਦਾ। ਨਰ ਨਰਾਇਣ ਨਰ ਨਿਰੰਕਾਰਾ ਆਪੇ ਰੱਖ, ਆਪਣੇ ਨਾਉਂ ਦਏ ਵਡਿਆਈਆ। ਨਿਰਗੁਣ ਰੂਪ ਨਿਰਗੁਣ ਹੋ ਪਰਤੱਖ, ਨਿਰਗੁਣ ਮੇਲਾ ਸਹਿਜ ਸੁਭਾਈਆ। ਨਿਰਗੁਣ ਦਾਤਾ ਪੁਰਖ ਸਮਰਥ, ਅਕਲ ਕਲ ਬੇਪਰਵਾਹੀਆ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਦਿਸ ਨਾ ਆਈਆ। ਆਪਣੀ ਮਹਿਮਾ ਗਾਏ ਅਕਥ, ਕਥਨੀ ਕਥ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਇਕ ਇਕੱਲਾ ਵਡ ਵਡਿਆਈਆ। ਇਕ ਇਕੱਲਾ ਸਚ ਮਹੱਲਾ, ਆਪ ਸੁਹਾਇੰਦਾ। ਜੋਤੀ ਸ਼ਬਦੀ ਆਪੇ ਰਲਾ, ਸ਼ਬਦ ਅਨਾਦੀ ਨਾਦ ਸੁਣਾਇੰਦਾ। ਆਪੇ ਫੜੇ ਆਪਣਾ ਪੱਲਾ, ਸਗਲਾ ਸੰਗ ਆਪ ਨਿਭਾਇੰਦਾ। ਆਪਣਾ ਆਸਣ ਆਪੇ ਮੱਲਾ, ਸਚ ਸਿੰਘਾਸਣ ਸੋਭਾ ਪਾਇੰਦਾ। ਆਪਣਾ ਸੰਦੇਸ਼ ਆਪੇ ਘੱਲਾ, ਨਰ ਨਰੇਸ਼ ਹੁਕਮ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪਣਾ ਭੰਡਾਰਾ ਆਪੇ ਭਰ, ਆਪੇ ਵੇਖ ਵਖਾਇੰਦਾ। ਸਚਖੰਡ ਹਰਿ ਨਿਰੰਕਾਰਾ, ਨਿਰਗੁਣ ਆਪਣੀ ਵਸਤ ਆਪ ਵਰਤਾਈਆ। ਲੇਖਾ ਜਾਣੇ ਅੰਦਰ ਬਾਹਰਾ ਗੁਪਤ ਜ਼ਾਹਰਾ, ਰੂਪ ਅਨੂਪ ਸੱਚਾ ਸ਼ਹਿਨਸ਼ਾਹੀਆ। ਸਾਚੇ ਮੰਦਰ ਸਾਚੇ ਗ੍ਰਹਿ ਸਾਚੇ ਘਰ ਹੋਏ ਮੰਗਲਚਾਰਾ, ਗੀਤ ਗੋਬਿੰਦ ਆਪੇ ਗਾਈਆ। ਲੇਖਾ ਜਾਣੇ ਧੁਰ ਦਰਬਾਰਾ, ਸਚਖੰਡ ਵੱਜੇ ਵਧਾਈਆ। ਨਾ ਕੋਈ ਪੁਰਖ ਨਾ ਕੋਈ ਨਾਰਾ, ਆਪਣੀ ਬਣਤ ਆਪ ਬਣਾਈਆ। ਲੇਖਾ ਜਾਣੇ ਕੰਤ ਭਤਾਰਾ, ਸੇਜ ਸੁਹੰਜਣੀ ਆਪ ਹੰਢਾਈਆ। ਇਕ ਇਕੱਲਾ ਸੁਤ ਦੁਲਾਰਾ, ਸ਼ਬਦੀ ਸ਼ਬਦ ਦਏ ਵਡਿਆਈਆ। ਏਕਾ ਕਰੇ ਸਚ ਵਿਹਾਰਾ, ਸਤਿ ਸਤਿਵਾਦੀ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਾਚਾ ਸੁਤ ਸ਼ਬਦ ਉਠਾਇਆ, ਕਰ ਕਿਰਪਾ ਗੁਣ ਨਿਧਾਨ। ਧੁਰ ਫ਼ਰਮਾਨਾ ਇਕ ਸੁਣਾਇਆ, ਕਰ ਕਿਰਪਾ ਹੋ ਮਿਹਰਬਾਨ। ਤੇਰੀ ਸੇਵਾ ਇਕ ਲਗਾਇਆ, ਸਾਚੀ ਸੇਵਾ ਇਕ ਪਛਾਣ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਤੇਰੀ ਰਚਨ ਰਚਾਇਆ, ਮੇਰਾ ਹੁਕਮ ਤੇਰਾ ਫ਼ਰਮਾਨ। ਤੇਰਾ ਬੰਧਨ ਏਕਾ ਪਾਇਆ, ਨਾ ਕੋਈ ਤੋੜੇ ਤੋੜ ਤੁੜਾਨ। ਵਿਸ਼ਵ ਆਪਣਾ ਨਾਉਂ ਰਖਾਇਆ, ਵਾਸਤਕ ਖੇਲ ਕਰੇ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਜਾਣੀ ਜਾਣ। ਸ਼ਬਦ ਦੁਲਾਰ ਨਿਮਸਕਾਰਿਆ, ਦੋਏ ਜੋੜ ਜਗਦੀਸ। ਹਉਂ ਬਾਲਕ ਬਾਲ ਇਆਣਿਆ, ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰਾ ਹੁਕਮ ਤੇਰੀ ਹਦੀਸ। ਤੇਰਾ ਦਰ ਮੋਹੇ ਪਰਵਾਨਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਆਪਣਾ ਵਰ, ਮੈਂ ਪੀਸਣ ਰਿਹਾ ਪੀਸ। ਹਰਿ ਸਾਚਾ ਹੁਕਮ ਸੁਣਾਇੰਦਾ, ਪੁਰਖ ਅਗੰਮੜਾ ਅਗੰਮੜੀ ਕਾਰ। ਤੇਰੀ ਸੇਵਾ ਸਚ ਲਗਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ। ਤ੍ਰੈਗੁਣ ਤੇਰੀ ਚਰਨਾਂ ਧੂੜ ਬਣਾਇੰਦਾ, ਪੰਜ ਤਤ ਵੇਖੇ ਤੇਰੀ ਛਾਰ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਵ ਸਸ ਤੇਰੀ ਕਿਰਨ ਕਿਰਨ ਪਰਗਟਾਇੰਦਾ, ਇਕ ਇਕ ਇਕ ਨਾਲ ਕਰ ਪਿਆਰ। ਆਪਣੀ ਖੇਲ ਆਪ ਖਿਲਾਇੰਦਾ, ਖੇਲ ਕਰੇ ਅਪਰ ਅਪਾਰ। ਚੇਲਾ ਗੁਰ ਰੂਪ ਵਟਾਇੰਦਾ, ਇਕ ਇਕੱਲਾ ਏਕੰਕਾਰ। ਸੱਜਣ ਸੁਹੇਲਾ ਵੇਖ ਵਖਾਇੰਦਾ, ਭੁਲ ਨਾ ਜਾਏ ਦੂਜੀ ਵਾਰ। ਲੱਖ ਚੁਰਾਸੀ ਤੇਰੀ ਝੋਲੀ ਪਾਇੰਦਾ, ਘਾੜਨ ਘੜ ਅਪਰ ਅਪਾਰ। ਜੁਗ ਚੌਕੜੀ ਵੰਡ ਵੰਡਾਇੰਦਾ, ਨੌਂ ਨੌਂ ਰੱਖਿਆ ਧੁਰ ਦਰਬਾਰ। ਚਾਰ ਚਾਰ ਪੰਧ ਸਮਝਾਇੰਦਾ, ਪੁਰਖ ਅਬਿਨਾਸ਼ੀ ਬੇਐਬ ਪਰਵਰਦਿਗਾਰ। ਗੁਰ ਪੀਰ ਅਵਤਾਰ ਤੇਰਾ ਰੰਗ ਰੰਗਾਇੰਦਾ, ਮੇਰਾ ਨਾਉਂ ਤੇਰੀ ਸਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਸੁਣਾਏ ਆਪਣੀ ਸੱਚੀ ਗੁਫ਼ਤਾਰ। ਸਚ ਸੰਦੇਸ਼ ਸੁਣਾਇਆ, ਪਾਰਬ੍ਰਹਮ ਕਰਤਾਰ। ਸ਼ਬਦੀ ਸੁਤ ਉਠਾਇਆ, ਘਰ ਸਾਚੇ ਕਰ ਪਿਆਰ। ਸਾਚਾ ਮਾਰਗ ਇਕ ਜਣਾਇਆ, ਆਪ ਵਖਾਏ ਏਕੰਕਾਰ। ਕਾਗਦ ਕ਼ਲਮ ਨਾ ਲੇਖ ਲਿਖਾਇਆ, ਲੇਖਾ ਜਾਣੇ ਨਾ ਕੋਇ ਸੰਸਾਰ। ਨੌਂ ਨੌਂ ਏਕਾ ਭਗਤ ਦ੍ਰਿੜਾਇਆ, ਚਾਰ ਚਾਰ ਦਏ ਆਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਸਾਚੀ ਕਾਰ। ਸਾਚਾ ਸੁਣ ਹਰਿ ਫ਼ਰਮਾਨਾ, ਸ਼ਬਦੀ ਸੁਤ ਸੀਸ ਝੁਕਾਇੰਦਾ। ਤੂੰ ਸ਼ਾਹ ਪਾਤਸ਼ਾਹ ਸਾਚਾ ਰਾਣਾ, ਸੀਸ ਜਗਦੀਸ ਚਰਨ ਕਵਲ ਟਿਕਾਇੰਦਾ। ਨਵ ਨੌਂ ਚਾਰ ਮਨਾਇਆ ਤੇਰਾ ਭਾਣਾ, ਨੇਤਰ ਨੈਣ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਕਵਣ ਵਕ਼ਤ ਕਵਣ ਵਾਰ ਕਵਣ ਥਿਤ ਕਵਣ ਸੱਚੀ ਸਾਚੀ ਰੁੱਤ, ਲੋਕਮਾਤ ਵੇਖ ਵਖਾਇੰਦਾ। ਵੇਲਾ ਵਕ਼ਤ ਹਰਿ ਜਣਾ, ਸੁਤ ਕਰੇ ਦੋਏ ਜੋੜ ਨਿਮਸਕਾਰਿਆ। ਪੁਰਖ ਅਬਿਨਾਸ਼ੀ ਭੇਵ ਖੁਲ੍ਹਾ, ਹਉਂ ਬਾਲਕ ਬਾਲ ਨਾਦਾਨਿਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਤੇਰੀ ਸੇਵਾ ਲਵਾਂ ਕਮਾ, ਵਿਸ਼ਨ ਬ੍ਰਹਮਾ ਸ਼ਿਵ ਕਰ ਪਰਵਾਨਿਆ। ਤ੍ਰੈਗੁਣ ਬੰਧਨ ਏਕਾ ਪਾ, ਪੰਜ ਤਤ ਖੇਲਾਂ ਖੇਲ ਜਹਾਨਿਆ। ਗੁਰ ਪੀਰ ਅਵਤਾਰ ਆਪਣੇ ਰੰਗ ਰੰਗਾ, ਤੇਰਾ ਦੇਵਾਂ ਧੁਰ ਫ਼ਰਮਾਨਿਆ। ਸਚ ਸੰਦੇਸ਼ ਇਕ ਸੁਣਾ, ਸਾਹਿਬ ਸਚ ਸੁਲਤਾਨਿਆ। ਕਵਣ ਵੇਲਾ ਕਵਣ ਵਕ਼ਤ ਆਪਣਾ ਮੇਲਾ ਲਏ ਮਿਲਾ, ਨਾਤਾ ਤੁਟੇ ਜੀਵ ਜਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਦਾਨਿਆ। ਕਰ ਕਿਰਪਾ ਹਰਿ ਸਮਝਾਇੰਦਾ, ਗੁਣਵੰਤਾ ਗੁਣ ਨਿਧਾਨ। ਸ਼ਬਦ ਸੁਤ ਤੇਰਾ ਮੇਲ ਮਿਲਾਇੰਦਾ, ਨਵ ਨੌਂ ਚਾਰ ਕਰ ਪਰਵਾਨ। ਕਲਜੁਗ ਅੰਤਮ ਖੇਲ ਖਿਲਾਇੰਦਾ, ਖੇਲੇ ਖੇਲ ਸ੍ਰੀ ਭਗਵਾਨ। ਜੁਗ ਚੌਕੜੀ ਮੇਟ ਮਿਟਾਇੰਦਾ, ਲੇਖਾ ਜਾਣੇ ਆਪ ਨਿਗਹਬਾਨ। ਗੁਰ ਅਵਤਾਰ ਤੇਰਾ ਮੇਰਾ ਨਾਉਂ ਗਾਇੰਦਾ, ਮੇਰਾ ਨਾਉਂ ਸਚ ਨਿਸ਼ਾਨ। ਕਲਜੁਗ ਅੰਤਮ ਵੇਸ ਵਟਾਇੰਦਾ, ਪਰਗਟ ਹੋਏ ਆਪ ਭਗਵਾਨ। ਨਿਰਗੁਣ ਜੋਤੀ ਜੋਤ ਜਗਾਇੰਦਾ, ਰੂਪ ਰੰਗ ਰੇਖ ਨਾ ਸਕੇ ਕੋਇ ਪਛਾਣ। ਤੇਰਾ ਨਾਉਂ ਸ਼ਬਦ ਡੰਕ ਵਜਾਇੰਦਾ, ਆਪ ਸੁਣਾਏ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਮੇਲਾ ਕਰੇ ਆਣ। ਅੰਤਮ ਮੇਲ ਕਰਾਵਣਾ, ਹਰਿ ਕਰਤਾ ਕਰਨੇਹਾਰ। ਨਵ ਨਵ ਚਾਰ ਪੰਧ ਮੁਕਾਵਣਾ, ਲੇਖਾ ਜਾਣੇ ਧੁਰ ਦਰਬਾਰ। ਸਚਖੰਡ ਲੋਕਮਾਤ ਸੁਹਾਵਣਾ, ਨਿਰਗੁਣ ਜੋਤ ਕਰ ਉਜਿਆਰ। ਸਾਚਾ ਮੰਦਰ ਆਪ ਬਣਾਵਣਾ, ਆਪੇ ਹੋਏ ਘੜਨਹਾਰ। ਦੀਪਕ ਜੋਤੀ ਆਪ ਜਗਾਵਣਾ, ਸ਼ਬਦ ਅਨਾਦ ਵੱਜੇ ਧੁਨਕਾਰ। ਤੇਰਾ ਰੂਪ ਆਪ ਦਰਸਾਵਣਾ, ਪਰਗਟ ਹੋ ਵਿਚ ਸੰਸਾਰ। ਕੂੜੀ ਕਿਰਿਆ ਮੇਲ ਮਿਲਾਵਣਾ, ਚਾਰੋਂ ਕੁੰਟ ਕਰੇ ਉਜਿਆਰ। ਵਿਸ਼ਨ ਬ੍ਰਹਮਾ ਸ਼ਿਵ ਆਪਣੇ ਵਿਚ ਮਿਲਾਵਣਾ, ਆਪੇ ਜਾਣੇ ਆਪਣੀ ਧਾਰ। ਤ੍ਰੈਗੁਣ ਤ੍ਰੈ ਤ੍ਰੈ ਲੋਕਾਂ ਖਾਤੇ ਪਾਵਣਾ, ਚੌਦਾਂ ਹੱਟ ਵੇਖੇ ਵਣਜ ਵਪਾਰ। ਪੰਜ ਤਤ ਮੂਲ ਚੁਕਾਵਣਾ, ਰਤੀ ਰਤ ਕਰੇ ਖ਼ਵਾਰ। ਪਾਰਬ੍ਰਹਮ ਬ੍ਰਹਮ ਆਪਣਾ ਵੇਖ ਵਖਾਵਣਾ, ਵੇਖੇ ਵਿਗਸੇ ਕਰੇ ਵਿਚਾਰ। ਏਕਾ ਧਾਰਾ ਏਕਾ ਨਾਅਰਾ ਨਾਉਂ ਨਿਰੰਕਾਰਾ ਆਪ ਸਮਝਾਵਣਾ, ਕਰੇ ਖੇਲ ਅਗੰਮ ਅਪਾਰ। ਸੋ ਪੁਰਖ ਨਿਰੰਜਣ ਆਪਣਾ ਦਰ ਵਖਾਵਣਾ, ਹੰ ਬ੍ਰਹਮ ਲਏ ਉਭਾਰ। ਏਕਾ ਮੰਦਰ ਸੋਭਾ ਪਾਵਣਾ, ਏਕਾ ਸੋਹੇ ਬੰਕ ਦਵਾਰ। ਏਕਾ ਕਿਲਾ ਕੋਟ ਬਣਾਵਣਾ, ਏਕਾ ਖੜਗ ਖੰਡਾ ਕਟਾਰ। ਏਕਾ ਸ਼ਾਹ ਪਾਤਸ਼ਾਹ ਅਖਵਾਵਣਾ, ਏਕਾ ਹੁਕਮ ਸੱਚੀ ਸਰਕਾਰ। ਏਕਾ ਭਾਣਾ ਆਪ ਵਰਤਾਵਣਾ, ਨਾ ਕੋਈ ਮੇਟੇ ਮੇਟਣਹਾਰ। ਸ਼ਾਹ ਸੁਲਤਾਨਾਂ ਖ਼ਾਕ ਮਿਲਾਵਣਾ, ਕੂੜੀ ਕਿਰਿਆ ਦਏ ਨਿਵਾਰ। ਤੇਰਾ ਰੂਪ ਆਪਣੇ ਵਿਚ ਸਮਾਵਣਾ, ਆਪ ਆਪਣਾ ਕਰ ਪਿਆਰ। ਆਪਣਾ ਡੰਕਾ ਫੇਰ ਵਜਾਵਣਾ, ਲੋਕਮਾਤ ਕਰੇ ਖ਼ਬਰਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਜਾਣੇ ਸਾਚੀ ਕਾਰ। ਆਦਿ ਜੁਗਾਦੀ ਖੇਲ ਖਿਲਾਇੰਦਾ, ਜੁਗ ਕਰਤਾ ਬੇਪਰਵਾਹ। ਜੁਗ ਜੁਗ ਆਪਣਾ ਵੇਸ ਵਟਾਇੰਦਾ, ਵੇਸ ਅਵੱਲੜਾ ਇਕ ਧਰਾ। ਨਿਰਗੁਣ ਸਰਗੁਣ ਸੰਗ ਨਿਭਾਇੰਦਾ, ਸਰਗੁਣ ਦੇਵੇ ਸ਼ਬਦ ਸਲਾਹ। ਬੋਧ ਅਗਾਧਾ ਆਪੇ ਗਾਇੰਦਾ, ਭੇਵ ਅਭੇਦਾ ਭੇਵ ਖੁਲ੍ਹਾ। ਬ੍ਰਹਮਾ ਵੇਤਾ ਆਪ ਉਠਾਇੰਦਾ, ਚਾਰੇ ਵੇਦਾਂ ਲਏ ਪੜ੍ਹਾ। ਪੁਰਾਨ ਅਠਾਰਾਂ ਏਕਾ ਧਾਰ ਜਣਾਇੰਦਾ, ਵੇਦ ਵਿਦਤ ਮੂਲ ਚੁਕਾ। ਸ਼ਾਸਤਰ ਸਿਮਰਤ ਆਪਣੇ ਅੰਗ ਲਗਾਇੰਦਾ, ਅੰਗੀਕਾਰ ਕਰਨੇਹਾਰਾ ਦਏ ਪਨਾਹ। ਰੂਪ ਅਨੂਪ ਆਪ ਧਰਾਇੰਦਾ, ਪਰਗਟ ਹੋਏ ਵਿਚ ਜਹਾਂ। ਖਾਣੀ ਬਾਣੀ ਖੇਲ ਖਿਲਾਇੰਦਾ, ਬਿਸਮਲ ਰੂਪ ਅਨੂਪ ਖ਼ੁਦਾ। ਆਪਣਾ ਢੋਲਾ ਆਪ ਸੁਣਾਇੰਦਾ, ਆਪਣਾ ਕਲਮਾ ਆਪੇ ਲਏ ਪੜ੍ਹਾ। ਆਪਣਾ ਮੰਤਰ ਨਾਮ ਦ੍ਰਿੜਾਇੰਦਾ, ਸਚ ਸੰਦੇਸ਼ ਇਕ ਜਣਾ। ਗੁਰ ਅਵਤਾਰ ਸੇਵਾ ਲਾਇੰਦਾ, ਜੁਗ ਜੁਗ ਪਕੜਨਹਾਰਾ ਬਾਂਹ। ਸਤਿਜੁਗ ਤ੍ਰੇਤਾ ਦਵਾਪਰ ਪਾਰ ਕਰਾਇੰਦਾ, ਕਲਜੁਗ ਅੰਤਮ ਵੇਖੇ ਆ। ਗੁਰ ਗੁਰ ਨਿਉਂ ਨਿਉਂ ਸੀਸ ਝੁਕਾਇੰਦਾ, ਦਰ ਦਰਵੇਸ਼ ਤੱਕੇ ਰਾਹ। ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹ ਸਾਚੇ ਤਖ਼ਤ ਆਸਣ ਲਾਇੰਦਾ, ਏਕੰਕਾਰਾ ਅਗੰਮ ਅਥਾਹ। ਅਲਖ ਅਲਖਨਾ ਭੇਵ ਕੋਇ ਨਾ ਪਾਇੰਦਾ, ਅਗੰਮ ਅਗੰਮੜਾ ਆਪਣੇ ਮਾਰਗ ਆਪੇ ਰਿਹਾ ਚਲਾ। ਨਿਰਗੁਣ ਨਿਰਗੁਣ ਜੋਤੀ ਜਾਮਾ ਵੇਸ ਵਟਾਇੰਦਾ, ਉਚੇ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਦਿਸੇ ਕਿਸੇ ਨਾ। ਕੋਟਨ ਕੋਟ ਜੀਵ ਜੰਤ ਸਾਧ ਸੰਤ ਰਾਹ ਤਕਾਇੰਦਾ, ਨਿਜ ਘਰ ਬੈਠੇ ਤਾੜੀ ਲਾ। ਸਤਿ ਸਤਿਵਾਦੀ ਮੇਲ ਨਾ ਕੋਇ ਮਿਲਾਇੰਦਾ, ਆਤਮ ਅੰਤਰ ਮੇਲਾ ਮੇਲ ਨਾ ਲਏ ਮਿਲਾ। ਸਾਚੀ ਬਣਤਰ ਆਪ ਬਣਾਇੰਦਾ, ਕਲਜੁਗ ਅੰਤਮ ਨਿਹਕਲੰਕੀ ਜਾਮਾ ਪਾ। ਸ਼ਬਦ ਖੰਡਾ ਇਕ ਚਮਕਾਇੰਦਾ, ਇਕ ਅੱਠ ਕਰਨਹਾਰ ਫ਼ਨਾਹ। ਅੱਠਾਂ ਤਤਾਂ ਪਰਦਾ ਲਾਹਿੰਦਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਦਏ ਗਵਾ। ਸਾਚੀ ਸੁਧ ਆਪ ਜਣਾਇੰਦਾ, ਜਿਸ ਸਿਰ ਆਪਣਾ ਹੱਥ ਦਏ ਟਿਕਾ। ਆਤਮ ਬ੍ਰਹਮ ਪਾਰਬ੍ਰਹਮ ਆਪਣੇ ਰੰਗ ਰੰਗਾਇੰਦਾ, ਰੰਗ ਮਜੀਠੀ ਇਕ ਚੜ੍ਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਫੇਰਾ ਪਾ। ਅੰਤਮ ਫੇਰਾ ਹਰਿ ਜਗਦੀਸ, ਪੁਰਖ ਅਕਾਲ ਵਡੀ ਵਡਿਆਈਆ। ਏਕਾ ਤਾਜ ਰੱਖੇ ਸੀਸ, ਤਖ਼ਤ ਨਿਵਾਸੀ ਸੱਚਾ ਸ਼ਹਿਨਸ਼ਾਹੀਆ। ਲੇਖਾ ਚੁੱਕੇ ਬੀਸ ਬੀਸ, ਰਾਗ ਛਤੀਸ ਦੇਣ ਦੁਹਾਈਆ। ਨਾਤਾ ਤੁੱਟੇ ਕ਼ੁਰਾਨ ਹਦੀਸ, ਵੇਦ ਪੁਰਾਨ ਨੇਤਰ ਨੈਣਾਂ ਨੀਰ ਵਹਾਈਆ। ਲੱਖ ਚੁਰਾਸੀ ਪੀਸਣ ਰਿਹਾ ਪੀਸ, ਕਲਜੁਗ ਕੂੜੀ ਚੱਕੀ ਮਾਤ ਚਲਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾ ਕਰੇ ਖ਼ਾਲੀ ਖ਼ੀਸ, ਤ੍ਰੈਗੁਣ ਅਗਨੀ ਤਤ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਖੰਡਾ ਨਾਮ ਉਠਾਈਆ। ਸਾਚਾ ਖੰਡਾ ਹਰਿ ਕਾ ਨਾਉਂ, ਦੂਸਰ ਅਵਰ ਨਾ ਕੋਈ ਜਣਾਇੰਦਾ। ਲੱਖ ਚੁਰਾਸੀ ਸ੍ਰਿਸ਼ਟ ਸਬਾਈ ਨੌਂ ਨੌਂ ਵੇਖੇ ਥਾਈਂ ਥਾਉਂ, ਸਤਿ ਸਤਿ ਆਪੇ ਫੇਰਾ ਪਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਕਰਤਾ ਕਰੇ ਸਚ ਨਿਆਉਂ, ਲੇਖਾ ਕੋਈ ਰਹਿਣ ਨਾ ਪਾਇੰਦਾ। ਹਰਿ ਭਗਤ ਉਠਾਏ ਫੜ ਫੜ ਬਾਹੋਂ, ਸ਼ਬਦ ਸੰਦੇਸ਼ ਇਕ ਸੁਣਾਇੰਦਾ। ਹੰਸ ਬਣਾਏ ਫੜ ਫੜ ਕਾਉਂ, ਜਿਸ ਜਨ ਸੋਹੰ ਹੰਸਾ ਮੋਤੀ ਚੋਗ ਚੁਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕੰਕਾਰਾ ਏਕਾ ਰੰਗ ਰੰਗਾਇੰਦਾ। ਏਕਾ ਰਥ ਹਰਿ ਰਥੀਆ, ਦੋਏ ਦੋਏ ਰੱਖੇ ਧਾਰ। ਨੌਂ ਸੌ ਚੁਰਾਨਵੇ ਚੌਕੜੀ ਜੁਗ ਜੋ ਰਿਹਾ ਲੁਕਿਆ, ਪਰਗਟ ਹੋਇਆ ਵਿਚ ਸੰਸਾਰ। ਸ਼ਾਹ ਸੁਲਤਾਨ ਸ੍ਰੀ ਭਗਵਾਨਾ ਏਕਾ ਤੁਠਿਆ, ਜਗਤ ਰਾਜਾਨਾਂ ਕਰੇ ਖ਼ਬਰਦਾਰ। ਜੂਠਾ ਝੂਠਾ ਬੂਟਾ ਜਾਣਾ ਪੁੱਟਿਆ, ਥਿਰ ਰਹੇ ਨਾ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਖਿਚੇ ਸਚ ਕਟਾਰ। ਸਚ ਕਟਾਰਾ ਚੰਡੀ ਚਮਕੇ, ਦਾਮਨਗੀਰ ਆਪ ਚਮਕਾਈਆ। ਲੱਖ ਚੁਰਾਸੀ ਜਾਏ ਡੰਨ ਕੇ, ਬਚਿਆ ਕੋਈ ਰਹਿਣ ਨਾ ਪਾਈਆ। ਆਪਣਾ ਬਲ ਆਪਣਾ ਜੋਧ ਆਪੇ ਕਰ ਕੇ, ਆਪਣੀ ਕਰੇ ਸੱਚੀ ਸ਼ਹਿਨਸ਼ਾਹੀਆ। ਦੂਜੇ ਨਾਲ ਨਾ ਬਹੇ ਰਲ ਕੇ, ਨਿਰਗੁਣ ਇਕ ਅਕੱਲਾ ਵਡੀ ਵਡਿਆਈਆ। ਸ਼ਾਹ ਪਾਤਸ਼ਾਹ ਜਾਏ ਛਲ ਕੇ, ਅਛਲ ਅਛੱਲ ਆਪਣਾ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟ ਸਬਾਈ ਰਿਹਾ ਭੁਲਾਈਆ। ਸ੍ਰਿਸ਼ਟ ਸਬਾਈ ਰਿਹਾ ਭੁਲਾ, ਅਭੁੱਲ ਭੁੱਲ ਵਿਚ ਕਦੇ ਨਾ ਆਇਆ। ਗੁਰਮੁਖ ਸੱਜਣ ਲਏ ਮਿਲਾ, ਮੇਲ ਮਿਲਾਵਾ ਆਪ ਕਰਾਇਆ। ਵੀਹ ਸੌ ਅਠਾਰਾਂ ਬਿਕ੍ਰਮੀ ਪਹਿਲੀ ਚੇਤਰ ਦਿਵਸ ਸੁਹਾ, ਦੀਨ ਦੁਨੀ ਆਪਣੇ ਹੱਥ ਰਖਾਇਆ। ਰਾਸ਼ਟਰਪਤ ਦਏ ਜਗਾ, ਸੋਹੰ ਅੱਖਰ ਇਕ ਪੜ੍ਹਾਇਆ। ਰਸਨਾ ਗੌਣਾ ਮਿਲੇ ਬੇਪਰਵਾਹ, ਸਵਛ ਸਰੂਪੀ ਰੂਪ ਵਟਾਇਆ। ਅੰਤ ਦਿਸੇ ਨਾ ਕੋਈ ਥਾਂ, ਨਾ ਕੋਈ ਹੋਏ ਮਾਤ ਸਹਾਇਆ। ਚਰਨ ਕਵਲ ਧਿਆਨ ਇਕ ਲਗਾ, ਦੂਸਰ ਓਟ ਨਾ ਕੋਈ ਜਣਾਇਆ। ਵੀਹ ਸੌ ਵੀਹ ਬਿਕ੍ਰਮੀ ਪੰਦਰਾਂ ਕੱਤਕ ਆਪਣਾ ਤਖ਼ਤ ਤਾਜ ਲਏ ਸੁਹਾ, ਸ਼ਾਹ ਪਾਤਸ਼ਾਹ ਆਸਣ ਸਿੰਘਾਸਣ ਡੇਰਾ ਲਾਇਆ। ਨਾਮ ਖੰਡਾ ਜਾਏ ਹੱਥ ਫੜਾ, ਭੁਲ ਰਹੇ ਨਾ ਰਾਇਆ। ਚਾਰ ਜੁਗ ਜਿਸ ਪਾਈ ਵੰਡਾ ਕਲਜੁਗ ਅੰਤਮ ਆਇਆ ਬਣ ਮਲਾਹ, ਦੋ ਜਹਾਨਾਂ ਬੇੜਾ ਰਿਹਾ ਚਲਾਇਆ। ਭਾਰਤ ਖੰਡ ਪਹਿਲਾਂ ਦੇਵੇ ਇਕ ਸਲਾਹ, ਸ੍ਰਿਸ਼ਟ ਸਬਾਈ ਫੇਰ ਹਿਲਾਇਆ। ਰਾਤੀ ਸੁਤਿਆਂ ਸ਼ਬਦੀ ਜੇਵੜਾ ਗਲ ਵਿਚ ਲਏ ਪਾ, ਸਗਲਾ ਸਾਥੀ ਨਾ ਕੋਈ ਛੁਡਾਇਆ। ਸੋਹੰ ਗਾਉਣਾ ਹਰਿ ਕਾ ਨਾਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰਾਹ ਚਲਾਇਆ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਮਾਰਗ ਦਏ ਪਾ, ਇਸ਼ਟ ਦੇਵ ਇਕ ਵਖਾਇਆ। ਰਾਮ ਕ੍ਰਿਸ਼ਨ ਆਪਣਾ ਰੂਪ ਲਏ ਵਟਾ, ਨਾਨਕ ਗੋਬਿੰਦ ਜੋਤ ਜਗਾਇਆ। ਈਸਾ ਮੂਸਾ ਲੜ ਲਏ ਫੜਾ, ਸੰਗ ਮੁਹੰਮਦ ਚਾਰ ਯਾਰ ਆਪਣੀ ਉਂਗਲੀ ਲਾਇਆ। ਸਭ ਦਾ ਸਾਂਝਾ ਪੀਰ ਦਸਤਗੀਰ ਬਣੇ ਆਪ ਖ਼ੁਦਾ, ਪਾਰਬ੍ਰਹਮ ਬੇਪਰਵਾਹਿਆ। ਨਿਰਗੁਣ ਨੂਰ ਜੋਤੀ ਰਿਹਾ ਡਗਮਗਾ, ਜਲਵਾ ਜਲਾਲ ਆਪ ਵਖਾਇਆ। ਆਪਣੇ ਮੰਦਰ ਆਪੇ ਸੋਭਾ ਰਿਹਾ ਪਾ, ਸਤਿ ਸਤਿਵਾਦੀ ਸਚ ਸਿੰਘਾਸਣ ਦਏ ਵਡਿਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਖੇਲ ਮਹਾਨ, ਜੁਗ ਕਰਤਾ ਆਪਣੀ ਕਾਰ ਕਰਾਇਆ।
