Granth 04 Likhat 051: 15 Bhadron 2011 Bikarmi Delhi Lachman Singh nu Shabad bhejia gia

੧੫ ਭਾਦਰੋਂ ੨੦੧੧ ਬਿਕ੍ਰਮੀ ਦਿੱਲੀ ਲਛਮਣ ਸਿੰਘ ਨੂੰ ਸ਼ਬਦ ਭੇਜਿਆ ਗਿਆ

ਦਿੱਲੀ ਦਿਲ ਜਗਤ ਦਲੀਲ। ਹਿੱਲੀ ਕਿੱਲੀ ਦਰ ਸਚ ਅਪੀਲ। ਕਰੇ ਵਲ ਛਲ ਬਸਤਰ ਪਹਿਨੇ ਨੀਲ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਜ ਦਰਬਾਰ ਜਗਤ ਵਕੀਲ। ਦਿੱਲੀ ਦਰ ਦਰਿਆ ਜਮਨ ਕਿਨਾਰ। ਸਾਧ ਸੰਤ ਸਾਚਾ ਘਰ, ਕਲਜੁਗ ਅੰਤਮ ਵਾਰ। ਘਰ ਸਾਚੇ ਬੈਠੇ ਦੇਵੇ ਵਰ, ਗੁਰਮੁਖ ਨਾ ਹੋਏ ਕੋਈ ਖ਼ੁਆਰ। ਜਗਤ ਸ਼ਾਹੀ ਟੁੱਟੇ ਦਰ, ਮਿਲੇ ਪੁਰਖ ਅਬਿਨਾਸ਼ੀ ਮੀਤ ਮੁਰਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖਾ ਜਗਤ ਲਿਖਾਏ, ਵੇਖੇ ਹਿੰਦ ਸੱਚੀ ਸਰਕਾਰ। ਆਏ ਦਿੱਲੀ ਗ਼ਰੀਬ ਨਿਵਾਜ਼ਾ। ਗੁਰਮੁਖ ਸਾਚੇ ਸੰਤ ਜਨਾਂ, ਸ਼ਬਦ ਛਤਰ ਸੀਸ ਝੁਲਾਏ, ਵਡ ਸ਼ਾਹੋ ਰਾਜਨ ਰਾਜਾ। ਨਾਮ ਓਟ ਅੰਮ੍ਰਿਤ ਸੀਰ ਪਿਆਏ, ਸਾਚਾ ਸਾਜਨ ਸਾਜਾ। ਰਾਜ ਰਾਜਾਨ ਸ਼ਾਹ ਸੁਲਤਾਨ ਹਕੀਰ ਫ਼ਕੀਰ ਬਣਾਏ, ਘਰ ਘਰ ਮੰਗਣ ਮਾਰਨ ਅਵਾਜਾਂ। ਲੱਥੇ ਚੀਰ ਤਨ ਵਖਾਏ, ਨਾ ਕੋਈ ਤਖ਼ਤ ਨਾ ਕੋਈ ਤਾਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਸਵਾਰੇ ਆਪਣੇ ਕਾਜਾ। ਅਸੂ ਤਿੰਨ ਜਗਤ ਵਿਚੋਲਾ। ਭਗਤ ਜਨਾਂ ਘਰ ਸਾਚਾ ਬੋਲਾ। ਸਾਚੀ ਸ਼ਾਹੀ ਖੁਲ੍ਹਿਆ ਦਰ, ਵਜਿਆ ਸਾਚਾ ਢੋਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਪੂਰਾ ਤੋਲ, ਸ਼ਬਦ ਕੰਡੇ ਆਪੇ ਤੋਲਾ। ਗੁਰ ਸੰਗਤ ਜਗ ਸਾਚੀ ਰਾਸ। ਜਿਉਂ ਨਾਨਕ ਅੰਗਦ ਏਕਾ ਸ਼ਬਦ ਇਕ ਸਵਾਸ। ਸਾਚੀ ਨਾਮ ਰੰਗਤ, ਮੰਦਰ ਅੰਦਰ ਵਿਚ ਪ੍ਰਭਾਸ। ਪ੍ਰਭ ਕਟੇ ਭੁੱਖ ਨੰਗਤ, ਗੁਰਮੁਖ ਨਾ ਹੋਏ ਕਦੇ ਉਦਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਪੋ ਜਪ ਸਵਾਸ ਸਵਾਸ। ਗੁਰ ਸੰਗਤ ਗੁਰ ਸੰਤ ਪਿਆਰੀ। ਲਿਖਿਆ ਧੁਰ ਕੰਤ ਮੁਰਾਰੀ। ਬਣਾਏ ਬਣੀ ਬਣਤ, ਕਲ ਅੰਤਮ ਵਾਰੀ। ਮਹਿੰਮਾ ਜਗਤ ਅਗਣਤ, ਕਿਆ ਕੋਈ ਕਰੇ ਜੀਵ ਵਿਚਾਰੀ। ਸੋਹੰ ਸ਼ਬਦ ਪਤਿ ਸਾਚਾ ਮੰਤ, ਦੱਸੇ ਨੈਣ ਲੋਚਨ ਨੈਣ ਮੁਧਾਰੀ। ਮੇਲ ਮਿਲਾਵਾ ਹਰਿ ਹਰਿ ਕੰਤ, ਸਚ ਸ਼ਬਦ ਅਸਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਦਿਸਾਏ ਦਰ ਬਹਾਏ ਸਚ ਮਹੱਲ ਅਟਾਰੀ। ਹਰਿ ਸੰਗਤ ਗੁਰ ਸੰਗਤ ਦਾਸ, ਰਸਨਾ ਗਾਇਣ। ਮਧੁਰ ਰਸ ਪਾਇਣ ਨਿਜ ਆਤਮ ਸਚ ਨਿਵਾਸ, ਸੋਲਾਂ ਤਨ ਸ਼ਿੰਗਾਰ ਕਰਾਇਣ, ਨਾਮ ਨੇਤਰ ਕੱਜਲ ਪਾਇਣ। ਆਤਮ ਫੂਲ ਮਾਣਕ ਮੋਤੀ, ਸਾਚੀ ਸੇਜ ਬਨਾਇਣ। ਦੁਰਮਤ ਮੈਲ ਗੁਰ ਸੰਗਤ ਜਾਏ ਧੋਤੀ, ਨਿਰਮਲ ਅਕਾਰ ਹਰਿ ਨਿਰੰਕਾਰ ਸ਼ਬਦ ਜੈਕਾਰ ਕਾਇਆ ਅੰਦਰ ਇਕ ਇਕਲੌਤੀ, ਪਕੜਨਾ ਸੱਚਾ ਦਾਮਨ। ਪ੍ਰਭ ਜੋਤ ਸੁਖ ਆਸਨ ਸੋਤੀ, ਬਣੀ ਸਾਚਾ ਵਰਨ ਗੋਤੀ, ਸਾਚਾ ਸੁਖ ਗੁਰਮੁਖ ਘਰ ਸਾਚੇ ਮਾਨਣ। ਦੇਵੇ ਦਰਸ ਦਰ ਘਰ ਆਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਸੇਜਾ ਮੰਦਰ ਘਰ, ਸਵਾ ਨੇਜਾ ਉਚਾ ਦਰ। ਫੂਲਨ ਸੇਜਾ ਸੁੱਤਾ ਹਰਿ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੀਆ ਜਗਤ ਇਕ ਨਾਮ ਵਰ। ਸਚ ਸਿੰਘਾਸਣ ਕਰ ਤਿਆਰ। ਲੋਕਮਾਤ ਹੋਣਾ ਖ਼ਬਰਦਾਰ। ਸਚ ਨਾਮ ਪ੍ਰਭ ਝੋਲੀ ਪਾਏ, ਕੋਇ ਨਾ ਲੁੱਟੇ ਠਗ ਚੋਰ ਯਾਰ। ਸਚ ਧਾਮ ਹਰਿ ਚਰਨ ਛੁਹਾਏ, ਗੁਰ ਸੰਗਤ ਕਰ ਪਿਆਰ। ਨਾਮ ਵੰਡਣ ਪ੍ਰਭ ਸਾਚਾ ਆਏ, ਜਗਤ ਪਿਤ ਨਿਰੰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਅੱਸੂ ਦਿਵਸ ਵਿਚਾਰ। ਪਹਿਲੀ ਅੱਸੂ ਰੱਖਣੀ ਆਸ। ਪੁਰਖ ਅਬਿਨਾਸ਼ੀ ਦਇਆ ਕਮਾਏ ਜੋਤ ਜਗਾਏ, ਘਟ ਘਟ ਚਾਨਣ ਘਟ ਘਟ ਵਾਸ। ਗੁਰਮੁਖ ਖਾਲੀ ਰਹੇ ਨਾ ਕੋਇ, ਪ੍ਰਭ ਰੋਗ ਮਿਟਾਏ ਉਲਟੇ ਦਸ ਮਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸੰਗਤ ਗੁਰ ਏਕਾ ਧਾਮ ਕਰੇ ਨਿਵਾਸ। ਸਚ ਧਾਮ ਸਚ ਟਿਕਾਣਾ। ਸਚ ਰਾਮ ਜਿਸ ਜਨ ਪਛਾਣਾ। ਪੂਰ ਕਰਾਏ ਕਾਮ, ਇਕ ਸੌ ਇਕ ਗੁਰ ਚਰਨ ਟਿਕਾਨਾ। ਸਚ ਰਾਮ ਜਿਸ ਜਨ ਪਛਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੀਸ ਇਕੀਸਾ ਅਵਤਾਰ ਚੌਬੀਸਾ ਰਾਗ ਛਤੀਸਾ ਸੋਹੰ ਸੁਹਾਗੀ ਗੀਤ ਗੁਰ ਸੰਗਤ ਕੰਨ ਸੁਣਾਨਾ। ਤੇਜ ਭਾਨ ਭਾਨ ਤੇਜ ਪ੍ਰਕਾਸ਼। ਆਤਮ ਸੀਜ ਸੀਜ ਆਤਮ ਹਰਿ ਨਿਵਾਸ। ਸ਼ਬਦ ਸੁਨੇਹੁੜਾ ਰਿਹਾ ਭੇਜ, ਗੁਰ ਸੰਗਤ ਰਹਿਣਾ ਸਦਾ ਦਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਗੋਬਿੰਦ ਵਾਲੀ ਹਿੰਦ ਸਚਾ ਬਖ਼ਸ਼ਿੰਦ ਮਿਟਾਏ ਚਿੰਦਾ ਪੂਰਨ ਕਰੇ ਆਸ।