Granth 11 Likhat 025: 26 Maghar 2018 Bikarmi Mani Ram Harbans Singh de Navit Jethuwal

੨੬ ਮੱਘਰ ੨੦੧੮ ਬਿਕਰਮੀ ਮਨੀ ਰਾਮ, ਹਰਬੰਸ ਸਿੰਘ ਦੇ ਨਵਿਤ ਜੇਠੂਵਾਲ

ਧੰਨ ਵਡਿਆਈ ਭਗਤ ਜਨ, ਹਰਿ ਸੱਜਣ ਮੇਲ ਮਿਲਾਇਆ। ਧੰਨ ਵਡਿਆਈ ਭਗਤ ਜਨ, ਹਰਿ ਸਤਿਗੁਰ ਸੱਚਾ ਪਾਇਆ। ਧੰਨ ਵਡਿਆਈ ਭਗਤ ਜਨ, ਜਗ ਆਪਣਾ ਪੰਧ ਮੁਕਾਇਆ। ਧੰਨ ਵਡਿਆਈ ਭਗਤ ਜਨ, ਲੋਕਮਾਤ ਸਾਚਾ ਚੰਦ ਚੜ੍ਹਾਇਆ। ਧੰਨ ਵਡਿਆਈ ਭਗਤ ਜਨ, ਗ੍ਰਹਿ ਮੰਦਰ ਇਕ ਸੁਹਾਇਆ। ਧੰਨ ਵਡਿਆਈ ਭਗਤ ਜਨ, ਪਤਿਪਰਮੇਸ਼ਵਰ ਇਕੋ ਗਾਇਆ। ਧੰਨ ਵਡਿਆਈ ਭਗਤ ਜਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਖੇਲ ਖਲਾਇਆ। ਧੰਨ ਵਡਿਆਈ ਭਗਤ ਜਨ, ਘਰ ਪਾਇਆ ਇਕ ਦਵਾਰ। ਧੰਨ ਵਡਿਆਈ ਭਗਤ ਜਨ, ਰਸਨਾ ਗਾਇਆ ਇਕ ਨਿਰੰਕਾਰ। ਧੰਨ ਵਡਿਆਈ ਭਗਤ ਜਨ, ਨਾਤਾ ਤੋੜਿਆ ਸਰਬ ਸੰਸਾਰ। ਧੰਨ ਵਡਿਆਈ ਭਗਤ ਜਨ, ਗ੍ਰਹਿ ਮਿਲਿਆ ਪੁਰਖ ਕਰਤਾਰ। ਧੰਨ ਵਡਿਆਈ ਭਗਤ ਜਨ, ਸੋ ਪੁਰਖ ਨਿਰੰਜਣ ਕਰੇ ਸਚ ਪਿਆਰ। ਧੰਨ ਵਡਿਆਈ ਭਗਤ ਜਨ, ਭਾਂਡਾ ਭਰਮ ਭੌ ਭੰਨਾਇਆ। ਧੰਨ ਵਡਿਆਈ ਭਗਤ ਜਨ, ਮਨ ਚਾਓ ਘਨੇਰਾ ਹਰਿ ਜੂ ਦਰਸ਼ਨ ਪਾਇਆ। ਧੰਨ ਵਡਿਆਈ ਭਗਤ ਜਨ, ਜੁਗ ਜੁਗ ਦਾ ਗੇੜਾ ਅੰਤ ਕਟਾਇਆ। ਧੰਨ ਵਡਿਆਈ ਭਗਤ ਜਨ, ਤੇਰਾ ਮੇਰਾ ਮੋਹ ਚੁਕਾਇਆ। ਧੰਨ ਵਡਿਆਈ ਭਗਤ ਜਨ, ਹਰਿ ਨੇਰਨ ਨੇਰਾ ਨਜ਼ਰੀ ਆਇਆ। ਧੰਨ ਵਡਿਆਈ ਭਗਤ ਜਨ, ਦੋ ਜਹਾਨਾਂ ਡੇਰਾ ਢਾਹਿਆ। ਧੰਨ ਵਡਿਆਈ ਭਗਤ ਜਨ, ਆਪਣਾ ਬੇੜਾ ਬੰਨ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਖੇਲ ਕਰਾਇਆ। ਧੰਨ ਵਡਿਆਈ ਭਗਤ ਜਨ, ਘਰ ਪਾਇਆ ਸ੍ਰੀ ਭਗਵਾਨ। ਧੰਨ ਵਡਿਆਈ ਭਗਤ ਜਨ, ਲੋਕਮਾਤ ਮਿਲਿਆ ਮਾਣ। ਧੰਨ ਵਡਿਆਈ ਭਗਤ ਜਨ, ਹਰਿ ਕਾ ਨਾਉਂ ਸੁਣਿਆ ਕਾਨ। ਧੰਨ ਵਡਿਆਈ ਭਗਤ ਜਨ, ਗ੍ਰਹਿ ਮੰਦਰ ਮਿਲਿਆ ਸਚ ਮਕਾਨ। ਧੰਨ ਵਡਿਆਈ ਭਗਤ ਜਨ, ਨਿਰਗੁਣ ਸਰਗੁਣ ਦਰ ਦਰ ਵੇਖੇ ਆਣ। ਧੰਨ ਵਡਿਆਈ ਭਗਤ ਜਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਵਡ ਮਿਹਰਵਾਨ। ਧੰਨ ਵਡਿਆਈ ਜਨ ਭਗਤ, ਭਗਤੀ ਪੰਧ ਮੁਕਾਇਆ। ਧੰਨ ਵਡਿਆਈ ਜਨ ਭਗਤ, ਬੂੰਦ ਰਕਤੀ ਲੇਖੇ ਲਾਇਆ। ਧੰਨ ਵਡਿਆਈ ਜਨ ਭਗਤ, ਆਤਮ ਸ਼ਕਤੀ ਪਰਮਾਤਮ ਜੋੜ ਜੁੜਾਇਆ। ਧੰਨ ਵਡਿਆਈ ਜਨ ਭਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਗੋਦ ਬਹਾਇਆ। ਧੰਨ ਵਡਿਆਈ ਜਨ ਭਗਤ, ਜਾਗਰਤ ਜੋਤ ਹੋਏ ਉਜਿਆਰ। ਧੰਨ ਵਡਿਆਈ ਜਨ ਭਗਤ, ਹਉਂਮੇ ਰੋਗ ਦਏ ਨਿਵਾਰ। ਧੰਨ ਵਡਿਆਈ ਜਨ ਭਗਤ, ਧੁਰ ਸੰਜੋਗ ਹੋਇਆ ਕਰਤਾਰ। ਧੰਨ ਵਡਿਆਈ ਜਨ ਭਗਤ, ਅੰਮ੍ਰਿਤ ਪੀਆ ਠੰਡਾ ਠਾਰ, ਧੰਨ ਵਡਿਆਈ ਜਨ ਭਗਤ, ਭਗਤ ਨਾਮ ਸੁਣਿਆ ਸੱਚੀ ਧੁਨਕਾਰ। ਧੰਨ ਵਡਿਆਈ ਜਨ ਭਗਤ, ਕੂੜੀ ਕਿਰਿਆ ਕਰੇ ਖ਼ੁਵਾਰ। ਧੰਨ ਵਡਿਆਈ ਜਨ ਭਗਤ, ਆਤਮ ਦਰਸੀ ਦੇਵੇ ਦਰਸ ਦੀਦਾਰ। ਧੰਨ ਵਡਿਆਈ ਜਨ ਭਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਧੰਨ ਵਡਿਆਈ ਭਗਤ ਜਨ, ਜਣਿਆ ਪੁਰਖ ਅਲੱਖ। ਧੰਨ ਵਡਿਆਈ ਭਗਤ ਜਨ, ਹਰਿ ਨਿਰਗੁਣ ਰੂਪ ਦੇਖਿਆ ਪਰਤੱਖ। ਧੰਨ ਵਡਿਆਈ ਭਗਤ ਜਨ ਹਰਿ ਜੂ ਪਰਦਾ ਲਿਆ ਢੱਕ। ਧੰਨ ਵਡਿਆਈ ਭਗਤ ਜਨ, ਨਿਰਗੁਣ ਨਿਰਵੈਰ ਆਪਣੀ ਗੋਦੀ ਲਿਆ ਚੱਕ। ਧੰਨ ਵਡਿਆਈ ਭਗਤ ਜਨ, ਸਦਾ ਸਦਾ ਸਿਰ ਰੱਖੇ ਹੱਥ। ਧੰਨ ਵਡਿਆਈ ਭਗਤ ਜਨ, ਮਿਲਿਆ ਮੇਲ ਪੁਰਖ ਸਮਰਥ। ਧੰਨ ਵਡਿਆਈ ਭਗਤ ਜਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹਿਰਦੇ ਗਿਆ ਵਸ। ਧੰਨ ਵਡਿਆਈ ਭਗਤ ਜਨ, ਹਰਿ ਪਾਇਆ ਪੁਰਖ ਅਬਿਨਾਸ਼ ਧੰਨ ਵਡਿਆਈ ਭਗਤ ਜਨ, ਨਾਤਾ ਤੁਟਾ ਪ੍ਰਿਥਮੀ ਆਕਾਸ਼। ਧੰਨ ਵਡਿਆਈ ਭਗਤ ਜਨ, ਲੇਖੇ ਲੱਗਾ ਪਵਣ ਸਵਾਸ। ਧੰਨ ਵਡਿਆਈ ਭਗਤ ਜਨ, ਮਾਣਸ ਜਨਮ ਹੋਇਆ ਰਾਸ। ਧੰਨ ਵਡਿਆਈ ਭਗਤ ਜਨ, ਜਨਮ ਜਨਮ ਦੀ ਪੂਰੀ ਹੋਈ ਆਸ। ਧੰਨ ਵਡਿਆਈ ਭਗਤ ਜਨ, ਮੇਲ ਮਿਲਾਇਆ ਸ਼ਾਹੋ ਸ਼ਾਬਾਸ਼। ਧੰਨ ਵਡਿਆਈ ਭਗਤ ਜਨ, ਨਿਰਗੁਣ ਜੋਤ ਕਰੇ ਪਰਕਾਸ਼। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਖੇਲ ਤਮਾਸ਼। ਧੰਨ ਵਡਿਆਈ ਜਨ ਭਗਤ, ਘਰ ਪਾਇਆ ਹਰਿ ਗੋਬਿੰਦ। ਧੰਨ ਵਡਿਆਈ ਜਨ ਭਗਤ, ਕਲਜੁਗ ਅੰਤਮ ਮਿਟੀ ਚਿੰਦ। ਧੰਨ ਵਡਿਆਈ ਜਨ ਭਗਤ, ਅੰਮ੍ਰਿਤ ਪੀਆ ਸਾਗਰ ਸਿੰਧ। ਧੰਨ ਵਡਿਆਈ ਜਨ ਭਗਤ, ਮਾਣ ਗਵਾਇਆ ਸੁਰਪਤ ਇੰਦ। ਧੰਨ ਵਡਿਆਈ ਜਨ ਭਗਤ, ਹਰਿ ਮਿਲਿਆ ਗੁਣੀ ਗਹਿੰਦ। ਧੰਨ ਵਡਿਆਈ ਜਨ ਭਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਰਬ ਬਖ਼ਸ਼ੰਦ। ਧੰਨ ਵਡਿਆਈ ਜਨ ਭਗਤ, ਪਾਇਆ ਹਰਿ ਦਵਾਰ। ਧੰਨ ਵਡਿਆਈ ਜਨ ਭਗਤ, ਵਿਸਰਿਆ ਸੰਸਾਰ। ਧੰਨ ਵਡਿਆਈ ਜਨ ਭਗਤ, ਪੁਰਖ ਅਬਿਨਾਸ਼ੀ ਲਏ ਉਧਾਰ। ਧੰਨ ਵਡਿਆਈ ਜਨ ਭਗਤ, ਬੰਦ ਖ਼ਲਾਸੀ ਹੋਈ ਅੰਤਮ ਵਾਰ। ਧੰਨ ਵਡਿਆਈ ਜਨ ਭਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਸਾਚੀ ਕਾਰ। ਸਾਚੀ ਕਾਰ ਕਰਤਾ ਪੁਰਖ, ਕਰਨੇਹਾਰ ਕਮਾਈਆ। ਨਾ ਕੋਈ ਸੋਗ ਨਾ ਕੋਈ ਹਰਖ਼, ਹਿਰਸ ਹਵਸ ਨਾ ਕੋਇ ਵਧਾਈਆ। ਇਕ ਜਣਾਏ ਆਪਣਾ ਆਦਰਸ, ਇਸ਼ਟ ਆਪਣਾ ਨੂਰ ਉਪਾਈਆ। ਲੇਖਾ ਜਾਣੇ ਸਰਬ ਸ੍ਰਿਸ਼ਟ, ਸਾਖਯਾਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਮਾਣ ਵਡਿਆਈਆ। ਹਰਿ ਭਗਤਾਂ ਹਰਿ ਵੱਡਾ ਮਾਣ, ਏਕਾ ਓਟ ਜਣਾਇੰਦਾ । ਦਿਵਸ ਰੈਣ ਵੇਖੇ ਮਾਰ ਧਿਆਨ, ਪਾਰਬ੍ਰਹਮ ਬ੍ਰਹਮ ਦਇਆ ਕਮਾਇੰਦਾ। ਆਦਿ ਜੁਗਾਦੀ ਚਤੁਰ ਸੁਜਾਨ, ਬਾਲ ਬਿਰਧ ਜੁਵਾਨ ਨਾ ਰੂਪ ਵਟਾਇੰਦਾ। ਏਕਾ ਮੰਦਰ ਬੈਠ ਮਕਾਨ, ਲੱਖ ਚੁਰਾਸੀ ਵੇਖ ਵਖਾਇੰਦਾ। ਏਕਾ ਨਾਮ ਸ਼ਬਦ ਗਿਆਨ, ਜੀਵ ਜੰਤ ਸਰਬ ਪੜ੍ਹਾਇੰਦਾ। ਏਕਾ ਚਰਨ ਕਵਲ ਧਿਆਨ, ਸ਼ਰਨ ਸ਼ਰਨਾਈ ਇਕ ਵਖਾਇੰਦਾ। ਏਕਾ ਹੁਕਮ ਇਕ ਫ਼ਰਮਾਣ, ਧੁਰ ਫ਼ਰਮਾਣਾ ਇਕ ਸਮਝਾਇੰਦਾ। ਏਕਾ ਰਾਜ ਇਕ ਰਾਜਾਨ, ਏਕਾ ਰੱਯਤ ਵੇਖ ਵਖਾਇੰਦਾ। ਏਕਾ ਹੋਏ ਜਾਣੀ ਜਾਣ, ਘਟ ਘਟ ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਇੰਦਾ। ਜਨ ਭਗਤਾਂ ਕਰੀ ਇਕ ਸਲਾਹ, ਏਕਾ ਮਤਾ ਪਕਾਇਆ। ਕਲਜੁਗ ਅੰਤ ਅੰਧੇਰਾ ਗਿਆ ਛਾ, ਸਾਚਾ, ਚੰਦ ਨਜ਼ਰ ਨਾ ਆਇਆ। ਕੋਟਨ ਕੋਟ ਹਰਿ ਜੂ ਨਾਂ ਧਰਾ, ਜੀਵਾਂ ਜੰਤਾਂ ਗਿਆ ਵਖਾਇਆ । ਲੱਭ ਲੱਭ ਥੱਕੇ ਥਾਉਂ ਥਾਂ, ਕਿਸੇ ਦੁਆਰੇ ਹੱਥ ਕਿਸੇ ਨਾ ਆਇਆ। ਡੂੰਘੇ ਸਾਗਰ ਵੜ ਵੜ ਵੇਖਿਆ ਹੱਥ ਨਾ ਆਏ ਥਲ ਅਸਗਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਛੁਪਾਇਆ। ਸਾਰੇ ਭਗਤ ਕਰ ਸਲਾਹ, ਇਕ ਅਵਾਜ਼ ਉਠਾਈਆ। ਆਓ ਲੱਭੀਏ ਹਰਿ ਮਲਾਹ, ਬੇੜਾ ਬੰਨੇ ਦੇਵੇ ਲਾਈਆ। ਇਕ ਜਪਾਏ ਆਪਣਾ ਨਾਂ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਨਿਮਾਣਿਆਂ ਨਿਤਾਣਿਆਂ ਪਕੜੇ ਬਾਂਹ, ਫੜ ਬਾਹੋਂ ਗਲੇ ਲਗਾਈਆ। ਹੰਸ ਬਣਾਏ ਫੜ ਫੜ ਕਾਂ, ਕਾਗੋਂ ਹੰਸ ਉਡਾਈਆ। ਸਦਾ ਸੁਹੇਲਾ ਸਿਰ ਦੇਵੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਈਆ। ਕੋਟ ਜਨਮ ਦੇ ਬਖ਼ਸ਼ੇ ਗੁਨਾਹ, ਹਰਿ ਨਜ਼ਰ ਇਕੋ ਵਾਰ ਪਾਈਆ। ਚਰਨ ਕਵਲ ਦੇਵੇ ਥਾਂ, ਦਰ ਘਰ ਸਾਚਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲੇਖਾ ਦਏ ਮੁਕਾਈਆ। ਭਗਤ ਜਨ ਹੋ ਇਕੱਠੇ, ਏਕਾ ਘਰ ਵਸਾਇਆ। ਕਰ ਸਲਾਹ ਨਿਰਗੁਣ ਅੱਗੇ ਡਟੇ, ਆਪਣਾ ਬਲ ਧਰਾਇਆ। ਜੁਗ ਜੁਗ ਤੇਰੇ ਵਿਛੋੜੇ ਫੱਟੇ, ਸਾਚਾ ਫੱਟ ਨਾ ਬੰਦ ਕੋਇ ਕਰਾਇਆ। ਤੇਰੇ ਪਿਛੇ ਤਨ ਸੀਸ ਕੱਟੇ, ਅੰਗ ਅੰਗ ਅੰਗ ਭੰਨਾਇਆ। ਤੇਰੇ ਪਿਛੇ ਪੂਜੇ ਵੱਟੇ, ਪੱਥਰਾਂ ਸੀਸ ਝੁਕਾਇਆ। ਤੇਰੇ ਪਿਛੇ ਸਾਕ ਸੈਣ ਸਾਰੇ ਛੱਡੇ, ਨਾਤਾ ਜਗਤ ਮੋਹ ਤੁੜਾਇਆ। ਤੇਰੇ ਪਿਛੇ ਪੰਜ ਤੱਤ ਕਾਇਆ ਵਿਚੋਂ ਕੱਢੇ, ਕਾਮ ਕਰੋਧ ਲੋਭ ਮੋਹ ਹੰਕਾਰ ਤਜਾਇਆ। ਤੇਰੇ ਪਿਛੇ ਛੋਟੇ ਬਾਲੇ ਬਣ ਕੇ ਰਹੇ ਨੱਢੇ, ਆਪਣਾ ਜੋਬਨ ਨਾ ਮਾਤ ਵਖਾਇਆ। ਚਾਰ ਜੁਗ ਤੂੰ ਫੜ ਫੜ ਸਾਨੂੰ ਛੱਡੇਂ, ਨਿਰਗੁਣ ਸਰਗੁਣ ਵੇਸ ਵਟਾਇਆ। ਫਿਰ ਲੁਕ ਜਾਏ ਅੰਧੇਰੀ ਖੱਡੇ, ਤੇਰਾ ਭੇਤ ਕਿਸੇ ਨਾ ਪਾਇਆ। ਕਲਜੁਗ ਅੰਤਮ ਦਰ ਤੇਰੇ ਅੱਗੇ ਦੋਵੇਂ ਹੱਥ ਬੱਧੇ, ਚਰਨੀ ਸੀਸ ਨਿਵਾਇਆ। ਅਸੀਂ ਆਏ ਤੇਰੇ ਸੱਦੇ, ਹੋਰ ਵਾਸਨਾ ਨਾ ਕੋਇ ਰਖਾਇਆ। ਨਾਮ ਤੇਰੇ ਦੇ ਗਾਨੇ ਬੱਧੇ, ਸਾਚਾ ਸਗਨ ਮਨਾਇਆ। ਜਨਮ ਜਨਮ ਵਿਚ ਫਿਰੇ ਭੱਜੇ, ਮਾਤ ਗਰਭ ਪੰਧ ਮੁਕਾਇਆ। ਕਵਣ ਵੇਲਾ ਹਰਿ ਪਰਦੇ ਕੱਜੇ, ਸਦਾ ਹੋਏ ਸਹਾਇਆ। ਅੰਤਮ ਰੱਖੇ ਸਾਚੀ ਲੱਜੇ, ਕੋਝੇ ਕਮਲੇ ਗਲੇ ਲਗਾਇਆ। ਸਦਾ ਰਹੇ ਸਾਡੇ ਖੱਬੇ ਸੱਜੇ, ਪਿਛੇ ਅੱਗੇ ਫੇਰਾ ਪਾਇਆ। ਨੌਬਤ ਨਾਮ ਇਕੋ ਵੱਜੇ, ਦੂਜਾ ਰਾਗ ਨਾ ਕੋਇ ਸੁਣਾਇਆ। ਦੀਪਕ ਜੋਤ ਇਕੋ ਜਗੇ, ਜਾਗਰਤ ਜੋਤ ਕਰੇ ਰੁਸ਼ਨਾਇਆ। ਕਰ ਦਰਸ ਅਸੀਂ ਰਹੀਏ ਰੱਜੇ, ਤ੍ਰਿਸ਼ਨਾ ਹੋਰ ਨਾ ਕੋਇ ਰਖਾਇਆ। ਇਕੋ ਨਾਮ ਪਿਆਏ ਸਾਚੀ ਮਧੇ, ਅਵਰ ਪਿਆਲਾ ਨਾ ਹੱਥ ਉਠਾਇਆ। ਚਾਰ ਕੁੰਟ ਸਾਹਿਬ ਸਤਿਗੁਰ ਇਕੋ ਗੱਜੇ, ਦੂਜਾ ਰਹਿਣ ਕੋਇ ਨਾ ਪਾਇਆ। ਜੋ ਘੜਿਆ ਸੋ ਅੰਤਮ ਭੱਜੇ, ਪ੍ਰਭ ਆਪਣਾ ਖੇਲ ਰਚਾਇਆ। ਅੰਤਮ ਚੜ੍ਹੀਏ ਤੇਰੇ ਜਹਾਜ਼ੇ, ਜਗਤ ਜਹਾਦ ਰਿਹਾ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਘਰ ਦੇ ਵਖਾਇਆ। ਤੇਰੇ ਪਿੱਛੇ ਕੀਤਾ ਇਕੱਠ, ਇਕੋ ਵਾਜ ਉਠਾਈਆ। ਤੇਰੇ ਚਰਨ ਗਏ ਢੱਠ, ਦੂਜੀ ਓਟ ਨਾ ਕੋਇ ਤਕਾਈਆ। ਤੂੰ ਵਸਣਹਾਰਾ ਘਟ ਘਟ, ਘਰ ਘਰ ਜੋਤ ਰੁਸ਼ਨਾਈਆ। ਸਾਡੀ ਕੀਮਤ ਦਾਮ ਵੱਟ, ਤਨ ਤੇਰੀ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸੁਣ ਸਾਡੀ ਅਰਜ਼ੋਈਆ। ਭਗਤ ਆਏ ਚਲ ਦੁਆਰ, ਆਪਣਾ ਪੰਧ ਮੁਕਾਇਆ। ਜੁਗ ਜੁਗ ਮਿਲਦੇ ਰਹੇ ਤੈਨੂੰ ਵਾਰੋ ਵਾਰ, ਨਿਤ ਨਿਤ ਵੇਖ ਵਖਾਇਆ। ਕਾਗ਼ਜ਼ ਕਲਮ ਗੌਂਦੀ ਆਈ ਵਾਰ, ਸਲੋਕ ਸੋਹਲੇ ਨਾਲ ਰਲਾਇਆ। ਸਾਰੇ ਮੰਗਦੇ ਰਹੇ ਬਣ ਭਿਖਾਰ, ਤੇਰੇ ਅੱਗੇ ਝੋਲੀ ਡਾਹਿਆ। ਛਿੰਨ ਮਾਤਰ ਦੇ ਕੇ ਦਰਸ ਦੀਦਾਰ, ਫਿਰ ਆਪਣਾ ਮੁਖ ਛੁਪਾਇਆ। ਹੁਣ ਅਸੀਂ ਕੱਠੇ ਹੋੇਏ ਜੁਗ ਜੁਗ ਦੇ ਵਿਛੜੇ ਯਾਰ, ਇਕੋ ਮਤਾ ਪਕਾਇਆ। ਖਾ ਖਾ ਧੱਕੇ ਹੋਏ ਖ਼ਬਰਦਾਰ, ਬੇਖ਼ਬਰ ਕੋਇ ਰਹਿਣ ਨਾ ਪਾਇਆ। ਕਰ ਕਰ ਸਬਰ ਗਏ ਹਾਰ, ਤੂੰ ਬੇਸਬਰਾ ਤੇਰਾ ਸਬਰ ਕਿਸੇ ਹੱਥ ਨਾ ਆਇਆ। ਕਰ ਕਰ ਥੱਕੇ ਸਰਬ ਵਿਚਾਰ, ਤੇਰਾ ਪੰਧ ਨਾ ਕੋਇ ਮੁਕਾਇਆ । ਕਲਜੁਗ ਆਈ ਅੰਤਮ ਵਾਰ, ਤੂੰ ਰਹਿਮਤ ਰਾਮ ਕਮਾਇਆ। ਜਨਮ ਦਿਤਾ ਵਿਚ ਸੰਸਾਰ, ਆਪਣਾ ਬੰਧਨ ਪਾਇਆ। ਅਸੀਂ ਕੱਠੇ ਹੋਏ ਇਕੋ ਵਾਰ, ਇਕੋ ਸਾਹ ਸੁਧਾਇਆ। ਭੱਜ ਨਾ ਜਾਏ ਹਰਿ ਨਿਰੰਕਾਰ, ਚਾਰੋਂ ਕੁੰਟ ਘੇਰਾ ਪਾਇਆ। ਬਹੱਤਰ ਨਾੜ ਤੇਰੀ ਸਤਾਰ, ਪੰਜ ਤੱਤ ਕਾਇਆ ਚੋਲਾ ਰਿਹਾ ਖੜਕਾਇਆ। ਅੰਦਰ ਲੁਕਿਆ ਰਹੇਂ ਬਣ ਗੁਨਾਹਗਾਰ, ਅਵਗੁਣ ਸਾਡੇ ਮੱਥੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰਾ ਸੰਗ ਨਾ ਕੋਇ ਛੁਡਾਇਆ। ਭਗਤ ਜਨ ਹੋਏ ਤਿਆਰ, ਆਪਣਾ ਬਲ ਰਖਾਈਆ। ਕਲਜੁਗ ਅੰਤਮ ਦਿਤਾ ਵੰਗਾਰ, ਪ੍ਰਭ ਨੱਸ ਕਿਤੇ ਨਾ ਜਾਈਆ। ਡਾਗਾਂ ਸੋਟੇ ਫੜ ਕੇ ਆਏ ਬਾਹਰ, ਸਾਕ ਸੱਜਣ ਮਾਤ ਤਜਾਈਆ। ਇਕੋ ਮਾਰਿਆ ਬੋਲ ਜੈਕਾਰ, ਸੋਹੰ ਢੋਲਾ ਗਾਈਆ। ਸੋਹੰ ਸੁਣ ਕੇ ਹੋਇਆ ਬੇਜ਼ਾਰ, ਦਰਦੀ ਆਪਣੀ ਅੱਖ ਖੁਲ੍ਹਾਈਆ। ਅੱਗੋਂ ਨਿਉਂ ਕੇ ਕਹੇ ਪੁਕਾਰ, ਆਪਣਾ ਸੀਸ ਝੁਕਾਈਆ। ਕਲਜੁਗ ਅੰਤਮ ਮੈਂ ਭਗਤਾਂ ਕੋਲੋਂ ਗਿਆ ਹਾਰ, ਮੇਰੀ ਚਲੇ ਨਾ ਕੋਇ ਵਡਿਆਈਆ। ਆਪਣਾ ਗ੍ਰਹਿ ਆਪਣਾ ਮੰਦਰ ਦਿਤਾ ਤਿਆਗ, ਤਿਆਗੀ ਰੂਪ ਵਟਾਈਆ। ਜਨ ਭਗਤ ਬਣਾਏ ਆਪਣਾ ਸੁਹਾਗ, ਸਾਚੀ ਖ਼ੁਸ਼ੀ ਮਨਾਈਆ। ਨਿਰਗੁਣ ਰਚ ਰਚ ਆਪੇ ਕਾਜ, ਕਰਤਾ ਪੁਰਖ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਾਰ ਰਿਹਾ ਸਮਝਾਈਆ। ਸੁਣ ਭਗਤ ਇਕੋ ਬਾਤ, ਏਕਾ ਵਾਰ ਜਣਾਇੰਦਾ। ਤੁਹਾਡੇ ਪਿਛੇ ਕੀਤਾ ਆਪਣਾ ਘਾਤ, ਤਨ ਮਨ ਸਾਚੀ ਭੇਟ ਚੜ੍ਹਾਇੰਦਾ। ਨਾਤਾ ਤੋੜ ਜਗਤ ਜ਼ਾਤ, ਜਾਗਰਤ ਜੋਤ ਇਕ ਜਗਾਇੰਦਾ। ਕੂੜੀ ਮੇਟ ਅੰਧੇਰੀ ਰਾਤ, ਰੈਣ ਸਾਚਾ ਚੰਦ ਚਮਕਾਇੰਦਾ। ਨਿਰਗੁਣ ਹੋ ਕਮਲਾਪਾਤ, ਦਰਗਹਿ ਸਾਚੀ ਸੋਭਾ ਪਾਇੰਦਾ। ਲੋਕਮਾਤ ਬਣਾਏ ਪ੍ਰਭਾਤ, ਪ੍ਰਭ ਆਪਣਾ ਵੇਸ ਵਟਾਇੰਦਾ। ਜਨ ਭਗਤਾਂ ਪੁੱਛੇ ਵਾਤ, ਬਣ ਸੇਵਕ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਭਗਤਨ ਭੇਵ ਗਿਆ ਖੁਲ੍ਹ, ਹਰਿ ਸਤਿਗੁਰ ਆਪ ਖੁਲ੍ਹਾਈਆ। ਆਪਣੇ ਗ੍ਰਹਿ ਪਾਵੀਂ ਮੁਲ, ਕੀਮਤ ਕਰਤਾ ਆਪ ਚੁਕਾਈਆ। ਸਰਨ ਸਰਨਾਈ ਜੋ ਗਏ ਘੁਲ, ਕੀਤੀ ਘਾਲ ਲੇਖੇ ਲਾਈਆ। ਧਾਮ ਵਖਾਏ ਇਕ ਅਡੁਲ, ਡੋਲ ਕਦੇ ਨਾ ਜਾਈਆ। ਹਰਿ ਭਗਤ ਬਣਾਈ ਸਾਚੀ ਕੁਲ, ਕੁਲਵੰਤ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਰਿਹਾ ਸਮਝਾਈਆ। ਹਰਿਜਨ ਸਾਚੀ ਸਚ ਵਿਚਾਰ, ਸਤਿਗੁਰ ਆਪ ਜਣਾਇੰਦਾ। ਤੇਰਾ ਲੇਖਾ ਰਹੇ ਜੁਗ ਚਾਰ, ਚਾਰ ਚਾਰ ਨੌਂ ਨਾਲ ਮਿਲਾਇੰਦਾ। ਸਾਚਾ ਮੰਦਰ ਇਕ ਦਰਬਾਰ, ਧੁਰ ਦਰਬਾਰੀ ਆਪ ਸਜਾਇੰਦਾ। ਅੰਦਰ ਬਹੇ ਆਪ ਨਿਰੰਕਾਰ, ਸਚ ਸਿੰਘਾਸਣ ਸੋਭਾ ਪਾਇੰਦਾ। ਨੇਤਰ ਨੈਣ ਦਏ ਦੀਦਾਰ, ਦਰਸੀ ਦਰਸ ਕਰਾਇੰਦਾ। ਇਕੋ ਵਾਰ ਸੁਣੇ ਪੁਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਵਡਿਆਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੱਚੀ ਸਰਕਾਰ, ਅਦਲ ਆਦਲ ਆਪ ਕਮਾਇੰਦਾ। ਤੁਹਾਡਾ ਬਚਨ ਮੇਰੀ ਗ਼ੁਫ਼ਤਾਰ, ਗ਼ੁਫ਼ਤ ਸ਼ਨੀਦ ਖੇਲ ਖਲਾਈਆ। ਤੁਹਾਡਾ ਪਿਆਰ ਮੇਰਾ ਵਿਹਾਰ, ਮੇਰੀ ਸਤਾਰ ਸਰਬ ਲੋਕਾਈਆ। ਤੁਹਾਡੀ ਸਰੰਗੀ ਵੱਜੇ ਵਾਰੋ ਵਾਰ, ਸਰੰਗਾ ਸੁਨਣਹਾਰ ਇਕ ਹੋ ਜਾਈਆ। ਮਰਦੰਗਾ ਮਰਦੰਗ ਵਜਾਏ ਅਪਾਰ, ਜਨ ਭਗਤਾਂ ਆਪ ਸੁਣਾਈਆ। ਭਗਤ ਆਏ ਭਗਤ ਰੰਗ, ਹਰਿ ਭਗਵਨ ਨਾਲ ਰਖਾਈਆ। ਪਹਿਲੋਂ ਬਣਾਏ ਸੇਜ ਪਲੰਘ, ਪਾਵਾ ਚੂਲ ਆਪ ਠੁਕਾਈਆ। ਫੇਰ ਵਜਾਏ ਤਾਰ ਸਤਾਰ ਮਰਦੰਗ, ਨਾਦ ਅਨਾਦ ਸੁਣਾਈਆ। ਫੇਰ ਵੇਖੇ ਆਪ ਲੰਘ, ਗ੍ਰਹਿ ਮੰਦਰ ਸੋਭਾ ਪਾਈਆ। ਫੇਰ ਚੜ੍ਹਾਏ ਭਗਤ ਚੰਦ, ਲੋਕਮਾਤ ਕਰੇ ਰੁਸ਼ਨਾਈਆ। ਮਾਣਸ ਜਨਮ ਦੇ ਦੇ ਅਨੰਦ, ਅੰਤਮ ਆਪਣੇ ਵਿਚ ਮਿਲਾਈਆ। ਕਰ ਖੇਲ ਵਿਚ ਵਰਭੰਡ, ਬ੍ਰਹਿਮੰਡ ਕਰੇ ਰੁਸ਼ਨਾਈਆ। ਜੁਗ ਜੁਗ ਵੰਡਾਂ ਹਰਿ ਜੂ ਵੰਡ, ਲਿਖ ਲਿਖ ਹਿਸਾਬ ਮੁਕਾਈਆ। ਟੁੱਟੀ ਫੇਰ ਗੰਢ, ਲੋਕਮਾਤ ਲਏ ਪਰਗਟਾਈਆ। ਨਾਮ ਸੁਣਾਏ ਸਾਚਾ ਛੰਦ, ਏਕਾ ਗੁਣ ਜਣਾਈਆ। ਕਾਇਆ ਕਰ ਖੰਡ ਖੰਡ, ਨਾਤਾ ਦਏ ਤੁੜਾਈਆ। ਇਕ ਵਖਾਏ ਸਚ ਅਨੰਦ, ਆਪਣੇ ਅਨੰਦ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਤੀ ਰੰਗ ਵਖਾਈਆ। ਭਗਤ ਆਇਆ ਭਗਤ ਗਿਆ, ਹਰਿ ਹਰਿ ਖੇਲ ਖਲਾਇੰਦਾ। ਭਗਤ ਮੋਇਆ ਭਗਤ ਰਿਹਾ, ਰਹਿ ਰਹਿ ਵੇਖ ਵਖਾਇੰਦਾ। ਛੱਤੀ ਜੁਗ ਜਾਣ ਬੀਤ, ਅਗਲੀ ਗਾਥਾ ਦਏ ਸਮਝਾਈਆ। ਚੌਕੜੀ ਚਲਦੀ ਰਹੇ ਹਰਿ ਕੀ ਰੀਤ, ਗੇੜਾ ਗੇੜੇ ਵਿਚ ਰਖਾਈਆ। ਕੋਟਨ ਕੋਟ ਨਾਉਂ ਧਰ ਸੁਣੌਂਦੇ ਰਹੇ ਗੀਤ, ਆਪਣੀ ਕਰਦਾ ਰਹੇ ਵਡਿਆਈਆ। ਜਨ ਭਗਤ ਬਣਾਏ ਆਪਣੇ ਮੀਤ, ਮਿੱਤਰ ਪਿਆਰਾ ਆਪ ਹੋ ਜਾਈਆ। ਅੰਤ ਵਖਾਏ ਧਾਮ ਅਨਡੀਠ, ਅਨਡਿਠੜਾ ਰੰਗ ਚੜ੍ਹਾਈਆ। ਜਿਸ ਗ੍ਰਹਿ ਭਗਵੰਤ ਵਸੇ ਅਤੀਤ, ਤਿਸ ਘਰ ਭਗਤਾਂ ਲਏ ਬਹਾਈਆ। ਨਾ ਠੰਡਾ ਨਾ ਸੀਤ, ਅਗਨੀ ਤੱਤ ਨਾ ਕੋਇ ਤਪਾਈਆ। ਇਕੋ ਪ੍ਰੇਮ ਇਕੋ ਪ੍ਰੀਤ, ਏਕ ਪ੍ਰੀਆ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਵਿਚ ਸਮਾਈਆ। ਵਿਛੋੜੇ ਅੰਦਰ ਬੜਾ ਵੈਰਾਗ, ਵੈਰਾਗੀ ਵੈਰਾਗ ਜਣਾਇੰਦਾ। ਬਿਨ ਵਿਛੜਿਆਂ ਨਾ ਹੋਏ ਤਾਂਘ, ਆਸ ਆਸ ਨਾ ਕੋਇ ਰਖਾਇੰਦਾ। ਵਿਛੋੜੇ ਅੰਦਰ ਪਲਟੇ ਸਵਾਂਗ, ਸਵਾਂਗੀ ਆਪਣਾ ਰੂਪ ਵਟਾਇੰਦਾ। ਵਿਛੋੜੇ ਅੰਦਰ ਖੁਲ੍ਹੇ ਜਾਗ, ਨੇਤਰ ਨੈਣ ਨੀਂਦ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੋੜੇ ਵਿਛੋੜੇ ਅੰਦਰ ਇਕੋ ਬਿਰਹੋਂ ਬ੍ਰਿਜਵਾਸੀ ਆਪ ਰਖਾਇੰਦਾ। ਬਿਰਹੋਂ ਵੈਰਾਗ ਨਾ ਉਪਜੇ ਅੰਦਰ, ਜੋੜ ਵਿਛੋੜਾ ਨਜ਼ਰ ਨਾ ਆਈਆ। ਅੱਠੇ ਪਹਿਰ ਜਨ ਭਗਤ ਵਸਣ ਹਰਿ ਕੇ ਮੰਦਰ, ਹਰਿ ਜੂ ਸੰਗ ਸਮਾਈਆ। ਕੋਈ ਨਾ ਪੜ੍ਹੀਏ ਫੇਰ ਮੰਤਰ, ਅੰਤਰ ਤੇਰਾ ਰੰਗ ਰੰਗਾਈਆ। ਨਾਤਾ ਟੁੱਟੇ ਗਗਨ ਗਗਨੰਤਰ, ਮਿਲੇ ਸਚ ਸੱਚੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਆਪਣੇ ਚਰਨ ਬਹਾਈਆ। ਸਚਖੰਡ ਮਿਲੇ ਨਿਵਾਸਾ, ਸਾਚਾ ਥਾਨ ਸੁਹਾਇੰਦਾ। ਇਕੋ ਵਾਰ ਪੂਰੀ ਕਰੇ ਆਸਾ, ਦੂਜੀ ਆਸ ਨਾ ਕੋਇ ਜਣਾਇੰਦਾ। ਜਿਸ ਜਨ ਏਥੇ ਦੇਵੇ ਚਰਨ ਭਰਵਾਸਾ, ਓਥੇ ਆਪਣੀ ਗੋਦ ਬਿਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਚਖੰਡ ਨਿਵਾਸਾ, ਨਿਵਾਸ ਆਪਣਾ ਇਕ ਜਣਾਇੰਦਾ। ਗੁਰੂਆਂ ਵਿਚੋਂ ਏਕਾ ਗੁਰ, ਹਰਿ ਜੂ ਆਪ ਜਣਾਇਆ। ਨਿਰਗੁਣ ਨਾਦ ਦਿਤੀ ਸੁਰ, ਰਾਗੀ ਰਾਗ ਅਲਾਇਆ। ਆਤਮ ਪਰਮਾਤਮ ਨਾਤਾ ਜੋੜ, ਜਗਤ ਜੁਗਤ ਵਖਾਇਆ। ਦਸ ਗੁਰ ਨਾਨਕ ਜੁੜਿਆ ਜੋੜ, ਡੋਰੀ ਡੋਰੀ ਨਾਲ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤਾਜ ਗੁਰ ਇਕ ਬਣਾਇਆ। ਬਾਕੀ ਵਸਣ ਥਿਰ ਘਰ, ਆਪਣਾ ਆਸਣ ਲਾਈਆ। ਸ਼ਬਦੀ ਸ਼ਬਦ ਮਿਲਿਆ ਵਰ, ਘਰ ਵੱਜਦੀ ਰਹੇ ਵਧਾਈਆ। ਏਕੰਕਾਰ ਸਚਖੰਡ ਦੁਆਰ ਬੈਠਾ ਚੜ੍ਹ, ਤਖ਼ਤ ਨਿਵਾਸੀ ਸੋਭਾ ਪਾਈਆ। ਆਪਣਾ ਚਰਨ ਥਿਰ ਘਰ ਧਰ, ਸੋਭਾਵੰਤ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਧਾਮ ਦਏ ਸੁਹਾਈਆ। ਭਗਤ ਪਿਆਰ ਤਾਕਤਵਰ, ਇਕੋ ਬਲ ਰਖਾਇੰਦਾ। ਜੁਗ ਜੁਗ ਭਗਵਨ ਰਿਹਾ ਡਰ, ਜਨ ਭਗਤਾਂ ਸੇਵ ਕਮਾਇੰਦਾ। ਇਕ ਧੰਨੇ ਪੱਥਰ ਵਿਚੋਂ ਲਿਆ ਫੜ, ਪ੍ਰਹਿਲਾਦ ਥੰਮ ਚੋਂ ਬਾਹਰ ਕਢਾਇੰਦਾ। ਤੁਹਾਡੇ ਵੇਂਹਦਿਆਂ ਅਗਨੀ ਗਿਆ ਸੜ, ਫਿਰ ਕਿਥੋਂ ਆਇੰਦਾ। ਭਗਤਾਂ ਦੇਵਣਹਾਰਾ ਵਰ, ਆਪਣਾ ਬੰਧਨ ਪਾਇੰਦਾ। ਨਿਰਗੁਣ ਹੋ ਕੇ ਅੰਦਰ ਗਿਆ ਵੜ, ਪੰਜ ਤੱਤ ਕਾਇਆ ਘੇਰਾ ਪਾਇੰਦਾ। ਡੂੰਘੀ ਕੰਦਰ ਅੰਧੇਰਾ ਵੇਖ ਨਾ ਜਾਏ ਡਰ, ਭੈ ਭਿਆਨਕ ਨਾ ਕੋਇ ਰਖਾਇੰਦਾ। ਪੌੜੀ ਪੌੜੀ ਜਾਏ ਚੜ੍ਹ, ਆਪਣੇ ਮੰਦਰ ਚਰਨ ਟਿਕਾਇੰਦਾ। ਆਪਣੀ ਕਿਰਪਾ ਆਪੇ ਕਰ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਗੁਰਸਿਖ ਰਾਤੀਂ ਸੁਤਿਆਂ ਦਰਸ਼ਨ ਲੈਣ ਕਰ, ਘਰ ਘਰ ਵਿਚ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕੋਲੋਂ ਰਿਹਾ ਡਰ, ਏਸੇ ਕਾਰਨ ਰਾਤੀਂ ਸੁਤਿਆਂ ਆਪ ਉਠਾਇੰਦਾ। ਗੁਰਸਿਖ ਮੇਰੇ ਸੱਜਣਾ, ਉਠ ਆ ਕੇ ਦੇ ਦੀਦਾਰ। ਮੇਰਾ ਪਰਦਾ ਕਿਸੇ ਨਾ ਕੱਜਣਾ, ਮੈਂ ਹੋਵਾਂ ਜਗਤ ਖ਼ੁਵਾਰ। ਇਕੋ ਤੇਰੇ ਦਰ ਤੇ ਬਹਿ ਬਹਿ ਸਜਣਾ, ਅੱਠੇ ਪਹਿਰ ਰਹੇ ਖੁਮਾਰ। ਮੇਰਾ ਨਾਦ ਤੇਰੇ ਦੁਆਰੇ ਵੱਜਣਾ, ਦੂਜਾ ਸੁਣੇ ਨਾ ਕੋਇ ਵਿਚ ਸੰਸਾਰ। ਤੇਰਾ ਦਰਸ ਕਰ ਕਰ ਸਤਿਗੁਰ ਰੱਜਣਾ, ਆਪਣਾ ਰੋਗ ਲਏ ਨਿਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕਰੇ ਸਚ ਪਿਆਰ।