Granth 08 Likhat 054: 18 Chet 2016 Bikarmi Teja Singh de Ghar Dayea Hoyi Chambal Jila Amritsar

੧੮ ਚੇਤ ੨੦੧੬ ਬਿਕ੍ਰਮੀ ਤੇਜਾ ਸਿੰਘ ਦੇ ਘਰ ਦਇਆ ਹੋਈ ਚੰਬਲ ਜ਼ਿਲਾ ਅੰਮ੍ਰਿਤਸਰ

ਹਰਿ ਸ਼ਬਦ ਮਿਹਰਵਾਨ, ਸਤਿਗੁਰ ਅਖਵਾਇਆ। ਸਤਿਗੁਰ ਪੁਰਖ ਸੁਜਾਨ, ਗੁਰ ਗੁਰ ਵੇਸ ਵਟਾਇਆ। ਗੁਰੂ ਗੁਰ ਦੇਵੇ ਏਕਾ ਦਾਨ, ਗੁਰਮੁਖਾਂ ਝੋਲੀ ਪਾਇਆ। ਗੁਰਮੁਖ ਚਤੁਰ ਸੁਜਾਨ, ਹਿਰਦੇ ਹਰਿ ਵਸਾਇਆ। ਮਨਮੁਖ ਸੁੱਤੇ ਜੀਵ ਅੰਞਾਣ, ਮਾਇਆ ਭਰਮ ਭੁਲਾਇਆ। ਖੇਲੇ ਖੇਲ ਸ੍ਰੀ ਭਗਵਾਨ, ਪੁਰਖ ਅਕਾਲ ਕਲ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਨੂਰ ਧਰਾਇਆ। ਹਰਿ ਸ਼ਬਦ ਹਰਿ ਰੂਪ ਹੈ, ਹਰਿ ਹਰਿ ਆਪ ਉਪਾਏ। ਸਤਿਗੁਰ ਸੱਚਾ ਸ਼ਾਹੋ ਭੂਪ ਹੈ, ਸਤਿ ਪੁਰਖ ਨਿਰੰਜਣ ਆਪ ਅਖਵਾਏ। ਗੁਰ ਗੁਰ ਵੇਖੇ ਚਾਰੇ ਕੂਟ ਹੈ, ਦਹਿ ਦਿਸ਼ ਫੇਰੀ ਪਾਏ। ਗੁਰਮੁਖਾਂ ਉਪਰ ਜਾਏ ਤੁਠ ਹੈ, ਨਾਮ ਨਿਧਾਨਾ ਇਕ ਵਖਾਏ। ਮਨਮੁਖਾਂ ਸੁੱਤਾ ਦੇ ਕਰ ਪਿਠ ਹੈ, ਦਿਸ ਕਿਸੇ ਨਾ ਆਏ। ਚਾਰੋਂ ਕੁੰਟ ਵਾਸਨਾ ਖੋਟ ਹੈ, ਮਨ ਮਮਤਾ ਰਹੀ ਸਤਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਚਲ ਧਾਮ ਇਕ ਸੁਹਾਏ। ਹਰਿ ਸ਼ਬਦ ਸੁੱਤ ਉਪੰਨਿਆ, ਸਤਿ ਪੁਰਖ ਕਰਤਾਰ। ਸਤਿਗੁਰ ਭਾਣਾ ਆਪਣਾ ਆਪੇ ਮੰਨਿਆ, ਨਿਰਗੁਣ ਨੂਰ ਜੋਤ ਉਜਿਆਰ। ਗੁਰ ਗੁਰ ਚਾੜ੍ਹੇ ਸਾਚਾ ਚੰਨਿਆ, ਲੋਕਮਾਤ ਕਰੇ ਉਜਿਆਰ। ਗੁਰਮੁਖਾਂ ਬੇੜਾ ਆਪੇ ਬੰਨਿਆ, ਦੇਵੇ ਨਾਮ ਸਹਾਰ। ਮਨਮੁਖ ਜੀਵਾਂ ਦਿਸੇ ਨੈਣ ਨਾ ਅੰਨਿਆ, ਰੈਣ ਹੋਈ ਅੰਧਿਆਰ। ਜਨਨੀ ਜਨ ਨਾ ਕਿਸੇ ਜਣਿਆ, ਪਾਰਬ੍ਰਹਮ ਕਿ ਗੁਰ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਕਾਰ। ਹਰਿ ਸ਼ਬਦ ਪਰਧਾਨਿਆ, ਸੱਜਣ ਸੱਚਾ ਸ਼ਾਹ। ਸਤਿਗੁਰ ਪੂਰਾ ਚਤੁਰ ਸੁਜਾਨਿਆ, ਦੋ ਜਹਾਨਾਂ ਇਕ ਮਲਾਹ। ਗੁਰ ਗੁਰ ਪਾਇਆ ਪਦ ਨਿਰਬਾਣਿਆ, ਏਕਉਂਕਾਰਾ ਇਕ ਸਲਾਹ। ਗੁਰਮੁਖਾਂ ਦੇਵੇ ਦਰ ਦਰ ਮਾਣਿਆ, ਆਤਮ ਅੰਤਰ ਬੂਝ ਬੁਝਾ। ਮਨਮੁਖ ਜੀਵ ਨਾ ਕਿਸੇ ਪਛਾਨਿਆ, ਰਸਨਾ ਭੁੱਲਿਆ ਹਰਿ ਹਰਿ ਨਾਂ। ਲੇਖ ਨਾ ਜਾਣੇ ਵੇਦ ਪੁਰਾਨਿਆ, ਭੇਵ ਅਭੇਦਾ ਰਿਹਾ ਭੇਵ ਛੁਪਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਕਰੇ ਸਚ ਨਿਆਂ। ਹਰਿ ਸ਼ਬਦ ਪੁਰਖ ਸੁਲਤਾਨਣਾ, ਅਗੰਮ ਅਗੰਮੜੀ ਕਾਰ। ਸਤਿਗੁਰ ਪੂਰਾ ਆਪ ਅਖਵਾਨਣਾ, ਆਦਿ ਜੁਗਾਦੀ ਏਕਾ ਕਾਰ। ਗੁਰ ਗੁਰ ਕਰਤਾ ਵੇਸ ਵਟਾਨਣਾ, ਪੰਜ ਤੱਤ ਨਾ ਕੋਇ ਪਿਆਰ। ਗੁਰਮੁਖਾਂ ਦੇਵੇ ਬ੍ਰਹਮ ਗਿਆਨਣਾ, ਨਿਰਗੁਣ ਜੋਤੀ ਕਰ ਉਜਿਆਰ। ਮਨਮੁਖਾਂ ਸੰਗ ਰਖਾਏ ਕਾਮਨੀ ਕਾਮਨਾ, ਲੋਭ ਮੋਹ ਹੰਕਾਰ। ਧੁਰ ਦਰਗਾਹੀ ਸਾਚਾ ਜ਼ਾਮਨਾ, ਖੇਲੇ ਖੇਲ ਸਿਰਜਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੰਗ ਰੰਗੇ ਅਪਾਰ। ਹਰਿ ਸ਼ਬਦ ਹਰਿ ਉਪੰਨਿਆ, ਪਰਮ ਪੁਰਖ ਕਰਤਾਰ। ਸਤਿਗੁਰ ਭਾਣਾ ਆਪਣਾ ਮੰਨਿਆ, ਆਪ ਆਪਣੀ ਕਿਰਪਾ ਧਾਰ। ਗੁਰ ਗੁਰ ਜਗਤ ਵਿਕਾਰਾ ਡੰਨਿਆ, ਵੇਖ ਵਖਾਏ ਸਰਬ ਸੰਸਾਰ। ਗੁਰਮੁਖਾਂ ਰਾਗ ਸੁਣਾਏ ਕੰਨਿਆ, ਧੁਨੀ ਨਾਦ ਅਪਰ ਅਪਾਰ। ਮਨਮੁਖ ਦਰ ਤੋਂ ਜਾਏ ਭੰਨਿਆ, ਮਾਨਸ ਜਨਮ ਆਏ ਹਾਰ। ਖੇਲੇ ਖੇਲ ਸ੍ਰੀ ਭਗਵੰਨਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲਹਿਣਾ ਰਿਹਾ ਵਿਚਾਰ। ਹਰਿ ਸ਼ਬਦ ਸਚ ਸਾਖਯਾਤ, ਸਾਚੀ ਰਚਨ ਰਚਾਈਆ। ਸਤਿਗੁਰ ਪੂਰਾ ਦੇਵੇ ਦਾਤ, ਨਾਮ ਦਾਤ ਇਕ ਵਖਾਈਆ। ਗੁਰ ਗੁਰ ਬੰਨ੍ਹੇ ਚਰਨ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਗੁਰਮੁਖਾਂ ਦਰਸ ਦਿਖਾਏ ਇਕ ਇਕਾਂਤ, ਸਵੱਛ ਸਰੂਪੀ ਰੂਪ ਵਟਾਈਆ। ਮਨਮੁਖਾਂ ਦਿਸੇ ਅੰਧੇਰੀ ਰਾਤ, ਦਿਵਸ ਰੈਣ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਜੁਗਤ ਬਣਾਈਆ। ਹਰਿ ਸ਼ਬਦ ਸਿਕਦਾਰ, ਸਾਚੇ ਤਖ਼ਤ ਸੁਹਾਨਿਆ। ਸਤਿਗੁਰ ਪੂਰਾ ਪਹਿਰੇਦਾਰ, ਵੇਖ ਵਖਾਏ ਦੋ ਜਹਾਨਿਆ। ਗੁਰ ਗੁਰ ਸੇਵਕ ਸੇਵਾਦਾਰ, ਸੇਵਾ ਕਰੇ ਮਹਾਨਿਆ। ਗੁਰਮੁਖ ਸਾਜਨ ਲਏ ਉਭਾਰ, ਵਖਾਏ ਇਕ ਪਦ ਨਿਰਬਾਨਿਆ। ਮਨਮੁਖਾਂ ਦੇਵੇ ਦਰ ਦੁਰਕਾਰ, ਸੰਗ ਰਲਾਏ ਮਾਣ ਅਭਿਮਾਨਿਆ। ਆਪੇ ਵਸਿਆ ਸਭ ਤੋਂ ਬਾਹਰ, ਕਰਤਾ ਪੁਰਖ ਸ੍ਰੀ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੀਪਕ ਜੋਤ ਇਕ ਜਗਾਨਿਆ। ਹਰਿ ਸ਼ਬਦ ਸ਼ਬਦ ਜੈਕਾਰ, ਸਤਿਗੁਰ ਪੂਰਾ ਆਪ ਲਗਾਇੰਦਾ। ਗੁਰ ਗੁਰ ਵੇਖ ਸਰਬ ਸੰਸਾਰ, ਗੁਰਮੁਖ ਸਾਜਣ ਆਪ ਉਠਾਇੰਦਾ। ਮਨਮਤੀ ਵੇਖ ਵਿਭਚਾਰ, ਨਾਰ ਦੁਹਾਗਣ ਵੇਸ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਚਾਲ ਚਲਾਇੰਦਾ। ਸ਼ਬਦ ਰੰਗ ਸਤਿਗੁਰ ਧਾਰ, ਗੁਰ ਗੁਰਮੁਖ ਵਿਚ ਟਿਕਾਈਆ। ਅਬਿਨਾਸ਼ੀ ਕਰਤਾ ਖੇਲ ਅਪਾਰ, ਆਦਿ ਨਿਰੰਜਣ ਵਡ ਵਡਿਆਈਆ। ਇਕ ਅਕੱਲਾ ਕਰ ਆਕਾਰ, ਨਿਰਾਕਾਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜਾਮਾ ਹਰਿ ਹਰਿ ਧਰਿਆ, ਸ਼ਬਦੀ ਸ਼ਬਦ ਜੈਕਾਰਾ। ਸਤਿਗੁਰ ਪੂਰਾ ਨਾ ਜਨਮੇ ਨਾ ਮਰਿਆ, ਆਦਿ ਜੁਗਾਦੀ ਇਕ ਅਵਤਾਰਾ। ਗੁਰ ਗੁਰ ਵਸੇ ਸਾਚੇ ਘਰਿਆ, ਸਚਖੰਡ ਸੋਹੇ ਇਕ ਦਵਾਰਾ। ਗੁਰਮੁਖਾਂ ਆਤਮ ਆਪੇ ਵਰਿਆ, ਦੇਵੇ ਨਾਮ ਭੰਡਾਰਾ। ਮਨਮੁਖਾਂ ਨਾਲ ਮਨਮਤੀ ਲੜਿਆ, ਨਾ ਦਿਸੇ ਪਾਰ ਕਿਨਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਉਜਿਆਰਾ। ਸ਼ਬਦ ਮੀਤ ਸਤਿਗੁਰ ਅਤੀਤ, ਗੁਰ ਗੁਰ ਠਾਂਡਾ ਸੀਤ, ਚੀਤ ਗੁਰਸਿਖ ਸਮਾਇਆ। ਕਰੇ ਕਰਾਏ ਪਤਿਤ ਪੁਨੀਤ, ਏਕਾ ਰੰਗ ਰੰਗਾਏ ਹਸਤ ਕੀਟ, ਵਰਨ ਗੋਤ ਨਾ ਕੋਇ ਜਣਾਇਆ। ਤ੍ਰੈਗੁਣ ਤੇਰਾ ਪੀਸਨ ਪੀਠ, ਮਿਠਾ ਕਰੇ ਕੌੜਾ ਰੀਠ, ਗੁਰਮੁਖ ਅੰਮ੍ਰਿਤ ਜਾਮ ਪਿਆਇਆ। ਦੇਵੇ ਨਾਮ ਸ਼ਬਦ ਅਨਡੀਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨੂਰ ਦਰਸਾਇਆ। ਸ਼ਬਦ ਉਪਾਏ ਸਤਿਗੁਰ ਸਮਝਾਏ, ਸਤਿ ਪੁਰਖ ਵੱਡੀ ਵਡਿਆਈਆ। ਗੁਰ ਗੁਰ ਮੰਤਰ ਨਾਮ ਦ੍ਰਿੜਾਏ, ਗੁਰਮੁਖਾਂ ਬੂਝ ਬੁਝਾਈਆ। ਮਨਮੁਖਾਂ ਬਸੰਤਰ ਰਹੀ ਜਲਾਏ, ਪੰਜ ਤੱਤ ਅਗਨ ਲਗਾਈਆ। ਆਤਮ ਅੰਤਰ ਵੇਖ ਵਖਾਏ, ਵਡ ਦਾਤਾ ਬੇਪਰਵਾਹੀਆ। ਆਪਣੀ ਬਣਤਰ ਆਪ ਬਣਾਏ, ਨਾ ਕੋਈ ਬਾਢੀ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਆਪ ਜਗਾਈਆ। ਹਰਿ ਸ਼ਬਦ ਸਤਿਗੁਰ ਪੂਰਾ, ਗੁਰ ਗੁਰਮੁਖ ਵੇਸ ਵਟਾਇਆ। ਨਾਲ ਰਲਾਏ ਅਨਹਦ ਤੂਰਾ, ਹਾਜ਼ਰ ਹਜ਼ੂਰਾ ਵੇਖ ਵਖਾਇਆ। ਦਾਤਾ ਦਾਨੀ ਸੂਰਨ ਸੂਰਾ, ਸੂਰਬੀਰ ਭੇਵ ਨਾ ਆਇਆ। ਸਰਬ ਕਲਾ ਆਪੇ ਭਰਪੂਰਾ, ਕਲਧਾਰੀ ਨਾਉਂ ਧਰਾਇਆ। ਆਦਿ ਜੁਗਾਦੀ ਨੇਰਨ ਦੂਰਾ, ਬੈਠਾ ਆਪਣਾ ਧਾਮ ਸੁਹਾਇਆ। ਆਪੇ ਤੋੜਨਹਾਰਾ ਨਾਤਾ ਕੂੜਾ, ਕੂੜੀ ਕਿਰਿਆ ਮੇਟ ਮਿਟਾਇਆ। ਜਨ ਭਗਤਾਂ ਬਖ਼ਸ਼ੇ ਚਰਨ ਧੂੜਾ, ਚਰਨ ਚਰਨੋਦਕ ਮੁਖ ਚਵਾਇਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹਾ, ਜਿਸ ਜਨ ਆਪਣਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਦਾਤਾ ਇਕ ਉਪਾਇਆ। ਸ਼ਬਦ ਦਾਤਾ ਸਰਬ ਗੁਣ ਠਾਕੁਰ, ਹਰਿ ਸਾਚਾ ਆਪ ਉਪਾਇੰਦਾ। ਸਤਿਗੁਰ ਪੂਰਾ ਦੇਵੇ ਨਾਮ ਰੱਤੀ ਰਤਨਾਗਰ, ਰੰਗਨ ਰੰਗ ਇਕ ਚੜ੍ਹਾਇੰਦਾ। ਗੁਰ ਗੁਰ ਰੂਪ ਗਹਿਰ ਗੰਭੀਰ ਸਾਗਰ, ਭੇਵ ਕੋਇ ਨਾ ਪਾਇੰਦਾ। ਗੁਰਮੁਖਾਂ ਭਾਗ ਲਗਾਏ ਕਾਇਆ ਗਾਗਰ, ਅੰਮ੍ਰਿਤ ਆਤਮ ਜਲ ਭਰਾਇੰਦਾ। ਨਿਰਮਲ ਕਰਮ ਕਰੇ ਉਜਾਗਰ, ਦੂਈ ਦਵੈਤੀ ਪੜਦਾ ਲਾਹਿੰਦਾ। ਸਾਚੇ ਨਾਮ ਵਣਜ ਕਰਾਏ ਇਕ ਸੌਦਾਗਰ, ਏਕਾ ਵਸਤ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਗ ਜੁਗੀਸ਼ਰ ਆਪ ਅਖਵਾਇੰਦਾ। ਸ਼ਬਦ ਸਤਿਗੁਰ ਸਾਚਾ ਜੋਗ, ਗੁਰ ਗੁਰ ਬੂਝ ਬੁਝਾਇਆ। ਗੁਰਮੁਖਾਂ ਕਰੇ ਏਕਾ ਭੋਗ, ਏਕਾ ਸੇਜਾ ਰਿਹਾ ਹੰਢਾਇਆ। ਮੇਲ ਮਿਲਾਵਾ ਧੁਰ ਸੰਜੋਗ, ਵਿਛੜ ਕਦੇ ਨਾ ਜਾਇਆ। ਦਰਸ ਦਿਖਾਏ ਹਰਿ ਅਮੋਘ, ਰੂਪ ਰੰਗ ਨਾ ਕੋਇ ਉਪਾਇਆ। ਕੱਟਣਹਾਰਾ ਹਉਮੇ ਰੋਗ, ਏਕਾ ਅੰਮ੍ਰਿਤ ਜਾਮ ਪਿਆਇਆ। ਹਰਿਜਨ ਦੇਵੇ ਸਾਚੀ ਚੋਗ, ਮਾਣਕ ਮੋਤੀ ਮੁਖ ਸਲਾਹਿਆ। ਪਾਰ ਕਰਾਏ ਤੀਨਾਂ ਲੋਕ, ਲੋਕ ਪਰਲੋਕ ਵੇਖ ਵਖਾਇਆ। ਆਦਿ ਜਗਾਦੀ ਸਚ ਸਲੋਕ, ਹਰਿ ਆਪਣਾ ਆਪ ਉਪਾਇਆ। ਹਰਿ ਕਾ ਸ਼ਬਦ ਨਾ ਸਕੇ ਕੋਈ ਰੋਕ, ਕੋਟਨ ਕੋਟ ਬ੍ਰਹਮਾ ਵਿਸ਼ਨ ਸ਼ਿਵ ਸੀਸ ਰਹੇ ਝੁਕਾਇਆ। ਜਨ ਭਗਤਾਂ ਦੇਵਣਹਾਰਾ ਮੋਖ, ਮੋਖ ਮੁਕਤ ਚਰਨਾਂ ਹੇਠ ਦਬਾਇਆ। ਲੱਖ ਚੁਰਾਸੀ ਆਪਣੀ ਕਰਨੀ ਕਰਤਾ ਸ਼ਬਦ ਭਠਿਆਲੇ ਦੇਵੇ ਝੋਕ, ਭੇਵ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਸ਼ਬਦ ਹਰਿ ਵਡਿਆਇਆ। ਸ਼ਬਦ ਹਰਿ ਤੀਰ ਨਿਸ਼ਾਨਾ, ਸਤਿਗੁਰ ਆਪ ਚਲਾਇੰਦਾ। ਗੁਰ ਗੁਰ ਕਰੇ ਇਕ ਧਿਆਨਾ, ਗੁਰਮੁਖਾਂ ਪਾਰ ਵਖਾਇੰਦਾ। ਕੂੜੀ ਕਿਰਿਆ ਬੰਨ੍ਹੇ ਗਾਨਾ, ਮਾਇਆ ਮਮਤਾ ਸਗਨ ਮਨਾਇੰਦਾ। ਜੂਠ ਝੂਠ ਦੇਵੇ ਦਾਨਾ, ਹਉਮੇ ਹੰਗਤਾ ਗੜ੍ਹ ਸੁਹਾਇੰਦਾ। ਵੇਖ ਵਖਾਏ ਰਾਜ ਰਾਜਨਾਂ, ਸ਼ਾਹ ਸੁਲਤਾਨਾਂ ਆਪ ਹਲਾਇੰਦਾ। ਕਲਜੁਗ ਤੇਰੀ ਝੂਠ ਦੁਕਾਨਾ, ਚੌਦਾਂ ਹੱਟ ਵਖਾਇੰਦਾ। ਚੌਦਾਂ ਤਬਕ ਹੋਏ ਹੈਰਾਨਾ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਸ਼ਬਦ ਗੁਰਦੇਵ, ਸਤਿਗੁਰ ਪੂਰਾ ਆਪ ਰਖਾਇੰਦਾ। ਹਰਿ ਸ਼ਬਦ ਉਚ ਅਥਾਹ, ਸਤਿਗੁਰ ਹੱਥ ਟਿਕਾਇਆ। ਗੁਰ ਗੁਰ ਪੂਰਾ ਬਣ ਮਲਾਹ, ਗੁਰਮੁਖ ਲਏ ਤਰਾਇਆ। ਦੇਵਣਹਾਰਾ ਸਚ ਸਲਾਹ, ਸਾਚੀ ਸਿਖਿਆ ਇਕ ਸਮਝਾਇਆ। ਕਲਜੁਗ ਬੁਧੀ ਹੋਈ ਕਾਂ, ਕਾਗ ਰਿਹਾ ਕੁਰਲਾਇਆ। ਨਥਾਵਿਆਂ ਨਾ ਦੇਵੇ ਕੋਈ ਥਾਂ, ਗ਼ਰੀਬ ਨਿਮਾਣੇ ਨਾ ਗਲੇ ਲਗਾਇਆ। ਜੂਠ ਝੂਠ ਸੁੱਤਾ ਦੇ ਕਰ ਸਰਹਾਣੇ ਬਾਂਹ, ਸਚ ਸੁੱਚ ਨਾ ਸਕੇ ਉਠਾਇਆ। ਸਚ ਅਦਲ ਨਾ ਕਿਸੇ ਗਰਾਂ, ਖੇੜਾ ਕੋਇ ਨਾ ਰਿਹਾ ਸੁਹਾਇਆ। ਧਰਮ ਕਰਮ ਨਾ ਪਕੜੇ ਕੋਈ ਬਾਂਹ, ਘਰ ਘਰ ਸ਼ਰਅ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸ਼ਬਦੀ ਦਿਤਾ ਵਰ, ਸ਼ਬਦ ਸ਼ਬਦੀ ਵੇਸ ਵਟਾਇਆ। ਸ਼ਬਦ ਵਰ ਸ਼ਬਦ ਹਰਿ, ਸ਼ਬਦੀ ਸ਼ਬਦ ਉਪਜਾਈਆ। ਸ਼ਬਦ ਸਤਿਗੁਰ ਆਪੇ ਧਰ, ਸ਼ਬਦ ਕਰੇ ਕੁੜਮਾਈਆ। ਸ਼ਬਦ ਰਾਮਾ ਨਰ ਨਰਾਇਣ ਵੇਸ ਕਰ, ਸ਼ਬਦੀ ਸ਼ਬਦ ਵੇਖ ਵਖਾਈਆ। ਸ਼ਬਦ ਸ਼ਬਦੀ ਘਾੜਨ ਘੜ, ਪੁਰੀਆਂ ਲੋਆਂ ਆਪ ਸੁਹਾਈਆ। ਸ਼ਬਦ ਅਕਾਸ਼ ਪਰਕਾਸ਼ ਰਿਹਾ ਦੌੜ, ਧੂੰਆਂਧਾਰ ਸ਼ਬਦ ਸਮਾਈਆ। ਸ਼ਬਦ ਲਾਵਣਹਾਰਾ ਜੜ, ਸ਼ਬਦ ਦਏ ਉਖੜਾਈਆ। ਹਰਿ ਕਾ ਸ਼ਬਦ ਨਾ ਸਕੇ ਕੋਈ ਫੜ, ਦਿਸ ਕਿਸੇ ਨਾ ਆਈਆ। ਹਰਿ ਕਾ ਸ਼ਬਦ ਹਰਿ ਹਰਿ ਰਚਨਾ ਆਪੇ ਰਿਹਾ ਲੜ, ਹਰਿ ਸਾਚਾ ਕਰੇ ਲੜਾਈਆ। ਹਰਿ ਕਾ ਸ਼ਬਦ ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਖੰਡਾ ਹੱਥ ਉਠਾਈਆ। ਹਰਿ ਸ਼ਬਦ ਲੱਖ ਚੁਰਾਸੀ ਘਾੜਨ ਆਪੇ ਘੜ, ਤ੍ਰੈਗੁਣ ਮੇਲ ਮਿਲਾਈਆ। ਹਰਿ ਸ਼ਬਦ ਲਗਾਏ ਇਕ ਅਖਾੜ, ਪੰਜ ਤੱਤ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਬਲਵਾਨ ਇਕ ਉਪਾਈਆ। ਸ਼ਬਦ ਬਲਵਾਨ ਜੋਧਾ ਸੂਰ, ਸੂਰ ਸੂਰਿਆ ਆਪ ਅਖਵਾਇੰਦਾ। ਵਿਸ਼ਨੂੰ ਵੰਸੀ ਰਿਹਾ ਘੂਰ, ਨੇਤਰ ਨੈਣ ਉਠਾਇੰਦਾ। ਬ੍ਰਹਮਾ ਵੇਤਾ ਵੇਲਾ ਹੋਇਆ ਪੂਰ, ਅੰਤਮ ਮੂਲ ਚੁਕਾਇੰਦਾ। ਸ਼ਿਵ ਸ਼ੰਕਰ ਮੰਗੇ ਚਰਨ ਧੂੜ, ਨਿਉਂ ਨਿਉਂ ਸੀਸ ਝੁਕਾਇੰਦਾ। ਕਰੋੜ ਤੇਤੀਸਾ ਅੰਤਮ ਆਸਾ ਪੂਰ, ਪੂਰਾ ਵਕ਼ਤ ਵਖਾਇੰਦਾ। ਸੁਰਪਤ ਰਾਜਾ ਇੰਦ ਕਰੇ ਚੂਰੋ ਚੂਰ, ਆਪ ਆਪਣੀ ਕਲ ਵਰਤਾਇੰਦਾ। ਲੋਕਮਾਤ ਸਰਬ ਕਲ ਭਰਪੂਰ, ਨਿਰਗੁਣ ਜੋਤ ਦੀਪ ਜਗਾਇੰਦਾ। ਕਲਜੁਗ ਨਾਤਾ ਤੋੜੇ ਕੂੜੋ ਕੂੜ, ਕੂੜ ਕੁੜਿਆਰਾ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਤਿਗੁਰ ਗੁਰ ਆਪ ਅਖਵਾਇੰਦਾ। ਸ਼ਬਦ ਸਤਿਗੁਰ ਗੁਰਦੇਵ ਇਸ਼ਟ, ਏਕਾ ਏਕ ਉਪਾਇਆ। ਵੇਖ ਵਖਾਏ ਸਰਬ ਸ੍ਰਿਸ਼ਟ, ਲਾਸ਼ਰੀਕ ਆਪ ਖ਼ੁਦਾਇਆ। ਰਾਮਾ ਗੁਰ ਸ਼ਬਦ ਵਸ਼ਿਸ਼ਟ, ਮੂਲ ਮੰਤਰ ਇਕ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਵੇਸ ਆਪ ਧਰਾਇਆ। ਸ਼ਬਦ ਗੁਰ ਸਤਿਗੁਰ ਪੂਜਾ, ਗੁਰ ਗੁਰ ਰਸਨ ਅਲਾਇੰਦਾ। ਭੇਵ ਨਾ ਜਾਣੇ ਕੋਈ ਦੂਜਾ, ਦਿਸ ਕਿਸੇ ਨਾ ਆਇੰਦਾ। ਜਿਸ ਜਨ ਖੋਲ੍ਹੇ ਨੇਤਰ ਤੀਜਾ, ਸੋ ਜਨ ਬੂਝ ਬੁਝਾਇੰਦਾ। ਚੌਥੇ ਘਰ ਲੰਘੇ ਦਹਿਲੀਜਾ , ਅਮਰਾਪਦ ਵਖਾਇੰਦਾ। ਪੰਚਮ ਮੀਤਾ ਆਪੇ ਰੀਝਾ, ਗੁਰਮੁਖਾਂ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਗੁਰ ਹਰਿ ਮਿਹਰਵਾਨ ਲੋਕਮਾਤ ਝੁਲਾਏ ਸਚ ਨਿਸ਼ਾਨ, ਸਚ ਨਿਸ਼ਾਨਾ ਏਕਾ ਕੀਤਾ। ਸਚ ਨਿਸ਼ਾਨਾ ਚਾਰ ਵਰਨ, ਸ਼ਬਦੀ ਸ਼ਬਦ ਲਗਾਈਆ। ਪੁਰਖ ਅਕਾਲ ਸਾਚੀ ਸਰਨ, ਏਕਾ ਓਟ ਜਣਾਈਆ। ਲਹਿਣਾ ਚੁੱਕੇ ਅਠਾਰਾਂ ਬਰਨ, ਕਰਨੀ ਕਰਨ ਵੇਖ ਵਖਾਈਆ। ਪੁਰਖ ਸਮਰਥ ਤਰਨੀ ਤਰਨ, ਤਾਰਨਹਾਰ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਵਿਚੋਲਾ ਏਕਾ ਕਰ, ਜੁਗ ਮੇਲੇ ਜੁਗ ਕਰੇ ਜੁਦਾਈਆ। ਜੁਗ ਸਾਚਾ ਹਰਿ ਮੇਲਣਾ, ਜਾਗਰਤ ਜੋਤ ਜਗਾ। ਕਲਜੁਗ ਬੇੜਾ ਅੰਤਮ ਠੇਲਣਾ, ਸ਼ੌਹ ਦਰਯਾਏ ਦਏ ਰੁੜ੍ਹਾ । ਸਤਿਗੁਰ ਸਾਚਾ ਸੱਜਣ ਸੁਹੇਲਣਾ, ਸਤਿਗੁਰ ਰਿਹਾ ਬਣਤ ਬਣਾ। ਕਲਜੁਗ ਕੂੜੇ ਕੂੜਾ ਖੇਲ ਖੇਲਣਾ, ਨਾ ਦਿਸੇ ਕੋਈ ਮਲਾਹ। ਸਤਿਜੁਗ ਸੁਹਾਏ ਸਾਚਾ ਵੇਲਣਾ, ਵੇਲਾ ਵਕ਼ਤ ਬੇਪਰਵਾਹ। ਅੰਤਮ ਕਲਜੁਗ ਆਪਣੀ ਹੱਥੀਂ ਚਾੜ੍ਹੇ ਤੇਲਨਾ, ਝੂਠਾ ਵਟਣਾ ਦੇੇਵੇ ਲਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦੀ ਬਣ ਮਲਾਹ। ਸ਼ਬਦ ਮਲਾਹ ਹਰਿ ਹਰਿ ਆਇਆ, ਸਤਿਜੁਗ ਵਣਜ ਕਰਾਇੰਦਾ। ਕਲਜੁਗ ਤੇਰਾ ਮੂਲ ਚੁਕਾਇਆ, ਤੇਰੀ ਗੰਢ ਬੰਧਾਇੰਦਾ। ਸਤਿਜੁਗ ਸਾਚਾ ਰਾਹ ਵਖਾਇਆ, ਚਾਰ ਵਰਨਾਂ ਇਕ ਵਖਾਇੰਦਾ। ਕਲਜੁਗ ਕੂੜਾ ਕੂੜੇ ਧੰਦੇ ਲਾਇਆ, ਦੂਈ ਦਵੈਤੀ ਵਿਚ ਟਿਕਾਇੰਦਾ। ਸਦ ਬਖ਼ਸ਼ੰਦੇ ਭੇਵ ਨਾ ਰਾਇਆ, ਭੇਵ ਅਭੇਦਾ ਆਪ ਕਰਾਇੰਦਾ। ਜਗਤ ਵਿਚੋਲਾ ਆਪ ਅਖਵਾਇਆ, ਕਲਜੁਗ ਸਤਿਜੁਗ ਵੇਖ ਵਖਾਇੰਦਾ। ਆਦਿ ਨਿਰੰਜਣ ਆਦਿ ਪੁਰਖ ਅਬਿਨਾਸ਼ੀ ਕਰਤਾ ਏਕਉਂਕਾਰਾ ਹਰਿ ਨਿਰੰਕਾਰਾ ਸਾਚਾ ਢੋਲਾ ਏਕ ਗਾਇਆ, ਸਚ ਕਰੇ ਜੈਕਾਰਾ। ਪੁਰਖ ਅਗੰਮਾ ਨਾ ਮਰਿਆ ਨਾ ਕਦੇ ਜੰਮਾਂ ਬਣਕੇ ਤੋਲਾ ਆਪੇ ਆਇਆ, ਤੋਲਣਹਾਰ ਸਰਬ ਸੰਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸ਼ਬਦ ਭਰੇ ਭੰਡਾਰਾ। ਸ਼ਬਦ ਭੰਡਾਰਾ ਸਦਾ ਅਤੁੱਟ, ਹਰਿ ਸਾਚਾ ਆਪ ਵਰਤਾਇੰਦਾ। ਆਦਿ ਜੁਗਾਦਿ ਨਾ ਜਾਏ ਨਿਖੁੱਟ, ਜੁਗ ਜੁਗ ਵੇਖ ਵਖਾਇੰਦਾ। ਜਗਤ ਵਿਕਾਰਾ ਜੜ ਦੇਵੇ ਪੁੱਟ, ਤਿਖਾ ਤੀਰ ਚਲਾਇੰਦਾ। ਨਾਮ ਪਿਆਲਾ ਹਰਿਜਨ ਸਾਚੇ ਆਪ ਪਿਆਏ ਏਕਾ ਘੁੱਟ, ਇਕ ਖੁਮਾਰ ਵਖਾਇੰਦਾ। ਆਵਣ ਜਾਵਣ ਜਾਏ ਛੁੱਟ, ਹਰਿ ਹਰਿ ਸ਼ਬਦ ਜੋ ਜਨ ਰਸਨਾ ਗਾਇੰਦਾ। ਕਲਜੁਗ ਅੰਤਮ ਲੋਕਮਾਤ ਕੱਢੇ ਕੁੱਟ, ਨਾਮ ਖੰਡਾ ਇਕ ਚਮਕਾਇੰਦਾ। ਸੰਮਤ ਸੰਮਤੀ ਪਏ ਲੁੱਟ, ਸ਼ਾਹ ਸੁਲਤਾਨ ਨਾ ਕੋਇ ਬਚਾਇੰਦਾ। ਹਰਿ ਸ਼ਬਦ ਨਗਾਰੇ ਲੱਗੇ ਚੋਟ, ਰਣਜੀਤ ਨਗਾਰਾ ਇਕ ਵਜਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਲ੍ਹਣਿਉਂ ਡਿਗੇ ਬੋਟ, ਲੋਕਮਾਤ ਨਾ ਕੋਇ ਉਠਾਇੰਦਾ। ਗੁਰਮੁਖਾਂ ਰੱਖੀ ਹਰਿ ਹਰਿ ਏਕਾ ਓਟ, ਸਤਿਗੁਰ ਗੁਰ ਸਤਿਗੁਰ ਆਪ ਬਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸ਼ਬਦ ਨਗਾਰਾ ਆਪਣਾ ਆਪ ਵਜਾਇੰਦਾ। ਸ਼ਬਦ ਨਗਾਰਾ ਅਨਹਦ ਢੋਲ, ਘਟ ਘਟ ਆਪ ਵਜਾਈਆ। ਅੰਦਰ ਮੰਦਰ ਆਪੇ ਬੋਲ, ਗੁਰਮੁਖਾਂ ਰਿਹਾ ਉਠਾਈਆ। ਮਨਮੁਖਾਂ ਕੱਢੇ ਅੰਤਮ ਪੋਲ, ਨਾਮ ਕੰਡੇ ਤੋਲ ਤੁਲਾਈਆ। ਜਗਤ ਵਿਕਾਰੇ ਪਿਆ ਘੋਲ, ਮਨ ਮਤ ਬੁਧ ਕਰੇ ਲੜਾਈਆ। ਹਰਿ ਕਾ ਸ਼ਬਦ ਜਿਸ ਰੱਖਿਆ ਕੋਲ, ਤ੍ਰੈਗੁਣ ਤੱਤ ਨੇੜ ਨਾ ਆਈਆ। ਸਤਿਗੁਰ ਸ਼ਬਦ ਕਰੇ ਕਰਾਏ ਸਦਾ ਚੋਲ, ਗੁਰਸਿਖ ਆਪਣੇ ਅੰਗ ਸਮਾਈਆ। ਸੁਰਤ ਸਵਾਣੀ ਜਾਏ ਮੌਲ, ਉਲਟਾ ਕਵਲਾ ਨਾਭੀ ਮੁਖ ਭਵਾਈਆ। ਦੇਵੇ ਮਾਣ ਵਡਿਆਈ ਉਪਰ ਧਵਲ, ਜੋ ਜਨ ਹਰਿ ਹਰਿ ਰਹੇ ਸਰਨਾਈਆ। ਮੇਲ ਮਿਲਾਵਾ ਸਾਵਲ ਸਵਲ, ਰਾਮ ਨਾਮ ਆਪੇ ਗਾਈਆ। ਨੂਰ ਇਲਾਹੀ ਅੱਲਾ ਅਵਲ, ਏਕਾ ਏਕ ਏਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦ ਵੇਖੇ ਸਾਚੇ ਘਰ, ਘਰ ਫੇਰਾ ਪਾਈਆ। ਸ਼ਬਦ ਗੁਰ ਘਰ ਘਰ ਵੜਿਆ, ਨੇਤਰ ਨੈਣ ਛੁਪਾਇੰਦਾ। ਆਪਣੇ ਮੰਦਰ ਆਪੇ ਵੜਿਆ, ਬਜਰ ਕਪਾਟੀ ਕੁੰਡਾ ਲਾਇੰਦਾ। ਬਿਨ ਹਰਿ ਸੰਤ ਕਿਸੇ ਨਾ ਫੜਿਆ, ਕੋਟਨ ਕੋਟੀ ਗੋਤੇ ਰਹੇ ਖਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਗੁਰ ਜੋਤ ਹਰਿ ਗੁਰਮੁਖਾਂ ਪਕੜੇ ਬਾਂਹ। ਗੁਰਮੁਖ ਚਤੁਰ ਸੁਜਾਨ, ਹਰਿ ਹਰਿ ਮੇਲ ਮਿਲਾਇਆ। ਦੇਵਣਹਾਰਾ ਦਾਤਾ ਦਾਨ, ਸਾਚੀ ਵਸਤ ਨਾਮ ਭਰਾਇਆ। ਸਾਚੇ ਮੰਦਰ ਸਚ ਨਿਸ਼ਾਨ, ਡੂੰਘੀ ਕੰਦਰ ਆਪ ਝੁਲਾਇਆ। ਦਿਵਸ ਰੈਣ ਨਿਗਹਬਾਨ, ਅੱਠੇ ਪਹਿਰ ਵੇਖ ਵਖਾਇਆ। ਕਲਜੁਗ ਕੂੜਾ ਵੇਖ ਤੁਫ਼ਾਨ, ਆਪ ਆਪਣਾ ਰੂਪ ਵਟਾਇਆ। ਆਪੇ ਗੋਪੀ ਆਪੇ ਕਾਹਨ, ਆਪੇ ਬੰਸਰੀ ਰਿਹਾ ਵਜਾਇਆ। ਆਪੇ ਸੁੱਤਾ ਸੁੰਞ ਮਸਾਣ, ਜਲ ਥਲ ਡੇਰਾ ਆਪ ਵਖਾਇਆ। ਆਪੇ ਵਾਲੀ ਦੋ ਜਹਾਨ, ਆਪੇ ਰੂਪ ਰੰਗ ਨਾ ਕੋਇ ਜਣਾਇਆ। ਆਪੇ ਖਾਣੀ ਬਾਣੀ ਹੋ ਪਰਧਾਨ, ਆਪੇ ਆਪਣਾ ਡੰਕ ਵਜਾਇਆ। ਆਪੇ ਰਾਗ ਰਾਗਨੀ ਕਰੇ ਧਿਆਨ, ਆਪ ਆਪਣੀ ਸੇਵਾ ਲਾਇਆ। ਆਪ ਨਾ ਆਏ ਕਿਸੇ ਪਛਾਨ, ਜੁਗ ਜੁਗ ਆਪਣੀ ਧਾਰ ਚਲਾਇਆ। ਕਲਜੁਗ ਅੰਤਮ ਜੋਧਾ ਸੂਰ ਬਲੀ ਬਲਵਾਨ, ਨਿਹਕਲੰਕਾ ਨਾਉਂ ਰਖਾਇਆ। ਧਰਮ ਝੁਲਾਏ ਇਕ ਨਿਸ਼ਾਨ, ਸੱਤਾਂ ਦੀਪਾਂ ਵੇਖ ਵਖਾਇਆ । ਲੱਖ ਚੁਰਾਸੀ ਏਕਾ ਆਣ, ਪੁਰਖ ਅਕਾਲ ਇਕ ਮਨਾਇਆ। ਚਾਰ ਵਰਨਾਂ ਇਕ ਗਿਆਨ, ਏਕਾ ਮੰਤਰ ਨਾਮ ਦ੍ਰਿੜਾਇਆ। ਏਕਾ ਤੀਰਥ ਤਟ ਕਰ ਪਰਵਾਨ, ਸਰ ਸਰੋਵਰ ਇਕ ਨੁਹਾਇਆ। ਏਕਾ ਕਲਮਾ ਇਕ ਈਮਾਨ, ਸ਼ਰਅ ਸ਼ਰੀਅਤ ਇਕ ਵਖਾਇਆ। ਏਕਾ ਦੀਨ ਮਜ਼੍ਹਬ ਇਕ ਈਮਾਨ, ਦਰ ਏਕਾ ਸੀਸ ਝੁਕਾਇਆ। ਏਕਾ ਪੰਡਤ ਕਰੇ ਗਿਆਨ, ਗਿਆਨ ਬੋਧ ਆਪ ਅਖਵਾਇਆ। ਏਕਾ ਸ਼ਬਦ ਬਾਣੀ ਮਾਰੇ ਬਾਣ, ਗੁਰ ਅਰਜਨ ਤੀਰ ਚਲਾਇਆ। ਪਾਰਬ੍ਰਹਮ ਪ੍ਰਭ ਪੁਰਖ ਸੁਲਤਾਨ, ਸ਼ਾਹ ਸੁਲਤਾਨਾ ਵੇਸ ਵਟਾਇਆ। ਜੋਤੀ ਜੋਤ ਜਗੇ ਮਹਾਨ, ਦੀਪਕ ਦੀਵਾ ਇਕ ਰਖਾਇਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਬ੍ਰਹਮਾ ਵਿਸ਼ਨ ਸ਼ਿਵ ਹਰਿ ਕਾ ਨਾਮ ਏਕਾ ਗਾਣ, ਸੋ ਪੁਰਖ ਨਿਰੰਜਣ ਆਪ ਜਣਾਇਆ। ਹੰ ਬ੍ਰਹਮ ਕਰ ਪਛਾਨ, ਓਅੰ ਸੋਹੰ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿ ਸ਼ਬਦੀ ਸ਼ਬਦ ਟਿਕਾਇਆ। ਸ਼ਬਦ ਉਪਜਿਆ ਹਰਿ ਬ੍ਰਹਿਮੰਡ, ਪਾਰਬ੍ਰਹਮ ਵਡਿਆਈਆ। ਅਲਖ ਨਿਰੰਜਣ ਵੰਡੇ ਵੰਡ, ਆਪਣਾ ਹਿੱਸਾ ਆਪ ਕਰਾਈਆ। ਪੁਰਖ ਅਗੰਮਾ ਕਰੇ ਖੰਡ ਖੰਡ, ਖੜਗ ਖੰਡਾ ਤੇਜ਼ ਚਮਕਾਈਆ। ਕਲਜੁਗ ਅੰਤਮ ਦੇਵੇ ਦੰਡ, ਲੱਖ ਚੁਰਾਸੀ ਵੇਖ ਵਖਾਈਆ । ਸਚ ਮਹੱਲੇ ਸੁੱਤਾ ਦੇ ਕਰ ਕੰਡ, ਆਪਣੀ ਕਰਵਟ ਨਾ ਕੋਇ ਬਦਲਾਈਆ। ਕੂੜੀ ਔਧ ਗਈ ਹੰਢ, ਨਾ ਦੀਸੇ ਕੋਇ ਸਹਾਈਆ। ਨਾਤਾ ਜੋੜਿਆ ਭੇਖ ਪਖੰਡ, ਭੇਖਾਧਾਰੀ ਭੇਖ ਵਟਾਈਆ। ਝੂਠਾ ਮੋਹ ਦਿਸੇ ਨਾਰ ਦੁਹਾਗਣ ਰੰਡ, ਸਾਚਾ ਕੰਤ ਨਾ ਕੋਇ ਹੰਢਾਈਆ। ਲਹਿਣਾ ਦੇਣਾ ਚੁੱਕੇ ਜੇਰਜ ਅੰਡ, ਉਤਭੁਜ ਸੇਤਜ ਮੂਲ ਚੁਕਾਈਆ। ਜਨ ਭਗਤਾਂ ਆਪਣਾ ਨਾਮ ਆਪੇ ਵੰਡ, ਆਪਣੀ ਭਿਛਿਆ ਇਛਿਆ ਪੂਰ ਕਰਾਈਆ। ਸਦਾ ਸੁਹੇਲਾ ਰੱਖੇ ਠੰਡ, ਸਾਤਕ ਸਤਿ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਚਾਰ ਵਰਨ ਏਕਾ ਨਾਤ, ਉਤਮ ਰੱਖੇ ਹਰਿ ਹਰਿ ਜ਼ਾਤ, ਵਰਨ ਗੋਤ ਨਾ ਕੋਇ ਰਖਾਈਆ। ਵਰਨ ਗੋਤੀ ਤੁੱਟਾ ਨਾਤਾ, ਹਰਿ ਸੱਚੇ ਆਪ ਤੁੜਾਵਣਾ। ਨਾਰ ਨਾ ਦੀਸੇ ਮਨਮਤ ਕਮਜ਼ਾਤਾ, ਗੁਰਮਤ ਗੁਰ ਧੱਕਾ ਲਾਵਣਾ। ਕਲਜੁਗ ਤੇਰਾ ਭਰਿਆ ਖਾਤਾ, ਸ਼ੌਹ ਦਰਯਾ ਰੁੜ੍ਹਾਵਣਾ। ਤੇਰਾ ਜੋਬਨ ਮਾਰੇ ਠਾਠਾ, ਅੰਤਮ ਖ਼ਾਕ ਮਿਲਾਵਣਾ। ਚੌਦਾਂ ਤਬਕਾਂ ਵੇਖੇ ਹਾਟਾ, ਮੁਹੰਮਦ ਹੱਟ ਵਿਕਾਵਣਾ। ਅੱਲਾ ਰਾਣੀ ਸਾਲੂ ਪਾਟਾ, ਸੀਸ ਪੜਦਾ ਨਾ ਕੋਈ ਪਾਵਣਾ। ਸਦੀ ਚੌਧਵੀਂ ਆਏ ਘਾਟਾ, ਪੂਰਾ ਘਾਟ ਨਾ ਕਿਸੇ ਕਰਾਵਣਾ। ਗੋਬਿੰਦ ਸੂਰਾ ਆਏ ਨਾਠਾ, ਨਿਹਕਲੰਕੀ ਜਾਮਾ ਪਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਵਣਾ। ਗੋਬਿੰਦ ਆਏ ਦਇਆ ਕਮਾਏ, ਅੱਲਾ ਰਾਣੀ ਮੁਖ ਸ਼ਰਮਾਈਆ। ਚਾਰ ਯਾਰੀ ਮੇਟ ਮਿਟਾਏ, ਪੰਚਮ ਤਾਜ ਸੀਸ ਟਿਕਾਈਆ। ਖ਼ਾਲਸ ਖ਼ਾਲਸਾ ਆਪ ਉਪਾਏ, ਚਾਰ ਵਰਨ ਕਰੇ ਕੁੜਮਾਈਆ। ਹਰਿ ਕਾ ਸ਼ਬਦ ਸਾਲਸ ਲੋਕਮਾਤ ਬਣਾਏ, ਆਪੇ ਵੇਖੇ ਬੇਪਰਵਾਹੀਆ। ਨਾਮ ਕਰਾਮਾਤ ਇਕ ਵਖਾਏ, ਵੱਖਰੀ ਧਾਰ ਚਲਾਈਆ। ਸਾਢੇ ਤਿੰਨ ਤਿੰਨ ਹੱਥ ਤੇਰਾ ਲਹਿਣਾ ਦੇਣ ਮੁਕਾਏ, ਕਲਜੁਗ ਸੀਆਂ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਇਕ ਅਖਵਾਈਆ। ਨਿਰਗੁਣ ਉਠਿਆ ਨੌਜਵਾਨ, ਸ਼ਬਦ ਸ਼ਸਤਰ ਹੱਥ ਚਮਕਾਇਆ। ਏਕਾ ਵੇਖੇ ਮਾਰ ਧਿਆਨ, ਵੇਖਣਹਾਰਾ ਇਕ ਅਖਵਾਇਆ। ਇਕ ਝੁਲਾਏ ਸਚ ਨਿਸ਼ਾਨ, ਸੋ ਪੁਰਖ ਨਿਰੰਜਣ ਲੇਖ ਲਿਖਾਇਆ। ਸ੍ਰਿਸ਼ਟ ਸਬਾਈ ਇਕ ਗਿਆਨ, ਏਕਾ ਮੰਤਰ ਨਾਮ ਜਣਾਇਆ। ਕਲਜੁਗ ਭਰਮੇ ਭੁੱਲੇ ਜੀਵ ਨਾਦਾਨ, ਭਰਮ ਗੜ੍ਹ ਨਾ ਕੋਇ ਤੁੜਾਇਆ। ਜੂਠਾ ਝੂਠਾ ਪੀਣ ਖਾਣ, ਅੰਮ੍ਰਿਤ ਰਸ ਹੱਥ ਕਿਸੇ ਨਾ ਆਇਆ। ਗੁਰ ਦਰ ਮੰਦਰ ਮਸਜਿਦ ਮੱਠ ਸ਼ਿਵਦਵਾਲੇ ਬਹਿ ਬਹਿ ਸਾਰੇ ਗਾਣ, ਗੁਰ ਪੂਰਾ ਹਾਜ਼ਰ ਹਜ਼ੂਰਾ ਨੇਤਰ ਲੋਚਨ ਨੈਣ ਦਰਸ ਕਿਸੇ ਨਾ ਪਾਇਆ। ਗਿਆਨੀ ਧਿਆਨੀ ਕਰਨ ਵਖਿਆਨ, ਵੇਖਣਹਾਰਾ ਬੈਠਾ ਮੁਖ ਛੁਪਾਇਆ। ਪੰਡਤ ਪਾਂਧੇ ਪੜ੍ਹਨ ਵੇਦ ਪੁਰਾਨ, ਵੇਦ ਪੁਰਾਨੀ ਭੇਵ ਨਾ ਰਾਇਆ। ਤੀਸ ਬਤੀਸਾ ਗਾਏ ਅੰਜੀਲ ਕੁਰਾਨ, ਸਚ ਹਦੀਸ ਨਾ ਕੋਇ ਸੁਣਾਇਆ। ਕਾਇਆ ਕਾਅਬਾ ਹੋਇਆ ਵੈਰਾਨ, ਸ਼ਾਹ ਨਵਾਬਾ ਨਾ ਮੇਲ ਮਿਲਾਇਆ। ਤਿਲਕ ਲਲਾਟੀ ਨਾ ਸਕੇ ਪਛਾਣ, ਪੰਡਤ ਪਾਂਧੇ ਵੇਖ ਵਖਾਇਆ। ਗੋਬਿੰਦ ਆਏ ਨਾ ਕਿਸੇ ਧਿਆਨ, ਪੜ੍ਹ ਪੜ੍ਹ ਵਾਦ ਵਧਾਇਆ। ਨਾਨਕ ਦੇਵੇ ਧੁਰ ਫ਼ਰਮਾਨ, ਜੋ ਜਨ ਅੰਤਰ ਆਤਮ ਹਰਿ ਲਿਵ ਲਾਇਆ। ਕਲਜੁਗ ਅੰਤਮ ਪਰਗਟ ਹੋਇਆ ਨਿਹਕਲੰਕ ਬਲੀ ਬਲਵਾਨ, ਸ਼ਬਦ ਸ਼ਬਦੀ ਨਾਉਂ ਧਰਾਇਆ। ਪੰਜ ਤੱਤ ਨਾ ਕੋਇ ਨਿਸ਼ਾਨ, ਮਨ ਮਤ ਬੁਧ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿ ਸ਼ਬਦ ਸਤਿਗੁਰ ਧਾਰ, ਗੁਰ ਗੁਰ ਪੂਰਾ ਕਰੇ ਵਿਚਾਰ, ਗੁਰਸਿਖ ਮੇਲ ਮਿਲਾਇਆ।