Granth 08 Likhat 083: Pahili Visakh 2016 Bikarmi Darbar vikhe dayea Hoyi Jethuwal

ਪਹਿਲੀ ਵਸਾਖ ੨੦੧੬ ਬਿਕ੍ਰਮੀ ਦਰਬਾਰ ਵਿਖੇ ਦਇਆ ਹੋਈ ਜੇਠੂਵਾਲ

ਹਰਿ ਪੁਰਖ ਅਗੰਮੜਾ ਸੱਚਾ ਸੱਜਣ, ਨਰ ਨਰਾਇਣ ਨਿਰੰਕਾਰਿਆ। ਜਨ ਭਗਤਾਂ ਆਇਆ ਪੜਦੇ ਕੱਜਣ, ਲੋਕਮਾਤ ਲੈ ਅਵਤਾਰਿਆ। ਚਰਨ ਧੂੜ ਕਰਾਏ ਸਾਚਾ ਮਜਣ, ਦੁਰਮਤ ਮੈਲ ਪਾਪ ਉਤਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਰਖਾ ਲਿਆ। ਪੁਰਖ ਅਗੰਮੜਾ ਹਰਿ ਸਮਰਥ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸੰਤ ਸੁਹੇਲੇ ਲਏ ਰੱਖ, ਦੇਵੇ ਨਾਮ ਵਡਿਆਈਆ। ਪਾਰਬ੍ਰਹਮ ਪ੍ਰਭ ਅਲੱਖਣਾ ਅਲੱਖ, ਲੇਖਾ ਲਿਖਤ ਵਿਚ ਨਾ ਆਈਆ। ਲੱਖ ਚੁਰਾਸੀ ਭਾਂਡੇ ਕਰੇ ਸੱਖ, ਸਚ ਵਸਤ ਨਾ ਕੋਇ ਰਖਾਈਆ। ਨੌ ਖੰਡ ਪ੍ਰਿਥਮੀ ਨਕੇਲ ਪਾਏ ਨੱਕ, ਲੋਆਂ ਪੁਰੀਆਂ ਫੋਲ ਫੋਲਾਈਆ। ਜਨ ਭਗਤਾਂ ਉਪਰ ਜਾਏ ਤੁਠ, ਸਤਿਗੁਰ ਪੂਰਾ ਬੇਪਰਵਾਹੀਆ। ਕੂੜ ਕੁੜਿਆਰਾ ਜੜ ਦੇਵੇ ਪੁੱਟ, ਜੂਠ ਝੂਠ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਧਾਰ ਚਲਾਈਆ। ਪੁਰਖ ਅਗੰਮੜਾ ਮਰਦ ਮਰਦਾਨਾ, ਏਕ ਏਕਉਂਕਾਰਿਆ। ਸ਼ਾਹੋ ਭੂਪ ਬਣ ਸਚ ਹਰਿ ਸਚ ਸੁਲਤਾਨਾ, ਸਾਚੇ ਤਖ਼ਤ ਆਪ ਸੁਹਾ ਰਿਹਾ। ਜੋਧਾ ਸੂਰਬੀਰ ਬਲੀ ਬਲਵਾਨਾ, ਪਾਰਬ੍ਰਹਮ ਪ੍ਰਭ ਨਾਉਂ ਧਰਾ ਰਿਹਾ। ਆਦਿ ਨਿਰੰਜਣ ਖੇਲ ਮਹਾਨਾ, ਖੇਲਣਹਾਰਾ ਦਿਸ ਨਾ ਆ ਰਿਹਾ। ਨਾਮ ਖੰਡਾ ਤੀਰ ਨਿਸ਼ਾਨਾ, ਰਸਨਾ ਚਿੱਲੇ ਆਪ ਚੜ੍ਹਾ ਲਿਆ। ਲੱਖ ਚੁਰਾਸੀ ਵੇਖੇ ਮਾਰ ਧਿਆਨਾ, ਆਪ ਆਪਣਾ ਪੜਦਾ ਲਾ ਲਿਆ। ਰਾਮ ਰੂਪ ਸ੍ਰੀ ਭਗਵਾਨਾ, ਨਿਰਗੁਣ ਸਰਗੁਣ ਖੇਲ ਖਿਲਾ ਲਿਆ। ਕਾਹਨਾ ਕ੍ਰਿਸ਼ਨਾ ਨੌਜਵਾਨਾ, ਆਪਣੀ ਭੁਜਾ ਆਪ ਉਠਾ ਲਿਆ। ਚੰਡ ਪਰਚੰਡ ਤੇਜ਼ ਕ੍ਰਿਪਾਨਾ, ਸ਼ਸਤਰ ਬਸਤਰ ਆਪ ਸਜਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਰਦ ਮਰਦਾਨਾ ਆਪ ਅਖਵਾ ਰਿਹਾ। ਪੁਰਖ ਅਗੰਮੜਾ ਅਗੰਮੜੀ ਧਾਰ, ਨਿਰਗੁਣ ਜੋਤ ਜਗਾਈਆ। ਜੋਤੀ ਨੂਰ ਅਪਰ ਅਪਾਰ, ਆਪ ਆਪਣਾ ਰਿਹਾ ਪਰਗਟਾਈਆ। ਨਾ ਕੋਈ ਦੂਜਾ ਮੀਤ ਮੁਰਾਰ, ਸਗਲਾ ਸੰਗ ਨਾ ਕੋਇ ਰਖਾਈਆ। ਅਕਲ ਕਲਾ ਕਲ ਆਪੇ ਧਾਰ, ਆਪਣੀ ਕਲ ਵਰਤਾਈਆ। ਅਛਲ ਅਛੱਲ ਵਿਚ ਸੰਸਾਰ, ਵਲੀਆ ਛਲੀਆ ਬੇਪਰਵਾਹੀਆ। ਨਿਹਕਲੰਕਾ ਲੈ ਅਵਤਾਰ, ਪੁਰਖ ਅਗੰਮੜਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਨਿਸ਼ਾਨਾ ਇਕ ਵਖਾਈਆ। ਪੁਰਖ ਅਗੰਮੜਾ ਧੁਰ ਦੀਬਾਨ, ਧੁਰ ਦਰਗਹਿ ਜਣਾਈਆ। ਸ਼ਬਦ ਸਰੂਪੀ ਸਤਿ ਨਿਸ਼ਾਨ, ਹਰਿ ਸਾਚਾ ਵੇਖ ਵਖਾਈਆ। ਆਦਿ ਜੁਗਾਦਿ ਨਿਗਹਬਾਨ, ਦਿਵਸ ਰੈਣ ਵੇਖ ਵਖਾਈਆ। ਹਰ ਘਟ ਹੋਇਆ ਜਾਣੀ ਜਾਣ, ਥਿਰ ਘਰ ਬੈਠਾ ਆਸਣ ਲਾਈਆ। ਗੁਰਮੁਖ ਸਾਜਣ ਦੇਵੇ ਮਾਣ, ਜਿਸ ਜਨ ਆਪਣੀ ਬੂਝ ਬੁਝਾਈਆ। ਮੇਲ ਮਿਲਾਵਾ ਸਖੀਆਂ ਕਾਹਨ, ਕਵਲ ਨੈਣ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਈਆ। ਪੁਰਖ ਅਗੰਮੜਾ ਅਕਲ ਕਲ ਧਾਰ, ਆਪਣੀ ਕਲ ਵਰਤਾਇੰਦਾ। ਸ਼ਬਦ ਖੰਡਾ ਤੇਜ਼ ਕਟਾਰ, ਆਪ ਆਪਣੇ ਹੱਥ ਉਠਾਇੰਦਾ। ਵੇਖੇ ਵਿਗਸੇ ਕਰੇ ਵਿਚਾਰ, ਨਵ ਸਤ ਫੋਲ ਫੋਲਾਇੰਦਾ। ਪੰਜ ਤੱਤ ਹੋ ਉਜਿਆਰ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਨਾਮ ਵਿਹੂਣਾ ਸਰਬ ਸੰਸਾਰ, ਸਾਚਾ ਵਣਜ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਪੁਰਖਾ ਵੇਖ ਵਖਾਇੰਦਾ। ਪੁਰਖ ਅਗੰਮੜਾ ਪੁਰਖ ਅਗੰਮ, ਅਗੰਮੜਾ ਥਾਨ ਸੁਹਾਇਆ। ਨਾ ਮਰੇ ਨਾ ਪਏ ਜੰਮ, ਮਾਤ ਪਿਤ ਨਾ ਕੋਇ ਉਪਾਇਆ। ਆਦਿ ਜੁਗਾਦੀ ਜਾਣੇ ਆਪਣਾ ਕੰਮ, ਜੁਗ ਜੁਗ ਆਪਣਾ ਵੇਸ ਵਟਾਇਆ। ਆਪੇ ਆਪ ਉਪਾਏ ਆਪਣਾ ਦਮ, ਆਪ ਆਪਣਾ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਗੰਮੜਾ ਆਪ ਅਖਵਾਇਆ। ਪੂਰਨ ਦੇਹ ਪੂਰਨ ਪਰਕਾਸ਼, ਪੂਰਨ ਸਤਿਗੁਰ ਵਿਚ ਸਮਾਈਆ। ਪੂਰਨ ਪ੍ਰਿਥਮੀ ਪੂਰਨ ਅਕਾਸ਼, ਗਗਨ ਪਾਤਾਲਾਂ ਰਿਹਾ ਸਮਾਈਆ। ਪੂਰਨ ਮੰਡਲ ਪੂਰਨ ਰਾਸ, ਪਾਰਬ੍ਰਹਮ ਪ੍ਰਭ ਰਚਨ ਰਚਾਈਆ। ਪੂਰਨ ਘਰ ਪੂਰਨ ਨਿਵਾਸ, ਪੂਰਨ ਬੈਠਾ ਆਸਣ ਲਾਈਆ। ਪੂਰਨ ਪੂਰਾ ਹੋਇਆ ਦਾਸੀ ਦਾਸ, ਸੇਵਕ ਸੇਵਾ ਰਿਹਾ ਕਮਾਈਆ। ਗੋਬਿੰਦ ਪੂਰੀ ਕਰੀ ਆਸ, ਪਿਛਲਾ ਲਹਿਣਾ ਮੂਲ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਜਣਾਈਆ। ਪੂਰਨ ਵਰਿਆ ਪਾਰਬ੍ਰਹਮ, ਘਰ ਸਾਚੇ ਵੱਜੀ ਵਧਾਈਆ। ਨਾ ਕੋਈ ਗੋਤ ਨਾ ਕੋਈ ਵਰਨ, ਮਰਨ ਜਨਮ ਵਿਚ ਨਾ ਆਈਆ। ਸਚ ਸਰਨਾਈ ਏਕਾ ਸਰਨ, ਨਰ ਨਰਾਇਣ ਮੇਲ ਮਿਲਾਈਆ। ਕਾਦਰ ਕਰਤਾ ਕਰਨੀ ਕਰਨ, ਕਰਨਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਲਹਿਣਾ ਰਿਹਾ ਚੁਕਾਈਆ। ਪੂਰਨ ਪਾਇਆ ਪੁਰਖ ਅਬਿਨਾਸ਼ਾ, ਘਰ ਸੱਜਣ ਮੀਤ ਮੁਰਾਰਾ। ਲੋਕਮਾਤ ਆਇਆ ਵੇਖਣ ਜਗਤ ਤਮਾਸਾ, ਰੂਪ ਵਟਾਇਆ ਏਕਉਂਕਾਰਾ। ਆਦਿ ਜੁਗਾਦਿ ਨਾ ਕਦੇ ਵਿਨਾਸਾ, ਖੇਲੇ ਖੇਲ ਅਗੰਮ ਅਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਉਤਰੇ ਤੇਰਾ ਉਧਾਰਾ। ਪੂਰਨ ਹਰਿ ਹਰਿ ਮੇਲਿਆ, ਪਾਰਬ੍ਰਹਮ ਗੁਰ ਕਰਤਾਰ। ਸਤਿਗੁਰ ਪੂਰਾ ਸੱਜਣ ਸਹੇਲਿਆ, ਵੇਖੇ ਵਿਗਸੇ ਕਰੇ ਵਿਚਾਰ। ਸਦ ਵਸੇ ਰੰਗ ਨਵੇਲਿਆ, ਇਕ ਅਕੇਲਾ ਖੇਲ ਅਪਾਰ। ਆਪੇ ਹੋਏ ਗੁਰੂ ਗੁਰ ਚੇਲਿਆ, ਸੁਹਾਇਆ ਬੰਕ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਦਿਤਾ ਕਰਜ ਉਤਾਰ। ਪੂਰਨ ਪਾਇਆ ਆਦਿ ਨਿਰੰਜਣ, ਨਿਰਗੁਣ ਨੂਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਸਾਚਾ ਸੱਜਣ, ਘਰ ਬੈਠਾ ਸੱਚਾ ਮਾਹੀਆ। ਅਸਵ ਅਸਵਾਰ ਚੜ੍ਹਿਆ ਤਾਜਨ, ਰਾਜ ਰਾਜਨ ਆਪ ਅਖਵਾਈਆ। ਕਰੇ ਕਰਾਏ ਸੱਚਾ ਕਾਜਨ, ਕਰਣਹਾਰ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਪੂਰਨ ਪੂਰਨ ਪੁਰਖ ਸੁਲਤਾਨ, ਪਰਮ ਪੁਰਖ ਅਖਵਾਇੰਦਾ। ਮਿਲਿਆ ਮੇਲ ਸ੍ਰੀ ਭਗਵਾਨ, ਵਿਛੜ ਕਦੇ ਨਾ ਜਾਇੰਦਾ। ਸਚ ਉਠਾਇਆ ਹੱਥ ਨਿਸ਼ਾਨ, ਦੋ ਜਹਾਨਾਂ ਆਪ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਬ ਲੇਖਾ ਲੇਖੇ ਲਾਇੰਦਾ। ਪੂਰਨ ਵਰ ਘਰ ਹਰਿ ਹਰਿ ਪਾਇਆ, ਨਾਰੀ ਕੰਤ ਸੁਹਾਗੀਆ। ਆਤਮ ਅੰਤਰ ਇਕ ਲਿਵ ਲਾਇਆ, ਨੁਹਾਵਣ ਆਇਆ, ਸਾਚਾ ਮਾਘੀਆ। ਦੀਪਕ ਜੋਤੀ ਇਕ ਜਗਾਇਆ, ਹੋਇਆ ਸਚ ਵੈਰਾਗੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਬ ਲਹਿਣਾ ਧੋਵੇ ਦਾਗੀਆ। ਪੂਰਬ ਲਹਿਣਾ ਹਰਿ ਚੁਕੌਣਾ, ਹਰਿ ਸਾਚੇ ਵਡ ਵਡਿਆਈਆ। ਵਾਰ ਥਿਤ ਕਿਸੇ ਭੇਵ ਨਾ ਪਾਉਣਾ, ਲੇਖਾ ਲਿਖਤ ਨਾ ਕੋਇ ਜਣਾਈਆ। ਭੇਵ ਅਭੇਦਾ ਭੇਵ ਖੁਲ੍ਹੌਣਾ, ਆਪ ਆਪਣੀ ਦਇਆ ਕਮਾਈਆ। ਗੋਬਿੰਦ ਗਹਿਣਾ ਤਨ ਪਹਿਨਾਉਣਾ, ਸਾਚਾ ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਪੂਰਨ ਪੁਰਖ ਹਰਿ ਸਾਚੀ ਧਾਰ, ਸਚ ਸਚ ਵਰਤਾਇੰਦਾ। ਲਹਿਣਾ ਦੇਣਾ ਕਰਜ ਉਤਾਰ, ਲੇਖਾ ਲੇਖ ਵਖਾਇੰਦਾ। ਆਦਿ ਜੁਗਾਦੀ ਸਾਚੀ ਕਾਰ, ਪਾਰਬ੍ਰਹਮ ਪ੍ਰਭ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਲਹਿਣੇ ਝੋਲੀ ਪਾਇੰਦਾ। ਹਰਿ ਹਰਿ ਲਹਿਣਾ ਆਪ ਚੁਕਾਉਣਾ, ਹਰਿ ਸੱਜਣ ਵਡ ਵਡਿਆਈਆ। ਕਲਜੁਗ ਤੇਰਾ ਭੇਵ ਖੁਲ੍ਹਾਉਣਾ, ਦੂਈ ਦਵੈਤੀ ਪੜਦਾ ਲਾਹੀਆ। ਤੀਜਾ ਨੇਤਰ ਇਕ ਵਖਾਉਣਾ, ਏਕਾ ਨੂਰ ਰੁਸ਼ਨਾਈਆ। ਚੌਥੇ ਪਦ ਡੇਰਾ ਲੌਣਾ, ਪਰਮ ਪੁਰਖ ਵੇਖ ਵਖਾਈਆ। ਪੰਚਮ ਮੀਤਾ ਮੇਲ ਮਿਲਾਉਣਾ, ਮੇਲ ਮਿਲਾਵਾ ਧੁਰ ਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲਿਖਿਆ ਦਏ ਗਵਾਹੀਆ। ਸਾਚਾ ਲੇਖਾ ਹਰਿ ਲਿਖਾਇਆ, ਗੋਬਿੰਦ ਸ਼ਬਦ ਜਣਾਈਆ। ਗੋਬਿੰਦ ਸੇਵਾ ਸੇਵ ਕਮਾਇਆ, ਮੰਗੇ ਹਰਿ ਸਰਨਾਈਆ। ਹਰਿ ਹਰਿ ਸਾਚੀ ਦਇਆ ਕਮਾਇਆ, ਸਤਿ ਪੁਰਖ ਵੱਡੀ ਵਡਿਆਈਆ। ਗੋਬਿੰਦ ਨਿਉਂ ਨਿਉਂ ਸੀਸ ਝੁਕਾਇਆ, ਪੁਰਖ ਅਕਾਲ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਵੱਜੀ ਵਧਾਈਆ । ਪੁਰਖ ਅਕਾਲਾ ਦੀਨ ਦਿਆਲਾ, ਦੇਵੇ ਧੁਰ ਫ਼ਰਮਾਨਿਆ। ਆਪਣੇ ਫਲ ਲਗਾਏ ਡਾਲ੍ਹਾ, ਫਲ ਫੁਲਵਾੜੀ ਵੇਖ ਵਖਾਨਿਆ। ਆਪੇ ਚਲੇ ਅਵੱਲੜੀ ਚਾਲਾ, ਚਾਲ ਨਿਰਾਲੀ ਇਕ ਰਖਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੇ ਭਾਣਿਆ। ਹਰਿ ਭਾਣਾ ਕਰਤਾਰ, ਗੋਬਿੰਦ ਮੇਲ ਮਿਲਾਈਆ। ਨਾਤਾ ਜੋੜ ਵਿਚ ਸੰਸਾਰ, ਪੂਤ ਸਪੂਤਾ ਨਾਉਂ ਰਖਾਈਆ। ਸ਼ਬਦ ਅਨਾਦੀ ਏਕਾ ਧਾਰ, ਤੁਰੀਆ ਤੂਰਤ ਆਪ ਵਜਾਈਆ। ਸ਼ਬਦ ਅਗੰਮੀ ਸਾਚੀ ਸੂਰਤ, ਸਾਚੀ ਸੂਰਤ ਨਿਰਗੁਣ ਵੇਖ ਵਖਾਈਆ। ਅਕਾਲ ਮੂਰਤ ਕਰ ਪਿਆਰ, ਆਪ ਆਪਣੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਲੇਖ ਚੁਕਾਈਆ । ਗੋਬਿੰਦ ਤੇਰਾ ਪੂਰਬ ਲੇਖਾ, ਹਰਿ ਸਾਚਾ ਅੰਤ ਚੁਕਾਇੰਦਾ। ਦਰ ਦਰਬਾਰੀ ਦਰ ਦਰਵੇਸਾ, ਦਰ ਦਰ ਅਲਖ ਜਗਾਇੰਦਾ। ਰੂਪ ਵਟਾਇਆ ਧਾਰੀ ਕੇਸਾ, ਕੇਸ ਗੜ੍ਹ ਸੁਹਾਇੰਦਾ। ਸਚ ਸੁਲਤਾਨ ਨਰ ਨਰੇਸ਼ਾ, ਨਿਰਗੁਣ ਇਸ਼ਟ ਵਖਾਇੰਦਾ। ਲਹਿਣਾ ਚੁੱਕੇ ਗਣਪਤ ਗਣੇਸ਼ਾ, ਸ਼ਿਵ ਸ਼ੰਕਰ ਨਾ ਕੋਇ ਮਨਾਇੰਦਾ। ਬ੍ਰਹਮਾ ਕਰੇ ਨਾ ਕੋਇ ਆਦੇਸਾ, ਕਰੋੜ ਤੇਤੀਸਾ ਨਾ ਸੀਸ ਝੁਕਾਇੰਦਾ। ਵਿਸ਼ਨੂੰ ਕਰੇ ਨਾ ਕੋਈ ਵੇਸਾ, ਨਾ ਕੋਈ ਲਛਮੀ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਵੇਖ ਵਖਾਇੰਦਾ। ਪੁਰਖ ਅਕਾਲ ਹਰਿ ਭਗਵਾਨਾ, ਜੁਗ ਜੁਗ ਖੇਲ ਖਲਾਈਆ। ਜੋਧਾ ਸੂਰਬੀਰ ਮਰਦ ਮਰਦਾਨਾ, ਪਾਰਬ੍ਰਹਮ ਆਪ ਅਖਵਾਈਆ। ਖੇਲੇ ਖੇਲ ਦੋ ਜਹਾਨਾ, ਜਾਗਰਤ ਜੋਤ ਇਕ ਜਗਾਈਆ। ਤ੍ਰਿਲੋਕੀ ਨਾਥ ਗੋਪੀ ਕਾਹਨਾ, ਸਾਚੀ ਸਖੀਆਂ ਮੇਲ ਮਿਲਾਈਆ। ਰਾਮ ਰੂਪ ਵਿਚ ਸੁਹਾਨਾ, ਸੀਤਾ ਸੁਰਤੀ ਲਏ ਪਰਨਾਈਆ। ਨਾਨਕ ਗਾਏ ਏਕਾ ਗਾਣਾ, ਏਕਾ ਅੱਖਰ ਰਿਹਾ ਪੜ੍ਹਾਈਆ। ਗੋਬਿੰਦ ਬਖ਼ਸ਼ੇ ਚਰਨ ਧਿਆਨਾ, ਸਚ ਸੱਚੀ ਸਰਨਾਈਆ। ਮੰਗੀ ਮੰਗ ਦਾਨੀ ਦਾਨਾ, ਅੱਗੇ ਆਪਣੀ ਝੋਲੀ ਡਾਹੀਆ। ਕਰਤਾ ਪੁਰਖ ਜਾਣੀ ਜਾਣਾ, ਭੇਵ ਕੋਇ ਨਾ ਰਾਈਆ। ਆਦਿ ਜੁਗਾਦੀ ਰੱਖੇ ਮਾਣਾ, ਆਪ ਆਪਣਾ ਸੰਗ ਨਿਭਾਈਆ। ਆਪੇ ਵਰਤੇ ਆਪਣਾ ਭਾਣਾ, ਵੇਦ ਪੁਰਾਨ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਹਰਿ ਖੇਲ ਅਪਰ ਅਪਾਰਾ, ਭੇਵ ਕੋਇ ਨਾ ਪਾਇੰਦਾ। ਏਕਾ ਜੋਤੀ ਦਸ ਅਵਤਾਰਾ, ਗੋਬਿੰਦ ਰੂਪ ਵਟਾਇੰਦਾ। ਪੂਤ ਸਪੂਤਾ ਸੁੱਤ ਦੁਲਾਰਾ, ਦੁਸ਼ਟ ਦਮਨ ਅਪਨਾਇੰਦਾ। ਪੁਰਖ ਅਕਾਲ ਇਕ ਜੈਕਾਰਾ, ਰਸਨਾ ਨਾਅਰਾ ਲਾਇੰਦਾ। ਬਖ਼ਸ਼ਣਹਾਰਾ ਚਰਨ ਪਿਆਰਾ, ਨਿਰਗੁਣ ਧਾਰਾ ਮੇਲ ਮਿਲਾਇੰਦਾ। ਦੀਵਾ ਬਾਤੀ ਇਕ ਉਜਿਆਰਾ, ਘਰ ਸਾਚੇ ਆਪ ਜਗਾਇੰਦਾ। ਸ਼ਬਦ ਅਗੰਮੀ ਸੱਚੀ ਧੁਨਕਾਰਾ, ਬੋਧ ਅਗਾਧ ਜਣਾਇੰਦਾ। ਖੜਗ ਖੰਡਾ ਤੇਜ਼ ਕਟਾਰਾ, ਨਾਮ ਭਗੌਤੀ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਕਰਨੀ ਆਪ ਕਰਾਇੰਦਾ। ਨਾਮ ਭਗੌਤੀ ਹੱਥ ਫੜਾ, ਹਰਿ ਸਾਚੇ ਸ਼ਬਦ ਜਣਾਈਆ। ਸ਼ਬਦ ਅਗੰਮੀ ਘੋੜੇ ਦਏ ਚੜ੍ਹਾ, ਨੇਤਰ ਨੈਣ ਨਾ ਕੋਇ ਦਸਾਈਆ। ਏਕਾ ਅੱਖਰ ਦਏ ਪੜ੍ਹਾ, ਵਾਹ ਵਾ ਗੁਰੂ ਵੱਡੀ ਵਡਿਆਈਆ। ਚਾਰੋਂ ਕੁੰਟ ਫੇਰਾ ਪਾ, ਦਹਿ ਦਿਸ਼ਾ ਵੇਖ ਵਖਾਈਆ। ਲੋਆਂ ਪੁਰੀਆਂ ਚਰਨਾਂ ਹੇਠ ਦਬਾ, ਸਾਚਾ ਸਗਨ ਮਨਾਈਆ। ਬ੍ਰਹਮਾ ਵਿਸ਼ਨ ਸ਼ਿਵ ਤੱਕਣ ਰਾਹ, ਕਰੋੜ ਤੇਤੀਸਾ ਸੀਸ ਝੁਕਾਈਆ। ਸਚਖੰਡ ਦਵਾਰਾ ਵੇਖਿਆ ਸਾਚਾ ਥਾਂ, ਗੁਰ ਗੋਬਿੰਦ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਪਾਰਬ੍ਰਹਮ ਚੜ੍ਹਿਆ ਚਾ, ਤੇਰੀ ਤੇਰੀ ਓਟ ਤਕਾਈਆ। ਪੁਰਖ ਅਗੰਮਾ ਦਏ ਸੁਣਾ, ਏਕਾ ਸ਼ਬਦ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਬ ਲੇਖਾ ਵੇਖ ਵਖਾਈਆ। ਪੁਰਖ ਅਬਿਨਾਸ਼ੀ ਸ਼ਬਦ ਜਣਾਇਆ, ਏਕਾ ਧਾਰ ਬੰਧਾਈਆ। ਗੋਬਿੰਦ ਗੁਰ ਗੁਰ ਸਮਝਾਇਆ, ਹਰਿ ਸਤਿਗੁਰ ਵੇਖ ਵਖਾਈਆ। ਨਾਤਾ ਬਿਧਾਤਾ ਇਕ ਜੁੜਾਇਆ, ਜ਼ਾਤ ਪਾਤਾ ਮੇਟ ਮਿਟਾਈਆ। ਕਮਲਾਪਾਤਾ ਨਜ਼ਰੀ ਆਇਆ, ਚਾਰੋਂ ਕੁੰਟ ਵੇਖ ਵਖਾਈਆ। ਧੁਰ ਦੀ ਦਾਤਾ ਝੋਲੀ ਪਾਇਆ, ਅੰਮ੍ਰਿਤ ਭੰਡਾਰ ਇਕ ਭਰਾਈਆ। ਸਾਚੀ ਗਾਥਾ ਸ਼ਬਦ ਜਣਾਇਆ, ਵਾਹਿਗੁਰੂ ਫ਼ਤਿਹ ਗਜਾਈਆ। ਸਗਲਾ ਸਾਥਾ ਆਪ ਨਿਭਾਇਆ, ਸਾਚਾ ਸੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਧਾਰ ਬੰਧਾਈਆ। ਸ਼ਬਦ ਸੁਨੇਹੜਾ ਸਾਚੇ ਮੀਤ, ਹਰਿ ਸਤਿਗੁਰ ਆਪ ਸੁਣਾਇਆ। ਗੁਰ ਗੋਬਿੰਦ ਗਾਏ ਸੁਹਾਗੀ ਗੀਤ, ਵਾਹ ਵਾ ਗੁਰੂ ਇਕ ਮਨਾਇਆ। ਨਿਰਗੁਣ ਜੋਤ ਸਦਾ ਅਤੀਤ, ਨਿਰਭੈ ਰੂਪ ਅਖਵਾਇਆ। ਨਾਮ ਸਤਿ ਵਸਿਆ ਹਸਤ ਕੀਟ, ਊਚ ਨੀਚ ਡੇਰਾ ਲਾਇਆ। ਗੋਬਿੰਦ ਮਾਨਸ ਦੇਹੀ ਗਿਆ ਜੀਤ, ਹਰਿ ਗੋਬਿੰਦ ਸੱਚਾ ਪਾਇਆ। ਅਬਿਨਾਸ਼ੀ ਕਰਤਾ ਆਪ ਚਲਾਏ ਆਪਣੀ ਰੀਤ, ਪਤਿਤ ਪੁਨੀਤ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਲੇਖ ਚੁਕਾਇਆ। ਗੁਰ ਗੋਬਿੰਦ ਸਚ ਸਲਾਹ, ਹਰਿ ਸਾਚੇ ਸਚ ਸੁਣਾਈਆ। ਲੋਕਮਾਤ ਬਣ ਮਲਾਹ, ਬੇੜਾ ਇਕ ਚਲਾਈਆ। ਗੁਰਮੁਖ ਸੱਜਣ ਲਏ ਉਠਾ, ਚਾਰ ਵਰਨਾਂ ਵੇਖ ਵਖਾਈਆ। ਅੰਮ੍ਰਿਤ ਜਾਮ ਇਕ ਪਿਆ, ਅਮਰਾਪਦ ਸਮਾਈਆ। ਸਾਚੀ ਸਿਖਿਆ ਦਏ ਸਮਝਾ, ਪੰਚਮ ਮੋਹ ਜਣਾਈਆ। ਪੰਚਮ ਨਾਤਾ ਦਏ ਤੁੜਾ, ਪੰਚਮ ਵੱਜੇ ਵਧਾਈਆ। ਪੰਚਮ ਸਖੀਆਂ ਮੰਗਲ ਗਾ, ਘਰ ਸਾਚਾ ਇਕ ਸੁਹਾਈਆ। ਪੰਚਮ ਰੋਵਣ ਮਾਰਨ ਧਾਹ, ਰੋ ਰੋ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪੇ ਰਿਹਾ ਖਲਾਈਆ। ਪੰਚਮ ਪਿਆਰਾ ਗੋਬਿੰਦ ਧਾਰ, ਹਰਿ ਹਰਿ ਮੇਲ ਮਿਲਾਇਆ। ਮੇਲ ਮਿਲਾਵਾ ਵਿਚ ਸੰਸਾਰ, ਕਰਤੇ ਖੇਲ ਖਿਲਾਇਆ। ਕਰਨੇਹਾਰ ਆਪ ਕਰਤਾਰ, ਨਾ ਕੋਈ ਦੂਸਰ ਸੰਗ ਜਣਾਇਆ। ਆਦਿ ਜੁਗਾਦੀ ਬੰਨ੍ਹੇ ਧਾਰ, ਜੁਗ ਜੁਗ ਵੇਸ ਵਟਾਇਆ। ਅਲੱਖ ਅਗੋਚਰ ਅਗੰਮ ਅਪਾਰ, ਭੇਵ ਅਭੇਦਾ ਆਪ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਬ ਲਹਿਣਾ ਗੋਬਿੰਦ ਝੋਲੀ ਪਾਇਆ। ਗੋਬਿੰਦ ਗੁਰ ਅੰਮ੍ਰਿਤ ਧਾਰ, ਗੁਰਮੁਖਾਂ ਮੁਖ ਚਵਾਈਆ। ਪੰਚਮ ਕਰਿਆ ਖ਼ਬਰਦਾਰ, ਸੋਇਆ ਤੱਤ ਪੰਜ ਉਠਾਈਆ। ਨਿਰਗੁਣ ਜੋਤੀ ਕਰ ਉਜਿਆਰ, ਜਾਗਰਤ ਜੋਤ ਜਗਾਈਆ। ਨਾਮ ਖੰਡਾ ਤੇਜ਼ ਕਟਾਰ, ਤਨ ਗਾਤਰੇ ਆਪ ਲਟਕਾਈਆ। ਆਪੇ ਹੋਇਆ ਪਹਿਰੇਦਾਰ, ਸੇਵਕ ਸੇਵ ਕਮਾਈਆ। ਆਪੇ ਨਿਉਂ ਨਿਉਂ ਢਹਿ ਪਿਆ ਦਵਾਰ, ਅੱਗੇ ਆਪਣੀ ਝੋਲੀ ਡਾਹੀਆ। ਆਪੇ ਬਣਿਆ ਦਰ ਭਿਖਾਰ, ਅੰਮ੍ਰਿਤ ਮੰਗੇ ਚਾਈਂ ਚਾਈਂਆ। ਗੁਰ ਚੇਲਾ ਦਿਸੇ ਇਕ ਪਿਆਰ, ਏਕਾ ਰੂਪ ਦਰਸਾਈਆ। ਦੋਹਾਂ ਵਿਚੋਲਾ ਆਪ ਨਿਰੰਕਾਰ, ਨਿਰਗੁਣ ਰੂਪ ਦਏ ਗਵਾਹੀਆ। ਨਾਮ ਖੰਡਾ ਸਚ ਕਟਾਰ, ਸਾਚੇ ਸ਼ਾਹ ਹੱਥ ਚਮਕਾਈਆ। ਬ੍ਰਹਿਮੰਡਾਂ ਪਾਵੇ ਅੰਤਮ ਸਾਰ, ਜੇਰਜ ਅੰਡਾਂ ਫੋਲ ਫੋਲਾਈਆ। ਗੁਰਮੁਖਾਂ ਕਰ ਪਿਆਰ, ਸ਼ੌਹ ਦਰਯਾ ਨਾ ਕੋਇ ਰੁੜ੍ਹਾਈਆ। ਗੋਬਿੰਦ ਬੇੜਾ ਕਰ ਤਿਆਰ, ਲੋਕਮਾਤ ਰਿਹਾ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਨੇਹੜਾ ਇਕ ਘਲਾਈਆ। ਸ਼ਬਦ ਸੁਨੇਹੜਾ ਹਰਿ ਨਿਰੰਕਾਰ, ਗੁਰ ਗੋਬਿੰਦ ਆਪ ਜਣਾਇਆ। ਕਲਜੁਗ ਅੰਤਮ ਕਰਨਾ ਪਾਰ ਕਿਨਾਰ, ਲੋਕਮਾਤ ਰਹਿਣ ਨਾ ਪਾਇਆ। ਗੁਰ ਗੋਬਿੰਦ ਹੋਇਆ ਖ਼ਬਰਦਾਰ, ਆਪ ਆਪਣਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਚੁਕਾਇਆ। ਸ਼ਬਦ ਸੁਨੇਹੜਾ ਹਰਿ ਹਰਿ ਸੁਣ, ਗੁਰ ਗੋਬਿੰਦ ਲਏ ਅੰਗੜਾਈਆ। ਕਵਣ ਜਾਣੇ ਪ੍ਰਭ ਤੇਰੇ ਗੁਣ, ਤੇਰੀ ਕੀਮਤ ਕੋਇ ਨਾ ਪਾਈਆ। ਤੇਰਾ ਤੇਰੇ ਲਏ ਚੁਣ, ਤੇਰਾ ਤੇਰੀ ਸੇਵ ਕਮਾਈਆ। ਲੱਖ ਚੁਰਾਸੀ ਛਾਣ ਪੁਣ, ਗੁਰਮੁਖ ਸਾਚੇ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਗੋਬਿੰਦ ਸਾਚੀ ਸੇਵਾ ਲਾ, ਹਰਿ ਹਰਿ ਖੇਲ ਖਿਲਾਇਆ। ਦੂਜੀ ਵਾਰ ਵੇਸ ਵਟਾ, ਕਲਜੁਗ ਕੂੜਾ ਦਏ ਉਠਾਇਆ। ਸਾਚੀ ਸਿਖਿਆ ਇਕ ਸਮਝਾ, ਏਕਾ ਹੁਕਮ ਜਣਾਇਆ। ਤੇਰਾ ਲਹਿਣਾ ਦੇਣਾ ਦਏ ਮੁਕਾ, ਗੁਰ ਗੋਬਿੰਦ ਫੇਰਾ ਪਾਇਆ। ਦਾਤਾ ਦਾਨੀ ਬੇਪਰਵਾਹ, ਦਰ ਆਏ ਲਏ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਸੋਇਆ ਦਏ ਉਠਾਇਆ। ਕਲਜੁਗ ਉਠ ਕਰੇ ਧਿਆਨ, ਚਾਰੇ ਕੁੰਟਾਂ ਵੇਖ ਵਖਾਈਆ। ਕਵਣ ਕੂਟ ਜੋਧਾ ਸੂਰਬੀਰ ਬਲੀ ਬਲਵਾਨ, ਗੋਬਿੰਦ ਬੈਠਾ ਜੋਤ ਜਗਾਈਆ। ਪੰਚਮ ਪਿਆਰੇ ਕਰ ਪਰਧਾਨ, ਪੰਚਾਂ ਮੇਟ ਮਿਟਾਈਆ। ਕੇਸਰੀ ਫੜ ਹੱਥ ਨਿਸ਼ਾਨ, ਪੀਲੇ ਬਸਤਰ ਤਨ ਛੁਹਾਈਆ। ਕਲਜੁਗ ਅੰਤਮ ਆਇਆ ਵਿਚ ਮੈਦਾਨ, ਕਲਜੁਗ ਮੇਟੇ ਜੂਠੀ ਝੂਠੀ ਸ਼ਾਹੀਆ। ਮੁਹੰਮਦ ਗੱਲ ਸੁਣਾਏ ਕਾਨ, ਆਪ ਆਪਣਾ ਰੂਪ ਵਟਾਈਆ। ਤੇਰੀ ਲੁੱਟੀ ਜਾਏ ਦੁਕਾਨ, ਚੌਦਾਂ ਹੱਟਾਂ ਦਏ ਲੁਟਾਈਆ। ਦੋਹਾਂ ਮੇਲ ਹੋਇਆ ਜਹਾਨ, ਘਰ ਬੈਠੇ ਕਰਨ ਸਲਾਹੀਆ। ਮੁਹੰਮਦ ਮੰਗੇ ਏਕਾ ਦਾਨ, ਪ੍ਰਭ ਅੱਗੇ ਝੋਲੀ ਡਾਹੀਆ। ਕਲਜੁਗ ਕੂੜਾ ਬਣ ਅੰਞਾਣ, ਬਾਲ ਬਾਲਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪੇ ਵੇਖ ਵਖਾਈਆ। ਕਲਜੁਗ ਕੂੜਾ ਛੋਟਾ ਬਾਲਾ, ਆਪਣਾ ਰੂਪ ਵਟਾਇੰਦਾ। ਗੋਬਿੰਦ ਵੇਖੇ ਜਗਤ ਦਲਾਲਾ, ਏਕਾ ਦਰ ਸੁਹਾਇੰਦਾ। ਸੰਗ ਰਖਾਏ ਕਾਲ ਮਹਾਂਕਾਲਾ, ਮਹਾਂਕਾਲ ਆਪ ਮਨਾਇੰਦਾ। ਕਲਜੁਗ ਕੂੜਾ ਤੋੜੇ ਜੰਜਾਲਾ, ਮੇਰਾ ਬੇੜਾ ਸ਼ੌਹ ਦਰਿਆ ਰੁੜ੍ਹਾਇੰਦਾ। ਲੇਖਾ ਜਾਣੇ ਜਗਤ ਧਨ ਮਾਲਾ, ਧੀਰਜ ਧੀਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਕਲਜੁਗ ਕੂੜਾ ਚਲ ਦਵਾਰ, ਗੋਬਿੰਦ ਤੱਕੀ ਇਕ ਸਰਨਾਈਆ। ਗੁਰਸਿਖ ਸੁੱਤੇ ਪੈਰ ਪਸਾਰ, ਨੇਤਰ ਨੈਣ ਨਾ ਕੋਇ ਖੁਲ੍ਹਾਈਆ। ਰੋਕ ਨਾ ਸਕਿਆ ਕੋਈ ਪਹਿਰੇਦਾਰ, ਖੜਗ ਖੰਡਾ ਨਾ ਕੋਇ ਵਖਾਈਆ। ਆਏ ਢੱਠਾ ਚਰਨ ਦਵਾਰ, ਦੋਏ ਜੋੜ ਸੀਸ ਝੁਕਾਈਆ। ਆਪਣੀ ਕਿਰਪਾ ਆਪੇ ਧਾਰ, ਦਰ ਆਇਆ ਵਡ ਗੁਨਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਰਿਹਾ ਖਿਲਾਈਆ। ਕਲਜੁਗ ਕੂੜਾ ਕਰ ਪਰਵਾਨਾ, ਗੋਬਿੰਦ ਦਇਆ ਕਮਾਇੰਦਾ। ਸੱਜਾ ਚਰਨ ਦੂਰ ਰਖਾਨਾ, ਹਰਿ ਮੰਦਰ ਰਾਹ ਤਕਾਇੰਦਾ। ਖੱਬਾ ਚਰਨ ਹੱਥ ਫੜਾਨਾ, ਕਲਜੁਗ ਵੰਡ ਵੰਡਾਇੰਦਾ। ਖੇਲ ਖੇਲ ਦੋ ਜਹਾਨਾਂ, ਏਕਾ ਦੋਆਂ ਸੰਗ ਰਲਾਇੰਦਾ। ਛੇਵਾਂ ਛੱਪਰ ਛੰਨ ਨਾ ਕੋਇ ਮਕਾਨਾ, ਓਅੰਕਾਰਾ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਅੰਤਮ ਵਰ, ਤੇਰਾ ਭਾਰ ਉਠਾਇੰਦਾ। ਕਲਜੁਗ ਤੇਰਾ ਕੂੜਾ ਪਾਪ, ਖੱਬੇ ਚਰਨ ਹੇਠ ਦਬਾਇਆ। ਨੌ ਖੰਡ ਪ੍ਰਿਥਮੀ ਗਈ ਕਾਂਪ, ਧਰਤ ਧਵਲ ਨਾ ਕੋਇ ਸਹਾਇਆ। ਰਿਖੀਆਂ ਮੁਨੀਆਂ ਸਾਧਾਂ ਸੰਤਾਂ ਜੀਆਂ ਜੰਤਾਂ ਛੁਟਿਆ ਜਾਪ, ਬੱਤੀ ਦੰਦ ਨਾ ਕੋਇ ਹਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਗਤ ਗੁਨਾਹੀ ਲਏ ਤਰਾਇਆ। ਕਲਜੁਗ ਤੇਰਾ ਜਗਤ ਗੁਨਾਹ, ਚਰਨ ਹੇਠ ਦਬਾਇੰਦਾ। ਦੋ ਸੌ ਸਦ ਨਾ ਦੇਵੇ ਕੋਈ ਥਾਂ, ਸਠ ਸਠ ਨਾ ਮੇਲ ਮਿਲਾਇੰਦਾ। ਵੀਹ ਸੌ ਸੋਲਾਂ ਬਿਕ੍ਰਮੀ ਕਰ ਅਕੱਠ, ਸਤਾਰਾਂ ਸੌ ਛਪੰਜਾ ਮੂਲ ਚੁਕਾਇੰਦਾ। ਕਲਜੁਗ ਪਾਪਾਂ ਲਾਈ ਸੱਟ, ਆਪ ਆਪਣੇ ਚਰਨ ਦਬਾਇੰਦਾ। ਪੂਰਨ ਪੂਰਾ ਵਸੇ ਘਟ ਘਟ, ਪੜਦਾ ਓਹਲਾ ਨਾ ਕੋਇ ਰਖਾਇੰਦਾ। ਚਾਰ ਵਰਨਾਂ ਤੇਰਾ ਦੂਈ ਦਵੈਤੀ ਮਿਟਿਆ ਫਟ, ਕਲਜੁਗ ਆਪਣੀ ਹੱਥੀਂ ਆਪਣੀ ਪੱਟੀ ਖੱਬੇ ਚਰਨ ਬੰਨ੍ਹਾਇੰਦਾ। ਗੁਰਸਿਖਾਂ ਤਨ ਪਹਿਨਾਏ ਸਾਚਾ ਪਟ, ਸੱਜਾ ਚਰਨ ਕਾਇਆ ਹਰਿ ਮੰਦਰ ਵਿਚ ਰਖਾਇੰਦਾ। ਅੰਮ੍ਰਿਤ ਸਰੋਵਰ ਦੇਵੇ ਝੱਟ, ਨਾਮ ਪਿਆਲਾ ਹੱਥ ਫੜਾਇੰਦਾ। ਕਲਜੁਗ ਲਹਿਣਾ ਦੇਣਾ ਚੁਕਾਇਆ ਪੂਜਾ ਪਾਠ, ਨੇਤਰ ਲੋਚਣ ਦਰਸ ਦਿਖਾਇੰਦਾ। ਇਕ ਖੁਲ੍ਹਾਇਆ ਸਾਚਾ ਹੱਟ, ਵਣਜ ਵਣਜਾਰਾ ਵਣਜ ਕਰਾਇੰਦਾ। ਨਿਰਗੁਣ ਜੋਤ ਜਗੇ ਲਲਾਟ, ਅੰਧ ਅੰਧੇਰ ਮਿਟਾਇੰਦਾ। ਗੁਰ ਗੋਬਿੰਦ ਪੂਰਾ ਕਰਨ ਆਇਆ ਘਾਟ, ਕਲਜੁਗ ਅੰਤਮ ਫੇਰੀ ਪਾਇੰਦਾ। ਜਨ ਭਗਤਾਂ ਦੁਰਮਤ ਮੈਲ ਦੇਵੇ ਕਾਟ, ਦਰ ਆਏ ਲੇਖੇ ਲਾਇੰਦਾ। ਜ਼ਿਮੀਂ ਅਸਮਾਨਾਂ ਪਾੜਾ ਜਾਏ ਪਾਟ, ਗੁਰਮੁਖ ਚਰਨਾਂ ਹੇਠ ਰਖਾਇੰਦਾ। ਦੋ ਸੌ ਸੱਠ ਬਰਸ ਤੇਰੀ ਨੇੜੇ ਕੀਤੀ ਵਾਟ, ਆਪਣੇ ਅੰਗ ਆਪ ਭੰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਬ ਲਹਿਣਾ ਵੇਖ ਵਖਾਇੰਦਾ। ਕਲਜੁਗ ਕੂੜੇ ਲਾਈ ਸੱਟ, ਅੰਤਮ ਰੋ ਰੋ ਦਏ ਦੁਹਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤੇ ਚਾਰ ਵਰਨਾਂ ਖੋਲ੍ਹਿਆ ਏਕਾ ਹੱਟ, ਸਤਿਜੁਗ ਸਾਚੀ ਬਣਤ ਬਣਾਈਆ। ਖੇਲੇ ਖੇਲ ਸਵਾਂਗੀ ਸਵਾਂਗ ਨਟੂਆ ਨਟ, ਨਰ ਨਰਾਇਣ ਵੱਡੀ ਵਡਿਆਈਆ। ਗੁਰਸਿਖ ਤੇਰਾ ਹਰਿ ਮੰਦਰ ਕਦੇ ਨਾ ਜਾਏ ਢੱਠ, ਚਾਰ ਦੀਵਾਰ ਨਾ ਕੋਇ ਵਖਾਈਆ। ਤੇਰਾ ਰੂਪ ਆਪਣੀ ਹੱਥੀਂ ਆਪਣੇ ਅੰਦਰ ਲਏ ਰੱਖ, ਨਾ ਕੋਈ ਸਕੇ ਬਾਹਰ ਕਢਾਈਆ। ਸੰਮਤ ਸੋਲਾਂ ਹੋ ਪਰਤੱਖ, ਨਿਹਕਲੰਕਾ ਡੰਕਾ ਰਿਹਾ ਵਜਾਈਆ। ਲੱਖੋਂ ਕਰਨਹਾਰਾ ਕੱਖ, ਕੱਖੋਂ ਲੱਖ ਬਣਾਈਆ। ਸ਼ਾਹ ਸੁਲਤਾਨਾਂ ਭਾਂਡੇ ਕਰਨੇ ਸੱਖ, ਗੁਰਮੁਖਾਂ ਦਏ ਭਰਾਈਆ। ਬਿਨ ਗੋਬਿੰਦ ਤੇਰੇ ਕੋਈ ਨਾ ਸਕੇ ਰੱਖ, ਹਰਿ ਸੱਚਾ ਸ਼ਬਦ ਗਵਾਹੀਆ। ਸਰਸੇ ਅੰਦਰ ਜੋ ਰੱਖੇ ਢਕ, ਅੰਤਮ ਲਏੇ ਉਪਜਾਈਆ। ਆਪਣੇ ਕਰੇ ਪੂਰੇ ਭਵਿਖਤ ਵਾਕ, ਨਾ ਕੋਈ ਲੇਖਾ ਦਏ ਮਿਟਾਈਆ। ਪੁਰੀ ਅਨੰਦ ਬਣਾਏ ਸੱਜਣ ਸਾਕ, ਕਲਜੁਗ ਅੰਤਮ ਮੇਲਾ ਭੈਣ ਭਾਈਆ। ਸ਼ਬਦ ਅਗੰਮੀ ਚੜ੍ਹਿਆ ਰਾਕ, ਨੀਲੇ ਵਾਲਾ ਬੇਪਰਵਾਹੀਆ। ਨੌ ਖੰਡ ਪ੍ਰਿਥਮੀ ਰਿਹਾ ਝਾਕ, ਚਾਰੋਂ ਕੁੰਟਾਂ ਰਾਹ ਤਕਾਈਆ। ਧਰਨੀ ਧੂੜ ਮੰਗੇ ਮਸਤਕ ਮਾਥ, ਆਪ ਆਪਣਾ ਸੀਸ ਅੱਗੇ ਡਾਹੀਆ। ਪਾਰਬ੍ਰਹਮ ਪ੍ਰਭ ਪਾਕੀ ਪਾਕ, ਪਤਿਤ ਪੁਨੀਤ ਰਿਹਾ ਕਰਾਈਆ। ਗੁਰਸਿਖਾਂ ਪੜਦਾ ਖੋਲ੍ਹੇ ਤਾਕੀ ਤਾਕ, ਬੰਦ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਤਨ ਆਪੇ ਵੇਖ ਵਖਾਈਆ। ਪੂਰਨ ਤਨ ਹਰਿ ਰਤਿਆ, ਪਰਮ ਪੁਰਖ ਸੁਲਤਾਨ। ਨਾ ਮਨ ਮਤ ਬੁਧ ਨਾ ਕੋਈ ਮਤਿਆ, ਨਾ ਕੋਈ ਜਗਤ ਗਿਆਨ। ਨਾ ਕੋਇ ਬਖ਼ਸ਼ੇ ਸਾਚੀ ਸਤਿਆ, ਨਾ ਕੋਈ ਚਰਨ ਧਿਆਨ। ਪੰਚ ਵਿਕਾਰ ਨਾ ਕਰੇ ਹੱਤਿਆ, ਨਾ ਵਸੇ ਮੰਦਰ ਮਕਾਨ। ਨਾ ਠੰਡਾ ਨਾ ਤੱਤਿਆ, ਨਾ ਬੁੱਢਾ ਬਿਰਧ ਬਾਲ ਜਵਾਨ। ਫੜਿਆ ਹੱਥ ਸ਼ਬਦ ਸਾਚਾ ਭੱਥਿਆ, ਨਾਮ ਚਿੱਲਾ ਇਕ ਕਮਾਨ। ਸਾਢੇ ਤਿੰਨ ਹੱਥ ਚਲਾਏ ਰਥਿਆ, ਜੋਧਾ ਸੂਰਬੀਰ ਬਲੀ ਬਲਵਾਨ। ਆਦਿ ਜੁਗਾਦਿ ਜੁਗ ਜੁਗ ਲੋਕਮਾਤ ਕਿਸੇ ਕੋਲੋਂ ਨਾ ਢੱਠਿਆ, ਆਪੇ ਜਾਣੇ ਆਪਣੀ ਆਣ। ਆਪੇ ਜਾਣੇ ਆਪਣੀ ਸਮਰੱਥਿਆ, ਲੇਖਾ ਲਿਖੇ ਨਾ ਵੇਦ ਪੁਰਾਨ। ਗੁਰਮੁਖਾਂ ਲਿਖਾਏ ਸਾਚੀ ਕਥਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਆਣ। ਪੂਰਨ ਤਨ ਨਾਤਾ ਜੋੜ, ਜੋੜੀ ਜੋੜ ਜੁੜਾਇੰਦਾ। ਸ਼ਬਦ ਚੜ੍ਹਾਏ ਸਾਚੇ ਘੋੜ, ਸਾਚੇ ਦਰ ਬਹਾਇੰਦਾ। ਗੋਬਿੰਦ ਲੱਗੀ ਨਿਭੇ ਤੋੜ, ਹਰਿ ਸਾਚਾ ਆਪ ਨਿਭਾਇੰਦਾ। ਜਨ ਭਗਤਾਂ ਅੰਤਮ ਰਿਹਾ ਬੌਹੜ, ਆਪ ਆਪਣਾ ਵੇਸ ਵਟਾਇੰਦਾ। ਮੇਲ ਮਿਲਾਏ ਦੌੜ ਦੌੜ, ਸ਼ਬਦ ਅਗੰਮੀ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਨਿਧ ਖੇਲ ਖਿਲਾਇੰਦਾ। ਹਰਿ ਵੱਡਾ ਵਡ ਵਡਿਆਈ, ਭੇਵ ਕੋਇ ਨਾ ਪਾਇੰਦਾ। ਲੱਖ ਚੁਰਾਸੀ ਜਿਸ ਉਪਾਈ, ਘਟ ਘਟ ਵੇਖ ਵਖਾਇੰਦਾ। ਆਦਿ ਸ਼ਕਤ ਮਾਤ ਬਣਾਈ, ਤ੍ਰੈ ਤ੍ਰੈ ਸੰਗ ਨਿਭਾਇੰਦਾ। ਸਭਨਾ ਉਪਰ ਸਾਚਾ ਸਾਈਂ, ਨਿਰਗੁਣ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਰਤਾ ਆਪ ਕਮਾਇੰਦਾ। ਲੱਖ ਚੁਰਾਸੀ ਜਣਿਆ ਸੁੱਤ, ਵਰਨੀ ਵਰਨ ਉਪਾਈਆ। ਪਾਰਬ੍ਰਹਮ ਅਬਿਨਾਸ਼ੀ ਅਚੁੱਤ, ਘਟ ਘਟ ਵੇਖੇ ਵੇਖਣਹਾਰਾ ਸਭਨੀ ਥਾਈਂਆ। ਆਪ ਸੁਹਾਏ ਆਪਣੀ ਰੁੱਤ, ਰੁੱਤ ਮਾਹ ਲਏ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਦਾਤਾ ਆਪ ਅਖਵਾਈਆ। ਮਾਤ ਪਿਤ ਪਿਤ ਦਾਤਾਰ, ਏਕਾ ਏਕਉਂਕਾਰਿਆ। ਆਪ ਆਪਣਾ ਕਰ ਪਸਾਰ, ਆਪੇ ਵੇਖ ਵਖਾ ਰਿਹਾ। ਆਦਿ ਜੁਗਾਦੀ ਲੈ ਅਵਤਾਰ, ਨਿਤ ਨਵਿਤ ਖੇਲ ਖਿਲਾ ਰਿਹਾ। ਭਗਤਨ ਮੀਤਾ ਹਰਿ ਗਿਰਧਾਰ, ਸਾਚਾ ਹਿਤ ਇਕ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕ ਅਨੇਕ ਰੂਪ ਵਟਾ ਲਿਆ। ਇਕ ਅਕੱਲਾ ਕਰਨੇਹਾਰਾ, ਪਾਰਬ੍ਰਹਮ ਅਖਵਾਈਆ। ਦੇਵਣਹਾਰਾ ਸਰਬ ਸਹਾਰਾ, ਭੁੱਲ ਰਹੇ ਨਾ ਰਾਈਆ। ਜਨ ਭਗਤਾਂ ਬਖ਼ਸ਼ੇ ਚਰਨ ਪਿਆਰਾ, ਹਾਜ਼ਰ ਹਜ਼ੂਰ ਸਹਿਜ ਸੁਖਦਾਈਆ। ਨਿਰਗੁਣ ਮੇਲ ਨਿਰਗੁਣ ਧਾਰ, ਰੂਪ ਅਨੂਪ ਆਪ ਦਰਸਾਇਆ। ਵਰਤੇ ਵਰਤਾਵੇ ਵਿਚ ਸੰਸਾਰ, ਸਾਰੰਗ ਧਰ ਭਗਵਾਨ ਬੀਠਲੋ ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਈਆ। ਜਗਤ ਮਾਤਾ ਜਗਤ ਵਿਹਾਰ, ਜਗਤ ਰੂਪ ਲਪਟਾਇਆ। ਜਗਤ ਮਾਤਾ ਆਲਸ ਨਿੰਦਰਾ ਕਰੇ ਪਿਆਰ, ਆਪ ਆਪਣਾ ਦਏ ਭੁਲਾਇਆ। ਜਗਤ ਮਾਤਾ ਮੇਲਾ ਕਾਮ ਕਰੋਧ ਲੋਭ ਮੋਹ ਹੰਕਾਰ, ਮਨ ਮਤ ਖੇਲ ਖਿਲਾਇਆ। ਜਗਤ ਮਾਤਾ ਮਾਇਆ ਮਮਤਾ ਕਰ ਵਿਚਾਰ, ਰੂਪ ਰੰਗ ਸ਼ੰਗਾਰ ਜਣਾਇਆ। ਜਗਤ ਮਾਤਾ ਆਪਣਾ ਵੇਖੇ ਕੰਤ ਭਤਾਰ, ਦਿਵਸ ਰੈਣ ਰਾਹ ਤਕਾਇਆ। ਜਗਤ ਮਾਤਾ ਦਿਸੇ ਵਿਕਾਰ, ਆਪਣਾ ਮੰਤਰ ਮੂਲ ਗਵਾਇਆ। ਜਗਤ ਮਾਤਾ ਜਗਤ ਹੰਕਾਰ, ਜਗਤ ਤ੍ਰਿਸਨਾ ਰਹੀ ਲਪਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਜਗਤ ਬੰਧਨ ਬੰਧ ਬੰਧਾਇਆ। ਪਾਰਬ੍ਰਹਮ ਹਰਿ ਏਕਉਂਕਾਰ, ਅਕਲ ਕਲਾ ਅਖਵਾਈਆ। ਆਦਿ ਜੁਗਾਦੀ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਰਖਾਈਆ। ਦਿਵਸ ਰੈਣ ਨਾ ਕੋਈ ਵਿਚਾਰ, ਪਰਭਾਤੀ ਸੰਧਿਆ ਨਾ ਕੋਇ ਜਣਾਈਆ। ਕਾਮ ਕਰੋਧ ਨਾ ਕੋਇ ਵਿਕਾਰ, ਤ੍ਰਿਸਨਾ ਭੁੱਖ ਨਾ ਹੋਏ ਹਲਕਾਈਆ। ਬਸਤਰ ਸ਼ਸਤਰ ਨਾ ਕੋਇ ਆਧਾਰ, ਨੈਣ ਕੱਜਲ ਧਾਰ ਨਾ ਕੋਇ ਬੰਧਾਈਆ। ਜਗਤ ਸੇਜ ਨਾ ਕੋਇ ਪਿਆਰ, ਰਸ ਭੋਗ ਨਾ ਕੋਇ ਵਖਾਈਆ। ਏਕਾ ਏਕ ਜਨ ਭਗਤਾਂ ਕਰੇ ਸਦ ਪਿਆਰ, ਅੱਠੇ ਪਹਿਰ ਸੇਵ ਕਮਾਈਆ। ਵਿਸਰ ਨਾ ਜਾਏ ਵਿਚ ਸੰਸਾਰ, ਜੁਗ ਜੁਗ ਲਹਿਣਾ ਮੂਲ ਚੁਕਾਈਆ। ਆਪ ਆਪਣਾ ਕਰ ਉਜਿਆਰ, ਗੁਰਮੁਖ ਸਾਚੇ ਲਏ ਜਗਾਈਆ। ਅੱਠੇ ਪਹਿਰ ਇਕੋ ਪਿਆਰ, ਦੂਜੀ ਧਾਰ ਨਾ ਕੋਇ ਚਲਾਈਆ। ਗੁਰਸਿਖ ਸੁੱਤਾ ਰਹੇ ਪੈਰ ਪਸਾਰ, ਗੁਰ ਪੂਰਾ ਪਹਿਰੇਦਾਰ ਅਖਵਾਈਆ। ਨਾ ਪੁਰਖ ਨਾ ਦਿਸੇ ਨਾਰ, ਨਰ ਨਰਾਇਣ ਵੇਸ ਵਟਾਈਆ। ਗੁਰਮੁਖ ਸਾਚੇ ਸੁੱਤ ਦੁਲਾਰ, ਆਪ ਆਪਣੀ ਗੋਦ ਉਠਾਈਆ। ਸ਼ਬਦ ਹਲੂਣਾ ਦੇਵੇ ਮਾਰ, ਨਾਮ ਝੂਲਾ ਇਕ ਝੁਲਾਈਆ। ਆਪੇ ਵਸਿਆ ਸਚਖੰਡ ਦਵਾਰ, ਗੁਰਮੁਖ ਸਚ ਦਵਾਰੇ ਆਪ ਬਹਾਈਆ। ਮਨਮੁਖ ਸੁੱਤੇ ਜੀਵ ਗਵਾਰ, ਗੂੜ੍ਹੀ ਨੀਂਦ ਨਾ ਕੋਇ ਉਠਾਈਆ। ਮਨਮਤ ਨਾਲ ਰਲੀ ਨਾਰ ਵਿਭਚਾਰ, ਦਿਵਸ ਰੈਣ ਦਏ ਸਲਾਹੀਆ। ਸਿੰਘ ਤਾਰਾ ਗੁਰਸਿਖ ਨਾ ਹੋਏ ਕੋਈ ਖ਼ਵਾਰ, ਸਤਿਗੁਰ ਪੂਰਾ ਵਿਸਰ ਨਾ ਜਾਈਆ। ਜਗਤ ਵਿਕਾਰੇ ਧੱਕਾ ਦੇਵੇ ਮਾਰ, ਸ਼ੌਹ ਦਰਯਾਏ ਦੇਵੇ ਰੁੜ੍ਹਾਈਆ। ਭੈਣ ਭਾਈ ਸਕਾ ਮੀਤ ਮੁਰਾਰ, ਮਾਤ ਪਿਤ ਇਕ ਰਘੁਰਾਈਆ। ਵੱਡਾ ਛੋਟਾ ਇਕ ਪਿਆਰ, ਜੋ ਜਨ ਆਏ ਸਰਨਾਈਆ। ਤਿੰਨਾਂ ਲੋਕਾਂ ਕਰੇ ਬਾਹਰ, ਚੌਥੇ ਘਰ ਬਹਾਈਆ। ਸ਼ਬਦ ਸਲੋਕ ਇਕ ਨਿਰੰਕਾਰ, ਸੋ ਪੁਰਖ ਆਪ ਸੁਣਾਈਆ। ਹੰ ਬ੍ਰਹਮ ਕਰ ਪਿਆਰ, ਪਾਰਬ੍ਰਹਮ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਵੇਖੇ ਥਾਉਂ ਥਾਈਂਆ। ਕਲਜੁਗ ਧੁੱਪ ਨਾ ਲੱਗੇ ਕੜਾਕਾ, ਅਗਨੀ ਤੱਤ ਨਾ ਕੋਇ ਜਲਾਏ। ਲਾੜੀ ਮੌਤ ਨਾ ਕਰੇ ਸਿਆਪਾ, ਗਲ ਪੱਲੂ ਕੋਇ ਨਾ ਪਾਏ। ਸੌਹਰੇ ਪੇਕੇ ਇਕੋ ਮਾਪਾ, ਪਾਰਬ੍ਰਹਮ ਅਖਵਾਏ। ਕਲਜੁਗ ਅੰਤਮ ਚੁੱਕੇ ਬਾਕਾ, ਲਹਿਣਾ ਕੋਈ ਰਹਿਣ ਨਾ ਪਾਏ। ਨਿਹਕਲੰਕ ਖੋਲ੍ਹਿਆ ਆਪਣਾ ਤਾਕਾ, ਬਜਰ ਕਪਾਟੀ ਕੁੰਡਾ ਲਾਹੇ। ਪੰਚ ਚੋਰ ਨਾ ਮਾਰੇ ਡਾਕਾ, ਗੁਰਸਿਖ ਤੇਰੇ ਨੇੜ ਨਾ ਆਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਪੇ ਲਏ ਵਹਾਏ। ਗੁਰਸਿਖ ਰੋਇਆ ਨੈਣ ਨੀਰ, ਨੇਤਰ ਜਲ ਵਹਾਇਆ। ਬਿਰਹੋਂ ਵਿਛੋੜਾ ਲੱਗੀ ਪੀੜ, ਬਿਨ ਗੁਰ ਪੂਰੇ ਨਾ ਕੋਇ ਕਢਾਇਆ। ਸਤਿਗੁਰ ਮਾਰੇ ਅਣਿਆਲਾ ਤੀਰ, ਦੂਈ ਦਵੈਤੀ ਦੇਵੇ ਢਾਇਆ। ਏਕਾ ਚੋਟੀ ਚਾੜ੍ਹੇ ਅਖ਼ੀਰ, ਮਹੱਲ ਅਟੱਲ ਇਕ ਸੁਹਾਇਆ। ਮਿਲਿਆ ਮੇਲ ਵਡ ਪੀਰਨ ਪੀਰ, ਦਸਤਗੀਰ ਘਰ ਵਿਚ ਪਾਇਆ। ਲੇਖੇ ਲਾਏ ਸ਼ਾਹ ਹਕੀਰ, ਜੋ ਜਨ ਸਰਨਾਈ ਆਇਆ। ਚਿੱਟੇ ਉਪਰ ਖਿਚੀ ਜਾਏ ਲਕੀਰ, ਨਾ ਕੋਈ ਮੇਟੇ ਮੇਟ ਮਿਟਾਇਆ। ਗੁਰਸਿਖਾਂ ਬੰਨ੍ਹਣਹਾਰਾ ਬੀੜ, ਬੇੜਾ ਆਪਣੇ ਕੰਧ ਉਠਾਇਆ। ਕਲਜੁਗ ਅੰਤਮ ਕੱਟੇ ਭੀੜ, ਭਵ ਸਾਗਰ ਪਾਰ ਤਰਾਇਆ। ਆਪੇ ਹੋਏ ਮੀਰ ਪੀਰ, ਮੀਰੀ ਪੀਰੀ ਆਪ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਬਚਾਇਆ। ਗੁਰਸਿਖ ਨਾ ਰੋਵੇ ਮਾਰੇ ਧਾਹ, ਅੰਤ ਨਾ ਹੋਏ ਜੁਦਾਈਆ। ਸਤਿਗੁਰ ਪੂਰਾ ਪਕੜਨ ਆਇਆ ਬਾਂਹ, ਨਿਰਗੁਣ ਸਰਗੁਣ ਡੇਰਾ ਲਾਈਆ। ਕਰੇ ਕਰਾਏ ਸਚ ਨਿਆਂ, ਦਰ ਘਰ ਸਾਚੇ ਸਚ ਸਲਾਹੀਆ। ਵਸਣਹਾਰਾ ਨਗਰ ਗਰਾਂ, ਹਰਿਜਨ ਖੇੜਾ ਵੇਖ ਵਖਾਈਆ। ਪਾਰਬ੍ਰਹਮ ਪ੍ਰਭ ਸਾਚੀ ਮਾਂ, ਗੁਰਸਿਖ ਭੁੱਲ ਕਦੇ ਨਾ ਜਾਈਆ। ਸਖਾ ਸੁਹੇਲਾ ਦੇਵੇ ਠੰਡੀ ਛਾਂ, ਸੂਰਜ ਚੰਨ ਮੁਖ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਪੱਲਾ ਰਿਹਾ ਫੜਾਈਆ। ਲਹਿਣਾ ਦੇਣਾ ਹੱਥ ਕਰਤਾਰ, ਜੀਵ ਜੰਤ ਭੇਵ ਨਾ ਰਾਈਆ। ਕਰਮ ਕੁਕਰਮਾਂ ਪਾਵੇ ਸਾਰ, ਕਰਨੀ ਕਰਤਾ ਵੇਖ ਵਖਾਈਆ। ਜਗਤ ਲਹਿਣਾ ਦਏ ਉਤਾਰ, ਜਗਤ ਦਏ ਵਡਿਆਈਆ। ਭਗਤ ਭਗਤੀ ਇਕ ਪਿਆਰ, ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾਈਆ। ਆਪੇ ਜੋੜੇ ਆਪੇ ਤੋੜੇ, ਆਪੇ ਤੋੜ ਨਿਭਾਇੰਦਾ। ਆਪ ਚੜ੍ਹਾਏ ਸ਼ਬਦ ਘੋੜੇ, ਆਪੇ ਖ਼ਾਕੀ ਖ਼ਾਕ ਸਮਾਇੰਦਾ । ਆਪੇ ਲਾਏ ਸਚ ਮਹੱਲੇ ਪੌੜੇ, ਆਪੇ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਿਖਿਆ ਲੇਖਾ ਪੂਰ ਕਰਾਇੰਦਾ।