ਦਿੱਲੀ ਲਾਲ ਕਿਲੇ ਜਾਣ ਵਾਸਤੇ ਗੁਰਮੁਖਾਂ ਦੇ ਨਾਮ ਜਿਹੜੇ ਲਿਖਤ ਵਿਚ ਆਏ
ਹਰਿ ਭਗਤ ਹਰਿ ਰਖਵਾਲ। ਪ੍ਰੀਤਮ ਆਤਮ ਗੁਰਮੁਖ ਪਾਲ। ਮਿਟੇ ਤ੍ਰਿਸ਼ਨਾ ਭੁੱਖ ਮਿਲੇ ਸਚ ਨਾਮ ਧਨ ਮਾਲ। ਸੋਹਣ ਪ੍ਰੇਮਾ ਮੱਸਾ ਨਾਲ। ਆਤਮ ਦਿਸੇ ਨਾ ਕਿਸੇ ਕੰਗਾਲ। ਗੁਰ ਗੋਬਿੰਦ ਚਲੇ ਨਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਸਦਾ ਸਦਾ ਸਦ ਪ੍ਰਿਤਪਾਲ। ਹਉਂ ਭੈਣ ਗੁਰ ਸੰਗਤ ਭਈਆ। ਜਗਤ ਨਾ ਡੋਲੇ ਕਾਇਆ ਨਈਆ। ਕਲਜੁਗ ਵਗਣ ਅੰਧੇਰ ਝਕੋਲੇ, ਨਾ ਕੋਈ ਸਹਾਰਾ ਦਈਆ। ਪਤ ਪਤਵੰਤ ਪਿਆ ਸਾਚੇ ਡੋਲੇ, ਪ੍ਰਭ ਸਚ ਧਾਮ ਵਸਈਆ। ਰੰਗਣ ਚੜ੍ਹੇ ਨਾਮ ਤਨ ਸਾਚੇ ਚੋਲੇ, ਹਾਰ ਸ਼ਿੰਗਾਰ ਜਗਤ ਤਜਈਆ। ਪ੍ਰਭ ਅਬਿਨਾਸ਼ੀ ਵਸੇ ਕੋਲੇ, ਕਿਆ ਕੋਈ ਭੇਵ ਰਖਈਆ। ਦੇਵੇ ਨਾਮ ਦਾਤ ਵਡ ਅਨਮੁੱਲੇ, ਚਰਨ ਪ੍ਰੀਤੀ ਚਿਤ ਜੁੜਈਆ। ਗੁਰ ਪੂਰਾ ਪੂਰੇ ਤੋਲ ਤੋਲੇ, ਹੋਏ ਨਿਮਾਣਾ ਜਨ ਰਹੇ ਸਦਾ ਸਰਨਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਪਾਣੀ ਆਤਮ ਸ਼ਾਂਤ ਸ਼ਬਦ ਕਟੋਰਾ ਭਰ ਪਿਆਈਆ। ਅੰਮ੍ਰਿਤ ਪੀਣਾ ਸਾਚਾ ਪਾਣੀ। ਆਤਮ ਰਸ ਜਗਤ ਦੱਸ, ਪ੍ਰਭ ਸਾਚੇ ਦੀ ਕਾਇਆ ਸਾਚੀ ਸਾਚੀ ਤਾਣੀ। ਸਾਚਾ ਰਾਹ ਪ੍ਰਭ ਰਿਹਾ ਦੱਸ, ਗੁਰ ਦਰ ਮੰਦਰ ਸਾਚੇ ਅੰਦਰ ਸਚ ਸੁਖ ਸਦ ਮਾਣੀ। ਪੰਜਾਂ ਤੱਤਾਂ ਕਰਨਾ ਵਸ, ਨਾਉਂ ਨਿਰੰਜਣ ਸਾਚਾ ਜਾਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣਵੰਤ ਸਤਵੰਤ ਪੂਰਾ ਸਤਿਗੁਰ ਮਾਤ ਪਛਾਣੀ। ਸਾਚਾ ਪਿਤ ਕੰਤ ਪਿਆਰਾ। ਦੇਵੇ ਮਤ ਸ਼ਬਦ ਅਧਾਰਾ। ਸਾਚਾ ਨਾਮ ਤੱਤ ਕਰਨਾ ਜਗਤ ਆਤਮ ਵਿਚਾਰਾ। ਆਪੇ ਜਾਣੇ ਮਿਤ ਗਤ, ਪੰਜਾਂ ਕਰੇ ਮਾਰ ਖੁਆਰਾ। ਧੀਰਜ ਤੁੱਟੇ ਨਾ ਆਤਮ ਜਤ, ਭੈਣ ਭਾਈ ਸਚ ਪਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਵੇਖਣਾ ਨੇਤਰ ਪੇਖਣਾ ਜਗਤ ਸਚ ਦਵਾਰਾ। ਸਚ ਨਾਮ ਸਚ ਚਤੁਰਾਈ। ਗੁਰਮੁਖ ਸਚ ਮਾਤ ਵਡਿਆਈ। ਪੁਰਖ ਅਬਿਨਾਸ਼ੀ ਘਨਕਪੁਰ ਵਾਸੀ ਮਾਤ ਗਤ ਰਖਾਈ। ਪਿਤਾ ਪੂਤ ਹਰਿ ਰੱਖ ਹੱਥ, ਦਿੱਤੀ ਇਕ ਸਰਨਾਈ। ਅੱਖਰ ਨਾਮ ਲੱਭੀ ਵਥ, ਪ੍ਰਭ ਸਾਚੇ ਆਤਮ ਫੂਲਨ ਸੇਜ ਵਿਛਾਈ। ਸਗਲ ਵਸੂਰੇ ਜਾਇਣ ਲੱਥ, ਹਰਿ ਕੰਤ ਪਿਆਰਾ ਸਚ ਭਤਾਰਾ, ਸੇਜੇ ਆਇਆ ਚਾਈਂ ਚਾਈਂ। ਲੋਕਮਾਤ ਕੀਆ ਅਕਾਰਾ, ਸਪਤਮ ਜੇਠ ਦਿਵਸ ਵਿਚਾਰਾ, ਸਵਰਨ ਉਠਾਇਆ ਫੜ ਕੇ ਬਾਹੀਂ। ਨਿਹਕਲੰਕ ਨਰ ਅਵਤਾਰਾ, ਇਕ ਵਖਾਇਆ ਸਚ ਦਵਾਰਾ, ਭਗਤ ਧਰੂ ਅੰਤਮ ਵਾਰਾ। ਸਵਰਨ ਬਹਾਇਆ ਸਚ ਬਰੂਹੀ, ਦੋਏ ਜੋੜ ਕਰੇ ਨਿਮਸਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦਰਗਹਿ ਮਾਣ ਦਵਾਇਆ, ਦਰ ਦਰਬਾਨ ਇਕ ਰਖਾਇਆ, ਸਾਚੇ ਪਤਿ ਸੁਹੰਞਣੀ ਨਾਰ ਭਤਾਰਾ।