੧੫ ਭਾਦਰੋਂ ੨੦੧੧ ਬਿਕ੍ਰਮੀ ਬਿਸ਼ਨ ਸਿੰਘ ਨੂੰ ਸ਼ਬਦ ਭੇਜਿਆ ਗਿਆ ਗੁੜਗਾਂਓ
ਸ਼ਬਦ ਪੁਜਾਰੀ ਨਾਮ ਵਣਜਾਰੇ। ਗੁਰਮੁਖ ਸਾਚੇ ਹੋ ਤਿਆਰੇ। ਆਸ ਅੰਦੇਸਾ ਪ੍ਰਭ ਸਰਬ ਨਿਵਾਰੇ। ਦਰ ਆਏ ਨਰ ਨਰੇ, ਵਸੇ ਸਾਚੇ ਘਰ ਮਹੱਲ ਮੁਨਾਰੇ। ਦਇਆ ਸਿੰਘ ਨਾ ਜਨਮੇ ਨਾ ਜਾਏ ਮਰ। ਸਦਾ ਸੰਗ ਪ੍ਰਭ ਸਾਚੇ ਨਾਲੇ। ਗੜ੍ਹੀ ਚਮਕੌਰ ਗੁਰ ਦਿਤਾ ਵਰ, ਕਲਜੁਗ ਅੰਤਮ ਸੁਰਤ ਸੰਭਾਲੇ। ਸਚ ਧਾਮ ਸਾਚੀ ਠੌਰ, ਸਚ ਘਾਲਨਾ ਘਾਲੇ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਗੁਰਸਿਖ ਜਗਤ ਸੁਰਤ ਸੰਭਾਲੇ। ਸ਼ਬਦ ਸੁਨੇਹੁੜਾ ਆਏ ਦਵਾਰੇ। ਗੁਰਮੁਖ ਸਾਚਾ ਕਰੇ ਵਿਚਾਰੇ। ਪੁਰਖ ਅਬਿਨਾਸ਼ ਘਟ ਘਟ ਵਾਸ, ਜਨ ਦਾਸਨ ਦਾਸ ਸਾਚਾ ਸੰਗ ਸਚ ਪਿਆਰੇ। ਜੋਤੀ ਜੋਤ ਸਰੂਪ ਹਰਿ, ਲਹਿਣਾ ਦੇਣਾ ਜਗਤ ਚੁਕਾਏ ਦਰ ਆਏ ਕਾਜ ਸਵਾਰੇ। ਕਾਜ ਸਵਾਰੇ ਦੇਵੇ ਸਾਚਾ ਨਾਉਂ। ਸਚ ਸ਼ਬਦ ਹਰਿ ਨਾਮ ਅਧਾਰ, ਨਾ ਕੋਈ ਪਿਤਾ ਨਾ ਕੋਈ ਮਾਉਂ। ਸਾਚਾ ਕੰਤ ਕਰੇ ਪਿਆਰ, ਹਰਿ ਰੱਖੇ ਮਾਤ ਠੰਡੀ ਛਾਉਂ। ਪੂਰਬ ਕਰਮ ਪ੍ਰਭ ਵਿਚਾਰ, ਪੰਚਮ ਅੱਸੂ ਆਏ ਚੱਲ ਗੁੜਗਾਉਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਬਿਸ਼ਨ ਸਿੰਘ ਹੰਸ ਬਣਾਏ ਕਾਉਂ।
