Granth 08 Likhat 017: 23 Magh 2015 Bikarmi Munsha Singh de Ghar Pind Noshehra Gurdaspur

੨੩ ਮਾਘ ੨੦੧੫ ਬਿਕ੍ਰਮੀ ਮੁਨਸ਼ਾ ਸਿੰਘ ਦੇ ਘਰ ਪਿੰਡ ਨੌਸ਼ਹਿਰਾ ਗੁਰਦਾਸ ਪੁਰ

ਸਤਿਗੁਰ ਪੂਰਾ ਸਰਬੰਗ ਪੁਰਖ ਅਕਾਲ ਅਖਵਾ ਰਿਹਾ। ਨਿਰਗੁਣ ਜੋਤ ਨੂਰ ਉਜਾਲਾ, ਏਕਾ ਏਕ ਏਕੰਕਾਰਿਆ। ਪਰਗਟ ਹੋਏ ਗੁਰ ਗੋਪਾਲਾ, ਸ਼ਬਦੀ ਡੰਕ ਵਜਾ ਰਿਹਾ। ਆਦਿ ਜੁਗਾਦੀ ਖੇਲ ਨਿਰਾਲਾ, ਭੇਵ ਕੋਈ ਨਾ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵੇਖ ਵਖਾ ਰਿਹਾ। ਨਿਰਗੁਣ ਜੋਤ ਮੂਰਤ ਅਕਾਲ, ਅਜੂਨੀ ਰਹਿਤ ਅਖਵਾਇੰਦਾ। ਸਚ ਘਰ ਬੈਠ ਸੱਚੀ ਧਰਮਸਾਲ, ਥਿਰ ਘਰ ਸਾਚੇ ਆਸਣ ਲਾਇੰਦਾ। ਸ਼ਬਦੀ ਸ਼ਬਦ ਵਜਾਏ ਤਾਲ, ਨਾਦ ਅਨਾਦੀ ਇਕ ਵਜਾਇੰਦਾ। ਆਪੇ ਚਲੇ ਆਪਣੀ ਚਾਲ, ਚਾਲ ਅਵੱਲੜੀ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰੋ ਨੂਰ ਡਗਮਗਾਇੰਦਾ। ਨਿਰਗੁਣ ਰੂਪ ਸ਼ਾਹੋ ਭੂਪ, ਹਰਿ ਪੁਰਖ ਸੁਲਤਾਨਿਆ। ਵੇਖਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੋਲ ਫੁਲਾਨਿਆ। ਆਪਣੀ ਜੋਤੀ ਆਪੇ ਰਿਹਾ ਫੂਟ, ਪਾਰਬ੍ਰਹਮ ਸ੍ਰੀ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲੇ ਖੇਲ ਦੋ ਜਹਾਨਿਆ। ਨਿਰਗੁਣ ਖੇਲ ਪੁਰਖ ਸਮਰਥ, ਹਰਿ ਹਰਿ ਵੱਡੀ ਵਡਿਆਈਆ। ਜੁਗ ਜੁਗ ਚਲਾਏ ਆਪਣਾ ਰਥ, ਰਥ ਰਥਵਾਹੀ ਬੇਪਰਵਾਹੀਆ। ਜਗਤ ਵਿਕਾਰਾ ਦੇਵੇ ਮੱਥ, ਸ਼ਬਦ ਖੰਡਾ ਹੱਥ ਉਠਾਈਆ। ਜਨ ਭਗਤਾਂ ਦੇਵੇ ਨਾਮ ਵੱਥ, ਅੰਤਰ ਮੰਤਰ ਇਕ ਜਣਾਈਆ। ਸਗਲ ਵਿਸੂਰੇ ਜਾਇਣ ਲੱਥ, ਜਿਸ ਜਨ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਬੰਧਾਈਆ। ਜੁਗ ਜੁਗ ਧਾਰ ਹਰਿ ਕਰਤਾਰ, ਆਪਣੀ ਆਪ ਬੰਧਾਇਆ। ਅਲਖ ਅਗੋਚਰ ਅਗੰਮ ਅਪਾਰ, ਬੇਪਰਵਾਹ ਆਪ ਅਖਵਾਇਆ। ਅਕਲ ਕਲ ਏਕੰਕਾਰ, ਅਕਲ ਕਲ ਸਮਾਇਆ। ਨਾ ਕੋਈ ਦੂਸਰ ਮੀਤ ਮੁਰਾਰ, ਨਾ ਕੋਈ ਸੰਗ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇਆ। ਕਲ ਵਰਤੰਤਾ ਹਰਿ ਭਗਵੰਤਾ, ਏਕਾ ਪੁਰਖ ਅਕਾਲਿਆ। ਖੇਲੇ ਖੇਲ ਜੁਗਾ ਜੁਗੰਤਾ, ਦੀਨਾਂ ਬੰਧਪ ਦੀਨ ਦਿਆਲਿਆ। ਮੇਲ ਮਿਲਾਵਾ ਸਾਚੇ ਸੰਤਾ, ਘਰ ਸਾਚਾ ਇਕ ਸੁਹਾ ਲਿਆ। ਆਪਣੀ ਮਹਿਮਾ ਜਾਣੇ ਅਗਣਤਾ, ਲੇਖਾ ਲਿਖਤ ਨਾ ਕਿਸੇ ਵਖਾ ਲਿਆ। ਆਪੇ ਨਾਰੀ ਆਪੇ ਕੰਤਾ, ਪੂਤ ਸਪੂਤਾ ਆਪ ਅਖਵਾ ਲਿਆ। ਆਪੇ ਲੱਖ ਚੁਰਾਸੀ ਵਸਿਆ ਜੀਆਂ ਜੰਤਾ, ਅਜੂਨੀ ਰਹਿਤ ਨਾਮ ਧਰਾ ਲਿਆ। ਆਪੇ ਰਸਨਾ ਜੇਹਵਾ ਮਣੀਆ ਮੰਤਾ, ਪਵਣ ਸਵਾਸੀ ਆਪ ਚਲਾ ਲਿਆ। ਆਪੇ ਹਉਮੇ ਗੜ੍ਹ ਹੰਗਤਾ, ਆਪੇ ਮਾਇਆ ਮੋਹ ਫਸਾ ਲਿਆ। ਆਪੇ ਭੁੱਖਾ ਆਪੇ ਨੰਗਤਾ, ਆਪੇ ਦਰ ਦਰ ਅਲਖ ਜਗਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਧਰਾ ਲਿਆ। ਆਪਣਾ ਜੁਗ ਜੁਗ ਖੇਲ ਆਪੇ ਕਰ, ਆਪਣੀ ਕਲ ਵਰਤਾਇੰਦਾ। ਸਤਿਜੁਗ ਤ੍ਰੇਤਾ ਗਿਆ ਹਰ, ਦੁਆਪਰ ਪਾਰ ਵਖਾਇੰਦਾ। ਕਲਜੁਗ ਸਾਜਣ ਘਾੜਨ ਘੜ, ਲੋਕਮਾਤ ਵਖਾਇੰਦਾ। ਵਰਨ ਬਰਨਾਂ ਵੇਖੇ ਖੜ, ਜੀਵ ਜੰਤ ਕੁਰਲਾਇੰਦਾ। ਅਗਨੀ ਅਗਨ ਰਹੇ ਸੜ, ਸਾਂਤਕ ਸਤਿ ਨਾ ਕੋਈ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਇੰਦਾ। ਪਰਗਟ ਹੋਇਆ ਹਰਿ ਨਿਹਕਲੰਕ, ਲੋਕਮਾਤ ਵੱਜੀ ਵਧਾਈਆ। ਆਪ ਉਠਾਏ ਰਾਓ ਰੰਕ, ਸਾਹ ਸੁਲਤਾਨਾਂ ਆਪ ਜਗਾਈਆ। ਨਾਉਂ ਧਰਾਏ ਵਾਸੀ ਪੁਰੀ ਘਨਕ, ਸੰਬਲ ਡੇਰਾ ਲਾਈਆ। ਗੁਰਸਿਖ ਉਧਾਰੇ ਜਿਉਂ ਜਨ ਜਨਕ, ਜਨ ਜਨਨੀ ਲੇਖੇ ਲਾਈਆ। ਜੋਤੀ ਸ਼ਬਦੀ ਲਾਏ ਤਨਕ, ਏਕਾ ਏਕ ਵਖਾਈਆ। ਗੁਰਸਿਖਾਂ ਸੁਹਾਏ ਦਵਾਰ ਬੰਕ, ਸਤਿਗੁਰ ਪੂਰੇ ਹੱਥ ਵਡਿਆਈਆ । ਜਿਸ ਜਨ ਆਪ ਫਿਰਾਏ ਮਨ ਕਾ ਮਨਕ, ਸੋ ਜਨ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਕਰੇ ਰੁਸ਼ਨਾਈਆ। ਨਿਹਕਲੰਕ ਜੋਤੀ ਜਾਮਾ, ਹਰਿ ਹਰਿ ਆਪੇ ਪਾਇੰਦਾ। ਸੋਹੰ ਵੱਜੇ ਸਚ ਦਮਾਮਾ, ਲੋਆਂ ਪੁਰੀਆਂ ਆਪ ਸੁਣਾਇੰਦਾ। ਆਪੇ ਜਾਣੇ ਆਪਣਾ ਕੰਮਾ, ਕਰਨਹਾਰ ਆਪ ਅਖਵਾਇੰਦਾ। ਆਪੇ ਕ੍ਰਿਸ਼ਨ ਆਪੇ ਰਾਮਾ, ਰੂਪ ਰਾਮ ਆਪ ਵਖਾਇੰਦਾ। ਨਾਨਕ ਗੋਬਿੰਦ ਹੋ ਪਰਧਾਨਾ, ਕਲਜੁਗ ਅੰਤਮ ਵੇਖ ਵਖਾਇੰਦਾ। ਨਾਮ ਸਤਿ ਧੁਰ ਫ਼ਰਮਾਣਾ, ਜੀਆਂ ਜੰਤਾਂ ਆਪ ਸੁਣਾਇੰਦਾ। ਚਾਰ ਵਰਨਾਂ ਦੇਵੇ ਇਕ ਗਿਆਨਾ, ਏਕਾ ਬੂਝ ਬੁਝਾਇੰਦਾ। ਸਤਿ ਪੁਰਖ ਨਿਰੰਜਣ ਮੇਲ ਮਿਲਾਨਾ, ਏਕਾ ਰੰਗ ਰੰਗਾਇੰਦਾ। ਸਤਿ ਸੰਤੋਖੀ ਬੰਨੇ ਗਾਨਾ, ਧੀਰਜ ਜਤ ਧਰਾਇੰਦਾ। ਚਰਨ ਧੂੜ ਕਰਾਏ ਸਚ ਅਸਨਾਨਾ, ਸਤਿਗੁਰ ਨਾਨਕ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ ਨਾਉਂ ਰਖਾਇੰਦਾ। ਸਤਿਗੁਰ ਨਾਨਕ ਨਿਰਗੁਣ ਧਾਰ, ਲੋਕਮਾਤ ਆਪ ਚਲਾਈਆ। ਲੋਕਮਾਤ ਕਰ ਉਜਿਆਰ, ਚਾਰੋਂ ਕੁੰਟ ਫੇਰਾ ਪਾਈਆ। ਵਰਨਾਂ ਬਰਨਾਂ ਇਕ ਅਧਾਰ, ਏਕਾ ਬੂਝ ਬੁਝਾਈਆ। ਕਰੇ ਕਰਾਏ ਏਕਾ ਕਾਰ, ਏਕਾ ਵੇਖ ਵਖਾਈਆ। ਜੁਗ ਜੁਗ ਬੰਨੇ ਸਾਚੀ ਧਾਰ, ਸਾਚੇ ਵਡ ਵਡਿਆਈਆ। ਪਾਰਬ੍ਰਹਮ ਬ੍ਰਹਮ ਕਰ ਪਸਾਰ, ਵੇਖਣਹਾਰਾ ਸਹਿਜ ਸਬਾਈਆ। ਪੰਜ ਤੱਤ ਕਰ ਅਕਾਰ, ਮਨ ਮਤ ਬੁਧ ਵਿਚ ਟਿਕਾਈਆ। ਕਲਜੁਗ ਕਾਇਆ ਦਏ ਅਧਾਰ, ਏਕਾ ਗੜ੍ਹ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਏਕਾ ਕਰ, ਏਕਾ ਅਲਖ ਜਗਾਈਆ। ਨਿਰਗੁਣ ਜੋਤ ਸੱਚੇ ਪਾਤਸ਼ਾਹ, ਪੰਜ ਤੱਤ ਨਾ ਕੋਈ ਰਖਾਈਆ। ਹਰਿ ਸ਼ਬਦ ਚਲਾਏ ਸਾਚਾ ਰਥ, ਹਰਿ ਵੱਡਾ ਵਡ ਵਡਿਆਈਆ। ਪੁਰਖ ਅਕਾਲ ਜਪਾਏ ਏਕਾ ਨਾਂ, ਨਾ ਕੋਈ ਪੂਜ ਪੁਜਾਈਆ। ਸ੍ਰਿਸ਼ਟ ਸਬਾਈ ਪਿਤਾ ਮਾਂ, ਏਕਾ ਏਕ ਅਖਵਾਈਆ। ਚਾਰ ਵਰਨਾਂ ਪਕੜੇ ਬਾਂਹ, ਅਠਾਰਾਂ ਵਰਨ ਦਏ ਸਰਨਾਈਆ। ਨਾਨਕ ਨਿਰਗੁਣ ਗਿਆ ਸਮਝਾ, ਊਚ ਨੀਚ ਨਾ ਕੋਈ ਦਿਸਾਈਆ। ਗੁਰ ਗੋਬਿੰਦ ਅੰਮ੍ਰਿਤ ਗਿਆ ਪਿਆ, ਇਕ ਪਿਆਲਾ ਭਰ ਵਖਾਈਆ। ਗੁਰੂ ਗ੍ਰੰਥ ਵਿਚੋਲਾ ਵਿਚ ਧਰਾ, ਸਤਿਗੁਰ ਅਰਜਨ ਲੇਖ ਲਿਖਾਈਆ। ਦੂਈ ਦਵੈਤੀ ਨਾ ਵਸੇ ਕਿਸੇ ਥਾਂ, ਜੋ ਜਨ ਸ਼ਬਦੀ ਖੋਜ ਖੋਜਾਈਆ। ਸ੍ਰਿਸ਼ਟ ਸਬਾਈ ਨਾਤਾ ਤੁਟੇ ਭੈਣ ਭਰਾ, ਏਕਾ ਅੱਖਰ ਵਖਾਈਆ। ਦੁਰਮਤ ਮੈਲ ਦਏ ਗਵਾ, ਜੋ ਜਨ ਨਾਨਕ ਮਾਰਗ ਪਾਈਆ। ਗੁਰ ਗੋਬਿੰਦ ਦਰਸ ਦਏ ਦਿਖਾ, ਪੰਚਮ ਪੰਚਮ ਮੋਹ ਚੁਕਾਈਆ। ਸ੍ਰਿਸ਼ਟ ਸਬਾਈ ਹਰਿ ਕਾ ਨਾਮ ਗਈ ਭੁਲਾ, ਘਰ ਘਰ ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਆਸਾ ਤ੍ਰਿਸਨਾ ਲਈ ਵਧਾ, ਸਾਂਤਕ ਸਤਿ ਨਾ ਕੋਈ ਵਸਾਈਆ। ਅਕਾਲ ਪੁਰਖ ਪ੍ਰਭ ਬੇਪਰਵਾਹ, ਆਦਿ ਜੁਗਾਦਿ ਵੇਖੇ ਵੇਖ ਵਖਾਈਆ। ਕਲਜੁਗ ਅੰਤਮ ਪਰਗਟ ਹੋਵੇ ਆਪੇ ਜਾਣੇ ਆਪਣਾ ਨਾਂ, ਆਪਣੇ ਹੱਥ ਰੱਖੇ ਵਡਿਆਈਆ। ਸਤਿਗੁਰ ਨਾਨਕ ਗੋਬਿੰਦ ਜੋ ਜੋ ਲਿਖਤ ਗਏ ਕਰਾ, ਉਸ ਦਾ ਪੂਰਨਾ ਰਿਹਾ ਪਾਈਆ। ਭਰਮ ਭੁਲੇਖਾ ਕੋਈ ਰੱਖੇ ਨਾ, ਏਕਾ ਜੋਤ ਆਦਿ ਜੁਗਾਦਿ ਸਮਾਈਆ। ਗੁਰੂ ਗ੍ਰੰਥ ਗੁਰ ਇਸ਼ਟ ਮਨਾ, ਸ੍ਰਿਸ਼ਟ ਸਬਾਈ ਰਿਹਾ ਸਮਝਾਈਆ। ਦੂਜਾ ਪੁਰਖ ਅਕਾਲ ਲੈਣਾ ਮਨਾ, ਜੋ ਗੋਬਿੰਦ ਲੇਖ ਲਿਖਾਈਆ। ਸੁੱਤ ਦੁਲਾਰਾ ਆਪ ਅਖਵਾ, ਦੁਸ਼ਟ ਦਮਨ ਸੇਵ ਕਮਾਈਆ। ਤਨ ਬਸਤਰ ਸੰਗਾਰ ਆਪ ਕਰਾ, ਕੰਘਾ ਕਛ ਕੜਾ ਕਿਰਪਾਨ ਸੀਸ ਜਗਦੀਸ ਇਕ ਸੁਹਾਈਆ। ਅੰਮ੍ਰਿਤ ਧਾਰਾ ਮੁਖ ਚੁਆ, ਚਾਰ ਵਰਨਾਂ ਏਕਾ ਜਾਮ ਪਿਆਈਆ। ਆਪਣਾ ਅੱਗੇ ਦਿਤਾ ਸੀਸ ਝੁਕਾ, ਹਰਿ ਸੰਗਤ ਵਡ ਵਡਿਆਈਆ। ਕਲਜੁਗ ਅੰਤਮ ਕਰੇ ਸਚ ਨਿਆ, ਹਰਿ ਦਾਤਾ ਬੇਪਰਵਾਹੀਆ। ਗੁਰ ਗੋਬਿੰਦ ਵੇਖੇ ਥਾਉਂ ਥਾਂ, ਨਿਥਾਵਿਆਂ ਥਾਨ ਦਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਵੇਖੇ ਘਰ ਅੰਤਮ ਪੂਰਾ ਦਏ ਕਰ, ਜੋ ਨਾਨਕ ਗਿਆ ਲਿਖਾਈਆ। ਨਾਨਕ ਗੋਬਿੰਦ ਲੇਖ ਲਿਖਾਇਆ, ਭੁੱਲ ਰਹੇ ਨਾ ਰਾਈਆ। ਅੰਗਦ ਅੰਗੀਕਾਰ ਕਰਾਇਆ, ਏਕਾ ਅੰਗ ਸਮਾਈਆ। ਅਮਰੂ ਅਮਰਾ ਪਦ ਬਹਾਇਆ, ਘਰ ਸਾਚੇ ਵੱਜੀ ਵਧਾਈਆ। ਆਤਮ ਅੰਤਰ ਇਕ ਨੁਹਾਇਆ, ਅੰਮ੍ਰਿਤ ਸਰ ਵਖਾਈਆ। ਰਾਮਦਾਸ ਗੁਰ ਸੇਵਾ ਲਾਇਆ, ਸਾਚਾ ਧਾਮ ਸੁਹਾਈਆ। ਗੁਰ ਅਰਜਨ ਸ਼ਬਦ ਬੋਧ ਅਗਾਧ ਜਣਾਇਆ, ਗੁਰੂ ਗ੍ਰੰਥ ਉਪਜਾਈਆ। ਸੰਤਾਂ ਭਗਤਾਂ ਗੁਰਮੁਖਾਂ ਗੁਰਸਿਖਾਂ ਗੁਰ ਸਤਿਗੁਰ ਏਕਾ ਰੰਗ ਰੰਗਾਇਆ, ਜੋ ਖੋਜੇ ਸੋ ਪਾਈਆ। ਹਰਿ ਮੰਦਰ ਅੰਦਰ ਆਪ ਟਿਕਾਇਆ, ਉਤਰ ਪੂਰਬ ਪੱਛਮ ਦੱਖਣ ਚਾਰੇ ਦਿਸ਼ਾ ਖੁਲ੍ਹਾਈਆ। ਆਪ ਆਪਣਾ ਖੇਲ ਖਿਲਾਇਆ, ਹਰਿ ਗੋਬਿੰਦ ਜੋਤ ਰੁਸ਼ਨਾਈਆ। ਦੋਏ ਧਾਰਾਂ ਆਪ ਬੰਧਾਇਆ, ਦੇਹ ਜੋਤ ਕਰੇ ਕੁੜਮਾਈਆ। ਸ਼ਬਦ ਗੁਰ ਵੰਡ ਵੰਡਾਇਆ, ਗੁਰੂ ਗ੍ਰੰਥ ਸਹਾਈਆ। ਆਪਣਾ ਭੇਵ ਨਾ ਕਿਸੇ ਜਣਾਇਆ, ਹਰਿਰਾਏ ਇਹ ਸਮਝਾਈਆ। ਰਾਮ ਰਾਏ ਅਗਨੀ ਤੱਤ ਜਲਾਇਆ, ਭੁੱਲ ਰਹੇ ਨਾ ਰਾਈਆ। ਹਰਿ ਕ੍ਰਿਸ਼ਨਾ ਏਕਾ ਤੱਤ ਵਖਾਇਆ, ਬਾਲ ਬਾਲਾ ਵਿਚ ਟਿਕਾਈਆ। ਆਪ ਆਪਣਾ ਭੇਟ ਚੜ੍ਹਾਇਆ, ਸਿਖੀ ਸਾਚੀ ਸਿਫ਼ਤ ਸਲਾਹੀਆ। ਪੁਰਖ ਅਬਿਨਾਸ਼ੀ ਵੇਖ ਵਖਾਇਆ, ਆਪ ਆਪਣਾ ਰੰਗ ਰੰਗਾਈਆ। ਪੂਤ ਸਪੂਤਾ ਸੁੱਤ ਦੁਲਾਰਾ ਨਾਮ ਧਰਾਇਆ, ਗੁਰ ਗੋਬਿੰਦ ਵੱਜੀ ਵਧਾਈਆ। ਸਿੰਘ ਰੂਪ ਹੋ ਦਰਸ ਦਿਖਾਇਆ, ਸਾਚਾ ਵੇਸ ਵਟਾਈਆ। ਸਾਚਾ ਖੰਡਾ ਹੱਥ ਫੜਾਇਆ, ਸ੍ਰੀ ਭਗੌਤੀ ਆਪ ਸਹਾਈਆ। ਬ੍ਰਹਿਮੰਡਾਂ ਖੰਡਾਂ ਖੋਜ ਖੁਜਾਇਆ, ਗੁਰ ਗੋਬਿੰਦ ਹਰਿ ਤੁਧ ਬਿਨ ਅਵਰ ਨਾ ਦੀਸੇ ਕੌਣ ਦੋ ਜਹਾਨਾਂ ਕਰੇ ਰੁਸ਼ਨਾਈਆ। ਕੇਸ ਸੀਸ ਜਗਦੀਸ ਆਪ ਉਪਾਇਆ, ਸਚ ਦਸਤਾਰ ਆਪ ਟਿਕਾਈਆ। ਸਾਚਾ ਖੰਡਾ ਇਕ ਵਖਾਇਆ, ਤਨ ਗਾਤਰੇ ਰਿਹਾ ਲਟਕਾਈਆ। ਹਰਿ ਸ਼ਬਦੀ ਸ਼ਬਦ ਬਲਵਾਨਾ, ਗੁਰ ਸਤਿਗੁਰ ਨਾਉਂ ਰਖਾਈਆ। ਪਾਰਬ੍ਰਹਮ ਪੁਰਖ ਸੁਲਤਾਨਾ, ਸੂਰਬੀਰ ਵਡ ਵਡਿਆਈਆ। ਮੂਰਤ ਅਕਾਲ ਗੁਣ ਨਿਧਾਨਾ, ਗੁਣਵੰਤਾ ਸਹਿਜ ਸੁਖਦਾਈਆ। ਆਦਿ ਨਿਰੰਜਣ ਦੋ ਜਹਾਨਾਂ, ਹਰਿ ਸਾਚਾ ਖੇਲ ਖਲਾਈਆ। ਨਾਮ ਖੰਡਾ ਤੀਰ ਕਮਾਨਾ, ਘਰ ਸਾਚੇ ਆਪ ਉਠਾਈਆ। ਲੋਆਂ ਪੁਰੀਆਂ ਇਕ ਨਿਸ਼ਾਨਾ, ਬ੍ਰਹਿਮੰਡ ਖੰਡ ਪਾਰ ਕਰਾਈਆ। ਲੱਖ ਚੁਰਾਸੀ ਵੇਖੇ ਮਾਰ ਧਿਆਨਾ, ਥਿਰ ਘਰ ਬੈਠਾ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਈਆ। ਸ਼ਬਦ ਗੁਰ ਸਚ ਸਿਕਦਾਰਾ, ਸਾਚਾ ਕਰਮ ਕਮਾਇੰਦਾ। ਲੱਖ ਚੁਰਾਸੀ ਬੰਨ੍ਹੇ ਧਾਰਾ, ਮਾਰਗ ਆਪਣਾ ਲਾਇੰਦਾ। ਨਿਰਗੁਣ ਸਰਗੁਣ ਖੇਲ ਅਪਾਰਾ, ਪੰਜ ਤੱਤ ਡੇਰਾ ਲਾਇੰਦਾ। ਦੀਵਾ ਬਾਤੀ ਕਰ ਉਜਿਆਰਾ, ਕਾਇਆ ਗੜ੍ਹ ਸੁਹਾਇੰਦਾ। ਸਾਧਾਂ ਸੰਤਾਂ ਕਰ ਪਿਆਰਾ, ਸਾਚੀ ਬੂਝ ਬੁਝਾਇੰਦਾ। ਕਵਲਾਪਤ ਹਰਿ ਮੀਤ ਮੁਰਾਰਾ, ਪਰਮ ਪੁਰਖ ਅਖਵਾਇੰਦਾ। ਨਾਮ ਅਨਾਦੀ ਧੁਰ ਜੈਕਾਰਾ, ਨਰ ਨਿਰੰਕਾਰਾ ਆਪ ਲਗਾਇੰਦਾ। ਪਾਰਬ੍ਰਹਮ ਗੁਰ ਲੈ ਅਵਤਾਰਾ, ਜੁਗ ਜੁਗ ਵੇਸ ਧਰਾਇੰਦਾ। ਵੇਖਣਹਾਰਾ ਜਗਤ ਕਿਨਾਰਾ, ਆਰ ਪਾਰਾ ਡੇਰਾ ਲਾਇੰਦਾ। ਭੇਵ ਨਾ ਪਾਏ ਜੀਵ ਗਵਾਰਾ, ਵੇਦ ਕਤੇਬ ਨਾ ਕੋਇ ਲਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਲੇਖ ਲਿਖਾਇੰਦਾ। ਸ਼ਬਦ ਗੁਰ ਸਦਾ ਮਿਹਰਵਾਨਾ, ਸਾਚੇ ਤਖ਼ਤ ਸੁਹਾਈਆ। ਖੇਲੇ ਖੇਲ ਰਾਜ ਰਾਜਾਨਾ, ਤ੍ਰੈਗੁਣ ਵਸਿਆ ਸਰਬ ਲੋਕਾਈਆ। ਭਗਤਨ ਦੇਵੇ ਇਕ ਗਿਆਨਾ, ਆਤਮ ਬ੍ਰਹਮ ਜਣਾਈਆ। ਮੰਦਰ ਵਸਾਏ ਇਕ ਮਕਾਨਾ, ਘਰ ਵਿਚ ਘਰ ਰੁਸ਼ਨਾਈਆ। ਸਤਿ ਸੰਤੋਖੀ ਬੰਨ੍ਹੇ ਗਾਨਾ, ਸਤਿਗੁਰ ਪੂਰਾ ਦਇਆ ਕਮਾਈਆ। ਅਨਹਦ ਸੁਣਾਏ ਆਪਣਾ ਗਾਨਾ, ਛੱਤੀ ਰਾਗ ਭੇਵ ਨਾ ਰਾਈਆ। ਸ਼ਬਦੀ ਸ਼ਬਦੀ ਸਚ ਤਰਾਨਾ, ਹਰਿ ਸੱਜਣ ਆਪ ਸੁਣਾਈਆ । ਏਕਾ ਰੰਗ ਰੰਗੇ ਸ੍ਰੀ ਭਗਵਾਨਾ, ਹਰਿਜਨ ਸਾਚੇ ਆਪ ਰੰਗਾਈਆ। ਪੁਰਖ ਅਬਿਨਾਸ਼ੀ ਬੀਨਾ ਦਾਨਾ, ਦਾਤਾ ਦਾਨਾ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਮੇਟੇ ਕੂੜੀ ਸ਼ਾਹੀਆ। ਸਤਿਗੁਰ ਸੱਚਾ ਸ਼ਹਿਨਸ਼ਾਹ, ਸ਼ਬਦ ਗੁਰੂ ਗੁਰ ਦੇਵ। ਪਾਰਬ੍ਰਹਮ ਪ੍ਰਭ ਬੇਪਰਵਾਹ, ਆਦਿ ਨਿਰੰਜਣ ਅਲਖ ਅਭੇਵ। ਕਲਜੁਗ ਅੰਤਮ ਬਣੇ ਮਲਾਹ, ਹਰਿਜਨ ਲਾਏ ਸਾਚੀ ਸੇਵ। ਸ਼ਬਦ ਸੁਨੇਹੁੜਾ ਦਏ ਸੁਣਾ, ਅੰਮ੍ਰਿਤ ਆਤਮ ਸਾਚਾ ਮੇਵ। ਜਨ ਜਮ ਕਾ ਜੇੜਾ ਦਏ ਕਟਾ, ਜੋ ਗਾਏ ਰਸਨਾ ਜਿਹਵ। ਨਗਰ ਖੇੜਾ ਦਏ ਵਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕ ਅਨੇਕ ਏਕ ਨਿਹਕੇਵ। ਸ਼ਬਦ ਗੁਰ ਗੁਰ ਸਾਖਯਾਤ, ਕਲਜੁਗ ਜੋਤ ਜਗਾਈਆ। ਗੁਰਸਿਖ ਬਣਾਏ ਪਾਰਜਾਤ, ਘਰ ਮੇਲਾ ਸਹਿਜ ਸੁਭਾਈਆ। ਦੀਨਾਂ ਬੰਧਪ ਦੀਨਾਂ ਨਾਥ, ਹੋਏ ਸਹਾਈ ਅਨਾਥਾਂ ਨਾਥ, ਸਿਰ ਆਪਣਾ ਹੱਥ ਟਿਕਾਈਆ। ਸੱਜਣ ਸੁਹੇਲਾ ਸਗਲਾ ਸਾਥ, ਤ੍ਰਿਲੋਕੀ ਨੰਦਨ ਆਪ ਅਖਵਾਈਆ। ਆਪ ਸੁਣਾਏ ਸਤਿਜੁਗ ਗਾਥ, ਸੋਹੰ ਸ਼ਬਦ ਪੜ੍ਹਾਈਆ। ਲਹਿਣਾ ਦੇਣ ਚੁਕਾਏ ਮਸਤਕ ਮਾਥ, ਹਿੰਦੂ ਮੁਸਲਮ ਸਿਖ ਨਾ ਕੋਇ ਵਖਾਈਆ। ਦੁਰਮਤ ਮੈਲ ਦੇਵੇ ਕਾਟ, ਜੋ ਜਨ ਆਏ ਸਰਨਾਈਆ। ਚੌਦਾਂ ਲੋਕ ਵਖਾਏ ਏਕਾ ਹਾਟ, ਪ੍ਰਭ ਬੈਠਾ ਆਪ ਖੁਲ੍ਹਾਈਆ। ਕਲਜੁਗ ਖੇਲ ਬਾਜ਼ੀਗਰ ਨਟੂਆ ਨਾਟ, ਘਰ ਘਰ ਬੈਠਾ ਸਾਂਗ ਵਰਤਾਈਆ। ਕੋਇ ਨਾ ਉਤਰੇ ਪੂਰੇ ਘਾਟ, ਜੂਠੇ ਝੂਠੇ ਰਹੇ ਕੁਰਲਾਈਆ । ਗੁਰਮੁਖ ਵਿਰਲੇ ਬਜਰ ਕਪਾਟੀ ਜਾਏ ਪਾਟ, ਨੌ ਦਵਾਰੇ ਪੰਧ ਮੁਕਾਈਆ। ਏਕਾ ਸ਼ਬਦ ਸਿੰਘਾਸਣ ਵੇਖੇ ਖਾਟ, ਹਰਿ ਸੁੱਤਾ ਬੇਪਰਵਾਹੀਆ। ਨਿਰਗੁਣ ਜੋਤੀ ਜਗੇ ਲਲਾਟ, ਅੱਠੇ ਪਹਿਰ ਰੁਸ਼ਨਾਈਆ। ਗੁਰਸਿਖਾਂ ਨੇੜ ਰਖਾਏ ਵਾਟ, ਜਗਤ ਜਹਾਨਾਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖਾ ਰਿਹਾ ਮੁਕਾਈਆ। ਕਲਜੁਗ ਲੇਖਾ ਅੰਤ ਮੁਕੌਣਾ, ਹਰਿ ਸਾਚਾ ਜੋਤ ਜਗਾਇੰਦਾ। ਚਾਰ ਵਰਨ ਏਕਾ ਮਾਰਗ ਲੌਣਾ, ਏਕਾ ਰਾਹ ਵਖਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਸੇਵਾ ਲੌਣਾ, ਸੋਇਆ ਕੋਇ ਰਹਿਣ ਨਾ ਪਾਇੰਦਾ। ਜਗਤ ਅੰਧੇਰਾ ਅੰਤ ਮਿਟੌਣਾ, ਨਾਮ ਸਾਚਾ ਚੰਨ ਚੜ੍ਹਾਇੰਦਾ। ਲੱਖ ਚੁਰਾਸੀ ਬਸਤਰ ਤਨ ਇਕ ਪਹਿਨੌਣਾ, ਸ਼ਬਦ ਸ਼ਬਦੀ ਜੜਤ ਜੜਾਇੰਦਾ। ਰਾਜਾ ਰਾਣਾ ਤਖ਼ਤੋਂ ਲੌਹਣਾ, ਸੀਸ ਤਾਜ ਨਾ ਕੋਇ ਟਿਕਾਇੰਦਾ। ਗਿਆਨੀਆਂ ਧਿਆਨੀਆਂ ਮਾਣ ਗਵੌਣਾ, ਦਰ ਦਵਾਰੇ ਆਪ ਭਵਾਇੰਦਾ। ਮੁੱਲਾਂ ਸ਼ੇਖ਼ ਮੁਸਾਇਕ ਪੀਰ ਦਸਤਗੀਰ ਕੋਈ ਰਹਿਣ ਨਾ ਪੌਣਾ, ਹਰਿ ਜੋਤੀ ਜੋਤ ਖਚਾਇੰਦਾ। ਪੰਡਤ ਪਾਂਧੇ ਮਸਤਕ ਤਿਲਕ ਨਾ ਕਿਸੇ ਲਗੌਣਾ, ਜਗਤ ਰੀਤੀ ਵੇਖ ਵਖਾਇੰਦਾ। ਏਕਾ ਢੋਲਾ ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਗੌਣਾ, ਪ੍ਰਭ ਸਾਚਾ ਆਪ ਸੁਣਾਇੰਦਾ। ਚਰਨ ਕਵਲ ਸਚ ਸਰੋਵਰ ਸ੍ਰਿਸ਼ਟ ਸਬਾਈ ਨਹੌਣਾ, ਅਠਸਠ ਮੂਲ ਚੁਕਾਇੰਦਾ। ਪਾਰਬ੍ਰਹਮ ਪ੍ਰਭ ਇਕ ਮਨੌਣਾ, ਇਸ਼ਟ ਦੇਵ ਆਪ ਅਖਵਾਇੰਦਾ। ਰਾਮਾ ਕ੍ਰਿਸ਼ਨ ਨਜ਼ਰੀ ਔਣਾ, ਈਸਾ ਮੂਸਾ ਸੰਗ ਰਖਾਇੰਦਾ। ਨਾਨਕ ਗੋਬਿੰਦ ਜੋਤ ਜਗੌਣਾ, ਨੂਰੋ ਨੂਰ ਸਮਾਇੰਦਾ। ਕਾਇਨਾਤ ਕਲਮਾ ਇਕ ਪੜ੍ਹੌਣਾ, ਸ਼ਰਅ ਸ਼ਰੀਅਤ ਇਕ ਵਖਾਇੰਦਾ। ਗਿਆਨ ਧਿਆਨ ਇਕ ਦ੍ਰਿੜੋਣਾ, ਏਕਾ ਮਾਰਗ ਲਾਇੰਦਾ। ਹੱਠ ਤਪ ਜੋਗ ਸਨਿਆਸ ਬੈਰਾਗ ਇਕ ਰਖੌਣਾ, ਏਕਾ ਰਾਹ ਚਲਾਇੰਦਾ। ਮੰਦਰ ਮਸੀਤ ਗੁਰੂਦਵਾਰਾ ਸ਼ਿਵਦਵਾਲਾ ਮੱਠ ਆਪ ਸੁਹੌਣਾ, ਏਕਾ ਰੰਗ ਰੰਗਾਇੰਦਾ। ਜੀਵਾਂ ਜੰਤਾਂ ਸਾਧਾਂ ਸੰਤਾਂ ਹੰਕਾਰੀ ਗੜ੍ਹ ਭਾਂਡਾ ਭਰਮ ਆਪ ਭੰਨੌਣਾ, ਦੂਈ ਦਵੈਤੀ ਮੇਟ ਮਿਟਾਇੰਦਾ। ਗੁਰਸਿਖ ਕਾਗੋਂ ਹੰਸ ਬਨੌਣਾ, ਸੋਹੰ ਚੋਗ ਚੁਗਾਇੰਦਾ। ਊਚਾਂ ਨੀਚਾਂ ਏਕਾ ਧਾਮ ਬਹੌਣਾ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਮਿਟੌਣਾ, ਜਗਤ ਤ੍ਰਿਸਨਾ ਅੱਗ ਬੁਝਾਇੰਦਾ। ਜੋਧਾ ਸੂਰਬੀਰ ਹਰਿ ਆਪ ਅਖਵੌਣਾ, ਲੋਆਂ ਪੁਰੀਆਂ ਫੋਲ ਫੋਲਾਇੰਦਾ। ਸਚ ਤਖ਼ਤ ਹਰਿ ਸੁਲਤਾਨ ਪੁਰਖ ਅਬਿਨਾਸ਼ੀ ਆਸਣ ਲੌਣਾ, ਪਾਰਬ੍ਰਹਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕੂੜ ਕੂੜਾ ਮੇਟ ਮਿਟਾਇੰਦਾ। ਕਲਜੁਗ ਮੇਟੇ ਕੂੜੀ ਸ਼ਾਹੀ, ਹਰਿ ਦਾਤਾ ਵਡ ਮਿਹਰਵਾਨਿਆ। ਜਨ ਭਗਤਾਂ ਦੇਵੇ ਆਪ ਗਵਾਹੀ, ਸ਼ਬਦ ਗੁਰ ਦਰ ਦਰਬਾਨਿਆ। ਮਨਮੁਖਾਂ ਅੰਤਮ ਪਾਏ ਫਾਹੀ, ਰਾਏ ਧਰਮ ਰਾਹ ਤਕਾਨਿਆ। ਲਾੜੀ ਮੌਤ ਕਰੇ ਕੁੜਮਾਈ, ਹੱਥੀਂ ਬੰਨ੍ਹੇ ਮਾਇਆ ਗਾਨਿਆ। ਘਰ ਘਰ ਕਾਗ ਰਹੀ ਉਡਾਈ, ਮਨ ਮਤ ਦਿਸੇ ਸੁੰਜ ਮਸਾਣਿਆ। ਗੁਰਮਤ ਵੇਖੇ ਥਾਉਂ ਥਾਈਂ, ਹਰਿ ਦਾਤਾ ਗੁਣ ਨਿਧਾਨਿਆ। ਸੰਤ ਸੁਹੇਲਾ ਪਕੜੇ ਬਾਂਹੀਂ, ਆਪ ਆਪਣਾ ਰੂਪ ਪਛਾਨਿਆ। ਮਨਮੁਖਾਂ ਅੰਤਮ ਦਏ ਸਜ਼ਾਈਂ, ਸ਼ੌਹ ਦਰਿਆਏ ਆਪ ਰੁੜ੍ਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੇਖੇ ਤੇਰਾ ਕੂੜ ਪਸਾਰਾ ਚਾਰੋਂ ਕੁੰਟ ਜਗਤ ਹੰਕਾਰਾ, ਸੀਤਲ ਸਤਿ ਨਾ ਕੋਇ ਰਖਾ ਲਿਆ। ਕਲਜੁਗ ਕੂੜ ਜਗਤ ਹੰਕਾਰ, ਮਨਮਤ ਰਹੀ ਕੁਰਲਾਈਆ। ਨਾਰ ਦੁਹਾਗਣ ਕਰ ਸ਼ਿੰਗਾਰ, ਮਨਮਤ ਫਿਰਦੀ ਵਾਹੋ ਦਾਹੀਆ। ਜੂਠ ਝੂਠ ਨਾਲ ਪਿਆਰ, ਆਪ ਆਪਣੇ ਲੜ ਬੰਧਾਈਆ। ਜਗਤ ਤ੍ਰਿਸਨਾ ਹੋਈ ਖੁਆਰ, ਘਰ ਘਰ ਅਲਖ ਜਗਾਈਆ। ਮਨਮੁਖ ਸੁੱਤੇ ਪੈਰ ਪਸਾਰ, ਕਲਜੁਗ ਗੂੜ੍ਹੀ ਨੀਂਦ ਸੁਆਈਆ। ਪਾਰਬ੍ਰਹਮ ਪ੍ਰਭ ਲੈ ਅਵਤਾਰ, ਲੋਕਮਾਤ ਜੋਤੀ ਜਾਮਾ ਭੇਖ ਵਟਾਈਆ। ਗੁਰਸਿਖ ਸਾਚੇ ਲਏ ਉਭਾਰ, ਪੂਰਬ ਲਹਿਣਾ ਝੋਲੀ ਪਾਈਆ। ਦੇਵਣਹਾਰਾ ਦਰਸ ਅਪਾਰ, ਅਗੰਮ ਅਗੰਮੜੀ ਕਾਰ ਕਰਾਈਆ। ਕਿਸੇ ਹੱਥ ਨਾ ਆਏ ਹੱਟ ਬਾਜ਼ਾਰ, ਕੋਟੀ ਕੋਟ ਵੇਖ ਵਖਾਈਆ। ਕੋਈ ਫੜ ਨਾ ਸਕੇ ਤਟ ਕਿਨਾਰ, ਅਠਸਠ ਬੈਠੇ ਧੂਣੀਆਂ ਤਾਈਆ। ਜਟਾ ਜੂਟ ਹੋ ਖੁਆਰ, ਜੰਗਲ ਜੂਹ ਉਜਾੜ ਪਹਾੜ ਬੈਠੇ ਰਾਹ ਤਕਾਈਆ। ਗੁਰਮੁਖਾਂ ਮੇਲ ਮਿਲਾਏ ਕਿਰਪਾ ਧਾਰ, ਕਲਜੁਗ ਸੋਏ ਆਪ ਜਗਾਈਆ। ਨੀਚਾਂ ਅੰਦਰ ਨੀਚ ਕਰੇ ਪਿਆਰ, ਨੀਚੋ ਨੀਚ ਆਪ ਅਖਵਾਈਆ। ਸਚ ਸੁੱਚ ਸ਼ਬਦੀ ਧਾਰ, ਤਨ ਸਾਚੇ ਆਪ ਟਿਕਾਈਆ। ਕਾਦਰ ਕਰੀਮ ਕਰੇ ਉਦਾਰ, ਦੇਵੇ ਰਿਜਕ ਸਬਾਹੀਆ। ਖ਼ਾਲਕ ਖ਼ਲਕ ਇਕ ਆਧਾਰ, ਖੇਲੇ ਖੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਰੇਖਾ ਵੇਖ ਵਖਾਈਆ। ਕਲਜੁਗ ਤੇਰੀ ਕੂੜੀ ਰੇਖਾ, ਕੂੜਾ ਕਰਮ ਕਮਾਈਆ। ਵਰਨਾਂ ਬਰਨਾਂ ਭਰਮ ਭੁਲੇਖਾ, ਭਰਮੀ ਭਰਮ ਲੋਕਾਈਆ। ਸ਼ਾਹੋ ਭੂਪ ਹਰਿ ਨਰ ਨਰੇਸ਼ਾ, ਹਰ ਘਰ ਮੰਦਰ ਅੰਦਰ ਰਿਹਾ ਸਮਾਈਆ। ਗੁਰਸਿਖ ਵਿਰਲੇ ਨੇਤਰ ਪੇਖਾ, ਜਿਸ ਜਨ ਮਾਇਆ ਮੋਹ ਚੁਕਾਈਆ। ਵੇਖਣਹਾਰਾ ਧਾਰੀ ਕੇਸਾ, ਮੂੰਡ ਮੁੰਡਾਏ ਗਲੇ ਲਗਾਈਆ। ਆਪੇ ਜਾਣੇ ਆਪਣਾ ਲੇਖਾ, ਬ੍ਰਹਮਾ ਲੇਖਾ ਰਿਹਾ ਸਮਝਾਈਆ। ਸਤਿ ਪੁਰਖ ਸਦ ਆਦੇਸਾ, ਸਤਿ ਵਜਦੀ ਰਹੇ ਵਧਾਈਆ। ਜੋਤੀ ਜਾਮਾ ਜੋਤ ਪਰਵੇਸਾ, ਲੋਕਮਾਤ ਵੇਖ ਵਖਾਈਆ। ਬੰਕ ਦਵਾਰੇ ਗਣਪਤ ਗਣੇਸ਼ਾ, ਸ਼ਿਵ ਵਿਸ਼ਨ ਰਹੇ ਸੀਸ ਝੁਕਾਈਆ। ਨਿਉਂ ਨਿਉਂ ਵੇਖੇ ਬ੍ਰਹਮਾ ਵੇਤਾ, ਹਰਿ ਸਾਚਾ ਕਵਣ ਕੂਟੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਤੇਰੀ ਝੋਲੀ ਪਾਈਆ। ਕਲਜੁਗ ਤੇਰਾ ਲਹਿਣਾ ਕੂੜ ਪਸਾਰਾ, ਚਾਰ ਕੁੰਟ ਉਠ ਧਾਇਆ। ਸ਼ਾਹ ਸੁਲਤਾਨਾ ਹਾਹਾਕਾਰਾ, ਗਰੀਬ ਨਿਮਾਣੇ ਨਾ ਕੋਈ ਸਹਾਇਆ। ਅੱਲਾ ਰਾਣੀ ਏਕਾ ਨਾਅਰਾ, ਹੂ ਹੂ ਰਾਗ ਅਲਾਇਆ। ਖੇਲੇ ਖੇਲ ਮੁਹੰਮਦੀ ਯਾਰਾ, ਚਾਰ ਯਾਰੀ ਮਤਾ ਪਕਾਇਆ। ਈਸਾ ਮੂਸਾ ਖ਼ਬਰਦਾਰਾ, ਏਕਾ ਰਿਹਾ ਉਠਾਇਆ। ਕਲਜੁਗ ਸਾਚਾ ਮੀਤ ਮੁਰਾਰਾ, ਘਰ ਆਪਣਾ ਵੇਖਣ ਆਇਆ। ਚੌਦਾਂ ਤਬਕਾਂ ਇਕ ਹੁਲਾਰਾ, ਹਰਿ ਸਾਚਾ ਇਕ ਹਿਲਾਇਆ। ਮੰਗੀ ਮੰਗ ਅੰਤਮ ਵਾਰਾ, ਚੌਦਾਂ ਸਦ ਪੂਰ ਕਰਾਇਆ। ਨਾਨਕ ਗਾਈ ਤੇਰਾਂ ਧਾਰਾ, ਤੇਰਾਂ ਤੇਰੀ ਝੋਲੀ ਪਾਈਆ। ਪਰਗਟ ਹੋਇਆ ਬੇਐਬ ਪਰਵਰਦਿਗਾਰਾ, ਜੋਤੀ ਨੂਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੇਖੇ ਖੇਲ ਥਾਉਂ ਥਾਈਂਆ। ਕਲਜੁਗ ਰੂਪ ਨੌ ਖੰਡ, ਸੱਤ ਦੀਪ ਦੇਵੇ ਰੁਸ਼ਨਾਇਆ। ਜੀਵ ਜੰਤ ਭੇਖ ਪਖੰਡ, ਕਾਲਾ ਸੂਸਾ ਤਨ ਹੰਢਾਇਆ। ਆਪਣੀ ਆਪਣੀ ਕਰਨ ਵੰਡ, ਹਰਿ ਕਾ ਭੇਵ ਕਿਸੇ ਨਾ ਪਾਇਆ। ਲੱਖ ਚੁਰਾਸੀ ਖੰਡ ਖੰਡ, ਖੜਗ ਖੰਡਾ ਇਕ ਚਮਕਾਇਆ। ਪੱਲੇ ਨਾ ਕਿਸੇ ਨਾਮ ਗੰਢ, ਚਾਰੇ ਕੰਨੀਆਂ ਰਹੇ ਝੜਾਇਆ। ਵੇਖਣਹਾਰਾ ਜੇਰਜ ਅੰਡ, ਲੋਕਮਾਤ ਫੇਰਾ ਪਾਇਆ। ਕਲਜੁਗ ਅੰਤਮ ਏਕਾ ਅੱਖਰ ਦੇਵੇ ਵੰਡ, ਨਾਮ ਨਾਮਾ ਝੋਲੀ ਪਾਇਆ। ਹੰ ਬ੍ਰਹਮ ਪਾਵੇ ਠੰਡ, ਪਾਰਬ੍ਰਹਮ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਜੋਤੀ ਨੂਰ ਕਰੇ ਰੁਸ਼ਨਾਇਆ ।