੧੯ ਚੇਤ ੨੦੧੬ ਬਿਕ੍ਰਮੀ ਹੀਰਾ ਨੰਦ ਦੇ ਘਰ ਦਇਆ ਹੋਈ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ
ਬਾਲੀ ਬੁਧ ਬੁਧ ਬਿਬੇਕ, ਬ੍ਰਹਮ ਮਤ ਜਣਾਈਆ। ਸਤਿਗੁਰ ਪੁਰਖ ਏਕਾ ਵੇਖ, ਏਕਾ ਇਸ਼ਟ ਮਨਾਈਆ। ਆਪਣਾ ਲਹਿਣਾ ਲਏ ਲੇਖ, ਪੂਰਬ ਝੋਲੀ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਮ ਕਿਰਿਆ ਮੇਟ ਮਿਟਾਈਆ। ਕਿਰਿਆ ਕਰਮ ਪਾਰ ਕਿਨਾਰਾ, ਧਰਮੀ ਧਰਮ ਧਰਾਇਆ। ਦਰਸ ਵਖਾਏ ਅਗੰਮ ਅਪਾਰਾ, ਸਾਚੀ ਸਰਨ ਲਗਾਇਆ। ਚਰਨ ਸਰਨ ਇਕ ਦਵਾਰਾ, ਸਾਚਾ ਦਰ ਵਖਾਇਆ। ਦਿਵਸ ਰੈਣ ਪਾਵੇ ਸਾਰਾ, ਭੁੱਲ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਾਲ ਬਾਲਾ ਗੋਦ ਉਠਾਇਆ। ਬਾਲ ਅੰਞਾਣ ਸੁਰਤ ਸਵਾਣੀ, ਨੇਤਰ ਨੈਣ ਰਾਹ ਤਕਾਈਆ। ਸ਼ਬਦ ਮਿਲੇ ਗੁਰ ਸਾਚਾ ਹਾਣੀ, ਸਾਚੀ ਬਣਤ ਬਣਾਈਆ। ਘਰ ਅੰਮ੍ਰਿਤ ਦੇਵੇ ਠੰਡਾ ਪਾਣੀ, ਅਗਨੀ ਤੱਤ ਬੁਝਾਈਆ। ਇਕ ਸੁਣਾਏ ਅਨਹਦ ਬਾਣੀ, ਆਪਣਾ ਨਾਮ ਅਲਾਈਆ। ਲੇਖਾ ਚੁੱਕੇ ਚਾਰੇ ਖਾਣੀ, ਚੌਥੇ ਯੁਗ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਜਾਣੇ ਆਪੇ ਅਕਥ ਕਹਾਣੀ, ਰਸਨਾ ਕਥ ਨਾ ਸਕੇ ਰਾਈਆ। ਬਾਲ ਜਵਾਨੀ ਏਕਾ ਰੰਗ, ਬਿਰਧ ਰੂਪ ਸਮਾਇਆ। ਸਤਿਗੁਰ ਪੂਰਾ ਸਗਲਾ ਸੰਗ, ਆਦਿ ਜੁਗਾਦਿ ਨਿਭਾਇਆ। ਬਿਰਹੋਂ ਕੁਠੀ ਮੰਗੀ ਮੰਗ, ਬਿਰਹੋਂ ਵਿਛੋੜਾ ਦਏ ਕਟਾਇਆ । ਮਾਨਸ ਜਨਮ ਨਾ ਹੋਏ ਭੰਗ, ਮਾਨਸ ਲੇਖੇ ਲਾਇਆ। ਆਪ ਸੁਹਾਏ ਸੁਹਾਵੀ ਸੇਜ ਪਲੰਘ, ਸਚ ਸਿੰਘਾਸਣ ਆਪ ਵਛਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਆਪਣੇ ਦਰ, ਦਰ ਦਾਸ ਤਰਸ ਕਮਾਇਆ।
