੨੮ ਮੱਘਰ ੨੦੧੮ ਬਿਕਰਮੀ ਬਖ਼ਸ਼ੀਸ਼ ਸਿੰਘ ਦੇ ਨਵਿਤ ਜੇਠੂਵਾਲ ਦਰਬਾਰ ਵਿਚ
ਸੁਰ ਨਰ ਮੁਨ ਜਨ ਇੰਦਰ ਸੋਚਦੇ, ਕੋਟਨ ਕੋਟ ਧਿਆਨ ਲਗਾਈਆ। ਵਿਸ਼ਨ ਬ੍ਰਹਮਾ ਸ਼ਿਵ ਖੋਜਦੇ, ਜੁਗ ਜੁਗ ਆਪਣਾ ਪੰਧ ਮੁਕਾਈਆ। ਗੁਰ ਅਵਤਾਰ ਰਸਨਾ ਬੋਲਦੇ, ਕਹਿ ਕਹਿ ਹਰਿ ਗੁਣ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਸਮਾਈਆ। ਸੁਰ ਨਰ ਮੁਨ ਜਨ ਇੰਦ ਇੰਦਰਾਸਨ ਤੱਕਣ ਰਾਹ, ਨੇਤਰ ਨੈਣ ਨੈਣ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਸਲਾਹ, ਘਰ ਸਾਚੇ ਗਿਆ ਮੁਖ ਛੁਪਾਈਆ। ਗੁਰ ਅਵਤਾਰ ਜਪਣ ਨਾਂ, ਨਾਉਂ ਨਿਰੰਕਾਰਾ ਇਕ ਸਾਲਾਹੀਆ। ਆਦਿ ਜੁਗਾਦਿ ਖੇਲ ਬੇਪਰਵਾਹ, ਭੇਵ ਕੋਈ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਵਖਾਈਆ। ਸੁਰ ਨਰ ਮੁਨ ਜਨ ਇਕੋ ਓਟ, ਆਦਿ ਪੁਰਖ ਤਕਾਈਆ। ਵਿਸ਼ਨ ਬ੍ਰਹਮਾ ਸ਼ਿਵ ਰਹੇ ਸੋਚ, ਸੋਚ ਵਿਚ ਹਰਿ ਨਾ ਆਈਆ। ਗੁਰ ਅਵਤਾਰ ਰੱਖ ਰੱਖ ਓਟ, ਏਕਾ ਪੁਰਖ ਗਏ ਮਨਾਈਆ। ਸੋ ਪੁਰਖ ਨਿਰੰਜਣ ਨਿਰਗੁਣ ਜੋਤ, ਨਿਰਾਕਾਰ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਚਲਾਈਆ। ਸੁਰ ਨਰ ਮੁਨ ਜਨ ਦੇਵਤ ਰੱਖੀ ਆਸ, ਇਕ ਧਿਆਨ ਲਗਾਇਆ। ਵਿਸ਼ਨ ਬ੍ਰਹਮਾ ਸ਼ਿਵ ਪਿਆਸ, ਅੰਮ੍ਰਿਤ ਮੇਘ ਹਰਿ ਬਰਸਾਇਆ । ਗੁਰ ਅਵਤਾਰ ਮੰਗ ਪ੍ਰਕਾਸ਼, ਬੈਠੇ ਧਿਆਨ ਲਗਾਇਆ। ਆਦਿ ਜੁਗਾਦੀ ਖੇਲ ਤਮਾਸ਼, ਤ੍ਰੈਭਵਨ ਧਨੀ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਇਆ। ਸੁਰ ਨਰ ਮੁਨ ਜਨ ਦੇਵਤ ਚਰਨ ਧਿਆਨ, ਨੇਤਰ ਨੈਣ ਨੈਣ ਲਗਾਈਆ। ਵਿਸ਼ਨ ਬ੍ਰਹਮਾ ਸ਼ਿਵ ਉਠ ਉਠ ਗਾਣ, ਗੀਤ ਗੋਬਿੰਦ ਅਲਾਈਆ। ਗੁਰ ਅਵਤਾਰ ਮੰਗਣ ਦਾਨ, ਪ੍ਰਭ ਅੱਗੇ ਝੋਲੀ ਡਾਹੀਆ। ਸਰਬ ਜੀਆਂ ਦਾ ਇਕ ਭਗਵਾਨ, ਏਕਾ ਦਰ ਸੁਹਾਈਆ। ਜੁਗ ਜੁਗ ਨਿਰਗੁਣ ਹੋ ਪਰਧਾਨ, ਪਾਰਬ੍ਰਹਮ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਧੰਦਾ ਆਪ ਜਣਾਈਆ। ਸੁਰ ਨਰ ਮੁਨ ਜਨ ਦੇਵਤ ਇੰਦ ਰਹੇ ਪੜ੍ਹ, ਹਰਿ ਅੱਖਰ ਇਕ ਪੜ੍ਹਾਇਆ। ਵਿਸ਼ਨ ਬ੍ਰਹਮਾ ਸ਼ਿਵ ਫੜ ਫੜ ਲੜ, ਆਪਣਾ ਪੱਲੂ ਨਾਲ ਬੰਧਾਇਆ। ਗੁਰ ਅਵਤਾਰ ਵੇਖਣ ਚੜ੍ਹ ਚੜ੍ਹ, ਮਹੱਲ ਅਟੱਲ ਇਕ ਰੁਸ਼ਨਾਇਆ। ਦਰਸ ਦਖਾਏ ਅੱਗੇ ਖੜ੍ਹ, ਨਿਰਗੁਣ ਆਪਣਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਗ ਆਪ ਅਲਾਇਆ। ਸੁਰ ਨਰ ਮੁਨ ਜਨ ਏਕਾ ਰਾਗ, ਗ੍ਰਹਿ ਮੰਦਰ ਬਹਿ ਬਹਿ ਗਾਈਆ। ਵਿਸ਼ਨ ਬ੍ਰਹਮਾ ਸ਼ਿਵ ਵਜਾਇਣ ਨਾਦ, ਸੁਰ ਤਾਲ ਇਕ ਰਖਾਈਆ। ਗੁਰ ਅਵਤਾਰ ਗਾਇਣ ਬੋਧ ਅਗਾਧ, ਇਕੋ ਇਕ ਪੜ੍ਹਾਈਆ। ਪੁਰਖ ਅਬਿਨਾਸ਼ੀ ਸਾਜਣ ਸਾਜ, ਆਪ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸੁਰ ਨਰ ਮੁਨ ਜਨ ਇਕੋ ਦਰ, ਦਰ ਦਰਵਾਜਾ ਇਕ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਲੈ ਲੈ ਵਰ, ਘਰ ਸਾਚੇ ਖ਼ੁਸ਼ੀ ਮਨਾਇੰਦਾ। ਗੁਰ ਅਵਤਾਰ ਮੇਲਾ ਨਰਾਇਣ ਨਰ, ਨਰ ਹਰਿ ਸਾਚੀ ਬੂਝ ਬੁਝਾਇੰਦਾ। ਪੰਜ ਤੱਤ ਤੱਤ ਕਾਇਆ ਘੜ, ਘਰ ਘਰ ਵਿਚ ਆਪ ਵਸਾਇੰਦਾ। ਨਿਰਮਲ ਜੋਤ ਇਕੋ ਧਰ, ਦੀਪਕ ਦੀਆ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸੁਰ ਨਰ ਮੁਨ ਜਨ ਹਰਿ ਜੂ ਖੇਲ, ਆਪਣਾ ਆਪ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਕਰ ਮੇਲ, ਮੇਲ ਵਿਛੋੜਾ ਦਏ ਸਮਝਾਈਆ। ਗੁਰ ਅਵਤਾਰਾਂ ਸੱਜਣ ਸੁਹੇਲ, ਸਗਲਾ ਸੰਗ ਨਿਭਾਈਆ। ਆਪੇ ਵਸੇ ਧਾਮ ਨਵੇਲ, ਸਚਖੰਡ ਦੁਆਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਟਾਈਆ। ਸੁਰ ਨਰ ਮੁਨ ਜਨ ਇਕੋ ਮੰਗ, ਏਕਾ ਵਾਰ ਮੰਗਾਈਆ। ਵਿਸ਼ਨ ਬ੍ਰਹਮਾ ਸ਼ਿਵ ਅੰਦਰ ਲੰਘ, ਨਿਉਂ ਨਿਉਂ ਬੈਠੇ ਸੀਸ ਝੁਕਾਈਆ। ਗੁਰ ਅਵਤਾਰਾਂ ਰੱਖੇ ਸੰਗ, ਸਗਲਾ ਸੰਗ ਨਿਭਾਈਆ। ਆਪ ਬੈਠ ਸਚ ਪਲੰਘ, ਸਚਖੰਡ ਸਾਚੀ ਸੇਜ ਸੁਹਾਈਆ। ਆਦਿ ਜੁਗਾਦਿ ਇਕ ਅਨੰਦ, ਅਨੰਦ ਅਨੰਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਦਏ ਸਮਝਾਈਆ। ਸਾਚਾ ਖੇਲ ਹਰਿ ਨਿਰੰਕਾਰ, ਨਿਰਗੁਣ ਆਪ ਜਣਾਇੰਦਾ। ਗੁਰ ਅਵਤਾਰ ਸੇਵਾਦਾਰ, ਵਿਸ਼ਨ ਬ੍ਰਹਮਾ ਸ਼ਿਵ ਹੁਕਮ ਮਨਾਇੰਦਾ। ਰਿਖ ਮੁਨ ਦੇਵਤ ਸੁਰ ਦੇ ਅਧਾਰ, ਆਪ ਆਪਣਾ ਰੰਗ ਵਖਾਇੰਦਾ। ਜੁਗਾ ਜੁਗੰਤਰ ਹੋ ਤਿਆਰ, ਆਪਣਾ ਵੇਸ ਵਟਾਇੰਦਾ। ਲੱਖ ਚੁਰਾਸੀ ਪਾਵੇ ਸਾਰ, ਘਟ ਘਟ ਫੋਲ ਫੁਲਾਇੰਦਾ। ਭਗਤ ਭਗਵੰਤ ਲਏ ਉਭਾਰ, ਆਪਣੇ ਰੰਗ ਰੰਗਾਇੰਦਾ। ਨੇਤਰ ਲੋਚਣ ਨੈਣ ਦਰਸ ਦੀਦਾਰ, ਸਵੱਛ ਸਰੂਪੀ ਆਪ ਕਰਾਇੰਦਾ। ਏਕਾ ਨਾਦ ਸ਼ਬਦ ਧੁਨਕਾਰ, ਗ੍ਰਹਿ ਮੰਦਰ ਆਪ ਵਜਾਇੰਦਾ। ਇਕ ਵਖਾਏ ਸੁਹਾਵਾ ਤਾਲ, ਸਤਿ ਸਰੋਵਰ ਆਪ ਨੁਹਾਇੰਦਾ। ਜੁਗਾ ਜੁਗੰਤਰ ਘਾਲਣ ਘਾਲ, ਘਾਲੀ ਘਾਲ ਲੇਖੇ ਪਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਅੰਤ ਨੇੜ ਨਾ ਆਏ ਕਾਲ, ਜਮ ਫਾਸ ਆਪ ਕਟਾਇੰਦਾ। ਇਕ ਵਖਾਏ ਸੱਚੀ ਧਰਮਸਾਲ, ਸਚ ਬਬਾਣੇ ਆਪ ਚੜ੍ਹਾਇੰਦਾ। ਗਣ ਗੰਧਰਬ ਦੇਵਤ ਸੁਰ ਵਿਸ਼ਨ ਬ੍ਰਹਮਾ ਸ਼ਿਵ ਸਾਰੇ ਅੱਧਵਿਚਕਾਰੇ ਗਾਣ, ਨਿਉਂ ਨਿਉਂ ਸਰਬ ਸੀਸ ਝੁਕਾਇੰਦਾ। ਭਗਤ ਭਗਵੰਤ ਕਰੇ ਪਰਵਾਨ, ਆਪ ਆਪਣੀ ਗੋਦ ਸੁਹਾਇੰਦਾ। ਕਲਜੁਗ ਅੰਤ ਖੇਲ ਮਹਾਨ, ਆਪ ਆਪਣੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਸਦਾ ਵਡਿਆਇੰਦਾ। ਹਰਿ ਭਗਤ ਤੇਰੀ ਸੁਣ ਵਡਿਆਈ, ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਕਵਣ ਵੇਲਾ ਸਾਡੀ ਕਰੇ ਕੁੜਮਾਈ, ਪ੍ਰਭ ਤੇਰੀ ਓਟ ਤਕਾਈਆ। ਝੱਲੀ ਨਾ ਜਾਏ ਸਦਾ ਜੁਦਾਈ, ਵਿਛੜਿਆਂ ਮਰ ਜਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਗਿਣ ਗਿਣ ਵਕਤ ਲੰਘਾਈ, ਅੰਤਮ ਵੇਲਾ ਗਿਆ ਆਈਆ। ਕਰ ਕਿਰਪਾ ਸਾਡੀ ਪਕੜ ਬਾਹੀਂ, ਮੰਗੀ ਤੇਰੀ ਸਰਨ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਇਕੋ ਹੱਥ ਟਿਕਾਈਆ। ਦੇਵਤ ਸੁਰ ਕਰਨ ਪੁਕਾਰ, ਨੇਤਰ ਨੈਣਾਂ ਨੀਰ ਵਹਾਇੰਦਾ। ਝੱਲਿਆ ਜਾਏ ਨਾ ਵਿਛੋੜਾ ਸਾਚੇ ਯਾਰ, ਸੱਥਰ ਸੇਜ ਨਾ ਸੋਭਾ ਪਾਇੰਦਾ। ਕਿਰਪਾ ਕਰ ਇਕ ਵਾਰ, ਏਕਾ ਮੰਗ ਮੰਗਾਇੰਦਾ। ਚਰਨ ਕਵਲ ਬਣ ਭਿਖਾਰ, ਖ਼ਾਲੀ ਝੋਲੀ ਅੱਗੇ ਡਾਹਿੰਦਾ। ਕਰ ਕਿਰਪਾ ਦੇਣਾ ਦਰਸ ਦੀਦਾਰ, ਨੇਤਰ ਨੈਣ ਸਰਬ ਤਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਉਂ ਬਾਲਕ ਮੰਗ ਮੰਗਾਇੰਦਾ। ਗੁਰ ਅਵਤਾਰ ਸਾਰੇ ਕਹਿਣ, ਪ੍ਰਭ ਅੱਗੇ ਸੀਸ ਝੁਕਾਈਆ। ਤੁਧ ਬਿਨ ਕਦੇ ਨਾ ਆਵੇ ਚੈਨ, ਜੁਗਾ ਜੁਗੰਤਰ ਤੇਰਾ ਰਾਹ ਤਕਾਈਆ। ਸੁਖ ਦੇਵੇ ਨਾ ਕੋਇ ਰੈਣ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਤੂੰ ਸਾਹਿਬ ਇਕੋ ਸੱਜਣ ਸੈਣ, ਦੂਜੀ ਵੰਡ ਨਾ ਕੋਇ ਵੰਡਾਈਆ। ਏਕਾ ਦਰਸ ਦੇਣਾ ਨੇਤਰ ਨੈਣ, ਹੋਏ ਨਾ ਕਦੇ ਜੁਦਾਈਆ। ਤੇਰੇ ਚਰਨ ਕਵਲਾਂ ਮਿਲੇ ਬਹਿਣ, ਬਹਿ ਬਹਿ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਈਆ। ਪਾਰਬ੍ਰਹਮ ਪ੍ਰਭ ਦਇਆ ਕਮਾ, ਆਪਣਾ ਭੇਵ ਜਣਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਸੰਗ ਨਿਭਾ, ਗੁਰ ਅਵਤਾਰਾਂ ਵੇਖ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾ, ਸਾਚਾ ਹੁਕਮ ਮਨਾਇੰਦਾ। ਸੁਰ ਨਰ ਮੁਨ ਜਨ ਆਪ ਉਪਾ, ਮਾਰਗ ਪੰਧ ਚਲਾਇੰਦਾ। ਕਲਜੁਗ ਅੰਤਮ ਲਹਿਣਾ ਦਏ ਮੁਕਾ, ਲੇਖਾ ਸਭ ਦੇ ਹੱਥ ਫੜਾਇੰਦਾ। ਆਪਣੇ ਭਗਤ ਲਏ ਉਠਾ, ਆਪ ਆਪਣੀ ਬਣਤ ਬਣਾਇੰਦਾ। ਲੱਖ ਚੁਰਾਸੀ ਵਿਚੋਂ ਜਗਾ, ਆਲਸ ਨਿੰਦਰਾ ਮੋਹ ਮਿਟਾਇੰਦਾ। ਸਾਚਾ ਢੋਲਾ ਇਕ ਸੁਣਾ, ਨਾਮ ਨਿਧਾਨਾ ਆਪ ਜਣਾਇੰਦਾ। ਉਹਲਾ ਪਰਦਾ ਆਪੇ ਲਾਹ, ਆਪਣਾ ਦਰਸ ਕਰਾਇੰਦਾ। ਆਪਣਾ ਚੋਲਾ ਪਹਿਲੋਂ ਬਦਲਾ, ਗੁਰਮੁਖਾਂ ਚੋਲਾ ਫੇਰ ਬਦਲਾਇੰਦਾ। ਸਾਚਾ ਸੋਹਲਾ ਆਪੇ ਗਾ, ਜਨ ਭਗਤਾਂ ਆਪ ਪੜ੍ਹਾਇੰਦਾ। ਗੋਲਾ ਬਣ ਬਣ ਸੇਵ ਕਮਾ, ਉਠ ਉਠ ਰੌਲਾ ਕੋਇ ਨਾ ਪਾਇੰਦਾ। ਹੌਲੀ ਹੌਲੀ ਰਿਹਾ ਮਿਲਾ, ਹਰਿਜਨ ਆਪਣੇ ਰੰਗ ਰੰਗਾਇੰਦਾ। ਪਾਥਰ ਸਿਲਾ ਰਿਹਾ ਤਰਾ, ਸਿਲਸਿਲਾ ਆਪਣੇ ਹੱਥ ਰਖਾਇੰਦਾ। ਗੁਸਾ ਗਿਲਾ ਕੋਈ ਜਾਣੇ ਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਅੱਖਰ ਆਪ ਸਮਝਾਇੰਦਾ। ਸਾਰੇ ਸੁਣੋ ਕਰੋ ਧਿਆਨ, ਹਰਿ ਸਾਚਾ ਸਚ ਜਣਾਈਆ। ਕਲਜੁਗ ਅੰਤ ਸ੍ਰੀ ਭਗਵਾਨ, ਆਪਣੀ ਖੇਲ ਵਖਾਈਆ। ਹਰਿ ਭਗਤ ਕਰੇ ਪਰਵਾਨ, ਪੂਰਬ ਲੇਖਾ ਝੋਲੀ ਪਾਈਆ। ਏਕਾ ਦੇਵੇ ਨਾਮ ਦਾਨ, ਅਨਮੁਲੜੀ ਦਾਤ ਵਰਤਾਈਆ। ਦਰਗਹਿ ਸਾਚੀ ਦੇਵੇ ਮਾਣ, ਦਰ ਘਰ ਸਾਚੇ ਆਪ ਬਹਾਈਆ। ਲੋਕਮਾਤ ਸਤਿ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਈਆ। ਜੁਗ ਜੁਗ ਸੁਰ ਨਰ ਮੁਨ ਜਨ ਵਿਸ਼ਨ ਬ੍ਰਹਮਾ ਸ਼ਿਵ ਸਾਰੇ ਗਾਣ, ਲੋਕਮਾਤ ਜਨ ਭਗਤ ਮਿਲੀ ਵਡਿਆਈਆ। ਗੁਰ ਅਵਤਾਰ ਕਹਿਣ ਤੇਰਾ ਭੇਵ ਨਾ ਜਾਣੇ ਕੋਇ ਭਗਵਾਨ, ਬੇਅੰਤ ਤੇਰੀ ਵਡਿਆਈਆ। ਜਨ ਭਗਤ ਘਰ ਘਰ ਖ਼ੁਸ਼ੀ ਮਨਾਣ, ਪ੍ਰਭ ਮਿਲਿਆ ਸੱਚਾ ਮਾਹੀਆ। ਦਰ ਦਰਸ਼ਣ ਦਿਤਾ ਆਣ, ਦਰਦੀ ਦਰਦ ਵੰਡਾਈਆ। ਜਿਸ ਦੀ ਕਰਦੇ ਰਹੇ ਕਲਿਆਣ, ਸੋ ਕਾਇਆ ਦਏ ਪਲਟਾਈਆ। ਜਿਸ ਦਾ ਰੱਖਦੇ ਰਹੇ ਮਾਣ, ਸੋ ਅਭਿਮਾਣ ਦਏ ਗਵਾਈਆ। ਜਿਸ ਦਾ ਰਾਗ ਸੁਣਦੇ ਰਹੇ ਕਾਨ, ਸੋ ਰਾਗ ਦਏ ਸੁਣਾਈਆ। ਜਿਸ ਦਾ ਧਰਦੇ ਰਹੇ ਧਿਆਨ, ਸੋ ਆਪਣਾ ਦਰਸ ਦਿਖਾਈਆ। ਜਿਸ ਨੂੰ ਕਹਿੰਦੇ ਰਹੇ ਸੱਚਾ ਕਾਹਨ, ਬਣ ਬਣ ਕਾਹਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਆਓ ਵੇਖੋ ਭਗਤਨ ਮੀਤਾ, ਆਪਣਾ ਰੰਗ ਰੰਗਾਇੰਦਾ। ਸਤਿਜੁਗ ਚਲਾਏ ਸਾਚੀ ਰੀਤਾ, ਥਿਤ ਵਾਰ ਨਾ ਕੋਇ ਵਖਾਇੰਦਾ। ਇਕੋ ਨਾਮ ਜਣਾਏ ਅਨਡੀਠਾ, ਅਨਡਿਠ ਆਪਣਾ ਹੁਕਮ ਵਰਤਾਇੰਦਾ। ਦੀਨ ਦਿਆਲ ਠੰਡਾ ਸੀਤਾ, ਸਾਂਤਕ ਸਤਿ ਸਤਿ ਕਰਾਇੰਦਾ। ਤ੍ਰੈਭਵਨ ਧਨੀ ਤ੍ਰੈਗੁਣ ਅਤੀਤਾ, ਤ੍ਰੈ ਤ੍ਰੈ ਆਪੇ ਪੰਧ ਮੁਕਾਇੰਦਾ। ਪੱਤਤ ਪਾਵਨ ਪਤਤ ਪੁਨੀਤਾ, ਪਤਤ ਉਧਾਰਨ ਖੇਲ ਕਰਾਇੰਦਾ। ਲੇਖਾ ਜਾਣੇ ਹਸਤ ਕੀਟਾ, ਨੀਚ ਨੀਚਾਂ ਵੇਖ ਵਖਾਇੰਦਾ। ਪੂਰਬ ਲਹਿਣਾ ਜਾਣੇ ਬੀਤਾ, ਅਗਲਾ ਆਪਣੇ ਹੱਥ ਵਖਾਇੰਦਾ। ਜੁਗ ਚੌਕੜੀ ਪੀਸਣ ਪੀਠਾ, ਕੀਤੀ ਘਾਲ ਲੇਖੇ ਲਾਇੰਦਾ। ਗੁਰਮੁਖ ਸੱਜਣ ਇਕ ਅਤੀਤਾ, ਹਰਿ ਸ਼ਰਨੀ ਸ਼ਰਨ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਤਰਾਇੰਦਾ। ਆਓ ਵੇਖੋ ਭਗਤੀ ਰੰਗ, ਹਰਿ ਸਤਿਗੁਰ ਆਪ ਚੜ੍ਹਾਈਆ। ਨਾਮ ਨਿਧਾਨ ਸਤਿ ਮਰਦੰਗ, ਸਤਿ ਸਤਿਵਾਦੀ ਆਪ ਵਜਾਈਆ। ਜੁਗ ਜੁਗ ਦੀ ਟੁੱਟੀ ਗੰਢ, ਏਕਾ ਗੰਢ ਪੁਵਾਈਆ। ਹਰਿ ਚੜ੍ਹਾਏ ਸਾਚੇ ਚੰਦ, ਸੂਰਜ ਚੰਦ ਮੁਖ ਸ਼ਰਮਾਈਆ । ਜਨਮ ਜਨਮ ਦਾ ਮੇਟੇ ਪੰਧ, ਬਣ ਪਾਂਧੀ ਫੇਰਾ ਪਾਈਆ। ਗੀਤ ਸੁਣਾਏ ਸੁਹਾਗੀ ਛੰਦ, ਸੋਹੰ ਢੋਲਾ ਗਾਈਆ। ਹਰਿ ਭਗਤ ਨੰਗੀ ਨਾ ਹੋਵੇ ਕੰਡ, ਸਿਰ ਆਪਣਾ ਹੱਥ ਟਿਕਾਈਆ। ਲੱਖ ਚੁਰਾਸੀ ਭਾਗਾਂ ਮੰਦ, ਹਰਿ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਭਗਤਨ ਮੇਲਾ ਸਚ ਦੁਆਰ, ਦਰ ਦਰਵਾਜਾ ਆਪ ਖੁਲ੍ਹਾਈਆ। ਕਰੇ ਖੇਲ ਆਪ ਕਰਤਾਰ, ਨਿਹਕਰਮੀ ਕਰਮ ਕਮਾਈਆ। ਭਵ ਸਾਗਰ ਕਰੇ ਪਾਰ, ਦਰ ਘਰ ਸਾਚੇ ਦਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਮਾਣ ਦਵਾਈਆ। ਹਰਿਜਨ ਹਰਿਜੂ ਮਾਣ ਵਧਾਇਆ, ਵਾਧਾ ਵਿਚ ਸੰਸਾਰ। ਰਾਗ ਅਨਾਦਾ ਇਕ ਸੁਣਾਇਆ, ਸੋਹੰ ਸ਼ਬਦ ਜੈਕਾਰ। ਘਾਟਾ ਕੋਈ ਰਹਿਣ ਨਾ ਪਾਇਆ, ਤੋਲਿਆ ਤੋਲ ਅਪਰ ਅਪਾਰ, ਦਾਨਾ ਬੀਨਾ ਏਕਾ ਆਇਆ, ਇਕ ਇਕੱਲਾ ਏਕੰਕਾਰ। ਸੱਤ ਰੰਗ ਨਾਲ ਨਿਸ਼ਾਨ ਲਿਆਇਆ, ਸਤਿ ਸਤਿਵਾਦੀ ਹੋ ਤਿਆਰ। ਸਚਖੰਡ ਲੋਕਮਾਤ ਬਣਾਇਆ, ਜਨ ਭਗਤਾਂ ਕਰ ਪਿਆਰ। ਭਗਤ ਦੁਆਰਾ ਇਕ ਸੁਹਾਇਆ, ਸੋਭਾਵੰਤ ਕਰ ਤਿਆਰ। ਸਚ ਸਿੰਘਾਸਣ ਦਏ ਵਿਛਾਇਆ, ਵਿਸ਼ਨੂੰ ਰੂਪ ਹਰਿ ਨਿਰੰਕਾਰ। ਆਪਣਾ ਵਿਸ਼ਾ ਦਏ ਸਮਝਾਇਆ, ਆਤਮ ਪਰਮਾਤਮ ਇਕ ਅਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਲਏ ਉਭਾਰ।
