੪ ਅੱਸੂ ੨੦੧੧ ਬਿਕ੍ਰਮੀ ਲਛਮਣ ਸਿੰਘ ਦੇ ਗ੍ਰਹਿ ਨਵੀਂ ਦਿੱਲੀ
ਧਰਤ ਮਾਤ ਤੇਰੀ ਖੁਲ੍ਹੀ ਗੁੱਤ। ਕਲਜੁਗ ਮਾਰਿਆ ਛੋਟਾ ਪੁੱਤ। ਪ੍ਰਭ ਦਇਆ ਕਮਾਈ ਖ਼ੁਸ਼ੀ ਮਨਾਈ ਸਾਚੀ ਰੁੱਤ। ਧਰਮ ਰਾਏ ਖ਼ੁਸ਼ੀ ਮਨਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਗਨ ਮਾਤ ਕਰਾਈ, ਪ੍ਰਭ ਅਬਿਨਾਸ਼ੀ ਅਚੁੱਤ। ਕਲਜੁਗ ਅੰਤਮ ਗਿਆ ਹਾਰ। ਧਰਤ ਮਾਤ ਤੇਰੀ ਛਾਤੀ ਸੁੱਤਾ ਭੁਜਾ ਪੈਰ ਪਸਾਰ। ਜਗਤ ਮਿਟੇ ਅੰਧੇਰੀ ਰਾਤੀ, ਹੋਏ ਹਰਿ ਉਜਿਆਰ। ਨਿਰਮਲ ਘਰ ਨਿਰਮਲ ਬਾਤੀ, ਜਗ ਮਲਵੰਤੇ ਕਰ ਅਕਾਰ। ਜੋਤੀ ਜੋਤ ਸਰੂਪ ਹਰਿ, ਨੇਤਰ ਪੇਖੇ ਕਵਣ ਕੰਧ ਉਠਾਏ ਕਲਜੁਗ ਭਾਰ। ਕਲਜੁਗ ਕਾਲਾ ਹੋਇਆ ਮੁਰਦਾਰ। ਚਿੱਟਾ ਕਫਨ ਚਾਰ ਦਿਵਾਰ। ਸੰਗੀ ਸਾਥੀ ਕੋਈ ਨਾ ਰੱਖਣ, ਮੂਸਾ ਈਸਾ ਮੁਹੰਮਦੀ ਯਾਰ। ਚਾਰੋਂ ਕੁੰਟ ਅੰਗਿਆਰੇ ਭਖਣ, ਪਵਣ ਨਾ ਮਿਲੇ ਠੰਡੀ ਠਾਰ। ਹੱਥੀਂ ਪੈਂਰੀ ਦਿਸੇ ਖ਼ਾਲੀ, ਛੁਪਿਆ ਮੁਖ ਵਿਚ ਸੰਸਾਰ। ਲੋਕਮਾਤੋਂ ਕਰੇ ਚਾਲੀ, ਨਰ ਹਰਿ ਸੱਚੀ ਸਰਕਾਰ। ਕਰੇ ਖੇਲ ਦੋ ਜਹਾਨਾਂ ਵਾਲੀ। ਦਿਵਸ ਦਿਹਾੜਾ ਵਕਤ ਵਿਚਾਰ। ਧਰਤ ਮਾਤ ਤੇਰਾ ਸਾਚਾ ਪਾਲੀ, ਪ੍ਰਗਟ ਹੋ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪੇ ਕੰਤ ਸਚ ਭਤਾਰ। ਕਲਜੁਗ ਸੁੱਤਾ ਪੈਰ ਪਸਾਰ। ਖ਼ਾਲੀ ਦਿਸੇ ਬੁੱਤਾ, ਮਿਟੇ ਕਾਮ ਕਰੋਧ ਹੰਕਾਰ। ਪ੍ਰਭ ਅਬਿਨਾਸ਼ੀ ਉਠੇ ਸੁੱਤਾ, ਜੋਤ ਸਰੂਪੀ ਕਰ ਅਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਾਰ। ਕਲਜੁਗ ਕਾਲੀ ਰੈਣ ਵਡੀ ਡੈਣ ਮਾਰੇ ਧਾਹ। ਪ੍ਰਗਟ ਹੋਇਆ ਕਵਣ, ਉਲਟਾ ਫੜਿਆ ਮਾਤ ਰਾਹ। ਨਾਤਾ ਤੁੱਟਾ ਭਾਈ ਭੈਣ, ਕੋਈ ਨਾ ਦਿਸੇ ਮਾਤ ਥਾਂ। ਉਲਟੇ ਵਹਿਣ ਸਾਰੇ ਵਹਿਣ, ਨਾ ਕੋਈ ਦੇਵੇ ਠੰਡੀ ਛਾਂ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਏ, ਵੇਖ ਵਖਾਣੇ ਪੁੱਤਰ ਮਾਂ। ਉਲਟਾ ਰਾਹ ਉਲਟੀ ਚਾਲ। ਪ੍ਰਭ ਅਬਿਨਾਸ਼ੀ ਹੱਕ ਜਲਾਲ। ਘਨਕਪੁਰ ਵਾਸੀ ਆਪੇ ਘਾਲੇ, ਹੋ ਬੇਹਾਲੇ ਜਗਤ ਘਾਲ। ਅੱਸੂ ਤਿੰਨ ਸੁਰਤ ਸੰਭਾਲੇ, ਚਰਨ ਛੁਹਾਏ ਕਿਲ੍ਹੇ ਲਾਲ। ਕਰਮ ਚੰਦ ਗਾਂਧੀ ਚਰਨ ਪ੍ਰੀਤ ਬਾਂਧੀ ਨਾਲ ਰਲਿਆ ਛੋਟਾ ਬਾਲ। ਪ੍ਰਭ ਅਬਿਨਾਸ਼ੀ ਬਣਿਆ ਫਾਂਦੀ, ਲੋਆਂ ਪੁਰੀਆਂ ਤਣਿਆ ਜਾਲ। ਸ੍ਰਿਸ਼ਟ ਸਬਾਈ ਹੋਈ ਆਂਧੀ, ਲੁੱਟਿਆ ਤਨ ਹੋਈ ਬੇਹਾਲ। ਲੱਖ ਚੁਰਾਸੀ ਥੱਕੀ ਮਾਂਦੀ, ਕਲਜੁਗ ਉਡੀਕੇ ਅੰਤਮ ਕਾਲ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਮਾਰੀ ਇਕੋ ਛਾਲ। ਲੋਕਮਾਤ ਹਰਿ ਨਿਰੰਕਾਰਾ। ਪ੍ਰਗਟ ਹੋਏ ਵਿਚ ਸੰਸਾਰਾ। ਚਿੱਟੇ ਅਸਵ ਕਰ ਪਿਆਰਾ। ਸੋਲਾਂ ਕਲੀਆਂ ਆਸਨ ਭਾਰਾ। ਮਸਤਕ ਹੀਰਾ ਸਾਚਾ ਚੀਰਾ ਜੋਤੀ ਨੂਰਾ ਭਗਤੀ ਤਾਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠਾ ਹੋ ਅਸਵਾਰਾ। ਸਚ ਅਸਵਾਰਾ ਲੋਕਮਾਤ। ਚਾਰ ਕੁੰਟ ਮਾਰੇ ਝਾਤ। ਵੇਖ ਵਖਾਣੇ ਸਰਬ ਕਿਛ ਜਾਣੇ ਰੈਣ ਅੰਧੇਰੀ ਕਲਜੁਗ ਰਾਤ। ਸੁਘੜ ਸਿਆਣੇ ਰਾਜੇ ਰਾਣੇ, ਭਰਮ ਭੁੱਲੇ ਜਾਤ ਪਾਤ। ਪ੍ਰਭ ਅਬਿਨਾਸ਼ੀ ਨਾ ਕੋਈ ਪਛਾਣੇ, ਚਰਨ ਕਵਲ ਕਵਲ ਚਰਨ ਕਲ ਸਾਚਾ ਨਾਤ। ਰਸਨਾ ਰਸ ਸਰਬ ਜਗ ਜਾਣੇ, ਕੋਈ ਨਾ ਜਾਣੇ ਸੱਚਾ ਪਿਤ ਮਾਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰਗਟ ਜੋਤੀ ਹੋ ਅਸਵਾਰ, ਹਰਿ ਗਿਰਧਾਰਾ ਆਇਆ ਮਾਤ। ਪੰਚਮ ਜੇਠਾ ਮਾਤ ਆਇਆ। ਗੁਰਮੁਖ ਰੱਖੇ ਸਾਇਆ ਹੇਠ, ਸਾਚਾ ਲੇਖਾ ਪ੍ਰਭ ਲਿਖਾਇਆ। ਵੇਖ ਵਖਾਣੇ ਔਲੀਏ ਪੀਰ ਸ਼ੇਖ਼, ਕੁਤਬ ਗੌਂਸ ਮਜੌਰ ਜਗਤ ਬ੍ਰਾਹਮਣ ਕੋਈ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਸਾਚਾ ਸ਼ਬਦ ਚਲਾਇਆ। ਪੰਚਮ ਜੇਠ ਮਾਤ ਵਡਿਆਈ। ਪੁਰਖ ਅਬਿਨਾਸ਼ੀ ਜੋਤ ਜਗਾਈ। ਦਸਵੇਂ ਸਾਲ ਦਹਿ ਦਿਸ਼ਾ, ਦ੍ਰਿਸ਼ਟ ਕੂਟ ਹਰਿ ਦਏ ਖੁਲ੍ਹਾਈ। ਨੌਂ ਖੰਡ ਪ੍ਰਿਥਮੀ ਪਾਏ ਹਿੱਸਾ, ਸੱਤਾਂ ਦੀਪਾਂ ਵੰਡ ਕਰਾਈ। ਪੁਰਖ ਅਬਿਨਾਸ਼ੀ ਵਿਰਲੇ ਦਿਸਾ, ਲੱਖ ਚੁਰਾਸੀ ਗੂੜ੍ਹੀ ਨੀਂਦ ਕਲ ਸਵਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਚਿੱਟੇ ਬਾਣੇ ਤਨ ਛੁਹਾਏ ਅਚਰਜ ਰੁੱਤ ਸੁਹਾਈ। ਹਰਿ ਸੁਣਾਇਆ ਧੁਰ ਫ਼ਰਮਾਣ। ਪਹਿਲੀ ਵਾਰੀ ਵਿਚ ਜਹਾਨ। ਸੱਤਾਂ ਨਵਾਂ ਵੰਡ ਵੰਡਾਨ। ਦੋਹਾਂ ਵੇਖੇ ਸ੍ਰੀ ਭਗਵਾਨ। ਨਾ ਕੋਈ ਗੋਪੀ ਨਾ ਕੋਈ ਕਾਹਨ। ਜੋਤ ਸਰੂਪੀ ਖੇਲ ਮਹਾਨ। ਦੇਵੀ ਦੇਵਤੇ ਸਾਰੇ ਗਾਨ। ਸ਼ਿਵ ਸ਼ੰਕਰ ਕਰੇ ਇਕ ਧਿਆਨ। ਬ੍ਰਹਮਾ ਮਾਰੇ ਸਦ ਚਰਨ ਧਿਆਨ। ਪ੍ਰਗਟ ਹੋਏ ਵਿਚ ਸੰਸਾਰੇ, ਨਿਹਕਲੰਕ ਬਲੀ ਬਲਵਾਨ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਸੱਤ ਵੰਡ ਕਰਾਈ। ਦੀਪ ਖੰਡ ਕੋਈ ਰਹੇ ਨਾਹੀ। ਸੱਤੇ ਵਾਰ ਖ਼ੁਸ਼ੀ ਮਨਾਈ। ਸੋਲਾਂ ਕਲੀਆਂ ਤਨ ਛੁਹਾਈ। ਵਲੀਆ ਛਲੀਆ ਖੇਲੇ ਖੇਲ, ਨਾ ਕੋਈ ਜਾਣੇ ਜੀਵ ਗੁਸਾਈਂ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੀ ਵੇਲ ਵਧਾਈ। ਪੰਚਮ ਜੇਠਾ ਹਰਿ ਨਿਰੰਕਾਰਾ। ਕਲਜੁਗ ਤੇਰੀ ਅੰਤਮ ਅੰਤ ਬੰਨ੍ਹੇ ਧਾਰਾ। ਪਹਿਲੀ ਹਾੜ ਦਿਵਸ ਵਿਚਾਰਾ। ਵੀਹ ਸੌ ਗਿਆਰਾਂ ਬਿਕ੍ਰਮੀ ਲੇਖ ਲਿਖਾਰਾ। ਸਾਢੇ ਤਿੰਨ ਹੱਥ ਸੀਆਂ ਚਾਰ ਦਵਾਰਾ। ਧਰਤ ਮਾਤ ਬੋਇਆ ਸਾਚਾ ਬੀਆ, ਅੰਤਮ ਫਲ ਲੱਗੇ ਭਾਰਾ। ਜਨ ਭਗਤਾਂ ਨਿਰਮਲ ਹੋਇਆ ਜੀਆ, ਮਿਲਿਆ ਮੇਲ ਨਰ ਨਿਰੰਕਾਰਾ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਨੀਤ ਕਰ, ਚਾਰ ਚਾਰ ਨੌਂ ਅਠਾਰਾਂ, ਅਠਾਰਾਂ ਇੱਕੀਸ ਸਤਾਈ ਸਚ ਵਿਹਾਰਾ। ਦਿਸ਼ਾ ਦੇਹ ਮੰਦਰ ਅਪਾਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਬੰਨ੍ਹੀ ਧਾਰਾ। ਪਹਿਲੀ ਹਾੜ ਹਰਿ ਉਜਿਆਰਾ। ਗੁਰੂਆਂ ਪੀਰਾਂ ਪਾਵੇ ਸਾਰਾ। ਗੁਰਮੁਖ ਸਾਚਾ ਬਣਿਆ ਲਿਖਾਰਾ। ਪ੍ਰਭ ਅਬਿਨਾਸ਼ੀ ਏਕਾ ਸ਼ਬਦ ਸਾਚਾ ਵਾਚਾ, ਸੰਗ ਬਿਆਸ ਜਾਏ ਨਾਚਾ ਕਰੇ ਖ਼ਬਰਦਾਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪ੍ਰਗਟ ਹੋਏ ਵਿਚ ਸੰਸਾਰ, ਸਾਚਾ ਸ਼ਬਦ ਮਾਰ ਉਡਾਰਾ। ਸਾਧਾਂ ਸੰਤਾਂ ਵੇਖੇ ਵਾਰੋ ਵਾਰੀ। ਪਿੱਛੇ ਲੱਗਾ ਨਰ ਨਿਰੰਕਾਰੀ। ਜੋਤ ਅਗਨ ਲੱਗੇ ਭਾਰੀ। ਸਾਚੀ ਮੰਗਣ ਵਿਚ ਸੰਸਾਰੀ। ਗੁਰ ਪੀਰਾਂ ਮੁਖ ਲਾਏ ਸਗਨ, ਕਰਦਾ ਜਾਏ ਖ਼ਬਰਦਾਰੀ। ਲੋਕਮਾਤ ਕਿਉਂ ਬੈਠੇ ਨਗਨ, ਚਿੱਟੀ ਚਾਦਰ ਪ੍ਰਭ ਸ਼ਬਦ ਪਟਾਰੀ। ਕਰੇ ਪ੍ਰਕਾਸ਼ ਮਾਤ ਪਤਾਲ ਗਗਨ, ਜੋਤੀ ਨੂਰਾ ਕਰ ਉਜਿਆਰੀ। ਕਲਜੁਗ ਵਹਿਣ ਝੂਠੇ ਵਗਣ, ਨਾਂ ਭੁੱਲੇ ਜੀਵ ਗਵਾਰੀ। ਨਾ ਹਰਿ ਬੁਝਾਏ ਆਤਮ ਅਗਨ, ਅੰਮ੍ਰਿਤ ਦੇਵੇ ਜਾਮ ਅਪਾਰੀ। ਇਕ ਚੜ੍ਹਾਏ ਸਾਚੀ ਰੰਗਣ, ਜਿਉਂ ਬਾਲਕ ਮਾਤਾ ਮਾਂ ਪਿਆਰੀ। ਸ਼ਬਦ ਬੰਨ੍ਹਾਏ ਸਾਚਾ ਕੰਗਣ, ਦੋਵੇਂ ਭੁਜਾਂ ਹਰਿ ਪਸਾਰੀ। ਬਣ ਭਿਖਾਰੀ ਜਾਏ ਮੰਗਣ, ਗੁਰ ਗਦੇਲੇ ਵਡ ਗਦੀਲੇ ਵਾਰੋ ਵਾਰੀ। ਵੇਖ ਵਖਾਣੇ ਸਾਚੇ ਚੇਲੇ, ਪੁਰਖ ਅਬਿਨਾਸ਼ੀ ਕਿਹੜਾ ਮੇਲੇ, ਸ਼ਬਦ ਮਾਰੇ ਸਿਰ ਕਟਾਰੀ। ਜੋਤ ਸਰੂਪੀ ਖੇਲ ਖੇਲੇ, ਹਾਜੀ ਵੇਖਣ ਸੱਜਣ ਸੁਹੇਲੇ, ਪੁਰਖ ਅਬਿਨਾਸ਼ੀ ਪੁਰਖ ਨਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਨੀਂ ਹਾੜੀ ਸ਼ਬਦ ਧਾੜੀ ਸਤਿਸੰਗ ਬਿਆਸਾ ਵਾੜੀ। ਕਰਨੀ ਖੇਲ ਅਪਰ ਅਪਾਰ ਸ਼ਬਦ ਧਾੜ ਗਈ ਵੜ। ਸੰਤ ਸਾਧ ਸਭ ਗਏ ਦੜ। ਪੁਰਖ ਅਬਿਨਾਸ਼ੀ ਤੋੜੇ ਗੜ੍ਹ। ਸ਼ਬਦ ਸਰੂਪੀ ਉਤੇ ਚੜ੍ਹ। ਇਕ ਦੂਜੇ ਦੇ ਨਾਲ ਲੜ। ਉਨੀਂ ਹਾੜੇ ਆਏ ਦਵਾਰੇ, ਬਣਿਆ ਹਰਿ ਵਡਾ ਬਲਕਾਰੇ ਸ਼ਬਦ ਚਲਾਇਆ ਅਪਰ ਅਪਾਰੇ। ਉਤਰ ਦੇਣਾ ਸਤਿਸੰਗ ਪਿਆਰੇ। ਏਕਾ ਮੰਗੀ ਮੰਗ, ਦੂਜਾ ਕੋਈ ਨਾ ਵਣਜ ਵਪਾਰੇ। ਤਨ ਚੜ੍ਹਾਉਣਾ ਸਾਚਾ ਰੰਗ, ਦੁਰਮਤ ਮੈਲ ਸਰਬ ਨਿਵਾਰੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖਾਲੀ ਹੱਥ ਮੁੜੇ ਸਮਰਥ ਮਿਲੇ ਨਾ ਖੈਰ ਕਿਸੇ ਭੰਡਾਰੇ। ਕਰਿਆ ਵੇਸ ਅਵਲੜੇ ਸ਼ਾਹ। ਮਿਲੇ ਮੇਲ ਹਰਿ ਭਗਵਾਨੇ, ਵੇਖ ਵਖਾਣੇ ਸਾਰੇ ਥਾਂ। ਅੱਸੂ ਤਿੰਨ ਦਿਵਸ ਵਿਚਾਰੇ, ਪ੍ਰਭ ਅਬਿਨਾਸ਼ੀ ਕਿਰਪਾ ਧਾਰੇ, ਗੁਰਮੁਖਾਂ ਦੇਵੇ ਠੰਡੀ ਛਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਧਾਮ ਗੁਰਸਿਖ ਬਹਾਏ, ਚਿੱਟੀ ਚਾਦਰ ਹੇਠ ਵਿਛਾਏ, ਕਰੇ ਆਦਰ ਗਲੇ ਲਗਾਏ, ਆਪੇ ਹੋਵੇ ਨੀਵੇਂ ਥਾਂ। ਵੇਖ ਵਖਾਣੇ ਸਾਰੇ ਘਰ। ਸ਼ਬਦ ਰਖਾਏ ਦਰ, ਦੇਵੇ ਵਰ। ਪੂਰ ਕਰਾਏ ਨਾ ਜਾਏ ਹਰ। ਭਰਮ ਭੁਲੇਖਾ ਲੋਕ ਬੇਮੁਖਾਂ ਚੁੱਕੇ ਜਗਤ ਡਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਕਿਲ੍ਹੇ ਲਾਲ ਦਿਤਾ ਸੱਚਾ ਵਰ। ਕਿਲ੍ਹੇ ਲਾਲ ਕਰ ਵਿਹਾਰਾ। ਸਤਿ ਸਤਿਵੰਤੀ ਬੰਨ੍ਹੇ ਧਾਰਾ। ਭਗਤ ਭਗਵੰਤੀ ਮੀਤ ਮੁਰਾਰਾ। ਕੰਤੂਲਾ ਕੰਤੀ ਸ਼ਬਦ ਝੂਲਾ ਦੇਵੇ ਇਕ ਹੁਲਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੌਲੀ ਤੰਦਾ ਗੁਰ ਸੰਗਤ ਕਰੇ ਤਨ ਸ਼ਿੰਗਾਰਾ। ਮੌਲੀ ਤੰਦ ਹੱਥ ਬੰਨ੍ਹਾਇਆ। ਮਿਲਿਆ ਕੰਤ ਸੁਹਾਗ ਵਡ ਵਡਭਾਗ, ਵਰ ਘਰ ਸਾਚੇ ਪਾਇਆ। ਸੋਈ ਕਾਇਆ ਗਈ ਜਾਗ, ਕਰ ਦਰਸ ਉਤਰੀ ਤ੍ਰਿਸ਼ਨਾ ਆਗ, ਆਤਮ ਤਿਲਕ ਪ੍ਰਭ ਕੇਸਰ ਲਾਇਆ। ਮਿਸ਼ਰੀ ਕੂਜਾ ਝੋਲੀ ਪਾਈ। ਕਿਲ੍ਹੇ ਲਾਲ ਖ਼ੁਸ਼ੀ ਮਨਾਈ। ਸਾਚਾ ਸੱਜਣ ਹਰਿ ਚਰਨ ਲਗਨ, ਜਗਤ ਮਗਨ ਹਰਿ ਆਪ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚ ਪ੍ਰਵਾਨਾ ਸਤਿ ਸਪੂਤਾ ਨੀਚ ਨੀਚਾਂ ਮਾਣ ਦਵਾਈ। ਪੰਚਮ ਮਾਣ ਹਰਿ ਦਵਾਰ। ਗੁਰ ਸੱਜਣ ਸਾਚਾ ਮੀਤ ਮੁਰਾਰ। ਪਰਖੇ ਨੀਤ ਵਿਚ ਸੰਸਾਰ। ਸਤਿ ਸੰਗਤ ਸਾਰੀ ਜਾਏ ਤਾਰ। ਕਿਲ੍ਹੇ ਲਾਲ ਪਹਿਲੀ ਵਾਰ। ਗੁਰਮੁਖਾਂ ਖੋਲ੍ਹੇ ਬੰਦ ਕਿਵਾੜ। ਹੰਕਾਰੀ ਜਿੰਦਾ ਦੇਵੇ ਝਾੜ। ਅੰਦਰ ਬਰਖੇ ਖ਼ੁਸ਼ੀ ਅਪਾਰ। ਪ੍ਰਭ ਅਬਿਨਾਸ਼ੀ ਲੱਖ ਚੁਰਾਸੀ ਪਰਖੇ, ਬੈਠ ਸਚ ਸੱਚੇ ਦਰਬਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਜਗਾਏ ਰਾਜ ਮਹੱਲਾਂ ਸਾਚੀ ਸਰਕਾਰ। ਸਾਚੀ ਧਾਰ ਉਚ ਮਹੱਲ ਸਚ ਅਟਾਰੀ। ਲੇਖ ਲਿਖਾਏ ਪ੍ਰਭ ਵਾਰੋ ਵਾਰੀ। ਮੇਖ ਲਗਾਏ ਵਿਚ ਸੰਸਾਰੀ। ਗੁਰ ਸੰਗਤ ਸਾਚੀ ਹਰਿ ਸ਼ਿੰਗਾਰੀ। ਬਾਹਰ ਆਉਣ ਦੀ ਕਰੀ ਤਿਆਰੀ। ਅੱਗੇ ਰੱਖ ਕਰ ਪਿਆਰੀ। ਪਿੱਛੇ ਲੱਗਾ ਨਰ ਨਿਰੰਕਾਰੀ। ਲਾਲ ਵੇਸਾ ਦਰ ਦਰਵੇਸ਼ਾ, ਪਹਿਰਾ ਦੇਵੇ ਚੋਬਦਾਰੀ। ਜੋਤ ਸਰੂਪੀ ਧਾਰੇ ਭੇਸਾ, ਗੁਰ ਸੰਗਤ ਆਏ ਵਡ ਚੁਬਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਆਪੇ ਖੇਲੇ ਚਲੇ ਚਾਲ ਜਗਤ ਨਿਆਰੀ। ਦੀਵਾਨੇ ਖ਼ਾਸ ਗੁਰ ਸੰਗਤ ਆਈ। ਹਰਿ ਹਿਰਦੇ ਰੱਖਿਆ ਵਾਸ, ਨੇਤਰ ਨੈਣ ਮਸਤਕ ਮੁਖ ਗੁਰ ਪੂਰੇ ਵੇਖਣ ਰਾਹੀ। ਪ੍ਰਭ ਸਚ ਮਹੱਲੇ ਖੜ੍ਹ, ਇਕੱਲਾ ਦਰਸ ਦਿਖਾਏ ਸਾਚਾ ਮਾਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣ ਨਿਧਾਨ ਸਚ ਫ਼ਰਮਾਣ ਬਣਿਆ ਜਗਤ ਮਲਾਹੀ। ਗੁਰ ਸੰਗਤ ਵੇਖ ਉਚ ਚੁਬਾਰੇ। ਪ੍ਰਭ ਅਬਿਨਾਸ਼ੀ ਕਿਰਪਾ ਧਾਰੇ। ਨੇਤਰ ਖੋਲ੍ਹੇ ਵੇਖ ਵਖਾਣੇ, ਗੁਰਮੁਖ ਸਾਚੇ ਸੰਤ ਪਿਆਰੇ। ਸ਼ਬਦ ਧਾਰ ਰਸ ਰਸਨਾ ਸਾਚੀ ਬੋਲੇ, ਕਾਇਆ ਕਰੇ ਠੰਡੀ ਠਾਰੇ। ਚਾਰ ਕੁੰਟ ਗਾਉਣੇ ਸੋਹਣੇ ਢੋਲੇ, ਗਲੀ ਕੂਚੇ ਵਿਚ ਬਜ਼ਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬਣੇ ਲੇਖ ਲਿਖਾਰੇ। ਲਿਖਿਆ ਲੇਖ ਹਰਿ ਦਾਤਾਰਾ। ਦਰ ਘਰ ਸਾਚਾ ਵੇਖ, ਗੁਰ ਸੰਗਤ ਕੀਆ ਇਕ ਪਿਆਰਾ। ਲੋਕਮਾਤੀ ਲਿਖਾਏ ਲੇਖ, ਬਣੇ ਰੰਗ ਸਾਚਾ ਸੰਗ ਜਗਤ ਅਪਾਰਾ। ਜੋਤੀ ਜੋਤ ਸਰੂਪ ਹਰਿ, ਗੁਰ ਸੰਗਤ ਸਾਚੀ ਜਾਏ ਤਰ, ਜਨ ਭਗਤਾਂ ਦੇਵੇ ਸਾਚਾ ਵਰ, ਅੱਸੂ ਤਿੰਨ ਆਏ ਬਾਹਿਰਾ। ਅੱਸੂ ਤਿੰਨ ਆਏ ਬਾਹਰ। ਸ਼ਾਹੀ ਖੜੇ ਚੋਬਦਾਰ। ਮਿਲੇ ਮਾਹੀ ਸਚ ਸਰਕਾਰ। ਦੋਏ ਜੋੜ ਕਰਨ ਨਿਮਸਕਾਰ। ਪ੍ਰਭ ਅਬਿਨਾਸ਼ੀ ਤੁੱਟੀ ਲਏ ਜੋੜ, ਚੜ੍ਹਿਆ ਸ਼ਬਦ ਘੋੜ, ਆਇਆ ਅੰਤ ਦੌੜ, ਕਰੇ ਖ਼ਬਰਦਾਰ। ਬਾਹਰ ਕਢਿਆ ਅਸਵ ਪੌੜ, ਭੰਨਣ ਚੜ੍ਹਿਆ ਮਿੱਠੇ ਕੌੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਆਪਣੀ ਕਾਰ। ਅੱਸੂ ਚਾਰ ਕਰ ਵਿਚਾਰ। ਗੁਰ ਸੰਗਤ ਸਾਚੀ ਸੰਗ ਅਪਾਰ। ਬਿਰਲਾ ਮੰਦਰ ਜਾਏ ਅੰਦਰ, ਕ੍ਰਿਸ਼ਨਾ ਰਾਮਾ ਹਰਿ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਬਿਰਲਾ ਮੰਦਰ ਬਿਰਹੋਂ ਰੋਗ। ਅੰਤ ਦਵਾਪਰ ਹੋਇਆ ਵਿਜੋਗ। ਕਲਜੁਗ ਮਿਲਿਆ ਧੁਰ ਸੰਜੋਗ। ਸਾਚਾ ਰਸ ਲਿਆ ਭੋਗ। ਪ੍ਰਭ ਅਬਿਨਾਸ਼ੀ ਰਾਹ ਸਾਚਾ ਰਿਹਾ ਦੱਸ, ਕਲਜੁਗ ਨਿਖੁੱਟੀ ਅੰਤਮ ਚੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਭੇਸਾ ਦਰ ਦਰਵੇਸ਼ਾ, ਕਲਜੁਗ ਦਿਸੇ ਸੱਚਾ ਜੋਗ। ਅੱਸੂ ਚਾਰ ਮੀਤ ਮੁਰਾਰ। ਵੇਖੇ ਵਿਚਾਰੇ ਅੰਦਰ ਬਾਹਰ। ਮੰਦਰ ਘਰ ਘਰ ਗੁਰੂਦਵਾਰ। ਸੰਤ ਮਨੀ ਸਿੰਘ ਸਾਚਾ ਧਨੀ, ਸ਼ਬਦ ਕਲਮ ਲੇਖ ਲਿਖੇ ਅਪਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਕਾਬ ਗੰਜ ਸਵੇਰ ਸੰਞ ਰੈਣ ਮੰਞ, ਅੰਤਮ ਪਾਵੇ ਸਾਰ। ਅੱਸੂ ਚਾਰ ਅਵਲੜੀ ਚਾਲ। ਪ੍ਰਭ ਅਬਿਨਾਸ਼ੀ ਦੀਨ ਦਿਆਲ। ਮੂਰਖ ਮੁਗਧ ਅੰਞਾਣੇ ਕਰਨ ਹਾਸੀ, ਕਵਣ ਵਖਾਣੇ ਕਵਣ ਜਾਣੇ , ਸ੍ਰਿਸ਼ਟ ਸਬਾਈ ਕਰੇ ਪ੍ਰਿਤਪਾਲ। ਜਗਤ ਹੋਏ ਅੰਧੇ ਕਾਣੇ ਬੇਮੁਹਾਣੇ, ਜੀਵ ਸ਼ੈਤਾਨੀ ਨਾ ਕੋਈ ਜਾਣੇ ਲਾਲ ਗੋਪਾਲ। ਗਊ ਗਰੀਬ ਜਿਸ ਗਲੇ ਲਗਾਨੇ, ਭੁੱਖਿਆਂ ਨੰਗਿਆਂ ਜਿਸ ਰੋਗ ਗਵਾਨੇ, ਵੇਖੇ ਘਰ ਗੁਣ ਨਿਧਾਨੇ, ਚਰਨ ਛੁਹਾਇਆ ਅਸੈਂਬਲੀ ਹਾਲ। ਸਤਿ ਧਰਮ ਦੇ ਬੰਨ੍ਹੇ ਗਾਨੇ, ਪੰਡਤ ਮੁਲਾਂ ਸਰਬ ਪਛਾਣੇ, ਗ੍ਰੰਥੀ ਪੰਥੀ ਵਡ ਵਿਦਵਾਨੀ, ਜਗਤ ਭੁੱਖ ਮਿਟਾਏ ਕਾਲ। ਦੇਵੇ ਮਾਣ ਹਰਿ ਭਗਵਾਨੇ, ਜੀਵ ਬਾਲ ਬਾਲ ਅੰਞਾਣ ਜਵਾਨੇ, ਅੰਤਮ ਅੰਤ ਸੁਰਤ ਸੰਭਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੰਕ ਰਾਜਾਨ ਸਰਬ ਪਛਾਣੇ ਅੱਸੂ ਚਾਰ। ਬਾਰਾਂ ਤੀਸ ਪੰਡਤ ਨਹਿਰੂ ਵੇਖ ਜਗਦੀਸ਼। ਛਤਰ ਝੁਲਣਾ ਜਿਸ ਦੇ ਸੀਸ। ਨੌਂ ਖੰਡ ਪ੍ਰਿਥਮੀ ਜਾਣੀ ਪੀਸ। ਖੁਲ੍ਹੇ ਭੇਵ ਬੀਸ ਇਕੀਸ। ਦਰ ਘਰ ਸਾਚੇ ਕੋਇ ਨਾ ਲੱਗੇ ਫੀਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਰਸਨਾ ਗਾਏ ਹਰਿਜਨ ਬਤੀਸ। ਪ੍ਰਧਾਨ ਮੰਤਰੀ ਹੋ ਪ੍ਰਧਾਨ। ਪਹਿਲਾ ਵਰ ਸ੍ਰੀ ਭਗਵਾਨ। ਮੰਗਿਆ ਵਰ ਸੱਚਾ ਘਰ, ਮਿਲਿਆ ਮਾਣ ਵਿਚ ਜਹਾਨ। ਅੰਤਮ ਨੁਹਾਉਣਾ ਧੂੜੀ ਸਾਚੇ ਸਰ, ਲੋਕਮਾਤੀ ਕਰ ਇਸ਼ਨਾਨ। ਫਿਰ ਖੁਲ੍ਹੇ ਦਸਵਾਂ ਦਰ, ਮਿਲੇ ਮੇਲ ਹਰਿ ਭਗਵਾਨ। ਨਿਹਕਲੰਕ ਕਲ ਜਾਮਾ ਪਾਇਆ, ਤੇਰੇ ਸੀਸ ਹੱਥ ਰਖਾਏ ਵਡ ਦਾਤਾ ਮਿਹਰਬਾਨ। ਜਗਤ ਪਿਤ ਜਗਦੀਸ਼ ਹਰਿ ਅਖਵਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਘੁਪਤ ਰਘੁਰਾਇਆ। ਧਰਤ ਮਾਤ ਤੇਰੀ ਰੱਖੇ ਪਤਿ, ਲੋਕਮਾਤ ਜਾਮਾ ਪਾਇਆ। ਧਰਮ ਪੁਜਾਰੀ ਵੇਖ ਵਿਚਾਰੇ ਹਰਿ ਨਿਰੰਕਾਰੇ, ਸਾਚਾ ਸੁਤ ਸੱਜਣ ਸੁਹੇਲਾ ਆਪ ਅਖਵਾਇਆ। ਕਵਣ ਜਾਣੇ ਪ੍ਰਭ ਮਿਤ ਗਤ, ਭਾਣਾ ਰਾਣਾ ਕਿਸੇ ਹੱਥ ਨਾ ਆਇਆ। ਸਚ ਦਵਾਰੇ ਸਚ ਦਾਤਾਰਾ। ਚਰਨ ਛੁਹਾਏ ਪਹਿਲੀ ਵਾਰਾ। ਸੋਇਆ ਪੂਤ ਆਪ ਉਠਾਏ, ਦਰਸ ਦਿਖਾਏ ਹਰਿ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਸਚ ਭਵਨ ਰਾਸ਼ਟਰਪਤ। ਹਰਿ ਪ੍ਰਭ ਨਾ ਦੇਵ ਨਾ ਯਮਨ, ਨਾ ਕੋਈ ਮਸਾਣ ਨਾ ਕੋਈ ਪਵਣ, ਏਕਾ ਜੋਤੀ ਨੂਰ ਸਤਿ। ਮਾਤ ਪਛਾਣ ਕਰੇ ਕਵਣ, ਜਾਣੇ ਮਿਤ ਗਤ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਤ ਮਾਤ ਅੰਤ ਰੱਖਣ ਆਇਆ ਪਤਿ। ਪਤਿ ਪਤਿਵੰਤੇ ਧਰਤ ਮਾਤ ਦੁਲਾਰੇ। ਜੀਵਾਂ ਜੰਤਾਂ ਸਾਚੇ ਕੰਤੇ, ਗਊ ਗਰੀਬ ਤੇਰੇ ਸਹਾਰੇ। ਮਿਲੇ ਮੇਲ ਹਰਿ ਭਗਵੰਤੇ, ਕਲਜੁਗ ਤੇਰੀ ਅੰਤਮ ਵਾਰੇ। ਗੁਣੀ ਨਿਧਾਨੀ ਸਾਚੇ ਸੰਤੇ, ਸਤਿ ਧਰਮ ਮਾਤ ਜੈਕਾਰੇ। ਚਾਰ ਵਰਨ ਬਣਾਉਣੀ ਸਚ ਬਣਤ, ਊਚ ਨੀਚ ਭੇਵ ਨਿਵਾਰੇ। ਏਕ ਮਿਲਾਉਣਾ ਸਾਚਾ ਕੰਤੇ, ਨਰ ਨਰਾਇਣ ਹਰਿ ਨਿਰੰਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਜੋਤ ਧਰ, ਜਗਤ ਕਾਜ ਪ੍ਰਗਟ ਹੋ ਦੇਸ ਮਾਝ, ਤੇਰੇ ਕਾਜ ਅੰਤਮ ਅੰਤ ਆਪ ਸਵਾਰੇ।