Granth 04 Likhat 097: 5 Poh 2011 Bikarmi Maharaj Faridkot nu Shabad Bhejia gia

੫ ਪੋਹ ੨੦੧੧ ਬਿਕ੍ਰਮੀ ਮਹਾਰਾਜ ਫਰੀਦਕੋਟ ਨੂੰ ਸ਼ਬਦ ਭੇਜਿਆ ਗਿਆ

ਰਾਣੇ ਫਰੀਦਕੋਟ, ਉਠ ਉਠ ਜਾਗ। ਪ੍ਰਭ ਅਬਿਨਾਸ਼ੀ ਲਾਏ ਸ਼ਬਦ ਚੋਟ, ਅਗਲੇ ਪਿਛਲੇ ਧੋਏ ਦਾਗ਼। ਕਲਜੁਗ ਮਾਇਆ ਮਮਤਾ ਕਢੇ ਖੋਟ, ਆਪਣੇ ਹੱਥ ਪਕੜੇ ਵਾਗ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ, ਮਿਲਿਆ ਮੇਲ ਹਰਿ ਕੰਤ ਸੁਹਾਗ। ਰਾਜ ਰਾਜਾਨ ਝੂਠਾ ਤਾਜ। ਕਲਜੁਗ ਮੂਧਾ ਹੋਇਆ ਠੂਠਾ, ਚਾਰੋਂ ਕੁੰਟ ਪੈਣੀ ਭਾਜ। ਗੁਰਮੁਖਾਂ ਮਿਲੇ ਰਸ ਅਨੂਠਾ, ਪ੍ਰਭ ਅਬਿਨਾਸ਼ੀ ਰੱਖੇ ਲਾਜ। ਕਲਜੁਗ ਵੇਲੇ ਅੰਤਮ ਅੰਤ, ਦਰ ਘਰ ਸਾਚੇ ਕਿਉਂ ਬੈਠਾ ਰੂਠਾ, ਪ੍ਰਗਟ ਹੋਏ ਹਰਿ ਦੇਸ ਮਾਝ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਭੇਖ ਵਟਾਇਆ, ਜਨ ਭਗਤਾਂ ਸਾਜਨਾ ਰਿਹਾ ਸਾਜ।