੨੪ ਮੱਘਰ ੨੦੧੮ ਬਿਕਰਮੀ ਕੁੰਦਨ ਸਿੰਘ, ਪ੍ਰੀਤਮ ਸਿੰਘ ਦੇ ਨਵਿਤ ਜੇਠੂਵਾਲ,
ਸੋ ਪੁਰਖ ਨਿਰੰਜਣ ਚੜ੍ਹਿਆ ਚਾਅ, ਚਾਓ ਘਨੇਰਾ ਇਕ ਰਖਾਈਆ। ਹਰਿ ਪੁਰਖ ਨਿਰੰਜਣ ਵੇਸ ਵਟਾ, ਹਰਿ ਜੂ ਆਪਣੀ ਖੇਲ ਕਰਾਈਆ। ਏਕੰਕਾਰਾ ਫੇਰਾ ਪਾ, ਨਿਰਗੁਣ ਨਿਰਵੈਰ ਸੇਵ ਕਮਾਈਆ। ਆਦਿ ਨਿਰੰਜਣ ਜੋਤ ਜਗਾ, ਨੂਰ ਨੂਰ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਢੋਲਾ ਗਾ, ਜਨ ਭਗਤਾਂ ਰਿਹਾ ਸੁਣਾਈਆ। ਸ੍ਰੀ ਭਗਵਾਨ ਨਿਸ਼ਾਨ ਝੁਲਾ, ਦੋ ਜਹਾਨ ਦਏ ਵਡਿਆਈਆ। ਪਾਰਬ੍ਰਹਮ ਬ੍ਰਹਮ ਮੇਲ ਮਿਲਾ, ਆਪਣਾ ਰੰਗ ਰੰਗਾਈਆ। ਸਚ ਸਿੰਘਾਸਣ ਇਕ ਸੁਹਾ, ਸਚਖੰਡ ਦਏ ਵਡਿਆਈਆ। ਥਿਰ ਘਰ ਆਪਣਾ ਰਾਗ ਅਲਾ, ਸ਼ਬਦੀ ਨਾਦ ਸੁਣਾਈਆ। ਕਰੇ ਖੇਲ ਬੇਪਰਵਾਹ, ਦੀਨਨ ਆਪਣੀ ਦਇਆ ਕਮਾਈਆ। ਆਦਿ ਜੁਗਾਦੀ ਇਕ ਮਲਾਹ, ਜੁਗ ਕਰਤਾ ਵੇਸ ਵਟਾਈਆ। ਆਪਣੀ ਕਰ ਕੇ ਆਇਆ ਸਚ ਸਲਾਹ, ਸੁਲਹਕੁਲ ਸੱਚਾ ਸ਼ਹਿਨਸ਼ਾਹੀਆ। ਲੋਕਮਾਤ ਪਰਗਟੌਣਾ ਸਾਚਾ ਨਾਂ, ਜਨ ਭਗਤ ਨਾਉਂ ਰਖਾਈਆ। ਲੇਖਾ ਜਾਣੇ ਹੰਸ ਕਾਂ, ਕਾਗ ਹੰਸ ਵੇਖ ਵਖਾਈਆ। ਨਿਰਗੁਣ ਸਰਗੁਣ ਪਕੜੇ ਬਾਂਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵ ਆਪ ਕਮਾਈਆ। ਸੋ ਪੁਰਖ ਨਿਰੰਜਣ ਚੜ੍ਹਿਆ ਰੰਗ, ਰੰਗ ਰੰਗੀਲਾ ਵੇਖ ਵਖਾਇੰਦਾ। ਹਰਿ ਪੁਰਖ ਨਿਰੰਜਣ ਵੇਖੇ ਅਨੰਦ, ਅਨੰਦ ਮੰਗਲ ਆਪੇ ਗਾਇੰਦਾ। ਏਕੰਕਾਰਾ ਖ਼ੁਸ਼ੀ ਬੰਦ ਬੰਦ, ਦਰ ਘਰ ਸਾਚੇ ਸੋਭਾ ਪਾਇੰਦਾ। ਆਦਿ ਨਿਰੰਜਣ ਚੜ੍ਹਿਆ ਚੰਦ, ਜੋਤੀ ਜਾਤਾ ਹਰਿ ਪਰਗਟਾਇੰਦਾ। ਸ੍ਰੀ ਭਗਵਾਨ ਗਾਏ ਛੰਦ, ਅਬਿਨਾਸ਼ੀ ਕਰਤਾ ਰਾਗ ਅਲਾਇੰਦਾ। ਪਾਰਬ੍ਰਹਮ ਪ੍ਰਭ ਮੇਟਿਆ ਪੰਧ, ਬ੍ਰਹਮ ਆਪਣੀ ਗੋਦ ਬਹਾਇੰਦਾ। ਜੁਗ ਚੌਕੜੀ ਖੰਡ ਖੰਡ, ਏਕਾ ਖੰਡਾ ਨਾਮ ਚਮਕਾਇੰਦਾ। ਆਦਿ ਜੁਗਾਦੀ ਕਰ ਕਰ ਵੰਡ, ਵੰਡਣ ਸਾਚੀ ਵੇਖ ਵਖਾਇੰਦਾ। ਦੀਨ ਦਿਆਲ ਸਾਹਿਬ ਬਖ਼ਸ਼ੰਦ, ਬਖ਼ਸ਼ਿਸ਼ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਰਖਾਇੰਦਾ। ਸੋ ਪੁਰਖ ਨਿਰੰਜਣ ਸੁਣਾਏ ਰਾਗ, ਅਨਰਾਗੀ ਆਪ ਸੁਣਾਈਆ। ਹਰਿ ਪੁਰਖ ਨਿਰੰਜਣ ਇਕ ਵੈਰਾਗ, ਭਗਤ ਵਿਛੋੜਾ ਸਹਿ ਨਾ ਸਕੇ ਰਾਈਆ। ਏਕੰਕਾਰਾ ਸ੍ਰਿਸ਼ਟ ਸਬਾਈ ਕਰ ਤਿਆਗ, ਹਰਿ ਸੰਗਤ ਲਏ ਮਿਲਾਈਆ। ਆਦਿ ਨਿਰੰਜਣ ਗਿਆ ਜਾਗ, ਜਾਗਰਤ ਜੋਤ ਕਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਗੁਰਮੁਖ ਬਣਾਏ ਸੱਜਣ ਸਾਕ, ਨਾਤਾ ਬਿਧਾਤਾ ਇਕ ਰਖਾਈਆ। ਸ੍ਰੀ ਭਗਵਾਨ ਖੋਲ੍ਹਿਆ ਤਾਕ, ਦੋ ਜਹਾਨ ਵੱਜੀ ਵਧਾਈਆ। ਪਾਰਬ੍ਰਹਮ ਬ੍ਰਹਮ ਦਿਤਾ ਸਾਥ, ਆਪ ਆਪਣੀ ਗੋਦ ਬਹਾਈਆ। ਜੁਗ ਜੁਗ ਸੁਣੌਂਦਾ ਆਇਆ ਪੂਜਾ ਪਾਠ, ਨਿਰਗੁਣ ਸਰਗੁਣ ਕਰੇ ਪੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਸਮਝਾਈਆ। ਸੋ ਪੁਰਖ ਨਿਰੰਜਣ ਖ਼ੁਸ਼ੀ ਮਨਾ, ਘਰ ਸਾਚੇ ਸੋਭਾ ਪਾਇੰਦਾ। ਹਰਿ ਪੁਰਖ ਨਿਰੰਜਣ ਹਰਿ ਭਗਤ ਆਪਣਾ ਭੇਵ ਦਏ ਜਣਾ, ਜਾਨਣਹਾਰ ਆਪ ਹੋ ਆਇੰਦਾ। ਏਕੰਕਾਰਾ ਏਕਾ ਘਰ ਵਖਾ, ਦੂਈ ਦਵੈਤੀ ਪਰਦਾ ਲਾਹਿੰਦਾ। ਆਦਿ ਨਿਰੰਜਣ ਸਗਨ ਮਨਾ, ਘਰ ਸਾਚੇ ਸੋਭਾ ਪਾਇੰਦਾ। ਅਬਿਨਾਸ਼ੀ ਕਰਤਾ ਸਚ ਸਿੰਘਾਸਣ ਰਿਹਾ ਡਾਹ, ਬਣ ਬਣ ਸੇਵਕ ਸੇਵ ਕਮਾਇੰਦਾ। ਜਨ ਭਗਤਾਂ ਮਾਤ ਦਏ ਵਡਿਆ, ਸ੍ਰੀ ਭਗਵਾਨ ਸਿਰ ਆਪਣਾ ਹੱਥ ਰਖਾਇੰਦਾ। ਪਾਰਬ੍ਰਹਮ ਬ੍ਰਹਮ ਲਏ ਮਿਲਾ, ਮੇਲਣਹਾਰ ਆਪ ਹੋ ਜਾਇੰਦਾ। ਜੁਗ ਚੌਕੜੀ ਖੇਲ ਰਿਹਾ ਖਿਲਾ, ਆਪਣਾ ਭੇਵ ਨਾ ਕਿਸੇ ਸਮਝਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵਾ ਲਾ, ਕਰੋੜ ਤਤੀਸਾ ਆਪ ਭੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਕਮਾਇੰਦਾ। ਸਾਚੀ ਸੇਵਾ ਆਪੇ ਕਰ ਕਰ, ਹਰਿ ਕਰਤਾ ਵੇਖ ਵਖਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਲੋਕਮਾਤ ਔਂਦਾ ਰਿਹਾ ਡਰ ਡਰ, ਆਪਣਾ ਮੁਖ ਛੁਪਾਈਆ। ਸ਼ਾਹ ਪਾਤਸ਼ਾਹ ਨਾ ਸਕੇ ਕੋਈ ਫੜ, ਫੜ ਫੜ ਦਏ ਸਜ਼ਾਈਆ। ਕਲਜੁਗ ਅੰਤਮ ਨਿਰਗੁਣ ਆਪਣਾ ਘਾੜਨ ਘੜ ਘੜ, ਸਰਗੁਣ ਲੇਖ ਮੁਕਾਈਆ। ਸਚਖੰਡ ਮਹੱਲੇ ਆਪੇ ਚੜ੍ਹ ਚੜ੍ਹ, ਚੜ੍ਹਦੀ ਕਲਾ ਆਪ ਜਣਾਈਆ। ਆਪਣਾ ਨਾਉਂ ਅੱਖਰ ਆਪੇ ਪੜ੍ਹ ਪੜ੍ਹ, ਪਿਛਲੀ ਭੁੱਲੇ ਸਰਬ ਪੜ੍ਹਾਈਆ। ਭਗਤ ਭਗਵਾਨ ਬੰਨ੍ਹੇ ਲੜ ਲੜ, ਏਕਾ ਪੱਲੂ ਰਿਹਾ ਵਖਾਈਆ। ਜੁਗ ਚੌਕੜੀ ਸਾਰੇ ਮੰਨਦੇ ਰਹੇ ਹਰਿ ਹਰਿ, ਹਰਿ ਹਰਿ ਪੂਜਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਕਲਜੁਗ ਅੰਤਮ ਆਪ ਕਰਾਈਆ। ਜੁਗ ਚੌਕੜੀ ਸਭ ਨੂੰ ਦੇਂਦਾ ਰਿਹਾ ਲਾਰਾ, ਆਪਣਾ ਭੇਵ ਨਾ ਕਿਸੇ ਖੁਲ੍ਹਾਈਆ। ਬੇਅੰਤ ਬੇਅੰਤ ਬੇਅੰਤ ਕਹਿ ਕਹਿ ਸਰਬ ਪੁਕਾਰਾ, ਨਿਉਂ ਨਿਉਂ ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਜੁਗ ਜੁਗ ਖੇਲ ਹਰਿ ਨਿਰੰਕਾਰਾ, ਨਿਰਗੁਣ ਆਪ ਕਰਾਇੰਦਾ। ਜੁਗ ਚੌਕੜੀ ਹੋ ਉਜਿਆਰਾ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕੋਟਨ ਵਾਰ ਕੀਤਾ ਪਾਰ ਕਿਨਾਰਾ, ਕੋਟਨ ਕੋਟ ਰੂਪ ਵਟਾਇੰਦਾ। ਨਵ ਨੌਂ ਚਾਰ ਮਾਰੇ ਮਾਰਾ, ਮਾਰਨਹਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਸਾਚਾ ਖੇਲ ਸ੍ਰੀ ਭਗਵਾਨ, ਪੂਰਬ ਆਪ ਜਣਾਈਆ। ਨਾਮੇ ਦਿਤਾ ਏਕਾ ਦਾਨ, ਵਸਤ ਅਮੋਲਕ ਝੋਲੀ ਪਾਈਆ। ਦੇਹੁਰਾ ਫੇਰਿਆ ਹਰਿ ਜੂ ਆਣ, ਪੰਡਤ ਪਾਂਧੇ ਮੁਖ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਈਆ। ਆਪਣਾ ਭੇਵ ਆਪੇ ਦੱਸ, ਹਰਿ ਜੂ ਖੇਲ ਕਰਾਇੰਦਾ। ਭਗਤਾਂ ਅੰਤਰ ਰਿਹਾ ਵਸ, ਦਿਸ ਕਿਸੇ ਨਾ ਆਇੰਦਾ। ਜੁਗ ਜੁਗ ਕਰੇ ਪੂਰੀ ਆਸ, ਜਗਤ ਤ੍ਰਿਸ਼ਨਾ ਮੋਹ ਚੁਕਾਇੰਦਾ। ਸ਼ਰਨ ਸ਼ਰਨਾਈ ਕਰੇ ਦਾਸ, ਦਾਸੀ ਦਾਸ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਸੋਭਾ ਪਾਇੰਦਾ। ਦਰ ਘਰ ਸਾਚਾ ਹਰਿ ਮਿਹਰਵਾਨ, ਏਕਾ ਏਕ ਸੁਹਾਈਆ। ਨਾਮੇ ਮਿਲਿਆ ਬੀਠਲੋ ਕਾਹਨ, ਰੂਪ ਅਨੂਪ ਦਏ ਦਰਸਾਈਆ । ਮੋਈ ਗਾਂਏ ਜਵਾਈ ਆਣ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗਾਂਏ ਜਵਾਲ ਨਾ ਮਿਟੀ ਤਰਾਸ, ਤ੍ਰਿਸ਼ਨਾ ਮੇਰੀ ਨਾ ਕੋਇ ਬੁਝਾਈਆ। ਨਾਮਾ ਮੰਗੇ ਤੇਰਾ ਸਾਥ, ਵਿਛੋੜਾ ਝੱਲ ਨਾ ਸਕੇ ਰਾਈਆ। ਅਗਨੀ ਜਲ ਅੰਤਮ ਕਾਠ, ਪੰਜ ਤੱਤ ਰਹਿਣ ਨਾ ਪਾਈਆ। ਨਾ ਕੋਈ ਦੇਹੁਰਾ ਨਾ ਕੋਈ ਮਾਠ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟ ਸਬਾਈ ਦਿਸੇ ਭੱਠ, ਖੇੜਾ ਰਿਹਾ ਨਾ ਕੋਇ ਵਸਾਈਆ। ਮੇਰਾ ਪੂਰਾ ਕਰਦੇ ਘਾਟ, ਮੈਂ ਇਕੋ ਓਟ ਤਕਾਈਆ। ਮੈਂ ਨਿਤ ਨਿਤ ਤੱਕਾਂ ਤੇਰੀ ਵਾਟ, ਨੇਤਰ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਨਿਭਾਈਆ। ਨਾਮੇ ਘਰ ਆਇਆ ਹਰਿ ਬਾਲ, ਬਾਲੀ ਬੁੱਧ ਵਖਾਈਆ। ਇਕ ਕਟੋਰਾ ਦੁੱਧ ਪਿਆਲ, ਦੋਧੀ ਦੰਦੀ ਰਿਹਾ ਸਮਝਾਈਆ । ਮੇਰੀ ਕਰਨੀ ਸਦਾ ਪ੍ਰਿਤਪਾਲ, ਮੈਂ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਨਾਮੇ ਦੁੱਧ ਦਿਤਾ ਕਟੋਰਾ, ਕੁਟੀਆ ਆਪ ਸੁਹਾਇੰਦਾ। ਮੈਂ ਤੇਰਾ ਤੂੰ ਹੋਇਆ ਮੋਰਾ, ਭੇਵ ਭਾਉ ਨਾ ਕੋਇ ਜਣਾਇੰਦਾ। ਮੈਨੂੰ ਸੋਹਣਾ ਲੱਗਾ ਬਾਂਕਾ ਛੋਹਰਾ, ਨੰਨੀ ਨੰਨੀ ਗੁਫ਼ਤਾਰ ਸੁਣਾਇੰਦਾ। ਮੈਂ ਬਣਨ ਵਾਲਾ ਤੇਰਾ ਘੋੜਾ, ਆਪਣੀ ਪੀਠ ਤੋਹੇ ਉਠਾਇੰਦਾ। ਤੇਰਾ ਮੇਰਾ ਜੁੜਿਆ ਜੋੜਾ, ਪੁੱਤਰ ਧੀ ਨਾ ਮੰਗ ਮੰਗਾਇੰਦਾ। ਤੁਧ ਬਿਨ ਹੋਰ ਨਾ ਕੋਈ ਲੋੜਾ, ਦਰ ਇਕੋ ਤੇਰਾ ਸੁਹਾਇੰਦਾ। ਜੇ ਨਹੀਂ ਮਿਲਣਾ ਜਵਾਬ ਦੇ ਦੇ ਕੋਰਾ, ਵਲ ਛਲ ਨਾ ਕੋਇ ਰਖਾਇੰਦਾ। ਤੇਰੀ ਮੇਰੀ ਇਕੋ ਡੋਰਾ, ਨਾ ਕੋਈ ਤੋੜੇ ਤੋੜ ਤੁੜਾਇੰਦਾ। ਤੇਰੇ ਉਤੇ ਮੇਰਾ ਜ਼ੋਰਾ, ਤੇਰਾ ਜ਼ੋਰ ਮੇਰਾ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਵਖਾਇੰਦਾ । ਨਾਮੇ ਰੰਗਾ ਰੰਗ ਗੁਲਾਲਾ, ਹਰਿ ਜੂ ਆਖ ਸੁਣਾਈਆ। ਜੁਗਾ ਜੁਗੰਤਰ ਅਵਲੜੀ ਚਾਲਾ, ਮੇਰਾ ਭੇਵ ਕੋਇ ਨਾ ਪਾਈਆ। ਜਨ ਭਗਤਾਂ ਪਿਛੇ ਹੋ ਹੋ ਫਿਰਾਂ ਬੇਹਾਲਾ, ਬੇਹਬਲ ਆਪਣਾ ਰੂਪ ਵਟਾਈਆ। ਆਪਣਾ ਕਰ ਕੇ ਲੋਕਮਾਤ ਮੂੰਹ ਕਾਲਾ, ਜਨ ਭਗਤਾਂ ਉਜਲ ਦਿਆਂ ਕਰਾਈਆ। ਨਾਮੇ ਤੇਰੀ ਬਣਾਵਾਂ ਸੱਚੀ ਪਾਠਸ਼ਾਲਾ, ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਰਿਹਾ ਜਣਾਈਆ। ਨਾਮਾ ਕਹੇ ਸੁਣ ਛੋਟੇ ਬਾਲੇ, ਬਾਲੀ ਬੁੱਧ ਤੇਰੀ ਵਡਿਆਈਆ। ਕਿਸ ਬਿਧ ਬਣੇ ਮੇਰੀ ਧਰਮਸਾਲੇ, ਕਵਣ ਬਾਡੀ ਦਏ ਬਣਾਈਆ। ਇੱਟਾਂ ਗਾਰਾ ਨਾ ਕੋਈ ਸ਼ਹਿਤੀਰ ਬਾਲੇ, ਸੇਵਕ ਕੋਇ ਨਜ਼ਰ ਨਾ ਆਈਆ। ਪਿਉ ਪੁੱਤ ਅਸੀਂ ਦੋਵੇਂ ਕੰਗਾਲੇ, ਧੰਨ ਦੌਲਤ ਨਾ ਕੋਇ ਰਖਾਈਆ। ਕੌਣ ਨਾਮੇ ਪਿਛੇ ਘਾਲਣ ਘਾਲੇ, ਮੇਰੀ ਛੱਪਰੀ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੁੱਠ ਕੇ ਨਾਮੇ ਕੋਲੋਂ ਪੱਲਾ ਛੁਡਾਈਆ। ਪੁਰਖ ਅਬਿਨਾਸ਼ੀ ਨਿਰਗੁਣ ਰੁੱਠ, ਸਰਗੁਣ ਮੁਖ ਭੁਵਾਇਆ। ਮੈਂ ਫਿਰ ਕੇ ਆਵਾਂ ਚਾਰੇ ਕੁੰਟ, ਦਹਿ ਦਿਸ਼ਾ ਵੇਖ ਵਖਾਇਆ। ਕੋਈ ਸਾਹਿਬ ਜੇ ਪਏ ਤੁਠ, ਤੇਰਾ ਛੱਪਰ ਦਏ ਬਣਾਇਆ। ਤੇਰੇ ਕੋਲ ਨਾ ਆ ਕੇ ਮਾਰਾਂ ਝੂਠ, ਸਚ ਸਚ ਦਿਆਂ ਸੁਣਾਇਆ। ਤੇਰਾ ਲੇਖੇ ਲਾਵਾਂ ਦੁੱਧ ਪੀਤਾ ਘੁੱਟ, ਸੀਰ ਤਕਸੀਰ ਨਾਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮੇ ਕੋਲੋਂ ਮੁਖ ਛੁਪਾਇਆ। ਨਾਮਾ ਰਾਤਰੀ ਗਿਆ ਸੌਂ, ਨੀਂਦਰ ਨੈਣਾਂ ਵਿਚ ਆਈਆ। ਪੁਰਖ ਅਬਿਨਾਸ਼ੀ ਦਰ ਦੁਆਰੇ ਰਿਹਾ ਭੌਂ, ਦਿਸ ਕਿਸੇ ਨਾ ਆਈਆ। ਭਗਤ ਵਡਿਆਈ ਹਰਿ ਕਾ ਗੌਂ, ਬਿਨ ਭਗਤ ਹਰਿ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੈਣ ਸਾਚੀ ਸੇਵ ਕਮਾਈਆ। ਪੁਰਖ ਅਬਿਨਾਸ਼ੀ ਇਕੋ ਰਾਤ, ਆਪਣੇ ਲੇਖੇ ਪਾਇੰਦਾ। ਭਗਤ ਦੇਵੇ ਸਾਚੀ ਦਾਤ, ਵੰਡਣਹਾਰਾ ਆਪ ਵੰਡਾਇੰਦਾ। ਆਪਣੀ ਉਤਮ ਕਰੀ ਜ਼ਾਤ, ਭਗਤਾਂ ਨਾਮ ਸਲਾਹਿੰਦਾ। ਬਹੱਤਰ ਵਾਰ ਕਰਾਮਾਤ, ਨਿਹਕਰਮੀ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪਣੇ ਹੱਥ ਰਖਾਇੰਦਾ। ਇਕੋ ਰਾਤ ਬਹੱਤਰ ਰੂਪ, ਪਾਰਬ੍ਰਹਮ ਵਟਾਈਆ। ਨਾਮੇ ਕਾਰਜ ਕਰਿਆ ਸੂਤ, ਛੱਪਰ ਛੰਨ ਸੁਹਾਈਆ। ਆਪੇ ਤਾਣਾ ਪੇਟਾ ਸੂਤ, ਆਪੇ ਕਪੜ ਰਿਹਾ ਹੰਢਾਈਆ। ਆਪੇ ਪਿਤਾ ਆਪ ਪੂਤ, ਆਪੇ ਸਗਲਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਛੱਪਰੀ ਦਏ ਬਣਾਈਆ। ਸਾਚੀ ਛੱਪਰੀ ਬਣੀ ਛੰਨ, ਸੰਸਾ ਹਰਿ ਚੁਕਾਇਆ। ਨਾਮਾ ਮਨ ਗਿਆ ਮੰਨ, ਮਨ ਮਨਸਾ ਮੋਹ ਮਿਟਾਇਆ। ਧੰਨ ਭਾਗ ਮੇਰਾ ਸਾਹਿਬ ਗਿਆ ਮੰਨ, ਸਿਰ ਮੇਰੇ ਹੱਥ ਟਿਕਾਇਆ। ਪੁਰਖ ਅਬਿਨਾਸ਼ੀ ਅੱਗੋਂ ਰਾਗ ਸੁਣਾਇਆ ਇਕੋ ਕੰਨ, ਅਨਾਦੀ ਨਾਦ ਅਲਾਇਆ। ਬਹੱਤਰ ਨਾੜ ਕਰ ਪਰਕਾਸ਼, ਚੜ੍ਹਾਇਆ ਚੰਨ, ਨੂਰੋ ਨੂਰ ਡਗਮਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਨਾਮਾ ਅੱਗੇ ਕਰੇ ਸਵਾਲ, ਸੁਣ ਸੱਜਣ ਮੇਰੇ ਮੀਤ। ਕਿਸ ਬਿਧ ਖੇਲ ਕਰੀ ਕਮਾਲ, ਮੇਰੀ ਪਰਖ ਨਾ ਸਕੇ ਨੀਤ। ਕਵਣ ਰੂਪ ਬਣ ਦਲਾਲ, ਸਾਚੀ ਵਸਤ ਲਿਆਂਦੀ ਖ਼ਰੀਦ। ਕਵਣ ਬਾਢੀ ਕਰ ਤਿਆਰ, ਚਾਰ ਕੁੰਟ ਰਖਾਈ ਸੀਧ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੈਂ ਤੇਰੀ ਕਰਾਂ ਓਹੋ ਦੀਦ। ਆਪਣਾ ਰੂਪ ਦੱਸ ਨਿਰੰਕਾਰ, ਜਿਸ ਬਿਧ ਮੇਰੀ ਛੱਪਰ ਛੁਹਾਈਆ। ਜੇ ਨਾ ਦੱਸੇਂ ਰੋਵਾਂ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਰਾਤੀਂ ਸੁਤਿਆਂ ਕੀਤਾ ਪਿਆਰ, ਨੇਤਰ ਨੈਣ ਨਜ਼ਰ ਨਾ ਆਈਆ। ਮੈਂ ਚਾਹੁੰਦਾ ਤੇਰਾ ਵੇਖਾਂ ਸਚ ਵਿਹਾਰ, ਜਿਸ ਕਾਰਨ ਭਗਤਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇਣਾ ਖੁਲ੍ਹਾਈਆ। ਮੇਰਾ ਭੇਵ ਨਾ ਪੁੱਛ ਬਾਲ, ਹਰਿ ਸਤਿਗੁਰ ਆਪ ਸੁਣਾਇੰਦਾ। ਸਭ ਦੇ ਸਿਰ ਤੇ ਕੂਕੇ ਕਾਲ, ਜੋ ਘੜਿਆ ਭੰਨ ਵਿਖਾਇੰਦਾ। ਜਨ ਭਗਤਾਂ ਪਿਛੇ ਘਾਲਣ ਘਾਲ, ਆਪਣੀ ਸੇਵ ਕਮਾਇੰਦਾ। ਨਿਰਗੁਣ ਸਰਗੁਣ ਬਣ ਦਲਾਲ, ਨਾਮ ਦਲਾਲੀ ਇਕ ਰਖਾਇੰਦਾ। ਲੇਖਾ ਜਾਣ ਸ਼ਾਹ ਕੰਗਾਲ, ਸਭ ਦਾ ਲਹਿਣਾ ਝੋਲੀ ਪਾਇੰਦਾ। ਤੇਰੇ ਮੰਦਰ ਦੀਪਕ ਦਿਤਾ ਬਾਲ, ਲੋਕਮਾਤ ਨਾ ਕੋਇ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਛੁਪਾਇੰਦਾ। ਨਾਮੇ ਅੱਗੋਂ ਕਰ ਲਈ ਜ਼ਿਦ, ਇਕੋ ਮੰਗ ਮੰਗਾਈਆ। ਆਪਣੇ ਮਿਲਣ ਦੀ ਦੱਸ ਦੇ ਬਿਧ, ਕਵਣ ਬਿਧ ਲਏਂ ਮਿਲਾਈਆ। ਕਵਣ ਰੂਪ ਕਾਰਜ ਕੀਤਾ ਸਿਧ, ਕਰਤਾ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇਣਾ ਖੁਲ੍ਹਾਈਆ। ਮੇਰਾ ਭੇਵ ਨਾ ਜਾਣੇ ਕੋਇ, ਹਰਿ ਹਰਿ ਆਖ ਸੁਣਾਇੰਦਾ। ਨਿਰਗੁਣ ਰੂਪ ਹਰ ਘਟ ਸੋਏ, ਨੇਤਰ ਨੈਣ ਨਜ਼ਰ ਨਾ ਆਇੰਦਾ। ਲੱਖ ਚੁਰਾਸੀ ਫੜ ਫੜ ਕੋਹੇ, ਜੋ ਘੜਿਆ ਭੰਨ ਵਖਾਇੰਦਾ। ਜਨ ਭਗਤਾਂ ਜੁਗ ਜੁਗ ਦੇਵੇ ਢੋਏ, ਵਸਤ ਅਮੋਲਕ ਝੋਲੀ ਪਾਇੰਦਾ। ਸਾਚਾ ਬੀਜ ਸਤਿ ਸਤਿਵਾਦੀ ਆਪੇ ਬੋਏ, ਫੁਲ ਫਲਵਾੜੀ ਆਪ ਮਹਿਕਾਇੰਦਾ। ਆਪਣੇ ਜਿਹਾ ਆਪੇ ਹੋਏ, ਦੂਸਰ ਸੰਗ ਨਾ ਕੋਇ ਰਲਾਇੰਦਾ। ਗੁਰ ਅਵਤਾਰ ਦੇ ਦੇ ਗਏ ਘੋਏ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਕਰ ਕਿਰਪਾ ਜਿਸ ਮੁਖ ਅੰਮ੍ਰਿਤ ਚੋਏ, ਤਿਸ ਸਾਂਤਕ ਸਤਿ ਕਰਾਇੰਦਾ। ਅੰਤਮ ਸਾਰੇ ਗਏ ਰੋਏ, ਨੇਤਰ ਨੈਣਾਂ ਨੀਰ ਵਖਾਇੰਦਾ। ਕੋਈ ਬਣਨ ਮਾਲਕ ਤ੍ਰੈ ਤ੍ਰੈ ਲੋਏ, ਤ੍ਰਲੋਕੀ ਨਾਥ ਸੋਭਾ ਪਾਇੰਦਾ। ਕੋਈ ਅਠਸਠ ਮੁਖੜਾ ਰਿਹਾ ਧੋਏ, ਨੇਤਰ ਗਿਆਨ ਨਾ ਕੋਇ ਖੁਲ੍ਹਾਇੰਦਾ। ਕੋਈ ਮੰਦਰ ਮਸਜਿਦ ਮੱਠ ਬੈਠੇ ਬੂਹੇ ਢੋਏ, ਅੰਧ ਅੰਧੇਰ ਨਾ ਕੋਇ ਮਿਟਾਇੰਦਾ। ਕੋਈ ਸ਼ਰਅ ਸ਼ਰੀਅਤ ਡੁੱਬੇ ਡੂੰਘੇ ਖੂਹੇ, ਪਾਰ ਕਿਨਾਰਾ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਤੱਤ ਆਪ ਜਣਾਇੰਦਾ। ਨਾਮੇ ਸੁਣ ਲਾ ਸਾਚਾ ਤੱਤ, ਹਰਿ ਤੱਤਵ ਆਪ ਜਣਾਇਆ। ਮੇਰੀ ਸਿਖਿਆ ਬ੍ਰਹਮ ਮਤ, ਪਾਰਬ੍ਰਹਮ ਮਿਲਾਇਆ। ਮੇਰੀ ਬਿੰਦ ਸਾਚੀ ਰੱਤ, ਭਗਤ ਨਾਉਂ ਵਡਿਆਇਆ। ਜੁਗ ਜੁਗ ਰੱਖਾਂ ਮਾਤ ਪਤ, ਸਿਰ ਆਪਣਾ ਹੱਥ ਟਿਕਾਇਆ। ਆਪਣੇ ਖ਼ਜ਼ਾਨੇ ਲਵਾਂ ਘੱਤ, ਦੂਸਰ ਹੱਟ ਨਾ ਕਿਸੇ ਵਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਛੁਪਾਇਆ। ਨਾਮਾ ਕਹੇ ਜੇ ਤੇਰਾ ਭਗਤ, ਕਿਉਂ ਪਰਦਾ ਰਿਹਾ ਰਖਾਈਆ। ਜੇ ਬਾਲਕ ਮੈਂ ਤੇਰੀ ਰਕਤ, ਕਿਉਂ ਪੂੰਜੀ ਰਿਹਾ ਛੁਪਾਈਆ। ਹੁਣ ਮਿਲਿਆ ਫੇਰ ਸ਼ਾਇਦ ਲੱਭੇ ਨਾ ਵਕਤ, ਬਿਨ ਪੁੱਛਿਆਂ ਜਾਣ ਨਾ ਦੇਈਆ। ਤੂੰ ਵਲ ਛਲ ਕਰ ਕੇ ਭੁਲਾਇਆ ਸਾਰਾ ਜਗਤ, ਤੇਰਾ ਭਗਤ ਤੇਰੀ ਬੈਠਾ ਓਟ ਤਕਾਈਆ। ਤੂੰ ਆਪਣੀ ਦੱਸ ਦੇ ਹਰਕਤ, ਜਿਸ ਬਿਧ ਮੇਰੀ ਛੱਪਰੀ ਛਾਈਆ। ਮੈਂ ਜਾਣਾਂ ਸਾਰੀ ਤੇਰੀ ਬਰਕਤ, ਤੇਰੇ ਹੱਥ ਵਡੀ ਵਡਿਆਈਆ। ਕਿਸ ਕਾਰਨ ਘੜੀ ਘੜਤ, ਘੜ ਘੜ ਆਪਣਾ ਰੰਗ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇਣਾ ਜਣਾਈਆ। ਸ੍ਰੀ ਭਗਵਾਨ ਕਹੇ ਸੁਣ ਨਾਮੇ, ਇਕੋ ਸ਼ਬਦ ਸੁਣਾਇਆ। ਤੇਰੇ ਘਰ ਹੁਣ ਬਣਿਆ ਸੇਵ ਕਮਾਈ ਵਾਂਗ ਕਾਮੇ, ਜਗਤ ਮਜ਼ੂਰੀ ਨਾ ਕੋਇ ਰਖਾਈਆ। ਤੇਰੇ ਰਾਤੀਂ ਸੁਤਿਆਂ ਧਾਰੇ ਬਹੱਤਰ ਜਾਮੇ, ਦਰ ਤੇਰੇ ਸੇਵ ਕਮਾਈਆ। ਖ਼ੁਸ਼ੀ ਖ਼ੁਸ਼ੀ ਗਾਉਂਦਾ ਰਿਹਾ ਗਾਣੇ, ਆਪਣਾ ਗੀਤ ਆਪ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਰਿਹਾ ਸਮਝਾਈਆ। ਬਹੱਤਰ ਜਾਮੇ ਵੇਸ ਵਟਾਇਆ, ਏਕਾ ਰੈਣ ਮਿਲੀ ਵਡਿਆਈਆ। ਭਿੰਨੜੀ ਰੈਣ ਰੰਗ ਚੜ੍ਹਾਇਆ, ਘਰ ਸਾਚੇ ਵੱਜੇ ਵਧਾਈਆ। ਸਚਖੰਡ ਨਿਵਾਸੀ ਸੇਵ ਕਮਾਇਆ, ਲੋਕਮਾਤ ਫੇਰਾ ਪਾਈਆ। ਨੇਤਰ ਨੈਣਾਂ ਕਿਸੇ ਦਿਸ ਨਾ ਆਇਆ, ਬੈਠਾ ਮੁਖ ਛੁਪਾਈਆ। ਤੇਰੀ ਛੱਪਰੀ ਰਿਹਾ ਬਣਾਇਆ, ਸੀਸ ਮਹੱਲ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਸਮਝਾਈਆ। ਨਾਮਾ ਕਹੇ ਮੈਂ ਪੜ੍ਹੇ ਵੇਦ ਪੁਰਾਨ, ਸ਼ਾਸਤਰ ਸਿਮਰਤ ਖੋਜ ਖੁਜਾਇਆ। ਕਿਸੇ ਵਿਚੋਂ ਮਿਲਿਆ ਨਾ ਤੇਰਾ ਕੋਈ ਨਿਸ਼ਾਨ, ਰੂਪ ਰੰਗ ਨਜ਼ਰ ਨਾ ਆਇਆ। ਅੱਖਰ ਕਹਿਣ ਸ੍ਰੀ ਭਗਵਾਨ, ਅੰਗ ਅੰਗ ਨਾਲ ਮਿਲਾਇਆ। ਪੜ੍ਹ ਪੜ੍ਹ ਥੱਕੀ ਮੇਰੀ ਜ਼ਬਾਨ, ਮਾਪਿਆਂ ਜ਼ਬਰਦਸਤੀ ਪੜ੍ਹਾਇਆ। ਅੱਜ ਸੁਣੀ ਤੇਰੀ ਕਲਾਮ, ਕਲਮਾ ਇਕੋ ਮੋਹੇ ਭਾਇਆ। ਨਾਮੇ ਮਿਲਿਆ ਤੇਰਾ ਨਾਮ, ਨਾਮਾ ਤੇਰੇ ਰੰਗ ਸਮਾਇਆ। ਤੇਰੇ ਦਰਸ ਪੀਤਾ ਜਾਮ, ਤ੍ਰਿਸ਼ਨਾ ਭੁੱਖ ਰਹੇ ਨਾ ਰਾਇਆ। ਮੈਂ ਬਰਦਾ ਤੇਰਾ ਗ਼ੁਲਾਮ, ਸਦ ਤੇਰੀ ਸੇਵ ਕਮਾਇਆ। ਮੈਂ ਵੇਖਾਂ ਤੇਰਾ ਸਚ ਨਜ਼ਾਮ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹਿਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮਾਰਗ, ਰਿਹਾ ਸਮਝਾਇਆ। ਨਾਮੇ ਮੇਰੀ ਮਹਿੰਮਾ ਛੱਤੀ ਰਾਗ, ਮਿਲ ਮਿਲ ਮੰਗਲ ਗਾਈਆ। ਇਕੋ ਇਕ ਸਰਬ ਵੈਰਾਗ, ਵੈਰਾਗੀ ਇਕ ਰਖਾਈਆ। ਗਾ ਗਾ ਕੋਈ ਨਾ ਕਰੇ ਤਿਆਗ, ਤ੍ਰੈਗੁਣ ਸਭ ਦੇ ਉਪਰ ਪਾਈਆ। ਜਨ ਭਗਤਾਂ ਸੁਣੇ ਆਪ ਫ਼ਰਿਆਦ, ਫ਼ਰਜ਼ ਜੁਰਮ ਨਾ ਕੋਇ ਰਖਾਈਆ। ਲੇਖਾ ਜਾਣੇ ਜੁਗਾਦਿ ਆਦਿ, ਜੁਗ ਜੁਗ ਆਪਣਾ ਵੇਸ ਵਟਾਈਆ। ਸੁਰਸਤੀ ਸੁਤ ਨਾਰਦ ਵਜਾਇਆ ਨਾਦ, ਛੱਤੀ ਰਾਗਾਂ ਰਸਨਾ ਜਿਹਵਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਦਿਆਂ ਸਮਝਾਈਆ। ਛੱਤੀ ਰਾਗ ਕਰਨ ਪੁਕਾਰ, ਰਾਗਨੀਆਂ ਨਾਲ ਮਿਲਾਈਆ। ਕੋਈ ਨਾ ਮਿਲੇ ਹੰਸ ਹੰਸਾਂ ਡਾਰ, ਕਾਗੀ ਕਾਗ ਨਜ਼ਰੀ ਆਈਆ। ਜੁਗ ਜੁਗ ਸੁਣਦਾ ਰਹੇ ਫ਼ਰਿਆਦ, ਨਿਰਗੁਣ ਸਰਗੁਣ ਵੇਸ ਵਟਾਈਆ। ਛੱਤੀ ਜੁਗ ਲਡਾਇਆ ਲਾਡ, ਹਰਿ ਭਗਤ ਕਰੇ ਕੁੜਮਾਈਆ। ਲੱਖ ਚੁਰਾਸੀ ਵਿਚੋਂ ਕਾਢ, ਆਪਣੀ ਗੋਦ ਬਹਾਈਆ। ਤੇਰੀ ਛੱਪਰੀ ਰੱਖੇ ਯਾਦ, ਛੰਨ ਇਕੋ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਰਿਹਾ ਵਖਾਈਆ। ਸੁਣ ਨਾਮੇ ਮੇਰੀ ਬਾਤ, ਹਰਿ ਬਾਤਨ ਆਪ ਜਣਾਇੰਦਾ। ਆਦਿ ਜੁਗਾਦਿ ਬੈਠਾ ਰਹਾਂ ਇਕ ਇਕਾਂਤ, ਸਚਖੰਡ ਸਾਚੇ ਆਸਣ ਲਾਇੰਦਾ। ਜਨ ਭਗਤਾਂ ਦੇਵਾਂ ਨਜ਼ਾਤ, ਨਿਜ ਘਰ ਆਪਣਾ ਫੇਰਾ ਪਾਇੰਦਾ। ਆਪਣਾ ਨਾਉਂ ਸੁਣਾਵਾਂ ਗਾਥ, ਇਕੋ ਪੱਟੀ ਨਾਮ ਪੜ੍ਹਾਇੰਦਾ। ਏਥੇ ਓਥੇ ਦੇਵਾਂ ਸਾਥ, ਸਗਲਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮੇ ਏਕਾ ਗੁਣ ਜਣਾਇੰਦਾ। ਨਾਮੇ ਸੁਣ ਅੰਤਰ, ਅੰਤਰੀਵ ਆਪ ਜਣਾਈਆ। ਸਾਹਿਬ ਦਿਆਲ ਦਾ ਇਕੋ ਮੰਤਰ, ਗੁਰੂ ਅਵਤਾਰ ਮੰਤਰੀ ਲਏ ਬਣਾਈਆ। ਜੁਗ ਜੁਗ ਦੇਵੇ ਆਪਣਾ ਜੰਤਰ, ਤਨ ਕਾਇਆ ਅੰਦਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਰਿਹਾ ਵਖਾਈਆ। ਨਾਮੇ ਸੁਣ ਸਾਹਿਬ ਦਾ ਹਾਲ, ਬੇਹਾਲ ਆਪ ਸੁਣਾਇੰਦਾ। ਕਰੇ ਖੇਲ ਦੀਨ ਦਿਆਲ, ਦੀਨਨ ਆਪਣੀ ਗੋਦ ਬਹਾਇੰਦਾ। ਸਦਾ ਸਦਾ ਕਰੇ ਪ੍ਰਿਤਪਾਲ, ਪ੍ਰਿਤਪਾਲਕ ਵੇਸ ਵਟਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਆਪ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਛੱਤੀ ਵੇਖ ਵਖਾਇੰਦਾ। ਛੱਤੀ ਜੁਗ ਦਾ ਛੱਤੀ ਰਾਗ, ਛੇ ਤੀਸ ਦਏ ਵਡਿਆਈਆ। ਜੁਗਾ ਜੁਗੰਤਰ ਖੇਲ ਤਮਾਸ਼, ਖੇਲਣਹਾਰਾ ਵੇਖ ਵਖਾਈਆ। ਕਲਜੁਗ ਅੰਤਮ ਨਿਰਗੁਣ ਨੂਰ ਕਰ ਪਰਕਾਸ਼, ਲੋਕਮਾਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਜਣਾਈਆ। ਨਾਮੇ ਕਲਜੁਗ ਅੰਤਮ ਔਣਾ, ਹਰਿ ਸਾਚੇ ਸਚ ਜਣਾਇਆ। ਤੇਰਾ ਲਹਿਣਾ ਝੋਲੀ ਪਾਉਣਾ, ਲੇਖਾ ਲੇਖਾ ਦਏ ਮੁਕਾਇਆ। ਆਪਣਾ ਰੂਪ ਫੇਰ ਵਖੌਣਾ, ਅਨੂਪ ਖੇਲ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਇਆ। ਕਲਜੁਗ ਅੰਤਮ ਬਹੱਤਰ ਜਾਮੇ, ਆਪਣਾ ਰੂਪ ਵਖਾਈਆ। ਕਰੇ ਖੇਲ ਸ੍ਰੀ ਭਗਵਾਨੇ, ਭਗਵਨ ਆਪਣੀ ਧਾਰ ਚਲਾਈਆ। ਤੇਰੀ ਛੱਪਰ ਜਗਤ ਨਿਸ਼ਾਨੇ, ਇਕੋ ਇਕ ਵਖਾਈਆ। ਦਰ ਦਰ ਘਰ ਘਰ ਗੌਂਦੇ ਗਾਣੇ, ਪ੍ਰਭ ਨਾਮੇ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਲਜੁਗ ਅੰਤਮ ਜਾਮਾ ਪਾ, ਜਨ ਭਗਤਾਂ ਸੇਵ ਕਮਾਈਆ। ਬਹੱਤਰ ਰੂਪ ਲਏ ਵਟਾ, ਬਹੱਤਰ ਨਾੜੀ ਕਰ ਰੁਸ਼ਨਾਈਆ। ਛੱਤੀ ਜੁਗ ਦਾ ਲਹਿਣਾ ਦਏ ਚੁਕਾ, ਛੱਤੀ ਰਾਗ ਭੇਵ ਨਾ ਆਈਆ। ਛੇ ਤੀਸ ਪੰਧ ਮੁਕਾ, ਏਕਾ ਅੱਖਰ ਕਰੇ ਪੜ੍ਹਾਈਆ। ਤੇਰਾ ਮੰਦਰ ਦਿਤਾ ਆਪ ਸੁਹਾ, ਰੈਣ ਨਜ਼ਰ ਕਿਸੇ ਨਾ ਆਈਆ। ਕਲਜੁਗ ਖੇਲ ਕਰੇ ਬੇਪਰਵਾਹ, ਬਣ ਸੇਵਕ ਸੇਵ ਕਮਾਈਆ। ਜਨ ਭਗਤ ਦੁਆਰਾ ਦਏ ਬਣਾ, ਲੋਕਮਾਤ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਨਾਮਾ ਕਹੇ ਸੁਣ ਹਰਿ ਭਗਵਾਨ, ਤੇਰੇ ਅੱਗੇ ਝੋਲੀ ਡਾਹੀਆ। ਕਰ ਕਿਰਪਾ ਦੇਣਾ ਦਾਨ, ਮੈਂ ਇਕੋ ਮੰਗ ਮੰਗਾਈਆ। ਕਲਜੁਗ ਤੇਰਾ ਅੰਤਮ ਵੇਖਾਂ ਆਣ, ਤੇਰੇ ਨਾਲ ਹੋਏ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਖ਼ਾਲੀ ਝੋਲੀ ਦਏ ਭਰਾਈਆ। ਦੇ ਵਰ ਮੇਰੇ ਕਰਤਾਰ, ਤੇਰੇ ਅੱਗੇ ਵਾਸਤਾ ਪਾਇਆ। ਤੂੰ ਭਗਤਾਂ ਮੀਤ ਮੁਰਾਰ, ਵਿਛੜ ਕਦੇ ਨਾ ਜਾਈਆ। ਰਾਤੀਂ ਸੁਤਿਆਂ ਮੇਰੀ ਛੰਨ ਕੀਤੀ ਤਿਆਰ, ਸੇਵਾ ਕਰਦਾ ਨਜ਼ਰ ਨਾ ਆਇਆ। ਮੈਂ ਵੇਖਾਂ ਕਲਜੁਗ ਅੰਤਮ ਵਾਰ, ਕਵਣ ਬਿਧ ਭਗਤਾਂ ਹੋਏਂ ਸਹਾਇਆ। ਬਹੱਤਰ ਰੂਪ ਕਿਵੇਂ ਧਰੇਂ ਵਿਚ ਸੰਸਾਰ, ਜੋਤੀ ਜੋਤ ਡਗਮਗਾਇਆ। ਛੱਤੀ ਜੁਗ ਦਾ ਲਹਿਣਾ ਦੇਵੇਂ ਕਿਵੇਂ ਉਤਾਰ, ਛੱਤੀ ਰਾਗ ਮੋਹ ਤੁੜਾਇਆ । ਕਵਣ ਸੋਹੇ ਬੰਕ ਦੁਆਰ, ਗ੍ਰਹਿ ਮੰਦਰ ਮਿਲੇ ਵਡਿਆਇਆ। ਸੇਵਾ ਕਰੇ ਆਪ ਨਿਰੰਕਾਰ, ਬਣ ਬਣ ਸੇਵਕ ਸੇਵ ਕਮਾਇਆ। ਬਹੱਤਰ ਨਾੜੀ ਪਾਰ ਕਿਨਾਰ, ਛੱਤੀ ਜੁਗ ਦਾ ਪੰਧ ਮੁਕਾਇਆ। ਛੱਤੀ ਦਿਵਸ ਵਿਚ ਸੰਸਾਰ, ਬਣ ਮਹਾਂਸਾਰਥੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮਾ ਇਕੋ ਮੰਗ ਮੰਗਾਇਆ। ਸੁਣ ਨਾਮੇ ਮੇਰੇ ਲਾਡਲੇ ਸੁਤ, ਸੁਤਿਆਂ ਤੇਰੀ ਖੇਲ ਰਚਾਈਆ। ਕਲਜੁਗ ਸੁਹੌਣੀ ਸਾਚੀ ਰੁੱਤ, ਰੁੱਤੜੀ ਆਪਣਾ ਰੰਗ ਵਟਾਈਆ। ਪਰਗਟ ਹੋ ਅਬਿਨਾਸ਼ੀ ਅਚੁੱਤ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਚਖੰਡ ਦਾ ਬੂਟਾ ਲੋਕਮਾਤ ਲਾਏ ਪੁੱਟ, ਆਪਣੀ ਹੱਥੀਂ ਸੇਵ ਕਮਾਈਆ। ਪੰਜ ਤੱਤ ਕਾਇਆ ਵਿਚੋਂ ਮਰ ਕੇ ਫੇਰ ਜਾਏ ਉਠ, ਨਿਰਗੁਣ ਸਰਗੁਣ ਵੇਸ ਵਟਾਈਆ। ਕਰ ਕਿਰਪਾ ਜਾਏ ਤੁਠ, ਰੂਪ ਅਨੂਪ ਆਪ ਵਖਾਈਆ। ਬਾਹਰੋਂ ਦਿਸੇ ਪੰਜ ਤੱਤ ਕਾਇਆ ਬੁੱਤ, ਅੰਦਰ ਬੈਠੇ ਸੱਚਾ ਮਾਹੀਆ। ਜੇ ਕੋਈ ਅੱਗੋਂ ਲਏ ਪੁੱਛ, ਰਸਨਾ ਕਹਿ ਨਾ ਕਿਸੇ ਸਮਝਾਈਆ। ਆਪਣੇ ਕੋਲ ਨਾ ਰੱਖੇ ਕੁਛ, ਜਨ ਭਗਤਾਂ ਦਏ ਵਡਿਆਈਆ। ਤੇਰਾ ਛੱਪਰ ਛੁਹਾਇਆ ਲੁਕ, ਜਨ ਭਗਤ ਦੁਆਰਾ ਆਪਣੀ ਹੱਥੀਂ ਦਏ ਬਣਾਈਆ। ਆਪਣੀ ਸਾਖੋਂ ਆਪੇ ਫੁੱਟ, ਪਤ ਡਾਲੀ ਆਪ ਲਹਿਰਾਈਆ। ਜੁਗ ਚੌਕੜੀ ਰਿਹਾ ਗੁਪਤ, ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਭਗਤ ਖਾਣੀ ਬਾਣੀ ਹਰਿ ਕੀ ਕਰਦੀ ਰਹੀ ਸਿਫ਼ਤ, ਸਿਫ਼ਰਾ ਸਭ ਨੂੰ ਦਏ ਵਖਾਈਆ। ਦੋਏ ਦੋਏ ਜੋੜ ਰਹੇ ਵਿਲਕ, ਪ੍ਰਭ ਅੱਗੇ ਵਾਸਤਾ ਪਾਈਆ। ਕੋਟਨ ਕੋਟ ਚੜ੍ਹ ਕੇ ਗਏ ਤਿਲਕ, ਦਰ ਦਵਾਰਾ ਨਜ਼ਰ ਨਾ ਆਈਆ। ਕੋਟਨ ਕੋਟ ਡਰ ਕੇ ਗਏ ਖਿਸਕ, ਹਰਿ ਕਾ ਭੈ ਸਹਿ ਨਾ ਸਕੇ ਕੋਇ ਰਾਈਆ। ਕੋਟਨ ਕੋਟ ਰੱਖ ਕੇ ਗਏ ਇਸ਼ਟ, ਗੁਰ ਗੁਰ ਧਿਆਨ ਲਗਾਈਆ। ਕਰਤੇ ਖੇਲ ਰਚਾਇਆ ਸ੍ਰਿਸ਼ਟ, ਸ੍ਰਿਸ਼ਟੀ ਆਪਣੇ ਧੰਦੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮੇ ਦਏ ਸਮਝਾਈਆ। ਸੁਣ ਨਾਮੇ ਅਗਲੀ ਬਾਤ, ਹਰਿ ਇਕੋ ਇਕ ਜਣਾਇੰਦਾ। ਭਗਤਾਂ ਸੰਗ ਮੇਰਾ ਸਾਕ, ਦੂਜਾ ਸੈਣ ਨਾ ਕੋਇ ਰਖਾਇੰਦਾ। ਭਗਤ ਦੁਆਰਾ ਮੇਰਾ ਤਾਕ, ਦੂਜਾ ਕੁੰਡਾ ਨਾ ਕੋਈ ਲਾਹਿੰਦਾ। ਭਗਤ ਪੜ੍ਹਾਈ ਮੇਰਾ ਵਾਕ, ਦੂਜਾ ਅੱਖਰ ਨਾ ਕੋਇ ਸੁਣਾਇੰਦਾ। ਭਗਤ ਪਿਆਰ ਮੇਰਾ ਘਾਟ, ਦੂਜਾ ਕਿਨਾਰਾ ਨਾ ਕੋਇ ਰਖਾਇੰਦਾ। ਭਗਤਨ ਮੇਲਾ ਮੇਰੀ ਵਾਟ, ਜੁਗ ਜੁਗ ਪੰਧ ਮੁਕਾਇੰਦਾ। ਬਿਨ ਭਗਤਾਂ ਮੇਰੀ ਕੋਈ ਨਾ ਪੁਛੇ ਵਾਤ, ਹਰਿ ਜੂ ਕੰਮ ਕਿਸੇ ਨਾ ਆਇੰਦਾ। ਨਾਮੇ ਤੇਰੀ ਇਕ ਰਾਤ, ਕਲਜੁਗ ਅੰਤਮ ਛੱਤੀ ਜੁਗ ਦਾ ਲੇਖ ਚੁਕਾਇੰਦਾ। ਬਹੱਤਰਾਂ ਦੇਵੇ ਏਕਾ ਸਾਥ, ਬਣ ਸਾਥੀ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਆਪ ਸੁਹਾਇੰਦਾ । ਸਚ ਦੁਆਰਾ ਹਰਿ ਬਣੌਣਾ, ਬਲ ਬਾਵਨ ਨਾਲ ਰਲਾਇਆ। ਪਿਛਲਾ ਲੇਖਾ ਸਰਬ ਮਕੌਣਾ, ਸ਼ਿਵ ਸ਼ੰਕਰ ਦਰ ਮੰਗਾਇਆ। ਇੰਦ ਇੰਦਰਾਸਣ ਮੇਟ ਮਿਟੌਣਾ, ਹੁਕਮੀ ਹੁਕਮ ਵਰਤਾਇਆ। ਬ੍ਰਹਮਾ ਅੰਤਮ ਪੰਧ ਮੁਕੌਣਾ, ਬ੍ਰਹਮ ਵੇਤਾ ਦਏੇ ਸਮਝਾਇਆ। ਧਰੂ ਲੇਖਾ ਝੋਲੀ ਪੌਣਾ, ਦਰ ਆਪਣੇ ਦਏ ਵਡਿਆਇਆ। ਸਾਚਾ ਖੇਲ ਆਪ ਕਰੌਣਾ, ਖ਼ਾਲਕ ਖ਼ਲਕ ਵੇਖ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਰਿਹਾ ਜਣਾਇਆ। ਕਲਜੁਗ ਅੰਤਮ ਖੇਲ ਅਵੱਲਾ, ਇਕੋ ਇਕ ਕਰਾਈਆ। ਪੁਰਖ ਅਬਿਨਾਸ਼ੀ ਇਕ ਇਕੱਲਾ, ਨਿਰਗੁਣ ਰੂਪ ਧਰਾਈਆ। ਪਾਵੇ ਸਾਰ ਜਲਾ ਥਲਾ, ਡੂੰਘੀ ਕੰਦਰ ਵੇਖ ਵਖਾਈਆ। ਜਨ ਭਗਤ ਫੜਾਏ ਆਪਣਾ ਪੱਲਾ, ਲਖ ਚੁਰਾਸੀ ਫੋਲ ਫੁਲਾਈਆ। ਮਹੱਲ ਬਣਾਏ ਇਕ ਅਟੱਲਾ, ਅਟੱਲ ਦਏ ਵਡਿਆਈਆ। ਬਲ ਸੰਦੇਸ਼ ਏਕਾ ਘੱਲਾ, ਹੁਕਮੀ ਹੁਕਮ ਫਿਰਾਈਆ। ਲੋਕਮਾਤ ਆਇਆ ਝੱਲਾ, ਆਪਣੀ ਝਲਕ ਜਣਾਈਆ। ਅੰਤਮ ਜੋਤੀ ਜੋਤ ਰਲਾ, ਰਲ ਮਿਲ ਖ਼ੁਸ਼ੀ ਵਖਾਈਆ। ਸਾਹਿਬ ਠਾਕਰ ਤੇਰਾ ਫੜਿਆ ਪੱਲਾ, ਫੜਿਆ ਲੜ ਛੁੱਟ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਨਿਭਾਈਆ। ਤਿੰਨ ਜੁਗ ਤੀਜੇ ਲੋਕ, ਸਿਤਲ ਡੇਰਾ ਲਾਇਆ। ਨੈਣ ਮੂੰਦ ਤੇਰਾ ਸੁਣਦਾ ਰਿਹਾ ਸਲੋਕ, ਕੰਨ ਧਿਆਨ ਲਗਾਇਆ। ਇਕੋ ਤੇਰੀ ਰੱਖੀ ਓਟ, ਏਕਾ ਆਸ ਵਖਾਇਆ। ਅੰਤਮ ਮਿਲਣਾ ਨਿਰਗੁਣ ਜੋਤ, ਜੋਤੀ ਜੋਤ ਲਏ ਮਿਲਾਇਆ। ਸਾਚੇ ਮੰਦਰ ਬਹਿਣਾ ਕਿਲੇ ਕੋਟ, ਕੰਚਨ ਗੜ੍ਹ ਇਕ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਤਾਲ ਲੋਕ ਵੇਸ ਵਟਾਇਆ। ਸਿਤਲ ਲੋਕ ਤੇਰੀ ਰੱਖੀ ਆਸ, ਨੇਤਰ ਨੈਣ ਤਰਸਾਈਆ। ਕਵਣ ਵੇਲਾ ਮੇਰੀ ਬੁਝੇ ਪਿਆਸ, ਪੀਆ ਪ੍ਰੀਤਮ ਲਏ ਮਿਲਾਈਆ। ਤੇਰੇ ਲੇਖੇ ਲੱਗੇ ਸਵਾਸ, ਸਵਾਂਤੀ ਬੂੰਦ ਮੰਗ ਮੰਗਾਈਆ। ਲਹਿਣਾ ਤੁਟੇ ਪ੍ਰਿਥਮੀ ਆਕਾਸ਼, ਆਕਾਸ਼ ਅਕਾਸ਼ਾ ਪਾਰ ਕਰਾਈਆ। ਮੈਂ ਤੇਰਾ ਬਣ ਕੇ ਰਹਾਂ ਦਾਸ, ਨਿਤ ਨਵਿਤ ਤੇਰੀ ਸੇਵ ਕਮਾਈਆ। ਤੂੰ ਪਾਤਸ਼ਾਹਾਂ ਦਾ ਪਾਤਸ਼ਾਹ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਪੂਰੀ ਆਸ ਕਰਾਈਆ। ਤਿੰਨ ਜੁਗ ਬੀਤੇ ਤੇਰੀ ਯਾਦ, ਤੈਨੂੰ ਯਾਦ ਮੇਰੀ ਨਾ ਆਈਆ। ਮੈਂ ਸੁਣਿਆ ਤੂੰ ਸੁਣਦਾ ਭਗਤਾਂ ਫਰਯਾਦ, ਮੇਰੀ ਫ਼ਰਯਾਦ ਤੇਰੇ ਕੰਨ ਕਿਸੇ ਨਾ ਪਾਈਆ। ਮੈਂ ਜਾਣਾਂ ਤੂੰ ਭਗਤਾਂ ਕਰੇਂ ਲਾਡ, ਆਪਣੀ ਗੋਦ ਬਹਾਈਆ। ਕਰ ਕਿਰਪਾ ਮੈਨੂੰ ਸਿਤਲ ਲੋਕ ਚੋਂ ਕਾਢ, ਵਿਤਲ ਵੇਖੇ ਦਏ ਦੁਹਾਈਆ। ਕੋਟਨ ਕੋਟ ਭਾਰ ਗਏ ਲਾਦ, ਆਪਣਾ ਪੰਧ ਮੁਕਾਈਆ। ਨਿਰਗੁਣ ਸੁਣਾ ਆਪਣਾ ਨਾਦ, ਤੇਰੇ ਨਾਦ ਵੱਜੇ ਵਧਾਈਆ। ਆਦਿ ਜੁਗਾਦੀ ਪੁਰਖ ਪੁਰਖੋਤਮ ਖੇਲੇ ਖੇਲ ਵਿਚ ਬ੍ਰਹਿਮਾਦ, ਬ੍ਰਹਿਮਾਂਡ ਤੇਰੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਢਹਿ ਪਿਆ ਤੇਰੀ ਸ਼ਰਨਾਈਆ। ਦੇਵੇ ਵਰ ਸ੍ਰੀ ਭਗਵੰਤ, ਆਪਣੀ ਦਇਆ ਕਮਾਇੰਦਾ। ਲੋਕਮਾਤ ਬਣਾਏ ਬਣਤ, ਸਿਰ ਆਪਣਾ ਹੱਥ ਟਿਕਾਇੰਦਾ। ਮਿਲੇ ਵਡਿਆਈ ਵਿਚ ਜੀਵ ਜੰਤ, ਲੱਖ ਚੁਰਾਸੀ ਮੋਹ ਚੁਕਾਇੰਦਾ। ਅੰਤ ਲੇਖੇ ਲਾਏ ਤੇਰਾ ਅੰਤ, ਭਗਵੰਤ ਖੇਲ ਕਰਾਇੰਦਾ। ਤੇਰੀ ਚੋਲੀ ਚੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਹਰਿ ਕਾ ਭੇਵ ਨਾ ਪਾਏ ਕੋਈ ਪੰਡਤ, ਚੌਦਾਂ ਵਿਦਿਆ ਮੁਖ ਭੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਸਮਝਾਇੰਦਾ। ਕਲਜੁਗ ਅੰਤ ਜੇ ਕਰੇਂ ਪਿਆਰ, ਏਕਾ ਅਰਜ਼ ਮੇਰੀ ਅਰਜ਼ੋਈਆ। ਸਤਿਜੁਗ ਤਖ਼ਤੋਂ ਦਿਤਾ ਉਤਾਰ, ਸਿਤਲ ਲੋਕ ਦਿਤਾ ਬਹਾਈਆ। ਤਿੰਨ ਜੁਗ ਵਿਛੋੜਾ ਝੱਲਿਆ ਮੇਰੇ ਯਾਰ, ਤੇਰੀ ਆਸ ਤਕਾਈਆ। ਅੰਤ ਮੇਲੇਂ ਵਿਚ ਸੰਸਾਰ, ਮੇਲ ਮਿਲਾਵਾ ਆਪ ਕਰਾਈਆ। ਮੈਂ ਸ਼ਾਹਾਂ ਦਾ ਸ਼ਾਹ ਸਰਦਾਰ, ਤੇਰੀ ਸਰਦਾਰੀ ਮੋਹੇ ਭਾਈਆ। ਅੰਤਮ ਜਾਵਾਂ ਤੇਰੇ ਚਰਨ ਦੁਆਰ, ਹੱਡੀਆਂ ਬਾਲਣ ਮਾਤ ਜਲਾਈਆ। ਤਿੰਨ ਜੁਗ ਦੀ ਕੂੜੀ ਕਾਰ, ਤਿੰਨ ਤਿੰਨ ਦੇ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੀ ਲੈਣੀ ਮੰਨ ਅਰਜ਼ੋਈਆ। ਮੰਨੀਂ ਅਰਜ ਮੇਰੀ ਅਰਦਾਸ, ਅਰਸ਼ੀ ਪ੍ਰੀਤਮ ਪਿਆਰੇ। ਮੈਂ ਵਸਾਂ ਤੇਰੇ ਪਾਸ, ਤੇਰੇ ਵੇਖਾਂ ਖੇਲ ਨਿਆਰੇ। ਤੇਰੇ ਮੰਡਲ ਵੇਖਾਂ ਰਾਸ, ਗੋਪੀ ਕਾਹਨ ਬਣੇ ਨਚਾਰੇ। ਤੂੰ ਭਗਤਾਂ ਪੁਜਾਏਂ ਆਸ, ਤੇਰੇ ਨਾਉਂ ਬਣਨ ਵਣਜਾਰੇ। ਤੂੰ ਰੂਪ ਵਟਾਏਂ ਸਾਖਿਆਤ, ਸਖੀ ਸਰਵਰ ਮੇਰੀ ਸਰਕਾਰੇ। ਤੇਰਾ ਪਰਕਾਸ਼ ਹੋਏ ਕਾਇਨਾਤ, ਨੌਂ ਖੰਡ ਤੇਰੇ ਜੈਕਾਰੇ। ਹਰਿ ਭਗਤ ਲੰਘਣ ਆਪਣੇ ਘਾਟ, ਅੰਤਮ ਲੇਖੇ ਕਲਜੁਗ ਕਿਨਾਰੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ ਚਰਨ ਪਿਆਰੇ। ਪੁਰਖ ਅਬਿਨਾਸ਼ੀ ਅੱਗੋਂ ਬੋਲ, ਏਕਾ ਸੁਖਨ ਸੁਣਾਇਆ। ਸਾਚੇ ਕੰਡੇ ਤੋਲਾਂ ਤੋਲ, ਬਣ ਕੇ ਤੋਲਾ ਵੇਖ ਵਖਾਇਆ। ਹਰਿ ਭਗਤ ਸਾਚੇ ਲਵਾਂ ਵਰੋਲ, ਲੱਖ ਚੁਰਾਸੀ ਮਧਾਣਾ ਪਾਇਆ। ਸਚ ਦੁਆਰਾ ਦੇਵਾਂ ਖੋਲ, ਏਕਾ ਵਣਜ ਕਰਾਇਆ। ਜਨ ਭਗਤਾਂ ਉਤੋਂ ਆਪਾ ਘੋਲ, ਆਪਣਾ ਸੀਸ ਭੇਟ ਚੜ੍ਹਾਇਆ। ਨਿਰਗੁਣ ਬਣ ਕੇ ਰਹਾਂ ਅਡੋਲ, ਨਾ ਮਰਾਂ ਨਾ ਜਾਇਆ। ਸਦਾ ਸਦਾ ਸਦ ਵਸਾਂ ਕੋਲ, ਘਰ ਘਰ ਸੋਭਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਸਮਝਾਇਆ। ਮੇਰੀ ਨਿਮਸਕਾਰ ਮੇਰੇ ਸਤਿਗੁਰ, ਚਰਨ ਕਵਲ ਸ਼ਰਨਾਇਆ। ਭਗਤਾਂ ਮੇਲਾ ਰੱਖੇ ਧੁਰ, ਧੁਰ ਦੀ ਬਾਣ ਜਣਾਇਆ। ਕਲਜੁਗ ਅੰਤਮ ਵੇਖੇ ਚੜ੍ਹ ਕੇ ਘੋੜ, ਸ਼ਬਦੀ ਘੋੜਾ ਇਕ ਦੌੜਾਇਆ। ਦੋ ਜਹਾਨਾਂ ਲਾਏ ਪੌੜ, ਆਪਣਾ ਡੰਡਾ ਆਪ ਉਠਾਇਆ। ਲੱਖ ਚੁਰਾਸੀ ਵੇਖੇ ਮਿੱਠਾ ਕੌੜ, ਘਰ ਘਰ ਫੇਰਾ ਪਾਇਆ। ਜਨ ਭਗਤਾਂ ਜਾਏ ਬੌਹੜ, ਰਾਤੀਂ ਸੁਤਿਆਂ ਲਏ ਉਠਾਇਆ । ਜਨਮ ਜਨਮ ਦੀ ਬੁਝਾਏ ਔੜ, ਅੰਮ੍ਰਿਤ ਮੇਘ ਬਰਸਾਇਆ। ਨਾਮੇ ਵਖੌਣਾ ਨਾਲ ਗੌਰ, ਨੇਤਰ ਨੈਣ ਖੁਲ੍ਹਾਇਆ। ਪੁਰਖ ਅਬਿਨਾਸ਼ੀ ਜਨ ਭਗਤਾਂ ਦੁਆਰੇ ਫਿਰੇ ਬਣ ਬਣ ਭੌਰ, ਭੌਰਾ ਹੋ ਹੋ ਗੂੰਜ ਗੁੰਜਾਇਆ। ਹਰਿ ਭਗਤ ਬਣਾਏ ਸੁਤ ਦੁਲਾਰੇ ਕੌਰ, ਸ਼ਾਹ ਪਾਤਸ਼ਾਹ ਵੇਸ ਵਟਾਇਆ। ਆਪਣੇ ਹੱਥ ਰੱਖੇ ਡੋਰ, ਡੋਰੀ ਆਪਣੇ ਤੰਦ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਇਆ। ਹਰਿਜਨ ਮਿਲ ਕੇ ਕਿਥੇ ਬਹਿਣ, ਏਕਾ ਦੇ ਸਮਝਾਈਆ। ਕਲਜੁਗ ਹੋਈ ਕਾਲੀ ਰੈਣ, ਘਰ ਘਰ ਦਏ ਦੁਹਾਈਆ। ਮਾਇਆ ਰਾਣੀ ਬਣ ਬਣ ਡੈਣ, ਸਾਧਾਂ ਸੰਤਾਂ ਰਹੀ ਖਾਈਆ। ਜੇ ਕੋਈ ਅੱਗੋਂ ਆਏ ਲੈਣ, ਦਰ ਬੈਠੀ ਖ਼ੁਸ਼ੀ ਮਨਾਈਆ। ਨਾ ਕੋਈ ਭਾਈ ਨਾ ਕੋਈ ਭੈਣ, ਸਾਕ ਸੈਣ ਨਾ ਕੋਇ ਅਖਵਾਈਆ। ਨਾ ਕੋਈ ਨੇਤਰ ਨਾ ਕੋਈ ਨੈਣ, ਅੱਖ ਪਰਤੱਖ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਾਰ ਦੇਣਾ ਵਰ, ਕਵਣ ਘਰ ਲਏਂ ਬਹਾਈਆ। ਸਾਚਾ ਘਰ ਹਰਿ ਬਣੌਣਾ, ਬਣਤ ਆਪਣੀ ਆਪ ਜਣਾਇੰਦਾ। ਬਹੱਤਰਾਂ ਆਪਣਾ ਰੂਪ ਵਖੌਣਾ, ਸੱਤਰਾਂ ਗੰਢ ਪੁਵਾਇੰਦਾ। ਚੁਹੱਤਰਾਂ ਜਗਤ ਆਪ ਰੁਸ਼ਨੌਣਾ, ਏਕਾ ਰੋਸ਼ਨੀ ਨੂਰ ਵਖਾਇੰਦਾ। ਪੰੰਚਮ ਪੰਚਮ ਰੰਗ ਚੜ੍ਹੌਣਾ, ਸਚ ਮਰਦੰਗ ਸੁਣਾਇੰਦਾ। ਚਾਰ ਚਾਰ ਦੀ ਗੰਢ ਪਵੌਣਾ, ਬੱਧੀ ਗੰਢ ਨਾ ਕੋਇ ਖੁਲ੍ਹਾਇੰਦਾ। ਹਰਿ ਸੰਗਤ ਇਕ ਅਨੰਦ ਰਖੌਣਾ, ਅਨੰਦ ਆਪਣਾ ਨਾਮ ਜਣਾਇੰਦਾ। ਕਲਜੁਗ ਅੰਤਮ ਪੰਧ ਮੁਕੌਣਾ, ਛੱਤੀ ਰਾਗ ਭੇਵ ਨਾ ਪਾਇੰਦਾ। ਛੱਤੀ ਜੁਗ ਦਾ ਲੇਖ ਮੁਕੌਣਾ, ਸ਼ਾਹ ਪਾਤਸ਼ਾਹ ਮੂਲ ਮੁਕਾਇੰਦਾ। ਭਗਤ ਦੁਆਰਾ ਇਕ ਸੁਹੌਣਾ, ਹਰਿ ਸਾਚਾ ਸੇਵ ਕਮਾਇੰਦਾ। ਗੁਰਮੁਖ ਸਾਚੇ ਸੇਵਾ ਲੌਣਾ, ਜਿਸ ਜਨ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦੁਆਰਾ ਆਪ ਸੁਹਾਇੰਦਾ। ਪਹਿਲੋਂ ਬਣਾਏ ਭਗਤ ਦੁਆਰ, ਆਪਣੀ ਸੇਵ ਕਮਾਈਆ। ਦੂਜੇ ਬਣੇ ਪਹਿਰੇਦਾਰ, ਰਾਤੀਂ ਉਠ ਉਠ ਵੇਖ ਵਖਾਈਆ। ਤੀਜੇ ਵਾਜਾਂ ਲਵੇ ਮਾਰ, ਸੋਇਆ ਕੋਇ ਰਹਿਣ ਨਾ ਪਾਈਆ। ਚੌਥੇ ਘਰ ਦੇਵੇ ਵਾੜ, ਪ੍ਰਭ ਮੇਲਾ ਸੱਚੇ ਮਾਹੀਆ। ਪੰਚਮ ਖੇਲ ਕਰੇ ਨਿਆਰ, ਪੰਚ ਮੋਹ ਚੁਕਾਈਆ। ਛੇਵੇਂ ਛੱਪਰ ਕੀਤਾ ਤਿਆਰ, ਨਾਮੇ ਛੱਪਰੀ ਆਪ ਛੁਹਾਈਆ। ਸੱਤਵੇਂ ਸਤਿ ਪੁਰਖ ਨਿਰੰਜਣ ਸਾਚੀ ਕਾਰ, ਭਗਤ ਦੁਆਰੇ ਆਪ ਵਖਾਈਆ । ਹਰਿਜਨ ਸਾਚੇ ਅੰਦਰ ਵਾੜ, ਨੌਂ ਦੁਆਰੇ ਪੰਧ ਚੁਕਾਈਆ। ਤਿੰਨਾਂ ਲੋਕਾਂ ਚਰਨਾਂ ਹੇਠ ਲਤਾੜ, ਉਪਰ ਆਪਣਾ ਆਸਣ ਲਾਈਆ। ਛੱਬੀ ਪੋਹ ਦਿਵਸ ਵਿਚਾਰ, ਗੁਰ ਅਵਤਾਰਾਂ ਲਏ ਬੁਲਾਈਆ। ਆਓ ਵੇਖੋ ਆਪਣੇ ਯਾਰ, ਜੋ ਯਾਰੀ ਰਹੇ ਨਿਭਾਈਆ। ਸਭ ਨੂੰ ਲਹਿਣਾ ਦੇਣਾ ਪਏ ਵਿਚ ਸੰਸਾਰ, ਬਚਿਆ ਕੋਇ ਰਹਿਣ ਨਾ ਪਾਈਆ। ਭਗਤਾਂ ਹਰਿ ਜੂ ਸੇਵਾਦਾਰ, ਨੇਤਰ ਵੇਖ ਸੇਵ ਕਮਾਈਆ। ਪਹਿਲੀ ਕੀਤੀ ਸਭ ਦੀ ਵੇਖੇ ਘਾਲ, ਕੀਤੀ ਘਾਲ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦੁਆਰੇ ਦਏ ਵਡਿਆਈਆ। ਭਗਤ ਦੁਆਰੇ ਮਿਲਣਾ ਮਾਣ, ਮਾਣਸ ਦੇਵਤ ਸਰਬ ਸਾਲਾਹੀਆ। ਵਿਸ਼ਨ ਬ੍ਰਹਮਾ ਸ਼ਿਵ ਕਰ ਧਿਆਨ, ਨੇਤਰ ਨੈਣ ਨੈਣ ਉਠਾਈਆ। ਗੁਰ ਅਵਤਾਰ ਵੇਖਣ ਭਗਤਾਂ ਸੰਗ ਵਸੇ ਭਗਵਾਨ, ਅੱਠੇ ਪਹਿਰ ਸੰਗ ਰਖਾਈਆ। ਚਲੋ ਮਿਲ ਕੇ ਮੰਗੀਏ ਦਾਨ, ਜੇ ਕੁਛ ਦੇਵੇ ਝੋਲੀ ਪਾਈਆ। ਚਾਰ ਜੁਗ ਬਣੇ ਰਹੇ ਅਞਾਣ, ਹਰਿ ਆਪਣਾ ਬੈਠਾ ਭੇਵ ਛੁਪਾਈਆ। ਕੋਈ ਕਹੇ ਰਾਮ ਕ੍ਰਿਸ਼ਨ ਭਗਵਾਨ, ਮਰੇ ਮਰ ਜੰਮੇ ਮਿਟੀ ਖ਼ਾਕ ਸਮਾਈਆ। ਕੋਈ ਕਹੇ ਈਸਾ ਮੂਸਾ ਦਏ ਪੈਗ਼ਾਮ, ਪੈਗ਼ੰਬਰ ਨੂਰ ਇਲਾਹੀਆ। ਕੋਈ ਕਹੇ ਮੁਹੰਮਦ ਪਿਆਏ ਜਾਮ, ਆਬੇਹਯਾਤ ਉਠਾਈਆ। ਕੋਈ ਕਹੇ ਨਾਨਕ ਕਰੇ ਕਰਮ, ਨੇਹਕਾਮੀ ਕਾਮ ਕਰਾਈਆ। ਕੋਈ ਕਹੇ ਗੋਬਿੰਦ ਪਕੜੇ ਦਾਮ, ਦਾਮਨਗੀਰ ਅਖਵਾਈਆ। ਨਾਨਕ ਸਭ ਨੂੰ ਲਾ ਕੇ ਗਿਆ ਇਲਜ਼ਾਮ, ਬਿਨ ਹਰਿ ਕੋਈ ਰਹਿਣ ਨਾ ਪਾਈਆ। ਜੁਗ ਜੁਗ ਕਰਦੇ ਰਹੇ ਕਲਾਮ, ਜੋ ਹਰਿ ਜੂ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਵੇਖ ਵਖਾਈਆ। ਆਦਿ ਬਣਾਇਆ ਆਪਣਾ ਦੁਆਰਾ, ਅੰਤ ਭਗਤਾਂ ਦਏ ਵਡਿਆਈਆ। ਲੋਕਮਾਤ ਤੱਕਿਆ ਇਕ ਸਹਾਰਾ, ਜਨ ਭਗਤਾਂ ਓਟ ਰਖਾਈਆ। ਘਰ ਜੰਮਿਆ ਆਪ ਤਰਖਾਣਾ, ਤਿੱਖੀ ਧਾਰ ਆਪਣੀ ਚਲਾਈਆ। ਆਪਣੀ ਰਸਨਾ ਬਣਾਈ ਸਾਣਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਉਠੋ ਵੇਖੋ ਕਰੋ ਧਿਆਨ, ਵਡ ਧਿਆਨੀ ਆਪ ਜਣਾਇੰਦਾ। ਭਗਤ ਦੁਆਰਾ ਲਓ ਪਛਾਣ, ਦੋ ਜਹਾਨਾਂ ਆਪ ਜਣਾਇੰਦਾ। ਦੀਪਕ ਜਗੇ ਇਕ ਮਹਾਨ, ਤੇਲ ਬਾਤੀ ਨਾ ਕੋਈ ਰਖਾਇੰਦਾ। ਜਿਸ ਦੇ ਗੌਂਦੇ ਗਏ ਗਾਣ, ਸੋ ਭਗਤਾਂ ਸੋਹਲੇ ਗਾਇੰਦਾ। ਜਿਸ ਦਾ ਰੱਖਦੇ ਆਏ ਮਾਣ, ਸੋ ਭਗਤਾਂ ਓਟ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦੁਆਰਾ ਆਪ ਸੁਹਾਇੰਦਾ। ਭਗਤ ਦੁਆਰ ਕਰੀ ਜਿਸ ਸੇਵਾ, ਤਿਸ ਸਿਮਰਨ ਨਾ ਕੋਈ ਕਰਾਈਆ। ਅੰਮ੍ਰਿਤ ਫਲ ਖੁਵਾਵੇ ਮੇਵਾ, ਆਪਣੀ ਹੱਥੀਂ ਚੋਗ ਚੁਗਾਈਆ। ਕਿਰਪਾ ਕਰੇ ਅਲੱਖ ਅਭੇਵਾ, ਅਭੇਦ ਅਭੇਵ ਜਣਾਈਆ। ਹਰਿ ਸਾਹਿਬ ਦਿਆਲ ਵਡ ਦੇਵੀ ਦੇਵਾ, ਦੀਨਨ ਆਪੇ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਲਏ ਤਰਾਈਆ। ਭਗਤ ਦੁਆਰੇ ਜੋ ਆਇਆ ਚਲ, ਛੱਤੀ ਦਿਵਸ ਦਏ ਵਡਿਆਈਆ। ਬ੍ਰਹਿਮੰਡ ਖੰਡ ਰਹੇ ਹੱਲ, ਸਭ ਦੀ ਰਿਹਾ ਜੜ੍ਹ ਉਖੜਾਈਆ। ਹਰਿ ਸੰਗਤ ਹਰਿ ਚਰਨ ਦੁਆਰਾ ਬੈਠੀ ਮੱਲ, ਮਲ ਖੇਪ ਰਹੀ ਧੁਆਈਆ। ਬ੍ਰਹਮ ਪਿਆਰ ਅੰਦਰ ਗਏ ਰਲ, ਰਲ ਮਿਲ ਆਪਣੀ ਖ਼ੁਸ਼ੀ ਮਨਾਈਆ। ਕਿਸੇ ਨੇ ਸੀਸ ਉਠਾਈ ਡਲ, ਕੋਈ ਕਹੀਆਂ ਰਿਹਾ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਲੇਖੇ ਲਾਈਆ। ਭਗਤ ਦੁਆਰੇ ਜੋ ਜਨ ਆਇਆ, ਤਿਸ ਲਹਿਣਾ ਝੋਲੀ ਪਾਇੰਦਾ। ਜਿਉਂ ਨਾਮੇ ਹਰਿ ਜੂ ਛੱਪਰ ਛਾਇਆ, ਤਿਉਂ ਭਗਤਾਂ ਮਹੱਲ ਛੁਹਾਇੰਦਾ। ਗੁਪਤ ਜ਼ਾਹਰ ਖੇਲ ਕਰਾਇਆ, ਭੇਵ ਕੋਇ ਨਾ ਪਾਇੰਦਾ। ਫੜ ਕੇ ਬਾਹੋਂ ਪਾਰ ਕਰਾਇਆ, ਅੱਧਵਿਚਕਾਰ ਨਾ ਕੋਇ ਅਟਕਾਇੰਦਾ। ਉਚਾ ਚੜ੍ਹ ਕੇ ਵੇਖ ਵਖਾਇਆ, ਗੁਰਸਿਖ ਭੁੱਲ ਕੋਇ ਨਾ ਜਾਇੰਦਾ। ਤਿੰਨਾਂ ਲੋਕਾਂ ਚਰਨਾਂ ਹੇਠ ਦਬਾਇਆ, ਉਪਰ ਆਪਣਾ ਭਾਰ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਨਾਲ ਮਿਲਾਇੰਦਾ। ਆਓ ਭਗਤੋ ਰਲ ਮਿਲ ਵਸੀਏ, ਅਸਚਰਜ ਖੇਲ ਅਪਾਰ। ਇਕ ਦੂਜੇ ਨੂੰ ਆਪਣਾ ਹਾਲ ਦੱਸੀਏ, ਨਿਰਗੁਣ ਸਰਗੁਣ ਕਰ ਪਿਆਰ। ਜਗਤ ਮਾਇਆ ਚਰਨਾਂ ਹੇਠ ਝੱਸੀਏ, ਦੁੱਖੜਾ ਰਹੇ ਨਾ ਕੋਈ ਦਿਨ ਚਾਰ। ਮਨਮੁਖਾਂ ਕੋਲੋਂ ਉਠ ਉਠ ਨੱਠੀਏ, ਵਸੀਏ ਸਚ ਦਰਬਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਕਰੇ ਆਧਾਰ। ਉਠੋ ਸਿਖੋ ਜਾਈਏ ਭੱਜ, ਭਜਨ ਬੰਦਗੀ ਨਾ ਕੋਇ ਰਖਾਇੰਦਾ। ਨਾ ਕੋਈ ਆਚਾਰ ਨਾ ਕੋਈ ਚੱਜ, ਇਕੋ ਆਪਣਾ ਦਰਸ ਕਰਾਇੰਦਾ। ਨੇਤਰ ਕਰੋ ਸਾਚਾ ਹੱਜ, ਮੱਕਾ ਕਾਅਬਾ ਮੁਖ ਸ਼ਰਮਾਇੰਦਾ। ਪੁਰਖ ਅਬਿਨਾਸ਼ੀ ਰੱਖੇ ਲੱਜ, ਵੇਲੇ ਅੰਤ ਗੋਦ ਬਹਾਇੰਦਾ। ਹਰਿ ਸੰਗਤ ਪਰਦਾ ਲਏ ਕੱਜ, ਨਾਮ ਦੋਸ਼ਾਲਾ ਇਕ ਉਠਾਇੰਦਾ। ਇਕੋ ਘਰ ਬਹਿਣਾ ਸਜ, ਸਾਚਾ ਰਾਹ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦੁਆਰਾ ਆਪ ਵਡਿਆਇੰਦਾ। ਭਗਤ ਦੁਆਰੇ ਜਿਸ ਜਨ ਵੜਨਾ, ਵਡੀ ਭਰਨ ਕੋਇ ਨਾ ਜਾਈਆ। ਕਰ ਦਰਸ ਇਕੋ ਵਾਰ ਤਰਨਾ, ਬੰਧ ਨਾ ਕੋਇ ਪਾਈਆ। ਚਰਨ ਸਰਨ ਵਖਾਏ ਸਾਚੀ ਸ਼ਰਨਾ, ਸਰਨਗਤ ਬੇਪਰਵਾਹੀਆ। ਗੁਰਮੁਖ ਆਪਣੇ ਜਿਹਾ ਕਰਨਾ, ਹਰਿ ਸਤਿਗੁਰ ਦਇਆ ਕਮਾਈਆ। ਜਨਮ ਮਰਨ ਦਾ ਚੁੱਕੇ ਡਰਨਾ, ਲਾੜੀ ਮੌਤ ਨਾ ਭੈ ਵਖਾਈਆ। ਸਤਿਗੁਰ ਦੁਆਰੇ ਹਰਿਜਨ ਖੜ੍ਹਨਾ, ਦਰ ਘਰ ਸਾਚੇ ਮਿਲੇ ਵਡਿਆਈਆ। ਏਥੇ ਓਥੇ ਦੋ ਜਹਾਨ ਪੁਰਖ ਅਬਿਨਾਸ਼ੀ ਅੱਗੇ ਕਿਸੇ ਨਾ ਅੜਨਾ, ਆਪਣਾ ਬਲ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦੁਆਰਾ ਆਪ ਵਸਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੇਵਕ ਸੇਵਕ ਸੇਵਕ ਸੇਵਾਦਾਰ ਸੇਵ ਕਮਾਈਆ। ਹਰਿ ਸੰਗਤ ਲਏ ਪ੍ਰਭੂ ਪਰਦਖਣਾ, ਪਰਤੱਖ ਰੂਪ ਵਟਾਈਆ। ਬਿਨ ਤੁਹਾਡੇ ਪਿਆਰ ਫਿਰੇ ਸੱਖਣਾ, ਖ਼ਾਲੀ ਹੱਥ ਰਿਹਾ ਵਖਾਈਆ। ਤੁਸਾਂ ਪਰਦਾ ਮੇਰਾ ਢਕਣਾ, ਏਕਾ ਓਟ ਰਿਹਾ ਤਕਾਈਆ। ਛੱਤੀ ਜੁਗ ਦਾ ਰੰਡੇਪਾ ਮੇਰਾ ਕੱਟਣਾ, ਮੈਂ ਸਹਿ ਨਾ ਸਕਾਂ ਜੁਦਾਈਆ। ਤੁਹਾਡੇ ਪਿਛੋਂ ਕਦੀ ਨਾ ਹਟਣਾ, ਭਾਵੇਂ ਲੜੇ ਸਰਬ ਲੋਕਾਈਆ। ਸਵਾਂਗੀ ਸਵਾਂਗ ਰਚਾਇਆ ਬਣ ਬਣ ਨਟਨਾ, ਨੱਟੂਆ ਬਣ ਬਣ ਸੇਵ ਕਮਾਈਆ। ਇਕੋ ਨਾਮ ਤੁਮਾਰਾ ਰਟਣਾ, ਰਟ ਰਟ ਆਪਣੀ ਖ਼ੁਸ਼ੀ ਮਨਾਈਆ । ਇਕੋ ਲਾਹਾ ਸਾਚਾ ਖਟਣਾ, ਭਗਤ ਦੁਆਰੇ ਸੇਵ ਕਮਾਈਆ। ਜਿਸ ਨੂੰ ਕਹਿੰਦੇ ਜੰਮਿਆ ਪਟਨਾ, ਪੁਰੀ ਅਨੰਦ ਗਿਆ ਵਸਾਈਆ। ਉਸ ਗੁਰਮੁਖਾਂ ਕੋਲੋਂ ਕਦੇ ਨਾ ਨੱਠਣਾ, ਆਪਣਾ ਪੱਲਾ ਰਿਹਾ ਫੜਾਈਆ। ਆਪਣੀ ਹੱਥੀਂ ਲਗਾਵੇ ਵਟਨਾ, ਗੁਰਮੁਖ ਸਾਚਾ ਰੰਗ ਚੜ੍ਹਾਈਆ। ਕਾਇਆ ਚੋਲਾ ਸਭ ਦਾ ਫਟਣਾ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਾਈਆ। ਆਓ ਸਿਖੋ ਲਈਏ ਫੇਰੇ, ਫੇਰੀ ਹਰਿ ਜੂ ਪਾਈਆ। ਸ਼ਰਅ ਸ਼ਰੀਅਤ ਚੁੱਕੇ ਝੇੜੇ, ਝੇੜਾ ਜਗਤ ਰਿਹਾ ਮੁਕਾਈਆ। ਆਓ ਵਸੀਏ ਸਾਚੇ ਖੇੜੇ, ਸਾਚਾ ਖੇੜਾ ਆਪ ਬਣਾਈਆ। ਹੱਕੋ ਹੱਕ ਕਰੇ ਨਬੇੜੇ, ਹੱਕ ਹਕ਼ੀਕ਼ਤ ਵੇਖ ਵਖਾਈਆ। ਸਾਧਾਂ ਸੰਤਾਂ ਪਾਏ ਡੇਰੇ, ਚਾਰੋਂ ਕੁੰਟ ਪਈ ਲੜਾਈਆ। ਕੋਈ ਨਾ ਚਾੜ੍ਹੇ ਸਾਚੇ ਬੇੜੇ, ਜਗਤ ਨਈਆ ਸਰਬ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਰਿਹਾ ਸਮਝਾਈਆ। ਆਓ ਸਿਖੋ ਬਣਾਈਏ ਬਣਤ, ਇਕ ਦੂਜੇ ਨਾਲ ਪਿਆਰ। ਇਕ ਦੂਜੇ ਦੇ ਬਣੋ ਕੰਤ, ਆਪੇ ਪੁਰਖ ਆਪੇ ਨਾਰ। ਤੁਹਾਡੀ ਡੋਲੀ ਚੁੱਕੇ ਭਗਵੰਤ, ਬਣੇ ਮਾਤ ਕਹਾਰ। ਆਪਣੀ ਮਹਿਮਾ ਸੁਣਾਏ ਅਗਣਤ, ਲਾਵਾਂ ਪੜ੍ਹੇ ਇਕੋ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਕਰੇ ਪਿਆਰ। ਚੌਥੀ ਲਾਂਵਾ ਪੁਰਖ ਅਬਿਨਾਸ਼ੀ ਪਾਇਆ, ਗੁਰਮੁਖਾਂ ਵੱਜੀ ਵਧਾਈਆ। ਹਰਿ ਜੂ ਘਰ ਵਿਆਵਣ ਆਇਆ, ਹੋਈ ਮਾਤ ਕੁੜਮਾਈਆ। ਸਾਚੀ ਡੋਲੀ ਨਾਲ ਲਿਆਇਆ, ਏਕਾ ਰੰਗ ਰੰਗਾਈਆ। ਸਾਚਾ ਭੂਸ਼ਨ ਦਏ ਪਹਿਨਾਇਆ, ਆਪ ਆਪਣਾ ਦਏ ਸਮਝਾਈਆ। ਸਾਚਾ ਕੰਗਨ ਹੱਥ ਉਠਾਇਆ, ਵੇਖੇ ਸਰਬ ਲੋਕਾਈਆ। ਸਾਚਾ ਚੰਦਨ ਤਿਲਕ ਲਗਾਇਆ, ਚੰਦ ਚਾਂਦਨੀ ਸ਼ਰਮਾਈਆ। ਸੌਹਰੇ ਪੇਈਏ ਸਾਚਾ ਛੰਦਨ ਇਕੋ ਗਾਇਆ, ਸੋਹੰ ਢੋਲਾ ਰਾਗ ਸੁਣਾਈਆ। ਜਨਮ ਜਨਮ ਦੀ ਟੁੱਟੀ ਗੰਢਨ ਆਇਆ, ਆਪਣੇ ਪਲੂ ਨਾਲ ਬੰਧਾਈਆ। ਜਗਤ ਰੰਡੇਪਾ ਖੰਡਨ ਆਪ ਕਰਾਇਆ, ਨਾਮ ਖੰਡਾ ਹੱਥ ਚਮਕਾਈਆ। ਆਪਣਾ ਪੈਂਡਾ ਆਪ ਮੁਕਾਇਆ, ਬਣ ਪਾਂਧੀ ਪੰਧ ਮੁਕਾਈਆ। ਸਚਖੰਡ ਦੁਆਰਾ ਆਪ ਸੁਹਾਇਆ, ਸਚ ਸਿੰਘਾਸਣ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਦਿਵਸ ਦਏ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਰਚਨਾ ਆਪ ਰਚਾਈਆ। ਹਰਿ ਸੰਗਤ ਤੇਰਾ ਸਚ ਪਿਆਰ, ਪਾਰਬ੍ਰਹਮ ਪ੍ਰਭ ਆਪ ਨਿਭਾਈਆ। ਆਪਣੇ ਸਿਰ ਤੋਂ ਲਾਹ ਦਸਤਾਰ, ਗੁਰਮੁਖਾਂ ਸਿਰ ਟਿਕਾਈਆ। ਕੇਸਾਂ ਚਵਰ ਕਰੇ ਵਿਚ ਦਰਬਾਰ, ਧੂੜੀ ਆਪਣੇ ਮਸਤਕ ਲਾਈਆ। ਜੁਗ ਜਨਮ ਦਾ ਰੋਗ ਨਿਵਾਰ, ਚਿੰਤਾ ਸੋਗ ਦਏ ਮਿਟਾਈਆ। ਹਰਖ ਸੋਗ ਤੋਂ ਕਰੇ ਬਾਹਿਰ, ਆਪਣਾ ਰੰਗ ਦਏ ਚੜ੍ਹਾਈਆ। ਲੋਕ ਪਰਲੋਕ ਦਏ ਸਹਾਰ, ਸਿਰ ਉਤੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਪਣਾ ਸੀਸ ਤਾਜ ਰਖਾਈਆ। ਗੁਰਸਿਖ ਬਣੇ ਸਿਰ ਦਾ ਤਾਜ, ਸ਼ਾਹ ਪਾਤਸ਼ਾਹ ਆਪ ਬਣਾਇੰਦਾ। ਗੋਬਿੰਦ ਗਿਆ ਸਾਜਨ ਸਾਜ, ਸਚ ਰੰਗ ਆਪ ਚੜ੍ਹਾਇੰਦਾ। ਫੇਰ ਬਣੇ ਗ਼ਰੀਬ ਨਿਵਾਜ਼, ਬਣ ਗ਼ਰੀਬ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮਾਣ ਰਖਾਇੰਦਾ। ਭਗਤ ਸਾਚਾ ਮਾਣ ਤਾਣ, ਹਰਿ ਜੂ ਆਪ ਬਣਾਈਆ। ਭਗਤ ਮੇਰਾ ਪੀਣ ਖਾਣ, ਤ੍ਰਿਸ਼ਨਾ ਭੁੱਖ ਮਿਟਾਈਆ। ਭਗਤ ਮੇਰਾ ਨਾਦ ਗਾਨ, ਰਾਗ ਰਾਗਨੀ ਰਹੇ ਸ਼ਰਮਾਈਆ। ਭਗਤ ਮੇਰਾ ਮੰਦਰ ਮਕਾਨ, ਜਿਸ ਘਰ ਵਸਾਂ ਚਾਈਂ ਚਾਈਂਆ। ਭਗਤ ਮੇਰਾ ਧੂੜ ਅਸ਼ਨਾਨ, ਆਪਣੀ ਝੋਲੀ ਪਾਈਆ। ਭਗਤ ਮੇਰਾ ਨਾਤਾ ਦੋ ਜਹਾਨ, ਦੂਜਾ ਸੰਗ ਨਾ ਕੋਈ ਜਾਈਆ। ਭਗਤ ਭਗਵੰਤ ਰਲ ਮਿਲ ਬਹਿਣ ਜਿਉਂ ਗੋਪੀ ਕਾਹਨ, ਘਰ ਸਾਚੇ ਖ਼ੁਸ਼ੀ ਮਨਾਈਆ। ਭਗਤ ਅੰਤ ਲਗਾਇਆ ਇਕ ਨਿਸ਼ਾਨ, ਜਗਤ ਨਿਸ਼ਾਨਾ ਆਪ ਬਣਾਈਆ। ਦੇਵਤ ਸੁਰ ਸਾਰੇ ਗਾਨ, ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਗੁਰ ਅਵਤਾਰ ਕਰ ਧਿਆਨ, ਵਾਹ ਵਾਹ ਭਗਤ ਤੇਰੀ ਵਡਿਆਈਆ। ਜਿਨ੍ਹਾਂ ਮਿਲਿਆ ਆਪ ਭਗਵਾਨ, ਲੋਕਮਾਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਆਪ ਤਰਾਈਆ। ਗੁਰਮੁਖ ਤੇਰੀ ਸਿਫ਼ਤ ਨਿਸ਼ਾਨੀ, ਲੋਕਮਾਤ ਵਖਾਈਆ। ਪਿਛੋਂ ਸਾਰੇ ਗੌਂਦੇ ਕਹਾਣੀ, ਵੇਲਾ ਵਕਤ ਸਰਬ ਗਵਾਈਆ। ਪਿਛੋਂ ਸਾਰੇ ਪੜ੍ਹਨ ਬਾਣੀ, ਕੀ ਸਤਿਗੁਰ ਗਿਆ ਸਮਝਾਈਆ। ਛਾਛ ਵਿਰੋਲਣ ਜਗਤ ਪਾਣੀ, ਮੱਖਣ ਹੱਥ ਕਿਸੇ ਨਾ ਆਈਆ। ਧੰਦੇ ਲਾ ਲਾ ਜਾਏ ਚਾਰ ਖਾਣੀ, ਆਪਣੀ ਖ਼ਾਹਿਸ਼ ਨਾ ਕਿਸੇ ਸਮਝਾਈਆ। ਗੁਰਮੁਖ ਲੱਭੇ ਸੱਚਾ ਹਾਣੀ, ਜੁਗ ਜੁਗ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਕਰੇ ਕੁੜਮਾਈਆ। ਜਿਸ ਕਾਰਨ ਹਰਿ ਆਇਆ ਮਾਤ, ਸੋ ਕਾਰਨ ਦਏ ਸਮਝਾਈਆ। ਹਰਿ ਸੰਗਤ ਸਾਚੀ ਦਿਓ ਦਾਤ, ਪ੍ਰਭ ਝੋਲੀ ਰਿਹਾ ਡਾਹੀਆ। ਭਗਤ ਦੁਆਰਾ ਵੇਖਾਂ ਮਾਰ ਝਾਤ, ਆਪਣਾ ਨੈਣ ਉਠਾਈਆ। ਲੱਖ ਚੁਰਾਸੀ ਦਿਸੇ ਝੂਠਾ ਸਾਕ, ਅੰਤ ਸੰਗ ਕੋਈ ਨਾ ਜਾਈਆ। ਮੈਂ ਆਪਣਾ ਕਰ ਕੇ ਆਇਆ ਘਾਤ, ਰੂਪ ਰੰਗ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰਿਹਾ ਮੰਗ ਮੰਗਾਈਆ। ਦਿਓ ਮੰਗ ਦਰਸ ਦਾਨ, ਦਾਤਾ ਹਰਿ ਮੰਗਾਇੰਦਾ। ਮੈਂ ਭਗਤ ਦੁਆਰਾ ਵੇਖਿਆ ਆਣ, ਜੁਗ ਜੁਗ ਖ਼ੁਸ਼ੀ ਮਨਾਇੰਦਾ। ਮੇਰੀ ਸੇਵਾ ਕਰਨ ਪਰਵਾਨ, ਬਣ ਪਰਵਾਨਾ ਆਪਣਾ ਆਪ ਜਲਾਇੰਦਾ। ਦਿਵਸ ਰੈਣ ਗਾਵਾਂ ਗਾਣ, ਗੁਰਮੁਖ ਭੁੱਲ ਕਦੇ ਨਾ ਜਾਇੰਦਾ। ਕਲਜੁਗ ਮਿਲਿਆ ਹਾਣੀ ਹਾਣ, ਗੁਰਮੁਖ ਮੁਖ ਮੋਹੇ ਭਾਇੰਦਾ। ਸ੍ਰਿਸ਼ਟ ਸਬਾਈ ਹੋਈ ਗਲਤਾਨ, ਆਪ ਗੈਰ ਰੂਪ ਵਟਾਇੰਦਾ। ਘਰ ਘਰ ਦਰੋਹੀ ਫਿਰੀ ਸ਼ੈਤਾਨ, ਸ਼ਰਅ ਜ਼ੰਜੀਰ ਨਾ ਕੋਈ ਕਟਾਇੰਦਾ। ਗੁਰਮੁਖ ਵਿਰਲਾ ਕਰੇ ਧਿਆਨ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਔਣਾ ਜਾਣਾ ਕਰਨਾ ਪਰਵਾਨ, ਪਰਮ ਪੁਰਖ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦੁਆਰ ਵਜਾਏ ਮਰਦੰਗ, ਮਰਦੰਗਾ ਆਪਣੇ ਹੱਥ ਰਖਾਇੰਦਾ।
