Granth 08 Likhat 047: 17 Chet 2016 Bikarmi Gurdit Singh de Ghar Dayea Hoyi Pind Kalla Jila Amritsar

੧੭ ਚੇਤ ੨੦੧੬ ਬਿਕ੍ਰਮੀ ਗੁਰਦਿਤ ਸਿੰਘ ਦੇ ਘਰ ਦਇਆ ਹੋਈ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਫਾਹੀ ਫਾਥਾ ਮਛਲੀ ਜਾਲ, ਜਗਤ ਨੀਰ ਵਛੁੰਨਿਆ। ਕਰ ਕਿਰਪਾ ਹਰਿ ਲੇਵੇ ਪਾਲ, ਜਾਣੇ ਗੁਣ ਅਵਗੁਣਿਆ। ਪਾਵੇ ਸਾਰ ਡੂੰਘੇ ਤਾਲ, ਤੱਤ ਵਿਕਾਰਾ ਛਾਣ ਪੁੰਨਿਆ। ਤੋੜ ਤੁੜਾਏ ਜਗਤ ਜੰਜਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਉਪਜਾਏ ਸਾਚੀ ਧੁੰਨਿਆ। ਮਛਲੀ ਨੀਰ ਜਗਤ ਕੁਰਲਾ, ਤੜਪ ਤੜਪ ਮਰ ਜਾਈਆ। ਨਾਨਕ ਵੇਖੇ ਸਹਿਜ ਸਭਾ, ਸੰਗਲਾ ਦੀਪ ਵਡਿਆਈਆ। ਤਟ ਕਿਨਾਰੇ ਦਰਸ਼ਨ ਪਾ, ਨਿਉਂ ਨਿਉਂ ਸੀਸ ਝੁਕਾਈਆ। ਮਾਹੀਗੀਰ ਨਾ ਦਿਸੇ ਸਚ ਮਲਾਹ, ਜੋ ਬੇੜਾ ਬੰਨੇ ਲਾਈਆ। ਫਾਂਦੀ ਫੰਦਕ ਰਿਹਾ ਪਾ, ਬੰਧਨ ਬੰਧ ਬੰਧਾਈਆ। ਸਤਿਗੁਰ ਪੂਰਾ ਦਏ ਸਲਾਹ, ਤੇਰੀ ਚੋਗ ਰਖਾਈਆ। ਕਲਜੁਗ ਅੰਤਮ ਕਰੇ ਨਿਆ, ਤੇਰੀ ਤ੍ਰਿਸਨਾ ਦਏ ਬੁਝਾਈਆ। ਆਪੇ ਪਕੜੇ ਹਰਿ ਜੀ ਬਾਂਹ, ਜਗ ਸਾਗਰ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲਿਖਿਆ ਆਪੇ ਰਿਹਾ ਚੁਕਾਈਆ। ਲੇਖਾ ਲਹਿਣਾ ਗਿਆ ਚੁੱਕ, ਚੁਕਾਵਣਹਾਰ ਕਰਤਾਰਾ। ਉਲਟਾ ਗਰਭ ਨਾ ਹੋਏ ਰੁੱਖ, ਉਤਰਿਆ ਪਾਰ ਕਿਨਾਰਾ। ਜਲ ਥਲ ਨਾ ਤ੍ਰਿਸਨਾ ਭੁੱਖ, ਨਾ ਕੋਇ ਦਏ ਸਹਾਰਾ। ਲੇਖੇ ਲਾਏ ਮਾਨੁਸ ਮਾਨੁਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪੇ ਜਾਣੇ ਆਰ ਪਾਰ ਅਧਵਿਚਕਾਰ ਕਿਨਾਰਾ।