Granth 04 Likhat 001: 6 Chet 2011 Bikarmi Lachman Singh de Greh Delhi

੬ ਚੇਤ ੨੦੧੧ ਬਿਕ੍ਰਮੀ ਲਛਮਣ ਸਿੰਘ ਦੇ ਗ੍ਰਹਿ ਦਿੱਲੀ

ਹਉਮੇ ਰੋਗ ਜਗਤ ਦੁਖਦਾਈ। ਸ੍ਰਿਸ਼ਟ ਸਬਾਈ ਏਕਾ ਤਾਲ ਕਾਲ ਦੁਹਾਈ। ਕੋਈ ਨਾ ਪਾਵੇ ਆਪਣੀ ਸਾਰ, ਦਰ ਦਰ ਪਾਉਂਦੇ ਫਿਰਨ ਦੁਹਾਈ। ਨਾ ਕੋਈ ਜਾਣੇ ਨਰ ਨਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਲਟੀ ਮਤ ਸ੍ਰਿਸ਼ਟ ਰਖਾਈ। ਉਲਟੀ ਮਤ ਜਗਤ ਜਹਾਨ। ਛੁਟਿਆ ਤੀਰ ਰਸਨ ਕਮਾਨ। ਨਾ ਕੋਈ ਝੱਲੇ ਜੀਵ ਕਲਜੁਗ ਨਾਦਾਨ। ਨਾ ਕੋਈ ਫਲੇ ਫੁੱਲੇ, ਬੇਮੁਖ ਜੀਵ ਫਲ ਨਾ ਲੱਗੇ ਕਾਇਆ ਡਾਹਣ। ਦਰਗਹਿ ਸਾਚੀ ਨਾ ਪਾਏ ਕੋਈ ਮੁੱਲੇ, ਧਰਮ ਰਾਏ ਦੇਵੇ ਅੰਤ ਸਜਾਨ। ਅਗਨ ਲੱਗੀ ਰਹੇ ਕਾਇਆ ਝੂਠੇ ਕੁੱਲੇ, ਨਾ ਕੋਈ ਸਕੇ ਪਛਾਣ। ਅੰਤਮ ਅੰਤ ਬੇਮੁਖ ਜੂਠੇ ਝੂਠੇ ਭੁੱਲੇ, ਆਈ ਹਾਰ ਸਰਬ ਜਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਕਰੇ ਆਪ ਪਛਾਣ। ਬੇਮੁਖ ਮੂਰਖ ਮੁਗਧ ਅੰਞਾਣਿਆਂ। ਭੁਲਿਆ ਇਕ ਸੱਚਾ ਹਰਿ ਭਗਵਾਨਿਆ। ਨਾ ਖੁਲ੍ਹਿਆ ਦਰ ਚੁੱਕਿਆ ਡਰ, ਨਾ ਮਿਲਿਆ ਨਾਮ ਨਿਧਾਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਮਿਟਾਏ ਆਵਣ ਜਾਣਿਆ। ਆਵਣ ਜਾਵਣ ਦਏ ਮਿਟਾ। ਸਾਚੇ ਗੁਰਮੁਖ ਰਹੇ ਅੰਤਮ ਕਲ ਸਾਚੀ ਭਾਲ, ਨਾ ਕਰਾਏ ਕੋਈ ਵਲ ਛਲ, ਜਾਓ ਬਲ ਬਲ, ਦੇਵੇ ਸੱਚਾ ਨਾਮ ਹੋਏ ਸਹਾਏ ਬੇਮੁਖਾਂ ਲਾਹੇ ਖੱਲ, ਵੇਲਾ ਅੰਤ ਨਾ ਜਾਏ ਟਲ ਦੇਵੇ ਹਰਿ ਸਜ਼ਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰੋਂ ਕੁੰਟ ਵਾਰੋ ਵਾਰ ਦਏ ਮਿਟਾ। ਚਾਰ ਕੁੰਟ ਚਾਰ ਦੀਵਾਰ। ਵਾਰੋ ਵਾਰੀ ਹੋਣ ਖਵਾਰ। ਪ੍ਰਭ ਅਬਿਨਾਸ਼ੀ ਮਾਰੇ ਡਾਹਢੀ ਮਾਰ। ਕਲਜੁਗ ਜੀਵਾਂ ਦੋਹੀਂ ਹੱਥੀਂ ਦਈਂ ਹੁਲਾਰ। ਸਾਚੀ ਵੰਡਾ ਆਪੇ ਕਰਦਾ ਆਇਆ ਨਾ ਕੀਆ ਕੋਈ ਉਧਾਰ। ਵਿਚ ਨਵ ਖੰਡਾਂ ਜੋਤ ਹਰਿ ਜੀ ਧਰਦਾ ਆਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਆ ਕੋਈ ਜਾਣੇ ਸਾਰ। ਨੌਂ ਖੰਡ ਨੌਂ ਦਰ। ਹਰਿ ਜੀ ਦਿਸੇ ਨਾ ਕਿਸੇ ਘਰ। ਚਾਰੋਂ ਕੁੰਟ ਆਵੇ ਡਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਪ ਨੁਹਾਏ ਆਤਮ ਸਾਚੇ ਸਰ। ਗੁਰਮੁਖ ਸਾਚੇ ਹਰਿ ਪਛਾਣ। ਪ੍ਰਗਟ ਹੋਏ ਜੋਤ ਸਰੂਪੀ ਹਰਿ ਭਗਵਾਨ। ਸ੍ਰਿਸ਼ਟ ਸਬਾਈ ਅੰਧ ਕੂਪੀ ਨਾ ਭੁੱਲ ਨਾਦਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖ ਆਪ ਲਿਖਾਏ, ਭਰਮ ਭੁਲੇਖਾ ਦੂਰ ਕਰਾਏ, ਗੁਰਮੁਖ ਸਾਚੇ ਬਲ ਬਲ ਜਾਨ। ਕਲਜੁਗ ਕੂੜੀ ਰੈਣ ਬੇਮੁਖਾਂ ਖਾਏ ਵੇਲੇ ਅੰਤ, ਬਣ ਗਈ ਭੈਣ ਡੈਣ। ਗੁਰਮੁਖ ਵਿਰਲਾ ਬਚੇ ਸਾਚਾ ਸੰਤ, ਜਿਸ ਤਨ ਸ਼ਬਦ ਪਹਿਨਾ ਸਾਚਾ ਗਹਿਣ। ਸਾਚਾ ਦਰ ਹਰਿ ਖੁਲ੍ਹਾਇਆ, ਗੁਰਮੁਖ ਵਿਰਲੇ ਲਾਹਾ ਲੈਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਮਾਤ ਜਗਾਏ ਗੁਰਮੁਖਾਂ ਵਖਾਏ ਤੀਜੇ ਨੈਣ। ਤੀਜਾ ਨੈਣ ਨੇਤਰ ਖੋਲ੍ਹੇ। ਪ੍ਰਭ ਅਬਿਨਾਸ਼ੀ ਆਤਮ ਬੋਲੇ। ਬੇਮੁਖਾਂ ਰੱਖੇ ਮਾਇਆ ਪੜਦੇ ਉਹਲੇ। ਗੁਰਮੁਖਾਂ ਉਠਾਏ ਬਿਠਾਏ ਵਿਚ ਸ਼ਬਦ ਸਾਚੇ ਡੋਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਕਿਰਪਾ ਕਰ। ਦੇਵੇ ਵਰ ਸਾਚਾ ਹਰਿ, ਆਪ ਰਖਾਏ ਆਪਣੀ ਚਰਨ ਸਰਨ, ਦਰ ਘਰ ਸਾਚੇ ਸਾਚੇ ਗੋਲੇ। ਸਾਚਾ ਗੋਲਾ, ਤਨ ਪਹਿਨਾਏ ਸ਼ਬਦ ਚੋਲਾ। ਰੰਗੇ ਨਾਮ ਰੰਗਣ ਹਰਿ ਜਗਤ ਅਮੋਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕੰਡਾ ਹੱਥ ਉਠਾਇਆ ਪੂਰੇ ਤੋਲ ਤੋਲਾ। ਸਾਚਾ ਕੰਡਾ ਹੱਥ ਉਠਾਇਆ। ਸ਼ਬਦ ਡੰਡਾ ਇਕ ਰਖਾਇਆ। ਨੌਂ ਖੰਡਾਂ ਪਾਏ ਵੰਡਾਂ ਨਾ ਸਕੇ ਕੋਈ ਬਚਾਏ, ਚਾਰ ਕੁੰਟ ਦਏ ਹਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੰਡੀ ਚਮਕਾਏ ਦਏ ਖਪਾਇਆ। ਚੰਡੀ ਚਮਕੇ ਚਾਰ ਕੁੰਟ, ਕਰੇ ਭੇਖ ਹਰਿ ਬਨਵਾਰਿਆ। ਕਲਜੁਗ ਖੇਲ ਕਰੇ ਅਪਰ ਅਪਾਰਿਆ। ਸਿੰਘ ਆਸਣ ਡੇਰਾ ਲਾਏ, ਮਿਟਾਏ ਠਗ ਚੋਰ ਯਾਰਿਆ। ਖੁਲ੍ਹੜੇ ਆਪਣੇ ਕੇਸ ਰਖਾਏ, ਧਰਤ ਲਿਟਾਏ ਸਰਬ ਸੰਸਾਰਿਆ। ਕਰ ਕਰ ਵੇਸ ਮਾਝੇ ਦੇਸ ਜਗਤ ਭੁਲਾਏ, ਆਉਣ ਦੇਵੇ ਨਾ ਕਿਸੇ ਵਿਚਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਿਆ। ਸਾਚਾ ਭੇਖ ਸਿਰਜਣਹਾਰ ਦਾ। ਕਰੇ ਵੇਸ ਗੁਰਸਿਖ ਪ੍ਰਵੇਸ਼, ਸਾਧਾਂ ਸੰਤਾਂ ਆਪ ਵਿਚਾਰਦਾ। ਇਕੋ ਸੱਚਾ ਨਰ ਨਰੇਸ਼, ਫੜ ਬਾਹੋਂ ਹਰਿ ਜੀ ਤਾਰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਬੇੜਾ ਪਾਰ ਕਰਾਏ, ਮੇਲ ਮਿਲਾਵਾ ਹਰਿ ਸਾਚੇ ਕੰਤ ਪਿਆਰ ਦਾ। ਸਤਿਜੁਗ ਤੇਰੀ ਸਚ ਵਿਚਾਰ। ਸਿੰਘ ਆਸਣ ਬੈਠਾ ਚੋਜ ਕਰੇ ਨਿਰੰਕਾਰ। ਬੇਮੁਖ ਡੁੱਬੇ ਵਹਿੰਦੀ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਕਰੇ ਅਵਲੜਾ ਭੇਸ ਮਾਝੇ ਦੇਸ ਨਾ ਕੋਈ ਪਾਏ ਸਾਰ ਨਰ ਨਾਰ। ਨਰ ਨਾਰੀ ਹੋਏ ਅੰਧੇ। ਮਾਇਆਧਾਰੀ ਪਾਪੀ ਗੰਦੇ। ਪ੍ਰਭ ਅਬਿਨਾਸ਼ੀ ਗਲ ਪਾਏ ਸਭ ਦੇ ਫੰਦੇ। ਸੋਹੰ ਸ਼ਬਦ ਧੁਰਦਰਗਾਹੀ ਇਕ ਸਾਚੀ ਦਾਤ ਲਿਆਇਆ, ਗੁਰਮੁਖਾਂ ਆਤਮ ਤੋੜੇ ਜੰਦੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਜੋਤ ਜਗਾਉਣੀ, ਗੁਰਮੁਖ ਸਾਚੇ ਸੰਤ ਜਨਾਂ ਆਪ ਉਠਾਏ ਧੁਰਦਰਗਾਹੀ ਆਪਣੇ ਕੰਧੇ। ਆਪਣੇ ਕੰਧੇ ਲਏ ਉਠਾ। ਸਾਚਾ ਹਰਿ ਜਿਥੇ ਵਸੇ, ਤੀਜੇ ਨੇਤਰ ਦਏ ਦਿਖਾ। ਚੁਕਾਏ ਜਮ ਕਾ ਡਰ, ਨੁਹਾਏ ਸਾਚੇ ਸਰ, ਅੰਮ੍ਰਿਤ ਝਿਰਨਾ ਦਏ ਝਿਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਸਤਿਜੁਗ ਪੰਚਮ ਜੇਠ ਮੇਲ ਮਿਲਾਵਾ ਦਏ ਕਰਾ। ਕਲਜੁਗ ਸਤਿਜੁਗ ਦੋਵੇਂ ਭਾਈ। ਕਰੇ ਖੇਲ ਪ੍ਰਭ ਅਬਿਨਾਸ਼ੀ ਧੁਰਦਰਗਾਹੀ। ਸਾਚਾ ਲੇਖਾ ਆਪ ਲਿਖਾਏ, ਦੋਹਾਂ ਅੱਡੋ ਅੱਡੀ ਰਾਹੇ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਏਕਾ ਲਗਾਏ ਤੇਰੇ ਮਸਤਕ ਛਾਹੀ। ਝੂਠੀ ਛਾਹੀ ਲੱਗੇ ਦਾਗ਼। ਚੋਰੀ ਯਾਰੀ ਕਲਜੁਗ ਵਿਚ ਚਲੀ ਤੇਰੀ ਤ੍ਰਿਸ਼ਨਾ ਆਗ। ਸਾਚਾ ਰਾਹ ਕਿਸੇ ਹੱਥ ਨਾ ਆਇਆ, ਨਾ ਸੋਇਆ ਗਿਆ ਕੋਈ ਜਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਸਤਿਜੁਗ ਸਾਚੇ ਮਾਣ ਦਵਾਇਆ ਪਹਿਲੀ ਮਾਘ। ਸਤਿਜੁਗ ਸਾਚੀ ਬਣਤ ਬਣਾਈ। ਸਾਚੀ ਦਾਤ ਪ੍ਰਭ ਝੋਲੀ ਪਾਈ। ਚਰਨ ਪ੍ਰੀਤੀ ਸਾਚਾ ਨਾਤ, ਨਾ ਤੁਟੇ ਨਾ ਕੋਈ ਤੁੜਾਈ। ਮਿਟਾਏ ਗੁਰਮੁਖਾਂ ਅੰਧੇਰੀ ਰਾਤ, ਏਕਾ ਜੋਤ ਹਰਿ ਜਗਾਈ। ਪਿਆਏ ਅੰਮ੍ਰਿਤ ਆਤਮ ਬੂੰਦ ਸਵਾਂਤ, ਸਾਚੀ ਭਿਛਿਆ ਪ੍ਰਭ ਝੋਲੀ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਅਵਲੜਾ ਭੇਸ, ਸ੍ਰਿਸ਼ਟ ਸਬਾਈ ਆਪ ਭੁਲਾਈ। ਸਚ ਭੂਮਿਕਾ ਸਚ ਅਸਥਾਨ ਹੈ। ਜਿਥੇ ਵਸੇ ਹਰਿ ਭਗਵਾਨ ਹੈ। ਜੋਤ ਜਗਾਏ ਆਪਣੀ ਆਪ ਮਹਾਨ ਹੈ। ਗੁਰਮੁਖ ਸਾਚੇ ਸੰਤ ਜਨਾਂ, ਦੇਵੇ ਆਪ ਬ੍ਰਹਮ ਗਿਆਨ ਹੈ, ਬੇਮੁਖ ਜੂਠੇ ਝੂਠੇ ਜੀਵਾਂ, ਆਤਮ ਰਖਾਏ ਝੂਠਾ ਮਾਣ ਤਾਣ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਚਲਾਇਆ ਸੋਹੰ ਤੀਰ, ਰਸਨਾ ਖਿਚ ਕਮਾਨ ਹੈ। ਰਸਨ ਤੀਰ ਗਿਆ ਚਲ। ਸ੍ਰਿਸ਼ਟ ਸਬਾਈ ਜਾਏ ਹਲ। ਕਲਜੁਗ ਵੇਲਾ ਅੰਤਮ ਹੋਇਆ ਮਿਟਦਾ ਜਾਏ ਅੱਜ ਕਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਤੀਰ ਚਲਾਏ ਗੁਰਸਿਖ ਬਹਾਏ ਧਾਮ ਅਟੱਲ। ਕਲਜੁਗ ਤੇਰੀ ਅੰਤਮ ਵਾਰੀ। ਚਾਰੋਂ ਕੁੰਟ ਹੋਏ ਖੁਆਰੀ। ਲਾੜੀ ਮੌਤ ਮਗਰ ਲਗਾਈ, ਦੇਂਦੀ ਜਾਏ ਘਰ ਘਰ ਬਹਾਰੀ। ਪਹਿਲੀ ਕੂਟ ਹਰਿ ਵਖਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰੱਖੇ ਸਿਕਦਾਰੀ। ਸ਼ਬਦ ਸਵਾਰ ਹਰਿ ਸੁਲਤਾਨ। ਪ੍ਰਭ ਅਬਿਨਾਸ਼ੀ ਵਾਲੀ ਦੋ ਜਹਾਨ। ਮਾਤ ਜੋਤ ਪ੍ਰਗਟਾਏ ਸ਼ਬਦ ਰੱਖੇ ਤੀਰ ਕਮਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਨਾਮ ਨਿਧਾਨ। ਨਾਮ ਨਿਧਾਨ ਨੌਂ ਨਿਧ ਪਾਨ। ਗੁਰਸਿਖ ਸਾਚੇ ਆਤਮ ਰਸ ਮਾਣ। ਸ਼ਬਦ ਤੀਰ ਆਤਮ ਜਾਏ ਵਿਧ, ਆਪ ਬਣਾਏ ਚਤੁਰ ਸੁਜਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਬਲੀ ਬਲਵਾਨ। ਵਡ ਬਲੀ ਬਲਵਾਨ ਵਿਚ ਸੰਸਾਰ ਹੈ। ਧਰੀ ਜੋਤ ਹਰਿ ਨਿਰੰਕਾਰ, ਪਹਿਲੀ ਵਾਰ ਹੈ। ਬੇਮੁਖ ਮਾਰੇ ਕਰ ਖੁਆਰ, ਨਾ ਪਾਵੇ ਕੋਈ ਸਾਰ ਹੈ। ਗੁਰਮੁਖਾਂ ਦੇਵੇ ਸ਼ਬਦ ਅਧਾਰ, ਬਹਾਏ ਚਰਨ ਸੱਚੇ ਦਵਾਰ ਹੈ। ਖੋਲ੍ਹੇ ਆਤਮ ਦਰ, ਦੇਵੇ ਦਰਸ ਅਪਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਨਿਗਾਹਬਾਨ ਹੈ। ਸ੍ਰਿਸ਼ਟ ਸਬਾਈ ਵੇਖ ਵਿਚਾਰੇ, ਆਤਮ ਬੈਠ ਝਾਤੀ ਮਾਰੇ, ਤਿੰਨਾਂ ਲੋਆਂ ਪਾਵੇ ਸਾਰੇ, ਚੌਦਾਂ ਲੋਕ ਪ੍ਰਭ ਅਬਿਨਾਸ਼ੀ ਰਹੇ ਪੁਕਾਰੇ, ਬੇਮੁਖ ਜੀਵ ਝੂਠੇ ਪੜ੍ਹਨ ਸ਼ਬਦ ਸਲੋਕ। ਹਰਿ ਜੀ ਸਾਚਾ ਨਾ ਕੋਈ ਵਿਚਾਰੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਧਾਰੇ, ਸ੍ਰਿਸ਼ਟ ਸਬਾਈ ਛੋਟੇ ਬਾਲੇ ਤੇਰੇ ਪਿਛੇ ਦੇਵੇ ਝੋਕ। ਛੋਟਾ ਬਾਲਾ ਅੱਗੇ ਲਾਇਆ। ਸਤਿਜੁਗ ਸਾਚਾ ਰਾਹ ਚਲਾਇਆ। ਏਕਾ ਪੜਦਾ ਉਪਰ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਅਨੰਦ ਸਾਚਾ ਧਾਮ ਆਪ ਸੁਹਾਇਆ। ਹਰਿ ਜੋਤ ਇਕ ਅਕਾਰ ਹੈ। ਹਰਿ ਜੋਤ ਸ੍ਰਿਸ਼ਟ ਸਬਾਈ ਪਸਰ ਪਸਾਰ ਹੈ। ਹਰਿ ਜੋਤ ਤਿੰਨਾਂ ਲੋਕਾਂ ਪਾਵੇ ਸਾਰ ਹੈ। ਹਰਿ ਜੋਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਆਈ ਜਾਮਾ ਧਾਰ ਹੈ। ਹਰਿ ਜੋਤ ਹਰਿ ਗੁਣ ਜਾਣ। ਹਰਿ ਜੋਤ ਹਰਿ ਰੰਗ ਪਛਾਣ। ਹਰਿ ਜੋਤ ਵਿਚ ਮਾਤ ਸਚ ਨਿਸ਼ਾਨ। ਹਰਿ ਜੋਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਮਾਤ ਪ੍ਰਗਟਾਏ ਵਡ ਬਲੀ ਬਲਵਾਨ। ਹਰਿ ਜੋਤ ਹਰਿ ਨਿਰੰਕਾਰ। ਹਰਿ ਜੋਤ ਵਿਚ ਮਾਤ ਜੋਤ ਸਰੂਪੀ ਲਿਆ ਅਵਤਾਰ। ਹਰਿ ਜੋਤ ਘਰ ਸਾਚੇ ਵਸੇ, ਕਰੇ ਸਚ ਅਕਾਰ। ਹਰਿ ਜੋਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲਾ ਕਲਜੁਗ ਪਾਵੇ ਸਾਰ। ਹਰਿ ਜੋਤ ਹਰਿ ਨਿਰਾਲੀ। ਹਰਿ ਜੋਤ ਚਾਰੋਂ ਕੁੰਟ ਦਿਸੇ, ਕੋਈ ਦਰ ਘਰ ਸਰ ਨਾ ਖਾਲੀ। ਹਰਿ ਜੋਤ ਨਰ ਨਰਾਇਣ, ਸ੍ਰਿਸ਼ਟ ਸਬਾਈ ਸਾਚਾ ਮਾਲੀ। ਹਰਿ ਜੋਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਪ੍ਰਗਟਾਈ ਕਲਜੁਗ ਤੇਰੀ ਅੰਤ ਕਰਾਏ ਚਾਲੀ। ਹਰਿ ਜੋਤ ਹਰਿ ਕਾ ਵਾਸ। ਹਰਿ ਜੋਤ ਸਰੂਪੀ ਵਿਚ ਮਾਤ ਪਾਵੇ ਰਾਸ। ਹਰਿ ਜੋਤ ਅੰਤਮ ਅੰਤ ਕਲ ਬੇਮੁਖਾਂ ਕਰੇ ਨਾਸ। ਹਰਿ ਜੋਤ ਗੁਰਮੁਖ ਸੰਤ ਜਨਾਂ ਹੋਈ ਰਹੇ ਦਾਸਨ ਦਾਸ। ਹਰਿ ਜੋਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਵੇਲਾ ਅੰਤਮ ਆਇਆ, ਸ੍ਰਿਸ਼ਟ ਸਬਾਈ ਆਪ ਕਰਾਏ ਨਾਸ। ਹਰਿ ਜੋਤ ਹਰਿ ਕੀ ਧਾਰ। ਹਰਿ ਜੋਤ ਗੁਰਮੁਖ ਸਾਚੇ ਕਰ ਵਿਚਾਰ। ਹਰਿ ਜੋਤ ਬੇਮੁਖਾਂ ਰੋੜ੍ਹੇ ਵਹਿੰਦੀ ਧਾਰ। ਹਰਿ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਜਗਾਏ ਕਰੇ ਰੁਸ਼ਨਾਏ, ਕਲਜੁਗ ਭੁੱਲੇ ਜੀਵ ਗਵਾਰ। ਹਰਿ ਜੋਤ ਖੇਲ ਅਵਲੜਾ। ਹਰਿ ਜੋਤ ਹਰਿ ਏਕਾ ਏਕ ਵਸੇ ਧਾਮ ਇਕੱਲੜਾ। ਹਰਿ ਜੋਤ ਗੁਰਮੁਖ ਸਾਚੇ ਸੰਤ ਜਨਾਂ, ਆਪ ਫੜਾਏ ਸਾਚਾ ਪਲੜਾ। ਹਰਿ ਜੋਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੇ ਆਤਮ ਦਰ ਦਵਾਰ ਅੱਗੇ ਖਲੜਾ। ਹਰਿ ਜੋਤ ਹਰਿ ਨਿਰਾਧਾਰ। ਹਰਿ ਜੋਤ ਕਰੇ ਕਰਾਏ ਸਾਚੀ ਕਾਰ। ਹਰਿ ਜੋਤ ਮਾਤ ਆਏ ਜਾਏ ਵਾਰੋ ਵਾਰ। ਹਰਿ ਜੋਤ ਜੋਤ ਸਰੂਪੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਏ ਨਾਮ ਰਖਾਏ ਕਲਗੀਧਰ ਅਵਤਾਰ। ਕਲਗੀਧਰ ਹਰਿ ਜਗਦੀਸ਼। ਸ੍ਰਿਸ਼ਟ ਸਬਾਈ ਜਾਏ ਪੀਸ। ਕਲਜੁਗ ਵੇਲਾ ਅੰਤ ਚੁਕਾਏ, ਪੰਚਮ ਜੇਠ ਨੇੜੇ ਆਏ, ਭੇਵ ਖੁਲ੍ਹਾਏ ਬੀਸ ਇਕੀਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਤੀਰ ਚਲਾਏ, ਮੰਦਰ ਮਸੀਤਾਂ ਸਾਰੇ ਢਾਹੇ, ਨਾ ਕੋਈ ਦੇਵੇ ਬਾਂਗ ਵਿਚ ਮਸੀਤ। ਮੰਦਰ ਮਸੀਤਾਂ ਜਾਣੇ ਢਹਿ। ਸ੍ਰਿਸ਼ਟ ਸਬਾਈ ਮਰਨਾ ਖਹਿ ਖਹਿ। ਪ੍ਰਭ ਅਬਿਨਾਸ਼ੀ ਸਾਚੇ ਸੰਤ ਜਨ ਸਿਰ ਤੇਰੇ ਹੱਥ ਰੱਖੈ। ਕੋਈ ਨਾ ਦੀਸੇ ਰਾਜਾ ਰਾਣਾ, ਤਖ਼ਤੋਂ ਲਾਹੇ ਉਚੇ ਦਰ ਨਾ ਕੋਈ ਬਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਜੋਤ ਪ੍ਰਗਟਾਈ, ਮਾਝੇ ਦੇਸ ਵੱਜੀ ਵਧਾਈ, ਆਪ ਚਲਾਏ ਸਾਚੀ ਨੈ। ਸਾਚੀ ਨਈਆ ਆਪ ਚਲਾਏ। ਚਾਰ ਕੁੰਟ ਚਾਰ ਵਰਨ ਇਕ ਗੋਤ ਬਣਾਏ। ਸ੍ਰਿਸ਼ਟ ਸਬਾਈ ਭੈਣਾਂ ਭਈਆ, ਆਪਣੇ ਦਰ ਬਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੀ ਨੀਂਹ ਰਖਾਈ, ਕਲਜੁਗ ਜੂਠੀ ਝੂਠੀ ਦੋਹੀਂ ਹੱਥੀਂ ਦਏ ਪੁਟਾਏ। ਚਾਰ ਵਰਨ ਹਰਿ ਦਏ ਜਣਾਈ। ਜਾਤ ਪਾਤ ਊਚ ਨੀਚ ਲੇਖਾ ਕੋਈ ਨਾਹੀਂ। ਰਾਜਾ ਰਾਣਾ ਸ਼ਾਹ ਸੁਲਤਾਨਾ ਗਰੀਬ ਨਿਮਾਣਾ ਏਕਾ ਥਾਨ ਬਹਾਈ। ਗੁਰਮੁਖ ਸਾਚੇ ਸੰਤ ਜਨਾਂ ਸ਼ਬਦ ਪੜਦਾ ਉਪਰ ਪਾਵੇ, ਦੇਵੇ ਠੰਡੀ ਛਾਂਈਂ। ਰਸਨਾ ਕਹਿਣ ਧੰਨ ਧੰਨ , ਗਾਵਣ ਚਾਈਂ ਚਾਈਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਅੰਦਰ ਬੈਠਾ ਗੁਰਮੁਖ ਸਾਚੇ ਸੰਤ ਜਨਾ ਪਾਰ ਕਰਾਵੇ ਫੜ ਕੇ ਦੋਵੇਂ ਬਾਹੀਂ। ਆਓ ਸਰਨ ਸੱਚੀ ਸਰਕਾਰ। ਬਾਹੋਂ ਪਕੜ ਫੜ ਫੜ ਪ੍ਰਭ ਦੇਵੇ ਤਾਰ। ਬੇਮੁਖਾਂ ਡੋਬੇ ਵਹਿੰਦੀ ਧਾਰ। ਕਲਜੁਗ ਸਤਿਜੁਗ ਦੋਵੇਂ ਦਰ ਖਲੋਤੇ ਪਾਏ ਆਪਣੀ ਸਾਰ। ਕਲਜੁਗ ਝੂਠਾ ਦਏ ਦੁਹਾਇਆ, ਸਤਿਜੁਗ ਸਾਚਾ ਮਾਤ ਲਗਾਇਆ, ਪਹਿਲੀ ਮਾਘੀ ਜਨਮ ਦਵਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਭੁੱਲੀ ਫਿਰਦੀ ਨਾ ਕੋਈ ਪਾਵੇ ਸਾਰ। ਮਾਇਆਧਾਰੀ ਹੋਏ ਬੇਹਾਲੇ। ਜੂਠੇ ਝੂਠੇ ਫਲ ਲੱਗੇ ਡਾਲੇ। ਗੁਰਮੁਖ ਏਕਾ ਸ਼ਬਦ ਤਨ ਪਹਿਨਾਏ, ਦੇਵੇ ਸ਼ਬਦ ਦੋਸ਼ਾਲੇ। ਆਤਮ ਝੂਠਾ ਜਨ ਕਢਾਏ, ਸਾਚਾ ਨਾਮ ਵਿਚ ਮਨ ਵਸਾਏ, ਤੋੜੇ ਜਗਤ ਜੰਜ਼ਾਲੇ। ਏਕਾ ਰਾਗ ਕੰਨ ਸੁਣਾਏ, ਸਾਚੀ ਧੁਨ ਇਕ ਉਪਜਾਏ, ਦੀਪਕ ਜੋਤੀ ਆਪੇ ਬਾਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਆਪ ਜਗਾਈ ਕਰੇ ਰੁਸ਼ਨਾਈ, ਗੁਰਮੁਖ ਸਾਚੇ ਸੰਤ ਜਨਾਂ ਅੰਤਮ ਅੰਤ ਕਲ ਆਪੇ ਭਾਲੇ। ਕਲਜੁਗ ਸਤਿਜੁਗ ਆਏ ਸਚ ਦਰਬਾਰ। ਸਾਚੇ ਆਸਣ ਹਰਿ ਜੀ ਬੈਠਾ, ਦੋਹਾਂ ਸੁਣੇ ਪੁਕਾਰ। ਕਲਜੁਗ ਰੋਵੇ ਧਾਹਾਂ ਮਾਰੇ, ਲੱਖ ਚੁਰਾਸੀ ਹੋਈ ਖੁਆਰੀ ਕੋਈ ਨਾ ਪਾਵੇ ਸਾਰ। ਔਖੀ ਹੋਈ ਪੰਡ ਚੁੱਕਣੀ ਭਾਰੀ, ਲਾਹ ਸਿਰ ਮੇਰੇ ਤੋਂ ਭਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਜਗਾਏ ਧਰਤ ਮਾਤ ਸੁਣੇ ਤੇਰੀ ਪੁਕਾਰ। ਕਲਜੁਗ ਸਾਚੇ ਸਾਚਾ ਕਰਮ ਕਮਾਇਆ। ਵਡ ਵਡ ਗਿਆਨੀਆਂ ਫੜ ਫੜ ਬਾਹੋਂ ਝੂਠੇ ਧੰਦੇ ਲਾਇਆ। ਕਰਨ ਗੁਰ ਘਰ ਸੱਚੇ ਬੇਈਮਾਨੀਆਂ, ਝੂਠਾ ਟਿੱਕਾ ਮਸਤਕ ਲਾਇਆ। ਕਲਜੁਗ ਤੇਰੀਆਂ ਆਈਆਂ ਅੰਤ ਨਿਸ਼ਾਨੀਆਂ, ਨਾ ਸਕੇ ਕਿਸੇ ਕੋਈ ਛੁਡਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਵਿਚ ਮਾਤ ਜਾਮਾ ਪਾਇਆ। ਸਤਿਜੁਗ ਸੋਇਆ ਉਠਿਆ ਜਾਗ। ਪ੍ਰਭ ਅਬਿਨਾਸ਼ੀ ਕਿਰਪਾ ਕਰ ਦੋਹੀਂ ਹੱਥੀਂ ਫੜ ਮੇਰੀ ਵਾਗ। ਮਾਤਲੋਕ ਜਨਮ ਧਰ, ਗੁਰਸਿਖਾਂ ਧੋਵਾਂ ਅੰਤਮ ਦਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਡੋਰ ਬੰਧਾਏ, ਨਾ ਤੁੱਟੇ ਨਾ ਛੁੱਟੇ ਸਾਚਾ ਤਾਗ। ਸ਼ਬਦ ਡੋਰੀ ਦੇਵੇ ਬੰਨ੍ਹ। ਗੁਰਸਿਖਾਂ ਉਠਾਏ ਆਪਣੇ ਕੰਧ। ਆਤਮ ਸਾਚੀ ਸ਼ਬਦ ਜੋਤ ਤਨਕ ਲਗਾਏ, ਭਾਂਡਾ ਭਰਮ ਦੇਵੇ ਭੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦਾਤ ਝੋਲੀ ਪਾਏ, ਕਲਜੁਗ ਬੇਮੁਖ ਕੋਈ ਨਾ ਲਾਏ ਸੰਨ੍ਹ। ਕਲਜੁਗ ਝੂਠਾ ਜੀਵ ਗਵਾਰੀ। ਮਾਨਸ ਜਨਮ ਗਿਆ ਹਾਰੀ। ਫਿਰ ਨਾ ਆਵੇ ਦੂਜੀ ਵਾਰੀ। ਗੁਰਸਿਖ ਸਾਚੇ ਸਦਾ ਸਦਾ ਬਲਿਹਾਰੀ। ਚਰਨ ਸਰਨ ਗੁਰ ਜੋ ਆਏ ਕਰੇ ਨਿਮਸਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦਰ ਦੋਏ ਬਹਾਏ, ਲੇਖ ਕਰਾਏ ਵਾਰੋ ਵਾਰੀ। ਗੁਰਮੁਖਾਂ ਹਰਿ ਦੇਵੇ ਮਾਣ। ਸੋਹੰ ਸ਼ਬਦ ਸੱਚਾ ਨਿਸ਼ਾਨ। ਸਾਚੇ ਤਨ ਆਪ ਵਸਾਏ, ਟਿਕਾਏ ਨਾਮ ਨਿਧਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਰਖਾਏ ਆਪਣੀ ਆਨ। ਕਰਨ ਕਰਾਵਣਹਾਰ ਆਪ ਦਾਤਾਰਿਆ। ਆਵਣ ਜਾਣ ਜਾਣ ਆਵਣ ਖੇਲ ਅਪਰ ਅਪਾਰਿਆ। ਅਗਨ ਮੇਘ ਬਰਸੇ ਸਵਣ, ਸ੍ਰਿਸ਼ਟ ਸਬਾਈ ਕਰੇ ਖੁਆਰਿਆ। ਜੋਤ ਸਰੂਪੀ ਧਾਰੇ ਭੇਖ ਜਿਉਂ ਬਲ ਦਵਾਰੇ ਬਾਵਨ, ਆਪਣੇ ਭਾਣੇ ਹਰਿ ਆਪ ਸਮਾ ਰਿਹਾ। ਕਲਜੁਗ ਅੰਤ ਮਿਟਾਏ ਜਿਉਂ ਰਾਮਾ ਰਾਵਣ, ਤੋੜੇ ਸਰਬ ਹੰਕਾਰਿਆ। ਗੁਰਮੁਖਾਂ ਹੋਵੇ ਸਾਚਾ ਜ਼ਾਮਨ, ਦੇਵੇ ਨਾਮ ਅਪਰ ਅਪਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਘਨਕ ਵਜਾਏ ਡੰਕ, ਚਾਰ ਕੁੰਟ ਆਪ ਸੁਣਾ ਰਿਹਾ। ਸ਼ਬਦ ਡੰਕ ਆਪ ਵਜਾਏ। ਰਾਓ ਰੰਕ ਰਿਹਾ ਸੁਣਾਏ। ਏਕਾ ਅੰਕ ਸ਼ਬਦ ਜਣਾਏ। ਦਵਾਰ ਬੰਕ ਗੁਰਸਿਖ ਤੇਰੀ ਆਤਮ ਆਪ ਸੁਹਾਏ। ਆਪ ਤਰਾਏ ਜਿਉਂ ਭਗਤ ਜਨਕ, ਆਪਣੇ ਲੜ ਬੰਧਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਝੇੜਾ, ਦਏ ਉਲਟਾ ਗੇੜਾ, ਆਪੇ ਆਪ ਮਿਟਾਏ। ਆਪ ਮਿਟਾਏ ਜਗਤ ਝੇੜਾ। ਨਾ ਕੋਈ ਦਿਸੇ ਨਗਰ ਖੇੜਾ। ਧਰਤ ਮਾਤ ਤੇਰਾ ਖੁਲ੍ਹਾ ਕਰਾਏ ਪ੍ਰਭ ਅਬਿਨਾਸ਼ੀ ਸਾਚਾ ਵਿਹੜਾ। ਏਕਾ ਸਾਚੀ ਤਨਕ ਲਗਾਏ, ਸ਼ਬਦ ਸਰੂਪੀ ਦੇਵੇ ਗੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਜਗਾਈ, ਕਲਜੁਗ ਅੰਤਮ ਆ ਗਿਆ ਨੇੜਾ। ਕਲਜੁਗ ਅੰਤਮ ਰਿਹਾ ਬੀਤ। ਬੇਮੁਖ ਜੀਆਂ ਝੂਠੀ ਹੋਈ ਨੀਤ। ਏਕਾ ਬਖ਼ਸ਼ੀ ਹਰਿ ਸਾਚੇ, ਸਾਚੀ ਚਰਨ ਪ੍ਰੀਤ। ਗੁਰਮੁਖ ਵਿਰਲਾ ਸੰਤ ਜਨ, ਮਾਨਸ ਜਨਮ ਜਾਏ ਜਗ ਜੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚਲਾਏ ਸਤਿਜੁਗ ਸਾਚੇ ਤੇਰੀ ਸਾਚੀ ਰੀਤ। ਸਤਿਜੁਗ ਸਾਚੇ ਤੇਰੀ ਸਾਚੀ ਰੀਤ। ਅੰਤਮ ਕਲਜੁਗ ਆਪ ਮਿਟਾਏ, ਮੰਦਰ ਅੰਦਰ ਨਾ ਕੋਈ ਦਿਸੇ ਮਸੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਭੂਮਿਕਾ ਬੈਠ ਅਸਥਾਨ, ਪਰਖੇ ਸਭ ਦੀ ਨੀਤ। ਆਪ ਮਿਟਾਏ ਝੂਠਾ ਭੇਖ। ਸ੍ਰਿਸ਼ਟ ਸਬਾਈ ਹਰਿ ਜੀ ਵੇਖ। ਦਿਸ ਕੋਈ ਨਾ ਪਾਏ ਔਲੀਆ ਪੀਰ ਸ਼ੇਖ਼। ਨਾ ਹਦੀਸ ਕੋਈ ਕਿਸੇ ਪੜ੍ਹਾਏ, ਨਾ ਦਿਸੇ ਕੋਈ ਮੁਸਾਇਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਏਕਾ ਸਾਚਾ ਨਾਇਕ। ਸ਼ੇਖ਼ ਮਸਾਇਕ ਮਿਟਾਏ ਪੀਰ। ਪਹਿਲੀ ਕੁੰਟ ਆਪ ਕਰਾਏ ਅੰਤ ਵਹੀਰ। ਦਸਤਗੀਰ ਸ਼ਾਹ ਹਕੀਰ, ਨਾ ਕੋਈ ਹੋਏ ਸਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਬਣਤ ਰਿਹਾ ਬਣਾਏ। ਸਾਚੀ ਬਣਤ ਹਰਿ ਬਣਾਏ। ਪੰਚਮ ਜੇਠ ਲਿਖਤ ਲਿਖਾਏ। ਸਾਚੀ ਛੇੜ ਆਪ ਛਿੜਾਏ। ਦੱਸੇ ਸਚ ਧਾਮ ਨਗਰ ਖੇੜਾ, ਜਿਥੇ ਪਹਿਲੋਂ ਅਗਨ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਨਬੇੜਾ ਆਪੇ ਆਪ ਕਰਾਏ। ਆਪ ਮਿਟਾਏ ਦੀਨ ਇਸਲਾਮ। ਪੂਰ ਕਰਾਏ ਆਪਣਾ ਕਾਮ। ਸ੍ਰਿਸ਼ਟ ਸਬਾਈ ਏਕਾ ਨਾਮ ਜਪਾਏ ਪਿਆਏ ਸਾਚਾ ਜਾਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਸੋਹੰ ਸੱਚਾ ਨਾਮ। ਸੋਹੰ ਨਾਮ ਜਗਤ ਵਪਾਰ। ਆਪ ਕਰਾਏ ਹਰਿ ਦਾਤਾਰ। ਸ੍ਰਿਸ਼ਟ ਸਬਾਈ ਰਿਹਾ ਕਰਮ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰ ਹਰਿ ਹਰਿ ਨਰ ਸੱਚਾ ਅਵਤਾਰ। ਸੁਰਤ ਸ਼ਬਦ ਸ਼ਬਦ ਗਿਆਨ। ਆਤਮ ਘਰ ਨਾ ਕਰੇ ਕੋਈ ਧਿਆਨ। ਜਿਥੇ ਵਸੇ ਸਾਚਾ ਹਰਿ, ਨਾ ਆਇਣ ਦਰ ਪੰਜ ਸ਼ੈਤਾਨ। ਨੁਹਾਉਂਦਾ ਰਹੇ ਸਾਚੇ ਸਰ, ਅੰਮ੍ਰਿਤ ਝਿਰਨਾ ਝਿਰਾਏ ਆਪ ਮਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੱਚਾ ਮਿਹਰਵਾਨ। ਆਤਮ ਸਰ ਸਾਚਾ ਸੀਰ। ਗੁਰਸਿਖ ਪੀ ਕੱਢੇ ਹਉਮੇ ਪੀੜ। ਸਦਾ ਸਦਾ ਸਦਾ ਜਗ ਜੀ, ਦੂਈ ਦਵੈਤੀ ਪੜਦਾ ਚੀਰ। ਆਤਮ ਬੀਜ ਸਾਚਾ ਬੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਦੇਵੇ ਸਾਚਾ ਨੀਰ। ਅੰਮ੍ਰਿਤ ਨੀਰ ਨੀਰ ਨਿਰਾਲਾ। ਗੁਰਮੁਖਾਂ ਆਤਮ ਜੋਤੀ ਦੀਪਕ ਜਗਾਏ, ਕਿਰਪਾ ਕਰੇ ਆਪ ਗੋਪਾਲਾ। ਸਾਚਾ ਮੰਦਰ ਤਨ ਸੁਹਾਏ, ਜਿਉਂ ਦੀਪਕ ਗਗਨ ਥਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਗੁਰਸਿਖ ਤੇਰੇ ਤਨ ਪਹਿਨਾਏ ਸਾਚੀ ਮਾਲਾ। ਸਾਚੀ ਮਾਲਾ ਤਨ ਸ਼ਿੰਗਾਰ। ਗੁਰਮੁਖ ਸਾਚੇ ਕਰ ਵਿਚਾਰ। ਮਾਝਾ ਦੇਸ ਹੋਏ ਖੁਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਡੰਡਾ ਮਗਰ ਲਗਾਏ ਮਾਰੇ ਵਾਰੋ ਵਾਰ। ਮਾਝਾ ਦੇਸ ਹੋਏ ਵੈਰਾਨਾ। ਪ੍ਰਭ ਅਬਿਨਾਸ਼ੀ ਆਪ ਬੰਨ੍ਹਾਏ ਹੱਥੀਂ ਗਾਨਾ। ਅੰਮ੍ਰਿਤਸਰ ਸਾਚਾ ਘਰ, ਰਾਮਦਾਸ ਸੱਚਾ ਵਾਸ, ਅੰਤਮ ਕਲ ਥੇਹ ਕਰਾਨਾ। ਕੋਇ ਨਾ ਪਾਏ ਝੂਠੀ ਰਾਸ, ਨਾ ਕੋਈ ਖਾਏ ਮਦਿਰਾ ਮਾਸ, ਸਾਚਾ ਹਰਿ ਬੇਮੁਖਾਂ ਨਾ ਕਲ ਪਛਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਹਰਿ ਨਿਰੰਕਾਰ, ਆਪ ਮਿਟਾਏ ਜੂਠਾ ਝੂਠਾ ਜਗਤ ਨਿਸ਼ਾਨਾ। ਜੂਠਾ ਝੂਠਾ ਮਿਟੇ ਨਿਸ਼ਾਨ। ਨਾ ਕੋਈ ਦਿਸੇ ਬੇਈਮਾਨ। ਮਦਿਰਾ ਮਾਸੀ ਪਾਏ ਗਲ ਜਮ ਕੀ ਫਾਸੀ, ਦੇਵੇ ਸਜ਼ਾ ਆਪ ਵਾਲੀ ਦੋ ਜਹਾਨ। ਨਾ ਕਰੇ ਕੋਈ ਬੰਦ ਖਲਾਸੀ, ਦਰ ਘਰ ਸਾਚੇ ਸਚ ਸਰੋਵਰ ਧੀਆਂ ਭੈਣਾਂ ਕਰਨ ਹਾਸੀ, ਜੂਠੇ ਝੂਠੇ ਪੰਡਤ ਪਾਂਧੇ ਕਾਸ਼ੀ ਵੇਦ ਵਿਚਾਰਨ, ਭੇਖ ਧਾਰੇ ਮਾਝੇ ਦੇਸ ਸ੍ਰੀ ਭਗਵਾਨ। ਮਾਝੇ ਦੇਸ ਉਡੇ ਧੂੜ। ਬੇਮੁਖਾਂ ਹਰਿ ਪਾਏ ਜੂੜ। ਗੁਰਸਿਖਾਂ ਆਤਮ ਰੰਗ ਚੜ੍ਹਾਏ ਗੂੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਆਪ ਕਰਾਏ, ਸ਼ਬਦ ਵੇਲਣੇ ਪੀੜੇ ਸਾਚੇ ਬੂੜ। ਮਾਝੇ ਦੇਸ ਕਿਸਮਤ ਮਾੜੀ। ਵੱਢਣੀ ਮਿਲੇ ਨਾ ਕਿਸੇ ਹਾੜੀ। ਹਰਿ ਜੀ ਸਾਚਾ ਦਰ ਖਲੋਤਾ ਆਪੇ ਵੇਖੇ, ਚਾਰੋਂ ਤਰਫ ਦਿਸੇ ਉਜਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਆਪ ਸੁਣਾਇਆ, ਫੜ ਕੇ ਬਾਹੋਂ ਰਾਹੇ ਪਾਇਆ, ਮਗਰ ਲਗਾਈ ਮੌਤ ਲਾੜੀ। ਮੌਤ ਲਾੜੀ ਰਾਹੇ ਪਾਇਆ। ਸੱਤਰ ਲੱਖ ਦਏ ਚੜ੍ਹਾਇਆ। ਬੇਮੁਖ ਜੀਵ ਸੁੰਞੇ ਤਨ ਮੱਲੀ ਬੈਠੇ, ਗੁਰਦਵਾਰੇ ਆਤਮ ਸਰਬ ਹੰਕਾਰਿਆ। ਰਾਮਦਾਸ ਤੇਰਾ ਸਾਚਾ ਸਰ ਸਾਚਾ ਘਰ, ਜਿਥੇ ਬੇਮੁਖ ਜੀਵ ਖਾਂਦੇ ਜੋ ਮਦਿਰਾ ਮਾਸ ਵਿਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਪਾਰ ਉਤਾਰ ਕਰੇ ਬਿਆਸੋਂ ਪਾਰੇ। ਗੁਰਦਵਾਰੇ ਆਇਣ ਛੱਡ। ਘਰ ਘਰ ਦਿਸਣ ਪਏ ਹੱਡ। ਦੋਹੀਂ ਹੱਥੀਂ ਰਿਹਾ ਵੱਢ। ਆਪ ਡੁਬਾਏ ਬਿਆਸਾ ਡੂੰਘੀ ਖੱਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਲਡਾਏ ਗੁਰਮੁਖਾਂ ਸਾਚੇ ਲਡ। ਬਿਆਸਾ ਵਗੇ ਸਾਚੀ ਧਾਰ। ਬੇਮੁਖ ਵਹਿੰਦੇ ਜਾਣ ਕੋਈ ਨਾ ਪਾਵੇ ਸਾਰ। ਗੁਰਮੁਖ ਸਾਚੇ ਸੰਤ ਜਨ ਦਰ ਘਰ ਸਾਚੇ ਬਹਿੰਦੇ ਜਾਣ, ਨਿਹਕਲੰਕ ਦਰਸ ਦਿਖਾਏ ਪ੍ਰਗਟ ਜੋਤ ਕਲਗੀ ਧਰ ਅਵਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਚਰਨ ਆਪ ਉਠਾਏ, ਪਿੰਡ ਭੰਡਾਲ ਆਣ ਟਿਕਾਏ, ਸੰਤ ਮਨੀ ਸਿੰਘ ਤੇਰੀ ਆਪੇ ਪਾਏ ਸਾਰ। ਪਾਰ ਬਿਆਸਾ ਚਰਨ ਛੁਹਾਏ। ਗੁਰਮੁਖ ਸਾਚੇ ਸੰਗ ਰਲਾਏ। ਏਕਾ ਚਪੂ ਨਾਮ ਲਗਾਏ। ਸ਼ਬਦ ਨਈਆ ਲਏ ਚੜ੍ਹਾਏ। ਭੈਣਾਂ ਭਈਆ ਗੁਰ ਸੰਗਤ ਦਏ ਬਣਾਏ। ਜਾਤ ਪਾਤ ਨਾ ਕੋਈ ਰੱਖੇ, ਪਿਤਾ ਪੂਤ ਆਪ ਬਣ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਰ ਬਿਆਸੋਂ ਆਪਣਾ ਡੇਰਾ ਆਪ ਲਾਏ। ਪਾਰ ਬਿਆਸੋਂ ਡੇਰਾ ਲਾ। ਰਾਜੇ ਰਾਣੇ ਲਏ ਜਗਾ। ਜੋਤ ਸਰੂਪੀ ਦਰਸ ਦਿਖਾ। ਬਾਹੋਂ ਪਕੜ ਆਪਣੀ ਸਰਨ ਲਏ ਲਗਾ। ਮਾਣ ਤਾਣ ਆਨ ਸ਼ਾਨ, ਸਭ ਦਏ ਗਵਾ। ਵਡਾ ਇਕ ਹਰਿ ਸੱਚਾ ਸ਼ਾਹ ਸੁਲਤਾਨ, ਆਪਣੀ ਚਰਨੀ ਲਏ ਬਹਾ। ਸ਼ਬਦ ਸਰੂਪੀ ਗਲ ਵਿਚ ਪਾਉਂਦਾ ਜਾਏ ਫਾਹ। ਕੋਈ ਨਾ ਕਰੇ ਅੱਗੋਂ ਨਾਂਹ। ਪ੍ਰਭ ਅਬਿਨਾਸ਼ੀ ਗੁਰਮੁਖ ਸਾਚੇ ਸੰਤ ਜਨਾਂ, ਦੇਵੇ ਆਪਣੀ ਠੰਡੀ ਛਾਂ। ਰਾਜੇ ਰਾਣੇ ਲਏ ਜਗਾਏ। ਜੋਤ ਸਰੂਪੀ ਦਰਸ ਦਿਖਾਏ। ਪਹਿਰੇਦਾਰ ਨਾ ਕੋਈ ਉਠਾਏ। ਸੁਤਿਆਂ ਫੜ ਹਰਿ ਅੱਗੇ ਖੜ੍ਹ ਭਰਮ ਚੁਕਾਏ। ਜੇ ਕੋਈ ਮੰਗੇ ਸੱਚਾ ਸੁਖਆਸਣ, ਨਾਮ ਚੋਲੀ ਤਨ ਪਹਿਨਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਗੁਰਸਿਖਾਂ ਇਛਿਆ ਪੂਰ ਕਰਾਏ। ਰਾਜਾ ਰਾਣਾ ਆਪ ਉਠਾਏ। ਸ਼ਬਦ ਬਬਾਣਾ ਇਕ ਰਖਾਏ। ਵੰਝ ਮੁਹਾਣਾ ਆਪਣੇ ਹੱਥ ਰਖਾਏ। ਸ਼ਬਦ ਨਿਸ਼ਾਨਾ ਆਤਮ ਦਰ ਸਾਚੇ ਘਰ ਝੁਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਜੋਤ ਪ੍ਰਗਟਾਈ ਆਓ ਚਲ ਸਰਨਾਈ, ਆਤਮ ਤ੍ਰਿਖਾ ਬੁਝਾਓ ਦਰਸ ਪਾਏ। ਉਠੋ ਉਠ ਬਲ ਧਾਰੋ। ਪ੍ਰਭ ਅਬਿਨਾਸ਼ੀ ਸਚ ਵਿਚਾਰੋ। ਕਿਉਂ ਸੁੱਤੇ ਪੈਰ ਪਸਾਰੋ। ਮਾਨਸ ਜਨਮ ਆਈ ਹਾਰੋ। ਕੋਈ ਨਾ ਪਾਵੇ ਸਾਚੀ ਸਾਰੋ। ਘਰ ਘਰ ਵੇਖੋ ਪੈਂਦੀ ਕਿਵੇਂ ਮਾਰੋ। ਮਾਤ ਪਿਤ ਨਾ ਕੋਈ ਸੰਭਾਲੇ, ਨਾਰੀਆਂ ਛੱਡਣ ਸਚ ਭਤਾਰੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਖੇਲ ਆਪ ਵਰਤਾਏ, ਆਪਣਾ ਰੰਗ ਕਰੇ ਆਪ ਵਰਤਾਰੋ। ਰਾਜੇ ਰਾਣੇ ਸੁਰਤ ਸੰਭਾਲ। ਪ੍ਰਭ ਅਬਿਨਾਸ਼ੀ ਲੈਣਾ ਭਾਲ। ਮਾਨਸ ਜਨਮ ਨਾ ਲੈਣਾ ਗਾਲ। ਮੌਤ ਰਾਣੀ ਪਾਉਂਦੀ ਜਾਏ ਗਲ ਵਿਚ ਜਾਲ। ਕੋਈ ਨਾ ਛੁੱਟੇ ਜੀਵ ਪ੍ਰਾਣੀ, ਆਪਣਾ ਤਣਦੀ ਜਾਏ ਤਾਣ। ਹਾਣੀਆਂ ਛੱਡਣੇ ਪੈਣੇ ਹਾਣੀ, ਨਾ ਮਿਲੇ ਕਿਸੇ ਪਾਣੀ ਨਾ ਰਹੇ ਕਿਸੇ ਸ਼ਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਤੀਰ ਚਲਾਏ, ਚਾਰੋਂ ਕੁੰਟ ਵਹੀਰ ਕਰਾਏ, ਸੁੱਤਾ ਕੋਇ ਨਾ ਰਹੇ ਬਿਰਧ ਬਾਲ ਜਵਾਨ। ਬਿਰਧ ਬਾਲ ਜਵਾਨਾ ਸ਼ਬਦ ਤੀਰ ਸੱਚਾ ਇਕ ਨਿਸ਼ਾਨਾ। ਅੰਤਮ ਕਲ ਆਪ ਚਲਾਏ, ਸਿੱਧਾ ਰਖਾਏ ਆਪ ਨਿਸ਼ਾਨਾ। ਸਾਧ ਸੰਤ ਜੀਵ ਜੰਤ ਪੀਰ ਫਕੀਰ ਨਾ ਸਕੇ ਕੋਈ ਉਠਾਏ, ਤੋੜੇ ਮਾਣ ਸਰਬ ਅਭਿਮਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪੇ ਜਾਣੇ, ਸ੍ਰਿਸ਼ਟ ਸਬਾਈ ਜਾਣੀ ਜਾਣਾ। ਰਾਜੇ ਰਾਣੇ ਚਰਨ ਲਗਾਏ। ਆਪਣਾ ਚਰਨ ਹਰਿ ਉਠਾਏ। ਮਸਤੂਆਣੇ ਜਾ ਛੁਹਾਏ। ਸਾਚੀ ਜੋਤ ਦਰ ਘਰ ਸਾਚੇ ਡਗਮਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਸਾਚੀ ਸਰਨ ਏਕਾ ਥਾਨ ਬਹਾਏ। ਚਾਰ ਵਰਨ ਏਕਾ ਥਾਂ। ਏਕਾ ਪਿਤ ਏਕਾ ਮਾਂ। ਚਾਰ ਵਰਨ ਏਕਾ ਦੇਵੇ ਸ਼ਬਦ ਸਰੂਪੀ ਠੰਡੀ ਛਾਂ। ਚਾਰ ਵਰਨ ਏਕਾ ਰਾਹ ਆਪ ਦਿਖਾਏ ਫੜ ਕੇ ਬਾਂਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤੂਆਣਾ ਸਾਚਾ ਧਾਮ ਸੁਹਾਏ। ਰਾਣਾ ਸੰਗਰੂਰ ਸੇਵ ਕਮਾਏ। ਸਾਚੇ ਲੇਖੇ ਦੇਵੇ ਲਾਏ। ਰਾਣਾ ਸੰਗਰੂਰ ਆਏ ਸਰਨਾਈ। ਆਪਣੀ ਭੁੱਲ ਲਏ ਬਖ਼ਸ਼ਾਈ। ਜੋਤੀ ਜੋਤ ਸਰੂਪ ਹਰਿ, ਸਾਚੇ ਤੋਲ ਰਿਹਾ ਤੁਲਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਸੰਗ ਰਲਾਏ ਗੁਰ ਸੰਗਤ ਮੇਲ ਮਿਲਾਏ ਫੜ ਕੇ ਦੋਵੇਂ ਬਾਹੀਂ। ਗੁਰ ਸੰਗਤ ਹਰਿ ਸੰਗ ਰਲਾ। ਸਾਚਾ ਹੁਕਮ ਦਏ ਸੁਣਾ। ਅੱਗੇ ਹਰਿ ਜੀ ਲਏ ਲਾ। ਜਮਨ ਕਿਨਾਰੇ ਡੇਰਾ ਲਾ। ਵਾਲੀ ਹਿੰਦ ਲਏ ਜਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦਰਸ ਦਿਖਾ। ਵਾਲੀ ਹਿੰਦ ਹਰਿ ਉਠਾਏ। ਜੋਤ ਸਰੂਪੀ ਦਰਸ ਦਿਖਾਏ। ਆਤਮ ਤ੍ਰਿਸ਼ਨਾ ਸਰਬ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਹਨਾ ਕ੍ਰਿਸ਼ਨਾ ਆਤਮ ਦਰ ਦਵਾਰੇ ਨਜ਼ਰੀ ਆਏ। ਵਾਲੀ ਹਿੰਦ ਸ਼ਬਦ ਜਣਾਈ। ਉਠੇ ਉਠ ਉਠ ਰੋਵੇ, ਨਾ ਦਿਸੇ ਸਾਚਾ ਮਾਹੀ। ਆਤਮ ਬੀਜ ਕਵਣ ਬੋਵੇ, ਕੋਈ ਹਾਲੀ ਦਿਸੇ ਨਾਹੀਂ। ਝੂਠੀ ਨੀਂਦ ਜੋ ਜਨ ਸੋਵੇ, ਅੰਤ ਪਛੋਤਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਵ ਆਪ ਜਣਾਏ, ਜੋਤ ਸਰੂਪੀ ਦਰਸ ਦਿਖਾਏ, ਭਰਮ ਭੁਲੇਖਾ ਕੋਈ ਰੱਖੇ ਨਾਹੀਂ। ਆਪਣਾ ਦਰਸ ਦਏ ਦਿਖਾਲ। ਆਤਮ ਕਰੇ ਮਾਲੋ ਮਾਲ। ਮਾਇਆ ਰੂਪੀ ਤੋੜੇ ਜਗਤ ਜੰਜ਼ਾਲ। ਗੁਰਮੁਖ ਸਾਚਾ ਪ੍ਰਭ ਸਾਚਾ ਲੋੜੇ, ਲਾਏ ਫਲ ਸੱਚੇ ਡਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਵਿਚੋਂ ਗੁਰਮੁਖ ਸਾਚੇ ਸੰਤ ਜਨ ਲਏ ਸੁਰਤ ਸੰਭਾਲ। ਆਪ ਸੰਭਾਲੇ ਸਭਨੀਂ ਥਾਈਂ। ਮਿਲਣ ਆਉਂਦਾ ਚਾਈਂ ਚਾਈਂ। ਗੁਰਮੁਖ ਸਾਚਾ ਪ੍ਰਭ ਦਰ ਸਾਚੇ ਮਾਣੇ ਠੰਡੀ ਛਾਈਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਮਾਤ ਜਗਾਈ , ਦੂਸਰ ਕੋਈ ਦਿਸੇ ਨਾਹੀਂ। ਦੂਸਰ ਕੋਈ ਨਾ ਦਿਸੇ ਹੋਰ। ਘਰ ਘਰ ਬੈਠੇ ਚਾਰੋਂ ਤਰਫ ਠਗ ਚੋਰ। ਆਤਮ ਅੰਧੀ ਆਪਣੇ ਧੰਦੇ ਰਹੀ ਤੋਰ। ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਸੋਹੰ ਸ਼ਬਦ ਆਤਮ ਦੇਵੇ ਬਾਨੀ, ਨੇੜੇ ਕੋਈ ਨਾ ਆਏ ਹਰਾਮ ਖੋਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੁਕਾਏ ਮੋਰ ਤੋਰ। ਜਿਸ ਕੀਆ ਅਕਾਰ ਜਨਮ ਦਵਾਇਆ। ਆਪੇ ਪਾਏ ਸਾਰ ਹਰਿ ਰਘੁਰਾਇਆ। ਪੂਰਬ ਕਰਮ ਲਏ ਵਿਚਾਰ, ਮਾਤ ਕੁੱਖ ਸੁਫਲ ਕਰਾਇਆ। ਆਪ ਬੰਧਾਏ ਸਾਚੀ ਧਾਰ, ਦੁੱਖ ਰੋਗ ਸਰਬ ਮਿਟਾਇਆ। ਫਲੇ ਫੁੱਲੇ ਵਿਚ ਸੰਸਾਰ, ਚਿੰਤਾ ਰੋਗ ਹਰਿ ਗਵਾਇਆ। ਹਰਿ ਦਰ ਕੋਇ ਨਾ ਲੱਗੇ ਮੁੱਲੇ, ਮਾਨਸ ਜਨਮ ਲੇਖੇ ਲਏ ਲਾਇਆ। ਕਲਜੁਗ ਜੀਵ ਸਾਰੇ ਭੁੱਲੇ, ਹਰਿ ਜੀ ਹੱਥ ਕਿਸੇ ਨਾ ਆਇਆ। ਜੂਠੇ ਝੂਠੇ ਫਲੇ ਫੁੱਲੇ ਅੰਤਮ ਹੁੱਲੇ, ਫਲ ਕਿਸੇ ਡਾਹਣ ਨਜ਼ਰ ਨਾ ਆਇਆ। ਗੁਰਸਿਖ ਤੇਰੇ ਭਾਗ ਲਗਾਇਆ ਕੁੱਲੇ, ਸਾਚਾ ਦੇਵੇ ਵਰ ਹਰਿ ਰਘੁਰਾਇਆ। ਪੀ ਪੀ ਅੰਮ੍ਰਿਤ ਆਤਮ ਤ੍ਰਿਸ਼ਨਾ ਭੁੱਖ ਗਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੀਬੀ ਅਮਰਜੀਤ ਨਾਮ ਰਖਾਇਆ, ਛੋਟਾ ਬਾਲਾ ਇਹਦੇ ਪਿੱਛੇ ਲਾਇਆ।

Leave a Reply

This site uses Akismet to reduce spam. Learn how your comment data is processed.