Granth 04 Likhat 061: 5 assu 2011 Bikarmi Delhi ate Gurgaon wichkar Jungle wich Bishan Singh de Sees te mor de pankha da mukat rakh ke likhat karwayi

੫ ਅੱਸੂ ੨੦੧੧ ਬਿਕ੍ਰਮੀ ਦਿੱਲੀ ਅਤੇ ਗੁੜਗਾਉਂ ਵਿਚਕਾਰ ਜੰਗਲ ਵਿਚ ਬਿਸ਼ਨ ਸਿੰਘ ਦੇ ਸੀਸ ਤੇ ਮੋਰ ਦੇ ਪੰਖਾਂ ਦਾ ਮੁਕਟ ਰੱਖ ਕੇ ਲਿਖਤ ਕਰਵਾਈ

ਪੁਰਖ ਅਬਿਨਾਸ਼ੀ ਕੀਆ ਕੌਲ। ਗੜ੍ਹੀ ਨਾ ਦਿਸੇ ਕੋਈ ਚਮਕੌਰ। ਗੁਰਮੁਖ ਸਾਚੇ ਜੀਵਾਂ ਤਿੰਨਾਂ ਲੋਕਾਂ ਏਕਾ ਦੌੜ। ਸੁਹੰਞਣੀ ਰੈਣ ਸੁਭਾਗਾ ਦਿਵਸ ਲੋਕਮਾਤ ਲਾਏ ਝੜੀ, ਗੁਰਮੁਖਾਂ ਪ੍ਰਭ ਪਕੜੀ ਡੋਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਲੀ ਬਲਵਾਨ ਕਲਜੁਗ ਅੰਧੇਰੀ ਰੈਣ ਆਪ ਪਛਾਣੇ ਸਾਚੀ ਗੜ੍ਹੀ। ਲੇਖ ਲਿਖਾਇਆ ਪੂਰ ਕਰਾਇਆ ਸੋਹਣਾ ਤਨ ਸੱਚਾ ਮਨ ਉਚਾ ਤਨ ਸ਼ਿੰਗਾਰ ਕਰਾਇਆ।