੧੭ ਚੇਤ ੨੦੧੬ ਬਿਕ੍ਰਮੀ ਸਰਮੁਖ ਸਿੰਘ ਦੇ ਘਰ ਦਇਆ ਹੋਈ ਪਿੰਡ ਕੱਲਾ
ਕੂੜਾ ਨਾਤਾ ਜਾਏ ਤੁੱਟ, ਕੂੜ ਕੁੜਿਆਰਾ ਮੇਟ ਮਿਟਾਇੰਦਾ। ਬੰਸ ਬੰਸੀ ਕੱਢੇ ਕੁੱਟ, ਸਰਬੰਸ ਵੇਖ ਵਖਾਇੰਦਾ। ਲੱਗੀ ਜੜ ਦੇਵੇ ਪੁੱਟ, ਬੋਲਾ ਆਪਣਾ ਆਪ ਲਗਾਇੰਦਾ। ਅੰਮ੍ਰਿਤ ਬਖ਼ਸ਼ੇ ਸਾਚਾ ਘੁੱਟ, ਸਾਂਤਕ ਸਤਿ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੂਰਖ ਮੂੜ੍ਹੇ ਪਾਰ ਕਰਾਇੰਦਾ। ਜਿਨ ਪ੍ਰੇਤ ਜਗਤ ਖਬੀਸ, ਸਾਧ ਸੰਤ ਵਹਾਇਆ। ਆਪਣਾ ਪੀਸ ਗਏ ਪੀਸ, ਅੰਤ ਰਹਿਣ ਨਾ ਪਾਇਆ। ਲੇਖੇ ਲੱਗੇ ਕਲਜੁਗ ਸੀਸ, ਲੇਖਾ ਦਏ ਮੁਕਾਇਆ। ਏਕਾ ਸ਼ਬਦ ਸਚ ਹਦੀਸ, ਨਾਮ ਨਾਮਾ ਇਕ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਖੰਡਾ ਇਕ ਚਮਕਾਇਆ। ਨਾਮ ਖੰਡਾ ਤੇਜ਼ ਕਟਾਰ, ਹਰਿ ਸਾਚਾ ਹੱਥ ਉਠਾਇੰਦਾ। ਸਾਧਾਂ ਸੰਤਾਂ ਮਾਰੇ ਮਾਰ, ਜੀਵਾਂ ਜੰਤਾਂ ਆਪ ਸਮਝਾਇੰਦਾ। ਆਪੇ ਬੰਨੇ ਆਪਣੀ ਧਾਰ, ਧਾਰ ਨਿਰਾਲੀ ਇਕ ਰਖਾਇੰਦਾ। ਕਾਇਆ ਮੰਦਰ ਅੰਦਰ ਖਿਚੇ ਇਕ ਲਕਾਰ, ਪਿਛਲਾ ਲੇਖਾ ਆਪ ਚੁਕਾਇੰਦਾ। ਅਗੇ ਲੇਖਾ ਧੁਰ ਦਰਬਾਰ, ਦਰਗਹਿ ਸਾਚੀ ਇਕ ਸੁਹਾਇੰਦਾ। ਫੜ ਫੜ ਬਾਂਹੋ ਰਿਹਾ ਤਾਰ, ਵਾਸ ਨਿਵਾਸਾ ਪਾਰ ਕਰਾਇੰਦਾ। ਫੂਲਨ ਪਾਏ ਸਾਚਾ ਹਾਰ, ਸੀਸ ਸਿਹਰਾ ਇਕ ਗੁੰਦਾਇੰਦਾ। ਰੰਗਣ ਮੈਂਹਦੀ ਲਾਲ ਅਪਾਰ, ਰੰਗ ਰੰਗੀਲਾ ਇਕ ਵਖਾਇੰਦਾ। ਛੈਲ ਛਬੀਲਾ ਨੌਜਵਾਨ, ਸਤਿਗੁਰ ਪੂਰਾ ਫੇਰਾ ਪਾਇੰਦਾ। ਬੰਨਣਹਾਰਾ ਸਰਬ ਕਬੀਲਾ, ਬਾਹਰ ਕੋਇ ਰਹਿਣ ਨਾ ਪਾਇੰਦਾ। ਆਪੇ ਕਰੇ ਆਪਣਾ ਹੀਲਾ, ਆਪਣੀ ਬਣਤ ਬਣਾਇੰਦਾ। ਆਪਣੀ ਅਗਨੀ ਆਪੇ ਲਾਏ ਤੀਲਾ, ਆਪੇ ਤ੍ਰੀਆ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਡੰਡਾ ਵਡ ਬਲਵਾਨ, ਮੇਟ ਮਿਟਾਏ ਜਗਤ ਸ਼ੈਤਾਨ, ਦਾਤਾ ਦਾਨੀ ਗੁਣ ਨਿਧਾਨ, ਏਕਾ ਰੰਗ ਸਮਾਇੰਦਾ। ਗੁਣ ਨਿਧਾਨ ਸਰਬ ਜੀਅ ਦਾਤਾ, ਏਕਾ ਏਕ ਅਖਵਾਇੰਦਾ। ਜਨਮ ਅਜਨਮੀ ਦੇਵੇ ਦਾਤਾ, ਜਨਮ ਅਜਨਮੀ ਵੇਖ ਵਖਾਇੰਦਾ। ਆਪਣਾ ਚਲਾ ਆਪੇ ਰਥ ਸਾਚਾ ਸਾਥਾ, ਸਗਲਾ ਸੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਧਾਰ ਹਰਿ ਨਿਰੰਕਾਰ, ਮਾਰਨਹਾਰਾ ਸਾਚੀ ਮਾਰ, ਆਪ ਆਪਣਾ ਹੱਥ ਉਠਾਇੰਦਾ।
