Granth 07 Likhat 013: 5 Faggan 2014 Bikarmi Aatma Singh de Ghar

੫ ਫੱਗਣ ੨੦੧੪ ਬਿਕ੍ਰਮੀ ਆਤਮਾ ਸਿੰਘ ਦੇ ਘਰ

ਨਾਮ ਖਾਟ ਸਚ ਸਿੰਘਾਸਣ, ਸਤਿਗੁਰ ਪੁਰਖ ਸੁਹਾਇਆ। ਸਚ ਵਖਾਏ ਤੀਰਥ ਤਾਟ, ਸਾਚਾ ਸੰਗਮ ਇਕ ਜਣਾਇਆ। ਗੁਰਸਿਖ ਪੂਰਾ ਉਤਰੇ ਏਕਾ ਘਾਟ, ਬਿਰਧ ਬਾਲ ਜਵਾਨੀ ਲੇਖੇ ਲਾਇਆ। ਅੰਤਮ ਵਿਕਿਆ ਸਾਚੇ ਹਾਟ, ਗੁਰ ਸੰਗਤ ਮੁਲ ਪੁਆਇਆ। ਜਗਦੀ ਰਹੇ ਜੋਤ ਲਲਾਟ, ਨਾ ਸਕੇ ਕੋਈ ਬੁਝਾਇਆ। ਇਕ ਸਰੋਵਰ ਮਾਰੇ ਠਾਠ, ਲੋਕਮਾਤ ਦਏ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨੇਤਰ ਨੀਰ, ਗੁਰਸਿਖ ਕਟੇ ਭੀੜ, ਲੱਖ ਚੁਰਾਸੀ ਰੋਗ ਗਵਾਇਆ। ਸੇਵ ਕਮਾਈ ਸੇਵਾ ਕਰ, ਲੇਖੇ ਲਾਏ ਘਾਲੀ। ਨੀਰ ਵਹਾਏ ਗੁਰਮੁਖਾਂ ਘਰ, ਆਪੇ ਹੋਇਆ ਕੰਗਾਲੀ। ਆਪੇ ਦੇਵਣਹਾਰਾ ਵਰ, ਆਪੇ ਕਰੇ ਸਵਾਲੀ । ਆਪ ਭੰਡਾਰੇ ਰਿਹਾ ਭਰ, ਆਪੇ ਫਲ ਲਗਾਏ ਡਾਲ੍ਹੀ। ਆਪਣੀ ਸੇਵਾ ਆਪੇ ਕਰ, ਆਪੇ ਕਰੇ ਪ੍ਰਿਤਪਾਲੀ। ਆਪਣਾ ਮੇਵਾ ਆਪਣੇ ਮੁਖ ਧਰ, ਆਪੇ ਲਏ ਸੰਭਾਲੀ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਲਾਏ ਸਾਚਾ ਲਾਲੀ। ਜਗਤ ਲਾਲੀ ਚੜ੍ਹ ਜਗ, ਜੁਗ ਹੋਏ ਰੁਸ਼ਨਾਈਆ। ਕਿਰਿਆ ਕਰੇ ਸੂਰਾ ਸਰਬੰਗ, ਆਪਣੀ ਦਇਆ ਕਮਾਈਆ। ਹੰਸ ਸਰੋਵਰ ਨੁਹਾਏ ਪਾਰ ਉਤਰਨ ਕੱਗ, ਕਾਗ ਹੰਸ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਜੋਤੀ ਜਗਾਏ ਚਰਾਗ, ਆਪੇ ਲਏ ਬੁਝਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਜਨਮਾਂ ਕਰਮ ਕਰਮਾਂ ਧਰਮ ਧਰਮਾਂ ਵਰਨ ਵਰਨਾਂ ਲੇਖੇ ਲਾਈਆ। ਸਤਿਜੁਗ ਤੇਰੀ ਸਾਚੀ ਧਾਰ, ਪ੍ਰਭ ਸਾਚੇ ਨੀਂਹ ਧਰਾਈਆ। ਗੁਰਮੁਖ ਸਾਚੇ ਲਾਏ ਪਾਰ, ਜਨਮ ਮਰਨ ਫੰਦ ਕਟਾਈਆ। ਸ਼ਬਦੀ ਸ਼ਬਦ ਦਏ ਹੁਲਾਰ, ਆਪਣਾ ਮੁਖ ਭਵਾਈਆ। ਲੋਕਮਾਤ ਦਏ ਸਵਾਰ, ਦਰਗਹਿ ਸਾਚੀ ਧਾਮ ਸੁਹਾਈਆ। ਉਲਟਾ ਮੁਖ ਰੱਖੇ ਘਰ ਬਾਰ, ਸੁਖ ਸਾਚਾ ਸਹਿਜ ਸਹਿਜ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਿੰਘਾਸਣ ਉਚ ਮਹੱਲੇ ਬੈਠਾ ਆਸਣ ਲਾਈਆ।