Granth 08 Likhat 046: 17 Chet 2016 Bikarmi Lal Singh de Ghar Dayea Hoyi Pind Kalla Jila Amritsar

੧੭ ਚੇਤ ੨੦੧੬ ਬਿਕ੍ਰਮੀ ਲਾਲ ਸਿੰਘ ਦੇ ਘਰ ਦਇਆ ਹੋਈ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਨਿਰਧਨ ਰੂਪ ਰੰਗ ਅਪਾਰ, ਸਤਿਗੁਰ ਪੁਰਖ ਚੜ੍ਹਾਇਆ। ਵੇਖੇ ਵਿਗਸੇ ਕਰੇ ਵਿਚਾਰ, ਚਾਤ੍ਰਿਕ ਰਿਹਾ ਬਿਲਲਾਇਆ। ਬੂੰਦ ਸਵਾਂਤੀ ਠੰਡੀ ਠਾਰ, ਅੰਮ੍ਰਿਤ ਮੇਘ ਬਰਸਾਇਆ। ਏਕਾ ਭਰੇ ਭਗਤ ਭੰਡਾਰ, ਭਗਤ ਭਗਤੀ ਝੋਲੀ ਪਾਇਆ। ਪੂਰਬ ਲਹਿਣਾ ਕਰਜ ਉਤਾਰ, ਸਾਚਾ ਗਹਿਣਾ ਤਨ ਛੁਹਾਇਆ। ਦਰ ਸੁਹਾਏ ਬੰਕ ਦਵਾਰ, ਦਰ ਦਵਾਰੇ ਫੇਰੀ ਪਾਇਆ। ਤ੍ਰੇਤਾ ਵਿਛੜੇ ਕਲ ਪਿਆਰ, ਕਾਲਖ ਟਿੱਕਾ ਦਏ ਕਟਾਇਆ। ਰਾਮ ਨਾਮ ਇਕ ਅਧਾਰ, ਗੁਰ ਮੰਤਰ ਨਾਮ ਦ੍ਰਿੜਾਇਆ। ਪੰਜ ਬਟੀ ਪੰਚ ਆਧਾਰ, ਪੰਚਮ ਮੋਹ ਚੁਕਾਇਆ। ਸਾਚੀ ਹੱਟੀ ਸਚ ਵਪਾਰ, ਆਪਣਾ ਵਣਜ ਕਰਾਇਆ। ਹਰਿਜਨ ਤੇਰਾ ਰੱਖੇ ਨਾ ਕੋਇ ਉਧਾਰ, ਮੂਲ ਬਿਆਜੀ ਆਪ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਾਚੇ ਸਰ, ਸਰ ਸਰੋਵਰ ਇਕ ਨੁਹਾਇਆ।