Granth 08 Likhat 064: 19 Chet 2016 Bikarmi Keso Ram de Ghar Dayea Hoyi Pind Sarhali Jandoke Jila Amritsar

੧੯ ਚੇਤ ੨੦੧੬ ਬਿਕ੍ਰਮੀ ਕੇਸੋ ਰਾਮ ਦੇ ਘਰ ਦਇਆ ਹੋਈ ਪਿੰਡ ਸਰਹਾਲੀ ਜੰਡੋਕੇ ਜ਼ਿਲਾ ਅੰਮ੍ਰਿਤਸਰ

ਆਦਿ ਪੁਰਖ ਸਰਬ ਜੀਆਂ ਦਾਤਾ, ਏਕਾ ਏਕਉਂਕਾਰਿਆ। ਸ੍ਰਿਸ਼ਟ ਸਬਾਈ ਪਿਤਾ ਮਾਤਾ, ਲੱਖ ਚੁਰਾਸੀ ਪਸਰ ਪਸਾਰਿਆ। ਜਨ ਭਗਤਾਂ ਬੰਨੇ ਚਰਨ ਨਾਤਾ, ਪੁਰਖ ਬਿਧਾਤਾ ਦਇਆ ਕਮਾ ਰਿਹਾ। ਸ਼ਬਦ ਜਣਾਈ ਸਾਚੀ ਗਾਥਾ, ਆਪਣਾ ਨਾਮ ਧਰਾ ਰਿਹਾ। ਜੁਗਾ ਜੁਗੰਤਰ ਚਲਾਏ ਰਾਥਾ, ਰਥ ਰਥਵਾਹੀ ਵੇਸ ਵਟਾ ਰਿਹਾ। ਸਰਬ ਕਲ ਆਪੇ ਸਮਰਾਥਾ, ਨਿਰਗੁਣ ਜੋਤ ਨੂਰ ਉਜਿਆਰਿਆ। ਖੇਲੇ ਖੇਲ ਤ੍ਰਿਲੋਕੀ ਨਾਥਾ, ਲੋਆਂ ਪੁਰੀਆਂ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਨਾਉਂ ਧਰਾ ਰਿਹਾ। ਆਦਿ ਨਿਰੰਜਣ ਪੁਰਖ ਅਬਿਨਾਸ਼ਾ, ਅਕਲ ਕਲਾ ਅਖਵਾਈਆ। ਸ਼ਾਹੋ ਭੂਪ ਹਰਿ ਸ਼ਾਹ ਸ਼ਾਬਾਸ਼ਾ, ਸਚ ਸੁਲਤਾਨ ਤਖ਼ਤ ਸੁਹਾਈਆ। ਖੇਲੇ ਖੇਲ ਪ੍ਰਿਥਮੀ ਆਕਾਸਾ, ਗਗਨ ਮੰਡਲ ਫੇਰਾ ਪਾਈਆ। ਦੋ ਜਹਾਨਾਂ ਪਾਵੇ ਰਾਸਾ, ਨਿਰਗੁਣ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਵਡ ਵਡਿਆਈਆ। ਇਕ ਅਕੱਲਾ ਅਕਲ ਕਲ ਧਾਰ, ਆਪਣੀ ਕਲ ਵਰਤਾਇੰਦਾ। ਇਕਉਂਕਾਰਾ ਰੂਪ ਅਪਾਰ, ਦਿਸ ਕਿਸੇ ਨਾ ਆਇੰਦਾ। ਸਤਿ ਪੁਰਖ ਨਿਰੰਜਣ ਜੋਤ ਉਜਿਆਰ, ਜੋਤੀ ਜੋਤ ਡਗਮਗਾਇੰਦਾ। ਅਗੰਮ ਅਗੰਮੜਾ ਅਗੰਮੜੀ ਕਾਰ, ਆਪ ਆਪਣੇ ਅੰਗ ਸਮਾਇੰਦਾ। ਅਲੱਖ ਨਿਰੰਜਣ ਨਾਮ ਜੈਕਾਰ, ਆਪਣਾ ਨਾਅਰਾ ਆਪੇ ਲਾਇੰਦਾ। ਆਪੇ ਵਸੇ ਸਚਖੰਡ ਦਵਾਰ, ਸਚ ਸਿੰਘਾਸਣ ਆਪ ਸੁਹਾਇੰਦਾ। ਪੁਰਖ ਅਬਿਨਾਸ਼ੀ ਬਣ ਸਿਕਦਾਰ, ਸ਼ਾਹੋ ਭੂਪ ਵੇਸ ਵਟਾਇੰਦਾ। ਆਦਿ ਜੁਗਾਦੀ ਬੰਨੇ ਧਾਰ, ਸ਼ਬਦ ਬ੍ਰਹਿਮਾਦੀ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਡਗਮਗਾਇੰਦਾ । ਨਿਰਗੁਣ ਨੂਰ ਪੁਰਖ ਅਕਾਲ, ਅਕਲ ਕਲਾ ਅਖਵਾਈਆ। ਲੱਖ ਚੁਰਾਸੀ ਕਰੇ ਪ੍ਰਿਤਪਾਲ, ਵਿਸ਼ਨੂੰ ਵੰਸੀ ਰੂਪ ਵਟਾਈਆ। ਬ੍ਰਹਮਾ ਵੇਤਾ ਬਣ ਦਲਾਲ, ਤ੍ਰੈਗੁਣ ਜੋੜ ਜੁੜਾਈਆ। ਸ਼ਿਵ ਸ਼ੰਕਰ ਰਿਹਾ ਆਪ ਸੰਭਾਲ, ਆਪਣੀ ਗੋਦੀ ਆਪ ਉਠਾਈਆ। ਕਰੋੜ ਤੇਤੀਸਾ ਹੋ ਉਜਿਆਰ, ਨਿਰਗੁਣ ਨੂਰ ਰੁਸ਼ਨਾਈਆ। ਸੁਰਪਤ ਰਾਜਾ ਖ਼ਬਰਦਾਰ, ਇੰਦਰ ਇੰਦਰਾਸਨ ਵੇਖ ਵਖਾਈਆ। ਰਵ ਸਸ ਪਾਵੇ ਸਾਰ, ਜੋਤੀ ਜੋਤ ਡਗਮਗਾਈਆ। ਬ੍ਰਹਿਮੰਡ ਖੰਡ ਕਰ ਵਿਚਾਰ, ਗਗਨ ਗਗਨੰਤਰ ਵੇਸ ਵਟਾਈਆ। ਲੋਆਂ ਪੁਰੀਆਂ ਮਹੱਲ ਉਸਾਰ, ਆਪ ਆਪਣਾ ਥਾਨ ਰਖਾਈਆ। ਧਰਤ ਧਵਲ ਦਏ ਸਹਾਰ, ਜਲ ਬਿੰਬ ਰਖਾਈਆ। ਸ਼ਬਦ ਅਨਾਦੀ ਹਰਿ ਕਰਤਾਰ, ਆਪਣਾ ਆਪ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕਉਂਕਾਰਾ ਖੇਲ ਖਿਲਾਈਆ। ਇਕਉਂਕਾਰਾ ਇਕ ਅਕੱਲਾ, ਏਕਾ ਏਕ ਅਖਵਾਇੰਦਾ। ਆਦਿ ਪੁਰਖ ਨਿਰੰਜਣ ਵਸੇ ਸਚ ਮਹੱਲਾ, ਉਚ ਅਟੱਲਾ ਆਪ ਰਖਾਇੰਦਾ। ਨਿਰਗੁਣ ਦੀਪਕ ਨਿਰਗੁਣ ਜੋਤ ਆਪੇ ਬੱਲਾ, ਪਰਕਾਸ਼ ਪਰਕਾਸ਼ ਆਪ ਉਪਾਇੰਦਾ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਥਿਰ ਘਰ ਸਾਚੇ ਆਪੇ ਮੱਲਾ, ਸਚ ਦਵਾਰਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਉਪਾਇੰਦਾ। ਆਪਣਾ ਨਾਉਂ ਆਪੇ ਰੱਖ, ਆਪ ਲਏ ਉਪਜਾਈਆ। ਆਪਣਾ ਰੂਪ ਕਰ ਪਰਤੱਖ, ਆਪੇ ਵੇਖ ਵਖਾਈਆ। ਆਪਣਾ ਆਪੇ ਕਰੇ ਵੱਖ, ਆਪਣੀ ਵੰਡ ਵੰਡਾਈਆ। ਆਪੇ ਵਸੇ ਚੁਰਾਸੀ ਲੱਖ, ਆਪ ਆਪਣਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਖੇਲ ਖਿਲਾਈਆ। ਆਦਿ ਜੁਗਾਦੀ ਹਰਿ ਹਰਿ ਖੇਲਾ, ਹਰਿ ਸਾਚਾ ਆਪ ਖਿਲਾਇੰਦਾ। ਆਪ ਆਪਣੀ ਕਿਰਪਾ ਕਰ ਪੰਜ ਤੱਤ ਮੇਲਾ, ਪੰਚਮ ਪੰਚਮ ਜੋੜ ਜੁੜਾਇੰਦਾ। ਖੇਲੇ ਖੇਲ ਗੁਣੀ ਗਹਿੰਦਾ, ਗਹਿਰ ਗੰਭੀਰ ਭੇਵ ਨਾ ਆਇੰਦਾ। ਜੋਤ ਨਿਰੰਜਣ ਚਾੜ੍ਹੇ ਤੇਲਾ, ਸਾਚਾ ਸਗਨ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਆਪ ਅਖਵਾਇੰਦਾ। ਨਿਰਗੁਣ ਧਾਰ ਜੋਤ ਨਿਰੰਕਾਰ, ਏਕਾ ਰੰਗ ਰੰਗਾਈਆ। ਆਪ ਆਪਣਾ ਕਰ ਉਜਿਆਰ, ਆਪੇ ਵੇਖ ਵਖਾਈਆ। ਆਪ ਆਪਣਾ ਕਰ ਪਸਾਰ, ਆਪੇ ਵਿਚ ਸਮਾਈਆ। ਆਪ ਆਪਣਾ ਦਏ ਆਧਾਰ, ਆਪ ਆਪਣੀ ਰਚਨ ਰਚਾਈਆ। ਆਪ ਆਪਣਾ ਕਰ ਪਿਆਰ, ਆਪ ਆਪਣੀ ਬੂਝ ਬੁਝਾਈਆ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਬ੍ਰਹਮ ਬ੍ਰਹਮ ਕਰੇ ਕੁੜਮਾਈਆ। ਨਾ ਮਰੇ ਨਾ ਪਏ ਜੰਮ ਵਿਚ ਸੰਸਾਰ, ਜੁਗਾ ਜੁਗੰਤਰ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗ ਕਰਤਾ ਆਪ ਅਖਵਾਈਆ। ਜਗ ਕਰਤਾ ਹਰਿ ਕਰਨੇਹਾਰਾ, ਕਰਨੀ ਕਿਰਤ ਕਮਾਇੰਦਾ। ਲੋਕਮਾਤ ਲੈ ਅਵਤਾਰਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਮਨ ਮਤ ਬੁਧ ਵਸਿਆ ਬਾਹਰਾ, ਕਾਮ ਕਸਾਲ ਮੋਹ ਨੇੜ ਨਾ ਆਇੰਦਾ। ਆਸਾ ਤ੍ਰਿਸਨਾ ਪਾਰ ਕਿਨਾਰਾ, ਮਾਇਆ ਮਮਤਾ ਮੋਹ ਚੁਕਾਇੰਦਾ। ਆਪਣੀ ਵਸਤ ਸਚ ਭੰਡਾਰਾ, ਘਰ ਸਾਚੇ ਆਪ ਟਿਕਾਇੰਦਾ। ਸ਼ਬਦ ਅਨਾਦੀ ਸੱਚੀ ਧੁਨਕਾਰਾ, ਅਨਹਦ ਤਾਲ ਵਜਾਇੰਦਾ। ਸੁਣੇ ਸੁਣਾਏ ਸੁਨਣੇਹਾਰਾ, ਦਿਸ ਕਿਸੇ ਨਾ ਆਇੰਦਾ। ਦਿਵਸ ਰੈਣ ਖ਼ਬਰਦਾਰਾ, ਆਲਸ ਨਿੰਦਰਾ ਨਾ ਕੋਇ ਰਖਾਇੰਦਾ। ਅੰਮ੍ਰਿਤ ਭਰੇ ਠੰਡੀ ਠਾਰਾ, ਸਚ ਸਰੋਵਰ ਇਕ ਜਣਾਇੰਦਾ। ਬਜਰ ਕਪਾਟੀ ਲਾਏ ਪਾੜਾ, ਆਪਣਾ ਮੁਖ ਵਖਾਇੰਦਾ। ਸਾਚੀ ਸੇਜਾ ਹੋ ਤਿਆਰਾ, ਸਚ ਸਿੰਘਾਸਣ ਇਕ ਸੁਹਾਇੰਦਾ। ਨਿਰਗੁਣ ਨੂਰ ਕਰ ਉਜਿਆਰਾ, ਨੂਰੋ ਨੂਰ ਡਗਮਗਾਇੰਦਾ। ਸਤਿਗੁਰ ਰੂਪ ਰੂਪ ਕਰਤਾਰਾ, ਗੁਰ ਗੁਰ ਗੁਰ ਆਪ ਅਖਵਾਇੰਦਾ। ਸ਼ਬਦ ਅਗੰਮੀ ਸਾਚੀ ਧਾਰਾ, ਆਪਣੀ ਆਪ ਚਲਾਇੰਦਾ। ਸੰਤ ਸੁਹੇਲੇ ਕਰੇ ਖ਼ਬਰਦਾਰਾ, ਸੋਏ ਮਾਤ ਉਠਾਇੰਦਾ। ਜਨ ਭਗਤ ਕਰਾਏ ਵਣਜ ਵਣਜਾਰਾ, ਏਕਾ ਇਕ ਵਖਾਏ ਘਰ ਸੱਚਾ ਘਰ ਬਾਰਾ, ਦੂਜਾ ਦਰ ਨਾ ਕੋਇ ਜਣਾਇੰਦਾ। ਨੇਤਰ ਲੋਚਨ ਇਕ ਉਘਾੜਾ, ਏਕਾ ਅੱਖਰ ਵਖਾਇੰਦਾ। ਸਾਚੀ ਸਖੀਆਂ ਲਾਇਆ ਅਖਾੜਾ, ਏਕਾ ਮੰਗਲ ਗਾਇੰਦਾ। ਜਗੇ ਜੋਤ ਬਹੱਤਰ ਨਾੜਾ, ਅੰਧ ਅੰਧੇਰ ਮਿਟਾਇੰਦਾ। ਧੁਰ ਦਰਗਾਹੀ ਸਾਚਾ ਲਾੜਾ, ਲੋਕਮਾਤ ਫੇਰਾ ਪਾਇੰਦਾ। ਖੇਲੇ ਖੇਲ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਪਰਬਤ ਫੋਲ ਫੁਲਾਇੰਦਾ। ਜਲਾਂ ਥਲਾਂ ਵੇਖੇ ਡੂੰਘੀ ਗਾਰਾ, ਸਮੁੰਦ ਸਾਗਰ ਫੋਲ ਵਰੋਲ ਵਖਾਇੰਦਾ। ਜਨ ਭਗਤਾਂ ਕਰੇ ਆਪ ਪਿਆਰਾ, ਆਪ ਆਪਣੀ ਦਇਆ ਕਮਾਇੰਦਾ। ਤੋੜੇ ਗੜ੍ਹ ਹਉਮੇ ਹੰਗਤਾ ਪਾਰ ਕਿਨਾਰਾ, ਦਰ ਦਵਾਰਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਖੇਲ ਖਿਲਾਇੰਦਾ। ਖੇਲਣਹਾਰ ਪੁਰਖ ਸਮਰਥ, ਹਰਿ ਸਾਚੀ ਵਡ ਵਡਿਆਈਆ। ਜੁਗ ਜੁਗ ਹਰਿਜਨ ਰੱਖੇ ਦੇ ਕਰ ਹੱਥ, ਆਪ ਆਪਣੀ ਬੂਝ ਬੁਝਾਈਆ। ਜਗਤ ਵਿਕਾਰਾ ਦੇਵੇ ਮਥ, ਬਹਿ ਹਰਿ ਮਤ ਇਕ ਸਮਝਾਈਆ। ਇਕ ਵਖਾਏ ਸਾਚਾ ਤੱਤ, ਰੱਤੀ ਰੱਤ ਰਹਿਣ ਨਾ ਪਾਈਆ। ਅੰਮ੍ਰਿਤ ਆਤਮ ਬੀਜ ਸਾਚਾ ਵੱਤ, ਫੁਲ ਫੁਲਵਾੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਖੇਲੇ ਖੇਲ ਬੇਪਰਵਾਹੀਆ। ਪੁਰਖ ਨਿਰੰਜਣ ਬੇਪਰਵਾਹ, ਆਦਿ ਜੁਗਾਦਿ ਅਖਵਾਇਆ। ਜੁਗ ਜੁਗ ਬਣੇ ਜਗਤ ਮਲਾਹ, ਜੁਗ ਜੁਗ ਬੇੜਾ ਰਿਹਾ ਤਰਾਇਆ। ਜੁਗ ਜੁਗ ਦੇਵੇ ਨਾਮ ਸਲਾਹ, ਨਾਮ ਨਾਮਾ ਆਪ ਵਰਤਾਇਆ । ਜੁਗ ਜੁਗ ਜਨ ਭਗਤਾਂ ਪਕੜੇ ਬਾਂਹ, ਭਵ ਸਾਗਰ ਪਾਰ ਕਰਾਇਆ। ਜੁਗ ਜੁਗ ਨਥਾਵਿਆਂ ਦੇਵੇ ਥਾਂ, ਗ਼ਰੀਬ ਨਿਮਾਣਾ ਗਲੇ  ਲਗਾਇਆ। ਜੁਗ ਜੁਗ ਹੰਸ ਬਣਾਏ ਕਾਂ, ਜੋ ਜਨ ਸਰਨਾਈ ਆਇਆ। ਜੁਗ ਜੁਗ ਜਿਸ ਜਨ ਬਣੇ ਪਿਤਾ ਮਾਂ, ਆਪ ਆਪਣੀ ਗੋਦ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਲ ਛਲ ਧਾਰ ਹਰਿ ਨਿਰੰਕਾਰ, ਅਛਲ ਅਛੱਲ ਆਪ ਅਖਵਾਇਆ। ਅਛਲ ਅਛੱਲ ਹਰਿ ਹਰਿ ਖੇਲ, ਜੁਗ ਜੁਗ ਆਪ ਕਰਾਇੰਦਾ। ਸੰਤ ਸੁਹੇਲੇ ਸਾਜਣ ਮੇਲ, ਆਪ ਆਪਣਾ ਭੇਵ ਚੁਕਾਇੰਦਾ। ਆਪੇ ਵਸੇ ਰੰਗ ਨਵੇਲ, ਲੇਖਾ ਲਿਖਤ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਜੁਗ ਜੁਗ ਨਾਮ ਹਰਿ ਨਿਰੰਕਾਰਾ, ਆਪਣਾ ਆਪ ਉਪਜਾਈਆ। ਓਅੰ ਰੂਪ ਨਿਰਾਕਾਰਾ, ਨਿਰਗੁਣ ਧਾਰ ਚਲਾਈਆ। ਰਾਮ ਨਾਮ ਸਚ ਜੈਕਾਰਾ, ਸਾਚਾ ਸ਼ਬਦ ਅਲਾਈਆ। ਕਾਹਨਾ ਕ੍ਰਿਸ਼ਨਾ ਮੀਤ ਮੁਰਾਰਾ, ਏਕਾ ਬੰਸਰੀ ਨਾਮ ਵਜਾਈਆ। ਈਸਾ ਮੂਸਾ ਖ਼ਬਰਦਾਰਾ, ਏਕਾ ਕਲਮਾ ਆਪ ਪੜ੍ਹਾਈਆ। ਸੰਗ ਮੁਹੰਮਦ ਚਾਰ ਯਾਰਾ, ਐਨਲਹੱਕ ਸੁਣਾਈਆ। ਨਾਨਕ ਸਾਜਣ ਸਚ ਵਣਜਾਰਾ, ਨਾਮ ਸਤਿ ਵੰਡ ਵੰਡਾਈਆ। ਗੋਬਿੰਦ ਗੁਰ ਹੋ ਤਿਆਰਾ, ਵਾਹਿਗੁਰੂ ਫ਼ਤਿਹ ਗਜਾਈਆ। ਪੁਰਖ ਅਬਿਨਾਸ਼ੀ ਖੇਲ ਨਿਆਰਾ, ਖੇਲੇ ਖੇਲ ਬੇਪਰਵਾਹੀਆ। ਚਾਰ ਵਰਨਾਂ ਇਕ ਆਧਾਰਾ, ਏਕਾ ਕਰੇ ਪੜ੍ਹਾਈਆ। ਇਕ ਵਖਾਏ ਸਚ ਦਵਾਰਾ, ਊਚ ਨੀਚ ਨਾ ਕੋਇ ਜਣਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਸੁਹਾਏ ਬੰਕ ਦਵਾਰਾ, ਬੰਕ ਦਵਾਰਾ ਆਪ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਬੰਧਾਈਆ। ਹਰਿ ਹਰਿ ਆਪਣੀ ਧਾਰ ਬੰਨਾਏ, ਹਰਿ ਸਾਚਾ ਸੱਜਣ ਸੁਹੇਲਿਆ। ਜੁਗਾ ਜੁਗੰਤਰ ਵੇਸ ਵਟਾਏ, ਖੇਲੇ ਖੇਲ ਇਕ ਅਕੇਲਿਆ। ਹਰਿ ਕਾ ਭੇਵ ਕੋਇ ਨਾ ਪਾਏ, ਲੇਖਾ ਲਿਖੇ ਨਾ ਕੋਇ ਨਾ ਕੋਈ ਜਾਣੇ ਵਕ਼ਤ ਵੇਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਸੱਜਣ ਸੁਹੇਲਿਆ । ਹਰਿ ਕਾ ਭੇਵ ਭੇਵ ਨਿਰਾਲਾ, ਭੇਵ ਕੋਇ ਨਾ ਪਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲਾ, ਜੁਗ ਜੁਗ ਵੇਸ ਕਰਾਇੰਦਾ। ਕਲਜੁਗ ਅੰਤਮ ਬਣ ਦਲਾਲਾ, ਗੁਰ ਸ਼ਬਦੀ ਫੇਰਾ ਪਾਇੰਦਾ। ਲੱਖ ਚੁਰਾਸੀ ਵੇਖੇ ਕਾਇਆ ਡਾਲ੍ਹਾ, ਕਵਣ ਫਲ ਤਨ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਨੂਰ ਆਪ ਪਰਗਟਾਇੰਦਾ। ਆਪਣਾ ਨੂਰ ਆਪ ਉਪਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਇਕ ਅਕੱਲਾ ਫੇਰੀ ਪਾ, ਅਕਲ ਕਲਾ ਵਰਤਾਈਆ। ਕੂੜੀ ਕਿਰਿਆ ਦਏ ਮਿਟਾ, ਜੂਠ ਝੂਠ ਰਹਿਣ ਨਾ ਪਾਈਆ। ਚਾਰ ਵਰਨ ਬਣਾਏ ਭੈਣ ਭਰਾ, ਦੂਈ ਦਵੈਤੀ ਮੇਟ ਮਿਟਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਗ਼ਰੀਬ ਨਿਮਾਣੇ ਬਹਾਏ ਏਕਾ ਥਾਂ, ਤਖ਼ਤ ਤਾਜ ਨਾ ਕੋਇ ਹੰਢਾਈਆ। ਨੌ ਖੰਡ ਪ੍ਰਿਥਮੀ ਦੇਵੇ ਏਕਾ ਛਾਂ, ਏਕਾ ਰੰਗ ਰੰਗਾਈਆ। ਦੋ ਜਹਾਨਾਂ ਕਰੇ ਸਚ ਨਿਆਂ, ਚੌਦਾਂ ਤਬਕਾਂ ਫੋਲ ਫੋਲਾਈਆ। ਚੌਦਾਂ ਲੋਕਾਂ ਫੇਰਾ ਪਾ, ਏਕਾ ਰਾਗ ਰਿਹਾ ਸੁਣਾਈਆ। ਸਚ ਸਲੋਕਾ ਢੋਲਾ ਗਾ, ਆਪਣਾ ਚੋਲਾ ਆਪ ਬਦਲਾਈਆ। ਸ੍ਰਿਸ਼ਟ ਸਬਾਈ ਤੇਰਾ ਤੋਲਾ ਆਪ ਅਖਵਾ, ਨਾਮ ਕੰਡੇ ਤੋਲ ਤੁਲਾਈਆ। ਨਿਰਗੁਣ ਵਿਚੋਲਾ ਇਕ ਅਖਵਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਕਲਜੁਗ ਅੰਤਮ ਖੇਲ ਖਿਲੌਣਾ, ਹਰਿ ਸਾਚੇ ਵਡ ਵਡਿਆਈਆ। ਸ਼ਾਹ ਸੁਲਤਾਨਾਂ ਖ਼ਾਕ ਮਿਲੌਣਾ, ਰਾਜ ਰਾਜਾਨ ਨਾ ਕੋਇ ਦਸਾਈਆ। ਊਚਾਂ ਨੀਚਾਂ ਇਕ ਕਰੌਣਾ, ਏਕਾ ਸ਼ਬਦ ਕਰੇ ਪੜ੍ਹਾਈਆ। ਰਾਗ ਅਨਾਦੀ ਏਕਾ ਗੌਣਾ, ਏਕਾ ਮੰਗਲ ਗਾਈਆ। ਰਾਮ ਕ੍ਰਿਸ਼ਨਾ ਰੂਪ ਵਟੌਣਾ, ਹਰਿ ਸਾਚੇ ਵਡ ਵਡਿਆਈਆ। ਇਸ਼ਟ ਦੇਵ ਗੁਰ ਆਪ ਮਨੌਣਾ, ਨੇਤਰ ਨੈਣ ਆਪ ਜਣਾਈਆ। ਕਲਮਾ ਅਮਾਮ ਇਕ ਪੜੌ੍ਹਣਾ, ਕਾਇਨਾਤ ਫੇਰਾ ਪਾਈਆ। ਨਿਰਗੁਣ ਜੋਤੀ ਡਗਮਗੌਣਾ, ਨੂਰੋ ਨੂਰ ਕਰੇ ਰੁਸ਼ਨਾਈਆ। ਅੱਲਾ ਰਾਣੀ ਵਿਚ ਸਮੌਣਾ, ਸੰਗ ਮੁਹੰਮਦ ਕਰ ਕੁੜਮਾਈਆ। ਮੱਕਾ ਕਾਅਬਾ ਵੇਖ ਵਖੌਣਾ, ਹੱਕ ਜਨਾਬਾ ਸਹਿਜ ਸੁਭਾਈਆ। ਨਾਮ ਸਤਿ ਤੇਰਾ ਸਤਿ ਵਰਤਾਰ ਕਰੌਣਾ, ਸਤਿ ਸਤਿ ਵੱਜੇ ਵਧਾਈਆ। ਨਾਨਕ ਨਿਰਗੁਣ ਨੂਰ ਧਰੌਣਾ, ਗੋਬਿੰਦ ਕਰ ਰੁਸ਼ਨਾਈਆ। ਵੇਦ ਵਿਆਸਾ ਭੇਵ ਖੁਲ੍ਹੌਣਾ, ਭੇਵ ਅਭੇਦਾ ਆਪ ਜਣਾਈਆ। ਪੂਤ ਸਪੂਤਾ ਨਾਮ ਉਪਜੌਣਾ, ਬ੍ਰਹਿਮਣ ਗੌੜਾ ਥਾਨ ਸੁਹਾਈਆ। ਉਚੇ ਟਿੱਲੇ ਪਰਬਤ ਡੇਰਾ ਲੌਣਾ, ਬਜਰ ਕਪਾਟੀ ਸਿਲਾ ਰਖਾਈਆ। ਸਾਚਾ ਮੰਦਰ ਇਕ ਸੁਹੌਣਾ, ਨਾ ਕੋਈ ਬਾਢੀ ਬਣਤ ਬਣਾਈਆ। ਸਚ ਸਿੰਘਾਸਣ ਆਸਣ ਲੌਣਾ, ਪਾਵਾ ਚੂਲ ਨਾ ਕੋਇ ਰਖਾਈਆ। ਦੀਵਾ ਬਾਤੀ ਇਕ ਜਗੌਣਾ, ਤੇਲ ਵੱਟੀ ਨਾ ਕੋਈ ਪਾਈਆ। ਕਮਲਾਪਾਤੀ ਮੁਖ ਵਖੌਣਾ, ਅੰਤਮ ਝਾਕੀ ਏਕਾ ਪਾਈਆ। ਅਸਵ ਘੋੜਾ ਰਾਕੀ ਆਪ ਉਠੌਣਾ, ਸੋਲਾਂ ਕਲੀਆਂ ਆਸਣ ਉਪਰ ਪਾਈਆ। ਜੋਧਾ ਸੂਰ ਬਲੀ ਬਲਵਾਨ ਹਰਿ ਨਿਰੰਕਾਰ ਨਾਉਂ ਰਖੌਣਾ, ਲੋਆਂ ਪੁਰੀਆਂ ਫੇਰਾ ਪਾਈਆ। ਖੜਗ ਖੰਡ ਤੇਜ਼ ਪਰਚੰਡ ਬ੍ਰਹਿਮੰਡ ਆਪ ਖੜਕੌਣਾ, ਆਪ ਆਪਣੇ ਹੱਥ ਉਠਾਈਆ। ਉਤਭੁਜ ਸੇਤਜ ਜੇਰਜ ਅੰਡ ਵੰਡ ਵੰਡੌਣਾ, ਵੰਡਣਹਾਰ ਦਿਸ ਨਾ ਆਈਆ। ਕਲਜੁਗ ਭੇਖ ਪਖੰਡ ਮੁਕੌਣਾ, ਖ਼ਾਲੀ ਠੂਠਾ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਸਚ ਧਾਰ ਚਲਾਈਆ। ਕਲਜੁਗ ਤੇਰਾ ਲੇਖ ਚੁਕਾਇਆ, ਹਰਿ ਗਹਿਰ ਗੁਣੀ ਗਹੀਰਾ। ਸ੍ਰਿਸ਼ਟ ਸਬਾਈ ਰਿਹਾ ਜਗਾਇਆ, ਮੁੱਲਾਂ ਸ਼ੇਖ਼ ਮੁਸਾਇਕ ਪੀਰਾ। ਏਕਾ ਨਾਅਰਾ ਰਿਹਾ ਲਗਾਇਆ, ਵੇਖ ਵਖਾਏ ਸ਼ਾਹ ਹਕੀਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਪੀਰਨ ਪੀਰਾ। ਪੀਰ ਪੈਗ਼ੰਬਰ ਔਲੀਆ ਸ਼ੇਖ਼, ਆਪੇ ਸਾਚਾ ਵੇਖ ਵਖਾਇੰਦਾ। ਆਪੇ ਲਾਵਣਹਾਰਾ ਮੇਖ, ਆਪੇ ਜੜ ਉਖੜਾਇੰਦਾ। ਸਦੀ ਚੌਧਵੀ ਧਰਿਆ ਭੇਸ, ਨੂਰ ਇਲਾਹੀ ਮੇਲ ਮਿਲਾਇੰਦਾ। ਦਰ ਦਵਾਰੇ ਹੋਏ ਦਰ ਦਰਵੇਸ਼, ਅਲਫ਼ ਅਲਫ਼ੀ ਏਕਾ ਪਾਇੰਦਾ। ਪਕੜ ਉਠਾਏ ਨਰ ਨਰੇਸ਼, ਸ਼ਾਹ ਨਵਾਬ ਸਰਬ ਮਿਟਾਇੰਦਾ। ਲੈ ਅੰਗੜਾਈ ਬਾਸ਼ਕ ਸ਼ੇਸ਼, ਸ਼ਹੰਸਰ ਮੁਖ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਤੇਰੀ ਅੰਤਮ ਰੁਤ, ਹਰਿ ਸੱਜਣ ਵੇਖ ਵਖਾਇੰਦਾ। ਵੇਖਣਹਾਰਾ ਪਾਰਬ੍ਰਹਮ ਅਬਿਨਾਸ਼ੀ ਅਚੁੱਤ, ਆਪ ਆਪਣਾ ਰੂਪ ਪਰਗਟਾਇੰਦਾ। ਪੰਚ ਵਿਕਾਰਾ ਰਿਹਾ ਲੁੱਟ, ਸਤਿ ਸੰਤੋਖ ਨਾ ਕੋਇ ਵਖਾਇੰਦਾ। ਮਨਮਤ ਵਾਸਨਾ ਹੋਈ ਖੋਟ, ਗੁਰਮਤ ਨਾ ਕੋਇ ਜਣਾਇੰਦਾ। ਸਾਧਾਂ ਸੰਤਾਂ ਭਰੀ ਨਾ ਪੋਟ, ਮਾਇਆ ਤ੍ਰਿਸਨਾ ਅਗਨ ਵਧਾਇੰਦਾ। ਜਤ ਸਤਿ ਨਾ ਦਿਸੇ ਤੇੜ ਲੰਗੋਟ, ਕਾਮ ਕਰੋਧ ਹਲਕਾਇੰਦਾ। ਬਿਨ ਗੁਰਮੁਖ ਵਿਰਲੇ ਪਾਰਬ੍ਰਹਮ ਤੇਰੀ ਕੋਇ ਨਾ ਰੱਖੇ ਓਟ, ਲੱਖ ਚੁਰਾਸੀ ਭਰਮ ਭੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਫੇਰਾ ਪਾਇੰਦਾ। ਲੱਖ ਚੁਰਾਸੀ ਗਈ ਭੁੱਲ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਗੁਰ ਕਾ ਸ਼ਬਦ ਵੇਚਣ ਮੁਲ, ਕਰਤਾ ਕੀਮਤ ਕੋਇ ਨਾ ਪਾਇੰਦਾ। ਰਾਮ ਨਾਮ ਗਿਆ ਰੁਲ, ਸਾਚਾ ਹੱਟ ਨਾ ਕੋਇ ਵਖਾਇੰਦਾ। ਵਰਨਾਂ ਬਰਨਾਂ ਪਿਆ ਘੋਲ, ਜਗਤ ਅਖਾੜਾ ਇਕ ਸੁਹਾਇੰਦਾ। ਜੂਠ ਝੂਠ ਰਿਹਾ ਡੋਲ, ਧੀਰਜ ਧੀਰ ਨਾ ਕੋਇ ਧਰਾਇੰਦਾ। ਅੰਮ੍ਰਿਤ ਆਤਮ ਸਾਚੀ ਮਿਲੇ ਨਾ ਕਿਸੇ ਪੌਹਲ, ਅੰਮ੍ਰਿਤ ਰਸ ਨਾ ਕੋਇ ਚਵਾਇੰਦਾ। ਸਤਿਗੁਰ ਪੂਰਾ ਦਿਸੇ ਕਿਸੇ ਨਾ ਕੋਲ, ਰਸਨਾ ਜੇਹਵਾ ਸਰਬ ਜਗ ਗਾਇੰਦਾ। ਗੁਰਮੁਖ ਵਿਰਲੇ ਅੰਦਰ ਵੱਜੇ ਅਨਹਦ ਢੋਲ, ਜਿਸ ਜਨ ਆਪਣੀ ਦਇਆ ਕਮਾਇੰਦਾ। ਆਪਣਾ ਪੜਦਾ ਆਪੇ ਖੋਲ੍ਹ, ਜਨ ਭਗਤਾਂ ਮੇਲ ਮਿਲਾਇੰਦਾ। ਆਪੇ ਹੋਏ ਕਲਾ ਸੋਲ, ਗ਼ਰੀਬ ਨਿਮਾਣਾ ਆਪ ਅਖਵਾਇੰਦਾ। ਆਪੇ ਘਟ ਘਟ ਅੰਦਰ ਰਿਹਾ ਬੋਲ, ਆਪੇ ਮੁਖ ਛੁਪਾਇੰਦਾ। ਆਪੇ ਉਲਟਾ ਕਰੇ ਨਾਭ ਕਵਲ, ਨਿਝਰ ਧਾਰਾ ਆਪ ਵਖਾਇੰਦਾ। ਆਪੇ ਕਾਹਨਾ ਕ੍ਰਿਸ਼ਨਾ ਸਾਵਲ ਸਵਲ, ਮੁਕੰਦ ਮਨੋਹਰ ਲੱਖਮੀ ਨਰਾਇਣ ਆਪ ਅਖਵਾਇੰਦਾ। ਆਪੇ ਜੋਤ ਨਿਰੰਕਾਰੀ ਵਸੇ ਉਪਰ ਧਵਲ, ਆਪੇ ਪੰਜ ਤੱਤ ਨਾਨਕ ਡੇਰਾ ਲਾਇੰਦਾ। ਆਪੇ ਗੁਰ ਗੋਬਿੰਦ ਕੀਤਾ ਕੌਲ, ਕੌਲ ਕਲਜੁਗ ਅੰਤਮ ਪੂਰ ਕਰਾਇੰਦਾ। ਗੁਰ ਕਾ ਬਚਨ ਨਾ ਮੇਟੇ ਕੋਈ ਰੱਤੀ ਚੌਲ, ਲਿਖਿਆ ਲੇਖ ਨਾ ਕੋਇ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਉਂ ਉਪਜਾਇੰਦਾ। ਹਰਿ ਹਰਿ ਨਾਉਂ ਹਰਿ ਬਨਵਾਰੀ, ਹਰਿ ਹਰਿ ਪੈਜ ਰਖਾਈਆ। ਹਰਿ ਜੋਤ ਨਿਰਗੁਣ ਧਾਰੀ, ਨਿਰਵੈਰ ਆਪ ਸਮਾਈਆ। ਅਕਾਲ ਮੂਰਤ ਖੇਲ ਨਿਆਰੀ, ਭੇਵ ਕੋਇ ਨਾ ਪਾਈਆ। ਜੂਨੀ ਰਹਿਤ ਵਡ ਸਿਕਦਾਰੀ, ਸਚ ਸਿਕਦਾਰ ਆਪ ਅਖਵਾਈਆ। ਆਵੇ ਜਾਵੇ ਵਾਰੋ ਵਾਰੀ, ਵਡ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਨੂਰ ਕਰੇ ਰੁਸ਼ਨਾਈਆ। ਹਰਿ ਕਾ ਨੂਰ ਜੋਤ ਜਵਾਲਾ, ਏਕਾ ਰੰਗ ਸਮਾਇਆ। ਪਰਮ ਪੁਰਖ ਪ੍ਰਭ ਦੀਨ ਦਿਆਲਾ, ਦੀਨਾਂ ਨਾਥਾਂ ਲਏ ਤਰਾਇਆ। ਚਾਰ ਵਰਨ ਵਖਾਏ ਇਕ ਸੱਚੀ ਧਰਮਸਾਲਾ, ਕਾਇਆ ਮੰਦਰ ਕੁੰਡਾ ਲਾਹਿਆ। ਤੋੜ ਤੁੜਾਏ ਜਗਤ ਜੰਜਾਲਾ, ਕਾਲ ਮਹਾਂਕਾਲਾ ਵੇਖ ਵਖਾਇਆ। ਨਾਮ ਪਹਿਨਾਏ ਸਚ ਦੋਸ਼ਾਲਾ, ਝੂਠਾ ਬਸਤਰ ਰਹਿਣ ਨਾ ਪਾਇਆ। ਫਲ ਲਗਾਏ ਏਕਾ ਡਾਲ੍ਹਾ, ਏਕਾ ਮੁਖ ਖਵਾਇਆ। ਆਪੇ ਸ਼ਾਹ ਆਪੇ ਕੰਗਾਲਾ, ਨਾਮ ਧਨ ਖ਼ਜ਼ਾਨਾ ਆਪਣੇ ਹੱਥ ਰਖਾਇਆ। ਆਦਿ ਜੁਗਾਦੀ ਆਪੇ ਜਾਣੇ ਆਪਣੀ ਆਣਾ, ਵੇਦ ਕਤੇਬ ਭੇਵ ਨਾ ਰਾਇਆ। ਜੁਗਾ ਜੁਗੰਤਰ ਵਰਤੇ ਭਾਣਾ, ਹਰਿ ਭਾਣੇ ਵਿਚ ਸਮਾਇਆ। ਕਲਜੁਗ ਮੇਟੇ ਝੂਠਾ ਰਾਣਾ, ਝੂਠੀ ਰਈਅਤ ਵੇਖ ਵਖਾਇਆ। ਜਨ ਭਗਤਾਂ ਦੇਵੇ ਆਤਮ ਅੰਤਰ ਇਕ ਗਿਆਨਾ, ਏਕਾ ਬ੍ਰਹਮ ਜਣਾਇਆ। ਹਿੰਦੂ ਮੁਸਲਮ ਸਿਖ ਈਸਾਈ ਨਾ ਕੋਇ ਵਖਾਨਾ, ਏਕਾ ਰੰਗ ਰੰਗਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਉਂ ਉਪਜਾਇਆ। ਉਪਜਿਆ ਨਾਉਂ ਹਰਿ ਗੋਬਿੰਦ, ਹਰਿ ਸਤਿਗੁਰ ਪੁਰਖ ਸੁਲਤਾਨਿਆ। ਜਨ ਭਗਤਾਂ ਮੇਟੇ ਸਗਲੀ ਚਿੰਦ, ਦੇਵੇ ਦਰਸ ਸ੍ਰੀ ਭਗਵਾਨਿਆ। ਦਾਤਾ ਦਾਨੀ ਗੁਣੀ ਗਹਿੰਦ, ਵੇਖ ਵਖਾਏ ਦੋ ਜਹਾਨਿਆ। ਸਰਬ ਜੀਆਂ ਆਪੇ ਬਖ਼ਸ਼ਿੰਦ, ਜੋ ਜਨ ਰੱਖੇ ਚਰਨ ਧਿਆਨਿਆ। ਮਨਮੁਖ ਲਗਾਏ ਆਪਣੀ ਨਿੰਦ, ਦਰਗਹਿ ਸਾਚੀ ਨਾ ਕੋਇ ਟਿਕਾਨਿਆ। ਅਬਿਨਾਸ਼ੀ ਕਰਤਾ ਨਾ ਕੋਈ ਸੋਗ ਨਾ ਕੋਈ ਚਿੰਦ, ਏਕਾ ਰੰਗ ਰੰਗਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪਰਗਟੇ ਜੋਧਾ ਸੂਰਬੀਰ ਬਲੀ ਬਲਵਾਨਿਆ। ਜੋਧਾ ਸੂਰਬੀਰ ਹਰਿ ਨਿਰੰਕਾਰ, ਜੋਤੀ ਨੂਰ ਅਕਾਲਿਆ। ਨਾਮ ਖੰਡਾ ਤੇਜ਼ ਕਟਾਰ, ਤਿਖੀ ਧਾਰ ਆਪ ਰਖਾ ਲਿਆ। ਬ੍ਰਹਮਾ ਵਿਸ਼ਨ ਸ਼ਿਵ ਕਰੇ ਖ਼ਬਰਦਾਰ, ਵੇਲੇ ਅੰਤ ਆਪ ਉਠਾ ਲਿਆ। ਦੇਵਤ ਸੁਰ ਦਏ ਹੁਲਾਰ, ਗਣ ਗੰਧਰਬ ਸੁਰਤ ਸੰਭਾਲਿਆ। ਲੋਕਮਾਤ ਕਰੇ ਖ਼ਬਰਦਾਰ, ਨੌ ਖੰਡ ਫੇਰਾ ਪਾ ਲਿਆ। ਸੱਤਾਂ ਦੀਪਾਂ ਜੋਤ ਉਜਿਆਰ, ਏਕਾ ਨੂਰ ਡਗਮਗਾ ਲਿਆ। ਲੱਖ ਚੁਰਾਸੀ ਪਾਵੇ ਸਾਰ, ਆਪਣਾ ਰੂਪ ਆਪ ਵਟਾ ਲਿਆ। ਜੋਤੀ ਜਾਮਾ ਭੇਖ ਨਿਆਰ, ਪੰਜ ਤੱਤ ਨਾ ਕੋਇ ਉਪਾ ਲਿਆ। ਮਨ ਮਤ ਬੁਧ ਨਾ ਕੋਇ ਪਿਆਰ, ਬ੍ਰਹਮ ਰੂਪ ਨਾ ਕੋਇ ਸਮਾ ਲਿਆ। ਨਿਰਗੁਣ ਖੇਲੇ ਖੇਲ ਹਰਿ ਨਿਰੰਕਾਰ, ਜੋਤ ਅਗੰਮੀ ਇਕ ਜਵਾ ਲਿਆ। ਆਦਿ ਸ਼ਕਤ ਪਹਿਰੇਦਾਰ, ਸਾਚਾ ਮੰਦਰ ਇਕ ਰਖਾ ਲਿਆ। ਚਾਰ ਕੁੰਟ ਧੂੰਆਂਧਾਰ, ਅਗਿਆਨ ਅੰਧੇਰਾ ਏਕਾ ਛਾ ਰਿਹਾ। ਸ੍ਰਿਸ਼ਟ ਸਬਾਈ ਹਾਹਾਕਾਰ, ਰਸਨਾ ਜੇਹਵਾ ਸਰਬ ਕੁਰਲਾ ਰਿਹਾ। ਧਰਨੀ ਧਰਤ ਕਰੇ ਪੁਕਾਰ, ਨੇਤਰ ਰੋ ਰੋ ਨੀਰ ਵਹਾ ਲਿਆ। ਚਾਰ ਲੱਖ ਬੱਤੀ ਹਜ਼ਾਰ ਰੋਵੇ ਵਾਰੋ ਵਾਰ, ਕਲਜੁਗ ਤੇਰਾ ਲੰਮਾ ਪੰਧ ਤੇਰੇ ਪਾਪਾਂ ਅੰਤ ਮੁਕਾ ਲਿਆ। ਧਰਮ ਰਾਏ ਮੰਗੇ ਮੰਗ ਬਣ ਭਿਖਾਰ, ਅੱਗੇ ਆਪਣੀ ਝੋਲੀ ਡਾਹ ਰਿਹਾ। ਚਿਤਰ ਗੁਪਤ ਲੇਖ ਲਿਖਾਰ, ਆਪਣਾ ਲੇਖਾ ਆਪ ਰਖਾ ਲਿਆ। ਲਾੜੀ ਮੌਤ ਕਰ ਸ਼ੰਗਾਰ, ਮੁਖ ਘੂੰਘਟ ਏਕਾ ਪਾ ਲਿਆ। ਮੰਗੇ ਵਰ ਨਾਰ ਭਤਾਰ, ਕਵਾਰੀ ਕੰਨਿਆ ਨੈਣ ਉਠਾ ਲਿਆ। ਬੇਮੁਖਾਂ ਕਲਜੁਗ ਕਰੇ ਪਿਆਰ, ਸੰਮਤ ਸੋਲਾਂ ਸਗਨ ਮਨਾ ਲਿਆ। ਹਾੜ ਸਤਾਰਾਂ ਮੈਂਹਦੀ ਰੰਗਣ ਰੰਗ ਲਾਏ ਅਪਾਰ, ਲਾਲ ਗੁਲਾਲਾ ਰੰਗ ਚੜ੍ਹਾ ਲਿਆ। ਲਹਿੰਦੀ ਕੂਟੇ ਜਾਏ ਨਾਰ ਮੁਟਿਆਰ, ਸਿਰ ਆਪਣਾ ਪੱਲੂ ਲਾਹ ਲਿਆ। ਉਮਤ ਨਬੀ ਰਸੂਲ ਬਾਂਹ ਹੁਲਾਰ ਵਾਜਾਂ ਰਹੀ ਮਾਰ, ਸਾਚਾ ਸਗਨ ਮੁਖ ਲਗਾ ਲਿਆ। ਪੁਰਖ ਅਬਿਨਾਸ਼ੀ ਵੇਖੇ ਖੇਲ ਵੇਖਣਹਾਰ, ਕਰਤਾ ਕਰਨੀ ਆਪ ਕਰਾ ਰਿਹਾ। ਮੁਖ ਛੁਪਾਇਣ ਚਾਰ ਯਾਰ, ਸੰਗ ਮੁਹੰਮਦ ਪਿਠ ਵਖਾ ਲਿਆ। ਮੱਕਾ ਕਾਅਬਾ ਪਾਵੇ ਸਾਰ, ਪਰਵਰਦਿਗਾਰ ਮੁਖ ਨਕਾਬ ਪੜਦਾ ਪਾ ਲਿਆ। ਹਾਜ਼ੀ ਹੱਜ਼ ਕਰੇ ਵਿਚ ਸੰਸਾਰ, ਮੁੱਲਾਂ ਕਾਜ਼ੀ ਦਿਸ ਨਾ ਆ ਰਿਹਾ। ਸ੍ਰਿਸ਼ਟ ਸਾਜਣ ਸਾਚੀ ਸਾਜਣਹਾਰ, ਅੰਤਮ ਆਪੇ ਵੇਖ ਵਖਾ ਲਿਆ। ਕੂੜ ਕੁੜਿਆਰੇ ਨਿਮਾਜ਼ੀ ਜਾਣ ਹਾਰ, ਸਚ ਸੁੱਚ ਨਾਮ ਨਿਸ਼ਾਨਾ ਏਕਾ ਲਾ ਲਿਆ। ਅੰਤਮ ਢਹਿ ਢਹਿ ਹੋਏ ਖੁਆਰ, ਮੂੰਹ ਦੇ ਭਾਰ ਸੁਟਾ ਲਿਆ। ਈਸਾ ਮੂਸਾ ਉਤੋਂ ਪਾਏ ਭਾਰ, ਪ੍ਰਭ ਸਾਚੇ ਹੁਕਮ ਜਣਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਡੰਕਾ ਸ਼ਬਦ ਵਜਾ ਲਿਆ। ਸ਼ਬਦ ਵਜਾਏ ਸਾਚਾ ਡੰਕ, ਲੋਆਂ ਪੁਰੀਆਂ ਆਪ ਜਣਾਈਆ। ਆਪ ਉਠਾਏ ਰਾਓ ਰੰਕ, ਰਾਜ ਰਾਜਾਨਾਂ ਆਪ ਹਿਲਾਈਆ। ਪਰਗਟ ਹੋਇਆ ਵਾਸੀ ਪੁਰੀ ਘਨਕ, ਸੰਬਲ ਨਗਰੀ ਇਕ ਸੁਹਾਈਆ। ਗੁਰਮੁਖ ਉਧਾਰੇ ਜਿਉਂ ਜਨ ਜਨਕ, ਜਨ ਜਨਨੀ ਲੇਖੇ ਲਾਈਆ। ਸ਼ਬਦ ਜੋਤੀ ਲਾਏ ਤਨਕ, ਸੁੱਤੀ ਸੁਰਤ ਉਠਾਈਆ। ਜਿਸ ਜਨ ਕੱਢੇ ਆਪਣਾ ਸ਼ੰਕ, ਆਪ ਆਪਣਾ ਰੂਪ ਦਰਸਾਈਆ। ਆਪੇ ਫੇਰੇ ਮਨੂਆ ਮਣਕ, ਮਨ ਚਿੰਦਿਆ ਰਹੇ ਨਾ ਰਾਈਆ। ਖੇਲੇ ਖੇਲ ਬਾਰ ਅਨਕ, ਜੁਗ ਜੁਗ ਵਡ ਵੱਡੀ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਨਾਮ ਕਰੇ ਕੁੜਮਾਈਆ। ਨਾਮ ਖੰਡਾ ਤੀਰ ਕਮਾਨਾ, ਹਰਿ ਚਿੱਲੇ ਆਪ ਚੜ੍ਹਾਇਆ । ਖੇਲੇ ਖੇਲ ਦੋ ਜਹਾਨਾਂ, ਲੋਕਮਾਤ ਫੇਰਾ ਪਾਇਆ। ਜੋਧਾ ਸੂਰਬੀਰ ਮਰਦ ਮਰਦਾਨਾ, ਪਾਰਬ੍ਰਹਮ ਆਪ ਅਖਵਾਇਆ। ਜੂਠਾ ਝੂਠਾ ਮੇਟੇ ਨਿਸ਼ਾਨਾ, ਥਿਰ ਕੋਇ ਰਹਿਣ ਨਾ ਪਾਇਆ। ਰਥ ਰਥਵਾਹੀ ਕ੍ਰਿਸ਼ਨਾ ਕਾਹਨਾ, ਜਨ ਭਗਤਾਂ ਰਥ ਚਲਾਇਆ। ਰਾਮ ਰੂਪ ਹੋ ਪਰਧਾਨਾ, ਰਾਵਣ ਲੰਕਾ ਗੜ੍ਹ ਦਏ ਤੁੜਾਇਆ। ਨਾਨਕ ਨਾਮ ਸਤਿ ਨੌਜਵਾਨਾ, ਨਾ ਮਰੇ ਨਾ ਜਾਇਆ। ਗੁਰ ਗੋਬਿੰਦ ਬੱਧਾ ਹੱਥੀਂ ਗਾਨਾ, ਕਲਜੁਗ ਤੇਰਾ ਸਗਨ ਮਨਾਇਆ। ਅੰਤਮ ਪਰਗਟ ਹੋਏ ਸੂਰਬੀਰ ਬਲੀ ਬਲਵਾਨਾ, ਨਿਹਕਲੰਕਾ ਨਾਉਂ ਰਖਾਇਆ। ਗੁਰਮੁਖਾਂ ਦੇਵੇ ਪਦ ਨਿਰਬਾਣਾ, ਚੌਥੇ ਪਦ ਆਪ ਸਮਾਇਆ। ਏਕਾ ਰਾਗ ਅਨਹਦ ਗਾਣਾ, ਦਿਵਸ ਰੈਣ ਰਿਹਾ ਸੁਣਾਇਆ। ਸੋਹੰ ਸ਼ਬਦ ਕਰ ਪਰਵਾਨਾ, ਬ੍ਰਹਮ ਪਾਰਬ੍ਰਹਮ ਵਡਿਆਇਆ। ਸਤਿਜੁਗ ਤੇਰਾ ਇਕ ਬਬਾਨਾ, ਚਾਰ ਵਰਨਾਂ ਲਏ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਅੰਤਮ ਖੇਲ ਖਿਲਾਇਆ। ਚਾਰ ਵਰਨਾਂ ਇਕ ਬਬਾਨ, ਏਕਾ ਸ਼ਬਦ ਉਡਾਈਆ। ਚਾਰ ਵਰਨਾਂ ਇਕ ਗਿਆਨ, ਏਕਾ ਨਾਮ ਪੜ੍ਹਾਈਆ। ਚਾਰ ਵਰਨਾਂ ਇਕ ਈਮਾਨ, ਏਕਾ ਕਲਮਾ ਗਾਈਆ। ਚਾਰ ਵਰਨਾਂ ਏਕਾ ਰਾਮ, ਏਕਾ ਰਾਮ ਸਰਨਾਈਆ। ਚਾਰ ਵਰਨਾਂ ਏਕਾ ਕਾਹਨ, ਏਕਾ ਗੋਪੀ ਸਰਬ ਅਖਵਾਈਆ। ਚਾਰ ਵਰਨਾਂ ਇਕ ਸਲਾਮ, ਏਕਾ ਨਿਉਂ ਨਿਉਂ ਸੀਸ ਝੁਕਾਈਆ। ਚਾਰ ਵਰਨਾਂ ਏਕਾ ਦਾਨ, ਏਕਾ ਝੋਲੀ ਰਿਹਾ ਭਰਾਈਆ। ਚਾਰ ਵਰਨਾਂ ਇਕ ਅਸਨਾਨ, ਸਰ ਸਰੋਵਰ ਇਕ ਨੁਹਾਈਆ। ਚਾਰ ਵਰਨਾਂ ਏਕਾ ਮਾਣ, ਊਚ ਨੀਚ ਨਾ ਕੋਇ ਵਡਿਆਈਆ। ਚਾਰ ਵਰਨਾਂ ਏਕਾ ਪੀਣ ਖਾਣ, ਅੰਮ੍ਰਿਤ ਆਤਮ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਚਾਰ ਵਰਨਾਂ ਏਕਾ ਬ੍ਰਹਮ, ਏਕਾ ਬ੍ਰਹਮ ਵਖਾਈਆ। ਚਾਰ ਵਰਨਾਂ ਏਕਾ ਧਰਮ, ਏਕਾ ਧਰਮ ਜਣਾਈਆ। ਚਾਰ ਵਰਨਾਂ ਏਕਾ ਕਰਮ, ਨਿਹਕਰਮੀ ਆਪ ਕਰਾਈਆ। ਚਾਰ ਵਰਨਾਂ ਏਕਾ ਸਰਨ, ਸਰਨਗਤ ਇਕ ਜਣਾਈਆ। ਚਾਰ ਵਰਨਾਂ ਖੋਲ੍ਹੇ ਹਰਨ ਫਰਨ, ਨੇਤਰ ਨੈਣ ਇਕ ਵਖਾਈਆ। ਚਾਰ ਵਰਨ ਚੁਕਾਏ ਮਰਨ ਡਰਨ, ਜੋ ਜਨ ਹਰਿ ਹਰਿ ਰਸਨਾ ਗਾਈਆ। ਚਾਰ ਵਰਨ ਦਵਾਰਾ ਤਰਨੀ ਤਰਨ, ਤਾਰਨਹਾਰ ਹਰਿ ਰਘੁਰਾਈਆ। ਚਾਰ ਵਰਨਾਂ ਏਕਾ ਬਰਨ, ਅਠਾਰਾਂ ਬਰਨ ਰਹੇ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਵੇਖ ਵਖਾਈਆ। ਚਾਰ ਵਰਨਾਂ ਏਕਾ ਓਟ, ਏਕਾ ਘਰ ਸੁਹਾਇੰਦਾ। ਚਾਰ ਵਰਨਾਂ ਏਕਾ ਸ਼ਬਦ ਨਗਾਰੇ ਲੱਗੇ ਚੋਟ, ਏਕਾ ਰਾਗ ਸੁਣਾਇੰਦਾ। ਚਾਰ ਵਰਨਾਂ ਕੱਢੇ ਖੋਟ, ਦੁਰਮਤ ਮੈਲ ਧਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਇਕ ਦ੍ਰਿੜਾ, ਏਕਾ ਇਸ਼ਟ ਵਖਾਈਆ। ਏਕਾ ਅੱਖਰ ਦਏ ਪੜ੍ਹਾ, ਵਾਹ ਵਾਹ ਗੁਰ ਗੁਰੂ ਵੱਡੀ ਵਡਿਆਈਆ। ਰਾਮ ਨਾਮ ਹੋਏ ਸਹਾ, ਸੀਤਾ ਸੁਰਤੀ ਲਏ ਪਰਨਾਈਆ। ਕਾਹਨਾ ਕ੍ਰਿਸ਼ਨਾ ਮੋਰ ਮੁਕਟ ਸੀਸ ਸਜਾ, ਮੰਡਲ ਰਾਸ ਇਕ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਉਪਜੇ ਨੂਰ ਅਲਾਹੀਆ। ਨੂਰੀ ਅੱਲਾ ਇਕ ਅਲਾਹ, ਅਲਾਹੀ ਨੂਰ ਅਖਵਾਇਆ। ਇਕ ਮਹੱਲਾ ਦਏ ਵਸਾ, ਏਕਾ ਦਰ ਵਖਾਇਆ। ਇਕ ਅਕੱਲਾ ਫੇਰਾ ਪਾ, ਪਰਵਰਦਿਗਾਰ ਨਾਉਂ ਧਰਾਇਆ। ਇਕ ਮਸੱਲਾ ਧਰਤ ਵਛਾ, ਉਪਰ ਆਸਣ ਲਾਇਆ। ਕਲਜੁਗ ਵੁਜ਼ੂ ਰਿਹਾ ਕਰਾ, ਨੀਰ ਏਕਾ ਹੱਥ ਫੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਢੋਲਾ ਰਿਹਾ ਸੁਣਾਇਆ। ਏਕਾ ਢੋਲਾ ਹਰਿ ਮਰਗਿੰਦ, ਆਪਣਾ ਆਪ ਸੁਣਾਈਆ। ਨੌ ਖੰਡ ਪ੍ਰਿਥਮੀ ਮੇਟੇ ਚਿੰਦ, ਬੀਸ ਇਕੀਸਾ ਵਡ ਵਡਿਆਈਆ। ਨਾਮ ਧਾਰਾ ਸਾਗਰ ਸਿੰਧ, ਕੂੜ ਕੁੜਿਆਰਾ ਦਏ ਰੁੜ੍ਹਾਈਆ। ਜਨ ਭਗਤਾਂ ਮੇਟੇ ਸਗਲੀ ਚਿੰਦ, ਜਿਸ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਅੰਦਰ ਵੜ੍ਹ, ਨਾ ਕੋਈ ਸੀਸ ਨਾ ਕੋਈ ਧੜ, ਜਗਤ ਵਿਦਿਆ ਨਾ ਰਿਹਾ ਪੜ੍ਹ, ਰਾਮ ਨਾਮ ਇਕ ਪੜ੍ਹਾਈਆ।