Granth 07 Likhat 029: 21 Faggan 2014 Bikarmi Mejor Karam Singh de Ghar Meeruth Chhauni

੨੧ ਫੱਗਣ ੨੦੧੪ ਬਿਕ੍ਰਮੀ ਮੇਜਰ ਕਰਮ ਸਿੰਘ ਦੇ ਘਰ ਮੇਰਠ ਛਾਉਣੀ

ਹਰਿ ਮੰਦਰ ਘਰ ਪਾਇਆ, ਘਰ ਦੀਪ ਪਰਕਾਸ਼। ਹਰਿ ਜੰਦਰ ਆਪ ਤੁੜਾਇਆ, ਅਗਿਆਨ ਅੰਧੇਰ ਵਿਨਾਸ। ਡੂੰਘੀ ਕੰਦਰ ਵੇਖ ਵਖਾਇਆ, ਗੁਣਵੰਤਾ ਸਰਬ ਗੁਣਤਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਰਾਸ। ਹਰਿ ਮੰਦਰ ਹਰਿ ਮੇਲਿਆ, ਕਿਰਪਾ ਕਰ ਅਪਾਰ। ਧੰਨ ਗੁਰੂ ਧੰਨ ਚੇਲਿਆ, ਧੰਨ ਸੋਹੇ ਬੰਕ ਦਵਾਰ। ਧੰਨ ਸਾਜਨ ਸਚ ਸੁਹੇਲਿਆ, ਧੰਨ ਧਰਨੀ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਨਾਮ ਭੰਡਾਰ। ਨਾਮ ਭੰਡਾਰਾ ਵਸਤ ਅਨਮੁਲ, ਸਤਿਗੁਰ ਹੱਥ ਵਡਿਆਈਆ। ਦੇਵਣਹਾਰ ਜਗਤ ਅਡੋਲ, ਆਦਿ ਅੰਤ ਨਾ ਕੋਈ ਡੁਲਾਈਆ। ਹਰਿਜਨ ਉਧਾਰੇ ਸਾਚੀ ਕੁਲ, ਕੁਲ ਕੁਲਵੰਤਾ ਵੇਖ ਵਖਾਈਆ। ਤੋਲਣਹਾਰਾ ਸਾਚੇ ਤੋਲ, ਨਾਮ ਕੰਡੇ ਆਪ ਤੁਲਾਈਆ। ਬਜਰ ਕਿਵਾੜਾ ਦੇਵੇ ਖੋਲ੍ਹ, ਆਪ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਕਰਮਾ ਜਨਮ ਜਨਮਾ ਜੀਵ ਕਰਮਾ ਜਨ ਲਹਿਣਾ ਝੋਲੀ ਪਾਈਆ। ਪੂਰਬ ਕਰਮਾਂ ਸ਼ਬਦ ਸ਼ੰਗਾਰ, ਜਨ ਮੇਲਾ ਹਰਿ ਗੋਬਿੰਦ। ਮਾਨਸ ਜਨਮ ਉਧਰੇ ਪਾਰ, ਮਿਟੇ ਸਗਲੀ ਚਿੰਦ। ਜਗਤ ਕਰਮਾ ਪਾਵੇ ਸਾਰ, ਹਰਿਜਨ ਬਣਾਏ ਸਾਚੀ ਬਿੰਦ। ਏਕਾ ਬਖ਼ਸ਼ੇ ਚਰਨ ਪਿਆਰ, ਵਡ ਦਾਤਾ ਗੁਣੀ ਗਹਿੰਦ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰ, ਨਿਝਰ ਧਾਰਾ ਸਾਗਰ ਸਿੰਧ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਹਰਿ ਸਦਾ ਬਖ਼ਸ਼ਿੰਦ। ਜਨ ਜਨਨੀ ਜਨ ਜਾਇਆ, ਘਰ ਮੰਦਰ ਵਧਾਈ। ਰਾਗ ਅਨਾਦੀ ਏਕਾ ਗਾਇਆ, ਉਪਜੀ ਧੁਨ ਰਘੁਰਾਈ। ਢੋਲ ਮਰਦੰਗ ਇਕ ਸੁਣਾਇਆ, ਅਨਹਦ ਸੇਵਾ ਲਾਈ। ਦੀਪਕ ਜੋਤੀ ਇਕ ਜਗਾਇਆ, ਦਿਵਸ ਰੈਣ ਰਹੇ ਰੁਸ਼ਨਾਈ। ਮਿਲ ਸਖੀਆਂ ਮੰਗਲ ਗਾਇਆ, ਪੰਚਮ ਮੇਲਾ ਚਾਈਂ ਚਾਈਂ। ਘਰ ਸਾਜਨ ਸਚ ਸੁਹਾਇਆ, ਮਿਲਿਆ ਮੇਲ ਸਾਚੇ ਮਾਹੀ। ਭਾਂਡਾ ਭਰਮ ਭੌ ਭੰਨਾਇਆ, ਏਕਾ ਦੂਜਾ ਭੇਵ ਚੁਕਾਈ। ਧਰਮ ਦਵਾਰਾ ਇਕ ਵਖਾਇਆ, ਸਤਿ ਸੰਤੋਖੀ ਡੇਰਾ ਲਾਈ। ਵਰਨ ਬਰਨ ਨਾ ਕੋਈ ਜਣਾਇਆ, ਰੂਪ ਅਨੂਪਾ ਹਰਿ ਰਘੁਰਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਮ ਕਰਮਾ ਵੇਖ ਵਖਾਈ। ਕੱਕਾ ਕਰਮ ਵਿਚਾਰ, ਦਇਆ ਕਮਾਇੰਦਾ। ਪੰਜ ਤਤ ਵਿਕਾਰਾ ਦੇਵੇ ਮਾਰ, ਧੀਰਜ ਧੀਰ ਧਰਾਇੰਦਾ। ਏਕਾ ਬਖ਼ਸ਼ੇ ਸਾਚੀ ਧਾਰ, ਬਸਤਰ ਚੀਰ ਤਨ ਪਹਿਨਾਇੰਦਾ। ਸਾਚੇ ਸ਼ਬਦ ਤਨ ਸ਼ੰਗਾਰ, ਸਚ ਕਟਾਰ ਇਕ ਵਖਾਇੰਦਾ। ਨੇਤਰ ਨੈਣਾਂ ਇਕ ਪਿਆਰ, ਨਿਜਾ ਨੰਦ ਰੂਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਹਰਿ ਸਾਚਾ ਵੇਖ ਵਖਾਇੰਦਾ। ਰਾਰਾ ਰੇਖ ਵੇਖ, ਵੇਖੇ ਜਗਤ ਤਕਦੀਰਿਆ। ਨੇਤਰ ਆਪਣੇ ਆਪੇ ਪੇਖ, ਆਪੇ ਜਾਣੇ ਖੇਲ ਅਖੀਰਿਆ। ਆਪੇ ਦੇਵਣਹਾਰਾ ਸਚ ਸੰਦੇਸ਼, ਸ਼ਬਦ ਸ਼ਬਦੀ ਧੁੰਨ ਉਪਜਾ ਰਿਹਾ। ਆਪੇ ਹੋਏ ਰਿਖੀ ਕੇਸ਼, ਗਵਰਧਨ ਭਾਰ ਆਪ ਉਠਾ ਰਿਹਾ। ਆਪੇ ਦਾਤਾ ਦਾਨੀ ਦਸ ਦਸਮੇਸ਼, ਅਕਾਲ ਪੁਰਖ ਇਕ ਮਨਾ ਰਿਹਾ। ਅਕਾਲ ਮੂਰਤ ਨਰ ਨਰੇਸ਼, ਨਿਰਗੁਣ ਰੂਪ ਵਟਾ ਰਿਹਾ। ਵੇਖ ਵਖਾਣੇ ਧਾਰੀ ਕੇਸ, ਏਕਾ ਧਰਮ ਆਪ ਕਮਾ ਰਿਹਾ। ਆਪੇ ਧਰਿਆ ਆਪਣਾ ਵੇਸ, ਵੇਸ ਅਨੇਕਾ ਆਪ ਵਟਾ ਰਿਹਾ। ਜਨ ਭਗਤਾਂ ਮਸਤਕ ਲਾਏ ਸਾਚੀ ਮੇਖ, ਨਾ ਕੋਈ ਮੇਟੇ ਮੇਟ ਮਿਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਜ ਜੋਗ ਸ਼ਾਹ ਸੁਲਤਾਨ ਜਗਤ ਜਹਾਨ ਹਰਿ ਭਗਵਾਨ ਜਨ ਹਰਿ ਹਰਿਜਨ ਵੇਖ ਵਖਾ ਰਿਹਾ। ਮੰਮਾ ਮੋਹ ਚੁਕਾ, ਭਰਮ ਗਵਾਇੰਦਾ। ਏਕਾ ਮਦਿ ਨਾਮ ਪਿਆ, ਸਤਿ ਸਰੂਰ ਸਮਾਇੰਦਾ। ਏਕਾ ਅੱਖਰ ਨਾਮ ਵਖਾ, ਜਾਗਰਤ ਜੋਤ ਜਗਾਇੰਦਾ। ਏਕਾ ਸੱਥਰ ਦਏ ਵਿਛਾ, ਪੰਚ ਵਿਕਾਰਾ ਮੋਹ ਮਿਟਾਇੰਦਾ। ਏਕਾ ਅੱਖਰ ਦਏ ਪੜ੍ਹਾ, ਦੋ ਜਹਾਨਾਂ ਬੂਝ ਬੁਝਾਇੰਦਾ। ਬਜਰ ਕਪਾਟੀ ਪੱਥਰ ਦਏ ਤੁੜਾ, ਜਿਸ ਜਨ ਆਪਣੇ ਸੰਗ ਰਖਾਇੰਦਾ। ਨੇਤਰ ਅੱਥਰ ਦਏ ਵਗਾ, ਨਾਮ ਵੈਰਾਗ ਇਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈ ਤ੍ਰੈ ਅੱਖਰ ਤ੍ਰੈਗੁਣ ਵੇਖ ਪੰਚਮ ਸੰਗ ਨਿਭਾਇੰਦਾ। ਕੱਕਾ ਕਾਲੀ ਧਾਰ, ਕਲਜੁਗ ਸ਼ਾਹੀਆ। ਰਾਰਾ ਰਾਮ ਰਹੀਮ ਕਰਤਾਰ, ਕਰਤਾ ਪੁਰਖ ਅਖਵਾਈਆ। ਮੰਮਾ ਮੇਲਾ ਵਿਚ ਸੰਸਾਰ, ਜਗ ਵਿਛੜੇ ਮੇਲ ਮਿਲਾਈਆ। ਕਰਮ ਕਰਮਾਂ ਪਾਵੇ ਸਾਰ, ਕਰਮੀ ਕਰਮ ਵੱਡੀ ਵਡਿਆਈਆ। ਸਾਚਾ ਧਰਮ ਅਪਰ ਅਪਾਰ, ਆਪ ਆਪਣੀ ਬੂਝ ਬੁਝਾਈਆ। ਲੇਖੇ ਲਾਏ ਹੱਡ ਮਾਸ ਨਾੜੀ ਚਰਮ, ਰੱਤ ਤਤ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੈਗੁਣ ਤੇਰਾ ਰੰਗ ਅਪਾਰ, ਲੱਖ ਚੁਰਾਸੀ ਕਰ ਪਸਾਰ, ਪੰਜ ਤਤ ਦੇਹ ਅਧਾਰ, ਨਿਰਗੁਣ ਸਰਗੁਣ ਜੋੜ ਜੁੜਾਈਆ। ਸੱਸਾ ਸਤਿਗੁਰ ਮੀਤ, ਸੰਗ ਨਿਭਾਇਆ। ਆਪ ਜਣਾਏ ਅਚਰਜ ਰੀਤ, ਲੇਖਾ ਲਿਖਤ ਵਿਚ ਨਾ ਆਇਆ। ਇਕ ਸੁਣਾਏ ਸੁਹਾਗੀ ਗੀਤ, ਜਗਤ ਅਤੀਤ ਸਦਾ ਰਖਾਇਆ। ਪੱਤਤ ਪਾਵਨ ਸਾਚਾ ਮੀਤ, ਪਤਿ ਪਰਮੇਸ਼ਵਰ ਆਪ ਅਖਵਾਇਆ। ਜਨ ਭਗਤਾਂ ਆਤਮ ਰਿਹਾ ਜੀਤ, ਆਪ ਆਪਣਾ ਡੌਰੂ ਵਾਹਿਆ। ਏਕਾ ਰੰਗ ਰੰਗਾਏ ਹਸਤ ਕੀਟ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਾਚਾ ਘਰ, ਸੱਸਾ ਸਿਖਿਆ ਇਕ ਸਿਖਾਇਆ। ਘੱਘਾ ਘੋੜਾ ਕਰ ਤਿਆਰ, ਸ਼ਬਦੀ ਰੰਗ ਰੰਗਾਇੰਦਾ। ਗੁਰਮੁਖ ਸਾਚੇ ਵੇਖ ਵਿਚਾਰ, ਕਰਮੀ ਕਰਮ ਕਮਾਇੰਦਾ। ਫੜ ਫੜ ਬਾਂਹੋਂ ਲਾਏ ਪਾਰ, ਚਰਨ ਪ੍ਰੀਤੀ ਸੇਵ ਕਮਾਇੰਦਾ। ਆਪੇ ਬੈਠਾ ਅਧਵਿਚਕਾਰ, ਦਸਮ ਦਵਾਰੀ ਡੇਰਾ ਲਾਇੰਦਾ। ਸੁਰਤ ਸਵਾਣੀ ਪਾਵੇ ਸਾਰ, ਅੱਠੇ ਪਹਿਰ ਰਾਹ ਤਕਾਇੰਦਾ। ਸ਼ਬਦ ਗੁਰ ਲਏ ਅਵਤਾਰ, ਜਨ ਜਨਨੀ ਵੇਖ ਵਖਾਇੰਦਾ। ਰੂਪ ਰੰਗ ਅਗੰਮ ਅਪਰ ਅਪਾਰ, ਹੱਡ ਮਾਸ ਨਾੜੀ ਚੰਮ ਨਾ ਕੋਈ ਰਖਾਇੰਦਾ। ਲੇਖੇ ਲਾਏ ਰਸਨਾ ਗਾਇਆ ਦਮ ਦਮਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਘਰ ਏਕਾ ਏਕ ਸੁਹਾਇੰਦਾ। ਪੰਚਮ ਘਰ ਪੰਚਮ ਪਿਆਰ, ਪੰਚਮ ਸੰਗ ਰਖਾਇਆ। ਪੰਚਮ ਨਾਤਾ ਮੋਹ ਪਿਆਰ, ਪੰਚਮ ਜੋੜ ਜੁੜਾਇਆ। ਪੰਚਮ ਮੇਟੇ ਅੰਧੇਰੀ ਰਾਤਾ ਵਿਚ ਸੰਸਾਰ, ਪੰਚਮ ਰਾਹ ਵਖਾਇਆ। ਪੰਚਮ ਦੇਵੇ ਦਾਤਾ ਹਰਿ ਨਾਮ ਸੱਚੀ ਸਰਕਾਰ, ਪੰਚਮ ਸੋ ਮਨਾਇਆ। ਹੰ ਹੰਗਤਾ ਕਰੇ ਖਵਾਰ, ਪੰਚਮ ਮੇਲਾ ਸਹਿਜ ਸੁਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਾਜਣ ਲਏ ਮਿਲਾਇਆ। ਪੰਚਮ ਮੀਤਾ ਪੰਚਮ ਪਿਆਰਾ, ਪੰਚਮ ਧਿਆਨ ਲਗਾਇੰਦਾ। ਪੰਚਮ ਲਗਾਏ ਏਕਾ ਨਾਅਰਾ, ਪੰਚਮ ਆਪ ਸੁਣਾਇੰਦਾ। ਪੰਚਮ ਦੇਵੇ ਸ਼ਬਦ ਸਹਾਰਾ, ਪੰਚਮ ਮੋਹ ਚੁਕਾਇੰਦਾ। ਪੰਚਮ ਬੰਨੇ ਏਕਾ ਧਾਰਾ, ਪੰਚਮ ਧਾਰ ਵਹਾਇੰਦਾ। ਪੰਚਮ ਤੋੜੇ ਗੜ੍ਹ ਹੰਕਾਰਾ, ਪੰਚਮ ਜੜ੍ਹ ਉਖੜਾਇੰਦਾ। ਪੰਚਮ ਚੜ੍ਹ ਚੜ੍ਹ ਵੇਖੇ ਉਚ ਮਹੱਲ ਅਟੱਲ ਮੁਨਾਰਾ, ਪੰਚਮ ਰਾਗ ਅਨਾਦੀ ਧੁਨ ਆਤਮਕ ਇਕ ਸੁਣਾਇੰਦਾ। ਪੰਚਮ ਕਰਾਏ ਹਾਹਾਕਾਰਾ, ਪੰਚਮ ਨੇਤਰ ਰੋ ਰੋ ਨੀਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਮੰਤਰ ਗਿਆਨ ਇਕ ਦ੍ਰਿੜਾਇੰਦਾ। ਸਿੰਘ ਕਰਮ ਕਰਮ ਜਨ ਜਾਗ, ਜੋਗ ਜੁਗਤ ਰਘੁਰਾਇਆ। ਆਪੇ ਧੋਵਣਹਾਰਾ ਦਾਗ਼, ਦੁਰਮਤ ਮੈਲ ਗਵਾਇਆ। ਆਤਮ ਅੰਤਰ ਉਪਜਾਏ ਸਾਚਾ ਰਾਗ, ਅਨਹਦ ਆਪ ਸੁਣਾਇਆ। ਫੜ ਫੜ ਹੰਸ ਬਣਾਏ ਕਾਗ, ਚਰਨ ਚਰਨੋਦਕ ਮੁਖ ਚੁਆਇਆ। ਦੀਪਕ ਜੋਤੀ ਜਗੇ ਚਿਰਾਗ, ਅੰਧ ਅੰਧੇਰ ਮਿਟਾਇਆ। ਮੇਲ ਮਿਲਾਏ ਕੰਤ ਸੁਹਾਗ, ਨਾਰੀ ਕੰਤਾ ਵੇਖ ਵਖਾਇਆ। ਪੰਜ ਤਤ ਵਿਕਾਰਾ ਬੁਝੇ ਆਗ, ਤ੍ਰੈਗੁਣ ਮਾਇਆ ਨੇੜ ਨਾ ਆਇਆ। ਆਪਣੇ ਨੇਤਰ ਆਪੇ ਰਿਹਾ ਜਾਗ, ਆਲਸ ਨਿੰਦਰਾ ਵਿਚ ਨਾ ਆਇਆ। ਗੁਰਮੁਖ ਵਿਰਲਾ ਕਲਜੁਗ ਅੰਤਮ ਜਾਏ ਜਾਗ, ਜਨ ਜਨਨੀ ਲੇਖੇ ਲਾਇਆ। ਦੋ ਜਹਾਨਾਂ ਪਕੜੇ ਵਾਗ, ਲੋਕਮਾਤੀ ਫੇਰਾ ਪਾਇਆ। ਚਰਨ ਧੂੜ ਬਖ਼ਸ਼ੇ ਮਜਨ ਮਾਘ, ਸਾਚੀ ਹਾਟੀ ਇਕ ਵਖਾਇਆ। ਧੰਨ ਧੰਨ ਧੰਨ ਗੁਰਮੁਖ ਗੁਰਸਿਖ ਗਏ ਜਾਗ, ਗੁਰ ਆਪਣਾ ਘਰ ਆਪਣੇ ਪਾਇਆ। ਘਰ ਆਪਣਾ ਗੁਰ ਵਸਿਆ, ਹਰਿ ਮੰਦਰ ਅਪਾਰ। ਸਚ ਮਹੱਲੇ ਬਹਿ ਬਹਿ ਹੱਸਿਆ, ਜੋਤੀ ਸ਼ਬਦੀ ਕਰ ਪਿਆਰ। ਦੋ ਜਹਾਨੀ ਫਿਰੇ ਨੱਸਿਆ, ਲੋਕਮਾਤ ਰਿਹਾ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਲਹਿਣਾ ਅੱਗੇ ਧਰ, ਅਪਣਾ ਕਰਜ਼ ਰਿਹਾ ਉਤਾਰ।