Granth 04 Likhat 062: 5 assu 2011 Bikarmi Bishan Singh de Greh Gurgaon

੫ ਅੱਸੂ ੨੦੧੧ ਬਿਕ੍ਰਮੀ ਬਿਸ਼ਨ ਸਿੰਘ ਦੇ ਗ੍ਰਹਿ ਗੁੜਗਾਉਂ

ਰੂਪ ਰੰਗ ਅਪਾਰ ਭਗਤ ਅਧਾਰਿਆ। ਆਪ ਨਿਭਾਏ ਸਾਚਾ ਸੰਗ, ਲਹਿਣਾ ਦੇਣਾ ਹਰਿ ਚੁਕਾ ਰਿਹਾ। ਲੋਕਮਾਤ ਮਾਰ ਝਾਤ, ਕਿਸੇ ਦਰ ਨਾ ਜਾਏ ਮੰਗਣ, ਪ੍ਰਭ ਅਬਿਨਾਸ਼ੀ ਘਟ ਘਟ ਵਾਸੀ ਘਨਕਪੁਰ ਵਾਸੀ, ਲਹਿਣਾ ਦੇਣਾ ਆਪ ਚੁਕਾ ਰਿਹਾ। ਆਪੇ ਪੁੱਛੇ ਵਾਤ ਜਮ ਕੀ ਫਾਸੀ, ਅੰਤਮ ਵਾਰੀ ਸਰਬ ਤੁੜਾ ਰਿਹਾ। ਏਕਾ ਜੋਤ ਨਰ ਨਰਾਇਣ ਕਲਜੁਗ ਅੰਤ ਪ੍ਰਕਾਸ਼ੀ, ਅਗਿਆਨ ਅੰਧੇਰ ਕਲਜੁਗ ਮਿਟਾ ਰਿਹਾ। ਹਰਿਜਨ ਜਨ ਹਰਿ ਦੇਵੇ ਨਾਮ ਸ਼ਬਦ ਕਟਾਰਿਆ। ਸ਼ਬਦ ਉਡਾਏ ਸਾਚਾ ਬਾਜ, ਗੁਰ ਸੰਗਤ ਸ਼ਬਦ ਉਡਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਪਿਆਰੇ, ਤੇਰਾ ਭਾਰ ਉਤਾਰਿਆ। ਦਇਆ ਸਿੰਘ ਹਰਿ ਦੀਆ ਵਰ, ਨਰ ਹਰੀ ਕਲ ਭਗਵਾਨਾ। ਸ੍ਰਿਸ਼ਟ ਸਬਾਈ ਕਰ ਵਲ ਛਲ, ਗੁਰਮੁਖਾਂ ਬਖ਼ਸ਼ੇ ਚਰਨ ਧਿਆਨਾ। ਆਪੇ ਕਰੇ ਵਲ ਛਲ ਛਲ ਵਲ, ਰੂਪ ਰੰਗ ਨਾ ਕਿਸੇ ਪਛਾਣਾ। ਜਨ ਭਗਤ ਉਧਾਰੇ, ਕਿਰਪਾ ਧਾਰੇ ਹਰਿ ਨਿਰੰਕਾਰੇ ਵਿਚ ਸੰਸਾਰੇ, ਜੰਗਲ ਜੂਹ ਉਜਾੜ ਪਹਾੜ ਵਿਚ ਜਲ ਧਾਰੇ ਕਰੇ ਖੇਲ ਮਹਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲੋਕਮਾਤ ਜੋਤ ਧਰ, ਧਰਤ ਮਾਤ ਤੇਰੀ ਸੁਣੇ ਪੁਕਾਰੇ। ਧਰਤ ਮਾਤ ਹਰਿ ਸੁਣ ਪੁਕਾਰ। ਪ੍ਰਗਟ ਹੋਏ ਵਿਚ ਸੰਸਾਰ। ਕਲਜੁਗ ਜੀਵ ਵਹੇ ਵਹਿੰਦੀ ਧਾਰ। ਗੁਰਮੁਖ ਪ੍ਰਭ ਕਾ ਭਾਣਾ ਸਹਿਣ, ਮਿਲੇ ਮੇਲ ਹਰਿ ਦਾਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਲ ਕੇ ਆਏ ਸਾਚੇ ਦਰ, ਮਿਲੇ ਭਗਤ ਉਧਾਰ ਨਰਾਇਣਾ ਨਰ। ਗੁਰਮੁਖ ਵਿਰਲੇ ਵੇਖਣ ਨੈਣਾਂ ਏਕਾ ਏਕ ਹਰਿ ਭਗਤ ਟੇਕ। ਆਤਮ ਨੂਰੀ ਪ੍ਰਭ ਏਕ। ਧਰਮ ਯੁੱਧ ਕਾਰਜ ਸੁਧ ਤਨ ਨਾ ਲਾਗੇ ਸੇਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਰਖਾਏ ਚਰਨ ਟੇਕ। ਇਕ ਇਕੱਲਾ ਹਰਿ ਨਿਰੰਕਾਰਾ। ਵੇਖ ਵਖਾਣੇ ਸਰਬ ਕਿਛ ਜਾਣੇ, ਜੀਵ ਜੰਤ ਬਿਰਧ ਬਾਲ ਅੰਞਾਣੇ, ਜਗਤ ਕਰੇ ਨਰ ਹਰਿ ਹਰਿ ਵਲ ਛਲਾ। ਜੋਤੀ ਜੋਤ ਸਰੂਪ ਹਰਿ, ਆਪ ਵਖਾਏ ਸਾਚੇ ਘਰ, ਜਨ ਭਗਤ ਚੁਕਾਏ ਡਰ, ਨਾਮ ਦੇਵੇ ਬ੍ਰਹਮ ਗਿਆਨ ਸਚ ਮਹੱਲ ਅਟਾਰੀ। ਜਗੇ ਜੋਤ ਇਕ ਅਪਾਰੀ। ਨੂਰ ਨੁਰਾਨੀ ਸ਼ਾਹ ਆਲਮ ਹਰਿ ਬਸਨ ਬਨਵਾਰੀ। ਨਰ ਨਰਾਇਣ ਵੱਜੇ ਡੰਕਾ, ਆਪ ਸੁਣਾਏ ਰਾਓ ਰੰਕਾ ਦਵਾਰ ਬੰਕਾ, ਪ੍ਰਗਟ ਮਾਤ ਰਾਮ ਰਮਈਆ ਕ੍ਰਿਸ਼ਨ ਮੁਰਾਰੀ। ਸਾਵਲ ਸੁੰਦਰ ਕ੍ਰਿਸ਼ਨ ਮੁਰਾਰ। ਪ੍ਰਗਟ ਹੋਏ ਵਿਚ ਸੰਸਾਰ। ਕਲਜੁਗ ਤੇਰੀ ਅੰਤਮ ਵਾਰ। ਗਊ ਗਰੀਬ ਨਿਮਾਣਿਆਂ ਹਰਿ ਸੁਣ ਪੁਕਾਰ। ਵੇਖ ਵਖਾਣੇ ਰਾਜੇ ਰਾਣਿਆਂ, ਆਤਮ ਭਰਿਆ ਵਡ ਹੰਕਾਰ। ਦਰ ਘਰ ਦੇਵੇ ਮਾਣ ਜਨ ਭਗਤ ਨਿਮਾਣਿਆਂ, ਸਿਰ ਰੱਖ ਹੱਥ ਸਮਰਥ ਕਰਨ ਕਰਾਵਣਹਾਰ। ਆਤਮ ਦੇਵੇ ਨੂਰ ਜੋਤੀ ਸਾਚੀ ਵਥ, ਕਾਇਆ ਮੰਦਰ ਸਚ ਅਕਾਰ। ਸਗਲ ਵਸੂਰੇ ਜਾਇਣ ਲਥ, ਦਰਸ਼ਨ ਪਾਏ ਆਤਮ ਅਪਾਰ। ਲੇਖ ਲਿਖਾਏ ਹਰਿ ਸਮਰਥ, ਖਿੜੀ ਰਹੇ ਮਾਤ ਗੁਲਜ਼ਾਰ। ਕਿਰਪਾ ਕਰੇ ਪੁਰਖ ਅਕਥ, ਅੰਦਰੇ ਅੰਦਰ ਬਿਸ਼ਨ ਸਿੰਘ ਸਿੰਘਾਸਣ ਅੰਮ੍ਰਿਤ ਬਰਖੇ ਕਿਰਪਾ ਧਾਰ। ਜਨਮ ਮਰਨ ਕਲ ਭੇਵ ਚੁਕਾਇਆ। ਸੰਤ ਮਨੀ ਸਿੰਘ ਸਤਿਗੁਰ ਸਾਚੇ, ਗੁਰਮੁਖਾਂ ਫੜ ਫੜ ਬਾਹੋਂ ਰਾਹੇ ਪਾਇਆ। ਪ੍ਰਭ ਅਬਿਨਾਸ਼ੀ ਸਦ ਹਿਰਦੇ ਵਾਚੇ, ਆਤਮ ਜੋਤੀ ਦੀਪ ਇਕ ਜਗਾਇਆ। ਹੋਏ ਉਜਿਆਰ ਕਾਇਆ ਮਾਟੀ ਕਾਚੇ, ਮਿਲਿਆ ਇਕ ਸ਼ਬਦ ਅਪਾਰ। ਨਰ ਹਰਿ ਨਰਾਇਣ ਦਰਸ਼ਨ ਪੇਖ ਸੰਤ ਮਨੀ ਸਿੰਘ ਧੰਨ ਧੰਨ, ਧੰਨ ਤੇਰੀ ਵਡਿਆਈ। ਗੁਰਮੁਖਾਂ ਆਤਮ ਗਈ ਮੰਨ, ਜਗਤ ਬੇੜਾ ਦਿਤਾ ਬੰਨ੍ਹ, ਭਾਂਡਾ ਭਰਮ ਦਿਤਾ ਭੰਨ, ਆਏ ਸਚ ਸਰਨਾਈ। ਇਕ ਸੁਣਾਏ ਸ਼ਬਦ ਸੱਚਾ ਰਾਗ ਕੰਨ, ਪੰਜਾਂ ਤੱਤਾਂ ਦੇ ਜਲਾਈ। ਧਰਮ ਰਾਏ ਨਾ ਦਏ ਡੰਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਹੋਏ ਆਪ ਸਹਾਈ। ਜੋਤ ਅਕਾਲ ਦਿਆਲ ਗੋਪਾਲ। ਸੰਤ ਸੁਹੇਲਾ ਭਗਤ ਵਛਲ ਜਗਤ ਦਲਾਲ। ਸਚ ਸੱਜਣ ਸੁਹੇਲਾ ਇਕ ਇਕੇਲਾ ਨੂਰੀ ਰੰਗ ਇਕ ਜਲਾਲ। ਵਿਛੜਿਆਂ ਕਲ ਕਲਵੰਤੇ ਮੇਲਾ, ਪੂਰਨ ਭਗਵੰਤੇ ਚੇਲਾ ਹੋਏ ਆਪ ਰਖਵਾਲ। ਭਗਤ ਜਨਾਂ ਮਾਤ ਵਧੀ ਵੇਲਾ, ਕਰੇ ਹਰਿ ਆਪ ਪ੍ਰਿਤਪਾਲ। ਜੋਤੀ ਜੋਤ ਸਰੂਪ ਹਰਿ, ਜੋਤੀ ਨੂਰਾ ਇਕ ਅਕਾਲ। ਇਕ ਅਕਾਲ ਅਗੰਮ ਅਥਾਹ। ਸਰਬ ਦਿਆਲ ਬੇਪ੍ਰਵਾਹ। ਧਰਤ ਮਾਤ ਰਖਵਾਲ ਵੇਖ ਵਖਾਣੇ ਸਭਨੀ ਥਾਂ। ਖੰਡ ਬ੍ਰਹਿਮੰਡਾਂ ਆਪ ਜਾਣੇ, ਜਨ ਭਗਤਾਂ ਦੇਵੇ ਪਾਰਜਾਤੀ ਠੰਡੀ ਛਾਂ। ਤੁੱਟੇ ਮਾਣ ਰਾਜੇ ਰਾਣੇ, ਸਚ ਜਪਾਏ ਪੁਰਖ ਅਬਿਨਾਸ਼ੀ ਮਾਤ ਨਾਂ। ਜੋਤੀ ਨੂਰਾ ਹਰਿ ਸਾਚਾ ਸੂਰਾ ਘਰ ਘਰ ਉਡਾਏ ਕਾਂ। ਜੋਤੀ ਜੋਤ ਜੋਤ ਭਗਵਾਨਾ। ਆਦਿ ਪੁਰਖ ਅਪਰੰਪਰ ਸਵਾਮੀ, ਜਗਤ ਪਿਤ ਨਾ ਕਿਸੇ ਪਛਾਣਾ। ਧੁਰਦਰਗਾਹੀ ਨਿਤ ਨਵਿਤ ਕਰੇ ਹਿਤ, ਪਾਰਬ੍ਰਹਮ ਅਬਿਨਾਸ਼ੀ ਅਚੁੱਤ, ਧਰੇ ਜੋਤ ਵਿਚ ਜਹਾਨਾ। ਵੇਖ ਵਖਾਏ ਸਾਚੀ ਥਿਤ, ਰੁੱਤ ਬਹਾਰ ਆਪ ਸੁਹਾਨਾ। ਕਲਜੁਗ ਝੂਠੇ ਦਿਸਣ ਬੁੱਤ, ਵਿਸਰਿਆ ਨਾਮ ਹਰਿ ਭਗਵਾਨਾ। ਗੁਰਮੁਖ ਵਿਰਲੇ ਉਜਲ ਮੁਖ, ਮਾਤ ਸੁਤ ਦੇਵੇ ਦਰਸ ਨੈਣ ਮੁਧਾਨਾ। ਪੰਚਮ ਜੇਠਾ ਵਡਾ ਸੇਠਾ ਚਰਨ ਪ੍ਰੀਤੀ ਜਗਤ ਰੀਤੀ, ਕਾਇਆ ਅਤੀਤੀ ਸੀਤਲ ਸੀਤੀ ਹੱਥੀਂ ਬੰਨ੍ਹੇ ਸਾਚਾ ਗਾਨਾ। ਮਾਨਸ ਦੇਹੀ ਜੀਤੀ, ਕਲਜੁਗ ਔਧ ਬੀਤੀ, ਮਿਲਿਆ ਮੇਲ ਹਰਿ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਜੋਤ ਉਜਾਲਾ ਹਰਿ ਸੰਸਾਰ। ਜਨ ਭਗਤਾਂ ਰਖਵਾਲਾ, ਆਦਿ ਅੰਤ ਜੁਗਾ ਜੁਗੰਤ ਵਾਰੋ ਵਾਰ। ਲੋਕਮਾਤ ਏਕਾ ਦੱਸੇ ਰਾਹ ਸੁਖਾਲਾ, ਨਾਮ ਦਾਤੀ ਸ਼ਬਦ ਅਪਾਰ। ਨਾਮ ਅਨਮੁੱਲੜਾ ਕੰਠ ਮਾਲਾ, ਸੋਲਾਂ ਕਰਾਏ ਤਨ ਸ਼ਿੰਗਾਰ। ਆਤਮ ਤੋੜੇ ਜਗਤ ਜੰਜ਼ਾਲਾ, ਧਰਮ ਰਾਏ ਨਾ ਆਏ ਦਵਾਰ। ਧੁਰਦਰਗਾਹੀ ਸਚ ਦਲਾਲਾ, ਆਤਮ ਜੋਤੀ ਕਰੇ ਅਕਾਰ । ਕਾਇਆ ਦੀਪਕ ਸਾਚਾ ਬਾਲਾ, ਮਿਟੇ ਕਲ ਅੰਧ ਅੰਧਿਆਰ। ਸ਼ਬਦ ਦੇਵੇ ਤਨ ਦੁਸ਼ਾਲਾ, ਕਰ ਕਰ ਆਦਰ ਚਿੱਟੀ ਚਾਦਰ, ਸੰਤ ਮਨੀ ਸਿੰਘ ਕਰ ਵਿਚਾਰ। ਦਰ ਘਰ ਆਏ ਕਰਤਾ ਕਾਦਰ, ਜੁਗਾਂ ਜੁਗਾਂ ਦਾ ਲਾਹੇ ਭਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਪ੍ਰਗਟ ਹੋ ਵਿਚ ਸੰਸਾਰ। ਪ੍ਰਗਟ ਹੋਵੇ ਹਰਿ ਸੰਸਾਰਾ। ਜਨ ਭਗਤਾਂ ਮੈਲ ਦੁਰਮਤ ਧੋਵੇ, ਚਾੜ੍ਹੇ ਰੰਗ ਇਕ ਅਪਾਰਾ। ਦਿਵਸ ਰੈਣ ਕਦੇ ਨਾ ਸੋਵੇ, ਖੜ੍ਹਾ ਰਹੇ ਪਹਿਰੇਦਾਰਾ। ਲੱਖ ਚੁਰਾਸੀ ਕਲਜੁਗ ਰੋਵੇ, ਮਿਲੇ ਮੇਲ ਨਾ ਹਰਿ ਗਿਰਧਾਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਕਰੇ ਸਚ ਪਿਆਰਾ। ਸਚ ਪਿਆਰ ਹਰਿ ਕਰਤਾਰ। ਸਚ ਵਿਹਾਰ ਵਿਚ ਸੰਸਾਰ। ਕਲਜੁਗ ਤੇਰੀ ਝੂਠੀ ਧਾਰ। ਲੱਖ ਚੁਰਾਸੀ ਪੈਣੀ ਮਾਰ। ਮਾਇਆ ਰੁਲੇ ਜਗਤ ਭੁੱਲੇ ਜੀਵ ਗਵਾਰ। ਨਾ ਕੋਈ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਮਾਣ ਵਿਚ ਜਹਾਨ, ਲੋਕਮਾਤ ਲਏ ਅਵਤਾਰ। ਕੋਟਨ ਕੋਟ ਕਾਇਆ ਗੜ੍ਹ। ਵੇਖ ਵਖਾਣੇ ਸਰਬ ਘਰ। ਲੱਖ ਚੁਰਾਸੀ ਅੰਦਰ ਵੜ। ਕਿਸੇ ਹੱਥ ਨਾ ਆਏ ਰਾਜੇ ਰਾਣੇ ਸ਼ਾਹ ਸੁਲਤਾਨੇ, ਉਜਾੜ ਪਹਾੜ ਕੰਦਰ ਧਾਰ ਵਿਚ ਸੰਸਾਰ, ਗੁਣਵੰਤ ਹਰਿ ਗੁਣ ਨਿਧਾਨੇ, ਪੁਰਖ ਅਬਿਨਾਸ਼ੀ ਅਵਲੜੀ ਚਾਲ। ਸੰਤ ਸੁਹੇਲੇ ਸੁਰਤ ਸੰਭਾਲ। ਇਕ ਇਕੇਲੇ ਫਲ ਸਾਚੇ ਡਾਲ। ਕਾਇਆ ਮੰਦਰ ਸਾਚੇ ਲਾਲ। ਨੂਰ ਜੋਤੀ ਰੰਗ ਗੁਲਾਲ। ਮਾਣਕ ਮੋਤੀ ਸ਼ਬਦ ਮਿਸਾਲ। ਆਪ ਉਠਾਏ ਕਾਇਆ ਸੋਤੀ, ਗੁਰਸਿਖ ਗੁਰ ਗੋਪਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਮਨੀ ਸਿੰਘ ਤੇਰੀ ਪੂਰ ਕਰਾਏ ਘਾਲ। ਪੂਰ ਕਰਾਏ ਤੇਰੀ ਘਾਲਾ। ਸੰਤ ਮਨੀ ਸਿੰਘ ਹਰਿ ਰਖਵਾਲਾ। ਲੋਕਮਾਤ ਵਡ ਵਡ ਧਨੀ, ਆਦਿ ਅੰਤ ਨਾ ਹੋਏ ਕੰਗਾਲਾ। ਮਿਲਿਆ ਸਾਕ ਸੱਜਣ ਸੈਣੀ ਵਡ ਹਰਿ ਗੁਣ ਗੁਣੀ, ਤੋੜੇ ਜਗਤ ਜੰਜ਼ਾਲਾ। ਮਾਤ ਆਤਮ ਗੁਣ ਨਿਧਾਨੇ ਪੁਣ ਛਾਣ ਛਾਣ ਪੁਣੀ, ਲੱਭਾ ਇਕ ਸੱਚਾ ਲਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਇਆ ਰਹੇ ਸਦ ਰਖਵਾਲਾ। ਸੰਤ ਮਨੀ ਸਿੰਘ ਸਚ ਦੁਲਾਰਾ। ਪੁਰਖ ਅਬਿਨਾਸ਼ੀ ਪਾਵੇ ਸਾਰਾ। ਘਨਕਪੁਰ ਵਾਸੀ ਆਤਮ ਜੋਤੀ ਨੂਰ ਉਜਾਲਾ। ਨਾ ਕੋਈ ਦੀਵਾ ਨਾ ਕੋਈ ਬਾਤੀ, ਕਾਇਆ ਮਿਟੀ ਅੰਧੇਰੀ ਰਾਤੀ, ਮਿਲਿਆ ਹਰਿ ਦੀਨ ਦਿਆਲਾ। ਅੰਦਰ ਵੇਖੇ ਮਾਰ ਛਾਲ ਤਨ ਮਨ ਹੋਏ ਸਵਾਂਤ ਸਵਾਂਤੀ ਅੰਮ੍ਰਿਤ ਧਾਰਾ। ਕਲਜੁਗ ਅੰਧੇਰੀ ਰਾਤੀ, ਪੁਰਖ ਅਬਿਨਾਸ਼ੀ ਮਾਰੇ ਝਾਤੀ, ਲੋਕਮਾਤ ਲਏ ਅਵਤਾਰਾ। ਜਨ ਭਗਤਾਂ ਮਿਟਾਏ ਅੰਤਮ ਬਾਕੀ, ਆਪੇ ਖੋਲ੍ਹੇ ਸਾਚੀ ਤਾਕੀ, ਸ਼ਬਦ ਚਲਾਏ ਸਾਚੀ ਧਾਰਾ। ਜੋਤੀ ਜੋਤ ਸਰੂਪ ਹਰਿ, ਸੰਤ ਮਨੀ ਸਿੰਘ ਦਿਤਾ ਵਰ, ਜਨ ਭਗਤਾਂ ਖੋਲ੍ਹੇ ਆਤਮ ਸਰ, ਅੰਮ੍ਰਿਤ ਭਰੇ ਇਕ ਭੰਡਾਰਾ। ਸੰਤ ਮਨੀ ਸਿੰਘ ਸਚ ਦੁਲਾਰ। ਪ੍ਰਗਟ ਹੋਏ ਵਿਚ ਸੰਸਾਰ। ਕਲਜੁਗ ਤੇਰੀ ਅੰਤਮ ਵਾਰ। ਸੇਵਾ ਕਰੀ ਦਰ ਅਪਾਰ। ਕਾਇਆ ਆਤਮ ਹੋਈ ਉਜਿਆਰ। ਸਿਰ ਰੱਖੇ ਹੱਥ ਕਰਤਾਰ। ਪ੍ਰਭ ਕਾ ਭਾਣਾ ਲਏ ਝਲ, ਲੋਕਮਾਤ ਨਾ ਆਏ ਹਾਰ। ਰਾਜੇ ਰਾਣਿਆਂ ਕਰੇ ਖੁਆਰ। ਸ਼ਬਦ ਡੋਰ ਪ੍ਰਭ ਸਾਚੇ ਫੜੀ, ਤੁੱਟ ਨਾ ਜਾਏ ਵਿਚ ਸੰਸਾਰ। ਸਚ ਸੁਹੰਜਣੀ ਘੜੀ, ਸੰਤ ਮਨੀ ਸਿੰਘ ਬਣਿਆ ਲੇਖ ਲਿਖਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਾਰ। ਜਗਤ ਬੰਨ੍ਹੇ ਸਾਚੀ ਧਾਰ। ਸੰਤ ਮਨੀ ਸਿੰਘ ਲੇਖ ਲਿਖਾਰ। ਪੁਰਖ ਅਬਿਨਾਸ਼ੀ ਸਾਚੀ ਧਾਰ। ਚਾਰ ਵਰਨਾਂ ਇਕ ਪਿਆਰ। ਰਾਜੇ ਰਾਣਿਆਂ ਕਰੇ ਖੁਆਰ। ਗਊ ਗਰੀਬ ਨਿਮਾਣਿਆਂ, ਏਕਾ ਬਖ਼ਸ਼ੇ ਚਰਨ ਪਿਆਰ। ਕਲਜੁਗ ਝੇੜਾ ਚੁੱਕੇ ਵੇਦ ਪੁਰਾਨ ਅੰਜ਼ੀਲ ਕੁਰਾਨ। ਖਾਣੀ ਬਾਣੀ ਅੰਤ ਪਛਤਾਣੀ, ਸੋਹੰ ਚਲਾਏ ਇਕ ਸੱਚੀ ਬਾਣੀ ਧੁਰਦਰਗਾਹੀ ਪ੍ਰਭ ਅਬਿਨਾਸ਼ੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਪ੍ਰਧਾਨ ਪ੍ਰਗਟ ਹੋਏ ਵਿਚ ਜਹਾਨ। ਸੰਤ ਮਨੀ ਸਿੰਘ ਘਰ ਸਚ ਵਸੰਦਾ, ਮਿਲਿਆ ਹਰਿ ਕੰਤ ਪਿਆਰਾ। ਏਕਾ ਸ਼ਬਦ ਸਾਚੀ ਧਾਰਾ। ਜੋਤ ਨੂਰ ਕਰ ਅਕਾਰ ਮਿਲਿਆ, ਗੁਰ ਪੂਰੇ ਦੁਰਮਤ ਮੈਲ ਧੋਤੀ ਚੜ੍ਹਿਆ ਰੂਪ ਅਪਾਰਾ। ਗੁਰ ਗੋਬਿੰਦ ਏਕਾ ਬੋਲੀ, ਸ਼ਬਦ ਚਲਾਏ ਅਪਰ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖ ਲਿਖਾਏ ਜਗਤ ਅਪਾਰਾ। ਜਗਤ ਵੇਖ ਮਸਤਕ ਲਾਈ ਸਾਚੀ ਮੇਖ। ਆਤਮ ਨੇਤਰ ਲੈਣਾ ਵੇਖ। ਮੇਟ ਮਿਟਾਏ ਔਲੀਏ ਪੀਰ ਸ਼ੇਖ਼। ਸਾਧ ਸੰਤ ਜਗਤ ਭਗਤ ਨਾ ਦਿਸੇ ਕੋਈ ਬਬੇਕ। ਗੁਰਮੁਖ ਸਾਚੇ ਸੰਤ ਜਨ, ਜਿਸ ਜਨ ਦੇਵੇ ਸਾਚਾ ਧਨ, ਆਦਿ ਅੰਤਾ ਸਾਧ ਸੰਤਾ, ਜੁਗਾ ਜੁਗੰਤਾ ਨਰ ਹਰਿ ਸਾਚਾ ਏਕ। ਹਰਿ ਸ਼ਬਦ ਅਮੋਲਾ, ਸ੍ਰਿਸ਼ਟ ਸਬਾਈ ਆਪੇ ਮਵਲਾ, ਪ੍ਰਗਟ ਹੋਏ ਕ੍ਰਿਸ਼ਨਾ ਸਵਲਾ, ਗੁਰਮੁਖ ਤਨ ਨਾ ਲਾਏ ਸੇਕ। ਆਪ ਉਲਟਾਏ ਨਾਭੀ ਕਵਲਾ, ਜੋਤੀ ਨੂਰਾ ਸਚ ਕੋਹਤੂਰਾ, ਸੰਤ ਮਨੀ ਸਿੰਘ ਤੇਰਾ ਬਚਨ ਅੰਤ ਕਰਾਏ ਮਾਤ ਪੂਰਾ, ਕੋਇ ਨਾ ਰਹੇ ਅਧੂਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਪੁਰਖ ਅਪਰੰਪਰ ਸਵਾਮੀ ਜਗਤ ਪਿਤ ਟੇਕ। ਪ੍ਰਗਟੇ ਜੋਤ ਸਤਿ ਪੁਰਖ ਸਤਿਵਾਦਾ। ਸ਼ਬਦ ਲਿਖਾਏ ਬੋਧ ਅਗਾਧਾ। ਆਤਮ ਧੁਨ ਉਪਜਾਏ ਸਾਚਾ ਨਾਦਾ। ਲੇਖਾ ਮਾਤ ਚੁਕਾਏ ਜਨ ਭਗਤਾਂ ਦੇਵੇ ਦਾਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਮਨ ਤਨ ਰਸਨ ਅਰਾਧਾ। ਸੰਤ ਗੁਰ ਗੁਰ ਸੰਤ ਲਿਖਿਆ ਧੁਰ । ਪ੍ਰਭ ਚਰਨੀ ਜੁੜ, ਖ਼ਾਲੀ ਹੱਥ ਨਾ ਗਿਆ ਮੁੜ। ਮੰਗੀ ਨਾਮ ਇਕ ਭਿਖ, ਪ੍ਰਭ ਚੜ੍ਹਾਇਆ ਸ਼ਬਦ ਘੋੜ। ਮਾਤਲੋਕ ਆਏ ਦੌੜ, ਵੇਖ ਵਖਾਣੇ ਮਿਠੇ ਕੌੜ, ਚਰਨ ਪ੍ਰੀਤੀ ਗਈ ਜੁੜ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡਾ ਦਾਤਾ ਚਤੁਰ ਸੁਜਾਨ, ਮਿਹਰਬਾਨ ਹਰਿ ਭਗਵਾਨ, ਰਸਨਾ ਧਿਆਇਣ, ਸੀਸ ਝੁਕਾਇਣ, ਤੇਤੀਸ ਕਰੋੜ। ਹਰਿ ਭਗਵਾਨ ਜਗਤ ਪਸਾਰ। ਸ਼ਬਦ ਧਾਰ ਵਿਚ ਸੰਸਾਰ। ਦੀਪਕ ਜੋਤੀ ਮਾਤ ਉਜਿਆਰ। ਮਹਾਨ ਮਹਾਨਾਂ, ਜਗਤ ਮਿਟਾਏ ਕੂੜ ਕੁੜਿਆਰ। ਕਲਕੀ ਅਵਤਾਰ, ਲੱਖ ਚੁਰਾਸੀ ਕਰਨੀ ਖ਼ਬਰਦਾਰ। ਸੰਤ ਮਨੀ ਸਿੰਘ ਬੱਧਾ ਗਾਨਾ, ਫੜੇ ਕਲਮ ਇਕ ਅਪਾਰ। ਸ਼ਬਦ ਦੱਸੇ ਹਰਿ ਨਿਰੰਕਾਰ। ਲਿਖਤ ਲਿਖੇ ਵਿਚ ਸੰਸਾਰ। ਰਾਜੇ ਰਾਣੇ ਹੋਣ ਖ਼ਬਰਦਾਰ। ਕਲਜੁਗ ਤੇਰੀ ਅੰਤਮ ਵਾਰ। ਸੋਹੰ ਚਲੇ ਤੀਰ ਕਮਾਨਾ, ਸਿੰਘ ਨਰ ਹਰਿ ਹਰਿ ਦਾਤਾਰ। ਪੁਰੀ ਘਨਕ ਸੁੱਤਾ ਪੈਰ ਪਸਾਰ। ਕਲਜੁਗ ਮਾਇਆ ਅਪਰ ਅਪਾਰ। ਗੁਰਮੁਖਾਂ ਦੇਵੇ ਠੰਡੀ ਛਾਇਆ, ਸਦ ਬਖ਼ਸ਼ੇ ਚਰਨ ਪਿਆਰ। ਜੋਤੀ ਜੋਤ ਸਰੂਪ ਹਰਿ, ਸੰਤ ਮਨੀ ਸਿੰਘ ਦਿਤਾ ਵਰ, ਰਾਣੇ ਸੰਗਰੂਰ ਆਉਣਾ ਡਰ, ਪ੍ਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ। ਸੰਤ ਸਤਿ ਸਤਿ ਸਤਿ ਦੇਵਾ। ਉਜਲ ਬੁੱਧ ਨਿਰਮਲ ਮਤ, ਪ੍ਰਭ ਰੱਖੇ ਸਤਿ, ਦਰ ਘਰ ਸਾਚੇ ਕੀਨੀ ਸੇਵਾ। ਆਤਮ ਧੀਰਜ ਸਾਚਾ ਯਤ, ਏਕਾ ਨਾਤਾ ਅੰਮ੍ਰਿਤ ਆਤਮ ਤੀਰਥ ਤਟ, ਮਾਣ ਗਵਾਇਆ ਅਠ ਸਠ ਤੀਰਥ, ਆਤਮ ਬ੍ਰਹਮ ਗਿਆਨੀ ਬ੍ਰਹਮ ਗਿਆਨਾ। ਗੁਰਮੁਖਾਂ ਦੇ ਸਮਝਾਵੇ ਮਤ, ਕਲਜੁਗ ਫੇਰ ਨਾ ਆਵੇ ਵਤ, ਨਿਹਕਲੰਕ ਨਰਾਇਣ ਨਰ, ਜਗੇ ਜੋਤ ਇਕ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਬੈਠ ਨਿਹਚਲ ਧਾਮ ਅਟੱਲ, ਸ੍ਰਿਸ਼ਟ ਸਬਾਈ ਕਰੇ ਵਲ ਛਲ, ਜੰਗਲ ਜੂਹ ਉਜਾੜ ਪਹਾੜ ਜਲ ਥਲ ਬੇਮੁਖਾਂ ਹੱਥ ਨਾ ਆਨਾ। ਸੰਤ ਮਨੀ ਸਿੰਘ ਰਸਨਾ ਤੀਰ। ਬਜ਼ਰ ਕਪਾਟੀ ਗਿਆ ਚੀਰ। ਗੁਰਮੁਖਾਂ ਮਿਲਿਆ ਅੰਮ੍ਰਿਤ ਸੀਰ। ਹਉਮੇ ਵਿਚੋਂ ਕੱਢੇ ਪੀੜ। ਏਕਾ ਓਟ ਹਰਿ ਰਖਾਈ, ਸ਼ਬਦ ਚੋਟ ਤਨ ਲਗਾਈ, ਅੰਤਮ ਬੰਨ੍ਹੇ ਹਰਿ ਜੀ ਬੀੜ। ਆਲ੍ਹਣਿਉਂ ਡਿੱਗੇ ਬੋਟ ਪ੍ਰਭ ਲਏ ਉਠਾਈ ਗੋਦ ਬਹਾਈ, ਕਲਜੁਗ ਮਾਇਆ ਲਾਹੇ ਚੀਰ। ਆਤਮ ਭੁੱਲੀ ਮਾਇਆ ਰੁਲੀ, ਅੰਮ੍ਰਿਤ ਡੁਲ੍ਹੀ ਆਇਆ ਕੁੱਲੀ, ਆਪੇ ਤੋੜੇ ਜਗਤ ਜੰਜ਼ੀਰ। ਦੇਵੇ ਦਾਤ ਵਡ ਅਨਮੁੱਲੀ। ਲੋਕਮਾਤ ਨਾ ਤੋਲ ਤੁਲੀ। ਕਲਜੁਗ ਅੰਧੇਰੀ ਏਕਾ ਝੁਲੀ। ਲੱਖ ਚੁਰਾਸੀ ਆਉਣੀ ਫਾਸੀ, ਆਤਮ ਵਾੜੀ ਨਾ ਫਲੀ ਫੁੱਲੀ। ਪ੍ਰਗਟ ਹੋਏ ਘਨਕਪੁਰ ਵਾਸੀ, ਮੇਟ ਮਿਟਾਏ ਮਦਿਰਾ ਮਾਸੀ, ਚਰਨ ਲਗਾਏ ਸ਼ਬਦ ਸਵਾਸੀ, ਦੇਵੇ ਦਾਤ ਨਾਮ ਅਨਮੁੱਲੀ। ਮਾਨਸ ਜਨਮ ਹੋਏ ਰਹਿਰਾਸੀ, ਅੰਤਮ ਕਰੇ ਬੰਦ ਖ਼ਲਾਸੀ। ਨਿਜ ਘਰ ਆਤਮ ਨਿਜ ਵਸੇਰਾ, ਸਚ ਮੰਡਲ ਸਾਚੀ ਰਾਸ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਖੰਡਾ ਇਕ ਉਠਾਏ। ਜਗਤ ਰੰਡਾ ਕਰ ਵਖਾਏ। ਵਿਚ ਬ੍ਰਹਿਮੰਡਾਂ ਵੰਡ ਕਰਾਏ। ਨੌਂ ਖੰਡ ਪ੍ਰਿਥਮੀ ਪਾਏ ਵੰਡਾਂ, ਸੱਤਾਂ ਦੀਪਾਂ ਅੰਤ ਭੰਨਾਏ। ਮਾਤ ਪਤਾਲ ਅਕਾਸ਼ ਸਰਬ ਘਟ ਵਾਸਾ। ਸ਼ਿਵ ਸ਼ੰਕਰ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਕਰੋੜ ਤੇਤੀਸ ਸਾਚੇ ਵੇਸਾ, ਕਰੇ ਕਰਾਏ ਨਰ ਨਰੇਸ਼ਾ, ਖੁਲ੍ਹੜੇ ਕੇਸਾ ਪ੍ਰਗਟ ਜੋਤ ਮਾਝੇ ਦੇਸਾ। ਜੋਤ ਸਰੂਪੀ ਸ਼ਬਦ ਉਡਾਰੀ। ਪਵਣ ਬਬਾਨ ਤਿੰਨਾਂ ਲੋਕਾਂ ਏਕਾ ਧਾਰੀ। ਚੌਥੇ ਖੋਲ੍ਹੇ ਦਰ ਦਵਾਰੀ। ਪੰਜਵੇਂ ਸਾਚੀ ਜੋਤ ਨਿਰੰਕਾਰੀ। ਛੇਵੇਂ ਸੁੱਤਾ ਪੈਰ ਪਸਾਰੀ। ਸੱਤਵੇਂ ਖੇਲ ਹਰਿ ਨਿਰੰਕਾਰੀ। ਸਾਚਾ ਘਰ ਨਾ ਆਵੇ ਡਰ ਨਰ ਨਰਾਇਣਾ ਮਧੁਰ ਬੈਣਾ, ਸ੍ਰਿਸ਼ਟ ਸਬਾਈ ਸਾਕ ਸੱਜਣ ਸੈਣਾ, ਇਕ ਇਕੱਲਾ ਰਹਿਣਾ, ਨੂਰ ਨੁਰਾਨਾ ਅਕਾਲ ਅਕਾਲਾ ਦੀਨ ਦਿਆਲਾ ਕਾਲ ਮਹਾਂਕਾਲ ਕਰੇ ਰਖਵਾਲੀ। ਆਤਮ ਦਾਤ ਹਰਿ ਭਗਵੰਤਾ। ਚਰਨ ਨਾਤ ਵਿਚ ਮਾਤ ਸਾਚੇ ਸੰਤਾ। ਅੰਮ੍ਰਿਤ ਦੇਵੇ ਬੂੰਦ ਸਵਾਂਤ ਇਕ ਇਕਾਂਤ, ਮੇਲ ਮਿਲਾਏ ਸਾਚੇ ਕੰਤਾ। ਆਤਮ ਵੇਖੇ ਮਾਰ ਝਾਤ, ਨਾ ਕੋਈ ਵਖਾਣੇ ਜਾਤ ਪਾਤ, ਜੋਤੀ ਜੋਤ ਸਰੂਪ ਹਰਿ, ਸਤਿ ਸਤਿਵਾਦੀ ਨਾਦੀ ਨਾਦਾ, ਰਾਗ ਛਤੀਸਾ ਬੀਸ ਇਕੀਸਾ ਹਰਿ ਜਗਦੀਸ਼ਾ, ਸੁੱਤਾ ਪੈਰ ਪਸਾਰ। ਹਰਿਜਨ ਹਰਿ ਤੋਲਨ ਤੋਲੇ। ਆਤਮ ਕੁੰਡਾ ਸ਼ਬਦੀ ਖੋਲ੍ਹੇ। ਪਵਣ ਸਵਾਸੀ ਲਾਹੇ ਭਗਤ ਉਦਾਸੀ, ਵਸੇ ਕਾਇਆ ਚੋਲੇ। ਜੋਤ ਸਰੂਪੀ ਘਨਕਪੁਰ ਵਾਸੀ, ਦਸਮ ਦਵਾਰੀ ਪੜਦਾ ਖੋਲ੍ਹੇ। ਨਿਜ ਆਤਮ ਵੇਖੇ ਨਿਜ ਘਰ ਵਾਸੀ। ਸਚ ਮੰਡਲ ਦੀ ਸਾਚੀ ਰਾਸੀ। ਈੜਾ ਪਿੰਗਲਾ ਸੁਖਮਨ ਦਾਸੀ। ਮਿਟੇ ਅੰਧੇਰਾ ਕਾਲਾ ਲੱਖ ਚੁਰਾਸੀ ਕਟੇ ਫਾਸੀ। ਹਰਿ ਸਾਜਨ ਸਾਚਾ ਸ਼ਾਹੋ ਸ਼ਾਬਾਸ਼ੀ। ਜੋਤੀ ਦੇਵੇ ਨੂਰ ਨੁਰਾਨਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ, ਜਗਤ ਪਿਤ ਜਗਦੀਸ਼ਰ ਸਦਾ ਸਦਾ ਜਨ ਭਗਤਾਂ ਹੋਏ ਆਪ ਰਖਵਾਲਾ। ਭਗਤ ਸਵਾਰੇ ਕਾਜ ਹਰਿ ਕਾਜਨ ਕਾਜੇ। ਅੰਤਮ ਰੱਖੇ ਲਾਜ, ਪ੍ਰਗਟ ਜੋਤ ਦੇਸ ਮਾਝੇ। ਚਾਰ ਕੁੰਟ ਪੈਣੀ ਭਾਜ, ਹਰਿ ਸਾਜਨ ਸਾਜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਬਲੀ ਬਲਵਾਨ ਸ਼ਬਦ ਉਡਾਰੀ ਵਿਚ ਸੰਸਾਰੀ ਜੋਤ ਨਿਰੰਕਾਰੀ, ਵੇਖੇ ਖੇਲ ਲੱਖ ਚੁਰਾਸੀ ਮੇਲ, ਧਰਮ ਰਾਏ ਦੀ ਘੱਲੇ ਜੇਲ ਕਲ ਕਿ ਆਜੇ। ਸਾਧ ਸੰਤ ਸਿੱਖ ਗੁਰ ਭਾਈ। ਨਿਤ ਨਵਿਤ ਵੇਖ ਵਖਾਣੇ ਵਾਰ ਥਿਤ, ਅੰਮ੍ਰਿਤ ਆਤਮ ਕਾਇਆ ਸਿੰਚ ਤਨ ਮੰਦਰ ਸਚ ਕਿਆਰੀ। ਬੀਜੇ ਬੀਜ ਵਾਰੋ ਵਾਰੀ। ਅੰਮ੍ਰਿਤ ਫ਼ਲ ਲੱਗੇ ਕਾਇਆ ਡਾਲੀ। ਸੰਤ ਮਨੀ ਸਿੰਘ ਕੰਤ ਸੁਹਾਗਾ, ਸਚ ਸੁਹਾਗਣ ਬਣੀ ਨਾਰੀ। ਇਕ ਸੁਣਾਇਆ ਸਾਚਾ ਰਾਗਾ, ਗੁਰਮੁਖ ਹੋਏ ਵਡ ਵਡਭਾਗਾ। ਪੁਰਖ ਅਬਿਨਾਸ਼ੀ ਪਕੜੇ ਵਾਗਾ, ਪ੍ਰਗਟ ਹੋਏ ਨਰ ਨਿਰੰਕਾਰੀ। ਫੜ ਫੜ ਧੋਵੇ ਕਾਇਆ ਦਾਗਾ, ਕੰਚਨ ਉਤੇ ਲਾਏ ਸੁਹਾਗਾ, ਹੰਸ ਬਣਾਏ ਜੀਵ ਕਾਗਾ, ਕਲਜੁਗ ਤੇਰੀ ਅੰਤਮ ਵਾਰੀ। ਵੇਖ ਵਖਾਣੇ ਪਹਿਲੀ ਮਾਘਾ। ਰਾਜੇ ਰਾਣਿਆਂ ਫੇਰੇ ਸੁਹਾਗਾ। ਸੋਇਆ ਸ਼ੇਰ ਕਲਜੁਗ ਜਾਗਾ। ਹੋਇਆ ਦਲੇਰ ਕੋਲ ਵਾਘਾ। ਸ਼ਬਦ ਉਠਾਏ ਲੜਾਏ ਨਾਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਸੁਹੇਲੇ ਸਾਚੇ ਮੇਲੇ ਆਤਮ ਖੇਲ ਹਰਿ ਜੀ ਖੇਲੇ, ਆਪੇ ਗੁਰ ਆਪੇ ਚੇਲੇ, ਏਕਾ ਸ਼ਬਦ ਸੁੰਨ ਖੋਲ੍ਹੇ, ਮੁਨ ਸੁੰਨ ਗੁਰਮੁਖ ਸਾਚੇ ਚੁਣ ਚੁਣ, ਮਸਤਕ ਭਾਗ ਗਏ ਜਾਗ, ਮਨ ਭਇਆ ਵੈਰਾਗ, ਤ੍ਰਿਸ਼ਨਾ ਬੁਝੀ ਆਗ, ਮਿਲੇ ਮੇਲ ਹਰਿ ਭਗਵਾਨਾ। ਹਰਿ ਭਗਵਾਨ ਮੇਲ ਮਿਲਈਆ। ਸੰਤ ਮਨੀ ਸਿੰਘ ਤੇਲ ਚੜ੍ਹਈਆ। ਆਪ ਬਹਾਏ ਸਾਚੀ ਨਈਆ। ਗੁਰ ਸੰਗਤ ਬਣਾਏ ਭੈਣਾਂ ਭਈਆ। ਚਾਰ ਵਰਨ ਏਕਾ ਧਾਰ, ਹਰਿ ਸੰਸਾਰ ਵਿਚ ਰਖਈਆ। ਨਾ ਕੋਈ ਪੁਰਖ ਨਾ ਕੋਈ ਨਾਰ, ਬਿਰਧ ਬਾਲ ਜਵਾਨਾਂ ਪਾਵੇ ਸਾਰ, ਊਚ ਨੀਚ ਜਾਤ ਪਾਤ ਪੁਰਖ ਬਿਧਾਤ ਏਕਾ ਦੇਵੇ ਸ਼ਬਦ ਦਾਤ, ਜਗਤ ਅੰਧੇਰੀ ਮਿਟਾ ਰਾਤ, ਪ੍ਰਗਟ ਹੋਏ ਕਮਲਾਪਾਤ, ਅੰਤਮ ਪੁੱਛੇ ਭਗਤਾਂ ਵਾਤ, ਨਾਮ ਦੇਵੇ ਸਚ ਸੁਗਾਤ, ਗੁਰਮੁਖਾਂ ਦੇਵੇ ਸਾਚੀ ਦਾਤ, ਹਰਿ ਬਨਵਾਰੀ ਫੂਲਨਹਾਰ ਅੰਤ ਗੁੰਦਈਆ। ਫੂਲਨ ਹਾਰ ਪਾਤੀ ਪਾਤੀ। ਪੁਰਖ ਅਬਿਨਾਸ਼ੀ ਗੁੰਦੇ ਨੈਣ ਮੂੰਦੇ ਨਾ ਕੋਈ ਵੇਖੇ ਦਿਵਸ ਰਾਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਪਿਆਰੇ ਧੰਨ ਧੰਨਵੰਤੇ ਪਤ ਪਤਵੰਤੇ, ਮਿਲਿਆ ਮੇਲ ਸਾਚੇ ਕੰਤੇ। ਮਿਟੇ ਅੰਧੇਰ ਨਾ ਕੋਈ ਸੰਞ ਨਾ ਕੋਈ ਸਵੇਰ, ਭਗਤ ਸੁਹੇਲਾ ਇਕ ਇਕੇਲਾ, ਆਤਮ ਰਾਸੀ ਵਿਚ ਪ੍ਰਭਾਸੀ, ਕਾਇਆ ਮੰਡਲ ਸਾਚੀ ਰਾਸੀ, ਗਗਨ ਪਤਾਲੀ ਮਾਤ ਅਕਾਸ਼ੀ, ਪੁਰਖ ਅਬਿਨਾਸ਼ੀ ਨਿਜ ਘਰ ਵਾਸੀ, ਪਵਣ ਸਵਾਸੀ ਆਤਮ ਸਦ ਵਸੇਰਾ, ਸੰਤ ਸਿੱਖ ਗੁਰ ਸਤਿਗੁਰ ਭਾਇਆ। ਆਪ ਮਿਟਾਏ ਤ੍ਰਿਸ਼ਨਾ ਤ੍ਰਿਖ, ਦਰ ਘਰ ਸਾਚੇ ਮਾਣ ਦਵਾਇਆ। ਪ੍ਰਭ ਦਰ ਮੰਗੀ ਏਕਾ ਭਿੱਖ, ਨਾਮ ਨਿਰੰਜਣ ਦੇ ਰਘੁਰਾਇਆ। ਪੂਰੀ ਸਿਖਿਆ ਲਈ ਸਿੱਖ, ਸ਼ਬਦ ਅੰਜਨ ਨੇਤਰ ਪਾਇਆ। ਕਲਜੁਗ ਮਾਇਆ ਲੱਗੀ ਵਿਖ, ਆਤਮ ਰਸ ਤਨ ਗਵਾਇਆ। ਕਿਸੇ ਹੱਥ ਨਾ ਆਏ ਮੁਨ ਰਿਖ, ਅਠਸਠ ਤੀਰਥ ਮਾਣ ਗਵਾਇਆ। ਧੁਰਦਰਗਾਹੀ ਸਾਚੇ ਲੇਖ ਰਿਹਾ ਲਿਖ, ਸੰਤ ਵਿਚੋਲਾ ਜਗਤ ਬਣਾਇਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਤੇਰਾ ਮਸਤਕ ਭਾਗ, ਕਲਜੁਗ ਅੰਤਮ ਗਿਆ ਜਾਗ, ਆਤਮ ਇਛਿਆ ਇਕ ਵੈਰਾਗ, ਚਰਨ ਕਵਲ ਹਰਿ ਜਾਏ ਲਾਗ, ਚਿੱਟੇ ਅਸਵ ਹੋ ਅਸਵਾਰ, ਹਰਿ ਨਿਰੰਕਾਰ ਪਹਿਰੇਦਾਰ ਵਾਰੋ ਵਾਰ ਪਕੜੀ ਵਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ ਅੰਤਮ ਵੇਲੇ ਜਾਇਣ ਜਾਗ। ਸਾਚਾ ਮੀਤ ਮੀਤ ਮੁਰਾਰਾ। ਨਰ ਹਰਿ ਸਾਚੇ ਅਚਰਜ ਰੀਤਾ, ਮਿਲੇ ਮੇਲ ਹਰਿ ਨਿਰੰਕਾਰਾ। ਏਕਾ ਸ਼ਬਦ ਸਾਚੀ ਦਾਤ ਵਿਚ ਮਾਤ ਅਠਾਰਾਂ ਧਿਆਏ ਗੀਤਾ, ਰੰਗ ਅਵਲੜਾ ਰੂਪ ਨਿਆਰਾ। ਦਿਵਸ ਰੈਣ ਹਰਿ ਪਰਖੇ ਨੀਤਾ, ਅੱਠੇ ਪਹਿਰ ਰਾਖੋ ਚੀਤਾ, ਆਵੇ ਜਾਵੇ ਵਾਰੋ ਵਾਰਾ। ਕਾਇਆ ਕਰੇ ਠੰਡੀ ਸੀਤਾ, ਕਲਜੁਗ ਅੰਤਮ ਮਿਟੀ ਰੀਤਾ, ਸਤਿਜੁਗ ਸਾਚੀ ਬੰਨ੍ਹੇ ਧਾਰਾ। ਨਿਤ ਨਵਿਤਾ ਸ਼ਬਦ ਸੁਣਾਏ ਸਚ ਸੰਗੀਤਾ, ਮਾਣ ਗਵਾਏ ਰਾਗ ਛਤੀਸਾ, ਮੇਟ ਮਿਟਾਏ ਮੂਸਾ ਈਸਾ, ਹਰਿ ਪੁਰਖ ਅਪਾਰਾ। ਜਗਤ ਉਜਿਆਰਾ ਭਗਤ ਸੁਧਾਰਾ। ਏਕਾ ਵਣਜ ਸਚ ਵਪਾਰਾ। ਦਿਵਸ ਰੈਣ ਹਰਿ ਵਸੇ ਨੈਣਾ। ਗੁਰਮੁਖ ਸੰਤ ਕੰਤ ਸੁਹਾਗ ਦਰ ਦਵਾਰੇ ਘਰ ਸਾਚੇ ਬਹਿਣਾ। ਮਹੱਲ ਮੁਨਾਰੇ ਵਡ ਵਡਭਾਗ, ਕਾਇਆ ਗਾਗਰ ਨਿਰਮਲ ਉਜਾਗਰ ਨਾਮ ਰਤਨਾਗਰ, ਡੂੰਘੀ ਧਾਰ ਸ਼ਬਦ ਸਾਗਰ, ਹਰਿ ਪਾਵੇ ਸਾਰੇ। ਗੁਰਮੁਖ ਵਿਰਲਾ ਹੋਏ ਸੁਦਾਗਰ, ਬਖ਼ਸ਼ੇ ਦਾਤ ਹਰਿ ਬਨਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਸਿੱਖ ਗੁਰ ਚੇਲਾ ਅੰਤਮ ਮੇਲਾ ਭਗਤ ਸੁਹੇਲਾ, ਹੋਏ ਸਹਾਏ ਵਿਚ ਸੰਸਾਰੇ। ਹਰਿਜਨ ਪਾਏ ਨਾਮ ਧੰਨ ਭਾਂਡਾ ਭਰਮ ਭੰਨ, ਆਤਮ ਮਿਟੇ ਜੰਨ, ਕਾਇਆ ਛਪਰੀ ਛੰਨ, ਜੋਤੀ ਨੂਰ ਟਿਕਾਏ। ਸੱਚਾ ਦੇਵੇ ਨਾਮ ਧਨ, ਲੋਕਮਾਤ ਨਾ ਲੱਗੇ ਸੰਨ੍ਹ, ਮਿਟੇ ਅੰਧੇਰ ਆਤਮ ਅੰਨ੍ਹ, ਸਚ ਉਜਿਆਰ ਆਪ ਕਰਾਏ। ਪੰਚਾਂ ਕਰੇ ਖੰਨ ਖੰਨ, ਸ਼ਬਦ ਡੋਰੀ ਦੇਵੇ ਬੰਨ੍ਹ, ਨੌਵਾਂ ਦਰਾਂ ਦੇਵੇ ਡੰਨ, ਅੰਦਰ ਰਹਿਣ ਨਾ ਪਾਏ। ਦਸਵੇਂ ਦਰ ਮਿਲੇ ਵਰ ਖੁਲ੍ਹੇ ਸਰ ਗੁਰਮੁਖ ਸਾਚਾ ਜਾਏ ਤਰ, ਆਤਮ ਭੰਡਾਰਾ ਪ੍ਰਭ ਜਾਏ ਭਰ, ਜੋਤੀ ਨੂਰ ਕਰ ਉਜਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਭਗਤ ਭਗਵੰਤ, ਹੋਏ ਸਹਾਈ ਸਦਾ ਰਖਵਾਲਾ। ਸੰਤ ਸਿੱਖ ਸਦਾ ਸੁਖਦਾਈ। ਆਤਮ ਅਤੀਤਾ ਸਦਾ ਸੁਰਜੀਤਾ ਮੀਤਨ ਮੀਤਾ, ਸਾਚੀ ਸੇਵ ਕਮਾਈ। ਤਨ ਮੰਦਰ ਡੂੰਘੀ ਕੰਦਰ, ਨਾ ਕੋਈ ਵੇਖ ਵਖਾਣੇ ਗੋਰਖ ਮਛੰਦਰ, ਉਚੇ ਟਿੱਲੇ ਸਾਰੇ ਹਿੱਲੇ, ਸ਼ਬਦ ਤੀਰ ਚੜ੍ਹੇ ਚਿੱਲੇ, ਭਗਤ ਉਧਾਰ ਜਗਤ ਸੁਧਾਰ ਅਵਲੜੀ ਰੀਤੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਸਿੱਖ ਗੁਰ ਸੰਤ ਪਿਆਰੇ, ਸੱਜਣ ਸੁਹੇਲੇ ਸਾਚੇ ਮੀਤੇ। ਗੁਰ ਪ੍ਰਸਾਦਿ ਗੁਰ ਦਰ ਦਵਾਰੇ। ਹਉਮੇ ਰੋਗ ਜਗਤ ਵਿਜੋਗ ਚਿੰਤਾ ਸੋਗ, ਰਸਨਾ ਰਸ ਭੋਗ ਜਨ ਹਰਿ ਜਗਤ ਨਿਵਾਰੇ। ਦੇਵੇ ਦਰਸ ਹਰਿ ਅਮੋਘ, ਸਾਚਾ ਸ਼ਬਦ ਸਾਚਾ ਜੋਗ ਮਿਟੇ ਹਉਮੇ ਰੋਗ ਨਾ ਹੋਏ ਵਿਜੋਗ, ਕੰਤ ਕੰਤੂਲਾ ਕਮਲ ਕਵਲਾਰੇ। ਲਿਖਿਆ ਧੁਰ ਸੰਜੋਗ ਆਤਮ ਰੱਸ ਸਾਚਾ ਲੈਣਾ ਭੋਗ, ਸ਼ਬਦ ਝੂਲਾ ਹਰਿ ਝੁਲਾਰੇ। ਦੇਵੇ ਝੂਲਾ ਜਗਤ ਹੁਲਾਰਾ। ਭਗਤ ਉਧਾਰਾ ਪੁਰਖ ਅਪਾਰਾ। ਆਪ ਚੁਕਾਏ ਪਿਛਲਾ ਮੂਲਾ, ਗੁਰਮੁਖ ਸਾਚਾ ਫਲਿਆ ਫੂਲਾ, ਮਿਲਿਆ ਹਰਿ ਰਾਜ ਰਾਜਾਨ ਸ਼ਾਹ ਸੁਲਤਾਨ ਦੂਲੋ ਦੂਲਾ, ਲਾਏ ਭੋਗ ਰਸਨ ਰਸਨਾਰੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਨਰ ਹਰਿ, ਆਤਮ ਖੋਲ੍ਹ ਦਰ ਭੰਡਾਰਾ ਭਰ, ਆਤਮ ਜੋਤੀ ਨੂਰ ਧਰ, ਸ਼ਬਦ ਡੋਰ ਫੜ ਭਰਮ ਭੁੱਲਾ ਵਿਚ ਸੰਸਾਰੇ। ਅਕਾਸ਼ ਅਕਾਸ਼ ਅਕਾਸ਼ ਜੋਤ ਪ੍ਰਕਾਸ਼। ਨੂਰ ਨਿਰੰਕਾਰਾ ਰੰਗ ਅਪਾਰਾ ਸਦ ਵਸੇ ਬਾਹਰ, ਥਿਰ ਘਰ ਸਾਚੇ ਸਦਾ ਸਦ ਵਾਸ। ਅਵਣ ਗਵਣ ਬਵਣ ਸਵਣ ਨਾ ਕੋਈ ਪਾਏ ਸਾਰ ਵਿਚ ਪ੍ਰਭਾਸ। ਸ਼ਿਵ ਸ਼ੰਕਰ ਬ੍ਰਹਮਾ ਵਿਸ਼ਨ ਮਹੇਸ਼ ਦੇਵ ਯਮਨ, ਘਟ ਘਟ ਤਟ ਤਟ ਭਏ ਉਦਾਸ। ਸਚ ਕਿਨਾਰਾ ਹਰਿ ਨਿਰੰਕਾਰਾ ਵੇਖੇ ਜਮਨ, ਸ਼ਬਦ ਸਰੂਪੀ ਪਾਏ ਰਾਸ। ਪ੍ਰਗਟ ਹੋਏ ਦੁਸ਼ਟ ਦਮਨ, ਦਇਆਨਿਧ ਦੀਨ ਦਿਆਲਾ ਭਗਤ ਸੁਹੇਲਾ ਹੋਏ ਦਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਅੰਤ ਪੂਰਨ ਭਗਵੰਤ ਜਨ ਭਗਤਾਂ ਪੂਰ ਕਰਾਏ ਆਸ। ਖੰਡ ਬ੍ਰਹਿਮੰਡ ਲੋਅ ਲੋਅ ਅਕਾਰ। ਨਰ ਨਰੇਸ਼ੀ ਸਾਚੀ ਵੰਡ ਬ੍ਰਹਮਾ ਵਿਸ਼ਨ ਮਹੇਸ਼ੀ ਧਾਰ। ਗੁਣਵੰਤ ਗਣੇਸ਼ੀ ਖੁਲ੍ਹੜੇ ਕੇਸੀ, ਦਰ ਦਰਵੇਸ਼ੀ ਨੈਣ ਮੁੰਧਾਰ। ਅਵੱਲੜਾ ਭੇਸੀ ਗੁਰਮੁਖ ਪ੍ਰਵੇਸ਼ੀ, ਨਾ ਕੋਈ ਵੇਖ ਵਖਾਣੇ ਪ੍ਰਭ ਅਬਿਨਾਸ਼ੀ ਜਾਣੇ ਔਲੀਆ ਪੀਰ ਦਸਤਗੀਰ ਸ਼ਾਹ ਮੁਹੰਮਦ ਯਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਹੋਵੇ ਵਿਚ ਸੰਸਾਰ। ਸਚ ਦਵਾਰਾ ਬਣਿਆ ਸਚ ਦਰਬਾਨ। ਅਟੱਲ ਅਟੱਲਾ ਸ੍ਰੀ ਭਗਵਾਨ। ਇਕ ਇਕੱਲਾ ਵਲਾ ਛਲਾ, ਸ਼ਬਦ ਫੜੇ ਸਾਚਾ ਭੱਲਾ, ਨਾਮ ਚੜ੍ਹਾਏ ਸਾਚਾ ਚਿੱਲਾ ਰਸਨਾ ਖਿੱਚ ਕਮਾਨ। ਉਚੇ ਪਰਬਤ ਲਾਹੇ ਟਿੱਲਾ, ਪੂਰ ਕਰਾਏ ਬਚਨ ਡੱਲਾ, ਬੂਰੇ ਕੱਕੇ ਪਏ ਤਰਥੱਲਾ, ਧੂੰਆਂਧਾਰ ਜ਼ਿਮੀਂ ਅਸਮਾਨ। ਚਾਰੋਂ ਕੁੰਟ ਸ਼ਬਦੀ ਹੱਲਾ, ਮੇਟ ਮਿਟਾਏ ਜਗਤ ਨਿਸ਼ਾਨ। ਰਸਨਾ ਗਾਏ ਨਾ ਕੋਈ ਅੱਲਾ, ਮੇਟ ਮਿਟਾਏ ਹਰਿ ਕੁਰਾਨ। ਜੋਤੀ ਜੋਤ ਸਰੂਪ ਹਰਿ, ਪ੍ਰਗਟ ਹੋਏ ਵਿਚ ਜਹਾਨ। ਬ੍ਰਹਿਮੰਡ ਮੰਡਲ ਹਰਿਜਨ ਮਿਲਿਆ ਕਰ ਕਰ ਵੇਸਾ। ਲੋਕਮਾਤ ਅੰਧੇਰੀ ਰਾਤੀ, ਪੁਰਖ ਬਿਧਾਤੀ ਅਵਲੜਾ ਭੇਸਾ। ਸੰਤ ਮਨੀ ਸਿੰਘ ਜੋਤ ਪਛਾਤੀ, ਪੁੱਛੇ ਵਾਤੀ ਸ਼ਾਹ ਸੁਲਤਾਨ ਨਰ ਨਰੇਸ਼ਾ। ਲੋਕਮਾਤੀ ਅੰਧੇਰੀ ਰਾਤੀ ਅੰਮ੍ਰਿਤ ਬੂੰਦ ਪਿਆਏ ਸਵਾਂਤੀ, ਆਤਮ ਖੋਲ੍ਹੇ ਤਾਕੀ, ਗੁਣਵੰਤੀ ਹਰਿ ਗੁਣ ਨਿਧਾਨਾ। ਕਲਜੁਗ ਭੇਖ ਚੁਕਾਏ ਬਾਕੀ, ਲੱਖ ਚੁਰਾਸੀ ਬੰਦਾ ਖ਼ਾਕੀ, ਲਾੜੀ ਮੌਤ ਹੱਥੀਂ ਬੰਨ੍ਹੇ ਗਾਨਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਪ੍ਰਗਟ ਹੋਏ ਵਾਲੀ ਦੋ ਜਹਾਨਾਂ। ਬ੍ਰਹਿਮੰਡ ਹਰਿ ਬ੍ਰਹਿਮੰਡੇ। ਧਰੇ ਜੋਤ ਜਗਤ ਵਰਭੰਡੇ। ਕਲਜੁਗ ਤੇਰਾ ਅੰਤ ਕਿਨਾਰਾ, ਕੋਈ ਨਾ ਦਏ ਸਹਾਰਾ, ਵਹਿੰਦੀ ਧਾਰ ਸਿੰਧ ਸਾਗਰ ਕੰਢੇ। ਲੱਖ ਚੁਰਾਸੀ ਆਰ ਪਾਰਾ, ਮੰਦਰ ਮਸੀਤਾਂ ਢਾਹੇ ਗੁਰੂਦਵਾਰਾ, ਜਗਤ ਨਿਸ਼ਾਨੇ ਮਿਟੇ ਝੰਡੇ। ਸ਼ਬਦ ਚਲੇ ਤੀਰ ਅਪਾਰਾ, ਲੋਆਂ ਪੂਰੀਆਂ ਪਾਵੇ ਸਾਰਾ, ਪਤਾਲ ਅਕਾਸ਼ਾਂ ਖੰਡ ਅਖੰਡੇ। ਵੇਖ ਵਖਾਣੇ ਹਰਿ ਨਿਰੰਕਾਰਾ, ਸ੍ਰਿਸ਼ਟ ਸਬਾਈ ਕਰ ਦੋ ਫਾੜ, ਅਗਨ ਜੋਤ ਲਗਾਏ ਹਾੜੇ, ਮੁਖ ਵੇਖੇ ਸਦ ਇਕੱਲੜਾ, ਧਰਤ ਮਾਤ ਤੇਰਾ ਸਚ ਅਖਾੜਾ, ਸਾਚੀ ਪਾਏ ਹਰਿ ਜੀ ਵੰਡੇ, ਕਲਜੁਗ ਅੰਤਮ ਆਇਆ ਕੰਢੇ। ਧਰਮ ਰਾਏ ਕਲ ਭਾੜਾ ਮੰਗੇ। ਜਲ ਥਲ ਜੰਗਲ ਜੂਹ ਵਿਚ ਉਜਾੜ ਪਹਾੜਾਂ, ਸ਼ਬਦ ਉਠਾਏ ਸਾਚੀ ਧਾੜਾ, ਬੇਮੁਖਾਂ ਅੱਗ ਲੱਗੇ ਬਹੱਤਰ ਨਾੜਾਂ, ਝੂਠੇ ਭੰਨੇ ਅੰਡੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ ਅੰਤਮ ਕਲ ਪਾਰ ਉਤਾਰੇ ਦਇਆ ਕਮਾਏ, ਆਪ ਚੜ੍ਹਾਏ ਸੋਹੰ ਸ਼ਬਦ ਸਾਚੇ ਡੰਡੇ। ਬ੍ਰਹਿਮੰਡ ਵੰਡ ਹਰਿ ਸਚ ਕਰਾਨਾ। ਬੇਮੁਖਾਂ ਕਲਜੁਗ ਆਈ ਕੰਡ ਛੁਟੇ ਤੀਰ ਲੱਥੇ ਚੀਰ, ਹੱਥ ਨਾ ਆਵੇ ਨੀਰ, ਚਾਰ ਕੁੰਟ ਹੋਏ ਵੈਰਾਨਾ। ਕਲਜੁਗ ਤੇਰਾ ਵਕਤ ਅਖ਼ੀਰ, ਕੋਈ ਨਾ ਦੇਵੇ ਮਾਤ ਸੀਰ, ਪ੍ਰਭ ਮੇਟ ਮਿਟਾਏ ਔਲੀਏ ਪੀਰ ਦਸਤਗੀਰ ਸ਼ਾਹ ਹਕੀਰ, ਚਲੇ ਇਕ ਤੀਰ ਨਿਸ਼ਾਨਾ। ਜਨ ਭਗਤਾਂ ਦੇਵੇ ਸ਼ਬਦ ਚਿੱਲਾ, ਆਤਮ ਅੰਮ੍ਰਿਤ ਬਖ਼ਸ਼ੇ ਸਾਚਾ ਹਰਿ ਨਰ ਨਰਾਇਣ ਹਰਿ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਇਕ ਝੁਲਾਏ ਸਚ ਨਿਸ਼ਾਨਾ। ਮਾਤ ਪਤਾਲ ਅਕਾਸ਼। ਦਰ ਦਰਵੇਸ਼ ਹਰਿ ਸਰਬ ਘਟਾਂ ਘਟ ਵਾਸ। ਪੁਰਖ ਅਬਿਨਾਸ਼ ਕਲਜੁਗ ਅਵਲੜਾ ਭੇਸ ਕਰ, ਆਦਿ ਅੰਤ ਨਾ ਜਾਏ ਵਿਨਾਸ। ਜੋਤੀ ਖੇਲੀ ਅਪਾਰ ਨਰ, ਅੰਤਮ ਕਲ ਜਲ ਥਲ ਵੇਖ ਵਖਾਣੇ ਪਵਣ ਸਵਾਸ। ਲੱਖ ਚੁਰਾਸੀ ਆਵੇ ਡਰ, ਪਵਣ ਸਵਾਸਾ ਹਰਿ ਨਿਰੰਕਾਰਾ। ਕਰੇ ਖੇਲ ਅਪਰ ਅਪਾਰਾ। ਜੋਤੀ ਜਾਮਾ ਰਮਈਆ ਰਾਮਾ ਕ੍ਰਿਸ਼ਨਾ ਸ਼ਾਮਾ ਸ਼ਬਦ ਦਮਾਮਾ ਲੱਗੇ ਭਾਰਾ। ਪੂਰ ਕਰਾਏ ਮਾਤ ਕਾਮਾ, ਹਰੀ ਹਰਿ ਨਾਮਾ ਤ੍ਰੈਲੋਕੀ ਨਾਥ ਸਗਲਾ ਸਾਥ ਗਿਰਵਰ ਗਿਰਧਾਰਾ। ਧਰਤ ਮਾਤ ਤੇਰੀ ਰੱਖੇ ਪਤ ਦੇ ਕਰ ਹੱਥ ਪ੍ਰਭ ਸਮਰਥ ਸ਼ਬਦ ਚਲਾਏ ਸਾਚੀ ਗਾਥ, ਪੁਰਖ ਅਪਰ ਅਪਰ ਅਪਾਰਾ। ਸਾਚੇ ਲੇਖ ਲਿਖਾਏ ਮਥ, ਕਲਜੁਗ ਅੰਤਮ ਕਰੇ ਖ਼ਵਾਰਾ। ਸਤਿਜੁਗ ਸਾਚੇ ਸਾਚਾ ਰਥ, ਧਰੇ ਮਾਤ ਹਰਿ ਨਿਰੰਕਾਰਾ। ਪੁਰਖ ਅਬਿਨਾਸ਼ੀ ਅਕਥਨਾ ਅਕੱਥ, ਜੋਤ ਉਜਾਲਾ ਵਿਚ ਸੰਸਾਰਾ। ਜੋਤੀ ਜੋਤ ਸਰੂਪ ਹਰਿ, ਪ੍ਰਗਟ ਹੋਏ ਵਿਚ ਸੰਸਾਰਾ। ਭੇਖਾ ਧਾਰ ਵੇਖ ਵਖਾਣੇ। ਸ਼ਬਦ ਅਸਵਾਰੀ ਰਾਜੇ ਰਾਣੇ। ਜੋਤ ਨਿਰੰਕਾਰੀ ਚਾਰ ਕੁੰਟ ਦਹਿ ਦਿਸ਼ ਜੋਤ ਜਗਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨੇ। ਰਾਜੇ ਰਾਣੇ ਰੰਕ ਰਾਜਾਨ। ਵੇਖ ਵਖਾਣੇ ਸ੍ਰੀ ਭਗਵਾਨ। ਸ਼ਬਦ ਮਾਰੇ ਤੀਰ ਨਿਸ਼ਾਨ। ਜਗਤ ਛੁੱਟੇ ਸ਼ਬਦ ਤੀਰ, ਤੁੱਟੇ ਮਾਣ ਤਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਸੂ ਪੰਜ ਹਰਿ ਕਰਮ ਵਖਾਨਾ। ਰਾਣਾ ਸੰਗਰੂਰ ਹਰਿ ਪਕੜ ਉਠਾਨਾ। ਸ਼ਬਦ ਡੰਡਾ ਸਿਰ ਲਗਾਨਾ। ਕਲਜੁਗ ਅੰਤਮ ਆਈ ਕੰਡਾ, ਦਰ ਦਰਬਾਰ ਨਾ ਕਿਸੇ ਲਗਾਨਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਤੇਰਾ ਲੇਖ ਜਗਤ ਭੇਖ ਮਿਟਾਵਨਾ। ਰਾਣਾ ਸੰਗਰੂਰ ਹੋ ਤਿਆਰ। ਅੰਤਮ ਹੋਣਾ ਚੂਰ ਚੂਰ, ਆਸਾ ਮਨਸਾ ਹਰਿ ਜੀ ਪੂਰ, ਕਲਜੁਗ ਭੁੱਲੇ ਜੀਵ ਗਵਾਰ। ਸ਼ਬਦ ਦੇਵੇ ਸਾਚੀ ਤੂਰ, ਚਿੱਟੇ ਅਸਵ ਹੋ ਅਸਵਾਰ। ਏਕਾ ਜੋਤੀ ਸਾਚਾ ਨੂਰ, ਪਵਣ ਸਵਾਸੀ ਨਾਮ ਅਧਾਰ। ਜੋਤੀ ਜੋਤ ਸਰੂਪ ਹਰਿ, ਪੰਚਮ ਅੱਸੂ ਰਾਣੇ ਸੰਗਰੂਰ ਹਰਿ ਹਜ਼ੂਰ ਪ੍ਰਭ ਅਬਿਨਾਸ਼ੀ ਕਰੇ ਖ਼ਬਰਦਾਰ। ਰਾਣੇ ਸੰਗਰੂਰ ਉਠ ਉਠ ਜਾਗ। ਲੋਕਮਾਤ ਪ੍ਰਭ ਲਾਏ ਭਾਗ। ਆਤਮ ਧੋ ਪਿਛਲਾ ਦਾਗ। ਪੁਰਖ ਅਬਿਨਾਸ਼ੀ ਪਕੜੇ ਵਾਗ ਪ੍ਰਭ ਅਬਿਨਾਸ਼ੀ ਜਾਮਾ ਪਾਏ ਜੋਤ ਸਰੂਪੀ ਭੇਖ ਵਟਾਏ, ਜਗਤ ਵਿਚੋਲਾ ਧੋਵੇ ਦਾਗ਼। ਗੁਰਮੁਖ ਸਾਚੇ ਲਏ ਬਚਾਏ, ਚਰਨ ਸਰਨ ਜੋ ਅੰਤਮ ਲਾਏ, ਆਪ ਬੁਝਾਏ ਤ੍ਰਿਸ਼ਨਾ ਆਗ। ਗੁਰ ਸੰਗਤ ਸਾਚਾ ਸੰਗ ਨਿਭਾਏ, ਅੰਗ ਸੰਗ ਪ੍ਰਭ ਆਪ ਹੋ ਜਾਏ, ਭੁੱਖ ਨੰਗ ਕੋਈ ਰਹਿਣ ਨਾ ਪਾਏ, ਚਰਨ ਸਰਨ ਜਨ ਜਾਏ ਲਾਗ। ਬੇਮੁਖ ਕਾਚੀ ਵੰਗ ਭੰਨ ਵਖਾਏ, ਸ਼ਬਦ ਮਰਦੰਗ ਇਕ ਵਜਾਏ, ਹੰਸ ਬਣਾਏ ਗੁਰਮੁਖ ਕਾਗ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਆਪਣੀ ਕਿਰਪਾ ਦੇਵੇ ਕਰ, ਚਰਨ ਛੁਹਾਏ ਦਿਆਲ ਬਾਗ। ਦਿਆਲ ਬਾਗ਼ ਹਰਿ ਚਰਨ ਛੁਹਾਵਣਾ। ਕਲਜੁਗ ਭੇਖ ਅੰਤ ਮਿਟਾਵਣਾ। ਵੇਖ ਵੇਖ ਗੁਰਸਿਖ ਜਗਾਵਣਾ। ਮਸਤਕ ਲਿਖਣਾ ਸਾਚਾ ਲੇਖ, ਪ੍ਰਗਟ ਹੋਏ ਦਰਸ ਦਿਖਾਵਣਾ। ਲੋਕਮਾਤ ਲਗਾਏ ਮੇਖ, ਸ਼ਬਦ ਨਿਸ਼ਾਨਾ ਇਕ ਰਖਾਵਣਾ। ਆਪ ਮਿਟਾਏ ਔਲੀਏ ਪੀਰ ਸ਼ੇਖ਼, ਮੁੱਲਾ ਮੁਸਲਾ ਨਾ ਕੋਈ ਪੜ੍ਹਾਏ, ਗੁਰਮੁਖਾਂ ਏਕਾ ਸੋਹੰ ਨੂਰੀ ਨਾਉਂ ਜਪਾਵਣਾ। ਧਰੇ ਜੋਤ ਪ੍ਰਭ ਮਾਝੇ ਦੇਸ, ਕੁਰਾਨ ਅੰਜ਼ੀਲਾਂ ਵਕਤ ਚੁਕਾਵਣਾ। ਨਾ ਕੋਈ ਪੂਜੇ ਸ਼ਿਵ ਗਣੇਸ਼, ਬ੍ਰਹਮਾ ਵਿਸ਼ਨ ਨਾ ਕਿਸੇ ਧਿਆਵਣਾ। ਨਾ ਕੋਈ ਫਿਰੇ ਦਰ ਦਵਾਰੇ ਦਰਵੇਸ਼, ਕਰੋੜ ਤੇਤੀਸਾ ਬੀਸ ਇਕੀਸਾ ਅੰਤਮ ਅੰਤ ਕਰਾਵਣਾ। ਏਕਾ ਛਤਰ ਝੁੱਲੇ ਜਗਦੀਸ਼ਾ, ਨਿਹਕਲੰਕੀ ਡੰਕ ਵਜਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਵਿਚ ਜਹਾਨ ਚਰਨ ਕਵਲ ਉਪਰ ਧਵਲ ਪੁਰਖ ਅਬਿਨਾਸ਼ੀ ਸਰਨ ਲਗਾਵਣਾ। ਸ਼ਬਦ ਚਲੇ ਸਚ ਕਟਾਰ। ਤਿੰਨਾਂ ਲੋਆਂ ਤਿੱਖੀ ਧਾਰ। ਚੌਦਾਂ ਲੋਕਾਂ ਵੇਖ ਵਿਚਾਰ। ਸੋਲਾਂ ਕਲੀਆਂ ਕਰ ਸ਼ਿੰਗਾਰ। ਵਲੀਆ ਛਲੀਆ ਹਰਿ ਅਪਾਰ। ਕਲਜੁਗ ਤੇਰੀ ਅੰਤਮ ਵਾਰੀ, ਕਰੇ ਖੁਆਰੀ ਸ਼ਬਦ ਫੜੇ ਤਿੱਖੀ ਆਰੀ। ਨਾ ਕੋਈ ਵੇਖੇ, ਅੰਤਮ ਚੀਰ ਕਰੇ ਦੋ ਫਾੜੀ। ਭਾਣਾ ਵਰਤੇ ਪਹਿਲੀ ਹਾੜੀ। ਕਿਸੇ ਨਾ ਦਿਸੇ ਪਿਛਾ ਅਗਾੜੀ। ਕਲਜੁਗ ਜੀਵਾਂ ਕਿਸਮਤ ਮਾੜੀ। ਏਕਾ ਉਠੇ ਰੂਸਾ ਧਾੜੀ। ਅਗਨ ਲਗਾਏ ਬਹੱਤਰ ਨਾੜੀ। ਚਾਰੋਂ ਤਰਫ ਕਾੜ ਕਾੜ ਜੰਗਲ ਜੂਹ ਪਹਾੜ ਉਜਾੜੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਤ ਮਾਤ ਤੇਰਾ ਬੰਨ੍ਹੇ ਨਾਤ, ਆਪ ਉਠਾਏ ਮੌਤ ਲਾੜੀ। ਮੌਤ ਲਾੜੀ ਕਰ ਤਿਆਰ। ਸੋਹਣਾ ਕਰੇ ਤਨ ਸ਼ਿੰਗਾਰ। ਲੱਖ ਚੁਰਾਸੀ ਵੇਖ ਵਿਚਾਰ। ਧਰਮ ਰਾਏ ਦਰ ਹੋਏ ਵਾਸ, ਕਲਜੁਗ ਤੇਰੀ ਅੰਤਮ ਵਾਰ। ਅੰਤਮ ਵਾਰ ਸੇਵਾ ਲਾਏ ਘਨਕਪੁਰ ਵਾਸੀ ਲੋਕਮਾਤ ਹਰਿ ਮਾਰ ਝਾਤ, ਕਲਜੁਗ ਅੰਧੇਰੀ ਰਾਤ, ਬੇਮੁਖ ਸੋਏ ਪੈਰ ਪਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਵਖਾਣੇ ਆਪੇ ਜਾਣੇ, ਆਪਣੀ ਸਾਚੀ ਧਾਰ। ਅੱਸੂ ਪੰਜ ਹਰਿ ਬਲਵਾਨਾ। ਕਰੇ ਖੇਲ ਮਾਤ ਮਹਾਨਾ। ਕਲਜੁਗ ਜੀਵਾਂ ਤੋੜੇ ਨਾਤ, ਨਾ ਕੋਈ ਸਹਾਈ ਵਿਚ ਜਹਾਨਾ। ਚਾਰ ਵਰਨ ਵੇਖ ਵਖਾਣੇ, ਰਾਜੇ ਰਾਣੇ ਮਾਰ ਧਿਆਨੇ, ਪੱਲੇ ਨਾ ਕਿਸੇ ਨਾਮ ਸੁਗਾਤ, ਬੇਮੁਹਾਣੇ ਅੰਧੇ ਕਾਣੇ ਵਡ ਜਰਵਾਣੇ, ਸੀਸ ਨਾ ਦਿਸੇ ਕਿਸੇ ਤਾਜ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਸਾਜਨਾ ਰਿਹਾ ਸਾਜ। ਤਖ਼ਤ ਤਾਜ ਨਾ ਕੋਈ ਦਿਸੇ। ਹਰਿ ਰਾਜਾਨ ਰਾਜ, ਜਗਤ ਪਿਤ ਜਗਦੀਸੇ। ਧਰਤ ਮਾਤ ਤੇਰੇ ਸਵਾਰੇ ਕਾਜਨ ਕਾਜ, ਪ੍ਰਗਟ ਹੋ ਅਵਤਾਰ ਚੌਬੀਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਅੰਤ ਕਰਾਏ ਬੀਸ ਇਕੀਸੇ। ਗੁਰਸਿਖ ਪਿਆਰ ਰਾਜ ਦੁਲਾਰ। ਰਾਜ ਦੁਲਾਰਾ ਨਾਮ ਅਧਾਰ ਵਿਚ ਸੰਸਾਰ, ਅੰਮ੍ਰਿਤ ਧਾਰ ਠੰਡੀ ਠਾਰ ਆਤਮ ਜਲ ਧਾਰ ਲੱਖ ਚੁਰਾਸੀ ਹੋਏ ਪਾਰ, ਬੰਦ ਖ਼ਲਾਸੀ ਵਿਚ ਸੰਸਾਰ। ਆਵਣ ਜਾਵਣ ਗੇੜ ਨਿਵਾਰ। ਸ਼ਬਦ ਗਹਿਣਾ ਤਨ ਸ਼ਿੰਗਾਰ। ਮਾਨਸ ਦੇਹੀ ਮਿਲਿਆ ਮੇਲ ਸਾਚੇ ਕੰਤ ਹਰਿ ਭਤਾਰ। ਗੁਰਮੁਖ ਸੁਲੱਖਣੀ ਮਾਤ ਨਾਰ। ਅੰਤਮ ਅੰਤ ਪਾਵੇ ਸਾਰ। ਪੂਰਬ ਕਰਮ ਜਨਮ ਵਿਚਾਰ। ਮਾਨਸ ਦੇਹੀ ਸਚ ਸਨੇਹੀ ਉਤਮ ਜਾਤੀ, ਲੋਕਮਾਤੀ ਭਗਤ ਅਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਕਰਾਵੇ ਹਰਿਜਨ ਭਾਵੇ, ਦਰਗਹਿ ਸਾਚੀ ਸਾਚੇ ਨਹਾਵੇ, ਗੁਰਮੁਖਾਂ ਦਿਸੇ ਵਸੇ ਧਾਮ ਨਿਆਰਾ। ਧਾਮ ਨਿਆਰਾ ਹਰਿ ਕਰਤਾਰਾ। ਨਾ ਕੋਈ ਜਾਣੇ ਆਰ ਪਾਰ ਕਿਨਾਰਾ। ਗੁਰਮੁਖ ਵਿਰਲਾ ਵੇਖ ਵਖਾਣੇ ਹਰਿ ਪ੍ਰਭ ਜਾਣੇ ਕਿਰਪਾ ਕਰੇ ਅਪਰ ਅਪਾਰਾ। ਜਗਤ ਦਰਵੇਸ਼ ਭਗਤ ਪ੍ਰਦੇਸੀ ਸਚ ਟਿਕਾਣੇ ਜੋਤੀ ਰੂਪਾ ਸਾਚਾ ਭੂਪਾ, ਸ਼ਬਦੀ ਪਹਿਨੇ ਚਿੱਟਾ ਬਾਣੇ। ਨਾ ਕੋਈ ਰੰਗ ਨਾ ਕੋਈ ਰੂਪੇ, ਨੂਰ ਨੁਰਾਨਾ ਸਤਿ ਸਰੂਪਾ, ਦੇਵੇ ਮਾਣ ਰਾਜੇ ਰਾਣੇ। ਲੱਖ ਚੁਰਾਸੀ ਅੰਧ ਕੂਪਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਵਲ ਛਲ ਜਲ ਥਲ ਕਰ ਕਰ ਵੇਖੇ ਵੇਖ ਵਖਾਣੇ। ਗੁਰਮੁਖ ਅਪਾਰਾ ਸੰਤ ਵਿਚੋਲਾ, ਹਰਿ ਦੇਵੇ ਸ਼ਬਦ ਅਧਾਰਾ। ਸੋਹੰ ਸਾਚਾ ਤੋਲਾ, ਮਿਲੇ ਮੇਲ ਨਿਰੰਕਾਰਾ। ਦਰ ਘਰ ਸਾਚੇ ਹੋਏ ਗੋਲਾ, ਚਾਰ ਕੁੰਟੀ ਇਕ ਜੈਕਾਰਾ। ਦੂਜਾ ਦਿਸੇ ਨਾ ਕੋਈ ਉਹਲਾ, ਝਿਰਨਾ ਝਿਰੇ ਅਪਰ ਅਪਾਰਾ। ਗੁਰਮੁਖਾਂ ਖੋਲ੍ਹੇ ਆਤਮ ਕਵਲਾ, ਤਿੱਖੀ ਰੱਖੀ ਸ਼ਬਦ ਧਾਰਾ। ਪੁਰਖ ਅਬਿਨਾਸ਼ੀ ਉਪਰ ਧਵਲਾ, ਜੋਤ ਜਗਾਏ ਅਪਰ ਅਪਾਰਾ। ਕਾਹਨਾ ਕ੍ਰਿਸ਼ਨਾ ਸਵਲਾ ਮਵਲਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੂਰ ਅਲਾਹੀ ਨੂਰੀ ਅਵਲਾ। ਅੱਲਾ ਨੂਰੀ ਹੱਕ ਹਲਾਲਾ। ਜਗਤ ਮਲਾਹੀ, ਗੁਰ ਗੋਪਾਲਾ। ਭਗਤਾਂ ਦੇਵੇ ਸਚ ਸਲਾਹੀ, ਨਾਮ ਨਿਰੰਜਣ ਸਚ ਰਖਵਾਲਾ। ਲੱਖ ਚੁਰਾਸੀ ਪੈਣੀ ਫਾਹੀ, ਜਗੀ ਜੋਤ ਇਕ ਜਵਾਲਾ। ਗੁਰਮੁਖਾਂ ਧੋਵੇ ਮਸਤਕ ਦਾਗ਼, ਸੱਚਾ ਚਾੜ੍ਹੇ ਰੰਗ ਗੁਲਾਲਾ। ਵੇਖ ਵਖਾਣੇ ਥਾਉਂ ਥਾਈਂ, ਸ਼ਬਦ ਬਣਾਏ ਵਿਚ ਦਲਾਲਾ। ਦਰ ਘਰ ਆਏ ਚਾਈਂ ਚਾਈਂ, ਜਗਤ ਅਵਲੜੀ ਚਲੇ ਚਾਲਾ। ਸਦਾ ਸੁਹੇਲਾ ਦੇਵੇ ਠੰਡੀ ਛਾਈਂ, ਕਲਜੁਗ ਦੱਸੇ ਰਾਹ ਸੁਖਾਲਾ। ਅੰਤ ਵਿਛੋੜਾ ਭੈਣ ਭਾਈ, ਜਗਤ ਜੰਜ਼ਾਲਾ ਕਾਲ ਮਹਾਂਕਾਲਾ। ਮੇਲ ਮਿਲਾਵਾ ਸਾਚੇ ਮਾਹੀ, ਧੁਰਦਰਗਾਹੀ ਹੋਏ ਰਖਵਾਲਾ। ਧਰਮ ਰਾਏ ਨਾ ਪਾਏ ਫਾਹੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਜੋਤੀ ਸਾਚੀ ਗੋਤੀ ਮੇਲ ਮਿਲਾਣਾ। ਮੇਲ ਮਿਲਾਏ ਹਰਿ ਭਗਵਾਨ। ਗੁਰਮੁਖ ਚਰਨੀ ਡਿੱਗਣ ਆਣ, ਹੋਏ ਸਹਾਈ ਹਰਿ ਰਘੁਰਾਈ ਏਥੇ ਓਥੇ ਦੋ ਜਹਾਨ। ਫੰਦਨ ਫੰਦ ਕਟਾਨ। ਆਤਮ ਵਜਦੀ ਰਹੇ ਵਧਾਈ, ਰਸਨਾ ਰੱਸ ਮਧੁਰ ਗੁਣ ਗਾਣ। ਗੁਰਮੁਖ ਸੇਵਾ ਧੰਨ ਕਮਾਈ, ਆਦਿ ਅੰਤ ਨਾ ਹੋਏ ਜੁਦਾਈ, ਏਕਾ ਰੰਗ ਸ੍ਰੀ ਭਗਵਾਨ। ਸੱਜਣ ਸੁਹੇਲਾ ਸਾਚਾ ਮਾਹੀ, ਅੰਤਮ ਪਕੜੇ ਦੋਵੇਂ ਬਾਹੀਂ, ਨਾ ਛੋੜੇ ਛੋੜ ਛੁੜਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰ ਹਰਿ ਸਾਚਾ ਗੁਰਮੁਖ ਵਿਰਲੇ ਹਿਰਦੇ ਵਾਚਾ, ਦੇਵੇ ਦਰਸ ਆਤਮ ਦਰ ਦਰਬਾਨ। ਦਰ ਦਰਬਾਨਾ ਹਰਿ ਮਿਹਰਬਾਨਾ। ਸਗਲ ਜਹਾਨਾ ਕੁਲਵੰਤ ਹਰਿ ਭਗਵੰਤ ਭਗਤਨ ਸਾਚਾ ਮੇਲ ਮਿਲਾਨਾ। ਕੰਠ ਨੀਲਾ ਕਰ ਕਰ ਹੀਲਾ ਛੈਲ ਛਬੀਲਾ, ਅੰਤ ਸਾਚਾ ਸੰਗ ਨਿਭਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਸੁਹੇਲਾ ਆਪੇ ਗੁਰ ਚੇਲਾ, ਅੰਤਮ ਜੋਤੀ ਮੇਲ ਮਿਲਾਨਾ। ਪੰਚਮ ਸੋਏ ਦਰ ਦਵਾਰੇ। ਪੰਚਮ ਪਰਮ ਪੁਰਖ ਕੀ ਸਾਚੀ ਧਾਰੇ। ਕਲਜੁਗ ਤੇਰੀ ਅੰਤਮ ਵਾਰੇ। ਸਤਿਜੁਗ ਸਾਚੇ ਹੋਏ ਉਜਿਆਰੇ। ਚਾਰ ਵਰਨਾ ਸਾਚੀ ਸਰਨਾ ਨਰ ਨਿਰੰਕਾਰੇ। ਰਾਓ ਰੰਕ ਪ੍ਰਭ ਏਕਾ ਕਰਨਾ, ਗਊ ਗਰੀਬਾਂ ਪਾਵੇ ਸਾਰੇ। ਆਪ ਸੁਹਾਏ ਦਵਾਰ ਬੰਕਾਂ, ਚਰਨ ਛੁਹਾਏ ਵਿਚ ਸੰਸਾਰੇ। ਗੁਰਮੁਖ ਉਧਾਰੇ ਜਿਉਂ ਰਾਮਾ ਜਨਕਾ, ਪ੍ਰਗਟ ਹੋਏ ਕਾਜ ਸਵਾਰੇ। ਸ਼ਬਦ ਉਠਾਏ ਸਾਚਾ ਧਨੁਖਾ, ਰਸਨਾ ਚਲਾਏ ਸ਼ਬਦ ਤੀਰ ਅਪਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਿੱਟੇ ਅਸਵ ਹੋ ਅਸਵਾਰੇ। ਸਿੰਘ ਮਤਾਬ ਦਇਆ ਕਮਾਈ। ਸੰਤ ਮਨੀ ਸਿੰਘ ਸੇਵ ਕਮਾਈ। ਲਹਿਣਾ ਦੇਣਾ ਦੇਣਾ ਲਹਿਣਾ, ਅੰਤਮ ਵੇਲੇ ਜੋਤ ਜਗਾਈ। ਪ੍ਰਭ ਕਾ ਭਾਣਾ ਸਿਰ ਤੇ ਸਹਿਣਾ, ਵਿਚ ਮਾਲਵੇ ਸਿਰ ਛੁਪਾਈ। ਅੰਤਮ ਵੇਖਣਾ ਦਰਸ਼ਨ ਨੈਣਾਂ, ਪੁਰੀ ਘਨਕ ਜੋਤ ਜਗਾਈ। ਤਨ ਪਹਿਨਾਏ ਸ਼ਬਦ ਗਹਿਣਾ, ਦਰ ਦਵਾਰੇ ਲਏ ਬੁਲਾਈ। ਏਕਾ ਬਣੇ ਮਾਤ ਪਿਤ ਭੈਣ ਭਾਈ ਸਾਕ ਸੱਜਣ ਸੈਣਾ। ਸ਼ਬਦ ਘੋੜੇ ਦਏ ਚੜ੍ਹਾਈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਤੇਰੇ ਸੀਸ ਸ਼ਬਦ ਤਾਜ ਪਹਿਨਾਈ। ਸ਼ਬਦ ਤਾਜ ਸਿਰ ਦੇਵੇ ਬੰਨ੍ਹ। ਸੰਤ ਦੁਲਾਰਾ ਰਸਨਾ ਗਾਏ ਜਗਤ ਸੁਣਾਏ ਕੰਨ। ਏਕਾ ਇਕ ਵਖਾਣੇ ਨਰ ਨਿਰੰਕਾਰ ਸਚ ਘਰ ਬਾਹਰ, ਆਤਮ ਖੁਲ੍ਹੇ ਦਰ ਦਵਾਰਾ, ਜਗਤ ਬੇੜਾ ਦੇਵੇ ਬੰਨ੍ਹ। ਸ਼ਬਦ ਚਲਾਏ ਸਚ ਜੈਕਾਰਾ, ਕਲਜੁਗ ਤੇਰੀ ਅੰਤਮ ਵਾਰਾ, ਗੁਰਮੁਖ ਸਾਚੇ ਸੰਤ ਜਨਾਂ ਆਪ ਉਠਾਏ ਆਪਣੇ ਕੰਨ੍ਹ। ਗੁਰਮੁਖਾਂ ਕੱਢੇ ਆਤਮ ਜੰਨ। ਭਾਂਡਾ ਭਰਮ ਦੇਵੇ ਭੰਨ। ਸੱਚਾ ਦੇਵੇ ਨਾਮ ਧਨ ਨਾ ਲੱਗੇ ਸੰਨ੍ਹ। ਸੰਤ ਮਨੀ ਸਿੰਘ ਹਰਿ ਦੁਲਾਰਾ ਵਿਚ ਸੰਸਾਰਾ। ਮੂਰਖ ਮੁਗਧ ਅੰਞਾਣ ਚਤੁਰ ਸੁਜਾਨ, ਬਣਾਏ ਗੁਣ ਨਿਧਾਨਾ ਹੋ ਮਿਹਰਵਾਨ, ਜੋਤੀ ਮੇਲ ਅਪਰ ਅਪਾਰਾ। ਆਤਮ ਜੋਤੀ ਹਰਿ ਜਗਾਈ। ਵਰਨ ਗੋਤ ਨਾ ਕੋਈ ਰਖਾਈ। ਦਸਮ ਦਵਾਰੀ ਖੁਲ੍ਹਾ ਸੋਤ, ਕਾਇਆ ਰੈਣ ਰਾਤ ਮਿਟਾਈ। ਪਰਮ ਪੁਰਖ ਅਬਿਨਾਸ਼ੀ ਜੋਤ, ਘਟ ਘਟ ਭੀਤਰ ਗਿਆ ਸਮਾਈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਧੁਨ ਨਾਦ ਸੰਤ ਸੁਹੇਲਾ ਸਾਚਾ ਲੋਕਮਾਤ ਉਪਜਾਈ। ਸੰਤ ਧੁਨ ਸ਼ਬਦ ਧੁਨਕਾਰਾ। ਤੁੱਟੀ ਸੁੰਨ ਸੁਣੇ ਨਾਮ ਇਕ ਨਿਰੰਕਾਰਾ। ਪੁਰਖ ਅਬਿਨਾਸ਼ੀ ਲਿਆ ਚੁਣ, ਸੱਜਣ ਮੀਤ ਮੁਰਾਰਾ। ਇਕ ਵਖਾਏ ਸਾਚਾ ਗੁਣ, ਡੰਕ ਵਜਾਉਣਾ ਜਗਤ ਅਪਾਰਾ। ਰਾਜੇ ਰਾਣੇ ਭੁੱਲੇ ਧਰ ਧਰ ਭੇਖ ਜਗਤ ਗਵਾਰਾ। ਕੋਈ ਨਾ ਛੱਡੇ ਮੁਲਾ ਸ਼ੇਖ਼, ਨੇਤਰ ਖੋਲ੍ਹ ਲਿਆ ਵੇਖ ਉਚੇ ਮੰਦਰ ਡੂੰਘੀ ਕੰਦਰ ਜੰਗਲ ਜੂਹ ਉਜਾੜ ਪਹਾੜਾਂ। ਜੋਤੀ ਜੋਤ ਸਰੂਪ ਹਰਿ, ਸੰਤ ਮਨੀ ਸਿੰਘ ਸਤਿਗੁਰ ਸਾਚਾ ਲੋਕਮਾਤ ਉਪਜਾਏ ਸਾਚਾ ਲਾੜਾ। ਸਾਚਾ ਲਾੜਾ ਚੜ੍ਹਿਆ ਘੋੜੇ। ਮਾਝੇ ਦੇਸ ਵਾਗਾਂ ਮੋੜੇ। ਚਰਨ ਪ੍ਰੀਤੀ ਹਰਿ ਚਰਨ ਕਵਲ ਉਪਰ ਧਵਲ, ਲਿਖਤ ਲੇਖ ਲਿਖੇ ਅਪਾਰੇ, ਲਿਖ ਲਿਖ ਭੇਜੇ ਦਰ ਦਰਬਾਰੇ, ਕਲਜੁਗ ਦਿਨ ਰਹਿ ਗਏ ਥੋੜੇ। ਨਿਹਕਲੰਕ ਕਲ ਜਾਮਾ ਧਾਰੇ, ਕਲਜੁਗ ਤੇਰੀ ਅੰਤਮ ਵਾਰੇ। ਆਪੇ ਪਰਖੇ ਮਿੱਠੇ ਕੌੜੇ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਅੰਤਮ ਮਾਰ ਝਾਤ ਆਪੇ ਵੇਖੇ ਬੈਠ ਇਕਾਂਤ। ਘਨਕਪੁਰ ਵਾਸੀ ਜੋਤ ਪ੍ਰਕਾਸ਼ੀ, ਮੇਟ ਮਿਟਾਏ ਮਦਿਰਾ ਮਾਸੀ, ਜਨ ਭਗਤਾਂ ਦੇਵੇ ਨਾਮ ਸੁਗਾਤ। ਸੰਤ ਮਨੀ ਸਿੰਘ ਕਲਮ ਚਲਾਈ। ਦਿਵਸ ਰੈਣ ਸੇਵ ਕਮਾਈ। ਗੁਰਮੁਖ ਸਾਚੇ ਸੰਤ ਪਿਆਰੇ ਹਰਿ ਦੁਲਾਰੇ, ਵਿਚ ਸੰਸਾਰੇ ਪਹਿਲੀ ਵਾਰ ਮੇਲ ਮਿਲਾਈ। ਬੇਮੁਖ ਅੰਤ ਹੋਣ ਖੁਆਰੇ, ਪੁਰਖ ਅਬਿਨਾਸ਼ੀ ਜਾਮਾ ਧਾਰੇ, ਸੋਹੰ ਖੰਡਾ ਫੜੇ ਡੰਡਾ। ਰਾਜਾ ਰਾਣਾ ਹੋਏ ਰੰਡਾ। ਕਿਸੇ ਨਾ ਦਿਸੇ ਕੋਈ ਕੰਢਾ। ਆਪ ਕਰਾਏ ਖੰਡ ਖੰਡਾ। ਨਾ ਕੋਈ ਸੁਹਾਗਣ ਵਡ ਵਡ ਭਾਗਣ, ਜਗਤ ਦੁਹਾਗਣ ਹੋਈ ਨਾਰ ਰੰਡਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਖੇਲ ਵਿਚ ਵਰਭੰਡਾ। ਸੰਤ ਮਨੀ ਸਿੰਘ ਸਚ ਦੁਲਾਰ ਹੈ। ਵੇਖੇ ਵਿਗਸੇ ਹਰਿ ਨਰ, ਕਲਜੁਗ ਅੰਤਮ ਵਾਰ ਹੈ। ਆਪ ਬਹਾਏ ਸਾਚੇ ਘਰ, ਨਾ ਕੋਈ ਨਰ ਨਾ ਨਾਰ ਹੈ। ਕਿਸੇ ਨਾ ਆਵੇ ਉਥੇ ਡਰ, ਆਦਿ ਅੰਤ ਜੁਗਾ ਜੁਗੰਤ ਏਕਾ ਭਗਵੰਤ ਸੱਚੀ ਸਰਕਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਸਤਵੇਂ ਦਵਾਰੇ ਚਰਨ ਬਾਹਰ ਕਰ ਸ਼ਬਦ ਘੋੜੇ ਹਰਿ ਚੜ੍ਹ, ਜਨ ਭਗਤਾਂ ਪਾਵੇ ਸਾਰ ਹੈ। ਛੇਵੇਂ ਘਰ ਹਰਿ ਵਿਚਾਰ। ਪੰਜਵੇਂ ਆਏ ਹਰਿ ਦਵਾਰ। ਪੁਰਖ ਅਬਿਨਾਸ਼ੀ ਵੇਖ ਵਿਚਾਰ। ਸ਼ਬਦ ਘੋੜਾ ਕਰ ਤਿਆਰ। ਕਲਜੁਗ ਅੰਤਮ ਰਹਿ ਗਿਆ ਥੋੜਾ, ਵੇਖੇ ਵਿਗਸੇ ਹਰਿ ਦਾਤਾਰ। ਕਲਜੁਗ ਰੀਠਾ ਹੋਇਆ ਕੌੜਾ, ਸ਼ਬਦ ਭੰਨੇ ਮਾਰ ਕਟਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪੇ ਜਾਣੇ, ਸਾਚਾ ਰਾਣਾ ਸ਼ਾਹ ਸੁਲਤਾਨਾ ਵਿਚ ਜਹਾਨਾਂ ਭਾਗ ਲਗਾਏ ਪਹਿਲੀ ਹਾੜ। ਸੰਤ ਮਨੀ ਸਿੰਘ ਲੇਖ ਲਿਖਾਇਆ। ਸ਼ਬਦ ਚਲਾਇਆ ਬੱਤੀ ਦੰਦਾ, ਨਿਹਕਲੰਕਾ ਪੂਰ ਕਰਾਇਆ। ਕਲਜੁਗ ਜੀਵ ਆਤਮ ਅੰਧ, ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਵਿਚ ਜਹਾਨ ਪੁਰਖ ਅਬਿਨਾਸ਼ੀ ਭੇਵ ਨਾ ਪਾਇਆ। ਸੰਤ ਮਨੀ ਸਿੰਘ ਵਡ ਬਲਵਾਨ, ਕੀਆ ਖੇਲ ਜਗਤ ਮਹਾਨ, ਸਾਚੀ ਸੇਵਾ ਮਾਤ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਜੇ ਰਾਣੇ ਵਡ ਜ਼ਰਵਾਣੇ ਸਾਚਾ ਲੇਖਾ ਜਗਤ ਭੁਲੇਖਾ ਦਰ ਦਰਵੇਸ਼ੀ ਦੇਖ ਅੰਤਮ ਅੰਤ ਕਰਾਇਆ। ਸੰਤ ਮਨੀ ਸਿੰਘ ਜਗਤ ਜਣਾਇਆ। ਭਗਤ ਭਗਵੰਤ ਜਗਤ ਪਿਤ ਈਸ਼ਰ ਲੋਕਮਾਤ ਜਾਮਾ ਪਾਇਆ। ਕਲਜੁਗ ਹੋਈ ਅੰਧੇਰੀ ਰਾਤੀ ਨਾ ਕੋਈ ਖੋਲ੍ਹੇ ਆਤਮ ਤਾਕ, ਅੰਧ ਅੰਧੇਰ ਸਰਬ ਕਰਾਇਆ। ਸ਼ਬਦ ਚਲਾਏ ਲੇਖ ਲਿਖਾਏ ਭਵਿਖਤ ਵਾਕ, ਰਾਜਾ ਰਾਣਾ ਕਰੇ ਖ਼ਾਕ, ਤਖ਼ਤ ਤਾਜ ਕਿਸੇ ਰਹਿਣ ਨਾ ਪਾਇਆ। ਜਨ ਭਗਤਾਂ ਅੰਤਮ ਰੱਖੇ ਲਾਜ, ਸ਼ਬਦ ਦੇਵੇ ਸੱਚਾ ਦਾਜ, ਕਰਨ ਕਰਾਵਣਹਾਰ ਰਘੁਰਾਇਆ। ਮਸਤੂਆਣੇ ਸਾਜਨ ਸਾਜੇ, ਪ੍ਰਗਟ ਹੋਏ ਦੇਸ ਮਾਝੇ, ਰਾਜਿਆਂ ਰਾਣਿਆਂ ਰੱਖੇ ਲਾਜੇ, ਅੰਤਮ ਵੇਲੇ ਹੋਏ ਸਹਾਇਆ। ਰਾਜੇ ਰਾਣੇ ਸਚ ਦਰਬਾਰ। ਜਗੇ ਜੋਤ ਅਗੰਮ ਅਪਾਰ। ਸ਼ਬਦ ਚਲੇ ਸਾਚੀ ਧਾਰ। ਕਦੇ ਉਪਰ ਕਦੇ ਥੱਲੇ, ਗੁਰਮੁਖਾਂ ਵਸੇ ਸਚ ਮਹੱਲੇ, ਜੋਤੀ ਨੂਰ ਜਲੇ ਥਲੇ, ਵਰਤੇ ਖੇਲ ਅਪਰ ਅਪਾਰ। ਰਾਣੇ ਸੰਗਰੂਰ ਲੇਖ ਘੱਲੇ। ਸ਼ਬਦ ਤੀਰ ਚੜ੍ਹੇ ਚਿੱਲ੍ਹੇ। ਵੇਖ ਵਖਾਣੇ ਮੰਦਰ ਟਿੱਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤੂਆਣਾ ਧਾਮ ਸੁਹਾਉਣਾ। ਸੰਤ ਮਨੀ ਸਿੰਘ ਲਿਖਿਆ ਲੇਖ ਪੂਰ ਕਰਾਉਣਾ। ਰਾਜੇ ਰਾਣਿਆਂ ਵਡ ਜ਼ਰਵਾਣਿਆਂ ਆਪ ਮਿਟਾਉਣੀ ਮਾਤ ਰੇਖ, ਫੜ ਫੜ ਬਾਹੋਂ ਸਰਨ ਲਗਾਉਣਾ। ਧੁਰਦਰਗਾਹੀ ਲੱਗੀ ਮੇਖ, ਅੰਤਮ ਵੇਲਾ ਨੇਤਰ ਵੇਖ, ਗਿਆ ਵਕਤ ਹੱਥ ਨਾ ਆਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤੂਆਣਾ ਧਾਮ ਸੁਹਾਉਣਾ। ਮਸਤੂਆਣਾ ਧਾਮ ਅਪਾਰਾ। ਸੰਤ ਮਨੀ ਸਿੰਘ ਲੇਖ ਅਪਾਰਾ। ਲੋਕਮਾਤ ਸਚ ਵਣਜਾਰਾ। ਮਿਲਿਆ ਮੇਲ ਪੁਰਖ ਭਤਾਰਾ। ਸ਼ਬਦ ਵੱਜੇ ਸਾਚਾ ਡੰਕ, ਚਾਰ ਵਰਨ ਆਏ ਦਵਾਰਾ। ਇਕ ਕਰਾਏ ਰਾਓ ਰੰਕ, ਊਚ ਨੀਚ ਭੇਵ ਨਿਆਰਾ। ਆਪ ਸੁਹਾਏ ਦਵਾਰ ਬੰਕ, ਸੰਤ ਮਨੀ ਸਿੰਘ ਮਾਤ ਉਜਿਆਰਾ। ਗੁਰਮੁਖ ਉਪਜਾਏ ਜਿਉਂ ਰਾਜਾ ਜਨਕ, ਧਰਮ ਰਾਏ ਆਏ ਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਚਿੱਟੇ ਅਸਵ ਹੋ ਅਸਵਾਰਾ। ਚਿੱਟੇ ਅਸਵ ਹਰਿ ਅਸਵਾਰ। ਦਰ ਦਰਵਾਜ਼ਿਉਂ ਆਇਆ ਬਾਹਰ। ਤਿੰਨਾਂ ਲੋਆਂ ਪਾਵੇ ਸਾਰ। ਮਾਤ ਪਤਾਲ ਅਕਾਸ਼ ਏਕਾ ਧਾਰ। ਸਚ ਮੰਡਲ ਦੀ ਸਾਚੀ ਰਾਸ, ਪ੍ਰਗਟੇ ਆਦਿ ਪੁਰਖ ਅਬਿਨਾਸ਼, ਚਾਰੋਂ ਕੁੰਟ ਪਾਵੇ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਨਕ ਪੁਰ ਵਾਸੀ ਸੰਤ ਮਨੀ ਸਿੰਘ ਸਾਚਾ ਹੀਰਾ, ਸਿਰ ਬੰਨ੍ਹੇ ਸ਼ਬਦ ਚੀਰਾ, ਨਰ ਹਰਿ ਹਰਿ ਨਰ ਸੱਚੀ ਸਰਕਾਰ। ਸਾਚਾ ਚੀਰਾ ਸਿਰ ਦਸਤਾਰਾ। ਸੰਤ ਮਨੀ ਸਿੰਘ ਸਾਚਾ ਹੀਰਾ। ਦੇਵੇ ਮਾਣ ਹਰਿ ਗਿਰਧਾਰਾ। ਵਡਾ ਸ਼ਾਹ ਪੀਰਨ ਪੀਰਾ, ਗਊ ਗਰੀਬ ਨਿਮਾਣਿਆਂ ਪਾਵੇ ਸਾਰਾ। ਹਰਿਜਨ ਸਾਚਾ ਧੀਰਨ ਧੀਰ, ਅੰਮ੍ਰਿਤ ਬਖ਼ਸ਼ੇ ਸਾਚਾ ਸੀਰ ਜੋ ਜਨ ਆਇਣ ਚਰਨ ਦਵਾਰਾ। ਹਉਮੈ ਕੱਢੇ ਕਾਇਆ ਪੀੜ, ਕਲਜੁਗ ਅੰਤਮ ਵਕਤ ਅਖ਼ੀਰ, ਲੱਗੀ ਅਗਨ ਬਹੱਤਰ ਨਾੜਾ। ਲੱਖ ਚੁਰਾਸੀ ਪੈਣੀ ਭੀੜ, ਨਾ ਕੋਈ ਬਚੇ ਹਸਤ ਕੀੜ, ਧਰਤ ਮਾਤ ਇਕ ਅਖਾੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਵੇਖੇ ਜੋਤੀ ਧਾਰ ਭੇਖੇ, ਮਾਤਲੋਕੀ ਸੱਚਾ ਲਾੜਾ। ਹਰਿ ਸਰਨਾਈ ਜਗਤ ਪਿਤ ਮਾਇਆ। ਦੇਵੇ ਦਰਸ ਨਿਤ ਨਵਿਤ, ਭਗਤਨ ਹਿਤ ਹਰਿ ਰਘੁਰਾਇਆ। ਮੀਤ ਮੁਰਾਰਾ ਸਾਚਾ ਚਿਤ, ਆਤਮ ਹੋਈ ਪਤਤ ਪਵਿਤ, ਚਰਨ ਸਰਨ ਹਰਿ ਨਿਮਸਕਾਰਾ। ਮਾਨਸ ਜਨਮ ਲੈਣਾ ਜਿੱਤ, ਲੱਖ ਚੁਰਾਸੀ ਕਰੇ ਬੰਦ ਖ਼ਲਾਸੀ, ਉਧਰੇ ਉਤਰੇ ਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰ ਹਰਿ ਮਿਹਰਬਾਨ, ਦੇਵੇ ਦਰਸ ਅਗੰਮ ਅਪਾਰਾ। ਸੱਚਾ ਕੰਤਾ ਦਰਸ ਅਮੋਘ, ਬਣਾਏ ਬਣਤਾ, ਸ਼ਬਦ ਚੁਗਾਏ ਸਾਚੀ ਚੋਗ। ਮਿਲੇ ਮੇਲ ਅਛਲ ਅਛੱਲੇ ਸਾਚੇ ਕੰਤਾ, ਮੇਟ ਮਿਟਾਏ ਚਿੰਤਾ ਸੋਗ। ਜੋਤ ਸਰੂਪੀ ਕਾਇਆ ਮੌਲੇ, ਲਿਖਿਆ ਧੁਰ ਸੰਜੋਗ। ਆਪ ਬਹਾਏ ਸ਼ਬਦ ਡੋਲੇ, ਲੋਕਮਾਤ ਨਾ ਹੋਏ ਵਿਜੋਗ। ਦਰ ਦਵਾਰੇ ਆਤਮ ਪੜਦਾ ਖੋਲ੍ਹੇ, ਆਤਮ ਰਸ ਲੈਣਾ ਭੋਗ। ਭਾਗ ਲਗਾਏ ਕਾਇਆ ਚੋਲੇ, ਸੋਹੰ ਦੇਵੇ ਸਾਚਾ ਜੋਗ। ਦਰਸ ਦਿਖਾਏ ਹੌਲੇ ਹੌਲੇ, ਪੁਰਖ ਅਬਿਨਾਸ਼ੀ ਮਾਤ ਅਮੋਘ। ਸ਼ਬਦ ਸਰੂਪੀ ਆਤਮ ਬੋਲੇ, ਮੇਟ ਮਿਟਾਏ ਚਿੰਤਾ ਸੋਗ। ਕਿਰਪਾ ਕਰੇ ਹਰਿ ਬਨਵਾਰੀ, ਦਰਸ ਦਿਖਾਏ ਵਿਚ ਸੰਸਾਰ, ਦੋਏ ਜੋੜ ਕਰ ਸਰਨ ਜਨ ਨਿਮਸਕਾਰਾ। ਸੀਸ ਆਪਣੇ ਹੱਥ ਰਖਾਏ ਜਗਦੀਸ਼ ਪੁਰਖ ਅਪਰ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਸਰਨ ਕਰੇ ਕਰਾਏ ਏਕਾ ਟੇਕ ਬੁੱਧ ਬਬੇਕ ਸਚ ਪਿਆਰਾ। ਚਿੰਤਾ ਮਨ ਜਗਤ ਵੈਰਾਗ। ਵਣਜ ਵਣਜਾਰਾ ਇਕ ਧੰਨ, ਬੁਝੇ ਤ੍ਰਿਸ਼ਨਾ ਆਗ। ਆਪ ਮਨਾਏ ਜਿਸ ਜਨ, ਮਨ ਸ਼ਬਦ ਸਰੂਪੀ ਲਾਏ ਜਾਗ। ਜੋਤੀ ਜੋਤ ਸਰੂਪ ਹਰਿ, ਆਸਾ ਮਨਸਾ ਪੂਰ, ਘਰ ਸਾਚੇ ਲਾਏ ਪੂਰਨ ਭਾਗ। ਸਚ ਦਵਾਰਾ ਹਰਿ ਭੰਡਾਰ ਹੈ। ਨਰ ਹਰਿ ਬਣੇ ਵਰਤਾਰਾ, ਨਿਖੁੱਟ ਨਾ ਜਾਏ ਵਿਚ ਸੰਸਾਰ ਹੈ। ਲਾਹੁਣ ਆਇਆ ਸਿਰ ਤੋਂ ਭਾਰਾ, ਪੂਰਬ ਕਰਮ ਜਨਮ ਰਿਹਾ ਵਿਚਾਰ ਹੈ। ਤਨ ਪਹਿਨਾਏ ਫੂਲਨਹਾਰਾ, ਮਾਲਨ ਬਣੀ ਸੱਚੀ ਸਰਕਾਰ ਹੈ। ਸਿਰ ਉਠਾਈ ਸਾਚੀ ਖਾਰੀ, ਵੇਖ ਵਖਾਣੇ ਚਾਰ ਕੁੰਟ ਚਾਰ ਦਵਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਲਗਾਏ ਦਇਆ ਕਮਾਏ ਸਾਚੇ ਦਰ ਦਵਾਰ ਹੈ। ਭਗਤ ਭੰਡਾਰਾ ਵਿਚ ਸੰਸਾਰਾ। ਕਲਜੁਗ ਚਲੇ ਅੰਤਮ ਵਾਰਾ। ਲੋਕਮਾਤ ਫਲੇ ਫੁੱਲੇ, ਝੂਠੀ ਮਾਇਆ ਵਿਚ ਨਾ ਰੁਲੇ, ਪਾਣੀ ਪਏ ਨਾ ਕਾਇਆ ਚੁੱਲ੍ਹੇ, ਅੰਮ੍ਰਿਤ ਲੇਵੇ ਸਾਚੀ ਧਾਰਾ। ਵਿਚ ਮਾਤ ਪ੍ਰਭ ਪਾਏ ਮੁੱਲੇ, ਸ਼ਬਦ ਭੰਡਾਰਾ ਸਾਚਾ ਖੁਲ੍ਹੇ, ਜਨ ਭਗਤ ਚੜ੍ਹਾਏ ਸਾਚੇ ਝੂਲੇ, ਦੇਵੇ ਇਕ ਹੁਲਾਰਾ। ਮਿਲੇ ਮੇਲ ਕੰਤ ਕੰਤੂਲੇ, ਕਲਜੁਗ ਅੰਤਮ ਭੱਜੀ ਚੂਲੇ, ਚੌਥੇ ਜੁਗ ਪਵਾਏ ਮੁੱਲੇ, ਤਿੰਨਾ ਲੋਕਾਂ ਕਰੇ ਬਾਹਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸਚ ਕਰਾਏ ਨਾਮ ਵਣਜ ਵਪਾਰਾ। ਗੁਰਮੁਖ ਤੇਰਾ ਸਾਚਾ ਥਾਂਉਂ। ਸਚ ਵਸੇਰਾ ਹਰਿ ਕਾ ਨਾਉਂ। ਘਰ ਘਰ ਉਡਦੇ ਦਿਸਣ ਕਾਉਂ। ਨਾ ਕੋਈ ਪਿਤਾ ਨਾ ਕੋਈ ਮਾਉਂ। ਪੁਰਖ ਅਬਿਨਾਸ਼ੀ ਸਾਚਾ ਹਿੱਤਾ, ਰਾਖੋ ਚਿਤਾ ਨਿਤ ਨਵਿਤਾ, ਦਰ ਘਰ ਦੇਵੇ ਠੰਡੀ ਛਾਉਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਪਾਰ ਉਤਾਰੇ, ਬਿਸ਼ਨ ਸਿੰਘ ਸੰਤ ਦਵਾਰੇ ਚਰਨ ਛੁਹਾਏ ਗੁੜਗਾਉਂ। ਗੁਣ ਸਾਚਾ ਗਾਇਆ। ਵੱਜੀ ਸ਼ਬਦ ਨਾਦ ਧੁਨ, ਪੁਰੀਆਂ ਲੋਆਂ ਦਏ ਸੁਣਾਇਆ। ਤਪ ਤਪੀਸ਼ਰ ਉਠਾਏ ਰਿਖ ਮੁਨ, ਚੁਣ ਚੁਣ ਕੰਨੀ ਡੰਕ ਵਜਾਇਆ। ਸਚ ਪੁਕਾਰ ਰਿਹਾ ਸੁਣ, ਆਤਮ ਧੁੰਦੂਕਾਰ ਮਿਟਾਇਆ। ਲੱਖ ਚੁਰਾਸੀ ਛਾਣ ਪੁਣ, ਗੁਰਮੁਖ ਸਾਚਾ ਲਾਲ ਉਪਜਾਇਆ। ਕਵਣ ਜਾਣੇ ਪ੍ਰਭ ਤੇਰੇ ਗੁਣ, ਗੁਣਵੰਤ ਨਿਧਾਨਾ ਆਪ ਅਖਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਪਿਆਰੇ, ਰੰਗ ਰੰਗੀਲਾ ਕਰ ਕਰ ਹੀਲਾ ਦਰ ਘਰ ਸਾਚੇ ਚੜ੍ਹਾਵਣ ਆਇਆ। ਗੁਰਮੁਖ ਸਾਚੇ ਧੰਨ ਕਮਾਈ। ਉਜਲ ਮੁਖ ਸੇਵ ਕਮਾਈ। ਪ੍ਰਭ ਆਪ ਨਿਵਾਰੇ ਤ੍ਰਿਸ਼ਨਾ ਭੁੱਖ, ਹਉਮੇ ਮੇਟੇ ਕਾਇਆ ਦੁੱਖ, ਏਕਾ ਸੁਖ ਤਨ ਉਪਜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਟੇਕ ਦੇਵੇ ਸੱਚੀ ਸਰਨਾਈ।

Leave a Reply

This site uses Akismet to reduce spam. Learn how your comment data is processed.