੫ ਫੱਗਣ ੨੦੧੪ ਬਿਕ੍ਰਮੀ ਉਤਮ ਸਿੰਘ ਦੇ ਘਰ
ਸਤਿਗੁਰ ਪੂਰਾ ਪਾਇਆ, ਸਗਲੀ ਮਿਟੀ ਪਿਆਸ। ਰਸਨਾ ਹਰਿ ਹਰਿ ਗਾਇਆ, ਪੂਰੀ ਕਰੇ ਆਸ। ਸੇਵਕ ਸੇਵਾ ਲੇਖੇ ਲਾਇਆ, ਲੇਖੇ ਲਾਏ ਰਸਨ ਸਵਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ੇ ਚਰਨ ਧਰਵਾਸ। ਚਰਨ ਭਰਵਾਸਾ ਸਚ ਦਵਾਰ, ਸਚ ਦਵਾਰ ਗੁਰਮੁਖ ਆਪ ਜਣਾਇੰਦਾ। ਸ਼ਾਹੋ ਸ਼ਬਾਸ਼ਾ ਕਰ ਪਿਆਰ, ਸਾਚਾ ਸੁਖ ਇਕ ਵਖਾਇੰਦਾ। ਹਉਮੇ ਦੁੱਖ ਦਏ ਨਿਵਾਰ, ਤ੍ਰਿਸਨਾ ਭੁੱਖ ਮਿਟਾਇੰਦਾ। ਏਥੇ ਓਥੇ ਪਾਏ ਸਾਰ, ਸਾਜਨ ਮੀਤ ਆਪ ਹੋ ਜਾਇੰਦਾ। ਪਾਰ ਕਰਾਏ ਨਰ ਨਾਰ, ਜਗਤ ਭਗਤ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਿਖ ਗੁਰ ਏਕਾ ਧਾਮ ਸੁਹਾਇੰਦਾ। ਏਕਾ ਧਾਮ ਇਕ ਦਵਾਰਾ, ਏਕਾ ਘਰ ਵਸਾਇਆ। ਇਕ ਸ਼ਬਦ ਇਕ ਪਿਆਰਾ, ਏਕਾ ਰਿਹਾ ਜਪਾਇਆ। ਏਕਾ ਵਰ ਏਕਾ ਨਰ ਏਕਾ ਹਰਿ, ਇਕ ਭੰਡਾਰਾ ਰਿਹਾ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਗੁਰਮੁਖ ਆਪਣੇ ਰੰਗ ਰੰਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਚ ਦਵਾਰਾ ਅੰਦਰ ਲੰਘ, ਸ਼ਬਦ ਸਿੰਘਾਸਣ ਦਏ ਸੁਹਾਇਆ।
