Granth 08 Likhat 041: 16 Chet 2016 Bikarmi Sukhdev Raj de Ghar Dayea Hoyi Pind Kalla Jila Amritsar

੧੬ ਚੇਤ ੨੦੧੬ ਬਿਕ੍ਰਮੀ ਸੁਖਦੇਵ ਰਾਜ ਦੇ ਘਰ ਦਇਆ ਹੋਈ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਅਲਖ ਅਗੰਮ ਅਥਾਹ ਸ੍ਰੀ ਭਗਵਾਨ, ਏਕਾ ਏਕਉਂਕਾਰਿਆ। ਦੋ ਜਹਾਨ ਖੇਲ ਮਹਾਨ, ਪਾਰਬ੍ਰਹਮ ਪ੍ਰਭ ਭੇਵ ਨਿਆਰਿਆ। ਥਿਰ ਘਰ ਵਸੇ ਸਚ ਮਕਾਨ, ਸਚ ਸਿੰਘਾਸਣ ਆਪ ਸੁਹਾ ਲਿਆ। ਸ਼ਾਹੋ ਭੂਪ ਪੁਰਖ ਸੁਲਤਾਨ, ਰਾਜ ਰਾਜਾਨ ਆਪ ਅਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਖੇਲ ਖਿਲਾ ਰਿਹਾ। ਆਦਿ ਜੁਗਾਦੀ ਹਰਿ ਭਗਵਾਨਾ, ਏਕਾ ਏਕ ਅਖਵਾਇੰਦਾ। ਜੁਗ ਜੁਗ ਖੇਲੇ ਖੇਲ ਮਹਾਨਾ, ਭੇਵ ਕੋਇ ਨਾ ਪਾਇੰਦਾ। ਥਿਰ ਘਰ ਵੇਖੇ ਸਚ ਟਿਕਾਨਾ, ਘਰ ਸਾਚਾ ਆਪ ਸੁਹਾਇੰਦਾ। ਜੋਧਾ ਸੂਰ ਬਲੀ ਬਲਵਾਨਾ, ਪਾਰਬ੍ਰਹਮ ਆਪ ਅਖਵਾਇੰਦਾ। ਰਾਗੀ ਨਾਦ ਅਨਾਦੀ ਧੁਨ ਤਰਾਨਾ, ਆਪ ਆਪਣਾ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਖੇਲ ਖਿਲਾਇੰਦਾ। ਇਕ ਅਕੱਲਾ ਅਕਲ ਕਲ ਧਾਰ, ਏਕਾ ਰੂਪ ਸਮਾਇੰਦਾ। ਆਦਿ ਜੁਗਾਦੀ ਗੁਰ ਅਵਤਾਰ, ਵੇਸ ਅਨੇਕਾ ਆਪ ਵਟਾਇੰਦਾ। ਸ਼ਬਦ ਸ਼ਬਦੀ ਸ਼ਬਦ ਜੈਕਾਰ, ਆਪ ਆਪਣਾ ਆਪ ਕਰਾਇੰਦਾ। ਲੋਆਂ ਪੁਰੀਆਂ ਪਾਵੇ ਸਾਰ, ਬ੍ਰਹਿਮੰਡ ਖੰਡ ਵੇਖ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਨਾਉਂ ਧਰਾਇੰਦਾ। ਅਬਿਨਾਸ਼ੀ ਕਰਤਾ ਹਰਿ ਨਿਰੰਕਾਰਾ, ਏਕਾ ਏਕ ਏਕ ਅਖਵਾਇੰਦਾ। ਜੋਤੀ ਜੋਤ ਜੋਤ ਉਜਿਆਰਾ, ਨੂਰੋ ਨੂਰ ਡਗਮਗਾਇੰਦਾ। ਆਪ ਆਪਣਾ ਕਰ ਪਸਾਰਾ, ਆਪ ਆਪਣਾ ਵੇਖ ਵਖਾਇੰਦਾ। ਆਪ ਆਪਣਾ ਦਏ ਅਧਾਰਾ, ਆਪ ਆਪਣਾ ਬਲ ਧਰਾਇੰਦਾ। ਆਪ ਆਪਣਾ ਕਰੇ ਕਰਾਏ ਵਣਜ ਵਪਾਰਾ, ਆਪ ਆਪਣਾ ਹੱਟ ਖੁਲ੍ਹਾਇੰਦਾ। ਆਪ ਆਪਣਾ ਬਣੇ ਸੇਵਾਦਾਰਾ, ਸੇਵਕ ਸੇਵਾ ਸੇਵ ਕਮਾਇੰਦਾ। ਆਪ ਆਪਣੀ ਬੰਨੇ ਧਾਰਾ, ਆਪ ਆਪਣਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਵੇਸ ਵਟਾਇੰਦਾ। ਆਦਿ ਨਿਰੰਜਣ ਹਰਿ ਹਰਿ ਕਰਤਾ, ਕਰਤਾ ਪੁਰਖ ਆਪ ਅਖਵਾਇੰਦਾ। ਆਪਣਾ ਕਾਰਜ ਆਪੇ ਕਰਦਾ, ਨਾ ਕੋਈ ਦੂਸਰ ਵੇਖ ਵਖਾਇੰਦਾ। ਨਿਰਭੌ ਰੂਪ ਕਦੇ ਨਾ ਡਰਦਾ, ਅਨਭਵ ਪਰਕਾਸ਼ ਸਮਾਇੰਦਾ। ਆਪਣੀ ਜੋਤੀ ਆਪੇ ਵਰਦਾ, ਨਾਰੀ ਕੰਤਾ ਨਾਮ ਰਖਾਇੰਦਾ। ਸਚਖੰਡ ਦਵਾਰੇ ਆਪੇ ਵੜਦਾ, ਮਹੱਲ ਅਟੱਲ ਆਪਣਾ ਆਪ ਸੁਹਾਇੰਦਾ। ਆਪਣਾ ਰੂਪ ਆਪੇ ਘੜਦਾ, ਨਾ ਕੋਈ ਬਾਢੀ ਬਣਤ ਬਣਾਇੰਦਾ। ਆਪਣੀ ਸੇਜੇ ਆਪੇ ਚੜ੍ਹਦਾ, ਆਪ ਆਪਣਾ ਸੰਗ ਨਿਭਾਇੰਦਾ। ਆਪਣਾ ਲੜ ਆਪੇ ਫੜਦਾ, ਆਪ ਆਪਣੀ ਗੰਢ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਉਂਕਾਰਾ ਕਰ ਪਸਾਰਾ ਨਿਰਾਕਾਰ ਵੇਸ ਵਟਾਇੰਦਾ। ਨਿਰਾਕਾਰ ਪੁਰਖ ਅਕਾਲ, ਜੋਤੀ ਜੋਤ ਰੁਸ਼ਨਾਈਆ। ਪਾਰਬ੍ਰਹਮ ਪ੍ਰਭ ਦੀਨ ਦਿਆਲ, ਦਇਆ ਨਿਧ ਆਪ ਅਖਵਾਈਆ। ਆਪਣੀ ਕਰੇ ਆਪ ਪ੍ਰਿਤਪਾਲ, ਪ੍ਰਿਤਪਾਲਕ ਵਡ ਵਡਿਆਈਆ। ਪੁਰਖ ਅਗੰਮੜਾ ਅਗੰਮੜੀ ਚਾਲ, ਲੇਖਾ ਲੇਖ ਨਾ ਕੋਇ ਜਣਾਈਆ। ਆਪੇ ਵਸਿਆ ਸਚ ਸੱਚੀ ਧਰਮਸਾਲ, ਨਾ ਮਰੇ ਨਾ ਜਾਈਆ। ਦੋ ਜਹਾਨਾਂ ਬਣ ਦਲਾਲ, ਆਪ ਆਪਣੀ ਕਰਨੀ ਰਿਹਾ ਕਮਾਈਆ। ਆਪਣੀ ਘਾਲ ਆਪੇ ਘਾਲ, ਘਾਲਣਹਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਆਪ ਅਖਵਾਈਆ । ਨਿਰਗੁਣ ਦਾਤਾ ਬੇਪਰਵਾਹ, ਏਕਾ ਏਕ ਅਖਵਾਇੰਦਾ। ਆਪ ਆਪਣੀ ਦਏ ਸਲਾਹ, ਆਪ ਆਪਣਾ ਮਤਾ ਪਕਾਇੰਦਾ। ਆਪ ਆਪਣਾ ਬਣ ਮਲਾਹ, ਆਪਣਾ ਬੇੜਾ ਆਪ ਚਲਾਇੰਦਾ। ਆਪ ਆਪਣਾ ਉਪਾਏ ਨਾਂ, ਨਾਮ ਨਾਮਾ ਆਪ ਅਖਵਾਇੰਦਾ। ਆਪ ਆਪਣੇ ਵਸਿਆ ਨਗਰ ਗਰਾਂ, ਸਾਚਾ ਖੇੜਾ ਆਪ ਸੁਹਾਇੰਦਾ। ਆਪ ਆਪਣੀ ਪਕੜੇ ਬਾਂਹ, ਆਪ ਆਪਣਾ ਸਿਰ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਨਿਰਗੁਣ ਰੂਪ ਆਪ ਦਰਸਾਇੰਦਾ। ਨਿਰਗੁਣ ਸੂਰਬੀਰ ਬਲਕਾਰਾ, ਹਰਿ ਸਾਚੇ ਵਡ ਵਡਿਆਈਆ । ਇਕ ਅਕੱਲਾ ਏਕਉਂਕਾਰਾ, ਆਦਿ ਪੁਰਖ ਆਪ ਅਖਵਾਈਆ। ਅਬਿਨਾਸ਼ੀ ਕਰਤਾ ਜਾਣੇ ਆਪਣੀ ਧਾਰਾ, ਜੂਨੀ ਰਹਿਤ ਭੇਵ ਨਾ ਰਾਈਆ। ਆਪ ਸੁਹਾਏ ਸਚ ਦਵਾਰਾ, ਸਚ ਘਰ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਡਗਮਗਾਈਆ। ਨਿਰਗੁਣ ਨੂਰ ਇਕ ਅਕੱਲਾ, ਹਰਿ ਹਰਿ ਆਪ ਅਖਵਾਇੰਦਾ। ਆਪੇ ਵਸਿਆ ਸਚ ਮਹੱਲਾ, ਦਿਸ ਕਿਸੇ ਨਾ ਆਇੰਦਾ। ਆਪਣੀ ਜੋਤੀ ਆਪੇ ਰੱਲਾ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਦੇਵੇ ਵਰ, ਨਿਰਗੁਣ ਅੱਗੇ ਝੋਲੀ ਡਾਹਿੰਦਾ। ਨਿਰਗੁਣ ਦਾਤਾ ਨਿਰਗੁਣ ਭਿਖਾਰੀ, ਨਿਰਗੁਣ ਵੰਡ ਵੰਡਾਈਆ। ਨਿਰਗੁਣ ਬੰਕ ਨਿਰਗੁਣ ਦਵਾਰੀ, ਨਿਰਗੁਣ ਅਲੱਖ ਜਗਾਈਆ। ਨਿਰਗੁਣ ਵਣਜ ਨਿਰਗੁਣ ਵਾਪਾਰੀ, ਨਿਰਗੁਣ ਨਿਰਗੁਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਈਆ। ਅਕਲ ਕਲਾ ਕਲ ਆਪੇ ਧਾਰ, ਹਰਿ ਆਪਣਾ ਖੇਲ ਖਲੰਨਿਆ । ਪਾਰਬ੍ਰਹਮ ਪ੍ਰਭ ਗੁਰ ਅਵਤਾਰ, ਜੁਗ ਜੁਗ ਵੇਸ ਵਟੰਨਿਆ। ਅਲੱਖ ਅਗੋਚਰ ਅਗੰਮ ਅਪਾਰ, ਜਨਣੀ ਜਨ ਕਾ ਕਿਸੇ ਜਨਿਆ। ਮਾਤ ਪਿਤ ਨਾ ਕੋਇ ਆਧਾਰ, ਭੈਣ ਭਾਈ ਨਾ ਕੋਇ ਵਖੰਨਿਆ। ਧਰਤ ਧਵਲ ਨਾ ਕੋਇ ਉਸਾਰ, ਰਵ ਸਸ ਨਾ ਸੂਰਜ ਚੰਨਿਆ। ਮੰਡਲ ਮੰਡਪ ਨਾ ਕੋਇ ਆਕਾਰ, ਨਾ ਦੀਸੇ ਜਲ ਬੰਬਿਆ। ਜੰਗਲ ਜੂਹ ਨਾ ਕੋਇ ਪਹਾੜ, ਡੂੰਘੀ ਗਾਰ ਨਾ ਡੇਰਾ ਮੱਲਿਆ। ਪੰਜ ਤੱਤ ਨਾ ਕੋਇ ਆਕਾਰ, ਤ੍ਰੈਗੁਣ ਮਾਇਆ ਨਾ ਬੱਧਾ ਪਲਿਆ। ਬ੍ਰਹਮਾ ਵੇਤਾ ਨਾ ਕੋਈ ਨੈਣ ਰਿਹਾ ਉਘਾੜ, ਖੇਲੇ ਖੇਲ ਸ੍ਰੀ ਭਗਵੰਨਿਆ। ਸ਼ਿਵ ਸ਼ੰਕਰ ਨਾ ਦਿਸੇ ਲਾੜ, ਬਾਸ਼ਕ ਤਸ਼ਕਾ ਨਾ ਗਲ ਸੁਹੰਨਿਆ। ਕਰੋੜ ਤੇਤੀਸ ਨਾ ਕਰੇ ਪੁਕਾਰ, ਸੁਰਪਤ ਇੰਦ ਨਾ ਕੋਇ ਮੰਨਿਆ। ਆਦਿ ਜੁਗਾਦੀ ਖੇਲ ਅਪਾਰ, ਭੇਵ ਅਭੇਦਾ ਆਪ ਵਖੰਨਿਆ। ਸ਼ਬਦ ਬ੍ਰਹਿਮਾਦੀ ਕਰ ਤਿਆਰ, ਲੋਆਂ ਪੁਰੀਆਂ ਬੇੜਾ ਬੰਨ੍ਹਿਆ। ਸਚਖੰਡ ਬੈਠ ਸੱਚੇ ਦਰਬਾਰ, ਆਪਣਾ ਭਾਣਾ ਆਪੇ ਮੰਨਿਆ। ਆਪੇ ਮੰਦਰ ਕਰ ਪਿਆਰ, ਆਪੇ ਵਸੇ ਛੱਪਰ ਛੰਨਿਆ। ਆਪੇ ਨਿਰਗੁਣ ਨਿਰਗੁਣ ਵਿਚੋਂ ਹੋਇਆ ਬਾਹਰ, ਆਪਣਾ ਆਪ ਆਪੇ ਜਣਿਆ। ਆਪੇ ਨਾਰੀ ਕੰਤ ਭਤਾਰ, ਸੁੱਤ ਦੁਲਾਰਾ ਆਪੇ ਵੇਖ ਵਖੰਨਿਆ। ਆਪੇ ਕਰੇ ਸਚ ਸ਼ੰਗਾਰ, ਆਪਣਾ ਬੇੜਾ ਆਪੇ ਬੰਨ੍ਹਿਆ। ਆਪ ਆਪਣਾ ਖੋਲ੍ਹ ਭੰਡਾਰ, ਆਪ ਆਪਣਾ ਦਰ ਸੁਹੰਨਿਆ। ਕਰਿਆ ਵੇਸ ਆਪ ਨਿਰੰਕਾਰ, ਨਿਰਗੁਣ ਜੋਤੀ ਚੜ੍ਹੇ ਚੰਨਿਆ। ਸਤਿ ਸਰੂਪ ਸਿਰਜਣਹਾਰ, ਖੇਲੇ ਖੇਲ ਦੋ ਜਹੰਨਿਆ। ਤ੍ਰੈ ਤ੍ਰੈ ਲੋਕਾਂ ਇਕ ਆਧਾਰ, ਚੌਦਾਂ ਚੌਦਾਂ ਵੇਖ ਵਖੰਨਿਆ। ਅਵਣ ਗਵਣ ਖੇਲ ਅਪਾਰ, ਪਵਨ ਪਵਨੀ ਆਪ ਵਹੰਨਿਆ। ਰਵ ਸਸ ਕਰ ਉਜਿਆਰ, ਤਾਰਾ ਮੰਡਲ ਰੰਗ ਰਗੰਨਿਆ । ਸ਼ਬਦ ਡੋਰੀ ਹੱਥ ਨਿਰੰਕਾਰ, ਲੋਕ ਪਰਲੋਕ ਆਪੇ ਬੰਨ੍ਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲੇ ਖੇਲ ਸ੍ਰੀ ਭਗਵੰਨਿਆ। ਭਗਤਨ ਮੀਤਾ ਇਕ ਅਤੀਤਾ, ਏਕਾ ਏਕ ਅਖਵਾਇੰਦਾ। ਏਕਾ ਵਸੇ ਧਾਮ ਅਨਡੀਠਾ, ਵੇਦ ਕਤੇਬ ਭੇਵ ਨਾ ਪਾਇੰਦਾ। ਆਦਿ ਜੁਗਾਦੀ ਠੰਡਾ ਸੀਤਾ, ਸਤਿ ਪੁਰਖ ਆਪ ਅਖਵਾਇੰਦਾ। ਆਪੇ ਪਤਤ ਆਪ ਪੁਨੀਤਾ, ਆਪ ਆਪਣਾ ਬਲ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ ਅਛਲ ਅਛੱਲ ਖੇਲ ਖਲਾਇੰਦਾ। ਅਛਲ ਅਛੱਲ ਹਰਿ ਗਿਰਧਾਰਾ, ਆਦਿ ਜੁਗਾਦਿ ਸੁਹਾਇੰਦਾ। ਸਚਖੰਡ ਸਾਚਾ ਖੋਲ੍ਹ ਦਵਾਰਾ, ਘਰ ਸੁਹੰਜਣਾ ਇਕ ਸੁਹਾਇੰਦਾ। ਨਿਰਗੁਣ ਬਾਤੀ ਦੀਪਕ ਕਰ ਉਜਿਆਰਾ, ਅੱਠੇ ਪਹਿਰ ਡਗਮਗਾਇੰਦਾ। ਏਕਾ ਵਸੇ ਧਾਮ ਨਿਆਰਾ, ਧਾਮ ਅਵੱਲੜਾ ਇਕ ਰਖਾਇੰਦਾ। ਸ਼ਬਦੀ ਸ਼ਬਦ ਸ਼ਬਦ ਜੈਕਾਰਾ, ਨਿਰੰਕਾਰਾ ਨਾਅਰਾ ਏਕਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਖੇਲ ਖਲਾਇੰਦਾ। ਆਦਿ ਜੁਗਾਦਿ ਕਰ ਕਰ ਵੇਸ, ਆਪਣੀ ਬਣਤ ਬਣਾਇੰਦਾ। ਸ਼ਾਹ ਭੂਪ ਹਰਿ ਨਰ ਨਰੇਸ਼, ਨਿਰਗੁਣ ਧਾਰਾ ਆਪ ਚਲਾਇੰਦਾ। ਆਪੇ ਸੁੱਤਾ ਬਾਸ਼ਕ ਸੇਜ, ਸਾਂਗੋ ਪਾਂਗ ਆਪ ਹੰਢਾਇੰਦਾ। ਆਪੇ ਅਲਖ ਨਿਰੰਜਣ ਆਪਣੇ ਦਰ ਕਰੇ ਆਦੇਸ਼, ਆਪਣੀ ਭਿਛਿਆ ਆਪੇ ਪਾਇੰਦਾ। ਆਪੇ ਆਪਣੀ ਕਰਨੀ ਰਿਹਾ ਵੇਖ, ਕਰਤਾ ਪੁਰਖ ਨਾਉਂ ਉਪਾਇੰਦਾ। ਆਪੇ ਲਿਖਣਹਾਰਾ ਲੇਖ, ਆਪਣਾ ਲੇਖਾ ਆਪ ਜਣਾਇੰਦਾ। ਆਪਣੀ ਲਾਏ ਆਪੇ ਮੇਖ, ਆਪ ਆਪਣਾ ਰੂਪ ਵਟਾਇੰਦਾ। ਆਪੇ ਵਿਸ਼ਨੂੰ ਹੋ ਪਰਵੇਸ਼, ਚਤੁਰਭੁਜ ਖੇਲ ਖਿਲਾਇੰਦਾ। ਆਦਿ ਸ਼ਕਤ ਨੇਤਰ ਰਹੀ ਪੇਖ, ਨਰ ਨਰਾਇਣ ਨੈਣ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਸੇ ਸਾਚੇ ਘਰ, ਘਰ ਸਾਚਾ ਆਪ ਸੁਹਾਇੰਦਾ। ਸਾਚਾ ਘਰ ਹਰਿ ਟਿਕਾਣਾ, ਹਰਿ ਸਾਚੀ ਬਣਤ ਬਣਾਈਆ। ਇਕ ਸੁਲਤਾਨ ਏਕਾ ਰਾਣਾ, ਏਕਾ ਤਖ਼ਤ ਰਿਹਾ ਸੁਹਾਈਆ। ਏਕਾ ਗੀਤ ਏਕਾ ਗਾਣਾ, ਏਕਾ ਰਾਗ ਅਲਾਈਆ। ਏਕਾ ਮੰਦਰ ਇਕ ਮਕਾਨਾ, ਏਕਾ ਬੈਠਾ ਬੇਪਰਵਾਹੀਆ। ਏਕਾ ਇਸ਼ਟ ਇਕ ਧਿਆਨਾ, ਏਕਾ ਵੇਖ ਵਖਾਈਆ। ਪਾਰਬ੍ਰਹਮ ਪ੍ਰਭ ਖੇਲ ਮਹਾਨਾ, ਭੇਵ ਅਭੇਦਾ ਭੇਵ ਛੁਪਾਈਆ। ਆਪੇ ਜਾਣੇ ਆਪਣਾ ਧੁਰ ਫ਼ਰਮਾਨਾ, ਆਪ ਆਪਣਾ ਹੁਕਮ ਚਲਾਈਆ। ਦੇਵੇ ਵਰ ਸ੍ਰੀ ਭਗਵਾਨਾ, ਸਾਚੀ ਸਿਖਿਆ ਇਕ ਸਮਝਾਈਆ। ਵਿਸ਼ਨੂੰ ਵੰਸੀ ਹੋ ਪਰਧਾਨਾ, ਅੰਮ੍ਰਿਤ ਧਾਰਾ ਆਪ ਵਖਾਈਆ। ਉਪਜਿਆ ਕਵਲ ਨੌਜਵਾਨਾ, ਨਿਝਰ ਧਾਰਾ ਇਕ ਚਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਪੁਰਖ ਬਿਧਾਤਾ ਪਿਤਾ ਮਾਤਾ ਆਪ ਅਖਵਾਈਆ। ਮਾਤ ਪਿਤ ਹਰਿ ਨਿਰੰਕਾਰ, ਆਪਣੀ ਕਲ ਵਰਤਾਇੰਦਾ। ਸ਼ਬਦੀ ਸ਼ਬਦ ਸੁੱਤ ਦੁਲਾਰ, ਸਾਚੀ ਗੋਦ ਉਠਾਇੰਦਾ। ਨਿਰਾਕਾਰ ਕਰ ਆਕਾਰ, ਸਾਕਾਰ ਰੂਪ ਵਟਾਇੰਦਾ। ਆਪਣੇ ਨੇਤਰ ਨੈਣ ਆਪ ਉਘਾੜ, ਆਪਣੇ ਲੋਚਣ ਖੋਲ੍ਹ ਖੁਲ੍ਹਾਇੰਦਾ। ਆਪਣੇ ਅੰਦਰ ਆਪਣਾ ਆਪ ਆਪੇ ਦੇਵੇ ਵਾੜ, ਆਪੇ ਬੰਦ ਰਖਾਇੰਦਾ। ਨਾ ਕੋਈ ਲੇਖਾ ਲਿਖੇ ਲਿਖਾਰ, ਲੇਖਾ ਲਿਖਤ ਨਾ ਕੋਇ ਜਣਾਇੰਦਾ। ਇਕ ਅਕੱਲਾ ਕਰ ਪਸਾਰ, ਆਪ ਆਪਣੀ ਕਲ ਵਰਤਾਇੰਦਾ। ਨਾਭੀ ਫੁੱਟੀ ਹੋਇਆ ਉਜਿਆਰ, ਆਕਾਸ਼ ਪਰਕਾਸ਼ ਸਮਾਇੰਦਾ। ਸਾਚਾ ਸੁੱਤ ਕਰ ਤਿਆਰ, ਪਾਰਬ੍ਰਹਮ ਖ਼ੁਸ਼ੀ ਮਨਾਇੰਦਾ। ਬ੍ਰਹਮ ਬ੍ਰਹਮ ਬ੍ਰਹਮ ਦੁਲਾਰ, ਦਰ ਸਾਚੇ ਆਪ ਸੁਹਾਇੰਦਾ। ਦਰਸ਼ਨ ਦੇਵੇ ਅਗੰਮ ਅਪਾਰ, ਆਪਣੀ ਭਿਛਿਆ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਲਏ ਵਰ, ਨਿਰਗੁਣ ਨਿਰਗੁਣ ਅੱਗੇ ਦਏ ਧਰ, ਪਾਰਬ੍ਰਹਮ ਬ੍ਰਹਮ ਅਖਵਾਇੰਦਾ। ਪਾਰਬ੍ਰਹਮ ਬ੍ਰਹਮ ਆਪੇ ਜਣਿਆ, ਆਪਣੇ ਹੱਥ ਰੱਖੀ ਵਡਿਆਈਆ। ਮਾਤ ਪਿਤ ਹਰਿ ਸਾਚਾ ਬਣਿਆ, ਕਿਸੇ ਘਰ ਨਾ ਧੀ ਜਵਾਈਆ। ਆਪਣਾ ਤਾਣਾ ਆਪੇ ਤਣਿਆ, ਤਾਣਾ ਪੇਟਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਨਰ ਨਰੇਸ਼ ਆਪ ਆਪਣਾ ਰੂਪ ਵਟਾਈਆ। ਪਾਰਬ੍ਰਹਮ ਬ੍ਰਹਮ ਸੁੱਤ ਦੁਲਾਰਾ, ਸਾਚਾ ਨਾਮ ਧਰਾਇਆ। ਦਰ ਘਰ ਸਾਚੇ ਕੀਆ ਪਿਆਰਾ, ਹਰਿ ਸਾਚੇ ਮੇਲ ਮਿਲਾਇਆ। ਨੇਤਰ ਨੈਣ ਇਕ ਉਘਾੜਾ, ਏਕਾ ਰੂਪ ਦਰਸਾਇਆ। ਚਾਰੇ ਕੂਟਾਂ ਸਚ ਅਖਾੜਾ, ਹਰਿ ਹਰਿ ਨਜ਼ਰੀ ਆਇਆ। ਧੁਰ ਦਰਗਾਹੀ ਸਾਚਾ ਲਾੜਾ, ਨਿਰਗੁਣ ਬੈਠਾ ਬੇਪਰਵਾਹੀਆ। ਬ੍ਰਹਮਾ ਵੇਤਾ ਕੱਢੇ ਹਾੜਾ, ਰੋ ਰੋ ਨੀਰ ਵਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵਣਹਾਰਾ ਵਰ, ਆਪੇ ਸਿਫ਼ਤ ਸਲਾਹਿਆ। ਸਿਫ਼ਤ ਸਲਾਹ ਬੇਐਬ ਪਰਵਰਦਿਗਾਰ, ਹਰਿ ਸਾਚਾ ਸਚ ਵਡਿਆਈਆ। ਆਪੇ ਪਾਵਣਹਾਰਾ ਸਾਰ, ਆਪੇ ਮੇਲ ਮਿਲਾਈਆ। ਆਪੇ ਦੇਵਤ ਦੇਣ ਆਧਾਰ, ਦਾਤਾ ਦਾਨੀ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਵੰਡ ਵੰਡਾਈਆ। ਵੰਡੀ ਵੰਡ ਹਰਿ ਭਗਵਾਨ, ਆਪਣੀ ਦਇਆ ਕਮਾਇੰਦਾ। ਦੇਵਣਹਾਰਾ ਸਾਚਾ ਦਾਨ, ਦਾਨੀ ਦਾਤਾ ਝੋਲੀ ਪਾਇੰਦਾ। ਸ਼ਬਦ ਅਗੰਮੀ ਇਕ ਫ਼ਰਮਾਣ, ਆਪਣਾ ਆਪ ਸੁਣਾਇੰਦਾ। ਬ੍ਰਹਮੇ ਤੇਰਾ ਬ੍ਰਹਮ ਮਕਾਨ, ਹਰਿ ਸਾਚਾ ਵੇਖ ਵਖਾਇੰਦਾ। ਨਾਦੀ ਧੁਨ ਸੱਚੀ ਧੁਨਕਾਨ, ਸਾਚਾ ਸ਼ਬਦ ਸੁਣਾਇੰਦਾ। ਏਕਾ ਬਖ਼ਸ਼ੇ ਇਕ ਗਿਆਨ, ਏਕਾ ਬੂਝ ਬੁਝਾਇੰਦਾ। ਏਕਾ ਦਰ ਕਰ ਪਰਵਾਨ, ਏਕਾ ਘਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਬ੍ਰਹਮ ਵੇਸ ਵਟਾਇੰਦਾ। ਵੇਸ ਵਟਾਇਆ ਹਰਿ ਰਘੁਰਾਇਆ, ਆਪਣੀ ਬਣਤ ਬਣਾਈਆ। ਆਪਣਾ ਭਾਣਾ ਆਪ ਜਣਾਇਆ, ਆਪਣੇ ਭਾਣੇ ਆਪ ਸਮਾਈਆ। ਆਪਣਾ ਤਾਣਾ ਆਪ ਤਣਾਇਆ, ਆਪੇ ਵੇਖ ਵਖਾਈਆ। ਜਾਣੀ ਜਾਣਾ ਭੇਵ ਨਾ ਆਇਆ, ਵਡ ਦਾਤਾ ਬੇਪਰਵਾਹੀਆ। ਸਾਚੀ ਸਿਖਿਆ ਇਕ ਸਮਝਾਇਆ, ਦੇ ਮਤ ਮੁਖ ਛੁਪਾਈਆ। ਆਪਣਾ ਲੇਖਾ ਤੇਰੇ ਹੱਥ ਫੜਾਇਆ, ਸੇਵਕ ਸੇਵਾ ਸਚ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਵੇਖੇ ਸਹਿਜ ਸੁਭਾਈਆ। ਬ੍ਰਹਮੇ ਵੇਤਾ ਦਰ ਘਰ ਪਾਇਆ, ਘਰ ਸਾਚੇ ਵੱਜੀ ਵਧਾਈਆ। ਨਿਉਂ ਨਿਉਂ ਨੇਤਰ ਸੀਸ ਝੁਕਾਇਆ, ਮੰਗੇ ਹਰਿ ਸਰਨਾਈਆ। ਆਪਣੀ ਝੋਲੀ ਅੱਗੇ ਡਾਹਿਆ, ਦਰ ਭਿਛਿਆ ਇਕ ਵਖਾਈਆ। ਸਚ ਭੰਡਾਰਾ ਆਪ ਵਰਤਾਇਆ, ਆਪਣੀ ਦਇਆ ਕਮਾਈਆ। ਤੇਰਾ ਤੇਰਾ ਰੂਪ ਵਟਾਇਆ, ਤੇਰਾ ਤੇਰਾ ਦਏ ਉਪਾਈਆ। ਤੇਰਾ ਲੇਖਾ ਲਿਖਤ ਗਣਾਇਆ, ਅਲਖ ਨਿਰੰਜਣ ਖੇਲ ਖਿਲਾਈਆ। ਅਗੰਮ ਅਗੰਮੜਾ ਭੇਵ ਨਾ ਆਇਆ, ਹੱਡ ਮਾਸ ਨਾੜੀ ਚਮੜਾ ਨਾ ਕੋਇ ਜਣਾਈਆ। ਮਾਤ ਪਿਤ ਅੰਮੀ ਅੰਮੜਾ ਨਾ ਕੋਇ ਬਣਾਇਆ, ਸਾਕ ਸੈਣ ਨਾ ਕੋਇ ਰਖਾਈਆ। ਇਕ ਅਕੱਲੜਾ ਆਪ ਅਖਵਾਇਆ, ਥਿਰ ਘਰ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵਣਹਾਰਾ ਵਰ, ਆਪ ਆਪਣੀ ਬੂਝ ਬੁਝਾਈਆ। ਆਪਣਾ ਭੇਵ ਆਪ ਖੁਲ੍ਹਾ, ਆਪੇ ਬੂਝ ਬੁਝਾਇੰਦਾ। ਆਪਣੀ ਰੰਗਣ ਆਪ ਚੜ੍ਹਾ, ਰੰਗ ਰੰਗੀਲਾ ਮਾਧਵ ਆਪ ਹੋ ਜਾਇੰਦਾ। ਆਪਣਾ ਮਰਦੰਗਾ ਆਪ ਵਜਾ, ਢੋਲ ਅਨਾਦੀ ਇਕ ਸੁਣਾਇੰਦਾ। ਆਪਣਾ ਸੰਗ ਆਪ ਨਿਭਾ, ਸਗਲਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਰਗੁਣ ਜੋਤੀ ਬਾਤੀ ਧਰ, ਏਕਾ ਘਰ ਸੁਹਾਇੰਦਾ। ਨਿਰਗੁਣ ਦੀਪ ਹੋਇਆ ਉਜਿਆਰਾ, ਬ੍ਰਹਮ ਬ੍ਰਹਮ ਕੁੜਮਾਈਆ। ਪਾਰਬ੍ਰਹਮ ਪ੍ਰਭ ਖੇਲ ਆਪਾਰਾ, ਖੇਲਣਹਾਰਾ ਦਿਸ ਨਾ ਆਈਆ। ਆਦਿ ਜੁਗਾਦੀ ਖੇਲੇ ਖੇਲ ਪਰਵਰਦਿਗਾਰਾ, ਮੂਰਤ ਅਕਾਲ ਏਕਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੂੰਆਂਧਾਰ ਆਪ ਸਹਾਈਆ। ਧੂੰਆਂਧਾਰ ਆਪੇ ਰੱਖ, ਬ੍ਰਹਮ ਬ੍ਰਹਮ ਸਮਾਇੰਦਾ। ਆਪਣੀ ਕਲ ਕਰ ਪਰਤੱਖ, ਕਲ ਧਾਰੀ ਵੇਸ ਵਟਾਇੰਦਾ। ਆਪੇ ਕਰੇ ਆਪਣਾ ਪੱਖ, ਆਪ ਆਪਣਾ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਕਰੇ ਆਪ ਆਪਾ ਵਿਚੋਂ ਵੱਖ, ਆਪ ਆਪਣੀ ਚਲਤ ਚਲਾਇੰਦਾ। ਆਪਣਾ ਵੱਖ ਆਪੇ ਕਰ, ਆਪਣੀ ਕਲ ਵਰਤਾਈਆ। ਆਪਣਾ ਅੱਖਰ ਆਪੇ ਪੜ੍ਹ, ਆਪੇ ਕਰੇ ਪੜ੍ਹਾਈਆ। ਆਪਣੇ ਅੰਦਰ ਆਪੇ ਵੜ, ਆਪੇ ਬੂਝ ਬੁਝਾਈਆ। ਨਾ ਕੋਈ ਸੀਸ ਨਾ ਕੋਈ ਧੜ, ਤੱਤਵ ਤੱਤ ਨਾ ਕੋਇ ਵਖਾਈਆ। ਨਾ ਕੋਈ ਦੀਸੇ ਕਿਲਾ ਗੜ੍ਹ, ਹਰਿ ਹਰਿ ਜੂ ਬੈਠਾ ਡੇਰਾ ਲਾਈਆ। ਬ੍ਰਹਮਾ ਤੇਰੀ ਲਾਈ ਜੜ੍ਹ, ਵਿਸ਼ਨੂੰ ਵੰਸੀ ਵਿਚ ਟਿਕਾਈਆ। ਅੰਤਮ ਵੇਲੇ ਲਏ ਫੜ, ਮਨਵੰਤਰ ਮੁਖ ਭੁਵਾਈਆ। ਅਬਿਨਾਸ਼ੀ ਅਬਿਨਾਸ਼ ਆਪੇ ਰਿਹਾ ਲੜ, ਆਪਣਾ ਖੰਡਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਦਿਤਾ ਸਾਚਾ ਵਰ, ਬ੍ਰਹਮ ਬ੍ਰਹਮ ਖ਼ੁਸ਼ੀ ਮਨਾਈਆ। ਬ੍ਰਹਮਾ ਉਪਜਿਆ ਸਾਚਾ ਸੁੱਤ, ਸਾਚੀ ਸੇਵ ਕਮੰਨਿਆ। ਮੇਲ ਮਿਲਾਵਾ ਪੁਰਖ ਅਬਿਨਾਸ਼ੀ ਅਚੁੱਤ, ਵੇਲੇ ਅੰਤਮ ਦੇਵੇ ਡੰਨਿਆ। ਆਪ ਸੁਹਾਏ ਆਪਣੀ ਰੁੱਤ, ਆਪੇ ਜਾਣੇ ਆਪਣੇ ਭਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਦਿਤਾ ਏਕਾ ਵਰ, ਏਕਾ ਧੁਰ ਫ਼ਰਮਾਨਿਆ। ਧੁਰ ਫ਼ਰਮਾਨਾ ਹਰਿ, ਹਰਿ ਝੋਲੀ ਪਾਇੰਦਾ। ਬ੍ਰਹਮਾ ਵੇਤਾ ਬ੍ਰਹਮ ਗਿਆਨਾ, ਬ੍ਰਹਮ ਬ੍ਰਹਮ ਅਖਵਾਇੰਦਾ। ਚਾਰੇ ਵੇਦਾਂ ਇਕ ਗਿਆਨਾ, ਏਕਾ ਬੂਝ ਬੁਝਾਇੰਦਾ। ਤ੍ਰੈਗੁਣ ਮਾਇਆ ਕਰ ਪਰਧਾਨਾ, ਸਾਚਾ ਸੰਗ ਨਿਭਾਇੰਦਾ। ਪੰਚਮ ਪੰਚਮ ਖੇਲ ਖਿਲਾਨਾ, ਆਪ ਆਪਣੀ ਕਿਰਪਾ ਆਪ ਅਖਵਾਇੰਦਾ। ਆਪ ਆਪਣਾ ਬੱਧਾ ਗਾਨਾ, ਨਿਰਗੁਣ ਸਗਨ ਮਨਾਇੰਦਾ। ਮਨ ਮਤ ਬੁਧ ਸੰਗ ਰਲਾਨਾ, ਸਗਲਾ ਸੰਗ ਆਪ ਰਖਾਇੰਦਾ। ਸਾਚਾ ਮੰਦਰ ਵੇਖ ਮਕਾਨਾ, ਸਾਚੀ ਵਸਤੂ ਵਿਚ ਟਿਕਾਇੰਦਾ। ਨੌ ਦਰ ਵੇਖੇ ਖੋਲ੍ਹ ਮਕਾਨਾ, ਨੌ ਨੌ ਰੂਪ ਸਲਾਹਿੰਦਾ। ਮਹੱਲ ਅਟੱਲ ਸਚ ਟਿਕਾਨਾ, ਘਰ ਘਰ ਵਿਚ ਆਪ ਸੁਹਾਇੰਦਾ। ਅੰਸਾ ਬੰਸਾ ਕਰ ਪਰਵਾਨਾ, ਜੀਓ ਆਤਮ ਪਰਮਾਤਮ ਵੇਖ ਵਖਾਇੰਦਾ। ਧੁਨ ਅਨਾਦੀ ਸਚ ਤਰਾਨਾ, ਘਰ ਸਾਚੇ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਹਰਿ ਸਾਚੀ ਸੇਵਾ ਆਪ ਲਗਾਈ, ਸਾਚਾ ਕਰਮ ਕਮਾਇੰਦਾ। ਜੁਗਾਂ ਜੁਗੰਤਰ ਵੰਡ ਵੰਡਾਈ, ਜੁਗ ਜੁਗ ਵੇਖ ਵਖਾਇੰਦਾ। ਆਦਿ ਅੰਤ ਨਾ ਕਿਸੇ ਜਣਾਈ, ਭੇਵ ਅਭੇਦ ਨਾ ਕੋਇ ਖੁਲ੍ਹਾਇੰਦਾ। ਲੱਖ ਚੁਰਾਸੀ ਜੂਨ ਉਪਾਈ, ਘਟ ਘਟ ਡੇਰਾ ਲਾਇੰਦਾ। ਆਪ ਆਪਣੀ ਜੋਤ ਜਗਾਈ, ਨਿਰਗੁਣ ਆਪਣਾ ਮੇਲ ਮਿਲਾਇੰਦਾ। ਸਾਚੇ ਸੰਤ ਲਏ ਉਠਾਈ, ਸਾਚੀ ਸਿਖਿਆ ਆਪ ਸਮਝਾਇੰਦਾ। ਭਗਤ ਭਗਵੰਤਾ ਏਕਾ ਥਾਈਂ, ਏਕਾ ਰੂਪ ਦਰਸਾਇੰਦਾ। ਕਰੇ ਕਰਾਏ ਸਚ ਨਿਆਈ, ਝੂਠਾ ਵਣਜ ਨਾ ਕੋਇ ਰਖਾਇੰਦਾ। ਹਰਿਜਨ ਪਕੜ ਉਠਾਏ ਫੜ ਫੜ ਬਾਂਹੀ, ਆਪ ਆਪਣਾ ਰਾਹ ਚਲਾਇੰਦਾ। ਸੰਤਨ ਮੀਤਾ ਪਿਤਾ ਮਾਈ, ਸੁਤ ਦੁਲਾਰੇ ਗੋਦ ਉਠਾਇੰਦਾ । ਦੇਵਣਹਾਰਾ ਠੰਡੀਆਂ ਛਾਈਂ, ਸਿਰ ਹੱਥ ਸਮਰਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਸ਼ਬਦ ਬ੍ਰਹਿਮਾਦ ਲੋਕਮਾਤ ਵੇਖ ਵਖਾਇੰਦਾ। ਲੋਕਮਾਤ ਬਹਿ ਬਹਿ ਡੇਰਾ, ਹਰਿ ਸਾਚੀ ਰਚਨ ਰਚਾਈਆ। ਨਿਰਗੁਣ ਸਰਗੁਣ ਕਰ ਵਸੇਰਾ, ਪੰਜ ਤੱਤ ਕਰੇ ਕੁੜਮਾਈਆ। ਪੰਚ ਵਿਕਾਰਾ ਢਾਏ ਵਸੇਰਾ, ਪਹਿਲਾ ਪੌੜਾ ਆਪ ਚੜ੍ਹਾਈਆ। ਦੂਜਾ ਦੇਵੇ ਇਕ ਉਖੇੜਾ, ਹਉਮੇ ਹੰਗਤਾ ਰਹਿਣ ਨਾ ਪਾਈਆ। ਤੀਜੇ ਨੇਤਰ ਦੀਸੇ ਏਕਾ ਸੰਝ ਸਵੇਰਾ, ਦਿਵਸ ਰੈਣ ਨਾ ਕੋਇ ਜਣਾਈਆ। ਚੌਥੇ ਘਰ ਚੌਥੇ ਪਦ ਕਰੇ ਹੱਕ ਨਬੇੜਾ, ਹੱਕ ਹਕੀਕਤ ਵੇਖ ਵਖਾਈਆ। ਪੰਚਮ ਪੰਚਮ ਮੀਤਾ ਹਰਿਜਨ ਬੰਨੇ ਬੇੜਾ, ਜੁਗ ਜੁਗ ਵੇਸ ਵਟਾਈਆ। ਭਾਗ ਲਗਾਏ ਕਾਇਆ ਖੇੜਾ, ਅੰਦਰ ਮੰਦਰ ਕਰ ਰੁਸ਼ਨਾਈਆ। ਖੁਲ੍ਹਾ ਵਖਾਏ ਇਕ ਵਿਹੜਾ, ਏਕਾ ਦਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਲਹਿਣਾ ਦੇਣਾ ਤੇਰਾ ਆਪ ਚੁਕਾਈਆ। ਲਹਿਣਾ ਦੇਣਾ ਹਰਿ ਚੁਕੌਣਾ, ਹਰਿ ਸਾਚੇ ਲੇਖ ਲਿਖਾਇਆ। ਬ੍ਰਹਮਾ ਵੇਤਾ ਸੇਵ ਕਮੌਣਾ, ਆਪ ਆਪਣਾ ਬੰਸ ਲਏ ਸੁਹਾਇਆ। ਵਿਸ਼ਨੂੰ ਵੰਸੀ ਫੇਰਾ ਪੌਣਾ, ਦੇਵੇ ਰਿਜ਼ਕ ਸਬਾਇਆ। ਸ਼ਿਵ ਸ਼ੰਕਰ ਅੰਕਰ ਇਕ ਵਖੌਣਾ, ਕਿੰਗਰੇ ਕਿੰਗਰੇ ਮਰਦੰਗ ਵਜਾਇਆ। ਜੋ ਘੜਿਆ ਸੋ ਭੰਨ ਵਖੌਣਾ, ਥਿਰ ਕੋਇ ਰਹਿਣ ਨਾ ਪਾਇਆ। ਲੋਆਂ ਪੁਰੀਆਂ ਗਗਨ ਪਾਤਾਲਾਂ ਹਰਿ ਖੇਲ ਰਚਾਇਆ, ਰਵ ਸਸ ਸੇਵਾ ਲਾਇਆ। ਕਰੋੜ ਤੇਤੀਸਾ ਚਲੇ ਆਪਣੀ ਚਾਲ, ਸੁਰਪਤ ਰੋਵੇ ਦਏ ਦੁਹਾਇਆ। ਪ੍ਰਭ ਅਬਿਨਾਸ਼ੀ ਖੇਲ ਨਿਆਰ ਕਾਲ ਮਹਾਂਕਾਲ, ਆਪਣੇ ਦਰ ਦਵਾਰੇ ਲਏ ਬਹਾਇਆ। ਰਾਏ ਧਰਮ ਵੇਖੇ ਤੇਰੀ ਧਰਮਸਾਲ, ਅਧਵਿਚਕਾਰੇ ਡੇਰਾ ਲਾਇਆ। ਚਿਤਰ ਗੁਪਤ ਦਏ ਜਵਾਲ, ਲੇਖਾ ਕੋਇ ਨਾ ਸਕੇ ਮਿਟਾਇਆ। ਲਾੜੀ ਮੌਤ ਕਰੇ ਕੰਗਾਲ, ਸ਼ਾਹ ਸੁਲਤਾਨ ਰਹਿਣ ਨਾ ਪਾਇਆ। ਹਰਿ ਕਾ ਸ਼ਬਦ ਇਕ ਦਲਾਲ, ਹਰਿਜਨ ਸਾਚੇ ਲਏ ਤਰਾਇਆ। ਸੋ ਪੁਰਖ ਨਿਰੰਜਣ ਮਿਹਰਵਾਨ, ਹੰ ਬ੍ਰਹਮ ਵੇਖ ਵਖਾਇਆ। ਆਪ ਆਪਣੇ ਆਪੇ ਲਏ ਭਾਲ, ਸਤਿਜੁਗ ਸਾਚਾ ਮਾਰਗ ਲਾਇਆ। ਧੁਰਦਰਗਾਹੀ ਤੋੜ ਜੰਜਾਲ, ਲੋਕਮਾਤ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਮੇਲ ਮਿਲਾਇਆ। ਨਿਰਗੁਣ ਸਰਗੁਣ ਹਰਿ ਹਰਿ ਮੇਲਾ, ਹਰਿ ਸਾਚਾ ਆਪ ਸੁਹਾਇੰਦਾ। ਆਦਿ ਨਿਰੰਜਣ ਚਾੜ੍ਹੇ ਤੇਲਾ, ਜੋਤ ਨਿਰੰਜਣ ਵੇਖ ਵਖਾਇੰਦਾ। ਪਾਰਬ੍ਰਹਮ ਪ੍ਰਭ ਸੱਜਣ ਸੁਹੇਲਾ, ਦਰ ਘਰ ਸਾਚਾ ਇਕ ਸੁਹਾਇੰਦਾ। ਆਪੇ ਵਸਿਆ ਰੰਗ ਨਵੇਲਾ, ਆਪੇ ਘਟ ਘਟ ਵੇਖ ਵਖਾਇੰਦਾ। ਕੱਟਣਹਾਰਾ ਧਰਮ ਰਾਏ ਦੀ ਜੇਲਾ, ਗੁਰ ਸ਼ਬਦੀ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤੀ ਸਰਗੁਣ ਧਰ, ਧਰ ਧਰਨੀ ਆਪ ਸੁਹਾਇੰਦਾ। ਧਰਨੀ ਧਵਲ ਦਏ ਸੁਹਾ, ਹਰਿ ਸਾਚੇ ਵਡ ਵਡਿਆਈਆ। ਨਿਰਗੁਣ ਸਰਗੁਣ ਜਾਏ ਸਮਾ, ਸਚ ਸਮਗਰੀ ਇਕ ਵਖਾਈਆ। ਸ਼ਬਦ ਅਨਾਦੀ ਧੁਨ ਚਲਾ, ਸੁਨ ਮੁਨ ਖੁਲ੍ਹਾਈਆ। ਆਪਣਾ ਗੁਣ ਆਪੇ ਵਖਾ, ਆਪੇ ਬੂਝੇ ਦਏ ਬੁਝਾਈਆ। ਸੰਤ ਸੁਹੇਲੇ ਲਏ ਜਗਾ, ਜਾਗਰਤ ਦਿਸ਼ਾ ਇਕ ਵਖਾਈਆ। ਧਾਮ ਨਵੇਲੇ ਲਏ ਮਲਾ, ਜਗਤ ਨੇਤਰ ਦਿਸ ਨਾ ਆਈਆ । ਸਤਿਜੁਗ ਸਾਚੀ ਬਣਤ ਬਣਾ, ਸਾਚੀ ਸਿਖਿਆ ਇਕ ਸਮਝਾਈਆ। ਏਕਾ ਸ਼ਬਦ ਏਕਾ ਰੂਪ ਵਖਾ, ਏਕਾ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਓਅੰ ਸੋਹੰ ਭੇਵ ਨਾ ਰਾਈਆ। ਓਅੰ ਕਰਤਾ ਹਰਿ ਨਿਰੰਕਾਰਾ, ਨਿਰਵੈਰ ਰੂਪ ਸਮਾਇਆ। ਸੋਹੰ ਸ਼ਬਦ ਭਰ ਭੰਡਾਰਾ, ਲੋਆਂ ਪੁਰੀਆਂ ਆਪ ਵਰਤਾਇਆ। ਦੋਏ ਦੋਏ ਮੇਲ ਖੇਲ ਅਪਾਰਾ, ਨਿਰਗੁਣ ਸਰਗੁਣ ਜੋੜ ਜੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਵੇਖ ਵਖਾਇਆ। ਸਤਿਜੁਗ ਪੇਖ ਨੇਤਰ ਨੈਣ, ਅਠ ਅਠਾਰਾਂ ਖੇਲ ਖਿਲਾਈਆ। ਆਪ ਚੁਕਾਏ ਲਹਿਣਾ ਦੇਣ, ਦੇਵਣਹਾਰ ਆਪ ਅਖਵਾਈਆ। ਆਪ ਵਹਾਏ ਆਪਣਾ ਵਹਿਣ, ਨਾ ਕੋਇ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੇ ਹੱਥ ਰੱਖੇ ਵਡਿਆਈਆ। ਜੁਗ ਕਰਤਾ ਹਰਿ ਕਰਨੇਹਾਰਾ, ਆਦਿ ਪੁਰਖ ਅਬਿਨਾਸ਼ਿਆ । ਮਰੇ ਨਾ ਜੰਮੇ ਵਿਚ ਸੰਸਾਰਾ, ਖੇਲੇ ਖੇਲ ਜਗਤ ਤਮਾਸਿਆ। ਤ੍ਰੇਤਾ ਤ੍ਰੀਆ ਵੇਸ ਅਪਾਰਾ, ਰਾਮ ਰਾਮਾ ਰੂਪ ਸ਼ਾਹੋ ਸ਼ਾਬਾਸਿਆ। ਤੋੜੇ ਲੰਕਾ ਗੜ੍ਹ ਅਹੰਕਾਰਾ, ਜਨ ਭਗਤਾਂ ਅੰਦਰ ਰੱਖੇ ਵਾਸਿਆ। ਗਰੀਬ ਨਿਮਾਣਿਆਂ ਪਾਵੇ ਸਾਰਾ, ਚਰਨ ਕਵਲ ਦਏ ਭਰਵਾਸਿਆ। ਆਪੇ ਜਾਣੇ ਆਰ ਪਾਰ ਕਿਨਾਰਾ, ਮੰਝਧਾਰ ਆਪ ਰੁੜ੍ਹਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਜਾਣੇ ਆਪਣੀ ਰਾਸਿਆ। ਸਾਚੀ ਰਾਸੀ ਗੋਪੀ ਕਾਹਨ, ਹਰਿ ਸਾਚਾ ਆਪ ਰਚਾਈਆ। ਤ੍ਰਿਲੋਕੀ ਨਾਥ ਖੇਲ ਮਹਾਨ, ਗਵਰਧਨ ਧਾਰੀ ਵੇਸ ਵਟਾਈਆ। ਮੁਕੰਦ ਮਨੋਹਰ ਲੱਖਮੀ ਨਰਾਇਣ ਨੌਜਵਾਨ, ਨਾਮ ਬੰਸਰੀ ਇਕ ਵਜਾਈਆ। ਅਰਜਨ ਗੀਤਾ ਇਕ ਗਿਆਨ, ਅੱਠ ਅਠਾਰਾਂ ਕਰੇ ਪੜ੍ਹਾਈਆ। ਸੁਰਤੀ ਸ਼ਬਦ ਸ਼ਬਦ ਬਲਵਾਨ, ਤੀਰ ਨਿਰਾਲਾ ਇਕ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਮ ਧਰਾਈਆ। ਨਾਮ ਧਰਾ ਸਦਾ ਨਿਰਵੈਰਾ, ਨਿਰਗੁਣ ਰੂਪ ਸਮਾਇਆ। ਜੁਗ ਜੁਗ ਚੁਕਾਏ ਮੇਰਾ ਤੇਰਾ, ਤੇਰਾ ਮੇਰਾ ਰਹਿਣ ਨਾ ਪਾਇਆ। ਜਨ ਭਗਤਾਂ ਕਰੇ ਹੱਕ ਨਬੇੜਾ, ਥਾਨ ਥਨੰਤਰ ਇਕ ਸੁਹਾਇਆ। ਆਪੇ ਦੇਵਣਹਾਰਾ ਉਲਟਾ ਗੇੜਾ, ਲੱਖ ਚੁਰਾਸੀ ਆਪ ਭਵਾਇਆ। ਆਪਣੀ ਕਰਨੀ ਲਾਏ ਆਪ ਉਖੇੜਾ, ਆਪਣੀ ਜੜ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਰਚਨ ਰਚਾਇਆ। ਰਚੀ ਰਚਨਾ ਪਾਰਬ੍ਰਹਮ, ਆਪਣੀ ਬਣਤ ਬਣਾਇੰਦਾ। ਗਗਨ ਪਾਤਾਲ ਰਹਾਏ ਬਿਨ ਥੰਮ, ਲੋਆਂ ਪੁਰੀਆਂ ਡੇਰਾ ਲਾਇੰਦਾ। ਮਾਤ ਗਰਭ ਨਾ ਪਏ ਜੰਮ, ਬਾਲਕ ਕੁੱਖ ਨਾ ਕੋਇ ਵਖਾਇੰਦਾ। ਆਪੇ ਜਾਣੇ ਆਪਣਾ ਕੰਮ, ਕਾਮ ਕਾਮਨੀ ਆਪ ਹੋ ਜਾਇੰਦਾ। ਆਪੇ ਖਾਏ ਆਪਣਾ ਤਮ, ਤ੍ਰਿਸਨਾ ਭੁੱਖ ਆਪ ਮਿਟਾਇੰਦਾ। ਨਾ ਕੋਈ ਖ਼ੁਸ਼ੀ ਨਾ ਕੋਈ ਗਮ, ਸੋ ਪੁਰਖ ਨਿਰੰਜਣ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਚਲਾਇੰਦਾ। ਕਲਜੁਗ ਤੇਰੀ ਸਾਚੀ ਧਾਰ, ਹਰਿ ਸਾਚੇ ਆਪ ਚਲਾਈਆ। ਮੰਗੀ ਮੰਗ ਧੁਰ ਦਰਬਾਰ, ਧੁਰ ਲਹਿਣਾ ਝੋਲੀ ਪਾਈਆ। ਲੇਖਾ ਲਿਖੇ ਲੱਖ ਚਾਰ ਬੱਤੀ ਹਜ਼ਾਰ, ਚਾਰੇ ਮੁਖ ਸਲਾਹੀਆ। ਸਾਚੀ ਵਸਤ ਅਪਰ ਅਪਾਰ, ਜਗਤ ਝੋਲੀ ਆਪ ਭਰਾਈਆ। ਜੂਠ ਝੂਠ ਕਰ ਪਿਆਰ, ਹਉਮੇ ਹੰਗਤਾ ਸੰਗ ਰਲਾਈਆ। ਮਾਇਆ ਮਮਤਾ ਦਰ ਦਰਬਾਰ, ਬੈਠੀ ਧੂਣੀ ਤਾਈਆ। ਕੂੜ ਕੁੜਿਆਰਾ ਕਰ ਪਸਾਰ, ਕੂੜਾ ਮਸਤਕ ਟਿੱਕਾ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਖ਼ਜ਼ੀਨਾ ਆਪ ਵਰਤਾਈਆ। ਕਲਜੁਗ ਜਗਤ ਭੰਡਾਰਾ ਭਰ, ਹਰਿ ਸਾਚੇ ਵਕ਼ਤ ਸੁਹਾਇਆ। ਆਪਣੀ ਕਰਨੀ ਆਪੇ ਕਰ, ਤੇਰਾ ਲਹਿਣਾ ਤੇਰੀ ਝੋਲੀ ਪਾਇਆ। ਨੌ ਰਖਾਏ ਖੁਲ੍ਹੇ ਦਰ, ਦਸਵਾਂ ਬੰਦ ਬਣਾਇਆ। ਅਗੰਮ ਅਗੰਮੜਾ ਅੰਦਰ ਵੜ, ਬੈਠਾ ਕੁੰਡਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਾਚਾ ਸੰਗ ਨਿਭਾਇਆ। ਸਾਚੀ ਮੰਗ ਲਏ ਮੰਗ, ਦੋਏ ਜੋੜ ਸੀਸ ਨਿਮਸਕਾਰਿਆ। ਪ੍ਰਭ ਅਬਿਨਾਸ਼ੀ ਤੇਰਾ ਸੰਗ, ਤੇਰਾ ਮੇਲਾ ਵਿਚ ਸੰਸਾਰਿਆ। ਮੇਰਾ ਕਰਮ ਨਾ ਹੋਵੇ ਭੰਗ, ਮਿਲੇ ਮੇਲ ਸਾਚਾ ਯਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਦਰ ਆਪ ਖੁਲ੍ਹਾ ਰਿਹਾ। ਸਾਚਾ ਦਰ ਜਗਤ ਖੁਲੌਣਾ, ਕਲਜੁਗ ਵੇਖ ਵਖਾਈਆ। ਈਸਾ ਮੂਸਾ ਨਾਮ ਧਰੌਣਾ, ਐੜਾ ਅਥਰਵਨ ਦਏ ਸਲਾਹੀਆ। ਸੰਗ ਮੁਹੰਮਦ ਅੰਗ ਛੁਹੌਣਾ, ਚਾਰ ਯਾਰੀ ਵੇਖ ਵਖਾਈਆ। ਅੱਲਾ ਰਾਣੀ ਨਾਲ ਪਰਨੌਣਾ, ਏਕਾ ਸਗਨ ਮਨਾਈਆ। ਜਲਵਾ ਜਲਾਲ ਨੂਰ ਅਲਾਹੀ ਆਪ ਪਰਗਟੌਣਾ, ਨੂਰੀ ਨੂਰ ਨੂਰ ਚਮਕਾਈਆ। ਦਸਤਗੀਰ ਸ਼ਾਹ ਹਕੀਰ ਵੇਖ ਵਖੌਣਾ, ਕਲਮਾ ਅਮਾਮ ਇਕ ਜਣਾਈਆ। ਕਾਇਨਾਤ ਏਕਾ ਰੰਗ ਰੰਗੌਣਾ, ਕਾਲਾ ਸੂਸਾ ਤਨ ਛੁਹਾਈਆ। ਦੀਨ ਈਮਾਨ ਇਕ ਬਨੌਣਾ, ਏਕਾ ਅਲਫ਼ ਰਿਹਾ ਸਖਾਈਆ। ਅਲਫ਼ ਅਲਫ਼ੀ ਤਨ ਲਗੌਣਾ, ਤੱਤੀ ਵਾ ਨਾ ਲੱਗੇ ਰਾਈਆ। ਕੂੜ ਕੁੜਿਆਰਾ ਕੂਕ ਸੁਨੌਣਾ, ਚਾਰੇ ਕੂਟਾਂ ਦਏ ਦੁਹਾਈਆ। ਸਚ ਸੁੱਚ ਫੂਕ ਵਖੌਣਾ, ਤ੍ਰੈਗੁਣ ਲੰਬੂ ਏਕਾ ਲਾਈਆ। ਪੰਜ ਤੱਤ ਹਾਹਾਕਾਰ ਕਰੌਣਾ, ਧੀਰਜ ਧੀਰ ਨਾ ਕੋਇ ਧਰਾਈਆ। ਐਨਲਹੱਕ ਨਾਅਰਾ ਇਕ ਰਖੌਣਾ, ਮੁਕਾਮੇ ਹੱਕ ਇਕ ਖ਼ੁਦਾਈਆ। ਖਾਲਕ ਖ਼ਲਕ ਵਿਚ ਸਮੌਣਾ, ਆਪ ਆਪਣਾ ਰੂਪ ਵਟਾਈਆ। ਰਾਮ ਨਾਮ ਮੇਟ ਮਿਟੌਣਾ, ਭਰਮੀ ਭਰ ਭਰ ਭਰਮ ਭੁਲਾਈਆ। ਧਰਤ ਧਵਲ ਨਾ ਕਿਸੇ ਭਾਰ ਉਠੌਣਾ, ਨੇਤਰ ਰੋਵੇ ਦਏ ਦੁਹਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤੇ ਤਰਸ ਕਮੌਣਾ, ਕਲਜੁਗ ਵੇਖੇ ਤੇਰੀ ਸ਼ਾਹੀਆ। ਸੰਗ ਮੁਹੰਮਦ ਏਕਾ ਧਾਮ ਸਹੌਣਾ, ਚੌਦਾਂ ਤਬਕਾਂ ਫੋਲ ਫੋਲਾਈਆ। ਅਜਰਾਈਲ ਜਬਰਾਈਲ ਸੇਵਾ ਲੌਣਾ, ਮੇਕਾਈਲ ਅਸਰਾਫੀਲ ਸਾਚਾ ਸੰਗ ਨਿਭਾਈਆ। ਜੀਵ ਜੰਤ ਸਰਬ ਕੁਰਲੌਣਾ, ਪੰਖੀ ਪੰਛੀ ਨੀਰ ਰਹੇ ਵਹਾਈਆ। ਨਰ ਨਰਾਇਣ ਆਪਣਾ ਵੇਸ ਵਟੌਣਾ, ਲੋਕਮਾਤ ਵੇਖ ਵਖਾਈਆ। ਪੰਜ ਤੱਤ ਕਾਇਆ ਮੰਦਰ ਡੇਰਾ ਲੌਣਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਾਨਾ ਰੂਪ ਆਪ ਵਟੌਣਾ, ਨਾ ਭੁੱਲੇ ਆਪ ਰਘੁਰਾਈਆ। ਕੁਕਰਮੀ ਕੁਕਰਮ ਮੇਟ ਮਿਟਾਉਣਾ, ਨਾਮ ਖੰਡਾ ਹੱਥ ਉਠਾਈਆ। ਨਾਨਕ ਸਤਿਗੁਰ ਨਾਮ ਧਰੌਣਾ, ਚਾਰ ਵਰਨਾਂ ਵੇਖ ਵਖਾਈਆ। ਪੁਰਖ ਅਬਿਨਾਸ਼ੀ ਦਰ ਘਰ ਸਾਚਾ ਪੌਣਾ, ਦਰ ਘਰ ਸਾਚੇ ਮੇਲ ਮਿਲਾਈਆ। ਨਾਰੀ ਕੰਤਾ ਵੇਖ ਵਖੌਣਾ, ਘਰ ਮੰਗਲ ਏਕਾ ਗਾਈਆ। ਦਰ ਦਰਵੇਸ਼ਾ ਅਲਖ ਜਗੌਣਾ, ਅਲੱਖ ਅਲੱਖਣਾ ਲੇਖਾ ਲੇਖ ਨਾ ਕੋਇ ਲਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਵੇਖ ਸਾਚਾ ਘਰ ਨਿਰਗੁਣ ਮੇਲ ਮਿਲਾਈਆ। ਨਾਨਕ ਨਿਰਗੁਣ ਨਿਰਗੁਣ ਮੇਲਾ, ਸਚਖੰਡ ਜੋੜ ਜੁੜਾਇਆ । ਆਪੇ ਗੁਰੂ ਗੁਰੂ ਗੁਰ ਚੇਲਾ, ਗੁਰ ਗੁਰ ਆਪ ਅਖਵਾਇਆ। ਆਪੇ ਹੋਇਆ ਸੱਜਣ ਸੁਹੇਲਾ, ਘਰ ਸਾਚਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਮੇਲਾ ਏਕਾ ਘਰ, ਘਰ ਸੁਹੰਜਣਾ ਇਕ ਸੁਹਾਇਆ। ਨਾਨਕ ਮੇਲਾ ਧੁਰ ਦਰਗਾਹ, ਨਿਰਗੁਣ ਵੇਖ ਵਖਾਈਆ। ਮਿਲਿਆ ਮੇਲ ਬੇਪਰਵਾਹ, ਵਿਛੜ ਕਦੇ ਨਾ ਜਾਈਆ। ਸਖਾ ਸਖਾਈ ਪਕੜੇ ਬਾਂਹ, ਸਮਰਥ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵਣਹਾਰਾ ਵਰ, ਨਾਮ ਵਸਤ ਸਾਚੀ ਝੋਲੀ ਪਾਈਆ। ਨਾਮ ਸਤਿ ਸਚ ਭੰਡਾਰਾ, ਨਾਨਕ ਗੁਰ ਵਰਤਾਇੰਦਾ। ਲੋਕਮਾਤ ਖੇਲ ਅਪਾਰਾ, ਆਪ ਆਪਣਾ ਖੇਲ ਖਿਲਾਇੰਦਾ। ਏਕਾ ਜੋਤੀ ਦਸ ਅਵਤਾਰਾ, ਦਹਿ ਦਿਸ਼ਾ ਫੇਰਾ ਪਾਇੰਦਾ। ਗੋਬਿੰਦ ਖੰਡਾ ਤੇਜ਼ ਕਟਾਰਾ, ਨਾਮ ਸਤਿ ਰੂਪ ਵਟਾਇੰਦਾ। ਗੁਰਮੁਖਾਂ ਕਰੇ ਸਚ ਪਿਆਰਾ, ਚਾਰ ਵਰਨਾਂ ਰੰਗ ਰੰਗਾਇੰਦਾ। ਅੰਮ੍ਰਿਤ ਆਤਮ ਦੇਵੇ ਠੰਡੀ ਠਾਰਾ, ਦੂਈ ਦਵੈਤੀ ਪੜਦਾ ਲਾਹਿੰਦਾ। ਊਚਾਂ ਨੀਚਾਂ ਵਖਾਏ ਇਕ ਦਰਬਾਰਾ, ਦੂਜਾ ਦਰ ਨਾ ਕੋਇ ਜਣਾਇੰਦਾ। ਸਾਚੀ ਸਿਖਿਆ ਸਿਖ ਵਿਚਾਰਾ, ਸਾਖਿਯਾਤ ਜੋਤ ਪਰਗਟਾਇੰਦਾ। ਮਿਲਿਆ ਮੇਲ ਹਰਿ ਨਿਰੰਕਾਰਾ, ਸੁੱਤ ਦੁਲਾਰਾ ਆਪ ਸਲਾਹਿੰਦਾ। ਪੁਰਖ ਅਕਾਲ ਸਰਬ ਪ੍ਰਿਤਪਾਲਾ, ਪ੍ਰਿਤਪਾਲਕ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗ ਜੁਗ ਆਪ ਆਪਣਾ ਖੇਲ ਖਿਲਾਇੰਦਾ। ਆਪਣਾ ਖੇਲ ਹਰਿ ਸਮਰਥ, ਆਪਣੇ ਹੱਥ ਰਖਾਇੰਦਾ। ਜੁਗ ਜੁਗ ਚਲਾਏ ਜਗਤ ਰਥ, ਰਥ ਰਥਵਾਹੀ ਵੇਸ ਵਟਾਇੰਦਾ। ਕਲਜੁਗ ਅੰਤਮ ਲੱਖ ਚੁਰਾਸੀ ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਪਾਏ ਨੱਥ, ਦਹਿ ਦਿਸ਼ਾ ਆਪ ਫਿਰਾਇੰਦਾ। ਜਨ ਭਗਤਾਂ ਦੇਵੇ ਨਾਮ ਵੱਥ, ਆਤਮ ਬ੍ਰਹਮ ਜਣਾਇੰਦਾ। ਸਗਲ ਵਿਸੂਰੇ ਜਾਇਣ ਲੱਥ, ਜੋ ਜਨ ਨੇਤਰ ਲੋਚਣ ਦਰਸਨ ਪਾਇੰਦਾ। ਹੰਕਾਰੀ ਬੁਰਜ ਜਾਏ ਢੱਠ, ਨਾਮ ਖੰਡਾ ਇਕ ਚਮਕਾਇੰਦਾ। ਲਹਿਣਾ ਦੇਣ ਚੁਕਾਏ ਤੀਰਥ ਅਠਸਠ, ਗੰਗਾ ਗੋਦਾਵਰੀ ਵੇਖ ਵਖਾਇੰਦਾ। ਆਪੇ ਹੋਏ ਪੂਜਾ ਪਾਠ, ਦੁਰਗਾ ਗਾਇਤਰੀ ਮੰਤਰ ਆਪ ਅਖਵਾਇੰਦਾ । ਆਪੇ ਸਰ ਸਰੋਵਰ ਮਾਰੇ ਠਾਠ, ਅੰਮ੍ਰਿਤ ਧਾਰਾ ਆਪ ਵਹਾਇੰਦਾ। ਆਪੇ ਮਸਤਕ ਜੋਤੀ ਬਣ ਲਲਾਟ, ਅੱਠੇ ਪਹਿਰ ਡਗਮਗਾਇੰਦਾ। ਆਪੇ ਗੁਰਮੁਖਾਂ ਪੂਰਾ ਕਰਨਹਾਰਾ ਘਾਟ, ਨਾਨਕ ਤੋਲਾ ਤੇਰਾਂ ਤੋਲ ਤੁਲਾਇੰਦਾ। ਆਪੇ ਰਾਮਾ ਕ੍ਰਿਸ਼ਨਾ ਰਸ ਲਏ ਚਾਟ, ਸੀਤਾ ਸੁਰਤੀ ਆਪ ਪਰਨਾਇੰਦਾ। ਆਪੇ ਵੇਖੇ ਚੌਦਾਂ ਹਾਟ, ਚੌਦਾਂ ਤਬਕਾਂ ਖੋਲ੍ਹ ਖੁਲ੍ਹਾਇੰਦਾ। ਖੇਲੇ ਖੇਲ ਤ੍ਰਿਲੋਕੀ ਨਾਥ, ਤ੍ਰੈ ਤ੍ਰੈ ਬੰਧਨ ਆਪ ਤੁੜਾਇੰਦਾ। ਆਪ ਨਿਭਾਏ ਸਗਲਾ ਸਾਥ, ਸਾਚਾ ਸੰਗ ਆਪ ਵਖਾਇੰਦਾ। ਲਹਿਣਾ ਦੇਣ ਚੁਕਾਏ ਨੌ ਨੌ ਨਾਥ, ਸਿੱਧ ਚੁਰਾਸੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਧਾਰਾ ਇਕ ਵਹਾਇੰਦਾ। ਨਿਰਗੁਣ ਧਾਰਾ ਜੋਤ ਅਕਾਲੀ, ਹਰਿ ਸਾਚੇ ਆਪ ਉਪਾਈਆ। ਸਤਿਜੁਗ ਮੰਗੇ ਸਚ ਦਲਾਲੀ, ਸਾਚੀ ਸਿਖਿਆ ਇਕ ਸਮਝਾਈਆ। ਤ੍ਰੇਤੇ ਤੇਰਾ ਸਾਚਾ ਮਾਲੀ, ਰਾਮ ਰਮੱਯਾ ਵੇਸ ਵਟਾਈਆ। ਕਾਹਨਾ ਕ੍ਰਿਸ਼ਨਾ ਤੋੜ ਜੰਜਾਲੀ, ਹਰਿਜਨ ਸਾਚੇ ਲਏ ਤਰਾਈਆ। ਸੰਗ ਮੁਹੰਮਦ ਜਲਵਾ ਜਲਾਲੀ, ਜ਼ਾਹਰਾ ਜ਼ਹੂਰ ਆਪ ਵਖਾਈਆ। ਨਾਨਕ ਨਿਰਗੁਣ ਹੱਥੀਂ ਫਿਰੇ ਖ਼ਾਲੀ, ਗੁਰਮੁਖਾਂ ਭੰਡਾਰਾ ਨਾਮ ਭਰਾਈਆ। ਗੁਰ ਗੋਬਿੰਦ ਤੇਗ਼ ਇਕ ਉਠਾਲੀ, ਨਾਮ ਖੰਡਾ ਰਿਹਾ ਚਮਕਾਈਆ। ਚਾਰ ਵਰਨਾਂ ਸੰਤ ਸੁਹੇਲੇ ਰਿਹਾ ਭਾਲੀ, ਲੁਕਿਆ ਕੋਇ ਰਹਿਣ ਨਾ ਪਾਈਆ। ਜਨ ਭਗਤਾਂ ਆਪ ਕਰੇ ਦਲਾਲੀ, ਆਪ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਤੇਰੀ ਝੋਲੀ ਪਾਈਆ। ਕੂੜ ਕੂੜਾ ਲਹਿਣਾ ਚੁਕੌਣਾ, ਹਰਿ ਸਾਚਾ ਸਹਿਜ ਸੁਖਦਾਇਆ। ਸਾਚੋ ਸਾਚਾ ਮਾਰਗ ਲੌਣਾ, ਸਾਚੀ ਸਿਖਿਆ ਇਕ ਸਮਝਾਇਆ। ਚਾਰ ਵਰਨਾਂ ਇਕ ਬਨੌਣਾ, ਊਚ ਨੀਚ ਰਹਿਣ ਨਾ ਪਾਇਆ। ਰਾਜਾ ਰਾਣਾ ਤਖ਼ਤੋਂ ਲੌਹਣਾ, ਸੀਸ ਤਾਜ ਨਾ ਕੋਇ ਟਿਕਾਇਆ। ਮਾਇਆਧਾਰੀ ਖ਼ਾਕ ਮਿਲੌਣਾ, ਖ਼ਾਕੀ ਖ਼ਾਕ ਉਡਾਇਆ। ਗ਼ਰੀਬ ਨਿਮਾਣਿਆਂ ਗਲੇ ਲਗੌਣਾ, ਧੁਰ ਦਾ ਲੇਖ ਚੁਕਾਇਆ। ਫੜ ਫੜ ਕਾਗੋਂ ਹੰਸ ਬਨੌਣਾ, ਮਾਨਕ ਮੋਤੀ ਚੋਗ ਚੁਗਾਇਆ। ਮਾਨਸ ਜਨਮ ਲੇਖੇ ਲੌਣਾ, ਲੱਖ ਚੁਰਾਸੀ ਫੰਦ ਕਟਾਇਆ। ਰਾਮ ਕ੍ਰਿਸ਼ਨ ਦਰਸ ਦਖੌਣਾ, ਆਪ ਆਪਣਾ ਰੂਪ ਧਰਾਇਆ। ਨਾਨਕ ਗੋਬਿੰਦ ਨਜ਼ਰੀ ਔਣਾ, ਨੀਲਾ ਨੀਲੀ ਧਾਰੋਂ ਪਾਰ ਕਰਾਇਆ। ਸੱਤ ਰੰਗ ਨਿਸ਼ਾਨਾ ਇਕ ਵਖੌਣਾ, ਸੱਤਾਂ ਦੀਪਾਂ ਆਪ ਝੁਲਾਇਆ। ਲੱਖਣ ਕਰੌਚ ਪੁਸ਼ਕਰ ਫੇਰਾ ਪੌਣਾ, ਜੰਬੂ ਦੀਪ ਹੋਏ ਰੁਸ਼ਨਾਇਆ। ਸਾਨ ਸਲਮਲ ਡੇਰਾ ਢੌਣਾ, ਕੁਸ਼ਾ ਰਿਹਾ ਕੁਰਲਾਇਆ। ਲਾਲ ਰੰਗ ਹਰਿ ਆਪ ਰੰਗੌਣਾ, ਆਦਿ ਸ਼ਕਤ ਵੇਸ ਵਟਾਇਆ। ਕੰਚਨ ਰੂਪ ਇਕ ਸੁਹੌਣਾ, ਦੀਵਾ ਬਾਤੀ ਇਕ ਡਗਮਗਾਇਆ। ਸੂਹਾ ਵੇਸ ਨਰ ਨਰੇਸ਼ ਆਪਣਾ ਆਪ ਕਰੌਣਾ, ਸਾਚੀ ਸਖੀਆਂ ਮੇਲ ਮਿਲਾਇਆ। ਚਿੱਟੀ ਧਾਰ ਕਰ ਪਿਆਰ, ਚਿੱਟਾ ਰੰਗ ਇਕ ਚੜ੍ਹੌਣਾ, ਦਸਮ ਦਵਾਰੀ ਕੁੰਡਾ ਲਾਹਿਆ। ਰੰਗ ਬਸੰਤੀ ਤਨ ਰੰਗੌਣਾ, ਫਲ ਫਲਵਾੜੀ ਵੇਖ ਵਖਾਇਆ। ਨੀਲਾ ਬਸਤਰ ਗੋਬਿੰਦ ਧਾਰ ਹਿੰਦੂ ਮੁਸਲਮ ਇਕ ਬਣੌਣਾ, ਸਾਚੀ ਬਣਤ ਬਣਾਇਆ। ਕਾਲਾ ਸੂਸਾ ਤਨ ਛੁਹੌਣਾ, ਕਲਜੁਗ ਸੱਥਰ ਰਿਹਾ ਵਛਾਇਆ। ਮੁਖ ਨਕ਼ਾਬ ਪੜਦਾ ਪੌਣਾ, ਕਲਜੁਗ ਜੀਵਾਂ ਦਿਸ ਨਾ ਆਇਆ। ਹੱਕ ਜਨਾਬ ਫੇਰਾ ਪੌਣਾ, ਮੱਕਾ ਮਦੀਨਾਂ ਵੇਖ ਵਖਾਇਆ। ਨਬੀ ਰਸੂਲਾਂ ਆਪ ਸਮਝੌਣਾ, ਮੁੱਲਾਂ ਸ਼ੇਖ਼ ਮੁਸਾਇਕ ਭੁੱਲ ਰਹੇ ਨਾ ਰਾਇਆ। ਪੰਡਤ ਪਾਂਧਾ ਪਕੜ ਉਠੌਣਾ, ਤਿਲਕ ਲਲਾਟੀ ਫੋਲ ਫੋਲਾਇਆ। ਕਲਜੁਗ ਚਾਰ ਵਰਨ ਆਪ ਜਗੌਣਾ, ਸੰਮਤ ਸੋਲਾਂ ਨੀਹ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਡੰਕ ਇਕ ਵਜਾਇਆ। ਸ਼ਬਦ ਡੰਕ ਖ਼ਬਰਦਾਰ, ਹਰਿ ਸਾਚੇ ਸਚ ਕਰਾਇਆ। ਚਾਰੇ ਕੂਟਾਂ ਹੋ ਉਜਿਆਰ, ਬਨ ਖੰਡ ਫਿਰ ਫਿਰ ਫੇਰਾ ਪਾਇਆ। ਏਕਾ ਸ਼ਬਦ ਸ਼ਬਦ ਜੈਕਾਰ, ਨਰ ਨਰਾਇਣ ਨਾਅਰਾ ਲਾਇਆ। ਰਸਨਾ ਬਹਿ ਬਹਿ ਸਾਰੇ ਕਹਿਣ, ਗੋਬਿੰਦ ਦਰਸ ਕਿਸੇ ਨਾ ਪਾਇਆ। ਮਾਨਸ ਵਹੇ ਮਮਤਾ ਵਹਿਣ, ਨਾਨਕ ਨਿਰਗੁਣ ਰੂਪ ਨਾ ਕੋਇ ਦਰਸਾਇਆ। ਘਰ ਘਰ ਤੱਕਣ ਸਾਚੇ ਨੈਣ, ਨੈਣ ਮੁੰਧਾਰੀ ਕ੍ਰਿਸ਼ਨ ਮੁਰਾਰੀ ਕਾਇਆ ਅਟਾਰੀ ਨਾ ਵੇਖ ਵਖਾਇਆ। ਰਾਮ ਰਾਮ ਦਰ ਦਰ ਪੈਂਦੇ ਵੈਣ, ਰਾਮ ਰਾਮ ਨਾ ਕਿਸੇ ਮਨਾਇਆ। ਜਗਤ ਤ੍ਰਿਸਨਾ ਖਾਏ ਡਾਇਣ, ਚਿੱਲਾ ਤੀਰ ਕਮਾਨ ਨਾ ਕੋਇ ਉਠਾਇਆ। ਐਨਲਹੱਕ ਨਾ ਵੇਖਿਆ ਮੁਖੜਾ ਐਨ, ਨੁਕਤਾ ਦੂਈ ਨਾ ਕੋਇ ਗਵਾਇਆ। ਸਰਬ ਜੀਆਂ ਦਾ ਸਾਂਝਾ ਸਾਕ ਸੱਜਣ ਸੈਣ, ਪੁਰਖ ਅਬਿਨਾਸ਼ੀ ਇਕ ਅਖਵਾਇਆ। ਕਲਜੁਗ ਅੰਤ ਚੁਕਾਏ ਲਹਿਣਾ ਦੇਣ, ਭੁੱਲ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਆਪੇ ਦਏ ਉਠਾਇਆ। ਆਪ ਉਠਾਏ ਦਇਆ ਕਮਾਏ, ਸ਼ਬਦ ਹੱਥ ਕਟਾਰੀਆ। ਚਾਰੋਂ ਕੁੰਟ ਪਏ ਦੁਹਾਏ, ਨਾ ਕੋਇ ਸਹਾਏ ਨਰ ਨਾਰੀਆ। ਰਾਜ ਰਾਜਾਨ ਰਹੇ ਕੁਰਲਾਏ, ਖ਼ਾਲੀ ਦਿਸਨ ਮੰਡਪ ਮਾੜੀਆ। ਗੁਰਮੁਖ ਸਾਚਾ ਸਗਨ ਮਨਾਏ, ਰਾਹ ਤੱਕੇ ਸਤਾਰਾਂ ਹਾੜੀਆਂ। ਜੁਗਾਂ ਜੁਗਾਂ ਦਾ ਲੇਖਾ ਦਏ ਮੁਕਾਏ, ਜਿਸ ਚਰਨ ਛੁਹਾਈ ਦਾੜ੍ਹੀਆ। ਨਾਨਕ ਗੋਬਿੰਦ ਵੇਖ ਵਖਾਏ, ਆਰ ਪਾਰ ਲੇਖਾ ਵਿਚ ਸੰਸਾਰੀਆ। ਧਾਰੀ ਕੇਸਾ ਸਰਨ ਲਗਾਏ, ਮੂੰਡ ਮੁੰਡਾਏ ਸੋਹੇ ਦਰਬਾਰੀਆ। ਜ਼ਾਤ ਅਜ਼ਾਤ ਆਪ ਮਿਟਾਏ, ਪਾਰਬ੍ਰਹਮ ਵਿਚਾਰੀਆ। ਬ੍ਰਹਮੇ ਤੇਰਾ ਲੇਖ ਚੁਕਾਏ, ਸਾਚਾ ਸਿਖ ਸੱਚੀ ਸਿਕਦਾਰੀਆ। ਨਿਝਰ ਝਿਰਨਾ ਸੀਰ ਝਿਰਾਏ, ਅੰਮ੍ਰਿਤ ਬਖ਼ਸ਼ੇ ਠੰਡੀ ਠਾਰੀਆ। ਚਰਨ ਕਵਲ ਪ੍ਰਭ ਆਪ ਧਵਾਏ, ਆਪੇ ਜਾਣੇ ਆਪਣੀ ਕਾਰੀਆ। ਸ਼ੰਕਰ ਜੋਤੀ ਜੋਤ ਮਿਲਾਏ, ਬਾਲ ਨਿਧਾਨਾ ਕਰ ਪਸਾਰੀਆ। ਜਗਤ ਜਗਦੀਸਾ ਵੇਖ ਵਖਾਏ, ਵਡ ਦਾਤਾ ਆਪ ਨਿਰੰਕਾਰੀਆ। ਇੰਦ ਇੰਦਰਾਸਨ ਆਪ ਸੁਹਾਏ, ਕਲਜੁਗ ਤੇਰੀ ਅੰਤਮ ਵਾਰੀਆ। ਸ਼ਬਦ ਸ਼ਹੀਦੀ ਗਾਨਾ ਬੰਨ ਵਖਾਏ, ਨਾ ਕੋਈ ਮਾਰੇ ਖੰਡਾ ਤੇਜ਼ ਕਟਾਰੀਆ । ਧਰੂ ਪ੍ਰਹਿਲਾਦ ਲੇਖੇ ਲਾਏ, ਲੇਖਾ ਚੁੱਕੇ ਆਪਣੀ ਵਾਰੀਆ। ਚੌਦਾਂ ਤਬਕਾਂ ਫੇਰਾ ਪਾਏ, ਕੋਟ ਬ੍ਰਹਿਮੰਡ ਕਰੇ ਆਪਣੀ ਕਾਰੀਆ। ਭੇਖ ਪਖੰਡਾ ਦਏ ਮਿਟਾਏ, ਸਤਿਜੁਗ ਲਾਏ ਸੱਚੀ ਫੁਲਵਾੜੀਆ। ਗੁਰ ਗੋਬਿੰਦ ਸਾਚਾ ਦਇਆ ਕਮਾਏ, ਗੁਰਸਿਖ ਸਾਜਣ ਆਪ ਮਿਲਾਏ, ਆਪ ਆਪਣਾ ਸੰਗ ਰਲਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸ਼ਬਦ ਬਾਣ ਹਰਿ ਮਿਹਰਵਾਨ ਆਪਣੇ ਹੱਥ ਉਠਾ ਲਿਆ। ਸ਼ਬਦ ਚਿੱਲਾ ਤੀਰ ਕਮਾਨ, ਸ਼ਬਦੀ ਹੱਥ ਉਠਾਈਆ। ਸ਼ਬਦ ਜੋਧਾ ਸੂਰ ਬਲੀ ਬਲਵਾਨ, ਸ਼ਬਦ ਸ਼ਬਦੀ ਵੇਖ ਵਖਾਈਆ। ਸ਼ਬਦ ਮਾਰੇ ਇਕ ਨਿਸ਼ਾਨ, ਪੂਰੀਆਂ ਲੋਆਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਖੰਡਾ ਵਿਚ ਬ੍ਰਹਿਮੰਡਾਂ ਜੇਰਜ ਅੰਡਾ ਆਪ ਚਮਕਾਈਆ। ਸ਼ਬਦ ਖੰਡਾ ਤਿਖੀ ਧਾਰ, ਹਰਿ ਸਾਚਾ ਆਪ ਉਠਾਇੰਦਾ। ਲੱਖ ਚੁਰਾਸੀ ਕਰੇ ਖ਼ਵਾਰ, ਦੂਤੀ ਦੁਸ਼ਟ ਰਹਿਣ ਨਾ ਪਾਇੰਦਾ। ਗੁਰਮੁਖਾਂ ਕਰੇ ਸਚ ਪਿਆਰ, ਦੂਰ ਦੁਰਾਡੇ ਮੇਲ ਮਿਲਾਇੰਦਾ। ਜੋ ਜਨ ਰਸਨਾ ਜੇਹਵਾ ਰਹੇ ਉਚਾਰ, ਲਹਿਣਾ ਲੇਖਾ ਆਪ ਚੁਕਾਇੰਦਾ। ਖੇਲੇ ਖੇਲ ਅਗੰਮ ਅਪਾਰ, ਜੋਤੀ ਜਾਮਾ ਭੇਖ ਵਟਾਇੰਦਾ। ਕਲਜੁਗ ਅੰਤਮ ਕਰੇ ਪਾਰ, ਸਤਿਜੁਗ ਰਾਹ ਵਖਾਇੰਦਾ। ਬੀਸ ਇਕੀਸਾ ਹੋ ਤਿਆਰ, ਇਕ ਹਦੀਸਾ ਆਪ ਪੜ੍ਹਾਇੰਦਾ। ਛਤਰ ਸੀਸਾ ਸੱਚੀ ਸਰਕਾਰ, ਨਵ ਨਵ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਰਾਇਣ ਨਰ ਹਰੀ ਹਰਿ, ਗੁਰ ਅਵਤਾਰ ਸ਼ਬਦੀ ਸ਼ਬਦ ਆਪ ਧਰਾਇੰਦਾ।