G01L035 ੨੪ ਵਿਸਾਖ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

ਜਹਾਜ ਬਣਾਇਓ । ਈਸ਼ਰ ਜੋਤ ਜਗਤ ਮੇਂ ਆਏ , ਕਲ ਕੀਤੀ ਕਿਰਪਾ ਅਪਾਰ , ਗੁਰਸਿਖਾਂ ਗੁਰ ਚਰਨ ਲਗਾਇਓ । ਈਸ਼ਰ ਜੋਤ ਜਗਤ ਮੇਂ ਆਏ , ਹੋਵੇ ਅੰਧਿਆਰ ਕਲ ਮੇਂ ਭਾਰੀ ਗੁਰਸਿਖਾਂ ਮਨ ਗੁਰ ਗਿਆਨ ਦਿਵਾਇਓ । ਈਸ਼ਰ ਜੋਤ ਜਗਤ ਮੇਂ ਆਏ , ਕਲੂ ਜੀਵ ਹੋਏ ਖ਼ੁਵਾਰ ਗੁਰਮੁਖਾਂ ਗੁਰ ਆਣ ਤਰਾਇਓ । ਈਸ਼ਰ ਜੋਤ ਜਗਤ ਮੇਂ ਆਏ , ਭਗਤ ਜਨਾਂ ਨੂੰ ਚਰਨੀਂ ਲਾਇਆ , ਬੇਮੁਖਾਂ ਤੋਂ ਮੁਖ ਛੁਪਾਇਓ । ਈਸ਼ਰ ਜੋਤ ਜਗਤ ਮੇਂ ਆਏ , ਦੇਵੇ ਦਰਸ ਅਪਾਰ ਦੁੱਖ ਕਲੇਸ਼ ਗਵਾਇਓ । ਈਸ਼ਰ ਜੋਤ ਜਗਤ ਮੇਂ ਆਏ , ਦਿਤੇ ਸਿੱਖ ਉਧਾਰ ਮਹਾਰਾਜ ਸ਼ੇਰ ਸਿੰਘ ਨਾਮ ਰਖਾਇਓ । ਈਸ਼ਰ ਜੋਤ ਜਗਤ ਮੇਂ ਆਏ , ਗੁਰਸੰਗਤ ਗੁਰ ਮਾਣ ਦਿਵਾਇਓ । ਈਸ਼ਰ ਜੋਤ ਜਗਤ ਮੇਂ ਆਏ , ਦਰਗਾਹ ਹੋਏ ਪਰਵਾਨ ਜਿਨ੍ਹਾਂ ਮੇਰਾ ਹਰਿ ਜਸ ਗਾਇਓ । ਈਸ਼ਰ ਜੋਤ ਜਗਤ ਮੇਂ ਆਏ , ਤਿਨ੍ਹਾਂ ਵਿਟਹੁ ਕੁਰਬਾਨ ਜਿਨ੍ਹਾਂ ਗੁਰ ਚਰਨੀਂ ਸੀਸ ਝੁਕਾਇਓ । ਈਸ਼ਰ ਜੋਤ ਜਗਤ ਮੇਂ ਆਏ , ਦੇ ਦਰਸ ਅਪਾਰ ਦਰ ਆਏ ਤਰਾਇਓ । ਈਸ਼ਰ ਜੋਤ ਜਗਤ ਮੇਂ ਆਏ , ਕਰੇ ਖੇਲ ਅਚਰਜ ਦੀਪਕ ਜੋਤ ਜਗਾਇਓ । ਈਸ਼ਰ ਜੋਤ ਜਗਤ ਮੇਂ ਆਏ , ਤਿਨ੍ਹਾਂ ਨਾ ਮਿਲੇ ਠਾਉਂ ਜਿਨ੍ਹਾਂ ਸੌਂ ਕੇ ਵਕਤ ਵਿਹਾਇਓ । ਈਸ਼ਰ ਜੋਤ ਜਗਤ ਮੇਂ ਆਏ , ਮਹਾਰਾਜ ਸ਼ੇਰ ਸਿੰਘ ਸਦ ਮਿਹਰਵਾਨ ਤਜ ਦੇਹ ਜੋਤ ਪ੍ਰਗਟਾਇਓ । ਈਸ਼ਰ ਜੋਤ ਜਗਤ ਮੇਂ ਆਏ , ਸਤਿਜੁਗ ਸਤਿ ਸਤਿ ਸਤਿ ਵਰਤਾਇਓ । ਈਸ਼ਰ ਜੋਤ ਜਗਤ ਮੇਂ ਆਏ , ਆਪ ਅਖੰਡ ਸਚ ਰਾਹ ਬਤਾਇਓ । ਈਸ਼ਰ ਜੋਤ ਜਗਤ ਮੇਂ ਆਏ , ਜਗਾਈ ਜੋਤ ਅਪਾਰ ਸ਼ੇਰ ਸਿੰਘ ਨਾਮ ਧਰਾਇਓ । ਈਸ਼ਰ ਜੋਤ ਜਗਤ ਮੇਂ ਆਏ , ਦੇ ਕੇ ਬ੍ਰਹਮ ਗਿਆਨ ਗੁਰਸਿਖ ਤਰਾਇਓ । ਈਸ਼ਰ ਜੋਤ ਜਗਤ ਮੇਂ ਆਏ , ਬ੍ਰਹਮਾ ਵਿਸ਼ਨ ਮਹੇਸ਼ ਸਭ ਕੋਲ ਬਹਾਇਓ । ਈਸ਼ਰ ਜੋਤ ਜਗਤ ਮੇਂ ਆਏ , ਤੇਤੀਸ ਕਰੋੜ ਖੜੇ ਦਰ ਸੀਸ ਝੁਕਾਇਓ । ਈਸ਼ਰ ਜੋਤ ਜਗਤ ਮੇਂ ਆਏ , ਗੁਰਸਿਖਾਂ ਗੁਰ ਪਕੜ ਚਰਨ ਲਗਾਇਓ । ਈਸ਼ਰ ਜੋਤ ਜਗਤ ਮੇਂ ਆਏ , ਦੇਵੇ ਦਰਗਾਹ ਮਾਣ ਗੁਰਸਿਖ ਬੈਕੁੰਠ ਸਿਧਾਇਓ । ਈਸ਼ਰ ਜੋਤ ਜਗਤ ਮੇਂ ਆਏ , ਕਰ ਕੇ ਸੇਵਾ ਅਪਾਰ ਜਨਮ ਮਰਨ ਦਾ ਫੰਦ ਮੁਕਾਇਓ । ਈਸ਼ਰ ਜੋਤ ਜਗਤ ਮੇਂ ਆਏ , ਦੇਵੇ ਸਿੱਖ ਆ ਤਾਰ ਚੁਰਾਸੀ ਗੇੜ ਕਟਾਇਓ । ਈਸ਼ਰ ਜੋਤ ਜਗਤ ਮੇਂ ਆਏ , ਘਰ ਆ ਕੇ ਦੇਵੇ ਮਾਣ ਸਿੱਖਾਂ ਦੀ ਲਾਜ ਰਖਾਇਓ ।  ਈਸ਼ਰ ਜੋਤ ਜਗਤ ਮੇਂ ਆਏ , ਕਲ ਵਿਚ ਭਗਤ ਲਏ ਪਛਾਣ ਮਹਾਰਾਜ ਸ਼ੇਰ ਸਿੰਘ ਨਾਮ ਧਰਾਇਓ । ਈਸ਼ਰ ਜੋਤ ਜਗਤ ਮੇਂ ਆਏ , ਕਲ ਵਿਚ ਲਏ ਅਵਤਾਰ ਸਤਿਜੁਗ ਆਣ ਲਗਾਇਓ । ਈਸ਼ਰ ਜੋਤ ਜਗਤ ਮੇਂ ਆਏ , ਦੇਵੇ ਜੀਵ ਉਧਾਰ ਸੋਹੰ ਸ਼ਬਦ ਸੁਣਾਇਓ । ਈਸ਼ਰ ਜੋਤ ਜਗਤ ਮੇਂ ਆਏ , ਨਿਮਾਣਿਆਂ ਦੇਵੇ ਮਾਣ ਗ਼ਰੀਬਾਂ ਨੂੰ ਗਲੇ ਲਗਾਇਓ । ਈਸ਼ਰ ਜੋਤ ਜਗਤ ਮੇਂ ਆਏ , ਹੰਕਾਰੀ ਦਿਤੇ ਨਿਵਾਰ ਰਾਣਿਆਂ ਨੂੰ ਫੜ ਤਖ਼ਤੋਂ ਲਾਹਿਓ । ਈਸ਼ਰ ਜੋਤ ਜਗਤ ਮੇਂ ਆਏ , ਚਾਰ ਵਰਨ ਕਰ ਇਕ ਬਹਾਇਓ । ਈਸ਼ਰ ਜੋਤ ਜਗਤ ਮੇਂ ਆਏ , ਆਪ ਹੈ ਬ੍ਰਹਮ ਸਰੂਪ , ਜੀਵ ਬ੍ਰਹਮ ਸਰੂਪ ਉਪਾਇਓ । ਈਸ਼ਰ ਜੋਤ ਜਗਤ ਮੇਂ ਆਏ , ਈਸ਼ਰ ਜੋਤ ਸਰਬ ਜੀਵ ਇਕ ਰੰਗ ਸਮਾਇਓ । ਈਸ਼ਰ ਜੋਤ ਜਗਤ ਮੇਂ ਆਏ , ਆਪ ਏਕਾ ਨਾਉਂ ਇਕ ਸ਼ਬਦ ਸੁਣਾਇਓ । ਈਸ਼ਰ ਜੋਤ ਜਗਤ ਮੇਂ ਆਏ , ਦੇ ਕੇ ਸੋਹੰ ਗਿਆਨ , ਸਤਿਜੁਗ ਰਾਹ ਬਤਾਇਓ । ਈਸ਼ਰ ਜੋਤ ਜਗਤ ਮੇਂ ਆਏ , ਘਰ ਦੇਵੇ ਦਰਸ ਸੁਜਾਨ , ਬਾਹੋਂ ਪਕੜ ਗੁਰਸਿਖ ਆਣ ਤਰਾਇਓ । ਈਸ਼ਰ ਜੋਤ ਜਗਤ ਮੇਂ ਆਏ , ਪ੍ਰਗਟ ਹੋਏ ਮੁਰਾਰ , ਮਹਾਰਾਜ ਸ਼ੇਰ ਸਿੰਘ ਨਾਮ ਰਖਾਇਓ ।