੧੨ ਸਾਵਣ ੨੦੧੬ ਬਿਕ੍ਰਮੀ ਤੇਜਾ ਸਿੰਘ ਦੇ ਘਰ ਦਇਆ ਹੋਈ ਪਿੰਡ ਸਾਦਕ ਜ਼ਿਲਾ ਫ਼ਿਰੋਜ਼ਪੁਰ
ਆਦਿ ਜੁਗਾਦੀ ਇਕ ਇਕੱਲਾ ਏਕਉਂਅੰਕਾਰ, ਪਾਰਬ੍ਰਹਮ ਵੱਡੀ ਵਡਿਆਈਆ। ਜੁਗਾ ਜੁਗੰਤਰ ਲੈ ਅਵਤਾਰ, ਜੋਤੀ ਨੂਰੀ ਕਰੇ ਰੁਸ਼ਨਾਈਆ। ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਵਡ ਵਡਿਆਈਆ। ਆਦਿ ਨਿਰੰਜਣ ਭੇਵ ਨਿਆਰ, ਲੇਖਾ ਲੇਖ ਨਾ ਕੋਇ ਜਣਾਈਆ। ਨਿਰਗੁਣ ਰੂਪ ਅਪਰ ਅਪਾਰ, ਅਪਰੰਪਰ ਸਵਾਮੀ ਆਪ ਅਖਵਾਈਆ। ਥਿਰ ਘਰ ਵਸੇ ਸਚ ਦੁਵਾਰ, ਦਰ ਸਾਚਾ ਇਕ ਸੁਹਾਈਆ। ਸ਼ਾਹੋ ਭੂਪ ਸੱਚੀ ਸਰਕਾਰ, ਨਿਰਗੁਣ ਦਾਤਾ ਬੇਪਰਵਾਹੀਆ। ਨੂਰੋ ਨੂਰ ਨੂਰ ਉਜਿਆਰ, ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਨਾਉਂ ਰਖਾਈਆ। ਅਬਿਨਾਸ਼ੀ ਕਰਤਾ ਹਰਿ ਨਿਰੰਕਾਰ, ਆਦਿ ਜੁਗਾਦਿ ਸਮਾਇੰਦਾ। ਖੇਲੇ ਖੇਲ ਸਿਰਜਣਹਾਰ, ਆਪ ਆਪਣੀ ਖੇਲ ਖਲਾਇੰਦਾ। ਨਿਰਗੁਣ ਰੂਪ ਨਿਰਾਕਾਰ, ਦਿਸ ਕਿਸੇ ਨਾ ਆਇੰਦਾ। ਸੁਹਾਏ ਸਾਚਾ ਬੰਕ ਦੁਵਾਰ, ਸਚਖੰਡ ਦੁਵਾਰਾ ਵੇਖ ਵਖਾਇੰਦਾ। ਅਲੱਖ ਅਲੱਖਣਾ ਅਲੱਖ ਕਰੇ ਇਕ ਜੈਕਾਰ, ਏਕਾ ਨਾਅਰਾ ਲਾਇੰਦਾ। ਅਗੰਮ ਅਗੰਮੜਾ ਧਾਮ ਅਪਾਰ, ਆਪ ਆਪਣਾ ਥਾਨ ਸੁਹਾਇੰਦਾ। ਸਮਰਥ ਪੁਰਖ ਕਲ ਕਰਤਾਰ, ਕਰਨੀ ਕਰਤਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਵਸਣਹਾਰਾ ਸਚ ਮਹੱਲਾ ਉਚ ਅਗੰਮ ਅਥਾਹ, ਬੇਪਰਵਾਹ ਪਾਰਬ੍ਰਹਮ ਅਖਵਾਇੰਦਾ। ਪਾਰਬ੍ਰਹਮ ਪੁਰਖ ਅਬਿਨਾਸ਼ਾ, ਏਕਾ ਏਕ ਅਖਵਾਈਆ। ਆਪੇ ਖੇਲੇ ਖੇਲ ਤਮਾਸ਼ਾ, ਆਪਣੇ ਹੱਥ ਰੱਖੇ ਵਡਿਆਈਆ। ਆਪੇ ਪਾਏ ਆਪਣੀ ਰਾਸਾ, ਆਪੇ ਵੇਖ ਵਖਾਈਆ। ਆਪੇ ਦਾਸੀ ਆਪੇ ਦਾਸਾ, ਸੇਵਕ ਸੇਵਾ ਆਪ ਕਮਾਈਆ। ਆਪੇ ਨਿਰਗੁਣ ਜੋਤ ਪਰਕਾਸ਼ਾ, ਪਰਮ ਪੁਰਖ ਵੱਡੀ ਵਡਿਆਈਆ। ਆਪੇ ਪ੍ਰਿਥਮੀ ਆਪ ਅਕਾਸ਼ਾ, ਗਗਨ ਮੰਡਲ ਮੰਡਪ ਆਪ ਸੁਹਾਈਆ। ਆਪੇ ਬ੍ਰਹਿਮੰਡ ਖੰਡ ਕਰੇ ਨਿਵਾਸਾ, ਲੋਆਂ ਪੁਰੀਆਂ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਉਂਅੰਕਾਰ, ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਰਾਈਆ। ਅਲੱਖ ਅਗੋਚਰ ਬੇਅੰਤ ਬੇਪਰਵਾਹ, ਏਕਾ ਏਕ ਪਰਵਰਦਿਗਾਰਿਆ। ਨੂਰੋ ਨੂਰੀ ਨੂਰ ਖ਼ੁਦਾ, ਇਲਾਹੀ ਨੂਰ ਆਪ ਅਖਵਾ ਰਿਹਾ। ਆਪੇ ਖੇਲੇ ਖੇਲ ਬੇਪਰਵਾਹ, ਆਪ ਆਪਣਾ ਵੇਸ ਵਟਾ ਰਿਹਾ। ਏਕਾ ਬਣੇ ਆਪ ਮਲਾਹ, ਆਪਣਾ ਬੇੜਾ ਆਪ ਚਲਾ ਰਿਹਾ। ਆਪੇ ਦੇਵੇ ਸਚ ਸਲਾਹ, ਸਿਫ਼ਤ ਸਲਾਹੀ ਨਾਉਂ ਧਰਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦੁਵਾਰਾ ਇਕ ਸੁਹਾ ਰਿਹਾ। ਸਚਖੰਡ ਦੁਵਾਰਾ ਧੁਰ ਦਰਬਾਰਾ, ਹਰਿ ਹਰਿ ਆਪ ਸੁਹਾਇੰਦਾ। ਨਿਰਗੁਣ ਬਾਤੀ ਕਰ ਉਜਿਆਰਾ, ਸਾਚਾ ਦੀਪਕ ਇਕ ਜਗਾਇੰਦਾ। ਇਕ ਇਕੱਲਾ ਨਿਰਾਕਾਰਾ, ਨਿਰਗੁਣ ਆਪਣਾ ਧਾਮ ਸੁਹਾਇੰਦਾ। ਸ਼ਾਹੋ ਭੂਪ ਸੱਚਾ ਸਿਕਦਾਰਾ, ਸ਼ਾਹ ਸੁਲਤਾਨ ਇਕ ਅਖਵਾਇੰਦਾ। ਨਾ ਕੋਈ ਦੀਸੇ ਹੋਰ ਪਸਾਰਾ, ਨਾ ਕੋਈ ਸੰਗ ਰਖਾਇੰਦਾ। ਨਾ ਕੋਈ ਸੱਜਣ ਮੀਤ ਮੁਰਾਰਾ, ਨਾ ਕੋਈ ਮੇਲ ਮਿਲਾਇੰਦਾ। ਨਾ ਕੋਈ ਸੁੱਤ ਨਾ ਕੋਈ ਦਾਰਾ, ਪਿਤਾ ਪੂਤ ਨਾ ਕੋਇ ਅਖਵਾਇੰਦਾ। ਨਾ ਕੋਈ ਮੰਦਰ ਦਿਸੇ ਚਾਰ ਦੀਵਾਰਾ, ਨਾ ਕੋਈ ਰਚਨ ਰਚਾਇੰਦਾ। ਨਾ ਕੋਈ ਸ਼ਬਦ ਨਾ ਜੈਕਾਰਾ, ਨਾ ਕੋਈ ਨਾਅਰਾ ਲਾਇੰਦਾ। ਨਾ ਕੋਈ ਸੰਤ ਨਾ ਦੁਲਾਰਾ, ਨਾ ਕੋਈ ਪਿਆਰ ਵਖਾਇੰਦਾ। ਨਾ ਕੋਈ ਗੁਰ ਨਾ ਅਵਤਾਰਾ, ਨਾ ਕੋਈ ਵੇਸ ਵਟਾਇੰਦਾ। ਨਾ ਕੋਈ ਰਵ ਸਸ ਦਿਸੇ ਸਤਾਰਾ, ਅਕਾਸ਼ ਪ੍ਰਕਾਸ਼ ਨਾ ਕੋਈ ਸੁਹਾਇੰਦਾ। ਨਾ ਕੋਈ ਜੰਗਲ ਜੂਹ ਉਜਾੜ ਪਹਾੜ ਦਿਸੇ ਡੂੰਘੀ ਗਾਰਾ, ਜਲ ਥਲ ਨਾ ਕੋਇ ਰਖਾਇੰਦਾ। ਨਾ ਕੋਈ ਜ਼ਿਮੀਂ ਅਸਮਾਨ ਦਿਸੇ ਪਾੜਾ, ਮੰਡਲ ਮੰਡਪ ਨਾ ਕੋਈ ਸੁਹਾਇੰਦਾ। ਨਾ ਕੋਈ ਵਿਸ਼ਨ ਕਰੇ ਅਕਾਰਾ, ਬਾਸ਼ਕ ਸੇਜ ਨਾ ਕੋਇ ਹੰਢਾਇੰਦਾ। ਨਾ ਕੋਈ ਬ੍ਰਹਮਾ ਵੇਦ ਵਿਚਾਰਾ, ਚਾਰੇ ਮੁਖ ਨਾ ਕੋਇ ਸਲਾਹਿੰਦਾ। ਨਾ ਕੋਈ ਸ਼ੰਕਰ ਗਲ ਪਾਏ ਹਾਰਾ, ਹੱਥ ਤਰਸੂਲ ਨਾ ਕੋਇ ਉਠਾਇੰਦਾ। ਨਾ ਕੋਈ ਕਰੋੜ ਤੇਤੀਸਾ ਅੰਮ੍ਰਿਤ ਮੰਗੇ ਧਾਰਾ, ਸੁਰਪਤ ਰਾਜਾ ਇੰਦ ਨਾ ਕੋਇ ਅਖਵਾਇੰਦਾ। ਨਾ ਕੋਈ ਗਣ ਗੰਧਰਬ ਰਾਗ ਵਜਾਏ ਸਤਾਰਾ, ਕਿਨਰ ਜਛਪ ਨਾ ਕੋਇ ਬਣਾਇੰਦਾ। ਨਾ ਕੋਈ ਤ੍ਰੈਗੁਣ ਕਰੇ ਪਸਾਰਾ, ਰਜੋ ਤਮੋ ਸਤੋ ਨਾ ਕੋਇ ਉਪਾਇੰਦਾ। ਨਾ ਕੋਈ ਪੰਚਮ ਕਰੇ ਪਿਆਰਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਨਾ ਕੋਇ ਉਪਾਇੰਦਾ। ਨਾ ਕੋਈ ਲੱਖ ਚੁਰਾਸੀ ਕਰ ਉਜਿਆਰਾ, ਘਰ ਘਰ ਵਿਚ ਦੀਪ ਨਾ ਕੋਇ ਜਗਾਇੰਦਾ। ਨਾ ਕੋਈ ਖੋਲ੍ਹੇ ਨੌ ਦੁਵਾਰ ਕਿਵਾੜਾ, ਪੰਚਮ ਧਾੜ ਨਾ ਕੋਇ ਵਖਾਇੰਦਾ। ਨਾ ਕੋਈ ਨਾਰ ਕੰਤ ਭਤਾਰਾ, ਸਾਚੀ ਸੇਜ ਨਾ ਕੋਇ ਹੰਢਾਇੰਦਾ। ਆਦਿ ਜੁਗਾਦੀ ਇਕ ਇਕੱਲਾ ਏਕਉਂਅੰਕਾਰਾ, ਆਪਣੀ ਕਲ ਵਰਤਾਇੰਦਾ। ਪਾਰਬ੍ਰਹਮ ਪੁਰਖ ਅਬਿਨਾਸ਼ੀ ਭੇਵ ਨਿਆਰਾ, ਆਪ ਆਪਣਾ ਰੂਪ ਨਾ ਕੋਈ ਵਖਾਇੰਦਾ। ਆਦਿ ਸ਼ਕਤੀ ਖੇਲ ਨਿਆਰਾ, ਆਪ ਆਪਣੀ ਖੇਲ ਖਲਾਇੰਦਾ। ਨਾ ਕੋਈ ਖੜਗ ਖੰਡਾ ਤੇਜ ਕਟਾਰਾ, ਚੰਡ ਪ੍ਰਚੰਡ ਨਾ ਕੋਇ ਉਠਾਇੰਦਾ। ਨਾ ਕੋਈ ਚਿਲਾ ਤੀਰ ਕਮਾਨ ਜੋਧਾ ਸੂਰਬੀਰ ਦਿਸੇ ਬਲੀ ਬਲਕਾਰਾ, ਬਲਧਾਰੀ ਨਾ ਕੋਇ ਅਖਵਾਇੰਦਾ। ਨਾ ਕੋਈ ਰਾਮ ਸੀਤਾ ਕਰੇ ਪਿਆਰਾ, ਰਾਵਣ ਗੜ੍ਹ ਨਾ ਕੋਇ ਤੁੜਾਇੰਦਾ। ਨਾ ਕੋਈ ਵੇਦ ਵਿਆਸਾ ਬਣੇ ਲਿਖਾਰਾ, ਬਰਾਹ ਰੂਪ ਨਾ ਕੋਇ ਧਰਾਇੰਦਾ। ਨਾ ਕੋਈ ਸ਼ਾਸਤਰ ਸਿਮਰਤ ਕਰੇ ਪਿਆਰਾ, ਅਨਭਵ ਨਾ ਕੋਇ ਜਣਾਇੰਦਾ। ਨਾ ਕੋਈ ਕਾਹਨਾ ਕ੍ਰਿਸ਼ਨਾ ਮੀਤ ਮੁਰਾਰਾ, ਜਗਤ ਬੰਸਰੀ ਨਾ ਕੋਇ ਵਜਾਇੰਦਾ। ਨਾ ਕੋਈ ਸਈਆਂ ਮੰਗਲਚਾਰਾ, ਨਾ ਕੋਈ ਨਾਚ ਨਚਾਇੰਦਾ। ਨਾ ਕੋਈ ਗੀਤਾ ਗਿਆਨ ਦਏ ਅਧਾਰਾ, ਅਠਾਰਾਂ ਧਿਆਏ ਨਾ ਕੋਇ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨ ਅੰਤਾ ਹਰਿ ਭਗਵੰਤਾ, ਏਕਾ ਏਕ ਏਕ ਅਖਵਾਇੰਦਾ। ਏਕਾ ਏਕ ਇਕ ਇਕੱਲਾ, ਹਰਿ ਸਾਚਾ ਵਡ ਵਡਿਆਈਆ। ਵਸਣਹਾਰਾ ਨੇਹਚਲ ਧਾਮ ਅਟੱਲਾ, ਉਚ ਮਹੱਲ ਅਟੱਲ ਅਟਾਰ ਨਿਰਗੁਣ ਬੈਠਾ ਜੋਤ ਜਗਾਈਆ। ਸਚਖੰਡ ਵਸੇ ਸਚ ਨਿਰੰਕਾਰ, ਘਰ ਸਾਚੇ ਸੋਭਾ ਪਾਈਆ। ਕਰਮ ਧਰਮ ਨਾ ਕੋਇ ਵਿਚਾਰ, ਗੋਤ ਵਰਨ ਨਾ ਕੋਇ ਜਣਾਈਆ। ਤਰਨੀ ਤਰਨ ਭੇਵ ਨਿਆਰ, ਤਾਰਨਹਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਈਆ। ਆਪੇ ਸਾਜਣ ਹਰਿ ਹਰਿ ਆਪੇ ਮੀਤਾ, ਆਪੇ ਖੇਲ ਖਲਾਇੰਦਾ। ਆਪੇ ਬੈਠਾ ਰਹੇ ਇਕ ਅਤੀਤਾ, ਤ੍ਰੈਗੁਣ ਮਾਇਆ ਵਿਚ ਨਾ ਆਇੰਦਾ। ਆਪੇ ਠੰਡਾ ਆਪੇ ਸੀਤਾ, ਅਗਨੀ ਤੱਤ ਨਾ ਕੋਇ ਰਖਾਇੰਦਾ। ਆਪੇ ਪਤਿਤ ਆਪੇ ਪੁਨੀਤਾ, ਪਤਿਤ ਪਾਪੀ ਆਪ ਤਰਾਇੰਦਾ। ਆਪੇ ਹਸਤ ਆਪੇ ਕੀਟਾ, ਅਨਡੀਠਾ ਰੂਪ ਵਟਾਇੰਦਾ। ਆਪੇ ਪਰਖਣਹਾਰਾ ਨੀਤਾ, ਆਪੇ ਵੇਖ ਵਖਾਇੰਦਾ। ਆਪੇ ਮਿੱਠਾ ਕੌੜਾ ਰੀਠਾ, ਅੰਮ੍ਰਿਤ ਫਲ ਆਪ ਖੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸਿਆ ਸਾਚੇ ਘਰ, ਘਰ ਸੁਹੰਜਣਾ ਜਗੇ ਜੋਤ ਆਦਿ ਨਿਰੰਜਣਾ, ਪੁਰਖ ਅਬਿਨਾਸ਼ੀ ਆਸਣ ਲਾਇੰਦਾ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਸਾਚਾ ਸਚ ਸੁਹਾਈਆ। ਖੇਲੇ ਖੇਲ ਸਰਬ ਘਟ ਵਾਸਨ, ਭੇਵ ਅਭੇਦਾ ਭੇਵ ਛੁਪਾਈਆ। ਪਾਵੇ ਸਾਰ ਪ੍ਰਿਥਮੀ ਆਕਾਸ਼ਨ, ਅਕਲ ਕਲ ਵੱਡੀ ਵਡਿਆਈਆ। ਜੁਗਾ ਜੁਗੰਤਰ ਸਾਚੀ ਰਾਸਨ, ਆਪ ਆਪਣੀ ਰਿਹਾ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਬੈਠਾ ਸਾਚੇ ਘਰ, ਘਰ ਸਾਚਾ ਇਕ ਸੁਹਾਈਆ। ਸਾਚਾ ਘਰ ਹਰਿ ਸੁਹੰਦੜਾ, ਇਕ ਇਕੱਲਾ ਏਕ ਓਅੰਕਾਰਿਆ। ਥਿਰ ਘਰ ਸਾਚਾ ਵੇਖ ਵਖੰਦੜਾ, ਪਾਰਬ੍ਰਹਮ ਰੂਪ ਅਗੰਮ ਅਪਾਰਿਆ। ਨਿਰਗੁਣ ਜੋਤੀ ਦੀਪ ਜਗੰਦੜਾ, ਆਦਿ ਜੁਗਾਦਿ ਰਹੇ ਉਜਿਆਰਿਆ। ਸਚ ਸਿੰਘਾਸਣ ਇਕ ਸੁਹੰਦੜਾ, ਆਪ ਆਪਣਾ ਆਸਣ ਲਾ ਰਿਹਾ। ਚੋਬਦਾਰ ਨਾ ਕੋਇ ਵਖੰਦੜਾ, ਦਰ ਦਰਬਾਨ ਨਾ ਕੋਇ ਦਸਾ ਰਿਹਾ। ਆਪਣੀ ਕਲ ਆਪ ਵਰਤੰਦੜਾ, ਅਕਲ ਕਲ ਧਾਰੀ ਨਾਉਂ ਰਖਾ ਲਿਆ। ਆਪਣਾ ਹੁਕਮ ਧੁਰ ਫ਼ਰਮਾਣ ਆਪ ਚਲੰਦੜਾ, ਆਪੇ ਹੁਕਮ ਜਣਾ ਰਿਹਾ। ਸ਼ਬਦ ਸਰੂਪੀ ਸਾਚਾ ਸੁੱਤ ਇਕ ਉਪਜੰਦੜਾ, ਆਪਣੀ ਗੋਦੀ ਆਪ ਉਪਜਾ ਰਿਹਾ। ਆਪਣਾ ਭਾਣਾ ਹਰਿ ਸਮਝੰਦੜਾ, ਲੇਖਾ ਲੇਖ ਨਾ ਕੋਇ ਜਣਾ ਰਿਹਾ। ਲੋਆਂ ਪੁਰੀਆਂ ਰਚਨ ਰਚੰਦੜਾ, ਬ੍ਰਹਿਮੰਡ ਖੰਡ ਰਚਨ ਰਚਾ ਲਿਆ। ਸ਼ਬਦ ਡੋਰੀ ਇਕ ਬਧੰਦੜਾ, ਤੰਦਨ ਤੰਦ ਇਕ ਉਠਾ ਲਿਆ। ਪ੍ਰਿਥਮੀ ਅਕਾਸ਼ ਖੇਲ ਖਲੰਦੜਾ, ਆਪ ਆਪਣੀ ਆਣ ਤਕਾ ਲਿਆ। ਵਿਸ਼ਨ ਰੂਪ ਆਪ ਅਖਵੰਦੜਾ, ਨਿਰਗੁਣ ਸਰਗੁਣ ਨਾਉਂ ਧਰਾ ਲਿਆ। ਬ੍ਰਹਮਾ ਲੇਖਾ ਆਪ ਲਿਖੰਦੜਾ, ਨਾਭੀ ਕਵਲ ਆਪ ਆਪਣਾ ਫੁੱਲ ਖਿਲਾ ਲਿਆ। ਆਪੇ ਚਾਰੇ ਵੇਦਾਂ ਭੇਵ ਖੁਲੰਦੜਾ, ਏਕਾ ਸ਼ਬਦ ਸੁਣਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪ ਆਪਣਾ ਨਾਉਂ ਧਰਾ ਰਿਹਾ। ਆਪੇ ਬ੍ਰਹਮਾ ਵਿਸ਼ਨ ਮਹੇਸ਼, ਸ਼ੰਕਰ ਰੂਪ ਆਪ ਵਟਾਈਆ। ਆਪੇ ਕਰੇ ਘਰ ਸਚ ਆਦੇਸ, ਆਪਣੀ ਅਲੱਖ ਆਪ ਜਗਾਈਆ। ਆਪੇ ਦੇਵਣਹਾਰਾ ਨਰ ਨਰੇਸ਼, ਆਪਣੀ ਝੋਲੀ ਆਪ ਭਰਾਈਆ। ਆਪੇ ਧਾਰੇ ਆਪਣਾ ਭੇਸ, ਵੇਸ ਅਨੇਕਾ ਆਪ ਕਰਾਈਆ। ਆਪੇ ਸੁੱਤਾ ਬਾਸ਼ਕ ਸੇਜ, ਸਾਂਗੋ ਪਾਂਗ ਹੰਢਾਈਆ। ਆਪੇ ਆਪ ਆਪਣਾ ਰਿਹਾ ਵੇਖ, ਆਪ ਆਪਣਾ ਨੇਤਰ ਰਿਹਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਖੇਲ ਅਪਾਰ, ਖੇਲੇ ਖੇਲ ਬੇਪਰਵਾਹੀਆ। ਬੇਪਰਵਾਹ ਪੁਰਖ ਅਕਾਲ ਹਰਿ ਸਮਰਥ, ਹਰਿ ਸਤਿਗੁਰ ਵਡ ਵਡਿਆਈਆ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਆਪ ਅਖਵਾਈਆ। ਆਪੇ ਜਾਣੇ ਮਹਿਮਾ ਅਕੱਥ, ਅਗਾਧ ਬੋਧ ਆਪ ਆਪਣਾ ਭੇਵ ਖੁਲ੍ਹਾਈਆ। ਆਪੇ ਦੇਵੇ ਆਪਣੀ ਵੱਥ, ਆਪਣੀ ਝੋਲੀ ਆਪ ਭਰਾਈਆ। ਆਪ ਨਿਭਾਵੇ ਆਪਣਾ ਸਾਥ, ਸਗਲਾ ਸੰਗ ਸਰਬ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਸਾਚਾ ਵਰ, ਤ੍ਰੈਗੁਣ ਰਚਨ ਰਚਾਈਆ। ਤ੍ਰੈਗੁਣ ਤੇਰਾ ਸਾਚਾ ਮੇਲਾ, ਹਰਿ ਹਰਿ ਮੇਲ ਮਿਲਾਇੰਦਾ। ਪਾਰਬ੍ਰਹਮ ਬ੍ਰਹਮ ਖੇਲ ਖੇਲਾ, ਬ੍ਰਹਮ ਬ੍ਰਹਮ ਬ੍ਰਹਮ ਵੇਸ ਵਟਾਇੰਦਾ। ਨਿਰਗੁਣ ਬਣਿਆ ਸੱਜਣ ਸੁਹੇਲਾ, ਸਰਗੁਣ ਨਾਉਂ ਧਰਾਇੰਦਾ। ਜੋਤ ਨਿਰੰਜਣ ਚਾੜ੍ਹੇ ਤੇਲਾ, ਆਦਿ ਨਿਰੰਜਣ ਸਗਨ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤੱਤ ਕਰ ਪਿਆਰ, ਨਿਰਗੁਣ ਬਾਤੀ ਕਰ ਉਜਿਆਰ, ਰਕਤ ਬੂੰਦ ਸਾਚੀ ਵੇਖ ਵਖਾਇੰਦਾ। ਪੰਜ ਤੱਤ ਤੱਤ ਮੁਨਾਰਾ, ਹਰਿ ਹਰਿ ਆਪ ਉਪਾਈਆ। ਨਿਰਗੁਣ ਸਰਗੁਣ ਖੇਲ ਅਪਾਰਾ, ਵੇਦ ਕਤੇਬ ਭੇਵ ਨਾ ਰਾਈਆ। ਮਨ ਮਤ ਬੁੱਧ ਦਏ ਸਹਾਰਾ, ਆਪ ਆਪਣਾ ਅੰਗ ਕਟਾਈਆ। ਘਰ ਵਿਚ ਘਰ ਮਹੱਲ ਉਸਾਰਾ, ਘਰ ਬੈਠਾ ਸੇਜ ਵਛਾਈਆ। ਅਨਹਦ ਸ਼ਬਦ ਸੱਚੀ ਧੁਨਕਾਰਾ, ਧੁਨ ਅਨਾਦੀ ਤਾਲ ਵਜਾਈਆ। ਅੰਮ੍ਰਿਤ ਆਤਮ ਠੰਡੀ ਠਾਰਾ, ਸਰ ਸਰੋਵਰ ਇਕ ਭਰਾਈਆ। ਨਿਰਗੁਣ ਜੋਤ ਕਰ ਉਜਿਆਰਾ, ਕਾਇਆ ਮੰਦਰ ਕਰੇ ਰੁਸ਼ਨਾਈਆ। ਆਤਮ ਸੇਜਾ ਖੇਲ ਅਪਾਰਾ, ਘਰ ਬੈਠਾ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਕਾਇਆ ਸਾਚੇ ਘਰ, ਘਰ ਵਿਚ ਵੇਖ ਵਖਾਈਆ। ਕਾਇਆ ਮੰਦਰ ਨੌ ਦਰ, ਦਰ ਦਰ ਵੇਸ ਵਟਾਇਆ। ਪੰਜ ਤੱਤ ਵਿਕਾਰਾ ਭਰ, ਹਉਮੇ ਗੜ੍ਹ ਸੁਹਾਇਆ। ਕਾਮ ਕਰੋਧ ਲੋਭ ਮੋਹ ਹੰਕਾਰ ਫੜਾਇਆ ਲੜ, ਆਸਾ ਤ੍ਰਿਸ਼ਨਾ ਲਏ ਪ੍ਰਨਾਇਆ। ਡੂੰਘੀ ਭਵਰੀ ਬੈਠਾ ਵੜ, ਦਿਸ ਕਿਸੇ ਨਾ ਆਇਆ। ਸੁਖਮਨ ਨਾੜੀ ਵੇਖੇ ਖੜ, ਹਰਿਜਨ ਸਾਚੇ ਰਾਹ ਤਕਾਇਆ। ਜਿਸ ਜਨ ਫੜਾਏ ਆਪਣਾ ਲੜ, ਆਪ ਆਪਣੀ ਦਇਆ ਕਮਾਇਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਨਾ ਕੋਈ ਸੀਸ ਨਾ ਕੋਈ ਧੜ, ਹਰ ਘਰ ਬੈਠਾ ਜੋਤ ਜਗਾਇਆ। ਅਗਨੀ ਹਵਨ ਨਾ ਜਾਏ ਸੜ, ਮਾਟੀ ਖ਼ਾਕ ਨਾ ਕੋਇ ਦਬਾਇਆ। ਜਗਤ ਵਿਦਿਆ ਨਾ ਰਿਹਾ ਪੜ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਨਿਰਗੁਣ ਜੋਤੀ ਨੂਰ ਉਜਾਲਾ, ਹਰਿ ਹਰਿ ਆਪ ਅਖਵਾਇੰਦਾ। ਪਾਰਬ੍ਰਹਮ ਪ੍ਰਭ ਦੀਨ ਦਿਆਲਾ, ਆਦਿ ਪੁਰਖ ਖੇਲ ਖਿਲਾਇੰਦਾ। ਵਸੇ ਸਚ ਸੱਚੀ ਧਰਮਸਾਲਾ, ਛੱਪਰ ਛੰਨ ਨਾ ਕੋਇ ਸੁਹਾਇੰਦਾ। ਜੁਗਾ ਜੁਗੰਤਰ ਚਲੇ ਅਵੱਲੜੀ ਚਾਲਾ, ਚਾਲ ਨਿਰਾਲੀ ਆਪ ਰਖਾਇੰਦਾ। ਆਪੇ ਕਾਲ ਆਪੇ ਮਹਾਂਕਾਲਾ, ਪ੍ਰਿਤਪਾਲਾ ਆਪ ਅਖਵਾਇੰਦਾ। ਆਪੇ ਬਣੇ ਜੁਗ ਜੁਗੰਤ ਦਲਾਲਾ, ਲੋਕਮਾਤ ਵੇਸ ਵਟਾਇੰਦਾ। ਹਰਿਜਨ ਵੇਖੇ ਸਾਚੇ ਲਾਲਾ, ਲੱਖ ਚੁਰਾਸੀ ਫੋਲ ਫੁਲਾਇੰਦਾ। ਦੇਵੇ ਨਾਮ ਸੱਚਾ ਧਨ ਮਾਲਾ, ਸਚ ਖ਼ਜ਼ੀਨਾ ਇਕ ਵਖਾਇੰਦਾ। ਫਲ ਲਗਾਏ ਪੰਜ ਤੱਤ ਕਾਇਆ ਡਾਲਾ, ਅੰਮ੍ਰਿਤ ਮੇਵਾ ਮੁਖ ਖੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਗੁਰ, ਲੇਖਾ ਜਾਣੇ ਲਿਖਿਆ ਧੁਰ, ਦੂਸਰ ਕੋਇ ਭੇਵ ਨਾ ਪਾਇੰਦਾ। ਹਰਿ ਕਾ ਭੇਵ ਆਦਿ ਅਭੇਦਾ, ਅੰਤ ਕੋਇ ਨਾ ਪਾਈਆ। ਬ੍ਰਹਮਾ ਲਿਖ ਲਿਖ ਥੱਕਾ ਚਾਰੇ ਵੇਦਾ, ਗਣਤ ਗਣੀ ਨਾ ਜਾਈਆ। ਕੋਟਨ ਕੋਟ ਗਾ ਗਾ ਥੱਕੇ ਜਿਹਵਾ, ਜਿਹਵਾ ਗੁਣ ਨਾ ਕੋਇ ਵਖਾਈਆ। ਪਾਰਬ੍ਰਹਮ ਪ੍ਰਭ ਅਲੱਖ ਅਭੇਵਾ, ਅਲੱਖ ਅਗੋਚਰ ਭੇਵ ਨਾ ਰਾਈਆ। ਆਦਿ ਸ਼ਕਤ ਵਡ ਦੇਵੀ ਦੇਵਾ, ਦੇਵ ਆਤਮਾ ਰੂਪ ਵਟਾਈਆ। ਆਪੇ ਜਾਣੇ ਆਪਣੀ ਸੇਵਾ, ਨਿਰਗੁਣ ਸਰਗੁਣ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਅਗੰਮ ਅਗੰਮੜੀ ਕਾਰ ਕਰਾਈਆ। ਅਗੰਮ ਅਗੰਮੜਾ ਅਗੰਮੜੀ ਕਾਰ, ਪੁਰਖ ਅਕਾਲ ਕਰਾਇੰਦਾ। ਅਜੂਨੀ ਰਹਿਤ ਨਿਰਗੁਣ ਧਾਰ, ਮਾਤ ਗਰਭ ਫੇਰਾ ਨਾ ਪਾਇੰਦਾ। ਅਕਾਲ ਮੂਰਤ ਨੂਰ ਅਪਾਰ, ਨੂਰੋ ਨੂਰ ਨੂਰ ਸਮਾਇੰਦਾ। ਨਿਰਭੈ ਵਸੇ ਆਪ ਕਰਤਾਰ, ਭੌ ਵਿਚ ਸਰਬ ਰਖਾਇੰਦਾ। ਜੁਗਾ ਜੁਗੰਤਰ ਲੈ ਅਵਤਾਰ, ਲੋਕਮਾਤ ਨਾਉਂ ਧਰਾਇੰਦਾ। ਆਪਣੇ ਨਾਉਂ ਕਰ ਜੈਕਾਰ, ਨਰ ਨਿਰੰਕਾਰਾ ਆਪ ਅਖਵਾਇੰਦਾ। ਵਸੇ ਨਗਰ ਖੇੜੇ ਸਚ ਗਰਾਉਂ ਸੱਚੀ ਸਰਕਾਰ, ਸਚ ਸਿੰਘਾਸਣ ਆਸਣ ਲਾਇੰਦਾ। ਸੰਤਨ ਮੀਤਾ ਕਰ ਪਿਆਰ, ਇਕ ਅਤੀਤਾ ਦਰਸ ਦਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਨਿਰਗੁਣ ਦਾਤਾ ਬੇਪਰਵਾਹ, ਏਕਾ ਏਕ ਓਅੰਕਾਰਿਆ। ਸਰਗੁਣ ਬਣੇ ਜਗਤ ਮਲਾਹ, ਗੁਰ ਗੁਰ ਰੂਪ ਵਟਾ ਰਿਹਾ। ਸ਼ਬਦ ਸਰੂਪੀ ਪਕੜੇ ਬਾਂਹ, ਨਾਮ ਨਾਮਾ ਲੜ ਫੜਾ ਰਿਹਾ। ਹਰਿਜਨ ਹੰਸ ਬਣਾਏ ਕਾਂ, ਮਾਣਕ ਮੋਤੀ ਚੋਗ ਚੁਗਾ ਰਿਹਾ। ਨਿਥਾਵਿਆਂ ਦੇਵੇ ਸਾਚਾ ਥਾਂ, ਸਤਿਗੁਰ ਪੂਰਾ ਆਪ ਅਖਵਾ ਰਿਹਾ। ਗ਼ਰੀਬ ਨਿਮਾਣਿਆਂ ਪਕੜੇ ਬਾਂਹ, ਜੁਗ ਜੁਗ ਬੇੜਾ ਆਪ ਤਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਵਛਲ ਵਛਲ ਗਿਰਧਾਰ, ਖੇਲੇ ਖੇਲ ਵਿਚ ਸੰਸਾਰ, ਸਗਲਾ ਸੰਗ ਆਪ ਨਿਭਾ ਰਿਹਾ। ਭਗਤਨ ਮੀਤਾ ਸਗਲਾ ਸੰਗ, ਹਰਿ ਹਰਿ ਆਪ ਨਿਭਾਈਆ। ਆਪੇ ਆਤਮ ਸੇਜਾ ਸੁੱਤਾ ਸਚ ਪਲੰਘ, ਘਰ ਘਰ ਵਿਚ ਆਸਣ ਲਾਈਆ। ਆਪੇ ਅਨਹਦ ਤਾਲ ਵਜਾਏ ਮਰਦੰਗ, ਪੰਚਮ ਸਖੀਆਂ ਰਾਗ ਅਲਾਈਆ। ਆਪੇ ਅੰਮ੍ਰਿਤ ਧਾਰਾ ਜਾਣੇ ਗੰਗ, ਨਿਝਰ ਝਿਰਨਾ ਆਪ ਝਿਰਾਈਆ। ਆਪੇ ਨੌ ਦੁਵਾਰੇ ਰਿਹਾ ਲੰਘ, ਟੇਢੀ ਬੰਕ ਪਾਰ ਕਰਾਈਆ। ਆਪੇ ਸੁਰਤੀ ਸ਼ਬਦੀ ਡੋਰੀ ਬੰਨ੍ਹੇ ਪਤੰਗ, ਅਕਾਸ਼ ਅਕਾਸ਼ ਆਪ ਉਡਾਈਆ। ਆਪੇ ਭਗਤਾਂ ਮੰਗੇ ਜੁਗ ਜੁਗ ਦਰ ਮੰਗ, ਦਰ ਦਰਵੇਸ਼ ਫੇਰੀ ਪਾਈਆ। ਕਾਇਆ ਚੋਲੀ ਚਾੜ੍ਹੇ ਮਜੀਠੀ ਰੰਗ, ਉਤਰ ਕਦੇ ਨਾ ਜਾਈਆ। ਕੱਟਣਹਾਰਾ ਭੁੱਖ ਨੰਗ, ਭੂਤ ਭਵਿਖਤ ਰਿਹਾ ਸਮਝਾਈਆ। ਅਸਵ ਘੋੜੇ ਕਸੇ ਤੰਗ, ਸ਼ਾਹ ਸਵਾਰ ਫੇਰਾ ਪਾਈਆ। ਲੋਆਂ ਪੁਰੀਆਂ ਆਪੇ ਲੰਘ, ਬ੍ਰਹਮਾ ਵਿਸ਼ਨ ਸ਼ਿਵ ਉਠਾਈਆ। ਨੌ ਖੰਡ ਪ੍ਰਿਥਮੀ ਵਜਾਏ ਮਰਦੰਗ, ਨਾਮ ਸਤਾਰ ਇਕ ਹਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਵਸਿਆ ਸਦਾ ਸੰਗ, ਸਗਲਾ ਸਾਥ ਆਪ ਰਖਾਈਆ। ਭਗਤਨ ਮੀਤਾ ਹਰਿ ਭਗਵੰਤ, ਹਰਿ ਸੱਜਣ ਸਚ ਤਰਾਇੰਦਾ। ਹਰਿਜਨ ਵੇਖੇ ਸਾਚੇ ਸੰਤ, ਜੁਗ ਜੁਗ ਮੇਲ ਮਿਲਾਇੰਦਾ। ਮੇਲ ਮਿਲਾਵਾ ਨਾਰੀ ਕੰਤ, ਆਤਮ ਸੇਜਾ ਸਚ ਹੰਢਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ, ਬਸੰਤ, ਨਾਮ ਰੰਗਨ ਇਕ ਰੰਗਾਇੰਦਾ। ਆਦਿ ਜੁਗਾਦਿ ਮਹਿਮਾ ਅਗਣਤ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਆਪੇ ਜਾਣੇ ਆਪਣਾ ਸ਼ਬਦ ਆਪਣਾ ਮੰਤ, ਆਪੇ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅਨਾਦੀ ਆਪ ਅਖਵਾਇੰਦਾ। ਸ਼ਬਦ ਅਨਾਦੀ ਧੁਨ ਜੈਕਾਰਾ, ਹਰਿ ਸਾਚਾ ਸਚ ਉਪਜਾਈਆ। ਲੱਖ ਚੁਰਾਸੀ ਕਰ ਪਸਾਰਾ, ਘਟ ਘਟ ਆਪ ਸੁਣਾਈਆ। ਆਪੇ ਗੁਪਤ ਆਪੇ ਜ਼ਾਹਰਾ, ਅੰਦਰ ਬਾਹਰ ਆਪ ਹੋ ਜਾਈਆ। ਆਪੇ ਵਸਿਆ ਅੰਧ ਅੰਧਿਆਰਾ, ਬੈਠਾ ਮੁਖ ਛੁਪਾਈਆ। ਜੁਗਾ ਜੁਗੰਤਰ ਲੈ ਅਵਤਾਰਾ, ਗੁਰ ਇਸ਼ਟ ਆਪ ਹੋ ਜਾਈਆ। ਪੁਰਖ ਅਬਿਨਾਸ਼ੀ ਪਾਏ ਸਾਰਾ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਜਨ ਭਗਤਾਂ ਖੋਲ੍ਹੇ ਏਕਾ ਦਰ, ਆਪ ਆਪਣਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਨਾਉਂ ਧਰਾਈਆ। ਜੁਗ ਕਰਤਾ ਹਰਿ ਕਰਨੇਹਾਰਾ, ਜੁਗ ਜੁਗ ਕਰਦਾ ਆਇਆ। ਨਿਰਗੁਣ ਸਰਗੁਣ ਖੇਲ ਅਪਾਰਾ, ਨਿਰਗੁਣ ਸਰਗੁਣ ਨਾਉਂ ਧਰਾਇਆ। ਸਤਿਜੁਗ ਸਾਚੀ ਬੰਨ੍ਹੇ ਧਾਰਾ, ਤ੍ਰੇਤਾ ਆਪਣਾ ਵੇਸ ਵਟਾਇਆ। ਦੁਆਪਰ ਕਰਿਆ ਪਾਰ ਕਿਨਾਰਾ, ਭੇਵ ਕਿਸੇ ਨਾ ਆਇਆ। ਕਲਜੁਗ ਖੇਲੇ ਖੇਲ ਅਗੰਮ ਅਪਾਰਾ, ਆਪ ਆਪਣਾ ਨਾਉਂ ਧਰਾਇਆ। ਈਸਾ ਮੂਸਾ ਦਏ ਅਧਾਰਾ, ਏਕਾ ਕਲਮਾ ਨਬੀ ਸੁਣਾਇਆ। ਹੱਕ ਹਕੀਕਤ ਖੇਲ ਨਿਆਰਾ, ਮਹਿਬਾਨ ਬੀਦੋ ਬੀ ਖ਼ੈਰ ਯਾ ਅੱਲਾ ਏਕਾ ਰੂਪ ਦਰਸਾਇਆ। ਆਪੇ ਵਸਿਆ ਸਚ ਮਹੱਲਾ, ਨੂਰੋ ਨੂਰ ਨੂਰ ਰੁਸ਼ਨਾਇਆ। ਬੇਐਬ ਖ਼ੁਦਾ ਪਕੜਿਆ ਪੱਲਾ, ਦਸਤਗੀਰ ਵੇਸ ਵਟਾਇਆ। ਆਪਣੀ ਜੋਤੀ ਆਪੇ ਰਲਾ, ਆਪਣਾ ਨਾਅਰਾ ਆਪੇ ਲਾਇਆ। ਮੁਕਾਮੇ ਹੱਕ ਫੜਿਆ ਪੱਲਾ, ਲਾਸ਼ਰੀਕ ਇਕ ਖ਼ੁਦਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਇਆ। ਨਾਉਂ ਧਰ ਹਰਿ ਨਿਰੰਕਾਰ, ਆਪਣੀ ਕਲ ਵਰਤਾਇੰਦਾ। ਕਰੇ ਪਿਆਰ ਮੁਹੰਮਦੀ ਯਾਰ, ਚਾਰ ਯਾਰੀ ਵੇਖ ਵਖਾਇੰਦਾ। ਅੱਲਾ ਰਾਣੀ ਦਏ ਅਧਾਰ, ਏਕਾ ਹੁਕਮ ਸੁਣਾਇੰਦਾ। ਕਾਇਨਾਤ ਪਾਵੇ ਸਾਰ, ਚਾਰ ਕੁੰਟ ਸੇਵਾ ਲਾਇੰਦਾ। ਚੌਦਾਂ ਤਬਕਾਂ ਖੋਲ੍ਹ ਕਿਵਾੜ, ਏਕਾ ਹੱਟ ਵਖਾਇੰਦਾ। ਚੌਦਾਂ ਲੋਕਾਂ ਵਸਿਆ ਬਾਹਰ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਕਲਮਾ ਕਰ ਅਮਾਮ, ਦਹਿ ਦਿਸ਼ਾ ਵੇਖ ਵਖਾਇੰਦਾ। ਦਹਿ ਦਿਸ਼ਾ ਹਰਿ ਹਰਿ ਧਾਰ, ਆਪਣੀ ਆਪ ਚਲਾਈਆ। ਏਕਾ ਨਾਅਰਾ ਕਰ ਤਿਆਰ, ਏਕਾ ਸਬਕ ਪੜ੍ਹਾਈਆ। ਆਪੇ ਪਾਵਣਹਾਰਾ ਸਾਰ, ਆਪੇ ਵੇਖ ਵਖਾਈਆ। ਆਪੇ ਨਿਰਗੁਣ ਜੋਤੀ ਕਰ ਉਜਿਆਰ, ਨਾਨਕ ਨਾਮ ਵੱਜੀ ਵਧਾਈਆ। ਸਤਿਨਾਮ ਵਣਜ ਵਪਾਰ, ਚਾਰ ਵਰਨਾਂ ਰਿਹਾ ਕਰਾਈਆ। ਊਚ ਨੀਚ ਰਾਓ ਰੰਕ ਸੋਹੇ ਇਕ ਦੁਵਾਰ, ਰਾਜ ਰਾਜਾਨਾਂ ਏਕਾ ਧਾਮ ਬਹਾਈਆ। ਹੰਕਾਰੀਆਂ ਤੋੜੇ ਗੜ੍ਹ ਹੰਕਾਰ, ਨਾਮ ਖੰਡਾ ਹੱਥ ਉਠਾਈਆ। ਏਕਾ ਬਖ਼ਸ਼ੇ ਹਰਿ ਚਰਨ ਪਿਆਰ, ਗੁਰਮਤ ਇਕ ਸਮਝਾਈਆ। ਕਾਗਦ ਕਲਮ ਲਿਖ ਲਿਖ ਗਈ ਹਾਰ, ਮਸ ਬਨਾਸਪਤ ਰਹੀ ਸ਼ਰਮਾਈਆ। ਚੁੱਕੇ ਭਾਰ ਨਾ ਚੌਦਾਂ ਭਾਰ, ਭਾਗ ਆਪਣਾ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਈਆ। ਨਾਨਕ ਨਿਰਗੁਣ ਨਾਉਂ ਰੱਖ, ਹਰਿ ਆਪਣੀ ਕਲ ਵਰਤਾਇੰਦਾ। ਸਰਗੁਣ ਰੂਪ ਹੋ ਪਰਤੱਖ, ਲੋਕਮਾਤ ਫੇਰਾ ਪਾਇੰਦਾ। ਗੁਰਮੁਖ ਸੱਜਣ ਲਏ ਰੱਖ, ਠੱਗ ਠਗੋਰੀ ਨਾ ਕੋਇ ਪਾਇੰਦਾ। ਜੂਠ ਝੂਠ ਪਾਏ ਨੱਥ, ਚਾਰੋਂ ਕੁੰਟ ਫਿਰਾਇੰਦਾ। ਮਿਲਿਆ ਮੇਲ ਪੁਰਖ ਸਮਰਥ, ਘਰ ਸਾਚਾ ਬੰਕ ਸੁਹਾਇੰਦਾ। ਹਰਿ ਕੀ ਮਹਿਮਾ ਕਥਨੀ ਅਕੱਥ, ਕਥ ਕਥਾ ਆਪ ਸੁਣਾਇੰਦਾ। ਕਲਜੁਗ ਉਪਜਾਇਆ ਸਾਚਾ ਰਥ, ਚਾਰ ਵਰਨਾਂ ਆਪ ਚੜ੍ਹਾਇੰਦਾ। ਲਹਿਣਾ ਦੇਣਾ ਚੁਕਾਇਆ ਤੀਰਥ ਅਠਸਠ, ਘਰ ਸਾਚਾ ਇਕ ਵਖਾਇੰਦਾ। ਏਕਾ ਪੂਜਾ ਏਕਾ ਪਾਠ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਏਕਾ ਧੀਰਜ ਏਕਾ ਸਤਿ, ਏਕਾ ਜਤ ਵਖਾਇੰਦਾ। ਏਕਾ ਜਾਣੇ ਮਿਤ ਗਤ, ਗਤ ਮਿਤ ਆਪਣੇ ਹੱਥ ਰਖਾਇੰਦਾ। ਪਾਰਬ੍ਰਹਮ ਜੋਤ ਜਗਾਏ ਨਿਤ ਨਵਿਤ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜਨ ਭਗਤਾਂ ਕਰੇ ਸਾਚਾ ਹਿੱਤ, ਹਿੱਤਕਾਰੀ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤੀ ਦਸ ਅਵਤਾਰ, ਗੋਬਿੰਦ ਬੰਨੇ੍ਹ ਸਾਚੀ ਧਾਰ, ਪੁਰਖ ਅਕਾਲ ਮੀਤ ਮੁਰਾਰ, ਸੁੱਤ ਦੁਲਾਰਾ ਨਾਉਂ ਧਰਾਇੰਦਾ। ਸੁੱਤ ਦੁਲਾਰਾ ਗੁਰ ਗੋਬਿੰਦ, ਅਕਾਲ ਪੁਰਖ ਵੱਡੀ ਵਡਿਆਈਆ। ਪਰਗਟ ਹੋਇਆ ਗੁਣੀ ਗਹਿੰਦ, ਗਹਿਰ ਗੰਭੀਰ ਅਖਵਾਈਆ। ਆਪੇ ਮੇਟੇ ਸਗਲੀ ਚਿੰਦ, ਹਉਮੇ ਹੰਗਤਾ ਰੋਗ ਗਵਾਈਆ। ਗੁਰਸਿਖ ਉਪਜਾਏ ਆਪਣੀ ਬਿੰਦ, ਪੰਚਮ ਮੀਤਾ ਪੰਚਮ ਮੇਲ ਮਿਲਾਈਆ। ਅੰਮ੍ਰਿਤ ਧਾਰ ਦੇਵੇ ਸਾਗਰ ਸਿੰਧ, ਨਾਮ ਖੰਡੇ ਪੌਹਲ ਛਕਾਈਆ। ਸਿੰਘਾਂ ਮੇਟੀ ਸਗਲੀ ਚਿੰਦ, ਚਿੰਤਾ ਚਿਖਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਆਪ ਆਪਣੀ ਬੂਝ ਬੁਝਾਈਆ। ਗੋਬਿੰਦ ਮੇਲਾ ਹਰਿ ਕਰਤਾਰ, ਹਰਿ ਹਰਿ ਵਿਚ ਆਪ ਸਮਾਇੰਦਾ। ਇਕ ਸੁਹਾਇਆ ਬੰਕ ਦੁਵਾਰ, ਗੁਰ ਦਰ ਮੰਦਰ ਸੋਭਾ ਪਾਇੰਦਾ। ਨਿਰਗੁਣ ਜੋਤੀ ਅਗੰਮ ਅਪਾਰ, ਦਿਵਸ ਰੈਣ ਡਗਮਗਾਇੰਦਾ। ਅੰਮ੍ਰਿਤ ਬੂੰਦ ਸਵਾਂਤੀ ਠੰਡੀ ਠਾਰ, ਠਾਕਰ ਕਰਤਾ ਆਪ ਪਿਆਇੰਦਾ। ਮੇਲ ਮਿਲਾਵਾ ਕਲਜੁਗ ਧਾਰ, ਕੂੜਾ ਬੰਧਨ ਤੋੜ ਤੁੜਾਇੰਦਾ। ਸਾਚਾ ਸੱਜਣ ਮੀਤ ਮੁਰਾਰ, ਸਾਚੀ ਸਿਖਿਆ ਇਕ ਸਮਝਾਇੰਦਾ। ਤੇਰਾ ਰੂਪ ਅਪਰ ਅਪਾਰ, ਹਰਿ ਹਰਿ ਰੰਗ ਰੰਗਾਇੰਦਾ। ਕਲਜੁਗ ਅੰਤਮ ਕਰਨਾ ਪਾਰ, ਬੇੜਾ ਤੇਰੇ ਹੱਥ ਫੜਾਇੰਦਾ। ਗੁਰ ਗੋਬਿੰਦ ਬਣ ਲਿਖਾਰ, ਸਿੰਘ ਸਿੰਘ ਇਹ ਫ਼ਰਮਾਇੰਦਾ। ਕਲਜੁਗ ਅੰਤਮ ਹੋਣੇ ਵਿਭਚਾਰ, ਨਾਰੀ ਕੰਤ ਨਾ ਕੋਇ ਹੰਢਾਇੰਦਾ। ਨਾ ਕੋਈ ਦੀਸੇ ਸਚ ਸਿਕਦਾਰ, ਰਾਜ ਰਾਜਾਨਾ ਨਾ ਕੋਇ ਅਖਵਾਇੰਦਾ। ਮਾਤ ਪਿਤ ਨਾ ਕੋਇ ਪਿਆਰ, ਧੀ ਭੈਣ ਨਾ ਕੋਇ ਬਣਾਇੰਦਾ। ਨਾ ਕੋਈ ਸੱਜਣ ਦਿਸੇ ਵਿਚ ਸੰਸਾਰ, ਠਗ ਚੋਰ ਯਾਰ ਸਰਬ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਸਾਚਾ ਵਰ, ਆਪੇ ਲੇਖਾ ਲੇਖ ਲਿਖਾਇੰਦਾ। ਲੇਖਾ ਲਿਖਿਆ ਸਾਚਾ ਤੱਤ, ਸਤਿਗੁਰ ਹੱਥ ਵਡਿਆਈਆ। ਕਲਜੁਗ ਅੰਤਮ ਲੱਖ ਚੁਰਾਸੀ ਉਬਲੇ ਰਤ, ਧੀਰਜ ਧੀਰ ਨਾ ਕੋਇ ਧਰਾਈਆ। ਸਾਧਾਂ ਸੰਤਾਂ ਲੱਥੇ ਪਤ, ਸ੍ਰੀ ਭਗਵਾਨ ਨਾ ਕੋਇ ਮਿਲਾਈਆ। ਖੜਗ ਖੰਡਾ ਫੜ ਹੱਥ, ਸੂਰਬੀਰ ਨਾ ਕੋਇ ਅਖਵਾਈਆ। ਪੰਚ ਵਿਕਾਰਾ ਪਾਏ ਨੱਥ, ਜੀਵ ਜੰਤ ਹੋਏ ਹਲਕਾਈਆ। ਸ੍ਰਿਸ਼ਟ ਸਬਾਈ ਭੁੱਲੇ ਗੁਰ ਗੁਰਮਤ, ਮਨਮਤ ਕਰੇ ਲੜਾਈਆ। ਆਤਮ ਬੀਜ ਨਾ ਬੀਜੇ ਕੋਈ ਸਾਚੇ ਵਤ, ਨਾਮ ਬੀਜ ਨਾ ਕੋਇ ਬਿਜਾਈਆ। ਮਾਇਆਧਾਰੀ ਭਰਿਆ ਖਤ, ਝੂਠਾ ਵਣਜ ਕਰਾਈਆ। ਕਿਸੇ ਨਾ ਦਿਸੇ ਧੀਰਜ ਜਤ, ਸਤਿ ਸੰਤੋਖ ਨਾ ਕੋਇ ਰਖਾਈਆ। ਸਤਿਨਾਮ ਨਾ ਕਿਸੇ ਕੋਲ ਵਥ, ਨਾਨਕ ਨਾਮਾ ਗਿਆ ਸਮਝਾਈਆ। ਵਸਣਹਾਰਾ ਘਟ ਘਟ, ਲੱਖ ਚੁਰਾਸੀ ਵੇਖ ਵਖਾਈਆ। ਵੇਸਵਾ ਘਰ ਬਣੇ ਤੀਰਥ ਅਠਸਠ, ਧੀਆਂ ਭੈਣਾਂ ਰਹੇ ਤਕਾਈਆ। ਪੰਡਤ ਪਾਂਧਾ ਕੋਈ ਨਾ ਕਰੇ ਪੂਜਾ ਪਾਠ, ਜੂਠਾ ਝੂਠਾ ਮਸਤਕ ਤਿਲਕ ਲਗਾਈਆ। ਗੁਰ ਦਰ ਮੰਦਰ ਵੇਖੇ ਹਾਟ, ਗੁਰ ਕਾ ਨਾਉਂ ਹੱਟੋ ਹੱਟ ਵਿਕਾਈਆ। ਕੋਈ ਨਾ ਉਤਾਰੇ ਪੂਰੇ ਘਾਟ, ਘਰ ਘਰ ਬੈਠਣ ਧੂਣੀਆਂ ਲਾਈਆ। ਕਲਜੁਗ ਨੇੜੇ ਆਈ ਵਾਟ, ਏਕਾ ਢੱਯਾ ਵਿਚ ਰਖਾਈਆ। ਗੁਰ ਗੋਬਿੰਦ ਸਤਿਗੁਰ ਪੂਰਾ ਕਲਗੀ ਤੋੜਾ ਸੀਸ ਦਸਤਾਰ, ਨੀਲਾ ਨੀਲੀ ਧਾਰੋਂ ਕਰੇ ਬਾਹਰ, ਕਲਜੁਗ ਵੇਖੇ ਅੰਤਮ ਵਾਰ, ਚੌਥੇ ਜੁਗ ਚੌਥਾ ਪੌੜਾ ਪੂਤ ਸਪੂਤਾ ਬ੍ਰਹਿਮਣ ਗੌੜਾ, ਰੂਪ ਅਨੂਪ ਸ਼ਾਹੋ ਭੂਪ ਉਚਾ ਟਿੱਲਾ ਪਰਬਤ ਸਾਚਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਆਦਿ ਪੁਰਖ ਖੇਲ ਖਲਾਈਆ। ਆਦਿ ਪੁਰਖ ਹਰਿ ਖੇਲਣਹਾਰਾ, ਜੁਗ ਜੁਗ ਖੇਲ ਖਲਾਇੰਦਾ। ਨਾਨਕ ਨਿਰਗੁਣ ਲਿਆ ਅਵਤਾਰਾ, ਲੱਖ ਚੁਰਾਸੀ ਆਪ ਸਮਝਾਇੰਦਾ। ਗੁਰ ਗੋਬਿੰਦ ਸਚ ਭੰਡਾਰਾ, ਅੰਮ੍ਰਿਤ ਜਾਮ ਪਿਆਇੰਦਾ। ਲੇਖਾ ਲਿਖੇ ਲਿਖਣਹਾਰਾ, ਲਿਖਿਆ ਲੇਖ ਨਾ ਕੋਇ ਮਿਟਾਇੰਦਾ। ਲਹਿਣਾ ਦੇਣਾ ਚੁਕੇ ਸੰਗ ਮੁਹੰਮਦ ਚਾਰ ਯਾਰਾ, ਕਲਜੁਗ ਵੇਲਾ ਅੰਤਮ ਆਇੰਦਾ। ਚੌਦਾਂ ਲੋਕਾਂ ਦਏ ਅਧਾਰਾ, ਸਦੀ ਚੌਧਵੀਂ ਵੇਖ ਵਖਾਇੰਦਾ। ਪਰਗਟ ਹੋਏ ਹਰਿ ਕਰਤਾਰਾ, ਆਪ ਆਪਣਾ ਵੇਸ ਵਟਾਇੰਦਾ। ਨਿਹਕਲੰਕ ਨਾਉਂ ਜੈਕਾਰਾ, ਰੂਪ ਰੰਗ ਨਾ ਕੋਇ ਵਖਾਇੰਦਾ। ਏਕਾ ਜੋਤ ਨੂਰ ਕਰ ਉਜਿਆਰਾ, ਸ਼ਬਦੀ ਸ਼ਬਦ ਚਲਾਇੰਦਾ। ਸ਼ਬਦ ਗੁਰ ਗੋਬਿੰਦ ਮੀਤ ਮੁਰਾਰਾ, ਪੁਰਖ ਅਕਾਲ ਸੰਗ ਨਿਭਾਇੰਦਾ। ਸੰਬਲ ਨਗਰੀ ਵਸੇ ਧਾਮ ਨਿਆਰਾ, ਸਾਢੇ ਤਿੰਨ ਹੱਥ ਮਹੱਲ ਉਪਾਇੰਦਾ। ਆਪੇ ਘੜੇ ਭੰਨੇ ਹਰਿ ਘੜਣ ਭੰਨਣਹਾਰਾ, ਦੂਸਰ ਸੰਗ ਨਾ ਕੋਇ ਰਖਾਇੰਦਾ। ਕਲਜੁਗ ਅੰਤਮ ਲੈ ਅਵਤਾਰਾ, ਆਪ ਆਪਣਾ ਵੇਸ ਵਟਾਇੰਦਾ। ਗੁਰਮੁਖਾਂ ਕਰੇ ਸਚ ਪਿਆਰਾ, ਜੁਗ ਜੁਗ ਵਿਛੜੇ ਮੇਲ ਮਿਲਾਇੰਦਾ। ਸਰਸਾ ਤੇਰੀ ਸਾਚੀ ਧਾਰਾ, ਗੋਬਿੰਦ ਲੇਖਾ ਆਪ ਜਣਾਇੰਦਾ। ਲੱਖ ਚੁਰਾਸੀ ਉਤਰੇ ਪਾਰਾ, ਜਿਸ ਜਨ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੀਤਾ ਮੀਤ ਮੁਰਾਰਾ, ਦੇਵੇ ਦਰਸ ਅਗੰਮ ਅਪਾਰ, ਸ ਵਛ ਸਰੂਪੀ ਰੂਪ ਵਟਾਇੰਦਾ। ਗੁਰਮੁਖ ਸੱਜਣ ਮੀਤ ਪਿਆਰਾ, ਗੁਰ ਸਤਿਗੁਰ ਸਾਚੇ ਭਾਇਆ। ਲੋਕਮਾਤ ਕਰੇ ਪਿਆਰਾ, ਲੱਖ ਚੁਰਾਸੀ ਵਿਚੋਂ ਵੇਖ ਵਖਾਇਆ। ਏਕਾ ਬਖ਼ਸ਼ੇ ਚਰਨ ਪਿਆਰਾ, ਚਰਨ ਚਰਨੋਦਕ ਮੁਖ ਚੁਆਇਆ। ਸਾਚਾ ਨਾਮ ਦੇਵੇ ਜਗਤ ਸਹਾਰਾ, ਅੰਦਰ ਮੰਦਰ ਆਪ ਸੁਹਾਇਆ। ਖੜਗ ਖੰਡਾ ਤੇਜ਼ ਕਟਾਰਾ, ਤਨ ਗਾਤਰੇ ਇਕ ਲਟਕਾਇਆ। ਪੰਚ ਵਿਕਾਰੇ ਮਾਰੇ ਮਾਰਾ, ਤਿੱਖੀ ਧਾਰ ਵਖਾਇਆ। ਜੂਠ ਝੂਠ ਪਾਰ ਕਿਨਾਰਾ, ਸਾਚੀ ਸਿਖਿਆ ਸਿਖ ਸਮਝਾਇਆ। ਗੁਰਮੁਖ ਸਾਚਾ ਸੁੱਤ ਦੁਲਾਰਾ, ਗੁਰ ਗੋਬਿੰਦ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਾਚੇ ਘਰ, ਘਰ ਸਾਚਾ ਇਕ ਖੁਲ੍ਹਾਇਆ। ਸਚਖੰਡ ਦੁਵਾਰਾ ਆਪੇ ਖੋਲ੍ਹ, ਗੁਰਮੁਖਾਂ ਮੇਲ ਮਿਲੰਨਿਆ। ਸ਼ਬਦ ਅਗੰਮੀ ਆਪੇ ਬੋਲ, ਸਚ ਸੁਨੇਹੜਾ ਆਪ ਘਲੰਨਿਆ। ਕਾਇਆ ਮੰਦਰ ਸਾਚੇ ਅੰਦਰ ਅਨਹਦ ਵਜਾਏ ਸਾਚਾ ਢੋਲ, ਢੋਲਕ ਛੈਣਾ ਨਾ ਕੋਇ ਰਖੰਨਿਆ। ਆਪਣਾ ਪਰਦਾ ਆਪੇ ਖੋਲ੍ਹ, ਤੀਜੇ ਨੇਤਰ ਦਰਸ ਵਖੰਨਿਆ। ਗੁਰਮੁਖ ਮੱਖਣ ਲਏ ਵਿਰੋਲ, ਲੱਖ ਚੁਰਾਸੀ ਛਾਛ ਵਖੰਨਿਆ। ਆਪਣੇ ਤੋਲੇ ਸਾਚੇ ਤੋਲ, ਗੁਰ ਨਾਨਕ ਤੇਰਾਂ ਧਾਰ ਚਲੰਨਿਆ। ਸਤਿਗੁਰ ਪੂਰਾ ਆਦਿ ਜੁਗਾਦਿ ਰਹੇ ਅਡੋਲ, ਏਕਾ ਏਕ ਸ੍ਰੀ ਭਗਵੰਨਿਆ। ਕਲਜੁਗ ਅੰਤਮ ਜੂਠ ਝੂਠ ਕੱਢਣ ਆਇਆ ਪੋਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਬੇੜਾ ਬੰਨਿਆ। ਗੁਰਮੁਖ ਤੇਰਾ ਬੇੜਾ ਬੰਨ੍ਹ, ਗੁਰ ਸਤਿਗੁਰ ਭਾਰ ਉਠਾਇੰਦਾ। ਲੋਕਮਾਤ ਚੜ੍ਹਿਆ ਸਾਚਾ ਚੰਨ, ਦਰਗਹਿ ਸਾਚੀ ਆਪ ਸੁਹਾਇੰਦਾ। ਏਕਾ ਰਾਗ ਸੁਣਾਇਆ ਕੰਨ, ਰਾਗ ਰਾਗਨੀ ਮੁਖ ਸ਼ਰਮਾਇੰਦਾ। ਭਾਗ ਲਗਾਇਆ ਕਾਇਆ ਤਨ, ਆਤਮ ਬ੍ਰਹਮ ਜਣਾਇੰਦਾ। ਮਨ ਮਨੂਆ ਦਿਤਾ ਬੰਨ੍ਹ, ਦਹਿ ਦਿਸ਼ ਉਡਾਰੀ ਨਾ ਕੋਇ ਲਗਾਇੰਦਾ। ਮਤ ਮਤਵਾਲੀ ਦਿਤਾ ਡੰਨ, ਮਾਇਆ ਮਮਤਾ ਮੋਹ ਚੁਕਾਇੰਦਾ। ਬੁੱਧ ਬਬੇਕੀ ਕਹੇ ਧੰਨ ਧੰਨ ਧੰਨ ਗੁਰਸਿਖ ਧੰਨ, ਹਰਿ ਨਾਮਾ ਸਾਚਾ ਪਾਇੰਦਾ। ਜਨਣੀ ਜਣਿਆ ਸਾਚਾ ਜਨ, ਜਨ ਜਨਣੀ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਸਾਚਾ ਵਰ, ਏਕਾ ਪੁਰਖ ਅਕਾਲ ਲੈਣਾ ਵਰ, ਦੂਜਾ ਦਰ ਨਾ ਕੋਇ ਵਖਾਇੰਦਾ। ਪੁਰਖ ਅਕਾਲ ਇਕ ਮਨੌਣਾ, ਸਤਿਗੁਰ ਸਿਖਿਆ ਸਚ ਸਮਝਾਈਆ। ਗੁਰ ਕਾ ਸ਼ਬਦ ਰਿਦੇ ਧਿਔਣਾ, ਅੰਤਰ ਹਰਿ ਲਿਵ ਲਾਈਆ। ਦੂਈ ਦਵੈਤੀ ਮੇਟ ਮਿਟੌਣਾ, ਏਕਾ ਰੰਗ ਰੰਗਾਈਆ। ਏਕਾ ਮੰਦਰ ਘਰ ਸੁਹੌਣਾ, ਦੂਜੇ ਸ਼ਬਦ ਹੋਏ ਕੁੜਮਾਈਆ। ਤੀਜਾ ਨੇਤਰ ਇਕ ਖੁਲੌਣਾ, ਅਗਿਆਨ ਅੰਧੇਰ ਰਹਿਣ ਨਾ ਪਾਈਆ। ਚੌਥੇ ਪਦ ਪਦ ਸਮੌਣਾ, ਘਰ ਚੌਥੇ ਵੱਜੇ ਵਧਾਈਆ। ਪੰਚਮ ਮੀਤਾ ਮੇਲ ਮਿਲੌਣਾ, ਪੰਚਮ ਮੋਹ ਚੁਕਾਈਆ। ਛੇਵਾਂ ਦਰ ਇਕ ਸੁਹੌਣਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਤਿ ਪੁਰਖ ਨਿਰੰਜਣ ਲੇਖੇ ਲੌਣਾ, ਲੇਖਾ ਲੇਖ ਰਹੇ ਨਾ ਰਾਈਆ। ਅੱਠਾਂ ਤੱਤਾਂ ਤੱਤ ਗਵੌਣਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁੱਧ ਦਿਸ ਨਾ ਆਈਆ। ਨੌ ਦੁਵਾਰੇ ਪੰਧ ਮੁਕੌਣਾ, ਨੌ ਰਸ ਫਿਕੇ ਜਗਤ ਵਖਾਈਆ। ਦਸਮ ਦਵਾਰੀ ਕੁੰਡਾ ਲੌਹਣਾ, ਬਜ਼ਰ ਕਪਾਟੀ ਤੋੜ ਤੁੜਾਈਆ। ਆਤਮ ਸੇਜਾ ਸਾਚਾ ਪਲੰਘ ਵਛੌਣਾ, ਫੂਲਣ ਬਰਖ਼ਾ ਏਕਾ ਲਾਈਆ। ਸੁਰਤ ਸਵਾਣੀ ਸਚ ਸ਼ਿੰਗਾਰ ਕਰੌਣਾ, ਸੋਲਾਂ ਇਛਿਆ ਪੂਰ ਕਰਾਈਆ। ਸੋਲਾਂ ਕਲੀਆਂ ਸੀਸ ਗੁੰਦੌਣਾ, ਨੇਤਰ ਨਾਮ ਕੱਜਲ ਏਕਾ ਪਾਈਆ। ਪ੍ਰੇਮ ਮਹਿੰਦੀ ਰੰਗ ਰੰਗੌਣਾ, ਸਾਚਾ ਸਗਨ ਮਨਾਈਆ। ਸਾਚੀ ਸਖੀਆਂ ਮਿਲ ਮਿਲ ਮੰਗਲ ਗੌਣਾ, ਪੰਚਮ ਮੇਲਾ ਸਹਿਜ ਸੁਭਾਈਆ। ਅਨੰਦ ਮੰਗਲ ਇਕ ਸੁਹੌਣਾ, ਪੁਰੀ ਅਨੰਦ ਵੇਖ ਵਖਾਈਆ। ਪਰਮਾਨੰਦ ਡੇਰਾ ਲੌਣਾ, ਪਰਮ ਪੁਰਖ ਮੇਲ ਮਿਲਾਵਾ ਸਾਚਾ ਮਾਹੀਆ। ਗੁਰਮੁਖ ਨਾਰੀ ਕੰਤ ਭਗਵੰਤ ਇਕ ਹੰਢੌਣਾ, ਦੁਹਾਗਣ ਬਣ ਦੂਸਰ ਸੇਜ ਨਾ ਕੋਇ ਹੰਢਾਈਆ। ਸਚਖੰਡ ਦੁਵਾਰਾ ਦਰ ਸੁਹੌਣਾ, ਦਰਦ ਦੁੱਖ ਭੈ ਭੰਜਣ, ਦੁੱਖ ਦਰਦ ਦਏ ਮਿਟਾਈਆ। ਸਾਚਾ ਸੱਜਣ ਇਕ ਅਖਵੌਣਾ, ਏਥੇ ਓਥੇ ਦੋ ਜਹਾਨਾਂ ਹੋਏ ਸਹਾਈਆ। ਸਿਰ ਸਮਰਥ ਹੱਥ ਟਿਕੌਣਾ, ਨਿਵਣ ਸੋ ਅੱਖਰ fਖ਼ਮਾ ਗ਼ਰੀਬੀ ਨਾਨਕ ਗੁਰ ਗਿਆ ਸਮਝਾਈਆ । ਕਲਜੁਗ ਅੰਤਮ ਨਿਰਗੁਣ ਜੋਤ ਨਿਹਕਲੰਕ ਮੇਲ ਮਿਲੌਣਾ, ਪੰਜ ਤੱਤ ਨਾ ਕੋਇ ਵਖਾਈਆ। ਬੀਸ ਬੀਸਾ ਹਰਿ ਜਗਦੀਸ਼ਾ ਦਰ ਘਰ ਸਾਚੇ ਸੋਭਾ ਪੌਣਾ, ਸੋ ਪੁਰਖ ਨਿਰੰਜਣ ਨਾਉਂ ਧਰਾਈਆ। ਹੰ ਬ੍ਰਹਮ ਬ੍ਰਹਮ ਰੰਗ ਰੰਗੌਣਾ, ਪਾਰਬ੍ਰਹਮ ਵੱਡੀ ਵਡਿਆਈਆ। ਸਤਿਜੁਗ ਸਾਚਾ ਮਾਰਗ ਲੌਣਾ, ਸੋਹੰ ਸ਼ਬਦ ਕਰੇ ਪੜ੍ਹਾਈਆ। ਚਾਰ ਵਰਨਾਂ ਏਕਾ ਰਸਨਾ ਗੌਣਾ, ਏਕਾ ਨਾਅਰਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਨਿਰਗੁਣ ਸਰਗੁਣ ਲਏ ਵਰ, ਜਗਤ ਜੰਜਾਲਾ ਚੁੱਕੇ ਡਰ, ਗੁਰ ਗੋਬਿੰਦ ਗੁਣੀ ਗਹਿੰਦ ਦਰਸ ਦਖਾਏ ਅੱਗੇ ਖੜ੍ਹ, ਆਪਣੇ ਪੌੜੇ ਆਪੇ ਚੜ੍ਹ, ਆਪ ਫੜਾਏ ਆਪਣਾ ਲੜ, ਲੋਕਮਾਤ ਮਾਰ ਝਾਤ, ਇਕ ਇਕਾਂਤ ਮੇਟੇ ਰੈਣ ਅੰਧੇਰੀ ਰਾਤ, ਗੁਰਮੁਖਾਂ ਦੇਵੇ ਸਾਚੀ ਦਾਤ, ਨਾਮ ਵਸਤ ਅਨਮੋਲ, ਨਾਨਕ ਕੰਡੇ ਸਾਚੇ ਤੋਲ, ਆਤਮ ਝੋਲੀ ਆਪ ਭਰਾਈਆ। ਹਰਿ ਸੰਗਤ ਵਡ ਵਡਿਆਈ, ਹਰੀ ਹਰਿ ਹਰਿ ਹਰਿ ਵੱਡਾ ਪਾਇਆ। ਹਰਿ ਸ਼ਬਦ ਹੋਈ ਕੁੜਮਾਈ, ਸਗਲਾ ਬੰਧਨ ਤੋੜ ਤੁੜਾਇਆ। ਸਾਚੇ ਘਰ ਵੱਜੀ ਵਧਾਈ, ਘਰ ਮੰਗਲ ਏਕਾ ਗਾਇਆ। ਸਤਿਗੁਰ ਮੇਲਾ ਚਾਈਂ ਚਾਈਂ, ਚਾਤਰਕ ਤ੍ਰਿਖਾ ਰਿਹਾ ਬੁਝਾਇਆ। ਅੰਤਮ ਪਾਰ ਕਰਾਏ ਫੜ ਫੜ ਬਾਹੀਂ, ਗੁਰਮੁਖ ਸੱਜਣ ਲਏ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਹਰਿ ਸੰਗਤ ਅੰਗ ਸੰਗ ਸੰਗ ਅੰਗ ਅੰਗੀਕਾਰ ਆਪ ਅਖਵਾਇਆ।
