Granth 04 Likhat 093: 5 Poh 2011 Bikarmi Pind Jethuwal Rashtarpati Rajinder Parsad nu Delhi Shabad Likh ke bhejia gia

੫ ਪੋਹ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਰਾਸ਼ਟਰਪਤੀ ਰਾਜਿੰਦਰ ਪ੍ਰਸ਼ਾਦ ਨੂੰ ਦਿੱਲੀ ਸ਼ਬਦ ਲਿਖ ਕੇ ਭੇਜਿਆ ਗਿਆ

ਰਾਜ ਜੋਗ ਦਿੱਲੀ ਦਰਬਾਰ। ਫੀਕਾ ਰਸ ਰਸਨਾ ਭੋਗ ਵਿਚ ਸੰਸਾਰ। ਏਕਾ ਹਰਿ ਦਰਸ ਅਮੋਘ, ਮਾਨਸ ਦੇਹੀ ਜਗਤ ਅਪਾਰ। ਲਿਖਿਆ ਲੇਖ ਧੁਰ ਸੰਜੋਗ ਮਿਲੇ ਮੇਲ ਕੰਤ ਭਤਾਰ। ਦੂਈ ਦਵੈਤੀ ਕਟੇ ਰੋਗ, ਸ਼ਬਦ ਦੇਵੇ ਇਕ ਅਪਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਪੂਰਬ ਕਰਮ ਰਿਹਾ ਵਿਚਾਰ। ਵਾਲੀ ਹਿੰਦ ਸਖੀ ਸੁਲਤਾਨ। ਪ੍ਰਭ ਅਬਿਨਾਸ਼ੀ ਜਾਮਾ ਪਾਇਆ, ਪ੍ਰਗਟ ਹੋਇਆ ਵਾਲੀ ਦੋ ਜਹਾਨ। ਸੋਹੰ ਸਾਚਾ ਸ਼ਬਦ ਚਲਾਇਆ, ਚਾਰ ਵਰਨਾਂ ਇਕ ਗਿਆਨ। ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਮਾਣ ਰਖਾਇਆ, ਏਕਾ ਬਖ਼ਸ਼ੇ ਚਰਨ ਧਿਆਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਵਾਲੀ ਹਿੰਦ ਸਰਬ ਬਖ਼ਸ਼ਿੰਦ, ਆਤਮ ਦੇਵੇ ਬ੍ਰਹਮ ਗਿਆਨ। ਵਾਲੀ ਹਿੰਦ ਜਗਤ ਸਰਦਾਰ। ਸਾਚਾ ਭਗਤ ਪ੍ਰਭ ਚਰਨ ਦਵਾਰ। ਮਿਲੇ ਮੁਕਤ ਅੰਤਮ ਅੰਤ ਅੰਤਮ ਵਾਰ। ਪੁਰਖ ਅਬਿਨਾਸ਼ੀ ਸਾਚੀ ਜੁਗਤ, ਆਪ ਕਰਾਏ ਕਿਰਪਾ ਧਾਰ। ਨਿਹਕਲੰਕ ਕਲ ਜਾਮਾ ਪਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਖੇਲ ਅਪਰ ਅਪਾਰ। ਵਾਲੀ ਹਿੰਦ ਧਰਤ ਮਾਤ ਦੁਲਾਰੇ। ਪ੍ਰਭ ਅਬਿਨਾਸ਼ੀ ਕਿਰਪਾ ਧਾਰੇ। ਪ੍ਰਗਟ ਹੋਇਆ ਮਾਝੇ ਦੇਸ, ਕਰੇ ਵੇਸ ਰਾਮ ਰਮਈਆ ਕ੍ਰਿਸ਼ਨ ਮੁਰਾਰੇ। ਸਤਿ ਪੁਰਖ ਸਦਾ ਆਦੇਸ, ਰਾਜ ਰਾਜਾਨਾ ਪਾਵੇ ਸਾਰੇ। ਕੋਟਨ ਕੋਟ ਮੰਗਣ ਦਰ ਦਰਵੇਸ਼, ਬ੍ਰਹਮਾ ਵਿਸ਼ਨ ਮਹੇਸ਼ ਸ਼ਿਵ ਖੜ੍ਹੇ ਦਵਾਰੇ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਕਲ ਜਾਮਾ ਧਾਰੇ। ਸਚ ਦੁਲਾਰੇ ਸਚ ਸਪੂਤ, ਧਰਤ ਮਾਤ ਖ਼ੁਸ਼ੀ ਮਨਾਉਂਦੀ ,। ਕਲਜੁਗ ਕਾਲਾ ਵਡਾ ਅਵਧੂਤ, ਕਾਲਾ ਸੂਸਾ ਈਸਾ ਮੂਸਾ ਤਨ ਸ਼ਿੰਗਾਰ ਕਰਾਉਂਦੀ। ਸਾਚਾ ਸੰਗ ਨਿਭਾਏ ਚੀਨਾ ਰੂਸਾ, ਏਕਾ ਬਣਤ ਬਣਾਉਂਦੀ। ਜੋਤੀ ਜੋਤ ਸਰੂਪ ਹਰਿ, ਕਿਰਪਾ ਆਪਣੀ ਰਿਹਾ ਕਰ, ਧਰਤ ਮਾਤ ਮਾਰ ਝਾਤ, ਵਾਲੀ ਹਿੰਦ ਤੇਰੀ ਬਣਤ ਬਣਾਉਂਦੀ। ਵਾਲੀ ਹਿੰਦ ਸੱਚੀ ਸਰਕਾਰ। ਚਾਰ ਵਰਨਾਂ ਇਕ ਪਿਆਰ। ਗਊ ਗਰੀਬ ਨਿਮਾਣਿਆਂ, ਦੇਣਾ ਮਾਣ ਸੱਚੇ ਘਰ ਬਾਹਰ। ਸਾਚਾ ਰੰਗ ਏਕਾ ਏਕ ਜਨ ਭਗਤ ਸਾਚਾ ਮਾਣਿਆ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਧਾਰੇ ਭੇਖ ਸ੍ਰੀ ਭਗਵਾਨਿਆ। ਨਿਹਕਲੰਕੀ ਖੇਲ ਅਪਾਰ। ਲੋਕਮਾਤ ਵਿਚ ਸੰਸਾਰ। ਸ਼ਬਦ ਰੱਖੀ ਸਾਚੀ ਦਾਤ, ਜਨ ਭਗਤਾਂ ਬਣੇ ਆਪ ਵਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਹਿੰਦ ਵਡ ਮਰਗਿੰਦ, ਸਾਚੇ ਦਰ ਸੁਣੇ ਪੁਕਾਰ। ਵਾਲੀ ਹਿੰਦ ਰਾਜ ਦਵਾਰੇ। ਪ੍ਰਭ ਅਬਿਨਾਸ਼ੀ ਵੇਖ ਵਖਾਣੇ ਮਹੱਲ ਅਟੱਲ ਉਚ ਚੁਬਾਰੇ। ਆਪੇ ਜਾਣੇ ਜਲ ਥਲ, ਲੋਆਂ ਪੁਰੀਆਂ ਪਾਵੇ ਸਾਰੇ। ਪ੍ਰਭ ਕਾ ਭਾਣਾ ਨਾ ਜਾਏ ਟਲ, ਕਲਜੁਗ ਅੰਤਮ ਗਿਆ ਹਾਰੇ। ਪ੍ਰਭ ਅਬਿਨਾਸ਼ੀ ਕਰੇ ਵਲ ਛਲ, ਮਾਇਆ ਪੜਦੇ ਪਾਏ ਭਾਰੇ। ਗੁਰਮੁਖਾਂ ਆਤਮ ਜੋਤੀ ਜਾਏ ਬਲ, ਆਇਣ ਚੱਲ ਸਚ ਦਵਾਰੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜਨ ਭਗਤਾਂ ਪੈਜ ਸਵਾਰੇ। ਜਨ ਭਗਤਾਂ ਪੈਜ ਸਵਾਰ, ਸਦਾ ਪ੍ਰਿਤਪਾਲਦਾ। ਦੇਵੇ ਸ਼ਬਦ ਹੁਲਾਰ, ਤੋੜੇ ਕਾਲ ਜੰਜ਼ਾਲ ਦਾ। ਆਤਮ ਜੋਤੀ ਕਰ ਉਜਿਆਰ, ਦੇਵੇ ਨਾਮ ਖ਼ਜ਼ਾਨਾ ਸੱਚੇ ਧਨ ਮਾਲ ਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਦਿ ਅੰਤ ਜੁਗਾ ਜੁਗੰਤ, ਸਦਾ ਸਦਾ ਪ੍ਰਿਤਪਾਲਦਾ। ਪੁਰੀ ਘਨਕ ਹਰਿ ਜੋਤ ਜਗਾਈ। ਪੰਚਮ ਜੇਠ ਮਿਲੀ ਵਡਿਆਈ। ਧਰਤ ਮਾਤ ਖ਼ੁਸ਼ੀ ਮਨਾਈ। ਸਦਾ ਰਹੇ ਇਕ ਇਕਾਂਤ, ਦੂਸਰ ਕਿਸੇ ਦੀਸੇ ਨਾਹੀਂ। ਦੇਹੀ ਨਾਤਾ ਤੁੱਟਾ ਮਾਤ, ਸ਼ਬਦ ਉਡਾਰੀ ਇਕ ਲਗਾਈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੱਬੀ ਪੋਹ ਤਨ ਮੰਦਰ ਦੇਣਾ ਖੇਹ ਕਰਾਈ। ਕਾਇਆ ਮੰਦਰ ਗਿਆ ਸੜ। ਲੱਗੀ ਅੱਗ ਬਹੱਤਰ ਨੜ। ਸਾਚੇ ਪੌੜੇ ਗਿਆ ਚੜ੍ਹ। ਸਿੰਘ ਪੂਰਨ ਵਿਚ ਬੈਠਾ ਵੜ। ਨਾ ਕੋਈ ਸੀਸ ਨਾ ਕੋਈ ਧੜ। ਲੱਖ ਚੁਰਾਸੀ ਨਾਲ ਰਿਹਾ ਲੜ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ, ਸ਼ਬਦ ਸਰੂਪੀ ਰਿਹਾ ਫੜ। ਸਾਚਾ ਦੇਵੇ ਨਾਮ ਨਿਧਾਨਾ, ਕਾਇਆ ਕਿਲ੍ਹੇ ਅੰਦਰ ਵੜ। ਭਾਰਤ ਖੰਡ ਝੁੱਲੇ ਇਕ ਨਿਸ਼ਾਨਾ, ਸਚ ਧਰਮ ਦੀ ਲਾਏ ਜੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਵਾਲੀ ਹਿੰਦ ਸੱਚੇ ਸੁਲਤਾਨ, ਸੋਹੰ ਅੱਖਰ ਜਗਤ ਵੱਖਰ ਲੈਣਾ ਪੜ੍ਹ। ਕਰਮ ਜੋਗ ਮਾਤਨਿੰਗ। ਪ੍ਰਭ ਮਾਰੇ ਇਕ ਝਾਤਨਿੰਗ। ਕਰਮ ਵਿਚਾਰੇ ਪਾਵੇ ਸਾਰੇ, ਕਲਜੁਗ ਅੰਧੇਰੀ ਰਾਤਨਿੰਗ। ਧਰਤ ਮਾਤ ਸਚ ਦੁਲਾਰੇ, ਵਾਲੀ ਹਿੰਦ ਸੱਚੀ ਸਰਕਾਰੇ, ਅੰਤਮ ਵੇਲੇ ਪੁੱਛੇ ਕੌਣ ਵਾਤਨਿੰਗ। ਸਾਚੇ ਭਗਤ ਜਗਤ ਵਡਿਆਈ। ਮਾਤ ਪਿਤ ਬੂੰਦ ਰਕਤ ਪ੍ਰਭ ਲੇਖੇ ਲਾਈ। ਆਤਮ ਜੋਤੀ ਸ਼ਬਦੀ ਸ਼ਬਦ, ਲੋਕਮਾਤ ਮਿਲੇ ਵਡਿਆਈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਤ ਦੁਲਾਰੇ, ਪ੍ਰਭ ਚਰਨ ਵਣਜਾਰੇ ਦੇਵੇ ਸ਼ਬਦ ਜਣਾਈ। ਸ਼ਬਦ ਜਣਾਈ ਜਾਣਾ ਜਾਣ। ਮਿਲਣਾ ਮੇਲ ਅੰਤ ਭਗਵਾਨ। ਆਤਮ ਦੇਵੇ ਇਕ ਸੱਚਾ ਸੁੱਚਾ ਬ੍ਰਹਮ ਗਿਆਨ। ਚਾਰ ਵਰਨਾਂ ਏਕਾ ਸਰਨਾ, ਊਚਾਂ ਨੀਚਾਂ ਕਰ ਧਿਆਨ। ਨਾ ਕੋਈ ਦੀਸੇ ਵਰਨਾ ਬਰਨਾਂ, ਏਕਾ ਜੋਤ ਸ੍ਰੀ ਭਗਵਾਨ। ਅੰਤਮ ਵੇਲੇ ਹਰਿ ਸੰਤ ਦੁਲਾਰੇ ਸਾਚੇ ਤਰਨਾ, ਹਰਿ ਸ਼ਬਦ ਖਟੋਲਾ ਮਿਲੇ ਬਿਬਾਣ। ਆਪ ਕਟਾਏ ਜੰਮਣਾ ਮਰਨਾ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸਾਚਾ ਦੇਵੇ ਜੀਆ ਦਾਨ। ਸਾਚਾ ਦਾਨ ਹਰਿ ਭਗਵੰਤ ਹੈ। ਮੇਲ ਮਿਲਾਏ ਸਾਚੇ ਕੰਤ ਹੈ। ਸੋਹੰ ਸ਼ਬਦ ਲੋਕਮਾਤ ਮਹਾਨ, ਆਦਿ ਅੰਤ ਹੈ। ਮਿਲੇ ਮੇਲ ਭਗਤ ਭਗਵਾਨ, ਮੇਲ ਮਿਲਾਵਾ ਸਾਚੇ ਕੰਤ ਹੈ। ਚਰਨ ਧੂੜ ਸੱਚਾ ਇਸ਼ਨਾਨ, ਮਿਲੇ ਵਡਿਆਈ ਜੀਵ ਜੰਤ ਹੈ। ਅੰਮ੍ਰਿਤ ਫਲ ਆਤਮ ਰਸ ਸਾਚਾ ਖਾਣ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜਿਸ ਬਣਾਈ ਸਾਚੀ ਬਣਤ ਹੈ। ਬਣਤ ਬਣਾਈ ਗਈ ਬਣ। ਪੂਰਬ ਕਰਮ ਕਮਾਈ ਧੰਨ। ਲੋਕਮਾਤ ਮਿਲੀ ਵਡਿਆਈ, ਪ੍ਰਭ ਅਬਿਨਾਸ਼ੀ ਲਿਆ ਮੰਨ। ਸ਼ਬਦ ਸੁਨੇਹੜਾ ਰਿਹਾ ਘਲਾਈ, ਲੱਖ ਚੁਰਾਸੀ ਹੋਣਾ ਖੰਨ। ਨਿਹਕਲੰਕ ਜੋਤ ਜਗਾਈ, ਬੇਮੁਖ ਜੀਵਾਂ ਦੇਵੇ ਡੰਨ। ਜਨ ਭਗਤਾਂ ਆਤਮ ਵੱਜੇ ਵਧਾਈ, ਭਾਂਡਾ ਭਰਮ ਪ੍ਰਭ ਦੇਵੇ ਭੰਨ। ਦਿੱਲੀ ਤਖ਼ਤ ਹੋਏ ਰੁਸ਼ਨਾਈ, ਸਚ ਛਤਰ ਹਰਿ ਸੀਸ ਝੁਲਾਈ, ਨੌਂ ਖੰਡ ਪ੍ਰਿਥਮੀ ਹੋਈ ਅੰਨ੍ਹ। ਸਾਚਾ ਮਾਣ ਤਾਣ ਵਿਚ ਜਹਾਨ ਰਖਾਈ, ਵਡ ਦਾਤਾ ਸੂਰਾ ਸਰਬੰਗ। ਅੱਠੇ ਪਹਿਰ ਦਿਵਸ ਰੈਣ ਹੋਏ ਸਹਾਈ, ਚਿੱਟੇ ਅਸਵ ਕਸ ਤੰਗ। ਵਾਲੀ ਹਿੰਦ ਚਾੜ੍ਹੇ ਨਾਮ ਰੰਗ, ਦਰ ਦਵਾਰੇ ਆਏ ਚਾਈਂ ਚਾਈਂ। ਜੋਤੀ ਜੋਤ ਸਰੂਪ ਹਰਿ, ਚਾਰ ਵਰਨਾਂ ਖੁਲ੍ਹਾਏ ਇਕ ਦਰ, ਨਿਹਕਲੰਕ ਨਰਾਇਣ ਨਰ, ਵਾਲੀ ਹਿੰਦ ਵਡ ਮਰਗਿੰਦ, ਸਾਗਰ ਸਿੰਧ, ਪ੍ਰਭ ਅਬਿਨਾਸ਼ੀ ਘਟ ਘਟ ਵਾਸੀ, ਸਦਾ ਸੁਹੇਲਾ ਰੱਖੇ ਠੰਡੀ ਛਾਈਂ।

Leave a Reply

This site uses Akismet to reduce spam. Learn how your comment data is processed.