Granth 07 Likhat 028: 20 Faggan 2014 Bikarmi Resham Singh de Ghar Meeruth Chhauni Sharan Line

੨੦ ਫੱਗਣ ੨੦੧੪ ਬਿਕ੍ਰਮੀ ਰੇਛਮ ਸਿੰਘ ਦੇ ਘਰ ਮੇਰਠ ਛਾਉਣੀ ਸ਼ਰਨ ਲਾਇਨ

ਗੁਰ ਪੂਰਾ ਹਰਿ ਗੋਬਿੰਦ, ਹਰਿ ਹਰਿ ਆਪ ਅਖਵਾਇਆ। ਮੇਟ ਮਿਟਾਏ ਸਗਲੀ ਚਿੰਦ, ਚਿੰਤਾ ਰੋਗ ਰਹਿਣ ਨਾ ਪਾਇਆ। ਦਾਤਾ ਦਾਨੀ ਗੁਣੀ ਗਹਿੰਦ, ਜੁਗ ਜੁਗ ਆਪ ਅਖਵਾਇਆ। ਸਰਬ ਜੀਆਂ ਆਪੇ ਬਖ਼ਸ਼ਿੰਦ, ਬਖ਼ਸ਼ਣਹਾਰ ਆਪ ਰਘੁਰਾਇਆ। ਮਨਮੁਖ ਜੀਵ ਲਗਾਏ ਆਪਣੀ ਨਿੰਦ, ਨਿੰਦਕ ਨਿੰਦਿਆ ਮੁਖ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਕਰੇ ਰੁਸ਼ਨਾਇਆ। ਸਤਿਗੁਰ ਪੂਰਾ ਦੀਨ ਦਿਆਲ, ਮਿਹਰਵਾਨ ਮਿਹਰਵਾਨਾ। ਜੋਤੀ ਨੂਰ ਇਕ ਮਹਾਨ, ਖੇਲੇ ਖੇਲ ਇਕ ਮਹਾਨਾ। ਸਤਿਗੁਰ ਪੂਰਾ ਮਿਹਰਵਾਨ, ਗੁਰਮੁਖ ਸਾਜਨ ਸੰਤ ਸੁਹੇਲੇ ਜੁਗ ਜੁਗ ਭਾਲ, ਆਤਮ ਅੰਤਰ ਦੇਵੇ ਬ੍ਰਹਮ ਗਿਆਨਾ । ਸਦਾ ਸੁਹੇਲਾ ਕਰੇ ਪ੍ਰਿਤਪਾਲ, ਬਖ਼ਸ਼ੇ ਚਰਨ ਸਰਨ ਸਚ ਧਿਆਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸਤਿਗੁਰ ਰੂਪ ਵਟਾਨਾ। ਸਤਿਗੁਰ ਪੂਰਾ ਭੇਟਿਆ, ਪਾਰਬ੍ਰਹਮ ਨਿਰੰਕਾਰ। ਸਖਾ ਸੁਹੇਲਾ ਖੇਵਟ ਖੇਟਿਆ, ਹਰਿਜਨ ਫੜ ਫੜ ਲਾਏ ਪਾਰ। ਸ਼ਬਦ ਦੋਸ਼ਾਲਾ ਇਕ ਲਪੇਟਿਆ, ਪੰਜ ਤਤ ਪਿਆਰ। ਆਪਣੇ ਨੇਤਰ ਆਪੇ ਵੇਖਿਆ, ਆਪੇ ਖੋਲ੍ਹੇ ਬੰਦ ਕਿਵਾੜ। ਆਪੇ ਲਿਖਣਹਾਰਾ ਲੇਖਿਆ, ਲੱਖ ਨਾ ਸਕੇ ਕੋਈ ਵਿਚ ਸੰਸਾਰ। ਨਾ ਕੋਈ ਰੂਪ ਨਾ ਕੋਈ ਰੇਖਿਆ, ਨਿਰਗੁਣ ਨੂਰੋ ਨੂਰ ਅਪਾਰ। ਸਰਗੁਣ ਭੁੱਲੇ ਭਰਮ ਭੁਲੇਖਿਆ, ਆਤਮ ਬਿਰਹੋਂ ਨਾ ਕੋਈ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਪਰ ਅਪਾਰ। ਸਤਿਗੁਰ ਪੂਰਾ ਇਸ਼ਟ ਦੇਵ, ਆਦਿ ਪੁਰਖ ਅਬਿਨਾਸ਼ਾ। ਆਪੇ ਜਾਣੇ ਆਪਣੀ ਸੇਵ, ਖੇਲੇ ਖੇਲ ਜਗਤ ਤਮਾਸ਼ਾ। ਅਗੰਮ ਅਗੰਮੜਾ ਅਲਖ ਅਭੇਵ, ਵੇਖ ਵਖਾਣੇ ਪ੍ਰਿਥਮੀ ਅਕਾਸ਼ਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਰਾਸਾ। ਸਤਿਗੁਰ ਪੂਰਾ ਪਾਰਬ੍ਰਹਮ, ਏਕਾ ਏਕ ਅਖਵਾਇੰਦਾ। ਜੁਗ ਜੁਗ ਜਾਣੇ ਆਪਣਾ ਕਰਮ, ਨਿਹਕਰਮੀ ਕਰਮ ਕਮਾਇੰਦਾ। ਆਪ ਧਰਾਏ ਸਾਚਾ ਧਰਮ, ਧਰ ਧਰਨੀ ਵਿਚ ਸਮਾਇੰਦਾ। ਵੇਖਣਹਾਰਾ ਵਰਨ ਬਰਨ, ਜ਼ਾਤ ਗੋਤ ਫੋਲ ਫੋਲਾਇੰਦਾ। ਸਚ ਜਣਾਈ ਏਕਾ ਸਰਨ, ਹਰਿ ਚਰਨ ਧਿਆਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਤਰ ਨਾਮ ਸ਼ਬਦ ਗਿਆਨ ਦ੍ਰਿੜਾਇੰਦਾ। ਸਤਿਗੁਰ ਪੂਰਾ ਸ਼ਬਦ ਗਿਆਨ, ਆਤਮ ਅੰਤਰ ਵਸਿਆ। ਗੁਰਮੁਖ ਸਾਜਨ ਕਰ ਪਛਾਣ, ਲੋਕਮਾਤੀ ਰਾਹ ਦੱਸਿਆ। ਇਕ ਬਿਠਾਏ ਨਾਮ ਬਿਬਾਣ, ਧੁਰਦਰਗਾਹੀ ਆਵੇ ਨੱਸਿਆ। ਚਰਨ ਧੂੜ ਬਖ਼ਸ਼ੇ ਸਚ ਅਸ਼ਨਾਨ, ਮੇਟੇ ਕਲਜੁਗ ਰੈਣ ਅੰਧੇਰੀ ਮੱਸਿਆ। ਸਾਚਾ ਮੇਲਾ ਗੋਪੀ ਕਾਹਨ, ਕੋਟਨ ਪਰਕਾਸ਼ ਕਰੇ ਰਵ ਸੱਸਿਆ। ਅੰਮ੍ਰਿਤ ਆਤਮ ਪੀਣ ਖਾਣ, ਹਉਮੇ ਰੋਗ ਵਿਕਾਰਾ ਨੱਸਿਆ। ਏਕਾ ਦੇਵੇ ਧੁਰ ਫ਼ਰਮਾਣ, ਸ਼ਬਦ ਦੋ ਅੱਖਰ ਆਪੇ ਵਸਿਆ। ਸੁਰ ਨਰ ਮੁਨ ਜਨ ਦੇਵਤ ਸੁਰ ਸਾਰੇ ਗਾਣ, ਬਾਸ਼ਕ ਅਲਾਏ ਮੁਖ ਸੁਹੰਸਿਆ। ਧੁਨ ਅਨਾਦੀ ਏਕਾ ਗਾਣ, ਰਾਗ ਅਨਾਦੀ ਇਕ ਵਿਗਸਿਆ। ਬ੍ਰਹਿਮਾਦੀ ਖੋਜ ਸ੍ਰੀ ਭਗਵਾਨ, ਹਰ ਘਟ ਅੰਦਰ ਆਪੇ ਵਸਿਆ। ਆਪੇ ਹੋਇਆ ਜਾਣੀ ਜਾਣ, ਆਪਣਾ ਭੇਵ ਕਿਸੇ ਨਾ ਦੱਸਿਆ। ਜੁਗ ਜੁਗ ਖੇਲੇ ਖੇਲ ਮਹਾਨ, ਕਲਜੁਗ ਅੰਤਮ ਤੀਰ ਨਿਰਾਲਾ ਏਕ ਕਸਿਆ। ਦਾਤਾ ਜੋਧਾ ਸੂਰਬੀਰ ਬਲੀ ਬਲਵਾਨ, ਚਿੱਟੇ ਅਸਵ ਸਾਚੇ ਘੋੜੇ ਏਕਾ ਤੰਗ ਕਸਿਆ। ਏਕਾ ਚਿੱਲਾ ਤੀਰ ਕਮਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰਾਹ ਬੇਪਰਵਾਹ ਘਰ ਸਾਚੇ ਆਪੇ ਦੱਸਿਆ। ਸਤਿਗੁਰ ਪੂਰਾ ਸਚ ਨਿਸ਼ਾਨ, ਸਾਚੇ ਘਰ ਸਮਾਇੰਦਾ। ਬੋਧ ਅਗਾਧੀ ਇਕ ਗਿਆਨ, ਏਕਾ ਮੰਤਰ ਦ੍ਰਿੜਾਇੰਦਾ। ਚਾਰ ਵਰਨ ਦੇਵੇ ਮਾਣ, ਊਚ ਨੀਚ ਨਾ ਕੋਈ ਵਖਾਇੰਦਾ। ਏਕਾ ਧਾਮ ਬਹਾਏ ਰਾਓ ਰੰਕ ਰਾਜ ਰਾਜਾਨ, ਸ਼ਾਹ ਸੁਲਤਾਨ ਭੇਵ ਮੁਕਾਇੰਦਾ। ਏਕਾ ਦੇਵੇ ਦਾਨੀ ਦਾਨ, ਦਾਤਾ ਦਾਨੀ ਆਪ ਅਖਵਾਇੰਦਾ। ਮੂਰਖ ਮੁਗਧ ਜੀਵ ਜੰਤ ਜਗਤ ਪਛਾਣ, ਹਉਮੇ ਹੰਗਤਾ ਸੰਗ ਰਖਾਇੰਦਾ। ਗੁਰਮੁਖ ਸਾਜਨ ਚਤੁਰ ਸੁਜਾਨ, ਕਾਇਆ ਚੋਲੀ ਨਾਮ ਰੰਗਦਾ, ਏਕਾ ਰੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਇਕ ਦਰ, ਗੁਰ ਸਾਚਾ ਮੇਲ ਮਿਲਾਇੰਦਾ। ਸਤਿਗੁਰ ਪੂਰਾ ਸਾਚਾ ਸੱਜਣ, ਨਿਰਮਲ ਜੋਤ ਅਕਾਲਿਆ। ਜਨ ਭਗਤਾਂ ਕਰਾਏ ਏਕਾ ਮਜਨ, ਆਤਮ ਅੰਤਰ ਸਰ ਸਰੋਵਰ ਇਕ ਵਖਾ ਲਿਆ। ਸ਼ਬਦ ਚੜ੍ਹਾਏ ਸਚ ਜਹਾਜਨ, ਸੋਹੰ ਚੱਪੂ ਏਕਾ ਲਾ ਲਿਆ। ਕਲਜੁਗ ਅੰਤਮ ਰਚਿਆ ਕਾਜਨ, ਲੱਖ ਚੁਰਾਸੀ ਵੇਖ ਵਖਾ ਲਿਆ। ਅਗੰਮ ਅਗੰਮੜੀ ਮਾਰੇ ਵਾਜਨ, ਅਗੰਮ ਅਗੰਮੜਾ ਧਾਮ ਸੁਹਾ ਲਿਆ। ਸ਼ਾਹੋ ਭੂਪ ਵਡ ਰਾਜ ਰਾਜਨ, ਸ਼ਾਹ ਸੁਲਤਾਨ ਆਪ ਅਖਵਾ ਲਿਆ। ਲੋਆਂ ਪੁਰੀਆਂ ਇਕ ਸਾਜਨ, ਸੇਵਕ ਸੇਵ ਕਮਾ ਰਿਹਾ। ਆਪੇ ਰੱਖਣਹਾਰਾ ਲਾਜਨ, ਸ੍ਰਿਸ਼ਟ ਸਬਾਈ ਆਪ ਸੁਣਾ ਰਿਹਾ। ਕਲਜੁਗ ਅੰਤਮ ਪਰਗਟ ਜੋਤ ਦੇਸ ਮਾਝਨ, ਸੰਬਲ ਨਗਰੀ ਧਾਮ ਸੁਹਾ ਲਿਆ। ਸਾਚੇ ਘੋੜੇ ਚੜ੍ਹਿਆ ਤਾਜਨ, ਦੋ ਜਹਾਨਾਂ ਫੇਰਾ ਪਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸਤਿਗੁਰ ਵਿਚ ਸਮਾ ਰਿਹਾ। ਸਤਿਗੁਰ ਪੂਰਾ ਸਚ ਸਮਾ, ਸਹਿਜ ਧੁਨ ਅਲਾਇੰਦਾ। ਆਪ ਆਪਣਾ ਭੇਵ ਖੁਲ੍ਹਾ, ਆਪ ਆਪਣਾ ਮੂਲ ਚੁਕਾਇੰਦਾ। ਆਪ ਆਪਣਾ ਇਸ਼ਟ ਮਨਾ, ਆਪ ਆਪਣਾ ਸੀਸ ਝੁਕਾਇੰਦਾ। ਆਪ ਆਪਣੀ ਦ੍ਰਿਸ਼ਟ ਖੁਲ੍ਹਾ, ਏਕਾ ਰਾਹ ਵਖਾਇੰਦਾ। ਆਪ ਆਪਣੀ ਸ੍ਰਿਸ਼ਟ ਉਪਾ, ਆਪ ਆਪੇ ਮੇਟ ਮਿਟਾਇੰਦਾ। ਆਪ ਆਪਣਾ ਲਹਿਣਾ ਦੇਣਾ ਦਏ ਚੁਕਾ, ਆਪ ਆਪਣੀ ਝੋਲੀ ਪਾਇੰਦਾ। ਆਪ ਆਪਣਾ ਭਾਣਾ ਸਹਿਣਾ ਦਏ ਸਿਖਾ, ਗੁਰਮੁਖ ਸਾਚੀ ਬੂਝ ਬੁਝਾਇੰਦਾ। ਨੇਤਰ ਨੈਣਾਂ ਕੱਜਲ ਰਿਹਾ ਪਾ, ਅੰਧ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ ਗੁਰ ਸਤਿਗੁਰ ਵੇਖ ਵਖਾਇੰਦਾ। ਸਤਿਗੁਰ ਸਾਚਾ ਮੀਤੜਾ, ਏਕਾ ਏਕੰਕਾਰ। ਕਾਇਆ ਚੋਲੀ ਰੰਗੇ ਚੀਥੜਾ, ਗੁਰਮੁਖ ਸਾਜਨ ਲਏ ਉਭਾਰ। ਦੇਵੇ ਨਾਮ ਸ਼ਬਦ ਅਨਡੀਠੜਾ, ਲੇਖਾ ਲਿਖ ਨਾ ਸਕੇ ਕੋਈ ਵਿਚ ਸੰਸਾਰ। ਜੁਗ ਜੁਗ ਆਪੇ ਜਾਣੇ ਆਪਣੀ ਰੀਤੜਾ, ਲੋਕਮਾਤੀ ਲਏ ਅਵਤਾਰ। ਆਪੇ ਪਤਤ ਆਪ ਪੁਨੀਤੜਾ, ਪਤਤ ਪਾਵਨ ਹਰਿ ਗਿਰਧਾਰ। ਆਪੇ ਠੰਡਾ ਆਪੇ ਸੀਤੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਦਰ, ਗੁਰ ਸਤਿਗੁਰ ਪਾਵੇ ਸਾਰੇ। ਸਤਿਗੁਰ ਸਾਚਾ ਜਾਣਿਆ, ਹਰਿਜਨ ਭਏ ਅਨੰਦ। ਪਰਮਾਨੰਦ ਇਕ ਵਖਾਣਿਆ, ਰਸਨਾ ਪਾਇਆ ਨਿਜਾ ਨੰਦ। ਏਕਾ ਦੂਜਾ ਭੌ ਚੁਕਾਨਿਆ, ਮਿਲਿਆ ਮੇਲ ਗੁਣੀ ਗਹਿੰਦ। ਘਰ ਸਾਚਾ ਇਕ ਵਖਾਨਿਆ, ਰਸ ਪਾਇਆ ਨਿਜਾਨੰਦ। ਘਰ ਸਾਚਾ ਇਕ ਵਖਾਨਿਆ, ਮਿਟੀ ਸਗਲੀ ਚਿੰਦ। ਬ੍ਰਹਮ ਬ੍ਰਹਮ ਬ੍ਰਹਮ ਪਾਰਬ੍ਰਹਮ ਪ੍ਰਭ ਜਾਣਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦਏ ਵਰ, ਗੁਰ ਸਤਿਗੁਰ ਸਾਗਰ ਸਿੰਧ। ਸਤਿਗੁਰ ਸਾਗਰ ਸਿੰਧ ਗਹਿਰ ਗੰਭੀਰ, ਭੇਵ ਕਿਸੇ ਨਾ ਪਾਇਆ। ਹਰਿਜਨ ਕਾਇਆ ਕਰੇ ਸਾਂਤਕ ਸਤਿ ਸਰੀਰ, ਸਤਿ ਸੰਤੋਖ ਦਵਾਇਆ। ਸ਼ਬਦ ਨਿਰਾਲਾ ਮਾਰੇ ਤੀਰ, ਰੱਤੀ ਰੱਤ ਰਹਿਣ ਨਾ ਪਾਇਆ। ਬਜਰ ਕਪਾਟੀ ਦੇਵੇ ਚੀਰ, ਸਾਚੀ ਹਾਟੀ ਇਕ ਵਖਾਇਆ । ਹਉਮੇ ਹੰਗਤਾ ਕੱਢੇ ਪੀੜ, ਦੂਈ ਦਵੈਤੀ ਪੜਦਾ ਲਾਹਿਆ। ਏਕਾ ਚੋਟੀ ਚਾੜ੍ਹੇ ਅਖ਼ੀਰ, ਬ੍ਰਹਿਮੰਡਾਂ ਖੋਜ ਖੋਜਾਇਆ। ਅੰਮ੍ਰਿਤ ਆਤਮ ਬਖ਼ਸ਼ੇ ਸਾਚਾ ਸੀਰ, ਨਿਝਰ ਧਾਰਾ ਰਸ ਚੁਆਇਆ। ਕਾਇਆ ਨਾਤਾ ਤੋੜੇ ਜੂਠਾ ਝੂਠਾ ਬਸਤਰ ਚੀਰ, ਸੁਰਤੀ ਸ਼ਬਦ ਲਏ ਪਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚਾ ਲਏ ਵਰ, ਗੁਰ ਸਤਿਗੁਰ ਆਪ ਅਖਵਾਇਆ। ਸਤਿਗੁਰ ਸਤਿਗੁਰ ਸਤਿਗੁਰ ਸਾਗਰ ਸਿੰਧੜਾ, ਭੇਵ ਅਭੇਦ ਅਖਵਾਇੰਦਾ। ਆਪ ਆਪਣੇ ਘਰ ਵਸੰਦੜਾ, ਦਿਸ ਕਿਸੇ ਨਾ ਆਇੰਦਾ। ਥਿਰ ਘਰ ਏਕਾ ਧਾਮ ਰਖੰਦੜਾ, ਛੱਪਰ ਛੰਨ ਨਾ ਕੋਈ ਰਖਾਇੰਦਾ। ਚਾਰ ਦਿਵਾਰ ਨਾ ਕੋਈ ਬਣੰਦੜਾ, ਮਹੱਲ ਅਟੱਲ ਨਾ ਕੋਈ ਸੁਹਾਇੰਦਾ। ਜੋਤੀ ਦੀਪਕ ਆਪ ਜਗੰਦੜਾ, ਅਕਾਸ਼ ਪਰਕਾਸ਼ ਸਮਾਇੰਦਾ। ਆਪਣਾ ਨੂਰ ਆਪ ਵਖੰਦੜਾ, ਹਰਿ ਨੂਰੋ ਨੂਰ ਉਪਾਇੰਦਾ। ਗੁਰ ਸ਼ਬਦੀ ਸ਼ਬਦ ਬਖ਼ਸ਼ਿੰਦੜਾ, ਸਤਿਗੁਰ ਪੂਰਾ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਗੁਰ ਸਤਿਗੁਰ ਸਾਚਾ ਕੰਤ ਕੰਤੂਹਲ, ਨਾਰੀ ਕੰਤਾ ਮੀਤ। ਜਨ ਭਗਤਾਂ ਚੁਕਾਏ ਜੁਗ ਜੁਗ ਲਹਿਣਾ ਦੇਣ ਮੂਲ, ਆਪੇ ਜਾਣੇ ਆਪਣੀ ਰੀਤ। ਕਾਇਆ ਮੰਦਰ ਅੰਦਰ ਸੇਜਾ ਸਚ ਚੜ੍ਹਾਏ ਫੂਲ, ਨਾ ਕੋਈ ਦਿਸੇ ਗੁਰੂਦਵਾਰ ਮੰਦਰ ਮਸੀਤ। ਸ਼ਬਦ ਪੰਘੂੜਾ ਹਰਿਜਨ ਸਾਚਾ ਰਿਹਾ ਝੂਲ, ਬੈਠਾ ਰਹੇ ਸਦਾ ਅਤੀਤ। ਸਾਚੇ ਤਖ਼ਤ ਆਪ ਬਰਾਜੇ ਨਾ ਕੋਈ ਪਾਵਾ ਚੂਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦੇਵੇ ਵਰ, ਗੁਰ ਸਤਿਗੁਰ ਰੱਖੇ ਲਾਜ। ਸਤਿਗੁਰ ਪੂਰਾ ਲਾਜਾਵੰਤ, ਹਰਿਜਨ ਆਪ ਤਰਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਜੁਗ ਜੁਗ ਮਹਿਮਾ ਗਣਤ ਅਗਣਤ, ਲਿਖਿਆ ਲੇਖ ਨਾ ਕੋਈ ਮਿਟਾਇੰਦਾ। ਆਪ ਆਪਣੇ ਉਪਾਏ ਸਾਜਨ ਸੰਤ, ਸੰਤ ਸੁਹੇਲਾ ਆਪ ਅਖਵਾਇੰਦਾ। ਮਨਮੁਖ ਜੀਵਾਂ ਮਾਇਆ ਪਾਏ ਬੇਅੰਤ, ਭਰਮੀ ਭਰਮ ਭੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ ਵੇਖ ਵਖਾਇੰਦਾ। ਆਪ ਆਪਣੀ ਜੋਤ ਜਗਾ, ਨਿਰਗੁਣ ਵੇਸ ਨਿਰਗੁਣ ਸਾਜਨ ਗਿਆ ਸਮਾ, ਦਿਸ ਕਿਸੇ ਨਾ ਆਇਆ। ਸ਼ਬਦੀ ਸ਼ਬਦ ਡੰਕ ਰਿਹਾ ਵਜਾ, ਅਨਹਦ ਰਾਗ ਅਲਾਇਆ। ਸਾਚਾ ਲੇਖਾ ਰਿਹਾ ਲਿਖਾ, ਭੇਵ ਕੋਈ ਨਾ ਪਾਇਆ। ਕਲਜੁਗ ਲਹਿਣਾ ਦੇਣਾ ਰਿਹਾ ਚੁਕਾ, ਤਨ ਗਹਿਣਾ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾਇਆ। ਆਪ ਆਪਣੀ ਹਰਿ ਕਲ ਧਾਰ, ਅਚਰਜ ਬਣਤ ਬਣਾਈਆ। ਜੋਤੀ ਜਾਮਾ ਲਏ ਅਵਤਾਰ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਏਕਾ ਸ਼ਬਦ ਇਕ ਜੈਕਾਰ, ਚਾਰ ਵਰਨਾਂ ਰਿਹਾ ਜਣਾਈਆ। ਰਾਜ ਰਾਜਾਨਿਆਂ ਕਰੇ ਖ਼ਬਰਦਾਰ, ਸਾਧਾ ਸੰਤਾਂ ਰਿਹਾ ਜਗਾਈਆ। ਸ਼ਬਦ ਡੰਕ ਅਪਰ ਅਪਾਰ, ਲੋਆਂ ਪੁਰੀਆਂ ਰਿਹਾ ਸੁਣਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਨੇਤਰ ਨੈਣ ਰਿਹਾ ਉਘਾੜ, ਨੈਣ ਮੁੰਧਾਰਾ ਵੇਖ ਵਖਾਈਆ। ਤ੍ਰੈਗੁਣ ਮਾਇਆ ਰਹੀ ਸਾੜ, ਪੰਜ ਤਤ ਜਗਤ ਲੜਾਈਆ। ਮਨ ਮਤ ਬੁਧ ਰਹੀ ਲਲਕਾਰ, ਧੀਰਜ ਧੀਰ ਨਾ ਕੋਈ ਧਰਾਈਆ। ਕਰਮ ਕੁਕਰਮਾਂ ਪਾਵੇ ਸਾਰ, ਕਲਜੁਗ ਅੰਤਮ ਤੋਲ ਤੁਲਾਈਆ। ਵੇਦ ਵਿਆਸਾ ਬਣ ਲਿਖਾਰ, ਹਰਿ ਲੇਖਾ ਗਿਆ ਲਿਖਾਈਆ। ਨਾਨਕ ਗੁਰ ਪਾਏ ਸਾਰ, ਪ੍ਰਭ ਚਰਨ ਧਿਆਨ ਲਗਾਈਆ। ਗੁਰ ਗੋਬਿੰਦ ਢਹਿ ਪਿਆ ਦਵਾਰ, ਅਕਾਲ ਮੂਰਤ ਇਕ ਮਨਾਈਆ। ਪੁਰਖ ਅਬਿਨਾਸ਼ੀ ਕਰ ਵਿਚਾਰ, ਦੇ ਮਤ ਗਿਆ ਸਮਝਾਈਆ। ਕਲਜੁਗ ਅੰਤਮ ਕੂੜ ਕੁੜਿਆਰਾ ਹੋਏ ਗਵਾਰ, ਸ੍ਰਿਸ਼ਟ ਸਬਾਈ ਦਏ ਭੁਲਾਈਆ। ਮੇਲ ਮਿਲਾਏ ਸੰਗ ਮੁਹੰਮਦ ਚਾਰ ਯਾਰ, ਅੱਲਾ ਰਾਣੀ ਵੇਖ ਵਖਾਈਆ। ਚਾਰੋਂ ਕੁੰਟ ਹਾਹਾਕਾਰ, ਅਗਨੀ ਅੱਗ ਰਹੀ ਜਲਾਈਆ। ਸਾਧਾਂ ਸੰਤਾਂ ਨਾ ਕੋਈ ਪਾਵੇ ਸਾਰ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਤੀਰਥ ਤਟ ਗਏ ਹਾਰ, ਮਾਨਸ ਮਾਨੁਖ ਨਾ ਕੋਈ ਤਰਾਈਆ। ਬਿਨ ਹਰਿ ਸਤਿਜੁਗ ਸਤਿ ਨਾ ਪਾਵੇ ਸਾਰ, ਆਤਮ ਬ੍ਰਹਮ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਮਲ ਜੋਤ ਕਰੇ ਰੁਸ਼ਨਾਈਆ। ਨਿਰਮਲ ਜੋਤੀ ਹਰਿ ਜਗਾ, ਇਕ ਪਰਕਾਸ਼ ਕਰਾਇੰਦਾ। ਸ੍ਰਿਸ਼ਟ ਸਬਾਈ ਲਏ ਉਠਾ, ਸਾਚਾ ਮਾਰਗ ਲਾਇੰਦਾ। ਮਨਮੁਖ ਜੀਵ ਦਏ ਖਪਾ, ਥਿਰ ਕੋਈ ਰਹਿਣ ਨਾ ਪਾਇੰਦਾ। ਰਾਗ ਅਨਾਦੀ ਇਕ ਅਲ੍ਹਾ, ਏਕਾ ਧੁਨ ਰਖਾਇੰਦਾ। ਸੁਨ ਸਮਾਧੀ ਵੇਖ ਵਖਾ, ਅਗਾਧ ਬੋਧੀ ਸ਼ਬਦ ਜਣਾਇੰਦਾ। ਜਟਾ ਜੂਟ ਰਹੇ ਪਾ, ਮੂੰਡ ਮੁੰਡਾਏ ਸੰਗ ਰਲਾਇੰਦਾ। ਖ਼ਾਕੀ ਖ਼ਾਕ ਜੋ ਰਹੇ ਸਮਾ, ਚਰਨ ਖ਼ਾਕ ਇਕ ਵਖਾਇੰਦਾ। ਉਚੇ ਟਿੱਲੇ ਜੋ ਬੈਠੇ ਡੇਰੇ ਲਾ, ਸ਼ਬਦ ਗਿਆਨ ਇਕ ਦ੍ਰਿੜਾਇੰਦਾ। ਡੂੰਘੀ ਕੰਦਰ ਜੋ ਬੈਠੇ ਧੂਣੀਆਂ ਤਾ, ਫੜ ਬਾਂਹੋਂ ਆਪ ਉਠਾਇੰਦਾ। ਤਟ ਕਿਨਾਰੇ ਜੋ ਜਲ ਧਾਰਾ ਰਹੇ ਸਮਾ, ਆਪ ਆਪਣੀ ਬੂਝ ਬੁਝਾਇੰਦਾ। ਨੰਗਨ ਫਿਰਤ ਵਣਜ ਵਣਜਾਰਾ ਜੋ ਨਾਮ ਰਹੇ ਕਰਾ, ਇਕ ਦਵਾਰ ਸੁਹਾਇੰਦਾ। ਇਕ ਸ਼ਬਦ ਏਕਾ ਨਾਅਰਾ ਦਏ ਲਗਾ, ਭਰਮ ਗੜ੍ਹ ਆਪ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕਾ ਨਾਉਂ ਧਰਾਇੰਦਾ। ਨਿਹਕਲੰਕ ਹਰਿ ਬਲਵਾਨਾ, ਨਿਰਗੁਣ ਰੂਪ ਸਮਾਇਆ। ਸ਼ਬਦ ਖੰਡਾ ਤੀਰ ਕਮਾਨਾ, ਹਰਿ ਆਪਣੇ ਹੱਥ ਉਠਾਇਆ। ਚਾਰ ਕੁੰਟ ਦਹਿ ਦਿਸ਼ਾ ਵੇਖੇ ਮਾਰ ਧਿਆਨਾ, ਗਗਨ ਪਤਾਲਾਂ ਫੇਰਾ ਪਾਇਆ। ਆਪੇ ਵੇਖੇ ਜ਼ਿਮੀ ਅਸਮਾਨਾਂ, ਲੋਆਂ ਪੁਰੀਆਂ ਦਏ ਹਿਲਾਇਆ। ਵੇਖ ਵਖਾਏ ਨੌਂ ਖੰਡ ਸੱਤ ਦੀਪ ਦੋ ਜਹਾਨਾ, ਦਿਸ ਕਿਸੇ ਨਾ ਆਇਆ। ਲੱਖ ਚੁਰਾਸੀ ਸੁਣਾਏ ਏਕਾ ਗਾਣਾ, ਅਲੱਖ ਨਿਰੰਜਣ ਆਪ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਹੋ ਆਇਆ। ਨਰਾਇਣ ਨਰ ਅਕਾਲ ਮੂਰਤ, ਦਰਦ ਦੁੱਖ ਭੈ ਭੰਜਨਾ। ਪਾਰਬ੍ਰਹਮ ਨਾ ਜਾਣੇ ਕੋਈ ਸੂਰਤ, ਜਗੀ ਜੋਤ ਆਦਿ ਨਿਰੰਜਣਾ। ਕਲਜੁਗ ਨਾਤਾ ਤੋੜੇ ਕੂੜੋ ਕੂੜਤ, ਜਨ ਭਗਤਾਂ ਮੇਲ ਮਿਲਾਏ ਹਰਿ ਸਾਚੇ ਸੱਜਣਾ। ਫੜ ਫੜ ਚਤੁਰ ਸੁਘੜ ਬਣਾਏ ਮੂਰਖ ਮੂੜ੍ਹਤ, ਦਰਸ ਦਿਖਾਏ ਦਰਦ ਦੁੱਖ ਭੈ ਭੰਜਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸ੍ਰਿਸ਼ਟ ਸਬਾਈ ਪੜਦਾ ਤੇਰਾ ਕੱਜਣਾ। ਸ੍ਰਿਸ਼ਟ ਸਬਾਈ ਤੇਰਾ ਨਾਤਾ, ਹਰਿ ਏਕਾ ਏਕ ਰਖਾਇਆ। ਪਾਰਬ੍ਰਹਮ ਪੁਰਖ ਬਿਧਾਤਾ, ਜੁਗ ਜੁਗ ਵੇਸ ਵਟਾਇਆ। ਆਪੇ ਬੈਠਾ ਰਹੇ ਸਦਾ ਅਕਾਂਤਾ, ਇਕ ਅਕੱਲਾ ਆਪ ਹੋ ਜਾਇਆ। ਕਲਜੁਗ ਅੰਤਮ ਮੇਟੇ ਅੰਧੇਰੀ ਰਾਤਾ, ਵੇਲਾ ਅੰਤਮ ਆਇਆ। ਜਨ ਭਗਤਾਂ ਦੇਵੇ ਅੰਮ੍ਰਿਤ ਆਤਮ ਬੂੰਦ ਸਵਾਂਤਾ, ਨਿਝਰ ਝਿਰਨਾ ਰਿਹਾ ਝਿਰਾਇਆ। ਆਪੇ ਪਿਤਾ ਆਪੇ ਮਾਤਾ, ਆਪ ਆਪਣੀ ਗੋਦ ਉਠਾਇਆ। ਧੁਰਦਰਗਾਹੀ ਦੇਵੇ ਸਾਚੀ ਦਾਤਾ, ਏਕਾ ਨਾਮ ਝੋਲੀ ਪਾਇਆ। ਲਹਿਣਾ ਦੇਣਾ ਚੁਕਾਏ ਜਾਤਾ ਪਾਤਾ, ਚਾਰ ਵਰਨਾਂ ਅਠਾਰਾਂ ਬਰਨ ਏਕਾ ਸਰਨ ਸਰਨਾਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਝ ਘਰ ਆਪਣਾ ਆਪ ਵੇਖ ਵਖਾਇਆ। ਨਿਝ ਘਰ ਆਪਣਾ ਹਰਿ ਨਿਰੰਕਾਰਾ, ਏਕਾ ਏਕ ਰਖਾਇਆ। ਨਿਰਮਲ ਜੋਤੀ ਕਰ ਉਜਿਆਰਾ, ਦਿਵਸ ਰੈਣ ਕਰੇ ਰੁਸ਼ਨਾਇਆ। ਨਾ ਕੋਈ ਦੂਸਰ ਮੀਤ ਮੁਰਾਰਾ, ਸਗਲਾ ਸੰਗ ਨਾ ਕੋਈ ਰਖਾਇਆ। ਜੁਗ ਜੁਗ ਜਾਣੇ ਆਪਣੀ ਕਾਰ, ਜੁਗ ਜੁਗ ਕਰਦਾ ਆਇਆ। ਸਤਿਜੁਗ ਤ੍ਰੇਤਾ ਲਾਇਆ ਪਾਰ, ਦੁਆਪਰ ਵੇਖ ਵਖਾਇਆ। ਕਲਜੁਗ ਕੂੜ ਕੁੜਿਆਰਾ ਗਿਆ ਹਾਰ, ਕੂੜਾ ਨਾਤਾ ਜਗਤ ਬੰਧਾਇਆ। ਕਾਮ ਕਰੋਧ ਲੋਭ ਮੋਹ ਹੰਕਾਰ, ਪੰਚ ਵਿਕਾਰ ਜੀਵਾਂ ਜੰਤਾਂ ਇਕ ਪਰਨਾਇਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਹਰ ਘਟ ਰਿਹਾ ਵਿਚਾਰ, ਕਰਮ ਕੁਕਰਮਾਂ ਲੇਖ ਲਿਖਾਇਆ। ਅੰਤਮ ਕਲਜੁਗ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਲੋਕਮਾਤੀ ਫੇਰਾ ਪਾਇਆ। ਸ਼ਬਦ ਕਲਗੀ ਤੋੜਾ ਨਾਮ ਸੀਸ ਦਸਤਾਰ, ਜੋਤੀ ਜੋੜਾ ਮੇਲ ਮਿਲਾਇਆ। ਪੂਤ ਸਪੂਤਾ ਬ੍ਰਹਿਮਣ ਗੌੜਾ, ਉਚੇ ਟਿੱਲੇ ਸਾਚੇ ਪਰਬਤ ਅੰਦਰ ਮੰਦਰ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਵੇਸ ਵਟਾਇਆ। ਨਿਰਗੁਣ ਵੇਸ ਹਰਿ ਅਵੱਲਾ, ਜੁਗ ਜੁਗ ਆਪ ਕਰਾਇੰਦਾ। ਆਪੇ ਬੈਠਾ ਇਕ ਅਕੱਲਾ, ਅਕਲ ਕਲਾ ਸਮਾਇੰਦਾ। ਆਪ ਸਮਾਏ ਜਲਾਂ ਥਲਾਂ, ਡੂੰਘੀ ਕੰਦਰ ਉਚੇ ਪਰਬਤ ਜੰਗਲ ਜੂਹ ਉਜਾੜ ਪਹਾੜ ਡੇਰਾ ਲਾਇੰਦਾ। ਆਪ ਆਪਣਾ ਮੇਟੇ ਸਲਾ, ਆਪ ਆਪਣੀ ਵੰਡ ਵੰਡਾਇੰਦਾ। ਆਪ ਆਪਣਾ ਕਰਨਹਾਰਾ ਹੱਲਾ, ਆਪਣਾ ਨਾਅਰਾ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਇਕ ਦਵਾਰ ਵੇਖ ਵਖਾਇੰਦਾ। ਇਕ ਦਵਾਰ ਹਰਿ ਨਿਰੰਕਾਰ, ਆਪਣਾ ਆਪ ਰਖਾਇਆ। ਚਾਰ ਵਰਨਾਂ ਕਰੇ ਇਕ ਪਿਆਰ, ਏਕਾ ਧਾਮ ਸੁਹਾਇਆ। ਏਕਾ ਸ਼ਬਦ ਏਕਾ ਧੁਨਕਾਰ, ਏਕਾ ਰਾਗ ਅਲ੍ਹਾਇਆ। ਏਕਾ ਅੰਮ੍ਰਿਤ ਠੰਡੀ ਠਾਰ, ਨਿਝਰ ਝਿਰਨਾ ਦਏ ਝਿਰਾਇਆ। ਏਕਾ ਸੱਜਣ ਮੀਤ ਮੁਰਾਰ, ਸ਼ਬਦੀ ਸ਼ਬਦ ਗੁਰ ਅਖਵਾਇਆ। ਜੁਗ ਜੁਗ ਰੀਤ ਅਵੱਲੜੀ ਵਿਚ ਸੰਸਾਰ, ਹਰਿ ਸਾਚਾ ਕਰਦਾ ਆਇਆ। ਜਨ ਭਗਤਾਂ ਕਰੇ ਮਾਤ ਪਿਆਰ, ਆਪ ਬੇੜਾ ਬੰਨਦਾ ਆਇਆ। ਵੇਲੇ ਅੰਤਮ ਪਾਵੇ ਸਾਰ, ਭੇਖਾਧਾਰੀ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਅਖਵਾਇਆ। ਹਰਿਜਨ ਹਰਿ ਹਰਿ ਪਾਇਆ, ਪਾਰਬ੍ਰਹਮ ਕਰਤਾਰ। ਹਉਮੇ ਰੋਗ ਗਵਾਇਆ, ਚਿੰਤਾ ਚਿਖਾ ਨਿਵਾਰ। ਮਾਇਆ ਮਮਤਾ ਮੋਹ ਚੁਕਾਇਆ, ਤਾਮਸ ਤ੍ਰਿਸ਼ਨਾ ਨਿਵਾਰ। ਰਸਨਾ ਭੋਗ ਗੁਰ ਪਾਇਆ, ਆਤਮ ਰਸ ਪਿਆਰ। ਧੁਰ ਸੰਜੋਗ ਵਖਾਇਆ, ਹਰਿ ਸ਼ਬਦ ਅਧਾਰ। ਏਕਾ ਜੋਗ ਕਮਾਇਆ, ਕੂੜੀ ਕਿਰਿਆ ਦਏ ਨਿਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਜਨ ਵੇਖ ਵਖਾਇਆ। ਹਰਿਜਨ ਹਰਿ ਹਰਿ ਰੰਗ ਹੈ, ਰੂਪ ਰੰਗ ਅਪਾਰ। ਦਾਤਾ ਦਾਨੀ ਵਡ ਸੂਰਾ ਸਰਬੰਗ ਹੈ, ਦੇਵਣਹਾਰਾ ਸਰਬ ਸੰਸਾਰ। ਲੱਖ ਚੁਰਾਸੀ ਰਹੀ ਮੰਗ ਹੈ, ਭਰਨਹਾਰ ਜਗਤ ਭੰਡਾਰ। ਸਾਚੇ ਮੰਦਰ ਅੰਦਰ ਵੇਖੇ ਲੰਘ ਹੈ, ਲਹਿਣਾ ਦੇਣਾ ਚੁਕਾਏ ਨੌਂ ਦਵਾਰ। ਸ਼ਬਦ ਰੰਗੀਲਾ ਨਾਮ ਪਲੰਘ ਹੈ, ਸਚ ਸਿੰਘਾਸਣ ਅਪਰ ਅਪਾਰ। ਗੁਰਮੁਖ ਸਾਜਨ ਲਾਏ ਆਪਣੇ ਅੰਗ ਹੈ, ਅੰਗੀਕਾਰ ਕਰੇ ਕਰਤਾਰ। ਅਨਹਦ ਢੋਲ ਵਜਾਏ ਸੱਚਾ ਮਰਦੰਗ ਹੈ, ਆਤਮਕ ਧੁਨ ਸੁਣੇ ਸੁਣਨੇਹਾਰ। ਅੰਮ੍ਰਿਤ ਦੇਵੇ ਸਾਚੀ ਗੰਗ ਹੈ, ਨਿਝਰ ਰਸ ਇਕ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਬਖ਼ਸ਼ੇ ਚਰਨ ਪਿਆਰ। ਚਰਨ ਪ੍ਰੀਤੀ ਸਾਚਾ ਨਾਤਾ, ਹਰਿਜਨ ਆਪ ਕਰਾਇੰਦਾ। ਮੇਟ ਮਿਟਾਏ ਅੰਧੇਰੀ ਰਾਤਾ, ਜਿਸ ਜਨ ਦਇਆ ਕਮਾਇੰਦਾ। ਅੰਮ੍ਰਿਤ ਆਤਮ ਦੇਵੇ ਬੂੰਦ ਸਵਾਂਤਾ, ਤ੍ਰਿਸ਼ਨਾ ਭੁੱਖ ਮਿਟਾਇੰਦਾ। ਦਰਸ ਦਿਖਾਏ ਇਕ ਅਕਾਂਤਾ, ਏਕੰਕਾਰਾ ਰੂਪ ਵਟਾਇੰਦਾ। ਆਪੇ ਹੋਏ ਪਿਤਾ ਮਾਤਾ, ਬਾਲ ਅਞਾਣੇ ਗੋਦ ਉਠਾਇੰਦਾ। ਨਾਮ ਦੇਵੇ ਧੁਰ ਸੁਗਾਤਾ, ਆਤਮ ਅੰਤਰ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਵੇਖ ਵਖਾਇੰਦਾ। ਹਰਿ ਸੱਜਣ ਹਰਿ ਜਾਣਿਆ, ਆਤਮ ਬ੍ਰਹਮ ਵਿਚਾਰ। ਇਕ ਸੁਣਾਏ ਧੁਰ ਫ਼ਰਮਾਣਿਆ, ਏਕਾ ਦੂਜਾ ਭੌ ਨਿਵਾਰ। ਤੀਜੇ ਨੇਤਰ ਦਰਸ ਮਹਾਨਿਆ, ਖੋਲ੍ਹੇ ਬੰਦ ਕਿਵਾੜ। ਚੌਥਾ ਪਦ ਇਕ ਪਛਾਨਿਆ, ਘਰ ਮੇਲਾ ਇਕ ਭਤਾਰ। ਸਾਚੀ ਸਖੀਆਂ ਮੰਗਲ ਗਾਣਿਆ, ਅਨਹਦ ਧੁਨ ਵੱਜੇ ਧੁਨਕਾਰ। ਆਤਮ ਸੇਜਾ ਸਚ ਸੁਹਾਨਿਆ, ਪਰਮ ਪੁਰਖ ਅਗੰਮ ਅਪਾਰ। ਇਕ ਸੁਣਾਏ ਸਾਚੀ ਬਾਣੀਆ, ਵੇਦ ਕਤੇਬ ਨਾ ਪਾਇਣ ਸਾਰ। ਮੇਲ ਮਿਲਾਏ ਸ਼ਬਦੀ ਸ਼ਬਦ ਗੁਰ ਸਾਚੇ ਹਾਣੀਆਂ, ਏਕਾ ਦੂਜਾ ਭੌ ਨਿਵਾਰ। ਅੰਮ੍ਰਿਤ ਦੇਵੇ ਠੰਡਾ ਪਾਣੀਆ, ਸਾਂਤਕ ਸਤਿ ਕਰੇ ਵਰਤਾਰ। ਬੋਧ ਅਗਾਧ ਜਣਾਈ ਸ਼ਬਦ ਕਹਾਣੀਆ, ਗਾਵਤ ਗਾਵਤ ਰਹੇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਲੋਕਮਾਤ ਲਏ ਅਵਤਾਰ। ਲੋਕਮਾਤ ਹਰਿ ਲਏ ਅਵਤਾਰਾ, ਆਪਣੀ ਬਣਤ ਬਣਾਇੰਦਾ। ਖੇਲੇ ਖੇਲ ਖੇਲਣਹਾਰ ਨਿਆਰਾ, ਭੇਖਾਧਾਰੀ ਭੇਖ ਵਟਾਇੰਦਾ। ਆਪ ਆਪਣੀ ਬੰਨੇ ਧਾਰਾ, ਬੰਨਣਹਾਰ ਆਪ ਅਖਵਾਇੰਦਾ। ਲੱਖ ਚੁਰਾਸੀ ਪਾਵੇ ਸਾਰਾ, ਪੁਰੀਆਂ ਲੋਆਂ ਫੇਰੀ ਪਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਦਏ ਹੁਲਾਰਾ, ਆਪ ਆਪਣੀ ਰਚਨ ਰਚਾਇੰਦਾ। ਨਿਰਮਲ ਜੋਤੀ ਕਰ ਉਜਿਆਰਾ, ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਵੇਖ ਵਖਾਇੰਦਾ। ਇਕ ਅਕੱਲਾ ਅਗੰਮ ਅਗੰਮ ਅਗੰਮ ਅਪਾਰਾ, ਆਦਿ ਪੁਰਖ ਨਿਰੰਜਣ ਭੇਦ ਅਭੇਦ ਭੇਵ ਖੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਆਪ ਆਪਣਾ ਡੰਕ ਵਜਾਇੰਦਾ। ਜੁਗ ਜੁਗ ਆਪਣਾ ਵੇਸ ਵਟਾ, ਆਪਣੀ ਕਲ ਵਰਤਾਇੰਦਾ। ਸੰਤ ਸੁਹੇਲੇ ਲਏ ਜਗਾ, ਏਕਾ ਬੂਝ ਬੁਝਾਇੰਦਾ। ਆਤਮ ਅੰਤਰ ਬ੍ਰਹਮ ਗਿਆਨ ਦਵਾ, ਪਾਰਬ੍ਰਹਮ ਸਮਾਇੰਦਾ। ਏਕਾ ਨੇਤਰ ਦਏ ਖੁਲ੍ਹਾ, ਦੂਈ ਦਵੈਤੀ ਪੜਦਾ ਲਾਹਿੰਦਾ। ਸਚ ਮਹੱਲਾ ਦਏ ਵਸਾ, ਸਚ ਸਿੰਘਾਸਣ ਆਸਣ ਲਾਇੰਦਾ। ਉਚਾ ਟਿੱਲਾ ਦਏ ਚੜ੍ਹਾ, ਦਸਮ ਦਵਾਰੀ ਕੁੰਡਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚੇ ਸਾਚਾ ਮੇਵਾ, ਆਤਮ ਦਰਸ ਅਪਾਰਾ। ਆਪੇ ਗੁਰ ਗੁਰੂ ਗੁਰ ਚੇਲਾ, ਆਪੇ ਖੇਲੇ ਖੇਲ ਨਿਆਰਾ। ਆਪੇ ਸਾਜਣ ਸੱਜਣ ਸੁਹੇਲਾ, ਆਪੇ ਬਖ਼ਸ਼ੇ ਚਰਨ ਪਿਆਰਾ। ਜੋਤ ਨਿਰੰਜਣ ਚਾੜ੍ਹੇ ਤੇਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਚ ਦਵਾਰਾ। ਸਚ ਦਵਾਰ ਪੁਰਖ ਅਬਿਨਾਸ਼, ਏਕਾ ਏਕ ਰਖਾਇਆ। ਜੋਤੀ ਨੂਰ ਕਰ ਪਰਕਾਸ਼, ਸ੍ਰਿਸ਼ਟ ਸਬਾਈ ਵੇਖ ਵਖਾਇਆ। ਜਨ ਭਗਤ ਧਰਾਏ ਵੇਸੀ ਵੇਸ, ਦਰ ਦਰਵੇਸ਼ਾ ਫੇਰਾ ਪਾਇਆ। ਵੇਖ ਵਖਾਏ ਪ੍ਰਿਥਮੀ ਅਕਾਸ਼, ਗਗਨ ਪਤਾਲਾਂ ਰਿਹਾ ਹਿਲਾਇਆ। ਆਪੇ ਰੱਖੇ ਘਟ ਘਟ ਵਾਸ, ਹਰ ਘਟ ਆਪੇ ਡੇਰਾ ਲਾਇਆ। ਆਦਿ ਅੰਤ ਨਾ ਜਾਏ ਵਿਨਾਸ਼, ਆਵਣ ਜਾਵਣ ਖੇਲ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਦਾ ਵਸੇ ਪਾਸ, ਵਿਛੜ ਕਦੇ ਨਾ ਜਾਇਆ। ਹਰਿਜਨ ਸਾਜਨ ਸਾਚਾ ਮੀਤਾ, ਆਦਿ ਅੰਤ ਅਖਵਾਇਆ। ਜੁਗ ਜੁਗ ਪਰਖਣਹਾਰਾ ਨੀਤਾ, ਨਿਤ ਨਵਿਤਾ ਖੇਲ ਖਿਲਾਇਆ। ਗੁਰਸਿਖ ਕਾਇਆ ਕਰੇ ਠੰਡੀ ਸੀਤਾ, ਪੰਜ ਤਤ ਵਿਕਾਰ ਰਹਿਣ ਨਾ ਪਾਇਆ। ਦਰਸ ਦਿਖਾਏ ਇਕ ਅਤੀਤਾ, ਨਿਰਗੁਣ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਕਲਜੁਗ ਤੇਰੀ ਅੰਤਮ ਵਾਰ, ਹਰਿ ਜੋਤ ਕਰੇ ਰੁਸ਼ਨਾਈਆ। ਨਿਰਗੁਣ ਰੂਪ ਅਗੰਮ ਅਪਾਰ, ਭੇਵ ਕੋਈ ਨਾ ਪਾਈਆ। ਗੋਬਿੰਦ ਲੇਖਾ ਅਪਰ ਅਪਾਰ, ਲਿਖਣਹਾਰ ਦਿਸ ਨਾ ਆਈਆ। ਖੇਲੇ ਖੇਲ ਸਰਬ ਸੰਸਾਰ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਸ਼ਾਹ ਸੁਲਤਾਨਾ ਰਿਹਾ ਉਠਾਈਆ। ਦੋ ਜਹਾਨਾਂ ਪਾਵੇ ਸਾਰ, ਬ੍ਰਹਿਮੰਡ ਖੰਡ ਰਿਹਾ ਜਗਾਈਆ । ਸਾਚੇ ਅਸਵ ਹੋ ਅਸਵਾਰ, ਸ਼ਬਦ ਡੰਕਾ ਰਿਹਾ ਵਜਾਈਆ। ਵਾਸੀ ਪੁਰੀ ਘਨਕਾ ਹਰਿ ਨਿਰੰਕਾਰ, ਸੰਬਲ ਨਗਰੀ ਡੇਰਾ ਲਾਈਆ। ਵੇਦ ਵਿਆਸਾ ਕਰ ਪਿਆਰ, ਪੂਤ ਸਪੂਤਾ ਆਪ ਹੋ ਜਾਈਆ। ਬ੍ਰਹਿਮਣ ਗੌੜਾ ਰਿਹਾ ਵਿਚਾਰ, ਏਕਾ ਪੌੜਾ ਰਿਹਾ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਘਰ ਘਰ ਸਾਚੇ ਇਕ ਸੁਹਾਈਆ। ਸਾਚਾ ਘਰ ਹਰਿ ਸੁਹਾਇਆ, ਜਗੇ ਜੋਤ ਅਕਾਲੀ। ਅੱਠੇ ਪਹਿਰ ਡਗਮਗਾਇਆ, ਦੋ ਜਹਾਨਾਂ ਵਾਲੀ। ਹਰਿਜਨ ਸਾਚੇ ਲਏ ਜਗਾਇਆ, ਦੀਪਕ ਜੋਤੀ ਏਕਾ ਬਾਲੀ। ਏਕਾ ਬ੍ਰਹਮ ਗਿਆਨ ਵਖਾਇਆ, ਦੇਵੇ ਨਾਮ ਸੱਚਾ ਧੰਨ ਮਾਲੀ। ਏਕਾ ਚਰਨ ਧਿਆਨ ਟਿਕਾਇਆ, ਤੋੜਨਹਾਰਾ ਜਗਤ ਜੰਜਾਲੀ। ਵਰਨ ਗੋਤ ਨਾ ਕੋਈ ਜਣਾਇਆ, ਸ੍ਰਿਸ਼ਟ ਸਬਾਈ ਸਾਚਾ ਮਾਲੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਚਲੇ ਅਵੱਲੜੀ ਚਾਲੀ। ਜੁਗ ਜੁਗ ਭੇਖ ਹਰਿ ਅਵੱਲਾ, ਜੁਗ ਜੁਗ ਕਰਦਾ ਆਇਆ। ਸਤਿ ਪੁਰਖ ਨਿਰੰਜਣ ਇਕ ਅਕੱਲਾ, ਥਿਰ ਘਰ ਬੈਠਾ ਆਸਣ ਲਾਇਆ। ਜਨ ਭਗਤਾਂ ਫੜਾਏ ਆਪਣਾ ਪੱਲਾ, ਨਾਮ ਹਲੂਣਾ ਏਕਾ ਲਾਇਆ। ਸਚ ਦਵਾਰਾ ਜਿਸ ਜਨ ਮੱਲਾ, ਧੁਰਦਰਗਾਹੀ ਮੇਲ ਮਿਲਾਇਆ। ਮੇਲ ਮਿਲਾਏ ਪੁਰਖ ਅਗੰਮਾ, ਦਿਸ ਕਿਸੇ ਨਾ ਆਇਆ। ਨਾ ਕੋਈ ਹੱਡ ਮਾਸ ਨਾੜੀ ਚੰਮਾ, ਪੰਚ ਤਤ ਨਾ ਵੇਸ ਵਟਾਇਆ। ਹਰਿਜਨ ਦਵਾਰੇ ਅੰਤਮ ਖਲਾ, ਦਿਵਸ ਰੈਣ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਘਰ ਸਾਚਾ ਇਕ ਸੁਹਾਇਆ। ਸਾਚਾ ਘਰ ਹਰਿ ਬਨਵਾਰੀ, ਏਕਾ ਏਕ ਰਖਾਇੰਦਾ। ਨਿਰਮਲ ਜੋਤੀ ਕਰ ਉਜਿਆਰੀ, ਅਕਾਸ਼ ਪਰਕਾਸ਼ ਵਖਾਇੰਦਾ। ਨਾ ਕੋਈ ਦੀਸੇ ਚਾਰ ਦਿਵਾਰੀ, ਮਹੱਲ ਅਟੱਲ ਨਾ ਕੋਈ ਰਖਾਇੰਦਾ। ਇਕ ਅਕੱਲਾ ਏਕੰਕਾਰੀ, ਓਅੰਕਾਰਾ ਰੂਪ ਵਟਾਇੰਦਾ। ਆਪ ਆਪਣਾ ਕਰ ਵਿਚਾਰੀ, ਆਪ ਆਪਣੀ ਬੂਝ ਬੁਝਾਇੰਦਾ। ਆਪ ਆਪਣਾ ਮੀਤ ਮੁਰਾਰੀ, ਆਪ ਆਪਣਾ ਸੰਗ ਨਿਭਾਇੰਦਾ। ਆਪ ਆਪਣੀ ਬੰਨੇ ਧਾਰੀ, ਆਪ ਆਪਣਾ ਰੂਪ ਵਟਾਇੰਦਾ। ਜੁਗ ਜੁਗ ਖੇਲੇ ਖੇਲ ਅਪਾਰੀ, ਖੇਲਣਹਾਰ ਦਿਸ ਨਾ ਆਇੰਦਾ। ਲੱਖ ਚੁਰਾਸੀ ਸੁੱਤੀ ਪੈਰ ਪਸਾਰੀ, ਕਲਜੁਗ ਕੂੜਾ ਪੜਦਾ ਪਾਇੰਦਾ। ਪੰਚ ਵਿਕਾਰਾ ਮੋਹ ਵਿਕਾਰੀ, ਮਾਇਆ ਮਮਤਾ ਸੰਗ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚਾ ਜੋਧਾ ਸੂਰਾ ਬਲਕਾਰੀ ਬਲਵਾਨਾ, ਹਰਿ ਸਾਜਨ ਮੇਲ ਮਿਲਾਇੰਦਾ। ਏਕਾ ਬਖ਼ਸ਼ੇ ਚਰਨ ਧਿਆਨਾ, ਵਡ ਰਾਜਨ ਰਾਜ ਦਇਆ ਕਮਾਇੰਦਾ। ਨਾਮ ਬਖ਼ਸ਼ੇ ਤੀਰ ਕਮਾਨਾ, ਰਸਨਾ ਚਿਲੇ ਇਕ ਚੜ੍ਹਾਇੰਦਾ। ਧੁਰਦਰਗਾਹੀ ਬੰਨ੍ਹੇ ਸਾਚਾ ਗਾਨਾ, ਨਾ ਕੋਈ ਤੋੜ ਤੁੜਾਇੰਦਾ। ਸ੍ਰਿਸ਼ਟ ਸਬਾਈ ਸ਼ਬਦ ਸੁਣਾਏ ਅਨਾਦੀ ਗਾਣਾ, ਧੁਨ ਆਤਮਕ ਆਪ ਉਪਜਾਇੰਦਾ। ਪੰਚਮ ਸਖੀਆਂ ਵਕ਼ਤ ਸੁਹਾਨਾ, ਕਾਇਆ ਮੰਦਰ ਵੇਖ ਵਖਾਇੰਦਾ। ਧਰਮ ਰਾਏ ਕਰ ਪਰਵਾਨਾ, ਕਰਮੀ ਕਰਮ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਸਾਚੇ ਘਰ, ਘਰ ਸਾਜਨ ਮੇਲ ਮਿਲਾਇੰਦਾ। ਹਰਿਜਨ ਮੇਲਾ ਅਲੱਖ ਅਭੇਵਾ, ਪਾਰਬ੍ਰਹਮ ਬੇਅੰਤਾ। ਬਿਰਥਾ ਜਾਏ ਨਾ ਜੁਗ ਜੁਗ ਸੇਵਾ, ਸਦਾ ਸਹਾਈ ਸਾਚੇ ਸੰਤਾ। ਰਸਨਾ ਗਾਏ ਸਾਚੀ ਜਿਹਵਾ, ਏਕਾ ਰਾਗ ਸੁਣਾਏ ਕੰਨ, ਹਰਿਜਨ ਆਤਮ ਜਾਏ ਮਨ, ਦੇਵੇ ਨਾਮ ਧਨ ਧਨੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਦੇੇਵਣਹਾਰਾ ਡੰਨ, ਜਨ ਭਗਤ ਉਧਾਰੇ ਜੁਗਾ ਜੁਗੰਤਾ। ਜਨ ਭਗਤ ਹਰਿ ਮੀਤੜਾ, ਆਦਿ ਅੰਤ ਅਖਵਾਇਆ। ਆਪੇ ਜਾਣੇ ਆਪਣੀ ਰੀਤੜਾ, ਜੁਗ ਜੁਗ ਕਰਦਾ ਆਇਆ। ਇਕ ਸੁਹਾਏ ਸੁਹਾਗੀ ਗੀਤੜਾ, ਧੁਰਦਰਗਾਹੀ ਲੈ ਕੇ ਆਇਆ। ਕਾਇਆ ਚੋਲੀ ਚਾੜ੍ਹੇ ਰੰਗ ਮਜੀਠੜਾ, ਉਤਰ ਕਦੇ ਨਾ ਜਾਇਆ। ਹਰਿ ਕਾ ਸ਼ਬਦ ਸਦਾ ਅਨਡੀਠੜਾ, ਲਿਖਣ ਪੜ੍ਹਣ ਵਿਚ ਨਾ ਆਇਆ। ਕਲਜੁਗ ਕਾਇਆ ਮਿਠਾ ਕੌੜਾ ਕਰੇ ਰੀਠੜਾ, ਜਿਸ ਜਨ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਸਚ ਘਰ, ਸਰਗੁਣ ਵੇਖ ਵਖਾਇਆ। ਸਰਗੁਣ ਸੱਚਾ ਸੱਜਣ ਸ਼ਾਹ, ਨਿਰਗੁਣ ਵੇਖ ਵਖਾਇੰਦਾ। ਨਿਰਗੁਣ ਬਣ ਜਗਤ ਮਲਾਹ, ਸਰਗੁਣ ਪਾਰ ਕਰਾਇੰਦਾ। ਸਰਗੁਣ ਵੇਖੇ ਸਾਚਾ ਥਾਂ, ਨਿਰਗੁਣ ਦਿਸ ਨਾ ਆਇੰਦਾ। ਨਿਰਗੁਣ ਦਾਤਾ ਬੇਪਰਵਾਹ, ਸਰਗੁਣ ਬੰਨੇ ਲਾਇੰਦਾ। ਦੋਹਾਂ ਵਿਚੋਲਾ ਨਾਮ ਰਖਾ, ਆਪ ਆਪਣੀ ਬਣਤ ਬਣਾਇੰਦਾ। ਜੁਗ ਜੁਗ ਆਪਣਾ ਢੋਲਾ ਆਪੇ ਗਾ, ਆਪ ਆਪਣਾ ਨਾ ਧਰਾਇੰਦਾ। ਨਾਨਕ ਗੋਲਾ ਦਰ ਬਹਾ, ਸੇਵਕ ਸੇਵਾ ਲਾਇੰਦਾ। ਗੁਰ ਗੋਬਿੰਦ ਰਿਹਾ ਧਿਆ, ਅੱਠੇ ਪਹਿਰ ਧਿਆਨ ਟਿਕਾਇੰਦਾ। ਏਕਾ ਸ਼ਬਦ ਰਿਹਾ ਜਣਾ, ਧੁਰ ਫ਼ਰਮਾਨਾ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਲੇਖੇ ਸਾਚੇ ਲਾ, ਘਰ ਸਾਚਾ ਇਕ ਸੁਹਾਇੰਦਾ। ਸਾਚਾ ਘਰ ਇਕ ਸੁਲਤਾਨ, ਏਕਾ ਹਰਿ ਬਿਰਾਜਿਆ। ਧਰਮ ਵਖਾਏ ਇਕ ਨਿਸ਼ਾਨ, ਸ਼ਾਹੋ ਭੂਪ ਵਡ ਰਾਜਨ ਰਾਜਿਆ। ਖੇਲੇ ਖੇਲ ਦੋ ਜਹਾਨ, ਲੱਖ ਚੁਰਾਸੀ ਰਚਿਆ ਕਾਜਿਆ। ਕਲਜੁਗ ਵੇਖੇ ਮਾਰ ਧਿਆਨ, ਪਾਰਬ੍ਰਹਮ ਗ਼ਰੀਬ ਨਿਵਾਜਿਆ। ਜੂਠ ਝੂਠ ਸਰਬ ਸ਼ਰਮਾਨ ਪੰਚ ਵਿਕਾਰਾ ਫਿਰੇ ਭਾਜਿਆ। ਗੁਰਮੁਖ ਸਾਚੇ ਚਤੁਰ ਸੁਜਾਨ, ਹਰਿ ਮਾਰੇ ਅਨਹਦ ਸਾਚੀ ਵਾਜਿਆ। ਏਕਾ ਬਖ਼ਸ਼ੇ ਸਚ ਧਿਆਨ, ਰਾਜ ਰਾਜਾਨ ਗ਼ਰੀਬ ਨਿਵਾਜਿਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਇਕ ਅਕੱਲਾ ਫਿਰੇ ਭਾਜਿਆ। ਇਕ ਅਕੱਲਾ ਏਕੰਕਾਰ, ਏਕਾ ਘਰ ਸੁਹਾਇੰਦਾ। ਜੁਗ ਜੁਗ ਲਏ ਮਾਤ ਅਵਤਾਰ, ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਇੰਦਾ। ਕਲਜੁਗ ਵੇਖੇ ਕੂੜ ਕੁੜਿਆਰ, ਸੰਗ ਮੁਹੰਮਦ ਸੰਗ ਰਖਾਇੰਦਾ। ਅੱਲਾ ਰਾਣੀ ਹਾਹਾਕਾਰ, ਨੇਤਰ ਨੀਰ ਵਹਾਇੰਦਾ। ਨਾਨਕ ਲੇਖਾ ਅਪਰ ਅਪਾਰ, ਲਿਖਣਹਾਰ ਆਪ ਲਿਖਾਇੰਦਾ। ਗੋਬਿੰਦ ਗੁਰ ਕਰ ਪੁਕਾਰ, ਏਕਾ ਰਾਹ ਤਕਾਇੰਦਾ। ਪੁਰਖ ਅਬਿਨਾਸ਼ੀ ਕਰਿਆ ਖ਼ਬਰਦਾਰ, ਸ਼ਬਦ ਸੁਨੇਹੜਾ ਇਕ ਘਲਾਇੰਦਾ। ਕਲਜੁਗ ਅੰਤਮ ਪਾਵੇ ਸਾਰ, ਜੋਤੀ ਜਾਮਾ ਭੇਖ ਵਟਾਇੰਦਾ। ਨਿਹਕਲੰਕਾ ਲਏ ਅਵਤਾਰ, ਨਾਮ ਡੰਕਾ ਇਕ ਵਜਾਇੰਦਾ। ਸ਼ਬਦ ਖੰਡਾ ਤੇਜ਼ ਕਟਾਰ, ਤਨ ਗਾਤਰੇ ਆਪ ਲਟਕਾਇੰਦਾ। ਦਿਸ ਨਾ ਆਏ ਵਿਚ ਸੰਸਾਰ, ਸ੍ਰਿਸ਼ਟ ਸਬਾਈ ਆਪ ਚਲਾਇੰਦਾ। ਗੁਰਮੁਖ ਸਾਜਨ ਸਾਚੇ ਕਰ ਪਿਆਰ, ਆਤਮ ਦਰਸੀ ਦਰਸ ਦਿਖਾਇੰਦਾ। ਏਕਾ ਦੂਜਾ ਭੌ ਨਿਵਾਰ, ਤੀਜਾ ਲੋਚਣ ਆਪ ਖੁਲ੍ਹਾਇੰਦਾ। ਚੌਥੇ ਘਰ ਦੇਵੇ ਵਾੜ, ਪਰਮਾਨੰਦ ਸਮਾਇੰਦਾ। ਪੰਚਮ ਪੰਚਮ ਮੇਟੇ ਝੂਠੀ ਧਾੜ, ਪੰਚਮ ਸੰਗ ਰਖਾਇੰਦਾ। ਧੁਰਦਰਗਾਹੀ ਸਾਚਾ ਲਾੜ, ਗੁਰ ਸ਼ਬਦੀ ਆਪ ਅਖਵਾਇੰਦਾ। ਗੁਰਮੁਖ ਸਾਜਨ ਸੰਤ ਸੁਹੇਲੇ ਕਰ ਕਰ ਮੇਲੇ ਸ਼ਬਦ ਘੋੜੇ ਦੇਵੇ ਚਾੜ੍ਹ, ਵਾਗ ਆਪਣੇ ਹੱਥ ਉਠਾਇੰਦਾ। ਜੋਤ ਜਗਾਏ ਬਹੱਤਰ ਨਾੜ, ਅੰਧ ਅੰਧੇਰ ਮਿਟਾਇੰਦਾ। ਤ੍ਰੈਗੁਣ ਮਾਇਆ ਦੇਵੇ ਸਾੜ, ਪੰਜ ਤਤ ਦਿਸ ਨਾ ਆਇੰਦਾ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਮੇਲ ਮਿਲਾਇੰਦਾ। ਆਪੇ ਹੋਏ ਪਿਛੇ ਅਗਾੜ, ਅੰਦਰ ਬਾਹਰ ਗੁਪਤ ਜ਼ਾਹਰ ਸੇਵ ਕਮਾਇੰਦਾ। ਇਕ ਵਖਾਏ ਸੱਚਾ ਘਰ ਬਾਰ, ਦਸਮ ਦਵਾਰੀ ਕੁੰਡਾ ਲਾਹਿੰਦਾ। ਨਿਰਮਲ ਜੋਤੀ ਕਰ ਉਜਿਆਰ, ਸਾਚਾ ਦੀਪਕ ਦੀਪ ਜਗਾਇੰਦਾ। ਅਨਹਦ ਧੁੰਨ ਸੁਣੇ ਸੁਣਾਏ ਸੱਚੀ ਸਰਕਾਰ, ਪੰਚਮ ਸੇਵਾ ਲਾਇੰਦਾ। ਸ਼ਬਦ ਸਿੰਘਾਸਣ ਅਪਰ ਅਪਾਰ, ਹਰਿ ਜੋਤੀ ਆਸਣ ਲਾਇੰਦਾ। ਗੁਰਮੁਖ ਸਾਜਨ ਕਰ ਵਿਚਾਰ, ਸੁਰਤ ਸਵਾਣੀ ਮੇਲ ਮਿਲਾਇੰਦਾ। ਆਪੇ ਨਾਰੀ ਹੋਏ ਕੰਤ ਭਤਾਰ, ਆਪ ਆਪਣੀ ਸੇਜ ਹੰਢਾਇੰਦਾ। ਆਪ ਆਪਣੀ ਪਾਵੇ ਸਾਰ, ਹਰਿਜਨ ਸਾਚੇ ਵਿਚ ਸਮਾਇੰਦਾ। ਦਸਮ ਦਵਾਰੀ ਹੋਇਆ ਬਾਹਰ, ਆਪ ਆਪਣਾ ਮਾਰਗ ਲਾਇੰਦਾ। ਸੋ ਪੁਰਖ ਨਿਰੰਜਣ ਖੇਲ ਅਪਾਰ, ਕਰਤਾ ਪੁਰਖ ਭੇਵ ਨਾ ਪਾਇੰਦਾ। ਆਪ ਆਪਣੀ ਵਸਿਆ ਧਾਰ, ਏਕਾ ਸ਼ਬਦ ਧਾਰ ਚਲਾਇੰਦਾ। ਹੰ ਹੰਗਤਾ ਦੇਵੇ ਮਾਰ, ਜਿਸ ਜਨ ਆਪਣੀ ਦਇਆ ਕਮਾਇੰਦਾ। ਸੋਹੰ ਸ਼ਬਦ ਤੇਜ਼ ਕਟਾਰ, ਦੋਏ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਾਚੇ ਘਰ, ਘਰ ਸਾਚਾ ਇਕ ਸੁਹਾਇੰਦਾ। ਸੋ ਪੁਰਖ ਨਿਰੰਜਣ ਆਦਿ ਅਬਿਨਾਸ਼ਾ, ਜੁਗ ਜੁਗ ਵੇਸ ਵਟਾਇੰਦਾ। ਖੇਲੇ ਖੇਲ ਸਰਬ ਗੁਣ ਤਾਸਾ, ਆਪ ਆਪਣਾ ਭੇਖ ਕਰਾਇੰਦਾ। ਵੇਖਣ ਆਇਆ ਜਗਤ ਤਮਾਸ਼ਾ, ਜੋਤੀ ਜਾਮਾ ਪਾਇੰਦਾ। ਲੋਆਂ ਪੁਰੀਆਂ ਮੰਡਲ ਮੰਡਪ ਪਾਵੇ ਰਾਸਾ, ਨਾਮ ਬੰਸਰੀ ਇਕ ਵਜਾਇੰਦਾ। ਖੇਲੇ ਖੇਲ ਪ੍ਰਿਥਮੀ ਅਕਾਸ਼ਾ, ਗਗਨ ਪਤਾਲਾ ਆਪ ਸਮਾਇੰਦਾ। ਜਨ ਭਗਤਾਂ ਦੇਵੇ ਚਰਨ ਕਵਲ ਸੱਚਾ ਧਰਵਾਸਾ, ਫੜ ਫੜ ਬਾਹੋਂ ਮੇਲ ਮਿਲਾਇੰਦਾ। ਆਦਿ ਅੰਤ ਨਾ ਕਦੇ ਵਿਨਾਸਾ, ਮਾਤ ਗਰਭ ਨਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦਇਆ ਕਮਾਇੰਦਾ। ਸੋ ਸਾਜਨ ਹਰਿ ਵਸਿਆ, ਸਾਗਰ ਗਹਿਰ ਗੰਭੀਰ। ਪੰਚ ਵਿਕਾਰਾ ਦਰ ਤੋਂ ਨੱਸਿਆ, ਸਾਂਤਕ ਸਤਿ ਕਰੇ ਸਰੀਰ। ਘਰ ਮੰਦਰ ਅੰਦਰ ਬਹਿ ਬਹਿ ਹੱਸਿਆ, ਏਕਾ ਚੋਟੀ ਚੜ੍ਹ ਅਖ਼ੀਰ। ਕਰੇ ਪਰਕਾਸ਼ ਕੋਟਨ ਕੋਟ ਰਵ ਸਸਿਆ, ਅੰਮ੍ਰਿਤ ਬਖ਼ਸ਼ੇ ਸਾਚਾ ਸੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਏਕਾ ਦੇਵੇ ਸ਼ਬਦ ਧੀਰ।