੨੪ ਚੇਤ ੨੦੧੬ ਬਿਕ੍ਰਮੀ ਟੇਕ ਚੰਦ ਦੇ ਘਰ ਜੰਡਿਆਲਾ ਗੁਰੂ
ਹਰਿ ਤ੍ਰਿਲੋਕੀ ਨਾਥ, ਟੇਕ ਏਕ ਅਧਾਰਿਆ। ਰਾਮ ਨਾਮ ਸੁਣਾਏ ਸਾਚੀ ਗਾਥ, ਜੇਹਵਾ ਹਰਿਜਨ ਰਸਨ ਉਚਾਰਿਆ। ਆਦਿ ਸ਼ਕਤ ਲੈਹਣਾ ਮਾਥ, ਮਸਤਕ ਨੂਰ ਜੋਤ ਚਮਕਾ ਰਿਹਾ। ਵੇਦ ਵਿਦਾਂਤਾ ਸਾਚਾ ਰਾਥ, ਵੇਦ ਪੁਰਾਨੀ ਆਪ ਤਰਾ ਰਿਹਾ। ਸੰਜਮ ਸੇਮ ਗਾਇਤਰੀ ਪਾਠ, ਧੂਪ ਹਵਨ ਸੁਗੰਧ ਸਮਾ ਰਿਹਾ। ਗੰਗਾ ਸੁਰਸਤੀ ਤੀਰਥ ਤਾਟ, ਜਮਨਾ ਘਾਟ ਵਖਾ ਰਿਹਾ। ਸ਼ੰਕਰ ਬ੍ਰਹਮਾ ਏਕਾ ਹਾਟ, ਏਕਾ ਰੂਪ ਵਖਾ ਰਿਹਾ। ਰੂਪ ਅਨੂਪਾ ਕਰ ਵਰਾਟ, ਆਪਣਾ ਭੇਵ ਖੁਲ੍ਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਵੇਖ ਵਖਾ ਰਿਹਾ। ਹਰਿ ਅਬਿਨਾਸ਼ ਤ੍ਰਿਲੋਕੀ ਨੰਦਨ, ਨੰਦ ਲਾਲ ਨੇਤ ਨੀਤਾ। ਰਾਮ ਨਾਮ ਚਿੱਲਾ ਤੀਰ ਕਮੰਦਨ, ਖਿਚੇ ਏਕਾ ਇਕ ਅਤੀਤਾ। ਸ਼ਬਦ ਸੁਹਾਗੀ ਬੱਤੀ ਦੰਦਨ, ਕਾਇਆ ਦੇਹੁਰਾ ਮੰਦਰ ਇਕ ਅਨਡੀਠਾ। ਪੰਜ ਤੱਤ ਅੰਦਰ ਪਰਮਾਨੰਦਨ, ਹਰਿ ਆਪਣੇ ਹੱਥ ਰਖੀਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਥ ਅਨਾਥਾ ਆਪ ਸੁਣਾਏ ਆਪਣਾ ਸੁਣਾਏ ਸੁਹਾਗੀ ਗੀਤਾ। ਰਾਮ ਨਾਮ ਗੋਪੀ ਕਾਹਨ, ਸੀਤਾ ਸੁਰਤ ਵਖਾਈਆ । ਸ਼ਬਦੀ ਚਿੱਲਾ ਤੀਰ ਕਮਾਨ, ਨੈਣ ਕਮੰਦ ਖਿਚਾਈਆ। ਆਤਮ ਅੰਤਰ ਮਾਰੇ ਬਾਣ, ਮੂਰਛਤ ਬ੍ਰਹਮ ਵਖਾਈਆ। ਉਤਪਤ ਹੋਏ ਸ੍ਰੀ ਭਗਵਾਨ, ਚਤੁਰਭੁਜ ਵੇਸ ਵਟਾਈਆ । ਨਾਮ ਰਖਾਏ ਸਚ ਨਿਸ਼ਾਨ, ਨਿਰਗੁਣ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਈਆ ਜਗਤ ਚਲਾਏ ਆਪਣੀ ਨੱਯਾ, ਭਗਤ ਬਣਾਏ ਸਾਕ ਸੈਣਾ ਸਈਆ, ਸੱਜਣ ਮੀਤ ਮੁਰਾਰ ਇਕ ਅਖਵਾਈਆ। ………………….
