ਪ੍ਰਭ ਖੇਲ ਰਚਾਇਆ , ਦੇਵੇ ਜਿਸ ਨੂੰ ਦਾਨ ਸੋਹੰ ਰਸਨਾ ਗਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਬੁਝੀ ਜੋਤ ਜਗਾਏ ਅਗਿਆਨ ਅੰਧੇਰ ਗਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਜਪਾ ਕੇ ਆਪਣਾ ਨਾਉਂ ਗਿਆਨ ਗੋਝ ਉਠਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦਿਤਾ ਖੋਲ੍ਹ ਕਿਵਾੜ , ਵਾਜਾ ਪਵਣ ਵਜਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਅਨਹਦ ਵਜਾਈ ਧੁਨ , ਦਸਵਾਂ ਦਵਾਰ ਖੁਲ੍ਹਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਝਿਰਨਾ ਝਿਰੇ ਅਪਾਰ ਅੰਮ੍ਰਿਤ ਬੂੰਦ ਚੁਆਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਵਰਸੇ ਕਿਰਪਾ ਧਾਰ , ਨਾਭ ਕਵਲ ਮੇਂ ਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਹੋਵੇ ਜੀਵ ਉਧਾਰ ਗੁਰ ਠਾਂਡਾ ਨਿਜ ਮਾਹਿ ਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਵੇਖ ਜੋਤ ਅਪਾਰ ਦੇਹ ਵਿਚ ਜਗਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਭਗਤ ਕਰੇ ਪ੍ਰਕਾਸ਼ ਕਰਮ ਲਲਾਟ ਲਿਖਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਗਵਾਏ ਮਨੋਂ ਵਿਕਾਰ , ਬ੍ਰਹਮ ਰੂਪ ਦਰਸਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਹੋ ਕੇ ਜੀਵ ਉਧਾਰ , ਜੀਵ ਦੇ ਵਿਚ ਸਮਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਆਪ ਵੇਖੇ ਖੇਲ ਅਪਾਰ , ਕਿਸੇ ਨਾ ਨਜ਼ਰੀ ਆਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕਲਜੁਗ ਦੇਵੇ ਗਿਆਨ , ਸੋਹੰ ਸ਼ਬਦ ਸੁਣਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਸਤਿਜੁਗ ਲਾਵੇ ਆਣ ਸ਼ੇਰ ਸਿੰਘ ਨਾਮ ਧਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਅਛਲ ਛਲਨ ਛਲ ਆਪ ਕਲ ਮਹਿ ਆਣ ਤਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਆਪ ਇਹ ਜੋਤ ਅਧਾਰ ਕਿਸੇ ਨਾ ਭੇਵ ਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦੇਵੇ ਗਰੜ ਆ ਮਾਣ ਉਪਰ ਚਰਨ ਟਿਕਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਚਰਨੋਧਕ ਬੂੰਦ ਅਪਾਰ ਮਾਤਲੋਕ ਲਿਆਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਏਕ ਬੂੰਦ ਪ੍ਰਵਾਹ ਗੰਗਾ ਨੀਰ ਵਹਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਅੰਮ੍ਰਿਤ ਅਗਾਹ ਦੇਹ ਦਾ ਰੋਗ ਗਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕਲਜੁਗ ਜਾਮਾ ਧਾਰ , ਸਿੱਖਾਂ ਨੂੰ ਆਣ ਤਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕਰ ਕਿਰਪਾ ਅਪਾਰ ਅੰਮ੍ਰਿਤ ਮੁਖ ਚਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਹੋਵੇ ਆਤਮਾ ਸ਼ਾਂਤ ਦੇਹ ਰੋਗ ਗਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕੋਟ ਜੋਗੀਸ਼ਰ ਮੰਗਣ ਕਿਸੇ ਇਹ ਹੱਥ ਨਾ ਆਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਤੇਤੀਸ ਕਰੋੜ ਦੇਵਤਾ ਆਏ ਗਲ ਵਿਚ ਪੱਲਾ ਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਅੰਮ੍ਰਿਤ ਗੁਰ ਬਬਾਣ ਬਰਖੇ ਆਪ ਰਘੁਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਆਇਆ ਸੁਫਲ ਜਹਾਨ ਜਿਨ ਮਹਾਰਾਜ ਸ਼ੇਰ ਸਿੰਘ ਚਰਨੀਂ ਸੀਸ ਨਿਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਸਦਾ ਰੂਪ ਅਗੰਮ ਕਿਸੇ ਨਜ਼ਰ ਨਾ ਆਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਭਗਤਨ ਹੋ ਕੇ ਥੰਮ ਕਲਜੁਗ ਆਣ ਤਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਨਿਖੁੱਟ ਨਾ ਜਾਣ ਦਮ , ਜਿਨ੍ਹਾਂ ਮੇਰਾ ਨਾਮ ਧਿਆਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਗੁਰਸਿਖ ਹੈ ਠਾਂਡਾ ਚੰਦ ਵਿਚ ਆਕਾਸ਼ ਬਹਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਗੁਰਸਿਖਾਂ ਦਿਤਾ ਮਾਣ ਬੈਕੁੰਠ ਧਾਮ ਪੁਚਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਆਪ ਜੋਤ ਸਰੂਪ ਸਿੱਖ ਵਿਚ ਜੋਤ ਸਮਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦੇ ਕੇ ਆਪ ਗਿਆਨ , ਸੋਹੰ ਸ਼ਬਦ ਸੁਣਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦੇ ਨਿਮਾਣਿਆਂ ਮਾਣ ਰਾਜਨ ਨੂੰ ਤਖ਼ਤੋਂ ਲਾਹਿਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਹੋਵੇ ਸਚ ਨਿਸ਼ਾਨ ਚਾਰ ਵਰਨ ਕਰ ਇਕ ਬਹਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਆਪ ਬ੍ਰਹਮ ਸਰੂਪ ਜੀਵ ਬ੍ਰਹਮ ਸਰੂਪ ਉਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਮਾਣਸ ਜਨਮ ਦਿਤਾ ਹਾਰ , ਜਿਨ੍ਹਾਂ ਗੁਰ ਤੋਂ ਮੁਖ ਭਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਪ੍ਰਗਟੀ ਜੋਤ ਅਪਾਰ ਸਿੱਖ ਦੇਹ ਸਮਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕਲਜੁਗ ਹੋ ਅਵਤਾਰ ਸ਼ੇਰ ਸਿੰਘ ਨਾਮ ਰਖਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਸਿੱਖ ਕਲਜੁਗ ਚੰਦਨ ਬੇਮੁਖ ਨਿੰਮ ਵਾਂਗ ਤਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਬਣਾਇਆ ਬੈਕੁੰਠ ਆ ਧਾਮ , ਜਿਥੇ ਆ ਦਰਸ ਦਿਖਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਹੋਏ ਆਪ ਕਿਰਪਾਲ , ਨਿਰੰਜਣ ਜੋਤ ਜਗ ਲਿਆਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਨਾ ਇਹ ਜਨਮੇ ਨਾ ਇਹ ਮਰੇ ਬਿਨ
G01L035 ੨੪ ਵਿਸਾਖ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
- Post category:Written Harbani Granth 01
