੨੨ ਮਾਘ ੨੦੧੫ ਬਿਕ੍ਰਮੀ ਮਹਿੰਗਾ ਸਿੰਘ ਦੇ ਘਰ ਪਿੰਡ ਸਦਾ ਸਿੰਘ ਵਾਲਾ ਗੁਰਦਾਸਪੁਰ
ਹਰਿਜਨ ਅੰਮ੍ਰਿਤ ਧਾਰ, ਪ੍ਰੇਮ ਪਿਆਰ ਵਹਾਈਆ। ਧਰਤੀ ਧਵਲ ਕਰੇ ਪੁਕਾਰ, ਰੋ ਰੋ ਨੀਰ ਵਹਾਈਆ। ਪੁਰਖ ਅਗੰਮੜਾ ਪਾਵੇ ਸਾਰ, ਆਦਿ ਜੁਗਾਦਿ ਵੱਡੀ ਵਡਿਆਈਆ। ਸੰਤ ਸੁਹੇਲੇ ਕਰ ਤਿਆਰ, ਲੋਕਮਾਤ ਜਨਮ ਦਵਾਈਆ। ਵੇਖੇ ਵਿਗਸੇ ਕਰੇ ਵਿਚਾਰ, ਕਰਤਾ ਕਰਨੀ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਹਰਿਜਨ ਸਾਚੇ ਵੇਖ ਵਖਾਈਆ। ਅੰਮ੍ਰਿਤ ਮੇਘ ਸਾਚਾ ਰਸ, ਹਰੀ ਹਰਿ ਆਪ ਚੁਆਇੰਦਾ। ਸੰਤ ਸੁਹੇਲੇ ਹੱਸ ਹੱਸ, ਘਰ ਸਾਚੇ ਸਗਨ ਮਨਾਇੰਦਾ। ਸੰਗਤ ਮੇਲਾ ਨੱਸ ਨੱਸ, ਜਗਤ ਵਿਛੋੜੇ ਪੰਧ ਮੁਕਾਇੰਦਾ। ਚਰਨ ਦਵਾਰਾ ਏਕਾ ਦੱਸ, ਸਾਚਾ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਵੇਖ ਵਖਾਇੰਦਾ। ਹਰਿ ਸੱਜਣ ਗੁਰਮੁਖ ਮੇਲਿਆ ਗੁਰ ਪਾਰਬ੍ਰਹਮ ਕਰਤਾਰ। ਘਰ ਪਾਇਆ ਸੱਜਣ ਸਹੇਲਿਆ, ਸਾਜਨ ਮੀਤ ਮੁਰਾਰ। ਜਗ ਚੁੱਕਿਆ ਵਕ਼ਤ ਦੁਹੇਲਿਆ, ਮੇਲ ਮਿਲਾਵਾ ਏਕੰਕਾਰ। ਏਕਾ ਖੇਲ ਆਪੇ ਖੇਲਿਆ, ਆਪੇ ਹੋਏ ਖੇਲਣਹਾਰ। ਵਸਣਹਾਰਾ ਰੰਗ ਨਵੇਲਿਆ, ਗੁਰਮੁਖਾਂ ਸੁਹਾਏ ਬੰਕ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਪਾਏ ਸਾਰ। ਅੰਮ੍ਰਿਤ ਮੇਘ ਹਰਿ ਵਸੰਦੜਾ, ਦਿਵਸ ਰੈਣ ਪਰਭਾਤ। ਹਰਿਜਨ ਸਾਚਾ ਵੇਖ ਵਖੰਦੜਾ, ਬੈਠਾ ਰਹੇ ਇਕ ਅਕਾਂਤ। ਲੱਖ ਚੁਰਾਸੀ ਭਰਮ ਭੁਲੰਦੜਾ, ਪਾਰਬ੍ਰਹਮ ਪੁਰਖ ਅਬਿਨਾਸ਼। ਜਨ ਭਗਤਾਂ ਦਵਾਰਾ ਇਕ ਵਖੰਦੜਾ, ਨਿਰਗੁਣ ਜੋਤੀ ਖੇਲ ਤਮਾਸ਼। ਸਰਬ ਜੀਆਂ ਆਪ ਬਖ਼ਸ਼ੰਦੜਾ, ਦਾਤਾ ਦਾਨੀ ਸ਼ਾਹੋ ਸ਼ਾਬਾਸ਼। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵੇਖੇ ਸਰਬ ਗੁਣ ਤਾਸ। ਸ਼ਾਹੋ ਸ਼ਾਬਾਸ਼ ਹਰਿ ਭਗਵਾਨਾ, ਹਰਿ ਹਰਿ ਖੇਲ ਖਿਲਾਈਆ। ਜੋਤੀ ਸ਼ਬਦੀ ਜੋਤ ਜਗਾਨਾਂ, ਨਿਰਗੁਣ ਨਿਰਗੁਣ ਧਾਰ ਚਲਾਈਆ। ਸੰਤ ਸੁਹੇਲੇ ਕਰ ਪਰਵਾਨਾ, ਪਰਮ ਪੁਰਖ ਗਲੇ ਲਗਾਈਆ। ਦੇਵਣਹਾਰਾ ਜੀਆ ਦਾਨਾ, ਜੀਅ ਦਾਤਾ ਆਪ ਹੋ ਜਾਈਆ। ਲੋਕਮਾਤ ਦੇਵੇ ਮਾਣਾ, ਮਾਣ ਨਿਮਾਣਿਆ ਆਪ ਅਖਵਾਈਆ। ਸਤਿ ਸਰੂਪੀ ਬੰਨੇ ਗਾਨਾ, ਸਾਚਾ ਸਗਨ ਮਨਾਈਆ। ਲੇਖਾ ਚੁੱਕੇ ਆਵਣ ਜਾਣਾ, ਦੋ ਜਹਾਨਾ ਪੰਧ ਮੁਕਾਈਆ। ਹਰਿ ਸੰਗਤ ਸਾਚੀ ਮੇਲ ਮਿਲਾਨਾ, ਦਰਗਹਿ ਸਾਚੀ ਧਾਮ ਸੁਹਾਈਆ। ਸਤਿਗੁਰ ਪੁਰਖ ਇਕ ਸੁਲਤਾਨਾ, ਘਰ ਬੈਠਾ ਆਸਣ ਲਾਈਆ। ਆਦਿ ਜੁਗਾਦਿ ਸਦਾ ਮਿਹਰਵਾਨਾ, ਕਰ ਕਿਰਪਾ ਰਿਹਾ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਾਚੇ ਘਰ, ਘਰ ਬਾਤੀ ਕਰ ਰੁਸ਼ਨਾਈਆ। ਦੀਆ ਬਾਤੀ ਕਰ ਉਜਾਲਾ, ਆਪਣਾ ਕਰਮ ਕਮਾਇੰਦਾ। ਸਤਿਗੁਰ ਪੁਰਖ ਦੀਨ ਦਿਆਲਾ, ਗੁਰਮੁਖ ਸਾਜਨ ਆਪ ਉਠਾਇੰਦਾ। ਆਪ ਉਠਾਏ ਆਪਣੇ ਬਾਲਾ, ਆਪ ਆਪਣੀ ਗੋਦ ਉਠਾਇੰਦਾ। ਸਖਾ ਸਹਾਈ ਸਦਾ ਸਦ ਕਰੇ ਪ੍ਰਿਤਪਾਲਾ, ਸਿਰ ਆਪਣਾ ਹੱਥ ਟਿਕਾਇੰਦਾ। ਜੁਗ ਜੁਗ ਚਲੇ ਨਾਲ ਨਾਲਾ, ਸਗਲਾ ਸੰਗ ਰਖਾਇੰਦਾ। ਸੁਹਾਏ ਬੰਕ ਜਗਤ ਦਵਾਰ, ਭਗਤਨ ਅੰਦਰ ਭਗਤੀ ਪਿਆਰ, ਨਾਮ ਧੰਨ ਸ਼ਬਦ ਸ਼ੰਗਾਰ, ਬਸਤਰ ਚੀਰ ਗੁਣੀ ਗਹੀਰ ਕਾਇਆ ਮਾਟੀ ਕੱਚ ਏਕਾ ਨਾਮ ਸਾਚੋ ਸਚ, ਸਾਚਾ ਗਹਿਣਾ ਨੇਤਰ ਨੈਣਾਂ, ਆਪੇ ਰੱਖਿਆ ਆਪਣਾ ਭਾਣਾ, ਪਿਤਾ ਪੂਤ ਪੂਤ ਪਿਤਾ ਆਪਣੇ ਲੇਖੇ ਲਾਇੰਦਾ।
