ਬਹਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਪ੍ਰਗਟੀ ਜੋਤ ਅਪਾਰ ਪ੍ਰਹਿਲਾਦ ਦੀ ਲਾਜ ਰਖਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਬਾਵਨ ਰੂਪ ਧਾਰ ਬਲ ਪਾਤਾਲੇ ਪਹੁੰਚਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਲੱਜਿਆ ਰੱਖੀ ਅੰਬਰੀਕ ਚੱਕਰ ਸੁਦਰਸ਼ਨ ਬਾਣ ਚਲਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦਿਤੀ ਵਡਿਆਈ ਜਨਕ ਨਾਮ ਸੰਗ ਪਾਪ ਤੁਲਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਹਰੀ ਚੰਦ ਗਵਾਇਆ ਮਾਣ , ਤਾਰਾ ਦਾ ਮਾਣ ਵਧਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਛੱਡ ਦਰਜੋਧਨ ਆਹਾਰ , ਬਿਦਰ ਦੇ ਭੋਗ ਲਗਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਛੱਡ ਸਿੰਘਾਸਣ ਆਪ ਸੁਦਾਮੇ ਨੂੰ ਸੀਸ ਨਿਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਆ ਕੇ ਗੁਣ ਨਿਧਾਨ ਜੈਦਿਉ ਲੇਖ ਲਿਖਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਗਾਏਂ ਦਿਤੀ ਜਿਵਾਲ , ਨਾਮੇ ਦਾ ਛੱਪਰ ਛਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਸੈਣ ਰੂਪ ਹਰਿ ਹੋ ਰਾਣੇ ਦੀ ਸੇਵ ਕਮਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਗੁਰਮੁਖ ਬੇਣੀ ਭਗਤ ਚਰਨ ਆ ਸੰਗ ਤਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦਿਤਾ ਬ੍ਰਹਮ ਗਿਆਨ ਕਬੀਰ ਸਚਖੰਡ ਸਿਧਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦਰੋਪਤੀ ਰੱਖੀ ਲਾਜ ਜਿਸ ਨੇ ਵਿਚ ਸਭਾ ਦੇ ਧਿਆਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਅਹਲਿਆ ਦਿਤੀ ਤਾਰ ਸਿਲ ਸੰਗ ਚਰਨ ਛੁਹਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਉਤਮ ਦੇ ਗਿਆਨ ਰਵਿਦਾਸ ਚੁਮਾਰ ਤਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਗਨਕਾ ਦਿਤੀ ਤਾਰ ਨਾਮ ਨਿਰੰਜਣ ਗਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਅਜਾਮਲ ਉਤਰੇ ਪਾਰ , ਨਾਉਂ ਨਰਾਇਣ ਰਖਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਪੂਤਨਾ ਦਿਤੀ ਪਛਾੜ , ਮੋਹਣ ਮੁੰਮੇ ਜਿਸ ਕ੍ਰਿਸ਼ਨ ਨੂੰ ਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕਰ ਕੇ ਸਚ ਧਿਆਨ ਸਦਨਾ ਆਣ ਤਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦਰਸਨ ਦਿਤਾ ਆਣ ਤਰਲੋਚਨ ਭਗਤ ਤਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਮਨ ਨੂੰ ਵੈਰਾਗ ਫਰੀਦ ਹਰਿ ਜਸ ਗਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕਰੇ ਖੇਲ ਅਪਾਰ ਕਿਸੇ ਨੇ ਭੇਦ ਨਾ ਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦੇ ਕੇ ਦਰਸ ਅਪਾਰ , ਭਗਤਾਂ ਨੂੰ ਆਣ ਤਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕਭ ਹੈ ਜੋਤ ਸਰੂਪ ਕਭੇ ਦੇਹ ਪਲਟਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਆਪ ਹੈ ਜੋਤ ਆਧਾਰ , ਜੀਵ ਦੇ ਵਿਚ ਸਮਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਮਹਾਰਾਜ ਸ਼ੇਰ ਸਿੰਘ ਅਪਰ ਅਪਾਰ , ਕਿਸੇ ਭੇਦ ਨਾ ਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਗਵਾਇਆ ਕਲ ਦਾ ਮਾਣ ਆਪਣਾ ਆਪ ਪ੍ਰਗਟਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਜਾਮਾ ਲਿਆ ਧਾਰ ਘਨਕਪੁਰੀ ਨੂੰ ਭਾਗ ਲਗਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਵਿਚ ਅਵਸਥਾ ਬਾਲ ਮਨੀ ਸਿੰਘ ਨੂੰ ਦਰਸ ਦਿਖਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਮੈਂ ਹਾਂ ਜਗਤ ਉਧਾਰ ਨਿਹਕਲੰਕ ਹੋ ਆਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਹੋਵੇ ਜਗਤ ਉਜਿਆਰ ਸੋਹੰ ਸ਼ਬਦ ਸੁਣਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਹੋਵੇ ਜੀਵ ਉਧਾਰ ਰਸਨਾ ਮਹਾਰਾਜ ਸ਼ੇਰ ਸਿੰਘ ਗਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਹੋਵੇ ਭਵਜਲ ਪਾਰ ਜਿਨ੍ਹਾਂ ਪ੍ਰਭ ਦਰਸ਼ਨ ਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕੋਇ ਨਾ ਜਾਣੇ ਸਾਰ ਤਰਨਤਾਰਨ ਸਮਰਥ ਘਰ ਠਾਂਡੇ ਆਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕਲ ਰੱਖੇ ਪੈਜ ਆਣ ਸਿੱਖਾਂ ਨੂੰ ਮਾਣ ਦਿਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਗਵਾਇਆ ਮਾਣ ਬ੍ਰਹਮਾ ਪਾਲ ਸਿੰਘ ਮਾਣ ਦਿਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਤਜਿਆ ਥਾਨ ਧ੍ਰੂ ਸਵਰਨ ਸੀਸ ਝੁਕਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕੋਈ ਨਾ ਜਾਣੇ ਭੇਉ ਦੀਪਕ ਚਾਰ ਜਗਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਪਹਿਲੇ ਜਗਿਆ ਅਮਰ ਅਮਰਾਪਦ ਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਸੱਤ ਜੇਠ ਜਗਿਆ ਸਵਰਨ ਦਰ ਅੱਗੇ ਬਹਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਗਿਆ ਪ੍ਰੀਤਮ ਪੂਤ ਗੁਰਪੁਰੀ
G01L035 ੨੪ ਵਿਸਾਖ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
- Post category:Written Harbani Granth 01
