ਸਿਧਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਹੋਈ ਸੁਫਲੀ ਕੁੱਖ ਰਣਜੀਤ ਕੌਰ ਪੁੱਤ ਭੇਟ ਚੜ੍ਹਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦੀਪਕ ਜਗਾਏ ਚਾਰ ਪੰਜ ਚੇਤ ਨੂੰ ਹੁਕਮ ਲਿਖਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕੋਈ ਨਾ ਜਾਣੇ ਭੇਵ ਮਹਾਰਾਜ ਸ਼ੇਰ ਸਿੰਘ ਕਰੇ ਕਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦਿਤਾ ਸੰਗਤ ਮਾਣ ਜਿਨ੍ਹਾਂ ਹਰਿ ਜਸ ਗਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਆਏ ਦਰ ਪ੍ਰਵਾਨ ਜਿਨ੍ਹਾਂ ਨੇ ਸੀਸ ਝੁਕਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕਲਜੁਗ ਦਿਤਾ ਤਾਰ ਜਿਨ੍ਹਾਂ ਅੰਮ੍ਰਿਤ ਮੁਖ ਚੁਆਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਪ੍ਰਗਟੇ ਆਪਣੀ ਜੋਤ ਆਪਣਾ ਆਪ ਵਖਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦੇ ਕੇ ਸ਼ਬਦ ਗਿਆਨ ਜੀਵਾਂ ਨੂੰ ਪਾਰ ਲੰਘਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਹੋਵੇ ਜਗਤ ਹਾਹਾਕਾਰ ਸਿੱਖਾਂ ਘਰ ਜੈ ਜੈ ਜੈਕਾਰ ਕਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਮਹਾਰਾਜ ਸ਼ੇਰ ਸਿੰਘ ਪ੍ਰਗਟੇ ਕਰਤਾਰ ਨਰ ਦਾ ਜਾਮਾ ਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਸਤ ਲਾਏ ਸੁਫੈਦ ਜਗਤ ਦਾ ਰਥ ਚਲਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਚਿੱਟਾ ਅਸਵ ਅਸਵਾਰ ਮਹਾਰਾਜ ਸ਼ੇਰ ਸਿੰਘ ਨਜ਼ਰੀ ਆਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਵਿਛੜੇ ਲਏ ਮਿਲਾਏ ਕਲਜੁਗ ਜਨਮ ਦਿਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦਿਤੇ ਜਗਤ ਆ ਤਾਰ ਜਿਨ੍ਹਾਂ ਪ੍ਰਭ ਦਰਸ ਦਿਖਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਇਹ ਕਲਜੁਗ ਭਗਤ ਅਪਾਰ ਜਿਨ੍ਹਾਂ ਦਾ ਨਾਮ ਲਿਖਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਮਨੀ ਸਿੰਘ ਪ੍ਰਭ ਜੋਤ ਅਧਾਰ ਪਦਵੀ ਸਤਿਗੁਰ ਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਮੋਤਾ ਦੇਹ ਉਜਿਆਰ ਭਰਥਰੀ ਜਨਮ ਦਵਾਇਆ । ਸੋਹੰ ਦੇ ਕੇ ਜੋਤ ਆਧਾਰ , ਪ੍ਰਭ ਸੰਗ ਜੋਤ ਜਗਾਇਆ । ਦੇ ਦਰਸ ਅਪਰ ਦੀਪਕ ਦੇ ਪਲਟਾਇਆ । ਹੋਵੇ ਬ੍ਰਹਮ ਗਿਆਨ , ਬ੍ਰਹਮ ਦਾ ਭੇਤ ਖੁਲ੍ਹਾਇਆ । ਤਰਨ ਸਿੱਖ ਅਪਾਰ , ਜਿਨ੍ਹਾਂ ਆ ਦਰਸ਼ਨ ਪਾਇਆ । ਸੱਚਾ ਧਾਮ ਵਿਚਾਰ , ਜਿਥੇ ਗੁਰ ਡੇਰਾ ਲਾਇਆ । ਜੋ ਆਏ ਨੇਹਚਾ ਧਾਰ , ਪ੍ਰਭ ਭਾਗ ਲਗਾਇਆ । ਮੋਤਾ ਛੱਡ ਨਾਮ ਭਗਵਾਨ ਸਿੰਘ ਨਾਮ ਰਖਾਇਆ । ਕੋਈ ਨਾ ਜਾਣੇ ਭੇਵ , ਮਹਾਰਾਜ ਸ਼ੇਰ ਸਿੰਘ ਦੇਹ ਵਿਚ ਸਮਾਇਆ । ਗੁਰਸਿਖਾਂ ਦੇ ਬੁਝਾਏ , ਸਿਰ ਉਤੇ ਹੱਥ ਟਿਕਾਇਆ । ਸੋ ਜਨ ਉਧਰਨ ਪਾਰ , ਜਿਨ੍ਹਾਂ ਆ ਦਰਸ਼ਨ ਪਾਇਆ । ਈਸ਼ਰ ਦਿਤਾ ਤਾਰ , ਭਗਤ ਭਗਵਾਨ ਬਣਾਇਆ । ਊਚਾ ਹੋਵੇ ਧਾਮ , ਕਲਸੀਂ ਮਾਣ ਦਵਾਇਆ । ਪੂਰਬ ਕਰ ਵਿਚਾਰ , ਸਤਿਗੁਰ ਬਚਨ ਲਿਖਾਇਆ । ਪ੍ਰਭ ਹੈ ਜੋਤ ਅਧਾਰ , ਨਾ ਡਰੇ ਡਰਾਇਆ । ਹੋਏ ਜਗਤ ਉਜਿਆਰ , ਸੁੱਤ ਨੂੰ ਮਾਣ ਦਿਵਾਇਆ । ਮਹਾਰਾਜ ਸ਼ੇਰ ਸਿੰਘ ਪੂਰਨ ਅਵਤਾਰ , ਜਿਸ ਇਹ ਖੇਲ ਰਚਾਇਆ ।
ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਜਾਮੇ ਬਹੱਤਰ ਭਗਤ ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਦਾ ਨਾਮ ਧਿਆਇਆ ।
