Granth 08 Likhat 011: 21 Magh 2015 Bikarmi Jagir Singh de Ghar Pind Sohal Gurdaspur

੨੧ ਮਾਘ ੨੦੧੫ ਬਿਕ੍ਰਮੀ ਜਾਗੀਰ ਸਿੰਘ ਦੇ ਘਰ ਪਿੰਡ ਸੋਹਲ ਗੁਰਦਾਸਪੁਰ

ਆਦਿ ਪੁਰਖ ਪੁਰਖ ਅਬਿਨਾਸ਼ਾ, ਏਕਾ ਏਕੰਕਾਰਿਆ। ਆਦਿ ਜੁਗਾਦਿ ਜੁਗ ਜੁਗ ਪਾਵੇ ਰਾਸਾ, ਜੁਗ ਜੁਗ ਖੇਲ ਅਪਾਰਿਆ। ਇਕ ਅਕੱਲਾ ਏਕੰਕਾਰ ਆਪੇ ਖੇਲੇ ਖੇਲ ਤਮਾਸ਼ਾ, ਖੇਲਣਹਾਰ ਆਪ ਅਖਵਾ ਰਿਹਾ। ਆਦਿ ਅੰਤ ਨਾ ਹੋਏ ਵਿਨਾਸਾ, ਆਪਣੀ ਕਲ ਆਪ ਵਰਤਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾ ਰਿਹਾ। ਖੇਲਣਹਾਰ ਪੁਰਖ ਅਗੰਮ, ਆਦਿ ਜੁਗਾਦਿ ਸਮਾਇਆ। ਆਪੇ ਜਾਣੇ ਆਪਣਾ ਕੰਮ, ਵੇਦ ਕਤੇਬ ਨਾ ਕਿਸੇ ਲਿਖਾਇਆ । ਮਾਤ ਗਰਭ ਨਾ ਪਏ ਜੰਮ, ਪਵਣ ਸਵਾਸਾ ਨਾ ਕੋਇ ਚਲਾਇਆ। ਆਪੇ ਜਾਣੇ ਆਪਣਾ ਨਾਮ, ਆਪੇ ਲਏ ਉਪਾਇਆ। ਆਪੇ ਵਸਿਆ ਸਾਚੇ ਧਾਮ, ਸਚ ਸਿੰਘਾਸਣ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਨਾਉਂ ਧਰਾਇਆ। ਆਦਿ ਜੁਗਾਦੀ ਇਕ ਅਕੱਲਾ, ਏਕਾ ਰੂਪ ਸਮਾਇੰਦਾ। ਆਪੇ ਵਸੇ ਸਚ ਮਹੱਲਾ, ਘਰ ਸਾਚਾ ਆਪ ਸੁਹਾਇੰਦਾ। ਦੀਪਕ ਜੋਤੀ ਏਕਾ ਬਲਾ, ਇਕ ਪਰਕਾਸ਼ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਅਪਣਾ ਮੇਲ ਮਿਲਾਇੰਦਾ। ਆਪਣਾ ਮੇਲ ਹਰਿ ਹਰਿ ਮੇਲਾ, ਆਪੇ ਕਿਰਤ ਕਮਾਈਆ। ਆਪੇ ਗੁਰੂ ਗੁਰ ਚੇਲਾ, ਚੇਲਾ ਗੁਰ ਨਾਮ ਰਖਾਈਆ। ਆਪੇ ਸੱਜਣ ਸੱਜਣ ਸੰਤ ਸੁਹੇਲਾ, ਆਪੇ ਸਤਿਗੁਰ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ, ਅਕਲ ਕਲਾ ਅਖਵਾਈਆ। ਅਕਲ ਕਲ ਪੁਰਖ ਅਕਾਲਾ, ਏਕ ਏਕੰਕਾਰਿਆ। ਜੁਗ ਜੁਗ ਚਲੇ ਅਵੱਲੜੀ ਚਾਲਾ, ਭੇਵ ਕੋਈ ਨਾ ਪਾ ਰਿਹਾ। ਖੇਲੇ ਖੇਲ ਖੇਲ ਨਿਰਾਲਾ, ਖੇਲਣਹਾਰ ਆਪ ਅਖਵਾ ਰਿਹਾ। ਜਾਣੇ ਜਣਾਏ ਦੋ ਜਹਾਨਾਂ, ਦੋ ਜਹਾਨੀ ਵੇਸ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਹਰਿ ਭਗਵੰਤ ਏਕਾ ਏਕ ਅਖਵਾ ਰਿਹਾ। ਆਦਿਨ ਅੰਤਾ ਹਰਿ ਭਗਵੰਤਾ, ਏਕਾ ਰੂਪ ਸਮਾਈਆ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਵੱਡੀ ਵਡਿਆਈਆ। ਆਪ ਉਠਾਏ ਸਾਚੇ ਸੰਤਾ, ਹਰਿ ਸਾਚੀ ਬੂਝ ਬੁਝਾਈਆ। ਆਪੇ ਨਾਰੀ ਆਪੇ ਕੰਤਾ, ਆਪੇ ਸੇਜ ਹੰਢਾਈਆ। ਆਪ ਆਪਣੀ ਬਣਾਏ ਬਣਤਾ, ਆਪੇ ਵੇਖ ਵਖਾਈਆ। ਆਪ ਚਾੜ੍ਹੇ ਰੰਗ ਬਸੰਤਾ, ਆਪਣੀ ਚੋਲੀ ਆਪ ਰੰਗਾਈਆ। ਆਪੇ ਜਾਣੇ ਮਹਿਮਾ ਅਗਣਤਾ, ਆਪੇ ਆਪ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਜੁਗਾ ਜੁਗੰਤ ਵਡ ਵਡਿਆਈਆ। ਵਡ ਵਡਿਆਈ ਹਰਿ ਸਮਰਥ, ਏਕਾ ਏਕੰਕਾਰਿਆ। ਜੁਗ ਜੁਗ ਚਲਾਏ ਆਪਣਾ ਰਥ, ਰਥ ਰਥਵਾਹੀ ਆਪ ਅਖਵਾ ਰਿਹਾ। ਆਪਣੇ ਭਗਤਾਂ ਦੇਵੇ ਸਾਚੀ ਵੱਥ, ਆਪ ਆਪਣਾ ਨਾਮ ਜਣਾ ਰਿਹਾ। ਸਚ ਦਵਾਰੇ ਇਕ ਅਕੱਠ, ਸਚਖੰਡ ਦਵਾਰ ਆਪ ਅਖਵਾ ਰਿਹਾ। ਏਕਾ ਤੀਰਥ ਏਕਾ ਤਟ, ਤਟ ਕਿਨਾਰਾ ਆਪ ਅਖਵਾ ਰਿਹਾ। ਚੌਦਾਂ ਲੋਕ ਏਕਾ ਹੱਟ, ਹਰਿ ਸਾਚਾ ਆਪ ਖੁਲ੍ਹਾ ਰਿਹਾ। ਬ੍ਰਹਮਾ ਵਿਸ਼ਨ ਸ਼ਿਵ ਕਰੋੜ ਤੇਤੀਸਾ ਚਰਨ ਦਵਾਰੇ ਰਹੇ ਢੱਠ, ਨਿਉਂ ਨਿਉਂ ਸੀਸ ਝੁਕਾ ਰਿਹਾ। ਆਪੇ ਗੇੜਣਹਾਰਾ ਆਪਣੀ ਲੱਠ, ਗੇੜਾ ਆਪਣੇ ਹੱਥ ਰਖਾ ਰਿਹਾ। ਆਪੇ ਜਾਣੇ ਪੂਜਾ ਪਾਠ, ਅੰਤਰ ਆਤਮ ਆਪ ਜਣਾ ਰਿਹਾ। ਆਪੇ ਚਾੜ੍ਹੇ ਔਖੇ ਘਾਟ, ਸਚ ਕਿਨਾਰਾ ਆਪ ਅਖਵਾ ਰਿਹਾ। ਆਪੇ ਬਜਰ ਕਪਾਟੀ ਦੇਵੇ ਪਾੜ, ਦੂਈ ਦਵੈਤੀ ਮੇਟ ਮਿਟਾ ਰਿਹਾ। ਆਪੇ ਜੋਤ ਨਿਰੰਜਣ ਵੇਖ ਲਿਲਾਟ, ਨਿਰਗੁਣ ਨਿਰਗੁਣ ਆਪ ਚਮਕਾ ਰਿਹਾ। ਆਪੇ ਸ਼ਬਦ ਅਗੰਮੀ ਮਾਰੇ ਸਾਟ, ਤਾਲ ਤਲਵਾੜਾ ਆਪ ਵਜਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਸ ਵਟਾ ਰਿਹਾ। ਜੁਗ ਜੁਗ ਵੇਸ ਹਰਿ ਕਰਤਾਰ, ਆਪਣਾ ਆਪ ਉਪਾਈਆ। ਸਤਿਜੁਗ ਤ੍ਰੇਤਾ ਦੁਆਪਰ ਪਾਵੇ ਸਾਰ, ਕਲਜੁਗ ਵੇਖ ਵਖਾਈਆ। ਲੋਆਂ ਪੁਰੀਆਂ ਪਾਰ ਕਿਨਾਰ, ਬ੍ਰਹਿਮੰਡ ਖੰਡ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਡ ਦਾਤਾ ਬੇਪਰਵਾਹੀਆ। ਹਰਿ ਕਿਰਪਾ ਹਰਿ ਜਾਣਿਆ, ਸਤਿਗੁਰ ਪੁਰਖ ਕਰਤਾਰ। ਗੁਰ ਸਤਿਗੁਰ ਮੇਲ ਮੇਲਾਨਿਆ, ਘਰ ਮੇਲਾ ਹਰਿ ਨਿਰੰਕਾਰ। ਆਤਮ ਬ੍ਰਹਮ ਪਛਾਨਿਆ, ਵਿਛੜਿਆ ਸੰਸਾਰ। ਘਰ ਮਿਲਿਆ ਨਾਮ ਨਿਧਾਨਿਆ, ਖੁਲ੍ਹਿਆ ਬੰਦ ਕਿਵਾੜ। ਨਾਤਾ ਤੁਟਾ ਪੰਜ ਸ਼ੈਤਾਨਿਆ, ਤ੍ਰੈਗੁਣ ਅਗਨ ਨਾ ਲੱਗੇ ਤੱਤੀ ਹਾੜ। ਸਤਿ ਸੰਤੋਖੀ ਬੱਧਾ ਗਾਨਿਆ, ਬਣਿਆ ਸਾਚਾ ਲਾੜ। ਪਾਇਆ ਪਦ ਇਕ ਨਿਰਬਾਨਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਘਰ ਸਾਚੇ ਦੇਵੇ ਵਾੜ। ਹਰਿ ਪੁਰਖ ਸੁਲਤਾਨ ਸ਼ਾਹੋ ਭੂਪ, ਸਤਿਗੁਰ ਨਾਮ ਧਰਾਇਆ। ਨਾ ਕੋਈ ਰੰਗ ਨਾ ਕੋਈ ਰੂਪ, ਰੇਖ ਮੇਖ ਨਾ ਕੋਈ ਲਗਾਇਆ। ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੇਰੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਮਿਲਾਇਆ। ਸਤਿਗੁਰ ਪੁਰਖ ਦੀਨ ਦਿਆਲ, ਗੁਰ ਸਤਿਗੁਰ ਨਾਮ ਧਰਾਈਆ। ਗੁਰਸਿਖ ਵੇਖੇ ਸਾਚੇ ਲਾਲ, ਜੁਗ ਜੁਗ ਮੇਲ ਮਿਲਾਈਆ। ਸ਼ਬਦ ਗੁਰ ਬਣ ਦਲਾਲ, ਘਰ ਘਰ ਅਲਖ ਜਗਾਈਆ। ਅੰਮ੍ਰਿਤ ਆਤਮ ਨੁਹਾਏ ਸਾਚੇ ਤਾਲ, ਦੁਰਮਤ ਮੈਲ ਗਵਾਈਆ। ਇਕ ਵਖਾਏ ਬੇਹੰਗਮ ਚਾਲ, ਸਾਚੇ ਪੌੜੇ ਆਪ ਚੜ੍ਹਾਈਆ। ਫਲ ਲਗਾਏ ਕਾਇਆ ਡਾਲ੍ਹ, ਸਾਚਾ ਮੇਵਾ ਫਲ ਲਗਾਈਆ। ਤੋੜਣਹਾਰਾ ਜਗਤ ਜੰਜਾਲ, ਜੁਗ ਜੁਗ ਆਪਣਾ ਵੇਸ ਵਟਾਈਆ। ਆਪੇ ਸ਼ਾਹ ਆਪੇ ਕੰਗਾਲ, ਗੁਰਮੁਖਾਂ ਨਾਮ ਖਜਾਨਾ ਦਏ ਵਰਤਾਈਆ। ਅੰਦਰ ਮੰਦਰ ਵਜਾਏ ਤਾਲ, ਅਨਹਦ ਸੇਵਾ ਲਾਈਆ। ਜੋਤ ਨਿਰੰਜਣ ਦੀਪਕ ਬਾਲ, ਅੰਧ ਅੰਧੇਰ ਮਿਟਾਈਆ। ਸ਼ਬਦੀ ਸ਼ਬਦ ਆਪੇ ਭਾਲ, ਗੁਰ ਸਤਿਗੁਰ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਨਾਮ ਵਡਿਆਈਆ। ਜੁਗ ਕਰਤਾ ਹਰਿ ਕਰਨੇਹਾਰਾ, ਆਦਿ ਪੁਰਖ ਅਖਵਾਇਆ। ਜਨ ਭਗਤਾਂ ਮੇਲਾ ਵਿਚ ਸੰਸਾਰਾ, ਜੁਗ ਜੁਗ ਕਰਦਾ ਆਇਆ। ਨਿਰਗੁਣ ਰੂਪ ਲੈ ਅਵਤਾਰਾ, ਸਰਗੁਣ ਮੇਲ ਮਿਲਾਇਆ। ਸਰਗੁਣ ਬੰਨੇ ਸਾਚੀ ਧਾਰਾ, ਲੋਕਮਾਤ ਰਾਹ ਚਲਾਇਆ। ਸ਼ਬਦ ਵਿਚੋਲਾ ਖੇਲ ਨਿਆਰਾ, ਦਿਸ ਕਿਸੇ ਨਾ ਆਇਆ। ਅੰਦਰ ਮੰਦਰ ਬੈਠ ਮਹੱਲ ਅਟੱਲ ਉਚ ਮੁਨਾਰਾ, ਘਰ ਘਰ ਵਿਚ ਡੇਰਾ ਲਾਇਆ। ਜਿਸ ਜਨ ਖੋਲ੍ਹੇ ਬੰਦ ਕਿਵਾੜਾ, ਆਪ ਆਪਣਾ ਦਰਸ ਦਿਖਾਇਆ। ਆਪੇ ਫਿਰੇ ਪਿੱਛੇ ਅਗਾੜਾ, ਦੂਰ ਨੇੜੇ ਨਾ ਕੋਈ ਜਣਾਇਆ। ਧੁਰ ਦਰਗਾਹੀ ਸਾਚਾ ਲਾੜਾ, ਥਿਰ ਘਰ ਬੈਠਾ ਬੇਪਰਵਾਹਿਆ। ਵੇਖ ਵਖਾਏ ਬਹੱਤਰ ਨਾੜਾ, ਪੰਜ ਤੱਤ ਫੋਲ ਫੋਲਾਇਆ। ਮਨ ਮਤ ਬੁਧ ਕੱਢੇ ਹਾੜਾ, ਨਿਉਂ ਨਿਉਂ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਜਨ ਲਏ ਤਰਾਇਆ। ਹਰਿਜਨ ਹਰਿ ਹਰਿ ਮੀਤੜਾ, ਪਰਮ ਪੁਰਖ ਕਰਤਾਰ। ਰੰਗਣਹਾਰਾ ਕਾਇਆ ਚੀਥੜਾ, ਰੂਪ ਅਗੰਮ ਅਪਾਰ। ਦੇਵੇ ਨਾਮ ਸ਼ਬਦ ਅਨਡੀਠੜਾ, ਦਿਸ ਨਾ ਆਏ ਵਿਚ ਸੰਸਾਰ। ਮਿਠਾ ਕਰੇ ਕੌੜਾ ਕਾਇਆ ਰੀਠੜਾ, ਆਪ ਆਪਣੀ ਕਿਰਪਾ ਧਾਰ। ਆਪੇ ਪਤਤ ਆਪ ਪੁਨੀਤੜਾ, ਪਤਤ ਪਾਪੀ ਲਏ ਤਾਰ। ਨਾ ਕੋਈ ਮੰਦਰ ਨਾ ਮਸੀਤੜਾ, ਕਾਇਆ ਅੰਦਰ ਗੁਰੂਦਵਾਰ। ਜਿਸ ਜਨ ਹਰਿ ਸਤਿਗੁਰ ਰੱਖਿਆ ਚੀਤੜਾ, ਸੋ ਜਨ ਉਤਰੇ ਪਾਰ। ਹਰਿਜਨ ਹਰਿ ਭਾਣਾ ਲੱਗੇ ਮੀਠੜਾ, ਮਨਮੁਖ ਵਿਖਿਆ ਰਸ ਰਹੇ ਉਚਾਰ। ਮਾਨਸ ਜਨਮ ਗੁਰਮੁਖ ਵਿਰਲੇ ਜੀਤੜਾ, ਲੱਖ ਚੁਰਾਸੀ ਨਾ ਹੋਏ ਖ਼ਵਾਰ। ਤ੍ਰੈਗੁਣ ਤੱਤ ਪੰਜ ਨਾ ਤਪੇ ਅੰਗੀਠੜਾ, ਮਿਲਿਆ ਮੇਲ ਏਕੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਗੁਰੂ ਗੁਰ ਚੇਲੇ ਇਕ ਸੁਹਾਏ ਬੰਕ ਦਵਾਰ। ਬੰਕ ਦਵਾਰਾ ਹਰਿ ਸੁਹੰਜਣਾ, ਏਕਾ ਜੋਤ ਨੂਰ ਰੁਸ਼ਨਾਈਆ। ਸਤਿਗੁਰ ਪੂਰਾ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਨੇਤਰ ਨਾਮ ਪਾਏ ਅੰਜਨਾ, ਗੁਰ ਪੂਰੇ ਹੱਥ ਵਡਿਆਈਆ। ਚਰਨ ਧੂੜ ਕਰਾਏ ਮਜਨਾ, ਅਠਸਠ ਮੂਲ ਚੁਕਾਈਆ। ਦੋ ਜਹਾਨਾਂ ਪੜਦਾ ਕਜਨਾ, ਜੋ ਜਨ ਰਹੇ ਸਰਨਾਈਆ। ਕਾਇਆ ਚੋਲਾ ਸਭ ਨੇ ਤਜਣਾ, ਗੁਰ ਪੀਰ ਅਵਤਾਰ ਥਿਰ ਕੋਈ ਰਹਿਣ ਨਾ ਪਾਈਆ। ਸਾਧਾਂ ਸੰਤਾਂ ਭਾਂਡਾ ਭੱਜਣਾ, ਤੱਤਵ ਤੱਤ ਰਹਿਣ ਨਾ ਪਾਈਆ। ਬਿਨ ਗੁਰ ਪੂਰੇ ਪੜਦਾ ਕਿਸੇ ਨਾ ਕੱਜਣਾ, ਅੱਗੇ ਧਰਮ ਰਾਏ ਦਏ ਸਜਾਈਆ। ਆਪੇ ਵੇਖਣਹਾਰਾ ਮੱਕਾ ਕਾਅਬਾ ਹਾਜੀ ਹਜਨਾ, ਕਾਇਆ ਮਹਿਰਾਬ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਡੰਕਾ ਰਿਹਾ ਸੁਣਾਈਆ। ਸ਼ਬਦ ਡੰਕ ਅਪਰ ਅਪਾਰ, ਹਰਿ ਹਰਿ ਸਾਚੇ ਆਪ ਵਜਾਇਆ। ਬ੍ਰਹਮਾ ਨੇਤਰ ਰੋਵੇ ਜ਼ਾਰੋ ਜ਼ਾਰ, ਜਲ ਜਲ ਧਾਰਾ ਧੀਰ ਨਾ ਕੋਈ ਧਰਾਇਆ। ਸ਼ਿਵ ਸ਼ੰਕਰ ਬਾਸ਼ਕ ਤਸ਼ਕਾ ਗਲੋਂ ਲਾਹੇ ਹਾਰ, ਵੇਲਾ ਅੰਤਮ ਆਇਆ। ਕਰੋੜ ਤੇਤੀਸਾ ਕਰੇ ਵਿਚਾਰ, ਸੁਰਪਤ ਰਾਜਾ ਇੰਦ ਰਿਹਾ ਕੁਰਲਾਇਆ। ਵਰਨ ਬਰਨ ਨਾ ਕੋਇ ਪਿਆਰ, ਸਾਚੀ ਸਰਨ ਨਾ ਕੋਈ ਤਕਾਇਆ। ਨਾਤਾ ਤੁਟਾ ਮੁਹੰਮਦੀ ਯਾਰ, ਅੱਲਾ ਰਾਣੀ ਮੁਖ ਸ਼ਰਮਾਇਆ। ਰਾਮ ਨਾਮ ਨਾ ਕੋਈ ਪਿਆਰ, ਸੀਤਾ ਸੁਰਤੀ ਰਾਮ ਸ਼ਬਦ ਨਾ ਕੋਇ ਮਿਲਾਇਆ। ਗੀਤਾ ਗਿਆਨ ਨਾ ਕੋਇ ਆਧਾਰ, ਰਾਧਾ ਕ੍ਰਿਸ਼ਨ ਨਾ ਵੇਖ ਵਖਾਇਆ। ਵੇਦ ਵਿਆਸਾ ਨਾ ਕੋਈ ਧਾਰ, ਪੁਰਾਨ ਅਠਾਰਾਂ ਨਾ ਮੂਲ ਚੁਕਾਇਆ। ਕਲਜੁਗ ਕੂੜਾ ਜੋਧਾ ਸੂਰ ਬਲੀ ਬਲਕਾਰ, ਆਪ ਆਪਣਾ ਖੇਲ ਰਿਹਾ ਖਲਾਇਆ। ਨਾਨਕ ਨਿਰਗੁਣ ਬਣ ਲਿਖਾਰ, ਸਰਗੁਣ ਵੇਖ ਵਖਾਇਆ। ਗੋਬਿੰਦ ਮੇਲਾ ਵਿਚ ਸੰਸਾਰ, ਦੋਹਾਂ ਵਿਚੋਲਾ ਆਪ ਨਿਰੰਕਾਰ, ਸ਼ਬਦੀ ਢੋਲਾ ਏਕਾ ਗਾਇਆ। ਸਤਿ ਨਾਮ ਕਰ ਉਜਿਆਰ, ਚਾਰ ਵਰਨਾਂ ਆਪ ਪਰਨਾਇਆ। ਏਕਾ ਜੋਤੀ ਦਸ ਅਵਤਾਰ, ਦਹਿ ਦਿਸ਼ਾ ਵੇਖ ਵਖਾਇਆ। ਵਰਨ ਗੋਤੀ ਵਸਿਆ ਬਾਹਰ, ਅਲਖ ਨਿਰੰਜਣ ਵਡ ਵੱਡੀ ਵਡਿਆਇਆ। ਅਗੰਮ ਅਗੰਮੜਾ ਅਗੰਮੜੀ ਕਾਰ, ਨਾੜੀ ਚਮੜਾ ਵੇਸ ਵਟਾਇਆ। ਦਮੜੀ ਦਮ ਨਾ ਕੋਈ ਵਣਜ ਵਪਾਰ, ਸਰਸੇ ਗਿਆ ਰੁੜ੍ਹਾਇਆ। ਹਰਿ ਸੱਜਣ ਪਾਇਆ ਇਕ ਹਰਿ ਕਰਤਾਰ, ਸੂਲਾਂ ਸੱਥਰ ਹੇਠ ਵਿਛਾਇਆ। ਏਕਾ ਦੂਜਾ ਭੌ ਨਿਵਾਰ, ਨਾਨਕ ਨਿਰਗੁਣ ਨਜ਼ਰੀ ਆਇਆ। ਜੋਤੀ ਨੂਰ ਨੂਰ ਉਜਿਆਰ, ਨੂਰੋ ਨੂਰ ਨੂਰ ਦਰਸਾਇਆ। ਸ਼ਬਦੀ ਸ਼ਬਦ ਸ਼ਬਦ ਜੈਕਾਰ, ਸ਼ਬਦੀ ਢੋਲਾ ਏਕਾ ਗਾਇਆ। ਸਾਚਾ ਸੁੱਤ ਸੁੱਤ ਦੁਲਾਰ, ਘਰ ਸਾਚਾ ਵੇਖ ਵਖਾਇਆ। ਅਬਿਨਾਸ਼ੀ ਅਚੁੱਤ ਪਾਰਬ੍ਰਹਮ ਆਪ ਨਿਰੰਕਾਰ, ਨਿਜ ਧਾਰਾ ਰਿਹਾ ਚਲਾਇਆ। ਸ਼ਬਦ ਸੁਨੇਹੜਾ ਸਾਚੇ ਯਾਰ, ਅੰਦਰ ਮੰਦਰ ਆਪ ਗਾਇਆ। ਮਿਲਿਆ ਮਾਹੀ ਸਾਂਝਾ ਯਾਰ, ਸਗਲ ਸ੍ਰਿਸ਼ਟੀ ਪਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਲਹਿਣਾ ਆਪੇ ਦੇਣਾ ਆਪੇ ਮੂਲ ਚੁਕਾਇਆ। ਹਰਿ ਹਰਿ ਲਹਿਣਾ ਹਰਿ ਹਰਿ ਦੇਣਾ, ਹਰਿ ਹਰਿ ਮੂਲ ਚੁਕਾਈਆ। ਹਰਿ ਹਰਿ ਵੇਖੇ ਆਪਣੇ ਨੈਣਾਂ, ਨਾ ਕੋਈ ਦੂਸਰ ਵੇਖ ਵਖਾਈਆ। ਹਰਿ ਹਰਿ ਧਾਮ ਅਵੱਲੇ ਆਪੇ ਬਹਿਣਾ, ਥਿਰ ਘਰ ਸਾਚਾ ਧਾਮ ਸੁਹਾਈਆ। ਹਰਿ ਹਰਿ ਲੱਖ ਚੁਰਾਸੀ ਵਹਾਏ ਆਪਣੇ ਵਹਿਣਾ, ਕਲਜੁਗ ਕੂੜੀ ਵਡ ਵਡਿਆਈਆ। ਮਨਮੁਖਤਾ ਖਾਏ ਮੌਤ ਲਾੜੀ ਡਾਇਣਾ, ਚਾਰੋਂ ਕੁੰਟ ਫਿਰੇ ਜਗਤ ਦੁਹਾਈਆ। ਨਾਤਾ ਤੋੜੇ ਭਾਈ ਭੈਣਾਂ, ਸਗਲਾ ਸੰਗ ਨਾ ਕੋਇ ਨਿਭਾਈਆ। ਗੁਰਮੁਖ ਵਿਰਲੇ ਸੰਤ ਸੁਹੇਲੇ ਮਾਤ ਰਹਿਣਾ, ਕੂੜੀ ਕਿਰਿਆ ਦਏ ਮਿਟਾਈਆ। ਨਾਨਕ ਸਤਿਗੁਰ ਧਨ ਪਾਇਆ ਗਹਿਣਾ, ਸ਼ਬਦ ਚੋਲੀ ਇਕ ਰੰਗਾਈਆ। ਗੋਬਿੰਦ ਗੁਰ ਮੰਨਿਆ ਕਹਿਣਾ, ਸਚ ਖੰਡਾ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਬਣਤ ਬਣਾਈਆ। ਆਪਣੀ ਬਣਤ ਆਪ ਬਣਾ, ਆਪਣੀ ਕਲ ਵਰਤਾਇੰਦਾ। ਆਪਣਾ ਲੇਖਾ ਆਪ ਲਿਖਾ, ਆਪੇ ਪੂਰ ਕਰਾਇੰਦਾ। ਆਪਣਾ ਭਰਮ ਭੁਲੇਖਾ ਆਪੇ ਪਾ, ਆਪੇ ਭਰਮ ਗੜ੍ਹ ਤੁੜਾਇੰਦਾ। ਆਪਣਾ ਰੂਪ ਧਾਰੀ ਕੇਸਾ ਆਪ ਵਟਾ, ਮੂੰਡ ਮੁੰਡਾਇਆ ਆਪ ਹੋ ਜਾਇੰਦਾ। ਦਸ ਦਸਮੇਸਾ ਨਿਰਗੁਣ ਜੋਤ ਆਪ ਅਖਵਾ, ਪੂਤ ਸਪੂਤਾ ਨਾਉਂ ਧਰਾਇੰਦਾ। ਸਾਚੀ ਚੋਟੀ ਆਪ ਚੜ੍ਹਾ, ਘਰ ਸਾਚੇ ਮੇਲ ਮਿਲਾਇੰਦਾ। ਜਗਤ ਵਾਸਨਾ ਖੋਟੀ ਵੇਖ ਵਖਾ, ਆਪਣਾ ਭੇਵ ਖੁਲ੍ਹਾਇੰਦਾ। ਅਲਖ ਨਿਰੰਜਣ ਢੋਲਾ ਗਾ, ਆਪਣਾ ਆਪ ਉਪਾਇੰਦਾ। ਗੋਬਿੰਦ ਗੁਰ ਦਏ ਸਲਾਹ, ਸਾਚਾ ਮਾਰਗ ਇਕ ਵਖਾਇੰਦਾ। ਅੰਤਮ ਪਰਗਟ ਹੋਵੇ ਬੇਪਰਵਾਹ, ਲੋਕਮਾਤੀ ਵੇਸ ਵਟਾਇੰਦਾ। ਵਸਣਹਾਰਾ ਸਚ ਗਰਾਂ, ਸੰਬਲ ਨਗਰੀ ਨਾਉਂ ਰਖਾਇੰਦਾ। ਸਾਢੇ ਤਿੰਨ ਹੱਥ ਬਣਤ ਬਣਾ, ਨਿਰਗੁਣ ਸਰਗੁਣ ਵਿਚ ਟਿਕਾਇੰਦਾ। ਜੋਤ ਸਰੂਪੀ ਦੇਵੇ ਠੰਡੀ ਛਾਂ, ਸਿਰ ਆਪਣਾ ਹੱਥ ਰਖਾਇੰਦਾ। ਆਪੇ ਪਿਤਾ ਆਪੇ ਮਾਂ, ਆਪੇ ਬਾਲ ਬਿਰਧ ਹੋ ਜਾਇੰਦਾ। ਆਪੇ ਨੌ ਖੰਡ ਪ੍ਰਿਥਮੀ ਵੇਖੇ ਥਾਉਂ ਥਾਂ, ਸੱਤਾਂ ਦੀਪਾਂ ਫੋਲ ਫੋਲਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦੱਸੇ ਸਚ ਨਿਆ, ਬੀਸ ਬੀਸਾ ਆਪ ਅਖਵਾਇੰਦਾ। ਫੜ ਫੜ ਹੰਸ ਬਣਾਏ ਕਾਂ, ਜੋ ਜਨ ਸਰਨਾਈ ਆਇੰਦਾ। ਨਥਾਵਿਆਂ ਦੇਵਣਹਾਰਾ ਸਾਚਾ ਥਾਂ, ਸਤਿਗੁਰ ਪੂਰਾ ਸੋ ਅਖਵਾਇੰਦਾ। ਵੀਹ ਸਦ ਇਕੀ ਨੌ ਖੰਡ ਪ੍ਰਿਥਮੀ ਜੀਆਂ ਜੰਤਾਂ ਆਪੇ ਪਕੜੇ ਬਾਂਹ, ਜਗਤ ਜਗਦੀਸ ਦਇਆ ਕਮਾਇੰਦਾ। ਸਾਧੋ ਸੰਤੋ ਭੁੱਲੋ ਨਾ, ਨਿਹਕਲੰਕ ਨਰਾਇਣ ਨਰ ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੇਖਣਹਾਰਾ ਘਰ ਘਰ, ਘਰ ਘਰ ਵਿਚ ਫੋਲ ਫੋਲਾਇੰਦਾ। ਘਰ ਵਿਚ ਘਰ ਘਰ ਵਿਚ ਤਾਕੀ, ਹਰਿ ਸਾਚੇ ਬਣਤ ਬਣਾਈਆ। ਘਰ ਵਿਚ ਅਸਵ ਘਰ ਵਿਚ ਰਾਕੀ, ਘਰ ਵਿਚ ਸ਼ਾਹ ਸਵਾਰ ਬੈਠਾ ਡੇਰਾ ਲਾਈਆ। ਘਰ ਵਿਚ ਅੰਮ੍ਰਿਤ ਘਰ ਵਿਚ ਸਾਕੀ, ਘਰ ਘਰ ਵਿਚ ਰਿਹਾ ਪਿਆਈਆ। ਘਰ ਵਿਚ ਬੈਠਾ ਦੇਵਣਹਾਰਾ ਬਾਕੀ, ਭੁੱਲ ਰਹੇ ਨਾ ਰਾਈਆ। ਘਰ ਵਿਚ ਮਨੂਆਂ ਹੋਇਆ ਆਕੀ, ਸਾਧਾਂ ਸੰਤਾਂ ਪੱਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤ ਨਿਰਗੁਣ ਧਾਰ, ਸ਼ਬਦੀ ਬਣਤ ਬਣਾਇੰਦਾ। ਸ਼ਬਦ ਗੁਰ ਲੈ ਅਵਤਾਰ, ਸ਼ਬਦੀ ਸ਼ਬਦ ਸਮਾਇੰਦਾ। ਸ਼ਬਦ ਸਾਧ ਸੰਤ ਸ਼ਬਦ ਪੀਰ ਦਸਤਗੀਰ, ਗੁਪਤ ਜ਼ਾਹਰ ਸ਼ਾਹ ਹਕੀਰ ਸ਼ਬਦ ਅਖਵਾਇੰਦਾ। ਸ਼ਬਦ ਚੋਟੀ ਚੜ੍ਹ ਅਖ਼ੀਰ, ਸ਼ਬਦ ਖ਼ਾਕੀ ਖ਼ਾਕ ਮਿਲਾਇੰਦਾ। ਸ਼ਬਦ ਬਸਤਰ ਗਹਿਣਾ ਚੀਰ, ਸ਼ਬਦ ਸੀਸ ਤਾਜ ਪਹਿਨਾਇੰਦਾ। ਸ਼ਬਦ ਕੱਟਣਹਾਰਾ ਹਉਮੇ ਪੀੜ, ਸ਼ਬਦ ਦੂਈ ਦਵੈਤ ਮੇਟ ਮਿਟਾਇੰਦਾ। ਸ਼ਬਦ ਗੁਰ ਬੰਨਣਹਾਰਾ ਬੀੜ, ਕਲਜੁਗ ਅੰਤਮ ਵੇਖ ਵਖਾਇੰਦਾ। ਲੱਖ ਚੁਰਾਸੀ ਚਾਰ ਵਰਨ ਅਠਾਰਾਂ ਬਰਨ ਕੋਈ ਨਾ ਦੇਵੇ ਕਿਸੇ ਧੀਰ, ਸਾਧ ਸੰਤ ਜੀਵ ਜੰਤ ਰਾਜ ਰਾਜਾਨ ਸ਼ਾਹੋ ਸੁਲਤਾਨ ਰਾਓ ਰੰਕ ਸਰਬ ਕੁਰਲਾਇੰਦਾ । ਪਾਰਬ੍ਰਹਮ ਪੁਰਖ ਪੁਰਖੋਤਮ ਇਕ ਨਿਰਾਲਾ ਮਾਰੇ ਤੀਰ, ਲੋਆਂ ਪੁਰੀਆਂ ਪਾਰ ਕਰਾਇੰਦਾ। ਚੌਦਾਂ ਲੋਕਾਂ ਹੋਏ ਵਹੀਰ, ਚੌਦਾਂ ਤਬਕਾਂ ਆਪ ਉਠਾਇੰਦਾ। ਕਿਸੇ ਹੱਥ ਨਾ ਔਣਾ ਅੰਮ੍ਰਿਤ ਨੀਰ, ਅਠਸਠ ਵੇਖ ਵਖਾਇੰਦਾ। ਆਪੇ ਲਿਖਣਹਾਰਾ ਤਕਦੀਰ, ਤਕਸੀਰ ਨਾ ਕੋਇ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਹਰਿ ਭਗਵਾਨਾ ਸ਼ਬਦੀ ਦੇਵੇ ਧੁਰ ਫ਼ਰਮਾਨਾ ਆਦਿ ਜੁਗਾਦੀ ਖੇਲ ਮਹਾਨਾ, ਖੇਲੇ ਖੇਲ ਗੁਣ ਨਿਧਾਨਾ, ਗੁਣ ਵੰਤਾ ਨਾਉਂ ਰਖਾਇੰਦਾ। ਗੁਣਵੰਤਾ ਹਰਿ ਭਗਵਾਨ, ਹਰਿ ਹਰਿ ਵੱਡੀ ਵਡਿਆਈਆ। ਕਲਜੁਗ ਵੇਖੇ ਕੂੜ ਨਿਸ਼ਾਨ, ਚਾਰੋਂ ਕੁੰਟ ਫੇਰੀ ਪਾਈਆ। ਜੂਠੀ ਝੂਠੀ ਜਗਤ ਦੁਕਾਨ, ਜੂਠੇ ਝੂਠੇ ਰਹੇ ਚਲਾਈਆ। ਸਾਚਾ ਨਾਮ ਮਿਲਿਆ ਨਾ ਪੀਣ ਖਾਣ, ਜਗਤ ਤ੍ਰਿਸ਼ਨਾ ਨਾ ਕੋਇ ਗਵਾਈਆ। ਰਾਮ ਕ੍ਰਿਸ਼ਨ ਨਾਨਕ ਗੋਬਿੰਦ ਰਸਨਾ ਬਹਿ ਬਹਿ ਸਾਰੇ ਗਾਣ, ਨੇਤਰ ਲੋਚਣ ਦਰਸ ਕੋਇ ਨਾ ਪਾਈਆ। ਕਾਇਆ ਮੰਦਰ ਅੰਦਰ ਹੋਇਆ ਸੁੰਞ ਮਸਾਣ, ਫੁਲ ਫਲਵਾੜੀ ਨਾ ਕੋਇ ਮਹਿਕਾਈਆ। ਆਪਣੀ ਆਪ ਵਜਾਇਣ ਤਾਨ, ਧੁਨ ਅਨਾਦੀ ਨਾ ਕੋਇ ਸੁਣਾਈਆ। ਜਗਤ ਵਿਦਿਆ ਸੁਣ ਸੁਣ ਥੱਕੇ ਕਾਨ, ਅਨਹਦ ਰਾਗ ਨਾ ਕੋਇ ਅਲਾਈਆ। ਜਗਤ ਮਹੱਲੇ ਬੈਠ ਮਕਾਨ, ਖ਼ੁਸ਼ੀਆਂ ਰਹੇ ਮਨਾਈਆ। ਨੌ ਦਵਾਰੇ ਕਰ ਧਿਆਨ, ਜਗਤ ਤ੍ਰਿਸ਼ਨਾ ਰਸਨ ਹਲਕਾਈਆ। ਦਸਮ ਦਵਾਰੀ ਮੇਲ ਮਿਲਾਵਾ ਜਾਣੀ ਜਾਣ, ਜਾਨਣਹਾਰੇ ਵਡ ਵਡਿਆਈਆ। ਆਤਮ ਸੇਜਾ ਕਰ ਪਰਧਾਨ, ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਿਰਗੁਣ ਨੂਰ ਨਿਰਗੁਣ ਧਾਰ, ਨਿਰਗੁਣ ਆਪ ਚਲਾਈਆ। ਨਿਰਗੁਣ ਪੁਰਖ ਪੁਰਖ ਕਰਤਾਰ, ਨਿਰਗੁਣ ਅਗੰਮ ਅਥਾਹ, ਬੇਪਰਵਾਹ ਆਪ ਅਖਵਾਈਆ। ਨਿਰਗੁਣ ਸ਼ਬਦ ਸ਼ਬਦ ਕਟਾਰ, ਨਿਰਗੁਣ ਨਿਰਗੁਣ ਹੱਥ ਉਠਾਈਆ। ਨਿਰਗੁਣ ਸਰਬ ਜੀਆਂ ਦਾ ਸਾਂਝਾ ਯਾਰ, ਵਰਨ ਬਰਨ ਨਾ ਕੋਇ ਜਣਾਈਆ। ਨਿਰਗੁਣ ਸਾਧਾਂ ਸੰਤਾਂ ਕਰ ਪਿਆਰ, ਆਪ ਆਪਣੀ ਬੂਝ ਬੁਝਾਈਆ। ਰੰਗੇ ਰੰਗ ਅਪਰ ਅਪਾਰ, ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸਾਚੇ ਘਰ ਘਰ ਸਾਚੇ ਬੈਠਾ ਆਸਣ ਲਾਈਆ।