Granth 08 Likhat 023: 26 Magh 2015 Bikarmi Jamadar Kishan Singh de Ghar Alarhpindi Jila Gurdaspur

੨੬ ਮਾਘ ੨੦੧੫ ਬਿਕ੍ਰਮੀ ਜਮਾਂਦਾਰ ਕਿਸ਼ਨ ਸਿੰਘ ਦੇ ਘਰ ਅੱਲੜ੍ਹਪਿੰਡੀ ਜ਼ਿਲਾ ਗੁਰਦਾਸਪੁਰ

ਹਰਿਜਨ ਹਰਿ ਉਪੰਨਿਆ, ਲੋਕਮਾਤ ਕੁੜਮਾਈ। ਸਤਿਗੁਰ ਸਚ ਚੜ੍ਹਾਏ ਚੰਨਿਆ, ਦਿਵਸ ਰੈਣ ਕਰੇ ਰੁਸ਼ਨਾਈ। ਭਾਂਡਾ ਭਰਮ ਹਰਿ ਹਰਿ ਭੰਨਿਆ, ਆਤਮ ਬ੍ਰਹਮ ਜਣਾਈ। ਸਾਚਾ ਰਾਗ ਸੁਣਾਇਆ ਕੰਨਿਆ, ਏਕਾ ਰਾਗ ਇਲਾਹੀ। ਦਰ ਘਰ ਸਾਚੇ ਬੇੜਾ ਬੰਨ੍ਹਿਆ, ਏਕਾ ਚੱਪੂ ਨਾਮ ਲਗਾਈ। ਸੇਵਕ ਸੇਵਾ ਕਰੇ ਜਿਉਂ ਮਾਲ ਚਰਾਏ ਧੰਨਿਆ, ਦਿਸ ਕਿਸੇ ਨਾ ਆਈ। ਰਾਮ ਰਾਮਾ ਆਪੇ ਮੰਨਿਆ, ਮਨ ਚਿੰਦਿਆ ਰਹੇ ਨਾ ਰਾਈ। ਵਸਣਹਾਰਾ ਛੱਪਰ ਛੰਨਿਆ, ਛਹਿਬਰ ਬਰਖਾ ਰਿਹਾ ਲਾਈ। ਸਾਂਤਕ ਸਤਿ ਕਰਾਏ ਤਨਿਆ, ਤੱਤਵ ਅੱਗ ਬੁਝਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਿਫ਼ਤ ਸਲਾਹੀ। ਹਰਿਜਨ ਸਾਚਾ ਹਰਿ ਹਰਿ ਮੇਲਾ, ਭਗਤੀ ਭਗਤ ਸਮਾਇੰਦਾ। ਵਕ਼ਤ ਚੁਕਾਏ ਜਗਤ ਦੁਹੇਲਾ, ਸਾਚਾ ਰਾਹ ਵਖਾਇੰਦਾ। ਮੇਲ ਮਿਲਾਵਾ ਗੁਰੂ ਗੁਰ ਚੇਲਾ, ਗੁਰ ਚੇਲਾ ਰੰਗ ਰੰਗਾਇੰਦਾ। ਸਤਿਗੁਰ ਪੂਰਾ ਸੱਜਣ ਸੁਹੇਲਾ, ਸਾਖਯਾਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦਇਆ ਕਮਾਇੰਦਾ। ਹਰਿਜਨ ਸੱਚਾ ਸੁੱਚਾ ਲਾਲ, ਹਰਿ ਸਾਚੇ ਹੱਟ ਵਿਕਾਇੰਦਾ। ਆਪੇ ਜੌਹਰੀ ਬਣ ਦਲਾਲ, ਸ਼ਬਦ ਦਲਾਲ ਨਾਲ ਰਖਾਇੰਦਾ। ਪਰਖਣਹਾਰਾ ਪੁਰਖ ਅਕਾਲ, ਨਾਮ ਕਸਵਟੀ ਆਪੇ ਲਾਇੰਦਾ। ਆਪਣੀ ਗਠੜੀ ਆਪੇ ਲਏ ਸੰਭਾਲ, ਦੂਸਰ ਹੱਥ ਨਾ ਕਿਸੇ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਸਾਜਣ ਮੀਤਾ ਸੁੱਤ ਦੁਲਾਰਾ, ਹਰਿ ਹਰਿ ਆਪ ਉਪਾਇੰਦਾ। ਮੇਲ ਮਿਲਾਵਾ ਵਿਚ ਸੰਸਾਰਾ, ਗੁਰ ਸਤਿਗੁਰ ਵੇਖ ਵਖਾਇੰਦਾ। ਨਰ ਨਰਾਇਣ ਕਰ ਅਕਾਰਾ, ਨਿਰਗੁਣ ਵੇਸ ਵਟਾਇੰਦਾ । ਸ਼ਬਦ ਸ਼ਬਦੀ ਖੇਲ ਅਪਾਰਾ, ਸ਼ਬਦ ਸ਼ਬਦੀ ਮੇਲ ਮਿਲਾਇੰਦਾ। ਮੰਗਣਹਾਰਾ ਭਗਤ ਦਵਾਰਾ, ਜੁਗ ਜੁਗ ਅਲਖ ਜਗਾਇੰਦਾ। ਪਾਵੇ ਸਾਰ ਨਾਮ ਭੰਡਾਰਾ, ਅਤੋਟ ਅਤੁੱਟ ਰਖਾਇੰਦਾ। ਖੇਲੇ ਖੇਲ ਵਾਰੋ ਵਾਰਾ, ਭੇਵ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸੱਚਾ ਹਰਿ ਹਰਿ ਵੇਖਿਆ, ਆਪ ਆਪਣੀ ਕਿਰਪਾ ਧਾਰ। ਆਪੇ ਬਹਿ ਬਹਿ ਲਿਖਿਆ ਲੇਖਿਆ, ਆਪੇ ਪਾਵਣਹਾਰਾ ਸਾਰ। ਆਪ ਜਣਾਏ ਜਗਤ ਸੰਸਾਰਾ ਮਿਥਿਆ, ਇਕ ਵਖਾਏ ਬੰਕ ਦਵਾਰ। ਆਪੇ ਪਾਏ ਸਾਚੀ ਭਿਛਿਆ, ਹਰਿ ਭਰਿਆ ਨਾਮ ਭੰਡਾਰ। ਪੂਰਨ ਕਰਦਾ ਆਇਆ ਇਛਿਆ, ਜੁਗ ਜੁਗ ਕਰਤਾ ਆਪ ਕਰਤਾਰ। ਆਉਂਦਾ ਜਾਂਦਾ ਕਿਸੇ ਨਾ ਵੇਖਿਆ, ਹਰਿ ਸੱਜਣ ਮੀਤ ਮੁਰਾਰ। ਕਿਸੇ ਨਾ ਆਏ ਵਿਚ ਪਰੀਖਿਆ, ਪਰਖਣਹਾਰ ਸਰਬ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਲਏ ਉਭਾਰ। ਹਰਿ ਸੱਜਣ ਖੋਜ ਖੋਜੰਦੜਾ, ਪਾਰਬ੍ਰਹਮ ਬੇਅੰਤ। ਗੁਰਸਿਖ ਮੇਲ ਮਿਲੰਦੜਾ, ਮੇਲ ਮਿਲਾਵਾ ਸਾਚਾ ਸੰਤ। ਘਰ ਸਾਚਾ ਇਕ ਸੁਹੰਦੜਾ, ਇਕ ਸੁਣਾਏ ਸੁਹਾਗੀ ਛੰਤ। ਤਾਲ ਤਲਵਾੜਾ ਇਕ ਵਜੰਦੜਾ, ਹਰਿ ਮਹਿਮਾ ਗਣਤ ਅਗਣਤ। ਭੇਖਾਧਾਰੀ ਭੇਖ ਵਟੰਦੜਾ, ਖੇਲੇ ਖੇਲ ਆਦਿ ਅੰਤ। ਜੁਗ ਜੁਗ ਆਪਣੀ ਧਾਰ ਚਲੰਦੜਾ, ਆਪੇ ਸਾਧ ਆਪੇ ਸੰਤ। ਗੁਰ ਪੀਰ ਅਵਤਾਰ ਆਪ ਅਖਵੰਦੜਾ, ਆਪੇ ਨਾਰੀ  ਆਪੇ ਕੰਤ। ਸਾਚੀ ਸੇਜਾ ਆਪ ਹਢੰਦੜਾ, ਹਰਿ ਭੋਗੀ ਭੋਗ ਭੋਗੰਤ। ਨਿਰਾਕਾਰ ਰੂਪ ਸੁਹੰਦੜਾ, ਆਪੇ ਵਸਿਆ ਆਪਣੇ ਲੋਕ। ਦੀਪਕ ਜੋਤੀ ਇਕ ਜਗੰਦੜਾ, ਨਿਰਗੁਣ ਵਸੇ ਲੋਕ ਪਰਲੋਕ। ਗਹਿਰ ਗੰਭੀਰ ਗੁਣਵੰਤਾ ਆਪ ਅਖਵੰਦੜਾ, ਆਪ ਚਲਾਏ ਸ਼ਬਦ ਸਲੋਕ। ਜੁਗ ਜੁਗ ਭਾਣਾ ਆਪਣਾ ਆਪ ਵਰਤੰਦੜਾ, ਨਾ ਸਕੇ ਕੋਈ ਰੋਕ। ਗੁਰਮੁਖਾਂ ਆਪੇ ਆਪ ਸਲਹੰਦੜਾ, ਸਚ ਸਲਾਹੀ ਦੇਵਣਹਾਰਾ ਸਾਚੀ ਮੋਖ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਰਿਹਾ ਘੋਖ। ਹਰਿ ਸੱਜਣ ਹਰਿ ਪਾਇਆ, ਸੁਣਿਆ ਸਚ ਸੰਦੇਸ਼। ਘਰ ਸਾਚਾ ਇਕ ਵਸਾਇਆ, ਮਿਲਿਆ ਨਰ ਨਰੇਸ਼। ਨਿਜ ਆਤਮ ਇਕ ਸੁਹਾਇਆ, ਵੇਖਿਆ ਦੇਸ ਪਰਦੇਸ। ਸਾਚਾ ਮੰਤਰ ਇਕ ਜਪਾਇਆ, ਨਾਮ ਦ੍ਰਿੜਾਇਆ ਰਸਨਾ ਗਾਇਆ ਕਿਸੇ ਨਾ ਸ਼ੇਸ਼। ਆਪਣੇ ਮਾਰਗ ਆਪੇ ਲਾਇਆ, ਆਪੇ ਬੁਧੀ ਕਰੇ ਵਿਸ਼ੇਸ਼। ਮਨ ਮਨੂਆ ਆਪ ਬੰਧਾਇਆ, ਦਹਿ ਦਿਸ਼ਾ ਨਾ ਸਕੇ ਵੇਖ। ਮਤ ਮੰਤਰ ਇਕ ਸੁਣਾਇਆ, ਆਪਣੇ ਨੇਤਰ ਆਪੇ ਪੇਖ। ਹਰਿ ਸਤਿਗੁਰ ਦਰਸ ਦਿਖਾਇਆ, ਘਰ ਸਾਚੇ ਹੋਈ ਆਦੇਸ਼। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਾਚੇ ਘਰ, ਘਰ ਸਾਚੇ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਲਹਿਣਾ ਨਾਨਕ ਗਹਿਣਾ ਦਰਸ਼ਨ ਨੈਣਾਂ ਆਪਣਾ ਆਪ ਵਖਾਇਆ। ਵਸਣਹਾਰਾ ਘਟ ਘਟ, ਨਰ ਨਰਾਇਣ ਨਿਰੰਕਾਰਿਆ। ਸ਼ਬਦ ਵਣਜਾਰਾ ਖੋਲ੍ਹ ਹੱਟ, ਲੋਕਮਾਤ ਜੋਤ ਜਗਾ ਰਿਹਾ। ਹਰਿਜਨ ਪਹਿਨਾਏ ਤਨ ਪਟ, ਸਚ ਸ਼ੰਗਾਰ ਇਕ ਵਖਾ ਰਿਹਾ। ਦੁਰਮਤ ਮੈਲ ਦੇਵੇ ਕੱਟ, ਦੂਈ ਦਵੈਤੀ ਪੜਦਾ ਲਾਹ ਰਿਹਾ। ਖੇਲੇ ਖੇਲ ਨਟੂਆ ਨੱਟ, ਸਵਾਂਗੀ ਸਵਾਂਗ ਰਚਾ ਰਿਹਾ। ਪਾਵੇ ਸਾਰ ਤੀਰਥ ਤਟ, ਅਠਸਠ ਵੇਖ ਵਖਾ ਲਿਆ। ਲੋਆਂ ਪੁਰੀਆਂ ਨੱਠ ਨੱਠ, ਗਗਨ ਪਾਤਾਲਾ ਪੰਧ ਮੁਕਾ ਲਿਆ। ਕਲਜੁਗ ਗੇੜੇ ਉਲਟੀ ਲੱਠ, ਆਪ ਆਪਣਾ ਬਿਰਧ ਰਖਾ ਲਿਆ। ਤ੍ਰੈਗੁਣ ਮਾਇਆ ਤਪਿਆ ਮਠ, ਪੰਚ ਵਿਕਾਰਾ ਲੰਬੂ ਲਾ ਲਿਆ। ਕਲਜੁਗ ਕੂੜ ਕੁੜਿਆਰੀ ਮਾਰੇ ਸੱਟ, ਜੀਵ ਜੰਤ ਸਰਬ ਕੁਰਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵਣਜ ਕਰਾ ਲਿਆ। ਸ਼ਬਦ ਵਣਜਾਰਾ ਨਾਮ ਅਨਮੋਲਾ, ਹਰਿ ਸਤਿਗੁਰ ਆਪ ਕਰਾਇੰਦਾ। ਪੁਰਖ ਅਗੰਮਾ ਬਣਿਆ ਤੋਲਾ, ਦਿਸ ਕਿਸੇ ਨਾ ਆਇੰਦਾ। ਨੌ ਖੰਡ ਪ੍ਰਿਥਮੀ ਪਿਆ ਰੌਲਾ, ਸੱਤਾਂ ਦੀਪਾਂ ਆਪ ਹਿਲਾਇੰਦਾ। ਕਿਸੇ ਨਜ਼ਰ ਨਾ ਆਏ ਹਰਿ ਹਰਿ ਮੌਲਾ, ਮੌਲਾ ਰੂਪ ਸਰਬ ਸਮਾਇੰਦਾ। ਕਲਜੁਗ ਅੰਤਮ ਬਦਲਿਆ ਚੋਲਾ, ਜੋਤੀ ਜਾਮਾ ਭੇਖ ਵਟਾਇੰਦਾ। ਸ਼ਬਦ ਅਨਾਦੀ ਗਾਏ ਢੋਲਾ, ਸੋ ਪੁਰਖ ਨਿਰੰਜਣ ਆਪ ਅਲਾਇੰਦਾ। ਗੁਰਮੁਖਾਂ ਸੁਣਾਏ ਹੋਲਾ ਹੋਲਾ, ਅੰਦਰ ਮੰਦਰ ਆਪ ਜਗਾਇੰਦਾ। ਸਤਿਗੁਰ ਪੂਰਾ ਨਾਮ ਸਤਿ ਦਏ ਝਕੋਲਾ, ਸਚ ਹੁਲਾਰਾ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਵਰਤਾਰਾ ਆਪ ਅਖਵਾਇੰਦਾ। ਸਚ ਵਰਤਾਰ ਪੁਰਖ ਅਬਿਨਾਸ਼ਾ, ਏਕਾ ਏਕ ਅਖਵਾਇਆ। ਕਲਜੁਗ ਖੇਲ ਪ੍ਰਿਥਮੀ ਅਕਾਸ਼ਾ, ਗਗਨ ਪਾਤਾਲਾ ਫੋਲ ਫੋਲਾਇਆ। ਲੱਖ ਚੁਰਾਸੀ ਵੇਖੇ ਕਾਇਆ ਕਾਸਾ, ਪੰਜ ਤੱਤ ਡੇਰਾ ਢਾਇਆ। ਸੰਤ ਸੁਹੇਲਾ ਗੁਰੂ ਗੁਰ ਚੇਲਾ ਮੇਲ ਮਿਲਾਏ ਪਵਣ ਸਵਾਸਾ, ਰਸਨਾ ਜਿਹਵਾ ਜੋ ਜਨ ਗਾਇਆ। ਆਦਿਨ ਅੰਤਾ ਹਰਿ ਭਗਵੰਤਾ ਜੁਗਾ ਜੁਗੰਤਾ ਗੁਰਮੁਖਾਂ ਪੂਰਨ ਕਰੇ ਆਸਾ, ਜਗਤ ਨਿਰਾਸਾ ਨਾ ਕੋਇ ਵਖਾਇਆ। ਪਰਗਟ ਹੋਇਆ ਸਰਬ ਗੁਣ ਤਾਸਾ, ਮੂਰਤ ਅਕਾਲ ਦੀਨ ਦਿਆਲ ਸਰਬ ਪ੍ਰਿਤਪਾਲ ਆਦਿ ਨਿਰੰਜਣ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਾਮ ਭੰਡਾਰ ਹਰਿ ਦਾਤਾਰ ਆਪਣਾ ਆਪ ਵਰਤਾਇਆ। ਨਾਮ ਭੰਡਾਰਾ ਭਗਵਨ ਧਾਰੀ, ਹਰਿ ਹਰਿ ਆਪ ਵਰਤਾਇੰਦਾ। ਨਿਰਗੁਣ ਨੂਰ ਜੋਤ ਉਜਿਆਰੀ, ਅਗੰਮ ਅਗੰਮੜੀ ਕਾਰ ਕਮਾਇੰਦਾ। ਕਾਲ ਮਹਾਂਕਾਲ ਦਰ ਭਿਖਾਰੀ, ਭਿਛਿਆ ਆਪਣੇ ਹੱਥ ਰਖਾਇੰਦਾ। ਵੇਖੇ ਖੇਲ ਵਡ ਸੰਸਾਰੀ, ਸੰਸਾਰ ਸਾਗਰ ਵੇਖ ਵਖਾਇੰਦਾ। ਫੋਲ ਫੁਲਾਏ ਜੰਗਲ ਜੂਹ ਉਜਾੜ ਪਹਾੜੀ, ਡੂੰਘੀ ਕੰਦਰ ਵੇਸ ਵਟਾਇੰਦਾ। ਲੱਖ ਚੁਰਾਸੀ ਲੁੱਟੀ ਜਾਏ ਦਿਨ ਦਿਹਾੜੀ, ਦਿਸ ਕਿਸੇ ਨਾ ਆਇੰਦਾ। ਕਲਜੁਗ ਮਾਇਆ ਰਹੀ ਸਾੜੀ, ਰਾਜਾ ਰਾਣਾ ਸਰਬ ਕੁਰਲਾਇੰਦਾ। ਜੀਵਾਂ ਜੰਤਾ ਕਰਮਾਂ ਪੱਕੀ ਹਾੜੀ, ਹਰਿ ਸਾਚਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਚ ਭੰਡਾਰਾ ਨਾਮ ਵਰਤਾਇੰਦਾ। ਨਾਮ ਭੰਡਾਰਾ ਆਪੇ ਖੋਲ੍ਹ, ਆਪੇ ਰਿਹਾ ਵਰਤਾਈਆ। ਸ਼ਬਦ ਨਿਸ਼ਅੱਖਰ ਆਪੇ ਬੋਲ, ਆਪਣੀ ਕਰੇ ਪੜ੍ਹਾਈਆ। ਸਦਾ ਸੁਹੇਲਾ ਵਸਿਆ ਕੋਲ, ਦਿਵਸ ਰੈਣ ਨਾ ਕੋਇ ਵਖਾਈਆ। ਰੁੱਤ ਬਸੰਤੀ ਰਿਹਾ ਮੌਲ, ਫਲ ਫੁਲਵਾੜੀ ਆਪ ਉਪਾਈਆ। ਨਾਮ ਮਰਦੰਗ ਵਜਾਏ ਢੋਲ, ਬ੍ਰਹਿਮੰਡਾਂ ਖੰਡਾਂ ਆਪ ਸੁਣਾਈਆ। ਸ੍ਰਿਸ਼ਟ ਸਬਾਈ ਤੋਲੇ ਆਪਣੇ ਤੋਲ, ਸੇਰ ਧੜੀ ਨਾ ਕੋਇ ਰਖਾਈਆ। ਭੇਵ ਨਾ ਪਾਏ ਪਾਂਧਾ ਰੌਲ, ਹਿਸਾਬ ਕਿਤਾਬ ਨਾ ਕੋਇ ਵਖਾਈਆ। ਗੁਰ ਗੋਬਿੰਦ ਤੇਰਾ ਪੂਰਾ ਕਰੇ ਕੋਲ, ਪਾਰਬ੍ਰਹਮ ਵੱਡੀ ਵਡਿਆਈਆ। ਧਰਤ ਧਵਲੀ ਗੋਦ ਰਿਹਾ ਫੋਲ, ਪੂਤ ਸਪੂਤੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਾਮ ਭੰਡਾਰ ਇਕ ਰਖਾਈਆ। ਨਾਮ ਭੰਡਾਰ ਹਰਿ ਵਰਤੰਤਾ, ਪਾਰਬ੍ਰਹਮ ਪੁਰਖ ਸੁਲਤਾਨਿਆ। ਸਾਚਾ ਧਾਮ ਇਕ ਸੁਹੰਤਾ, ਦੀਪਕ ਜੋਤ ਜਗੇ ਮਹਾਨਿਆ। ਸਾਚਾ ਨਾਦ ਇਕ ਵਜੰਤਾ, ਅਨਹਦ ਰਾਗ ਅਲਾਨਿਆ। ਮੁਕਾਮੇ ਹੱਕ ਇਕ ਵਖੰਤਾ, ਜਲਵਾ ਨੂਰੋ ਨੂਰ ਨੂਰਾਨਿਆ। ਰਾਮ ਰਾਮਾ ਹਰਿ ਵੇਸ ਵਟੰਤਾ, ਨਿਰਗੁਣ ਖੇਲ ਸ੍ਰੀ ਭਗਵਾਨਿਆ। ਕਾਹਨਾ ਕ੍ਰਿਸ਼ਨਾ ਜੋਤ ਜਗੰਤਾ, ਤ੍ਰਿਲੋਕੀ ਨਾਥ ਵਡ ਬਲਵਾਨਿਆ। ਭੇਖਾ ਧਾਰੀ ਭੇਖ ਵਟੰਤਾ, ਬਲ ਬਾਵਨ ਰੂਪ ਪਛਾਨਿਆ। ਈਸਾ ਮੂਸਾ ਜੋੜ ਜੁੜੰਤਾ, ਜੋੜੀ ਜੋੜ ਆਪਾ ਗੁਣ ਨਿਧਾਨਿਆ। ਚਾਰ ਯਾਰੀ ਸੰਗ ਰਖੰਤਾ, ਸੰਗ ਮੁਹੰਮਦ ਨੌਜਵਾਨਿਆ। ਅੱਲਾ ਰਾਣੀ ਮੇਲ ਮਿਲੰਤਾ, ਘਰ ਸਾਚਾ ਸਗਨ ਮਨਾਨਿਆ। ਏਕਾ ਐਨਲਹੱਕ ਅੱਲਾ ਹੂ ਅੰਨਾ ਹੂ ਨਾਅਰਾ ਆਪ ਲਗੰਤਾ, ਤਬਕਾਂ ਤਬਕਾਂ ਆਪ ਸੁਣਾਨਿਆ। ਸਾਚਾ ਸੰਖ ਇਕ ਵਜੰਤਾ, ਅਸ਼ਟਭੁਜ ਸੇਵਾ ਲਾਨਿਆ। ਕਲਜੁਗ ਕੂੜ ਕੁੜਿਆਰਾ ਮੇਟ ਮਿਟੰਤਾ, ਸੁੰਭ ਨਸੁੰਭ ਆਪ ਪਛਾਨਿਆ। ਫੜਿਆ ਸ਼ਬਦ ਤੀਰ ਕਮੰਦਾ, ਹਰਿ ਮਾਰੇ ਦੋ ਜਹਾਨਿਆ। ਭਗਤ ਜਨਾਂ ਆਪ ਬਖਸ਼ੰਦਾ, ਵਡ ਦਾਤਾ ਵਡ ਮਿਹਰਵਾਨਿਆ। ਗਹਿਰ ਗੰਭੀਰ ਸਾਗਰ ਸਿੰਧਾ, ਹਰਿ ਕਾ ਭੇਵ ਕੋਇ ਨਾ ਪਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕ ਸ਼ਬਦ ਕਰੇ ਪਰਧਾਨਿਆ। ਹਰਿ ਕਾ ਸ਼ਬਦ ਸ਼ਬਦ ਪਰਧਾਨ, ਹਰਿ ਸਾਚੇ ਬਣਤ ਬਣਾਈਆ। ਹੱਥ ਉਠਾਇਆ ਇਕ ਨਿਸ਼ਾਨ, ਆਪੇ ਰਿਹਾ ਝੁਲਾਈਆ। ਉਤੇ ਲਿਖਿਆ ਲੇਖ ਮਹਾਨ, ਕਲਮੀ ਕਲਮ ਨਾ ਕੋਇ ਸਲਾਹੀਆ। ਭੇਵ ਨਾ ਪਾਏ ਕੋਈ ਵਿਦਵਾਨ, ਜਗਤ ਵਿਦਿਆ ਨਾ ਕੋਇ ਪੜ੍ਹਾਈਆ । ਚੌਦਾਂ ਵਿਦਿਆ ਹੋਣ ਹੈਰਾਨ, ਸੋਲਾਂ ਕਲ ਨਾ ਕਲ ਵਰਤਾਈਆ। ਅਨੰਤ ਕਲ ਸ੍ਰੀ ਭਗਵਾਨ, ਆਪਣੀ ਖੇਲ ਰਿਹਾ ਖਿਲਾਈਆ। ਸ਼ਬਦ ਸੁਨੇਹੜਾ ਧੁਰ ਫ਼ਰਮਾਨ, ਲੋਕਮਾਤ ਰਿਹਾ ਸੁਣਾਈਆ। ਸ੍ਰਿਸ਼ਟ ਸਬਾਈ ਇਕ ਗਿਆਨ, ਏਕਾ ਬੂਝ ਬੁਝਾਈਆ। ਏਕਾ ਮੰਦਰ ਇਕ ਮਕਾਨ, ਘਰ ਏਕਾ ਦਏ ਵਖਾਈਆ। ਨਾਨਕ ਨਿਰਗੁਣ ਕਰ ਪਰਵਾਨ, ਸਰਗੁਣ ਵੇਖੇ ਸਹਿਜ ਸਭਾਈਆ। ਗੁਰ ਗੋਬਿੰਦ ਜੋਧਾ ਸੂਰਾ ਵਡ ਬਲੀ ਬਲਵਾਨ, ਨਾਮ ਖੰਡਾ ਤੇਜ਼ ਪਰਚੰਡਾ ਆਪਣਾ ਹੱਥ ਉਠਾਈਆ। ਪੁਰੀਆਂ ਲੋਆਂ ਵੇਖੇ ਮਾਰ ਧਿਆਨ, ਬ੍ਰਹਿਮੰਡਾਂ ਖੋਜ ਖੋਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਸ਼ਬਦ ਡੰਕ ਵਜਾਈਆ। ਸ਼ਬਦ ਡੰਕ ਨਰ ਨਿਰੰਕਾਰਾ, ਏਕਾ ਏਕ ਵਜਾਇੰਦਾ। ਕਰੇ ਖੇਲ ਪੁਰਖ ਕਰਤਾਰਾ, ਪਰਮ ਪੁਰਖ ਵੇਖ ਵਖਾਇੰਦਾ। ਲੋਕਮਾਤ ਹੋ ਉਜਿਆਰਾ, ਆਪ ਆਪਣਾ ਵੇਸ ਵਟਾਇੰਦਾ। ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰਾ, ਸੋਇਆ ਕੋਇ ਰਹਿਣ ਨਾ ਪਾਇੰਦਾ। ਤੋੜਨਹਾਰਾ ਗੜ੍ਹ ਹੰਕਾਰਾ, ਗੜ੍ਹ ਹੰਕਾਰੀ ਕਿਲਾ ਢਾਇੰਦਾ। ਮੇਟ ਮਿਟਾਏ ਦੁਸ਼ਟ ਦੁਰਾਚਾਰਾ, ਦੂਈ ਦਵੈਤੀ ਰਹਿਣ ਨਾ ਪਾਇੰਦਾ। ਵਰਨ ਬਰਨ ਕਰਾਏ ਇਕ ਪਿਆਰਾ, ਏਕਾ ਘਰ ਵਸਾਇੰਦਾ। ਅੰਮ੍ਰਿਤ ਦੇਵੇ ਠੰਡੀ ਠਾਰਾ, ਜਲ ਧਾਰਾ ਆਪ ਚੁਆਇੰਦਾ। ਰਾਜ ਜੋਗ ਸੱਚੀ ਸਿਕਦਾਰਾ, ਸਚ ਸਿੰਘਾਸਣ ਪੁਰਖ ਅਬਿਨਾਸ਼ਨ ਘਟ ਘਟ ਵਾਸਨ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਸ਼ਬਦੀ ਰੰਗ ਰੰਗਾਇੰਦਾ। ਸ਼ਬਦ ਸ਼ਬਦੀ ਰੰਗ ਚਲੂਲ, ਹਰਿ ਸਾਚਾ ਆਪ ਚੜ੍ਹਾਈਆ। ਲਾਲੋ ਲਹਿਣਾ ਨਾ ਗਿਆ ਭੂਲ, ਗੁਰੂ ਨਾਨਕ ਵਡ ਵਡਿਆਈਆ। ਕੋਦਰਾ ਖਾਏ ਚੁਕਾਏ ਮੂਲ, ਆਪ ਆਪਣਾ ਮੇਲ ਮਿਲਾਈਆ। ਫਲ ਫੁਲਵਾੜੀ ਵੇਖੇ ਫੂਲ, ਰੁੱਤ ਬਸੰਤੀ ਇਕ ਸੁਹਾਈਆ। ਸਚ ਪੰਘੂੜਾ ਰਿਹਾ ਝੂਲ, ਪ੍ਰਭ ਸਾਚਾ ਆਪ ਝੁਲਾਈਆ। ਮਿਲਿਆ ਮੇਲ ਕੰਤ ਕੰਤੂਹਲ, ਗੁਰਮੁਖ ਨਾਰੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸ਼ਬਦੀ ਸ਼ਬਦ ਕਰੇ ਕੁੜਮਾਈਆ। ਸ਼ਬਦੀ ਨਾਤਾ ਹਰਿ ਹਰਿ ਜੋੜ, ਹਰਿਜਨ ਆਪ ਤਰਾਇੰਦਾ। ਆਪੇ ਚਾੜ੍ਹੇ ਆਪਣੇ ਘੋੜ, ਦਰ ਦਰਵਾਜ਼ਾ ਵੇਖ ਵਖਾਇੰਦਾ। ਵੇਖਣਹਾਰਾ ਮਿਠਾ ਕੌੜ, ਰਸ ਆਪਣੇ ਹੱਥ ਰਖਾਇੰਦਾ। ਧੁਰ ਦਰਗਾਹੀ ਆਇਆ ਦੌੜ, ਲੋਕਮਾਤ ਫੇਰਾ ਪਾਇੰਦਾ। ਪੂਤ ਸਪੂਤਾ ਬ੍ਰਹਿਮਣ ਗੋੜ, ਵੇਦ ਵਿਆਸਾ ਅੰਕ ਸਮਾਇੰਦਾ। ਸੰਬਲ ਨਗਰ ਨਾ ਕੋਈ ਜਾਣੇ ਲੰਮਾ ਚੌੜ, ਗੁਰ ਗੋਬਿੰਦ ਲੇਖ ਲਿਖਾਇੰਦਾ। ਗੁਰ ਅਰਜਨ ਲਾਇਆ ਏਕਾ ਪੌੜ, ਚੌਥੇ ਘਰ ਬਹਾਇੰਦਾ। ਪੁਰਖ ਅਕਾਲ ਵੇਖੇ ਦੌੜ ਦੌੜ, ਰੂਪ ਰੰਗ ਨਾ ਕੋਇ ਜਣਾਇੰਦਾ। ਗੁਰਮੁਖਾਂ ਅੰਤਮ ਜਾਏ  ਬੌਹੜ, ਲਹਿਣਾ ਦੇਣਾ ਝੋਲੀ ਪਾਇੰਦਾ। ਚਰਨ ਪ੍ਰੀਤੀ ਨਿਭੇ ਤੋੜ, ਜਿਸ ਜਨ ਆਪਣੀ ਚਰਨੀ ਲਾਇੰਦਾ। ਜੁਗਾਂ ਜੁਗਾਂ ਦੀ ਮੇਟੇ ਔੜ, ਅੰਮ੍ਰਿਤ ਆਤਮ ਮੇਘ ਬਰਸਾਇੰਦਾ। ਕੂੜੀ ਕਿਰਿਆ ਰਿਹਾ ਹੋੜ, ਸਚ ਸੁੱਚ ਰਖਾਇੰਦਾ। ਵਰ ਪਾਇਆ ਗੁਰਮੁਖ ਜਿਹਾ ਲੋੜ, ਘਰ ਸਾਚਾ ਸਗਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਨਾਮ ਨਾਮ ਨਾਮਾ ਝੋਲੀ ਪਾਇੰਦਾ। ਨਿਰਗੁਣ ਜੋਤੀ ਨਾਮ ਭੰਡਾਰਨ, ਹਰਿ ਸਾਚੇ ਆਪ ਬਣਾਈਆ। ਵੇਖੇ ਕਰ ਕਰ ਤਨ ਸ਼ੰਗਾਰਨ, ਸੋਲਾਂ ਕਲੀਆਂ ਰੰਗ ਰੰਗਾਈਆ। ਏਕਾ ਏਕ ਪੁਰਖ ਨਾਰਨ, ਨਰ ਨਰਾਇਣ ਵੱਡੀ ਵਡਿਆਈਆ। ਸੰਤ ਸੁਹੇਲਾ ਆਇਆ ਕਾਜ ਸਵਾਰਨ, ਹਰਿ ਦਾਤਾ ਬੇਪਰਵਾਹੀਆ। ਕਲਜੁਗ ਸੋਏ ਆਪ ਉਠਾਲਣ, ਆਪ ਆਪਣੀ ਆਵਾਜ਼ ਲਗਾਈਆ। ਸੋ ਪੁਰਖ ਬਣਿਆ ਵਿਚ ਦਲਾਲਣ, ਹੰ ਬ੍ਰਹਮ ਗਲੇ ਲਗਾਈਆ। ਨਿਰਗੁਣ ਜੋਤੀ ਸਾਚੀ ਮਾਲਣ, ਹਰਿਜਨ ਸਾਚੇ ਹਾਰ ਗੁੰਦਾਈਆ। ਆਪਣੀ ਖਾਰੀ ਆਪ ਆਇਆ ਉਠਾਲਣ, ਸੇਵਕ ਸੇਵਾ ਰਿਹਾ ਕਮਾਈਆ। ਜਲਵਾ ਨੂਰ ਖ਼ੁਦਾਈ ਜਲਾਲਣ, ਬੇਐਬ ਪਰਵਰਦਿਗਾਰ ਬੇਗੁਨਾਹੀਆ। ਇਕ ਬਹਾਏ ਸੱਚੀ ਧਰਮਸਾਲਣ, ਸਚਖੰਡ ਦਵਾਰਾ ਇਕ ਵਖਾਈਆ। ਨਿਰਗੁਣ ਜੋਤ ਜਗੀ ਅਕਾਲਣ, ਕਲਜੁਗ ਮੇਟੇ ਕਾਲੀ ਸ਼ਾਹੀਆ। ਗੁਰਸਿਖਾ ਪੂਰੀ ਕਰੇ ਘਾਲੀ ਘਾਲਣ, ਘਾਲੀ ਘਾਲ ਲੇਖੇ ਲਾਈਆ। ਆਪ ਵਜਾਏ ਆਪਣਾ ਤਾਲਣ, ਸ੍ਰਿਸ਼ਟ ਸਬਾਈ ਰਿਹਾ ਉਠਾਈਆ। ਚਲੇ ਚਲਾਏ ਅਵੱਲੜੀ ਚਾਲਣ, ਵੇਦ ਕਤੇਬ ਭੇਵ ਨਾ ਰਾਈਆ। ਲੱਖ ਚੁਰਾਸੀ ਹਾਲ ਬੇਹਾਲਣ, ਖੁਲ੍ਹੜੇ ਕੇਸ ਵਖਾਈਆ। ਨਾ ਕੋਇ ਤੋੜੇ ਜਗਤ ਜੰਜਾਲਣ, ਜਗਤ ਜੰਜਾਲਾ ਬੰਧਨ ਪਾਈਆ। ਫਲ ਨਾ ਦਿਸੇ ਕਿਸੇ ਡਾਲਣ, ਸਿੰਮਲ ਰੁੱਖ ਰਹੇ ਲਹਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਸ਼ਬਦ ਕਰੇ ਸ਼ਨਵਾਈਆ। ਸ਼ਬਦ ਸਨਵਾਈ ਹਰਿ ਸੁਣਾਈ, ਆਪਣਾ ਤਾਲ ਵਜਾਇੰਦਾ। ਜੋਤ ਨਿਰੰਜਣ ਸੇਵਾ ਲਾਈ, ਅੰਧ ਅੰਧੇਰ ਮਿਟਾਇੰਦਾ। ਪੰਚਮ ਸਖੀਆਂ ਮੰਗਲ ਗਾਈ, ਸਾਚਾ ਰਾਗ ਅਲਾਇੰਦਾ। ਅਨਹਦ ਧੁਨ ਆਪ ਸੁਣਾਈ, ਗੁਰਮੁਖ ਸੋਏ ਉਠਾਇੰਦਾ। ਵੇਖਣ ਆਇਆ ਚਾਈਂ ਚਾਈਂ, ਜੋਤੀ ਜਾਮਾ ਭੇਖ ਵਟਾਇੰਦਾ। ਗੋਬਿੰਦ ਮੇਲ ਮਿਲਾਇਆ ਛੀਬੇ ਨਾਈ, ਝੀਵਰ ਜੱਟ ਸੰਗ ਰਖਾਇੰਦਾ। ਲਾਲੋ ਤੇਰੀ ਕਰ ਕੁੜਮਾਈ, ਸੇਜ ਸੁਖਦਾਈ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਦੇਵੇ ਸ਼ਬਦੀ ਵਰ, ਵਰ ਦਾਤਾ ਆਪ ਅਖਵਾਇੰਦਾ। ਵਡ ਦਾਤਾ ਪੁਰਖ ਅਕਾਲ, ਏਕਾ ਏਕ ਏਕੰਕਾਰਿਆ। ਦੀਨਾ ਬੰਧਪ ਦੀਨ ਦਿਆਲ, ਲੋਕਮਾਤ ਲਏ ਅਵਤਾਰਿਆ। ਸੰਬਲ ਨਗਰੀ ਸਾਚੀ ਧਰਮਸਾਲ, ਗੁਰ ਗੋਬਿੰਦ ਮੇਲ ਮਿਲਾ ਲਿਆ। ਭਾਗ ਲਗਾਏ ਕਾਇਆ ਮਾਟੀ ਖਾਲ, ਪੰਜ ਤੱਤ ਰੰਗ ਰੰਗਾ ਲਿਆ। ਸਾਢੇ ਤਿੰਨ ਹੱਥ ਤੇਰਾ ਇਕ ਉਛਾਲ, ਲੋਆਂ ਪੁਰੀਆਂ ਪਾਰ ਕਰਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸੋਏ ਆਪ ਉਠਾ ਲਿਆ। ਗੁਰਸਿਖ ਉਠ ਉਠ ਜਾਗ, ਹਰਿ ਸਾਚੇ ਜਾਗ ਖੁਲ੍ਹਾਈਆ। ਕਲਜੁਗ ਅੰਤਮ ਲੱਗਾ ਭਾਗ, ਸਾਚੀ ਵੱਜੇ ਵਧਾਈਆ। ਦੀਪਕ ਜਗਿਆ ਇਕ ਚਿਰਾਗ਼, ਏਕਾ ਨੂਰ ਕਰੇ ਰੁਸ਼ਨਾਈਆ। ਦੁਰਮਤ ਮੈਲ ਧੋਵੇ ਦਾਗ਼, ਕਾਇਆ ਸਿੰਚ ਕਿਆਰੀ ਹਰੀ ਕਰਾਈਆ। ਜਗਤ ਤ੍ਰਿਸਨਾ ਬੁਝਾਏ ਆਗ, ਜਨ ਰਾਖੇ ਸਰਨ ਸਰਨਾਈਆ। ਫੜ ਫੜ ਹੰਸ ਬਣਾਏ ਕਾਗ, ਸੋਹੰ ਅਜਪਾ ਜਾਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਸ਼ਬਦੀ ਧੁਨਕਾਰ ਸੁਣਾਈਆ। ਧੁਨੀ ਨਾਦ ਵੱਜੇ ਬ੍ਰਹਿਮਾਦਿ, ਹਰਿ ਸਾਚਾ ਆਪ ਵਜਾਇੰਦਾ। ਖੇਲੇ ਖੇਲ ਆਦਿ ਜੁਗਾਦਿ, ਜੁਗ ਜੁਗ ਵੇਸ ਵਟਾਇੰਦਾ। ਜਨ ਭਗਤਾਂ ਦੇਵਣਹਾਰਾ ਦਾਦ, ਘਰ ਸਾਚੇ ਵਸਤ ਟਿਕਾਇੰਦਾ। ਸ਼ਬਦ ਜਣਾਈ ਬੋਧ ਅਗਾਧ, ਗੁਰ ਅਰਜਨ ਭੇਵ ਖੁਲ੍ਹਾਇੰਦਾ। ਗੁਰਮੁਖ ਵਿਰਲਾ ਲਏ ਲਾਧ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਕਲਜੁਗ ਮਾਇਆ ਭਰਮ ਭੁਲਾਏ ਸਾਧ, ਸੰਤ ਹਰਿ ਕਾ ਭੇਵ ਕੋਈ ਨਾ ਪਾਇੰਦਾ। ਨਿਰਗੁਣ ਸ਼ਬਦ ਨਿਰਗੁਣ ਧਾਰ ਨਿਰਗੁਣ ਰੂਪ ਜੋ ਜਨ ਰਹੇ ਅਰਾਧ, ਨਿਰਗੁਣ ਆਪਣਾ ਮੇਲ ਮਿਲਾਇੰਦਾ। ਵੇਖ ਵਖਾਏ ਸੁੰਨ ਸਮਾਧ, ਸੁੰਨ ਅਗੰਮੀ ਪਾਰ ਕਰਾਇੰਦਾ। ਸਚਖੰਡ ਦਵਾਰਾ ਆਦਿ ਜੁਗਾਦਿ, ਆਪਣਾ ਆਪ ਸੁਹਾਇੰਦਾ। ਅਲਖ ਅਲਖਣਾ ਖੇਲੇ ਖੇਲ ਜੁਗਾਦਿ, ਜੁਗਾਦਿ ਜੁਗ ਜੁਗ ਵੇਸ ਵਟਾਇੰਦਾ। ਅਗੰਮ ਅਗੰਮ ਆਦਿ, ਅੰਤ ਆਦਿ ਅੰਤ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਸੁਨੇਹੜਾ ਇਕ ਘਲਾਇੰਦਾ। ਸ਼ਬਦ ਸੁਨੇਹੜਾ ਸਚ ਜੈਕਾਰਾ, ਹਰਿ ਸਾਚਾ ਆਪ ਸੁਣਾਈਆ। ਸਤਿਜੁਗ ਤੇਰਾ ਸਾਚਾ ਨਾਅਰਾ, ਨਰ ਨਰਾਇਣ ਸੁਣਾਈਆ। ਰਾਮ ਰਾਮ ਕਰੇ ਪਿਆਰਾ, ਕ੍ਰਿਸ਼ਨ ਕ੍ਰਿਸ਼ਨ ਵਡਿਆਈਆ। ਈਸਾ ਮੂਸਾ ਇਕ ਅਧਾਰਾ, ਮੁਹੰਮਦ ਮੁਹੰਮਦੀ ਮੇਲ ਮਿਲਾਈਆ। ਨਾਨਕ ਨਾਨਕ ਕਰ ਪਿਆਰਾ, ਗੋਬਿੰਦ ਡੰਕ ਸੁਣਾਈਆ। ਫਤਹਿ ਫਤਹਿ ਵਾਹਿਗੁਰੂ ਪਿਆਰਾ, ਵਾਹਿਗੁਰ ਫਤਹਿ ਸੁਹਾਈਆ। ਵਰਨਾਂ ਬਰਨਾਂ ਇਕ ਅਧਾਰਾ, ਏਕਾ ਜੋਤ ਟਿਕਾਈਆ। ਏਕਾ ਦਰ ਇਕ ਦਰਬਾਰਾ, ਏਕਾ ਘਰ ਸੁਹਾਈਆ। ਇਕ ਸੁਲਤਾਨ ਇਕ ਸਿਕਦਾਰਾ, ਏਕਾ ਰਈਯਤ ਰਿਹਾ ਬਣਾਈਆ। ਏਕਾ ਨਾਮ ਇਕ ਭੰਡਾਰਾ, ਏਕਾ ਰਿਹਾ ਵਰਤਾਈਆ। ਨੌ ਸੱਤ ਤਪਾਏ ਇਕ ਦਵਾਰਾ, ਏਕਾ ਵੇਖ ਵਖਾਈਆ। ਏਕਾ ਧਰਮ ਏਕਾ ਧਾਰਾ, ਸ਼ਰਅ ਸ਼ਰੀਅਤ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਜੈਕਾਰਾ ਏਕਾ ਨਾਅਰਾ ਸੋਹੰ ਢੋਲਾ ਗਾਈਆ। ਸੋਹੰ ਢੋਲਾ ਹਰਿ ਸਮਰਥ, ਏਕਾ ਆਪ ਉਪਾਇੰਦਾ। ਨਾਨਕ ਨਿਰਗੁਣ ਦਿਤੀ ਵੱਥ, ਘਰ ਵਿਚ ਘਰ ਟਿਕਾਇੰਦਾ। ਕਲਜੁਗ ਅੰਤਮ ਖੋਲ੍ਹੇ ਹੱਟ, ਤੇਰਾਂ ਤੇਰਾਂ ਤੋਲ ਤੁਲਾਇੰਦਾ। ਲਹਿਣਾ ਦੇਣਾ ਚੁਕਾਏ ਤੀਰਥ ਅਠਸਠ, ਗੰਗਾ ਗੋਦਾਵਰੀ ਫੋਲ ਫੁਲਾਇੰਦਾ। ਪਾਵੇ ਸਾਰ ਮੰਦਰ ਮਸਜਿਦ ਮਠ, ਗੁਰਦਵਾਰੇ ਹਰਿ ਹਰਿ ਵੇਖ ਵਖਾਇੰਦਾ। ਖੇਲੇ ਖੇਲ ਨੱਠ ਨੱਠ, ਭੇਵ ਕੋਈ ਨਾ ਪਾਇੰਦਾ। ਅੰਤਮ ਕਰੇ ਇਕ ਅਕੱਠ, ਸਗਲਾ ਸੰਗ ਨਿਭਾਇੰਦਾ। ਏਕਾ ਪੂਜਾ ਪਾਠ, ਇਸ਼ਟ ਦੇਵ ਇਕ ਵਖਾਇੰਦਾ। ਇਕ ਸਰੋਵਰ ਮਾਰੇ ਠਾਠ, ਸੁਹਾਵਾ ਤਾਲ ਇਕ ਉਪਾਇੰਦਾ। ਕਲਜੁਗ ਬੇੜੀ ਕਾਇਆ ਕਾਠ, ਅੰਤਮ ਆਪ ਜਲਾਇੰਦਾ। ਆਪ ਉਤਾਰੇ ਆਪਣੇ ਘਾਟ, ਆਪਣਾ ਪੰਧ ਮੁਕਾਇੰਦਾ। ਸੋਹੰ ਸ਼ਬਦ ਵਿਕਾਏ ਸਾਚੇ ਹਾਟ, ਸਤਿਜੁਗ ਸਾਚਾ ਮਾਰਗ ਲਾਇੰਦਾ। ਹਰਿਜਨ ਹਰਿ ਹਰਿ ਰਸ ਰਿਹਾ ਚਾਟ, ਰਸਨਾ ਜਿਹਵਾ ਨਾ ਕੋਈ ਹਿਲਾਇੰਦਾ। ਆਪੇ ਜਾਣੇ ਨੇੜੇ ਦੂਰ ਵਾਟ, ਦੂਰ ਨੇੜਾ ਨਾ ਕੋਈ ਰਖਾਇੰਦਾ। ਏਕਾ ਜੋਤੀ ਜਗੇ ਲਿਲਾਟ, ਹਰਿਜਨ ਸਾਚੇ ਵੇਖ ਵਖਾਇੰਦਾ। ਬਜਰ ਕਪਾਟੀ ਪੜਦਾ ਜਾਏ ਪਾਟ, ਜੋ ਜਨ ਰਸਨਾ ਸੋਹੰ ਗਾਇੰਦਾ। ਸਤਿਜੁਗ ਤੇਰਾ ਸਾਚਾ ਘਾਟ, ਪ੍ਰਭ ਲੋਕ ਮਾਤ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਸ਼ਬਦ ਸਿੰਘਾਸਣ ਇਕ ਵਿਛਾਇੰਦਾ। ਸ਼ਬਦ ਸਿੰਘਾਸਣ ਸਾਚੀ ਸੇਜ, ਹਰਿ ਸਾਚੇ ਆਪ ਉਪਾਈਆ। ਜੋਤੀ ਨੂਰ ਕਰ ਕਰ ਤੇਜ਼, ਦਿਵਸ ਰੈਣ ਕਰੇ ਰੁਸ਼ਨਾਈਆ। ਸਚ ਸੁਨੇਹੜਾ ਏਕਾ ਭੇਜ, ਹਰਿਜਨ ਸਾਚੇ ਰਿਹਾ ਜਗਾਈਆ। ਕਲਜੁਗ ਅਗਨੀ ਵੇਖ ਸ਼ਮਸ਼ ਤਬਰੇਜ਼, ਗੁਰਮੁਖ ਸਾਚੇ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਸ਼ਬਦੀ ਸੰਖ ਵਜਾਈਆ। ਸ਼ਬਦੀ ਸੰਖ ਹਰਿ ਬ੍ਰਹਿਮਾਦਿ, ਆਪਣਾ ਆਪ ਵਜਾਇਆ। ਬ੍ਰਹਮਾ ਵਿਸ਼ਨ ਸ਼ਿਵ ਰਹੇ ਅਰਾਧ, ਸਾਚਾ ਢੋਲਾ ਆਪ ਸੁਣਾਇਆ। ਆਪੇ ਦੇਵਣਹਾਰਾ ਦਾਦ, ਆਪੇ ਅੰਤਮ ਵੇਖ ਵਖਾਇਆ। ਕਲਜੁਗ ਅੰਤਮ ਪਰਗਟ ਜੋਤ ਦੇਸ ਮਾਝ, ਸੰਬਲ ਨਗਰੀ ਡੇਰਾ ਲਾਇਆ। ਆਪ ਚਲਾਏ ਸਤਿਜੁਗ ਕਲਜੁਗ ਜਗਤ ਜਹਾਜ਼, ਆਪ ਆਪਣੀ ਸੇਵ ਕਮਾਇਆ। ਦੋ ਜਹਾਨਾ ਕਮਾਏ ਸਾਚਾ ਰਾਜ, ਸ਼ਹਿਨਸ਼ਾਹ ਸ਼ਾਹ ਭੂਪ ਅਖਵਾਇਆ। ਆਪੇ ਜਾਣੇ ਜਗਤ ਸਮਾਜ, ਜੁਗ ਰੀਤੀ ਵੇਖ ਵਖਾਇਆ। ਆਪੇ ਮੱਕਾ ਕਾਅਬਾ ਹਾਜੀ ਹਾਜ, ਆਪੇ ਦੋ ਦੋ ਆਬਾ ਮੇਲ ਮਿਲਾਇਆ। ਆਪੇ ਅਸਵ ਘੋੜੇ ਚੜ੍ਹੇ ਸਾਚੇ ਤਾਜ, ਸਤਿਗੁਰ ਪੂਰਾ ਰਿਹਾ ਦੌੜਾਇਆ । ਗੁਰਮੁਖਾਂ ਰੱਖਣਹਾਰਾ ਲਾਜ, ਲਾਲ ਦੁਲਾਰੇ ਗੋਦ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਧਾਰ ਹਰਿ ਨਿਰੰਕਾਰ ਸ਼ਬਦੀ ਸ਼ਬਦ ਸਮਾਇਆ। ਸ਼ਬਦੀ ਧਾਰ ਨਿਰਗੁਣ ਰੂਪ, ਨਿਰਗੁਣ ਰੂਪ ਵਿਚ ਸਮਾਈਆ। ਪਾਰਬ੍ਰਹਮ ਪ੍ਰਭ ਸਤਿ ਸਰੂਪ, ਸਤਿ ਸਤਿਵਾਦ ਅਖਵਾਈਆ। ਕਲਜੁਗ ਮੇਟੇ ਜੂਠ ਝੂਠ, ਕੂੜੀ ਕਿਰਿਆ ਰਹਿਣ ਨਾ ਪਾਈਆ। ਗੁਰਸਿਖਾਂ ਉਪਰ ਜਾਏ ਤੁਠ, ਦੇਵੇ ਨਾਮ ਵਡ ਵਡਿਆਈਆ। ਲੁਕਿਆ ਰਹਿਣ ਨਾ ਦੇਵੇ ਕਿਸੇ ਗੁਠ, ਜੋ ਵਿਛੜਿਆ ਸੋ ਮੇਲ ਮਿਲਾਈਆ। ਲੱਖ ਚੁਰਾਸੀ ਜਾਏ ਛੁਟ, ਜੋ ਜਨ ਨੇਤਰ ਲੋਚਣ ਦਰਸ਼ਨ ਪਾਈਆ। ਮੁਕਤ ਜੁਗਤ ਕਰਾਈ ਲੁੱਟ, ਕਲਜੁਗ ਅਚਰਜ ਰੀਤ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਮੇਲਾ ਕਾਇਆ ਘਰ, ਮੰਦਰ ਮਸੀਤ ਇਕ ਵਖਾਈਆ। ਮੰਦਰ ਮਸੀਤ ਗੁਰੂਦਵਾਰ, ਹਰਿ ਕਾਇਆ ਗੜ੍ਹ ਬਣਾਇਆ। ਨਿਰਗੁਣ ਜੋਤੀ ਕਰ ਉਜਿਆਰ, ਦੀਵਾ ਬਾਤੀ ਇਕ ਟਿਕਾਇਆ। ਕਮਲਾਪਾਤੀ ਕਰ ਸ਼ੰਗਾਰ, ਘਰ ਬੈਠਾ ਆਸਣ ਲਾਇਆ। ਗੁਰਮੁਖ ਨਾਰੀ ਨਾਰ ਮੁਟਿਆਰ, ਆਪ ਆਪਣਾ ਰਾਹ ਤਕਾਇਆ। ਸ਼ਬਦ ਵਿਚੋਲਾ ਹੋ ਤਿਆਰ, ਲੋਕਮਾਤ ਫੇਰਾ ਪਾਇਆ। ਸੋ ਪੁਰਖ ਨਿਰੰਜਣ ਖ਼ਬਰਦਾਰ, ਹੰ ਬ੍ਰਹਮ ਲਏ ਉਠਾਇਆ। ਪਾਰਬ੍ਰਹਮ ਮੇਲ ਕਰਤਾਰ, ਬ੍ਰਹਮ ਬ੍ਰਹਮ ਵਿਚ ਸਮਾਇਆ। ਸੁਰਤ ਸ਼ਬਦ ਸ਼ਬਦ ਸੁਰਤ ਕਰ ਪਿਆਰ, ਪਰਮਾਨੰਦ ਰਖਾਇਆ। ਏਕਾ ਘਰ ਇਕ ਦਵਾਰ, ਏਕਾ ਸੇਜਾ ਰਿਹਾ ਹੰਢਾਇਆ। ਏਕਾ ਨਾਰੀ ਕੰਤ ਭਤਾਰ, ਏਕਾ ਮੇਲ ਮਿਲਾਇਆ। ਕਲਜੁਗ ਅੰਤਮ ਵੇਖ ਵਿਚਾਰ, ਪ੍ਰਭ ਸਾਚੇ ਖੇਲ ਰਚਾਇਆ। ਜਪ ਤਪ ਗਏ ਹਾਰ, ਤੀਰਥ ਤਟ ਨਾ ਪਾਰ ਕਰਾਇਆ। ਸਾਧਾਂ ਸੰਤਾਂ ਮਨ ਮਤ ਬੁਧ ਨਾਰ ਵਿਭਚਾਰ, ਸੁਹਾਗੀ ਕੰਤ ਨਾ ਵੇਖ ਵਖਾਇਆ। ਮਾਇਆ ਭਰੇ ਨਾ ਕੋਈ ਭੰਡਾਰ, ਜੀਵ ਜੰਤ ਹੋਏ ਹਲਕਾਇਆ। ਗੁਰਮੁਖ ਸਾਜਣ ਰੋਵਣ ਜ਼ਾਰੋ ਜ਼ਾਰ, ਨੇਤਰ ਨੀਰ ਰਹੇ ਵਹਾਇਆ। ਕਦ ਹੋਸੀ ਪ੍ਰਭ ਤੇਰਾ ਦੀਦਾਰ, ਛਿਕਾ ਛਿਕ ਪ੍ਰਭ ਆਪਣਾ ਵਕ਼ਤ ਲੰਘਾਇਆ। ਖੁਲ੍ਹੜੇ ਕੇਸ ਦਰ ਦਰਵੇਸ਼ ਹਾਹਾਕਾਰ, ਨਰ ਨਰਾਇਣ ਰਹੇ ਮੰਗ ਮੰਗਾਇਆ। ਕਲਜੁਗ ਕੂੜਾ ਰਿਹਾ ਦੁਰਕਾਰ, ਆਪ ਆਪਣਾ ਤੇਜ ਵਖਾਇਆ। ਮੂਰਖ ਮੂੜ੍ਹੇ ਕਰ ਪਿਆਰ, ਆਪਣੇ ਧੰਦੇ ਆਪੇ ਲਾਇਆ। ਸ੍ਰਿਸ਼ਟ ਸਬਾਈ ਧੂੰਆਂਧਾਰ, ਸਾਚਾ ਚੰਦ ਨਾ ਕੋਈ ਚੜ੍ਹਾਇਆ। ਨਾਨਕ ਸਤਿਗੁਰ ਬਣ ਭਿਖਾਰ, ਹਰਿ ਕਾ ਲੇਖਾ ਗਏ ਲਿਖਾਇਆ। ਅੰਤਮ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਹਰਿ ਰੂਪ ਰੰਗ ਨਾ ਕੋਈ ਵਖਾਇਆ। ਸਾਧਾਂ ਸੰਤਾਂ ਲਏ ਉਭਾਰ, ਜਿਸ ਜਨ ਆਪਣਾ ਮੇਲ ਮਿਲਾਇਆ। ਦੀਨਾਂ ਅਨਾਥਾਂ ਦਏ ਸਹਾਰ, ਅਨਾਥ ਅਨਾਥੀ ਵੇਸ ਵਟਾਇਆ। ਲੱਖ ਚੁਰਾਸੀ ਤੇਰਾ ਸਾਂਝਾ ਯਾਰ, ਕਾਦਰ ਕਰਤਾ ਆਪ ਅਖਵਾਇਆ। ਘੜਨ ਭੰਨਣਹਾਰ ਕਰਤਾਰ, ਸਮਰਥ ਪੁਰਖ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਰੱਖ, ਲੱਖ ਚੁਰਾਸੀ ਵਿਚੋਂ ਕਰੇ ਵੱਖ, ਮਾਟੀ ਭਾਂਡੇ ਭੰਨ ਵਖਾਇਆ। ਘੜੇ ਭੰਨੇ ਹਰਿ ਹਰਿ ਕਾਰ, ਆਦਿ ਜੁਗਾਦਿ ਵਡ ਵਡਿਆਈਆ। ਕਲਜੁਗ ਕੂੜਾ ਕੂੜ ਪਸਾਰ, ਸਤਿਜੁਗ ਸਾਚੀ ਕਰੇ ਰੁਸ਼ਨਾਈਆ। ਇਕ ਵਖਾਏ ਸਚ ਦਰਬਾਰ, ਸ਼ਬਦ ਸੰਦੇਸਾ ਇਕ ਸੁਣਾਈਆ। ਸੰਤ ਸੁਹੇਲਾ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਈਆ। ਗੁਰੂ ਗੁਰ ਚੇਲਾ ਉਧਰੇ ਪਾਰ, ਜਿਸ ਜਨ ਪੁਰਖ ਅਕਾਲ ਓਟ ਰਖਾਈਆ। ਹਰਿਜਨ ਮੇਲਾ ਅਪਰ ਅਪਾਰ, ਸਤਿਗੁਰ ਪੂਰਾ ਆਪ ਕਰਾਈਆ। ਲਾਲੋ ਬੇੜਾ ਰਿਹਾ ਤਾਰ, ਕਲਜੁਗ ਅੰਤ ਨਾ ਕੋਈ ਡੁਬਾਈਆ। ਆਪਣਾ ਪੂਰ ਆਪੇ ਚਾੜ੍ਹ, ਜਗਤ ਮਲਾਹ ਆਪ ਅਖਵਾਈਆ। ਧੁਰ ਦਰਗਾਹੀ ਸਾਚਾ ਲਾੜ, ਹਰਿ ਸਾਚਾ ਆਪ ਹੋ ਜਾਈਆ। ਕਲਜੁਗ ਅੰਤਮ ਲਹਿਣਾ ਚੁਕੇ ਸਤਾਰਾਂ ਹਾੜ, ਬੀਸ ਬੀਸਾ ਵੇਖ ਵਖਾਈਆ। ਇਕ ਅਕੇਲਾ ਧਰਮ ਅਖਾੜ, ਜਗਤ ਜਗਦੀਸਾ ਦਏ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਵੇਸ ਆਪੇ ਕਰ, ਸਰਗੁਣ ਮੇਲਾ ਸਹਿਜ ਸਭਾਈਆ।