Granth 07 Likhat 030: 21 Faggan 2014 Bikarmi Resham Singh de Ghar Meeruth Chhauni

੨੧ ਫੱਗਣ ੨੦੧੪ ਬਿਕ੍ਰਮੀ ਰੇਛਮ ਸਿੰਘ ਦੇ ਘਰ ਮੇਰਠ ਛਾਉਣੀ

ਪਾਰ ਉਤਾਰਨਹਾਰ, ਆਦਿ ਪੁਰਖ ਅਬਿਨਾਸ਼ਿਆ। ਹਰਿਜਨ ਸਾਚੇ ਲਏ ਉਧਾਰ, ਹਰਿ ਸਾਜਨ ਸ਼ਾਹੋ ਸ਼ਬਾਸ਼ਿਆ। ਸਾਚਾ ਸਚ ਵਖਾਏ ਇਕ ਦਰਬਾਰ, ਪਾਰ ਕਿਨਾਰਾ ਪ੍ਰਿਥਮੀ ਅਕਾਸ਼ਿਆ। ਆਪ ਬੈਠ ਸੱਚੀ ਸਰਕਾਰ, ਆਪੇ ਵੇਖੇ ਰੰਗ ਤਮਾਸ਼ਿਆ। ਲੱਖ ਚੁਰਾਸੀ ਆਪ ਉਭਾਰ, ਆਪੇ ਕਰਣਹਾਰ ਨਾਸਿਆ। ਆਪੇ ਖੰਡਾ ਤੇਜ਼ ਕਟਾਰ, ਸ਼ਸਤਰ ਬਸਤਰ ਆਪ ਉਠਾਸਿਆ। ਆਪੇ ਚਿੱਲਾ ਤੀਰ ਕਮਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦਰ ਕਰੇ ਪਰਵਾਨ। ਹਰਿਜਨ ਦਰ ਪਰਵਾਨਿਆ, ਆਦਿ ਜੁਗਾਦਿ ਬ੍ਰਹਿਮਾਦਿ। ਜਨ ਮੇਲਾ ਗੁਣ ਨਿਧਾਨਿਆ, ਦੇਵੇ ਨਾਮ ਸਾਚੀ ਦਾਦ। ਏਕਾ ਦਰ ਸੁਹਾਏ ਹਰਿ ਭਗਵਾਨਿਆ, ਸ਼ਬਦ ਅਨਾਦੀ ਵੱਜੇ ਨਾਦ। ਨਿਰਮਲ ਜੋਤੀ ਨੂਰ ਕਰੇ ਮਹਾਨਿਆ, ਹਰਿ ਮੋਹਣ ਮਾਧਵ ਮਾਧ। ਘਰ ਸੁਹੰਜਣਾ ਇਕ ਸੁਹਾਨਿਆ, ਸ਼ਬਦ ਜਣਾਈ ਬੋਧ ਅਗਾਧ। ਆਪ ਆਪਣਾ ਮੂਲ ਪਛਾਨਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਲਾਧ। ਹਰਿ ਸਾਜਨ ਹਰਿ ਲਾਧਿਆ, ਪਾਇਆ ਪੁਰਖ ਅਗੰਮ। ਮਨਮਤ ਮਨੂਆ ਲਾਧਿਆ, ਲੇਖੇ ਲਾਏ ਸਵਾਸੀ ਦਮ। ਅੰਮ੍ਰਿਤ ਆਤਮ ਪੀਵੇ ਸਾਚੀ ਮਧਿਆ, ਏਕਾ ਖਾਏ ਨਾਮ ਤਾਮ। ਸਤਿਗੁਰ ਪੂਰੇ ਹਰਿ ਸਾਜਨ ਘਰ ਸਾਚੇ ਲੱਧਿਆ, ਨਾ ਮਰੇ ਨਾ ਪਏ ਜੰਮ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣਾ ਕੰਮ। ਹਰਿ ਜੋਬਨ ਹਰਿ ਰਤਿਆ, ਰਾਮ ਰੂਪ ਅਪਾਰ। ਆਪੇ ਵੇਖਣਹਾਰਾ ਚੇਤਨ ਸਤਿਆ, ਸਤਿ ਪੁਰਖ ਕਰਤਾਰ। ਆਪੇ ਹੋਏ ਕਮਲਾਪਤਿਆ, ਕੰਤ ਕੰਤੂਹਲਾ ਮੀਤ ਮੁਰਾਰ। ਆਪੇ ਦੇਵੇ ਧੀਰਜ ਜਤਿਆ, ਸਤਿ ਸੰਤੋਖ ਕਰਮ ਵਿਚਾਰ। ਆਪੇ ਵੇਖੇ ਤੀਰਥ ਤਟਿਆ, ਸਰ ਸਰੋਵਰ ਪਾਵੇ ਸਾਰ। ਆਪੇ ਖੇਲੇ ਖੇਲ ਬਾਜ਼ੀਗਰ ਨਟਿਆ, ਨਟ ਨਟੂਆ ਖੇਲ ਅਪਾਰ। ਆਪ ਆਪਣੀ ਕਾਇਆ ਪਲਟਿਆ, ਪਾਰਬ੍ਰਹਮ ਸੱਚੀ ਸਰਕਾਰ। ਜੁਗ ਜੁਗ ਖੋਲ੍ਹੇ ਸਾਚੀ ਹੱਟੀਆ, ਕਰਾਏ ਨਾਮ ਵਣਜ ਵਪਾਰ। ਜਨ ਭਗਤਾਂ ਪੜ੍ਹਾਏ ਏਕਾ ਪੱਟੀਆ, ਘਰ ਸ਼ਬਦ ਨਿਰਗੁਣ ਧਾਰ। ਦੀਪ ਜੋਤ ਜਗਾਏ ਲਟ ਲਟਿਆ, ਅੰਧ ਅੰਧੇਰ ਮਿਟਾਏ ਕੂੜ ਕੁੜਿਆਰ। ਹਰਿਜਨ ਲਾਹਾ ਘਰ ਸਾਚੇ ਏਕਾ ਖੱਟਿਆ, ਮਿਲਿਆ ਮੇਲ ਹਰਿ ਨਿਰੰਕਾਰ। ਨਾ ਕੋਈ ਦੀਵਾ ਨਾ ਕੋਈ ਬੱਤੀਆ, ਨਾ ਕੋਈ ਕਿਰਤ ਨਾ ਕੋਈ ਪਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਨੇਤਰ ਪੇਖੇ ਆਤਮ ਦਰਸੀ ਦਰਸ ਅਪਾਰ। ਹਰਿਜਨ ਹਰਿ ਹਰਿ ਬੌਹੜਿਆ, ਦਿਵਸ ਰੈਣ ਪਰਭਾਤ। ਗੁਰ ਸਤਿਗੁਰ ਪੂਰਾ ਆਪੇ ਬੌਹੜਿਆ, ਮੇਟ ਮਿਟਾਏ ਅੰਧੇਰੀ ਰਾਤ। ਫਲ ਮਿਠਾ ਕਰੇ ਕੌੜਿਆ, ਅੰਮ੍ਰਿਤ ਦੇਵੇ ਬੂੰਦ ਸਵਾਂਤ। ਧੁਰਦਰਗਾਹੀ ਆਇਆ ਦੌੜਿਆ, ਚਰਨ ਕਵਲ ਬੰਧਾਏ ਸਾਚਾ ਨਾਤ। ਪੂਤ ਸਪੂਤਾ ਬ੍ਰਹਿਮਣ ਗੌੜਿਆ, ਜਨ ਪੁੱਛਣਹਾਰਾ ਵਾਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਕਮਲਾਪਾਤ। ਹਰਿਜਨ ਹਰਿ ਹਰਿ ਸਾਥ ਹੈ, ਸਗਲਾ ਸੰਗ ਨਿਭਾਏ। ਪਰਗਟ ਹੋਏ ਤ੍ਰਿਲੋਕੀ ਨਾਥ ਹੈ, ਦੀਨਾਂ ਬੰਧਪ ਦਇਆ ਕਮਾਏ। ਇਕ ਸੁਣਾਏ ਕਹਾਣੀ ਅਕਥਨਾ ਅਕੱਥ ਹੈ, ਕਥਨੀ ਕਥ ਨਾ ਸਕੇ ਰਾਏ। ਜੁਗ ਜੁਗ ਚਲਾਏ ਆਪਣਾ ਰਥ ਹੈ, ਰਥ ਰਥਵਾਹੀ ਹਰਿ ਰਘੁਰਾਏ। ਲੱਖ ਚੁਰਾਸੀ ਪਾਏ ਨੱਥ ਹੈ, ਸ੍ਰਿਸ਼ਟ ਸਬਾਈ ਵੇਖ ਵਖਾਏ। ਮਨਮੁਖ ਜੀਵਾਂ ਦੇਵੇ ਮਥ ਹੈ, ਵੇਲੇ ਅੰਤਮ ਦਏ ਸਜਾਏ। ਗੁਰ ਪੂਰਾ ਜਿਉਂ ਰਾਮਾ ਘਰ ਦਸਰਥ ਹੈ, ਕਾਹਨਾ ਕ੍ਰਿਸ਼ਨਾ ਰੂਪ ਵਟਾਏ। ਸਗਲ ਵਿਸੂਰਾ ਜਾਏ ਲਥ ਹੈ, ਨਾਨਕ ਗੋਬਿੰਦ ਦਰਸ਼ਨ ਪਾਏ। ਲਹਿਣਾ ਦੇਣਾ ਚੁੱਕੇ ਸੀਆਂ ਸਾਢੇ ਤਿੰਨ ਹੱਥ ਹੈ, ਰਾਮਦਾਸਾ ਵੇਖ ਵਖਾਏ। ਕਾਇਆ ਮੰਦਰ ਜਾਏ ਢੱਠ ਹੈ, ਥਿਰ ਕੋਈ ਰਹਿਣ ਨਾ ਪਾਏ। ਹਰਿ ਗੇੜਨਹਾਰਾ ਉਲਟੀ ਲੱਠ ਹੈ, ਆਦਿ ਜੁਗਾਦੀ ਆਪ ਅਖਵਾਏ। ਚਰਨ ਦਵਾਰੇ ਸਚ ਅਕੱਠ ਹੈ, ਹਰਿਜਨ ਸਾਚੇ ਮੇਲ ਮਿਲਾਏ। ਕਲਜੁਗ ਅਗਨੀ ਜਲੇ ਮੱਠ ਹੈ, ਤ੍ਰੈਗੁਣ ਮਾਇਆ ਰਹੀ ਤਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਜਨ ਵੇਖ ਵਖਾਏ। ਹਰਿ ਸਾਜਨ ਗਲ ਪਲੜਾ, ਰੋ ਰੋ ਨੇਤਰ ਨੀਰ ਵਹਾਏ। ਪੁਰਖ ਅਬਿਨਾਸ਼ੀ ਇਕ ਅਕੱਲੜਾ, ਲੱਖ ਚੁਰਾਸੀ ਵੇਖ ਵਖਾਏ। ਕਲਜੁਗ ਅੰਤਮ ਭਾਰਾ ਪੱਲੜਾ, ਕੂੜ ਕੁੜਿਆਰਾ ਸੰਗ ਰਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਜਨ ਬੂਝ ਬੁਝਾਏ। ਹਰਿ ਸਾਜਨ ਹਰਿਜਨ ਵੇਖ ਵਖਾਣਿਆ, ਦੇਵੇ ਨਾਮ ਅਧਾਰ। ਜੁਗ ਜੁਗ ਚਲੇ ਆਪਣੇ ਭਾਣਿਆ, ਰਾਮ ਰਾਮ ਆਪ ਕਰਤਾਰ। ਆਪੇ ਵੇਖੇ ਸੁਘੜ ਸਿਆਣਿਆ, ਗ਼ਰੀਬ ਨਿਮਾਣੇ ਪਾਵੇ ਸਾਰ। ਆਪੇ ਜਾਣੇ ਰਾਜ ਰਾਜਾਣਿਆ, ਸ਼ਾਹ ਸੁਲਤਾਨਾ ਵਡ ਸਿਕਦਾਰ। ਆਪੇ ਖੇਲੇ ਖੇਲ ਦੋ ਜਹਾਨਿਆ, ਆਵਣ ਜਾਵਣ ਖੇਲ ਅਪਾਰ। ਕਲਜੁਗ ਅੰਤਮ ਜੋਤੀ ਨੂਰ ਕਰੇ ਉਜਿਆਰ ਮਹਾਨਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਬੰਨੇ ਧਾਰ। ਹਰਿਜਨ ਹਰਿ ਹਰਿ ਪਾਵਨਾ, ਪਾਰਬ੍ਰਹਮ ਬੇਅੰਤ। ਰਸਨਾ ਜਿਹਵਾ ਏਕਾ ਗਾਵਣਾ, ਪੂਰਨ ਗੁਰ ਹਰਿ ਭਗਵੰਤ। ਏਕਾ ਨਾਮ ਫੜਾਏ ਦਾਮਨਾ, ਦੇਵੇ ਵਡਿਆਈ ਸਾਚੇ ਸੰਤ। ਧੁਰਦਰਗਾਹੀ ਸਾਚਾ ਜ਼ਾਮਨਾ, ਆਦਿ ਨਿਰੰਜਣ ਸਾਚਾ ਕੰਤ। ਮੇਟ ਮਿਟਾਏ ਕਾਮਨੀ ਕਾਮਨਾ, ਨੇੜ ਨਾ ਆਏ ਚਿਖਾ ਚਿੰਤ। ਏਕਾ ਰੂਪ ਵਟਾਏ ਰਾਮਾ ਰਾਮਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇੇਖੇ ਸਦਾ ਅਚਿੰਤ। ਚਿੰਤਾ ਰੋਗ ਹਰਿਜਨ ਜਾਏ, ਰਸਨਾ ਗਾਇਆ ਹਰਿ ਗੋਬਿੰਦ। ਆਤਮ ਤ੍ਰਿਸਨਾ ਭੁੱਖ ਮਿਟਾਏ, ਹਰਿ ਦਾਤਾ ਗੁਣੀ ਗਹਿੰਦ। ਸਹਿਜੇ ਸਹਿਜ ਸੁੱਖ ਉਪਜਾਏ, ਆਤਮ ਅੰਤਰ ਪਰਮਾਨੰਦ। ਹਉਮੇ ਹੰਗਤਾ ਰੋਗ ਮਿਟਾਏ, ਬਜਰ ਕਪਾਟੀ ਤੋੜੇ ਜਿੰਦ। ਦਾਤਾ ਦਾਨੀ ਦਰਸ ਅਮੋਘ ਵਖਾਏ, ਅੰਮ੍ਰਿਤ ਬੂੰਦ ਵਹਾਏ ਸਾਗਰ ਸਿੰਧ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਸਾਚੇ ਘਰ, ਮਨਮੁਖ ਲਗਾਏ ਆਪਣੀ ਨਿੰਦ। ਮਨਮੁਖ ਮੂੜ ਗਵਾਰ, ਭੇਵ ਨਾ ਰਾਇਆ। ਭਰਮ ਭੁੱਲੇ ਜੀਵ ਗਵਾਰ, ਕਲਜੁਗ ਮਾਇਆ ਪੜਦਾ ਪਾਇਆ। ਪੰਜ ਤਤ ਤਨ ਪਿਆਰ, ਕਾਮ ਕਰੋਧ ਲੋਭ ਮੋਹ ਹੰਕਾਮ ਸਤਾਇਆ। ਮਨਮਤ ਕਰ ਰਹੀ ਵਿਚਾਰ, ਵਿਚਾਰ ਗੁਰਮਤ ਭੇਵ ਨਾ ਰਾਇਆ। ਜੂਠਾ ਝੂਠਾ ਕਰ ਪਿਆਰ, ਜਗਤ ਨਾਤਾ ਬੰਧ ਬੰਧਾਇਆ। ਹਉਮੇ ਹੰਗਤਾ ਰਹੀ ਸਾੜ, ਸਾਚੀ ਸੰਗਤਾ ਮੂਲ ਨਾ ਭਾਇਆ। ਭੁੱਖਾ ਨੰਗਤਾ ਫਿਰੇ ਦਰ ਦਵਾਰ, ਨਾਮ ਵਸਤ ਨਾ ਕੋਈ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਮਨਮੁਖਾਂ ਦਏ ਸਜਾਇਆ। ਮਨਮੁਖ ਕੂੜਾ ਕੂੜ ਕੂੜਿਆਰ, ਕੂੜੇ ਧੰਦੇ ਲਾਇਆ। ਅੱਠੇ ਪਹਿਰ ਰੋਵੇ ਜ਼ਾਰੋ ਜ਼ਾਰ, ਸਤਿ ਸੰਤੋਖ ਨਾ ਕੋਈ ਰਖਾਇਆ। ਪੰਚ ਵਿਕਾਰਾ ਮਾਰੇ ਮਾਰ, ਦਿਵਸ ਰੈਣ ਰਿਹਾ ਹਲਕਾਇਆ। ਮਿਲਿਆ ਮੇਲ ਨਾ ਹਰਿ ਕਰਤਾਰ, ਕਾਇਆ ਕੂੜ ਕੱਪੜ ਹੰਢਾਇਆ। ਮਰੇ ਮਰ ਜੰਮੇ ਵਾਰੋ ਵਾਰ, ਲੱਖ ਚੁਰਾਸੀ ਨਾ ਕੋਈ ਕਟਾਇਆ। ਧਰਮ ਰਾਏ ਦੇ ਦਰ ਦਰਬਾਰ, ਲੇਖਾ ਲੇਖ ਨਾ ਕੋਈ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਨਮੁਖਾਂ ਵੇਖ ਵਖਾਇਆ। ਮਨਮੁਖ ਮੂਰਖ ਮੂੜ੍ਹ ਅੰਧ, ਭਰਮੇ ਭਰਮ ਭੁਲਾਇਆ। ਰਸਨਾ ਲਗਾਇਆ ਮਦਿਰਾ ਮਾਸ ਗੰਦ, ਹਰਿ ਕਾ ਸ਼ਬਦ ਦਿਸ ਨਾ ਆਇਆ। ਜੋਤ ਨਿਰੰਜਣ ਨਾ ਚੜ੍ਹਿਆ ਸਾਚਾ ਚੰਦ, ਅਗਿਆਨ ਅੰਧੇਰ ਨਾ ਕੋਈ ਮਿਟਾਇਆ। ਏਕਾ ਏਕ ਨਾ ਮਿਲਿਆ ਪਰਮਾਨੰਦ, ਪਰਮ ਪੁਰਖ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਨਮੁਖ ਜੀਵਾਂ ਦਏ ਸਜਾਇਆ। ਮਨਮੁਖ ਮੂੜ, ਜਗਤ ਮਾਇਆ ਮੋਹ ਬੰਧਾਇਆ। ਕਲਜੁਗ ਨਾਤਾ ਕੂੜੋ ਕੂੜ, ਘਰ ਸਾਚਾ ਦਿਸ ਨਾ ਆਇਆ। ਮਸਤਕ ਨਾ ਲੱਗੇ ਗੁਰਚਰਨ ਧੂੜ, ਤਿਲਕ ਲਿਲਾਟ ਨਾ ਕੋਈ ਵਖਾਇਆ। ਕਾਇਆ ਚੋਲੀ ਰੰਗ ਨਾ ਚੜ੍ਹੇ ਗੂੜ੍ਹ, ਨਾ ਕੋਈ ਰੰਗਨ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਵੇਖਣ ਆਇਆ। ਲੱਖ ਚੁਰਾਸੀ ਤੇਰੀ ਰਾਸ, ਹਰਿ ਸਾਚਾ ਮੋਖ ਰਖਾਇੰਦਾ। ਧਰਤ ਧਵਲ ਧਰਨੀ ਵੇਖ ਅਕਾਸ, ਪਰਕਾਸ਼ ਰੂਪ ਵਟਾਇੰਦਾ। ਹਰਿਜਨ ਵੇਖੇ ਜੋ ਗਾਇਣ ਸਵਾਸ ਸਵਾਸ, ਸਵਾਸ ਸਵਾਸਾ ਲੇਖੇ ਲਾਇੰਦਾ। ਮਨਮੁਖ ਜੀਵ ਮੁਖ ਰਖਾਏ ਮਦਿਰਾ ਮਾਸ, ਮਾਇਆ ਮਮਤਾ ਮੋਹ ਬੰਧਾਇੰਦਾ। ਵੇਲੇ ਅੰਤਮ ਹੋਣਾ ਨਾਸ, ਗੁਰ ਪੀਰ ਨਾ ਕੋਈ ਸੰਗ ਰਖਾਇੰਦਾ। ਗੁਰਚਰਨ ਦਵਾਰੇ ਦਾਸੀ ਦਾਸ ਦੋਏ ਜੋੜ ਸੀਸ ਨਿਵਾਇੰਦਾ। ਭਗਤ ਜਨਾਂ ਸਦ ਵਸਿਆ ਪਾਸ ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਇੰਦਾ।