੧੨ ਚੇਤ ੨੦੧੬ ਬਿਕ੍ਰਮੀ ਮੋਹਣ ਸਿੰਘ ਦੇ ਘਰ ਸਕਿਆਂਵਾਲੀ ਜ਼ਿਲਾ ਅੰਮ੍ਰਿਤਸਰ
ਪਰਵਰਦਿਗਾਰ ਸਰਬ ਜੀ ਦਾਤਾ, ਏਕੰਉਂਕਾਰ ਪੁਰਖ ਅਬਿਨਾਸ਼ਿਆ। ਸ੍ਰਿਸ਼ਟ ਸਬਾਈ ਪਿਤਾ ਮਾਤਾ, ਨੂਰ ਨੁਰਾਨੀ ਸ਼ਾਹੋ ਸ਼ਾਬਾਸ਼ਿਆ। ਬੈਠਾ ਰਹੇ ਇਕ ਅਕਾਂਤਾ, ਲੱਖ ਚੁਰਾਸੀ ਖੇਲ ਤਮਾਸਿਆ। ਜੋਤੀ ਨੂਰ ਪਰਕਾਸ਼ ਬਹੁ ਬਹੁ ਭਾਂਤਾ, ਗਗਨ ਮੰਡਲ ਪਾਵੇ ਰਾਸਿਆ। ਹਰਿਜਨ ਚਰਨ ਕਵਲ ਬੰਧਾਏ ਸਾਚਾ ਨਾਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਪ੍ਰਿਥਮੀ ਅਕਾਸ਼ਿਆ। ਪ੍ਰਿਥਮੀ ਅਕਾਸ਼ ਹਰਿ ਨਿਰੰਕਾਰ, ਆਦਿ ਜੁਗਾਦਿ ਸਮਾਇਆ। ਖੇਲੇ ਖੇਲ ਅਗੰਮ ਅਪਾਰ, ਅਲਖ ਅਗੋਚਰ ਭੇਵ ਨਾ ਰਾਇਆ। ਵੇਦ ਕਤੇਬ ਨਾ ਪਾਵਣ ਸਾਰ, ਲੇਖਾ ਲਿਖਤ ਵਿਚ ਨਾ ਆਇਆ। ਕੋਟਨ ਕੋਟੀ ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਬੈਠੇ ਖੜੇ ਦਵਾਰ, ਨਿਉਂ ਨਿਉਂ ਰਹੇ ਸੀਸ ਝੁਕਾਇਆ। ਅਲਖ ਨਿਰੰਜਣ ਭੇਵ ਨਿਆਰ, ਗਿਆਨ ਨੇਤਰ ਇਕ ਸੁਹਾਇਆ। ਜੁਗਾ ਜੁਗੰਤਰ ਸਾਚੀ ਕਾਰ, ਕਰਨੀ ਕਰਤਾ ਰਿਹਾ ਕਮਾਇਆ। ਲੋਕ ਪਰਲੋਕ ਪਾਵੇ ਸਾਰ, ਤ੍ਰਿਲੋਕੀ ਨੰਦਨ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਨਾਉਂ ਧਰਾਇਆ। ਆਦਿ ਜੁਗਾਦੀ ਇਕ ਅਕੱਲਾ, ਹਰਿ ਹਰਿ ਇਕ ਅਖਵਾਇੰਦਾ। ਥਿਰ ਘਰ ਵੇਖੇ ਸਚ ਮਹੱਲਾ, ਸਚ ਸਿੰਘਾਸਣ ਆਪਣਾ ਮੱਲਾ, ਦਿਸ ਕਿਸੇ ਨਾ ਆਇੰਦਾ। ਵਸੇ ਨਿਹਚਲ ਧਾਮ ਅਟੱਲਾ, ਊਚ ਅਗੰਮ ਅਥਾਹ ਬੇਪਰਵਾਹ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਉਂਕਾਰਾ ਵੇਸ ਵਟਾਇੰਦਾ। ਏਕਉਂਕਾਰ ਪੁਰਖ ਅਬਿਨਾਸ਼, ਆਦਿ ਜੁਗਾਦਿ ਸਮਾਇਆ। ਸਾਚੇ ਮੰਡਲ ਪਾਏ ਰਾਸ, ਭੇਵ ਅਭੇਦਾ ਭੇਵ ਛੁਪਾਇਆ। ਹਰਿਜਨ ਮੇਲਾ ਸ਼ਾਹੋ ਸ਼ਾਬਾਸ਼, ਆਤਮ ਅੰਤਰ ਆਤਮ ਹਰਿ ਬ੍ਰਹਮ ਪਾਰਬ੍ਰਹਮ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਵੇਸ ਵਟਾਇਆ। ਜੁਗ ਕਰਤਾ ਹਰਿ ਕਰਨੇਹਾਰਾ ਏਕਾ ਏਕ ਅਖਵਾਇੰਦਾ। ਜੁਗਾ ਜੁਗੰਤਰ ਖੇਲ ਨਿਆਰਾ, ਆਪ ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਨੂਰ ਉਜਿਆਰਾ, ਨੂਰੋ ਨੂਰ ਸਮਾਇੰਦਾ। ਰਵ ਸਸ ਨਾ ਕੋਇ ਸਤਾਰਾ, ਮੰਡਲ ਮੰਡਪ ਨਾ ਕੋਇ ਵਖਾਇੰਦਾ। ਸ਼ਬਦ ਅਗੰਮੀ ਇਕ ਜੈਕਾਰਾ, ਨਿਰਾਕਾਰ ਆਪ ਲਗਾਇੰਦਾ। ਆਪ ਆਪਣਾ ਕਰ ਪਸਾਰਾ, ਆਪੇ ਵੇਖ ਵਖਾਇੰਦਾ। ਬ੍ਰਹਮਾ ਵੇਤਾ ਚਾਰੇ ਮੁਖ ਅੱਠੇ ਨੇਤਰ ਨੈਣ ਉਘਾੜਾ, ਰਸਨਾ ਜੇਹਵਾ ਆਪ ਹਿਲਾਇੰਦਾ। ਬਾਸ਼ਕ ਸੇਜਾ ਸੇਜ ਨਿਆਰਾ, ਸਾਂਗੋ ਪਾਂਗ ਹੰਢਾਇੰਦਾ। ਸਹੰਸਰ ਮੁਖ ਗਾਏ ਵਾਰੋ ਵਾਰਾ, ਸਹੰਸਰ ਜੇਹਵ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸਿਆ ਸਾਚੇ ਘਰ, ਘਰ ਸੁਹੰਜਣਾ ਇਕ ਸੁਹਾਇੰਦਾ। ਘਰ ਸੁਹੰਜਣਾ ਹਰਿ ਹਰਿ, ਦਰ ਦਰ ਸਾਚਾ ਆਪ ਸੁਹਾਇਆ। ਆਪ ਆਪਣਾ ਦੇਵੇ ਵਰ, ਵਰ ਦਾਤਾ ਆਪ ਅਖਵਾਇਆ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਨਾਉਂ ਧਰਾਇਆ। ਆਪਣੀ ਸੁਰਤੀ ਆਪੇ ਫੜ, ਆਪ ਆਪਣਾ ਸੀਸ ਝੁਕਾਇਆ। ਆਪਣੇ ਅੰਦਰ ਆਪੇ ਵੜ, ਆਪੇ ਵੇਖ ਵਖਾਇਆ। ਨਾ ਕੋਈ ਸੀਸ ਨਾ ਕੋਈ ਧੜ, ਨਿਰਗੁਣ ਜੋਤ ਨੂਰ ਰੁਸ਼ਨਾਇਆ। ਸੰਤ ਸੁਹੇਲੇ ਆਦਿ ਜੁਗਾਦੀ ਲਏ ਫੜ, ਮਨਮੁਖ ਜੀਵਾਂ ਦਿਸ ਨਾ ਆਇਆ। ਅਗਨੀ ਹਵਨ ਨਾ ਜਾਏ ਸੜ, ਮੜੀ ਗੋਰ ਨਾ ਕਿਤੇ ਦਬਾਇਆ। ਗੁਰਸਿਖ ਤੇਰੇ ਸਚ ਦਵਾਰ, ਇਕ ਅਕੇਲਾ ਆਪੇ ਵੇਖੇ ਖੜ, ਆਪ ਆਪਣਾ ਦਰ ਖੁਲ੍ਹਾਇਆ। ਕਰੇ ਪਰਕਾਸ਼ ਬਹੱਤਰ ਨੜ, ਅਗਿਆਨ ਅੰਧੇਰ ਮਿਟਾਇਆ, ਸਤਿ ਸਤਿਵਾਦੀ ਲਾਏ ਜੜ, ਲੋਕਮਾਤ ਆਪ ਉਪਜਾਇਆ। ਏਕਾ ਅੱਖਰ ਏਕਾ ਵਿਦਿਆ ਏਕਾ ਨਾਉਂ ਜਾਏ ਪੜ੍ਹ, ਏਕਾ ਏਕ ਮੇਲ ਮਿਲਾਇਆ। ਹਰਿ ਕਾ ਨਾਮ ਸਾਚਾ ਲੜ ਲਏ ਫੜ, ਵਿਛੜ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ, ਜੁਗਾਂ ਜੁਗੰਤਾ ਵੇਸ ਵਟਾਇਆ। ਜੁਗ ਜੁਗ ਵੇਸ ਹਰਿ ਅਵੱਲਾ, ਆਪਣਾ ਆਪ ਕਰਾਇੰਦਾ। ਵਸਣਹਾਰਾ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੁੰਦਰ ਫੇਰਾ ਪਾਇੰਦਾ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਏਕ ਮੱਲਾ, ਥਿਰ ਘਰ ਸਾਚਾ ਆਪ ਸੁਹਾਇੰਦਾ। ਸ਼ਬਦ ਜੋਤੀ ਆਪ ਰੱਲਾ, ਏਕਾ ਧਾਰ ਬੰਧਾਇੰਦਾ। ਆਪੇ ਹੋਏ ਅਛਲ ਅਛੱਲਾ, ਅਛਲ ਛਲ ਧਾਰੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਜੋਤ ਡਗਮਗਾਇੰਦਾ। ਨਿਰਗੁਣ ਨੂਰ ਸ਼ਬਦ ਜੈਕਾਰਾ, ਹਰਿ ਹਰਿ ਆਪ ਲਗਾਇਆ। ਖੇਲੇ ਖੇਲ ਅਗੰਮ ਅਪਾਰਾ, ਅਲਖ ਅਲੱਖਣਾ ਲੇਖ ਨਾ ਕੋਇ ਲਿਖਾਇਆ। ਆਵੇ ਜਾਵੇ ਵਾਰੋ ਵਾਰਾ, ਸਤਿਜੁਗ ਤ੍ਰੇਤਾ ਵੇਸ ਵਟਾਇਆ। ਦੁਆਪਰ ਤੇਰੀ ਪਾਵੇ ਸਾਰਾ, ਦੋਏ ਦੋਏ ਰੂਪ ਸਮਾਇਆ । ਏਕਾ ਨੇਤਰ ਨੈਣ ਉਘਾੜਾ, ਏਕਾ ਰਾਹ ਰਖਾਇਆ। ਕਲਜੁਗ ਤੇਰਾ ਕੂੜ ਪਸਾਰਾ, ਚਾਰੋਂ ਕੁੰਟ ਅੰਧੇਰਾ ਛਾਇਆ। ਚਾਰੋਂ ਕੁੰਟ ਨਾਰ ਵਿਭਚਾਰਾ, ਸਾਚਾ ਕੰਤ ਨਾ ਕੋਇ ਹੰਢਾਇਆ। ਹਉਮੇ ਹੰਗਤਾ ਗੜ੍ਹ ਹੰਕਾਰਾ, ਆਪੇ ਤੋੜ ਤੁੜਾਇਆ। ਭੁੱਖਾ ਨੰਗਤਾ ਜੀਵ ਗਵਾਰਾ, ਹਰਿ ਕਾ ਨਾਮ ਧੰਨ ਪੱਲੇ ਨਾ ਕੋਇ ਬੰਧਾਇਆ। ਨਾਨਕ ਗੋਬਿੰਦ ਬਣ ਲਿਖਾਰਾ, ਏਕਾ ਲੇਖਾ ਗਿਆ ਲਿਖਾਇਆ। ਲੇਖਾ ਲਿਖੇ ਧੁਰ ਦਰਬਾਰਾ, ਭੇਵ ਨਾ ਕੋਈ ਜਣਾਇਆ। ਸ਼ਬਦੀ ਸ਼ਬਦ ਸ਼ਬਦ ਭੰਡਾਰਾ, ਸਤਿਗੁਰ ਪੂਰਾ ਦਏ ਵਰਤਾਇਆ। ਲੋਆਂ ਪੁਰੀਆਂ ਪਾਵੇ ਸਾਰਾ, ਧਰਤ ਧਵਲ ਦਏ ਸੁਹਾਇਆ। ਅਕਾਸ਼ ਪਰਕਾਸ਼ ਕਰ ਉਜਿਆਰਾ, ਮੰਡਲ ਮੰਡਪ ਡੇਰਾ ਲਾਇਆ। ਬ੍ਰਹਮਾ ਵਿਸ਼ਨ ਸ਼ਿਵ ਪਾਏ ਸਾਰਾ, ਦੇਵਤ ਸੁਰ ਲਏ ਹਿਲਾਇਆ। ਜੇਰਜ ਅੰਡਜ ਪਾਰ ਕਿਨਾਰਾ, ਉਤਭੁਜ ਸੇਤਜ ਵੇਖ ਵਖਾਇਆ। ਹਰਿਜਨ ਬਖ਼ਸ਼ੇ ਚਰਨ ਪਿਆਰਾ, ਆਤਮ ਦਰਸੀ ਦਰਸ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਕਾਰ ਕਰਾਇਆ। ਕਰਨੇਹਾਰ ਪੁਰਖ ਸਮਰਥ, ਆਪਣੇ ਹੱਥ ਰੱਖੇ ਵਡਿਆਈਆ । ਕਲਜੁਗ ਕੂੜ ਕੁੜਿਆਰਾ ਚਲਾਏ ਰਥ, ਚਾਰੋਂ ਕੁੰਟ ਹੋਏ ਹਲਕਾਈਆ। ਲੱਖ ਚੁਰਾਸੀ ਪਾਈ ਨੱਥ, ਪੰਚਮ ਪੰਚਮ ਰਿਹਾ ਭੁਵਾਈਆ। ਆਤਮ ਅੰਤਰ ਕੋਇ ਨਾ ਹਠ, ਅਠਸਠ ਤੀਰਥ ਰਹੀ ਨੁਹਾਈਆ। ਕਾਇਆ ਮੰਦਰ ਗੇੜੀ ਉਲਟੀ ਲੱਠ, ਸਾਚਾ ਧਾਮ ਨਾ ਕੋਇ ਸੁਹਾਈਆ। ਮਾਨਸ ਮਾਨੁਖ ਹੋਏ ਭੱਠ, ਜੂਨੀ ਰਹਿਤ ਨਾ ਮੇਲ ਮਿਲਾਈਆ। ਦੁਰਮਤ ਮੈਲ ਨਾ ਦੇਵੇ ਕੋਈ ਕੱਟ, ਸਰ ਸਰੋਵਰ ਰਹੇ ਨੁਹਾਈਆ। ਸਾਚੀ ਵਸਤ ਨਾ ਮਿਲੇ ਕਿਸੇ ਹੱਟ, ਚੌਦਾਂ ਲੋਕਾਂ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਨੂਰ ਕਰੇ ਰੁਸ਼ਨਾਈਆ। ਏਕਾ ਨੂਰ ਨੂਰ ਅੱਲਾ, ਬੇਐਬ ਆਪ ਅਖਵਾਇਆ। ਦੂਈ ਦਵੈਤੀ ਮੇਟੇ ਸੱਲਾ, ਸਾਲਸ ਸਤਿਗੁਰ ਬਣ ਕੇ ਆਇਆ। ਪੰਜ ਵਿਕਾਰਾ ਮਾਰੇ ਹੱਲਾ, ਕੂੜੀ ਕਿਰਿਆ ਦਏ ਮਿਟਾਇਆ। ਏਕਾ ਜੋਤ ਜਗਾਏ ਘੜੀ ਘੜੀ ਪਲ ਪੱਲਾ, ਦੋ ਜਹਾਨਾ ਲਏ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਿਲਾਇਆ। ਖੇਲਣਹਾਰ ਖੇਲ ਖਿਲੰਦੜਾ, ਭੇਵ ਕੋਇ ਨਾ ਪਾਇੰਦਾ। ਪੁਰਖ ਅਬਿਨਾਸ਼ੀ ਵੇਸ ਵਟੰਦੜਾ, ਜੋਤੀ ਜਾਮਾ ਨਾਉਂ ਧਰਾਇੰਦਾ। ਲੱਖ ਚੁਰਾਸੀ ਜੋਤ ਜਗੰਦੜਾ, ਬ੍ਰਹਮ ਵੇਤਾ ਬ੍ਰਹਮ ਸੇਵਾ ਲਾਇੰਦਾ। ਗੁਰਮੁਖ ਸਾਚੇ ਸਚ ਦਵਾਰ ਤੇਰਾ ਇਕ ਸੁਹੰਦੜਾ, ਅਲਖ ਨਿਰੰਜਣ ਆਪਣੀ ਅਲਖ ਆਪ ਜਗਾਇੰਦਾ। ਦੂਈ ਦਵੈਤੀ ਤੋੜੇ ਜਿੰਦਰਾ, ਬਜਰ ਕਪਾਟੀ ਤੋੜ ਤੁੜਾਇੰਦਾ। ਦੀਪਕ ਗਿਆਨ ਇਕ ਜਗੰਦੜਾ, ਅੰਧ ਅਗਿਆਨ ਮਿਟਾਇੰਦਾ। ਸਰਬ ਜੀਆਂ ਆਪੇ ਬਖ਼ਸ਼ਿੰਦੜਾ, ਪਾਰਬ੍ਰਹਮ ਆਪ ਅਖਵਾਇੰਦਾ। ਆਪੇ ਜਾਣੇ ਪਰਮਾਨੰਦੜਾ, ਨਿਜਾਨੰਦ ਆਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾਇੰਦਾ। ਆਪ ਆਪਣਾ ਵੇਸ ਕਰ, ਹਰਿ ਸਾਚੀ ਬਣਤ ਬਣਾਈਆ। ਚਾਰ ਯਾਰੀ ਦਰ ਦਰਵੇਸਾ ਧਰ, ਦਰ ਦਰ ਅਲੱਖ ਜਗਾਈਆ। ਨਰ ਨਰੇਸ਼ ਲਏ ਫੜ, ਦਸ ਦਸਮੇਸ ਫੇਰਾ ਪਾਈਆ। ਤੋੜਨਹਾਰਾ ਕਿਲਾ ਹੰਕਾਰੀ ਗੜ੍ਹ, ਨਾਮ ਖੰਡਾ ਹੱਥ ਉਠਾਈਆ। ਦਹਿ ਦਿਸ਼ਾ ਚਾਰੇ ਕੂਟ ਗਗਨ ਮੰਡਲ ਵੇਖੇ ਚੜ੍ਹ, ਇੰਡ ਪਿੰਡ ਬ੍ਰਹਿਮੰਡ ਖੋਜ ਖੁਜਾਈਆ। ਇਕ ਅਕੱਲਾ ਲੱਖ ਚੁਰਾਸੀ ਨਾਲ ਰਿਹਾ ਲੜ, ਦਿਸ ਕਿਸੇ ਨਾ ਆਈਆ। ਆਪਣਾ ਘਾੜਨ ਆਪੇ ਘੜ, ਆਪੇ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਨੂਰੋ ਨੂਰ ਡਗਮਗਾਈਆ। ਨੂਰ ਨੂਰੀ ਕਰ ਆਕਾਰ, ਨਿਰਾਕਾਰ ਉਠ ਧਾਇਆ। ਸ੍ਰਿਸ਼ਟ ਸਬਾਈ ਸਾਂਝਾ ਯਾਰ, ਵਰਨ ਬਰਨ ਨਾ ਕੋਇ ਰਖਾਇਆ। ਅਠਾਰਾਂ ਬਰਨਾਂ ਕਰੇ ਪਿਆਰ, ਚਾਰ ਵਰਨਾਂ ਵੇਖ ਵਖਾਇਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖੁਆਰ, ਤਖ਼ਤ ਤਾਜ ਕੋਇ ਰਹਿਣ ਨਾ ਪਾਇਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਫੜ, ਫੜ ਬਾਹੋਂ ਲਾਏ ਪਾਰ, ਆਪ ਆਪਣਾ ਦਰਸ ਵਖਾਇਆ। ਧਰਮ ਰਾਏ ਦੀ ਕੱਟੇ ਜੇਲੇ ਆਵਣ ਜਾਵਣ ਗੇੜ ਨਵਾਰ, ਲੱਖ ਚੁਰਾਸੀ ਫੰਦ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਖ ਵਖਾਇਆ। ਆਦਿ ਪੁਰਖ ਏਕਉਂਕਾਰ, ਅਕਲ ਕਲਾ ਅਖਵਾਈਆ। ਆਪ ਆਪਣਾ ਕਰ ਪਸਾਰ, ਆਪੇ ਵੇਖ ਵਖਾਈਆ। ਆਪੇ ਰੂਪ ਅਗੰਮ ਅਪਾਰ, ਰੂਪ ਅਨੂਪ ਆਪ ਦਰਸਾਈਆ। ਮਰੇ ਨਾ ਜੰਮੇ ਵਿਚ ਸੰਸਾਰ, ਥਿਰ ਘਰ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਨਾਉਂ ਧਰਾਈਆ। ਅਬਿਨਾਸ਼ੀ ਕਰਤਾ ਪੁਰਖ ਅਕਾਲ, ਏਕਾ ਰੰਗ ਸਮਾਇੰਦਾ। ਆਦਿ ਜੁਗਾਦੀ ਦੀਨ ਦਿਆਲ, ਆਪ ਆਪਣੀ ਦਇਆ ਕਮਾਇੰਦਾ। ਆਪ ਆਪਣੀ ਕਰੇ ਪ੍ਰਿਤਪਾਲ, ਸੇਵਕ ਸੇਵਾਦਾਰ ਆਪ ਅਖਵਾਇੰਦਾ। ਆਪ ਆਪਣਾ ਤੋੜ ਜੰਜਾਲ, ਆਪ ਆਪਣੀ ਕਲ ਵਰਤਾਇੰਦਾ। ਆਪ ਆਪਣੀ ਘਾਲਨ ਘਾਲ, ਆਪ ਆਪਣੀ ਖੇਲ ਖਿਲਾਇੰਦਾ। ਆਪੇ ਚਲੇ ਆਪਣੀ ਚਾਲ, ਚਾਲ ਨਿਰਾਲੀ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਇਕ ਸੁਹਾਇੰਦਾ। ਥਿਰ ਘਰ ਸਾਚਾ ਸੁਹੰਜਣਾ, ਹਰਿ ਸਾਚੇ ਜੋਤ ਜਗਾਈਆ। ਪੁਰਖ ਅਬਿਨਾਸ਼ੀ ਬੈਠਾ ਆਦਿ ਨਿਰੰਜਣਾ, ਨਾ ਕੋਈ ਦੂਸਰ ਸੰਗ ਰਖਾਈਆ। ਦਾਤਾ ਦਾਨੀ ਦਰਦ ਦੁੱਖ ਭੈ ਭੰਜਣਾ, ਏਕਾ ਏਕ ਏਕ ਰਘੁਰਾਈਆ। ਆਪ ਆਪਣਾ ਬਣੇ ਸੱਜਣਾ, ਸਾਕ ਸੱਜਣ ਆਪ ਅਖਵਾਈਆ। ਆਪੇ ਕਰੇ ਕਰਾਏ ਸਾਚਾ ਮਜਨਾ, ਸਾਚਾ ਦਰ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਕਲ ਵਰਤਾਈਆ। ਇਕ ਅਕੱਲਾ ਕਰ ਪਸਾਰਾ, ਆਪਣੀ ਕਲ ਵਰਤਾਇੰਦਾ। ਪਾਰਬ੍ਰਹਮ ਪ੍ਰਭ ਭੇਵ ਨਿਆਰਾ, ਭੇਵ ਕੋਇ ਨਾ ਪਾਇੰਦਾ। ਮਹੱਲ ਅਟੱਲ ਉਚ ਮਨਾਰਾ, ਘਰ ਆਪਣਾ ਇਕ ਸੁਹਾਇੰਦਾ। ਰਵ ਸਸ ਨਾ ਕੋਇ ਸਤਾਰਾ, ਸੂਰਜ ਚੰਨ ਨਾ ਕੋਇ ਦਰਸਾਇੰਦਾ। ਮੰਡਲ ਮੰਡਪ ਨਾ ਕੋਇ ਪਸਾਰਾ, ਗਗਨ ਗਗਨੰਤਰ ਵੇਖ ਵਖਾਇੰਦਾ। ਧਰਤ ਧਵਲ ਨਾ ਕੋਇ ਵਿਚਾਰਾ, ਜਲ ਬਿੰਬ ਨਾ ਕੋਇ ਟਿਕਾਇੰਦਾ। ਆਦਿ ਜੁਗਾਦੀ ਇਕ ਨਿਰਾਕਾਰਾ, ਜੋਤੀ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਇੰਦਾ। ਘਰ ਸਾਚਾ ਹਰਿ ਸੁਹਾਇਆ, ਨਿਰਗੁਣ ਨੂਰ ਰੁਸ਼ਨਾਈਆ। ਆਪ ਆਪਣਾ ਵੇਖ ਵਖਾਇਆ, ਆਪ ਆਪਣੀ ਖ਼ੁਸ਼ੀ ਮਨਾਈਆ। ਆਪ ਆਪਣਾ ਲੇਖ ਲਿਖਾਇਆ, ਆਪੇ ਲੇਖਾ ਰਿਹਾ ਗਣਾਈਆ। ਆਪ ਆਪਣਾ ਵੇਸ ਵਟਾਇਆ, ਆਪ ਆਪਣਾ ਰੂਪ ਦਰਸਾਈਆ। ਆਪ ਆਪਣਾ ਮੰਗਲ ਗਾਇਆ, ਘਰ ਸਾਚੇ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਨੂਰ ਇਕ ਰਖਾਈਆ। ਨਿਰਗੁਣ ਨੂਰ ਕਰ ਉਜਿਆਰਾ, ਹਰਿ ਸਾਚੇ ਰੂਪ ਦਰਸਾਇਆ। ਆਪ ਆਪਣਾ ਕਰ ਪਿਆਰਾ, ਆਪ ਆਪਣਾ ਮੇਲ ਮਿਲਾਇਆ। ਆਪ ਸੁਹਾਏ ਆਪਣਾ ਸੱਚਾ ਘਰ ਬਾਰਾ, ਘਰ ਬਾਰੀ ਨਾਉਂ ਧਰਾਇਆ। ਆਪ ਆਪਣਾ ਬਣਿਆ ਕੰਤ ਭਤਾਰਾ, ਆਪਣੀ ਨਾਰੀ ਆਪ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਡਗਮਗਾਇਆ। ਆਪੇ ਨਾਰੀ ਆਪੇ ਕੰਤ, ਹਰਿ ਵਡ ਵੱਡੀ ਵਡਿਆਈਆ। ਆਪਣੀ ਮਹਿਮਾ ਜਾਣੇ ਆਪ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਆਪੇ ਪਾਰਬ੍ਰਹਮ ਪ੍ਰਭ ਬੇਅੰਤ ਬੇਅੰਤ ਬੇਅੰਤ, ਅਲੱਖ ਅਗੋਚਰ ਅਥਾਹ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਆਪ ਪਰਨਾਈਆ। ਨਾਰੀ ਕੰਤ ਵੇਸ ਵਟਾ, ਹਰਿ ਸਾਚਾ ਕਰਮ ਕਮਾਇਆ। ਨਿਰਗੁਣ ਨਿਰਗੁਣ ਵਿਚ ਸਮਾ, ਨਿਰਗੁਣ ਜੋੜ ਜੁੜਾਇਆ। ਨਿਰਗੁਣ ਨਿਰਗੁਣ ਵਿਚ ਦਿਤਾ ਟਿਕਾ, ਨਿਰਗੁਣ ਨਿਰਗੁਣ ਲਏ ਪਰਗਟਾਇਆ। ਨਿਰਗੁਣ ਦਰ ਦਵਾਰਾ ਬੰਕ ਦਏ ਸੁਹਾ, ਨਿਰਗੁਣ ਬੈਠਾ ਡੇਰਾ ਲਾਇਆ। ਨਿਰਗੁਣ ਥਿਰ ਘਰ ਵਾਸੀ ਆਪ ਅਖਵਾ, ਪੁਰਖ ਅਕਾਲ ਨਾਉਂ ਧਰਾਇਆ। ਜੂਨੀ ਰਹਿਤ ਬੇਪਰਵਾਹ, ਏਕਾ ਏਕ ਆਪ ਰਘੁਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇਆ। ਆਪਣਾ ਰੰਗ ਆਪੇ ਰੰਗ, ਆਪਣੀ ਖੇਲ ਖਿਲਾਈਆ। ਨਾਰੀ ਕੰਤ ਮੰਗੀ ਮੰਗ, ਸੇਜ ਸੁਹੰਜਣੀ ਇਕ ਵਿਛਾਈਆ। ਆਪਣੇ ਅੰਦਰ ਆਪੇ ਲੰਘ, ਆਪੇ ਬੈਠਾ ਬੇਪਰਵਾਹੀਆ। ਪੁਰਖ ਅਬਿਨਾਸ਼ੀ ਆਪ ਵਿਛਾਇਆ ਸਚ ਪਲੰਘ, ਪਾਵਾ ਚੂਲ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੇਜ ਸੁਹੰਜਣੀ ਇਕ ਹੰਢਾਈਆ । ਸੇਜ ਸੁਹੰਜਣੀ ਆਪੇ ਚੜ੍ਹ, ਆਪਣਾ ਆਪ ਮਨਾਇਆ। ਆਪਣੇ ਅੰਦਰ ਆਪੇ ਵੜ, ਆਪ ਆਪਣਾ ਰੂਪ ਵਟਾਇਆ। ਆਪਣਾ ਲੜ ਆਪੇ ਫੜ, ਆਪੇ ਬੰਧ ਬੰਧਾਇਆ । ਆਪ ਆਪਣੀ ਲਾਈ ਜੜ, ਨਾ ਕੋਈ ਦੂਸਰ ਸੰਗ ਰਖਾਇਆ। ਆਪੇ ਵੇਖੇ ਹਰਿ ਹਰਿ ਖੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਇਕ ਦਰਸਾਇਆ। ਜੋਤੀ ਅੰਦਰ ਜੋਤ ਸਮਾ, ਜੋਤੀ ਜੋਤ ਕਰੇ ਰੁਸ਼ਨਾਈਆ। ਨਿਰਗੁਣ ਪਿਤਾ ਨਿਰਗੁਣ ਮਾਂ, ਨਿਰਗੁਣ ਧਾਮ ਸੁਹਾਈਆ। ਨਿਰਗੁਣ ਦੇਵੇ ਸਾਚੀ ਛਾਂ, ਨਿਰਗੁਣ ਸਾਚਾ ਹੱਥ ਸੀਸ ਟਿਕਾਈਆ। ਨਿਰਗੁਣ ਨਗਰ ਖੇੜਾ ਨਿਰਗੁਣ ਗਰਾਂ, ਨਿਰਗੁਣ ਵਸਿਆ ਆਪ ਅਲਾਈਆ। ਨਿਰਗੁਣ ਪਕੜੇ ਆਪਣੀ ਬਾਂਹ, ਨਿਰਗੁਣ ਰਿਹਾ ਚਲਾਈਆ। ਨਿਰਗੁਣ ਕਰੇ ਸਚ ਨਿਆਂ, ਦਰਗਹਿ ਸਾਚੀ ਧਾਮ ਸੁਹਾਈਆ। ਸਚਖੰਡ ਦਵਾਰਾ ਇਕ ਬਣਾ, ਪੁਰਖ ਅਗੰਮਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ। ਨਿਰਗੁਣ ਰੂਪ ਪੁਰਖ ਅਕਾਲ, ਨਿਰਗੁਣ ਜੋਤ ਮਾਤ ਪਰਨਾਈਆ। ਨਿਰਗੁਣ ਵੇਖ ਸੱਚੀ ਧਰਮਸਾਲ, ਥਿਰ ਘਰ ਬੈਠਾ ਡੇਰਾ ਲਾਈਆ। ਨਿਰਗੁਣ ਫਲ ਲਗਾਏ ਆਪਣੇ ਡਾਲ੍ਹ, ਆਪ ਆਪਣਾ ਖੇਲ ਖਿਲਾਈਆ। ਨਿਰਗੁਣ ਆਪ ਆਪਣਾ ਆਪਣੇ ਵਿਚੋਂ ਲਏ ਭਾਲ, ਆਪ ਆਪਣਾ ਵੇਖ ਵਖਾਈਆ। ਨਿਰਗੁਣ ਬੈਠਾ ਨਿਰਗੁਣ ਦਲਾਲ, ਦੂਸਰ ਕੋਇ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਘਰ ਆਪ ਸੁਹਾਈਆ। ਸਾਚੇ ਘਰ ਵੱਜੀ ਵਧਾਈ, ਹਰਿ ਸਾਚਾ ਸਗਨ ਮਨਾਇੰਦਾ। ਜੋਤੀ ਜੋਤ ਹੋਈ ਕੁੜਮਾਈ, ਆਪ ਅਪਣਾ ਮੇਲ ਮਿਲਾਇੰਦਾ। ਆਪਣਾ ਮੰਗਲ ਆਪੇ ਗਾਈ, ਆਪ ਆਪਣਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬੀਜ ਬਿਜਾਇੰਦਾ। ਨਿਰਗੁਣ ਧਾਰ ਨਿਰਗੁਣ ਰੂਪ, ਨਿਰਗੁਣ ਵਿਚ ਟਿਕਾਈਆ। ਨਿਰਗੁਣ ਦਾਤਾ ਸ਼ਾਹੋ ਭੂਪ, ਸਤਿ ਸਰੂਪ ਵੇਖ ਵਖਾਈਆ। ਨਿਰਗੁਣ ਵੇਖੇ ਚਾਰੇ ਕੂਟ, ਦਹਿ ਦਿਸ਼ਾ ਫੇਰਾ ਪਾਈਆ। ਨਿਰਗੁਣ ਆਪਣੇ ਉਪਰ ਜਾਏ ਤੁਠ, ਆਦਿ ਪੁਰਖ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਈਆ। ਨਿਰਗੁਣ ਨਿੰਮਿਆ ਨਿਰਗੁਣ ਜੰਮਿਆ, ਨਿਰਗੁਣ ਨਾਉਂ ਉਪਾਇਆ। ਜੋਤੀ ਮਾਤਾ ਸਤਿ ਸਰੂਪ ਪਾਏ ਮੰਮਿਆ, ਸ਼ਬਦ ਸ਼ਬਦੀ ਸੁੱਤ ਉਠਾਇਆ। ਅਬਿਨਾਸ਼ੀ ਕਰਤੇ ਆਪੇ ਜਾਣੇ ਆਪਣਾ ਕੰਮਿਆ, ਚੁਣ ਚੁਣ ਆਪਣੀ ਝੋਲੀ ਪਾਇਆ। ਆਪੇ ਜਾਣੇ ਗੁਣ ਅਵਗੁਣਿਆ, ਲੇਖਾ ਲੇਖ ਨਾ ਕੋਇ ਲਿਖਾਇਆ। ਆਪਣੀ ਧੁਨ ਅਨਾਦ ਆਪੇ ਸੁਣਿਆ, ਸੁੰਨ ਸਮਾਧ ਨਾ ਕੋਇ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦਿਤਾ ਆਪੇ ਵਰ, ਆਪ ਆਪਣਾ ਸੁੱਤ ਉਪਜਾਇਆ। ਸ਼ਬਦ ਸੁੱਤ ਹਰਿ ਦੁਲਾਰਾ, ਆਪਣਾ ਆਪ ਉਪਾਇੰਦਾ। ਪੁਰਖ ਅਬਿਨਾਸ਼ੀ ਕਰ ਪਿਆਰਾ, ਸਾਚੇ ਧਾਮ ਸੁਹਾਇੰਦਾ। ਆਦਿ ਸ਼ਕਤੀ ਹਿਤ ਨਿਆਰਾ, ਨਿਜ ਘਰ ਆਪਣਾ ਆਪ ਕਰਾਇੰਦਾ। ਆਦਿ ਨਿਰੰਜਣ ਵੇਸ ਅਪਾਰਾ, ਵੇਸ ਅਵੇਸਾ ਆਪ ਵਟਾਇੰਦਾ। ਮੂਰਤ ਅਕਾਲ ਜੋਤ ਨਿਰਾਕਾਰਾ, ਨਿਰਾਕਾਰ ਨਾਉਂ ਧਰਾਇੰਦਾ। ਸ਼ਬਦੀ ਸੁੱਤ ਸ਼ਬਦ ਜੈਕਾਰਾ, ਏਕਾ ਨਾਅਰਾ ਲਾਇੰਦਾ। ਆਪੇ ਸੁਣੇ ਸੁਨਣੇਹਾਰਾ, ਆਪ ਆਪਣੇ ਮੁਖ ਸਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾਇੰਦਾ। ਆਪਣਾ ਸੁੱਤ ਕਰ ਤਿਆਰ, ਹਰਿ ਸਾਚੀ ਸੇਵ ਕਰਾਇੰਦਾ। ਸ਼ਬਦੀ ਸ਼ਬਦ ਕਰ ਪਿਆਰ, ਸ਼ਬਦ ਸ਼ਬਦੀ ਢੋਲਾ ਗਾਇੰਦਾ। ਧੁਰ ਦਾ ਤੋਲਾ ਬਣ ਵਣਜਾਰ, ਸਾਚਾ ਤੋਲਾ ਆਪ ਰਖਾਇੰਦਾ। ਬਦਲਿਆ ਚੋਲਾ ਆਪ ਨਿਰੰਕਾਰ, ਆਪਣਾ ਡੋਲਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁੱਤ ਦਿਤਾ ਵਰ, ਸਾਚੀ ਸਿਫ਼ਤ ਸਲਾਹ ਆਪਣੀ ਆਪ ਜਣਾਇੰਦਾ। ਸ਼ਬਦ ਸੁੱਤ ਲੈ ਅੰਗੜਾਈ, ਦੋਏ ਜੋੜ ਕਰੇ ਨਿਮਸਕਾਰਿਆ। ਪਾਰਬ੍ਰਹਮ ਤੇਰੀ ਸਚ ਸਰਨਾਈ, ਤੇਰਾ ਅੰਤ ਨਾ ਪਾਰਾਵਾਰਿਆ । ਸੇਵਕ ਸੇਵਾ ਬਖ਼ਸ਼ੀ ਚਾਈਂ ਚਾਈਂ, ਚੱਕਰ ਚੇਹਨ ਨਾ ਕੋਇ ਜਣਾ ਰਿਹਾ। ਸਦਾ ਸੁਹੇਲਾ ਪਕੜੇ ਬਾਂਹੀ, ਏਕਾ ਓਟ ਤੇਰੀ ਰਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁੱਤ ਆਪ ਸਮਝਾ ਲਿਆ। ਸ਼ਬਦ ਸੁੱਤ ਤੇਰਾ ਸਚ ਪਿਆਰ, ਹਰਿ ਸਾਚਾ ਆਪ ਉਪਾਇੰਦਾ। ਆਪ ਕਰਾਏ ਵਣਜ ਵਾਪਾਰ, ਤੇਰਾ ਤੇਰੀ ਝੋਲੀ ਪਾਇੰਦਾ। ਭਰਿਆ ਸ਼ਬਦੀ ਸ਼ਬਦ ਭੰਡਾਰ, ਨਾਮ ਨਾਮਾ ਝੋਲੀ ਪਾਇੰਦਾ। ਵਸਿਆ ਘਰ ਸੱਚਾ ਘਰ ਬਾਰ, ਬੰਕ ਦਵਾਰਾ ਇਕ ਸੁਹਾਇੰਦਾ। ਸਚ ਸਿੰਘਾਸਣ ਪੁਰਖ ਕਰਤਾਰ, ਆਪ ਆਪਣਾ ਆਸਣ ਲਾਇੰਦਾ। ਧੁਰ ਫ਼ਰਮਾਣ ਦੇਵੇ ਸੱਚੀ ਸਰਕਾਰ, ਸਾਚੀ ਸਿਫ਼ਤ ਸਲਾਹ ਆਪ ਜਣਾਇੰਦਾ। ਨਿਰਾਕਾਰ ਕਰ ਆਕਾਰ, ਨਿਰਗੁਣ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦਿਤਾ ਸਾਚਾ ਵਰ, ਘਰ ਸਾਚੇ ਮੂਲ ਚੁਕਾਇੰਦਾ। ਵਰ ਘਰ ਸਾਚਾ ਹਰਿ ਹਰਿ ਪਾਇਆ, ਵੱਜੀ ਨਾਮ ਵਧਾਈਆ। ਪੁਰਖ ਅਬਿਨਾਸ਼ੀ ਇਕ ਮਨਾਇਆ, ਨਿਉਂ ਨਿਉਂ ਸੀਸ ਝੁਕਾਈਆ। ਦਰ ਦਰਵਾਜਾ ਆਪ ਖੁਲ੍ਹਾਇਆ, ਬੰਦ ਕਿਵਾੜਾ ਰਹਿਣ ਨਾ ਪਾਈਆ। ਆਪਣੀ ਧਾਰਾ ਆਪ ਚਲਾਇਆ, ਆਪੇ ਲਏ ਉਪਾਈਆ। ਆਪ ਆਪਣਾ ਰੂਪ ਵਟਾਇਆ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਵੰਡ ਆਪ ਵੰਡਾਈਆ। ਅਪਣੀ ਵੰਡ ਆਪੇ ਵੰਡ, ਹਰਿ ਸਾਚਾ ਵੇਖ ਵਖਾਇੰਦਾ। ਖੇਲੇ ਖੇਲ ਵਿਚ ਬ੍ਰਹਿਮੰਡ, ਆਪ ਆਪਣੀ ਕਲ ਚਲਾਇੰਦਾ। ਆਪ ਆਪਣਾ ਕਰੇ ਖੰਡ ਖੰਡ, ਆਪ ਆਪਣੇ ਅੰਗ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਦਰਸਾਇੰਦਾ। ਆਪਣਾ ਵੇਸ ਆਪੇ ਧਰ, ਆਪਣੀ ਕਲ ਵਰਤਾਈਆ। ਵਿਸ਼ਨ ਵਰਾਟੀ ਆਪੇ ਹਰਿ, ਆਪ ਆਪਣੀ ਖੇਲ ਖਿਲਾਈਆ। ਨਿਰਾਕਾਰ ਸਾਕਾਰ ਘਾੜਨ ਘੜ, ਬੈਠਾ ਡੇਰਾ ਲਾਈਆ। ਆਪਣੇ ਅੰਦਰ ਆਪਣੀ ਲਾਈ ਜੜ, ਸਰ ਸਰੋਵਰ ਤਾਲ ਭਰਾਈਆ। ਆਪਣਾ ਅੱਖਰ ਆਪੇ ਪੜ੍ਹ, ਆਪੇ ਰਿਹਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਵੰਡ ਵੰਡਾਈਆ। ਅੰਮ੍ਰਿਤ ਰਸ ਸਾਚੀ ਧਾਰ, ਆਪਣੀ ਆਪ ਚਲਾਇੰਦਾ। ਆਪ ਆਪਣਾ ਕਰ ਪਿਆਰ, ਆਪ ਆਪਣਾ ਦਰ ਸੁਹਾਇੰਦਾ। ਆਪ ਆਪਣਾ ਕਰਿਆ ਬਾਹਰ, ਆਪ ਆਪਣਾ ਰੂਪ ਵਟਾਇੰਦਾ। ਆਪੇ ਖਿੜਿਆ ਫੁਲ ਸੱਚੀ ਗੁਲਜ਼ਾਰ, ਕਵਲਾ ਕਵਲ ਨਾਮ ਧਰਾਇੰਦਾ। ਨਾਭੀ ਫੁੱਟੀ ਹੋਈ ਉਜਿਆਰ, ਆਪਣੀ ਟੁੱਟੀ ਆਪੇ ਗੰਢ ਵਖਾਇੰਦਾ। ਆਪਣੀ ਚੋਟੀ ਆਪੇ ਚੜ੍ਹੇ ਸਿਰਜਣਹਾਰ, ਨਾ ਕੋਈ ਦੂਸਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਚਲਤ ਚਲਾਇੰਦਾ। ਚਾਲ ਨਿਰਾਲੀ ਜੋਤ ਅਕਾਲੀ ਨਿਰਗੁਣ ਆਪ ਚਲਾਈਆ। ਆਪੇ ਬਣਿਆ ਆਪਣਾ ਪਾਲੀ, ਆਪ ਆਪਣੀ ਸੇਵ ਕਮਾਈਆ। ਆਪੇ ਆਪਣਾ ਦਰ ਵੇਖੇ ਖਾਲੀ, ਆਪੇ ਰਿਹਾ ਭੰਡਾਰ ਭਰਾਈਆ। ਆਪੇ ਆਪਣਾ ਫਲ ਲਗਾਏ ਡਾਲ੍ਹੀ, ਕਵਲ ਫੁਲ ਆਪ ਖਲਾਈਆ। ਆਪੇ ਸ਼ਾਹ ਆਪੇ ਕੰਗਾਲੀ, ਸ਼ਾਹ ਸੁਲਤਾਨਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਵੰਡਨ ਆਪ ਕਰਾਈਆ। ਨਾਭੀ ਕਵਲੀ ਸਾਚਾ ਫੁੱਲ, ਹਰਿ ਹਰਿ ਆਪ ਖਿਲਾਨਿਆ। ਆਪਣੇ ਕੰਡੇ ਆਪੇ ਤੁਲ, ਆਪ ਆਪਣਾ ਤੋਲ ਤੁਲਾਨਿਆ। ਆਪ ਉਪਜਾਈ ਆਪਣੀ ਕੁਲ, ਆਪ ਆਪਣਾ ਨਾਉਂ ਰਖਾਨਿਆ। ਆਪਣਾ ਪਾਇਆ ਆਪੇ ਮੁਲ, ਕਰਤਾ ਕੀਮਤ ਆਪ ਚੁਕਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਆਪ ਕਰੇ ਪਰਵਾਨਿਆ। ਆਪਣਾ ਰਸ ਆਪਣੀ ਧਾਰ, ਹਰਿ ਸਾਚੇ ਆਪ ਚਲਾਈਆ। ਆਪਣਾ ਰੂਪ ਆਪ ਕਰਤਾਰ, ਆਪੇ ਲਏ ਵਟਾਈਆ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਬੇਅੰਤ ਨਾਮ ਖ਼ੁਦਾਈਆ। ਇਕ ਅਕੱਲਾ ਹੋ ਉਜਿਆਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਕਵਲੀ ਫੁਲ ਫੁਲ ਨਿਆਰ, ਪੰਖੜੀਆਂ ਆਪ ਖੁਲ੍ਹਾਈਆ। ਕਿਰਪਾ ਕਰੀ ਕਰਨੇਹਾਰ, ਕਰਨੀ ਕਰਤਾ ਆਪ ਅਖਵਾਈਆ। ਏਕਾ ਰੂਪ ਸਤਿ ਸਰੂਪ ਆਇਆ ਬਾਹਰ, ਮਾਤ ਪਿਤ ਨਾ ਕੋਇ ਵਖਾਈਆ। ਜਨਨੀ ਜਨ ਨਾ ਕਰੇ ਪਿਆਰ, ਨਾ ਕੋਈ ਗੋਦ ਉਠਾਈਆ। ਸੀਰ ਨਾ ਰਸ ਠੰਡੀ ਠਾਰ, ਰਸਨਾ ਜਿਹਵਾ ਨਾ ਮੁਖ ਚਵਾਈਆ। ਪਾਰਬ੍ਰਹਮ ਪ੍ਰਭ ਖੇਲ ਅਪਾਰ, ਆਪਣਾ ਅੰਗ ਆਪ ਕਟਾਈਆ। ਪਾਰਬ੍ਰਹਮ ਬ੍ਰਹਮ ਰੂਪ ਨਿਆਰ, ਬ੍ਰਹਮ ਬ੍ਰਹਮ ਦਏ ਉਪਜਾਈਆ। ਸ਼ਬਦ ਮਰਦੰਗਾ ਅਪਰ ਅਪਾਰ, ਏਕਾ ਰਿਹਾ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਸਤ ਆਪੇ ਝੋਲੀ ਰਿਹਾ ਭਰਾਈਆ। ਬ੍ਰਹਮਾ ਵੇਤਾ ਬ੍ਰਹਮ ਸੁੱਤ, ਪਾਰਬ੍ਰਹਮ ਉਪਾਇਆ। ਆਪੇ ਜਾਣੇ ਆਪਣੀ ਰੁੱਤ, ਸਾਚੀ ਸੇਵਾ ਲਾਇਆ। ਪੁਰਖ ਅਬਿਨਾਸ਼ੀ ਆਪੇ ਤੁਠ, ਤ੍ਰੈਗੁਣ ਵੇਸ ਵਟਾਇਆ। ਰਜੋ ਤਮੋ ਸਤੋ ਆਪੇ ਸੁੱਟ, ਆਪ ਆਪਣੇ ਦਰ ਬਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਭੰਡਾਰੀ ਨਾਉਂ ਧਰਾਇਆ। ਨਾਮ ਭੰਡਾਰਾ ਅਪਰ ਅਪਾਰਾ, ਪਾਰਬ੍ਰਹਮ ਬ੍ਰਹਮ ਵੰਡਾਈਆ। ਸ਼ਬਦੀ ਸ਼ਬਦ ਸਚ ਵਣਜ ਵਪਾਰਾ, ਆਪੇ ਰਿਹਾ ਕਰਾਈਆ। ਤ੍ਰੈਗੁਣ ਬੰਨ੍ਹੇ ਸਾਚੀ ਧਾਰਾ, ਤ੍ਰੈ ਤ੍ਰੈ ਮੇਲ ਮਿਲਾਈਆ। ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਕਰ ਤਿਆਰਾ, ਪੰਜਾਂ ਤੱਤਾਂ ਜੋੜ ਜੁੜਾਈਆ। ਪੰਚਮ ਪੰਚਮ ਹੋ ਉਜਿਆਰਾ, ਪਚੀਸ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਪਾਈ ਭਿਛਿਆ ਆਪੇ ਦਏ ਸਲਾਹੀਆ। ਆਪਣੀ ਭਿਛਿਆ ਆਪੇ ਪਾ, ਆਪੇ ਰੰਗ ਰੰਗਾਇੰਦਾ। ਆਪੇ ਪਾਰਬ੍ਰਹਮ ਬ੍ਰਹਮ ਲਏ ਉਪਾ, ਆਪੇ ਸੇਵ ਕਮਾਇੰਦਾ। ਆਪੇ ਸ਼ਬਦੀ ਸ਼ਬਦ ਜਣਾ, ਧੁਨ ਅਨਾਦੀ ਰਾਗ ਅਲਾਇੰਦਾ। ਅਗਾਧ ਬੋਧ ਬੋਧ ਅਗਾਧ ਆਪ ਅਖਵਾ, ਸੁੰਨ ਸਮਾਧ ਆਪ ਅਖਵਾਇੰਦਾ। ਆਦਿ ਜੁਗਾਦਿ ਜੁਗਾਦਿ ਆਦਿ ਵੇਸ ਵਟਾ, ਜੁਗ ਜੁਗ ਖੇਲ ਖਲਾਇੰਦਾ। ਆਤਮ ਜੀਵ ਜੀਵ ਆਤਮਾ ਆਪ ਬਣਾ, ਆਪਣੀ ਕਰਨੀ ਕਿਰਤ ਕਮਾਇੰਦਾ। ਆਪਣੇ ਭਾਣੇ ਆਪ ਚਲਾ, ਹੁਕਮੀ ਹੁਕਮ ਚਲਾਇੰਦਾ। ਬ੍ਰਹਮਾ ਵਿਸ਼ਨ ਸੇਵਾ ਲਾ, ਸਾਚੀ ਸੇਵਾ ਇਕ ਜਣਾਇੰਦਾ। ਆਪੇ ਸ਼ੰਕਰ ਲਏ ਉਪਾ, ਧੂੰਆਂਧਾਰ ਰਖਾਇੰਦਾ। ਬਾਸ਼ਕ ਤਸ਼ਕਾ ਗਲ ਲਟਕਾ, ਹੱਥ ਤ੍ਰਿਸੂਲ ਉਠਾਇੰਦਾ। ਏਕਾ ਇਸ਼ਟ ਗੁਰਦੇਵ ਇਕ ਜਣਾ, ਇਸ਼ਟ ਰੂਪ ਆਪ ਅਖਵਾਇੰਦਾ। ਲੱਖ ਚੁਰਾਸੀ ਬਣਤ ਬਣਾ, ਤ੍ਰੈਗੁਣ ਸੰਗ ਰਲਾਇੰਦਾ। ਪੰਜ ਤੱਤ ਤੇਰਾ ਜੋੜ ਜੁੜਾ, ਰਕਤ ਬੂੰਦ ਸੁਹਾਇੰਦਾ। ਨਿਰਗੁਣ ਨਿਰਗੁਣ ਧਾਰਾ ਦਏ ਟਿਕਾ, ਮਨ ਨਿਰਗੁਣ ਆਪ ਵਖਾਇੰਦਾ। ਮਤ ਮਤਵਾਲੀ ਨਾਲ ਰਲਾ, ਘਰ ਸਾਚੇ ਆਪ ਬਹਾਇੰਦਾ। ਬੁਧ ਬਿਬੇਕੀ ਵੇਖ ਵਖਾ, ਏਕਾ ਰੰਗ ਰੰਗਾਇੰਦਾ। ਨੌ ਦਵਾਰੇ ਦਰ ਖੁਲ੍ਹਾ, ਸਾਚਾ ਗੜ੍ਹ ਸੁਹਾਇੰਦਾ। ਘਰ ਵਿਚ ਘਰ ਲਏ ਉਪਾ, ਡੂੰਘੀ ਕੰਦਰ ਵੇਖ ਵਖਾਇੰਦਾ। ਜੋਤ ਨਿਰੰਜਣ ਸੇਵਾ ਲਾ, ਆਪਣਾ ਹੁਕਮ ਚਲਾਇੰਦਾ। ਅੰਮ੍ਰਿਤ ਜਲ ਸਚ ਭਰਾ, ਸਾਚਾ ਤਾਲ ਸੁਹਾਇੰਦਾ। ਅਨਹਦ ਮਰਦੰਗਾ ਰਿਹਾ ਵਜਾ, ਤਾਲ ਤਲਵਾੜਾ ਇਕ ਰਖਾਇੰਦਾ। ਬਜਰ ਕਪਾਟੀ ਕੁੰਡਾ ਲਾ, ਆਪ ਆਪਣਾ ਮੁਖ ਛੁਪਾਇੰਦਾ। ਲੱਖ ਚੁਰਾਸੀ ਜੀਵ ਜੰਤ ਦਸ ਵੀਹ ਗਿਆਰਾਂ ਤੀਸ ਨੌ ਚਾਰ ਜੋਨੀ ਆਪ ਫਿਰਾਇੰਦਾ। ਸੰਤ ਸੁਹੇਲੇ ਲਏ ਜਗਾ, ਆਪ ਆਪਣੀ ਬੂਝ ਬੁਝਾਇੰਦਾ। ਸ਼ਬਦ ਅਗੰਮੀ ਆਪ ਸੁਣਾ, ਧੁਨ ਆਤਮਕ ਰਾਗ ਅਲਾਇੰਦਾ। ਆਪਣਾ ਘਰ ਆਪੇ ਦਏ ਵਖਾ, ਦੂਈ ਦਵੈਤੀ ਪੜਦਾ ਲਾਹਿੰਦਾ। ਅੰਮ੍ਰਿਤ ਆਤਮ ਜਾਮ ਪਿਆ, ਸਾਂਤਕ ਸਤਿ ਕਰਾਇੰਦਾ। ਆਤਮ ਸੇਜਾ ਇਕ ਸੁਹਾ, ਡੂੰਘੀ ਭਵਰੀ ਪਾਰ ਕਰਾਇੰਦਾ। ਸੁਖਮਨ ਤੇਰਾ ਟੇਢਾ ਰਾਹ, ਆਪੇ ਵੇਖ ਵਖਾਇੰਦਾ। ਬੇਹੰਗਮ ਚਾਲ ਆਪ ਚਲਾ, ਜਨ ਭਗਤਾਂ ਰਾਹ ਵਖਾਇੰਦਾ। ਲੋਕਮਾਤ ਵੇਸ ਵਟਾ, ਸਤਿਗੁਰ ਪੂਰਾ ਨਾਉਂ ਧਰਾਇੰਦਾ। ਗੁਰਸਿਖਾਂ ਪਕੜੇ ਆਪੇ ਬਾਂਹ, ਮਨਮੁਖਾਂ ਦਿਸ ਨਾ ਆਇੰਦਾ। ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਬਣਾਇੰਦਾ। ਸਦਾ ਸੁਹੇਲਾ ਦੇਵੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇੰਦਾ। ਪੁਰਖ ਅਬਿਨਾਸ਼ੀ ਪਿਤਾ ਮਾਂ, ਗੁਰਸਿਖ ਬਾਲ ਅੰਞਾਣੇ ਆਪਣੀ ਗੋਦ ਉਠਾਇੰਦਾ। ਦੋ ਜਹਾਨੀ ਕਰੇ ਸਚ ਨਿਆਂ ਦਰ ਘਰ ਸਾਚੇ ਵੇਖ ਵਖਾਇੰਦਾ। ਰਾਏ ਧਰਮ ਨਾ ਦਏ ਸਜ਼ਾ, ਚਿਤਰ ਗੁਪਤ ਨੇੜ ਨਾ ਆਇੰਦਾ। ਲਾੜੀ ਮੌਤ ਨਾ ਲਏ ਪਰਨਾ, ਮੈਂਹਦੀ ਰੰਗਣ ਲਾਲ ਨਾ ਰੰਗ ਚੜ੍ਹਾਇੰਦਾ। ਜੂਨੀ ਜੂਨ ਨਾ ਲਏ ਭਵਾ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਰਬ੍ਰਹਮ ਬ੍ਰਹਮ ਆਪਣਾ ਨਾਉਂ ਧਰਾਇੰਦਾ। ਆਪਣੀ ਵੰਡ ਆਪੇ ਵੰਡ, ਆਪੇ ਵੇਖ ਵਖਾਇੰਦਾ। ਆਪੇ ਸੁੱਤਾ ਦੇ ਕਰ ਕੰਡ, ਦਿਸ ਕਿਸੇ ਨਾ ਆਇੰਦਾ। ਆਪੇ ਨਾਰ ਦੁਹਾਗਣ ਬਣੇ ਰੰਡ, ਸੂਹਾ ਵੇਸ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਲਾਇੰਦਾ। ਖੇਲ ਖਲਾਵਣਹਾਰ ਨਿਰੰਕਾਰਾ, ਸਚ ਸੱਚੀ ਵਡਿਆਈਆ। ਲੱਖ ਚੁਰਾਸੀ ਕਰ ਪਸਾਰਾ, ਅੰਡਜ ਜੇਰਜ ਉਤਭੁਜ ਸੇਤਜ ਵੇਖ ਵਖਾਈਆ। ਜੁਗਾ ਜੁਗੰਤਰ ਪਾਵੇ ਸਾਰਾ, ਭਗਤ ਭਗਤੀ ਨਾਮ ਦ੍ਰਿੜਾਈਆ। ਸੰਤ ਸਿਖ ਸਚ ਦੁਲਾਰਾ, ਸਤਿਗੁਰ ਸਾਚਾ ਵੇਖ ਵਖਾਈਆ। ਸ਼ਬਦੀ ਸ਼ਬਦ ਦਏ ਹੁਲਾਰਾ, ਨਾਮ ਝਕੋਲਾ ਇਕ ਲਗਾਈਆ। ਆਪੇ ਜਾਣੇ ਆਰ ਪਾਰ ਕਿਨਾਰਾ, ਚੌਦਾਂ ਲੋਕਾਂ ਫੋਲ ਫੋਲਾਈਆ। ਗਗਨ ਮੰਡਲ ਹੱਟ ਪਸਾਰਾ, ਬ੍ਰਹਿਮੰਡ ਖੰਡ ਵੇਖ ਵਖਾਈਆ। ਜੀਓ ਪਿੰਡ ਜਿਸ ਜਨ ਅਪਾਰਾ, ਸੋ ਪੁਰਖ ਬੇਪਰਵਾਹੀਆ। ਹੰ ਬ੍ਰਹਮ ਇਕ ਉਜਿਆਰਾ, ਏਕਾ ਰੂਪ ਦਰਸਾਈਆ। ਪੰਜ ਤੱਤ ਭਾਂਡੇ ਆਪੇ ਘੜੇ ਆਪੇ ਲਏ ਭੰਨ, ਭੰਨਣਹਾਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨਾ ਆਪੇ ਰਚ, ਲੱਖ ਚੁਰਾਸੀ ਅੰਦਰ ਵਸ, ਸਚ ਸਚ ਸਚ ਕਰੀ ਕੁੜਮਾਈਆ। ਆਪਣੀ ਰਚਨ ਹਰਿ ਰਚਾਈ, ਆਪਣਾ ਮੂਲ ਚੁਕਾਇਆ। ਲੱਖ ਚੁਰਾਸੀ ਗੇੜ ਬਣਾਈ, ਕਰਮ ਕੁਕਰਮਾਂ ਮੇਲ ਮਿਲਾਇਆ। ਨਾਮ ਵਿਚੋਲਾ ਇਕ ਰਖਾਈ, ਲੋਕਮਾਤ ਢੋਲਾ ਗਾਇਆ। ਆਪ ਆਪਣਾ ਰੂਪ ਵਟਾਈ, ਗੁਰ ਅਵਤਾਰ ਆਪ ਅਖਵਾਇਆ। ਸਾਧ ਸੰਤ ਲਏ ਉਪਜਾਈ, ਸਾਚਾ ਮਾਰਗ ਆਪ ਜਣਾਇਆ। ਆਪਣਾ ਨਾਮ ਆਪ ਜਪਾਈ, ਰਸਨਾ ਜੇਹਵਾ ਆਪ ਹਲਾਇਆ। ਆਪੇ ਅੰਤ ਸੰਤ ਕੰਤ ਭਗਵੰਤ ਲਏ ਮਿਲਾਈ, ਗੁਰ ਮਿਲਿਆ ਵਿਛੜ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਜੁਗ ਆਵਣ ਜਾਵਣ ਪਤਤ ਪਾਵਨ ਲੱਖ ਚੁਰਾਸੀ ਪਾਰਬ੍ਰਹਮ ਬ੍ਰਹਮ ਰੂਪ ਆਪ ਵਟਾਇਆ। ਸਤਿਗੁਰ ਪੂਰਾ ਗਹਿਰ ਗੁਣ ਸਾਗਰ, ਦੀਨ ਦਿਆਲ ਅਖਵਾਇੰਦਾ। ਗੁਰਸਿਖਾਂ ਨਿਰਮਲ ਕਰਮ ਕਰੇ ਉਜਾਗਰ, ਦੇ ਮਤ ਆਪ ਸਮਝਾਇੰਦਾ। ਵਣਜ ਕਰਾਏ ਨਾਮ ਸੌਦਾਗਰ, ਸਾਚੀ ਵਸਤ ਝੋਲੀ ਪਾਇੰਦਾ। ਭਾਗ ਲਗਾਏ ਕਾਇਆ ਗਾਗਰ, ਨਿਰਮਲ ਦੀਪ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਤੇਰਾ ਅੰਤਮ ਵੇਲਾ, ਹਰਿ ਸਾਚੇ ਜੋਤ ਜਗਾਈਆ। ਏਕਾ ਗੁਰੂ ਗੁਰੂ ਗੁਰ ਚੇਲਾ, ਗੁਰ ਚੇਲਾ ਨਾਮ ਰਖਾਈਆ। ਪਾਰਬ੍ਰਹਮ ਪ੍ਰਭ ਸੱਜਣ ਸੁਹੇਲਾ, ਘਰ ਮੇਲਾ ਸਹਿਜ ਸੁਭਾਈਆ। ਨਾ ਕੋਈ ਵਕ਼ਤ ਨਾ ਕੋਈ ਵੇਲਾ, ਅੱਠੇ ਪਹਿਰ ਏਕਾ ਰੰਗ ਲਾਈਆ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਾ, ਖ਼ਾਲਕ ਖ਼ਲਕ ਵਿਚ ਸਮਾਈਆ। ਧਰਮ ਰਾਏ ਦੀ ਕੱਟੇ ਜੇਲਾ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਆਪਣਾ ਨਾਉਂ ਰਖਾਈਆ। ਆਪਣਾ ਨਾਉਂ ਆਪੇ ਰੱਖ, ਆਪੇ ਕਰੇ ਭਗਤ ਵਡਿਆਈਆ। ਸੰਤ ਸੁਹੇਲੇ ਲਏ ਰੱਖ, ਆਦਿ ਜੁਗਾਦਿ ਜੁਗ ਜੁਗ ਸੇਵ ਕਮਾਈਆ। ਆਪੇ ਦਰਸ ਦਿਖਾਏ ਹੋ ਪਰਤੱਖ, ਸਵੱਛ ਸਰੂਪੀ ਆਪ ਹੋ ਜਾਈਆ। ਚਾਰ ਵਰਨਾਂ ਕਿਸੇ ਨਾ ਕਰੇ ਕੋਈ ਪੱਖ, ਵਰਨ ਗੋਤ ਨਾ ਕੋਇ ਰਖਾਈਆ। ਕਲਜੁਗ ਵਿਕਾਰਾ ਦੇਵੇ ਮੱਥ, ਪੰਜ ਤੱਤ ਰਿਹਾ ਸ਼ਰਮਾਈਆ। ਹਉਮੇ ਹੰਗਤਾ ਕਰੇ ਸੱਥ, ਜਗਤ ਤ੍ਰਿਸਨਾ ਦਏ ਬੁਝਾਈਆ। ਗੁਰਸਿਖਾਂ ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥ, ਰਵਦਾਸ ਚੁਮਾਰੇ ਵੰਡ ਵੰਡਾਈਆ। ਮਨਮੁਖਤਾ ਅੰਤਮ ਹੋਈ ਭੱਠ, ਦੇਵਣਹਾਰਾ ਹਰਿ ਸਜ਼ਾਈਆ। ਹਰਿ ਚਰਨ ਦਵਾਰੇ ਸਚ ਇਕੱਠ, ਹਰਿ ਸੰਗਤ ਮੇਲ ਮਿਲਾਈਆ। ਜੋ ਦੀਸੇ ਸੋ ਜਾਏ ਢੱਠ, ਥਿਰ ਕੋਇ ਰਹਿਣ ਨਾ ਪਾਈਆ। ਏਕਾ ਪੂਜਾ ਏਕਾ ਪਾਠ, ਏਕਾ ਨਾਮ ਰਸਨਾ ਜੇਹਵਾ ਹਰੀ ਹਰੀ ਗੁਣ ਗਾਈਆ। ਏਕਾ ਸਰ ਸਰੋਵਰ ਮਾਰੇ ਠਾਠ, ਅੰਮ੍ਰਿਤ ਧਾਰਾ ਇਕ ਚਵਾਈਆ। ਏਕਾ ਗੇੜੇ ਉਲਟੀ ਲਾਠ, ਚਾਰੋਂ ਕੁੰਟ ਦਏ ਫਰਾਈਆ। ਚੌਦਾਂ ਤਬਕਾਂ ਖੋਲ੍ਹੇ ਏਕਾ ਹਾਟ, ਮੁੱਲਾਂ ਸ਼ੇਖ਼ ਮੁਸਾਇਕ ਪੀਰ ਦਸਤਗੀਰ ਸ਼ਾਹ ਹਕੀਰ ਏਕਾ ਧਾਮ ਬਹਾਈਆ । ਖੇਲੇ ਖੇਲ ਨਟੂਆ ਨਾਟ, ਸਵਾਂਗੀ ਆਪਣਾ ਸਵਾਂਗ ਰਚਾਈਆ। ਜ਼ਿਮੀ ਅਸਮਾਨੀ ਪੜਦਾ ਜਾਏ ਪਾਟ, ਅਜ਼ਮਤੋ ਕਸਮਤੋ ਵੇਖ ਵਖਾਈਆ। ਇਜ਼ਰਾਈਲ ਜਬਰਾਈਲ ਚੁੱਕੀ ਖਾਟ, ਮੇਕਾਈਲ ਅਸਰਾਫੀਲ ਦੇਣ ਸਲਾਹੀਆ। ਅੱਲਾ ਰਾਣੀ ਵਿਕੇ ਹਾਟੋ ਹਾਟ, ਗਲ ਤਸਬੀ ਏਕਾ ਪਾਈਆ। ਅਲਫ਼ ਅਲਫ਼ੀ ਗਈ ਪਾਟ, ਨੁਕਤਾ ਬੇ ਨਾ ਕੋਈ ਜਣਾਈਆ। ਜੋਤੀ ਨੂਰ ਨਾ ਕੋਈ ਲਲਾਟ, ਕੋਹਤੂਰ ਨਾ ਕੋਇ ਰੁਸ਼ਨਾਈਆ। ਅੰਜੀਲ ਕੁਰਾਨ ਨਾ ਉਤਰੀ ਕਿਸੇ ਘਾਟ, ਅਧ ਵਿਚ ਬੈਠੀ ਰਾਹ ਤਕਾਈਆ। ਈਸਾ ਮੂਸਾ ਤੱਕੇ ਵਾਟ, ਨੇਤਰ ਨੈਣ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਜੋਤ ਕਰੇ ਰੁਸ਼ਨਾਈਆ। ਨਿਰਗੁਣ ਬੋਲਾ ਨਿਰਗੁਣ ਧਾਰ, ਨਾਨਕ ਨਾਮ ਚਲਾਈਆ। ਸੋਹੰ ਬੋਲਾ ਜਗਤ ਵਿਚੋਲਾ ਆਪ ਕਰਤਾਰ, ਕਲਜੁਗ ਅੰਤਮ ਦਏ ਕਰਾਈਆ। ਬਣਿਆ ਤੋਲਾ ਤੋਲੇ ਤੇਰਾਂ ਧਾਰ, ਤੇਰਾਂ ਤੇਰਾਂ ਆਪ ਕਰਾਈਆ। ਸ਼ਬਦ ਵਿਚੋਲਾ ਬਣ ਸੰਸਾਰ, ਗੁਰ ਗੋਬਿੰਦ ਸੰਗ ਰਖਾਈਆ। ਨਾਮ ਖੰਡਾ ਤੇਜ਼ ਕਟਾਰ, ਤਨ ਗਾਤਰੇ ਆਪ ਲਟਕਾਈਆ। ਬ੍ਰਹਿਮੰਡਾਂ ਖੰਡਾਂ ਪਾਵੇ ਸਾਰ, ਲੋਆਂ ਪੁਰੀਆਂ ਫੋਲ ਫੋਲਾਈਆ। ਸੰਗ ਮੁਹੰਮਦ ਵੇਖੇ ਚਾਰ ਯਾਰ, ਹੱਕ ਹਕੀਕਤ ਦਏ ਗਵਾਹੀਆ। ਲਾਸ਼ਰੀਕ ਪਰਵਰਦਿਗਾਰ, ਜਲਵਾ ਨੂਰ ਇਕ ਅਲਾਹੀਆ। ਕਲਜੁਗ ਅੰਤਮ ਲੈ ਅਵਤਾਰ, ਨਾਮ ਅਮਾਮ ਇਕ ਅਖਵਾਈਆ। ਕਲਮੀ ਕਲਮਾ ਪਾਏ ਸਾਰ, ਕਾਇਨਾਤ ਦਏ ਪੜ੍ਹਾਈਆ। ਖ਼ਾਲਕ ਖ਼ਲਕ ਖ਼ਲਕ ਖ਼ਾਲਕ ਏਕਾ ਧਾਰ, ਮਖਲੂਕ ਰਹਿਨੁਮਾਈਆ। ਸਾਲਸ ਬਣੇ ਆਪ ਨਿਰੰਕਾਰ, ਸਖੀ ਸਰਵਰ ਸੇਵਾ ਲਾਈਆ। ਐਨਲਹੱਕ ਦਏ ਪਿਆਰ, ਏਕਾ ਹੂ ਹੂ ਦਏ ਸੁਣਾਈਆ। ਮੁਕਾਮੇ ਹੱਕ ਮੀਤ ਮੁਰਾਰ, ਬੈਠਾ ਰਾਹ ਤਕਾਈਆ। ਖ਼ਾਕੀ ਖ਼ਾਕ ਪਾਏ ਸਾਰ, ਏਕਾ ਏਕ ਨਾਇਕ ਅਖਵਾਈਆ। ਪਾਕੀ ਪਾਕ ਹੋ ਤਿਆਰ, ਦੀਨ ਅਲਾਹੀ ਰਿਹਾ ਸਮਾਈਆ। ਮੱਕਾ ਕਾਅਬਾ ਹੋ ਉਜਿਆਰ, ਦੋ ਦੋ ਆਬਾ ਵੇਖ ਵਖਾਈਆ। ਸਾਚਾ ਹਾਜ਼ੀ ਕਰੇ ਹੱਜ਼ ਅਪਾਰ, ਕਾਲਾ ਸੂਸਾ ਤਨ ਛੁਹਾਈਆ। ਸੰਮਤ ਸੋਲਾਂ ਹੋਇਆ ਖ਼ਬਰਦਾਰ, ਸ੍ਰਿਸ਼ਟ ਸਬਾਈ ਲਏ ਉਠਾਈਆ। ਸਚ ਮਸਲਾ ਕਰ ਤਿਆਰ, ਆਪੇ ਤੁਰਿਆ ਵੱਡਾ ਪਾਹੀਆ। ਨਿਉਂ ਨਿਉਂ ਸਜਦਾ ਕਰੇ ਸਚ ਦਰਬਾਰ, ਜਗਤ ਮਹਿਰਾਬ ਵੇਖ ਵਖਾਈਆ। ਇਕ ਵਜਾਏ ਨਾਮ ਸਤਾਰ, ਤੂਹੀ ਤੂੰ ਰਿਹਾ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਮੌਲਾਨਾ ਮੌਲਾ ਰੂਪ ਆਪ ਅਖਵਾਈਆ। ਮੌਲਾ ਅਮਲ ਗੁਣ, ਗੁਣ ਕਰਤਾ ਨਾ ਕੋਇ ਵਚਾਰਿਆ। ਲੱਖ ਚੁਰਾਸੀ ਫਰਯਾਦ ਰਿਹਾ ਸੁਣ, ਅੰਦਰ ਮੰਦਰ ਗੁਪਤ ਜਾਹਰਿਆ। ਆਪ ਆਪਣੇ ਲਏ ਚੁਣ, ਨੌ ਖੰਡ ਪ੍ਰਿਥਮੀ ਪਾਵੇ ਸਾਰਿਆ। ਸੱਤਾਂ ਦੀਪਾਂ ਏਕਾ ਧੁਨ, ਏਕਾ ਰਾਗ ਅਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਵਿਛੜੇ ਮੇਲ ਮਿਲਾ ਲਿਆ। ਮੇਲ ਮਿਲਾਵਾ ਸਾਚੇ ਘਰ, ਘਰ ਘਰ ਘਰ ਵੱਜੇ ਵਧਾਈਆ। ਗੁਰਮੁਖ ਸਾਜਣ ਲਏ ਵਰ, ਸਤਿਗੁਰ ਪੂਰੇ ਹੱਥ ਵਡਿਆਈਆ। ਨਾਮ ਭੰਡਾਰਾ ਦੇਵੇ ਭਰ, ਤੋਟ ਰਹੇ ਨਾ ਰਾਈਆ। ਦਰਸ ਵਖਾਏ ਅੱਗੇ ਖੜ, ਨੇਤਰ ਲੋਚਨ ਇਕ ਖੁਲ੍ਹਾਈਆ। ਆਤਮ ਸੇਜਾ ਆਪੇ ਚੜ੍ਹ, ਆਪ ਆਪਣਾ ਰੂਪ ਵਟਾਈਆ। ਸੁਰਤ ਸਵਾਣੀ ਲਏ ਫੜ, ਸ਼ਬਦ ਹਾਣੀ ਮੇਲ ਮਿਲਾਈਆ। ਜਗਤ ਕਹਾਣੀ ਜਾਏ ਸੜ, ਅਕਥ ਕਥਾ ਆਪ ਸੁਣਾਈਆ। ਆਪ ਫੜਾਏ ਆਪਣਾ ਲੜ, ਦਸਮ ਦਵਾਰੀ ਬਾਹਰ ਕਢਾਈਆ। ਸੁੰਨ ਅਗੰਮੀ ਪਾਰ ਕਰ, ਲੋਆਂ ਪੁਰੀਆਂ ਚਰਨਾਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਵਿਛੋੜਾ ਸ਼ਬਦੀ ਜੋਤੀ ਜੋੜਾ, ਪੁਰਖ ਅਗੰਮੀ ਘੋੜਾ ਏਕਾ ਰਿਹਾ ਦੌੜਾਈਆ। ਸਾਚਾ ਘੋੜਾ ਅਸਵ ਹਰਿ ਅਸਵਾਰ, ਉਤਰ ਪੂਰਬ ਪੱਛਮ ਦੱਖਣ ਚਾਰੋਂ ਦਿਸ਼ਾ ਫਿਰਾਈਆ। ਗੁਰਮੁਖ ਸਾਜਣ ਲਏ ਉਭਾਰ, ਜੁਗ ਵਿਛੜੇ ਮੇਲ ਮਿਲਾਈਆ। ਸਤਿਜੁਗ ਤ੍ਰੇਤਾ ਦੁਆਪਰ ਵੇਖ ਵਿਚਾਰ, ਕਲਜੁਗ ਮੇਲਾ ਸਹਿਜ ਸਭਾਈਆ। ਗੁਰਮੁਖ ਪਾਇਆ ਵਰ ਘਰ ਨਰ ਹਰਿ ਕੰਤ ਭਤਾਰ, ਨਰ ਨਰਾਇਣ ਨਜ਼ਰੀ ਆਈਆ। ਸਾਚੇ ਮੰਦਰ ਖੋਲ੍ਹ ਕਿਵਾੜ, ਸਚ ਸਿੰਘਾਸਣ ਦਏ ਬਠਾਈਆ। ਦੇਵੀ ਦੇਵਤ ਕਰਨ ਨਿਮਸਕਾਰ, ਕਰੋੜ ਤੇਤੀਸਾ ਸੀਸ ਝੁਕਾਈਆ। ਗਣ ਗੰਧਰਬ ਹਾਹਾਕਾਰ, ਦਿਵਸ ਰੈਣ ਰਹੇ ਸੁਣਾਈਆ। ਸ਼ਿਵ ਸ਼ੰਕਰ ਗਲੋਂ ਲਾਹੇ ਹਾਰ, ਬਾਸ਼ਕ ਤਸ਼ਕਾ ਪਰੇ ਸੁਟਾਈਆ। ਬ੍ਰਹਮਾ ਨੇਤਰ ਰਿਹਾ ਉਘਾੜ, ਗੁਰਸਿਖ ਤੇਰਾ ਰਾਹ ਤਕਾਈਆ। ਵਿਸ਼ਨੂੰ ਕਰੇ ਸਚ ਪਿਆਰ, ਦੇਵੇ ਰਿਜ਼ਕ ਸਬਾਈਆ। ਸਤਿਗੁਰ ਪੂਰਾ ਖ਼ਬਰਦਾਰ, ਗੁਰਮੁਖ ਸਾਚੇ ਲਏ ਜਗਾਈਆ। ਦੋ ਜਹਾਨਾਂ ਕਰੇ ਪਾਰ ਦਰਗਹਿ ਸਾਚੀ ਸਾਚੇ ਧਾਮ ਬਹਾਈਆ। ਆਵਣ ਜਾਵਣ ਛੁਟੇ ਸੰਸਾਰ, ਮਾਤ ਗਰਭ ਫੇਰ ਨਾ ਆਈਆ। ਪਾਇਆ ਪੁਰਖ ਪੁਰਖ ਕਰਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਵੇਖ ਵਖਾਈਆ। ਗੁਰਮੁਖ ਤੇਰੀ ਸਾਚੀ ਰੀਤ, ਹਰਿ ਸਾਚਾ ਆਪ ਚਲਾਇੰਦਾ। ਕਾਇਆ ਮੰਦਰ ਦੇਹੁਰਾ ਗੁਰੂਦਵਾਰ ਮੰਦਰ ਮਸੀਤ, ਸ਼ਿਵਦਵਾਲਾ ਮੱਠ ਆਪ ਕਰਾਇੰਦਾ। ਆਪੇ ਕਰੇ ਪਤਿਤ ਪੁਨੀਤ, ਪਤਿਤ ਪਾਵਨ ਆਪ ਧਰਾਇੰਦਾ। ਲੇਖੇ ਲਾਏ ਹਸਤ ਕੀਟ, ਜੋ ਜਨ ਸਰਨਾਈ ਆਇੰਦਾ। ਦੇਵੇ ਨਾਮ ਸ਼ਬਦ ਅਨਡੀਠ, ਸੋ ਪੁਰਖ ਨਿਰੰਜਣ ਝੋਲੀ ਪਾਇੰਦਾ। ਅੰਦਰ ਅੰਤਰ ਸੁੱਤਾ ਦੇ ਕਰ ਪੀਠ, ਆਪ ਆਪਣਾ ਮੁਖ ਭਵਾਇੰਦਾ। ਮਿੱਠਾ ਕਰੇ ਕੌੜਾ ਰੀਠ, ਜੋ ਜਨ ਰਸਨਾ ਸੋਹੰ ਗਾਇੰਦਾ। ਨਾਨਕ ਗਾਇਆ ਸੁਹਾਗੀ ਗੀਤ, ਪਾਰਬ੍ਰਹਮ ਸਰਨਾਇੰਦਾ। ਮਾਨਸ ਦੇਹੀ ਲਏ ਜੀਤ, ਜਨ ਜਨਣੀ ਲੇਖੇ ਲਾਇੰਦਾ। ਚਰਨ ਕਵਲ ਨਿਭੇ ਪ੍ਰੀਤ, ਸਤਿਗੁਰ ਪੂਰਾ ਲੱਗੀ ਤੋੜ ਨਿਭਾਇੰਦਾ। ਏਕਉਂਕਾਰਾ ਏਕਾ ਸਾਚਾ ਮੀਤ, ਦੂਜੇ ਸ਼ਬਦੀ ਲੜ ਫੜ ਤੀਜੇ ਮੰਤਰ ਇਕ ਕਾਇਆ ਠੰਡੀ ਸੀਤ, ਚੌਥੇ ਚੌਥੇ ਪਦ ਸਮਾਇੰਦਾ। ਪੰਚਮ ਪੰਚਮ ਪਰਖਣਹਾਰਾ ਨੀਤ, ਦਿਵਸ ਰੈਣ ਵੇਖ ਵਖਾਇੰਦਾ। ਸਦਾ ਸੁਹੇਲਾ ਇਕ ਅਤੀਤ, ਆਪ ਆਪਣਾ ਮੇਲ ਮਿਲਾਇੰਦਾ। ਕਲਜੁਗ ਅੰਤਮ ਰਿਹਾ ਬੀਤ, ਚਾਰ ਬੱਤੀ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵੇਖੇ ਸਾਚਾ ਘਰ, ਘਰ ਸਾਚਾ ਇਕ ਸੁਹਾਇੰਦਾ। ਘਰ ਸੁਹਾਵਾ ਸੁਹਾਵੀ ਰੁੱਤ, ਫੁਲ ਫੁਲਵਾੜੀ ਵੇਖ ਵਖਾਈਆ। ਸੰਤ ਸੁਹੇਲਾ ਸਾਚਾ ਸੁੱਤ, ਸਤਿ ਪੁਰਖ ਨਿਰੰਜਣ ਆਪ ਉਠਾਈਆ। ਪੰਜ ਵਿਕਾਰਾ ਕੱਢੇ ਕੁਟ, ਮਾਇਆ ਮੋਹ ਨਾ ਹੋਏ ਹਲਕਾਈਆ। ਲੱਭਦੇ ਫਿਰਦੇ ਕੋਟੀ ਕੋਟ, ਕੋਟ ਕੋਟੀ ਰਹੇ ਧਿਆਈਆ। ਤਨ ਨਗਾਰੇ ਕਿਸੇ ਨਾ ਲੱਗੇ ਸ਼ਬਦ ਚੋਟ, ਬੈਠੇ ਧੂਣੀਆਂ ਤਾਈਆ। ਸਾਧਾਂ ਸੰਤਾਂ ਜੀਆਂ ਜੰਤਾਂ ਮਾਇਆ ਮਮਤਾ ਭਰੀ ਨਾ ਪੋਟ, ਰਸਨਾ ਜੇਹਵਾ ਹੋਈ ਹਲਕਾਈਆ। ਬਿਨ ਸਤਿਗੁਰ ਪੂਰੇ ਕੋਈ ਨਾ ਕੱਢੇ ਖੋਟ, ਨਾਮ ਖਮਾਰੀ ਨਾ ਕੋਇ ਚੜ੍ਹਾਈਆ। ਕਲਜੁਗ ਜੀਵ ਆਲਣਿਉਂ ਡਿਗੇ ਬੋਟ, ਨਾ ਸਕੇ ਕੋਈ ਉਠਾਈਆ। ਤੀਰਥ ਤਟਾਂ ਬੰਨੀ ਫਿਰਦੇ ਤਨ ਲੰਗੋਟ, ਜਤ ਸਤਿ ਨਾ ਕੋਇ ਰਖਾਈਆ। ਕੋਟੀ ਕੋਟ ਨਾਮ ਜਪ ਜਪ ਹਲਾਇਣ ਹੋਟ, ਅੰਤਰ ਮੰਤਰ ਨਾਮ ਨਾ ਕੋਇ ਦ੍ਰਿੜਾਈਆ। ਕੋਟਨ ਕੋਟ ਰਾਹ ਤੱਕਨ ਦੂਧ ਪੂਤ, ਮਨ ਮਨੂਆ ਨਾ ਕੋਇ ਸਮਝਾਈਆ। ਕੋਟਨ ਕੋਟ ਘਰ ਘਰ ਚਾਰ ਦੀਵਾਰੀ ਅੰਦਰ ਜਗਾਇਣ ਜੋਤ, ਜੋਤ ਨਿਰੰਜਣ ਨਾ ਕੋਇ ਰੁਸ਼ਨਾਈਆ। ਗੁਰਸਿਖ ਗੁਰਮੁਖ ਹਰਿਜਨ ਹਰਿ ਭਗਤ ਹਰਿ ਸਰਨਾਈ ਰੱਖੀ ਏਕਾ ਓਟ, ਵੇਲੇ ਅੰਤ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਹੋ ਆਈਆ। ਆਇਆ ਹਰਿ ਜਗਤ ਗੁਰਦੇਵਾ, ਸਤਿਗੁਰ ਪੂਰਾ ਨਾਉਂ ਧਰਾਇੰਦਾ। ਗੁਰਸਿਖਾਂ ਲੇਖੇ ਲਾਏ ਸੇਵਾ, ਆਪ ਆਪਣੇ ਰੰਗ ਰੰਗਾਇੰਦਾ। ਅੰਮ੍ਰਿਤ ਆਤਮ ਦੇਵੇ ਸਾਚਾ ਮੇਵਾ, ਦਰਗਹਿ ਸਾਚੀ ਫਲ ਖੁਵਾਇੰਦਾ। ਕੌਸਤਕ ਮਣੀਆ ਮਸਤਕ ਲਾਵੇ ਥੇਵਾ, ਰਤਨ ਜਵਾਹਰ ਮਾਣਕ ਮੋਤੀ ਗੁਰਸਿਖ ਹੀਰੇ ਲਾਲ ਜੜਾਇੰਦਾ। ਜਿਸ ਜਨ ਰਸਨਾ ਗਾਇਆ ਹਰਿ ਹਰਿ ਜਿਹਵਾ, ਲਹਿਣਾ ਲਹਿਣੇ ਝੋਲੀ ਪਾਇੰਦਾ। ਪਾਰਬ੍ਰਹਮ ਪ੍ਰਭ ਅਲਖ ਅਭੇਵਾ, ਵੇਦ ਕਤੇਬ ਭੇਵ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਨਾਰੀ ਵੇਖ ਵਖਾਇੰਦਾ। ਨਰ ਨਰਾਇਣ ਸਰਬ ਗੁਣਵੰਤਾ, ਅਕਲ ਕਲਾ ਅਖਵਾਈਆ। ਮੇਲ ਮਿਲਾਵਾ ਸਾਚੇ ਸੰਤਾ, ਸਹਿਜ ਸਭਾਈਆ। ਸਾਚੀ ਸੇਜਾ ਨਾਰੀ ਕੰਤਾ, ਕੰਤ ਕੰਤੂਹਲ ਵੇਖ ਵਖਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਉਤਰ ਕਦੇ ਨਾ ਜਾਈਆ। ਤੋੜੇ ਗੜ੍ਹ ਹਉਮੇ ਹੰਗਤਾ, ਨਿਵਣ ਸੋ ਅੱਖਰ ਇਕ ਜਣਾਈਆ। ਜੋ ਜਨ ਦਰ ਦਵਾਰੇ ਆਏ ਮੰਗਤਾ, ਦੇਵੇ ਸਚ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਮੇਲਾ ਕਰਾਈਆ। ਮਿਲਿਆ ਮੇਲਾ ਸਤਿਗੁਰ ਪੂਰੇ, ਹਰਿ ਸਾਚੀ ਬਣਤ ਬਣਾਈਆ। ਵਾਜੇ ਵੱਜੇ ਅਨਹਦ ਤੂਰੇ, ਅਨਹਦ ਮੰਗਲ ਏਕਾ ਗਾਈਆ। ਨਾਤਾ ਤੁੱਟੇ ਜਗਤ ਕੂੜੇ, ਕੂੜੀ ਕਿਰਿਆ ਦਏ ਮਿਟਾਈਆ। ਜਿਸ ਜਨ ਬਖ਼ਸ਼ੇ ਚਰਨ ਧੂੜੇ, ਦੁਰਮਤ ਮੈਲ ਦਏ ਕਟਾਈਆ। ਰੰਗਣ ਰੰਗ ਰੰਗੇ ਗੂੜ੍ਹੇ, ਲਾਲ ਗੁਲਾਲਾ ਆਪ ਰੰਗਾਈਆ। ਆਸਾ ਮਨਸਾ ਹਰਿਜਨ ਹਰਿ ਜੀ ਆਪੇ ਪੂਰੇ, ਜੋ ਮੰਗੇ ਮੰਗ ਹਰਿ ਸਰਨਾਈਆ। ਸਖਾ ਸੁਹੇਲਾ ਹਾਜ਼ਰ ਹਜ਼ੂਰੇ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਆਪ ਅਖਵਾਈਆ।
